September 18, 2024, 08:50:24 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: [1] 2 3 4 5 6 ... 99
1
Shayari / Re: ਰਾਜ ਔਲਖ
« on: August 15, 2017, 01:06:43 AM »
ਲੋਗ ਮਨਾ ਰਹੇ ਹੈਂ ਜਸ਼ਨ ਏ ਆਜਾਦੀ
ਅੋਰ ਹਮ ਜਹਾਂ ਬਟਵਾਰੇ ਕੇ ਗਮ ਮੇ ਡੂਬੇ ਹੈਂ

________________________

2
Shayari / Re: ਰਾਜ ਔਲਖ
« on: May 20, 2017, 12:44:03 AM »
ਲਏ ਇਮਤਿਹਾਨ ਜਿੰਦਗੀ ਹਰ ਮੋੜ ਤੇ
ਦਿੱਤੇ ਨੇ ਜਬਾਬ ਅਸੀਂ ਵੀ ਤੋੜ-ਤੋੜ ਕੇ

_______________________

3
ਹਿੰਦੂ ਨਾ ਨਹੀਂ ਮੁਸਲਮਾਨ

ਹਿੰਦੂ ਨਾ ਨਹੀਂ ਮੁਸਲਮਾਨ ।
ਬਹੀਏ ਤ੍ਰਿੰਜਣ ਤਜ ਅਭਿਮਾਨ ।

ਸੁੰਨੀ ਨਾ ਨਹੀਂ ਹਮ ਸ਼ੀਆ ।
ਸੁਲ੍ਹਾ ਕੁੱਲ ਕਾ ਮਾਰਗ ਲੀਆ ।

ਭੁੱਖੇ ਨਾ ਨਹੀਂ ਹਮ ਰੱਜੇ ।
ਨੰਗੇ ਨਾ ਨਹੀਂ ਹਮ ਕੱਜੇ ।

ਰੋਂਦੇ ਨਾ ਨਹੀਂ ਹਮ ਹੱਸਦੇ ।
ਉਜੜੇ ਨਾ ਨਹੀਂ ਹਮ ਵੱਸਦੇ ।

ਪਾਪੀ ਨਾ ਸੁਧਰਮੀ ਨਾ ।
ਪਾਪ ਪੁੰਨ ਕੀ ਰਾਹ ਨਾ ਜਾਣਾ ।

ਬੁੱਲ੍ਹਾ ਸ਼ਹੁ ਜੋ ਹਰਿ ਚਿਤ ਲਾਗੇ ।
ਹਿੰਦੂ ਤੁਰਕ ਦੂਜਨ ਤਿਆਗੇ ।

______________

4
        ਅਮਾਨਤ

ਅਸੀਂ ਜ਼ਰਾ ਵੀ ਝਾਕ ਨਾ ਰੱਖਦੇ ਹੂਰਾਂ ਦੀ ।
ਕਰੀ ਖ਼ੁਸ਼ਾਮਦ ਜਾਂਦੀ ਨਾ ਮਗ਼ਰੂਰਾਂ ਦੀ ।

ਜੀਵਨ ਨੂੰ ਮੈਂ ਸਾਂਭ ਸਾਂਭ ਕੇ ਰੱਖਦਾ ਹਾਂ,
ਮੇਰੇ ਕੋਲ ਅਮਾਨਤ ਇਹ ਮਜ਼ਦੂਰਾਂ ਦੀ ।

___________________

5
Shayari / Re: ਲਾਲ ਸਿੰਘ ਦਿਲ,,,
« on: November 23, 2015, 09:06:30 PM »
