October 12, 2024, 02:19:40 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 91 92 93 94 95 [96] 97 98 99
1901
Shayari / ਜਾਮ.....
« on: November 11, 2011, 05:39:24 AM »
ਸਾਕੀਆ ਇਹ ਜਾਮ ਤੇਰਾ ਹੁਣ ਭਾਉਂਦਾ ਨਹੀਂ
ਇਹਦੇ ਵਿਚੋਂ ਉਹ ਸਰੂਰ ਹੁਣ ਆਉਂਦਾ ਨਹੀਂ ।
ਮੇਰੇ ਵਿਹੜੇ ਦੇ ਬ੍ਰਿਖ ਤੇ ਬੈਠਾ ਹੋਇਆ ਪਰਿੰਦਾ
ਹੁਣ ਕਾਹਤੋਂ ਪਹਿਲਾਂ ਜਿਹਾ ਇਹ ਗਾਉਂਦਾ ਨਹੀਂ ।
ਘਰਾਂ ਅੰਦਰ ਕੁਰਸੀਆਂ ਦੀ ਕਮੀ ਨਹੀਂ ਕੋਈ
ਇਹਨਾਂ ਉਪਰ ਬੈਠਣ ਵਾਲਾ ਕੋਈ ਆੳਂਦਾ ਨਹੀਂ ।
ਇਹਨਾਂ ਅੱਖਾਂ ਉਤੇ ਕਾਲੀ ਐਨਕ ਲਾਇਆ ਕਰ
ਤੇਰਾ ਚਿਹਰਾ ਉਦਾਸ ਹੋਵੇ ਇਹ ਸੋਂਹਦਾ ਨਹੀਂ ।
ਨਸ਼ਤਰ,ਚੋਭਾਂ,ਕੰਡੇ,ਝਰੀਟਾਂ ਜਿੰਦਗੀ ਬਣੀ
ਜਖਮਾਂ ਤੇ ਮਰਹਮ ਕੋਈ ਲਾਉਂਦਾ ਨਹੀਂ ।
_____________________

1902
Shayari / ਸੇਕ....
« on: November 11, 2011, 05:27:01 AM »
ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਂਉਦੀ ਹੈ
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆੳਂਦੀ ਹੈ ।
ਕਦੇ ਕਦੇ ਹੀ ਹੁੰਦਾ ਹੈ ਦਿਲ ਠੰਡਾ ਸ਼ੀਤ ਸਮੁੰਦਰ ਜਿੳਂ
ਬਹੁਤਾ ਸਮਾਂ ਚਾਰੇ ਪਾਸੇ ਗਮ ਦੀ ਬਦਲੀ ਮੰਡਲਾਂਉਦੀ ਹੈ ।
ਉਹਦੇ ਸ਼ਹਿਰ ਦਾ ਨਾਂਅ ਸੁਣ ਕੇ ਅੱਜ ਵੀ ਦਿਲ ਕੰਬ ਜਾਂਦਾ ਹੈ
ਗੁਜਰੇ ਸਮੇ ਦੀ ਯਾਦ ਕੋਈ ਜਦ ਮੂਹਰੇ ਆਣ ਖਲੋਂਦੀ ਹੈ ।
ਜੁਦਾਈ ਦੇ ਜਹਿਰ ਦਾ ਅਸਰ ਕਦੇ ਮਿਟਦਾ ਨਹੀਂ ਯਾਰੋ
ਉਂਜ ਤਾਂ ਮੇਰੀ ਅੱਖ ਹਰ ਵੇਲੇ ਦਾਗ ਹਿਜਰ ਦਾ ਧੋਂਦੀ ਹੈ ।
ਹਵਾ ਵਿਚ ਸੰਗੀਤ ਨਹੀਂ ਹੁਣ ਬਾਂਸਰੀ ਦੀ ਕੂਕ ਜਿਹਾ
ਰੋਜ ਸਵੇਰੇ ਚੰਦਰੀ ਜੇਹੀ ਕੋਈ ਖਬਰ ਜਗਾਉਂਦੀ ਹੈ ।
ਛੱਡ ਦਿਆਂਗੇ ਸਭ ਉਮੀਦਾਂ ਸੱਜਣਾ ਤੇਰੇ ਆਉਣ ਦੀਆਂ
ਅਜੇ ਵੀ ਕੋਈ ਦਸਤਕ ਤੇਰੇ ਆਉਣ ਦਾ ਲਾਰਾ ਲਾਉਂਦੀ ਹੈ ।
ਸਾਉਣ ਦੀ ਕਿਣ ਮਿਣ ਜਾਂ ਫੱਗਣ ਦੀ ਫੁੱਲਾਂ ਭਰੀ ਚੰਗੇਰ
ਉਹਦੇ ਬਿਨ ਹਰ ਰੁੱਤ ਉਪਰੀ ਨਰਕ ਭੁਲੇਖਾ ਪਾਉਂਦੀ ਹੈ ।
______________________________

1903
Shayari / ਦਸਤਕ....
« on: November 11, 2011, 12:48:36 AM »
ਦਿਲ ਦੇ ਬੂਹੇ ਚੁੱਪ ਹੋਏ ਕੋਈ ਦਸਤਕ ਮਿਲੇ
ਪਿਆਰ ਵਿਹੂਣੀ ਰੂਹ ਨੂੰ ਹੁਣ ਮੁਹੱਬਤ ਮਿਲੇ ।
ਹਮੇਸ਼ਾ ਬੀਜੇ ਬੀਜ ਕਿ ਸੂਹੇ ਫੁੱਲ ਮਹਿਕਣਗੇ
ਕਦ ਚਾਹਿਆ ਸੀ ਅਸੀਂ ਸਦਾ ਨਫਰਤ ਮਿਲੇ ।
ਦੇਰ ਨਹੀਂ ਲਗਦੀ ਬੁਰਾ ਵਕਤ ਜਦ ਆ ਜਾਂਦਾ
ਰੱਬ ਕਰੇ ਹਰ ਆਦਮੀ ਨੂੰ ਚੰਗੀ ਕਿਸਮਤ ਮਿਲੇ ।
ਉਹ ਜੋ ਰੇਹੜੀ ਖਿਚਦਾ ਹੈ ਨੰਗੇ ਪੈਰੀਂ ਸੜਕਾਂ ਤੇ
ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ ।
ਝੋਂਪੜੀਆਂ ਵਿਚ ਵੱਸਣਾ ਪੈ ਜਾਂਦਾ ਮਜ਼ਬੂਰੀ ਹੈ
ਵੈਸੇ ਤਾਂ ਹਰ ਇਕ ਚਾਹੁੰਦਾ ਹੈ ਕਿ ਜੰਨਤ ਮਿਲੇ ।
ਅਸੀਂ ਵੀ ਕਦੇ ਇਕੱਠੇ ਮਹਿਕਾਂ ਦੀ ਵਾਦੀ ਘੁੰਮਾਂਗੇ
ਥੋੜਾ ਸਮਾਂ ਠਹਿਰੋ ਬਸ ਜਰਾ ਫੁਰਸਤ ਮਿਲੇ ।
ਸੰਤਾਪ ਹੰਢਾਉਣਾ ਸਦਾ ਇਸ਼ਕ ਦੇ ਹਿੱਸੇ ਆਇਆ
ਹੁਸਨ ਐਪਰ ਹਰ ਮੋੜ ਤੇ ਸ਼ੁਹਰਤ ਮਿਲੇ ।
______________________

1904
Shayari / Re: ਗਮਾਂ ਨੇ .....
« on: November 11, 2011, 12:20:58 AM »
thnx,,,

1905
Shayari / Re: ਸਕੂਨ .....
« on: November 11, 2011, 12:20:20 AM »
thnx,,,

1906
Shayari / ਗਮਾਂ ਨੇ .....
« on: November 11, 2011, 12:15:06 AM »
ਗਮਾਂ ਨੇ ਰੋਲਿਆ ਏਦਾਂ ਕਿ ਲੀਰੋ ਲੀਰ ਹੋ ਗਏ ਹਾਂ
ਕੱਖਾਂ ਤੋਂ ਹੌਲੇ ਹੋ ਗਏ ਪਤਲੇ ਨੀਰ ਹੋ ਗਏ ਹਾਂ।
ਦਿਸਦਾ ਹੈ ਸਭ ਬਨਾਉਟੀ ਓਪਰਾ ਦਿਖਾਵਾ ਜੋ
ਤਨ ਦੇ ਉਜਲੇ ਮਨ ਦੇ ਪਰ ਫਕੀਰ ਹੋ ਗਏ ਹਾਂ ।
ਤੁਰੇ ਸਾਂ ਕੁਝ ਲੰਮਿਆਂ ਰਾਹਾਂ ਨੂੰ ਮਾਪਣ ਵਾਸਤੇ
ਰਸਤਿਆਂ ਤੇ ਧੂੰਏ ਦੀ ਲੇਕਿਨ ਲਕੀਰ ਹੋ ਗਏ ਹਾਂ ।
ਅੰਨੇਵਾਹ ਜੋ ਸੇਧ ਦਿਤਾ ਪਰਖਿਆਂ ਬਗੈਰ
ਖੁੰਝ ਗਿਆ ਨਿਸ਼ਾਨਿਓ ਉਹ ਤੀਰ ਹੋ ਗਏ ਹਾਂ ।
ਹਨੇਰੀਆਂ ਜੂਹਾਂ ਵਿਚ ਹੱਥ ਪੈਰ ਮਾਰਦੇ ਰਹੇ
ਅੰਨਿਆਂ ਦੀ ਬਸਤੀ ਦੇ ਵਜੀਰ ਹੋ ਗਏ ਹਾਂ ।
ਬਦਲ ਦਿਤਾ ਮੌਸਮਾਂ ਨੇ ਸਾਡਾ ਇਹ ਵਜੂਦ ਹੀ
ਬੋਹੜ ਵਰਗੇ ਸੀ ਕਦੇ ਕਰੀਰ ਹੋ ਗਏ ਹਾਂ ।
______________________

