This section allows you to view all posts made by this member. Note that you can only see posts made in areas you currently have access to.
Topics - ਰਾਜ ਔਲਖ
Pages: [1] 2 3 4 5 6 ... 40
1
« on: January 12, 2013, 08:47:05 PM »
ਦੇਹ ਨੀ ਮਾਈ ਪਾਥੀ, ਤੇਰਾ ਪੁੱਤ ਚੜੂਗਾ ਹਾਥੀ
ਚਾਰ ਕੁ ਦਾਣੇ ਖਿੱਲਾਂ ਦੇ, ਅਸੀਂ ਲੋਹੜੀ ਲੈ ਕੇ ਹਿਲਾਂਗੇ ____________________________
2
« on: January 08, 2013, 08:42:00 PM »
ਦਿੱਲੀ ਚ ਦਰਿੰਦੇ ਵਸਦੇ, ਤੈਨੂੰ ਨਜਰ ਨਾਂ ਆਉਣ ਸਰਕਾਰੇ। ਨੀ ਚਿੜੀਆਂ ਦੇ ਖੰਬ ਨੋਚਕੇ, ਗਲੀ ਗਲੀ 'ਚ ਫਿਰਨ ਹੰਕਾਰੇ।।
ਸੁਣਿਆਂ ਸੀ ਦਿੱਲੀ , ਦਿਲ ਵਾਲਿਆਂ ਦਾ ਸ਼ਹਿਰ ਹੈ। ਜਿਹਦੇ ਨਾਲ ਬੀਤੀ ਦੱਸੇ, ਗੁੰਡਿਆਂ ਦਾ ਕਹਿਰ ਹੈ। ਰਾਜਧਾਨੀ ਬਣੀ ਦੇਸ਼ ਦੀ , ਕਾਲਾ ਦਿਲ ਤੂੰ ਛੁਪਾਕੇ ਮੁਟਿਆਰੇ। ਦਿੱਲੀ ਚ,,,,,,,,,
ਆਖਣ ਨੂੰ ਲੋਕੀਂ ਭਾਵੇਂ, ਕਹਿੰਦੇ ਲੋਕ ਰਾਜ ਹੈ। ਬੋਟ ਪਾਉਣ ਵਾਲੀ ਤਾਂ, ਜਮੀਰ ਮੁਹਤਾਜ ਹੈ। ਗੁੰਡੇ ਜਿੱਥੇ ਬਣਨ ਮੰਤਰੀ, ਰਾਜ ਨੀਤੀ ਦੇ ਸਬਕ ਨੇ ਨਿਆਰੇ। ਦਿੱਲੀ ਚ,,,,,,,,,,
ਨੇਤਾ ਕਹਿੰਦੇ ਸਾਡਾ, ਲੋਕ ਰਾਜ ਬੇ-ਮਿਸਾਲ ਹੈ। ਔਰਤਾਂ ਦਾ ਜੀਣਾ ਫਿਰ, ਹੋਇਆ ਕਿਓਂ ਮੁਹਾਲ ਹੈ। ਸਰੀਆਂ 'ਨਾਂ ਬਿੰਨ੍ਹ ਕੁੜੀਆਂ, ਪਤ ਲੁੱਟਕੇ ਸੁੱਟਣ ਹਤਿਆਰੇ। ਦਿੱਲੀ ਚ,,,,,,,,
ਦੋਸ਼ੀ ਜੇ ਚੁਰਾਸੀ ਦੇ, ਜਿਹਲਾਂ 'ਚ ਸਿੱਟੇ ਹੋਂਵਦੇ। ਗੁੰਡਿਆਂ ਦੀ ਜਾਨ ਨੂੰ ਨਾਂ, ਅੱਜ ਬੈਠੇ ਰੋਂਵਦੇ। ਗੁੰਡਿਆਂ ਦੀ ਚੜ੍ਹ ਮੱਚਦੀ, ਜਦੋਂ ਬਚ ਜਾਂਦੇ ਪਹੁੰਚ ਦੇ ਸਹਾਰੇ। ਦਿੱਲੀ ਚ,,,,,,,,,
ਜਿਸ ਰਾਜ ਵਿੱਚ ਅਜੇ, ਔਰਤ ਗੁਲਾਮ ਹੈ। ਬੰਦਿਆਂ ਦੀ ਸੋਚ ਉੱਥੇ, ਪਸ਼ੂਆਂ ਸਮਾਨ ਹੈ। ਹੱਥੀਂ ਪਾਲ ਗੁੰਡਿਆਂ ਨੂੰ, ਕਿਹਦੇ ਅੱਥਰੂ ਪੂੰਝੇਂਗੀ ਬਦਕਾਰੇ। ਦਿੱਲੀ ਚ,,,,,,,,, ______________________________
3
« on: January 05, 2013, 08:46:56 AM »
