September 11, 2024, 08:21:14 PM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 30 31 32 33 34 [35] 36 37 38 39 40
681
Shayari / ਪਿਆਰ ......
« on: November 16, 2011, 09:23:29 PM »
ਰੱਬਾ ਅੱਜ ਸਭ ਕੁੱਝ ਮਿਲਦੈ ਤੇਰੀ ਦੁਨਿਆ ਵਿੱਚ,

ਬਸ ਪਿਆਰ ਨਹੀਂ ਹੈ ਵੇਖਣ ਨੂੰ,

ਮੁੱਲ ਵਿਕਦੈ ਇਨਸਾਨ ਇੱਥੇ,

ਪਰ ਨਹੀਂ ਹੈ ਮੇਰਾ ਦਿਲ

ਖਰੀਦਣ ਨੂੰ ਤਿਆਰ ਕੋਈ ਏਥੇ ।

ਕਾਸ਼ ਦਿਲਾਂ ਦੀ ਮੰਡੀ ਵੀ,

 ਇਸ ਜੱਗ ਵਿੱਚ ਲੱਗਦੀ,

ਮੈਂ ਤਿਆਰ ਹਾਂ ਇਸ ਆਪਣੇ ਦਿਲ ਨੂੰ

ਵੇਚਣ ਲਈ,

ਅਫਸੋਸ,

 ਨਹੀਂ ਹੈ ਇਸ ਨੂੰ ਖਰੀਦਣ ਦਾ,

ਤਲਬਗਾਰ ਕੋਈ ਏਥੇ………।
_______________

682
Shayari / ਤਨ ......
« on: November 16, 2011, 09:13:54 PM »
ਦਿਲ ਬਥੇਰਾ ਕਹੇ ਕਿ ਸਮਾਂ ਹੈ ਬੁਰਾ
ਜਿਹੜੇ ਲੱਗਦੇ ਭਲੇ ਉਹੀ ਘੋਪਣ ਛੁਰਾ,

ਵਗਦੀ ਲੂ ਹੀ ਨਹੀਂ ਸਿਰਫ ਤਨ ਸਾੜਦੀ
ਹੁਣ ਤਾਂ ਸੇਕਾ ਲਗੇ ਜਦ ਵੀ ਚਲਦਾ ਪੁਰਾ,

ਸੱਸੀ ਬਣਕੇ ਨਾ ਐਵੇਂ ਥਲਾਂ \'ਚ ਸੜੀਂ
ਪੁਨੂੰ ਜੋ ਲੈ ਗਏ ਉਹ ਮਿਟਾ ਗਏ ਖੁਰਾ,

ਜਿਹੜੇ ਪੰਛੀ ਨੂੰ ਪਿੰਜਰਾ ਪਸੰਦ ਆ ਗਿਆ
ਆਦਮੀ ਦੀ ਤਰਾਂ ਗਾਉਂਦਾ ਉਹ ਬੇਸੁਰਾ,

ਜਿਸ ਨੂੰ ਦੇਖਣ ਲਈ ਹੋਏ ਰੁੱਖ ਵਾਂਗਰਾਂ
ਉਹ ਸ਼ਖਸ਼ ਤੁਰਿਆ ਜਾਂਦਾ ਹੈ ਨਜ਼ਰਾਂ ਚੁਰਾ
______________________

