September 15, 2024, 03:35:40 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 33 34 35 36 37 [38] 39 40
741
Shayari / ਉੱਤਰ....
« on: November 11, 2011, 10:02:04 PM »
ਤੁਹਾਡੇ ਕਈ ਸਵਾਲਾਂ ਦਾ ਉੱਤਰ ਜਨਾਬ ਦੇ ਨਹੀਂ ਹੋਣਾ
ਪਹਿਲਾਂ ਵਾਂਗ ਹੱਸਦਾ ਗਾਂਉਂਦਾ ਪੰਜਾਬ ਦੇ ਨਹੀਂ ਹੋਣਾ ।
ਇਸ ਦੁਨੀਆਂ ਤੇ ਸਿਕੰਦਰ ਵਾਂਗ ਜਿਉੁਣਾ ਤਾਂ ਸੌਖਾ ਹੈ
ਐੈਪਰ ਸਾਡੇ ਕੋਲੋਂ ਪੋਰਸ ਵਾਂਗੂਂ ਜਵਾਬ ਦੇ ਨਹੀਂ ਹੋਣਾ ।
ਉੁਹ ਜਦ ਪੁੱਛਦੇ ਤੁਹਾਡਾ ਹਾਲ ਕਿਵੇਂ ਇਹਨੀਂ ਦਿਨੀਂ
ਇਸ ਤਰਾਂ ਕਰਜ਼ ਚੜ ਜਾਵੇ ਹਿਸਾਬ ਦੇ ਨਹੀਂ ਹੋਣਾ ।
ਅਸੀਂ ਪੇਸ਼ ਕੀਤੇ ਕਦੇ ਉੁਹਨਾਂ ਨੂੰ ਕਈ ਗੁਲਦਸਤੇ
ਦੇਖੋ ਅਜ ਦਾ ਆਲਮ ਸੁੱਕਾ ਗੁਲਾਬ ਦੇ ਨਹੀਂ ਹੋਣਾ ।
ਰਹਿਣੀ ਆਰਜ਼ੂ ਕਿਸੇ ਦੀ ਕਬਰ ਦੇ ਰਸਤਿਆਂ ਤੀਕਰ
ਜਦੋਂ ਵੀ ਮੋਏੇ ਤਾਂ ਚਿਹਰੇ ਉੁਤੇ ਨਕਾਬ ਦੇ ਨਹੀਂ ਹੋਣਾ ।
ਬਹੁਤੀਆਂ ਚੀਜਾਂ ਦਾ ਬਟਵਾਰਾ ਇੰਨਾ ਹੋ ਗਿਆ ਪੱਕਾ
ਸਾਡੇ ਕੋਲੋਂ ਸਤਲੁਜ ਉੁਹਤੋਂ ਝਨਾਬ ਦੇ ਨਹੀਂ ਹੋਣਾ ।
ਜਹਾਲਤ ਹੋ ਗਈ ਹੈ ਜਿੰਨਾਂ ਲੋਕਾਂ ਦੀ ਸੋਚ ਤੇ ਕਾਬਜ
ਚਾਹੇ ਖੈਰ ਮੰਗਣ ਇਲਮ ਦੀ ਕਿਤਾਬ ਦੇ ਨਹੀਂ ਹੋਣਾ ।
ਸੱਸੀ ਵਾਂਗ ਜਿਸ ਦਿਨ ਭੱਟਕ ਜਾਵਾਂਗੇ ਥਲਾਂ ਅੰਦਰ
ਹਮਦਰਦਾਂ ਸਾਡਿਆਂ ਤੋਂ ਕਤਰਾ ਵੀ ਆਬ ਦੇ ਨਹੀਂ ਹੋਣਾ ।
______________________________

742
Shayari / ਮੁਜ਼ਰਿਮ ....
« on: November 11, 2011, 09:39:24 PM »
ਮੈਂ ਹਾਜਿ਼ਰ ਹਾਂ ਮੁਲਜਿ਼ਮ ਵਾਂਗੂੰ ।
ਸਜ਼ਾ ਦਿਉ ਮੈਨੂੰ ਮੁਜ਼ਰਿਮ ਵਾਂਗੂੰ ।
ਸੁਨੇਹਾ ਸੋਗ ਦਾ ਮਿਲਦਾ ਹਰ ਘੜੀ
ਹਰ ਦਿਨ ਗੁਜ਼ਰੇ ਮਾਤਮ ਵਾਂਗੂੰ ।
ਅਸੀਂ ਖੜੇ ਰਹੇ ਬਿਰਖਾਂ ਦੀ ਤਰਾਂ
ਉਹ ਮਿਲੇ ਸਿਰਫ ਮੌਸਮ ਵਾਂਗੂੰ ।
ਅਸੀਂ ਪੈਰਾਂ ਹੇਠਾਂ ਹੱਥ ਦਿਤੇ
ਉਹ ਆਏ ਤਾਂ ਇਕ ਰਸਮ ਵਾਂਗੂੰ ।
ਉਹਨਾਂ ਤੇ ਕਿਵੇਂ ਕਰੀਏ ਯਕੀਨ
ਵਾਅਦੇ ਜਿੰਨਾ ਦੇ ਝੂਠੀ ਕਸਮ ਵਾਂਗੂੰ ।
ਉਮਰ ਲੰਘੀ ਕਰਦਿਆਂ ਪ੍ਰੀਕਰਮਾ
ਨਿਕਲੇ ਉਹ ਪੱਥਰ ਦੇ ਸਨਮ ਵਾਂਗੂੰ ।
___________________

