November 07, 2024, 12:51:44 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: [1] 2 3 4 5 6 ... 40
1
Shayari / ਲਾਲ ਸਿੰਘ ਦਿਲ,,,
« on: November 17, 2015, 10:53:29 PM »
        ਗੀਤ

ਦਿਓ ਕੋਈ ਸਮਾਜ ਖੁੱਲ੍ਹਾ-ਡੁੱਲ੍ਹਾ
ਅੰਬਰੀ ਨੀਲੱਤਣਾਂ ਤੋਂ ਖੁੱਲ੍ਹਾ
ਇਕ ਪਰਿਵਾਰ, ਇਕ ਪਿਆਨੇ
ਇਕ ਪਰਿਵਾਰ ਇਕ ਚੁੱਲ੍ਹਾ
ਗਿਰਜੀਂ ਮਸੀਤੀਂ ਝੁੱਲੇ ਨ੍ਹੇਰੀ
ਮੰਦਰ ਉਡਾਏ ਕੋਈ ਬੁੱਲ੍ਹਾ
ਗੀਤ ਕੋਈ ਮਿਹਨਤਾਂ ਦੇ ਗਾਏ
ਛੱਡ ਰਾਂਝਾ ਹੀਰ ਭੱਟੀ ਦੁੱਲਾ
ਬੁੱਕਲਾਂ ’ਚੋਂ ਖੋਹੇ ਨਾ ਕੋਈ ਦਾਣੇ
ਕੱਜਣਾ ਤੋਂ ਲਾਹੇ ਨਾ ਕੋਈ ਜੁੱਲਾ
ਛੇੜੋ ਛੇੜੋ ਦਿਲ ਦੀਆਂ ਗੱਲਾਂ
ਕਰੋ ਕਿਤੇ ਕੋਈ ਹੱਲਾ-ਗੁੱਲਾ

_____________

2
Shayari / ਵਤਨ ਦੀਆਂ ਤਾਂਘਾਂ,,,
« on: May 31, 2015, 06:36:55 PM »
ਵੇਖੇ ਕਿਲੇ ਰਿਆਸਤ ਦੇ, ਘੁੰਮੇ ਸੀ ਮਾਲ ਨਾਲੇ
ਓਪਨਰ ਟੀਮ ਦਾ ਸਾਂ, ਖੇਲਣੇ ਗਏ ਸੀ ਕ੍ਰਿਕਟ ਪਟਿਆਲੇ
ਕਦੇ ਮੈਂ ਤੇ ਗੋਨੇ, ਲੱਕੀ ਨੇ ਮਾਰੀਆਂ ਟੋਬੇ ਤੇ ਬੜੀਆਂ ਛਲਾਂਗਾਂ
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ
____________________________

3
very sad news for the cricket world... RIP Phill   

4
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥

____________________

...
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥
ਫਿਕਾ ਮੂਰਖੁ ਆਖੀਐ ਪਾਣਾ ਲਹਿ ਸਜਾਇ ॥

_____________________

5
Lyrics / ਪੰਜਾਬ ਦੀ ਧਰਤੀ
« on: April 14, 2014, 10:51:39 PM »
ਪਹੁੰ-ਫੁੱਟਦੀ ਚਿੜੀਆਂ ਚੂਕ ਦਿਆਂ, ਜਿੱਥੇ ਰੋਹੀਏ ਕੋਇਲਾਂ ਕੂਕ ਦਿਆਂ
ਬਲਦਾ ਗਲ ਟੱਲੀਆਂ ਖਣਕਦੀਆਂ, ਚਾਟੀ ਨਾਲ ਵੰਗਾਂ ਛਣਕਦੀਆਂ
ਜਿਥੇ ਕੁਦਰਤ ਪੰਜਾਂ ਪਾਣੀਆਂ ਤੇ ਸਤਿਗੁਰ ਪੰਜਾਂ ਬਾਣੀਆਂ ਦੀ ਰਹਿਮਤ ਕਰਦੀ
ਉਹ ਪੰਜਾਬ ਦੀ ਧਰਤੀ ਜੀ ਮੇਰੀ ਉਹ ਪੰਜਾਬ ਦੀ ਧਰਤੀ

ਜਦ ਤੁਣ-ਤੁਣ ਕਰਕੇ ਤੁਣਕਦੀ ਜਮਲੇ ਦੀ ਤੂੰਬੀ
ਬਾਵਾ ਦੀ ਹੇਕ ਤੇ ਗੂੰਝਦੀ ਕਿਤੇ ਰੱਤੀ ਲੁੰਗੀਂ
ਸੁਰਿੰਦਰ ਤੇ ਪਰਕਾਸ ਕੋਰ ਬੀਬਾ ਮਸਤਾਨਾ
ਜੁਗਨੀ, ਸੰਮੀ, ਜਿੰਦੂਆਂ ਦਾ ਗਾਉਣ ਤਰਾਨਾ
ਜਿਥੇ ਮੇਲੇ ਦੇ ਵਿਚ ਵੱਜਦੇ ਨੇ ਢੋਲ ਸਰੰਗੀਆਂ
ਆਉਦੇ ਮੇਲੀ ਪਾਉਣ ਪੁਸਾਕਾਂ ਰੰਗ-ਬਰੰਗੀਆਂ
ਕਿਤੇ ਬਾਜੀਗਰ, ਕਿਤੇ ਨਕਲੀਏ, ਕਿਤੇ ਘੋਲ ਕਬੱਡੀਆਂ
ਕਿਤੇ ਰੇਲਾਂ ਵਾਂਗੂ ਭੱਜਦੀਆਂ ਬਲਦਾ ਨਾਲ ਗੱਡੀਆਂ
ਕਿਤੇ ਰੋਣਕ ਜੋਗੇ ਨਾਥ ਦੀ ਬਸ ਇਕ ਥਾਂ ਭਰਤੀ
ਇਹ ਪੰਜਾਬੀ ਦੀ ਧਰਤੀ ਜੀ ਮੇਰੀ ਉਹ ਪੰਜਾਬ ਦੀ ਧਰਤੀ

ਹੁਣ ਲੱਗੀ ਨਜਰ ਪੰਜਾਬ ਨੂੰ ਕੋਈ ਵਾਰੇ ਮਿਰਚਾਂ
ਤੂੰਬੀ ਦੀ ਥਾਂ ਫੜ ਲਈਆਂ ਤਲਵਾਰਾਂ ਕਿਰਚਾਂ
ਨਸੇਆਂ ਖਾ ਲਏ ਚੂੰਡ ਕੇ ਪੰਜਾਬ ਦੇ ਚੋਬਰ
ਭੁੱਲ ਗੈਰਤਾਂ ਬਣ ਗਏ ਕਿਉ ਲੁੱਚੇ ਲੋਫਰ
ਰਿਸਤੇਆਂ ਦੀ ਥਾਂ ਰਹਿ ਗਈਆਂ ਚੀਜਾਂ ਦਿਆਂ ਲੋੜਾ
ਬਰਬਾਦੀ ਵਲ ਲੈ ਜਾਣਗੀਆਂ ਇਹ ਅੰਨੀਆਂ ਦੋੜਾਂ
ਰੋਣਕ ਜਿਹੀ ਪੰਜਾਬ ਦੀ ਫਿਰ ਮੁੜ ਨਾ ਪਰਤੀ
ਇਹ ਪੰਜਾਬ ਦੀ ਧਰਤੀ ਨਹੀ ਮੇਰੀ ਇਹ ਪੰਜਾਬ ਦੀ ਧਰਤੀ
ਇਹ ਪੰਜਾਬ ਦੀ ਧਰਤੀ ਨਹੀ ਮੇਰੀ ਇਹ ਪੰਜਾਬ ਦੀ ਧਰਤੀ
ਉਹ ਪੰਜਾਬ ਦੀ ਧਰਤੀ ਸੀ ਮੇਰੀ ਉਹ ਪੰਜਾਬ ਦੀ ਧਰਤੀ

________________________________
ਗਾਇਕ - ਜਸਬੀਰ ਜੱਸੀ
ਗੀਤਕਾਰ - ਗੁਰਪ੍ਰੀਤ ਘੁੱਗੀ






...
Punjab Di Dharti Jasbir jassi Brand New Song 2014

6
ਬੀਬਾ ਹਰ ਚੀਜ ਵਕੇਦੀਂ ਏ ਦੁਨੀਆ ਦੇ ਗੋਰਖ ਧੰਦੇ ਵਿਚ
ਬੰਦੇ ਵਿਚ ਕੀ ਕੁਝ ਆ ਬੜਿਆ ਬੰਦਾਂ ਨੀ ਦਿਸਦਾ ਬੰਦੇ ਵਿਚ
ਬੜੇ ਵਿੰਘ ਵਲੇਵੇਂ ਤੇਰੇ ਵਿਚ ਤੂੰ ਫਿਰਦਾ ਬੀਬਾ ਨੇਰੇ ਵਿਚ
ਗਜ ਵਰਗਾ ਸਿੱਦਾ ਕਰ ਦੇਣਾ ਕੁਦਰਤ ਨੇ ਇੱਕੋ ਰੰਦੇ ਵਿਚ
ਜਿਵੇ ਅੜੇ ਪਰਿੰਦਾਂ ਫੰਦੇ ਵਿਚ ਇੰਝ ਬੰਦਾ ਫਸਦਾ ਦੰਦੇ ਵਿਚ
ਜੱਗ "ਰਾਜ" ਕਾਕੜੇ ਪੈਸੇ ਦਾ ਫੇਰ ਕੋਣ ਖਲੋਦਾਂ ਮੰਦੇ ਵਿਚ




ਕੱਲ ਜੀਭ ਤੋਤਲੀ ਸੀ ਅੱਜ ਬਹਿਸ ਕਰੇਨਾ ਏ
ਤੂੰ ਐਨਾ ਵੱਡਾ ਹੋ ਗਿਆ ਮਾਂ ਨੂੰ ਮੱਤਾਂ ਦਿਨਾਂ ਏ

ਤੇਰੇ ਕੋਲ ਕਿਉ ਵਕਤ ਨਹੀ ਘੁੱਟਣ ਲਈ ਬਾਪੂ ਦੇ ਗੋਡੇ
ਕੱਲ ਦੁਨੀਆ ਦੇਖੀ ਸੀ ਚੜ ਕੇ ਤੂੰ ਬਾਪੂ ਦੇ ਮੋਢੇ
ਅੱਜ ਉਸੇ ਬਾਪੂ ਨੂੰ ਕੇਹੜੀ ਅੱਖ ਨਾਲ ਵੇਹਨਾ ਏ
ਕੱਲ ਜੀਭ ਤੋਤਲੀ ਸੀ...

ਬਾਪੂ ਦੇ ਬੂਟਾਂ ਲਈ ਐਵੇ ਜਾਨਾ ਮੁੱਠੀਆਂ ਘੁੱਟੀ
ਬੇਬੇ ਦੀ ਐਨਕ ਲਈ ਨਾ ਤੈਂਨੂੰ ਮਿਲੇ ਦਫਤਰੋ ਛੁੱਟੀ
ਮਾਂ ਦੀਆਂ ਅਸੀਸਾਂ ਨੇ ਪਿਆ ਅੰਬਰ ਉਡੇਨਾ ਏ
ਕੱਲ ਜੀਭ ਤੋਤਲੀ ਸੀ...

ਰੱਬ ਰੁੱਸ ਜਾਏ "ਰਾਜ" ਉਹਦਾ ਆਜੇ ਅਕਲ ਟਿਕਾਣੇ ਆਪੇ
ਵਿਚ ਬਿਰਦ ਆਸਰਮ ਦੇ ਜੀਹਦੇ ਫਿਰਨ ਬਿਲਕਦੇ ਮਾਪੇ
ਬਚਪਨ ਦਿਆਂ ਲੋਰੀਆਂ ਦਾ ਤੂੰ ਕੇਹੜਾ ਮੁੱਲ ਚੁਕੇਨਾ ਏ
ਕੱਲ ਜੀਭ ਤੋਤਲੀ ਸੀ...

____________________________




7
ਬੁੱਲ੍ਹੇ ਸ਼ਾਹ,( ਸ਼ਾਹਮੁਖੀ:بلھے شاہ , ੧੬੮੦ -੧੭੫੮ ) ਇੱਕ ਪ੍ਰਸਿਧ ਸੂਫੀ ਸੰਤ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ।[੧] ਉਨ੍ਹਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।

ਜਨਮ
ਬੁਲ੍ਹੇ ਸ਼ਾਹ ਦਾ ਜਨਮ 1680 ਈ. ਵਿੱਚ ਸ਼ਖੀ ਮਹੁੰਮਦ ਦਰਵੇਸ਼ ਦੇ ਘਰ ਹੋਇਆ। ਬੁਲ੍ਹੇ ਸ਼ਾਹ ਦਾ ਅਸਲ ਨਾਮ ਅਬਦੁੱਲਾ ਸੀ ਅਤੇ ਪਿਛੋ ਉਸਨੂੰ ਸਾਈਂ ਬੁਲ੍ਹੇ ਸ਼ਾਹ, ਬਾਬਾ ਬੁਲ੍ਹੇ ਸ਼ਾਂਹ ਜਾਂ ਕੇਵਲ ਬੁਲ੍ਹਾ ਕਹਿ ਕੇ ਸੱਦਿਆ ਜਾਂਦਾ ਹੈ (‘ਨਾਫ਼ਿਅ-ਉਲ ਸਾਲਕੀਨ’ ਅਨੁਸਾਰ ਉਸਦਾ ਅਸਲ ਨਾਮ ‘ਅਬਦੁੱਲਾ ਸ਼ਾਹ’ ਸੀ) ਆਪਣੇ ਅਸਲ ਨਾਮ ਵੱਲ ਬੁਲ੍ਹੇ ਨੇ ਆਪਣੇ ਕਲਾਮ ਵਿੱਚ ਵੀ ਕਈ ਸੰਕੇਤ ਦਿੱਤੇ ਹਨ। ਚਾਲੀਸਵੀ ਗੰਢ ਦੇ ਅੰਤ ਉੱਪਰ ਇਹ ਇਉਂ ਕਹਿੰਦਾ ਹੈ

ਹੁਣ ਇਨ ਅੱਲਾਹ ਆਖ ਕੇ ਤੁਮ ਕਰੋ ਦੁਆਈਂ
ਪੀਆਂ ਹੀ ਸਭ ਹੋ ਗਿਆ ‘ਅਬਦੁੱਲਾ’ ਨਾਹੀਂ


ਸਤਾਰਵੀਂ ਸਦੀ ਦੇ ਇਸ ਮਹਾਨ ਕਵੀ ਦਾ ਜਨਮ ਪੱਛਮੀ ਪਾਕਿਸਤਾਨ ,ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਪਾਂਡੋਕੇ ਨਾਂਮੀਂ ਪਿੰਡ ਵਿੱਚ ਹੋਇਆ। ਇੱਕ ਰਵਾਇਤ ਇਹ ਵੀ ਹੈ ਕਿ ਉਸਦਾ ਜਨਮ ਰਿਆਸਤ ਬਹਾਵਲਪੁਰ ਦੇ ਮਸ਼ਹੂਰ ਪਿੰਡ ਉੱਚ ਗੀਲਾਨੀਆਂ ਵਿੱਚ ਹੋਇਆ। ਉਹ ਅਜੇ ਛੇ ਮਹੀਨੇ ਦਾ ਹੀ ਸੀ ਕਿ ਉਸਦੇ ਮਾਤਾ-ਪਿਤਾ ਉੱਚ ਗੀਲਾਨੀਆਂ ਤੋਂ ਪਹਿਲਾਂ ਮਲਕਵਾਲ ਤੇ ਫਿਰ ਉੱਥੇ ਕੁਝ ਦਿਨ ਠਹਿਰ ਕੇ ਪਾਂਡੋਕੇ ਜ਼ਿਲ੍ਹਾ ਲਾਹੌਰ ਆ ਗਏ। ਉਹ ਸੱਯਦ ਪਰਿਵਾਰ ਨਾਲ ਸੰਬੰਧ ਰੱਖਦਾ ਸੀ। “ਮੌਲਾ ਬਖ਼ਸ਼ ਕੁਸ਼ਤਾ ਦੇ ਕਥਨ ਅਨੁਸਾਰ ਬੁਲ੍ਹੇ ਸ਼ਾਹ ਦੇ ਵਾਲਿਦ ਸਖੀ ਮੁਹੰਮਦ ਦਰਵੇਸ਼ ਉੱਚ ਸਰੀਫ਼ ਗੀਲਾਨੀਆਂ ਜੀਲਾਨੀ(ਬਹਾਵਲਪੁਰ) ਦੇ ਰਹਿਣ ਵਾਲੇ ਸਨ। ਇੱਕ ਰਵਾਇਤ ਮੁਤਾਬਿਕ ਬੁਲ੍ਹੇ ਸ਼ਾਹ ਦੀ ਪੈਦਾਇਸ਼ ਉੱਚ ਗੀਲਾਨੀਆਂ(ਜੀਲਾਨੀਆ) ਵਿੱਚ ਹੋਈ।

