May 21, 2024, 04:17:15 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 2 3 [4] 5 6 7 8 9 ... 40
61
Lyrics / ਯਾਰੀ ਅਸੀਂ ਲਾ ਬੈਠੇ,,,
« on: June 25, 2012, 01:17:13 AM »
ਆਈ ਨਾ ਨਿਭਾਉਣੀ ਸਾਨੂੰ ਯਾਰੀ ਅਸੀਂ ਲਾ ਬੈਠੇ
ਸੋਹਲ ਜਿਹੀ ਜਿੰਦੜੀ ਨੂੰ ਦੁੱਖਾਂ ਵਿੱਚ ਪਾ ਬੈਠੇ ।

ਕਦੇ ਤੂੰ ਨਾਰਾਜ਼ ਹੋਇਆ ਕਦੇ ਮੈਂ ਸੀ ਰੁੱਸ ਗਿਆ,
ਮੌਸਮ ਵਸਲ ਵਾਲਾ ਇੰਝ ਸਾਥੋਂ ਖੁੱਸ ਗਿਆ,
ਧੋਖਾ ਇੱਕ ਦੂਜੇ ਤੋਂ ਨਹੀਂ ਖੁਦ ਤੋਂ ਹੀ ਖਾ ਬੈਠੇ.........
ਆਈ ਨਾ ਨਿਭਾਉਣੀ ਸਾਨੂੰ...............

ਚਾਨਣੀਆਂ ਰਾਤਾਂ ਵਿੱਚ ਮਿਲਣ ਦੇ ਵਾਅਦੇ ਕੀਤੇ,
ਤੋੜ ਨਾ ਨਿਭਾਏ ਬੂਹੇ ਹਿੰਮਤ ਦੇ ਭੇੜ ਲੀਤੇ,
ਹਿਜ਼ਰ ਦੇ ਫੱਟ ਇੰਝ ਸੀਨੇ ਉੱਤੇ ਖਾ ਬੈਠੇ.....
ਆਈ ਨਾ ਨਿਭਾਉਣੀ ਸਾਨੂੰ...............

ਆਖਦੇ ਸਿਆਣੇ ਰੱਬ ਵਸਦਾ ਏ ਰੂਹ ਨੇੜੇ,
ਅਸੀਂ ਦੋਵੇਂ ਖੜੇ ਰਹੇ ਜਿਸਮਾਂ ਦੀ ਜੂਹ ਨੇੜੇ,
ਤਾਹਿਉਂ ਸਾਹਵੇਂ ਇਸ਼ਕ ਦੇ ਰੁਤਵਾ ਘਟਾ ਬੈਠੇ
ਆਈ ਨਾ ਨਿਭਾਉਣੀ ਸਾਨੂੰ ....................
_______________________

62
Shayari / ਕੌੜਾ-ਸੱਚ,,,
« on: June 24, 2012, 02:55:18 AM »
ਪੰਛੀ
ਆਲ੍ਹਣੇ ਵਿੱਚ ਬੈਠੇ
ਬੋਟਾਂ ਦੀਆਂ
ਚੁੰਝਾਂ ਵਿੱਚ ਚੁੰਝਾਂ ਪਾ ਕੇ
ਚੋਗਾ ਖਵਾਉਂਦੇ ਹਨ
ਲਾਡ ਕਰਦੇ ਹਨ
ਪਿਆਰ ਕਰਦੇ ਹਨ
ਤੇ ਉੁਡਾਰੀ ਲਈ
ਤਿਆਰ ਕਰਦੇ ਹਨ।