1907
Shayari / Re: ਸਕੂਨ .....
« on: November 10, 2011, 11:28:17 PM »
sukriya,,,

1908
Shayari / ਸਕੂਨ .....
« on: November 10, 2011, 11:24:31 PM »
ਸਕੂਨ ਰੂਹ ਨੂੰ ਮਿਲਦਾ ਹੈ ਤਬੀਅਤ ਵੱਲ ਹੋ ਜਾਂਦੀ
ਜਦ ਉਹ ਨਜ਼ਰ ਆ ਜਾਂਦੇ ਤਾਂ ਮੁਸ਼ਕਿਲ ਹੱਲ ਹੋ ਜਾਂਦੀ ।
ਦਿਲ ਦੀ ਸਲੈਬ ਤੋਂ ਲਗਦਾ ਕੋਈ ਭਾਰ ਲਹਿ ਜਾਵੇ
ਕਦੇ ਜੇ ਭੀੜ ਵਿਚ ਮਿਲਿਆਂ ਉਹਦੇ ਨਾਲ ਗੱਲ ਹੋ ਜਾਂਦੀ ।
ਹਰ ਰਾਤ ਨੂੰ ਇਕ ਨਵੀਂ ਤਮੰਨਾ ਲੈ ਕੇ ਸੌਂਦੇ ਹਾਂ
ਹਰ ਖਾਹਿਸ਼ ਅਗਲੇ ਦਿਨ ਹੀ ਬੀਤਿਆ ਕੱਲ ਹੋ ਜਾਂਦੀ ।
ਉਹ ਗੂੜੀ ਨੀਂਦ ਸੌਂ ਗਏ ਪਰ ਅਸੀਂ ਗਿਣਦੇ ਰਹੇ ਤਾਰੇ
ਸਿ਼ਕਾਰ ਬੇਰੁਖੀ ਦਾ ਜਿ਼ੰਦਗੀ ਹਰੇਕ ਪਲ ਹੋ ਜਾਂਦੀ ।
ਅਸੀਂ ਖਮੋਸ਼ੀਆਂ ਤਨਹਾਈਆਂ ਵਿਚ ਸ਼ਾਂਤ ਰਹਿੰਦੇ ਹਾਂ
ਇਹ ਜਦ ਨੇੜੇ ਨਹੀਂ ਹੁੰਦੇ ਤਾਂ ਫਿਰ ਤਰਥੱਲ ਹੋ ਜਾਂਦੀ ।
ਸਿਆਸਤ ਅਤੇ ਗੁੰਡਾਗਰਦੀ ਵਿਚ ਫਰਕ ਰਿਹਾ ਥੋੜਾ
ਦੋਹਾਂ ਨੂੰ ਛੇੜਕੇ ਔਖੀ ਬਚਾਉਣੀ ਫਿਰ ਖੱਲ ਹੋ ਜਾਂਦੀ ।
ਬੇਗਾਨਿਆਂ ਦੇ ਵਾਰ ਅਸੀਂ ਹਮੇਸ਼ਾ ਚੁਪ ਚਾਪ ਸਹਿ ਲੈਂਦੇ
ਚੋਟ ਸਿਰਫ ਆਪਣਿਆਂ ਦੀ ਸੀਨਿਆਂ ਵਿਚ ਸੱਲ ਹੋ ਜਾਂਦੀ ।
ਕਹਿਣਾ ਕਾਫੀ ਕੁਝ ਚਾਹੁੰਦਾ ਹੈ ਅੱਜ ਦਾ ਆਮ ਆਦਮੀ ਵੀ
ਪੁਕਾਰ ਉਸਦੀ ਲੇਕਿਨ ਰੌਲਿਆਂ ਵਿਚ ਰਲ ਹੋ ਜਾਂਦੀ ।
_____________________________

1909
Introductions / New Friends / Re: Introduction
« on: November 10, 2011, 10:52:24 PM »
thnx,,,

1910
Shayari / ਫਿਰਦੇ ਹਾਂ ....
« on: November 10, 2011, 10:50:09 PM »
ਦਿਲ ਵਿਚ ਪਰਲੋ ਜਿਹਾ ਸਮਾਨ ਛੁਪਾਈ ਫਿਰਦੇ ਹਾਂ
ਬੁਝੇ ਅਣਬੁਝੇ ਕਈ ਅਰਮਾਨ ਦਬਾਈ ਫਿਰਦੇ ਹਾਂ ।
ਫਟ ਜਾਵਣਗੇ ਇਹ ਵੀ ਤਾਂ ਕਦੇ ਜਵਾਲਾਮੁਖੀ ਵਾਕਣ
ਖਿਆਲਾਂ ਵਿਚ ਜੋ ਜ਼ਲਜ਼ਲੇ ਤੁਫਾਨ ਛੁਪਾਈ ਫਿਰਦੇ ਹਾਂ ।
ਮੁੱਠੀ ਭਰ ਆਪਣੇ ਵਰਗੇ ਜਿਸ ਦਿਨ ਤਲਾਸ਼ ਲਏ
ਉਹਨਾਂ ਖਾਤਿਰ ਤੀਰ ਅਤੇ ਕਮਾਨ ਬਣਾਈ ਫਿਰਦੇ ਹਾਂ ।
ਜਿਸ ਨੇ ਆਪਣੀ ਪਰਜਾ ਨੂੰ ਗਾਜਰ ਮੂਲੀ ਸਮਝਿਆ
ਉਸ ਰਾਜੇ ਲਈ ਅੱਖਾਂ ਵਿਚ ਸ਼ਮਸ਼ਾਨ ਵਿਛਾਈ ਫਿਰਦੇ ਹਾਂ ।
ਮੌਸਮ ਦੀ ਨਾ ਗੱਲ ਕਰੋ ਜੇਕਰੇ ਤੁਰਨਾ ਹੈ ਸਾਡੇ ਨਾਲ
ਅਸੀਂ ਵਰ੍ਹਦੀ ਅੱਗ ਵਿਚ ਮਕਾਨ ਬਣਾਈ ਫਿਰਦੇ ਹਾਂ ।
ਇਨਸਾਫ ਲੈਣ ਲਈ ਜਦ ਵੀ ਸਾਰੇ ਹੀਲੇ ਮੁੱਕ ਗਏ
ਪੁਰਖਿਆਂ ਜੋ ਸੌਂਪੀ ਉਹ ਕਿਰਪਾਨ ਬਚਾਈ ਫਿਰਦੇ ਹਾਂ ।
______________________________

1911
Shayari / ਕਰਾਂਗੇ ...
« on: November 10, 2011, 10:23:29 PM »
ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ
ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ
ਅਗਲੇ ਬਚਪਨ ਜਦ ਕਦੇ ਮਿਲਾਂਗੇ ਦੋਸਤਾ
ਘਰ ਬਣਾ ਕੇ ਰੇਤ ਦੇ ਫਿਰ ਢਾਇਆ ਕਰਾਂਗੇ ।
ਸ਼ਾਮ ਜਦ ਫੁਰਸਤ ਮਿਲੀ ਤਾਂ ਬੈਠ ਇਕੱਲੇ ਹੀ
ਜਾਮ ਤੇਰੇ ਨਾਮ ਦਾ ਰੋਜ਼ ਇਕ ਪਾਇਆ ਕਰਾਂਗੇ ।
ਖਾਮੋਸ਼ੀ,ਤਨਹਾਈ ਅਤੇ ਉਦਾਸੀ ਦੇ ਆਲਮ ਵਿਚ
ਗੀਤ ਇਕ ਪਤਝੜ ਜਿਹਾ ਗਾਇਆ ਕਰਾਂਗੇ ।
ਹੋਇਆ ਨਾ ਦਰਦ ਨਿਵਾਰ ਜਦ ਆਪਣੇ ਘਰੀਂ
ਤੇਰੇ ਦਰ ਦਾ ਕੁੰਡਾ ਫਿਰ ਖੜਕਾਇਆ ਕਰਾਂਗੇ ।
_________________________

1912
Shayari / ਸਹਾਰਾ....
« on: November 10, 2011, 10:02:02 PM »
ਪਰਚਾਉਂਦੇ ਹਾਂ ਦਿਲ ਨੂੰ ਯਾਦਾਂ ਦਾ ਸਹਾਰਾ ਲੈ ਕੇ
ਬੇਗਾਨੀ ਮਹਫਿਲ ਦਾ ਦੂਰੋਂ ਹੀ ਨਜ਼ਰ ਲੈ ਕੇ
ਸਿਤਾਰਿਆਂ ਦੇ ਝੁਰਮਟ ਤੋਂ ਕੀ ਕਰਵਾਉਣਾ ਸੀ
ਅਸੀਂ ਤਾਂ ਖੁਸ਼ ਹੋ ਜਾਂਦੇ ਬੱਸ ਇੱਕੋ ਸਿਤਾਰਾ ਲੈ ਕੇ
ਜ਼ਮਾਨਾ ਸੀ ਕਦੇ ਉਡਦੇ ਸੀ ਹਵਾ ਅੰਦਰ ਜਦੋਂ
ਹੁਣ ਤਾਂ ਤੁਰਦੇ ਵੀ ਹਾਂ ਵੈਸਾਖੀ ਦਾ ਸਹਾਰਾ ਲੈ ਕੇ
ਅਧਾ ਨਾਮ ਲੈ ਭਰ ਦਿੰਦਾ ਸੀ ਕੋਈ ਕੰਨੀ ਮਿਠਾਸ
ਬੁਲਾਉਣਾ ਕਿਸੇ ਨਹੀਂ ਉਹ ਨਾਮ ਦੁਬਾਰਾ ਲੈ ਕੇ
ਸਾਂਝਾਂ ਦੇ ਪੁਲ ਬਣਾਈਏ ਪਿਆਰਾਂ ਦੀ ਨਦੀ ਉਤੇ
ਕਰਾਂਗੇ ਕੀ ਆਪਾਂ ਦੱਸ ਇਕ ਇਕ ਕਿਨਾਰਾ ਲੈ ਕੇ
ਠੰਡੀ ਹਵਾ ਦਾ ਬੁਲ੍ਹਾ ਇਧਰ ਵੀ ਗੁਜਰ ਜਾਂਦਾ ਕੋਈ
ਦੇਖ ਲੈਂਦੇ ਝੂਲਦੇ ਬਿਰਖ ਵਾਂਗੂੰ ਹੁਲਾਰਾ ਲੈ ਕੇ
________________________