ਹਾਂ ਮਾਂ ਮੈਨੂੰ ਤੂੰ ਗਰਭ ਵਿਚ ਹੀ ਮਾਰ ਸੁਣ ਤੂੰ ਆਪਣੀ ਅਣਜੰਮੀ ਧੀ ਦੀ ਪੁਕਾਰ ਕੀ ਫਾਇਦਾ ਸੌ ਵਾਰ ਕਹੇਂਗੀ ਫੇਰ ਤੂੰ ਜੰਮਣ ਤੋਂ ਪਹਿਲਾਂ ਹੀ ਮਰ ਕਿਓਂ ਨਾ ਗਈ ਜਦੋਂ ਬਚਾ ਬਚਾ ਕੇ ਪਾਲਣਾ ਪਿਆ ਤੈਨੂੰ ਮੈਨੂ ਇਸ ਮਰਦ ਪ੍ਰਧਾਨ ਸਮਾਜ ਵਿਚ ਡਰ ਡਰ ਕੇ ਭੇਜੇਂਗੀ ਘਰੋਂ ਸਕੂਲ ਪੜ੍ਹਨ ਕੀ ਪਤਾ ਕਿਥੇ ਕਦੋਂ ਛੇੜਖਾਨੀ ਦਾ ਸ਼ਿਕਾਰ ਬਣਾਂਗੀ ਬਚਦੀ ਬਚਾਉਂਦੀ ਕਿਸੇ ਭੇੜੀਏ ਦੇ ਹਥ ਚੜਾਂਗੀ ਧਕਾ ਭੇੜੀਆ ਕਰੇ ਤੇ ਬਾਬਲ ਮੇਰਾ ਮਰੇ ਇਹ ਦਸਤੂਰ ਹੈ ਇਸ ਸਮਾਜ ਦਾ ਮੇਰੇ ਜੰਮਣ ਤੋਂ ਲੈ ਕੇ ਦਾਜ ਦਾ ਫਿਕਰ ਕਰੇਂਗੀ ਫੇਰ ਵੀ ਦਾਜ ਕਾਰਨ ਮੈਂ ਸਾੜੀ ਜਾਵਾਂਗੀ ਜੇ ਕਰ ਕਿਤੇ ਫੇਰ ਵੀ ਬਚ ਗਈ ਕੁੜੀਆਂ ਜੰਮਣ ਦੇ ਜੁਰਮ ਚੋਂ ਘਰੋਂ ਕਢੀ ਜਾਵਾਂਗੀ ਬਾਬਲ ਮੇਰਾ ਕੋਰਟਾਂ ਦੇ ਚੱਕਰਾਂ ਚੋਂ ਖਪ ਜਾਊ ਫੇਰ ਵੀ ਤੂੰ ਇਹੋ ਕਹਿਣਾ ਤੂੰ ਜੰਮਣ ਤੋਂ ਪਹਿਲਾਂ ਹੀ ਮਰ ਕਿਓਂ ਨਾ ਗਈ ਹਾਂ ਮਾਂ ਮੈਨੂੰ ਤੂੰ ਗਰਭ ਵਿਚ ਹੀ ਮਾਰ ਸੁਣ ਤੂੰ ਆਪਣੀ ਅਣਜੰਮੀ ਧੀ ਦੀ ਪੁਕਾਰ ______________________ ਅਮਰਜੀਤ ਕੌਰ
4
« on: January 04, 2013, 08:35:34 PM »
ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦਿਆਂ ਆਪ ਸਭ ਨੂੰ ਲੱਖ-ਲੱਖ ਮੁਬਾਰਕਾਂ ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥ ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨਿ ਪਕਰਿ ਪਛਾਰੋ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥ __________________________________
5
« on: January 03, 2013, 08:32:37 AM »
ਕੋਈ ਕਹਿੰਦਾ ਦਸ ਗੁਰੂ, ਤੇ ਕੋਈ ਕਹੇ ਗਿਆਰਾਂ। ਕੋਈ ਕਹਿੰਦਾ ਨਾਲ ਫਲਸਫੇ, ਇੱਕੋ ਗਰੂ ਵਿਚਾਰਾਂ। ਕੋਈ ਕਹਿੰਦਾ ਰੂਪ ਗੁਰੂ ਦੇ, ਦੇਹੀ ਨਾਲ ਪੁਕਾਰਾਂ। ਕੋਈ ਕਹਿੰਦਾ ਦੇਹ ਨੂੰ ਛੱਡਕੇ, ਸ਼ਬਦ ਗੁਰੂ ਸਤਿਕਾਰਾਂ। ਕੋਈ ਆਖੇ ਗਿਆਨ ਗੁਰੂ ਦੀ, ਨਾਨਕ ਮੋਹਰ ਚਿਤਾਰਾਂ। ਕੋਈ ਕਹਿੰਦਾ ਅਰਥ ਗੁਰੂ ਦੇ, ਬਾਣੀ ਨਾਲ ਨਿਹਾਰਾਂ। ਕੋਈ ਨਾਲ ਨਿਮਰਤਾ ਬੋਲੇ, ਕੋਈ ਕਰ ਤਕਰਾਰਾਂ। ਕੋਈ ਸੋਚੇ ਦੂਜੇ ਦੀ ਗਲ, ਹਰ ਹੀਲੇ ਨਾਕਾਰਾਂ। ਆਪੋ ਆਪਣੀ ਨਾਨਕ ਦ੍ਰਿਸ਼ਟੀ, ਸਭ ਨੂੰ ਰਹੇ ਮੁਬਾਰਕ।। ਪਰ ਜੋ ਨਾਨਕ ਦੀ ਨਾਂ ਮੰਨੇ, ਢੋਂਗੀ ਉਹ ਪਰਚਾਰਕ।। ____________
6
« on: January 02, 2013, 08:34:45 AM »
ਕੁਝ ਲੋਕ ਜਿ਼ੰਦਗੀ ਕੱਟਦੇ ਨੇ,ਕੁਝ ਲੋਕ ਜਿੰਦਗੀ ਜਿਉਂਦੇ ਨੇ ਕਈ ਪੈਸਾ-ਪੈਸਾ ਕਰਦੇ ਨੇਂ,ਕਈ ਪਿਆਰ ਦਾ ਬੂਟਾ ਲਾਉਂਦੇ ਨੇ
ਇਹ ਬੁਟਾ ਲਾਉਣਾ ਔਖਾ ਹੈ,ਇਹ ਹੌਲੀ-ਹੌਲੀ ਵਧਦਾ ਹੈ ਨਾ ਸੁੱਕਦਾ ਹੈ, ਨਾ ਸੜਦਾ ਹੈ,ਮਾਂ ਜਿਹਾ ਪਿਆਰਾ ਲਗਦਾ ਹੈ
ਫਲ਼ ਮਿੱਠੇ-ਮਿੱਠੇ ਦਿੰਦਾ ਹੈ, ਨਫ਼ਰਤ ਤੋਂ ਦੂਰ ਹੀ ਰਹਿੰਦਾ ਹੈ ਇਹ ਚੁੱਪ ਚੁਪੀਤਾ ਹੁੰਦਾ ਹੈ, ਪਰ ਦੁਨੀਆਂ ਨੂੰ ਜਿੱਤ ਲੈਂਦਾ ਹੈ
ਲੋਕੋ! ਸਮਝ ਗਏ ਅਸਲੀਅਤ ਤਾਂ, ਫਿਰ ਬਦਲੋ ਆਪਣੀ ਚਾਲ ਦੋ ਪੈਰ ਘੱਟ ਟੁਰਨਾ ਪਰ ਟੁਰਨਾ ਮੜਕ ਦੇ ਨਾਲ _________________________
7
« on: January 01, 2013, 08:54:12 PM »
ਦੁਲਹਨ ਹੀ ਦਹੇਜ ਹੈ ਕਾਰ ਲੈਲਾਗੇ ਮੋਟਰਸੈਕਲ ਤੌ ਪਰਹੇਜ ਹੈ
ਹੋਲੀ ਚੱਲੋ ਅੱਗੇ ਪੁਲ ਤੰਗ ਹੈ ਕਿਉ ਕੇ ਇਸ ਇਲਾਕੇ ਦਾ ਐਮ ਐਲ ਏ ਨੰਗ ਹੈ
ਈਸਵਰ ਤੇ ਮੋਤ ਨੂੰ ਹਮੇਸਾ ਯਾਦ ਰੱਖੋ ਇਸ ਲਈ ਅਪਣਾ ਵਿਆਹ 25-30 ਸਾਲ ਦੀ ਉਮਰ ਤੋ ਬਾਅਦ ਰੱਖੋ
ਐਥੋ ਥਾਣਾ ਸਦਰ ਦੀ ਹੱਦ ਸੁਰੁ ਹੁੰਦੀ ਹੈ ਜਿੱਥੇ ਗੱਲ 5 ਹਜਾਰ ਤੋ ਵੱਧ ਸੁਰੁ ਹੁੰਦੀ ਹੈ
8
« on: January 01, 2013, 01:47:19 PM »
ਜਿੱਥੇ ਬੁੱਢੇ ਚਲਾਉਣ ਦੇਸ ਨੂੰ, ਜਵਾਨ ਫੇਸਬੁੱਕ ਚਲਾ ਰਿਹਾ॥ ਕੋਣ ਕਹਿੰਦਾ ਕੇ ਮੇਰਾ ਦੇਸ, ਤਰੱਕੀ ਦੇ ਰਾਹ ਤੇ ਜਾ ਰਿਹਾ॥ ਇਕ ਪੁਲਿਸ ਵਾਲੇ ਦੀ ਹੀ ਧੀ ਜਦ ਇਥੇ ਮਹਿਫੂਜ ਨਹੀ, ਆਮ ਆਦਮੀ ਦਾ ਇਥੇ ਫੇਰ ਦੱਸੋ ਕੋਣ ਖੇਰਗਵਾਹ ਰਿਹਾ॥ ਬੱਸਾਂ ਵਿੱਚ ਹੁੰਦੇ ਬਲਾਤਕਾਰ ਜਿੱਥੇ ਲੋਕ ਸੁੱਤੇ ਸੁੱਤੀ ਸਰਕਾਰ, ਨਾ ਹੀ ਉਠਾਵੇ ਅਵਾਜ ਕੋਈ ਨਾ ਸੁੱਤੇ ਨੁੰ ਕੋਈ ਜਗਾ ਰਿਹਾ॥ ਪੜ-ਲਿਖ ਕੇ ਵੀ ਨਾ ਮਿਲੇ ਨੋਕਰੀ, ਸਿਰ ਉਤੇ ਕਰਜੇ ਦਾ ਭਾਰ, ਪੈਸੇ ਵਾਲੇ ਲੈ ਗਏ ਖੋਹ ਕੇ ਪੜੇਆ-ਲਿਖਿਆ ਧੱਕੇ ਖਾ ਰਿਹਾ॥ 'ਰਾਜ' ਜੇ ਤੂੰ ਵੀ ਉਥੇ ਰਹਿ ਜਾਦਾਂ ਤਾਂ ਭੁੱਖੇ ਮਰ ਜਾਣਾ ਸੀ, ਚੰਗਾਂ ਰਿਹਾ ਆ ਕੇ ਕਨੇਡਾ ਚੰਗਾਂ ਖਾਨਾ ਤੇ ਚੰਗਾਂ ਕਮਾ ਰਿਹਾ॥ ________________________________
9
« on: January 01, 2013, 12:32:25 PM »
ਅੰਨ ਦਾਤਾ ਮੇਰੀ ਜੀਭ ਤੇ ਤੇਰਾ ਲੂਣ ਏਂ ਤੇਰਾ ਨਾਂ ਮੇਰੇ ਬਾਪ ਦਿਆਂ ਹੋਠਾਂ ਤੇ ਤੇ ਮੇਰੇ ਇਸ ਬੁੱਤ ਵਿਚ ਮੇਰੇ ਬਾਪ ਦਾ ਖ਼ੂਨ ਏਂ! ਮੈਂ ਕਿਵੇਂ ਬੋਲਾਂ ! ਮੇਰੇ ਬੋਲਣ ਤੋਂ ਪਹਿਲਾਂ ਬੋਲ ਪੈਂਦਾ ਏ ਤੇਰਾ ਅੰਨ। ਕੁਛ ਕੁ ਬੋਲ ਸਨ, ਪਰ ਅਸੀਂ ਅੰਨ ਦੇ ਕੀਡ਼ੇ ਤੇ ਅੰਨ ਭਾਰ ਹੇਠਾਂ ਉਹ ਦੱਬੇ ਗਏ ਹਨ
ਅੰਨ ਦਾਤਾ! ਕਾਮੇ ਮਾਂ ਬਾਪ ਦਿੱਤੇ ਕਾਮੇ ਨੇ ਜੰਮ ਕਾਮੇ ਦਾ ਕੰਮ ਹੈ ਸਿਰਫ਼ ਕੰਮ! ਬਾਕੀ ਵੀ ਤਾਂ ਕੰਮ ਕਰਦੈ ਇਹੋ ਹੀ ਚੰਮ ਉਹ ਵੀ ਇਕ ਕੰਮ ਇਹ ਵੀ ਇਕ ਕੰਮ।
ਅੰਨ ਦਾਤਾ! ਮੈਂ ਚੰਮ ਦੀ ਗੁੱਡੀ ਖੇਡ ਲੈ, ਖਿਡਾ ਲੈ ਲਹੂ ਦਾ ਪਿਆਲਾ ਪੀ ਲੈ ਪਿਲਾ ਲੈ! ਤੇਰੇ ਸਾਹਵੇਂ ਖਡ਼ੀ ਹਾਂ ਅਹਿ, ਵਰਤਣ ਦੀ ਸ਼ੈ ਜਿਵੇਂ ਚਾਹੇ ਵਰਤ ਲੈ ਉੱਗੀ ਹਾਂ ਪਿਸੀ ਹਾਂ ਗੁਝੀ ਹਾਂ ਵਿਲੀ ਹਾਂ ਤੇ ਅੱਜ ਤੱਤੇ ਤਵੇ ਉੱਤੇ ਜਿਵੇਂ ਚਾਹੇ ਪਰਤ ਲੈ! ਮੈਂ ਬੁਰਕੀ ਤੋਂ ਵੱਧ ਕੁਛ ਵੀ ਨਹੀਂ ਜਿਵੇਂ ਚਾਹੇ ਨਿਗਲ ਲੈ ਤੇ ਤੂੰ ਲਾਵੇ ਤੋਂ ਵੱਧ ਕੁਝ ਨਹੀਂ ਜਿੰਨਾ ਚਾਹੇ ਪਿਘਲ ਲੈ। ਲਾਵੇ ’ਚ ਲਪੇਟ ਲੈ ਕਦਮਾਂ ਤੇ ਖਡ਼ੀ ਹਾਂ ਬਾਹਵਾਂ ’ਚ ਸਮੇਟ ਲੈ। ਚੁੰਮ ਲੈ ਚੱਟ ਲੈ, ਤੇ ਫੇਰ ਰਹਿੰਦ ਖੂਹੰਦ ਉਹਦਾ ਵੀ ਕੁਝ ਵੱਟ ਲੈ।
ਅੰਨ ਦਾਤਾ! ਮੇਰੀ ਜ਼ਬਾਨ ਤੇ ਇਨਕਾਰ? ਇਹ ਕਿਵੇਂ ਹੋ ਸਕਦੈ! ਹਾਂ ਪਿਆਰ ਇਹ ਤੇਰੇ ਮਤਲਬ ਦੀ ਸ਼ੈ ਨਹੀਂ _______________________ ਅਮ੍ਰਿਤਾ ਪ੍ਰੀਤਮ
10
« on: December 31, 2012, 04:42:06 PM »