743
Shayari / ਮੁੱਕੇ ਨਹੀਂ ....
« on: November 11, 2011, 09:19:41 PM »
ਹਾਦਸਿਆਂ ਦੇ ਬਾਵਜੂਦ ਅਸੀਂ ਝੁਕੇ ਨਹੀਂ
ਜਦ ਰਸਤੇ ਰੋਕੇ ਤੂਫਾਨਾ ਅਸੀਂ ਰੁਕੇ ਨਹੀਂ
ਭਾਵੇਂ ਝੜ ਹੀ ਜਾਂਦੇ ਹਰ ਸਾਲ ਜਰਦ ਪੱਤੇ
ਬਹਾਰਾਂ ਵਾਲੀ ਆਮਦ ਦੇ ਕਿੱਸੇ ਮੁੱਕੇ ਨਹੀਂ
ਤੁਸੀਂ ਕੌਣ ਹੁੰਦੇ ਹੋ ਸਾਡੇ ਫੈਸਲੇ ਕਰ੍ਨ ਵਾਲੇ
ਤੁਹਾਡੇ ਜੁਰ੍ਮ ਅਜੇ ਵੀ ਸਾਡੇ ਕੋਲੋਂ ਲੁਕੇ ਨਹੀਂ
ਅਸੀਂ ਤਾਂ ਸਾਂਭੀ ਫਿਰਦੇ ਹਾਂ ਤੁਹਾਡੀ ਹੀ ਸੌਗਾਤ
ਅੱਖਾਂ ਵਿਚ ਤੈਰਦੇ ਹੰਝੂ ਕਦੇ ਵੀ ਸੁੱਕੇ ਨਹੀਂ
ਅਜੇ ਵੀ ਵਕਤ ਹੈ ਹਰਿਆਲੀਆਂ ਨੁੰ ਸਾਂਭ ਲਵੋ
ਸਾਡੇ ਇਹ ਮਸ਼ਵਰੇ ਫਜੂਲ ਤੇ ਬੇਤੁਕੇ ਨਹੀਂ
ਪਸੀਨਾ ਵਗਦਾ ਰਿਹਾ ਕਿਸਾਨ ਅਤੇ ਮਜ਼ਦੂਰ ਦਾ
ਸ਼ਾਹੂਕਾਰ ਦੇ ਕਰਜ਼ੇ ਫਿਰ ਵੀ ਚੁਕੇ ਨਹੀਂ
ਬੜਾ ਹੀ ਦਰ੍ਦ ਢੋਇਆ ਹੈ ਖਾਤਿਰ ਜਿਨਾਂ ਦੀ
ਜ਼ਰਾ ਕੁ ਭੀੜ ਕੀ ਬਣੀ ਉਹ ਨੇੜੇ ਢੁਕੇ ਨਹੀਂ
_________________________

744
Shayari / ਲਿਆਂਵਾਂਗੇ.....
« on: November 11, 2011, 09:08:23 PM »
ਤੇਰੇ ਤੁਰ ਜਾਣ ਤੇ ਨਾ ਅੱਖਾਂ ਵਿਚ ਕੋਈ ਨਮੀ ਲਿਆਵਾਂਗੇ
ਹੰਝੂਆਂ ਦੇ ਹੜ ਵਿਚ ਅੱਗੇ ਤੋਂ ਕੁਝ ਕਮੀ ਲਿਆਂਵਾਂਗੇ
ਹਨੇਰਿਆਂ ਵਿਚ ਭਾਲ ਲਵਾਂਗੇ ਇਕ ਕਾਤਰ ਚਾਨਣ ਦੀ
ਰਾਤਾਂ ਤੋਂ ਪਾਰ ਸਵੇਰ ਸੱਜਰੀ ਇਕ ਨਵੀਂ ਜਗਾਵਾਂਗੇ
ਬੜੀ ਮੁੱਦਤ ਤੋਂ ਇਥੇ ਵੀਰਾਨੇ ਅਤੇ ਉਜਾੜ ਦਾ ਆਲਮ
ਹੁਣ ਫੁਰਸਤ ਮਿਲੀ ਇਸ ਘਰ ਦਾ ਹਰ ਕੋਨਾ ਸਜਾਵਾਂਗੇ
ਜਿੰਨਾ ਹਸਰਤਾਂ ਤੇ ਕਾਬਜ਼ ਰਿਹਾ ਸਦਾ ਕਠੋਰ ਹਾਕਮ
ਉਹਨਾਂ ਉੱਤੇ ਆਓਂਦੇ ਸਮਿਆਂ ਵਿਚ ਫਿਰ ਹੱਕ ਜਤਾਵਾੰਗੇ
ਜਿਹੜੇ ਤੁਰੇ ਨਹੀ ਸਾਡੇ ਨਾਲ ਬਿਖੜੇ ਪੈਂਡਿਆਂ ਉੱਪਰ
ਕੱਠੇ ਤੁਰਿਆਂ ਹੈ ਸਫਰ ਸੌਖਾ ਇਹ ਇਹਸਾਸ ਕਰਾਵਾਂਗੇ
ਤੈਰਦੇ ਅੱਖਾਂ ਵਿਚ ਜਿਹੜੇ ਕੋਮਲ ਜਿਹੇ ਕੁਝ ਸੁਪਨੇ
ਤੱਤੀ ਹਵਾ ਦੇ ਸੇਕ ਤੋਂ ਉਹ ਅਰਮਾਨ ਬਚਾਵਾਂਗੇ
_________________________

745
Shayari / ਕੱਖ ....
« on: November 11, 2011, 08:51:19 PM »
ਲੱਖ ਦਾ ਸੀ, ਕੱਖ ਦੀ, ਕੀਮਤ ਹੋ ਕੇ ਰਹਿ ਗਿਆ ।
ਖ਼ੁਦ ਤੱਕ ਹੀ ਹਰ ਬੰਦਾ, ਸੀਮਤ ਹੋ ਕੇ ਰਹਿ ਗਿਆ ।
ਏਡਜ਼, ਕੈਂਸਰ, ਹਰਟ-ਅਟੈਕ, ਗਠੀਆ, ਕਾਲ਼ਾ-ਪੀਲੀਆ,
ਫਲ਼ ਲਾ-ਪਰਵਾਹੀ ਦਾ, ਜ਼ਹਿਮਤ ਹੋ ਕੇ ਰਹਿ ਗਿਆ ।
ਖ਼ੁਰੀਆਂ ਕਦਰਾਂ-ਕੀਮਤਾਂ, ਵਿਸਰਿਆ ਵਿਰਸਾ ਅਮੀਰ,
ਮਾੜੀ-ਚੰਗੀ ਹਰ ਬਾਤ ਨਾਲ਼, ਸਹਿਮਤ ਹੋ ਕੇ ਰਹਿ ਗਿਆ।
ਦਫ਼ਤਰ, ਦੁਕਾਨਾਂ ਤੇ ਸਿਆਸਤ, ਲੋਟੂਆਂ ਦਾ ਘਰ ਹੋਈਆਂ,
‘ਔਲਖ’ ਪੇਂਡੂ ਗ਼ਰੀਬ ਬੰਦਾ, ਗ਼ਨੀਮਤ ਹੋ ਕੇ ਰਹਿ ਗਿਆ ।
_______________________________

746
Shayari / ਸ਼ਿੰਗਾਰਦਾ.....
« on: November 11, 2011, 09:14:03 AM »
ਇਸ ਕਮਰੇ ਦਾ ਹਰ ਕੋਨਾ ਸ਼ਿੰਗਾਰਦਾ
ਚਾਹਤ ਬੜੀ ਸੀ ਉਸਦੀ ਫੋਟੋ ਨਿਹਾਰਦਾ
ਉਸਨੇ ਕੀਤੇ ਜੋ ਕਰਮ ਭੁੱਲਦੇ ਨਹੀਂ
ਕਿੱਦਾਂ ਉਸਦੀ ਯਾਦ ਦਿਲ ਚੋਂ ਵਿਸਾਰਦਾ
ਉਲ੍ਝੀ ਰਹੀ ਉਲਝਣਾ ਵਿਚ ਜਿੰਦਗੀ
ਕਿਸ ਤਰਾਂ ਤੇਰੀਆਂ ਜ਼ੁਲਫਾ ਸਵਾਰਦਾ
ਜਿੱਤ ਲੈਣੀ ਸੀ ਬਾਜੀ ਜ਼ਮਾਨੇ ਤੋਂ ਪਹਿਲਾਂ
ਜੇ ਕਿਤੇ ਮੈਂ ਪਹਿਲਾਂ ਹਓਮੇ ਨੂੰ ਮਾਰਦਾ
ਮੇਰੇ ਦਰ ਪਰਿੰਦਿਆਂ ਫੇਰ ਆਓਣਾ ਸੀ
ਜੇਕਰ ਓਹਨਾ ਲਈ ਚੋਗਾ ਖਿਲਾਰਦਾ
ਬਥੇਰਾ ਲਭਿਆ ਮੁਮਤਾਜ ਚਿਹਰੇ ਨੂੰ
ਓਹਦੇ ਬਿਨਾਂ ਕਿਹੜਾ ਤਾਜ ਉਸਾਰਦਾ
ਰੁਖਸਤ ਹੋਣਾ ਸਮਝਿਆ ਬੇਹਤਰ
ਮਹਿਫਲ ਵਿਚ ਕਿੱਦਾਂ ਤਾਅਨੇ ਸਹਾਰਦਾ।
______________________

747
Shayari / ਇਮਤਿਹਾਨ .....
« on: November 11, 2011, 08:56:11 AM »
ਹਰ ਰਸਤੇ ਹਰ ਮੋੜ ਤੇ ਇਮਤਿਹਾਨ ਰਿਹਾ ਹੈ
ਕਾਇਮ ਤਾਂ ਵੀ ਹਰ ਸਮੇਂ ਸਾਡਾ ਇਮਾਨ ਰਿਹਾ ਹੈ
ਜਿੰਦਗੀ ਦੇ ਸੱਚ ਨੂੰ ਉਹ ਕਿੱਦਾਂ ਸਹਿਣ ਕਰੇਗਾ
ਜਿਸਦਾ ਕਿਰਦਾਰ ਹਮੇਸ਼ਾ ਝੂਠੀ ਸ਼ਾਨ ਰਿਹਾ ਹੈ
ਰੋਜ਼ ਬਿਰ੍ਖ਼ ਨਾਲ ਅਸੀਂ ਸੰਵਾਦ ਰਚਾਓਂਦੇ ਹਾਂ
ਲੋਕਾਂ ਦੀ ਨਜ਼ਰ ਵਿਚ ਇਹ ਬੇਜ਼ੁਬਾਨ ਰਿਹਾ ਹੈ
ਸ਼ਮਸ਼ਾਨਾਂ ਵਿਚ ਸੜਦਾ ਉਹ ਵੀ ਤੱਕ ਲਿਆ ਸਭ ਨੇ
ਜਿਸ ਨੂੰ ਆਪਣੇ ਮਹਿਲਾਂ ਉੱਤੇ ਗੁਮਾਨ ਰਿਹਾ ਹੈ
ਜਿੰਨੀ ਘੱਟ ਕੀਤੀ ਹੈ ਜਿਹਨਾਂ ਨੇ ਆਪਣੀ ਲਾਲਸਾ
ਉਹਨਾਂ ਲਈ ਗਮ ਸਹਿਣਾ ਬੜਾ ਆਸਾਨ ਰਿਹਾ ਹੈ
ਕੀੜੇ ਮਕੌੜੇ ਇਸ ਧਰਤੀ ਦੇ ਆਖਰੀ ਵਾਰਿਸ ਨੇ
ਥੋੜਾ ਸਮਾਂ ਕਾਬਜ਼ ਇਸ ਤੇ ਇਨਸਾਨ ਰਿਹਾ ਹੈ
ਲਹੂ ਨਾਲ ਭਿੱਜ ਕੇ ਜਿਹਨਾਂ ਇਤਿਹਾਸ ਸਿਰਜਿਆ
ਉੱਚਾ ਉਸ ਕੌਮ ਦਾ ਤਾਹੀਂ ਸਦਾ ਨਿਸ਼ਾਨ ਰਿਹਾ ਹੈ
ਹਰ ਯੁੱਗ ਵਿਚ ਪੈਦਾ ਲੂਨਾ ਤੇ ਇਛਰਾਂ ਹੋਈਆਂ
ਹਰ ਯੁੱਗ ਵਿਚ ਪੂਰਨ ਅਤੇ ਸਲਵਾਨ ਰਿਹਾ ਹੈ
_________________________