1913
Shayari / ਸੋਗ....
« on: November 10, 2011, 09:20:22 PM »
ਰੋਜ ਮੈਂ ਤਾਰਾ ਤਾਰਾ ਗਿਣ
ਰਾਤ ਬਿਤਾਉਂਦਾ ਹਾਂ
ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ
ਵਾਰ ਕ ਆਉਂਦਾ ਹਾਂ।

ਜਦ ਰੋਹੀਆਂ ਵਿਚ ਪੰਛੀ ਤੜਕੇ
ਵਾਕ ਕੋਈ ਲੈਂਦਾ ਹੈ
ਮੈਂ ਆਪਣੇ ਸੰਗ ਸੁੱਤਾ ਆਪਣਾ
ਗੀਤ ਜਗਾਉਂਦਾ ਹਾਂ।

ਫਿਰ ਜਦ ਮੈਨੂੰ ਸੂਰਜ ਘਰ ਦੇ
ਮੋੜ ‘ਤੇ ਮਿਲਦਾ ਹੈ
ਨਦੀਏ ਰੋਜ਼ ਨਹਾਵਣ
ਉਹਦੇ ਨਾਲ ਮੈਂ ਜਾਂਦਾ ਹਾਂ।

ਮੈਂ ਤੇ ਸੂਰਜ ਜਦੋਂ ਨਹਾ ਕੇ
ਘਰ ਨੂੰ ਮੁੜਦੇ ਹਾਂ
ਮੈਂ ਸੂਰਜ ਲਈ ਵਿਹੜੇ ਨਿੰਮ ਦਾ
ਪੀਹੜਾ ਡਾਹੁੰਦਾ ਹਾਂ।

ਮੈਂ ਤੇ ਸੂਰਜ ਬੈਠ ਕੇ ਜਦ ਫਿਰ
ਗੱਲਾਂ ਕਰਦੇ ਹਾਂ
ਮੈਂ ਸੂਰਜ ਨੂੰ ਤੇਰੀ ਛਾਂ ਦੀ
ਗੱਲ ਸੁਣਾਉਂਦਾ ਹਾ।

ਛਾਂ ਦੀ ਗੱਲ ਸੁਣਾਉਂਦੇ ਜਦ ਮੈਂ
ਕੰਬਣ ਲੱਗਦਾ ਹਾਂ
ਮੈਂ ਸੂਰਜ ਦੇ ਗੋਰੇ ਗਲ ਵਿਚ
ਬਾਹਵਾਂ ਪਾਉਂਦਾ ਹਾਂ।

ਫਿਰ ਸੂਰਜ ਜਦ ਮੇਰੇ ਘਰ ਦੀ
ਕੰਧ ਉਤਰਦਾ ਹੈ
ਮੈਂ ਆਪਣੇ ਹੀ ਪਰਛਾਵੇਂ ਤੋਂ
ਡਰ ਡਰ ਜਾਂਦਾ ਹਾਂ।

ਮੈਂ ਤੇ ਸੂਰਜ ਘਰ ਦੇ ਮੁੜ
ਪਿਛਵਾੜੇ ਜਾਂਦੇ ਹਾਂ
ਮੈਂ ਉਹਨੂੰ ਆਪਣੇ ਘਰ ਦੀ
ਮੋਈ ਧੁੱਪ ਵਿਖਾਉਂਦਾ ਹਾਂ।

ਜਦ ਸੂਰਜ ਮੇਰੀ ਮੋਈ ਧੁੱਪ ਲਈ
ਅੱਖੀਆਂ ਭਰਦਾ ਹੈ
ਮੈਂ ਸੂਰਜ ਨੂੰ ਗਲ ਵਿਚ ਲੈ ਕੇ
ਚੁੱਪ ਕਰਾਉਂਦਾ ਹਾਂ।

ਮੈਂ ਤੇ ਸੂਰਜ ਫੇਰ ਚੁਪੀਤੇ
ਤੁਰਦੇ ਜਾਂਦੇ ਹਾਂ
ਰੋਜ਼ ਮੈਂ ਉਹਨੂੰ ਪਿੰਡ ਦੀ ਜੂਹ ਤਕ
ਤੋਰ ਕੇ ਆਉਂਦਾ ਹਾਂ।

ਰੋਜ਼ ਉਦਾਸਾ ਸੂਰਜ ਨਦੀਏ
ਡੁੱਬ ਕੇ ਮਰਦਾ ਹੈ
ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ
ਸੋਗ ਮਨਾਉਂਦਾ ਹਾਂ।
____________

1914
Shayari / ਅੰਗ ਸੰਗ....
« on: November 10, 2011, 09:06:00 PM »
ਦਿਲ ਦੇ ਅੰਗ ਸੰਗ ਰਹਿਣਾ ਪੈਣਾ ।
ਟੁੱਟ  ਵੀ   ਜਾਵੇ ਸਹਿਣਾ  ਪੈਣਾ।

