December 21, 2024, 10:05:58 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 34 35 36 37 38 [39] 40
761
Shayari / ਕਿਨਾਰਾ.....
« on: November 10, 2011, 08:40:11 PM »
            ਦਰ ਕਿਨਾਰਾ ਕਰ ਗਏ, ਬਣੇ ਜੋ ਸਾਡਾ ਸਾਥ ਸੀ।
            ਬਿਨ ਹੁੰਗਾਰੇ ਮੁੱਕ ਗਈ ਪਾਈ ਅਸਾਂ ਜੋ ਬਾਤ ਸੀ।
            ਚਮਕਿਆ ਜੋ ਵਾਂਗ ਸੋਨੇ, ਭੈੜਾ ਪਿੱਤਲ ਨਿਕਲਿਆ,
            ਚਾਰ ਦਿਨ ਦੀ ਚਾਨਣੀ ਫਿਰ ਅੰਧੇਰੀ ਰਾਤ ਸੀ।
            ਜਿੰਦਗੀ ਦੇ ਰਾਹ ਦਾ ਹਮਸਫਰ ਬਣਨਾ ਲੋਚਿਆਂ,
            ਮੁੜ ਉਸ ਨਾ ਵੇਖਿਆ, ਹਿਜ਼ਰਾਂ ਭਰੀ ਹਯਾਤ ਸੀ।
            ਕਹਿ ਮਨ ਅਪਣੇ ਨੂੰ ਏਦਾਂ, ਸੀ ਅਸਾਂ ਸਮਝਾ ਲਿਆ,
            ਗ਼ਮ ਨਾ ਕਰ ਤੂੰ ਦੋਸਤਾ, ਇਹੀ ਤੇਰੀ ਬਾਰਾਤ ਸੀ।
            ਫਿਰ ਮਿਲੇ ਰਾਹ ਅਸਾਡੇ, ਅਸਾਂ ਉਸ ਨੂੰ ਵੇਖਿਆ,
            ਝੱਟ ਉਹ ਓਝਲ ਹੋ ਗਏ ਕੈਸੀ ਮੁਲਾਕਾਤ ਸੀ।
            ਬਣ ਪੱਥਰ ਖੜੇ ਰਹੇ ਫਿਰ ਮਿਲਣ ਦੀ ਆਸ ਵਿੱਚ,
            ਜ਼ਾਲਮ ਕੈਸਾ ਨਿਕਲਿਆ ਫਿਰ ਨਾ ਪਾਈ ਝਾਤ ਸੀ।
            ਅੱਖੋਂ ਹੰਝੂ ਵਹਿ ਤੁਰੇ ਦਿਲ ਤੇ ਬਿਜਲੀਆਂ ਪੈ ਗਈਆਂ,
            ਸਾਵਣ ਅਜੇ ਤਾਂ ਦੂਰ ਸੀ, ਇਹ ਕੈਸੀ ਬਰਸਾਤ ਸੀ।
            ____________________________

762
Shayari / ਤੇਰੇ ਪ੍ਰਕਾਸ਼ ਦਿਨ ਤੇ ....
« on: November 10, 2011, 10:18:36 AM »
                       ਜਦ ਹੋਈ ਤੇਰੀ ਆਮਦ ਨਾਨਕ ਸੰਸਾਰ ਅੰਦਰ,
                       ਇਕ ਇਨਕਲਾਬ ਆਇਆ ਫਿਰ ਸਭਿਆਚਾਰ ਅੰਦਰ।
            ਸਦੀਆਂ ਦੇ ਬਾਦ ਫਿਰ ਧਰਤੀ ਦੇ ਭਾਗ ਜਾਗੇ,
            ਹੋਇਆ ਫਿਰ ਉਜਾਲਾ ਸਾਰੇ ਸੰਸਾਰ ਅੰਦਰ
            ਆਸਾਂ ਦੇ ਬਾਗ ਅੰਦਰ ਰੀਝਾਂ ਦੇ ਫੁੱਲ ਮਹਿਕੇ,
            ਕੈਸੀ ਕਸ਼ਿਸ਼ ਹੈ ਬਾਬਾ ਤੇਰੀ ਨੁਹਾਰ ਅੰਦਰ?
            ਸਾਹਾਂ ‘ਚ ਘੁਲ ਗਈ ਤੇਰੇ ਨਗ਼ਮਿਆਂ ਦੀ ਖੁਸ਼ਬੂ,
            ਰਾਹਾਂ ‘ਚ ਰੰਗ ਬਰਸੇ ਤੇਰੇ ਇੰਤਜ਼ਾਰ ਅੰਦਰ ।
             ਧਰਤੀ ਦਾ ਕੋਨਾ- ਕੋਨਾ ਤੇਰੇ ਨੂਰ ਨੇ ਸੀ ਧੋਤਾ,
            ਚ੍ਹੜਿਆ ਜਦ ਸੱਚ ਦਾ ਸੂਰਜ ਅੰਧਕਾਰ ਅੰਦਰ।
             ਸਾਝਾਂ ਤੇ ਗੀਤ ਪਿਆਰ ਦੇ ਫਿਰ ਹਰ ਪਾਸੇ ਗੂੰਜੇ,
            ਕੈਸੀ ਮਿਠਾਸ ਹੈ ਨਾਨਕ ਤੇਰੀ ਮਲ੍ਹਾਰ ਅੰਦਰ ?
            ਹਿੰਦੂ ਤੇ ਮੋਮਨਾਂ ਦਾ ਸਾਂਝਾ ਗੁਰ- ਪੀਰ ਤੂੰ ਹੈਂ,
           ਉੱਚਾ ਨਾ ਨੀਵਾਂ ਕੋਈ ਤੇਰੇ ਦਰਬਾਰ ਅੰਦਰ।
                        ਮੱਥੇ ਤੇ ਨੂਰ ਚਮਕਦਾ ਅੱਖਾਂ ‘ਚ ਹੈ ਖ਼ੁਮਾਰੀ,
                          ਸੁਰਤੀ ਤੇਰੀ ਜੁੜੀ ਹੈ ਹਰਦਮ ਨਿਰੰਕਾਰ ਅੰਦਰ ।
                                         ਦੱਸਿਆ ਤੂੰ ਨਾਮ ਜਪਨਾ, ਕਿਰਤ ਕਰ ਵੰਡ ਛੱਕਣਾ,
                            ਦਿਤਾ ਪੈਗ਼ਾਮ ਸੱਚ ਦਾ ਸਾਰੇ ਸੰਸਾਰ ਅੰਦਰ । 
               ਤੇਰੇ ਪ੍ਰਕਾਸ਼ ਦਿਨ ਤੇ ਸੰਗਤਾਂ ਨੂੰ ਚਾ ਹੈ ਚ੍ਹੜਿਆ,
             ਖੁਸ਼ੀਆਂ ਦੀ ਮਹਿਕ ਆਂਵਦੀ ਤੇਰੇ ਗੁਲਜ਼ਾਰ ਅੰਦਰ।
              ਸਭ ਤੇਰੇ ਦਰ ਤੇ ਦਾਤਾ ਮੰਗੀਆਂ ਮੁਰਾਦਾਂ ਪਾਉਂਦੇ,
              ਲੱਖ ਖ਼ੁਸ਼ੀਆਂ ਪਾਤਸ਼ਾਹੀਆਂ ਤੇਰੇ ਦੀਦਾਰ ਅੰਦਰ।
              _________________________