683
Lok Virsa Pehchaan / ਭਗਤ ਸਿੰਘ........
« on: November 16, 2011, 01:41:40 PM »
ਮੇਰੇ ਦਾਦੇ ਦੇ ਜਨਮ ਵੇਲੇ
ਤੂੰ ਬਾਰਾਂ ਵਰ੍ਹਿਆਂ ਦਾ ਸੀ
ਸ਼ਹੀਦੀ ਖੂਨ  ਨਾਲ ਭਿੱਜੀ
ਜਲ੍ਹਿਆਂਵਾਲੇ ਬਾਗ ਦੀ
ਮਿੱਟੀ ਨਮਸ਼ਕਾਰਦਾ
ਦਾਦਾ ਬਾਰ੍ਹਾਂ  ਵਰ੍ਹਿਆਂ ਦਾ ਹੋਇਆ
ਤੂੰ 24 ਸਾਲਾਂ  ਭਰ ਜਵਾਨ ਗੱਭਰੂ ਸੀ
ਤੇਰਾ ਸ਼ਹੀਦੀ  ਵੇਲਾ ਸੀ
ਦਾਦਾ ਗੱਭਰੂ  ਹੋਇਆ ਤਾਂ ਵੀ ਤੂੰ
ਤੂੰ 24 ਸਾਲਾਂ  ਭਰ ਜਵਾਨ ਗੱਭਰੂ ਸੀ
ਮੇਰੇ ਪਿਤਾ  ਦੇ ਗੱਭਰੂ ਹੋਣ ਵੇਲੇ ਵੀ
ਤੂੰ  24 ਸਾਲਾ ਭਰ ਜਵਾਨ ਗੱਭਰੂ ਸੀ
ਮੈਂ 24 ਸਾਲ  ਦਾ ਹੋਇਆ
ਤਾਂ ਵੀ ਤੂੰ
24 ਸਾਲਾ ਭਰ  ਜਵਾਨ ਗੱਭਰੂ ਸੀ
ਮੈਂ 25, ਸਾਲ ਦਾ ਹੋਇਆ
ਤੂੰ 24 ਸਾਲਾ ਭਰ ਜਵਾਨ ਗੱਭਰੂ ਹੀ ਰਿਹਾ
ਮੈਂ ਹਰ ਜਨਮ  ਦਿਨ ਤੇ
ਬੁਢਾਪੇ ਵੱਲ  ਇੱਕ ਸਾਲ ਵਧਦਾ ਹਾਂ
ਤੂੰ ਹਰ ਸ਼ਹੀਦੀ  ਦਿਨ ਤੇ
24 ਸਾਲਾ ਭਰ  ਜਵਾਨ ਗੱਭਰੂ ਹੁੰਦਾ ਹੈ
ਉਂਜ ਅਸੀਸ ਤਾਂ  ਸਾਰੀਆਂ ਮਾਵਾਂ ਦਿੰਦੀਆਂ ਨੇ
ਜਿਉਂਦਾ ਰਹੇਂ ਸਦਾ ਜਵਾਨੀਆਂ ਮਾਣੇਂ
ਪਰ ਤੂੰ  ਸੱਚ ਮੁੱਚ ਜਿਉਂਦਾ ਹੈਂ ਭਰ ਜੁਆਨ ਗੱਭਰੂ
ਸਦਾ ਜੁਆਨੀਆਂ  ਮਾਣਦਾ ਹੈਂ
ਜਿਹਨਾਂ ਅਜੇ  ਪੈਦਾ ਹੋਣਾ ਹੈ
ਉਹਨਾਂ ਗੱਭਰੂਆਂ  ਦੇ ਵੀ ਹਾਣਦਾ ਹੈਂ
___________________

684
ਸੂਰਤ -ਸੀਰਤ ਦਾ ਮਿਲਾਪ ਰਿਹਾ ਨਾ ,

ਜੁਬਾਨ ਤੇ ਸੋਚ ਦਾ ਵੀ ਸਾਥ ਰਿਹਾ ਨਾ

ਮੁੰਹੋ ਉਗਲੀ ਅੱਗ ਹੀ ਪੱਲੇ ਰਹਿ ਜਾਂਦੀ ,

ਨਫ਼ਰਤ ਦੀ ਅੱਗ ਦਾ ਦੂਜਾ ਰੂਪ ਵੀ ਰਾਖ ਰਿਹਾ ਨਾ।
____________________________

685
ਏਕ ਲਮਹਾ ਭੀ ਜਿੰਦਗੀ ਕਾ ਬਹੁਤ ਹੋਤਾ ਹੈ,

ਲੋਗ ਜੀਨੇ ਕਾ ਸਲੀਕਾ ਕਹਾਂ ਰਖਤੇ ਹੈ।
_____________________

686
Shayari / ਸੂਰਤਿ ਮੇਰੀ......
« on: November 16, 2011, 12:23:35 PM »
ਨਯਾ ਵੋਹ ਢੂੰਡਤੇ ਹੈਂ
ਰੋਜ਼ ਹੀ ਇਕ ਚਾਹਨੇ ਵਾਲਾ,
ਬਦਲ ਦੇ ਯਾ-ਇਲਾਹੀ
ਰੋਜ਼ ਹੀ ਸੂਰਤਿ ਮੇਰੀ।

