December 21, 2024, 10:11:20 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 32 33 34 35 36 [37] 38 39 40
721
ਪੰਜਾਬ, ਪੰਜਾਬੀ, ਪੰਜਾਬੀਅਤ ਦੇ ਨੱਕ ਦੀਆਂ ਨੱਥਾਂ,
ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ।

ਕਿੰਝ ਮਾਂ ਬੋਲੀ ਕੋਈ ਭੁੱਲ ਜੂ ਜਦ ਇਹਦੇ ਪੁੱਤਰ ਹੈਗੇ,
ਕਿੰਝ ਕੱਖਾਂ ਦੇ ਵਿੱਚ ਰੁੱਲ ਜੂ ਜਦ ਇਹਦੇ ਪੁੱਤਰ ਹੈਗੇ,
ਸਗੋਂ ਦੂਣ ਸਵਾਈ ਵੱਧਣੀ ਪੈ ਵਿੱਚ ਸੁਲਝਿਆਂ ਹੱਥਾਂ।
ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ………

ਵਿਸਰ ਚੁੱਕੇ ਵਿਰਸੇ ਨੂੰ ਇਹ ਸੁਰਜੀਤ ਬਣਾਉਂਦੀਆਂ,
ਨਵੀਂ-ਪੁਰਾਣੀ ਪੀੜੀ ਦੇ ਵਿੱਚ ਸਾਂਝ ਵਧਾਉਂਦੀਆਂ,
ਹਰ ਗੱਲ ਸਾਮ੍ਹਣੇ ਰੱਖ ਦੀਆਂ ਨਾਲ ਇਹ ਪੱਕਿਆਂ ਤੱਥਾਂ।
ਰਹਿਣ ਹਮੇਸ਼ਾਂ ਵੱਸਦੀਆਂ ਪੰਜਾਬੀ ਸੱਥਾਂ…………
__________________________

722
Shayari / ਹਵਾਰੇ ਨੇ ਜੈਕਾਰਾ ਛੱਡਿਆ ....
« on: November 14, 2011, 09:56:04 PM »
ਆਰੀ ਆਰੀ ਆਰੀ.....
ਨਿਸ਼ਾਤ ਸ਼ਰਮੇ ਨੇ ਕਰਲੀ ਚੰਡੀਗੜ੍ਹ ਦੀ ਤਿਆਰੀ,
ਬਾਹਮਣਾਂ ਦੀ ਫੌਜ ਲੈਕੇ ਆਕੇ ਬੜਕ ਹਵਾਰੇ ਨੂੰ ਮਾਰੀ,
ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰੀ,
ਇੱਕ ਹੀ ਘਸੁੰਨ ਛੱਡਿਆ ਜਿਹੜਾ ਵੀਹਾਂ ਮਣਾਂ ਤੋਂ ਭਾਰੀ,
ਸ਼ਰਮੇ ਨੂੰ ਐਂ ਲੱਗਦਾ ਜਿਵੇਂ ਘੁੰਮਦੀ ਪਿਥਵੀ ਸਾਰੀ,
ਮੰਮੀਏ ਬਚਾ ਲਾ ਨੀ,ਮੇਰੀ ਪੈਂਟ ਲਿਬੜ ਗੀ ਸਾਰੀ....
ਮੰਮੀਏ ਬਚਾ ਲਾ ਨੀ,ਮੇਰੀ ਪੈਂਟ ਲਿਬੜਗੀ ਸਾਰੀ..

ਰੜਕੇ ਰੜਕੇ ਰੜਕੇ
ਹਾਈਕੋਰਟ ਚੰਡੀਗੜ੍ਹ ਦੀ,ਉਥੇ ਥੱਪੜ ਹਵਾਰੇ ਦਾ ਖੜਕੇ,
ਸ਼ਰਮੇ ਦੇ ਪੈਣ ਲੱਗੀਆਂ ਤਾਂ ਲੈ ਗੇ ਪੁਲਸੀਏ ਫੜਕੇ,
ਯਾਰ ਹਵਾਰਾ ਬਈ,ਖੜ੍ਹਾ ਸ਼ੇਰਾਂ ਦੇ ਵਾਂਗ ਉਥੇ ਗੜ੍ਹਕੇ,
ਸ਼ਰਮੇ ਦੀ ਬਾਹਮਣੀ ਨੂੰ ਗਸ਼ ਪੈਗੀ ਖਬਾਰ ਵਿਚ ਪੜਕੇ,
ਲੁਕ ਛਿਪ ਦਿਨ ਕੱਟਲਾ,ਕਹਿੰਦੀ, ਲੈਣਾ ਕੀ ਸਿੰਘਾਂ ਨਾਲ ਲੜਕੇ,,,
ਤੈਨੂੰ ਛੱਡਦੇ ਨੀ,ਜਿਥੇ ਮਰਜ਼ੀ ਬਹਿਜੀ ਵੜਕੇ..ਤੈਨੂੰ ਛੱਡਦੇ ਨੀ...