ਤੇ ਜਦੋਂ
ਬੋਟ ਹੋ ਜਾਂਦੇ ਨੇ ਤਿਆਰ
ਉਡਾਨ ਭਰਨ ਲਈ
ਸੁਪਨਿਆਂ ਦੇ ਅੰਬਰ ਵਿੱਚ
ਉਡਣ ਲਈ
ਬੇਗਾਨੇ ਦੇਸ਼ ਦੇ ਆਗੋਸ਼ ਵਿੱਚ
ਜਾਣ ਲਈ
ਤਾਂ ਉਦੋਂ ਭੁੱਲ ਜਾਂਦੇ ਹਨ
ਚੁੰਝਾਂ ਵਿੱਚ ਚੁੰਝਾਂ ਪਾ ਕੇ
ਖਵਾਏ ਗਏ ਚੋਗੇ ਨੂੰ
ਲਾਡ ਨੂੰ
ਪਿਆਰ ਨੂੰ
ਦੁਲਾਰ ਨੂੰ
ਤੇ ਉਸ ਆਲ੍ਹਣੇ ਨੂੰ ਵੀ
ਜਿੱਥੋਂ ਉੁਨ੍ਹਾਂ ਨੇ
ਭਰੀ ਸੀ ਉਡਾਰੀ।
__________

63
Shayari / ਨੀਂਦ ਨਹੀਂ ਆਉਂਦੀ,,,
« on: June 21, 2012, 12:56:43 AM »
ਨੀਂਦ ਨਹੀਂ ਆਉਂਦੀ।
ਜਾਗਦੀਆਂ ਨੇ ਰਾਤਾਂ
ਅੰਬਰ ਉਤੇ ਜਾਗਣ ਤਾਰੇ
ਜਗਦੀਆਂ ਨੇ ਰੀਝਾਂ ਹਾਲੇ
ਜਾਗਦੇ ਨੈਣ ਵਿਚਾਰੇ
ਰੀਝਾਂ  ਦੀ ਪਰਚੌਣੀ ਦੇ ਲਈ
ਲੋਰੀ ਨਹੀਂ ਗਾਉਂਦੀ।
ਨੀਂਦ ਨਹੀਂ ਆਉਂਦੀ।
ਰੁਸਿਆ ਰੁਸਿਆ ਮਾਹੀ ਜਾਪੇ
ਰਹਿੰਦਾ ਪਾਸੇ ਪਾਸੇ
ਹੰਝੂਆਂ ਦੇ ਹੜ੍ਹ ਚੜ੍ਹ ਆਉਂਦੇ
ਰੁਸੇ ਰੁਸੇ ਹਾਸੇ।
ਮੈਂ ਆਪੇ ਵਿੱਚ ਕੈਦੀ ਹੋਈ
ਬਹਿ ਕੇ ਸਜ਼ਾ ਹੰਢਾਉਂਦੀ।
ਨੀਂਦ ਨਹੀਂ ਆਉਂਦੀ।
ਮੈਂ ਵੀ ਜਾਗਾਂ ਰਾਤ ਵੀ ਜਾਗੇ
ਜਾਗੇ ਅੰਬਰ ਸਾਰਾ
ਸੌਂ ਗਏ ਤਾਰੇ ਕਰਮਾਂ ਮਾਰੇ
ਕੋਈ ਕੋਈ ਅਜੇ ਵਿਚਾਰਾਂ
ਜਿਸ ਦੇ ਹਿਸੇ ਆਈ
ਮੇਰੇ ਵਾਂਗੂ ਜੂਨ ਲੰਘਾਉਣੀ।
ਨੀਂਦ ਨਹੀਂ ਆਉਂਦੀ।
ਨੀਂਦ ਨਹੀਂ ਆਉਂਦੀ।
ਜੋ ਮੈਨੂੰ ਵਰਚਾਵਣ ਆਏ
ਛੱਮ ਛਮ ਅੱਥਰੂ ਰੋ ਪਏ
ਹੁਣ ਤੀਕਰ ਸਨ ਰਹੇ ਪਰਾਏ
ਮੇਰੇ ਆਪਣੇ ਹੋ ਗਏ
ਜ਼ਖਮਾਂ ਤੇ ਪੱਛਾਂ ਦੀ ਮਲ੍ਹਮ
ਪੈ ਜਾਏ ਜੇ ਲਾਉਣੀ।
ਨੀਂਦ ਨਹੀਂ ਆਉਂਦੀ
ਨੀਂਦ ਨਹੀਂ ਆਉਂਦੀ।
___________

64
Shayari / ਹੁਣ ਸੌਂ ਜਾਓ,,,
« on: June 20, 2012, 12:23:07 AM »
ਸੋਂ ਜਾਓ,
ਹੁਣ,
ਨੀਂਦ ਖੜੀ ਹੈ ਬੂਹੇ ਤੇ
ਸੁਪਨੇ ਲੈ ਕੇ ਦੁਨੀਆ ਭਰ ਦੇ
ਨੀਂਦ ਖੜੀ ਹੈ ਬੂਹੇ ਤੇ
ਸੁਪਨੇ ਦੇ ਵਿੱਚ ਮਾਹੀ ਆਉਣੈ
ਰੱਜ ਕੇ ਪ੍ਰੀਤ ਕਮਾਵਣ ਲਈ
ਦਿਲ ਦਿਆਂ ਗੱਲਾਂ ਦੱਸਣ ਲਈ
ਦਿਲ ਦਾ ਹਾਲ ਸੁਣਾਵਣ ਲਈ
ਰੂਹ ਦੀਆਂ ਤਰਜਾਂ ਛੇੜਨ ਲਈ
ਰੀਝਾਂ ਦੇ ਸੁਰ ਲਾਵਣ ਲਈ
ਨੀਂਦ ਖੜੀ ਹੈ ਬੂਹੇ ਤੇ
ਹੁਣ ਸੋਂ ਜਾਓ
ਨੀਂਦ ਖੜੀ ਹੈ ਬੂਹੇ ਤੇ
ਰਾਤੀਂ ਤਾਰੇ
ਬਾਤਾਂ ਪਾਉਂਦੇ
ਭਰਨ ਹੁੰਗਾਰੇ
ਇਕ ਦੂਜੇ ਦੇ ਮੂੰਹ ਤੱਕਦੇ ਦੇ
ਸੁਪਨੇ ਵੰਡਦੇ ਰੰਗਾਂ ਵਰਗੇ
ਮਹਿਕਾਂ ਦੇ ਮੀਂਹ ਪਾਵਣ ਲਈ
ਸੁਪਨੇ ਵੀ ਬੂਹੇ ਤੇ ਆਏ
ਆ ਕੇ ਫਿਰ ਨਾ ਜਾਵਣ ਲਈ
ਨੀਂਦ ਖੜੀ ਹੈ
ਸੁਪਨੇ ਲੈ ਕੇ
ਪਿਆਰ ਦੇ ਦੀਪ ਜਗਾਵਣ ਲਈ
ਨੀਂਦ ਖੜੀ ਹੈ ਬੂਹੇ ਤੇ
ਹੁਣ ਸੌਂ ਜਾਓ..
ਨੀਂਦ ਖੜੀ ਹੈ ਬੂ੍ਹੇ ਤੇ।
_____________