687
ਰੁਖੀ ਸੁਖੀ ਖਾਇ ਕੈ ਠੰਡਾ ਪਾਣੀ ਪੀਉ॥

ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਇ ਜੀਉ॥
____________________________

688
Shayari / ਖੁਸ਼ਬੂ .....
« on: November 16, 2011, 12:01:43 PM »
ਵਿਚਾਰੀ ਭਾਲਦੀ ਫਿਰਦੀ ਹੈ ਖੁਸ਼ਬੂ ਪਾਗਲਾਂ ਵਾਂਗਰ,
ਕਿਸੇ ਪੱਤ ਝੜ ਦੇ ਉਜੜੇ ਬਾਗ ਵਿੱਚ ਕਲੀਆਂ ਨਹੀਂ ਮਿਲੀਆਂ।
ਇਹ ਨੇੜੇ ਆਣ ਕੇ ਵੀ ਮੰਜਲਾਂ ਦਾ ਦੂਰ ਹੋ ਜਾਣਾ!
ਕਦੀ ਲਾਟਾਂ ਨਹੀਂ ਬਲੀਆਂ ਕਦੀ ਵਾਟਾਂ ਨਹੀਂ ਮਿਲੀਆਂ।
____________________________

689
Shayari / ਕੌੜਾ ਸੱਚ.......
« on: November 16, 2011, 11:47:26 AM »
ਸਭ ਤੋਂ ਪਹਿਲਾਂ ਮਾਫ਼ੀ ਚਾਹਾਂ ਤੇ ਫਿਰ ਕੌੜਾ ਸੱਚ ਸੁਣਾਵਾਂ,
ਠੱਗੀ, ਚੋਰੀ, ਭ੍ਰਿਸ਼ਟਾਚਾਰੀ ਗੱਲ ਗੱਲ ਉੱਤੇ ਕਲੇਸ਼,
ਦੇਸਾਂ ਵਰਗਾ ਦੇਸ ਹੁੰਦਾ, ਅਸੀਂ ਕਿਉਂ ਜਾਂਦੇ ਪਰਦੇਸ?
___________________________

690
Shayari / ਹਰ ਚੀਜ਼.....
« on: November 16, 2011, 11:23:25 AM »
ਹਰ ਚੀਜ਼ ਯਹਾਂ ਆਨੀ ਜਾਨੀ ਦੇਖੀ
ਜੋ ਆ ਕੇ ਨਾ ਜਾਏ ਓਹ ਬੁਢਾਪਾ ਦੇਖਾ
ਜੋ ਜਾ ਕੇ ਨਾ ਆਏ ਓਹ ਜਵਾਨੀ ਦੇਖੀ
____________________

691
Shayari / ਇਕ ਦੂਣੀ ਦੂਣੀ.....
« on: November 16, 2011, 11:01:42 AM »
ਇਕ ਦੂਣੀ ਦੂਣੀ ਦੋ ਦੂਣੀ ਚਾਰ
ਘਰ ਘਰ ਰੁਖ ਲਾਓ ਆਵੇਗੀ ਬਹਾਰ
ਤਿਨ ਦੂਣੀ ਛੇ ਚਾਰ ਦੂਣੀ ਅਠ
ਰੁਖਾਂ ਬਿਨਾ ਸੁੰਨੀ ਸੁੰਨੀ ਲਗਦੀ ਹੈ ਸਥ
ਪੰਜ ਦੂਣੀ ਦਸ ਹੁੰਦੇ ਛੇ ਦੂਣੀ ਬਾਰਾਂ
ਰੁਖ ਹੁੰਦੇ ਧਰਤੀ ਦਾ ਗੇਹਣਾ ਪਾਉਣ ਠੰਡੀਆਂ ਠਾਰਾ
ਸਤ ਦੂਣੀ ਚੌਦਾਂ ਅਠ ਦੂਣੀ ਸੌਲਾਂ
ਆਲਣਿਆ ਵਿਚ ਬੇਠੇ ਪੰਛੀ ਕਰਦੇ ਰਹਨ ਕਲੋਲਾਂ
ਨੌ ਦੂਣੀ ਅਠਾਰਾਂ ਦਸ ਦੂਣੀ ਵੀਹ
ਰੁਖ ਲਾਓਗੇ ਜੇਕਰ ਛਾਵਾਂ ਮਾਨਣ ਪੁਤਰ ਅਤੇ ਧੀ |
___________________________