ਵਿੱਦਿਆ
ਬੁਲ੍ਹੇ ਸ਼ਾਹ ਨੇ ਮੁਢਲੀ ਸਿੱਖਿਆਂ ਦੂਜੇ ਬਾਲਕਾਂ ਵਾਂਗ ਆਪਣੇ ਪਿਤਾ ਸ਼ਖੀ ਮਹੁੰਮਦ ਦਰਵੇਸ਼ ਪਾਸੋਂ ਪ੍ਰਾਪਤ ਕੀਤੀ।ਵਾਰਿਸ ਸ਼ਾਹ ਦੇ ਵਾਂਗ ਬੁਲ੍ਹੇ ਨੂੰ ਵੀ ਘਰ ਵਾਲਿਆਂ ਦਾ ਸੁਖ ਨਸੀਬ ਨਾ ਹੋਇਆ।

ਕੇਵਲ ਉਸਦੀ ਭੈਣ ਨੇ ਉਸਨੂੰ ਸਹੀਂ ਅਰਥਾਂ ਵਿੱਚ ਸਮਝਿਆ। ਉਹ ਵੀ ਬੁਲ੍ਹੇ ਵਾਂਗ ਪੱਕੀ ਸੂਫ਼ੀ ਸੀ। ਉਹ ਸਾਰੀ ਉਮਰ ਕੰਵਾਰੀ ਰਹੀ।

ਆਤਮਿਕ ਗਿਆਨ
ਬੁਲ੍ਹੇ ਸ਼ਾਹ ਵਿੱਦਿਆ ਪ੍ਰਾਪਤੀ ਪਿੱਛੋਂ ਮੁਰਸ਼ਦ ਜਾਂ ਗੁਰੂ ਦੀ ਭਾਲ ਸ਼ੁਰੂ ਕੀਤੀ। ਪ੍ਰਭੂ ਦੀ ਤਾਲਾਸ਼ ਵਿੱਚ ਉਹ ਲਾਹੌਰ ਪੁੱਜਿਆ। ਉਸਦੇ ਇੱਥੋਂ ਦੇ ਪ੍ਰਸਿੱਧ ਪੀਰ ਅਨਾਇਤ ਸ਼ਾਹ ਨੂੰ ਮੁਰਸ਼ਿਦ ਧਾਰਨ ਕੀਤਾ, ਜੋ ਕਿ ਜਾਤ ਦਾ ਅਰਾਈ ਤੇ ਉਸ ਸਮੇਂ ਦੇ ਚੰਗੇ ਵਿਦਵਾਨਾਂ ਤੇ ਲੇਖਕਾਂ ਵਿੱਚੋਂ ਗਿਣਿਆ ਜਾਂਦਾ ਸੀ। ਅਨਾਇਤ ਸ਼ਾਹ ‘ਹਜ਼ਰਤ ਰਜ਼ਾ ਸ਼ਾਹ ਸ਼ੱਤਾਰੀ ਦੇ ਮੁਰੀਦ ਸਨ। ਅਪਨੇ ਵੱਡਾ ਤਪ ਤੇ ਜ਼ੁਹਦ ਕੀਤਾ ਸੀ ਅਤੇ ਕਰਨੀ ਵਾਲੇ ਪੀਰ ਸਨ। ਅਨਾਇਤ ਸ਼ਾਹ ਪਹਿਲਾਂ ਕਸੂਰ ਰਹਿੰਦਾ ਸੀ। ਪਰ ਉੱਥੇ ਨਵਾਬ ਨਾਲ ਮਤਭੇਦ ਹੋ ਜਾਣ ਉੱਤੇ ਕਸੂਰ ਛੱਡ ਕੇ ਲਾਹੌਰ ਆ ਵੱਸਿਆ। ਮੁਰਸ਼ਿਦ ਦੀ ਪ੍ਰਾਪਤੀ ਪਿੱਛੋਂ ਪੀਰ ਅਨਾਇਤ ਸ਼ਾਹ ਕਾਦਰੀ ਦੀ ਪ੍ਰੇਮ-ਭਗਤੀ ਵਿੱਚ ਬੁਲ੍ਹਾ ਮਸਤ ਮਲੰਗ ਹੋ ਕੇ ਗਾਉਣ ਨੱਚਣ ਲੱਗ ਪਿਆ। ਪੀਰ ਨੇ ਰੱਬ ਦੀ ਪ੍ਰਾਪਤੀ ਲਈ ਉਸਨੂੰ ਇਨ੍ਹਾਂ ਸ਼ਬਦਾਂ ਵਿੱਚ ਸਿੱਖਿਆ ਦਿੱਤੀ

ਬੁਲ੍ਹਿਆ ਰੱਬ ਦਾ ਕੀ ਪਾਉਣਾ
ਏਧਰੋਂ ਪੁੱਟਣਾ ਤੇ ਉੱਧਰ ਲਾਉਣਾ


ਬੁਲ੍ਹੇ ਸ਼ਾਹ ਨੇ ਆਪਣੇ ਮੁਰਸ਼ਦ ਵਿੱਚ ਬਹੁਤ ਵਿਸ਼ਵਾਸ਼ ਰੱਖਦਾ ਸੀ। ਆਪਣੇ ਕਲਿਆਣ ਦੀ ਦਾਰੂ ਉਸੇ ਨੂੰ ਮੰਨਦਾ ਸੀ। ਉਹ ਆਪਣੀ ਕਾਵਿ ਰਚਨਾ ਵਿੱਚ ਥਾਂ-ਥਾਂ ਅਨਾਇਤ ਦਾ ਜ਼ਿਕਰ ਕਰਦਾ ਹੈ

ਬੁਲ੍ਹੇ ਸ਼ਾਹ ਦੀ ਸੁਣੋ ਹਕਾਇਤ ਹਾਦੀ ਪਕੜਿਆ ਹੋਗ ਹਦਾਇਤ
ਮੇਰਾ ਮੁਰਸ਼ਦ ਸ਼ਾਹ ਅਨਾਇਤ ਉਹ ਲੰਘਾਇ ਪਾਰ


ਹੁਣ ਬੁਲ੍ਹੇ ਸ਼ਾਹ ਮਸਤ ਫ਼ਕੀਰ ਬਣ ਚੁੱਕਾ ਸੀ। ਉਸਨੂੰ ਦੁਨੀਆਂ ਜਾਂ ਦੁਨੀਆਂ ਦੇ ਲੋਕਾਂ, ਸਾਕਾਂ ਸਬੰਧੀਆਂ ਜਾਂ ਆਪਣੇ ਭਾਈਚਾਰੇ ਦੇ ਤਾਅਨੇ-ਮੇਹਣਿਆਂ ਦੀ ਵੀ ਕੋਈ ਚਿੰਤਾ ਨਹੀਂ ਸੀ। ਬੁਲ੍ਹਾ ਇੱਕ ਸੱਯਦ ਘਰਾਣੇ ਨਾਲ ਸੰਬੰਧ ਰੱਖਦਾ ਸੀ ਉਸਨੇ ਅਰਾਈਂ ਜਾਤ ਦੇ ਦਰਵੇਸ਼ ਨੂੰ ਆਪਣਾ ਗੁਰੂ ਧਾਰ ਲਿਆ ਸੀ, ਜਿਸ ਕਾਰਨ ਉਸਦੇ ਸਾਕ ਅੰਗਾਂ ਵਿੱਚ ਚਰਚਾ ਛਿੜ ਪਈ ਅਤੇ ਜਦ ਬੁਲ੍ਹਾ ਆਪਣੇ ਪਿੰਡ ਮਾਪਿਆਂ ਨੂੰ ਮਿਲਣ ਗਿਆ ਤਾਂ ਉਸਦੀਆਂ ਚਾਚੀਆ ਤਾਈਆਂ ਤੇ ਭੈਣਾਂ- ਭਰਾਜਾਈਆਂ ਉਸਦੇ ਉਦਾਲੇ ਆ ਜੁੜੀਆਂ ਤੇ ਬੁਰਾ ਭਲਾ ਕਹਿਣ ਲੱਗੀਆਂ ਕਿ ਉਸਨੇ ਕੁੱਲ ਨੂੰ ਸੱਯਦ ਹੋ ਕੇ ਲੀਕਾਂ ਲਾਈਆਂ ਹਨ। ਬੁਲ੍ਹੇ ਸ਼ਾਹ ਇੱਕ ਕਾਫ਼ੀ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ।

ਬੁਲ੍ਹੇ ਨੂੰ ਸਮਝਣ ਆਈਆਂ ਭੈਣਾਂ ਤੇ ਭਰਜਾਈਆਂ
ਆਲ ਨਬੀ ਔਲਾਦ ਅਲੀ ਦੀ ਬੁਲ੍ਹਿਆ ਤੂੰ ਕਿਉਂ ਲੀਕਾਂ ਲਾਈਆਂ?
ਮੰਨ ਲੈ ਬੁਲ੍ਹਿਆ ਸਾਡਾ ਕਹਿਣਾ ਛੱਡ ਦੇ ਪੱਲਾ ਰਾਈਆਂ।


ਪਰ ਬੁਲ੍ਹਾ ਆਪਣੀ ਮੰਜ਼ਿਲ ਤੇ ਪੁੱਜ ਚੁੱਕਾ ਸੀ। ਉਸਨੂੰ ਹੁਣ ਨਾ ਸ਼ੁਹਰਤ ਦੀ ਪਰਵਾਹ ਸੀ ਤੇ ਨਾ ਹੀ ਨਾਮੋਸ਼ੀ ਦਾ ਫਿਕਰ। ਉਸਨੂੰ ਹੁਣ ਸੱਯਦ ਹੋਣ ਦਾ ਵੀ ਕੋਈ ਮਾਣ ਨਹੀਂ ਸੀ, ਉਸਨੂੰ ਤਾਂ ਅਰਾਈਂ ਦਾ ਮੁਰੀਦ ਹੋਣ ਦਾ ਵੱਡਾ ਫ਼ਖ਼ਰ ਸੀ।

ਜਿਹੜਾ ਸਾਨੂੰ ਸੱਯਦ ਆਖੇ ਦੋਜ਼ਖ ਮਿਲਣ ਸਾਈਆਂ
ਜਿਹੜਾ ਸਾਨੂੰ ਅਰਾਈਂ ਆਖੇ ਭਿਸ਼ਤੀ ਪੀਘਾਂ ਪਾਈਆ
ਜੇ ਤੂੰ ਲੋੜੇਂ ਬਾਗ਼ ਬਹਾਰਾਂ "ਬੁਲ੍ਹਿਆ"
ਤਾਲਬ ਹੋ ਜਾ ਰਾਈਆਂ


ਮੁਰਸ਼ਿਦ ਦਾ ਵਿਛੋੜਾ
ਬੁਲ੍ਹੇ ਸ਼ਾਹ ਦੇ ਮੁਰਸ਼ਿਦ ਸ਼ਾਹ ਅਨਾਇਤ ਨੇ ਨਾਰਾਜ਼ ਹੋ ਕੇ ਬੁਲ੍ਹੇ ਨੂੰ ਆਪਣੇ ਡੇਰੇ ਤੋਂ ਕੱਢ ਦਿੱਤਾ ਸੀ। ਇਹ ਵਿਛੋੜਾ ਭਾਵੇਂ ਬਹੁਤ ਲੰਮੇਰਾ ਨਹੀਂ ਸੀ, ਪਰ ਬੁਲ੍ਹਾ ਅਜਿਹਾ ਵਿਛੋੜਾ ਸਹਾਰ ਨਾ ਸਕਿਆ, ਬੁਲ੍ਹਾ ਇਸ ਵਿਛੋੜੇ ਦੀ ਕੁਠਾਲੀ ਵਿੱਚ ਸੜਕੇ ਕੁੰਦਨ ਬਣ ਗਿਆ।

ਬਹੁੜੀ ਵੇਂ ਤਬੀਬਾ ਮੈਂਢੀ ਜਿੰਦ ਗਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।


ਹੁਣ ਬੁਲ੍ਹੇ ਸ਼ਾਹ ਨੂੰ ਵਿਛੋੜੇ ਭਰੀਆਂ ਕਾਫ਼ੀਆਂ ਕਹਿਣੀਆਂ ਸ਼ੁਰੂ ਕੀਤੀਆਂ

ਮੈਂ ਨ੍ਹਾਤੀ ਧੋਤੀ ਰਹਿ ਗਈ
ਕਾਈ ਗੰਢ ਮਾਹੀ ਦਿਲ ਪੈ ਗਈ


ਮੁਰਸ਼ਿਦ ਦਾ ਪੁਨਰ-ਮਿਲਾਪ

ਬੁਲ੍ਹੇ ਨੇ ਜਨਾਨੇ ਕੱਪੜੇ ਪਾਏ ਹੋਏ ਸਨ, ਪੈਰੀ ਘੁੰਘਰੂ ਬੱਧੇ ਹੋਏ ਸਨ ਉਹ ਕਲੇਜਾ ਧੂਹ ਲੈਣ ਵਾਲੀ ਲੈ ਵਿੱਚ ਕਾਫ਼ੀ ਗਾ ਰਿਹਾ ਸੀ

ਆਓ ਸਈਓ ਰਲ ਦਿਓ ਨੀ ਵਧਾਈ
ਮੈਂ ਵਰ ਪਾਇਆ ਰਾਝਾਂ ਮਾਹੀ


ਬੁਲ੍ਹੇ ਸ਼ਾਹ ਦੇ ਸਮਕਾਲੀ

ਬੁਲ੍ਹੇ ਸ਼ਾਹ ਦੇ ਸਮਕਾਲੀ ਕਵੀ ਸੁਲਤਾਨ ਬਾਹੂ, ਵਾਰਿਸ ਸ਼ਾਹ, ਸ਼ਾਹ ਸ਼ਰਫ਼, ਹਾਮਦ ਸ਼ਾਹ, ਅਤੇ ਅਲੀ ਹੈਦਰ ਆਦਿ।

ਰਚਨਾ
ਬੁਲ੍ਹੇ ਸ਼ਾਹ ਨੇ ਆਪਣੀ ਬਹੁਤ ਸਾਰੀ ਰਚਨਾ ਕਾਫ਼ੀਆਂ ਦੇ ਰੂਪ ਵਿੱਚ ਕੀਤੀ ਹੈ। ਬੁਲ੍ਹੇ ਸ਼ਾਹ ਦੀਆਂ ਕੁੱਲ ਮਿਲਾ ਕੇ 156 ਕਾਫ਼ੀਆਂ ਹਨ। ਪਰ ਇੱਥੇ ਇੱਕ ਗੱਲ ਸਾਫ਼ ਕਰਨੀ ਬਣਦੀ ਹੈ ਵੱਖ-ਵੱਖ ਸੰਗ੍ਰਹਿਆਂ ਵਿੱਚ ਇਨ੍ਹਾਂ ਦੀ ਗਿਣਤੀ ਵੱਖ-ਵੱਖ ਪ੍ਰਾਪਤ ਹੁੰਦੀ ਹੈ। ਕਿਉਂਕਿ ਬੁਲ੍ਹੇ ਸ਼ਾਹ ਦੀ ਪ੍ਰਸਿੱਧੀ ਕਾਰਨ ਇਨ੍ਹਾਂ ਰਚਨਾਵਾਂ ਵਿੱਚ ਲੋਕਾਂ ਵੱਲੋਂ ਰਲਾ ਕਰ ਦਿੱਤਾ ਹੈ।

ਬੁਲ੍ਹੇ ਸ਼ਾਹ ਦੀਆਂ ਰਚਨਾਵਾਂ ਇਸ ਤਰ੍ਹਾਂ ਹਨ

ਕਾਫ਼ੀਆਂ 156
ਅਠਵਾਰਾ 1
ਬਾਰਾਮਾਂਹ 1
ਸੀ-ਹਰਫ਼ੀਆਂ 3
ਦੋਹੜੇ 49
ਗੰਢਾ 40





         ਮੈਂ ਕਮਲੀ ਹਾਂ


ਹਾਜੀ ਲੋਕ ਮੱਕੇ ਨੂੰ ਜਾਂਦੇ
ਮੇਰਾ ਰਾਂਝਾ ਮਾਹੀ ਮੱਕਾ
ਨੀ ਮੈਂ ਕਮਲੀ ਹਾਂ
ਮੈਂ ਤੇ ਮੰਗ ਰਾਂਝੇ ਦੀ ਹੋਈਆਂ
ਮੇਰਾ ਬਾਬਲ ਕਰਦਾ ਧੱਕਾ
ਨੀ ਮੈਂ ਕਮਲੀ ਹਾਂ

ਹਾਜੀ ਲੋਕ ਮੱਕੇ ਵੱਲ ਜਾਂਦੇ
ਮੇਰੇ ਘਰ ਵਿਚ ਨੌਸ਼ੋਹ ਮੱਕਾ
ਨੀ ਮੈਂ ਕਮਲੀ ਹਾਂ

ਵਿਚੇ ਹਾਜੀ ਵਿਚੇ ਗਾਜੀ
ਵਿਚੇ ਚੋਰ ਉਚੱਕਾ
ਨੀ ਮੈਂ ਕਮਲੀ ਹਾਂ

ਹਾਜੀ ਲੋਕ ਮੱਕੇ ਵੱਲ ਜਾਂਦੇ
ਅਸਾਂ ਜਾਣਾ ਤਖ਼ਤ ਹਜ਼ਾਰੇ
ਨੀ ਮੈਂ ਕਮਲੀ ਹਾਂ

ਜਿਤ ਵੱਲ ਯਾਰ ਉਤੇ ਵੱਲ ਕਅਬਾ
ਭਾਵੇਂ ਫੋਲ ਕਿਤਾਬਾਂ ਚਾਰੇ
ਨੀ ਮੈਂ ਕਮਲੀ ਹਾਂ

__________

8
ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ
ਆਟੇ ਨਾਲ ਬੀਬਾ ਘੁਲਦੀ ਮਿੱਟੀ ਨਾਲ ਘੁਲਦਾ ਜਵਾਨ