65
Shayari / ਚੰਗੀ ਗੱਲ,,,
« on: June 19, 2012, 11:00:08 PM »
ਚੇਤਿਆਂ ‘ਚ ਆਉਣਾ ਤੇ ਆ ਕੇ ਮੁਸਕਾਉਣਾ
ਹੱਸਣਾ ਹਸਾਉਣਾ ਤੇ ਰੁਸੇ ਨੂੰ ਮਨਾਉਣਾ
ਯਾਂਦਾਂ ਵਿੱਚ ਰੁਸਿਆ ਨੂੰ ਘਰ ਲੈ ਕੇ ਆਉਣਾ
ਚੰਗੀ ਗੱਲ ਆ.... ਚੰਗੀ ਗੱਲ ਆ।
ਦੋਸਤਾਂ ਦੀ ਦੋਸਤੀ ਤੇ ਨਾਜ਼ ਕਰੀ ਜਾਣਾ
ਮੁਕਦਾ ਗਿਲਾਸ ਬਾਰ ਬਾਰ ਭਰੀ ਜਾਣਾ
ਦੁਖ ਵਿੱਚ ਦੁਖੀਆਂ ਦੇ ਨਾਲ ਬੈਠ ਜਾਣਾ
ਸੁਖ ਵਿੱਚ ਵੰਡਣਾ ਤੇ ਵੰਡ ਕੇ ਵਧਾਉਣਾ
ਚੰਗੀ ਗੱਲ ਆ.... ਚੰਗੀ ਗੱਲ ਆ।
ਮਾਂਵਾਂ ਕੋਲ ਬੈਠ ਕੇ ਹੁੰਗਾਰੇ ਭਰੀ ਜਾਣਾ
ਝਿੜਕਾਂ ਉਲਾਂਭਿਆਂ ਨੂੰ ਆਪ ਜਰੀ ਜਾਣਾ
ਨਾਲੇ ਗੋਡੇ ਘੁੱਟਣਾ ਨਾਲੇ ਡਰੀ ਜਾਣਾ
ਸੇਵਾ ਨਾਲ ਮੇਵਾ ਨਾਲੇ ਨੇਕੀਆਂ ਕਮਾਉਣਾ
ਚੰਗੀ ਗੱਲ ਆ .... ਚੰਗੀ ਗੱਲ ਆ।
ਮਾੜੇ ਬੰਦਾ ਲੱਗੇ ਤਾਂ ਰੋਹਬ ਚ’ ਨਾ ਆਵੇ
ਭਾਰ ਬਹੁਤਾ ਆਪਣੇ ਸਰੀਰ ਤੇ ਨਾ ਪਾਵੇ
ਫੋਕੀਆਂ ਅਮੀਰੀਆਂ ਦਾ ਰੋਹਬ ਨਾ ਦਿਖਾਵੇ
ਉੱਚਾ ਬਣ ਦੂਜਿਆਂ ਨੂੰ ਨੀਵਾਂ ਨਾ ਦਿਖਾਵੇ
ਚਾਲ ਚਾਪਲੂਸੀ ਵਾਲੀ ਦੂਰੋਂ ਤਾੜ ਦੇਵੇ
ਮਿਠੇ ਮਿੱਠੇ ਸ਼ਬਦਾਂ ਚ’ ਆਪ ਝਾੜ ਦੇਵੇ
ਈਰਖਾ ਤੇ ਹੈਂਕੜ ਤੋਂ ਪਾਸਾ ਵੱਟ ਜਾਣਾ
ਚੰਗੀ ਗੱਲ ਆ ... ਚੰਗੀ ਗੱਲ ਆ।
ਨੇਕ ਪੁਤ ਬਣਨਾ ਤੇ ਨੇਕੀਆ ਕਮਾਉਣਾ
ਦੁਖ ਹੋਵੇ ਸੁਖ ਹੋਵੇ ਬਹਤਾ ਨਾ ਵਧਾਉਣਾ
ਚੰਗਿਆਂ ਦੀ ਸੋਹਬਤ ਤੇ ਚੰਗੇ ਅਖਵਾਉਣਾ
ਝੂਠਿਆਂ ਦੇ ਝੂਠ ਕੋਲੋ ਬਚ ਬਚ ਰਹਿਣਾ
ਸੱਚ ਦੀ ਦਲੇਰੀ ਤੇ ਡਟ ਕੇ ਵਿਖਾਉਣਾ।
ਚੰਗੀ ਗੱਲ ਆ ... ਚੰਗੀ ਗੱਲ ਆ।
___________________

66
ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ
ਲੜਨ ਲਈ ਭੁਖ ਨੰਗ ਨਾਲ.
ਜੋੜ ਤੋੜ ਜੋੜ ਤੋੜ ਕਰਦੇ ਰਹਿਣਾ ਸਾਰੀ ਕਸਰਤ ਹੈ.
ਦਾਅ ਬਹੁਤ ਡਾਢੇ ਨੇ
ਬੋਲਣ ਦੀ ਥਾਂ ਚੁੱਪ ਕਰ ਜਾਣਾ
ਪੀਣ ਦੀ ਥਾਂ ਪਿਆਸੇ ਮਰ ਜਾਣਾ
ਖਾਣ ਦੀ ਥਾਂ ਕਸਮ ਖਾਣੀ ਲੜਦੇ ਰਹਿਣ ਦੀ.
ਪਛਾੜਦੇ ਹਾਂ ਵੱਡੇ ਵੱਡੇ ਪਹਿਲਵਾਨ
ਗਰਦਣ ਤੇ ਗੋਡਾ ਧਰਕੇ
ਖੇਤ ਪਏ ਗਧੇ ਵਾਲੀ ਜੂਨ ਭੁਗਤਦੇ ਹਾਂ
ਪਰ ਤਾਂ ਵੀ ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ.
_________________