763
Shayari / ਵਿਚਾਰਾ....
« on: November 09, 2011, 09:16:33 PM »
ਪਤਲਾ ਹੈ ਜਾਂ ਭਾਰਾ ਹੈ,
ਇੱਥੇ ਕੌਣ ਵਿਚਾਰਾ ਹੈ।
ਵਲੀਆਂ ਦੀ ਇਸ ਨਗਰੀ ਵਿੱਚ
ਕਰੋ ਨਾ ਗੱਲ ਤਮੀਜ਼ਾਂ ਦੀ,
ਜਿਸਨੂੰ ਵੇਖੋ ਉਸਦਾ ਹੀ
ਚੜ੍ਹਿਆ ਹੋਇਆ ਪਾਰਾ ਹੈ।
ਸਾਡੇ ਵਰਗੇ ਫੱਕਰਾਂ ਦਾ
ਤੈਨੂੰ ਤਾਂ ਕੋਈ ਘਾਟਾ ਨਹੀਂ,
ਸਾਡਾ ਤਾਂ ਪਰ ਤੇਰੇ ਬਿਨ
ਹੋਣਾ ਨਹੀਂ ਗੁਜ਼ਾਰਾ ਹੈ।
ਮੌਤੇ ਅੱਜ ਬੱਸ ਮੁੜ ਜਾ ਤੂੰਂ
ਫਿਰ ਜਦੋਂ ਜੀ ਆ ਜਾਂਵੀਂ,
ਅੱਜ ਤਾਂ ਸਾਡੇ ਸੱਜਣਾਂ ਨੇ
ਆਉਣ ਦਾ ਲਾਇਆ ਲਾਰਾ ਹੈ।
ਫਿਰ ਲਾਲ ਹੋਣ ਨੂੰ ਫਿਰਦੇ ਨੇ
ਪਾਣੀ ਪੰਜ ਦਰਿਆਵਾਂ ਦੇ,
ਕਿਸ ਨੇ ਅੱਗ ਲਗਾਈ ਹੈ
ਕਿਸ ਚੰਦਰੇ ਦਾ ਕਾਰਾ ਹੈ।
ਰੱਬ ਦੇ ਘਰਾਂ ਵਿੱਚੋਂ ਹੀ
ਰੱਬ ਹੈ ਅਜਕੱਲ੍ਹ ਗਾਇਬ ਹੋਇਆ,
ਪੰਡਿਤ, ਭਾਈ, ਮੁੱਲਾਂ ਨੂੰ
ਰੱਬ ਤੋਂ ਧਰਮ ਪਿਆਰਾ ਹੈ।
ਸਾਨੂੰ ਤੂੰ ਗੁਨਾਹਗਾਰ ਕਿਹਾ
ਤੇਰਾ ਇਹ ਅਹਿਸਾਨ ਬੜਾ,
ਤੁਸੀ ਉਥੇ ਮਹਿਲ ਉਸਾਰ ਰਹੇ,
ਜਿੱਥੇ ਸਾਡਾ ਢਾਰਾ ਹੈ।
____________

764
Shayari / ਵਜੂਦ .....
« on: November 09, 2011, 08:47:02 PM »
ਮੈ ਤੇਰੇ ਵਜੂਦ ਨੂੰ ਨਕਾਰ ਨਹੀ ਸਕਦਾ ,
ਤੇਰੇ ਅਹਿਸਾਨਾਂ ਦਾ ਮੁੱਲ ਤਾਰ ਨਹੀ ਸਕਦਾ ।
ਤੂੰ ਮੈਨੂੰ ਕੁਝ ਖੁਸ਼ੀਆਂ ਤੇ ਕੁਝ ਹਾਸੇ ਦਿੱਤੇ ਨੇ
ਏਸੇ ਕਰਕੇ ਦੁੱਖਾਂ ਕੋਲ ਤੈਨੂੰ ਹਾਰ ਨਹੀ ਸਕਦਾ ।
ਏਹ ਤਾਂ ਤੇਰੇ ਖੇਡ ਤਮਾਸ਼ੇ ਤੇ ਕੁਝ ਖੇਡ ਖਿਡੌਣੇ ਨੇ ,
ਤੇਰੀ ਖਲਕਤ ਨਾਲ ਕਰ ਖਿਲਵਾੜ ਨਹੀ ਸਕਦਾ ।
ਤੂੰ ਏ ਇੱਕ ਲਲਾਰੀ ਤੇ ਤੂੰ  ਕੀ ਕੀ ਰੰਗਦਾ ਏ ,
ਤੇਰੇ ਰੰਗਾਂ ਦਾ ਕਰ ਵਪਾਰ ਨਹੀ ਸਕਦਾ ।
ਜਿਸਨੂੰ ਹੱਥ ਦੇ ਕੇ ਤੁੰ ਰੱਖਦੈ ਨਾ ਉਹ ਡੋਲਦਾ ਏ
ਕੋਈ ਬਦਰੂਹੀ ਸ਼ਕਲ ਵਾਲਾ , ਉਹਨੂੰ ਮਾਰ ਨਹੀ ਸਕਦਾ ।
ਸਜਦੇ ਕਰਦੈ ਤੇਰੀ ਸੋਹਣੀ ਸੂਰਤ ਨੂੰ
ਮੇਰੇ ਰਹਿਬਰ ਤੇਰੇ ਬਾਝੋ ਸਾਰ ਨਹੀ ਸਕਦਾ
_______________________

765
Shayari / ਸਵੇਰਾ....
« on: November 09, 2011, 08:11:31 PM »
ਨਜ਼ਾਰਾ ਨਜ਼ਾਰਾ ਖੁਸ਼ਹਾਲੀ ਖੁਸ਼ਹਾਲੀ
ਬੜੀ ਖੂਬ ਹੈ ਇਹ ਸਵੇਰੇ ਦੀ ਲਾਲੀ
ਸੂਰਜ ਦੀਆਂ ਕਿਰਨਾ ਚੁੱਕਿਆ ਹਨੇਰਾ
ਨੱਚਦਾ ਘਰਾਂ ਵਿੱਚ ਹੈ ਆਇਆ ਸਵੇਰਾ
ਹੈ ਲਾਹ ਕੇ ਥਕੇਮਾਂ ਗਈ ਰਾਤ ਕਾਲੀ
ਬੜੀ ਖੂਬ ਹੈ ਇਹ ਸਵੇਰੇ ਦੀ ਲਾਲੀ
ਸ਼ਬਨਮ ਨਾ ਫਸਲਾਂ ਦੇ ਪੱਤੇ ਨਹੌਂਦੇ
ਪਾਣੀ ਵਿੱਚੋਂ ਬੁੱਲੇ ਭਾਫਾਂ ਦੇ ਔਂਦੇ
ਲੋਕਾਂ ਦੇ ਹੱਥ ਫੜੀ ਚਾਹ ਦੀ ਪਿਆਲੀ
ਬੜੀ ਖੂਬ ਹੈ ਇਹ ਸਵੇਰੇ ਦੀ ਲਾਲੀ
ਬੱਦਲਾਂ ਨੇ ਅਸਮਾਨੀ ਪਹਿਰਾਵੇ ਪਾਏ
ਹਰੇ ਰੰਗ ਧਰਤੀ ਨੇ ਹਿੱਕ ਤੇ ਸਜਾਏ
ਤਰਿੱਪ ਤਰਿੱਪ ਤ੍ਰੇਲ ਚੋਵੇ ਹਰ ਡਾਲੀ
ਬੜੀ ਖੂਬ ਹੈ ਇਹ ਸਵੇਰੇ ਦੀ ਲਾਲੀ
___________________

766
Shayari / ਦਸਤਕਾਂ ....
« on: November 09, 2011, 10:25:33 AM »
ਇਹ ਰਾਤਾਂ ਜੋ ਕਾਲ਼ੀਆਂ ਜਾਵਣ ਨਾ ਟਾਲ਼ੀਆਂ
ਦਸਤਕਾਂ ਦੇਣ ਬੂਹੇ ਜੋ ਯਾਦਾਂ ਸੰਭਾਲ਼ੀਆਂ