748
Shayari / ਵਸੀਅਤ ......
« on: November 11, 2011, 08:14:29 AM »
ਆਉਣ ਵਾਲੇ ਸਮੇਂ ਦੇ ਨਾਂਅ ਸਾਫ ਸੁਥਰੀ ਵਸੀਅਤ ਲਿਖਣਾ
ਭਰਨੀ ਹਾਮੀ ਸੱਚ ਦੀ ਅਤੇ ਝੂਠ ਨੂੰ ਸਦਾ ਲਾਅਨਤ ਲਿਖਣਾ
ਸਿੱਖ ਗਏ ਹੋ ਸ਼ਬਦਾਂ ਦੀ ਜਾਦੂਗਰੀ ਜੇਕਰ ਦੋਸਤੋ
ਸਭ ਤੋਂ ਪਹਿਲਾਂ ਜਰੂਰ ਇਕ ਸ਼ਬਦ ਮੁਹੱਬਤ ਲਿਖਣਾ ।
ਝੱਖੜ ਝੰਬੇ ਰੁੰਡ ਮਰੁੰਡੇ ਅਤੇ ਔੜਾਂ ਮਾਰੇ ਜੋ ਖੜੇ
ਤਰਸ ਖਾਣਾ ਉਹਨਾ ਉਦਾਸ ਰੁੱਖਾਂ ਦੀ ਹਾਲਤ ਲਿਖਣਾ ।
ਸੜਕ ਤੇ ਕੁੱਟਦਾ ਰਿਹਾ ਰੋੜੀ ਭਾਵੇਂ ਉਮਰ ਜੋ ਸਾਰੀ
ਫਿਰ ਵੀ ਰਿਹਾ ਗਰੀਬ ਇਹ ਕਿਸਦੀ ਸ਼ਰਾਰਤ ਲਿਖਣਾ ।
ਚੋਣਾਂ ਸਮੇਂ ਹੱਥ ਜੋੜੇ ਫਿਰ ਲੁੱਟਾਂਗੇ ਪੂਰੇ ਪੰਜ ਸਾਲ
ਦਿਲ ਵਿਚ ਜੋ ਰਖਦਾ ਲੀਡਰਾਂ ਦੀ ਕੋਝੀ ਨੀਯਤ ਲਿਖਣਾ ।
ਇਹ ਜੋ ਉਸਰੇ ਪਏ ਹਰ ਮੋੜ ਤੇ ਭਵਨ ਅਤੇ ਕਾਰਖਾਨੇ
ਹਿਸੱਾ ਇਸ ਵਿਚ ਵੀ ਹੋਵੇ ਹਰ ਮਜ਼ਦੂਰ ਦੀ ਮਿਹਨਤ ਲਿਖਣਾ ।
ਹਰ ਸ਼ਹਿਰ ਵਿਚ ਰਹਿੰਦੇ ਕੁਝ ਮੋਹਤਬਰ ਧਨਾਡ ਬੰਦੇ
ਐਵੇਂ ਨਾ ਹਰ ਚੀਜ਼ ਨੂੰ ਉਹਨਾ ਦੀ ਹੀ ਕਿਸਮਤ ਲਿਖਣਾ ।
ਲਿਖਦਾ ਰਿਹਾ ਨਾ ਕਰ ਕਿੱਸੇ ਸਿਰਫ ਕਾਗਜ਼ ਭਰਨ ਖਾਤਿਰ
ਸਾਂਹਵੇਂ ਜੋ ਫੈਲਿਆ ਨਿਜ਼ਾਮ ਮਾੜਾ ਉਹ ਹਕੀਕਤ ਲਿਖਣਾ ।
ਜਿਥੇ ਪੌਣਾਂ ਉਦਾਸ ਵਗਦੀਆਂ ਫੁੱਲਾਂ ਨੂੰ ਲਗਦਾ ਸੇਕ ਜਿਹਾ
ਦਿਲ ਨਹੀਂ ਮੰਨਦਾ ਅਜਿਹੀ ਧਰਤ ਨੂੰ ਜੰਨਤ ਲਿਖਣਾ ।
_____________________________

749
Shayari / ਬਣਾ ਲਿਆ ....
« on: November 11, 2011, 06:24:09 AM »
ਛਾਵਾਂ ਦੇ ਬਦਲੇ ਧੁੱਪ ਨੂੰ ਸਾਥੀ ਬਣਾ ਲਿਆ ਹੈ ।
ਤਪਦੇ ਤੰਦੂਰ ਵਾਂਗੂੰ ਖੁਦ ਨੂੰ ਤਪਾ ਲਿਆ ਹੈ ।
ਮਿਲਿਆ ਨਾ ਗੁਲਦਸਤਾ ਹਿੰਮਤ ਨਾ ਹਾਰੀ ਫਿਰ ਵੀ
ਕਮਰਾ ਇਹ ਨਾਲ ਕੰਡਿਆਂ ਫਿਰ ਵੀ ਸਜਾ ਲਿਆ ਹੈ ।
ਉਹਨੂੰ ਪਾਉਣ ਦੀ ਤਮੰਨਾ ਭਾਰੂ ਰਹੀ ਉਮਰ ਭਰ
ਮਿਲਿਆ ਸੀ ਕੀਮਤੀ ਜੋ ਇਹ ਜਨਮ ਗਵਾ ਲਿਆ ਹੈ ।
ਤਨਹਾਈਆਂ ਦਾ ਆਲਮ ਦਿਲ ਤਾਂ ਵੀ ਬਹਿਲ ਜਾਏ
ਅੱਜ ਗਮ ਨੂੰ ਏਸੇ ਕਰਕੇ ਕੋਲੇ ਬਿਠਾ ਲਿਆ ਹੈ ।
ਚਾਹੁੰਦੇ ਤਾਂ ਹਾਂ ਅਸੀਂ ਵੀ ਹੋਵੇ ਨਾ ਰਾਤ ਕਾਲੀ
ਕੁਝ ਜੁਗਨੂੰਆਂ ਨੇ ਰਲ ਕੇ ਇਕ ਝੁੰਡ ਬਣਾ ਲਿਆ ਹੈ ।
ਇਹ ਬੱਦਲਾਂ ਅਤੇ ਹਵਾ ਦੀ ਸਾਜਿਸ਼ ਦਾ ਹੈ ਨਤੀਜਾ
ਇਸ ਬਾਗ ਨੂੰ ਸੁਕਾਈਏ ਇਹ ਮਨ ਬਣਾ ਲਿਆ ਹੈ ।
ਮੇਰੇ ਹੀ ਸ਼ਹਿਰ ਅੰਦਰ ਹੈ ਦਿਨ ਸਮੇਂ ਹਨੇਰਾ
ਇਹ ਕਿਹੜੇ ਦਾਨਵਾਂ ਨੇ ਸੂਰਜ ਨੂੰ ਖਾ ਲਿਆ ਹੈ ।
ਉਠ ਕੇ ਤੁਰਨ ਦੀ ਜਲਦੀ ਹੁਣ ਕਰ ਲਵੋ ਤਿਆਰੀ
ਇਹ ਕਹਿ ਕੇ ਪੰਛੀਆਂ ਨੇ ਜਲਦੀ ਜਗਾ ਲਿਆ ਹੈ ।
ਖਿੰਡਦੇ ਹੀ ਜਾ ਰਹੇ ਹਾਂ ਹਰ ਰੋਜ ਖਲਾਅ ਅੰਦਰ
ਆਪਣੇ ਲਈ ਆਸਮਾਂ ਤੇ ਇਕ ਘਰ ਬਣਾ ਲਿਆ ਹੈ ।
___________________________

750
Shayari / ਜਾਮ.....
« on: November 11, 2011, 05:39:24 AM »
ਸਾਕੀਆ ਇਹ ਜਾਮ ਤੇਰਾ ਹੁਣ ਭਾਉਂਦਾ ਨਹੀਂ
ਇਹਦੇ ਵਿਚੋਂ ਉਹ ਸਰੂਰ ਹੁਣ ਆਉਂਦਾ ਨਹੀਂ ।
ਮੇਰੇ ਵਿਹੜੇ ਦੇ ਬ੍ਰਿਖ ਤੇ ਬੈਠਾ ਹੋਇਆ ਪਰਿੰਦਾ
ਹੁਣ ਕਾਹਤੋਂ ਪਹਿਲਾਂ ਜਿਹਾ ਇਹ ਗਾਉਂਦਾ ਨਹੀਂ ।
ਘਰਾਂ ਅੰਦਰ ਕੁਰਸੀਆਂ ਦੀ ਕਮੀ ਨਹੀਂ ਕੋਈ
ਇਹਨਾਂ ਉਪਰ ਬੈਠਣ ਵਾਲਾ ਕੋਈ ਆੳਂਦਾ ਨਹੀਂ ।
ਇਹਨਾਂ ਅੱਖਾਂ ਉਤੇ ਕਾਲੀ ਐਨਕ ਲਾਇਆ ਕਰ
ਤੇਰਾ ਚਿਹਰਾ ਉਦਾਸ ਹੋਵੇ ਇਹ ਸੋਂਹਦਾ ਨਹੀਂ ।
ਨਸ਼ਤਰ,ਚੋਭਾਂ,ਕੰਡੇ,ਝਰੀਟਾਂ ਜਿੰਦਗੀ ਬਣੀ
ਜਖਮਾਂ ਤੇ ਮਰਹਮ ਕੋਈ ਲਾਉਂਦਾ ਨਹੀਂ ।
_____________________