67
Shayari / ਤੇਰੇ ਸ਼ਹਿਰ,,,
« on: June 17, 2012, 11:10:44 PM »
ਦੱਸ ਕਿੰਝ ਆਈਏ ਤੇਰੇ ਸ਼ਹਿਰ
ਰਹਿੰਦੀ ਹਿੰਸਾ ਚੱਤੋ ਪਹਿਰ
ਜਾਨਵਰ ਸੁਣਿਆ ਰਲਕੇ ਬਹਿੰਦੇ
ਆਦਮ ਦੇ ਵਿਚ ਡੂੰਘਾ ਵੈਰ
ਦੱਸ ਕਿੰਝ ਆਈਏ…

ਲਹੂ ਨਾ ਲਿਬੜੇ ਖ਼ਤ ਤੂੰ ਪਾਉਣਾ
ਕਲਮ ਨੀ ਲੱਗਦਾ ਖੱਜਰ ਵਾਹੁੰਨਾ
ਲਿਖਿਆ ਆਪਣੇ ਕਤਲ ਨੇ ਕਰਦੇ
ਅੱਥਰੂ ਵਾਹੁੰਦੇ ਜੋ ਨੇ ਗੈਰ
ਦੱਸ ਕਿੰਝ ਆਈਏ…

ਚਿੱਟੇ ਦਿਨ ਹੀ ਨੇਰ੍ਹ ਪਿਆ ਹੈ
ਅਣਜੰਮੀਆਂ ਦਾ ਢੇਰ ਪਿਆ ਹੈ
ਕੁੱਖ਼ ਨੂੰ ਕੁੱਖ਼ ਵਿਚ ਕਤਲ ਕਰਾਕੇ
ਜੱਗ ਜਣਨੀ ਦੀ ਮੰਗਣ ਖੈ਼ਰ
ਦੱਸ ਕਿੰਝ ਆਈਏ…

ਅਸੀਂ ਦੋਸਤਾ ਐਥੇ ਈ ਚੰਗੇ
ਮਿਲਕੇ ਰਹਿੰਦੇ ਰੰਗ-ਬਰੰਗੇ
ਤੇਰੇ ਸ਼ਹਿਰ ਦੇ ਦੰਗਿਆਂ ਨਾਲੋਂ
ਥੋੜਾ ਘੱਟ ਹੈ ਨਸਲੀ ਜ਼ਹਿਰ
ਦੱਸ ਕਿੰਝ ਆਈਏ ਤੇਰੇ ਸ਼ਹਿਰ
ਰਹਿੰਦੀ ਹਿੰਸਾ ਚੱਤੋ ਪਹਿਰ
_______________

68
ਵੇਖੀਂ ਕਿਤੇ ਭੁੱਲ ਨਾ ਜਾਈਂ, ਮੁਟਿਆਰੇ
ਵੇਖੀ ਕਿਤੇ ਭੁਲ ਨਾ ਜਾਂਈਂ

ਤੇਰੀ ਹੀ ਉਡੀਕ ਵਿੱਚ ਰਹਿੰਦੇ ਸਦਾ ਖੂਹ ਨੀ
ਖਾਲੀ ਖਾਲੀ ਤੇਰੇ ਬਿਨਾਂ ਜਾਪੇ ਸਾਰੀ ਜੂਹ ਨੀ
ਬਾਬਲੇ ਦਾ ਵਿਹੜਾ ਨਾਲੇ ਬੂਹਾ ਏ ਉਡੀਕਦਾ
ਪੁਛਦਾ ਏ ਰੋਜ਼ ਤੇਰੇ ਆਉਣ ਦੀ ਤਾਰੀਕ ਦਾ।
ਸਾਲੂ ਸੂਹਾ ਚੂੜਾ ਤੇ ਪੰਘੂੜਾ ਹੈ ਉਡੀਕਦਾ
ਸਰ੍ਹੋਂਆਂ ਦਾ ਰੰਗ ਗੂਹੜਾ ਗੂਹੜਾ ਹੈ ਉਡੀਕਦਾ।
ਛੇਤੀ ਪਿੰਡ ਵੱਲ ਫੇਰਾ ਪਾਈਂ,
ਵੇਖੀ ਕਿਤੇ ਭੁੱਲ ਨਾ ਜਾਈਂ