ਮਾਵਾਂ ਦੀ ਜਵਾਨੀ ਖਾ ਗਈ ਬਾਪੂਆਂ ਦੀ ਚੰਦਰੀ ਸ਼ਰਾਬ
ਬਾਪੂ ਵੀ ਵਿਚਾਰੇ ਕਿੱਥੇ ਜਾਣ ਕਰਜ਼ੇ ਨੇ ਖਾ ਲਏ ਖੁਆਬ
ਨੱਥ ਪਾਈ ਦੇਖੋ ਜੱਟਾਂ ਨੂੰ ਬਾਣੀਏ ਦੇ ਹੱਥਾਂ ਚ ਕਮਾਨ
ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ

ਭੈਣਾ ਨੂੰ ਦਹਾਜੂ ਟੱਕਰੇ ਸਾਲ ਪਿੱਛੋ ਅੱਗ ਦਿੰਦੇ ਲਾ
ਗੁਰਬਤ ਦਿਆਂ ਮਹਿੰਦੀਆਂ ਗਈਆਂ ਨੇ ਹਥੇਲੀਆ ਨੂੰ ਖਾ
ਬੂਹੇ ਤੇ ਬਰਾਤ ਢੁੱਕ ਦੀ ਆ ਗਿਆ ਏ ਮੋਤ ਦਾ ਸਮਾਨ
ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ

ਦੇਵਤਾ ਸੀ ਪਾਣੀ ਜੋ ਕਦੇ ਅੱਜ ਕੱਲ ਬੰਦੇ ਮਾਰਦਾ
ਛਕ ਗਿਆ ਪੁਰਾ ਮਾਲਵਾ ਅੱਜ ਕਲ ਮਾਝਾ ਤਾਰ ਦਾ
ਸਾਂਭਲੋ ਪੰਜਾਬੀ ਪੁੱਤਰੋ ਜੱਗ ਤੇ ਕੋਈ ਰਹਿ ਜੇ ਨਾਸ਼ਾਨ
ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ

ਰੁੱਖਾਂ ਨੂਂ ਸ਼ਿਉਕਂ ਖਾ ਗਈ ਮੁੰਡਿਆ ਨੂੰ ਖਾ ਗਈ ਸਮੈਕ
ਪਰਜਾ ਵੀ ਫਿਰੇ ਭੂਤਰੀ ਸ਼ਾਸ਼ਕ ਵੀ ਨਿੱਕਲੇ ਨਲੈਕ
ਛਕ ਦੇ ਅਲੀਟ ਅਰਬਾਂ ਖੁਦਕਸੀ ਕਰੇ ਕਿਰਸ਼ਾਨ
ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ

ਖਾ ਗਿਆ ਕਲੇਸ਼ ਬਾਲਪਨ ਬਾਂਕਪਨ ਖਾਗੀ ਆਸ਼ਕੀ
ਸੋਹਰਤ ਮਿਲੀ ਰੱਜ ਕੇ ਇਹਦੇ ਬਿਨਾ ਹੋਰ ਖਾਸ ਕੀ
ਉਚੀਆਂ ਉਡਾਣਾ ਦਾ ਉਕਾਬ ਪਿੰਜਰੇ ਚ ਪੈ ਗਿਆ "ਮਾਨ"
ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ

___________________________

9
Lyrics / ਸਜਾਵਾਂ (ਸੰਗਤਾਰ)
« on: March 04, 2014, 11:38:39 PM »
ਸੀਨੇ ਭਾਂਬੜ ਬਾਲ ਉਹ ਤੁਰਗੀ ਕਰਕੇ ਕੁਝ  ਸਵਾਲ ਉਹ ਤੁਰਗੀ
ਦੱਸ ਉੈਏ ਸੱਜਣਾ ਸਾੜਨ ਛਾਵਾਂ ਕੱਲੀਆ ਮੈਨੂੰ ਕਿਉ ?
ਜੇ ਦੋਵਾਂ ਕੀਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕਿਉ ?

ਮੇਰੇ ਹੱਸਣ ਨਾਲ ਬਾਬਲ ਦਾ ਸਮਲਾ ਡਿਗਦਾ ਕਿਉ ?
ਸਿਰ ਮੇਰਾ ਜੇ ਉੱਚਾ ਜੱਗ ਹੋ ਕਮਲਾ ਡਿਗਦਾ ਕਿਉ ?
ਕੰਡੇ ਚੋਭਣ ਪੈਰੀ ਰਾਹਵਾਂ ਕੱਲੀਆ ਮੈਨੂੰ ਕਿਉ
ਜੇ ਦੋਵਾਂ ਕੀਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕਿਉ ?

ਮਰਦਾਂ ਅਣਖ ਦੇ ਪਿਜੰਰੇ ਪਾ ਕੇ ਰੱਖੇਆ ਔਰਤ ਨੂੰ
ਹਰਜਾਂ, ਕਰਜਾਂ ਹੇਠ ਦਬਾ ਕੇ ਰੱਖੇਆ ਔਰਤ ਨੂੰ
ਜੁਲਮ ਨੁੰ ਜਰਨੇ ਦਿਆਂ ਸਲਾਹਵਾਂ ਕੱਲੀਆਂ ਮੈਨੂੰ ਕਿਉ?
ਜੇ ਦੋਵਾਂ ਕੀਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕਿਉ ?

ਇਕ  ਜਿੰਦਗੀ ਸੰਗਤਾਰ ਚਲੋ ਉਹ ਰੋ ਕੇ ਕੱਟ ਲਾ ਗੇ
ਯਾਦ ਦੇ ਮਣਕੇ ਹੰਝੂਆਂ ਵਾਂਗ ਪਰੋ ਕੇ ਕੱਟ ਲਾ ਗੇ
ਦਿਸਣ ਕਾਲੀਆਂ ਘੋਰ ਘਟਾਵਾਂ ਕੱਲੀਆਂ ਮੈਨੂੰ ਕਿਉ?
ਜੇ ਦੋਵਾਂ ਕੀਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕਿਉ ?


MP3 Link :- http://punjabijanta.com/index.php?action=downloads;sa=view;id=12380
___________________________

10
Lyrics / ਨੋਟਾਂ ਦੇ ਪਹੀਏ (ਕਮਲ ਹੀਰ)
« on: March 02, 2014, 08:47:48 PM »
ਇਥੇ ਸਭ ਧਰਮਾ ਦੇ ਬੰਦੇ ਨੇ, ਕੁਝ ਚੰਗੇ ਨੇ ਕੁਝ ਮੰਦੇ ਨੇ
ਕਈ ਫਸੇਆ ਮਾਰਾਂ ਖਾਂਦੇ ਨੇ ਜੋ ਸਿਸਟਮ ਦੇ ਖੁਦ ਰੰਦੇ ਨੇ
ਚੰਗਿਆ ਦੇ ਸਿਰ ਤੇ ਹੀ ਮੰਦਿਆਂ ਤੋ ਕਈ ਕੰਮ ਕਰਾਉਣੇ ਪੈਦੇ ਨੇ
ਫਾਇਲਾ ਅੱਗੇ ਤੋਰਨ ਦੇ ਲਈ ਨੋਟਾਂ ਦੇ ਪਹੀਏ ਲਾਉਣੇ ਪੈਦੇ ਨੇ

ਗੁਰੂਆ ਤੋ ਬੱਦ ਗਏ ਚੇਲੇ ਨੇ ਜਿੰਨਾ ਦਰ ਲਗਦੇ ਮੇਲੇ ਨੇ
ਉਹ ਖੋਲ ਦੁਕਾਨਾ ਬਹਿ ਗਏ ਨੇ ਜੋ ਹਰ ਪਾਸਿਆਂ ਤੋ ਵੇਹਲੇ ਨੇ
ਉਹ ਭੋਲਾ ਫਸ ਜਾਏ ਚੁੰਗਲ ਵਿਚ ਜੋ ਭਰਿਆ ਬੈਠਾ ਭਰਮਾ ਦਾ
ਜੇਹੜਾ ਆਪੇ ਨੰਗਾ ਹੋਜੇ ਉਹਨੂੰ ਡਰ ਕੀ ਹੋਣਾ ਸਰਮਾਂ ਦਾ

ਚੜ ਕੇ ਵਿਚ ਜਹਾਜਾਂ ਦੇ ਕਈਆਂ ਨੇ ਹੱਡ ਛੁਡਾ ਲਏ ਨੇ
ਕਈਆ ਨੇ  ਇਥੇ ਰਹਿ ਕੇ ਹੀ ਮੇਹਨਤ ਨਾਲ ਮਹਿਲ ਬਣਾ ਲਏ ਨੇ
ਜੇਹੜੇ ਜੰਮੇ ਯਾਰੋ ਰੋਦੂੰ ਨੇ ਉਹ ਕੱਡ ਦੇ ਦੋਸ ਨੇ ਕਰਮਾ ਦਾ
ਜੇਹੜਾ ਆਪੇ ਨੰਗਾ ਹੋਜੇ ਉਹਨੂੰ ਡਰ ਕੀ ਹੋਣਾ ਸਰਮਾਂ ਦਾ

ਬੜੇ ਸਾਹਬ ਤੋ ਝਿੜਕਾਂ ਖਾ ਲੈਦੇ ਪਰ ਸਾਇਕਲ ਵਾਲਾ ਢਾਹ ਲੈਦੇ
ਫੇਰ ਲੈਣੇ ਲਈ ਚਾਹ-ਪਾਣੀ ਕਈ ਜੇਬਾਂ ਵਿਚ ਹੱਥ ਵੀ ਪਾ ਲੈਦੇ ਨੇ
ਫੇਰ ਭੁੱਖੇ ਨੂੰ ਝੁਕ ਕੇ ਭੁੱਖਾਂ ਦੇ ਹੱਥ ਪੈਰੀ ਪਾਉਣੇ ਪੈਦੇ ਨੇ
ਫਾਇਲਾ ਅੱਗੇ ਤੋਰਨ ਦੇ ਲਈ ਨੋਟਾਂ ਦੇ ਪਹੀਏ ਲਾਉਣੇ ਪੈਦੇ ਨੇ

ਇਕ ਗੱਲ ਏ  ਹੋਰ ਖਰਾਬੀ ਦੀ ਇਕ ਝੂਠੀ ਟੋਹਰ ਨਬਾਬੀ ਦੀ
ਬੋਲਣ ਵਿਚ ਹੱਥਕ ਸਮਝਦੇ ਨੇ ਕੋਈ ਕਦਰ ਨਹੀ ਪੰਜਾਬੀ ਦੀ
ਹੁਣ ਦਿਲ "ਕਮਲ" ਦਾ ਭਰੇਆ ਜਖਮਾ ਨਾਲ ਕੀ ਫਾਈਦਾ ਲਾਈਆ ਮਰ੍ਹਮਾ ਦਾ
ਜੇਹੜਾ ਆਪੇ ਨੰਗਾ ਹੋਜੇ ਉਹਨੂੰ ਡਰ ਕੀ ਹੋਣਾ ਸਰਮਾਂ ਦਾ

______________________________

11
Lok Virsa Pehchaan / ਪੰਜਾਬੀ ਭਾਸ਼ਾ,,,
« on: March 02, 2014, 05:19:25 PM »
ਪੰਜਾਬੀ (ਸ਼ਾਹਮੁਖੀ: ‎پنجابی‎) ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਭਾਸ਼ਾ ਹੈ। ਇਹ ਭਾਸ਼ਾਵਾਂ ਦੇ ਹਿੰਦ-ਇਰਾਨੀ ਪਰਵਾਰ ਵਿੱਚੋਂ ਹਿੰਦ-ਯੂਰਪੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਇਸ ਤੋਂ ਬਿਨਾਂ ਸ਼ਬਦ "ਪੰਜਾਬੀ" ਨੂੰ ਪੰਜਾਬ ਨਾਲ ਸਬੰਧਤ ਕਿਸੇ ਵੀ ਚੀਜ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖਿੱਤੇ ਦੇ ਰਹਿਣ ਵਾਲਿਆ ਨੂੰ ਪੰਜਾਬੀ ਹੀ ਕਿਹਾ ਜਾਂਦਾ ਹੈ।
"ਐਥਨੋਲੋਗ" 2005 (ਬੋਲੀਆਂ ਨਾਲ਼ ਸਬੰਧਤ ਇਕ ਵਿਸ਼ਵਗਿਆਨਕੋਸ਼) ਮੁਤਾਬਕ ਪੰਜਾਬੀ ਨੂੰ 8.8 ਕਰੋੜ ਲੋਕ ਬੋਲਦੇ ਹਨ, ਜਿਸ ਨਾਲ ਪੰਜਾਬੀ ਸਮੁੱਚੀ ਦੁਨੀਆਂ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦਸਵੀਂ ਬੋਲੀ ਹੈ। 2008 ਵਿਚ ਪਾਕਿਸਤਾਨ ਦੀ ਮਰਦਮਸ਼ੁਮਾਰੀ ਮੁਤਾਬਕ ਪਾਕਿਸਤਾਨ ਵਿਚ 76,334,300 ਲੋਕ ਪੰਜਾਬੀ ਬੋਲਦੇ ਹਨ ਅਤੇ 2001 ਵਿਚ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਭਾਰਤ ਵਿਚ 29,102,477 ਲੋਕ ਪੰਜਾਬੀ ਬੋਲਦੇ ਹਨ।
ਇਸ ਦੀਆਂ ਦੋ ਮੁੱਖ ਉਪ-ਬੋਲੀਆਂ ਹਨ- ਪੂਰਬੀ ਪੰਜਾਬੀ ਅਤੇ ਲਹਿੰਦੀ ਪੰਜਾਬੀ। ਲਹਿੰਦੀ ਪੰਜਾਬੀ, ਪੂਰਬੀ ਪੰਜਾਬੀ ਅਤੇ ਪੱਛਮੀ ਪਹਾੜੀ ਬੋਲੀਆਂ ਨੂੰ ਮਿਲਾ ਕੇ ਪੰਜਾਬੀ ਆਪਣੇ ਸੁਰ-ਵਿਗਿਆਨ ਕਰਕੇ ਅਜੋਕੀ ਹਿੰਦ-ਯੂਰਪੀ ਬੋਲੀਆਂ ਦੇ ਪਰਿਵਾਰ ਵਿਚੋਂ ਸਭ ਤੋਂ ਵੱਖਰੀ ਬੋਲੀ ਜਾਪਦੀ ਹੈ। ਪੰਜਾਬੀ ਦੀਆਂ ਕਈ ਉਪ-ਬੋਲੀਆਂ ਹਨ, ਪਰ ਮਾਝੀ ਨੂੰ ਸਭ ਤੋਂ ਅਮੀਰ ਉਪ-ਬੋਲੀ ਮੰਨਿਆ ਜਾਂਦਾ ਹੈ। ਇਹ ਉਪ-ਬੋਲੀ ਪੁਰਾਣੇ ਪੰਜਾਬ ਦੇ ਮਾਝਾ ਖ਼ਿੱਤੇ ਵਿੱਚ ਬੋਲੀ ਜਾਂਦੀ ਹੈ ਜਿਸ ਦਾ ਕੇਂਦਰ ਅਜੋਕੇ ਅੰਮ੍ਰਿਤਸਰ ਅਤੇ ਲਾਹੌਰ ਵਿਚ ਹੈ। ਇਸ ਉਪ-ਬੋਲੀ ਦੀ ਵਰਤੋਂ ਪੰਜਾਬੀ ਦੀਆਂ ਕਿਤਾਬਾਂ ਲਿਖਣ ਵਿਚ ਹੁੰਦੀ ਹੈ।
ਇਹ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਸੂਬੇ ਦੀ ਸਰਕਾਰੀ ਬੋਲੀ ਹੈ ਅਤੇ ਨੇੜਲੇ ਸੂਬਿਆਂ ਜਿਵੇਂ ਕਿ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਆਦਿ ਵਿਚ ਵੀ ਬੋਲੀ ਜਾਂਦੀ ਹੈ। ਪੰਜਾਬੀ ਨੂੰ ਹਰਿਆਣਾ ਅਤੇ ਦਿੱਲੀ ਵਿਚ ਦੂਜੀ ਅਤੇ ਤੀਜੀ ਭਾਸ਼ਾ ਦਾ ਦਰਜਾ ਹਾਸਲ ਹੈ।


