This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 92 93 94 95 96 [97] 98 99
1921
« on: November 09, 2011, 08:11:31 PM »
ਨਜ਼ਾਰਾ ਨਜ਼ਾਰਾ ਖੁਸ਼ਹਾਲੀ ਖੁਸ਼ਹਾਲੀ ਬੜੀ ਖੂਬ ਹੈ ਇਹ ਸਵੇਰੇ ਦੀ ਲਾਲੀ ਸੂਰਜ ਦੀਆਂ ਕਿਰਨਾ ਚੁੱਕਿਆ ਹਨੇਰਾ ਨੱਚਦਾ ਘਰਾਂ ਵਿੱਚ ਹੈ ਆਇਆ ਸਵੇਰਾ ਹੈ ਲਾਹ ਕੇ ਥਕੇਮਾਂ ਗਈ ਰਾਤ ਕਾਲੀ ਬੜੀ ਖੂਬ ਹੈ ਇਹ ਸਵੇਰੇ ਦੀ ਲਾਲੀ ਸ਼ਬਨਮ ਨਾ ਫਸਲਾਂ ਦੇ ਪੱਤੇ ਨਹੌਂਦੇ ਪਾਣੀ ਵਿੱਚੋਂ ਬੁੱਲੇ ਭਾਫਾਂ ਦੇ ਔਂਦੇ ਲੋਕਾਂ ਦੇ ਹੱਥ ਫੜੀ ਚਾਹ ਦੀ ਪਿਆਲੀ ਬੜੀ ਖੂਬ ਹੈ ਇਹ ਸਵੇਰੇ ਦੀ ਲਾਲੀ ਬੱਦਲਾਂ ਨੇ ਅਸਮਾਨੀ ਪਹਿਰਾਵੇ ਪਾਏ ਹਰੇ ਰੰਗ ਧਰਤੀ ਨੇ ਹਿੱਕ ਤੇ ਸਜਾਏ ਤਰਿੱਪ ਤਰਿੱਪ ਤ੍ਰੇਲ ਚੋਵੇ ਹਰ ਡਾਲੀ ਬੜੀ ਖੂਬ ਹੈ ਇਹ ਸਵੇਰੇ ਦੀ ਲਾਲੀ ___________________
1922
« on: November 09, 2011, 10:33:03 AM »
oh ok tusi kitho,,?
1923
« on: November 09, 2011, 10:25:33 AM »
ਇਹ ਰਾਤਾਂ ਜੋ ਕਾਲ਼ੀਆਂ ਜਾਵਣ ਨਾ ਟਾਲ਼ੀਆਂ ਦਸਤਕਾਂ ਦੇਣ ਬੂਹੇ ਜੋ ਯਾਦਾਂ ਸੰਭਾਲ਼ੀਆਂ
ਇਕ ਸ਼ੋਰ ਤੋਂ ਡਰਕੇ ਮੈਂ ਬਾਹਰ ਨੂੰ ਭੱਜਾ ਫਿਰ ਵੀ ਨਾ ਛੱਡਣ ਖਹਿੜਾ ਇਹ ਬਾਰਾਂ ਤਾਲ਼ੀਆਂ
ਨਿਰਵਾਣ ਦੇ ਲਈ ਮੈਂ ਇਕਾਂਤ ਨੂੰ ਲੱਭਾਂ ਜੰਗਲਾਂ ਨੂੰ ਕੱਟ ਲੋਕਾਂ ਬਸਤੀਆਂ ਵਸਾਅ ਲਈਆਂ
ਇਹ ਪੱਥਰਾਂ ਨੂੰ ਪੂਜਦੇ ਪੱਥਰਾਂ ਤੋਂ ਮੰਗਦੇ ਕਰਦੇ ਨੇ ਗੱਲਾਂ ਵੇਖੋ ਨਦਾਨਾਂ ਵਾਲ਼ੀਆਂ
ਫੋਟੋ ਰੱਖਕੇ ਸਾਹਮਣੇ ਮਸਤੀ \'ਚ ਝੂਮਦੇ ਮਨ \'ਚ ਸੋਚਾਂ ਰੱਖਦੇ ਹਰਦਮ ਸ਼ੈਤਾਨਾਂ ਵਾਲ਼ੀਆਂ
ਕਦਮਾਂ ਦੇ ਫਾਸਲੇ ਹੁਣ ਬਹੁਤ ਦੂਰ ਜਾਪਦੇ ਨਫਰਤ ਦੀਆਂ ਦੀਵਾਰਾਂ ਦਿਲ ‘ਚ ਬਣਾ ਲਈਆਂ
ਦਿਨ ਦਿਹਾੜੇ ਲੁੱਟ ਕੇ ਬੰਦੇ ਨੂੰ ਬੰਦਾ ਖਾ ਰਿਹਾ ਵੇਖਣ ਤਮਾਸ਼ਾ ਬੈਠ ਕੇ ਹੱਸਣ ਤੇ ਮਾਰਨ ਤਾਲ਼ੀਆਂ
ਪਿੱਠ ਪਿੱਛੇ ਸਭ ਇੱਕ ਦੂਜੇ ਨੂੰ ਮਾੜਾ ਆਖਦੇ ਲੱਭੀਆਂ ਨਾ ਮੈਨੂੰ ਸੂਰਤਾਂ ਜੋ ਸੱਚ ਬੋਲਣ ਵਾਲ਼ੀਆਂ __________________________
1924
« on: November 09, 2011, 10:17:19 AM »
hanji,,,
... ssa bro nd thnx,,,,
1925
« on: November 09, 2011, 10:12:09 AM »
hanji
upar wali pic ch muh sahmne hi aa ji,,,
1926
« on: November 09, 2011, 09:58:11 AM »
thnx
nai ji oh koom kalan toh a
1927
« on: November 09, 2011, 09:30:56 AM »
ਦਿਨ ਸਭ ਨੂੰ ਚੰਗਾ ਲਗਦਾ ਹੈ ਕਿਉਂ? ਤੇ ਲੋਕ ਹਨੇਰੇ ਤੋਂ ਕਿਉਂ ਡਰਦੇ ਨੇ? ਮੈਨੂੰ ਤਾਂ ਰੌਸ਼ਨੀ ਤੋਂ ਡਰ ਲੱਗਦਾ ਹੈ, ਮੇਰੇ ਗਮ ਤਾਂ ਕਾਲੀਆਂ ਰਾਤਾਂ’ਚ ਹੀ ਪਲਦੇ ਨੇ। ਮੰਜ਼ਿਲ ਵੱਲ ਨੂੰ ਜਾਂਦਾ-ਜਾਂਦਾ ਮੈਂ, ਰਾਹਾਂ ਵਿੱਚ ਤੁਰਦਾ ਥੱਕ ਗਿਆ ਹਾਂ। ਦੇਹ ਮੇਰੀ ਦਾ ਵੀ ਬੋਝਾ ਢੋਂਦੇ, ਹੁਣ ਭਾਰ ਪੈਰ ਨਾ ਝੱਲਦੇ ਨੇ। ਗੁਜਰੇ ਹੋਏ ਵੇਲੇ ਯਾਦ ਕਰ-ਕਰ, ਤੂੰ ਕਿਉਂ ਝੱਲਿਆ ਪਛਤਾਉਂਦਾ ਏਂ, ਜੋ ਬੀਤ ਗਏ ੳੋਹ ਮੁੜ ਨਹੀਂ ਆਉਣੇ, ਉਹ ਸਮੇਂ ਨਾ ਹੁਣ ਸੰਗ ਰਲਦੇ ਨੇ। __________________
1928
« on: November 09, 2011, 09:21:51 AM »
hanji mera pind kup kalan
1929
« on: November 09, 2011, 09:18:24 AM »
ਇਹ ਰਾਤਾਂ ਨੀਂਦ ਚੁਰਾਵਣ ਰਾਤਾਂ ਇਹ ਮੈਨੂੰ ਕੁਝ ਸਮਝਾਵਣ ਰਾਤਾਂ
ਦਿੱਲੀ ਵਿੱਚ ਜੋ ਜਿਉਂਦੇ ਸਾੜੇ ਉਹ ਮੈਨੂੰ ਕਲਪਾਵਣ ਰਾਤਾਂ
ਦਰਦ ਦੁੱਖਾਂ ਦੇ ਉਹੀ ਜਾਨਣ ਮੈਨੂੰ ਰਾਸ ਨਾ ਆਵਣ ਰਾਤਾਂ