ਰੰਗਲਾ ਪਰਾਂਦਾ ਤੇਰਾ ਤਿਲੇ ਵਾਲੀ ਜੁੱਤੀ ਨੀ
ਛੱਡ ਕੇ ਤੂੰ ਸਾਰਾ ਕੁਝ ਕਿਥੇ ਜਾ ਕੇ ਸੁੱਤੀ ਨੀ
ਜੀਨ ਸ਼ੀਨ ਪਾਕੇ ਬਹੁਤੀ ਟੋਹਰ ਕੱਢ ਲਈ।
ਵੇਖ ਨੀ ਪੰਜਾਬਣੇ ਪੰਜਾਬੀ ਛੱਡ ਗਈ।
ਤੇਰਾ ਪਿੰਡ ਨਿੰਮ ਤੇ ਧਰੇਕ ਦੀਆਂ ਛਾਵਾਂ ਨੀ
ਪਿਪਲ ਉਡੀਕਦਾ ਪਸਾਰ ਤੈਨੂੰ ਬਾਹਵਾਂ ਨੀ।
ਤੂੰ ਬਹੁਤੀ ਦੇਰ ਨਾ ਲਾਈਂ ਮੁਟਿਆਰੇ
ਵੇਖੀ ਕਿਤੇ ਭੁੱਲ ਨਾ ਜਾਈਂ
ਵੇਖੀ ਕਿਤੇ ਭੁੱਲ ਨਾ ਜਾਈਂ।

ਉਡੀਕ ਵਿੱਚ ਸਰਹੋਂ ਦੀਆਂ ਗੰਦਲਾਂ ਤੇ ਸਾਗ ਨੀ।
ਮੱਕੀ ਦੀਆਂ ਰੋਟੀਆਂ ਤੇ ਬੇਬੇ ਦਾ ਅਚਾਰ ਨੀ।
ਚਾਟੀ ਤੇ ਮਧਾਣੀ ਤੇਰੀ ਰਾਣੀ ਰਾਣੀ ਖੇਡਦੇ
ਗੁੱਡੀਆਂ, ਪਟੋਲੇ ਵੀ ਕਹਾਣੀ ਨਵੀਂ ਛੇੜਦੇ
ਚਰਖੇ ਅਟੇਰਨੇ ਤੇ ਛਿੱਕੂ ਵਿੱਚ ਪੂਣੀਆਂ
ਗੱਲਾਂ ਗੱਲਾਂ ਵਿੱਚ ਤੈਨੂੰ ਭੁਲੀਆਂ ਨਾ ਧੂਣੀਆਂ
ਝਾਂਜਰਾਂ ਵੀ ਤੇਰੀਆਂ ਨੂੰ ਵਿਹੜਾ ਵਾਂਜਾਂ ਮਾਰਦਾ
ਵੰਗਾਂ ਦਿਆਂ ਰੰਗਾਂ ਵਿੱਚ ਚਾਅ ਸੰਸਾਰ ਦਾ।
ਗਿੱਧੇ ਦੀਆਂ ਬੋਲੀਆਂ ਚ’ ਹੇਕ ਬਣ ਜਾਂਦੀ ਸੈਂ
ਬਾਪੂ ਲਈ ਵਧਦੀ ਧਰੇਕ ਜਾਂਦੀਂ ਸੈਂ
ਮਾਂਵਾਂ ਦੀ ਉਮੰਗ, ਨਾਲ ਵੀਰਾਂ ਵਾਲਾ ਚਾਅ ਨੀ
ਵੇਖ ਤੇਰਾ ਪਿੰਡ ਤੇਰਾ ਤੱਕਦਾ ਹੈ ਰਾਹ ਨੀ
ਤੇਰਾ ਲੋਂਗ ਸੈਨਤਾ ਮਾਰੇ
ਕਿਤੇ ਭੁੱਲ ਨਾ ਜਾਈਂ ਮੁਟਿਆਰੇ..
ਵੇਖੀ ਕਿਤੇ ਭੁੱਲ ਨਾ ਜਾਈਂ।
_______________

