This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 90 91 92 93 94 [95] 96 97 98 99
1881
« on: November 12, 2011, 02:25:31 AM »
ਦਮ ਤੋੜਦੀਆਂ ਹਸਰਤਾਂ ਦੀ ਜਾਨ ਬਣਕੇ ਆ ਸੁੰਨੀਆਂ ਇਹ ਮਹਿਫਲਾਂ ਮਹਿਮਾਨ ਬਣਕੇ ਆ । ਤਿੜਕ ਰਹੀਆਂ ਸਧਰਾਂ ਰੁਲ ਰਹੀ ਹੈ ਆਬਰੂ, ਦਿਲ ਨੂੰ ਢਾਰਸ ਦੇਣ ਲਈ ਸਨਮਾਨ ਬਣਕੇ ਆ । ਖੁਦਗਰਜ਼ੀ ਦਾ ਜੋਰ ਰਿਸ਼ਤੇ ਗਵਾਚ ਜਾਣਗੇ, ਸਾਝਾਂ ਦੇ ਤਾਣੇ ਜੋ ਬੁਣੇ ਇਨਸਾਨ ਬਣਕੇ ਆ । ਅਨਹੋਣੀ ਕੋਈ ਆਰਜ਼ੂ ਅੱਖਾਂ ਦੇ ਵਿਚ ਤੈਰਦੀ, ਵਜੂਦ ਜੋ ਤਲਾਸ਼ਦਾ ਉੁਹ ਹਾਣ ਬਣਕੇ ਆ , ਗਰੀਬ ਜਿਹੀ ਰੁੱਤ ਹੈ ਸੁਪਨੇ ਬੇਰੰਗ ਹੋਣਗੇ, ਕਰਜੇ ਮਾਰੀ ਆਤਮਾ ਧਨਵਾਨ ਬਣਕੇ ਆ । ਧਰਤੀ ਦਾ ਵਾਰਸ ਦੇਖਲਾ ਹੋਰ ਕੋਈ ਹੋ ਗਿਆ, ਇਸ ਦਾ ਸੀਨਾ ਠਾਰੀਏ ਕਿਰਸਾਨ ਬਣਕੇ ਆ ________________________
1882
« on: November 12, 2011, 01:43:21 AM »
ਓਦੋਂ ਤੇਰੇ ਸ਼ਹਿਰ ਅੰਦਰ ਪ੍ਰਵੇਸ਼ ਕਰਦਿਆਂ ਸਿਰਫ ਇਕ ਬੋਰਡ ਸੀ ਸਾਦਾ ਜਿਹਾ ਉਸ ਉਪਰ ਲਿਖਿਆ ਹੁੰਦਾ ਆਉ ਜੀ,ਜੀ ਆਇਆਂ ਨੂੰ ਹੁਣ ਜਦ ਵੀ ਤੇਰੇ ਸ਼ਹਿਰ ਆਉਂਦਾ ਹਾਂ ਕਈ ਰੰਗੀਨ ਬੋਰਡ ਮਿਲਦੇ ਨੇ ਲਿਖਿਆ ਹੁੰਦਾ ਹੈ ਕਰ ਲਉ ਦੁਨੀਆਂ ਮੁੱਠੀ ਮੇਂ ਜਾਂ ਫਿਰ ਠੰਡਾ ਮਤਲਬ ਕੋਕਾ ਕੋਲਾ ਇੰਜ ਜਾਪਦਾ ਹੈ ਇਹ ਇਨਸਾਨਾਂ ਦਾ ਨਹੀਂ ਕੰਪਨੀਆਂ ਦਾ ਸ਼ਹਿਰ ਹੈ । ________________
1883
« on: November 12, 2011, 01:05:58 AM »