692
Shayari / ਆਦਤ.....
« on: November 16, 2011, 10:08:41 AM »
ਕਿਨੇ ਦਿਨਾ ਲਈ ਖਾਧੀ ਏ,
ਤੂ ਸਹੁ ਨਾ ਬੋਲ੍ਣ ਦੀ|
ਆਦਤ ਜਿਹੀ ਪੈ ਗਈ ਏ,
ਸਾਨੂ ਰਾਹਾ ਫੋਲਣ ਦੀ|
ਨਾ-ਕਾਮ ਜਿਹੀ ਹੋ ਜਾਂਦੀ ਕੋਸ਼ਿਸ਼,
ਤੈਨੂ ਚਿਹਰਿਆ ਚੋ ਟੋਹੁਲਣ ਦੀ|
ਇਕ ਆਦਤ ਜਿਹੀ ਬ੍ਣ ਗਈ ਏ,
ਹੁਣ ਕੱਲੇ ਕੱਲੇ ਬੋਲਣ ਦੀ|
_________________

693
Shayari / ਇੱਕ ਲਫਜ਼......
« on: November 16, 2011, 10:05:15 AM »
ਮੈਂ ਕਲ ਲਫਜ਼ ਚੁਣਦਾ ਸੀ
ਇੱਕ ਲਫਜ਼ ਬੋਹੜ ਤੇ ਬੇਠਾ ਸੀ
ਤੇ ਇੱਕ ਪਿੱਪਲ ਤੇ,
ਇੱਕ ਮੇਰੀ ਗਲੀ ਵਿੱਚ
ਤੇ ਇੱਕ ਘੜੇ ਵਿੱਚ ਪਿਆ ਸੀ।