ਪੱਤਿਆਂ ਜਿਨ੍ਹਾਂ ਹਰਿਆਂ ਰਹਿਣਾ,
ਧੁੱਪ ਤੇ  ਕੋਰਾ ਸਹਿਣਾ ਪੈਣਾ ।

ਆਖ਼ਰ ਤਬਦੀਲੀ ਹੋ ਕੇ ਰਹਿਣੀ,
ਲੋਕਾਈ ਦੇ ਹੱਕ \'ਚ ਵਹਿਣਾ ਪੈਣਾ ।

ਹੱਸਦੇ ਹੱਸਦੇ ਵਿਛੜ ਗਏ ਸਾਂ,
ਗ਼ਮ ਦੇ ਦਰਿਆ ਵਹਿਣਾ ਪੈਣਾ ।

ਜ਼ਮੀਰ ਮਰੀ ਤਾਂ ਮਰ ਗਿਆ ਬੰਦਾ,
ਮੋਇਆਂ ਕਬਰੀ ਲਹਿਣਾ ਪੈਣਾ ।
_________________

1915
Shayari / ਦੁਨੀਆਂ .....
« on: November 10, 2011, 08:56:24 PM »
ਐ ਦਿਲ ਗਿਲਾ ਨਾ ਕਰ ਦੁਨੀਆਂ ਹੀ ਐਸੀ ਏ
ਮੁਸ਼ਕਿਲ ਨਭਾਉਦੇ ਵਫਾ ਏਥੇ ਦੁਨੀਆਂ ਹੀ ਐਸੀ ਏ
ਰੋਜ ਮਰਦੇ ਨੇ ਐ ਲੋਕ ਜਿਲਤ ਦੀ ਜਿੰਦਗੀ ਵੀ ਮੌਤ ਜੈਸੀ ਏ
ਐ ਦਿਲ ਗਿਲਾ ਨਾ ਕਰ ਦੁਨੀਆਂ ਹੀ ਐਸੀ ਏ
ਹੀਰਿਆਂ ਥਾਂ ਕੱਚ ਵਿਕ ਜਾਂਦਾ ਇਹ ਚਮਕਦੀ ਚੀਜ ਜੈਸੀ ਏ
ਐ ਦਿਲ ਗਿਲਾ ਨਾ ਕਰ ਦੁਨੀਆਂ ਹੀ ਐਸੀ ਏ
ਵਿਚਾਲੇ ਡੋਬਣਾ ਕੰਮ ਯਾਰਾਂ ਦਾ ਜਿੱਤ ਵੀ ਹਾਰ ਜੈਸੀ ਏ
ਐ ਦਿਲ ਗਿਲਾ ਨਾ ਕਰ ਦੁਨੀਆਂ ਹੀ ਐਸੀ ਏ
ਨਾ ਕੋਈ ਖਰਾ ਉਤਰੇ ਪਰਖ ਵਿੱਚੋ ਤਬੀਅਤ ਰੰਗ ਜੈਸੀ ਏ
ਐ ਦਿਲ ਗਿਲਾ ਨਾ ਕਰ ਦੁਨੀਆਂ ਹੀ ਐਸੀ ਏ
________________________

1916
Shayari / ਕਿਨਾਰਾ.....
« on: November 10, 2011, 08:40:11 PM »
            ਦਰ ਕਿਨਾਰਾ ਕਰ ਗਏ, ਬਣੇ ਜੋ ਸਾਡਾ ਸਾਥ ਸੀ।
            ਬਿਨ ਹੁੰਗਾਰੇ ਮੁੱਕ ਗਈ ਪਾਈ ਅਸਾਂ ਜੋ ਬਾਤ ਸੀ।
            ਚਮਕਿਆ ਜੋ ਵਾਂਗ ਸੋਨੇ, ਭੈੜਾ ਪਿੱਤਲ ਨਿਕਲਿਆ,
            ਚਾਰ ਦਿਨ ਦੀ ਚਾਨਣੀ ਫਿਰ ਅੰਧੇਰੀ ਰਾਤ ਸੀ।
            ਜਿੰਦਗੀ ਦੇ ਰਾਹ ਦਾ ਹਮਸਫਰ ਬਣਨਾ ਲੋਚਿਆਂ,
            ਮੁੜ ਉਸ ਨਾ ਵੇਖਿਆ, ਹਿਜ਼ਰਾਂ ਭਰੀ ਹਯਾਤ ਸੀ।
            ਕਹਿ ਮਨ ਅਪਣੇ ਨੂੰ ਏਦਾਂ, ਸੀ ਅਸਾਂ ਸਮਝਾ ਲਿਆ,
            ਗ਼ਮ ਨਾ ਕਰ ਤੂੰ ਦੋਸਤਾ, ਇਹੀ ਤੇਰੀ ਬਾਰਾਤ ਸੀ।
            ਫਿਰ ਮਿਲੇ ਰਾਹ ਅਸਾਡੇ, ਅਸਾਂ ਉਸ ਨੂੰ ਵੇਖਿਆ,
            ਝੱਟ ਉਹ ਓਝਲ ਹੋ ਗਏ ਕੈਸੀ ਮੁਲਾਕਾਤ ਸੀ।
            ਬਣ ਪੱਥਰ ਖੜੇ ਰਹੇ ਫਿਰ ਮਿਲਣ ਦੀ ਆਸ ਵਿੱਚ,
            ਜ਼ਾਲਮ ਕੈਸਾ ਨਿਕਲਿਆ ਫਿਰ ਨਾ ਪਾਈ ਝਾਤ ਸੀ।
            ਅੱਖੋਂ ਹੰਝੂ ਵਹਿ ਤੁਰੇ ਦਿਲ ਤੇ ਬਿਜਲੀਆਂ ਪੈ ਗਈਆਂ,
            ਸਾਵਣ ਅਜੇ ਤਾਂ ਦੂਰ ਸੀ, ਇਹ ਕੈਸੀ ਬਰਸਾਤ ਸੀ।
            ____________________________