ਜੇ ਤੁਰੇ ਤਾਂ ਤੁਰਾਂਗੇ ਤੂਫਾਨ ਬਣਕੇ । ਜੇ ਖੜੇ ਤਾਂ ਖੜਾਂਗੇ ਚਟਾਨ ਬਣਕੇ । ਕੋਹਰਾਮ ਮੱਚਿਆ ਹੋਇਆ ਇਥੇ ਬੜਾ ਝੂਲੋ ਤੁਸੀਂ ਦੋਸਤੀ ਦੇ ਨਿਸ਼ਾਨ ਬਣਕੇ । ਬੰਬ ਬੰਦੂਕਾਂ ਬਾਰੂਦ ਨਾ ਉਗਾਓ ਇਥੇ ਧਰਤੀ ਤੇ ਰਹੋ ਸਾਊ ਇਨਸਾਨ ਬਣਕੇ । ਇਸ ਦੀ ਕੁੱਖ ਦੀ ਨਾ ਕਰੋ ਚੀਰਫਾੜ ਮਿੱਟੀ ਜਰਖੇਜ ਕਰੋ ਕਿਰਸਾਨ ਬਣਕੇ । ਤਲਵਾਰ ਦੇ ਹਰ ਰੂਪ ਨੂੰ ਕਰੋ ਨਫਰਤ ਵਰਨਾਂ ਹੈ ਤਾਂ ਵਰੋ ਕਿਰਪਾਨ ਬਣਕੇ । ਸਦੀਵੀ ਨਹੀਂ ਪੜਾਅ ਇਥੇ ਹਰ ਕਿਸੇ ਦਾ ਦੁਨੀਆਂ ਤੇ ਵਿਚਰੋ ਮਹਿਮਾਨ ਬਣਕੇ । ਕੋਈ ਪਰਿੰਦਾ ਆਇਆ ਮਸਾਂ ਦਰਾਂ ਉਤੇ ਚੋਗ ਖਿਲਾਰੀਏ ਚਲੋ ਮੇਜਬਾਨ ਬਣਕੇ । _____________________
1884
« on: November 12, 2011, 12:01:32 AM »
thnx,,,
1885
« on: November 11, 2011, 11:59:28 PM »
ਬੇਰਹਿਮ ਕੋਝੇ ਮੌਸਮਾਂ ਦਾ ਕਰੋ ਜਿਕਰ ਕੋਈ ਬਿਰਖਾਂ ਅਤੇ ਪਰਿੰਦਿਆਂ ਦਾ ਕਰੋ ਫਿਕਰ ਕੋਈ। ਕਾਇਨਾਤ ਦੇ ਵੱਡਮੁੱਲੇ ਤੋਹਫੇ ਬਚਾ ਲਈਏ ਸਾਰੇ ਲਾਈਏ ਜਿਸ ਵਿਚ ਵੀ ਹੈ ਹੁੱਨਰ ਕੋਈ । ਖੜ ਖੜ ਦਾ ਸ਼ੋਰ ਅਤੇ ਲਕੀਰ ਧੂੰਏਂ ਦੀ ਦੇਖੋ ਮਸ਼ੀਨਾ ਦੇ ਕਹਿਰ ਤੋਂ ਬਚਿਆ ਨਹੀ ਨਗਰ ਕੋਈ। ਲੰਮੀਆਂ ਇਹ ਪਟੜੀਆਂ ਤੇ ਚੌੜੀਆਂ ਸੜਕਾਂ ਫਿਰ ਵੀ ਨਹੀਂ ਹਾਦਸੇ ਤੋਂ ਬਿਨਾ ਸਫਰ ਕੋਈ । ਵਧ ਰਹੀਆਂ ਨੇ ਸ਼ਹਿਰਾਂ ਤੋਂ ਬਾਹਰ ਬਸਤੀਆਂ ਦਾਅਵਾ ਅਜੇ ਇਹ ਨਹੀ ਕਿ ਨਹੀ ਬੇਘਰ ਕੋਈ । ਇਕ ਆਸ ਹੈ ਅੱਜ ਵੀ ਮਰੁੰਡੇ ਰੁੱਖ ਉਪਰ ਫੁੱਟੇਗੀ ਹਰੀ ਕਚੂਰ ਇਕ ਦਿਨ ਲਗਰ ਕੋਈ। _______________________
1886
« on: November 11, 2011, 11:50:49 PM »
thnx,,,,,,
1887
« on: November 11, 2011, 11:46:16 PM »
