This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 93 94 95 96 97 [98] 99
1941
« on: November 08, 2011, 11:33:18 PM »
ਕਹਿਣ ਤੋਂ ਗ਼ੁਰੇਜ ਕਰਦਾ ਹਾਂ,ਰਿਹਾ ਵੀ ਨਹੀਂ ਜਾ ਰਿਹਾ। ਔਹ! ਵੇਖੋ ਨੇਤਾ ਤੁਹਾਡਾ, ਸ਼ਹੀਦਾਂ ਨੂੰ ਵੇਚੀ ਜਾ ਰਿਹਾ। ਸੇਕਣ ਲਈ ਸਿਆਸਤ ਦੀਆਂ ਰੋਟੀਆਂ ਭੱਠ ਗਰਮ ਚਾਹੀਦੈ, ਮਜਦੂਰਾਂ ਮਜਬੂਰਾਂ ਦੀਆਂ ਸਿਸਕੀਆਂ ਦਾ ਬਾਲਣ ਪਾ ਰਿਹਾ। ਕੋਈ ਗ਼ਰਜ ਨਹੀਂ ਕਿਸੇ ਦੇ ਭੁੱਖੇ ਬਾਲ ਦੀ,ਜੀਵੇ ਜਾਂ ਮਰੇ, ਇਹ ਤਾਂ ਹਰ ਰੋਜ ਆਪਣਾ ਹੀ ਢਿੱਡ ਭਰੀ ਜਾ ਰਿਹਾ। ਝੂਠੇ ਵਾਅਦਿਆਂ ਦੀ ਭਰੀ ਹੈ ਦੁਕਾਨ, ਇਸ ਨੇ ਤੁਹਾਡੇ ਲਈ, ਲੁੱਟ ਲਵੋ ਮਾਲ, ਲੁੱਟ ਲਵੋ ਮਾਲ, ਇਹੀ ਰੌਲਾ ਪਾ ਰਿਹਾ। ਲਪੋਟ ਸੰਖ ਹੈ ਇੱਕ ਦੇ ਦੋ, ਦੋ ਦੇ ਚਾਰ ਦੀ ਆਵਾਜ਼ ਮਾਰਦਾ, ਤੋਰੀ ਜਾਵੇ ਸਭ ਨੂੰ, ਪੱਲੇ ਕਿਸੇ ਦੇ ਕੁਝ ਵੀ ਨਹੀਂ ਪਾ ਰਿਹਾ। ਆਵੇਗਾ ਫਿਰ ਦੁਬਾਰਾ ਤੁਹਾਡੇ ਹੀ ਦਰ ਵੋਟਾਂ ਲੈਣ ਨੂੰ, ਟਿਕਣ ਨਹੀ ਦਿੰਦਾ ਲੀਡਰ ਬਣਨ ਦਾ ਚਸਕਾ ਹੈ ਸਤਾ ਰਿਹਾ। ਅੱਜ ਜੋ ਤੁਹਾਨੂੰ ਦਿੱਸਦਾ ਹੈ ਦੇਵਤਾ, ਤੁਹਾਡਾ ਗ਼ਮਖ਼ਾਰ , ਸੱਚ ਜਾਣੋ ਇਹੀ ਦਰਿੰਦਾ, ਖੂਨ ਤੁਹਾਡੇ ‘ਚ ਹੈ ਨਹਾ ਰਿਹਾ। ਝੁੱਕ ਜਾਣਾ ਸਮੇਂ ਦੀ ਨਬਜ ਪਹਿਚਾਣ ਕੇ,ਹੈ ਇਸ ਦੀ ਫ਼ਿਤਰਤ, ਕਮਾਲ ਦਾ ਨੁਖ਼ਸ਼ਾ ਹੈ ਇਹ, ਜੋ ਇਸ ਨੂੰ ਹੈ ਰਾਸ ਆ ਰਿਹਾ। ਸੰਭਲ ਜਾਵੋ ਅਜੇ ਵੀ ਵਕਤ ਹੈ, ਐ! ਭੁੱਲ ਜਾਣ ਵਾਲਿਓ, ਵੇਖ ਲਵੋ ਇਹ ‘ਤੀਰ’ ਤੁਹਾਡੇ ਵੱਲ ਸਿੱਧੇ ਹੈ ਚਲਾ ਰਿਹਾ। _______________________________
