June 15, 2024, 09:35:43 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 87 88 89 90 91 [92] 93 94 95 96 97 ... 99
1821
Shayari / ਤਕਦੀਰ .....
« on: November 15, 2011, 09:40:44 AM »
ਅਮਲਾਂ ਬਾਝੋਂ , ਕਰਮਾਂ ਬਾਝੋਂ, ਬੰਦੇ ਹੱਥ ਤਕਦੀਰ ਨਾ ਆਉਂਦੀ , ਐਨਟੀਨੇ ਤੇ ਬੈਠੇ ਕਾਂ ਦੀ , TV ਤੇ ਤਸਵੀਰ ਨਾ ਆਉਂਦੀ...
__________________________________________________________________

1822
hanji,,,,,

1823
fer pyar kahda,,,?


1824
ਦਸ ਕਿਵੇਂ ਰੋਕਾਂ ਉਹਨਾਂ ਸਾਹਾਂ ਨੂੰ..

ਮੁੱਕੀ ਨਹੀ ਉਡੀਕ ਤੇਰੇ ਆਵਣ ਦੀ,,

ਕਿਵੇਂ ਤੱਕਣੋ ਹੱਟ ਜਾ ਰਾਹਾਂ ਨੂੰ..

ਰੋਕਾਂ ਬਥੇਰਾ ਪਰ ਨਹੀ ਰੁਕਦੇ ਹੰਝੂ ਹਾਵਾਂ ਨੂੰ..

ਪਤਾ ਨਹੀ ਕਿਹੜੀ ਨਜਰ ਲੱਗੀ ਮੇਰੇ ਸੱਜਰੇ ਚਾਵਾਂ ਨੂੰ..

ਰੱਬ ਕਰੇ ਕਿਆਮਤ ਹੋਵੇ ਤੇ ਤੂੰ ਹੋਵੇ,,,,

ਫਿਰ ਸਹਿ ਲਉ ਸਭ ਸਜਾਵਾਂ ਨੂੰ.
_________________

1825
sukriya,,,

1826
Shayari / Re: ਉਹ ਨਿੱਕੀ ਕੁੜੀ.....
« on: November 15, 2011, 08:56:02 AM »
sukriya ji sukriya,,,,,

1827
oh te mitra sab ne paina ik din kabri,,,,

1828
Gup Shup / Re: ਤੂੰ ਕਿਆਰੀ ਫੁੱਲਾਂ ਦੀ...
« on: November 15, 2011, 08:53:36 AM »
sukriya ji sukriya,,,,

1829
Shayari / ਉਹ ਨਿੱਕੀ ਕੁੜੀ.....
« on: November 15, 2011, 08:51:55 AM »
ਖਿੱਲਰੇ ਖਿੱਲਰੇ ਵਾਲਾਂ ਵਾਲੀ ,
ਚੁੰਨੀ ਲੀਰੋ ਲੀਰ ਸੰਭਾਲੀ ,
ਮੋਢੇ ਉੱਤੇ ਬਸਤਾ ਪਾਇਆ ,
ਛੋਟੇ ਨੂੰ ਜਿਸ ਉਂਗਲੀ ਲਾਇਆ ,
ਤੁਰਦੀ ਜਾਂਦੀ ਕੋਈ ਕੁੜੀ ,
ਹੁਣੇ ਗਲੀ ਦਾ ਮੋੜ ਮੁੜੀ |
ਉਹ ਕੁੜੀ ਜਿਸ ਦੀ ਮਾਂ ਆਪਣੇ
ਨਿੱਕੇ ਚਾਰ ਜਵਾਕ ਭੁਲਾ ਕੇ
ਪਤਾ ਨਹੀਂ ਕਿਸ ਕੂਟ ਚੜ੍ਹੀ |