ਇਕ ਸ਼ੋਰ ਤੋਂ ਡਰਕੇ ਮੈਂ ਬਾਹਰ ਨੂੰ ਭੱਜਾ
ਫਿਰ ਵੀ ਨਾ ਛੱਡਣ ਖਹਿੜਾ ਇਹ ਬਾਰਾਂ ਤਾਲ਼ੀਆਂ

ਨਿਰਵਾਣ ਦੇ ਲਈ ਮੈਂ ਇਕਾਂਤ ਨੂੰ ਲੱਭਾਂ
ਜੰਗਲਾਂ ਨੂੰ ਕੱਟ ਲੋਕਾਂ ਬਸਤੀਆਂ ਵਸਾਅ ਲਈਆਂ

ਇਹ ਪੱਥਰਾਂ ਨੂੰ ਪੂਜਦੇ ਪੱਥਰਾਂ ਤੋਂ ਮੰਗਦੇ
ਕਰਦੇ ਨੇ ਗੱਲਾਂ ਵੇਖੋ ਨਦਾਨਾਂ ਵਾਲ਼ੀਆਂ

ਫੋਟੋ ਰੱਖਕੇ ਸਾਹਮਣੇ ਮਸਤੀ \'ਚ ਝੂਮਦੇ
ਮਨ \'ਚ ਸੋਚਾਂ ਰੱਖਦੇ ਹਰਦਮ ਸ਼ੈਤਾਨਾਂ ਵਾਲ਼ੀਆਂ

ਕਦਮਾਂ ਦੇ ਫਾਸਲੇ ਹੁਣ ਬਹੁਤ ਦੂਰ ਜਾਪਦੇ
ਨਫਰਤ ਦੀਆਂ ਦੀਵਾਰਾਂ ਦਿਲ ‘ਚ ਬਣਾ ਲਈਆਂ

ਦਿਨ ਦਿਹਾੜੇ ਲੁੱਟ ਕੇ ਬੰਦੇ ਨੂੰ ਬੰਦਾ ਖਾ ਰਿਹਾ
ਵੇਖਣ ਤਮਾਸ਼ਾ ਬੈਠ ਕੇ ਹੱਸਣ ਤੇ ਮਾਰਨ ਤਾਲ਼ੀਆਂ

ਪਿੱਠ ਪਿੱਛੇ ਸਭ ਇੱਕ ਦੂਜੇ ਨੂੰ ਮਾੜਾ ਆਖਦੇ
ਲੱਭੀਆਂ ਨਾ ਮੈਨੂੰ ਸੂਰਤਾਂ ਜੋ ਸੱਚ ਬੋਲਣ ਵਾਲ਼ੀਆਂ
__________________________

767
Shayari / ਬਦਲਾਅ ਦੀ ਉਡੀਕ ...
« on: November 09, 2011, 09:30:56 AM »
ਦਿਨ ਸਭ ਨੂੰ ਚੰਗਾ ਲਗਦਾ ਹੈ ਕਿਉਂ?
ਤੇ ਲੋਕ ਹਨੇਰੇ ਤੋਂ ਕਿਉਂ ਡਰਦੇ ਨੇ?
ਮੈਨੂੰ ਤਾਂ ਰੌਸ਼ਨੀ ਤੋਂ ਡਰ ਲੱਗਦਾ ਹੈ,
ਮੇਰੇ ਗਮ ਤਾਂ ਕਾਲੀਆਂ ਰਾਤਾਂ’ਚ ਹੀ ਪਲਦੇ ਨੇ।
ਮੰਜ਼ਿਲ ਵੱਲ ਨੂੰ ਜਾਂਦਾ-ਜਾਂਦਾ ਮੈਂ,
ਰਾਹਾਂ ਵਿੱਚ ਤੁਰਦਾ ਥੱਕ ਗਿਆ ਹਾਂ।
ਦੇਹ ਮੇਰੀ ਦਾ ਵੀ ਬੋਝਾ ਢੋਂਦੇ,
ਹੁਣ ਭਾਰ ਪੈਰ ਨਾ ਝੱਲਦੇ ਨੇ।
ਗੁਜਰੇ ਹੋਏ ਵੇਲੇ ਯਾਦ ਕਰ-ਕਰ,
ਤੂੰ ਕਿਉਂ ਝੱਲਿਆ ਪਛਤਾਉਂਦਾ ਏਂ,
ਜੋ ਬੀਤ ਗਏ ੳੋਹ ਮੁੜ ਨਹੀਂ ਆਉਣੇ,
ਉਹ ਸਮੇਂ ਨਾ ਹੁਣ ਸੰਗ ਰਲਦੇ ਨੇ।
__________________

768
Shayari / ਦਰਦ ਦੁੱਖਾਂ ਦੇ .....
« on: November 09, 2011, 09:18:24 AM »
ਇਹ ਰਾਤਾਂ ਨੀਂਦ ਚੁਰਾਵਣ ਰਾਤਾਂ
ਇਹ ਮੈਨੂੰ ਕੁਝ ਸਮਝਾਵਣ ਰਾਤਾਂ