1942
« on: November 08, 2011, 10:56:41 PM »
ਇੱਕ ਲੜਕੀ ਸੀ ਅੰਨ੍ਹੀ ਜੋ ਸੀ ਬੜੀ ਲਾਚਾਰ ਜਿਹਨੂੰ ਜਾਪਦਾ ਸੀ ਸਾਰਾ ਸੁੰਨਾ-ਸੁੰਨਾ ਸੰਸਾਰ ਇੱਕ ਲੜਕਾ ਸੀ ਉਹਨੂੰ ਬੜਾ ਕਰਦਾ ਪਿਆਰ ਉਹ ਵੀ ਕਰਦੀ ਸੀ ਉਹਦਾ ਤਨੋ-ਮਨੋ ਸਤਿਕਾਰ ਦਿਨ-ਰਾਤ ਮੁੰਡਾ ਉਹਦੀ ਸੇਵਾ ਰਹਿੰਦਾ ਕਰਦਾ ਉਹਦੀ ਬੇ-ਰੰਗ ਜ਼ਿੰਦਗੀ ‘ਚ ਰੰਗ ਰਹਿੰਦਾ ਭਰਦਾ ਇੱਕ ਦਿਨ ਕੁੜੀ ਕਿਹਾ-ਜੇ ਮੈਂ ਵੇਖ ਸਕਾਂ ਸੰਸਾਰ ਸਭ ਕੁਝ ਛੱਡ ਤੇਰੀ ਹੋ ਜਾਵਾਂਗੀ ਮੈਂ ਯਾਰ ਇੱਕ ਦਿਨ ਕੋਈ ਉਹਨੂੰ ਅੱਖਾਂ ਦਾਨ ਕਰ ਗਿਆ ਉਹਦੀ ਬੇ-ਰੰਗ ਦੁਨੀਆਂ ‘ਚ ਲੱਖਾਂ ਰੰਗ ਭਰ ਗਿਆ ਹੁਣ ਵੇਖ ਸੰਸਾਰ ਕੁੜੀ ਫੁੱਲੇ ਨਾ ਸਮਾ ਰਹੀ ਖੁਸ਼ੀ ਵਿੱਚ ਖੀਵੀ ਪੈਰ ਧਰਤੀ ਨਾ ਲਾ ਰਹੀ ਇੱਕ ਦਿਨ ਮੁੰਡੇ ਕਿਹਾ ਨਾਲ ਖੁਸ਼ੀਆਂ ਤੇ ਚਾਅ ਕੀ ਮੇਰੇ ਨਾਲ ਹੁਣ ਤੂੰ ਕਰੇਂਗੀ ਵਿਆਹ ਜਦ ਕੁੜੀ ਵੇਖਿਆ ਏ ਯਾਰ ਉਸ ਅੰਨ੍ਹੇ ਨੂੰ ਬਿਨਾਂ ਕੁਝ ਬੋਲੇ ਉਹ ਹੋ ਗਈ ਇੱਕ ਬੰਨੇ ਨੂੰ ਫਿਰ ਮੁੰਡੇ ਕਿਹਾ ਕਿ ਤੂੰ ਕੀਤਾ ਸੀ ‘ਕਰਾਰ ਕਿ ਸਾਥ ਮੇਰੇ ਰਹੇਂਗੀ ਤੂੰ ਛੱਡ ਸਾਰਾ ਸੰਸਾਰ ਕਿੱਥੇ ਗਿਆ ਵਾਅਦਾ ਤੇਰਾ ਕਿਂਥੇ ਗਿਆ ਪਿਆਰ ਦਿਲ ਵਿੱਚ ਜੋ ਏ ਤੇਰੇ ਦੱਸ ਮੈਨੂੰ ਯਾਰ ਕੁੜੀ ਬੋਲੀ ਹੁਣ ਨਾ ਮੈਂ ਅੰਨ੍ਹੇ ਸੰਗ ਜਾਵਾਂਗੀ ਹੁਣ ਤਾਂ ਮੈਂ ਆਪਣੀ ਨਵੀਂ ਦੁਨੀਆਂ ਵਸਾਵਾਂਗੀ ਇਹਨਾਂ ਸੁਣ ਮੁੰਡੇ ਕਿਹਾ ਭਰੇ ਮਨ ਨਾਲ ਕਿ ਅੱਖਾਂ ਮੇਰੀਆਂ ਦਾ ਬਸ ਰੱਖੀਂ ਤੂੰ ਖਿਆਲ ਕਿ ਅੱਖਾਂ ਮੇਰੀਆਂ ਦਾ ਬਸ ਰੱਖੀਂ ਤੂੰ ਖਿਆਲ _______________________
1943
« on: November 08, 2011, 09:52:31 PM »
ਮਸਤੀ ਦਾ ਸਾਜ ਅੰਦਰੇ ਹੀ ਵਜਾ ਲਿਆ ਕਰ। ਦਰਦ ਦਾ ਗ਼ੀਤ ਵੀ ਕਦੇ ਗੁਣਗੁਣਾ ਲਿਆ ਕਰ। ਪਾਣੀ ‘ਚੋਂ ਅਤਰ ਦੀ ਸੁਗੰਧੀ ਹੈ ਉਂਡਦੀ ਪਈ, ਆਂਸੂਆਂ ਦੀ ਬਰਸਾਤ ‘ਚ ਵੀ ਨਹਾ ਲਿਆ ਕਰ। ਆਦਤ ਬਣ ਗਈ ਹੈ ਤੈਨੂੰ ਮੌਤ ਤੋਂ ਡਰਨ ਦੀ, ਕਦੇ ਕਦੇ ਮੌਤ ‘ਤੇ ਵੀ ਮੁਸਕਰਾ ਲਿਆ ਕਰ। ਖੋਹ ਲਿਆ, ਭਰ ਲਿਆ ਸਦਾ ਘਰ ਅਪਣਾ, ਅੱਧੀ ‘ਚੋਂ ਅੱਧੀ ਵੰਡ ਕੇ ਵੀ ਖਾ ਲਿਆ ਕਰ। ਹਨੇਰੇ ‘ਚ ਭਟਕਦਾ ਟੱਕਰਾਂ ਪਿਆ ਤੂੰ ਮਾਰਦਾ, ਸੁਰਮਾ ਗਿਆਨ ਦਾ ਨੈਣਾਂ ‘ਚ ਪਾ ਲਿਆ ਕਰ। ਢਾਈ ਅੱਖਰ ਮਿਲ ਗਏ ‘ਪ੍ਰੇਮ’ ਸਾਥੀ ਹੋ ਗਿਆ, ਇਹ ਨੁਖ਼ਸਾ ਵੀ ਕਦੇ ਕਦੇ ਅਜ਼ਮਾ ਲਿਆ ਕਰ। _________________________
1944
« on: November 08, 2011, 09:36:12 PM »
ਕਾਹਦੀ ਏ ਪੜਾਈ ਕਾਲਜਾਂ ’ਚ ਐਸ਼ ਯਾਰੋਂ, ਪੜਾਈ ਬਣ ਗਿਆ ਬਹਾਨਾ ਸਾਰੇ ਕਰਦੇ ਨੇ ਪਾਸ ਟੈਮ ਯਾਰੋਂ। ਮਾਪਿਆਂ ਦੇ ਪੈਸਿਆ ਦੀ ਕਰੇਂ ਪਰਵਾਹ ਜੋ, ਲਖਾਂ ਵਿਚੋਂ ਕੋਈ ਇਕ ਆ। ਨਈਂ ਤਾਂ ਸਾਰੇ ਕਰਦੇ ਨੇ ਖੁਲੀ ਕੈਸ਼ ਯਾਰੋਂ, ਕਾਹਦੀ ਏ ਪੜਾਈ ਕਾਲਜਾਂ ’ਚ ਐਸ਼ ਯਾਰੋਂ ਕੁੜੀਆਂ ਆਉਂਦੀਆਂ ਨੇ ਇਉ ਸਜਧਜ, ਜਿਵੇਂ ਕਾਲਜ ਨਈਂ ਫ਼ੈਸਨ ਸੋਆਂ। ਛਡ ਸਲਵਾਰਕਮੀਜ, ਜੀਨਟੀਸ਼ਰਟ ਦਾ ਪੂਰਾ ਕਰਦੀਆਂ ਨੇ ਮੈਚ ਯਾਰੋਂ। ਕਾਹਦੀ ਏ ਪੜਾਈ ਕਾਲਜਾਂ ’ਚ ਐਸ਼ ਯਾਰੋਂ ਮੁੰਡਿਆਂ ਦਾ ਪੜਾਈ ਵਲੇ ਘਟ ਈ ਖਿਆਲ ਏ,ਦੋ ਗਲਾ ਇਨ੍ਹਾਂ ਦੀਆ ਬੜੀਆਂ ਕਮਾਲ ਏ। ਆਸ਼ਕੀ, ਲੜਾਈ ਤੋਂ ਪਿਛੇ ਨਈਓੁ ਹਟ ਦੇ, ਦੇਣੀ ਭਾਵੇਂ ਇੰਨ੍ਹਾਂ ਨੂੰ ਜਾਨ ਯਾਰੋਂ। ਕਾਹਦੀ ਏ ਪੜਾਈ ਕਾਲਜਾਂ ’ਚ ਐਸ਼ ਯਾਰੋਂ ਫਰੈਂਡਸਿ਼ਪ ਕਰਨ ਤੇ ਕਰਾਉਣ ਵਿਚ, ਸਾਰੇ ਦਿੰਦੇ ਨੇ ਇਕਦੂਜੇ ਦਾ ਸਾਥ ਯਾਰੋਂ। ਭਾਵੇਂ ਫਰੈਂਡਸਿ਼ਪ ਦੇ ਚਕਰ ਵਿਚ ਕਰ ਲੈਣ ਜਿੰਦਗੀ ਖਰਾਬ ਯਾਰੋਂ। ਕਾਹਦੀ ਏ ਪੜਾਈ ਕਾਲਜਾਂ ’ਚ ਐਸ਼ ਯਾਰੋਂ ਕਾਹਦੀ ਏ ਪੜਾਈ ਕਾਲਜਾਂ ’ਚ ਐਸ਼ ਯਾਰੋਂ ______________________
1945
« on: November 08, 2011, 09:23:42 PM »
ਜ਼ਿੰਦਗੀ ਸਾਦਗੀ ਵਾਲੀ ਛੱਡ ਕੇ ਬੇ-ਸਬਰਾ ਹੁਣ ਹੋਇਆ ਮਨੁੱਖ। ਪੈਦਾਵਾਰ ਹੁਣ ਘੱਟਦੀ ਜਾਂਦੀ ਵੱਧਦੀ ਜਾਂਦੀ ਢਿੱਡ ਦੀ ਭੁੱਖ। ਧਰਤ ਦਾ ਪਾਣੀ ਡੂੰਗਾ ਹੋ ਗਿਆ ਤੇ ਘੱਟਦੇ ਜਾਵਣ ਜੰਗਲ-ਰੁੱਖ। ਹੁਣ ਇਸ ਤੋਂ ਵੱਡਾ ਪਾਪ ਕੀ ਕਬਰ ਹੈ ਬਣ ਗਈ ਮਾਂ ਦੀ ਕੁੱਖ। __________________
1946
« on: November 08, 2011, 09:21:09 PM »
hon nu tan sab kuch ho sakda je asi caahiye,,
1947
« on: November 08, 2011, 09:18:42 PM »
hanji,,,
1948
« on: November 08, 2011, 09:17:56 PM »