ਓਸ ਕੁੜੀ ਦੀ ਹਿੰਮਤ ਅੱਗੇ
ਹਰ ਔਕੜ ਹੀ ਲਿਫਦੀ ਲੱਗੇ
ਤਿੰਨ ਛੋਟੇ ਬਾਲਾਂ ਨੂੰ ਪਾਲੇ
ਘਰ ਦਾ ਸਾਰਾ ਕੰਮ ਸੰਭਾਲੇ
ਚੌੰਕਾ ਸਾਂਭੇ ,ਪਾਣੀ ਢੋਵੇ
ਨਿੱਕੜਿਆਂ ਦੇ ਕੱਪੜੇ ਧੋਵੇ
ਹੋਵੇ ਜੀਕਣ ਕੋਈ ਸਵਾਣੀ
ਸਿਰ ਤੇ ਚੁੰਨੀ ਅਧੋਰਾਣੀ
ਘਸਮੈਲੀ ਜਿਹੀ ਬੂਟੀਆਂ ਵਾਲੀ
ਰੁੱਖੇ ਵਾਲਾਂ ਸੰਗ ਸੰਭਾਲੀ
ਲਗਦੀ ਹੈ ਕੋਈ ਅਕਲ ਪੁੜੀ ,
ਸਿਧੀ ਤੇ ਅਨਭੋਲ ਕੁੜੀ |

ਅੱਧ ਪਚੱਧੇ ਆਹਰ ਮੁਕਾ ਕੇ
ਤੁਰਦੀ ਬਸਤਾ ਫੱਟੀ ਚਾ ਕੇ
ਜਿੰਦਰਾ ਲਾ ਕੇ ਘਰ ਦੀ ਚਾਬੀ
ਚੁੰਨੀ ਦੇ ਲੜ ਬੰਨ੍ਹ ਸ਼ਤਾਬੀ
ਛੋਟੇ ਭੈਣ ਭਰਾਵਾਂ ਨਾਲ
ਆਵੇ ਤੁਰੀ ਅਦਾਵਾਂ ਨਾਲ
ਮਲਕ ਜਿਹੇ ਦਰਵਾਜ਼ਾ ਲੰਘੇ
ਲੇਟ ਹੋਵੇ ਤਾਂ ਸੌਰੀ ਮੰਗੇ
ਵਿੱਚ ਕਿਤਾਬਾਂ ਖੋ ਜਾਂਦੀ ਹੈ
ਆਪ ਕਿਤਾਬਾਂ ਹੋ ਜਾਂਦੀ ਹੈ
ਹੋਰਾਂ ਤੋਂ ਲੰਘ ਜਾਵੇ ਅੱਗੇ
ਤਦ ਉਹ ਬੜੀ ਪਿਆਰੀ ਲੱਗੇ
ਝਟਪਟ ਸਾਰਾ ਕੰਮ ਮੁਕਾ ਕੇ
ਨਿੱਕੀਆਂ ਅੱਖਾਂ ਚੋਂ ਮੁਸਕਾ ਕੇ
ਮੰਗਦੀ ਹੈ ਮੈਥੋਂ ਸ਼ਾਬਾਸ਼ੀ
ਢਕਣੇ ਖਾਤਰ ਘੋਰ ਉਦਾਸੀ
ਖੁਸ਼ੀਆਂ ਵਲੋਂ ਥੁੜੀ ਥੁੜੀ
ਸਾਦੀ ਤੇ ਅਨਭੋਲ ਕੁੜੀ |

ਉਹ ਨਾ ਉਚੀ ਉਚੀ ਹੱਸੇ
ਆਪਣੀ ਹੀ ਦੁਨੀਆਂ ਵਿੱਚ ਵੱਸੇ
ਜਾਪਣ ਉਹਦੀਆਂ ਪਲਕਾਂ ਥੱਲੇ
ਤਰਦੇ ਕਈ ਸਵਾਲ ਅਵੱਲੇ
ਸਾਊ ਜਿਹੇ ਚਿਹਰੇ ਦੇ ਉੱਤੇ
ਚਾਅ ਉਹਦੇ ਰਹਿੰਦੇ ਨੇ ਸੁੱਤੇ
ਖੌਰੇ ਉਹਦੇ ਮਨ ਦਾ ਬਾਲ
ਤੋਟਾਂ ਦਾ ਨਾ ਕਰੇ ਖਿਆਲ
ਬੋਲਾਂ ਵਿੱਚ ਸਿਆਣਪ ਜਗਦੀ
ਕਦੇ ਕਦੇ ਉਹ ਮੈਨੂੰ ਲਗਦੀ
ਉਮਰਾ ਖਾਧੀ ਕੋਈ ਬੁੜ੍ਹੀ
ਉਹ ਸਿਧੀ ਅਨਭੋਲ ਕੁੜੀ |