ਪਾਣੀ.ਪਾਣੀ ਪਾਣੀ..
ਸ਼ਰਮੇ ਦੀ ਬਾਹਮਣੀ ਦੀ ਬਈ ਹੋਗੀ ਉਲਟ ਕਹਾਣੀ,
ਸ਼ਰਮੇ ਦੀ ਹਵਾਲਾਤ ਵਿਚ ਕਹਿੰਦੇ ਹੋਗੀ ਕੁਤੇਖਾਣੀ
ਸ਼ਰਮਾ ਸੁਨੇਹਾ ਭੇਜਦਾ ਕਹਿੰਦਾ ਭੇਜਦੇ ਰਜਾਈ ਪੁਰਾਣੀ
ਲੋਗੜ ਕੰਮ ਆਜੂਗਾ,ਸੇਕ ਦੇ ਦੂਗਾ ਹਾਣ ਦਾ ਹਾਣੀ,
ਵੈਰਨੇ ਮਰ ਗਿਆ ਨੀ,ਗੱਲ ਦਾ ਝੂਠ ਨਾ ਜਾਣੀ,,,ਵੈਰਨੇ ਮਰ ਗਿਆਂ ਨੀ
______________________________________

723
Shayari / ਜਮੀਨਾ ਦੇਆ ਮਾਲਕਾ ਨੂੰ ......
« on: November 14, 2011, 05:43:24 AM »
ਜਮੀਨਾ ਦੇਆ ਮਾਲਕਾ ਨੂੰ
ਲਾਕੇ ਉਗਲਾਂ
ਡਾਲਰਾ ਦੇ ਸੁਪਨੇ ਦਿਖਾਏ
ਗਬਰੂ ਪੰਜਾਬੀਆਂ ਦੇ ਹਥੋ ਪੋਚੇ
ਗੋਰੇਆਂ  ਦੇ ਘਰਾ ਚ ਲਵਾਏ
_________________


724
Shayari / ਮੇਰਾ ਪਿਛਲਾ ਖੱਤ...
« on: November 14, 2011, 04:33:47 AM »
ਸਮਝ ਨਹੀ ਅੳਦੀ ਉਹ ਹੀ ਦੋਬਾਰਾ ਲਿਖਾ ਜਾ ਉਸ ਤੋ ਅੱਗੇ ਲਿਖਾ,
ਰੱਬ ਹੀ ਜਾਣੇ ਮੇਰਾ ਪਿਛਲਾ ਖੱਤ ਉਹਨੇ ਪੜਿਆ ਵੀ ਹੈ ਕਿ ਨਹੀ.....||
______________________________________

725
Shayari / ਰੁੱਤ......
« on: November 13, 2011, 11:42:06 PM »
ਗਰਮ ਰੁੱਤ ਨਾਲ ਆਦਮੀ ਦੇ ਹੁਣ ਯਾਰਾਨੇ ਹੋ ਗਏ
ਪਿਆਰ ਦੇ ਬਹਾਰ ਦੇ ਗੁਜਰੇ ਜਮਾਨੇ ਹੋ ਗਏ ।

ਸੱਚ ਦੀ ਦਹਿਲੀਜ ਤੇ ਜਾ ਪੈਰ ਜਿਸ ਵੀ ਰਖਿਆ
ਦੁਸਮਣ ਉਸਦੇ ਆਪਣੇ ਤੇ ਬੇਗਾਨੇ ਹੋ ਗਏ ।

ਕਤਲ ਹੋਇਆ ਸੜਕ ਉਤੇ ਹਰ ਕਿਸੇ ਨੇ ਦੇਖਿਆ
ਕਾਤਿਲ ਫਿਰ ਵੀ ਬਚ ਗਏ ਲੱਖਾਂ ਬਹਾਨੇ ਹੋ ਗਏ ।

ਕੈਸੀ ਭਲਾ ਇਹ ਪਾਲਿਸੀ ਲੋਕਾਂ ਦੀ ਸਰਕਾਰ ਦੀ
ਹਰ ਗਲੀ ਹਰ ਮੋੜ ਤੇ ਸਰਾਬਖਾਨੇ ਹੋ ਗਏ ।

ਅਜਨਬੀ ਬਣ ਆਏ ਸੀ ਤੇਰੇ ਇਸ ਸ਼ਹਿਰ ਅੰਦਰ
ਚਿਹਰੇ ਕੁਝ ਕੁ ਫੇਰ ਵੀ ਜਾਨੇ ਪਹਿਚਾਨੇ ਹੋ ਗਏ ।

ਹੁਣ ਦੁਬਾਰਾ ਮਿਲਣ ਦਾ ਵਾਅਦਾ ਨਾ ਕਰਿਓ ਦੋਸਤੋ
ਪਹਿਲਾਂ ਹੀ ਕਿੰਨੇ ਵਾਅਦਿਆਂ ਤੋ ਬੇਜ਼ੁਬਾਨੇ ਹੋ ਗਏ ।
___________________________

726
Shayari / ਮੌਸਮ....
« on: November 13, 2011, 08:49:15 PM »
ਸਾੜਸਤੀ ਵਾਲਾ ਮੌਸਮ ਐਨਾ ਨਜ਼ਦੀਕ ਆਇਆ ਹੈ ।
ਹਰ ਫੁੱਲ ਸਦਮੇ ਅੰਦਰ ਹਰ ਪੌਦਾ ਮੁਰਝਾਇਆ ਹੈ ।

ਕਦੇ ਪਰਦੇਸਾਂ ਵਿਚ ਰਹਿਕੇ ਵੀ ਹਸਤੀ ਸ਼ਾਂਤ ਰਹਿੰਦੀ ਹੈ
ਕਦੇ ਆਪਣੇ ਘਰੀ ਵੀ ਗਮ ਬਣ ਜਾਂਦਾਂ ਹਮਸਾਇਆ ਹੈ ।