   ਸਸਤਾ ਸੌਦਾ

ਤਿੰਨ ਪੈਸੇ ਦਾ ਰੰਗ ਲਿਆਵਾਂ
ਦੋ ਪੈਸੇ ਦੀ ਅੱਟੀ
ਮੱਥੇ ਉਤੇ ਤਿਲਕ ਲਗਾਵਾਂ
ਧੋਤੀ ਪਹਿਨਾਂ ਖੱਟੀ
ਮੂੰਹ ਰੰਗ ਚੌਰਾਹੇ ਬੈਠਾਂ
ਸ਼ਾਮਲਾਤ ਜਾਂ ਹੱਟੀ
ਆਪੇ ਰਾਮ ਬਣਾ ਜਾਂ ਲਛਮਣ
ਪੂਜਣ ਜੱਟਾ ਜੱਟੀ
ਮੇਲੇ ਭੀੜਾਂ ਵਿਚ ਗੁਆਚਾਂ
ਦੌਲਤ ਹੋਏ ਇੱਕਠੀ
ਏਨੀ ਦੌਲਤ ਏਨੀ ਦੌਲਤ
ਜਿਉਂ ਪਾਰਸ ਦੀ ਵੱਟੀ
ਦਾਖ ਨਰੇਲ ਨਾਰੀਅਲ ਚੋਖਾ
ਤੇ ਦਾਰੂ ਦੀ ਮੱਟੀ
ਤਿੰਨ ਪੈਸੇ ਦਾ ਰੰਗ ਲਿਆਵਾਂ
ਦੋ ਪੈਸੇ ਦੀ ਅੱਟੀ

________

6
Shayari / ਲਾਲ ਸਿੰਘ ਦਿਲ,,,
« on: November 17, 2015, 10:53:29 PM »
        ਗੀਤ

ਦਿਓ ਕੋਈ ਸਮਾਜ ਖੁੱਲ੍ਹਾ-ਡੁੱਲ੍ਹਾ
ਅੰਬਰੀ ਨੀਲੱਤਣਾਂ ਤੋਂ ਖੁੱਲ੍ਹਾ
ਇਕ ਪਰਿਵਾਰ, ਇਕ ਪਿਆਨੇ
ਇਕ ਪਰਿਵਾਰ ਇਕ ਚੁੱਲ੍ਹਾ
ਗਿਰਜੀਂ ਮਸੀਤੀਂ ਝੁੱਲੇ ਨ੍ਹੇਰੀ
ਮੰਦਰ ਉਡਾਏ ਕੋਈ ਬੁੱਲ੍ਹਾ
ਗੀਤ ਕੋਈ ਮਿਹਨਤਾਂ ਦੇ ਗਾਏ
ਛੱਡ ਰਾਂਝਾ ਹੀਰ ਭੱਟੀ ਦੁੱਲਾ
ਬੁੱਕਲਾਂ ’ਚੋਂ ਖੋਹੇ ਨਾ ਕੋਈ ਦਾਣੇ
ਕੱਜਣਾ ਤੋਂ ਲਾਹੇ ਨਾ ਕੋਈ ਜੁੱਲਾ
ਛੇੜੋ ਛੇੜੋ ਦਿਲ ਦੀਆਂ ਗੱਲਾਂ
ਕਰੋ ਕਿਤੇ ਕੋਈ ਹੱਲਾ-ਗੁੱਲਾ

_____________

7
Shayari / Re: Sukhwinder Amrit Poetry
« on: November 16, 2015, 10:29:54 PM »
               ਮੇਰੇ ਸੂਰਜ


ਮੇਰੇ ਸੂਰਜ  ਦਿਨੇ ਰਾਤੀਂ ਤੇਰਾ ਹੀ ਖਿਆਲ ਰਹਿੰਦਾ ਹੈ
ਕੋਈ ਕੋਸਾ ਜਿਹਾ ਚਾਨਣ ਹਮੇਸ਼ਾ ਨਾਲ ਰਹਿੰਦਾ ਹੈ

ਤੂੰ ਮੇਰੇ ਸ਼ਹਿਰ ਨਾ ਆਵੀਂ ਖਿਜ਼ਾਂ ਦਾ ਦੌਰ ਹੈ ਏਥੇ
ਕਿ ਹਰ ਬੂਟਾ ਹੀ ਏਥੇ ਤਾਂ ਬੜਾ ਬੇਹਾਲ ਰਹਿੰਦਾ ਹੈ