ਇੱਕ ਹਰੇ ਰੰਗ ਦਾ ਲਫਜ਼ ਖੇਤਾਂ ਵਿੱਚ
ਪਿਆ ਸੀ,
ਇੱਕ ਕਾਲੇ ਰੰਗ ਦਾ ਲਫਜ਼ ਮਾਸ ਖਾ
ਰਿਹਾ ਸੀ।

ਇੱਕ ਨੀਲੇ ਰੰਗ ਦਾ ਲਫਜ਼,
ਸੂਰਜ ਦਾ ਦਾਨਾ ਮੂੰਹ ਵਿੱਚ ਲਈ ਉੱਡ
ਰਿਹਾ ਸੀ।

ਮੈਨੂੰ ਦੁਨੀਆ ਦਿ ਹਰ ਇੱਕ ਚੀਜ ਲਫਜ਼
ਲਗਦੀ ਹੈ।

ਅੱਖਾਂ ਦੇ ਲਫਜ਼
ਹੱਥਾਂ ਦੇ ਲਫਜ਼
ਪਰ ਬੁੱਲਾਂ ਦੇ ਲਫਜ਼ ਸਮਝ ਨਹੀਂ
ਆਉਂਦੇ ਨੇ।

ਮੈਨੂੰ ਸਿਰਫ ਲਫਜ਼ ਪੜਨੇ ਆਉਂਦੇ ਨੇ,
ਮੈਨੂੰ ਸਿਰਫ ਲਫਜ਼ ਪੜਨੇ ਆਉਂਦੇ ਨੇ।
__________________

694
Shayari / ਗ਼ਜ਼ਲ......
« on: November 16, 2011, 10:01:31 AM »
ਜਦ ਤੋਂ ਤੇਰੇ ਨਾਲ ਮਿਲਿਆ ਏ ਦਿਲ।
ਦਿਸ ਪਈ ਏ ਮੈਨੂੰ ਵੀ ਮੰਜ਼ਲ।

ਲਹਿਰਾਂ ਨਾਲ ਜੂਝਕੇ ਨਿਰਾਸ਼ ਬੈਠਾ ਸੀ
ਲੱਭ ਪਿਆ ਆਖ਼ਰ ਤੇਰੇ ਪਾਸ ਸਾਹਿਲ।

ਤੇਰੇ ਬਿਨਾਂ ਉਜਾੜਾਂ ਵਿੱਚ ਭਟਕਦੇ ਸੀ
ਹੋ ਗਏ ਹੁਣ ਬਹਾਰਾਂ ਦੇ ਕਾਬਲ।

ਜਲਵੇ ਹੁਸਨ ਸ਼ਬਾਬ ਦੇ ਦੇਖੇ ਕਈ
ਤੇਰੇ ਬਗੈਰ ਸੁੰਨੀ ਸੀ ਹਰਿੱਕ ਮਹਿਫ਼ਲ।

ਆ ਵਾਅਦਾ ਕਰ ਸਾਥ ਨਿਭਾਉਣ ਦਾ
ਵਿਛੋੜੇ ਦਾ ਸਹਿਣਾ ਹਰ ਪਲ ਮੁਸ਼ਕਿਲ।
______________________

695
Shayari / ਅੱਡ ਹੋਵਣ ਦੀ ਵਜਾਹ ਭਾਲਦੈ......
« on: November 16, 2011, 07:38:10 AM »
ਧਰਤੀ ਕੋਲੋਂ ਅੱਕ ਗਿਆ ਬੰਦਾ, ਚੰਨ ਉਪਰ ਹੁਣ ਜਗਾ ਭਾਲਦੈ,
ਕਿਉਂ ਪਿਛਲਿਆਂ ਨੁੰ ਭੁੱਲ ਜਾਂਦਾ ਹੈ, ਜਦ ਕੋਈ ਰਿਸ਼ਤਾ ਨਵਾਂ ਭਾਲਦੈ !

ਜਦ ਸੀ ਸੱਜਣ ਨਵਾਂ ਨਵੇਲਾ, ਨੇੜੇ ਹੋ ਹੋ ਬਹਿੰਦਾ ਸੀ,
ਭੇਤ ਦਿਲਾਂ ਦੇ ਲੈਕੇ ਸਾਰੇ ਅੱਡ ਹੋਵਣ ਦੀ ਵਜਾਹ ਭਾਲਦੈ !

ਜਿਹੜਾ ਬਾਬੂ ਆਏ ਗਏ ਤੋਂ ਰੋਜ਼ ਹੀ ਠੰਡੇ ਪੀਂਦਾ ਰਿਹਾ,
ਬੁੱਢੀ ਉਮਰੇ ਸ਼ਹਿਰ ਦੇ ਵਿੱਚੋਂ ਮਿੱਟੀ ਵਾਲਾ ਘੜਾ ਭਾਲਦੈ !

ਦੁਨੀਆ ਦੁੱਖ ਤੋਂ ਬਚਣ ਦੀ ਮਾਰੀ ਸੌ ਸੌ ਹੀਲੇ ਕਰਦੀ ਹੈ,
ਸ਼ਾਇਰ ਸੱਚਮੁੱਚ ਪਾਗਲ ਹੁੰਦੈ, ਦੁੱਖ ਵਿੱਚੋਂ ਵੀ ਮਜ਼ਾ ਭਾਲਦੈ !

ਦੁੱਖ ਦੇ ਦੈਂਤ ਨੇ ਹਰ ਵਾਰੀ ਹੀ ਸਾਨੁੰ ਏਦਾਂ ਲੱਭ ਲਿਆ,
ਸਿਖਰ ਦੁਪਹਿਰੇ ਜਿਉਂ ਇੱਕ ਧੋਬੀ ਆਪਣਾ ਲੰਗੜਾ ਗਧਾ ਭਾਲਦੈ !!
_____________________________________

696
Shayari / ਦਰਦ.....
« on: November 16, 2011, 07:27:19 AM »
ਓਹ ਕਿਓਂ ਦਿੰਦੇ ਨੇ ਦਰਦ ਬਸ ਮੈਨੂ ਹੀ
ਕੀ ਸਮਝਣਗੇ ਓਹ ਇਨਾ ਅਖਾ ਦੇ ਹੰਜੂਆ ਨੂੰ
ਲਖਾ ਦੀਵਾਨੇ ਹੋਣ ਜਿਸ ਚਨ ਦੇ
ਓਹ ਕੀ ਮੇਹ੍ਸੁਸ ਕਰਨਗੇ ਇਕ ਤਾਰੇ ਦੀ ਕਮੀ ਨੂੰ
__________________________