ਸਾਡਾ ਇਹ ਪਾਗਲਪਣ ਦੇਖੋ ਅਸੀ ਛੇਤੀ ਘਬਰਾ ਜਾਂਦੇ
ਖੰਭ ਸੜੇ ਤਿਤਲੀਆਂ ਦੇ ਅਸੀ ਸੱਥਰ ਵਿਛਾਇਆ ਹੈ ।

ਇਹ ਗਲਤੀ ਵੀ ਅਸੀ ਕੀਤੀ ਕਿ ਬਲਦੀ ਅੱਗ ਦੇ ਨੇੜੇ
ਬਿਨ ਸੋਚਿਆਂ ਹੀ ਮੋਮ ਦਾ ਇਕ ਘਰ ਬਣਾਇਆ ਹੈ ।

ਫਰਕ ਸਾਡੇ ਤੇ ਓਹਦੇ ਦਰਮਿਆਨ ਇੰਨਾ ਜਰੂਰ ਹੈ
ਅਸੀ ਦਰੱਖਤ ਲਾਏ ਨੇ ਓਸਨੇ ਆਰਾ ਲਗਵਾਇਆ ਹੈ ।

ਬਹੁਤੇ ਸਿਆਸਤਦਾਨ ਦਿਲ ਦੇ ਸਾਫ ਨਹੀ ਹੁੰਦੇ
ਉਪਰੋ ਚਿਟੇ ਖੱਦਰ ਦਾ ਓਹਨਾਂ ਸਵਾਂਗ ਰਚਾਇਆ ਹੈ ।

ਇਹ ਅਦਾਲਤ ਉਸਦੀ ਇਹ ਕਨੂੰਨ ਵੀ ਉਸਦਾ ਹੈ
ਅਸੀ ਤਾਂ ਅਰਜ਼ ਹੀ ਕੀਤੀ ਹੁਕਮ ਉਸਨੇ ਸੁਣਾਇਆ ਹੈ ।
_____________________________

727
Shayari / ਬਿਖੜਾ ਪੈਂਡਾ ....
« on: November 13, 2011, 08:33:16 PM »
ਕਲ੍ਹ ਜਿਨ੍ਹਾਂ ਨੂੰ ਰੋਟੀ ਨਾ  ਬਸਤਰ ਮਿਲੇ।
ਅੱਜ ਉਨ੍ਹਾਂ ਦੇ  ਹੱਥਾਂ ਚੋਂ ਸ਼ਸਤਰ ਮਿਲੇ।
ਲਾਜ਼ਮੀ  ਉਸ   ਵਿੱਚੋਂ  ਦੁੱਲਾ  ਜਨਮਦੈ,
ਜਿਹਡ਼ੀ ਜੂਹ ਨੂੰ ਰੌਂਦ ਕੇ ਅਕਬਰ ਮਿਲੇ।
ਆਏ ਸੀ ਲੱਖ ਵਾਰ ਅਸੀਂ ਮਰਹਮ ਲਈ,
ਪਰ ਤੇਰੇ ਦਰ ਤੋਂ  ਸਦਾ  ਨਸ਼ਤਰ ਮਿਲੇ।
ਬਿਖਡ਼ਾ  ਪੈਂਡਾ  ਪਰ  ਅਸਾਂ ਰੁਕਣਾ  ਨਹੀਂ,
ਰਾਹਾਂ ਵਿਚ ਨਦੀਆਂ ਨੂੰ ਕਦ ਸਾਗਰ ਮਿਲੇ।
ਮੁਰਦਿਆਂ  ਦੇ ਉੱਤੋਂ  ਕੱਫਣ ਲਾਹ  ਦਿਓ,
ਜਿਉਦਿਆਂ ਤਾਈਂ ਤਾਂ ਇਕ ਚਾਦਰ ਮਿਲੇ।
ਉਹ  ਉਦਾਸੀ  ਤੇ  ਤੁਰੇ   ਏਹ  ਸੋਚ  ਕੇ,
ਕਿਸ ਦਿਸ਼ਾ ਜਾਈਏ ਕਿ ਨਾ ਬਾਬਰ ਮਿਲੇ।
ਰੌਸ਼ਨੀ  ਜਦ  ਸੂਹੀ  ਰਾਹੋਂ ਭਟਕ  ਗਈ,
ਵਕਤ ਦੇ ਰਹਿਬਰ ਬਣੇ ਹਿਟਲਰ ਮਿਲੇ।
ਪੈਰਾਂ  ਵਿਚ  ਪਗਡ਼ੀ  ਕਿਸੇ  ਦੀ  ਰੋਲ਼ਕੇ,
ਸੀਸ  ਤੇਰੇ   ਨੂੰ  ਕਿਵੇਂ   ਆਦਰ   ਮਿਲੇ?
______________________