69
Shayari / ਚੇਤੇ ਰਹੀਏ,,,
« on: June 16, 2012, 10:58:04 PM »
ਇਹ ਤਾਂ ਸੋਚ ਕਿ ਕਿਵੇਂ ਕਮਾਈਏ ਡਾਲਰਾਂ ਅੰਦਰ ਅਸੀਂ ਰੁਪਈਏ
ਪਰਦੇਸਾਂ ਵਿੱਚ ਭੀੜ ਬਣੇ ਹਾਂ ਜੀਕੂੰ ਲੁਧਿਆਣੇ ਵਿੱਚ ਭਈਏ

ਸਾਡੀ ਗੱਲ ਨਾ ਸੁਣਦਾ ਕੋਈ ਸ਼ਟ-ਅਪ ਕਹਿ ਕੇ ਤੁਰ ਜਾਂਦੇ ਹਨ
ਟੁੱਟੀ ਫੁੱਟੀ ਅੰਗਰੇਜ਼ੀ ਵਿੱਚ ਆਪਣੀ ਗੱਲ ਜਦੋਂ ਵੀ ਕਹੀਏ।

ਟੋਟੇ ਹੋ ਕੇ ਸਾਬਤ ਰਹਿਣਾ ਔਖਾ ਹੁੰਦਾ ਸਭ ਕਹਿੰਦੇ ਹਨ
ਤੰਗੀਆਂ ਤੋਟਾਂ ਦੇ ਝਟਕਾਏ ਸਾਬਤ ਟੋਟੇ ਟੋਟੇ ਰਹੀਏ।

ਸੇਕ ਬੜਾ ਹੈ ਪੈਰਾਂ ਹੇਠਾਂ ਜੰਮੀ ਬਰਫ਼ ਪਿਘਲ ਜਾਂਦੀ ਹੈ
ਅੱਧੀ ਰਾਤੀਂ ਤੁਰਨਾ ਪੈਂਦਾ ਦਿਨ ਚੜ੍ਹਦੇ ਤੱਕ ਤੁਰਦੇ ਰਹੀਏ।

ਚੇਤੇ ਆਵਣ ਖੂਹ ਦੀਆਂ ਗੱਲਾਂ, ਜੂਹ ਦੀਆਂ ਗੱਲਾਂ ਰੂਹ ਦੀਆਂ ਗੱਲਾਂ
ਇਸ ਚੇਤੇ ਨੂੰ ਚੇਤੇ ਰੱਖੀਏ ਤਾਂ ਕਿ ਆਪ ਵੀ ਚੇਤੇ ਰਹੀਏ।
_______________________________