ਤ੍ਰਹਿ ਉਠਦਾ ਹਾਂ ਸੁੱਤਾ ਰਾਤੀਂ ਜਦ ਰਿਸਦੇ ਜਖਮ ਵਿਖਾਵਣ ਰਾਤਾਂ
ਜਖਮਾਂ ਉਂਤੇ ਲੂਣ ਪਾਉਣ ਲਈ ਕਿਉਂ ਮੈਨੂੰ ਹੀ ਤੜਫਾਵਣ ਰਾਤਾਂ
ਦਰ ਮੇਰੇ ‘ਤੇ ਪਾਉਣ ਕੀਰਨੇ ਮੈਨੂੰ ਬਹੁਤ ਰੁਆਵਣ ਰਾਤਾਂ
ਆਪਣੇ ਜਲਦੇ ਜ਼ਖਮ ਭੁਲਾ ਕੇ ਫਿਰ ਮੈਨੂੰ ਚੁੱਪ ਕਰਾਵਣ ਰਾਤਾਂ
ਆਪਣਿਆਂ ਨੂੰ ਆਪਣੇ ਸਾੜ ਕੇ ਫਿਰ ਜਸ਼ਨਾ ਦੀਆਂ ਮਨਾਵਣ ਰਾਤਾਂ
ਇਹ ਘਰ ਹੁਣ ਤੇਰਾ ਨਹੀ ਇੰਝ ਸੁਫਨੇ ਵਿੱਚ ਉਕਸਾਵਣ ਰਾਤਾਂ
ਭਾਵੇਂ ਇਹ ਮੇਰੀ ਨੀਂਦ ਚੁਰਾਵਣ ਪਰ ਰਸਤਾ ਨਵਾਂ ਦਿਖਾਵਣ ਰਾਤਾਂ __________________
1930
« on: November 09, 2011, 09:01:03 AM »
ssa ji thnx,,,,
1931
« on: November 09, 2011, 08:35:10 AM »
Kup Kalan ji Ludhiana To Malerkotla Road te
... A Historical Place
Sab Ton Wadda Ghalughara : - Feb 5, 1762, Jad Ahmad Shah Abdali Ne Hamla keta C 35000 Sikhs Saheed Hoye C
1984 Ch Police Firing Ch Kup Tote Te 21 Lok Saheed Hoye c
World famous singer Modh. Sadique.
Olympics Gold Medal: - Mr. Ajmer Singh Aulakh wins an only one Gold Medal in Athletics for India.
1932
« on: November 09, 2011, 07:07:54 AM »
ਭੁੱਖੇ ਮਰਦੇ ਚੋਰ ਨੇ ਇਕ ਦਿਨ ਮਨ ਆਪਣੇ ਨਾਲ ਕਰੀ ਸਲਾਹ ਇਕ ਅਮੀਰ ਦੇ ਘਰ ਦੀ ਕੁੱਤੀ ਜਾ ਕੇ ਲਈ ਉਸ ਭੈਣ ਬਣਾ ਕਹਿੰਦਾ ਭੈਣੇ ਮੈਂ ਡਿੱਠਾ ਹੈ ਬੜੀ ਹੈ ਸਖਤ ਡਿਉਟੀ ਤੇਰੀ ਡਰ ਹੈ ਮੈਨੂੰ ਰੁਲ ਨਾ ਜਾਵੇ ਰਾਤਾਂ ਜਾਗ ਬਿਉਟੀ ਤੇਰੀ ਬਾਹਰ ਨਿਕਲ ਕੇ ਦੇਖ ਤੂੰ ਮੌਜਾਂ ਕਿਵੇਂ ਸ਼ਹਿਰ ਦੇ ਕੁੱਤੇ ਕਰਦੇ ਕਾਰਾਂ ਦੇ ਵਿਚ ਲੈਂਦੇ ਝੂਟੇ ਜਾਂ ਸੋਫੇ ਤੇ ਰਹਿੰਦੇ ਸੁੱਤੇ ਉਹ ਦੁੱਧ,ਮੀਟ ਤੇ ਆਂਡੇ ਖਾਵਣ ਮਿਲਣ ਤੈਨੂੰ ਪ੍ਰਸ਼ਾਦੇ ਸੁੱਕੇ ਮੇਰਾ ਸਾਥ ਜੇ ਦੇਵੇਂ ਭੈਣੇ ਜੂਨ ਤੇਰੀ ਬਦਲਾ ਸਕਦਾ ਹਾਂ ਉਹਨਾਂ ਕੁੱਤਿਆਂ ਨਾਲੋਂ ਵਧ ਕੇ ਐਸ਼ ਤੈਨੂੰ ਕਰਵਾ ਸਕਦਾ ਹਾਂ ਚੋਰ ਤੇ ਰੱਬ ਦੀ ਰਹਿਮਤ ਹੋ ਗਈ ਝੱਟਪਟ ਕੁੱਤੀ ਸਹਿਮਤ ਹੋ ਗਈ ਅਗਲੀ ਰਾਤ ਜਦ ਵੱਜੇ ਬਾਰਾਂ ਕੰਧ ਤੇ ਲੱਗੀਆਂ ਕੱਟ ਕੇ ਤਾਰਾਂ ਚਤੁਰ ਚੋਰ ਉਸ ਘਰ ਵਿਚ ਆਇਆ ਬਿਸਕੁਟ,ਕੇਕ,ਤੰਦੂਰੀ ਮੁਰਗਾ ਪਾ ਝੋਲੇ ਵਿਚ ਨਾਲ ਲਿਆਇਆ ਵੇਖ ਕੁੱਤੀ ਨੇ ਪੂਛ ਹਿਲਾਈ ਨਾ ਭੌਂਕੀ ਨਾ ਰੌਲਾ ਪਾਇਆ ਬੇਫਿਕਰ ਹੋ ਚੋਰ ਨੇ ਘਰ ਚੋਂ ਗਹਿਣਾ ਗੱਟਾ ਸਭ ਖਿਸਕਾਇਆ ਉਠ ਕੇ ਵੇਖਿਆ ਜਦੋਂ ਸਵੇਰੇ ਸਾਹ ਮਾਲਕ ਦੇ ਤਾਂਹ ਨੂੰ ਚੜ੍ਹ ਗਏ ਕੌਣ ਦੱਸੇ ਸਿਧਰੇ ਨੂੰ ਜਾ ਕੇ ਇਹ ਤਾਂ ਚੋਰ ਤੇ ਕੁੱਤੀ ਰਲ ਗਏ ਅੱਜ ਕੱਲ ਸਾਰੇ ਚੋਰ ਸਿਆਣੇ ਇਹੋ ਢੰਗ ਅਪਣਾ ਰਹੇ ਨੇ ਚੋਰ ਤੇ ਕੁੱਤੀ ਦੋਵੇਂ ਰਲ ਕੇ ਥਾਂ ਥਾਂ ਲੁੱਟ ਮਚਾ ਰਹੇ ਨੇ ਸੋਨੇ ਦੀ ਚਿੜੀਆ ਸੀ ਭਾਰਤ ਹੁਣ ਆਮ ਚਿੜੀ ਵੀ ਨਜ਼ਰ ਨਾ ਅਵੇ ਕੀ ਬਣੇਗਾ ਵਤਨ ਮੇਰੇ ਦਾ ਵਾੜ ਜਿਥੇ ਖੇਤਾਂ ਨੂੰ ਖਾਵੇ _______________
1933
« on: November 09, 2011, 06:50:16 AM »
ਜੋ ਧਰਤੀ ਹੈ ਪੰਜਾਬੀਆਂ ਦੀ, ਜੋ ਮਾਲਕ ਹੈ ਪੰਜ ਆਬ ਦਾ। ਜੋ ਸਭ ਤੋਂ ਖੁਸ਼ਹਾਲ ਕਹਾਵੇ, ਕੀ? ਹਸ਼ਰ ਹੈ ਇਸ ਪੰਜਾਬ ਦਾ।
ਲੋਕ ਨਸ਼ਿਆਂ ਉਂਤੇ ਡੁੱਲ ਗਏ ਨੇ, ਆਪਣੇ ਵਿਰਸੇ ਨੂੰ ਭੁੱਲ ਗਏ ਨੇ, ਜਿੱਥੇ ਦੁੱਧ ਦੀਆਂ ਨਦੀਆਂ ਵਹਿੰਦੀਆਂ ਸਨ ਉਂਥੇ ਵਹਿ ਰਿਹਾ ਆਬ ਸ਼ਰਾਬ ਦਾ। ਜੋ ਸਭ ਤੋਂ ਖੁਸ਼ਹਾਲ ਕਹਾਵੇ, ਕੀ? ਹਸ਼ਰ ਹੈ ਇਸ ਪੰਜਾਬ ਦਾ।