728
Shayari / ਦਹਿਸ਼ਤ ....
« on: November 13, 2011, 04:10:46 AM »
ਲੋਕਾਂ ਦੇ ਦਿਲਾਂ ਉੱਪਰ ਛਾਈ
ਮੈਂ ਜ਼ੁਲਮ ਦੀ ਦਹਿਸ਼ਤ ਵੇਖੀ ਏ
ਮੈਂ ਮੁਰਝਾਏ ਫੁੱਲਾਂ ਵਾਂਗੂੰ
ਮਜ਼ਲੂੰਮ ਦੀ ਹਾਲਤ ਵੇਖੀ ਏ
ਦੋ ਟੁਕੜੇ ਅੰਨ ਹੀ ਮਿਲੇ ਆਖਿਰ
ਮਜ਼ਦੂਰ ਨੂੰ ਮੇਹਨਤ ਮਜ਼ਦੂਰੀ
ਮੈਂ ਖੂਨ ਚੂਸਦੀ ਨਿਰਧਨ ਦਾ
ਧੰਨਵਾਨ ਦੀ ਤਾਕਤ ਵੇਖੀ ਏ
ਧਰਤੀ ਦੇ ਕੋਨੇ ਕੋਨੇ ਵਿੱਚ
ਸੂਲੀ ਨਿੱਤ ਚੜ੍ਹਦੇ ਨਿਰਦੋਸ਼ੇ
ਮੈਂ ਸੱਚੇ ਲੋਕਾਂ ਤੇ ਲਗਦੀ
ਝੂਠੀ ਹੀ ਤੋਹਮਤ ਵੇਖੀ ਏ
ਜਦ ਜੇਠ ਹਾੜ ਦੀਆਂ ਧੁੱਪਾਂ ਨੂੰ
ਦੌਲਤਮੰਦ ਛਾਂਵਾਂ ਮਾਣਦੇ ਨੇ
ਤਦ ਭਿੱਜੀ ਵਿੱਚ ਪਸੀਨੇ ਦੇ
ਮਜ਼ਦੂਰ ਦੀ ਮੇਹਨਤ ਵੇਖੀ ਏ
ਇੰਸਾਫ ਦੀ ਕੁਰਸੀ ਪਰ ਬੈਠਾ
ਸ਼ੈਤਾਨ ਕਰੇ ਸਾਉਦੇ ਬਾਜ਼ੀ
ਮੈਂ ਸੁਪਨੇ ਵਿਕਦੇ ਵੇਖੇ ਨੇ
ਖੁਸ਼ੀਆਂ ਦੀ ਕੀਂਮਤ ਵੇਖੀ ਏ
ਜਦ ਜਕੜੀ ਜਾਵੇ ਮਾਸੂਮੀਂ
ਹਾਲਾਤ ਦੀਆਂ ਜੰਜ਼ੀਰਾਂ ਵਿੱਚ
ਫਿਰ ਵੇਸ਼ਵਾ ਬਣਕੇ ਮਜਬੂਰਨ
ਮੈਂ ਨੱਚਦੀ ਗੈਰਤ ਵੇਖੀ ਏ
ਪੈਹਿਰੇ ਵਿੱਚ ਪੈਹਿਰੇਦਾਰਾਂ ਦੇ
ਸੱਥਾਂ ਵਿੱਚ ਮਮਤਾ ਕਤਲੀ ਗਈ
ਵਿਰਲਾਪ ਸੁਣੇ ਨੇ ਮਾਂਵਾਂ ਦੇ
ਪੁੱਤਰਾਂ ਦੀ ਮਈਅਤ ਵੇਖੀ ਏ
_______________

729
Shayari / ਰਿਸ਼ਤਿਆਂ ਦੀ ਕੈਦ....
« on: November 12, 2011, 09:10:06 PM »
ਰਿਸ਼ਤਿਆਂ ਦੀ ਕੈਦ
ਦੂਰ ਕਿਸੇ ਸਮੁੰਦਰੀ ਟਾਪੂ ‘ਤੇ
ਫਸੇ ਬਸ਼ਿੰਦੇ ਦੀ ਬੇਬੱਸੀ ਤੋਂ ਵੀ ਭਿੰਆਨਕ ਹੁੰਦੀ ਐ
ਜ਼ਰਾ ਵੇਖ, ਗਹੁ ਨਾਲ ਵੇਖ
ਮਨ ਦੀਆਂ ਵਿਲਕਦੀਆਂ ਸੱਧਰਾਂ ਨੂੰ
ਬੇਖ਼ੌਫ ਤੇ ਸ਼ੂਕਦੀਆਂ ਹਵਾਵਾਂ
ਧੁਰ ਅੰਦਰ ਪਏ ਤੇਰੇ ਚਾਵਾਂ ਨੂੰ ਬਾਗੀ ਕਰਦੀਆਂ ਨੇ
ਪਰ ਹਰ ਵਾਰ
ਤੂੰ ਆਪਣੇ ਦਿਲ ਦੇ ਬੂਹੇ ਤੇ ਬਾਰੀਆਂ ਬੰਦ ਕਰ ਲੈਂਦੀ ਐਂ
ਸਦੀਆਂ ਦੇ ਪਸਰੇ ਹਨ੍ਹੇਰੇ ‘ਚ ਅਲੋਪ ਹੋ ਜਾਂਦੀ ਐਂ
ਤੇਰੀ ਸੋਚ ਦਾ ਉਦਾਸ ਪਰਿੰਦਾ
ਫੜਫੜਾਉਂਦੈ, ਸਿਸਕਦੈ ਤੇ ਕੁਰਲ਼ਾਉਂਦੈ
ਤੇ ਫਿਰ ਸ਼ਿਕਾਰੀਆਂ ਦੇ ਅੱਗੇ ਸਮਰਪਣ ਕਰ ਦਿੰਦੈ ।
___________________________

730
Shayari / ਤਰਲਾ...
« on: November 12, 2011, 08:50:46 PM »
    ਮੇਰੇ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰਥ
    ਅਕਸਰ ਮੈਨੂੰ ਤੂੰ ਕਿਸੇ ਭਟਕੇ ਰਾਹੀਂ ਦੀ ਤਰ੍ਹਾਂ
    ਆਪਣੇ ਘਰ ਦੀ ਦਹਿਲੀਜ਼ ਤੋਂ ਹੀ ਮੋੜ ਦਿੰਦੀ ਐਂ
    ਫਿਰ ਆਪਣੀ ਦੱਬੀ-ਕੁਚਲੀ ਸੱਧਰ ਦੇ ਜਨਾਜ਼ੇ ਨੂੰ
    ਬੰਦ ਦਰਵਾਜ਼ੇ ਦੀ ਵਿਰਲ ਚੋਂ ਦੇਖਦਿਆਂ
    ਆਪਣੇ ਬੁੱਲਾਂ ਨੂੰ ਚਿੱਥ ਇੱਕ ਲੰਮਾਂ ਹਉਂਕਾ ਲੈਂਦੀ ਐਂ
    ਤੇ ਮੇਰੇ ਅਨੰਤ ਸਫਰ ਦੇ ਦਰਦਾਂ ਨੂੰ
    ਆਪਣੀ ਤਕਦੀਰ ਦੇ ਹਿੱਸੇ ਲੈਣ ਲਈ
    ਰੱਬ ਦੇ ਅੱਗੇ ਇੱਕ ਮਲੂਕ ਜਿਹਾ ਤਰਲਾ ਕਰਦੀ ਐਂ ।
    ____________________________