751
Shayari / ਸੇਕ....
« on: November 11, 2011, 05:27:01 AM »
ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਂਉਦੀ ਹੈ
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆੳਂਦੀ ਹੈ ।
ਕਦੇ ਕਦੇ ਹੀ ਹੁੰਦਾ ਹੈ ਦਿਲ ਠੰਡਾ ਸ਼ੀਤ ਸਮੁੰਦਰ ਜਿੳਂ
ਬਹੁਤਾ ਸਮਾਂ ਚਾਰੇ ਪਾਸੇ ਗਮ ਦੀ ਬਦਲੀ ਮੰਡਲਾਂਉਦੀ ਹੈ ।
ਉਹਦੇ ਸ਼ਹਿਰ ਦਾ ਨਾਂਅ ਸੁਣ ਕੇ ਅੱਜ ਵੀ ਦਿਲ ਕੰਬ ਜਾਂਦਾ ਹੈ
ਗੁਜਰੇ ਸਮੇ ਦੀ ਯਾਦ ਕੋਈ ਜਦ ਮੂਹਰੇ ਆਣ ਖਲੋਂਦੀ ਹੈ ।
ਜੁਦਾਈ ਦੇ ਜਹਿਰ ਦਾ ਅਸਰ ਕਦੇ ਮਿਟਦਾ ਨਹੀਂ ਯਾਰੋ
ਉਂਜ ਤਾਂ ਮੇਰੀ ਅੱਖ ਹਰ ਵੇਲੇ ਦਾਗ ਹਿਜਰ ਦਾ ਧੋਂਦੀ ਹੈ ।
ਹਵਾ ਵਿਚ ਸੰਗੀਤ ਨਹੀਂ ਹੁਣ ਬਾਂਸਰੀ ਦੀ ਕੂਕ ਜਿਹਾ
ਰੋਜ ਸਵੇਰੇ ਚੰਦਰੀ ਜੇਹੀ ਕੋਈ ਖਬਰ ਜਗਾਉਂਦੀ ਹੈ ।
ਛੱਡ ਦਿਆਂਗੇ ਸਭ ਉਮੀਦਾਂ ਸੱਜਣਾ ਤੇਰੇ ਆਉਣ ਦੀਆਂ
ਅਜੇ ਵੀ ਕੋਈ ਦਸਤਕ ਤੇਰੇ ਆਉਣ ਦਾ ਲਾਰਾ ਲਾਉਂਦੀ ਹੈ ।
ਸਾਉਣ ਦੀ ਕਿਣ ਮਿਣ ਜਾਂ ਫੱਗਣ ਦੀ ਫੁੱਲਾਂ ਭਰੀ ਚੰਗੇਰ
ਉਹਦੇ ਬਿਨ ਹਰ ਰੁੱਤ ਉਪਰੀ ਨਰਕ ਭੁਲੇਖਾ ਪਾਉਂਦੀ ਹੈ ।
______________________________

752
Shayari / ਦਸਤਕ....
« on: November 11, 2011, 12:48:36 AM »
ਦਿਲ ਦੇ ਬੂਹੇ ਚੁੱਪ ਹੋਏ ਕੋਈ ਦਸਤਕ ਮਿਲੇ
ਪਿਆਰ ਵਿਹੂਣੀ ਰੂਹ ਨੂੰ ਹੁਣ ਮੁਹੱਬਤ ਮਿਲੇ ।
ਹਮੇਸ਼ਾ ਬੀਜੇ ਬੀਜ ਕਿ ਸੂਹੇ ਫੁੱਲ ਮਹਿਕਣਗੇ
ਕਦ ਚਾਹਿਆ ਸੀ ਅਸੀਂ ਸਦਾ ਨਫਰਤ ਮਿਲੇ ।
ਦੇਰ ਨਹੀਂ ਲਗਦੀ ਬੁਰਾ ਵਕਤ ਜਦ ਆ ਜਾਂਦਾ
ਰੱਬ ਕਰੇ ਹਰ ਆਦਮੀ ਨੂੰ ਚੰਗੀ ਕਿਸਮਤ ਮਿਲੇ ।
ਉਹ ਜੋ ਰੇਹੜੀ ਖਿਚਦਾ ਹੈ ਨੰਗੇ ਪੈਰੀਂ ਸੜਕਾਂ ਤੇ
ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ ।
ਝੋਂਪੜੀਆਂ ਵਿਚ ਵੱਸਣਾ ਪੈ ਜਾਂਦਾ ਮਜ਼ਬੂਰੀ ਹੈ
ਵੈਸੇ ਤਾਂ ਹਰ ਇਕ ਚਾਹੁੰਦਾ ਹੈ ਕਿ ਜੰਨਤ ਮਿਲੇ ।
ਅਸੀਂ ਵੀ ਕਦੇ ਇਕੱਠੇ ਮਹਿਕਾਂ ਦੀ ਵਾਦੀ ਘੁੰਮਾਂਗੇ
ਥੋੜਾ ਸਮਾਂ ਠਹਿਰੋ ਬਸ ਜਰਾ ਫੁਰਸਤ ਮਿਲੇ ।
ਸੰਤਾਪ ਹੰਢਾਉਣਾ ਸਦਾ ਇਸ਼ਕ ਦੇ ਹਿੱਸੇ ਆਇਆ
ਹੁਸਨ ਐਪਰ ਹਰ ਮੋੜ ਤੇ ਸ਼ੁਹਰਤ ਮਿਲੇ ।
______________________