ਅੱਜ ਪੱਗਾਂ ਹੀ ਪੱਗਾਂ ਸੜ੍ਹਦੀਆਂ ਨੇ, ਤੇ ਇੱਕ ਦੂਜੇ ਨਾਲ ਲੜ੍ਹਦੀਆਂ ਨੇ, ਇਸ ਤੇਰੇ-ਮੇਰੇ ਦੇ ਚੱਕਰਾਂ ਵਿੱਚ ਖੂਨ ਡੁੱਲ ਰਿਹਾ ਬੇ-ਹਿਸਾਬ ਦਾ। ਜੋ ਸਭ ਤੋਂ ਖੁਸ਼ਹਾਲ ਕਹਾਵੇ, ਕੀ? ਹਸ਼ਰ ਹੈ ਇਸ ਪੰਜਾਬ ਦਾ।
ਜੋ ਧਰਤੀ ਏ ਗੁਰੂਆਂ-ਪੀਰਾਂ ਦੀ, ਜੋ ਧਰਤੀ ਏ ਸੂਰਮਿਆਂ ਵੀਰਾਂ ਦੀ, ਹੁਣ ਹੌਲੀ-ਹੌਲੀ ਮੁਰਝਾ ਰਹੀ ਜੋ ਕਹਾਉਂਦੀ ਏ ਫੁੱਲ ਗੁਲਾਬ ਦਾ। ਜੋ ਸਭ ਤੋਂ ਖੁਸ਼ਹਾਲ ਕਹਾਵੇ, ਕੀ? ਹਸ਼ਰ ਹੈ ਇਸ ਪੰਜਾਬ ਦਾ।
ਜਿੱਥੇ ਗੁਰੂ ਨਾਨਕ ਜਿਹੇ ਵਿਦਵਾਨ ਹੋਏ, ਜਿੱਥੇ ਸ਼ਹੀਦ ਭਗਤ ਜਿਹੇ ਮਹਾਨ ਹੋਏ, ਕੀ ? ਅਸਾਂ ਉਹ ਪੰਜਾਬ ਸਿਰਜਿਆ ਹੈ ਜੋ ਸੀ ਉਹਨਾਂ ਦੇ ਖ਼ਾਬ ਦਾ । ਜੋ ਸਭ ਤੋਂ ਖੁਸ਼ਹਾਲ ਕਹਾਵੇ, ਕੀ? ਹਸ਼ਰ ਹੈ ਇਸ ਪੰਜਾਬ ਦਾ। __________________
1934
« on: November 09, 2011, 06:12:56 AM »
thnx bro,,,
1935
« on: November 09, 2011, 05:27:25 AM »
ssa ji thnx,,,,
1936
« on: November 09, 2011, 05:20:05 AM »
ssa ji hal chal vadiya tusi sunao
1937
« on: November 09, 2011, 05:07:29 AM »
Name=Rajwinder Singh Aulakh village=Kup Kalan Teh=Malerkotla Dist=sangrur Punjab India
1938
« on: November 09, 2011, 04:03:14 AM »
ਜ੍ਹਿਨਾਂ ਖਾਧਾ ਅੰਨ ਪੰਜਾਬ ਦਾ ਤੇ ਪੀਤਾ ਪਾਣੀ, ਏਸ ਪਵਿੱਤਰ ਧਰਤ ਦੀ ਕੋਈ ਕਦਰ ਨਾ ਜਾਣੀ, ਨਵੇਂ ਗਵੱਈਆਂ ਆਪਣਾ ਹੈ ਰੰਗ ਦਿਖਾਇਆ, ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
ਸੂਰਮਿਆਂ ਦੇ ਵਾਰਿਸ ਆਪਣਾ ਵਿਰਸਾ ਭੁੱਲੇ, ਫੋਕੀ ਸ਼ੋਹਰਤ, ਚੰਦ ਰੁਪਈਆਂ ਉੋੱਤੇ ਡੁੱ੍ਹਲੇ, ਮਾਂ- ਬੋਲੀ ਪੰਜਾਬੀ ਦੇ ਨਾਲ ਦਗ਼ਾ ਕਮਾਇਆ, ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