731
Shayari / ਸਵੇਰ.....
« on: November 12, 2011, 08:16:24 PM »
ਉਠੋ ਤੁਰੀਏ ਬੈਠਿਆਂ ਨੂੰ ਦੇਰ ਹੋ ਚੁਕੀ ਹੈ ।
ਕਿਰਨਾਂ ਦਾ ਕਾਫਿਲਾ ਹੈ ਸਵੇਰ ਹੋ ਚੁਕੀ ਹੈ ।

ਢਹਿੰਦੀਆਂ ਕਲਾਵਾਂ ਨੂੰ ਆਖ ਦੇਵੋ ਅਲਵਿਦਾ
ਜਿਉਣ ਵਾਲੀ ਆਰਜ਼ੂ ਦਲੇਰ ਹੋ ਚੁਕੀ ਹੈ ।

ਫਰਜ਼ ਸਾਡਾ ਸਾਰਿਆਂ ਦਾ ਉਸਨੂੰ ਹਲੂਣੀਏ
ਜ਼ਮੀਰ ਜਿਹੜੀ ਚਿਰਾਂ ਤੋ ਹੀ ਢੇਰ ਹੋ ਚੁਕੀ ਹੈ ।

ਚਾਨਣਾ ਦੇ ਰਸਤਿਆਂ ਤੇ ਦੂਰ ਤਾਂਈ ਚਲਣਾ
ਐਵੇ ਡਰਾਉਦੇ ਜਿੰਦਗੀ ਹਨੇਰ ਹੋ ਚੁਕੀ ਹੈ ।

ਦੂਰ ਆਂਉਦੀ ਨਜ਼ਰ ਜੋ ਸਤਰੰਗੀ ਪੀਘ
ਕਾਇਨਾਤ ਫੁੱਲਾਂ ਦੀ ਚੰਗੇਰ ਹੋ ਚੁਕੀ ਹੈ ।

ਅੰਬਰੀ ਉਡਾਰੀਆਂ ਲਾਵਾਂਗੇ ਹੁਣ ਜਰੂਰ
ਦੋਸਤੀ ਪੰਖੇਰੂਆਂ ਨਾਲ ਫੇਰ ਹੋ ਚੁਕੀ ਹੈ ।
 ______________________

732
Shayari / ਖੁਦਗਰਜ਼ੀਆਂ ......
« on: November 12, 2011, 10:02:35 AM »
ਚਲੋ ਫਾਸਲੇ ਬਨਾਈਏ ਕਿ ਮੋਹ ਹੋ ਨਾ ਜਾਏ ।
ਸਭ ਰਿਸ਼ਤੇ ਭੁਲਾਈਏ ਕਿ ਮੋਹ ਹੋ ਨਾ ਜਾਏੇ ।

ਪੀੜ ਹੋਵੇ ਜੇ ਕਿਸੇ ਨੂੰ ਕੀ ਹੈ ਵਾਸਤਾ ਕਿਸੇ ਨੂੰ
ਖੁਦਗਰਜ਼ੀਆਂ ਵਧਾਈਏ ਕਿ ਮੋਹ ਹੋ ਨਾ ਜਾਏ ।

ਆਸੇ ਪਾਸੇ ਕੋਈ ਹੋਵੇ ਜੇ ਲਾਚਾਰ ਬੇਸਹਾਰਾ
ਓਹਨੂੰ ਰਜ ਕੇ ਸਤਾਈਏ ਕਿ ਮੋਹ ਹੋ ਨਾ ਜਾਏ ।

ਹਾਦਸੇ ਅਜੀਬ ਹੁੰਦੇ ਰੋਜ ਮਿਲਦੇ ਜ਼ਖਮ
ਮਰਹਮ ਨਾਂ ਲਗਾਈਏ ਕਿ ਮੋਹ ਹੋ ਨਾ ਜਾਏ ।

ਜਿਹ੍ਰੜਾ ਪਿੱਟਦਾ ਢਡੋਰਾ ਸੱਚੀ ਸੁੱਚੀ ਦੋਸਤੀ ਦਾ
ੳਹਤੋ ਕੰਨੀ ਕਤਰਾਈਏ ਕਿ ਮੋਹ ਹੋ ਨਾ ਜਾਏ ।

ਪਾਪ ਜ਼ੁਲਮ ਫਰੇਬ ਜਿੰਨੇ ਮਰਜੀ ਪਏ ਹੋਣ
ਅੱਖਾਂ ਮੀਟ ਲੰਘ ਜਾਈਏ ਕਿ ਮੋਹ ਹੋ ਨਾ ਜਾਏ ।
_________________________