ਸਾਰੇ ਵਿਚ ਘਰ ਰੋਣਕ ਲਾਈ ਅਵਰੀਤ॥ ਜਿਦਣ ਦੀ ਘਰ ਸਾਡੇ ਆਈ ਅਵਰੀਤ॥ ਪਿਆਰ ਬੜਾ ਉਹਦਾ ਸਾਰੇ ਕਰਦੇ, ਸਾਡੇ ਘਰ ਚ ਖੁਸੀ ਲਿਆਈ ਅਵਰੀਤ॥ ਬੋਲੀ ਉਹਦੀ ਸਾਨੂੰ ਸਮਝ ਨਾ ਆਵੇ, ਪਰ ਪਾਂਉਦੀ ਬੜੀ ਦੁਹਾਈ ਅਵਰੀਤ॥ ਸਾਰੇ ਉਹਦੇ ਨਾਲ ਖੇਡਣ ਲੱਗ ਜਾਂਦੇ, ਸਾਨੂੰ ਤਾਂ ਮਸਾ ਥਿਆਈ ਅਵਰੀਤ॥ __________________
11
« on: December 31, 2012, 09:55:59 AM »
ਹੋਰ ਤਾਂ ਮੈਂ ਤੈਨੂੰ ਕੁਝ ਦੇਣ ਜੋਗਾ ਨਹੀਂ, ਲੈ, ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ, ਦਾਮਿਨੀ! ਅੱਜ ਤੂੰ ਨਹੀਂ, ਇਨਸਾਨੀਅਤ, ਤੇ ਸਾਡੇ ਲੀਡਰਾਂ ਦੀ ਰਹਿੰਦੀ-ਖੂੰਹਦੀ ਜ਼ਮੀਰ ਮਰੀ ਐ! ਤੈਨੂੰ ਅੱਖ ਦਾ ਹੰਝੂ ਅਰਪਨ ਕਰਦਾ ਹੋਇਆ, ਓਸ ਸਵਿਧਾਨ 'ਤੇ 'ਧਤੂਰੇ' ਦਾ ਫ਼ੁੱਲ ਚੜ੍ਹਾਉਂਦਾ ਹਾਂ, ਜੋ ਪਤਾ ਨਹੀਂ ਕਿੰਨੀਆਂ ਕੁ ਦਾਮਨੀਆਂ ਦੇ ਦਾਮਨ ਦਾਗੀ ਹੋਣ ਤੋਂ ਬਚਾ ਨਹੀਂ ਸਕਿਆ! ਨਾ ਤਾਂ ਤੈਨੂੰ ਅਲਵਿਦਾ ਕਹੂੰਗਾ, ਤੇ ਦਿਊਂਗਾ ਸ਼ਰਧਾਂਜਲੀ ਕਿਉਂਕਿ ਤੂੰ ਤਾਂ ਹਰ ਜਾਗਦੀ ਜ਼ਮੀਰ ਵਾਲ਼ੇ ਇਨਸਾਨ ਦੇ ਹਿਰਦੇ 'ਤੇ ਵਾਸ ਕਰੇਂਗੀ! ਚਾਹੇ ਤੂੰ ਚੜ੍ਹ ਗਈ ਹੈਂ, ਢੀਠ ਅਤੇ ਭ੍ਰਿਸ਼ਟ ਢਾਂਚੇ ਦੀ ਭੇਂਟ, ਪਰ ਤੇਰਾ ਬਲੀਦਾਨ ਕੋਈ ਨਾ ਕੋਈ ਰੰਗ ਜ਼ਰੂਰ ਲਿਆਵੇਗਾ! ਸੱਪ ਮਾਰ ਕੇ ਸੋਟੀ ਬਚਾਉਣ ਵਾਲ਼ੇ ਦੱਲੇ ਅਤੇ ਮਾਂਦਰੀ ਤਾਂ ਮੈਂ ਬਥੇਰੇ ਦੇਖੇ ਪਰ ਬੰਦੇ ਦਾ ਖ਼ੂਨ ਪੀ ਕੇ ਉਸ ਨੂੰ ਬਚਾਉਣ ਵਾਲ਼ਾ ਕੋਈ ਨਾ ਟੱਕਰਿਆ!! ________________________ ਸ਼ਿਵਚਰਨ ਜੱਗੀ ਕੁੱਸਾ
12
« on: December 30, 2012, 01:57:00 PM »
ਹੋਵੇ ਮੁਬਾਰਕ ਸਭ ਨੂੰ ਨਵਾਂ ਸਾਲ ਦੋਸਤੋ ਮਾਣੋ ਖੁਸੀਆਂ ਰਲ ਇੱਕ ਦੁਜੇ ਨਾਲ ਦੋਸਤੋ
ਇੱਕ ਦੂਜੇ ਨਾਲ ਯਾਰੋ ਪਿਆਰ ਬਦਾਈਏ ਨਫਰਤ ਨੂੰ ਦੁਨੀਆਂ ਤੌ ਦੂਰ ਭਜਾਈਏ ਰੱਖੀਏ ਦਿਲ ਚ ਨਾ ਕੋਈ ਮਲਾਲ ਦੋਸਤੋ ਹੋਵੇ ਮੁਬਾਰਕ ਸਭ ਨੂੰ..
ਕਈ ਕਹਿੰਦੇ ਨੇ ਦੁਨੀਆ ਮੁੱਕ ਹੈ ਜਾਣੀ ਬਚਣਾ ਨਹੀ ਜੱਗ ਤੇ ਇੱਕ ਵੀ ਪ੍ਰਾਣੀ ਕੱਡਦੋ ਦਿਲ ਚੋ ਇਦਾਂ ਦੇ ਖਿਆਲ ਦੋਸਤੋ ਹੋਵੇ ਮੁਬਾਰਕ ਸਭ ਨੂੰ..