1917
Introductions / New Friends / Re: Introduction
« on: November 10, 2011, 08:33:45 PM »
wellcome

1918
Shayari / ਤੇਰੇ ਪ੍ਰਕਾਸ਼ ਦਿਨ ਤੇ ....
« on: November 10, 2011, 10:18:36 AM »
                       ਜਦ ਹੋਈ ਤੇਰੀ ਆਮਦ ਨਾਨਕ ਸੰਸਾਰ ਅੰਦਰ,
                       ਇਕ ਇਨਕਲਾਬ ਆਇਆ ਫਿਰ ਸਭਿਆਚਾਰ ਅੰਦਰ।
            ਸਦੀਆਂ ਦੇ ਬਾਦ ਫਿਰ ਧਰਤੀ ਦੇ ਭਾਗ ਜਾਗੇ,
            ਹੋਇਆ ਫਿਰ ਉਜਾਲਾ ਸਾਰੇ ਸੰਸਾਰ ਅੰਦਰ
            ਆਸਾਂ ਦੇ ਬਾਗ ਅੰਦਰ ਰੀਝਾਂ ਦੇ ਫੁੱਲ ਮਹਿਕੇ,
            ਕੈਸੀ ਕਸ਼ਿਸ਼ ਹੈ ਬਾਬਾ ਤੇਰੀ ਨੁਹਾਰ ਅੰਦਰ?
            ਸਾਹਾਂ ‘ਚ ਘੁਲ ਗਈ ਤੇਰੇ ਨਗ਼ਮਿਆਂ ਦੀ ਖੁਸ਼ਬੂ,
            ਰਾਹਾਂ ‘ਚ ਰੰਗ ਬਰਸੇ ਤੇਰੇ ਇੰਤਜ਼ਾਰ ਅੰਦਰ ।
             ਧਰਤੀ ਦਾ ਕੋਨਾ- ਕੋਨਾ ਤੇਰੇ ਨੂਰ ਨੇ ਸੀ ਧੋਤਾ,
            ਚ੍ਹੜਿਆ ਜਦ ਸੱਚ ਦਾ ਸੂਰਜ ਅੰਧਕਾਰ ਅੰਦਰ।
             ਸਾਝਾਂ ਤੇ ਗੀਤ ਪਿਆਰ ਦੇ ਫਿਰ ਹਰ ਪਾਸੇ ਗੂੰਜੇ,
            ਕੈਸੀ ਮਿਠਾਸ ਹੈ ਨਾਨਕ ਤੇਰੀ ਮਲ੍ਹਾਰ ਅੰਦਰ ?
            ਹਿੰਦੂ ਤੇ ਮੋਮਨਾਂ ਦਾ ਸਾਂਝਾ ਗੁਰ- ਪੀਰ ਤੂੰ ਹੈਂ,
           ਉੱਚਾ ਨਾ ਨੀਵਾਂ ਕੋਈ ਤੇਰੇ ਦਰਬਾਰ ਅੰਦਰ।
                        ਮੱਥੇ ਤੇ ਨੂਰ ਚਮਕਦਾ ਅੱਖਾਂ ‘ਚ ਹੈ ਖ਼ੁਮਾਰੀ,
                          ਸੁਰਤੀ ਤੇਰੀ ਜੁੜੀ ਹੈ ਹਰਦਮ ਨਿਰੰਕਾਰ ਅੰਦਰ ।
                                         ਦੱਸਿਆ ਤੂੰ ਨਾਮ ਜਪਨਾ, ਕਿਰਤ ਕਰ ਵੰਡ ਛੱਕਣਾ,
                            ਦਿਤਾ ਪੈਗ਼ਾਮ ਸੱਚ ਦਾ ਸਾਰੇ ਸੰਸਾਰ ਅੰਦਰ । 
               ਤੇਰੇ ਪ੍ਰਕਾਸ਼ ਦਿਨ ਤੇ ਸੰਗਤਾਂ ਨੂੰ ਚਾ ਹੈ ਚ੍ਹੜਿਆ,
             ਖੁਸ਼ੀਆਂ ਦੀ ਮਹਿਕ ਆਂਵਦੀ ਤੇਰੇ ਗੁਲਜ਼ਾਰ ਅੰਦਰ।
              ਸਭ ਤੇਰੇ ਦਰ ਤੇ ਦਾਤਾ ਮੰਗੀਆਂ ਮੁਰਾਦਾਂ ਪਾਉਂਦੇ,
              ਲੱਖ ਖ਼ੁਸ਼ੀਆਂ ਪਾਤਸ਼ਾਹੀਆਂ ਤੇਰੇ ਦੀਦਾਰ ਅੰਦਰ।
              _________________________