sukriya ji,,,
1949
« on: November 08, 2011, 09:12:49 PM »
ਜ਼ਿੰਦਗੀ ਦੀਆਂ ਘੁੰਮਣ ਘੇਰੀਆਂ। ਦੋ ਤੇਰੀਆਂ ਦੋ ਮੇਰੀਆਂ। ਦੱਸ ਕਿਵੇਂ ਸੁਲਾਵਾਂ ਪੀੜਾਂ ਨੂੰ, ਜੋ ਹੁਣ ਨੇ ਸਭੇ ਮੇਰੀਆਂ। ਦੋ ਤੇਰੀਆਂ ਦੋ ਮੇਰੀਆਂ……
ਸਾਡਾ ਮਿਲਣਾ ਚੁਭ ਗਿਆ ਲੋਕਾਂ ਨੂੰ। ਦਸ ਕਿਵੇਂ ਹਟਾਵਾਂ ਰੋਕਾਂ ਨੂੰ? ਜੱਗ ਗੱਲਾਂ ਕਰੇ ਬਥੇਰੀਆਂ। ਚੜ੍ਹ ਆਈਆਂ ਜਿਵੇਂ ਹਨੇਰੀਆਂ। ਦੋ ਤੇਰੀਆਂ ਦੋ ਮੇਰੀਆਂ……
ਕਿਉਂ ਵਲਗਣ ਜਾਤ ਰਿਵਾਜ਼ਾ ਦੇ? ਕਿਉਂ ਟੁੱਟਣ ਪਰ ਖ਼ੁਆਬਾਂ ਦੇ? ਨਹੀਂ ਲੇਖੇ ਇਨ੍ਹਾਂ ਹਿਸਾਬਾਂ ਦੇ। ਮੈਂ ਮਿੰਨਤਾਂ ਕਰਾਂ ਬਥੇਰੀਆਂ। ਦੋ ਤੇਰੀਆਂ ਦੋ ਮੇਰੀਆਂ……
ਕਦ ਸੋਚ ਦਾ ਚਾਨਣ ਉਂਗੇਗਾ? ਇਹ ਵੈਰਾਂ ਦਾ ਭਾਂਬੜ ਬੁੱਝੇਗਾ? ਫੁੱਲਾਂ ਵਿੱਚ ਉਂਗੀਆਂ ਬੇਰੀਆਂ। ਕਿਉਂ ਭੇਡਾਂ ਬਾਘਾਂ ਘੇਰੀਆਂ? ਦੋ ਤੇਰੀਆਂ ਦੋ ਮੇਰੀਆਂ……
ਹੁਣ ਹੋ ਜਾ ਬਾਗ਼ੀ ਰੀਤਾਂ ‘ਤੋਂ। ਹੁਣ ਝਾਕ ਨਾ ਅੰਦਰੋਂ ਝੀਤਾਂ ‘ਚੋਂ। ਜਵਾਲਾ ਨੇ ਹਿੰਮਤਾਂ ਤੇਰੀਆਂ। ਫਿਰ ਬੁਝਣ ਨਾ ਆਸਾਂ ਤੇਰੀਆਂ। ਸਭ ਹਟ ਜਾਵਣ ਘੁੰਮਣ ਘੇਰੀਆਂ। ਸਹਿ ਲਈਆਂ ਸੱਟਾਂ ਬਥੇਰੀਆਂ। ਹੁਣ ਪੂਰਨ ਰੀਝਾਂ ਮੇਰੀਆਂ _______________
1950
« on: November 08, 2011, 08:41:54 PM »
ਦਾਅ ਕਿਸੇ ਲੱਗਦਾ ਜਿੱਥੇ, ਹਰ ਕੋਈ ਲਾਉਦਾਂ ਏ ਫੜਿਆ ਜਾਵੇ ਚੋਰ, ਨਹੀ ਤਾਂ ਸਾਧ ਕਹਾਉਦਾ ਏ __________________________