ਅੱਜ ਵੀ ਜਦ ਉਹ ਚੇਤੇ ਆਵੇ
ਸੋਚਾਂ ਵਿੱਚ ਸੂਈ ਚੁਭ ਜਾਵੇ |
ਚੁੰਨੀ ਦਾ ਲੜ ਚਾਬੀ ਵਾਲਾ
ਗਾਹੁੰਦਾ ਮੇਰਾ ਆਲ ਦੁਆਲਾ |
ਵਰ੍ਹਿਆਂ ਮਗਰੋਂ ਵੀ ਲਗਦੀ ਹੈ
ਜੀਕਣ ਮੋਹ ਦੀ ਨੈਂ ਵਗਦੀ ਹੈ
ਰੂਹ ਮੇਰੀ ਨਾਲ ਜੁੜੀ ਜੁੜੀ
ਉਹ ਸਾਦੀ ਅਨਭੋਲ ਕੁੜੀ ,
ਉਹ ਕੁੜੀ ਜਿਸਦੀ ਮਾਂ ਆਪਣੇ
ਨਿੱਕੇ ਚਾਰ ਜਵਾਕ ਭੁਲਾ ਕੇ
ਖਬਰੇ ਕਿਹੜੀ ਕੂਟ ਚੜ੍ਹੀ |
_______________

1830
ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰੋ ਤਾਂ ਅਪਨੇ ਦਿਲ ਵਿੱਚ ਇੱਕ ਕਬਰਿਸਤਾਨ ਬਣਾ ਲਓ, ਜਿੱਥੇ ਤੁਸੀਂ ਉਸਦੀਆਂ ਗਲਤੀਆਂ ਨੂੰ ਦਫਨਾ ਸਕੋ
_____________________________________________________________________

1831
Shayari / ਪੋਟਾ-ਪੋਟਾ ਦਰਦ....
« on: November 15, 2011, 08:27:19 AM »
ਜਦੋਂ ਵੀ ਮਿਲ਼ੇ
ਤੂੰ ਸੂਰਜ ਤੋਂ
ਆਪਣੇ ਚਿਹਰੇ ‘ਤੇ
ਛਪੇ ਦਿਨ
ਤੇ
ਮੇਰੇ ਚਿਹਰੇ ‘ਤੇ
ਛਪੀਆਂ ਰਾਤਾਂ ਦਾ
ਹਿਸਾਬ ਮੰਗੀਂ
ਤੇ ਮੈਂ
ਸਲੀਬ ‘ਤੇ ਟੰਗੇ
ਸੱਚ ਨੂੰ
ਪੁੱਛੂੰਗਾ ਕਿ
ਮੇਰੀਆਂ ਪੀੜਾਂ ਨੂੰ
ਗਿਣਦਾ ਗਿਣਦਾ
ਹਾਰ ਕੇ
ਕਿਉਂ ਦੇ ਗਿਆ ਗਵਾਹੀ
ਆਵਦੇ ਹੀ ਖ਼ਿਲਾਫ਼…?
_______________

1832
Gup Shup / ਤੂੰ ਕਿਆਰੀ ਫੁੱਲਾਂ ਦੀ...
« on: November 15, 2011, 07:18:28 AM »
ਤੂੰ ਕਿਆਰੀ ਫੁੱਲਾਂ ਦੀ ਤੇ ਮੈਂ ਮਰੱਬਾ ਬਾਗ ਦਾ____________

ਤੂੰ ਪਲੇਟ ਨੀ ਮੈਗੀ ਦੀ ਤੇ ਮੈਂ ਪਤੀਲਾ ਸਾਗ ਦਾ___________
____________________________________

1833
Shayari / Re: ਸੁਣ ਲਓ ਸੁਣਾਵਾਂ .....
« on: November 15, 2011, 03:52:36 AM »
thnx all,,,,,

1835
sukriya ji sukriya,,,,,

1836
Shayari / Re: ਸੁਣ ਲਓ ਸੁਣਾਵਾਂ .....
« on: November 15, 2011, 02:04:34 AM »
hanji main tan  47 given or receive 6

1837
ਇਤਿਹਾਸ ਦਾ ਕੋਈ ਤਾਂ ਨਿਸ਼ਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ ਨਿਸ਼ਾਨ ਰਹਿਣ ਦਿਓ