ਦਿੱਲੀ ਵਿੱਚ ਜੋ ਜਿਉਂਦੇ ਸਾੜੇ
ਉਹ ਮੈਨੂੰ ਕਲਪਾਵਣ ਰਾਤਾਂ

ਦਰਦ ਦੁੱਖਾਂ ਦੇ ਉਹੀ ਜਾਨਣ
ਮੈਨੂੰ ਰਾਸ ਨਾ ਆਵਣ ਰਾਤਾਂ

ਤ੍ਰਹਿ ਉਠਦਾ ਹਾਂ ਸੁੱਤਾ ਰਾਤੀਂ
ਜਦ ਰਿਸਦੇ ਜਖਮ ਵਿਖਾਵਣ ਰਾਤਾਂ

ਜਖਮਾਂ ਉਂਤੇ ਲੂਣ ਪਾਉਣ ਲਈ
ਕਿਉਂ ਮੈਨੂੰ ਹੀ ਤੜਫਾਵਣ ਰਾਤਾਂ

ਦਰ ਮੇਰੇ ‘ਤੇ ਪਾਉਣ ਕੀਰਨੇ
ਮੈਨੂੰ ਬਹੁਤ ਰੁਆਵਣ ਰਾਤਾਂ

ਆਪਣੇ ਜਲਦੇ ਜ਼ਖਮ ਭੁਲਾ ਕੇ
ਫਿਰ ਮੈਨੂੰ ਚੁੱਪ ਕਰਾਵਣ ਰਾਤਾਂ

ਆਪਣਿਆਂ ਨੂੰ ਆਪਣੇ ਸਾੜ ਕੇ
ਫਿਰ ਜਸ਼ਨਾ ਦੀਆਂ ਮਨਾਵਣ ਰਾਤਾਂ

ਇਹ ਘਰ ਹੁਣ ਤੇਰਾ ਨਹੀ
ਇੰਝ ਸੁਫਨੇ ਵਿੱਚ ਉਕਸਾਵਣ ਰਾਤਾਂ

ਭਾਵੇਂ ਇਹ ਮੇਰੀ ਨੀਂਦ ਚੁਰਾਵਣ
ਪਰ ਰਸਤਾ ਨਵਾਂ ਦਿਖਾਵਣ ਰਾਤਾਂ
__________________

769
Shayari / ਚੋਰ ਤੇ ਕੁੱਤੀ.....
« on: November 09, 2011, 07:07:54 AM »
ਭੁੱਖੇ ਮਰਦੇ ਚੋਰ ਨੇ ਇਕ ਦਿਨ
ਮਨ  ਆਪਣੇ ਨਾਲ ਕਰੀ  ਸਲਾਹ
ਇਕ  ਅਮੀਰ ਦੇ ਘਰ ਦੀ ਕੁੱਤੀ
ਜਾ  ਕੇ ਲਈ ਉਸ ਭੈਣ  ਬਣਾ
ਕਹਿੰਦਾ  ਭੈਣੇ ਮੈਂ ਡਿੱਠਾ  ਹੈ
ਬੜੀ ਹੈ ਸਖਤ ਡਿਉਟੀ  ਤੇਰੀ
ਡਰ  ਹੈ ਮੈਨੂੰ ਰੁਲ  ਨਾ ਜਾਵੇ
ਰਾਤਾਂ ਜਾਗ ਬਿਉਟੀ  ਤੇਰੀ
ਬਾਹਰ  ਨਿਕਲ ਕੇ ਦੇਖ  ਤੂੰ ਮੌਜਾਂ
ਕਿਵੇਂ ਸ਼ਹਿਰ ਦੇ ਕੁੱਤੇ  ਕਰਦੇ
ਕਾਰਾਂ ਦੇ ਵਿਚ ਲੈਂਦੇ ਝੂਟੇ
ਜਾਂ ਸੋਫੇ ਤੇ ਰਹਿੰਦੇ ਸੁੱਤੇ
ਉਹ  ਦੁੱਧ,ਮੀਟ ਤੇ ਆਂਡੇ ਖਾਵਣ
ਮਿਲਣ  ਤੈਨੂੰ ਪ੍ਰਸ਼ਾਦੇ  ਸੁੱਕੇ
ਮੇਰਾ  ਸਾਥ ਜੇ ਦੇਵੇਂ  ਭੈਣੇ
ਜੂਨ ਤੇਰੀ ਬਦਲਾ ਸਕਦਾ ਹਾਂ
ਉਹਨਾਂ ਕੁੱਤਿਆਂ ਨਾਲੋਂ  ਵਧ ਕੇ
ਐਸ਼  ਤੈਨੂੰ ਕਰਵਾ ਸਕਦਾ ਹਾਂ
ਚੋਰ ਤੇ ਰੱਬ ਦੀ ਰਹਿਮਤ  ਹੋ ਗਈ
ਝੱਟਪਟ ਕੁੱਤੀ ਸਹਿਮਤ  ਹੋ ਗਈ
ਅਗਲੀ  ਰਾਤ ਜਦ ਵੱਜੇ ਬਾਰਾਂ
ਕੰਧ ਤੇ ਲੱਗੀਆਂ ਕੱਟ  ਕੇ ਤਾਰਾਂ
ਚਤੁਰ  ਚੋਰ ਉਸ ਘਰ ਵਿਚ  ਆਇਆ
ਬਿਸਕੁਟ,ਕੇਕ,ਤੰਦੂਰੀ ਮੁਰਗਾ
ਪਾ  ਝੋਲੇ ਵਿਚ ਨਾਲ  ਲਿਆਇਆ
ਵੇਖ ਕੁੱਤੀ ਨੇ ਪੂਛ  ਹਿਲਾਈ
ਨਾ  ਭੌਂਕੀ ਨਾ ਰੌਲਾ ਪਾਇਆ
ਬੇਫਿਕਰ  ਹੋ ਚੋਰ ਨੇ ਘਰ ਚੋਂ
ਗਹਿਣਾ ਗੱਟਾ ਸਭ ਖਿਸਕਾਇਆ
ਉਠ  ਕੇ ਵੇਖਿਆ ਜਦੋਂ ਸਵੇਰੇ
ਸਾਹ ਮਾਲਕ ਦੇ ਤਾਂਹ ਨੂੰ  ਚੜ੍ਹ ਗਏ
ਕੌਣ ਦੱਸੇ ਸਿਧਰੇ ਨੂੰ  ਜਾ ਕੇ
ਇਹ  ਤਾਂ ਚੋਰ ਤੇ ਕੁੱਤੀ ਰਲ ਗਏ
ਅੱਜ ਕੱਲ ਸਾਰੇ ਚੋਰ  ਸਿਆਣੇ
ਇਹੋ ਢੰਗ ਅਪਣਾ ਰਹੇ  ਨੇ
ਚੋਰ ਤੇ ਕੁੱਤੀ ਦੋਵੇਂ  ਰਲ ਕੇ
ਥਾਂ ਥਾਂ ਲੁੱਟ ਮਚਾ  ਰਹੇ ਨੇ
ਸੋਨੇ  ਦੀ ਚਿੜੀਆ ਸੀ ਭਾਰਤ
ਹੁਣ ਆਮ ਚਿੜੀ ਵੀ ਨਜ਼ਰ ਨਾ ਅਵੇ
ਕੀ  ਬਣੇਗਾ ਵਤਨ  ਮੇਰੇ ਦਾ
ਵਾੜ ਜਿਥੇ ਖੇਤਾਂ ਨੂੰ  ਖਾਵੇ
_______________

770
Shayari / ਪੰਜਾਬ .....
« on: November 09, 2011, 06:50:16 AM »
ਜੋ ਧਰਤੀ ਹੈ ਪੰਜਾਬੀਆਂ ਦੀ,
ਜੋ ਮਾਲਕ ਹੈ ਪੰਜ ਆਬ ਦਾ।
ਜੋ ਸਭ ਤੋਂ ਖੁਸ਼ਹਾਲ ਕਹਾਵੇ,
ਕੀ? ਹਸ਼ਰ ਹੈ ਇਸ ਪੰਜਾਬ ਦਾ।

ਲੋਕ ਨਸ਼ਿਆਂ ਉਂਤੇ ਡੁੱਲ ਗਏ ਨੇ,
ਆਪਣੇ ਵਿਰਸੇ ਨੂੰ ਭੁੱਲ ਗਏ ਨੇ,
ਜਿੱਥੇ ਦੁੱਧ ਦੀਆਂ ਨਦੀਆਂ ਵਹਿੰਦੀਆਂ ਸਨ
ਉਂਥੇ ਵਹਿ ਰਿਹਾ ਆਬ ਸ਼ਰਾਬ ਦਾ।
      ਜੋ ਸਭ ਤੋਂ ਖੁਸ਼ਹਾਲ ਕਹਾਵੇ,
      ਕੀ? ਹਸ਼ਰ ਹੈ ਇਸ ਪੰਜਾਬ ਦਾ।

ਅੱਜ ਪੱਗਾਂ ਹੀ ਪੱਗਾਂ ਸੜ੍ਹਦੀਆਂ ਨੇ,
ਤੇ ਇੱਕ ਦੂਜੇ ਨਾਲ ਲੜ੍ਹਦੀਆਂ ਨੇ,
ਇਸ ਤੇਰੇ-ਮੇਰੇ ਦੇ ਚੱਕਰਾਂ ਵਿੱਚ
ਖੂਨ ਡੁੱਲ ਰਿਹਾ ਬੇ-ਹਿਸਾਬ ਦਾ।
      ਜੋ ਸਭ ਤੋਂ ਖੁਸ਼ਹਾਲ ਕਹਾਵੇ,
      ਕੀ? ਹਸ਼ਰ ਹੈ ਇਸ ਪੰਜਾਬ ਦਾ।

ਜੋ ਧਰਤੀ ਏ ਗੁਰੂਆਂ-ਪੀਰਾਂ ਦੀ,
ਜੋ ਧਰਤੀ ਏ ਸੂਰਮਿਆਂ ਵੀਰਾਂ ਦੀ,
ਹੁਣ ਹੌਲੀ-ਹੌਲੀ ਮੁਰਝਾ ਰਹੀ
ਜੋ ਕਹਾਉਂਦੀ ਏ ਫੁੱਲ ਗੁਲਾਬ ਦਾ।
      ਜੋ ਸਭ ਤੋਂ ਖੁਸ਼ਹਾਲ ਕਹਾਵੇ,
      ਕੀ? ਹਸ਼ਰ ਹੈ ਇਸ ਪੰਜਾਬ ਦਾ।