1951
« on: November 08, 2011, 08:29:37 PM »
ਸੜਕੇ-ਸੜਕੇ ਜਾਂਦਿਆ ਸੁਣ ਰਾਹੀਆ ਵੇ ਕਾਹਤੋਂ ਗੱਡੀ ਐਨੀ ਤੇਜ਼ ਭਜਾਈਐ ਵੇ ਨਾ ਪਹੁੰਚਣ ਦੇ ਨਾਲੋਂ ਹੁੰਦੀ ਦੇਰ ਭਲੀ ਕਿਉਂ ਨਾ ਪੈਂਦੀ ਖਾਨੇ ਗੱਲ ਸ਼ੁਦਾਈਆ ਵੇ ਲਗਦੈ ਕਿਧਰੇ ਅਕਲ ਗਵਾਈ ਫਿਰਦਾ ਏਂ ਨੰਬਰ ਦੀ ਥਾਂ ਗੋਤ ਲਿਖਾਈ ਫਿਰਦਾ ਏਂ ਸੁੱਕਣੇ ਪਾ ਕੇ ਜਾਨ ਦੂਜਿਆਂ ਰਾਹੀਆਂ ਦੀ ਗੱਡੀ ਨੂੰ ਜਹਾਜ਼ ਬਣਾਈ ਫਿਰਦਾ ਏਂ ਸਿੱਖ ਲੈ ਕੁਝ ਅਸੂਲ ਸੜਕ ’ਤੇ ਚੱਲਣ ਦੇ ਹਾਦਸਿਆਂ ਦੀ ਵਧਦੀ ਗਿਣਤੀ ਠੱਲ੍ਹਣ ਦੇ ਤੇਰੇ ਵਰਗਾ ਅੱਗਿਓਂ ਜੇ ਕੋਈ ਟੱਕਰ ਪਿਆ ਦਰਦ ਵਿਛੋੜੇ ਦਾ ਕਿੰਜ ਮਾਪੇ ਝੱਲਣਗੇ ਦੋ ਪਹੀਏ ’ਤੇ ਚੜ੍ਹੀਏ ਹੈਲਮਟ ਪਾ ਕੇ ਵੇ ਸਫ਼ਰ ਕਾਰ ਦਾ ਕਰੀਏ ਬੈਲਟ ਲਗਾ ਕੇ ਵੇ ਨੁਕਸ ਪੈਣ ’ਤੇ ਗੱਡੀ ਸੜਕੋਂ ਲਾਹ ਲਈਏ ਧੁੰਦ ਹੋਵੇ ਤਾਂ ਰੱਖੀਏ ਲਾਈਟ ਜਗਾ ਕੇ ਵੇ ਬਿਨਾਂ ਲੋੜ ਤੋਂ ਹਾਰਨ ਕਦੇ ਵਜਾਈਏ ਨਾ ਲੇਨ ਤੋੜ ਕੇ ਮਿੱਤਰਾ ਜਾਮ ਲਗਾਈਏ ਨਾ ਰੱਖੀਏ ਦੂਰ ਮੋਬਾਈਲ ਡਰਾਈਵਿੰਗ ਕਰਨ ਸਮੇਂ ਪੀ ਕੇ ‘ਦਾਰੂ’ ਗੱਡੀ ਕਦੇ ਚਲਾਈਏ ਨਾ ਸੜਕੀ ਚਿੰਨ੍ਹਾਂ ਨੂੰ ਵੀ ਸਿੱਖ ਲੈ ਪੜ੍ਹਨਾ ਤੂੰ ਸਿੱਖ, ਇਸ਼ਾਰਾ ਮੁੜਨ ਤੋਂ ਪਹਿਲਾਂ ਕਰਨਾ ਤੰੂ ਰਾਤ ਦੇ ਵੇਲੇ ਸਿੱਖ ਲੈ ਡਿੱਪਰ ਦੇਣੀ ਵੇ ਲਾਲ ਬੱਤੀ ’ਤੇ ਸਿੱਖ ਲੈ ਰਾਹੀਆ ਖੜ੍ਹਨਾ ਤੰੂ ਸੜਕੇ-ਸੜਕੇ ਜਾਂਦਿਆ ਸੁਣ ਰਾਹੀਆ ਵੇ ਕਾਹਤੋਂ ਗੱਡੀ ਐਨੀ ਤੇਜ਼ ਭਜਾਈਐ ਵੇ ਨਾ ਪਹੁੰਚਣ ਦੇ ਨਾਲੋਂ ਹੁੰਦੀ ਦੇਰ ਭਲੀ ਕਿਉਂ ਨਾ ਪੈਂਦੀ ਖਾਨੇ ਗੱਲ ਸ਼ੁਦਾਈਆ ਵੇ _____________________