ਬਲਦੀ ਅੱਗ ਸੀਨੇ ਵਿਚ ਲੈ ਕੇ ਸਾਥ ਹੰਢਾਈਏ ਕਿਸ ਤਰਾਂ ? ਹਰ ਇਕ ਚਿਹਰਾ ਅਜਨਬੀ ਹੈ ਯਾਰ ਬਣਾਈਏ ਕਿਸ ਤਰਾਂ ? ਨਫਰਤਾਂ ਦੇ ਤੀਰ ਖਾ ਕੇ ਪੀ ਕੇ ਜ਼ਹਿਰ ਜੁਦਾਈ ਦਾ ਇਸ਼ਕ,ਮੁਹੱਬਤ ਪਿਆਰ ਵਾਲੇ ਸੋਹਲੇ ਗਾਈਏ ਕਿਸ ਤਰਾਂ ? ਦਿਨ ਤਾਂ ਲੰਘ ਜਾਂਦਾ ਹੈ ਮਿਲਣ ਦੇ ਸੁਪਨੇ ਦੀ ਆਸ ਕਾਲੀ ਲੰਮੀ ਤੇ ਡਰਾਉਣੀ ਰਾਤ ਲੰਘਾਈਏ ਕਿਸ ਤਰਾਂ ? ਪੀੜ ਤਾਂ ਟੁਟਣ ਦੀ ਹੈ ਉਹ ਫੁੱਲ ਹੈ ਜਾਂ ਦਿਲ ਹੈ ਬਾਗ ਵਿਚੋਂ ਟਹਿਕਦਾ ਫੁੱਲ ਤੋੜ ਲਿਆਈਏ ਕਿਸ ਤਰਾਂ ? ਬਿਖੜੇ ਰਾਹਾਂ ਦਾ ਪੈਂਡਾ ਵਿਸਰ ਗਿਆ ਹੈ ਕਾਫਿਲਾ ਵੀ ਇਕੱਲੇ ਤੁਰ ਕੇ ਜਿ਼ੰਦਗੀ ਦਾ ਪੰਧ ਮੁਕਾਈਏ ਕਿਸ ਤਰਾਂ ? _____________________________
1888
« on: November 11, 2011, 10:54:25 PM »
thnx,,
1889
« on: November 11, 2011, 10:52:49 PM »
hanji,,,
1890
« on: November 11, 2011, 10:51:45 PM »
ji,,,
1891
« on: November 11, 2011, 10:50:55 PM »
thnx,,,
1892
« on: November 11, 2011, 10:02:04 PM »
ਤੁਹਾਡੇ ਕਈ ਸਵਾਲਾਂ ਦਾ ਉੱਤਰ ਜਨਾਬ ਦੇ ਨਹੀਂ ਹੋਣਾ ਪਹਿਲਾਂ ਵਾਂਗ ਹੱਸਦਾ ਗਾਂਉਂਦਾ ਪੰਜਾਬ ਦੇ ਨਹੀਂ ਹੋਣਾ । ਇਸ ਦੁਨੀਆਂ ਤੇ ਸਿਕੰਦਰ ਵਾਂਗ ਜਿਉੁਣਾ ਤਾਂ ਸੌਖਾ ਹੈ ਐੈਪਰ ਸਾਡੇ ਕੋਲੋਂ ਪੋਰਸ ਵਾਂਗੂਂ ਜਵਾਬ ਦੇ ਨਹੀਂ ਹੋਣਾ । ਉੁਹ ਜਦ ਪੁੱਛਦੇ ਤੁਹਾਡਾ ਹਾਲ ਕਿਵੇਂ ਇਹਨੀਂ ਦਿਨੀਂ ਇਸ ਤਰਾਂ ਕਰਜ਼ ਚੜ ਜਾਵੇ ਹਿਸਾਬ ਦੇ ਨਹੀਂ ਹੋਣਾ । ਅਸੀਂ ਪੇਸ਼ ਕੀਤੇ ਕਦੇ ਉੁਹਨਾਂ ਨੂੰ ਕਈ ਗੁਲਦਸਤੇ ਦੇਖੋ ਅਜ ਦਾ ਆਲਮ ਸੁੱਕਾ ਗੁਲਾਬ ਦੇ ਨਹੀਂ ਹੋਣਾ । ਰਹਿਣੀ ਆਰਜ਼ੂ ਕਿਸੇ ਦੀ ਕਬਰ ਦੇ ਰਸਤਿਆਂ ਤੀਕਰ ਜਦੋਂ ਵੀ ਮੋਏੇ ਤਾਂ ਚਿਹਰੇ ਉੁਤੇ ਨਕਾਬ ਦੇ ਨਹੀਂ ਹੋਣਾ । ਬਹੁਤੀਆਂ ਚੀਜਾਂ ਦਾ ਬਟਵਾਰਾ ਇੰਨਾ ਹੋ ਗਿਆ ਪੱਕਾ ਸਾਡੇ ਕੋਲੋਂ ਸਤਲੁਜ ਉੁਹਤੋਂ ਝਨਾਬ ਦੇ ਨਹੀਂ ਹੋਣਾ । ਜਹਾਲਤ ਹੋ ਗਈ ਹੈ ਜਿੰਨਾਂ ਲੋਕਾਂ ਦੀ ਸੋਚ ਤੇ ਕਾਬਜ ਚਾਹੇ ਖੈਰ ਮੰਗਣ ਇਲਮ ਦੀ ਕਿਤਾਬ ਦੇ ਨਹੀਂ ਹੋਣਾ । ਸੱਸੀ ਵਾਂਗ ਜਿਸ ਦਿਨ ਭੱਟਕ ਜਾਵਾਂਗੇ ਥਲਾਂ ਅੰਦਰ ਹਮਦਰਦਾਂ ਸਾਡਿਆਂ ਤੋਂ ਕਤਰਾ ਵੀ ਆਬ ਦੇ ਨਹੀਂ ਹੋਣਾ । ______________________________
1893
« on: November 11, 2011, 09:39:24 PM »
ਮੈਂ ਹਾਜਿ਼ਰ ਹਾਂ ਮੁਲਜਿ਼ਮ ਵਾਂਗੂੰ । ਸਜ਼ਾ ਦਿਉ ਮੈਨੂੰ ਮੁਜ਼ਰਿਮ ਵਾਂਗੂੰ । ਸੁਨੇਹਾ ਸੋਗ ਦਾ ਮਿਲਦਾ ਹਰ ਘੜੀ ਹਰ ਦਿਨ ਗੁਜ਼ਰੇ ਮਾਤਮ ਵਾਂਗੂੰ । ਅਸੀਂ ਖੜੇ ਰਹੇ ਬਿਰਖਾਂ ਦੀ ਤਰਾਂ ਉਹ ਮਿਲੇ ਸਿਰਫ ਮੌਸਮ ਵਾਂਗੂੰ । ਅਸੀਂ ਪੈਰਾਂ ਹੇਠਾਂ ਹੱਥ ਦਿਤੇ ਉਹ ਆਏ ਤਾਂ ਇਕ ਰਸਮ ਵਾਂਗੂੰ । ਉਹਨਾਂ ਤੇ ਕਿਵੇਂ ਕਰੀਏ ਯਕੀਨ ਵਾਅਦੇ ਜਿੰਨਾ ਦੇ ਝੂਠੀ ਕਸਮ ਵਾਂਗੂੰ । ਉਮਰ ਲੰਘੀ ਕਰਦਿਆਂ ਪ੍ਰੀਕਰਮਾ ਨਿਕਲੇ ਉਹ ਪੱਥਰ ਦੇ ਸਨਮ ਵਾਂਗੂੰ । ___________________
1894
« on: November 11, 2011, 09:19:41 PM »
ਹਾਦਸਿਆਂ ਦੇ ਬਾਵਜੂਦ ਅਸੀਂ ਝੁਕੇ ਨਹੀਂ ਜਦ ਰਸਤੇ ਰੋਕੇ ਤੂਫਾਨਾ ਅਸੀਂ ਰੁਕੇ ਨਹੀਂ ਭਾਵੇਂ ਝੜ ਹੀ ਜਾਂਦੇ ਹਰ ਸਾਲ ਜਰਦ ਪੱਤੇ ਬਹਾਰਾਂ ਵਾਲੀ ਆਮਦ ਦੇ ਕਿੱਸੇ ਮੁੱਕੇ ਨਹੀਂ ਤੁਸੀਂ ਕੌਣ ਹੁੰਦੇ ਹੋ ਸਾਡੇ ਫੈਸਲੇ ਕਰ੍ਨ ਵਾਲੇ ਤੁਹਾਡੇ ਜੁਰ੍ਮ ਅਜੇ ਵੀ ਸਾਡੇ ਕੋਲੋਂ ਲੁਕੇ ਨਹੀਂ ਅਸੀਂ ਤਾਂ ਸਾਂਭੀ ਫਿਰਦੇ ਹਾਂ ਤੁਹਾਡੀ ਹੀ ਸੌਗਾਤ ਅੱਖਾਂ ਵਿਚ ਤੈਰਦੇ ਹੰਝੂ ਕਦੇ ਵੀ ਸੁੱਕੇ ਨਹੀਂ ਅਜੇ ਵੀ ਵਕਤ ਹੈ ਹਰਿਆਲੀਆਂ ਨੁੰ ਸਾਂਭ ਲਵੋ ਸਾਡੇ ਇਹ ਮਸ਼ਵਰੇ ਫਜੂਲ ਤੇ ਬੇਤੁਕੇ ਨਹੀਂ ਪਸੀਨਾ ਵਗਦਾ ਰਿਹਾ ਕਿਸਾਨ ਅਤੇ ਮਜ਼ਦੂਰ ਦਾ ਸ਼ਾਹੂਕਾਰ ਦੇ ਕਰਜ਼ੇ ਫਿਰ ਵੀ ਚੁਕੇ ਨਹੀਂ ਬੜਾ ਹੀ ਦਰ੍ਦ ਢੋਇਆ ਹੈ ਖਾਤਿਰ ਜਿਨਾਂ ਦੀ ਜ਼ਰਾ ਕੁ ਭੀੜ ਕੀ ਬਣੀ ਉਹ ਨੇੜੇ ਢੁਕੇ ਨਹੀਂ _________________________
1895
« on: November 11, 2011, 09:08:23 PM »
ਤੇਰੇ ਤੁਰ ਜਾਣ ਤੇ ਨਾ ਅੱਖਾਂ ਵਿਚ ਕੋਈ ਨਮੀ ਲਿਆਵਾਂਗੇ ਹੰਝੂਆਂ ਦੇ ਹੜ ਵਿਚ ਅੱਗੇ ਤੋਂ ਕੁਝ ਕਮੀ ਲਿਆਂਵਾਂਗੇ ਹਨੇਰਿਆਂ ਵਿਚ ਭਾਲ ਲਵਾਂਗੇ ਇਕ ਕਾਤਰ ਚਾਨਣ ਦੀ ਰਾਤਾਂ ਤੋਂ ਪਾਰ ਸਵੇਰ ਸੱਜਰੀ ਇਕ ਨਵੀਂ ਜਗਾਵਾਂਗੇ ਬੜੀ ਮੁੱਦਤ ਤੋਂ ਇਥੇ ਵੀਰਾਨੇ ਅਤੇ ਉਜਾੜ ਦਾ ਆਲਮ ਹੁਣ ਫੁਰਸਤ ਮਿਲੀ ਇਸ ਘਰ ਦਾ ਹਰ ਕੋਨਾ ਸਜਾਵਾਂਗੇ ਜਿੰਨਾ ਹਸਰਤਾਂ ਤੇ ਕਾਬਜ਼ ਰਿਹਾ ਸਦਾ ਕਠੋਰ ਹਾਕਮ ਉਹਨਾਂ ਉੱਤੇ ਆਓਂਦੇ ਸਮਿਆਂ ਵਿਚ ਫਿਰ ਹੱਕ ਜਤਾਵਾੰਗੇ ਜਿਹੜੇ ਤੁਰੇ ਨਹੀ ਸਾਡੇ ਨਾਲ ਬਿਖੜੇ ਪੈਂਡਿਆਂ ਉੱਪਰ ਕੱਠੇ ਤੁਰਿਆਂ ਹੈ ਸਫਰ ਸੌਖਾ ਇਹ ਇਹਸਾਸ ਕਰਾਵਾਂਗੇ ਤੈਰਦੇ ਅੱਖਾਂ ਵਿਚ ਜਿਹੜੇ ਕੋਮਲ ਜਿਹੇ ਕੁਝ ਸੁਪਨੇ ਤੱਤੀ ਹਵਾ ਦੇ ਸੇਕ ਤੋਂ ਉਹ ਅਰਮਾਨ ਬਚਾਵਾਂਗੇ _________________________
1896
« on: November 11, 2011, 08:51:19 PM »