ਜਿੱਥੇ ਗੁਰੂ ਨਾਨਕ ਜਿਹੇ ਵਿਦਵਾਨ ਹੋਏ,
ਜਿੱਥੇ ਸ਼ਹੀਦ ਭਗਤ ਜਿਹੇ ਮਹਾਨ ਹੋਏ,
ਕੀ ? ਅਸਾਂ ਉਹ ਪੰਜਾਬ ਸਿਰਜਿਆ ਹੈ
ਜੋ  ਸੀ ਉਹਨਾਂ ਦੇ ਖ਼ਾਬ ਦਾ ।
      ਜੋ ਸਭ ਤੋਂ ਖੁਸ਼ਹਾਲ ਕਹਾਵੇ,
      ਕੀ? ਹਸ਼ਰ ਹੈ ਇਸ ਪੰਜਾਬ ਦਾ।
     __________________

771
Introductions / New Friends / Introduction
« on: November 09, 2011, 05:07:29 AM »
Name=Rajwinder Singh Aulakh
village=Kup Kalan
Teh=Malerkotla
Dist=sangrur
Punjab
India

772
Shayari / ਸੱਭਿਆਚਾਰ ਪੰਜਾਬ ਦਾ.....
« on: November 09, 2011, 04:03:14 AM »
ਜ੍ਹਿਨਾਂ ਖਾਧਾ ਅੰਨ ਪੰਜਾਬ ਦਾ ਤੇ ਪੀਤਾ ਪਾਣੀ,
ਏਸ ਪਵਿੱਤਰ ਧਰਤ ਦੀ ਕੋਈ ਕਦਰ ਨਾ ਜਾਣੀ,
ਨਵੇਂ ਗਵੱਈਆਂ ਆਪਣਾ ਹੈ ਰੰਗ ਦਿਖਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।

ਸੂਰਮਿਆਂ ਦੇ ਵਾਰਿਸ ਆਪਣਾ ਵਿਰਸਾ ਭੁੱਲੇ,
ਫੋਕੀ ਸ਼ੋਹਰਤ, ਚੰਦ ਰੁਪਈਆਂ ਉੋੱਤੇ ਡੁੱ੍ਹਲੇ,
ਮਾਂ- ਬੋਲੀ ਪੰਜਾਬੀ ਦੇ ਨਾਲ ਦਗ਼ਾ ਕਮਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।

ਕਰਨ ਨਿਲਾਮੀ ਅਣਖ ਦੀ ਜੋ ਵਿੱਚ ਬਜ਼ਾਰਾਂ,
ਪੈਦੀਆਂ ਲੱਚਰ ਗਾਇਕਾਂ ਸਭ ਤੋਂ ਫਿਟਕਾਰਾਂ,
ਨਵੀਂ ਪ੍ਹੀੜੀ ਨੂੰ ਦੇਖੋ ਕਿਵੇਂ ਕੁਰਾਹੇ ਪਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।

ਗੀਤਾਂ ਵਿੱਚ ਪੰਜਾਬ ਦੀ ਕਦੇ ਖੈਰ ਨਾ ਮੰਗੀ,
ਸ਼ਰਮ ਹਯਾ ਦੀ ਲੋਈ ਲਾਹ ਕਿੱਲੀ ਤੇ ਟੰਗੀ,
ਕੁੜੀ ਚਿੜੀ ਦੀ ਇੱਜ਼ਤ ਨੂੰ ਹੈ ਸ਼ੁਗਲ ਬਣਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।

ਊਤ-ਪੁਣੇ ਦੇ ਗੀਤਾਂ ‘ਚੋਂ ਜੋ ਸ਼ੋਹਰਤ ਲੱਭਦੇ,
ਊਠ ਵਢਾਕਲ ਵਾਂਗੂੰ ਇਹ ਚੱਕ ਵੱਢਣ ਸਭਦੇ,
ਨਹੀਂ ਗੁਆਂਢੀ ਲੱਗਦਾ ਹੁਣ ਚਾਚਾ ਤਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।

ਨਵੇਂ ਗਵੱਈਆਂ ਆਪਣਾ ਹੈ ਰੰਗ ਦਿਖਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
________________________

773
Shayari / ਹੌਸਲਾ ਰੱਖ.....
« on: November 09, 2011, 12:35:09 AM »
          ਬੁੱਝ ਗਿਆ ਹੈ ਚਰਾਗ਼ ਜੇਕਰ ਰਸਤੇ ਦਾ। ਗ਼ਮ ਨਾ ਕਰ।
          ਪੈਰ ਤੇਰੇ ਆਪੇ ਹੀ ਮੰਜਿਲ ਲੱਭ ਲੈਣਗੇ। 
          ਬੋਲਾਂ ਤੇਰਿਆਂ ਨੂੰ ਰਿੰਦਾਂ ਬੇਸ਼ਕ ਦਬਾ ਲਿਆ।ਕਿਉਂ ਡਰੇਂ ਤੂੰ?
          ਅੱਖਾਂ ਦੇ ਅੰਗ਼ਾਰੇ ਤੇਰੇ ਆਪੇ ਬੋਲ ਪੈਣਗੇ। 
          ਤੇਰੇ ਸਾਹਾਂ ਦੀ ਤਪਸ਼ ਪੌਣਾਂ ਵਿੱਚ ਹੈ ਰਲੀ। ਮੈਨੂੰ ਯਕੀਨ ਹੈ।
          ਰਸਤਿਆਂ ‘ਤੇ ਪੈੜਾਂ ਦੇ ਚਿੰਨ੍ਹ, ਕਹਾਣੀ ਤੇਰੀ ਕਹਿਣਗੇ। 
          ਕਲੀ ਖਿੜਦੀ ਹੈ ਇੱਕ ਹੀ ਦਿਨ ਦੇ ਲਈ। ਨਹੀਂ ਕੋਈ ਗਿਲਾ।
          ਵੱਡੇ ਵੱਡੇ ਰੁੱਖਾਂ ਦੇ ਮਿਨਾਰੇ, ਤੇਰੇ ਸਾਹਮਣੇ ਢਹਿਣਗੇ।
          ਨਦੀਆਂ ਦੇ ਰੁਖ਼ ਮੋੜਨ ਲਈ ਜੂਝਣਾ ਹੀ ਹੈ ਪੈਦਾਂ। ਸਚਾਈ ਦਾ ਹੈ ਇਹ ਸਬਕ।
          ਖੋਹਣ ਵਾਲਿਆਂ ਤੋਂ ਇਹ ਕਾਮੇਂ ਹੱਕ ਅਪਣਾ ਆਪੇ ਖੋਹਣਗੇ।
          ਲੋਟੂਆਂ ਤੇ ਜਾਗੀਰਦਾਰਾਂ ਨੂੰ ਪਊ ਇੱਕ ਦਿਨ ਝੁਕਣਾ।
          ਅਸੀਂ ਗਲਤ ਸਾਂ ਅਸੀਂ ਗਲਤ ਸਾਂ,ਕੂਕ-ਕੂਕ ਸਭੇ ਕਹਿਣਗੇ।
          ਬੁੱਝ ਗਿਆ ਹੈ ਚਰਾਗ਼ ਜੇਕਰ ਰਸਤੇ ਦਾ, ਗ਼ਮ ਨਾ ਕਰ।
          ਪੈਰ ਤੇਰੇ, ਆਪੇ ਹੀ ਮੰਜਿਲ ਲੱਭ ਲੈਣਗੇ।
          ਗ਼ਮ ਨਾ ਕਰ। ਗ਼ਮ ਨਾ ਕਰ।
          ________________

774
Shayari / ਧੀਆਂ ਤੇ ਰੁੱਖ ....
« on: November 08, 2011, 11:58:59 PM »
ਧੀਆਂ ਤੇ ਰੁੱਖਾਂ ਦੇ ਇੱਕੋ ਦੁੱਖ ਰੱਬਾ
ਜਿੱਥੇ ਲਾਈਏ ਇਹ ਉਥੀ ਉੱਗੀ ਜਾਂਦੇ
ਦੇਣ ਜਿਨ੍ਹਾਂ ਨੂੰ ਇਹ ਸੀਤ ਹਵਾਵਾਂ
ਉਹੀ ਇਹਨਾਂ ਨੂੰ ਟੁੱਕ-ਟੁੱਕ ਖਾਂਦੇ