1919
Shayari / ਵਿਚਾਰਾ....
« on: November 09, 2011, 09:16:33 PM »
ਪਤਲਾ ਹੈ ਜਾਂ ਭਾਰਾ ਹੈ,
ਇੱਥੇ ਕੌਣ ਵਿਚਾਰਾ ਹੈ।
ਵਲੀਆਂ ਦੀ ਇਸ ਨਗਰੀ ਵਿੱਚ
ਕਰੋ ਨਾ ਗੱਲ ਤਮੀਜ਼ਾਂ ਦੀ,
ਜਿਸਨੂੰ ਵੇਖੋ ਉਸਦਾ ਹੀ
ਚੜ੍ਹਿਆ ਹੋਇਆ ਪਾਰਾ ਹੈ।
ਸਾਡੇ ਵਰਗੇ ਫੱਕਰਾਂ ਦਾ
ਤੈਨੂੰ ਤਾਂ ਕੋਈ ਘਾਟਾ ਨਹੀਂ,
ਸਾਡਾ ਤਾਂ ਪਰ ਤੇਰੇ ਬਿਨ
ਹੋਣਾ ਨਹੀਂ ਗੁਜ਼ਾਰਾ ਹੈ।
ਮੌਤੇ ਅੱਜ ਬੱਸ ਮੁੜ ਜਾ ਤੂੰਂ
ਫਿਰ ਜਦੋਂ ਜੀ ਆ ਜਾਂਵੀਂ,
ਅੱਜ ਤਾਂ ਸਾਡੇ ਸੱਜਣਾਂ ਨੇ
ਆਉਣ ਦਾ ਲਾਇਆ ਲਾਰਾ ਹੈ।
ਫਿਰ ਲਾਲ ਹੋਣ ਨੂੰ ਫਿਰਦੇ ਨੇ
ਪਾਣੀ ਪੰਜ ਦਰਿਆਵਾਂ ਦੇ,
ਕਿਸ ਨੇ ਅੱਗ ਲਗਾਈ ਹੈ
ਕਿਸ ਚੰਦਰੇ ਦਾ ਕਾਰਾ ਹੈ।
ਰੱਬ ਦੇ ਘਰਾਂ ਵਿੱਚੋਂ ਹੀ
ਰੱਬ ਹੈ ਅਜਕੱਲ੍ਹ ਗਾਇਬ ਹੋਇਆ,
ਪੰਡਿਤ, ਭਾਈ, ਮੁੱਲਾਂ ਨੂੰ
ਰੱਬ ਤੋਂ ਧਰਮ ਪਿਆਰਾ ਹੈ।
ਸਾਨੂੰ ਤੂੰ ਗੁਨਾਹਗਾਰ ਕਿਹਾ
ਤੇਰਾ ਇਹ ਅਹਿਸਾਨ ਬੜਾ,
ਤੁਸੀ ਉਥੇ ਮਹਿਲ ਉਸਾਰ ਰਹੇ,
ਜਿੱਥੇ ਸਾਡਾ ਢਾਰਾ ਹੈ।
____________

1920
Shayari / ਵਜੂਦ .....
« on: November 09, 2011, 08:47:02 PM »
ਮੈ ਤੇਰੇ ਵਜੂਦ ਨੂੰ ਨਕਾਰ ਨਹੀ ਸਕਦਾ ,
ਤੇਰੇ ਅਹਿਸਾਨਾਂ ਦਾ ਮੁੱਲ ਤਾਰ ਨਹੀ ਸਕਦਾ ।
ਤੂੰ ਮੈਨੂੰ ਕੁਝ ਖੁਸ਼ੀਆਂ ਤੇ ਕੁਝ ਹਾਸੇ ਦਿੱਤੇ ਨੇ
ਏਸੇ ਕਰਕੇ ਦੁੱਖਾਂ ਕੋਲ ਤੈਨੂੰ ਹਾਰ ਨਹੀ ਸਕਦਾ ।
ਏਹ ਤਾਂ ਤੇਰੇ ਖੇਡ ਤਮਾਸ਼ੇ ਤੇ ਕੁਝ ਖੇਡ ਖਿਡੌਣੇ ਨੇ ,
ਤੇਰੀ ਖਲਕਤ ਨਾਲ ਕਰ ਖਿਲਵਾੜ ਨਹੀ ਸਕਦਾ ।
ਤੂੰ ਏ ਇੱਕ ਲਲਾਰੀ ਤੇ ਤੂੰ  ਕੀ ਕੀ ਰੰਗਦਾ ਏ ,
ਤੇਰੇ ਰੰਗਾਂ ਦਾ ਕਰ ਵਪਾਰ ਨਹੀ ਸਕਦਾ ।
ਜਿਸਨੂੰ ਹੱਥ ਦੇ ਕੇ ਤੁੰ ਰੱਖਦੈ ਨਾ ਉਹ ਡੋਲਦਾ ਏ
ਕੋਈ ਬਦਰੂਹੀ ਸ਼ਕਲ ਵਾਲਾ , ਉਹਨੂੰ ਮਾਰ ਨਹੀ ਸਕਦਾ ।
ਸਜਦੇ ਕਰਦੈ ਤੇਰੀ ਸੋਹਣੀ ਸੂਰਤ ਨੂੰ
ਮੇਰੇ ਰਹਿਬਰ ਤੇਰੇ ਬਾਝੋ ਸਾਰ ਨਹੀ ਸਕਦਾ
_______________________

Pages: 1 ... 91 92 93 94 95 [96] 97 98 99