ਇਤਿਹਾਸ
ਜਨਗਣਨਾ ਦੇ ਅਧਾਰ ਤੇ ਭਾਰਤ ਵਿਚ ਪੰਜਾਬੀ ਬੋਲਣ ਵਾਲੇ ਦੀ ਗਿਣਤੀ
___________________________________________
ਸਾਲ  \ ਭਾਰਤ ਦੀ ਅਬਾਦੀ \ ਭਾਰਤ ਵਿਚ ਪੰਜਾਬੀ ਬੋਲਣ ਵਾਲੇ \ ਪ੍ਰਤੀਸ਼ਤ
___________________________________________
1971\ 548,159,652     \       14,108,443           \ ।2.57%
___________________________________________
1981   \ 665,287,849  \       19,611,199           \2.95%
___________________________________________
1991   \ 838,583,988   \      23,378,744           \2.79%
___________________________________________
2001   \1,028,610,328   \      29,102,477           \2.83%
___________________________________________
2011 \1,210,193,422   \     33,038,280           \ 2.73%
___________________________________________

ਪੰਜਾਬੀ ਹੋਰਨਾਂ ‍ਦੱਖਣੀ ਏਸ਼ੀਆਈ ਬੋਲੀਆਂ ਦੀ ਤਰ੍ਹਾਂ ਹੀ ਇੱਕ ਭਾਰਤੀ-ਆਰਿਯਨ ਭਾਸ਼ਾ ਹੈ|
ਪੰਜਾਬੀ ਨੂੰ ਉਨ੍ਹਾਂ ਸਾਰੇ ਮੁਲਕਾਂ ਵਿੱਚ ਵੀ ਘੱਟ-ਗਿਣਤੀ ਭਾਸ਼ਾ ਦੇ ਤੌਰ ਉੱਤੇ ਬੋਲਿਆ ਜਾਂਦਾ ਹੈ, ਜਿੱਥੇ ਵੀ ਪੰਜਾਬੀ ਗਏ ਹਨ, ਜਿਵੇਂ ਕਿ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਖਾਸ ਕਰਕੇ ਕੈਨੇਡਾ, ਜਿੱਥੇ ਕਿ ਪੰਜਾਬੀ ਕੈਨੇਡਾ ਦੀ ਮਰਦਮਸ਼ੁਮਾਰੀ ਦੇ ਮੁਤਾਬਕ ਚੌਥੀ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਰਚਨਾ ਕੀਤੀ ਗਈ ਹੈ। ਇਹ ਭੰਗੜਾ ਸੰਗੀਤ ਦੀ ਬੋਲੀ ਹੈ, ਜਿਸ ਨੇ ਦੱਖਣੀ ਏਸ਼ੀਆ ਅਤੇ ਸੰਸਾਰ ਭਰ ਵਿੱਚ ਚੰਗਾ ਨਾਮਣਾ ਖੱਟਿਆ ਹੈ।
ਪੰਜਾਬੀ ਸੱਭਿਆਚਾਰ ਭਾਰਤ ਅਤੇ ਪਾਕਿਸਤਾਨ ਵਿੱਚ ਹੋਈ 1947 ਈਸਵੀ ਦੀ ਵੰਡ ਕਰਕੇ ਪ੍ਰਭਾਵਤ ਹੋਇਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੰਡੇ ਹੋਏ ਦੇਸ਼ਾਂ ਅਤੇ ਧਾਰਮਿਕ ਸਬੰਧਾਂ ਨੂੰ ਆਪਸ ਵਿੱਚ ਜੋੜਦਾ ਹੈ।
ਨਵੀਂ ਪੰਜਾਬੀ ਸ਼ਬਦਾਵਲੀ ਹੋਰ ਭਾਸ਼ਾਵਾਂ, ਜਿਵੇਂ ਹਿੰਦੀ, ਫ਼ਾਰਸੀ, ਅਤੇ ਅੰਗਰੇਜ਼ੀ ਤੋਂ ਪ੍ਰਭਾਵਤ ਹੈ, ਹੋਰ ਉੱਤਰੀ ਭਾਰਤੀ ਭਾਸ਼ਾਵਾਂ ਵਾਂਗ ਇਸ ਦਾ ਵੀ ਵਿਕਾਸ ਸੰਸਕ੍ਰਿਤ ਤੋਂ ਹੋਇਆ ਹੈ। ਪੰਜਾਬੀ ਦੇ ਕਈ ਰੂਪ ਹਨ, ਜਿਵੇਂ ਕਿ ਪੱਛਮੀ ਪੰਜਾਬ ਵਿੱਚ ਲਹਿੰਦਾ ਅਤੇ ਪੂਰਬੀ ਪੰਜਾਬ ਵਿੱਚ ਸਿਰਆਕੀ, ਹਿੰਦਕੋ, ਮਾਝੀ, ਪੋਠੋਹਾਰੀ, ਪਰ ਇਹ ਪੰਜਾਬੀ ਦੇ ਸਾਹਮਣੇ ਨਿਗੁਣੇ ਜਿਹੇ ਹੀ ਹਨ।
ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਈ ਲਿੱਪੀਆਂ ਹਨ, ਜੋ ਕਿ ਖੇਤਰ ਅਤੇ ਇਸ ਦੇ ਉਪਭਾਸ਼ਾ ਦੇ ਨਾਲ ਨਾਲ ਬੋਲਣ ਵਾਲੇ ਦੇ ਖੇਤਰ ਉੱਤੇ ਵੀ ਨਿਰਭਰ ਕਰਦਾ ਹੈ। ਭਾਰਤ ਪੰਜਾਬ ਦੇ ਸਿੱਖ ਅਤੇ ਹੋਰ ਇਸ ਨੂੰ ਗੁਰਮੁਖੀ ਵਿੱਚ ਲਿਖਦੇ ਹਨ। ਹਿੰਦੂ ਅਤੇ ਨੇੜੇ ਦੇ ਸੂਬਿਆਂ ਦੇ ਵਾਸੀ ਇਸ ਨੂੰ ਦੇਵਨਾਗਰੀ ਵਿੱਚ ਲਿਖਦੇ ਹਨ। ਪੱਛਮੀ ਪੰਜਾਬ ਵਿੱਚ ਸ਼ਾਹਮੁਖੀ ਵਰਣਮਾਲਾ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਗੁਰਮੁਖੀ ਅਤੇ ਸ਼ਾਹਮੁਖੀ ਪੰਜਾਬੀ ਨੂੰ ਲਿਖਣ ਦੇ ਦੋ ਆਮ ਢੰਗ ਹਨ। ਸਮੇਂ ਨਾਲ ਪੰਜਾਬੀਆਂ 'ਚ ਲਿੱਪੀਆਂ ਦੀ ਸਾਂਝ ਖਤਮ ਹੁੰਦੀ ਜਾ ਰਹੀ ਹੈ। ਭਾਰਤੀ ਤੇ ਪਾਕਿਸਤਾਨੀ ਪੰਜਾਬੀ ਹੁਣ ਕੇਵਲ ਪੰਜਾਬੀ ਨੂੰ ਬੋਲਾਂ ਰਾਹੀਂ ਸਮਝ ਸਕਦੇ ਹਨ, ਪਰ ਲਿੱਪੀ ਦੇ ਰੂਪ 'ਚ ਨਹੀਂ।
ਅੰਗਰੇਜ਼ੀ ਵਾਂਗ ਹੀ, ਪੰਜਾਬੀ ਦੁਨੀਆਂ ਭਰ ਵਿੱਚ ਫੈਲ ਗਈ ਅਤੇ ਇਸ ਵਾਂਗ ਹੀ ਉੱਥੋਂ ਦੇ ਸਥਾਨਕ ਸ਼ਬਦਾਂ ਨਾਲ ਮਿਲ ਕੇ ਆਪਣਾ ਵਿਕਾਸ ਕੀਤਾ। ਹਾਲਾਂਕਿ ਬਹੁਤ ਸ਼ਬਦ ਹਿੰਦੀ-ਉਰਦੂ ਅਤੇ ਅੰਗਰੇਜ਼ੀ ਤੋਂ ਆਏ ਹਨ, ਪਰ ਪੰਜਾਬੀ ਵਿੱਚ ਸਪੇਨੀ ਅਤੇ ਡੱਚ ਤੋਂ ਵੀ ਸ਼ਬਦ ਆ ਗਏ ਹਨ। ਇਸ ਕਰਕੇ ਇੱਕ ਵਿਲੱਖਣ ਦੀਸਪੁਰਾ ਪੰਜਾਬੀ ਉੱਭਰ ਰਹੀ ਹੈ। ਕਿਉਂਕਿ ਪੰਜਾਬੀ ਵਿੱਚ ਸ਼ਬਦਾਂ ਦੀ ਪਹਿਲਾਂ ਕੋਈ ਗਿਣਤੀ ਨਹੀਂ ਹੈ, ਇਸ ਕਰਕੇ ਲੱਗਦਾ ਹੈ ਕਿ ਦੀਸਪੁਰਾ ਪੰਜਾਬੀ ਭਾਰਤੀ ਖੇਤਰ ਵਿੱਚ ਮੌਜੂਦ ਰੂਪ ਤੋਂ ਭਵਿੱਖ ਬਣਾਏਗੀ।


ਸੁਰਾਤਮਕ ਭਾਸ਼ਾ
ਪੰਜਾਬੀ ਦੀ ਇੱਕ ਖਾਸ ਗੱਲ ਜੋ ਇਸਨੂੰ ਦੂਜੀਆਂ ਇੰਡੋ-ਯੂਰਪੀ ਅਤੇ ਭਾਰਤੀ ਭਾਸ਼ਾਵਾਂ ਤੋਂ ਅੱਡ ਕਰਦੀ ਹੈ, ਉਹ ਹੈ ਇਸਦਾ ਸੁਰਾਤਮਕ ਹੋਣਾ। ਪੰਜਾਬੀ ਵਿੱਚ ਪੰਜ ਸੁਰ ਧੁਨੀਆਂ /ਘ/, /ਝ/, /ਢ/, /ਧ/, /ਭ/ ਹਨ। ਇਸ ਤੋਂ ਇਲਾਵਾ /ਹ/ ਧੁਨੀ ਵੀ ਸ਼ਬਦ ਵਿੱਚ ਆਪਣੇ ਸਥਾਨ ਅਨੁਸਾਰ ਸੁਰ ਵਿੱਚ ਬਦਲ ਜਾਂਦੀ ਹੈ। ਸ਼ਬਦਾਂ ਦੀ ਮੁੱਢਲੀ ਸਥਿਤੀ ਵਿੱਚ /ਘ,ਝ,ਢ,ਧ,ਭ/ ਧੁਨੀਆਂ ਨੀਵੀਂ ਸੁਰ ਦਾ ਉਚਾਰਣ ਕਰਦੀਆਂ ਹਨ। ਇਸ ਆਦਿ-ਸਥਿਤੀ ਵਿੱਚ /ਕ,ਚ,ਟ,ਤ,ਪ/ ਵਿੱਚ ਰੂਪਾਂਤਰਿਤ ਹੋ ਕੇ, ਨਾਲ ਦੀ ਨਾਲ ਸ੍ਵਰ ੳੱਤੇ ਨੀਵੀਂ ਸੁਰ ਨੂੰ ਪ੍ਰਗਟ ਕਰਦੀਆਂ ਹਨ। ਉਦਹਾਰਣ ਦੇ ਤੌਰ ਤੇ ਜਦੋਂ /ਘ/ ਧੁਨੀ ਸ਼ਬਦ ਦੇ ਸ਼ੁ੍ਰੂ ਵਿੱਚ ਆਉਦੀਂ ਹੈ ਤਾਂ ਇਸਦੀ ਅਵਾਜ਼ /ਕ/ ਧੁਨੀ ਦੇ ਨੇੜੇ ਹੁੰਦੀ ਹੈ ਅਤੇ ਇਸ ਨਾਲ ਇੱਕ ਡਿੱਗਦੀ ਸੁਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ 'ਘੋੜਾ' ਸ਼ਬਦ ਵਿੱਚ /ਕ/ ਧੁਨੀ ਨਾਲ ਇੱਕ ਡਿੱਗਦੀ ਸੁਰ ਹੈ ਜਿਸ ਨਾਲ ਇਹ /ਘ/ ਧੁਨੀ ਬਣਦੀ ਹੈ। ਇਸ ਤਰ੍ਹਾਂ ਇਸ ਸ਼ਬਦ ਦੀ IPA ਵਿੱਚ ਬਣਾਵਟ ""/kòɽa/"" ਹੋਵੇਗੀ। ਜੇਕਰ ਅਸੀਂ ਇਸ ਵਿੱਚੋਂ ਇਸਦੀ ਡਿੱਗਦੀ ਸੁਰ ਨੂੰ ਹਟਾ ਦਈਏ ਤਾਂ ਇਸਦਾ ਉਚਾਰ ""ਕੋੜਾ" ਹੋ ਜਾਵੇਗਾ ਅਤੇ ਜੇਕਰ ਅਸੀਂ /ਕ/ ਧੁਨੀ ਦੇ ਬਾਅਦ ਚੜ੍ਹਦੀ ਸੁਰ ਦੀ ਵਰਤੋਂ ਕਰੀਏ ਤਾਂ ਇਸ ਦਾ ਉਚਾਰਣ ""ਕੋਹੜਾ"" ਹੋ ਜਾਵੇਗਾ। ਇਸ ਨੂੰ IPA ਵਿੱਚ ""/kóɽa/"" ਲਿਖਿਆ ਜਾਵੇਗਾ। ਠੀਕ ਇਸੇ ਤਰ੍ਹਾਂ ਬਾਕੀ ਦੀਆਂ ਚਾਰ ਧੁਨੀਆਂ ਨਾਲ ਵੀ ਹੁੰਦਾ ਹੈ। ਸ਼ਬਦ ਦੀ ਅੰਤਲੀ ਸਥਿਤੀ ਵਿੱਚ /ਘ,ਝ,ਢ,ਧ,ਭ/ ਕ੍ਰਮਪੂਰਵਕ /ਗ, ਜ, ਡ, ਬ, ਦ/ ਵਿੱਚ ਤਬਦੀਲ ਹੋ ਕੇ ਨਾਲ ਲੱਗਦੇ ਅਗਲੇ ਸ੍ਵਰ ਉੱਤੇ ਉੱਚੀ ਸ੍ਵਰ ਸਹਿਤ ਉਚਾਰੀਆਂ ਜਾਂਦੀਆਂ ਹਨ।

ਉਪਭਾਸ਼ਾਵਾਂ
ਮਾਝੀ
ਆਵਾਂਕਰੀ
ਬਾਰ ਦੀ ਬੋਲੀ
ਬਣਵਾਲੀ
ਭੱਤਿਆਣੀ
ਭੈਰੋਚੀ
ਚਾਚਛੀ
ਚਕਵਾਲੀ
ਚੰਬਿਆਲੀ
ਚੈਨਵਰੀ
ਧਨੀ
ਦੋਆਬੀ
ਘੇਬੀ
ਗੋਜਰੀ
ਹਿੰਦਕੋ
ਜਕਤੀ
ਮੁਲਤਾਨੀ
ਕੰਗਰੀ
ਕਚੀ
ਲੁਬੰਕੀ
ਮਲਵਈ
ਪਹਾੜੀ
ਪੀਂਦੀਵਾਲੀ
ਪੋਵਾਢੀ
ਪਉਂਚੀ
ਪੇਸ਼ਵਾਰੀ
ਰਾਤੀ
ਸ੍ਵਏਨ
ਥਲੋਚਰੀ
ਵਜੀਰਵਾਦੀ


ਲਿਪੀ   
ਗੁਰਮੁਖੀ ਲਿਪੀ, ਸ਼ਾਹਮੁਖੀ ਲਿਪੀ, ਦੇਵਨਾਗਰੀ ਲਿਪੀ

12
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005)[੧] ਇੱਕ ਪੰਜਾਬੀ ਲੇਖਕ ਅਤੇ ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ ਪ੍ਰਮੁੱਖ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।

ਬਚਪਨ
ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਮਾਤਾ ਰਾਜ ਦੀ ਕੁੱਖੋਂ ਗੁੱਜਰਾਂਵਾਲਾ(ਪਾਕਿਸਤਾਨ) ਵਿੱਚ ਹੋਇਆ। ਉਸ ਦੇ ਪਿਤਾ ਇੱਕ ਚੰਗੇ ਛੰਦ ਸ਼ਾਸਤਰੀ ਸਨ। ਅੰਮ੍ਰਿਤਾ ਨੇ ਕਾਫੀਏ ਰਦੀਫ਼ ਦੀ ਜਾਣਕਾਰੀ ਅਤੇ ਕਾਵਿ ਰਚਨਾ ਦਾ ਹੋਰ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ। ਆਪ ਦੀ ਮਾਤਾ ਨੇ ਚਾਰ ਸਾਲ ਦੀ ਉਮਰ ਵਿੱਚ ਇਸ ਦੀ ਕੁੜਮਾਈ ਦੂਰ ਦੇ ਰਿਸ਼ਤੇ ਵਿੱਚ ਭੂਆ ਦੇ ਪੁੱਤਰ ਨਾਲ ਕਰ ਦਿੱਤੀ। ਗਿਆਰਾਂ ਸਾਲ ਦੀ ਉਮਰ ਵਿੱਚ ਹੀ ਮਾਤਾ ਦਾ ਸਿਰ ਤੋਂ ਸਾਇਆ ਉਠ ਗਿਆ। ਮਾਤਾ ਦੀ ਗੈਰ-ਮੌਜੂਦਗੀ ਕਾਰਨ ਬਹੁਤ ਕੁਝ ਜੀਵਨ ਵਿੱਚੋਂ ਗੈਰ-ਮੌਜੂਦ ਰਿਹਾ। ਪਿਤਾ ਨੇ 16 ਸਾਲ ਦੀ ਉਮਰ ਵਿੱਚ ਇਨ੍ਹਾਂ ਦੀ ਸ਼ਾਦੀ ਕਰਕੇ ਆਪਣੀ ਪਤਨੀ ਦਾ ਬੋਲ ਪੁਗਾ ਦਿੱਤਾ ਤੇ ਆਪਣਾ ਫਰਜ਼ ਨਿਭਾ ਦਿੱਤਾ। ਇਹ ਸ਼ਾਦੀ 1936 ਵਿੱਚ ਪ੍ਰੀਤਮ ਸਿੰਘ ਕਵਾਤੜਾ ਨਾਲ ਹੋਈ।