753
Shayari / ਗਮਾਂ ਨੇ .....
« on: November 11, 2011, 12:15:06 AM »
ਗਮਾਂ ਨੇ ਰੋਲਿਆ ਏਦਾਂ ਕਿ ਲੀਰੋ ਲੀਰ ਹੋ ਗਏ ਹਾਂ
ਕੱਖਾਂ ਤੋਂ ਹੌਲੇ ਹੋ ਗਏ ਪਤਲੇ ਨੀਰ ਹੋ ਗਏ ਹਾਂ।
ਦਿਸਦਾ ਹੈ ਸਭ ਬਨਾਉਟੀ ਓਪਰਾ ਦਿਖਾਵਾ ਜੋ
ਤਨ ਦੇ ਉਜਲੇ ਮਨ ਦੇ ਪਰ ਫਕੀਰ ਹੋ ਗਏ ਹਾਂ ।
ਤੁਰੇ ਸਾਂ ਕੁਝ ਲੰਮਿਆਂ ਰਾਹਾਂ ਨੂੰ ਮਾਪਣ ਵਾਸਤੇ
ਰਸਤਿਆਂ ਤੇ ਧੂੰਏ ਦੀ ਲੇਕਿਨ ਲਕੀਰ ਹੋ ਗਏ ਹਾਂ ।
ਅੰਨੇਵਾਹ ਜੋ ਸੇਧ ਦਿਤਾ ਪਰਖਿਆਂ ਬਗੈਰ
ਖੁੰਝ ਗਿਆ ਨਿਸ਼ਾਨਿਓ ਉਹ ਤੀਰ ਹੋ ਗਏ ਹਾਂ ।
ਹਨੇਰੀਆਂ ਜੂਹਾਂ ਵਿਚ ਹੱਥ ਪੈਰ ਮਾਰਦੇ ਰਹੇ
ਅੰਨਿਆਂ ਦੀ ਬਸਤੀ ਦੇ ਵਜੀਰ ਹੋ ਗਏ ਹਾਂ ।
ਬਦਲ ਦਿਤਾ ਮੌਸਮਾਂ ਨੇ ਸਾਡਾ ਇਹ ਵਜੂਦ ਹੀ
ਬੋਹੜ ਵਰਗੇ ਸੀ ਕਦੇ ਕਰੀਰ ਹੋ ਗਏ ਹਾਂ ।
______________________

754
Shayari / ਸਕੂਨ .....
« on: November 10, 2011, 11:24:31 PM »
ਸਕੂਨ ਰੂਹ ਨੂੰ ਮਿਲਦਾ ਹੈ ਤਬੀਅਤ ਵੱਲ ਹੋ ਜਾਂਦੀ
ਜਦ ਉਹ ਨਜ਼ਰ ਆ ਜਾਂਦੇ ਤਾਂ ਮੁਸ਼ਕਿਲ ਹੱਲ ਹੋ ਜਾਂਦੀ ।
ਦਿਲ ਦੀ ਸਲੈਬ ਤੋਂ ਲਗਦਾ ਕੋਈ ਭਾਰ ਲਹਿ ਜਾਵੇ
ਕਦੇ ਜੇ ਭੀੜ ਵਿਚ ਮਿਲਿਆਂ ਉਹਦੇ ਨਾਲ ਗੱਲ ਹੋ ਜਾਂਦੀ ।
ਹਰ ਰਾਤ ਨੂੰ ਇਕ ਨਵੀਂ ਤਮੰਨਾ ਲੈ ਕੇ ਸੌਂਦੇ ਹਾਂ
ਹਰ ਖਾਹਿਸ਼ ਅਗਲੇ ਦਿਨ ਹੀ ਬੀਤਿਆ ਕੱਲ ਹੋ ਜਾਂਦੀ ।
ਉਹ ਗੂੜੀ ਨੀਂਦ ਸੌਂ ਗਏ ਪਰ ਅਸੀਂ ਗਿਣਦੇ ਰਹੇ ਤਾਰੇ
ਸਿ਼ਕਾਰ ਬੇਰੁਖੀ ਦਾ ਜਿ਼ੰਦਗੀ ਹਰੇਕ ਪਲ ਹੋ ਜਾਂਦੀ ।
ਅਸੀਂ ਖਮੋਸ਼ੀਆਂ ਤਨਹਾਈਆਂ ਵਿਚ ਸ਼ਾਂਤ ਰਹਿੰਦੇ ਹਾਂ
ਇਹ ਜਦ ਨੇੜੇ ਨਹੀਂ ਹੁੰਦੇ ਤਾਂ ਫਿਰ ਤਰਥੱਲ ਹੋ ਜਾਂਦੀ ।
ਸਿਆਸਤ ਅਤੇ ਗੁੰਡਾਗਰਦੀ ਵਿਚ ਫਰਕ ਰਿਹਾ ਥੋੜਾ
ਦੋਹਾਂ ਨੂੰ ਛੇੜਕੇ ਔਖੀ ਬਚਾਉਣੀ ਫਿਰ ਖੱਲ ਹੋ ਜਾਂਦੀ ।
ਬੇਗਾਨਿਆਂ ਦੇ ਵਾਰ ਅਸੀਂ ਹਮੇਸ਼ਾ ਚੁਪ ਚਾਪ ਸਹਿ ਲੈਂਦੇ
ਚੋਟ ਸਿਰਫ ਆਪਣਿਆਂ ਦੀ ਸੀਨਿਆਂ ਵਿਚ ਸੱਲ ਹੋ ਜਾਂਦੀ ।
ਕਹਿਣਾ ਕਾਫੀ ਕੁਝ ਚਾਹੁੰਦਾ ਹੈ ਅੱਜ ਦਾ ਆਮ ਆਦਮੀ ਵੀ
ਪੁਕਾਰ ਉਸਦੀ ਲੇਕਿਨ ਰੌਲਿਆਂ ਵਿਚ ਰਲ ਹੋ ਜਾਂਦੀ ।
_____________________________