ਜੇ ਵਰ੍ਹ ਗਈ ਬੱਦਲੀ ਕੋਈ ਤਾਂ ਘੱਲ ਦੇਵੀਂ ਹਰੇ ਪੱਤੇ
ਥਲਾਂ ਦੇ ਬੂਟਿਆ ਤੇਰਾ ਬੜਾ ਹੀ ਖਿਆਲ ਰਹਿੰਦਾ ਹੈ

ਪਤਾ ਹੈ ਓਸਨੂੰ ਮੈਂ ਪੌਣ ਹਾਂ ਮਛਲੀ ਨਹੀਂ ਕੋਈ
ਨਾ ਜਾਣੇ ਕਿਉਂ ਮੇਰੇ ਦੁਆਲ਼ੇ ਉਹ ਬੁਣਦਾ ਜਾਲ਼ ਰਹਿੰਦਾ ਹੈ

ਜਗਾਈ ਨਾ ਅਲਖ ਆ ਕੇ ਕਿਸੇ ਜੋਗੀ ਨੇ ਦਰ ਉਹਦੇ
ਕਿ ਜੀਹਦੇ ਹੱਥ ‘ਚ ਮੋਤੀਆਂ ਦਾ ਥਾਲ਼ ਰਹਿੰਦਾ ਹੈ

ਉਹ ਇਕ ਪਰਦਾ ਹੈ ਜਿਸ ਉਤੇ ਬਣੀ ਹੈ ਅੱਗ ਦੀ ਮੂਰਤ
ਤੇ ਉਸ ਮੂਰਤ ਦੇ ਪਿੱਛੇ ਇਕ ਠੰਢਾ ਸਿਆਲ਼ ਰਹਿੰਦਾ ਹੈ

ਮੇਰੇ ਮੌਲਾ  ਉਦ੍ਹੀ ਕੁੱਲੀ ਕਿਆਮਤ ਤੱਕ ਰਹੇ ਰੌਸ਼ਨ
ਜੁ ਲੰਘ ਗਏ ਹਰ ਮੁਸਾਫਿਰ ਦਾ ਹੀ ਪੁੱਛਦਾ ਹਾਲ ਰਹਿੰਦਾ ਹੈ

8
ਵਡੀ ਵਡਿਆਈ ਜਾ ਵਡਾ ਨਾਉ
ਵਡੀ ਵਡਿਆਈ ਜਾ ਸਚੁ ਨਿਆਉ
ਵਡੀ ਵਡਿਆਈ ਜਾ ਨਿਹਚਲ ਥਾਉ
ਵਡੀ ਵਡਿਆਈ ਜਾਣੈ ਆਲਾਉ
ਵਡੀ ਵਡਿਆਈ ਬੁਝੈ ਸਭਿ ਭਾਉ
ਵਡੀ ਵਡਿਆਈ ਜਾ ਪੁਛਿ ਨ ਦਾਤਿ
ਵਡੀ ਵਡਿਆਈ ਜਾ ਆਪੇ ਆਪਿ
ਨਾਨਕ ਕਾਰ ਨ ਕਥਨੀ ਜਾਇ
ਕੀਤਾ ਕਰਣਾ ਸਰਬ ਰਜਾਇ

______________

9
Birthdays / Re: HAppy Birthday to Mannat
« on: August 21, 2015, 12:07:47 AM »
happy birthday

10
   ਵਿਦੇਸ਼ੀ ਹਵਾਵਾਂ ਦੇ ਨਾਂ

ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਕਰੇ ਜੋਦੜੀ ਨੀ ਇੱਕ ਦਰਵੇਸ਼

ਮੈਂ ਤਾਂ ਜੀਅ ਹਾਂ ਇੱਕ ਨਰਕਾਂ ਦੇ ਹਾਣਦਾ
ਮੈਂ ਨੀ ਸੁਰਗਾਂ ਦੇ ਸੁੱਖਾਂ ਨੂੰ ਸਿਆਣਦਾ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼

ਸਾਡੇ ਬੇਲੇ ਨੂੰ ਤੂੰ ਐਵੇਂ ਨਾ ਪਛਾੜ ਨੀ
ਸਾਡੇ ਸਿਰਾਂ ਦੇ ਦੁਆਲੇ ਗੱਡੀ ਵਾੜ ਨੀ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼

ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ
ਮਿਲੂ ਕਿਹੜੀਆਂ ਵਲੈਤਾਂ 'ਚੋਂ ਉਧਾਰ ਨੀਂ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼

ਮੈਨੂੰ ਜੁੜਿਆ 'ਜੜ੍ਹਾਂ' ਦੇ ਨਾਲ ਰਹਿਣ ਦੇ
'ਫੁੱਲ' ਕਹਿਣ ਮੈਨੂੰ 'ਕੰਡਾ' ਚਲੋ ਕਹਿਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼

ਮੈਨੂੰ ਖਿੜਿਆ ਕਪਾਹ ਦੇ ਵਾਂਗੂੰ ਰਹਿਣ ਦੇ
ਘੱਟ ਮੰਡੀ ਵਿੱਚ ਮੁੱਲ ਪੈਂਦੈ ਪੈਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼

ਤੂੰ ਤਾਂ ਮੇਰੀਆਂ ਹੀ ਮਹਿਕਾਂ ਨੂੰ ਉਧਾਲ ਕੇ
ਫੁੱਲੀ ਫਿਰਦੀ ਵਲਾਇਤਾਂ 'ਚ ਖਲਾਰ ਕੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼

ਮੇਰੇ ਪਿੰਡੇ ਨਾਲ ਕਰੇਂ ਤੂੰ ਚਹੇਡ ਨੀ
ਮੇਰੇ ਝੱਗੇ ਦੇ ਲੰਗਾਰਾਂ ਨਾਲ ਖੇਡ ਨੀ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼

ਮੈਨੂੰ ਘਿਰਿਆ ਕਸਾਈਆਂ ਵਿਚ ਰਹਿਣ ਦੇ
ਮੈਨੂੰ ਐਵੇਂ ਪਛੋਤਾਈਆਂ 'ਚ ਨਾ ਪੈਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼

ਮੇਰੇ ਵਿਚ ਹੈ ਪਹਾੜ ਜਿੰਨਾ ਭਾਰ ਨੀ
ਮੈਨੂੰ ਖੁੱਲ੍ਹੇ, ਡੁੱਲ੍ਹੇ ਪਿਆਰ ਦਾ ਹੰਕਾਰ ਨੀ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼

ਜੇ ਤੈਨੂੰ ਕੱਚੇ ਕੋਠਿਆਂ ਦੇ ਵਿਚ ਢੋਈ ਨਾ
ਮੇਰੀ ਹੋਣੀ ਦੀ ਦਸੌਰੀਂ ਦਿਲਜੋਈ ਨਾ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਕਰੇ ਜੋਦੜੀ ਨੀ ਇੱਕ ਦਰਵੇਸ਼

_______________

11
       ਉਡੀਕ

ਸਰਘੀ ਵੇਲੇ ਸੁਫ਼ਨਾ ਡਿੱਠਾ
ਮੇਰੇ ਸੋਹਣੇ ਆਉਣਾ ਅੱਜ ਨੀ
ਪਈ ਚੜ੍ਹਾਂ ਮੈਂ ਮੁੜ ਮੁੜ ਕੋਠੇ
ਕਰ ਕਰ ਲੱਖਾਂ ਪੱਜ ਨੀ

ਧੜਕੂੰ ਧੜਕੂੰ ਕੋਠੀ ਕਰਦੀ
ਫੜਕੂੰ ਫੜਕੂੰ ਰਗ ਨੀ
ਕਦਣ ਢੱਕੀਓਂ ਉਚੀ ਹੋਸੀ
ਉਹ ਸ਼ਮਲੇ ਵਾਲੀ ਪੱਗ ਨੀ

____________

12
Shayari / Re: Just two line shayari ...
« on: August 17, 2015, 10:45:39 PM »
ਜਦ ਵੀ ਪੰਛੀ ਉਡਦੇ ਜਾਂਦੇ ਤੱਕੀਏ ਸੱਜਣਾਂ ਵੇ
ਮੱਲੋ ਮੱਲੀ ਕੋਈ ਸੁਨੇਹਾ ਮੂੰਹ ਤੇ ਆਵੇ