ਲੱਖ ਦਾ ਸੀ, ਕੱਖ ਦੀ, ਕੀਮਤ ਹੋ ਕੇ ਰਹਿ ਗਿਆ । ਖ਼ੁਦ ਤੱਕ ਹੀ ਹਰ ਬੰਦਾ, ਸੀਮਤ ਹੋ ਕੇ ਰਹਿ ਗਿਆ । ਏਡਜ਼, ਕੈਂਸਰ, ਹਰਟ-ਅਟੈਕ, ਗਠੀਆ, ਕਾਲ਼ਾ-ਪੀਲੀਆ, ਫਲ਼ ਲਾ-ਪਰਵਾਹੀ ਦਾ, ਜ਼ਹਿਮਤ ਹੋ ਕੇ ਰਹਿ ਗਿਆ । ਖ਼ੁਰੀਆਂ ਕਦਰਾਂ-ਕੀਮਤਾਂ, ਵਿਸਰਿਆ ਵਿਰਸਾ ਅਮੀਰ, ਮਾੜੀ-ਚੰਗੀ ਹਰ ਬਾਤ ਨਾਲ਼, ਸਹਿਮਤ ਹੋ ਕੇ ਰਹਿ ਗਿਆ। ਦਫ਼ਤਰ, ਦੁਕਾਨਾਂ ਤੇ ਸਿਆਸਤ, ਲੋਟੂਆਂ ਦਾ ਘਰ ਹੋਈਆਂ, ‘ਔਲਖ’ ਪੇਂਡੂ ਗ਼ਰੀਬ ਬੰਦਾ, ਗ਼ਨੀਮਤ ਹੋ ਕੇ ਰਹਿ ਗਿਆ । _______________________________
1897
« on: November 11, 2011, 09:14:03 AM »
ਇਸ ਕਮਰੇ ਦਾ ਹਰ ਕੋਨਾ ਸ਼ਿੰਗਾਰਦਾ ਚਾਹਤ ਬੜੀ ਸੀ ਉਸਦੀ ਫੋਟੋ ਨਿਹਾਰਦਾ ਉਸਨੇ ਕੀਤੇ ਜੋ ਕਰਮ ਭੁੱਲਦੇ ਨਹੀਂ ਕਿੱਦਾਂ ਉਸਦੀ ਯਾਦ ਦਿਲ ਚੋਂ ਵਿਸਾਰਦਾ ਉਲ੍ਝੀ ਰਹੀ ਉਲਝਣਾ ਵਿਚ ਜਿੰਦਗੀ ਕਿਸ ਤਰਾਂ ਤੇਰੀਆਂ ਜ਼ੁਲਫਾ ਸਵਾਰਦਾ ਜਿੱਤ ਲੈਣੀ ਸੀ ਬਾਜੀ ਜ਼ਮਾਨੇ ਤੋਂ ਪਹਿਲਾਂ ਜੇ ਕਿਤੇ ਮੈਂ ਪਹਿਲਾਂ ਹਓਮੇ ਨੂੰ ਮਾਰਦਾ ਮੇਰੇ ਦਰ ਪਰਿੰਦਿਆਂ ਫੇਰ ਆਓਣਾ ਸੀ ਜੇਕਰ ਓਹਨਾ ਲਈ ਚੋਗਾ ਖਿਲਾਰਦਾ ਬਥੇਰਾ ਲਭਿਆ ਮੁਮਤਾਜ ਚਿਹਰੇ ਨੂੰ ਓਹਦੇ ਬਿਨਾਂ ਕਿਹੜਾ ਤਾਜ ਉਸਾਰਦਾ ਰੁਖਸਤ ਹੋਣਾ ਸਮਝਿਆ ਬੇਹਤਰ ਮਹਿਫਲ ਵਿਚ ਕਿੱਦਾਂ ਤਾਅਨੇ ਸਹਾਰਦਾ। ______________________
1898
« on: November 11, 2011, 08:56:11 AM »
ਹਰ ਰਸਤੇ ਹਰ ਮੋੜ ਤੇ ਇਮਤਿਹਾਨ ਰਿਹਾ ਹੈ ਕਾਇਮ ਤਾਂ ਵੀ ਹਰ ਸਮੇਂ ਸਾਡਾ ਇਮਾਨ ਰਿਹਾ ਹੈ ਜਿੰਦਗੀ ਦੇ ਸੱਚ ਨੂੰ ਉਹ ਕਿੱਦਾਂ ਸਹਿਣ ਕਰੇਗਾ ਜਿਸਦਾ ਕਿਰਦਾਰ ਹਮੇਸ਼ਾ ਝੂਠੀ ਸ਼ਾਨ ਰਿਹਾ ਹੈ ਰੋਜ਼ ਬਿਰ੍ਖ਼ ਨਾਲ ਅਸੀਂ ਸੰਵਾਦ ਰਚਾਓਂਦੇ ਹਾਂ ਲੋਕਾਂ ਦੀ ਨਜ਼ਰ ਵਿਚ ਇਹ ਬੇਜ਼ੁਬਾਨ ਰਿਹਾ ਹੈ ਸ਼ਮਸ਼ਾਨਾਂ ਵਿਚ ਸੜਦਾ ਉਹ ਵੀ ਤੱਕ ਲਿਆ ਸਭ ਨੇ ਜਿਸ ਨੂੰ ਆਪਣੇ ਮਹਿਲਾਂ ਉੱਤੇ ਗੁਮਾਨ ਰਿਹਾ ਹੈ ਜਿੰਨੀ ਘੱਟ ਕੀਤੀ ਹੈ ਜਿਹਨਾਂ ਨੇ ਆਪਣੀ ਲਾਲਸਾ ਉਹਨਾਂ ਲਈ ਗਮ ਸਹਿਣਾ ਬੜਾ ਆਸਾਨ ਰਿਹਾ ਹੈ ਕੀੜੇ ਮਕੌੜੇ ਇਸ ਧਰਤੀ ਦੇ ਆਖਰੀ ਵਾਰਿਸ ਨੇ ਥੋੜਾ ਸਮਾਂ ਕਾਬਜ਼ ਇਸ ਤੇ ਇਨਸਾਨ ਰਿਹਾ ਹੈ ਲਹੂ ਨਾਲ ਭਿੱਜ ਕੇ ਜਿਹਨਾਂ ਇਤਿਹਾਸ ਸਿਰਜਿਆ ਉੱਚਾ ਉਸ ਕੌਮ ਦਾ ਤਾਹੀਂ ਸਦਾ ਨਿਸ਼ਾਨ ਰਿਹਾ ਹੈ ਹਰ ਯੁੱਗ ਵਿਚ ਪੈਦਾ ਲੂਨਾ ਤੇ ਇਛਰਾਂ ਹੋਈਆਂ ਹਰ ਯੁੱਗ ਵਿਚ ਪੂਰਨ ਅਤੇ ਸਲਵਾਨ ਰਿਹਾ ਹੈ _________________________
1899
« on: November 11, 2011, 08:14:29 AM »
ਆਉਣ ਵਾਲੇ ਸਮੇਂ ਦੇ ਨਾਂਅ ਸਾਫ ਸੁਥਰੀ ਵਸੀਅਤ ਲਿਖਣਾ ਭਰਨੀ ਹਾਮੀ ਸੱਚ ਦੀ ਅਤੇ ਝੂਠ ਨੂੰ ਸਦਾ ਲਾਅਨਤ ਲਿਖਣਾ ਸਿੱਖ ਗਏ ਹੋ ਸ਼ਬਦਾਂ ਦੀ ਜਾਦੂਗਰੀ ਜੇਕਰ ਦੋਸਤੋ ਸਭ ਤੋਂ ਪਹਿਲਾਂ ਜਰੂਰ ਇਕ ਸ਼ਬਦ ਮੁਹੱਬਤ ਲਿਖਣਾ । ਝੱਖੜ ਝੰਬੇ ਰੁੰਡ ਮਰੁੰਡੇ ਅਤੇ ਔੜਾਂ ਮਾਰੇ ਜੋ ਖੜੇ ਤਰਸ ਖਾਣਾ ਉਹਨਾ ਉਦਾਸ ਰੁੱਖਾਂ ਦੀ ਹਾਲਤ ਲਿਖਣਾ । ਸੜਕ ਤੇ ਕੁੱਟਦਾ ਰਿਹਾ ਰੋੜੀ ਭਾਵੇਂ ਉਮਰ ਜੋ ਸਾਰੀ ਫਿਰ ਵੀ ਰਿਹਾ ਗਰੀਬ ਇਹ ਕਿਸਦੀ ਸ਼ਰਾਰਤ ਲਿਖਣਾ । ਚੋਣਾਂ ਸਮੇਂ ਹੱਥ ਜੋੜੇ ਫਿਰ ਲੁੱਟਾਂਗੇ ਪੂਰੇ ਪੰਜ ਸਾਲ ਦਿਲ ਵਿਚ ਜੋ ਰਖਦਾ ਲੀਡਰਾਂ ਦੀ ਕੋਝੀ ਨੀਯਤ ਲਿਖਣਾ । ਇਹ ਜੋ ਉਸਰੇ ਪਏ ਹਰ ਮੋੜ ਤੇ ਭਵਨ ਅਤੇ ਕਾਰਖਾਨੇ ਹਿਸੱਾ ਇਸ ਵਿਚ ਵੀ ਹੋਵੇ ਹਰ ਮਜ਼ਦੂਰ ਦੀ ਮਿਹਨਤ ਲਿਖਣਾ । ਹਰ ਸ਼ਹਿਰ ਵਿਚ ਰਹਿੰਦੇ ਕੁਝ ਮੋਹਤਬਰ ਧਨਾਡ ਬੰਦੇ ਐਵੇਂ ਨਾ ਹਰ ਚੀਜ਼ ਨੂੰ ਉਹਨਾ ਦੀ ਹੀ ਕਿਸਮਤ ਲਿਖਣਾ । ਲਿਖਦਾ ਰਿਹਾ ਨਾ ਕਰ ਕਿੱਸੇ ਸਿਰਫ ਕਾਗਜ਼ ਭਰਨ ਖਾਤਿਰ ਸਾਂਹਵੇਂ ਜੋ ਫੈਲਿਆ ਨਿਜ਼ਾਮ ਮਾੜਾ ਉਹ ਹਕੀਕਤ ਲਿਖਣਾ । ਜਿਥੇ ਪੌਣਾਂ ਉਦਾਸ ਵਗਦੀਆਂ ਫੁੱਲਾਂ ਨੂੰ ਲਗਦਾ ਸੇਕ ਜਿਹਾ ਦਿਲ ਨਹੀਂ ਮੰਨਦਾ ਅਜਿਹੀ ਧਰਤ ਨੂੰ ਜੰਨਤ ਲਿਖਣਾ । _____________________________
1900
« on: November 11, 2011, 06:24:09 AM »
ਛਾਵਾਂ ਦੇ ਬਦਲੇ ਧੁੱਪ ਨੂੰ ਸਾਥੀ ਬਣਾ ਲਿਆ ਹੈ । ਤਪਦੇ ਤੰਦੂਰ ਵਾਂਗੂੰ ਖੁਦ ਨੂੰ ਤਪਾ ਲਿਆ ਹੈ । ਮਿਲਿਆ ਨਾ ਗੁਲਦਸਤਾ ਹਿੰਮਤ ਨਾ ਹਾਰੀ ਫਿਰ ਵੀ ਕਮਰਾ ਇਹ ਨਾਲ ਕੰਡਿਆਂ ਫਿਰ ਵੀ ਸਜਾ ਲਿਆ ਹੈ । ਉਹਨੂੰ ਪਾਉਣ ਦੀ ਤਮੰਨਾ ਭਾਰੂ ਰਹੀ ਉਮਰ ਭਰ ਮਿਲਿਆ ਸੀ ਕੀਮਤੀ ਜੋ ਇਹ ਜਨਮ ਗਵਾ ਲਿਆ ਹੈ । ਤਨਹਾਈਆਂ ਦਾ ਆਲਮ ਦਿਲ ਤਾਂ ਵੀ ਬਹਿਲ ਜਾਏ ਅੱਜ ਗਮ ਨੂੰ ਏਸੇ ਕਰਕੇ ਕੋਲੇ ਬਿਠਾ ਲਿਆ ਹੈ । ਚਾਹੁੰਦੇ ਤਾਂ ਹਾਂ ਅਸੀਂ ਵੀ ਹੋਵੇ ਨਾ ਰਾਤ ਕਾਲੀ ਕੁਝ ਜੁਗਨੂੰਆਂ ਨੇ ਰਲ ਕੇ ਇਕ ਝੁੰਡ ਬਣਾ ਲਿਆ ਹੈ । ਇਹ ਬੱਦਲਾਂ ਅਤੇ ਹਵਾ ਦੀ ਸਾਜਿਸ਼ ਦਾ ਹੈ ਨਤੀਜਾ ਇਸ ਬਾਗ ਨੂੰ ਸੁਕਾਈਏ ਇਹ ਮਨ ਬਣਾ ਲਿਆ ਹੈ । ਮੇਰੇ ਹੀ ਸ਼ਹਿਰ ਅੰਦਰ ਹੈ ਦਿਨ ਸਮੇਂ ਹਨੇਰਾ ਇਹ ਕਿਹੜੇ ਦਾਨਵਾਂ ਨੇ ਸੂਰਜ ਨੂੰ ਖਾ ਲਿਆ ਹੈ । ਉਠ ਕੇ ਤੁਰਨ ਦੀ ਜਲਦੀ ਹੁਣ ਕਰ ਲਵੋ ਤਿਆਰੀ ਇਹ ਕਹਿ ਕੇ ਪੰਛੀਆਂ ਨੇ ਜਲਦੀ ਜਗਾ ਲਿਆ ਹੈ । ਖਿੰਡਦੇ ਹੀ ਜਾ ਰਹੇ ਹਾਂ ਹਰ ਰੋਜ ਖਲਾਅ ਅੰਦਰ ਆਪਣੇ ਲਈ ਆਸਮਾਂ ਤੇ ਇਕ ਘਰ ਬਣਾ ਲਿਆ ਹੈ । ___________________________
Pages: 1 ... 90 91 92 93 94 [95] 96 97 98 99
|