733
Shayari / ਪੈਗਾਮ....
« on: November 12, 2011, 08:14:26 AM »
ਜਿਸ ਰਾਹ ਤੇ ਵੀ ਨਿਕਲਾਂਗੇ ਕੋਈ ਪੈਗਾਮ ਦੇਵਾਂਗੇ
ਦੁਰਕਾਰਾਂਗੇ ਝੂਠ ਨੂੰ ਸੱਚ ਨੂੰ ਹੀ ਸਲਾਮ ਦੇਵਾਂਗੇ ।
ਕਿਸੇ ਨੇ ਪੁਛਿਆ ਕਿ ਬੇਵਫਾ ਉਹ ਕੌਣ ਸੀ ਆਖਿਰ ?
ਸਿਰਫ ਕਿਸਮਤ ਤੇ ਹੀ ਅਸੀਂ ਇਲਜਾਮ ਦੇਵਾਂਗੇ ।
ਮੋਢੇ ਤੇ ਸਿਰ ਰੱਖਕੇ ਤੂੰ ਸੌਂ ਜਾਂਵੀਂ ਜਦੋਂ ਮਰਜੀ
ਇਕੱਠੇ ਸਫਰ ਤੇ ਨਿਕਲੇ ਤੈਨੂੰ ਆਰਾਮ ਦੇਵਾਂਗੇ ।
ਕਿੰਨਾ ਭਟਕੇ ਹਾਂ ਹੁਣ ਤੀਕ ਇਸਦੇ ਲੱਗ ਕੇ ਆਖੇ
ਦਿਲ ਦਾ ਅੱਥਰਾ ਘੋੜਾ ਇਸਨੂੰ ਲਗਾਮ ਦੇਵਾਂਗੇ ।
ਮੌਸਮ ਵਫਾ ਕਰੇ ਨਾ ਕਰੇ ਇਹ ਓਸਦੀ ਮਰਜੀ
ਇਸ ਕਲਮ ਤੋ ਤਾਜ਼ਾ ਇਕ ਹੋਰ ਕਲਾਮ ਦੇਵਾਂਗੇ ।
ਮੁੱਢੋਂ ਅਗਾਜ਼ ਰਿਹਾ ਫਿੱਕਾ ਭਾਂਵੇਂ ਇਸ ਕਹਾਣੀ ਦਾ
ਇਸ ਨੂੰ ਖੂਬਸੂਰਤ ਆਖਰੀ ਅੰਜਾਂਮ ਦੇਵਾਂਗੇ ।
_______________________

734
Shayari / ਜੰਨਤ ....
« on: November 12, 2011, 05:25:59 AM »
ਇਹ ਮੌਸਮ ਉਦੋਂ ਜਿਹਾ ਮੌਸਮ ਨਹੀਂ ।
ਪਹਿਲਾਂ ਵਾਂਗੂ ਮਹਿਕਦਾ ਗੁਲਸ਼ਨ ਨਹੀ ।
ਜਿੰਦਗੀ ਵਿਚ ਜੋੜੀਏ ਸ਼ਬਦ ਕੁਝ ਸਕੂਨ ਦੇ
ਕੋਈ ਦਰ ਐਸਾ ਲਭੀਏ ਜਿਸ ਦਰ ਤੇ ਮਾਤਮ ਨਹੀਂ ।
ਆਪਣਿਆਂ ਨੂੰ ਬੇਰੁਖੀ ਨਾਲ ਅਲਵਿਦਾ ਜੇ ਕਹਿ ਦਿਆਂ
ਆਮ ਜਿਹਾ ਬੰਦਾ ਹਾਂ ਮੈਂ ਐਨਾ ਤਾਂ ਗੌਤਮ ਨਹੀਂ ।
ਰਾਤਾਂ ਨੂੰ ਹੁਣ ਜਾਗ ਕਿਵੇਂ ਜੁਗਨੂੰ ਤਲਾਸ਼ੀਏ
ਹਨੇਰਿਆਂ ਨੂੰ ਚੀਰਨਾ ਇਹਨੀਂ ਦਿਨੀ ਹਿੰਮਤ ਨਹੀਂ ।
ਵੇਦਨਾਂ ਦਾ ਦਾਇਰਾ ਹੋਰ ਕਰੀਏ ਮੋਕਲਾ
ਸਦਮੇ ਵਿਚ ਹਰ ਫੁੱਲ ਹੈ ਟਹਿਕਦੀ ਜੰਨਤ ਨਹੀਂ ।
ਉਸਰੇਗਾ ਇਕ ਤਾਜ ਮਹਿਲ ਆਪਣੇ ਵੀ ਵਾਸਤੇ
ਚਲੋ ਉਜਾੜਾਂ ਮੱਲੀਏ ਆਪਣੀ ਇਹ ਕਿਸਮਤ ਨਹੀਂ ।
____________________________

735
Shayari / ਅਵਾਰਾ....
« on: November 12, 2011, 04:15:13 AM »
ਬੱਦਲ ਵਾਂਗ ਅਵਾਰਾ ਬਣ ਕੇ ਦੇਖਾਂਗੇ ।
ਸੁਪਨਿਆਂ ਦਾ ਸਹਾਰਾ ਬਣ ਕੇ ਦੇਖਾਂਗੇ ।
ਕਾਲੀ ਰਾਤ ਦਾ ਆਲਮ ਬਹੁਤ ਹੰਢਾਇਆ
ਸਰਘੀ ਵਾਲਾ ਤਾਰਾ ਬਣਕੇ ਦੇਖਾਂਗੇ ।
ਦਿਲ ਦਾ ਸਾਗਰ ਉਛਲ ਉਛਲ ਹਾਰ ਗਿਆ
ਠੰਡਾ ਸ਼ਾਂਤ ਕਿਨਾਰਾ ਬਣ ਕੇ ਦੇਖਾਂਗੇ ।
ਬੱਚੇ ਅਤੇ ਫੁੱਲ ਦੀ ਮੁਸਕਾਨ ਜਿਹਾ
ਮਿੱਠਾ ਕੋਈ ਲਾਰਾ ਬਣਕੇ ਦੇਖਾਂਗੇ ।
ਪੈਦਾ ਕਰਕੇ ਦਿਲ ਵਿਚ ਰੁੱਖਾਂ ਦੀ ਜੀਰਾਂਦ
ਧਰਤੀ ਵਰਗਾ ਭਾਰਾ ਬਣਕੇ ਦੇਖਾਂਗੇ ।
ਪਲਕਾਂ ਹੇਠਾਂ ਡਲਕ ਰਿਹਾ ਜੋ ਅੱਖਾਂ ਵਿਚ
ਉਹ ਇਕ ਅੱਥਰੂ ਖਾਰਾ ਬਣਕੇ ਦੇਖਾਂਗੇ ।
_____________________