ਹਰ ਰੁੱਖ ਦੇ ਵਿੱਚ ਇੱਕ ਰੱਬ ਹੈ ਹੁੰਦਾ
ਹਰ ਧੀ ਵਿੱਚ ਹੁੰਦੀ ਹੈ ਇੱਕ ਮਾਂ ਲੋਕੋ
ਬਿਨ ਦੋਹਾਂ ਜਾਪੇ ਜਗ ਮਸਾਣ
ਪਰ ਬਦਬਖਤੇ ਦੋਵੇਂ ਬੇ-ਜ਼ੁਬਾਂ ਲੋਕੋ
ਰੁੱਖ ਹੋਵਣ ਤਾਂ ਰੱਬਾ ਵਧੇ ਹਰਿਆਲੀ
ਧੀਆਂ ਜੰਮਣ ਤਾਂ ਵਧਦਾ ਕੁੱਲ ਜਹਾਨ ਹੈ
ਦੋਹਾਂ ਦੀ ਹਿੱਕ ਤੇ ਮਰਦਾਂ ਦੀ ਆਰੀ
ਤਾਂ ਵੀ ਮਰਦਾਂ ਸਿਰ ਦੋਹਾਂ ਦਾ ਅਹਿਸਾਨ ਹੈ
ਫਲ-ਫੁੱਲ ਨਾ ਜੇ ਰੱਬਾ ਇਹ ਦੇਣ ਕਦੇ
ਸਿਰ ਤਾਜ ਤੋਹਮਤਾਂ ਦਾ ਹੈ ਆਣ ਪਿਆ
ਬੋਲੇ ਨਾ ਕਦੇ ਮੂੰਹੋ ਇਹ ਆਪ ਵਿਚਾਰੇ
ਮਰਜ਼ੀ ਨਾਲ ਜਦ ਵੀ ਜਗ ਨੇ ਛਾਂਗ ਲਿਆ
ਕਦੇ ਕੁਰਸੀ, ਤਖਤੇ ਤੇ ਕਦੇ ਬਣੇ ਬਾਰੀਆਂ
ਰੁੱਖਾਂ ਜਦ ਵੀ ਹਿੱਕ ਤੇ ਆਰੀ ਹੈ ਖਾਧੀ
ਹਰ ਉਮਰ ਦੇ ਮਰਦ ਦਾ ਜ਼ੁਲਮ ਹੈ ਨਾਰੀ ਤੇ
ਜਦ ਧੀ ਤੋਂ ਤ੍ਰੀਮਤ ਤੇ ਮਾਂ ਤੋਂ ਬਣੀ ਦਾਦੀ
ਰੁੱਖ ਤੇ ਕੁੱਖ ਨਾ ਕੁਝ ਮੰਗਣ ਖੁਦਾ ਤੋਂ
ਇਹ ਤਾਂ ਮੰਗਦੇ ਸਦਾ ਤੋਂ ਖੈਰ ਦੁਆਵਾਂ ਨੇ
ਲੰਘ-ਲੰਘ ਇਮਤਿਹਾਨ-ਏ-ਅਗਨ ਚੋਂ
ਮੁੜ-ਮੁੜ ਬਣੀਆਂ ਮਾਵਾਂ ਤੇ ਛਾਵਾਂ ਨੇ
____________________

775
Shayari / ਨੇਤਾ
« on: November 08, 2011, 11:33:18 PM »
          ਕਹਿਣ ਤੋਂ ਗ਼ੁਰੇਜ ਕਰਦਾ ਹਾਂ,ਰਿਹਾ ਵੀ ਨਹੀਂ ਜਾ ਰਿਹਾ।
          ਔਹ! ਵੇਖੋ ਨੇਤਾ ਤੁਹਾਡਾ, ਸ਼ਹੀਦਾਂ ਨੂੰ ਵੇਚੀ ਜਾ ਰਿਹਾ।
          ਸੇਕਣ ਲਈ ਸਿਆਸਤ ਦੀਆਂ ਰੋਟੀਆਂ ਭੱਠ ਗਰਮ ਚਾਹੀਦੈ,
          ਮਜਦੂਰਾਂ ਮਜਬੂਰਾਂ ਦੀਆਂ ਸਿਸਕੀਆਂ ਦਾ ਬਾਲਣ ਪਾ ਰਿਹਾ।
          ਕੋਈ ਗ਼ਰਜ ਨਹੀਂ ਕਿਸੇ ਦੇ ਭੁੱਖੇ ਬਾਲ ਦੀ,ਜੀਵੇ ਜਾਂ ਮਰੇ,
          ਇਹ ਤਾਂ ਹਰ ਰੋਜ ਆਪਣਾ ਹੀ ਢਿੱਡ ਭਰੀ ਜਾ ਰਿਹਾ।
          ਝੂਠੇ ਵਾਅਦਿਆਂ ਦੀ ਭਰੀ ਹੈ ਦੁਕਾਨ, ਇਸ ਨੇ ਤੁਹਾਡੇ ਲਈ,
          ਲੁੱਟ ਲਵੋ ਮਾਲ, ਲੁੱਟ ਲਵੋ ਮਾਲ, ਇਹੀ ਰੌਲਾ ਪਾ ਰਿਹਾ।
          ਲਪੋਟ ਸੰਖ ਹੈ ਇੱਕ ਦੇ ਦੋ, ਦੋ ਦੇ ਚਾਰ ਦੀ ਆਵਾਜ਼ ਮਾਰਦਾ,
          ਤੋਰੀ ਜਾਵੇ ਸਭ ਨੂੰ, ਪੱਲੇ ਕਿਸੇ ਦੇ ਕੁਝ ਵੀ ਨਹੀਂ ਪਾ ਰਿਹਾ।
          ਆਵੇਗਾ ਫਿਰ ਦੁਬਾਰਾ ਤੁਹਾਡੇ ਹੀ ਦਰ ਵੋਟਾਂ ਲੈਣ ਨੂੰ,
          ਟਿਕਣ ਨਹੀ ਦਿੰਦਾ ਲੀਡਰ ਬਣਨ ਦਾ ਚਸਕਾ ਹੈ ਸਤਾ ਰਿਹਾ।
          ਅੱਜ ਜੋ ਤੁਹਾਨੂੰ ਦਿੱਸਦਾ ਹੈ ਦੇਵਤਾ, ਤੁਹਾਡਾ ਗ਼ਮਖ਼ਾਰ ,
          ਸੱਚ ਜਾਣੋ ਇਹੀ ਦਰਿੰਦਾ, ਖੂਨ ਤੁਹਾਡੇ ‘ਚ ਹੈ ਨਹਾ ਰਿਹਾ।
          ਝੁੱਕ ਜਾਣਾ ਸਮੇਂ ਦੀ ਨਬਜ ਪਹਿਚਾਣ ਕੇ,ਹੈ ਇਸ ਦੀ ਫ਼ਿਤਰਤ,
          ਕਮਾਲ ਦਾ ਨੁਖ਼ਸ਼ਾ ਹੈ ਇਹ, ਜੋ ਇਸ ਨੂੰ ਹੈ ਰਾਸ ਆ ਰਿਹਾ। 
          ਸੰਭਲ ਜਾਵੋ ਅਜੇ ਵੀ ਵਕਤ ਹੈ, ਐ! ਭੁੱਲ ਜਾਣ ਵਾਲਿਓ,
          ਵੇਖ ਲਵੋ ਇਹ ‘ਤੀਰ’ ਤੁਹਾਡੇ ਵੱਲ ਸਿੱਧੇ ਹੈ ਚਲਾ ਰਿਹਾ।
         _______________________________