___________________

13
ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ
ਦੁਖੁ ਦੁਖੁ ਅਗੈ ਆਖੀਐ ਪੜ੍ਹਿ ਪੜ੍ਹਿ ਕਰਹਿ ਪੁਕਾਰ
ਦੁਖ ਕੀਆ ਪੰਡਾ ਖੁਲ੍ਹੀਆ ਸੁਖੁ ਨ ਨਿਕਲਿਓ ਕੋਇ
ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ
ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ
ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ

______________________

14
ਘੜੀਆ='ਘੜੀ'
ਗੋਪੀ=ਗੁਜਰੀ,
ਪਹਰ=ਸਾਰੇ ਦਿਨ ਦਾ ਅਠਵਾਂ ਹਿੱਸਾ
ਕੰਨ੍ਹ=ਕ੍ਰਿਸ਼ਨ,
ਗੋਪਾਲ=ਕ੍ਰਿਸ਼ਨ ਜੀ ਦਾ ਇਕ ਨਾਂ
ਬੈਸੰਤਰੁ=ਅੱਗ
ਮੁਸੈ=ਠੱਗੀ ਜਾ ਰਹੀ ਹੈ
ਵਿਹੂਣੀ=ਸੱਖਣੀ,ਖ਼ਾਲੀ

15
ਘੜੀਆ ਸਭੇ ਗੋਪੀਆ ਪਹਰ ਕੰਨ੍ਹ ਗੋਪਾਲ
ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ
ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ
ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ

_____________________________

16
PJ Games / Re: express ur feelings with songs.....
« on: May 31, 2015, 11:19:56 PM »
Hosh valon ko khabar kya bekhudi kya cheez hai
Ishq kije phir samajhiye zindagi kya cheez hai

Unse nazrein kya mili roshan fizayen ho gayi
Aaj jaana pyar ki jaadugari kya cheez hai
________________________________

17
Shayari / Re: ਵਤਨ ਦੀਆਂ ਤਾਂਘਾਂ,,,
« on: May 31, 2015, 07:07:24 PM »
Sukriya

18
PJ Games / Re: express ur feelings with songs.....
« on: May 31, 2015, 07:06:04 PM »
Tum Itna Jo Muskura Rahe Ho
Kya Gham Hai Jisko Chhupa Rahe Ho
____________________________

19
Shayari / ਵਤਨ ਦੀਆਂ ਤਾਂਘਾਂ,,,
« on: May 31, 2015, 06:36:55 PM »
ਵੇਖੇ ਕਿਲੇ ਰਿਆਸਤ ਦੇ, ਘੁੰਮੇ ਸੀ ਮਾਲ ਨਾਲੇ
ਓਪਨਰ ਟੀਮ ਦਾ ਸਾਂ, ਖੇਲਣੇ ਗਏ ਸੀ ਕ੍ਰਿਕਟ ਪਟਿਆਲੇ
ਕਦੇ ਮੈਂ ਤੇ ਗੋਨੇ, ਲੱਕੀ ਨੇ ਮਾਰੀਆਂ ਟੋਬੇ ਤੇ ਬੜੀਆਂ ਛਲਾਂਗਾਂ
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ
____________________________

20
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ
ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ
ਬਲਿਹਾਰੀ ਕੁਦਰਤਿ ਵਸਿਆ
ਤੇਰਾ ਅੰਤੁ ਨ ਜਾਈ ਲਖਿਆ ਰਹਾਉ
ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ
ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਹਿਉ ਜਿਨਿ ਕੀਤੀ ਸੋ ਪਾਰਿ ਪਇਆ
ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ

_____________________________________

Pages: [1] 2 3 4 5 6 ... 99