ਸਨਮਾਨ ਪ੍ਰੀਖਿਆਵਾਂ
ਆਪਣੇ ਅੰਤਮ ਦਿਨਾਂ ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਨਮਾਨ ਪਦਮ ਵਿਭੂਸ਼ਣ ਵੀ ਪ੍ਰਾਪਤ ਹੋਇਆ। ਉਨ੍ਹਾਂ ਨੂੰ ਸਾਹਿਤ ਅਕਾਦਮੀ ਇਨਾਮ ਨਾਲ ਪਹਿਲਾਂ ਹੀ ਨਵਾਜਿਆ ਜਾ ਚੁੱਕਿਆ ਸੀ। ਅੰਮ੍ਰਿਤਾ ਪ੍ਰੀਤਮ ਨੇ 1932 ਵਿੱਚ ਅੱਠਵੀਂ ਅਤੇ ਵਿਦਵਾਨੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ। 1933 ਵਿੱਚ ਗਿਆਨੀ ਪਾਸ ਕੀਤੀ ਅਤੇ ਫਿਰ ਲਾਹੌਰ ਯੂਨੀਵਰਸਿਟੀ ਤੋਂ ਦਸਵੀਂ ਪਾਸ ਕੀਤੀ। ਅੰਮ੍ਰਿਤਾ ਪ੍ਰੀਤਮ ਕਈ ਭਾਸ਼ਾਵਾਂ ਦੀ ਮਾਹਿਰ ਸੀ। 15 ਮਈ 1973 ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਡੀ.ਲਿਟ ਦੀ ਆਨਰੇਰੀ ਡਿਗਰੀ ਮਿਲੀ ਅਤੇ ਆਜ਼ਾਦ ਭਾਰਤ ਦੀ ਪਦਮਸ੍ਰੀ ਦੀ ਉਪਾਧੀ ਮਿਲੀ। ਅੰਮ੍ਰਿਤਾ ਪ੍ਰੀਤਮ ਕਈ ਭਾਸ਼ਾਵਾਂ ਦੀ ਮਾਹਿਰ ਸੀ ਬਚਪਨ ਗੁਜ਼ਰਿਆ ਲਾਹੌਰ ਵਿੱਚ, ਸਿੱਖਿਆ ਵੀ ਉਥੇ ਹੀ ਹੋਈ। ਕਿਸ਼ੋਰਾਵਸਥਾ ਤੋਂ ਹੀ ਲਿਖਣਾ ਸ਼ੁਰੂ ਕੀਤਾ: ਕਵਿਤਾ, ਕਹਾਣੀ ਅਤੇ ਨਿਬੰਧ। ਪ੍ਰਕਾਸ਼ਿਤ ਕਿਤਾਬਾਂ ਪੰਜਾਹ ਤੋਂ ਜਿਆਦਾ। ਮਹੱਤਵਪੂਰਣ ਰਚਨਾਵਾਂ ਅਨੇਕ ਦੇਸ਼ੀ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ।

ਸ਼ੌਕ
ਅੰਮ੍ਰਿਤਾ ਪੀ੍ਰਤਮ ਦੇ ਦੋ ਬੱਚੇ ਹਨ ਪੁੱਤਰ ਨਵਰਾਜ ਤੇ ਪੁੱਤਰੀ ਕੰਦਲਾ। ਦੇਸ਼ ਦੀ ਵੰਡ ਤੋਂ ਪਿੱਛੋਂ ਉਹ ਲਾਹੌਰ ਤੋਂ ਦੇਹਰਾਦੂਨ ਤੇ ਫਿਰ ਦਿੱਲੀ ਆ ਗਈ। ਸਾਹਿਤ ਅਧਿਐਨ ਤੇ ਰਚਨਾ ਤੋਂ ਇਲਾਵਾ ਉਸ ਨੂੰ ਸੰਗੀਤ, ਫੋਟੋਗ੍ਰਾਫੀ ਅਤੇ ਟੈਨਿਸ ਖੇਡਣ ਦਾ ਵੀ ਸ਼ੌਕ ਸੀ।

ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ
ਪੰਜਾਬੀ ਦੇ ਸਭ ਤੋਂ ਹਰਮਨ ਪਿਆਰੇ ਲੇਖਕਾਂ ਵਿੱਚੋਂ ਇੱਕ ਸੀ। ਪੰਜਾਬ ਦੇ ਗੁਜਰਾਂਵਾਲੇ ਜਿਲ੍ਹੇ ਵਿੱਚ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕੁਲ ਮਿਲਾਕੇ ਲੱਗਭੱਗ 100 ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਆਤਮਕਥਾ ਰਸੀਦੀ ਟਿਕਟ ਵੀ ਸ਼ਾਮਿਲ ਹੈ। ਅੰਮ੍ਰਿਤਾ ਪ੍ਰੀਤਮ ਉਨ੍ਹਾਂ ਸਾਹਿਤਕਾਰਾਂ ਵਿੱਚ ਸਨ ਜਿਨ੍ਹਾਂ ਦੀਆਂ ਕ੍ਰਿਤੀਆਂ ਦਾ ਅਨੇਕ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ। ਉਸ ਨੇ ਕਈ ਕਾਵਿ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ‘ਠੰਢੀਆਂ ਕਿਰਨਾਂ’ 1935 ਵਿੱਚ ਪ੍ਰਕਾਸ਼ਿਤ ਹੋਇਆ।

ਅੱਜ ਆਖਾਂ ਵਾਰਿਸ ਸ਼ਾਹ ਨੂੰ
 ਉਨ੍ਹਾਂ ਨੂੰ ਆਪਣੀ ਪੰਜਾਬੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਲਈ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ। ਇਸ ਕਵਿਤਾ ਵਿੱਚ ਭਾਰਤ ਵਿਭਾਜਨ ਦੇ ਸਮੇਂ ਪੰਜਾਬ ਵਿੱਚ ਹੋਈਆਂ ਭਿਆਨਕ ਘਟਨਾਵਾਂ ਦਾ ਅਤਿਅੰਤ ਦੁਖਦ ਵਰਣਨ ਹੈ ਅਤੇ ਇਹ ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਵਿੱਚ ਸਰਾਹੀ ਗਈ।[੪] 1947 ਦੇ ਫਿਰਕੂ ਫਸਾਦਾਂ ਨੂੰ ਦੇਖ ਕੇ ਉਸ ਦੀ ਆਤਮਾ ਕੁਰਲਾ ਉਠੀ। ਜਦੋਂ ਉਹ ਲਾਹੌਰ ਤੋਂ ਦੇਹਰਾਦੂਨ ਤੇ ਫਿਰ ਨੌਕਰੀ ਅਤੇ ਫਿਰ ਦਿੱਲੀ ਵਿੱਚ ਰਹਿਣ ਲਈ ਕਿਸੇ ਥਾਂ ਦੀ ਤਲਾਸ਼ ਵਿੱਚ ਦਿੱਲੀ ਆਈ ਸੀ ਤੇ ਫਿਰ ਵਾਪਸੀ ਵੇਲੇ ਸਫਰ ਦੌਰਾਨ ਚੱਲਦੀ ਗੱਡੀ ਵਿੱਚ ਹਿਲਦੀ ਅਤੇ ਕੰਬਦੀ ਕਲਮ ਨਾਲ
ਅੱਜ ਆਖਾਂ ਵਾਰਿਸ ਸ਼ਾਹ’ ਨੂੰ ਨਜ਼ਮ ਲਿਖੀ :
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ,
ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,
ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ,
ਉਠ ਦਰਦ ਮੰਦਾ ਦਿਆ ਦਰਦੀਆ, ਉਠ ਤੱਕ ਆਪਣਾ ਪੰਜਾਬ,
ਅੱਜ ਬੇਲੇ ਲਾਸ਼ਾਂ ਵਿੱਛੀਆਂ ਤੇ ਲਹੂ ਦੀ ਭਰੀ ਚਨਾਬ,


ਦੇਸ਼ਾਂ ਦੀ ਯਾਤਰਾ
ਕੁਝ ਦਿਨ ਪਾ ਕੇ ਇਹ ਨਜ਼ਮ ਛਪੀ, ਪਾਕਿਸਤਾਨ ਵੀ ਪਹੁੰਚੀ ਤੇ ਕਹਿੰਦੇ ਹਨ ਇਹ ਨਜ਼ਮ ਲੋਕ ਬੋਝਿਆਂ ’ਚ ਰੱਖਦੇ ਸਨ। ਕੱਢ ਕੇ ਪੜ੍ਹਦੇ ਤੇ ਰੋਂਦੇ ਸਨ। ਉਸ ਨੇ ਸੱਜਾਦ ਸਾਹਿਰ ਅਤੇ ਇਮਰੋਜ਼ ਨਾਲ ਆਪਣੀ ਇਸ਼ਕ ਦੀ ਗੱਲ ਆਪਣੀ ਸਵੈ-ਜੀਵਨੀ ਰਸੀਦੀ ਟਿਕਟ ਵਿੱਚ ਕੀਤੀ। ਉਹ ਆਪਣੀ ਨਿੱਜੀ ਜ਼ਿੰਦਗੀ ਵਾਲੀਆਂ ਵਧੇਰੇ ਕਵਿਤਾਵਾਂ ਦਾ ਸ਼ੋਅ ਸਾਹਿਰ ਲੁਧਿਆਣਵੀ ਦੇ ਪਿਆਰ ਨੂੰ ਮੰਨਦੀ ਹੈ। ਅੰਮ੍ਰਿਤਾ ਪ੍ਰ੍ਰੀਤਮ ਉੱਚ ਪੱਧਰ ਦੀਆਂ ਕਾਵਿ-ਗੋਸ਼ਟੀਆਂ ਦੀ ਸ਼ਾਨ ਸੀ। ਉਸ ਨੇ ਵੀਅਤਨਾਮ, ਰੂਸ, ਯੂਗੋਸਲਾਵੀਆ, ਹੰਗਰੀ, ਰੁਮਾਨੀਆ ਅਤੇ ਬੁਲਗਾਰੀਆ ਦੇਸ਼ਾਂ ਦੀ ਯਾਤਰਾ ਵੀ ਕੀਤੀ। ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ ਸੁਨੇਹੜੇ, ਕਾਵਿ ਸੰਗ੍ਰਹਿ ’ਤੇ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ। 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ, ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ। ਕੰਨੜ ਸਾਹਿਤ ਸੰਮੇਲਨ ਵਿੱਚ ਆਪ ਜੀ ਨੂੰ 1978 ਵਿੱਚ ਇਨਾਮ ਮਿਲਿਆ। 1982 ਵਿੱਚ ਉਸ ਨੂੰ ਕਾਗਜ਼ ਤੇ ਕੈਨਵਸ ਕਾਵਿ ਸੰਗ੍ਰਹਿ ’ਤੇ ਗਿਆਨਪੀਠ ਐਵਾਰਡ ਦਿੱਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਵਿੱਚ ਫਿਰਕੂ ਫਸਾਦਾਂ, ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। 1960 ਵਿੱਚ ਅੰਮ੍ਰਿਤਾ ਦੀ ਆਪਣੇ ਤੋਂ ਦੂਰੀ ਪੈ ਗਈ, ਫਿਰ ਜੀਵਨ ਦੇ ਆਖਰੀ 40 ਸਾਲ ਇਮਰੋਜ਼ ਨਾਲ ਬਿਤਾਏ। ਅੰਮ੍ਰਿਤਾ ਪ੍ਰੀਤਮ ਇੱਕ ਬਹੁਤ ਸ਼ਕਤੀਸ਼ਾਲੀ ਵਿਅਕਤੀਤਵ ਦੀ ਮਾਲਕ ਸੀ। ਉਸ ਨੇ ਪੰਜਾਬੀ ਸਾਹਿਤ ਦੀ ਵਿਲੱਖਣ ਸੇਵਾ ਕੀਤੀ। ਉਸ ਦੀਆਂ ਰਚਨਾਵਾਂ ਅਨੇਕਾਂ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ। ਰਹਿੰਦੀ ਦੁਨੀਆਂ ਤੱਕ ਲੋਕ ਉਸ ਦੀਆਂ ਲਿਖਤਾਂ ਨੂੰ ਪੜ੍ਹਨਗੇ।

ਵਿਛੋੜਾ
31 ਅਕਤੂਬਰ, 2005 ਨੂੰ ਉਹ ਪਾਠਕਾਂ ਨੂੰ 86 ਸਾਲ ਦੀ ਉਮਰ ਵਿੱਚ ਵਿਛੋੜਾ ਦੇ ਗਈ।

                                                               ਰਚਨਾਵਾਂ

ਨਾਵਲ
ਜੈ ਸ੍ਰੀ (1946)
ਡਾਕਟਰ ਦੇਵ ( 1949 ) - ( ਹਿੰਦੀ , ਗੁਜਰਾਤੀ , ਮਲਯਾਲਮ ਅਤੇ ਅੰਗਰੇਜ਼ੀ ਵਿੱਚ ਅਨੁਵਾਦ )
ਪਿੰਜਰ ( 1950 ) - ( ਹਿੰਦੀ , ਉਰਦੂ , ਗੁਜਰਾਤੀ , ਮਲਯਾਲਮ , ਮਰਾਠੀ , ਅੰਗਰੇਜੀ ਅਤੇ ਸਰਬੋਕਰੋਟ ਵਿੱਚ ਅਨੁਵਾਦ )
ਆਹਲਣਾ ( 1952 ) ( ਹਿੰਦੀ , ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ )
ਅੱਸ਼ੂ ( 1958 ) - ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਇਕ ਸਵਾਲ ( 1959 ) ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਬੁਲਾਵਾ ( 1960 ) ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਬੰਦ ਦਰਵਾਜਾ ( 1961 ) ਹਿੰਦੀ , ਕੰਨੜ , ਸਿੰਧੀ , ਮਰਾਠੀ ਅਤੇ ਉਰਦੂ ਵਿੱਚ ਅਨੁਵਾਦ
ਰੰਗ ਦਾ ਪੱਤਾ ( 1963 ) ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਇਕ ਸੀ ਅਨੀਤਾ ( 1964 ) ਹਿੰਦੀ , ਅੰਗਰੇਜੀ ਅਤੇ ਉਰਦੂ ਵਿੱਚ ਅਨੁਵਾਦ
ਚੱਕ ਨੰਬਰ ਛੱਤੀ ( 1964 ) ਹਿੰਦੀ , ਅੰਗ੍ਰੇਜੀ , ਸਿੰਧੀ ਅਤੇ ਉਰਦੂ ਵਿੱਚ ਅਨੁਵਾਦ
ਧਰਤੀ ਸਾਗਰ ਤੇ ਸਿੱਪੀਆਂ ( 1965 ) ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਦਿੱਲੀ ਦੀਆਂ ਗਲੀਆਂ ( 1968 ) ਹਿੰਦੀ ਵਿੱਚ ਅਨੁਵਾਦ
ਧੁੱਪ ਦੀ ਕਾਤਰ (1969)
ਏਕਤੇ ਏਰਿਅਲ ( 1969 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
ਜਲਾਵਤਨ ( 1970 ) - ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
ਯਾਤਰੀ ( 1971 ) ਹਿੰਦੀ , ਕੰਨੜ , ਅੰਗਰੇਜੀ , ਬਾਂਗਲਾ ਅਤੇ ਸਰਬੋਕਰੋਟ ਵਿੱਚ ਅਨੁਵਾਦ
ਜੇਬਕਤਰੇ ( 1971 ) , ਹਿੰਦੀ , ਉਰਦੂ , ਅੰਗਰੇਜੀ , ਮਲਯਾਲਮ , ਅਤੇ ਕੰਨੜ ਵਿੱਚ ਅਨੁਵਾਦ
ਪੱਕੀ ਹਵੇਲੀ ( 1972 ) ਹਿੰਦੀ ਵਿੱਚ ਅਨੁਵਾਦ
ਅਗ ਦੀ ਲਕੀਰ ( 1974 ) ਹਿੰਦੀ ਵਿੱਚ ਅਨੁਵਾਦ
ਕੱਚੀ ਸੜਕ ( 1975 ) ਹਿੰਦੀ ਵਿੱਚ ਅਨੁਵਾਦ
ਕੋਈ ਨਹੀਂ ਜਾਣਦਾ ( 1975 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
ਇਹ ਸੱਚ ਹੈ ( 1977 ) ਹਿੰਦੀ , ਬੁਲਗਾਰਿਅਨ ਅਤੇ ਅੰਗਰੇਜੀ ਵਿੱਚ ਅਨੁਵਾਦ
ਦੂਸਰੀ ਮੰਜ਼ਿਲ ( 1977 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
ਤੇਹਰਵਾਂ ਸੂਰਜ ( 1978 ) ਹਿੰਦੀ , ਉਰਦੂ ਅਤੇ ਅੰਗਰੇਜੀ ਵਿੱਚ ਅਨੁਵਾਦ
ਉਨਿੰਜਾ ਦਿਨ ( 1979 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
ਕੋਰੇ ਕਾਗਜ ( 1982 ) ਹਿੰਦੀ ਵਿੱਚ ਅਨੁਵਾਦ
ਹਰਦੱਤ ਦਾ ਜ਼ਿੰਦਗੀਨਾਮਾ ( 1982 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ


ਆਤਮਕਥਾ
ਰਸੀਦੀ ਟਿਕਟ ( 1976 )    

ਕਹਾਣੀ ਸੰਗ੍ਰਿਹ
ਛੱਤੀ ਵਰ੍ਹੇ ਬਾਅਦ (1943)
ਕੁੰਜੀਆਂ (1944)
ਆਖਰੀ ਖਤ (156)
ਗੋਜਰ ਦੀਆਂ ਪਰੀਆਂ (1960)
ਚਾਨਣ ਦਾ ਹਉਕਾ (1962)
ਜੰਗਲੀ ਬੂਟੀ (1969)
ਹੀਰੇ ਦੀ ਕਣੀ
ਲਾਤੀਯਾਂ ਦੀ ਛੋਕਰੀ
ਪੰਜ ਵਰ੍ਹੇ ਲੰਮੀ ਸੜਕ
ਇਕ ਸ਼ਹਿਰ ਦੀ ਮੌਤ
ਤੀਜੀ ਔਰਤ
ਸਾਰੇ ਹਿੰਦੀ ਵਿੱਚ ਅਨੁਵਾਦ


ਕਵਿਤਾ ਸੰਗ੍ਰਿਹ
ਠੰਢੀਆਂ ਕਿਰਨਾਂ (1934)
ਅੰਮ੍ਰਿਤ ਲਹਿਰਾਂ (1936)
ਜਿਉਂਦਾ ਜੀਵਨ (1938)
ਤ੍ਰੇਲ ਧੋਤੇ ਫੁੱਲ (1941)
ਓ ਗੀਤਾਂ ਵਾਲਿਓ (1942)
ਬੱਦਲਾਂ ਦੇ ਪੱਲੇ ਵਿੱਚ (1943)
ਸੰਝ ਦੀ ਲਾਲੀ (1943)
ਨਿੱਕੀ ਜਿਹੀ ਸੌਗਾਤ (1944)
ਲੋਕ ਪੀੜ ( 1944 )
ਪੱਥਰ ਗੀਟੇ (1946)
ਲੰਮੀਆਂ ਵਾਟਾਂ, 1949
ਮੈਂ ਤਵਾਰੀਖ ਹਾਂਹਿੰਦ ਦੀ (1950)
ਸਰਘੀ ਵੇਲਾ, (1951)
ਮੇਰੀ ਚੋਣਵੀਂ ਕਵਿਤਾ (1952)
ਸੁਨੇਹੜੇ (1955 - ਸਾਹਿਤ ਅਕਾਦਮੀ ਇਨਾਮ ਪ੍ਰਾਪਤ ਕਵਿਤਾ ਸੰਗ੍ਰਿਹ )
ਅਸ਼ੋਕਾ ਚੇਤੀ (1957)
ਕਸਤੂਰੀ (1959)
ਨਾਗਮਣੀ (1964)
ਛੇ ਰੁੱਤਾਂ (1969)
ਮੈਂ ਜਮਾਂ ਤੂੰ ( 1977 )
ਲਾਮੀਆਂ ਵਤਨ
ਕਾਗਜ ਤੇ ਕੈਨਵਸ (ਗਿਆਨਪੀਠ ਇਨਾਮ ਪ੍ਰਾਪਤ ਕਵਿਤਾ ਸੰਗ੍ਰਿਹ )


ਗਦ ਰਚਨਾਵਾਂ
ਕਿਰਮਿਚੀ ਲਕੀਰਾਂ
ਕਾਲ਼ਾ ਗੁਲਾਬ
ਅਗ ਦੀਆਂ ਲਕੀਰਾਂ ( 1969 )
ਇਕੀ ਪੱਤੀਆਂ ਦਾ ਗੁਲਾਬ , ਸਫਰਨਾਮਾ ( 1973 )
ਔਰਤ: ਇਕ ਦ੍ਰਿਸ਼ਟੀਕੋਣ ( 1975 )
ਇਕ ਉਦਾਸ ਕਿਤਾਬ ( 1976 )
ਆਪਣੇ - ਆਪਣੇ ਚਾਰ ਵਰੇ ( 1978 )
ਕੇੜੀ ਜ਼ਿੰਦਗੀ ਕੇੜਾ ਸਾਹਿਤ ( 1979 )
ਕੱਚੇ ਅਖਰ ( 1979 )
ਇਕ ਹਥ ਮੇਹੰਦੀ ਇਕ ਹਥ ਛੱਲਾ ( 1980 )
ਮੁਹੱਬਤਨਾਮਾ ( 1980 )
ਮੇਰੇ ਕਾਲ ਮੁਕਟ ਸਮਕਾਲੀ ( 1980 )
ਸ਼ੌਕ ਸੁਰੇਹੀ ( 1981 )
ਕੜੀ ਧੁੱਪ ਦਾ ਸਫਰ ( 1982 )
ਅੱਜ ਦੇ ਕਾਫਰ ( 1982 )
ਸਾਰੀਆਂ ਹਿੰਦੀ ਵਿੱਚ ਅਨੁਵਾਦ


                  ਰਿਸ਼ਤਾ
ਬਾਪ ਵੀਰ ਦੋਸਤ ਤੇ ਖਾਵੰਦ
ਕਿਸੇ ਲਫ਼ਜ ਦਾ ਕੋਈ ਨਹੀਂ ਰਿਸ਼ਤਾ
ਉਂਜ ਜਦੋਂ ਮੈਂ ਤੈਨੂੰ ਤੱਕਿਆ
ਸਾਰੇ ਅੱਖਰ ਗੂੜੇ ਹੋ ਗਏ

_____________
ਚੋਣਵੇਂ ਪੱਤਰੇ ਵਿੱਚੋਂ

...
          ਅੱਗ
ਪਰਛਾਵਿਆਂ ਨੂੰ ਪਕੜਣ ਵਾਲਿਓ
ਛਾਤੀ ਚ ਬਲਦੀ ਅੱਗ ਦਾ
ਕੋਈ ਪਰਛਾਵਾਂ ਨਹੀਂ ਹੁੰਦਾ

______________
ਚੋਣਵੇਂ ਪੱਤਰੇ ਵਿੱਚੋਂ

13
ਦੀਪਕ ਜੈਤੋਈ (18 ਅਪ੍ਰੈਲ ,1925-12 ਫ਼ਰਵਰੀ 2005) ਪੰਜਾਬੀ ਦੇ ਗਜ਼ਲਗੋ ਹੋਏ ਹਨ, ਉਹਨਾਂ ਦਾ ਜਨਮ ਗੰਗਸਰ ਜੈਤੋ, ਜ਼ਿਲਾ ਫ਼ਰੀਦਕੋਟ ਵਿਖੇ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਅਸਲ ਨਾਮ 'ਸ : ਗੁਰਚਰਨ ਸਿੰਘ' ਸੀ, ਦੀਪਕ ਜੈਤੋਈ ਆਪ ਜੀ ਦਾ ਸਾਹਿਤਕ ਨਾਮ ਸੀ |"ਜੈਤਈ" ਤਖੱਲਸ ਉਹ ਜੈਤੋ ਸ਼ਹ‌ਿਰ ਕਾਰਨ ਲਾਉਂਦੇ ਸੀ | ਉਨ੍ਹਾਂ ਦੀ ਕਵਿਤਾਵਾਂ ਨਾਲ ਸਾਂਝ ਵੈਸੇ ਤਾਂ ਨਿੱਕੇ ਹੁੰਦੇ ਤੋ ਹੀ ਪੈ ਗਈ ਸੀ ਪਰ ਸ਼ਾਇਰੀ ਦੀਆਂ ਬਾਰੀਕੀਆਂ ਸਮਝਣ ਲਈ ' ਮੁਜਰਮ ਦਸੂਹੀ ' ਨੂੰ ਆਪਣਾ ਉਸਤਾਦ ਧਾਰਿਆ| ਆਮ ਜਿੰਦਗੀ ਵਿਚ ਉਹ ਬਹੁਤ ਹੀ ਸਧਾਰਨ ਅਤੇ ਦਰਵੇਸ਼ਾਂ ਵਰਗੇ ਇਨਸਾਨ ਸੀ |

ਦੀਪਕ ਜੈਤੋਈ ਜੀ ਦੀਆ ਕਈ ਕਿਤਾਬਾਂ ਤੇ ਅਨੇਕਾ ਗ਼ਜ਼ਲਾ ਪ੍ਰਕਾਸ਼ਿਤ ਹੋਈਆਂ ਜਿਵੇਂ
ਦੀਪਕ ਦੀ ਲੌ (ਗਜ਼ਲ ਸੰਗ੍ਰਹਿ)
ਗਜ਼ਲ ਦੀ ਅਦਾ
ਗਜ਼ਲ ਦੀ ਖੁਸ਼ਬੂ
ਗਜ਼ਲ ਕੀ ਹੈ
ਗ਼ਜ਼ਲ ਦਾ ਬਾਂਕਪਨ
ਮਾਡਰਨ ਗ਼ਜ਼ਲ ਸੰਗ੍ਰਹਿ,
ਮੇਰੀਆਂ ਚੋਣਵੀਆਂ ਗ਼ਜ਼ਲਾਂ
ਦੀਵਾਨੇ-ਦੀਪਕ
ਆਲ ਲੈ ਮਾਏ ਸਾਂਭ ਕੂੰਜੀਆਂ (ਗੀਤ )
ਸਾਡਾ ਵਿਰਸਾ,ਸਾਡਾ ਦੇਸ਼
ਮਾਲਾ ਕਿਉਂ ਤਲਵਾਰ ਬਣੀ’ (ਮਹਾਂਕਾਵਿ ਬੰਦਾ ਸਿੰਘ ਬਹਾਦੁਰ ਜੀ )
ਭਰਥਰੀ ਹਰੀ (ਕਾਵਿ ਨਾਟ),
ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ ),
ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ),
ਸਿਕੰਦ ਗੁਪਤ (ਸੰਸਕ੍ਰਿਤ ਤੋਂ ਅਨੁਵਾਦਿਤ)

ਦੀਪਕ ਜੀ ਨੇ ਗ਼ਜ਼ਲਾਂ ਦੇ ਨਾਲ-ਨਾਲ ਕਾਫ਼ੀ ਗੀਤ ਵੀ ਲਿਖੇ। ਉਨ੍ਹਾਂ ਦੇ ਮਸ਼ਹੂਰ ਗੀਤਾਂ ਦੇ ਬੋਲ ਹਨ ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚਲੀਆਂ ਸਰਦਾਰੀ ਅਤੇ ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ, ਅਸਾਂ ਨੀ ਕਨੌੜ ਝੱਲਣੀ ,"ਜੁੱਤੀ ਲਗਦੀ ਹਾਣੀਆਂ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ " [੨]ਇਸ ਦੇ ਨਾਲ ਹੀ ਉਨ੍ਹਾਂ ਦੇ ਧਾਰਮਿਕ ਗੀਤਾਂ ਦੇ ਐਲ. ਪੀ. ਰਿਕਾਰਡ( ਐਚ. ਐਮ. ਵੀ. ਕੰਪਨੀ) ‘ਸਾਕਾ ਚਾਂਦਨੀ ਚੌਕ’ ਅਤੇ ‘ਗੁਰੂ ਨਾਨਕ ਦੇਵ ਦੀਆਂ ਸਾਖੀਆਂ’ ਵੀ ਆਏ |

ਸਾਹਿਤਕ ਪੁਰਸਕਾਰ
ਦੀਪਕ ਜੀ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਹੋਏ,ਆਪ ਜੀ ਨੂੰ ਸ਼੍ਰੋਮਣੀ ਪੰਜਾਬੀ ਕਵੀ ਸਨਮਾਨ,ਸਾਹਿਤਕ ਅਕਾਦਮੀਕ ਪੁਰਸਕਾਰ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਬਾਬਾ-ਏ- ਗ਼ਜ਼ਲ ਐਵਾਰਡ, ਮੀਰ ਤਕੀ ਮੀਰ ਐਵਾਰਡ ਅਤੇ ਹੋਰ ਅਨੇਕਾਂ ਸਾਹਿਤਕ ਐਵਾਰਡਾਂ ਨਾਲ ਨਿਵਾਜਿਆ ਗਿਆ |

ਦੀਪਕ ਗ਼ਜ਼ਲ ਸਕੂਲ
ਗ਼ਜ਼ਲ ਦੇ ਵਿਸਤਾਰ ਲਈ ‘ਦੀਪਕ ਗ਼ਜ਼ਲ ਸਕੂਲ’ ਦੀ ਸਥਾਪਨਾ ਕੀਤੀ | ਉਨ੍ਹਾਂ ਦੇ ਲਗਭਗ 350 ਦੇ ਕਰੀਬ ਸ਼ਾਗਿਰਦ ਰਹੇ(ਜਿਨਾਂ ਵਿੱਚੋਂ ਹਰਬੰਸ ਲਾਲ ਸ਼ਰਮਾ, ਅਮਰਜੀਤ ਸੰਧੂ, ਧਵਨ, ਗੁਰਦਿਆਲ ਰੋਸ਼ਨ, ਸੁਲਖਨ ਸਰਹੱਦੀ, ਅਮਰਜੀਤ ਢਿੱਲੋ, ਜਾਗਜੀਤ ਜੱਗਾ, ਮਲਕੀਤ, ਤਿਰਲੋਕ ਵਰਮਾ, ਜਗਰੂਪ ਮਾਨ ਆਦਿ ਮੁੱਖ ਸ਼ਾਗਿਰਦ ਰਹਿ ਹਨ|
ਦੀਪਕ ਜੀ ਨੇ ਕਾਫ਼ੀ ਗਰੀਬੀ ਦਾ ਵੀ ਸਾਹਮਣਾਂ ਕਰਨਾ ਪਿਆ,ਜਿਸਨੂੰ ਚਾਨਣ ਗੋਬਿੰਦਪੂਰੀ ਜੀ ਦਾ ਦੀਪਕ ਜੀ ਬਾਰੇ ਹੇਠਲਾ ਸ਼ੇਅਰ ਦਰਸਾਉਂਦਾ ਹੈ | "ਦੀਪਕ ਦਾ ਨਾਮ ਫੇਰ ਮੈਂ ਉਸ ਨੂੰ ਚਿਤਾਰਿਆ, ਉਸ ਆਖਿਆ ਕਿ ਉਹ ਨੂੰ ਗਰੀਬੀ ਨੇ ਮਾਰਿਆ।


ਆਖਰੀ ਸਮਾਂ
12 ਫ਼ਰਵਰੀ 2005 ਨੂੰ 85 ਸਾਲ ਦੀ ਉਮਰ ਵਿੱਚ ਇਸ ਦੁਨਿਆਂ ਨੂੰ ਅਲਵਿਦਾ ਕਹਿ ਗਏ |ਉਨ੍ਹਾਂ ਦੇ ਜੀਵਨ ਅਤੇ ਲੇਖਨ ਤੇ 'ਦੀਪਕ ਦੀ ਦੀਪਮਾਲਾ' 'ਭੁਪਿੰਦਰ ਜੈਤੋ ਜੀ' ਨੇ ਲਿੱਖੀ ਹੈ, ਜਿਸਨੂੰ ਜੈਤੋ ਵਿਖੇ 20 ਜਨਵਰੀ,2008 ਨੂੰ ਸੁਰਜੀਤ ਪਾਤਰ ਜੀ ਅਤੇ ਗਿਆਨਪੀਠ ਗੁਰਦਿਆਲ ਸਿੰਘ ਦੀ ਅਗੁਵਾਈ ਹੇਠ ਰਿਲੀਜ਼ ਕਿਤਾ ਗਿਆ ਸੀ | ਉਨ੍ਹਾਂ ਦੀ ਮਹਾਨ ਸ਼ਾਇਰੀ ਅੱਜ ਵੀ ਸ਼ਾਇਰੀ ਦੇ ਸ਼ੌਕੀਨਾ ਲਈ ਕਿਸੇ ਅਮ੍ਰਿਤਜਲ ਵਰਗੀ ਹੈ, ਅਤੇ ਪੰਜ਼ਾਬੀ ਗਜ਼ਲਗੋ ਅਤੇ ਸ਼ਾਇਰਾਂ ਨੂੰ ਸੇਧ ਦੇ ਰਹੀ ਹੈ |