ਕਰਨ ਨਿਲਾਮੀ ਅਣਖ ਦੀ ਜੋ ਵਿੱਚ ਬਜ਼ਾਰਾਂ, ਪੈਦੀਆਂ ਲੱਚਰ ਗਾਇਕਾਂ ਸਭ ਤੋਂ ਫਿਟਕਾਰਾਂ, ਨਵੀਂ ਪ੍ਹੀੜੀ ਨੂੰ ਦੇਖੋ ਕਿਵੇਂ ਕੁਰਾਹੇ ਪਾਇਆ, ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
ਗੀਤਾਂ ਵਿੱਚ ਪੰਜਾਬ ਦੀ ਕਦੇ ਖੈਰ ਨਾ ਮੰਗੀ, ਸ਼ਰਮ ਹਯਾ ਦੀ ਲੋਈ ਲਾਹ ਕਿੱਲੀ ਤੇ ਟੰਗੀ, ਕੁੜੀ ਚਿੜੀ ਦੀ ਇੱਜ਼ਤ ਨੂੰ ਹੈ ਸ਼ੁਗਲ ਬਣਾਇਆ, ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
ਊਤ-ਪੁਣੇ ਦੇ ਗੀਤਾਂ ‘ਚੋਂ ਜੋ ਸ਼ੋਹਰਤ ਲੱਭਦੇ, ਊਠ ਵਢਾਕਲ ਵਾਂਗੂੰ ਇਹ ਚੱਕ ਵੱਢਣ ਸਭਦੇ, ਨਹੀਂ ਗੁਆਂਢੀ ਲੱਗਦਾ ਹੁਣ ਚਾਚਾ ਤਾਇਆ, ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
ਨਵੇਂ ਗਵੱਈਆਂ ਆਪਣਾ ਹੈ ਰੰਗ ਦਿਖਾਇਆ, ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ। ________________________
1939
« on: November 09, 2011, 12:35:09 AM »
ਬੁੱਝ ਗਿਆ ਹੈ ਚਰਾਗ਼ ਜੇਕਰ ਰਸਤੇ ਦਾ। ਗ਼ਮ ਨਾ ਕਰ। ਪੈਰ ਤੇਰੇ ਆਪੇ ਹੀ ਮੰਜਿਲ ਲੱਭ ਲੈਣਗੇ। ਬੋਲਾਂ ਤੇਰਿਆਂ ਨੂੰ ਰਿੰਦਾਂ ਬੇਸ਼ਕ ਦਬਾ ਲਿਆ।ਕਿਉਂ ਡਰੇਂ ਤੂੰ? ਅੱਖਾਂ ਦੇ ਅੰਗ਼ਾਰੇ ਤੇਰੇ ਆਪੇ ਬੋਲ ਪੈਣਗੇ। ਤੇਰੇ ਸਾਹਾਂ ਦੀ ਤਪਸ਼ ਪੌਣਾਂ ਵਿੱਚ ਹੈ ਰਲੀ। ਮੈਨੂੰ ਯਕੀਨ ਹੈ। ਰਸਤਿਆਂ ‘ਤੇ ਪੈੜਾਂ ਦੇ ਚਿੰਨ੍ਹ, ਕਹਾਣੀ ਤੇਰੀ ਕਹਿਣਗੇ। ਕਲੀ ਖਿੜਦੀ ਹੈ ਇੱਕ ਹੀ ਦਿਨ ਦੇ ਲਈ। ਨਹੀਂ ਕੋਈ ਗਿਲਾ। ਵੱਡੇ ਵੱਡੇ ਰੁੱਖਾਂ ਦੇ ਮਿਨਾਰੇ, ਤੇਰੇ ਸਾਹਮਣੇ ਢਹਿਣਗੇ। ਨਦੀਆਂ ਦੇ ਰੁਖ਼ ਮੋੜਨ ਲਈ ਜੂਝਣਾ ਹੀ ਹੈ ਪੈਦਾਂ। ਸਚਾਈ ਦਾ ਹੈ ਇਹ ਸਬਕ। ਖੋਹਣ ਵਾਲਿਆਂ ਤੋਂ ਇਹ ਕਾਮੇਂ ਹੱਕ ਅਪਣਾ ਆਪੇ ਖੋਹਣਗੇ। ਲੋਟੂਆਂ ਤੇ ਜਾਗੀਰਦਾਰਾਂ ਨੂੰ ਪਊ ਇੱਕ ਦਿਨ ਝੁਕਣਾ। ਅਸੀਂ ਗਲਤ ਸਾਂ ਅਸੀਂ ਗਲਤ ਸਾਂ,ਕੂਕ-ਕੂਕ ਸਭੇ ਕਹਿਣਗੇ। ਬੁੱਝ ਗਿਆ ਹੈ ਚਰਾਗ਼ ਜੇਕਰ ਰਸਤੇ ਦਾ, ਗ਼ਮ ਨਾ ਕਰ। ਪੈਰ ਤੇਰੇ, ਆਪੇ ਹੀ ਮੰਜਿਲ ਲੱਭ ਲੈਣਗੇ। ਗ਼ਮ ਨਾ ਕਰ। ਗ਼ਮ ਨਾ ਕਰ। ________________
1940
« on: November 08, 2011, 11:58:59 PM »
ਧੀਆਂ ਤੇ ਰੁੱਖਾਂ ਦੇ ਇੱਕੋ ਦੁੱਖ ਰੱਬਾ ਜਿੱਥੇ ਲਾਈਏ ਇਹ ਉਥੀ ਉੱਗੀ ਜਾਂਦੇ ਦੇਣ ਜਿਨ੍ਹਾਂ ਨੂੰ ਇਹ ਸੀਤ ਹਵਾਵਾਂ ਉਹੀ ਇਹਨਾਂ ਨੂੰ ਟੁੱਕ-ਟੁੱਕ ਖਾਂਦੇ
ਹਰ ਰੁੱਖ ਦੇ ਵਿੱਚ ਇੱਕ ਰੱਬ ਹੈ ਹੁੰਦਾ ਹਰ ਧੀ ਵਿੱਚ ਹੁੰਦੀ ਹੈ ਇੱਕ ਮਾਂ ਲੋਕੋ ਬਿਨ ਦੋਹਾਂ ਜਾਪੇ ਜਗ ਮਸਾਣ ਪਰ ਬਦਬਖਤੇ ਦੋਵੇਂ ਬੇ-ਜ਼ੁਬਾਂ ਲੋਕੋ ਰੁੱਖ ਹੋਵਣ ਤਾਂ ਰੱਬਾ ਵਧੇ ਹਰਿਆਲੀ ਧੀਆਂ ਜੰਮਣ ਤਾਂ ਵਧਦਾ ਕੁੱਲ ਜਹਾਨ ਹੈ ਦੋਹਾਂ ਦੀ ਹਿੱਕ ਤੇ ਮਰਦਾਂ ਦੀ ਆਰੀ ਤਾਂ ਵੀ ਮਰਦਾਂ ਸਿਰ ਦੋਹਾਂ ਦਾ ਅਹਿਸਾਨ ਹੈ ਫਲ-ਫੁੱਲ ਨਾ ਜੇ ਰੱਬਾ ਇਹ ਦੇਣ ਕਦੇ ਸਿਰ ਤਾਜ ਤੋਹਮਤਾਂ ਦਾ ਹੈ ਆਣ ਪਿਆ ਬੋਲੇ ਨਾ ਕਦੇ ਮੂੰਹੋ ਇਹ ਆਪ ਵਿਚਾਰੇ ਮਰਜ਼ੀ ਨਾਲ ਜਦ ਵੀ ਜਗ ਨੇ ਛਾਂਗ ਲਿਆ ਕਦੇ ਕੁਰਸੀ, ਤਖਤੇ ਤੇ ਕਦੇ ਬਣੇ ਬਾਰੀਆਂ ਰੁੱਖਾਂ ਜਦ ਵੀ ਹਿੱਕ ਤੇ ਆਰੀ ਹੈ ਖਾਧੀ ਹਰ ਉਮਰ ਦੇ ਮਰਦ ਦਾ ਜ਼ੁਲਮ ਹੈ ਨਾਰੀ ਤੇ ਜਦ ਧੀ ਤੋਂ ਤ੍ਰੀਮਤ ਤੇ ਮਾਂ ਤੋਂ ਬਣੀ ਦਾਦੀ ਰੁੱਖ ਤੇ ਕੁੱਖ ਨਾ ਕੁਝ ਮੰਗਣ ਖੁਦਾ ਤੋਂ ਇਹ ਤਾਂ ਮੰਗਦੇ ਸਦਾ ਤੋਂ ਖੈਰ ਦੁਆਵਾਂ ਨੇ ਲੰਘ-ਲੰਘ ਇਮਤਿਹਾਨ-ਏ-ਅਗਨ ਚੋਂ ਮੁੜ-ਮੁੜ ਬਣੀਆਂ ਮਾਵਾਂ ਤੇ ਛਾਵਾਂ ਨੇ ____________________
Pages: 1 ... 92 93 94 95 96 [97] 98 99
|