1952
« on: November 08, 2011, 12:51:39 PM »
ਬੋਲ ਤੇਰਾ ਦੋਸਤਾ ਛੇਕ ਸੀਨੇ ਕਰ ਗਿਆ। ਮਘਦਾ ਕੋਇਲਾ ਤਲੀ ਤੇ ਜਿੱਦਾਂ ਕੋਈ ਧਰ ਗਿਆ। ਮੁਹੱਬਤਾਂ ਦਾ ਸੇਕ ਜਿੱਥੋਂ ਰਿਹਾ ਸਦਾ ਮੈਂ ਸੇਕਦਾ, ਸੂਰਜ ਦੁਪਿਹਰੇ ਪਿਆਰ ਦਾ ਕਿਉਂ ਸੀ ਛੇਤੀ ਠਰ ਗਿਆ ? ਬੁਲਬੁੱਲਾਂ ਦੇ ਖੰਭ ਖੋਹਣੇ, ਐਸੀ ਨਾ ਤੈਥੋਂ ਆਸ ਸੀ, ਲੱਗਦਾ ਏ ਮੇਰੀ ਸੋਚ ਨੂੰ, ਜ਼ਮੀਰ ਤੇਰਾ ਮਰ ਗਿਆ। ਬੋਲ ਦਿੱਤੇ ਪਾਲਣੇ ਤੁਰਨਾ ਹੈ ਨੰਗੀ ਤੇਗ਼ ‘ਤੇ, ਖੇਡਣ ਤੋਂ ਪਹਿਲਾਂ ਖੇਡ ਨੂੰ, ਤੂੰ ਤਾਂ ਬਾਜ਼ੀ ਹਰ ਗਿਆ। ਸਾਗ਼ਰਾਂ ਦੀ ਹਿੱਕ ‘ਚੋਂ ਮੋਤੀ ਰਿਹਾ ਜੋ ਭਾਲਦਾ, ਆਪੇ ਦਾ ਮੰਥਨ ਕਰਨ ਤੋਂ, ਜ਼ਿਹਨ ਉਹਦਾ ਡਰ ਗਿਆ। ਤੀਲਾ ਤੀਲਾ ਜੋੜ ਕੇ ਬਣਾਇਆ ਸੀ ਜੋ ਆਸ਼ੀਆਂ, ਆਂਧੀਆਂ ਦਾ ਸਿਤਮ ਵੇਖੋ ਉਹੀ ਨਾ ਉਸ ਦਾ ਘਰ ਰਿਹਾ। ਸਾਗਰਾਂ ਦੀ ਗਰਜ਼ ਤੋਂ ਭਲਾ ਕੀ ਏ ਦਰਕਣਾ, ਬਣਿਆ ਜੋ ਸਾਥੀ ਲਹਿਰ ਦਾ, ਉਹੀਓ ਸਾਗ਼ਰ ਤਰ ਗਿਆ। ________________________________
1953
« on: November 08, 2011, 12:43:11 PM »
ਤੇਰੀ ਛਾਵੇਂ ਮੈਂ ਆਖਿ਼ਰ ਕੁਮਲਾਉਣਾ ਸੀ
ਬਿਰਖ਼ ਬਿਰਖ਼ ਦੀ ਛਾਵੇਂ ਕਦ ਖੁਸ਼ਹਾਲ ਰਿਹੈ।
1954
« on: November 08, 2011, 12:22:45 PM »
ਕੁਰਸੀਆਂ ਵਾਲੇ ਘਰਾਂ ਦੀ ਨੀਤ ਜੇ ਖੋਟੀ ਨਹੀਂ