       
                        ਸ਼ਾਇਰ ਦਾ ਪਹਿਲਾ ਫ਼ਰਜ਼

ਕਮੀ ਧੰਨ ਦੀ ਰਹੇ ਲੇਕਿਨ, ਚੱਲਣ ਦੀ ਨਾ ਕਮੀ ਹੋਵੇ
ਉਹ ਮੁਸਕਰਾਉਂਦੇ ਨੇ ਉਨਾ ਜਿਨੀ ਦਿਲ ਅੰਦਰ ਨਮੀ ਹੋਵੇ
ਸਿਆਣੇ ਕਹਿੰਦੇ ਨੇ ਹਰ ਆਦਮੀ ਸ਼ਾਇਰ ਨਹੀ ਹੁੰਦਾ
ਮਗਰ ਸ਼ਾਇਰ ਦਾ ਪਹਿਲਾ ਫ਼ਰਜ ਹੈ ਉਹ ਆਦਮੀ ਹੋਵੇ

_____________________________

14
ਸੰਤ ਰਾਮ ਉਦਾਸੀ (20 ਅਪ੍ਰੈਲ 1939-11 ਜਨਵਰੀ 1986)ਦਾ ਜਨਮ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਵਿਖੇ ਹੋਇਆ। ਉਦਾਸੀ ਜਿਸ ਘਰ ਜਨਮ ਲਿਆ ਸੀ ਉਨ੍ਹੀਂ ਦਿਨੀਂ, ਇਸਦੀ ਸਮਾਜਿਕ, ਆਰਿਥਿਕ ਅਤੇ ਮਾਨਸਿਕ ਲੁਟ ਸਿੱਖਰਾਂ ਤੇ ਸੀ[੧]। ਚੂਹੜਿਆਂ ਨੂੰ ਦੁਹਰੀ ਗੁਲਾਮੀ ਦਾ ਜੀਵਨ ਭੋਗਣਾ ਪੈਂਦਾ ਸੀ, ਜਿਥੇ ਇਨ੍ਹਾਂ ਦੀ ਆਰਥਿਕ ਲੁੱਟ ਹੁੰਦੀ ਸੀ। ਸੰਤ ਰਾਮ ਉਦਾਸੀ ਨੇ ਨੀਵੀ ਜਾਤ ਵਿੱਚ ਜਨਮ ਲਿਆ। ਨੀਵੀ ਜਾਤ ਉਚੀ ਜਾਤ ਦੇ ਭਾਂਡਿਆ ਨੂੰ ਹੱਥ ਨਹੀ ਲਾ ਸਕਦੀ ਸੀ। ਕਿਉਂਕਿ ਭਿੱਟ ਚੜ ਜਾਣ ਦਾ ਡਰ ਬਣਿਆ ਰਹਿੰਦਾ ਸੀ। ਦੂਜਿਆ ਦਸੱਤਕਾਰ ਜਾਤਾਂ, ਨਾਈ, ਛੀਂਬੇ, ਝਿਊਰ, ਤਰਖਾਣ ਆਦਿ ਆਪਣੇ ਕਿੱਤੇ ਕਰਕੇ ਰੋਜ਼ੀ ਕਮਾਉਣ ਲਈ ਆਜ਼ਾਦ ਜੱਦਕਿ ਗੈਰ ਹੁਨਰੀ ਜਾਤ ਲਈ ਜਿੰਮੀਂਦਾਰਾਂ ਦੇ ਖੇਤਤਾਂ ਵਿੱਚ ਪਸ਼ੂਆਂ ਵਾਂਗ ਕੰਮ ਕਰਨਾ ਉਹਨਾ ਦਾ ਗੋਹਾ ਕੂੜਾ ਕਰਨ ਆਦਿ ਕੰਮ ਇੰਨ੍ਹਾਂ ਦੇ ਹਿੱਸੇ ਹੀ ਆਉਂਦਾ ਸੀ। ਭਾਵੇਂ ਚਮਿਆਰ ਜਾਤ ਨੀਵੀਂ ਜਾਤ ਵਰਗੀ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਚਮੜੇ ਦਾ ਕੰਮ ਕਰਦੇ ਹੋਣ ਕਰਕੇ ਕੱਚਾ ਮਾਲ ਮੁਫਤ ਮਿਲਣ ਕਾਰਨ ਆਰਥਿਕ ਤੌਰ ਆਪਣੇ ਵਿਕਾਸ ਵਲ ਤੇਜ ਗਤੀ ਨਾਲ ਵਧੀ ਹੈ। ਉਦਾਸੀ ਜੀ ਪੰਜਾਬੀ ਸਾਹਿਤ ਦੇ ਜੁਝਾਰੂ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੇ ਹਨ| ਆਪ ਜੀ ਦਾ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਵਿਚ ਇਕ ਕ੍ਰਾਂਤੀਕਾਰੀ ਹਸਤਾਖ਼ਰ ਹੈ। ਉਦਾਸੀ ਜੀ ਦੀਆਂ ਰਚਨਾਵਾਂ ਡੂੰਗੀ ਸੋਚ ਤੇ ਚੇਤਨਾ ਜਗਾਉਂਣ ਵਾਲੀਆਂ ਹਨ।

ਪੜ੍ਹਨਾ ਤੇ ਲਿਖਣਾ
ਸੰਤ ਰਾਮ ਉਦਾਸੀ ਨੇ ਘੋਰ ਗਰੀਬੀ ਵਿੱਚ ਪੜ੍ਹਾਈ ਜਾਰੀ ਰੱਖੀ। ਹੋਰ ਉਸ ਸਮੇਂ ਚੂਹੜਿਆਂ ਦੇ ਮੁੰਡਿਆਂ ਲਈ ਸਿਰਫ਼ ਸੀਰੀ ਰਲਣ ਤੋਂ ਸਿਵਾਂ ਹੋਰ ਸੋਚਿਆ ਵੀ ਨਹੀ ਜਾਂਦਾ ਸੀ। ਇਹ ਜਾਤ, ਅੱਜ ਵੀ ਜਿੰਮੀਦਾਰਾਂ ਨਾਲ ਸੀਰ ਕਰਦੀ ਹੇ। ਜਿੰਮੀਦਾਰਾਂ ਦੇ ਦਿਹਾੜੀ ਜਾਣ ਸਮੇਂ ਭਾਂਡੇ ਵੀ ਘਰੋਂ ਲਿਜਾਣੇ ਪੈਂਦੇ ਹਨ। ਇਹ ਜਾਤੀ, ਵਰਣ ਵੰਡ ਤੋਂ ਹੀ ਘੋਰ ਅਨਿਆਂ ਦਾ ਸ਼ਿਕਾਰ ਰਹੀ ਹੇ। ਕਿਉਂਕਿ ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵਿੜ ਸਨ। ਆਰੀਆ ਨੇ ਇਹਨਾਂ ਨੰ{ ਗੁਲਾਮ ਬਣਾ ਕੇ ਅਸੁਰ, ਦੈਂਤ, ਚੂੜੇ ਆਦਿ ਕਰਾਰ ਦੇ ਦਿੱਤੇ। ਇਸ ਜਾਤ ਦੇ ਆਤਮ ਸਨਮਾਨ ਹਾਸਲ ਕਰਨ ਦਾ ਲੰਬਾ ਸੰਘਰਸ਼ ਹੈ। ਸਿੱਖ ਕਾਲ ਵਿੱਚ ਇਹ ਜਾਤ ਮੁੜ ਆਪਣੀਆਂ ਕਰਤਾਰੀ ਸ਼ਕਤੀਆਂ ਉਜਾਗਰ ਕਰਕੇ, ਸਿੱਖ ਸੰਘਰਸ਼ ਨਾਲ ਜੁੜੀ। ਗੁਰੂ ਤੇਗ ਬਹਾਦਰ ਦਾ ਸ਼ੀਸ਼ ਦਿੱਲੀ ਤੋਂ ਲਿਆਉਣ ਦਾ ਮਾਣ ਇਸੇ ਜਾਤੀ ਦੇ ਭਾਈ ਜੈਤਾ ਉਰਫ਼ ਜੀਵਨ ੰਿਸੰਘ ਨੂੰ ਹਾਸਲ ਹੈ। ਸਿੱਖ ਸੰਘਰਸ਼ ਵਿੱਚ ਵੀ ਇਸ ਜਾਤ ਦੀਆਂ ਅਥਾਹ ਕੁਰਬਾਨੀਆਂ ਹਨ।

ਨਕਸਲ ਲਹਿਰ ਦਾ ਅਸਰ
ਇਹਨਾਂ ਸਮਾਜਿਕ, ਆਰਥਿਕ ਪ੍ਰਸਥਿਤੀਆਂ ਦੇ ਗੁੰਝਲਦਾਰ ਅਲਚਿਆ ਪਲਚਿਆ ਰਾਹੀ ਹੀ ਸੰਤ ਰਾਮ ਉਦਾਸ ਦਾ ਅਨੁਭਵ ਪ੍ਰਵਾਨ ਚੜ੍ਹਿਆ ਹੈ। ਉਸਨੂੰ ਅੱਖ਼ਾ ਖੋਲਣ ਤੋਂ ਲੈ ਕੇ ਅੰਤਲੀ ਘੜੀ ਤੱਕ ਇਹ ਜਾਤੀ ਕੋਹੜ ਦਾ ਵਿਤਕਰਾ ਹੰਢਾਉਣ ਪਿਆ। ਜਾਤੀ ਫਿਰਕੇ ਨੇ ਉਦਾਸੀ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ। ਸੰਤ ਰਾਮ ਉਦਾਸੀ ਨਾਮੀ ਇਕ ਹਰੀਜਨ ਨਾਮਧਾਰੀ ਨੇ ਗਵਰਨਮੈਂਟ ਸਕੂਲਤਾ ਤੋਂ ਪ੍ਰਭਾਵਿਤ ਹੋ ਆਪਣੇ ਹੁਣ ਦੇ ਪਿੰਡ ਸੰਤ ਨਗਰ ਆ ਕੇ ਨਾਮਧਾਰੀ ਨਾਲ ਡਰਾਮਾਂ ਖੇਡਣ ਦਾ ਸ਼ੋਂਕ ਦੱਸਿਆ। 1965 ਦੇ ਦੌਰ ਤੋਂ ਬਾਅਦ ਸੰਤ ਰਾਮ ਉਦਾਸੀ ਨੇ ਆਪਣੀ ਸਮਾਜਕ, ਰਾਜਸੀ ਸੋਝ ਰਾਹੀ ਇਹ ਅਨੁਭਵ ਕਰ ਲਿਆ ਸੀ ਕਿ ਭਾਰਤ ਅੰਦਰ ਕੰਮ ਕਰ ਰਹੀਆਂ ਅਖੋਤੀ ਕਮਿਊਨਿਸਟ ਪਾਰਟੀਆਂ ਸਮਾਜਿਕ ਤਬਦੀਲੀ ਦੀ ਜਾਮਨੀ ਨਹੀ ਭਰ ਸਕਦੀਆਂ। ਆਪਣੇ ਲੋਕਾਂ ਦੀ ਮੁਕਤੀ ਦੇ ਸੁਪਨੇ ਵੇਖਣ ਦਾ ਚਾਹਵਾਨ, ਸੰਤ ਰਾਮ ਉਦਾਸੀ ਨਕਸਲ ਬਾੜੀ ਲੋਕ ਯੁੱਧ ਦਾ ਇਕ ਦ੍ਰਿੜ ਸਿਪਾਹੀ ਸੀ। ਸੰਤ ਰਾਮ ਉਦਾਸੀ ਦਾ ਜੀਵਨ ਇੰਨੇ ਵਿਸ਼ਾਲ ਕੈਨਵਸ ਵਿਚ ਫੈਲਿਆ ਹੋਇਆ ਹੈ ਲੋਕ ਮੁਕਤੀ ਦੇ ਜੁਝਾਰੂ ਸਿਪਾਹੀ ਨੂੰ ਜਿੱਥੇ ਹਕੂਕਤ ਨੇ ਸਰੀਰਕ ਤੌਰ ਤੇ ਆਪਣੇ ਜੁਲਮਾਂ ਦਾ ਸਿਕਾਰ ਬਣਾਇਆ। ਉਥੇ ਉਸਨੂੰ ਹੋਰ ਮਾਨਸਿਕ ਤਸੀਹੇ ਵੀ ਦਿੱਤੇ ਗਏ। ਦਲਿੱਤ ਪਰਿਵਾਰ ਦੇ ਹੋਣ ਕਾਰਨ ਉਦਾਸੀ ਕੋਲ ਰੋਜੀ ਦਾ ਵਸੀਲਾ ਵੀ ਸਿਰਫ਼ ਸਕੂਲ ਮਲਾਜ਼ਮਤ ਹੀ ਸੀ। ਜਿਸ ਰਾਹੀਂ ਉਹ ਟੱਬਰ ਦਾ ਪੇਂਟ ਪਾਲਦਾ ਸੀ। ਉਹ ਉੱਚ ਕੋਟੀ ਦਾ ਕਵੀ, ਸਿਪਾਹੀ ਤੇ ਜਿੰਮੇਵਾਰ ਇਨਸਾਨ ਸੀ।

ਗ੍ਰਿਫਤਾਰੀ
ਸੰਤ ਰਾਮ ਉਦਾਸੀ ਦੀ ਗ੍ਰਿਫਤਾਰੀ 11-1-71 ਨੂੰ ਹੁੰਦੀ ਹੈ। ਉਸਨੂੰ ਬਹਾਦਰ ਸਿੰਘ ਵਾਲਾ ਦੀ ਪੁਲੀਸ ਦੇ ਸਪੈਸ਼ਲ ਸਟਾਫ ਨੇ ਗ੍ਰਿਫਤਾਰ ਕਰ ਲਿਆ। ਉਦਾਸੀ ਭਾਵੇਂ ਪਾਸ ਵਾਂਗ ਸ਼ਹੀਦ ਹੋ ਕੇ ਧਰੂ ਤਾਰੇ ਵਾਂਗ ਤਾ ਨਹੀ ਚਮਕ ਸਕਿਆ ਪਰ ਸਮੇ ਦਾ ਸੱਚ ਉਸ ਕੋਲ ਸੀ। ਪਰ ਜਦ ਇਸ ਵਕਤ ਦੀ ਗਰਦ ਗੁਬਾਰ ਬੈਠਕੇ ਇਤਿਹਾਸ ਨਿਖਰੇਗਾ ਤਾਂ ਉਦਾਸੀ ਦਾ ਸਹੀ ਮੁਲਾਕਣ ਹੋ ਸਕੇਗਾ। ਕਿਉਂਕਿ ਇਨਕਲਾਬੀ ਲਹਿਰ ਨੂੰ ਵਿਕਸਤ ਕਰਨ ਦਾ ਸੁਆਲ ਅੱਜੀ ਵੀ ਪਹਾੜ ਵਾਂਗ ਮੂੰਹ ਅੱਡੀ ਖੜ੍ਹਾ ਹੈ।

ਰਚਨਾਵਾਂ
ਅਧੂਰੀ ਸਵੈ ਗਾਥਾ।
ਓ ਲੈ ਆ ਤੰਗਲ਼ੀ।
ਚਿੱਠੀਆ ਵੰਡਣ ਵਾਲਿਆ।
ਵਰ ਕਿ ਸਰਾਪ।
ਦਿੱਲੀਏ ਦਿਆਲਾ ਦੇਖ਼।
ਕਾਲਿਆ ਕਾਵਾਂ ਵੇ।
ਹੁਣ ਤੁਹਾਡੀ ਯਾਦ ਵਿੱਚ।
ਇੱਕ ਸ਼ਰਧਾਂਜਲੀ - ਇੱਕ ਲਲਕਾਰ।
ਮਾਵਾਂ ਠੰਡੀਆਂ ਛਾਵਾਂ।
ਚਿੱਤ ਨਾ ਡੁਲਾਈਂ ਬਾਬਲਾ।
ਹੋਕਾ।
ਹਨ੍ਹੇਰੀਆਂ ਦੇ ਨਾਮ।
ਪੱਕਾ ਘਰ ਟੋਲੀਂ ਬਾਬਲਾ।
ਅੰਮੜੀ ਨੂੰ ਤਰਲਾ।
ਕੈਦੀ ਦੀ ਪਤਨੀ ਦਾ ਗੀਤ।


ਆਖ਼ਰੀ ਸਮਾਂ
ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਿਸ ਆਉਂਦੇ ਹੋਏ 06 ਨਵੰਬਰ 1986 ਨੂੰ ਰਸਤੇ ਵਿਚ ਰੇਲਗੱਡੀ ਵਿਚ ਹੀ ਉਨ੍ਹਾਂ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ 3 ਦਿਨ ਬਾਅਦ ਮਿਲੀ। ਉਦਾਸੀ ਜੀ ਭਾਵੇਂ ਜਿਸਮਾਨੀ ਤੌਰ ਤੇ ਜੱਗ ਤੋਂ ਰੁਖ਼ਸਤ ਹੋ ਗਏ ਨੇ ਪਰ ਆਪਣੀਆ ਲਿਖ਼ਤਾਂ ਰਾਹੀ ਅੱਜ ਵੀਂ ਜਿੰਦਾ ਹਨ ਅਤੇ ਚੇਤਨਾ ਪੈਦਾ ਕਰ ਰਹੇ ਹਨ|

                 






       