ਜੇ ਰੱਬ ਨੇ ਇਦਾਂ ਹੀ ਮਕਾਉਣੀ ਸੀ ਦੁਨੀਆ ਫੇਰ ਕਾਹਤੌ ਪਹਿਲਾਂ ਬਣਾਉਣੀ ਸੀ ਦੁਨੀਆ ਜੇ ਕਰਨਾ ਸੀ ਬਾਅਦ ਇਹ ਹਾਲ ਦੋਸਤੋ ਹੋਵੇ ਮੁਬਾਰਕ ਸਭ ਨੂੰ..
ਧੀਆਂ ਨੂੰ ਵੀ ਹੱਕ ਹੈ ਲੋਕੋ ਜੱਗ ਤੇ ਦੇਵੋ ਆਉਣ ਰੁੱਖਾਂ ਨੂੰ ਨੇ ਕੱਟਦੇ ਜੇਹੜੇ ਧੁੱਪਾਂ ਵਿਚ ਪਛਤਾਉਣ ਆਉ ਬਣਾਈਏ ਦੁਨੀਆ ਆਪਾਂ ਖੁਸਹਾਲ ਦੋਸਤੋ ਹੋਵੇ ਮੁਬਾਰਕ ਸਭ ਨੂੰ..
ਆਖਦਾ ਏ "ਰਾਜ" ਸਭ ਰਲ-ਮਿਲ ਯਾਰੋ ਰਹੀਏ ਸੰਗਤ ਚੰਗੇਆ ਦੀ ਕਰੀਏ ਮਾੜੇ ਕੋਲ ਨਾ ਬਹੀਏ ਉਹਦੇ ਭਾਣੇ ਨੂੰ ਮੰਨੀਏ ਆਪਾਂ ਹਰ ਹਾਲ ਦੋਸਤੋ ਹੋਵੇ ਮੁਬਾਰਕ ਸਭ ਨੂੰ ਨਵਾਂ ਸਾਲ ਦੋਸਤੋ ਮਾਣੋ ਖੁਸੀਆਂ ਰਲ ਇੱਕ ਦੁਜੇ ਨਾਲ ਦੋਸਤੋ ______________________
13
« on: December 29, 2012, 07:54:35 PM »
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ ਪਡ਼ੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾ ਦੀਵਿਆਂ ਦੀ ਲੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ ਇਹ ਬਹਾਰ ਦਾ ਸੁਨੇਹਾ,ਤੇ ਸਵੇਰਿਆਂ ਦੀ ਸੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ ਤੇ ਇਹ ਧੁੱਪ ਵੀ ਓਡ਼ਕਾਂ ਨੂੰ, ਕਿਸੇ ਬਲ ਰਹੇ ਦੀ ਲੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਨਫ਼ਰਤ ਦੇ ਤੀਰ ਚਲਦੇ,ਐਪਰ ਨਾ ਮੈਨੂੰ ਖਲ਼ਦੇ ਮੇਰੀ ਆਤਮਾ ਦੁਆਲੇ ,ਤੇਰੇ ਪਿਆਰ ਦੀ ਸੰਜੋ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ _______________________________ ਸ਼ਿਵ ਕੁਮਾਰ ਬਟਾਲਵੀ
14
« on: December 29, 2012, 11:52:10 AM »
ਜੇ ਤੂੰ ਲਿਖਣਾ ਹੈ ਬੋਝ ਦਿਲ ਦਿਮਾਗ ਤੋਂ ਹਟਾ ਕੇ ਲਿਖ ਕਿੰਨੇ ਕੁ ਪਾਣੀ ਚ ਤੂੰ ਆਪ ਹੈ ਉਹ ਦਿਖਾ ਕੇ ਲਿਖ ਬੜੇ ਹੀ ਉਦਾਸ ਜਿਹੇ ਹੁਣ ਤੱਕ ਲਿਖ ਦਿੱਤੇ ਗੀਤ ਤੂੰ ਕੁਝ ਲਿਖਣਾ ਏ ਤਾਂ ਉਦਾਸੀ ਨੂੰ ਦੂਰ ਭਜਾ ਕੇ ਲਿਖ ਖੁਸ ਰਹਿਣ ਨਾਲ ਜਿੰਦਗੀ ਹੋਰ ਵੀ ਸੋਹਣੀ ਲਗਦੀ ਏ "ਰਾਜ" ਇਹ ਗੱਲ ਤੂੰ ਅਪਦੇ ਦਿਲ ਨੂੰ ਸਮਝਾ ਕੇ ਲਿਖ ____________________________
15
« on: December 26, 2012, 10:19:55 PM »
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਫਤਿਹ ਸਿੰਘ ਅਤੇ ਜੋਰਾਵਰ ਸਿੰਘ ਜੀ ਦੇ ਸਹੀਦੀ ਦਿਵਸ ਤੇ ਉਹਨਾ ਮਹਾਨ ਯੋਦੇਆਂ ਨੂੰ ਕੋਟੀ-ਕੋਟੀ ਪ੍ਰਨਾਮ  _______________________________________________________________________________