ਪਿੰਡ ਦੇ ਪਿੰਡੇ ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ? ___________________________
1955
« on: November 08, 2011, 12:15:05 PM »
sukriya ji,,,
1956
« on: November 08, 2011, 12:09:05 PM »
ਜੀ ਉੱਠਾਗਾਂ ਮੈਂ ਇਉਂ ਨਾ ਵਿਰਲਾਪ ਕਰੋ।
ਬੈਠ ਸਰ੍ਹਾਂਦੀ ਕਿਸੇ ਗ਼ਜ਼ਲ ਦਾ ਜਾਪ ਕਰੋ। ______________________
1957
« on: November 08, 2011, 11:21:47 AM »
ਭੀੜ ਵਿਚ ਫ਼ੁਰਸਤ’ਚ ਹਰ ਮੁਸ਼ਕਲ’ਚ ਮੇਰੇ ਨਾਲ ਹੈ।
ਇਕ ਗ਼ਜ਼ਲ ਚਿਰ ਤੋਂ ਮਿਰੇ ਦੁੱਖ ਸੁੱਖ’ਚ ਭਾਈਵਾਲ ਹੈ। _____________________________
1958
« on: November 08, 2011, 04:55:55 AM »
ਖ਼ਾਮੋਸ਼ੀ ਨੂੰ ਡਰ ਕਹਿ ਕੇ ਲਲਕਾਰਾਂ ਗਾ।
ਪਰ ਮੈਨੂੰ ਜਦ ‘ਵਾਜ ਪਈ ਚੁੱਪ ਧਾਰਾਂ ਗਾ। _______________________
1959
« on: November 08, 2011, 02:19:19 AM »
ਗੀਤਾਂ ਤਾਂ ਮੇਰਿਆਂ ਨੇ ਪੀੜਾਂ ਦੇ ਵੇਸ ਪਾਏ।
ਪੀੜਾਂ ਨੂੰ ਕੌਣ ਕੀਲੇ, ਗੀਤਾਂ ਨੂੰ ਕੌਣ ਗਾਏ? _______________________
1960
« on: November 08, 2011, 01:27:13 AM »
ਗ਼ਮ ਦਾ ਇਕ ਅਹਿਸਾਨ ਮੇਰੇ ਸਿਰ ਚਿਰ ਦਾ ਹੈ।
ਗੀਤ ਗ਼ਜ਼ਲ ਸਭ ਸਦਕਾ ਗ਼ਮ ਦੇ ਸਿਰ ਦਾ ਹੈ। _________________________
Pages: 1 ... 93 94 95 96 97 [98] 99
|