697
ਨਿੱਤ ਹੀ ਪਰਚਾਰ ਆਵੇ ਅਖਬਾਰ, ਟੀ.ਵੀ ਉਤੇ ਏਹ,
ਕਿ ਸਾਡਾ ਦੇਸ਼ ਪਿਆਰਾ ਸਿਖਰਾਂ ਨੂੰ ਛੋਹ ਰਿਹਾ,
ਕਿਸੇ ਕੋਲ ਤਾਂ ਪੈਸਾ ਦਿਨੋ-ਦਿਨ ਵਧੀ ਜਾਵੇ,
ਦੂਜੇ ਪਾਸੇ ਕੋਈ ਬੱਚਾ ਰੋਟੀ ਲਈ ਰੋਅ ਰਿਹਾ,
ਦਿੱਲੀ ਵਿਚ ਬੈਠ ਦਾਵਾ ਕਰਨ ਜੋ ਖੁਸਹਾਲੀ ਦਾ,
ਉਹਨਾਂ ਦੀ ਹੀ ਮੇਹਰਬਾਨੀ ਨਾਲ ਇਹ ਸਭ ਹੋ ਰਿਹਾ
____________________________

698
Shayari / ਯਾਰੀ ਕੱਚੀਆਂ ਜਮਾਤਾਂ ਦੀ.....
« on: November 15, 2011, 10:48:16 PM »
ਕਦਰ ਨਹੀਂ ਸੀ ਉਸਨੂੰ ਮੇਰੇ ਜਜ਼ਬਾਤਾਂ ਦੀ,

ਹੋਈ ਨਾ ਪਛਾਣ ਉਹਨੂੰ ਸੱਚਿਆਂ ਹਾਲਾਤਾਂ ਦੀ,

ਕਦੇ ਫ਼ੋਲੂੰ ਜ਼ਿੰਦਗੀ ਦੇ ਵਰਕੇ ਤੇ ਯਾਦ ਕਰੂਗੀ ਜ਼ਰੂਰ,

ਉਹ ਪੱਕੀ ਯਾਰੀ ਕੱਚੀਆਂ ਜਮਾਤਾਂ ਦੀ....
________________________


699
Shayari / ਖੁਆਰੀਆਂ ਹੀ ਦੇ ਯਾਰਾ........
« on: November 15, 2011, 10:32:02 PM »
ਖੁਆਰੀਆਂ ਹੀ ਦੇ ਯਾਰਾ ਸਾਨੂੰ ਪਿਆਰ ਦੀ ਲੋੜ ਨਹੀ,

ਇੱਕ ਵਾਅਦਾ ਦੇ ਉੰਝ ਝੂਠਾ ਹੀ ਸਹੀ ਸਾਨੂੰ ਲਾਰਿਆਂ ਦੀ ਥੋੜ ਨਹੀ,

ਮਨਿਆ ਕੇ ਤੇਰੇ ਤੱਕ ਪਹੁੰਚਣ ਦੇ ਰਾਹ ਬਹੁਤ ਔਖੇ ਨੇ,

ਡਿਗਦੇ ਢਹਿੰਦੇ ਆਵਾਂਗੇ ਸਾਨੂੰ ਸਹਾਰਿਆਂ ਦੀ ਲੋੜ ਨਹੀ
_____________________________

700
Shayari / ਸੱਚ ਸੀ ਲੋਕਾਂ ਦੀਆਂ ਗੱਲਾਂ....
« on: November 15, 2011, 10:25:00 PM »
ਕੱਲ ਹੋਰ ਸੀ ਤੇ ਅੱਜ ਹੋਰ ਨੇ ਓਹ,

ਲੋਕ ਪਹਿਲਾਂ ਹੀ ਕਹਿੰਦੇ ਸੀ ਇਸ਼ਕ ਦੇ ਚੋਰ ਨੇ ਓਹ,

ਅੱਜ ਲਗਦਾ ਸੱਚ ਸੀ ਲੋਕਾਂ ਦੀਆਂ ਗੱਲਾਂ,

ਕਿਤੇ ਤਾਂ ਸੱਚਾਈ ਸੀ,

ਸ਼ਾਇਦ ਓਹ ਮਰਜਾਣੀ ਮੈਨੂੰ ਬਰਬਾਦ ਹੀ ਕਰਨ ਆਈ ਸੀ..
__________________________________


Pages: 1 ... 30 31 32 33 34 [35] 36 37 38 39 40