776
Shayari / ਬੇ-ਰੰਗ ਦੁਨੀਆਂ.....
« on: November 08, 2011, 10:56:41 PM »
ਇੱਕ ਲੜਕੀ ਸੀ ਅੰਨ੍ਹੀ ਜੋ ਸੀ ਬੜੀ ਲਾਚਾਰ                                   
ਜਿਹਨੂੰ ਜਾਪਦਾ ਸੀ ਸਾਰਾ ਸੁੰਨਾ-ਸੁੰਨਾ ਸੰਸਾਰ
ਇੱਕ ਲੜਕਾ ਸੀ ਉਹਨੂੰ ਬੜਾ ਕਰਦਾ ਪਿਆਰ
ਉਹ ਵੀ ਕਰਦੀ ਸੀ ਉਹਦਾ ਤਨੋ-ਮਨੋ ਸਤਿਕਾਰ
ਦਿਨ-ਰਾਤ ਮੁੰਡਾ ਉਹਦੀ ਸੇਵਾ ਰਹਿੰਦਾ ਕਰਦਾ
ਉਹਦੀ ਬੇ-ਰੰਗ ਜ਼ਿੰਦਗੀ ‘ਚ ਰੰਗ ਰਹਿੰਦਾ ਭਰਦਾ
ਇੱਕ ਦਿਨ ਕੁੜੀ ਕਿਹਾ-ਜੇ ਮੈਂ ਵੇਖ ਸਕਾਂ ਸੰਸਾਰ
ਸਭ ਕੁਝ ਛੱਡ ਤੇਰੀ ਹੋ ਜਾਵਾਂਗੀ ਮੈਂ ਯਾਰ
ਇੱਕ ਦਿਨ ਕੋਈ ਉਹਨੂੰ ਅੱਖਾਂ ਦਾਨ ਕਰ ਗਿਆ
ਉਹਦੀ ਬੇ-ਰੰਗ ਦੁਨੀਆਂ ‘ਚ ਲੱਖਾਂ ਰੰਗ ਭਰ ਗਿਆ
ਹੁਣ ਵੇਖ ਸੰਸਾਰ ਕੁੜੀ ਫੁੱਲੇ ਨਾ ਸਮਾ ਰਹੀ
ਖੁਸ਼ੀ ਵਿੱਚ ਖੀਵੀ ਪੈਰ ਧਰਤੀ ਨਾ ਲਾ ਰਹੀ
ਇੱਕ ਦਿਨ ਮੁੰਡੇ ਕਿਹਾ ਨਾਲ ਖੁਸ਼ੀਆਂ ਤੇ ਚਾਅ
ਕੀ ਮੇਰੇ ਨਾਲ ਹੁਣ ਤੂੰ ਕਰੇਂਗੀ ਵਿਆਹ
ਜਦ ਕੁੜੀ ਵੇਖਿਆ ਏ ਯਾਰ ਉਸ ਅੰਨ੍ਹੇ ਨੂੰ
ਬਿਨਾਂ ਕੁਝ ਬੋਲੇ ਉਹ ਹੋ ਗਈ ਇੱਕ ਬੰਨੇ ਨੂੰ
ਫਿਰ ਮੁੰਡੇ ਕਿਹਾ ਕਿ ਤੂੰ ਕੀਤਾ ਸੀ ‘ਕਰਾਰ
ਕਿ ਸਾਥ ਮੇਰੇ ਰਹੇਂਗੀ ਤੂੰ ਛੱਡ ਸਾਰਾ ਸੰਸਾਰ
ਕਿੱਥੇ ਗਿਆ ਵਾਅਦਾ ਤੇਰਾ ਕਿਂਥੇ ਗਿਆ ਪਿਆਰ
ਦਿਲ ਵਿੱਚ ਜੋ ਏ ਤੇਰੇ ਦੱਸ ਮੈਨੂੰ ਯਾਰ
ਕੁੜੀ ਬੋਲੀ ਹੁਣ ਨਾ ਮੈਂ ਅੰਨ੍ਹੇ ਸੰਗ ਜਾਵਾਂਗੀ
ਹੁਣ ਤਾਂ ਮੈਂ ਆਪਣੀ ਨਵੀਂ ਦੁਨੀਆਂ ਵਸਾਵਾਂਗੀ
ਇਹਨਾਂ ਸੁਣ ਮੁੰਡੇ ਕਿਹਾ ਭਰੇ ਮਨ ਨਾਲ
ਕਿ ਅੱਖਾਂ ਮੇਰੀਆਂ ਦਾ ਬਸ ਰੱਖੀਂ ਤੂੰ ਖਿਆਲ
ਕਿ ਅੱਖਾਂ ਮੇਰੀਆਂ ਦਾ ਬਸ ਰੱਖੀਂ ਤੂੰ ਖਿਆਲ
_______________________

777
Shayari / ਮਸਤੀ .......
« on: November 08, 2011, 09:52:31 PM »
ਮਸਤੀ ਦਾ ਸਾਜ ਅੰਦਰੇ ਹੀ ਵਜਾ ਲਿਆ ਕਰ।
              ਦਰਦ ਦਾ ਗ਼ੀਤ ਵੀ ਕਦੇ ਗੁਣਗੁਣਾ ਲਿਆ ਕਰ। 
              ਪਾਣੀ ‘ਚੋਂ ਅਤਰ ਦੀ ਸੁਗੰਧੀ ਹੈ ਉਂਡਦੀ ਪਈ,
              ਆਂਸੂਆਂ ਦੀ ਬਰਸਾਤ ‘ਚ ਵੀ ਨਹਾ ਲਿਆ ਕਰ। 
              ਆਦਤ ਬਣ ਗਈ ਹੈ ਤੈਨੂੰ ਮੌਤ ਤੋਂ ਡਰਨ ਦੀ,
              ਕਦੇ ਕਦੇ ਮੌਤ ‘ਤੇ ਵੀ ਮੁਸਕਰਾ ਲਿਆ ਕਰ। 
              ਖੋਹ ਲਿਆ, ਭਰ ਲਿਆ ਸਦਾ ਘਰ ਅਪਣਾ,
              ਅੱਧੀ ‘ਚੋਂ ਅੱਧੀ ਵੰਡ ਕੇ ਵੀ ਖਾ ਲਿਆ ਕਰ।
              ਹਨੇਰੇ ‘ਚ ਭਟਕਦਾ ਟੱਕਰਾਂ ਪਿਆ ਤੂੰ ਮਾਰਦਾ,
              ਸੁਰਮਾ ਗਿਆਨ ਦਾ ਨੈਣਾਂ ‘ਚ ਪਾ ਲਿਆ ਕਰ।
              ਢਾਈ ਅੱਖਰ ਮਿਲ ਗਏ ‘ਪ੍ਰੇਮ’ ਸਾਥੀ ਹੋ ਗਿਆ,
              ਇਹ ਨੁਖ਼ਸਾ ਵੀ ਕਦੇ ਕਦੇ ਅਜ਼ਮਾ ਲਿਆ ਕਰ।
             _________________________