736
Shayari / ਮਹਿਮਾਨ....
« on: November 12, 2011, 02:25:31 AM »
ਦਮ ਤੋੜਦੀਆਂ ਹਸਰਤਾਂ ਦੀ ਜਾਨ ਬਣਕੇ ਆ
ਸੁੰਨੀਆਂ ਇਹ ਮਹਿਫਲਾਂ ਮਹਿਮਾਨ ਬਣਕੇ ਆ ।
ਤਿੜਕ ਰਹੀਆਂ ਸਧਰਾਂ ਰੁਲ ਰਹੀ ਹੈ ਆਬਰੂ,
ਦਿਲ ਨੂੰ ਢਾਰਸ ਦੇਣ ਲਈ ਸਨਮਾਨ ਬਣਕੇ ਆ ।
ਖੁਦਗਰਜ਼ੀ ਦਾ ਜੋਰ ਰਿਸ਼ਤੇ ਗਵਾਚ ਜਾਣਗੇ,
ਸਾਝਾਂ ਦੇ ਤਾਣੇ ਜੋ ਬੁਣੇ ਇਨਸਾਨ ਬਣਕੇ ਆ ।
ਅਨਹੋਣੀ ਕੋਈ ਆਰਜ਼ੂ ਅੱਖਾਂ ਦੇ ਵਿਚ ਤੈਰਦੀ,
ਵਜੂਦ ਜੋ ਤਲਾਸ਼ਦਾ ਉੁਹ ਹਾਣ ਬਣਕੇ ਆ ,
ਗਰੀਬ ਜਿਹੀ ਰੁੱਤ ਹੈ ਸੁਪਨੇ ਬੇਰੰਗ ਹੋਣਗੇ,
ਕਰਜੇ ਮਾਰੀ ਆਤਮਾ ਧਨਵਾਨ ਬਣਕੇ ਆ ।
ਧਰਤੀ ਦਾ ਵਾਰਸ ਦੇਖਲਾ ਹੋਰ ਕੋਈ ਹੋ ਗਿਆ,
ਇਸ ਦਾ ਸੀਨਾ ਠਾਰੀਏ ਕਿਰਸਾਨ ਬਣਕੇ ਆ
________________________

737
Shayari / ਸ਼ਹਿਰ ....
« on: November 12, 2011, 01:43:21 AM »
ਓਦੋਂ ਤੇਰੇ ਸ਼ਹਿਰ ਅੰਦਰ
ਪ੍ਰਵੇਸ਼ ਕਰਦਿਆਂ
ਸਿਰਫ ਇਕ ਬੋਰਡ ਸੀ ਸਾਦਾ ਜਿਹਾ
ਉਸ ਉਪਰ ਲਿਖਿਆ ਹੁੰਦਾ
ਆਉ ਜੀ,ਜੀ ਆਇਆਂ ਨੂੰ
ਹੁਣ ਜਦ ਵੀ
ਤੇਰੇ ਸ਼ਹਿਰ ਆਉਂਦਾ ਹਾਂ
ਕਈ ਰੰਗੀਨ ਬੋਰਡ ਮਿਲਦੇ ਨੇ
ਲਿਖਿਆ ਹੁੰਦਾ ਹੈ
ਕਰ ਲਉ ਦੁਨੀਆਂ ਮੁੱਠੀ ਮੇਂ
ਜਾਂ ਫਿਰ ਠੰਡਾ ਮਤਲਬ ਕੋਕਾ ਕੋਲਾ
ਇੰਜ ਜਾਪਦਾ ਹੈ
ਇਹ ਇਨਸਾਨਾਂ ਦਾ ਨਹੀਂ
ਕੰਪਨੀਆਂ ਦਾ ਸ਼ਹਿਰ ਹੈ ।
________________

738
Shayari / ਚਟਾਨ......
« on: November 12, 2011, 01:05:58 AM »
ਜੇ ਤੁਰੇ ਤਾਂ ਤੁਰਾਂਗੇ ਤੂਫਾਨ ਬਣਕੇ ।
ਜੇ ਖੜੇ ਤਾਂ ਖੜਾਂਗੇ ਚਟਾਨ ਬਣਕੇ ।
ਕੋਹਰਾਮ ਮੱਚਿਆ ਹੋਇਆ ਇਥੇ ਬੜਾ
ਝੂਲੋ ਤੁਸੀਂ ਦੋਸਤੀ ਦੇ ਨਿਸ਼ਾਨ ਬਣਕੇ ।
ਬੰਬ ਬੰਦੂਕਾਂ ਬਾਰੂਦ ਨਾ ਉਗਾਓ ਇਥੇ
ਧਰਤੀ ਤੇ ਰਹੋ ਸਾਊ ਇਨਸਾਨ ਬਣਕੇ ।
ਇਸ ਦੀ ਕੁੱਖ ਦੀ ਨਾ ਕਰੋ ਚੀਰਫਾੜ
ਮਿੱਟੀ ਜਰਖੇਜ ਕਰੋ ਕਿਰਸਾਨ ਬਣਕੇ ।
ਤਲਵਾਰ ਦੇ ਹਰ ਰੂਪ ਨੂੰ ਕਰੋ ਨਫਰਤ
ਵਰਨਾਂ ਹੈ ਤਾਂ ਵਰੋ ਕਿਰਪਾਨ ਬਣਕੇ ।
ਸਦੀਵੀ ਨਹੀਂ ਪੜਾਅ ਇਥੇ ਹਰ ਕਿਸੇ ਦਾ
ਦੁਨੀਆਂ ਤੇ ਵਿਚਰੋ ਮਹਿਮਾਨ ਬਣਕੇ ।
ਕੋਈ ਪਰਿੰਦਾ ਆਇਆ ਮਸਾਂ ਦਰਾਂ ਉਤੇ
ਚੋਗ ਖਿਲਾਰੀਏ ਚਲੋ ਮੇਜਬਾਨ ਬਣਕੇ ।
_____________________