16
« on: December 26, 2012, 10:28:11 AM »
ਦਿਲ ਮੇਰੇ ਦੀ ਮੁੰਦਰੀ ਅੰਦਰ ਜਡ਼ਦੇ ਨੂਰ-ਨਗੀਨੇ ਹੁਣ। ਗੁਜ਼ਰ ਗਏ ਨੇ ਤੇਰੇ ਬਾਝੌ 'ਰਾਜ' ਦੇ ਰੋ ਰੋ ਦਸ ਮਹੀਨੇ ਹੁਣ। _______________________________
17
« on: December 25, 2012, 11:40:31 PM »
ਭਾਰਤ ਦੀ ਅਜ਼ਾਦੀ ਦੇ ਮਹਾਨ ਸ਼ਹੀਦ ਸਰਦਾਰ ਉਧਮ ਸਿੰਘ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਮੁਬਾਰਕਾਂਮੇਰੇ ਵੱਲੋ ਉਹਨਾ ਨੂੰ ਕੋਟਿ ਕੋਟਿ ਪ੍ਰਨਾਮ
18
« on: December 25, 2012, 12:38:09 AM »
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ ਮੇਰੀ ਕਲਮ ਹਰਿਆਈ ਗਾਂ ਵਾਂਗਰਾਂ , ਚਰਦੀ ਰਹਿੰਦੀ ਹੈ । ਲੱਚਰਤਾ ਦੇ ਰੰਗ , ਗੀਤਾਂ ਵਿੱਚ , ਭਰਦੀ ਰਹਿੰਦੀ ਹੈ । ਮੈਂ ਮਾਰ ਚੁੱਕਾ ਜ਼ਮੀਰ ਆਪਣੀ , ਵਾਰ ਵਾਰ ਹਾਂ । ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ ਮੈਂ ਫੋਕੀ ਸ਼ੋਹਰਤ ਪਾਉਣ ਲਈ , ਕੁੱਝ ਹੋਛੇ ਗੀਤ ਲਿਖੇ , ਹਲਕੇ ਵਿਸ਼ਿਆਂ ਉਪਰ , ਸਭ ਹੀ ਬੇਪ੍ਰਤੀਤ ਲਿਖੇ , ਇਸ ਵਹਿਸ਼ੀਆਨਾ ਸੋਚ ਲਈ , ਮੈਂ ਸ਼ਰਮਸਾਰ ਹਾਂ । ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ ਮੈਂ ਕਲਮ ਨਾਲ ਸਭ ਰਿਸ਼ਤੇ ਨਾਤੇ , ਦੂਸ਼ਿਤ ਕਰ ਦਿੱਤੇ । ਵਿਦਿਆ ਦੇ ਜੋ ਮੰਦਿਰ , ਉਹ ਪ੍ਰਦੂਸ਼ਿਤ ਕਰ ਦਿੱਤੇ । ਵਿਦਿਆ ਪਰਉਪਕਾਰੀ ਦਾ , ਮੈਂ ਗੁਨਹਗਾਰ ਹਾਂ । ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ ਨਜ਼ਰ ਮੇਰੀ ਨੂੰ , ਧੀਆਂ ਭੈਣਾਂ ਦੇ ਵਿੱਚ ਹੀਰ ਦਿਖੀ । ਸਾਊ ਪੰਜਾਬਣ ਕੁੜੀ ਵੀ ਮੈਂ , ਆਪਣੀ ਮਾਸ਼ੂਕ ਲਿਖੀ । ਨਾਰੀ ਜਾਤ ਦਾ ਭੁੱਲ ਗਿਆ , ਕਰਨਾ ਸਤਿਕਾਰ ਹਾਂ । ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ ਕਰਜ਼ੇ ਹੇਠਾਂ ਦੱਬੇ ਕਿਸਾਨ , ਬਦਮਾਸ਼ ਵਿਖਾਉਂਦਾ ਰਿਹਾ । ਬੰਬੂਕਾਟਾਂ 'ਤੇ ਚਾੜ੍ਹ , ਰਾਂਝੇ ਦੇ ਯਾਰ ਬਣਾਉਂਦਾ ਰਿਹਾ । ਚੰਡੀਗੜ੍ਹ ਦੀਆਂ ਸੈਰਾਂ ਤੋਂ ਨਾ , ਨਿਕਲਿਆਂ ਬਾਹਰ ਹਾਂ । ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ ਨੌਜਵਾਨਾਂ ਨੂੰ ਮੈਂ , ਮਿਰਜ਼ਾ ਯਾਦ ਕਰਾਉਂਦਾ ਰਿਹਾ । ਹਿੱਕ ਦੇ ਜ਼ੋਰ ਕੱਢਕੇ ਲੈ ਜਾਓ , ਸਭ ਸਿਖਾਉਂਦਾ ਰਿਹਾ । ਇੱਜ਼ਤਾਂ ਦਾ ਮੁੱਲ ਭੁੱਲਣ ਵਾਲਾ , ਮੈਂ ਗਦਾਰ ਹਾਂ । ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ ਵਿਆਹੀਆਂ ਵਰ੍ਹੀਆਂ ਕੁੜੀਆਂ ਦੇ ਮੈਂ , ਸਹੁਰੇ ਘਰ ਵੜਿਆ । ਸੁਹਾਗ - ਸੁਹਾਗਣ ਵਾਲਾ ਰਿਸ਼ਤਾ , ਮੂਲ ਨਹੀਂ ਪੜ੍ਹਿਆ । ਲਿਖਦਾ ਰਿਹਾ ਵਿੱਚ ਗੀਤਾਂ ਦੇ , ਕੈਸੇ ਕਿਰਦਾਰ ਹਾਂ । ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ ਲੋਕਾਂ ਦੇ ਦੁੱਖ਼ ਦਰਦ , ਲਿਖਣ ਨੂੰ ਵਿਸ਼ੇ ਹਜ਼ਾਰਾਂ ਸੀ । ਦਾਜ ਦੀ ਬਲੀ ਚੜ੍ਹਦੀਆਂ ਅੱਜ ਵੀ ,ਲੱਖ਼ ਮੁਟਿਆਰਾਂ ਸੀ । ਧੀਆਂ ਵਾਸਤੇ ਲਿਖ ਸਕਦਾ , ਮੈਂ ਅੱਖਰ ਚਾਰ ਹਾਂ । ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ ਕਲਮ ਗਰਕ ਗਈ ਮੇਰੀ , ਹੁਣ ਤਾਂ ਬਿਲਕੁਲ ਗਰਕ ਗਈ । ਦਿਸ਼ਾਹੀਣ ਹੋ ਗਈ , ਦਿਸ਼ਾ ਤੋਂ ਕੋਹਾਂ ਜ਼ਰਕ ਗਈ । ਖ਼ੁਦ ਵੀ ਰਸਤਿਓਂ ਭਟਕ ਗਿਆ , ਰਾਹੀ ਲਾਚਾਰ ਹਾਂ । ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ ਮੁਆਫ਼ ਕਰੀਂ ਵੇ ਲੋਕਾ , ਮੈਨੂੰ ਕੇਰਾਂ ਮੁਆਫ਼ ਕਰੀਂ । ਚੰਗਾਂ ਲਿਖੇ 'ਘੁਮਾਣ' , ਜੋ ਮਾੜੇ ਪੰਨੇ ਸਾਫ਼ ਕਰੀਂ । ਸੌੜੀ ਸੋਚ ਦਾ ਹਾਮੀਂ , ਸੋਚੋਂਖੂਣਾ ਬਿਮਾਰ ਹਾਂ । ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ ________________________ ਜਰਨੈਲ ਘੁਮਾਣ
19
« on: December 23, 2012, 03:03:01 PM »
ਪੰਜਾਬੋਂ ਔਂਦੀਏ ਹਵਾਏ ਨੀ, ਕੋਈ ਗੱਲ ਕਰ ਆਪਣੇ ਥਾਵਾਂ ਦੀ। ਮੇਰੇ ਪਿੰਡ ਦੀ ਮੇਰੇ ਟੱਬਰ ਦੀ, ਹਮਸਾਇਆਂ ਭੈਣ ਭਰਾਵਾਂ ਦੀ। ________________
20
« on: December 23, 2012, 01:02:57 PM »
ਸ਼ਾਵਾ ਓਇ ਪੰਜਾਬੀ ਸ਼ੇਰਾ, ਜੰਮਣਾਂ ਹੀ ਜਗ ਵਿਚ ਹੈ ਤੇਰਾ। ਧੰਨ ਤੂੰ ਤੇ ਧੰਨ ਤੇਰੀ ਮਾਈ, ਧੰਨ ਹਿੰਮਤ ਤੇ ਧੰਨ ਤੇਰੀ ਕਮਾਈ। ਕੁਦਰਤ ਹੈ ਅਜ ਤੇਰੇ ਵਲ ਦੀ, ਤੇਰੇ ਸਿਰ ਤੇ ਦੁਨੀਆ ਪਲਦੀ। ਮੂੰਹ ਤੇਰੇ ਤੇ ਨੂੰਰ ਖੁਦਾ ਦਾ, ਬਾਂਹ ਤੇਰੀ ਵਿਚ ਜ਼ੋਰ ਬਲਾ ਦਾ। ਜੇਠ ਹਾਡ਼ ਦੇ ਵਾ ਵਰੋਲੇ, ਸਾਉਣ ਮੀਂਹ ਦੇ ਝਖਡ਼ ਝੋਲੇ। ਰਾਤ ਹਨੇਰੀ ਪੋਹ ਦੇ ਪਾਲੇ ਹਸ ਹਸ ਕੇ ਤੂੰ ਜਫਰ ਜਾਲੇ। ਸੌਂਚੀ. ਬੁਗਦਰ, ਛਾਲਾਂ, ਵੀਣੀ, ਹਰ ਇਕ ਖੇਡ ਤੇਰੀ ਸਾਹ-ਪੀਣੀ। ਹਿੰਮਤ ਤੇਰੀ ਦਾ ਕੀ ਕਹਿਣਾ, ਬਿਨਾਂ ਖੁਰਾਕੋਂ ਜੁੱਟਿਆ ਰਹਿਣਾ। ਛੋਲੇ ਚੱਬ ਤੂੰ ਕਹੀ ਚਲਾਵੇਂ, ਛਾਹ ਪੀ ਕੇ ਤੂੰ ਲਹੂ ਵਹਾਵੇਂ। ਜਿਸ ਮੁਹਿੰਮ ਦੇ ਸਿਰ ਤੂੰ ਚਡ਼੍ਹਿਓਂ, ਸਰ ਕੀਤੇ ਬਿਨ ਘਰ ਨ ਵਡ਼ਿਓਂ। ਜਸ ਹੁੰਦਾ ਏ ਹਰ ਥਾਂ ਤੇਰਾ, ਸ਼ਾਵਾ ਓਇ ਪੰਜਾਬੀ ਸ਼ੇਰਾ ______________ ਧਨੀ ਰਾਮ ਚਾਤ੍ਰਿਕ
Pages: [1] 2 3 4 5 6 ... 40
|