778
Shayari / ਅੱਜ ਦੀ ਪੜਾਈ .....
« on: November 08, 2011, 09:36:12 PM »
ਕਾਹਦੀ ਏ ਪੜਾਈ ਕਾਲਜਾਂ ’ਚ ਐਸ਼ ਯਾਰੋਂ,
ਪੜਾਈ ਬਣ ਗਿਆ ਬਹਾਨਾ ਸਾਰੇ ਕਰਦੇ ਨੇ ਪਾਸ ਟੈਮ ਯਾਰੋਂ।
ਮਾਪਿਆਂ ਦੇ ਪੈਸਿਆ ਦੀ ਕਰੇਂ ਪਰਵਾਹ ਜੋ, ਲਖਾਂ ਵਿਚੋਂ ਕੋਈ ਇਕ ਆ।
ਨਈਂ ਤਾਂ ਸਾਰੇ ਕਰਦੇ ਨੇ ਖੁਲੀ ਕੈਸ਼ ਯਾਰੋਂ,
ਕਾਹਦੀ ਏ ਪੜਾਈ ਕਾਲਜਾਂ ’ਚ ਐਸ਼ ਯਾਰੋਂ
ਕੁੜੀਆਂ ਆਉਂਦੀਆਂ ਨੇ ਇਉ ਸਜਧਜ, ਜਿਵੇਂ ਕਾਲਜ ਨਈਂ ਫ਼ੈਸਨ ਸੋਆਂ।
ਛਡ ਸਲਵਾਰਕਮੀਜ, ਜੀਨਟੀਸ਼ਰਟ ਦਾ ਪੂਰਾ ਕਰਦੀਆਂ ਨੇ ਮੈਚ ਯਾਰੋਂ।
ਕਾਹਦੀ ਏ ਪੜਾਈ ਕਾਲਜਾਂ ’ਚ ਐਸ਼ ਯਾਰੋਂ
ਮੁੰਡਿਆਂ ਦਾ ਪੜਾਈ ਵਲੇ ਘਟ ਈ ਖਿਆਲ ਏ,ਦੋ ਗਲਾ ਇਨ੍ਹਾਂ ਦੀਆ ਬੜੀਆਂ ਕਮਾਲ ਏ।
ਆਸ਼ਕੀ, ਲੜਾਈ ਤੋਂ ਪਿਛੇ ਨਈਓੁ ਹਟ ਦੇ, ਦੇਣੀ ਭਾਵੇਂ ਇੰਨ੍ਹਾਂ ਨੂੰ ਜਾਨ ਯਾਰੋਂ।
ਕਾਹਦੀ ਏ ਪੜਾਈ ਕਾਲਜਾਂ ’ਚ ਐਸ਼ ਯਾਰੋਂ
ਫਰੈਂਡਸਿ਼ਪ ਕਰਨ ਤੇ ਕਰਾਉਣ ਵਿਚ, ਸਾਰੇ ਦਿੰਦੇ ਨੇ ਇਕਦੂਜੇ ਦਾ ਸਾਥ ਯਾਰੋਂ।
ਭਾਵੇਂ ਫਰੈਂਡਸਿ਼ਪ ਦੇ ਚਕਰ ਵਿਚ ਕਰ ਲੈਣ ਜਿੰਦਗੀ ਖਰਾਬ ਯਾਰੋਂ।
ਕਾਹਦੀ ਏ ਪੜਾਈ ਕਾਲਜਾਂ ’ਚ ਐਸ਼ ਯਾਰੋਂ
ਕਾਹਦੀ ਏ ਪੜਾਈ ਕਾਲਜਾਂ ’ਚ ਐਸ਼ ਯਾਰੋਂ
______________________

779
Shayari / ਬੇ-ਸਬਰਾ ਮਨੁੱਖ ....
« on: November 08, 2011, 09:23:42 PM »
ਜ਼ਿੰਦਗੀ ਸਾਦਗੀ ਵਾਲੀ ਛੱਡ ਕੇ
ਬੇ-ਸਬਰਾ ਹੁਣ ਹੋਇਆ ਮਨੁੱਖ।
ਪੈਦਾਵਾਰ ਹੁਣ ਘੱਟਦੀ ਜਾਂਦੀ
ਵੱਧਦੀ ਜਾਂਦੀ ਢਿੱਡ ਦੀ ਭੁੱਖ।
ਧਰਤ ਦਾ ਪਾਣੀ ਡੂੰਗਾ ਹੋ ਗਿਆ
ਤੇ ਘੱਟਦੇ ਜਾਵਣ ਜੰਗਲ-ਰੁੱਖ।
ਹੁਣ ਇਸ ਤੋਂ ਵੱਡਾ ਪਾਪ ਕੀ
ਕਬਰ ਹੈ ਬਣ ਗਈ ਮਾਂ ਦੀ ਕੁੱਖ।
__________________

780
Shayari / ਦੋ ਤੇਰੀਆਂ ਦੋ ਮੇਰੀਆਂ......
« on: November 08, 2011, 09:12:49 PM »
      ਜ਼ਿੰਦਗੀ ਦੀਆਂ ਘੁੰਮਣ ਘੇਰੀਆਂ।
      ਦੋ ਤੇਰੀਆਂ ਦੋ ਮੇਰੀਆਂ।
      ਦੱਸ ਕਿਵੇਂ ਸੁਲਾਵਾਂ ਪੀੜਾਂ ਨੂੰ,
      ਜੋ ਹੁਣ ਨੇ ਸਭੇ ਮੇਰੀਆਂ।
              ਦੋ ਤੇਰੀਆਂ ਦੋ ਮੇਰੀਆਂ…… 

      ਸਾਡਾ ਮਿਲਣਾ ਚੁਭ ਗਿਆ ਲੋਕਾਂ ਨੂੰ।
      ਦਸ ਕਿਵੇਂ ਹਟਾਵਾਂ ਰੋਕਾਂ ਨੂੰ?
      ਜੱਗ ਗੱਲਾਂ ਕਰੇ ਬਥੇਰੀਆਂ।
      ਚੜ੍ਹ ਆਈਆਂ ਜਿਵੇਂ ਹਨੇਰੀਆਂ।
              ਦੋ ਤੇਰੀਆਂ ਦੋ ਮੇਰੀਆਂ…… 

      ਕਿਉਂ ਵਲਗਣ ਜਾਤ ਰਿਵਾਜ਼ਾ ਦੇ?
      ਕਿਉਂ ਟੁੱਟਣ ਪਰ ਖ਼ੁਆਬਾਂ ਦੇ?
      ਨਹੀਂ ਲੇਖੇ ਇਨ੍ਹਾਂ ਹਿਸਾਬਾਂ ਦੇ।
      ਮੈਂ ਮਿੰਨਤਾਂ ਕਰਾਂ ਬਥੇਰੀਆਂ।
              ਦੋ ਤੇਰੀਆਂ ਦੋ ਮੇਰੀਆਂ…… 

      ਕਦ ਸੋਚ ਦਾ ਚਾਨਣ ਉਂਗੇਗਾ?
      ਇਹ ਵੈਰਾਂ ਦਾ ਭਾਂਬੜ ਬੁੱਝੇਗਾ?
      ਫੁੱਲਾਂ ਵਿੱਚ ਉਂਗੀਆਂ ਬੇਰੀਆਂ।
      ਕਿਉਂ ਭੇਡਾਂ ਬਾਘਾਂ ਘੇਰੀਆਂ?
              ਦੋ ਤੇਰੀਆਂ ਦੋ ਮੇਰੀਆਂ…… 
         
         

      ਹੁਣ ਹੋ ਜਾ ਬਾਗ਼ੀ ਰੀਤਾਂ ‘ਤੋਂ।
      ਹੁਣ ਝਾਕ ਨਾ ਅੰਦਰੋਂ ਝੀਤਾਂ ‘ਚੋਂ।
      ਜਵਾਲਾ ਨੇ ਹਿੰਮਤਾਂ ਤੇਰੀਆਂ।
      ਫਿਰ ਬੁਝਣ ਨਾ ਆਸਾਂ ਤੇਰੀਆਂ।
              ਸਭ ਹਟ ਜਾਵਣ ਘੁੰਮਣ ਘੇਰੀਆਂ।
              ਸਹਿ ਲਈਆਂ ਸੱਟਾਂ ਬਥੇਰੀਆਂ।
             ਹੁਣ ਪੂਰਨ ਰੀਝਾਂ ਮੇਰੀਆਂ
            _______________

Pages: 1 ... 34 35 36 37 38 [39] 40