739
Shayari / ਫਿਕਰ....
« on: November 11, 2011, 11:59:28 PM »
ਬੇਰਹਿਮ ਕੋਝੇ ਮੌਸਮਾਂ ਦਾ ਕਰੋ ਜਿਕਰ ਕੋਈ
ਬਿਰਖਾਂ ਅਤੇ ਪਰਿੰਦਿਆਂ ਦਾ ਕਰੋ ਫਿਕਰ ਕੋਈ।
ਕਾਇਨਾਤ ਦੇ ਵੱਡਮੁੱਲੇ ਤੋਹਫੇ ਬਚਾ ਲਈਏ
ਸਾਰੇ ਲਾਈਏ ਜਿਸ ਵਿਚ ਵੀ ਹੈ ਹੁੱਨਰ ਕੋਈ ।
ਖੜ ਖੜ ਦਾ ਸ਼ੋਰ ਅਤੇ ਲਕੀਰ ਧੂੰਏਂ ਦੀ ਦੇਖੋ
ਮਸ਼ੀਨਾ ਦੇ ਕਹਿਰ ਤੋਂ ਬਚਿਆ ਨਹੀ ਨਗਰ ਕੋਈ।
ਲੰਮੀਆਂ ਇਹ ਪਟੜੀਆਂ ਤੇ ਚੌੜੀਆਂ ਸੜਕਾਂ
ਫਿਰ ਵੀ ਨਹੀਂ ਹਾਦਸੇ ਤੋਂ ਬਿਨਾ ਸਫਰ ਕੋਈ ।
ਵਧ ਰਹੀਆਂ ਨੇ ਸ਼ਹਿਰਾਂ ਤੋਂ ਬਾਹਰ ਬਸਤੀਆਂ
ਦਾਅਵਾ ਅਜੇ ਇਹ ਨਹੀ ਕਿ ਨਹੀ ਬੇਘਰ ਕੋਈ ।
ਇਕ ਆਸ ਹੈ ਅੱਜ ਵੀ ਮਰੁੰਡੇ ਰੁੱਖ ਉਪਰ
ਫੁੱਟੇਗੀ ਹਰੀ ਕਚੂਰ ਇਕ ਦਿਨ ਲਗਰ ਕੋਈ।
_______________________

740
Shayari / ਅਜਨਬੀ .....
« on: November 11, 2011, 11:46:16 PM »
ਬਲਦੀ ਅੱਗ ਸੀਨੇ ਵਿਚ ਲੈ ਕੇ ਸਾਥ ਹੰਢਾਈਏ ਕਿਸ ਤਰਾਂ ?
ਹਰ ਇਕ ਚਿਹਰਾ ਅਜਨਬੀ ਹੈ ਯਾਰ ਬਣਾਈਏ ਕਿਸ ਤਰਾਂ ?
ਨਫਰਤਾਂ ਦੇ ਤੀਰ ਖਾ ਕੇ ਪੀ ਕੇ ਜ਼ਹਿਰ ਜੁਦਾਈ ਦਾ
ਇਸ਼ਕ,ਮੁਹੱਬਤ ਪਿਆਰ ਵਾਲੇ ਸੋਹਲੇ ਗਾਈਏ ਕਿਸ ਤਰਾਂ ?
ਦਿਨ ਤਾਂ ਲੰਘ ਜਾਂਦਾ ਹੈ ਮਿਲਣ ਦੇ ਸੁਪਨੇ ਦੀ ਆਸ
ਕਾਲੀ ਲੰਮੀ ਤੇ ਡਰਾਉਣੀ ਰਾਤ ਲੰਘਾਈਏ ਕਿਸ ਤਰਾਂ ?
ਪੀੜ ਤਾਂ ਟੁਟਣ ਦੀ ਹੈ ਉਹ ਫੁੱਲ ਹੈ ਜਾਂ ਦਿਲ ਹੈ
ਬਾਗ ਵਿਚੋਂ ਟਹਿਕਦਾ ਫੁੱਲ ਤੋੜ ਲਿਆਈਏ ਕਿਸ ਤਰਾਂ ?
ਬਿਖੜੇ ਰਾਹਾਂ ਦਾ ਪੈਂਡਾ ਵਿਸਰ ਗਿਆ ਹੈ ਕਾਫਿਲਾ ਵੀ
ਇਕੱਲੇ ਤੁਰ ਕੇ ਜਿ਼ੰਦਗੀ ਦਾ ਪੰਧ ਮੁਕਾਈਏ ਕਿਸ ਤਰਾਂ ?
_____________________________

Pages: 1 ... 32 33 34 35 36 [37] 38 39 40