755
Shayari / ਫਿਰਦੇ ਹਾਂ ....
« on: November 10, 2011, 10:50:09 PM »
ਦਿਲ ਵਿਚ ਪਰਲੋ ਜਿਹਾ ਸਮਾਨ ਛੁਪਾਈ ਫਿਰਦੇ ਹਾਂ
ਬੁਝੇ ਅਣਬੁਝੇ ਕਈ ਅਰਮਾਨ ਦਬਾਈ ਫਿਰਦੇ ਹਾਂ ।
ਫਟ ਜਾਵਣਗੇ ਇਹ ਵੀ ਤਾਂ ਕਦੇ ਜਵਾਲਾਮੁਖੀ ਵਾਕਣ
ਖਿਆਲਾਂ ਵਿਚ ਜੋ ਜ਼ਲਜ਼ਲੇ ਤੁਫਾਨ ਛੁਪਾਈ ਫਿਰਦੇ ਹਾਂ ।
ਮੁੱਠੀ ਭਰ ਆਪਣੇ ਵਰਗੇ ਜਿਸ ਦਿਨ ਤਲਾਸ਼ ਲਏ
ਉਹਨਾਂ ਖਾਤਿਰ ਤੀਰ ਅਤੇ ਕਮਾਨ ਬਣਾਈ ਫਿਰਦੇ ਹਾਂ ।
ਜਿਸ ਨੇ ਆਪਣੀ ਪਰਜਾ ਨੂੰ ਗਾਜਰ ਮੂਲੀ ਸਮਝਿਆ
ਉਸ ਰਾਜੇ ਲਈ ਅੱਖਾਂ ਵਿਚ ਸ਼ਮਸ਼ਾਨ ਵਿਛਾਈ ਫਿਰਦੇ ਹਾਂ ।
ਮੌਸਮ ਦੀ ਨਾ ਗੱਲ ਕਰੋ ਜੇਕਰੇ ਤੁਰਨਾ ਹੈ ਸਾਡੇ ਨਾਲ
ਅਸੀਂ ਵਰ੍ਹਦੀ ਅੱਗ ਵਿਚ ਮਕਾਨ ਬਣਾਈ ਫਿਰਦੇ ਹਾਂ ।
ਇਨਸਾਫ ਲੈਣ ਲਈ ਜਦ ਵੀ ਸਾਰੇ ਹੀਲੇ ਮੁੱਕ ਗਏ
ਪੁਰਖਿਆਂ ਜੋ ਸੌਂਪੀ ਉਹ ਕਿਰਪਾਨ ਬਚਾਈ ਫਿਰਦੇ ਹਾਂ ।
______________________________

756
Shayari / ਕਰਾਂਗੇ ...
« on: November 10, 2011, 10:23:29 PM »
ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ
ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ
ਅਗਲੇ ਬਚਪਨ ਜਦ ਕਦੇ ਮਿਲਾਂਗੇ ਦੋਸਤਾ
ਘਰ ਬਣਾ ਕੇ ਰੇਤ ਦੇ ਫਿਰ ਢਾਇਆ ਕਰਾਂਗੇ ।
ਸ਼ਾਮ ਜਦ ਫੁਰਸਤ ਮਿਲੀ ਤਾਂ ਬੈਠ ਇਕੱਲੇ ਹੀ
ਜਾਮ ਤੇਰੇ ਨਾਮ ਦਾ ਰੋਜ਼ ਇਕ ਪਾਇਆ ਕਰਾਂਗੇ ।
ਖਾਮੋਸ਼ੀ,ਤਨਹਾਈ ਅਤੇ ਉਦਾਸੀ ਦੇ ਆਲਮ ਵਿਚ
ਗੀਤ ਇਕ ਪਤਝੜ ਜਿਹਾ ਗਾਇਆ ਕਰਾਂਗੇ ।
ਹੋਇਆ ਨਾ ਦਰਦ ਨਿਵਾਰ ਜਦ ਆਪਣੇ ਘਰੀਂ
ਤੇਰੇ ਦਰ ਦਾ ਕੁੰਡਾ ਫਿਰ ਖੜਕਾਇਆ ਕਰਾਂਗੇ ।
_________________________

757
Shayari / ਸਹਾਰਾ....
« on: November 10, 2011, 10:02:02 PM »
ਪਰਚਾਉਂਦੇ ਹਾਂ ਦਿਲ ਨੂੰ ਯਾਦਾਂ ਦਾ ਸਹਾਰਾ ਲੈ ਕੇ
ਬੇਗਾਨੀ ਮਹਫਿਲ ਦਾ ਦੂਰੋਂ ਹੀ ਨਜ਼ਰ ਲੈ ਕੇ
ਸਿਤਾਰਿਆਂ ਦੇ ਝੁਰਮਟ ਤੋਂ ਕੀ ਕਰਵਾਉਣਾ ਸੀ
ਅਸੀਂ ਤਾਂ ਖੁਸ਼ ਹੋ ਜਾਂਦੇ ਬੱਸ ਇੱਕੋ ਸਿਤਾਰਾ ਲੈ ਕੇ
ਜ਼ਮਾਨਾ ਸੀ ਕਦੇ ਉਡਦੇ ਸੀ ਹਵਾ ਅੰਦਰ ਜਦੋਂ
ਹੁਣ ਤਾਂ ਤੁਰਦੇ ਵੀ ਹਾਂ ਵੈਸਾਖੀ ਦਾ ਸਹਾਰਾ ਲੈ ਕੇ
ਅਧਾ ਨਾਮ ਲੈ ਭਰ ਦਿੰਦਾ ਸੀ ਕੋਈ ਕੰਨੀ ਮਿਠਾਸ
ਬੁਲਾਉਣਾ ਕਿਸੇ ਨਹੀਂ ਉਹ ਨਾਮ ਦੁਬਾਰਾ ਲੈ ਕੇ
ਸਾਂਝਾਂ ਦੇ ਪੁਲ ਬਣਾਈਏ ਪਿਆਰਾਂ ਦੀ ਨਦੀ ਉਤੇ
ਕਰਾਂਗੇ ਕੀ ਆਪਾਂ ਦੱਸ ਇਕ ਇਕ ਕਿਨਾਰਾ ਲੈ ਕੇ
ਠੰਡੀ ਹਵਾ ਦਾ ਬੁਲ੍ਹਾ ਇਧਰ ਵੀ ਗੁਜਰ ਜਾਂਦਾ ਕੋਈ
ਦੇਖ ਲੈਂਦੇ ਝੂਲਦੇ ਬਿਰਖ ਵਾਂਗੂੰ ਹੁਲਾਰਾ ਲੈ ਕੇ
________________________

758
Shayari / ਸੋਗ....
« on: November 10, 2011, 09:20:22 PM »
ਰੋਜ ਮੈਂ ਤਾਰਾ ਤਾਰਾ ਗਿਣ
ਰਾਤ ਬਿਤਾਉਂਦਾ ਹਾਂ
ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ
ਵਾਰ ਕ ਆਉਂਦਾ ਹਾਂ।

ਜਦ ਰੋਹੀਆਂ ਵਿਚ ਪੰਛੀ ਤੜਕੇ
ਵਾਕ ਕੋਈ ਲੈਂਦਾ ਹੈ
ਮੈਂ ਆਪਣੇ ਸੰਗ ਸੁੱਤਾ ਆਪਣਾ
ਗੀਤ ਜਗਾਉਂਦਾ ਹਾਂ।

ਫਿਰ ਜਦ ਮੈਨੂੰ ਸੂਰਜ ਘਰ ਦੇ
ਮੋੜ ‘ਤੇ ਮਿਲਦਾ ਹੈ
ਨਦੀਏ ਰੋਜ਼ ਨਹਾਵਣ
ਉਹਦੇ ਨਾਲ ਮੈਂ ਜਾਂਦਾ ਹਾਂ।

ਮੈਂ ਤੇ ਸੂਰਜ ਜਦੋਂ ਨਹਾ ਕੇ
ਘਰ ਨੂੰ ਮੁੜਦੇ ਹਾਂ
ਮੈਂ ਸੂਰਜ ਲਈ ਵਿਹੜੇ ਨਿੰਮ ਦਾ
ਪੀਹੜਾ ਡਾਹੁੰਦਾ ਹਾਂ।