          ਵਰ ਕਿ ਸਰਾਪ

ਮੇਰੇ ਰੱਬਾ ਜੇ ਮੇਰੇ ਤੇ ਮਿਹਰ ਕਰਦਾ
ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ
ਇਹ ਵੀ ਗਲਤੀ ਜੇ ਭੁੱਲਕੇ ਹੋ ਗਈ ਸੀ
ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ
ਕੱਲੀ ਕਲਮ ਜੇ ਹੁੰਦੀ ਤਾਂ ਸਾਰ ਲੈਂਦਾ
ਮੱਲੋ ਮੱਲੀ ਤੂੰ ਅਣਖ਼ ਤੇ ਲਾਜ ਦਿੱਤੀ
ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣੈ
ਖ਼ਬਰੇ ਕੋਇਲ ਦੀ ਤਾਹੀਂਓ ਆਵਾਜ਼ ਦਿੱਤੀ
ਸੱਚ, ਨਿਮਰਤਾ, ਭੁੱਖ ਤੇ ਦੁੱਖ ਦਿੱਤਾ
ਦਾਤਾਂ ਵਿੱਚ ਜੋ ਤੂੰ ਦਾਤਾਰ ਦਿੱਤਾ
ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗੈ
ਜਦੋਂ ਵਿੱਚੇ ਤੂੰ ਲੋਕਾਂ ਦਾ ਪਿਆਰ ਦਿੱਤਾ
ਲੋਕ ਪਿਆਰ ਦੀ ਗੁੱਥਲੀ ਜੇ ਖੋਲ੍ਹਦਾ ਨਾ
ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ
ਨਾਲੇ ਪਿੰਡ ਦੇ ਚੌਧਰੀ ਖੁਸ਼ ਰਹਿੰਦੇ
ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ
ਤਿੰਨ ਬਾਂਦਰਾਂ ਤੇ ਮਹਾਂਕਾਵਿ ਲਿਖਕੇ
ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ
ਜਿਹੜੀ ਆਪ ਵਿਕਦੀ ਆਵੇ ਵੇਚ ਲੈਂਦੇ
ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ
ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ
ਤਵਾ ਸਾਡਾ ਸਪੀਕਰ ਤੇ ਲੱਗ ਜਾਂਦਾ
ਟੈਲੀਵਿਜ਼ਨ ’ਤੇ ਕਿਸੇ ਮੁਟਿਆਰ ਦੇ ਸੰਗ
ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ
ਲੰਡਨ ਵਿੱਚ ਵਿਸਾਖੀ ਦੀ ਸਾਈ ਹੁੰਦੀ
ਪੈਰ ਧੋਣੇ ਸੀ ਸਾਡੇ ਧਨਵੰਤੀਆਂ ਨੇ
ਗੱਫ਼ਾ ਦੇਗ ਦਾ ਪੰਜਾ ਪਿਆਰਿਆਂ ’ਚੋਂ
ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ
ਸਾਡੀ ਲੰਡਨ ਦੀ ਟਿਕਟ ਦੇ ਨਾਲ ਨੱਥੀ
ਸਾਡੀ ਪਤਨੀ ਦਾ ਟਿਕਟ ਵੀ ’ਬਾਂਈਡ’ ਹੁੰਦਾ
ਕੱਚੇ ਕੋਠੇ ਵਿੱਚ ਬਾਕੀ ਤਾਂ ਜੰਮ ਲਏ ਸੀ
ਇੱਕ ਬੱਚਾ ਤਾਂ ’ਮੇਡ ਇਨ ਇੰਗਲੈਂਡ’ ਹੁੰਦਾ
ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ?
ਗੱਲ ਗੱਲ ਤੇ ਸਾਡੀ ਅਗਵਾਈ ਹੁੰਦੀ
ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ
ਨਾਲ ਪੁਲਸ ਦੇ ਸੀਟੀ ਮਿਲਾਈ ਹੁੰਦੀ
ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ
ਕਾਰ ਕਦੇ ਕਦਾਈਂ ਹੀ ਖੜੀ ਰਿੰਹਦੀ
ਨਾਲੇ ਵਿਹੜੇ ਦੀਆਂ ਭੰਗਣਾਂ ਸ਼ੀਰਨਾਂ ਵਿੱਚ
ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ
ਲੋਕ ਪਿਆਰ ਦਾ ਕੇਹਾ ਤੈਂ ਵਰ ਦਿੱਤੈ
ਕਿ ਸਾਡੇ ਲੱਗੀ ਸਰਾਪਾਂ ਦੀ ਝੜੀ ਰਹਿੰਦੀ
ਲੈ ਕੇ ਕੱਫ਼ਣ ਸਰਹਾਣੇਂ ਹਾਂ ਨਿੱਤ ਸੌਂਦੇ
ਚੱਤੋ ਪਹਿਰ ਦਿਮਾਗ ਵਿੱਚ ਮੜ੍ਹੀ ਰਹਿੰਦੀ

______________________

15
Shayari / ਲੋਹੜੀ ਮੁਬਾਰਕ,,,
« on: January 12, 2013, 09:47:05 PM »
ਦੇਹ ਨੀ ਮਾਈ ਪਾਥੀ, ਤੇਰਾ ਪੁੱਤ ਚੜੂਗਾ ਹਾਥੀ

ਚਾਰ ਕੁ ਦਾਣੇ ਖਿੱਲਾਂ ਦੇ, ਅਸੀਂ ਲੋਹੜੀ ਲੈ ਕੇ ਹਿਲਾਂਗੇ
____________________________

16
Shayari / ਦਿੱਲੀ ਚ ਦਰਿੰਦੇ ਵਸਦੇ,,,
« on: January 08, 2013, 09:42:00 PM »
ਦਿੱਲੀ ਚ ਦਰਿੰਦੇ ਵਸਦੇ, ਤੈਨੂੰ ਨਜਰ ਨਾਂ ਆਉਣ ਸਰਕਾਰੇ।
ਨੀ ਚਿੜੀਆਂ ਦੇ ਖੰਬ ਨੋਚਕੇ, ਗਲੀ ਗਲੀ 'ਚ ਫਿਰਨ ਹੰਕਾਰੇ।।

ਸੁਣਿਆਂ ਸੀ ਦਿੱਲੀ , ਦਿਲ ਵਾਲਿਆਂ ਦਾ ਸ਼ਹਿਰ ਹੈ।
ਜਿਹਦੇ ਨਾਲ ਬੀਤੀ ਦੱਸੇ, ਗੁੰਡਿਆਂ ਦਾ ਕਹਿਰ ਹੈ।
ਰਾਜਧਾਨੀ ਬਣੀ ਦੇਸ਼ ਦੀ , ਕਾਲਾ ਦਿਲ ਤੂੰ ਛੁਪਾਕੇ ਮੁਟਿਆਰੇ।
ਦਿੱਲੀ ਚ,,,,,,,,,

ਆਖਣ ਨੂੰ ਲੋਕੀਂ ਭਾਵੇਂ, ਕਹਿੰਦੇ ਲੋਕ ਰਾਜ ਹੈ।
ਬੋਟ ਪਾਉਣ ਵਾਲੀ ਤਾਂ, ਜਮੀਰ ਮੁਹਤਾਜ ਹੈ।
ਗੁੰਡੇ ਜਿੱਥੇ ਬਣਨ ਮੰਤਰੀ, ਰਾਜ ਨੀਤੀ ਦੇ ਸਬਕ ਨੇ ਨਿਆਰੇ।
ਦਿੱਲੀ ਚ,,,,,,,,,,

ਨੇਤਾ ਕਹਿੰਦੇ ਸਾਡਾ, ਲੋਕ ਰਾਜ ਬੇ-ਮਿਸਾਲ ਹੈ।
ਔਰਤਾਂ ਦਾ ਜੀਣਾ ਫਿਰ, ਹੋਇਆ ਕਿਓਂ ਮੁਹਾਲ ਹੈ।
ਸਰੀਆਂ 'ਨਾਂ ਬਿੰਨ੍ਹ ਕੁੜੀਆਂ, ਪਤ ਲੁੱਟਕੇ ਸੁੱਟਣ ਹਤਿਆਰੇ।
ਦਿੱਲੀ ਚ,,,,,,,,

ਦੋਸ਼ੀ ਜੇ ਚੁਰਾਸੀ ਦੇ, ਜਿਹਲਾਂ 'ਚ ਸਿੱਟੇ ਹੋਂਵਦੇ।
ਗੁੰਡਿਆਂ ਦੀ ਜਾਨ ਨੂੰ ਨਾਂ, ਅੱਜ ਬੈਠੇ ਰੋਂਵਦੇ।
ਗੁੰਡਿਆਂ ਦੀ ਚੜ੍ਹ ਮੱਚਦੀ, ਜਦੋਂ ਬਚ ਜਾਂਦੇ ਪਹੁੰਚ ਦੇ ਸਹਾਰੇ।
ਦਿੱਲੀ ਚ,,,,,,,,,

ਜਿਸ ਰਾਜ ਵਿੱਚ ਅਜੇ, ਔਰਤ ਗੁਲਾਮ ਹੈ।
ਬੰਦਿਆਂ ਦੀ ਸੋਚ ਉੱਥੇ, ਪਸ਼ੂਆਂ ਸਮਾਨ ਹੈ।
ਹੱਥੀਂ ਪਾਲ ਗੁੰਡਿਆਂ ਨੂੰ, ਕਿਹਦੇ ਅੱਥਰੂ ਪੂੰਝੇਂਗੀ ਬਦਕਾਰੇ।
ਦਿੱਲੀ ਚ,,,,,,,,,
______________________________

17
Shayari / ਅਣਜੰਮੀ ਧੀ ਦੀ ਪੁਕਾਰ,,,
« on: January 05, 2013, 09:46:56 AM »
ਹਾਂ ਮਾਂ ਮੈਨੂੰ ਤੂੰ ਗਰਭ ਵਿਚ ਹੀ ਮਾਰ
ਸੁਣ ਤੂੰ ਆਪਣੀ ਅਣਜੰਮੀ ਧੀ ਦੀ ਪੁਕਾਰ
ਕੀ ਫਾਇਦਾ ਸੌ ਵਾਰ ਕਹੇਂਗੀ ਫੇਰ
ਤੂੰ ਜੰਮਣ ਤੋਂ ਪਹਿਲਾਂ ਹੀ ਮਰ ਕਿਓਂ ਨਾ ਗਈ
ਜਦੋਂ ਬਚਾ ਬਚਾ ਕੇ ਪਾਲਣਾ ਪਿਆ ਤੈਨੂੰ
ਮੈਨੂ ਇਸ ਮਰਦ ਪ੍ਰਧਾਨ ਸਮਾਜ ਵਿਚ
ਡਰ ਡਰ ਕੇ ਭੇਜੇਂਗੀ ਘਰੋਂ ਸਕੂਲ ਪੜ੍ਹਨ
ਕੀ ਪਤਾ ਕਿਥੇ ਕਦੋਂ ਛੇੜਖਾਨੀ ਦਾ ਸ਼ਿਕਾਰ ਬਣਾਂਗੀ
ਬਚਦੀ ਬਚਾਉਂਦੀ ਕਿਸੇ ਭੇੜੀਏ ਦੇ ਹਥ ਚੜਾਂਗੀ
ਧਕਾ ਭੇੜੀਆ ਕਰੇ ਤੇ ਬਾਬਲ ਮੇਰਾ ਮਰੇ
ਇਹ ਦਸਤੂਰ ਹੈ ਇਸ ਸਮਾਜ ਦਾ
ਮੇਰੇ ਜੰਮਣ ਤੋਂ ਲੈ ਕੇ ਦਾਜ ਦਾ ਫਿਕਰ ਕਰੇਂਗੀ
ਫੇਰ ਵੀ ਦਾਜ ਕਾਰਨ ਮੈਂ ਸਾੜੀ ਜਾਵਾਂਗੀ
ਜੇ ਕਰ ਕਿਤੇ ਫੇਰ ਵੀ ਬਚ ਗਈ
ਕੁੜੀਆਂ ਜੰਮਣ ਦੇ ਜੁਰਮ ਚੋਂ ਘਰੋਂ ਕਢੀ ਜਾਵਾਂਗੀ
ਬਾਬਲ ਮੇਰਾ ਕੋਰਟਾਂ ਦੇ ਚੱਕਰਾਂ ਚੋਂ ਖਪ ਜਾਊ
ਫੇਰ ਵੀ ਤੂੰ ਇਹੋ ਕਹਿਣਾ
ਤੂੰ ਜੰਮਣ ਤੋਂ ਪਹਿਲਾਂ ਹੀ ਮਰ ਕਿਓਂ ਨਾ ਗਈ
ਹਾਂ ਮਾਂ ਮੈਨੂੰ ਤੂੰ ਗਰਭ ਵਿਚ ਹੀ ਮਾਰ
ਸੁਣ ਤੂੰ ਆਪਣੀ ਅਣਜੰਮੀ ਧੀ ਦੀ ਪੁਕਾਰ
______________________
ਅਮਰਜੀਤ ਕੌਰ

18
ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦਿਆਂ ਆਪ ਸਭ ਨੂੰ ਲੱਖ-ਲੱਖ ਮੁਬਾਰਕਾਂ
:rabb:

ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨਿ ਪਕਰਿ ਪਛਾਰੋ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥
__________________________________

19
Shayari / ਕਿੰਨੇ ਗੁਰੂ?
« on: January 03, 2013, 09:32:37 AM »
ਕੋਈ ਕਹਿੰਦਾ ਦਸ ਗੁਰੂ,
ਤੇ ਕੋਈ ਕਹੇ ਗਿਆਰਾਂ।
ਕੋਈ ਕਹਿੰਦਾ ਨਾਲ ਫਲਸਫੇ,
ਇੱਕੋ ਗਰੂ ਵਿਚਾਰਾਂ।
ਕੋਈ ਕਹਿੰਦਾ ਰੂਪ ਗੁਰੂ ਦੇ,
ਦੇਹੀ ਨਾਲ ਪੁਕਾਰਾਂ।
ਕੋਈ ਕਹਿੰਦਾ ਦੇਹ ਨੂੰ ਛੱਡਕੇ,
ਸ਼ਬਦ ਗੁਰੂ ਸਤਿਕਾਰਾਂ।
ਕੋਈ ਆਖੇ ਗਿਆਨ ਗੁਰੂ ਦੀ,
ਨਾਨਕ ਮੋਹਰ ਚਿਤਾਰਾਂ।
ਕੋਈ ਕਹਿੰਦਾ ਅਰਥ ਗੁਰੂ ਦੇ,
ਬਾਣੀ ਨਾਲ ਨਿਹਾਰਾਂ।
ਕੋਈ ਨਾਲ ਨਿਮਰਤਾ ਬੋਲੇ,
ਕੋਈ ਕਰ ਤਕਰਾਰਾਂ।
ਕੋਈ ਸੋਚੇ ਦੂਜੇ ਦੀ ਗਲ,
ਹਰ ਹੀਲੇ ਨਾਕਾਰਾਂ।
ਆਪੋ ਆਪਣੀ ਨਾਨਕ ਦ੍ਰਿਸ਼ਟੀ,
ਸਭ ਨੂੰ ਰਹੇ ਮੁਬਾਰਕ।।
ਪਰ ਜੋ ਨਾਨਕ ਦੀ ਨਾਂ ਮੰਨੇ,
ਢੋਂਗੀ ਉਹ ਪਰਚਾਰਕ।।
____________

20
Shayari / ਟੁਰਨਾ ਮੜਕ ਦੇ ਨਾਲ,,,
« on: January 02, 2013, 09:34:45 AM »
ਕੁਝ ਲੋਕ ਜਿ਼ੰਦਗੀ ਕੱਟਦੇ ਨੇ,ਕੁਝ ਲੋਕ ਜਿੰਦਗੀ ਜਿਉਂਦੇ ਨੇ
ਕਈ ਪੈਸਾ-ਪੈਸਾ ਕਰਦੇ ਨੇਂ,ਕਈ ਪਿਆਰ ਦਾ ਬੂਟਾ ਲਾਉਂਦੇ ਨੇ

ਇਹ ਬੁਟਾ ਲਾਉਣਾ ਔਖਾ ਹੈ,ਇਹ ਹੌਲੀ-ਹੌਲੀ ਵਧਦਾ ਹੈ
ਨਾ ਸੁੱਕਦਾ ਹੈ, ਨਾ ਸੜਦਾ ਹੈ,ਮਾਂ ਜਿਹਾ ਪਿਆਰਾ ਲਗਦਾ ਹੈ

ਫਲ਼ ਮਿੱਠੇ-ਮਿੱਠੇ ਦਿੰਦਾ ਹੈ, ਨਫ਼ਰਤ ਤੋਂ ਦੂਰ ਹੀ ਰਹਿੰਦਾ ਹੈ
ਇਹ ਚੁੱਪ ਚੁਪੀਤਾ ਹੁੰਦਾ ਹੈ, ਪਰ ਦੁਨੀਆਂ ਨੂੰ ਜਿੱਤ ਲੈਂਦਾ ਹੈ

ਲੋਕੋ!  ਸਮਝ ਗਏ ਅਸਲੀਅਤ ਤਾਂ, ਫਿਰ ਬਦਲੋ ਆਪਣੀ ਚਾਲ
ਦੋ ਪੈਰ ਘੱਟ ਟੁਰਨਾ ਪਰ ਟੁਰਨਾ ਮੜਕ ਦੇ ਨਾਲ
_________________________

Pages: [1] 2 3 4 5 6 ... 40