ਕੋਈ  ਤਾਂ  ਅਸਲ  ਪਹਿਚਾਣ  ਰਹਿਣ  ਦਿਓ
ਜਿੱਥੇ ਵੇਖੋ ਉਂਥੇ ਅੱਜ ਕਾਰ ਸੇਵਾ ਚੱਲੇ
ਕਰੀ ਜਾਂਦੇ ਜੋ ਨੇ ਸਭ ਪੱਥਰਾਂ ਦੇ ਥੱਲੇ
ਸਿੱਖੀ ਦੀ ਕੋਈ ਤਾਂ ਦਾਸਤਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਨਾ ਬੁਰਜ਼ ਉਹ ਠੰਡਾ,ਨਾ ਗੜ੍ਹੀ ਚਮਕੌਰ
ਨਾ ਕੰਧ ਸਰਹੰਦ ਹੋਇਆ ਸਭ ਕੁਝ ਹੋਰ
ਉਹ  ਕੋਈ  ਤਾਂ  ਅਸਲ ਸਥਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਰਹਿਣ ਦਿਓ ਸੱਚੀ-ਸੁੱਚੀ ਗੁਰੂਆਂ ਦੀ ਬਾਣੀ
ਨਾ  ਆਪਣੀ ਮਿਲਾਓ ਵਿੱਚ  ਰਾਮ-ਕਹਾਣੀ
ਉਹੀ  ਗੁਰੂਆਂ ਦੀ  ਪਾਕ ਜ਼ੁਬਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਲੰਗਰਾਂ ‘ਚ ਪੱਕਦੇ ਨੇ ਹੁਣ ਮਾਹਲ ਪੂੜੇ
ਕੀ  ਪੂੜੀ-ਛੋਲੇ, ਕੀ ਜਲੇਬ, ਕੀ ਪਕੌੜੇ
ਉਹ ਲਾਲੋ  ਦਾ ਸਾਦਾ ਪਕਵਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਬਾਗ਼ ਜ਼ਿਲਿਆਂ ਵਾਲੇ ਦਾ ਨਾ ਰੂਪ ਬਦਲਾਓ
ਨਵੇਂ ਰੰਗ-ਰੂਪ ਨਾਲ ਨਾ ਇਤਿਹਾਸ ਮਿਟਾਓ
ਉਹ ਕੋਈ  ਤਾਂ  ਯਾਦ  ਮਹਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ…………………

ਰਹੇ ਵੱਸਦਾ ਪੰਜਾਬ, ਰਹੇ ਵੱਸਦੀ ਪੰਜਾਬੀ
ਇਹਨੂੰ ਭੁੱਲ ਜਾਣ ਵਾਲੀ ਲੋਕੋ ਕਰੋ ਨਾ ਖ਼ਰਾਬੀ
ਉਹ ਪੰਜਾਬੀਆਂ ਦੀ ਵੱਖਰੀ ਹੀ ਸ਼ਾਨ ਰਹਿਣ ਦਿਓ
ਇਤਿਹਾਸ ਦਾ ਕੋਈ ਤਾਂ ਨਿਸ਼ਾਨ ਰਹਿਣ ਦਿਓ
ਕੋਈ  ਤਾਂ  ਅਸਲ  ਪਹਿਚਾਣ  ਰਹਿਣ  ਦਿਓ
________________________

1838
Shayari / Re: ਸੁਣ ਲਓ ਸੁਣਾਵਾਂ .....
« on: November 15, 2011, 01:53:36 AM »
sukriya ji,,,,,,

1839
Shayari / Re: ਸੁਣ ਲਓ ਸੁਣਾਵਾਂ .....
« on: November 15, 2011, 01:34:53 AM »
fer eve kahi jane o mere ton puch liya karo thonu aap nu tan pata ni,,,

1840
Shayari / Re: ਸੁਣ ਲਓ ਸੁਣਾਵਾਂ .....
« on: November 15, 2011, 01:29:30 AM »
thnx da ki chkar aa ethe,,?

Pages: 1 ... 87 88 89 90 91 [92] 93 94 95 96 97 ... 99