ਮੈਂ ਤੇ ਸੂਰਜ ਬੈਠ ਕੇ ਜਦ ਫਿਰ
ਗੱਲਾਂ ਕਰਦੇ ਹਾਂ
ਮੈਂ ਸੂਰਜ ਨੂੰ ਤੇਰੀ ਛਾਂ ਦੀ
ਗੱਲ ਸੁਣਾਉਂਦਾ ਹਾ।

ਛਾਂ ਦੀ ਗੱਲ ਸੁਣਾਉਂਦੇ ਜਦ ਮੈਂ
ਕੰਬਣ ਲੱਗਦਾ ਹਾਂ
ਮੈਂ ਸੂਰਜ ਦੇ ਗੋਰੇ ਗਲ ਵਿਚ
ਬਾਹਵਾਂ ਪਾਉਂਦਾ ਹਾਂ।

ਫਿਰ ਸੂਰਜ ਜਦ ਮੇਰੇ ਘਰ ਦੀ
ਕੰਧ ਉਤਰਦਾ ਹੈ
ਮੈਂ ਆਪਣੇ ਹੀ ਪਰਛਾਵੇਂ ਤੋਂ
ਡਰ ਡਰ ਜਾਂਦਾ ਹਾਂ।

ਮੈਂ ਤੇ ਸੂਰਜ ਘਰ ਦੇ ਮੁੜ
ਪਿਛਵਾੜੇ ਜਾਂਦੇ ਹਾਂ
ਮੈਂ ਉਹਨੂੰ ਆਪਣੇ ਘਰ ਦੀ
ਮੋਈ ਧੁੱਪ ਵਿਖਾਉਂਦਾ ਹਾਂ।

ਜਦ ਸੂਰਜ ਮੇਰੀ ਮੋਈ ਧੁੱਪ ਲਈ
ਅੱਖੀਆਂ ਭਰਦਾ ਹੈ
ਮੈਂ ਸੂਰਜ ਨੂੰ ਗਲ ਵਿਚ ਲੈ ਕੇ
ਚੁੱਪ ਕਰਾਉਂਦਾ ਹਾਂ।

ਮੈਂ ਤੇ ਸੂਰਜ ਫੇਰ ਚੁਪੀਤੇ
ਤੁਰਦੇ ਜਾਂਦੇ ਹਾਂ
ਰੋਜ਼ ਮੈਂ ਉਹਨੂੰ ਪਿੰਡ ਦੀ ਜੂਹ ਤਕ
ਤੋਰ ਕੇ ਆਉਂਦਾ ਹਾਂ।

ਰੋਜ਼ ਉਦਾਸਾ ਸੂਰਜ ਨਦੀਏ
ਡੁੱਬ ਕੇ ਮਰਦਾ ਹੈ
ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ
ਸੋਗ ਮਨਾਉਂਦਾ ਹਾਂ।
____________

759
Shayari / ਅੰਗ ਸੰਗ....
« on: November 10, 2011, 09:06:00 PM »
ਦਿਲ ਦੇ ਅੰਗ ਸੰਗ ਰਹਿਣਾ ਪੈਣਾ ।
ਟੁੱਟ  ਵੀ   ਜਾਵੇ ਸਹਿਣਾ  ਪੈਣਾ।

ਪੱਤਿਆਂ ਜਿਨ੍ਹਾਂ ਹਰਿਆਂ ਰਹਿਣਾ,
ਧੁੱਪ ਤੇ  ਕੋਰਾ ਸਹਿਣਾ ਪੈਣਾ ।

ਆਖ਼ਰ ਤਬਦੀਲੀ ਹੋ ਕੇ ਰਹਿਣੀ,
ਲੋਕਾਈ ਦੇ ਹੱਕ \'ਚ ਵਹਿਣਾ ਪੈਣਾ ।

ਹੱਸਦੇ ਹੱਸਦੇ ਵਿਛੜ ਗਏ ਸਾਂ,
ਗ਼ਮ ਦੇ ਦਰਿਆ ਵਹਿਣਾ ਪੈਣਾ ।

ਜ਼ਮੀਰ ਮਰੀ ਤਾਂ ਮਰ ਗਿਆ ਬੰਦਾ,
ਮੋਇਆਂ ਕਬਰੀ ਲਹਿਣਾ ਪੈਣਾ ।
_________________

760
Shayari / ਦੁਨੀਆਂ .....
« on: November 10, 2011, 08:56:24 PM »
ਐ ਦਿਲ ਗਿਲਾ ਨਾ ਕਰ ਦੁਨੀਆਂ ਹੀ ਐਸੀ ਏ
ਮੁਸ਼ਕਿਲ ਨਭਾਉਦੇ ਵਫਾ ਏਥੇ ਦੁਨੀਆਂ ਹੀ ਐਸੀ ਏ
ਰੋਜ ਮਰਦੇ ਨੇ ਐ ਲੋਕ ਜਿਲਤ ਦੀ ਜਿੰਦਗੀ ਵੀ ਮੌਤ ਜੈਸੀ ਏ
ਐ ਦਿਲ ਗਿਲਾ ਨਾ ਕਰ ਦੁਨੀਆਂ ਹੀ ਐਸੀ ਏ
ਹੀਰਿਆਂ ਥਾਂ ਕੱਚ ਵਿਕ ਜਾਂਦਾ ਇਹ ਚਮਕਦੀ ਚੀਜ ਜੈਸੀ ਏ
ਐ ਦਿਲ ਗਿਲਾ ਨਾ ਕਰ ਦੁਨੀਆਂ ਹੀ ਐਸੀ ਏ
ਵਿਚਾਲੇ ਡੋਬਣਾ ਕੰਮ ਯਾਰਾਂ ਦਾ ਜਿੱਤ ਵੀ ਹਾਰ ਜੈਸੀ ਏ
ਐ ਦਿਲ ਗਿਲਾ ਨਾ ਕਰ ਦੁਨੀਆਂ ਹੀ ਐਸੀ ਏ
ਨਾ ਕੋਈ ਖਰਾ ਉਤਰੇ ਪਰਖ ਵਿੱਚੋ ਤਬੀਅਤ ਰੰਗ ਜੈਸੀ ਏ
ਐ ਦਿਲ ਗਿਲਾ ਨਾ ਕਰ ਦੁਨੀਆਂ ਹੀ ਐਸੀ ਏ
________________________

Pages: 1 ... 33 34 35 36 37 [38] 39 40