70
Shayari / ਗ਼ਜ਼ਲ,,,
« on: June 16, 2012, 12:23:53 AM »
ਜਦ ਬਹਾਰਾਂ ਨੂੰ ਬੁਲਾਇਆ ਨਾ ਗਿਆ।
ਰੁਸੀਆਂ ਸਾਥੋਂ ਮਨਾਇਆ ਨਾ ਗਿਆ।

ਯਾਦ ਜੇ ਹੁੰਦੀ ਤਾਂ ਭੁਲਾ ਦੇਂਦੇ ਅਸੀਂ
ਹਾਦਸਾ ਸੀ ਜੋ ਭੁਲਾਇਆ ਨਾ ਗਿਆ।

ਕੋਲ ਰਹਿ ਕੇ ਕੋਲ ਨਾ ਹੋਏ ਅਸੀਂ
ਦੂਰ ਰਹਿ ਕੇ ਦੂਰ ਜਾਇਆ ਨਾ ਗਿਆ।

ਜੀ ਕਰੇ ਉਸ ਨੂੰ ਬੁਲਾ ਲੈਂਦੇ ਮਗ਼ਰ
ਭੀੜ ਵਿੱਚ ਸਾਂ ਸੋ ਬੁਲਾਇਆ ਨਾ ਗਿਆ।

ਘਿਰ ਗਿਆ ਹੈ ਮੁਸ਼ਕਲਾਂ ਵਿੱਚ ਆਦਮੀ
ਮੁਸ਼ਕਲਾਂ ਤੋਂ ਵੀ ਬਚਾਇਆ ਨਾ ਗਿਆ।

ਤਿੜਕਿਆ ਸ਼ੀਸ਼ਾ ਅਜੇ ਵੀ ਡਰ ਰਿਹਾ
ਸੱਚ ਪੂਰਾ ਵੀ ਦਿਖਾਇਆ ਨਾ ਗਿਆ।

ਜੋ ਦਿਲਾਸੇ ਦੇ ਰਿਹਾ ਸੀ ਰਾਤ ਭਰ
ਦਿਲ ਜੇ ਰੋਇਆ ਤਾਂ ਵਰਾਇਆ ਨਾ ਗਿਆ।

ਰਾਤ ਭਰ ਰੋਂਦਾ ਰਿਹਾ ਸੁਪਨਾ ਤੇਰਾ
ਲੋਰੀਆਂ ਦੇ ਕੇ ਸੁਲਾਇਆ ਨਾ ਗਿਆ।

ਉਹ ਵੀ ਸਾਡੇ ਘਰ ਕਦੀ ਆਇਆ ਨਹੀਂ
ਪਰ ਕਦੀ ਸਾਥੋਂ ਵੀ ਜਾਇਆ ਨਾ ਗਿਆ।
______________________

71
Shayari / ਫਿਰ ਦਸਤਕ ਤੇਰੀ ਯਾਦ ਨੇ,,,
« on: June 15, 2012, 01:33:23 AM »
ਫਿਰ ਦਸਤਕ ਤੇਰੀ ਯਾਦ ਨੇ ਦਿੱਤੀ ਦਿਲ਼ ਦੇ ਬੂਹੇ
ਉਹ ਪਲ ਚੇਤੇ ਆਏ ਜਦ ਖਿੜੇ ਸੀ ਫੁੱਲ ਸੂਹੇ

ਬਚਪਨ ਵਿਹੜੇ ਨੱਚਦੇ ਸੀ ਜਦ ਘੁੰਮ ਘੁੰਮਾ ਕੇ
ਗ਼ਮ ਦੁਨੀਆਂ ਦੇ ਦੂਰ ਸਨ ਉਸ ਪਿੰਡ ਦੀ ਜੂਹੇ

ਫਿਰਦੇ ਸੀ ਕੱਖ ਫੂਸਾਂ ਵਿੱਚ ਮਾਰਦੇ ਦੁੜੰਗੇ
ਬਣੇ  ਹਾਂ ਅੱਜ ਛੂਈ ਮੂਈ ਸਾਨੂੰ ਕੋਈ ਨਾ ਛੂਹੇ

ਕਿਸਨੂੰ ਦਿਖਾਈਏ ਛੰਭ ਹੁਣ ਸੀਨੇ ਦੇ ਆਪਣੇ
ਬਾਹਰ ਤਾਂ ਪੈਂਦੇ ਕਾਂ ਨੇ ਤੇ ਖਾਂਦੇ ਅੰਦਰ ਚੂਹੇ

ਮੁੜ ਆਉਣ ਦੀ ਤੇਰੇ ਉਡੀਕ ਰਹੀ ਉਡੀਕ ਹੀ
ਬੰਜਰ ਹੋ ਗਏ ਅਸੀਂ ਸੁੱਕੇ ਨੈਣਾਂ ਦੇ ਖੂਹੇ

ਕਿਉਂ ਤੂੰ ਐਵੇਂ ਭਟਕਦੀ ਕੀ ਇਲਾਜ ਕਰਾਵਾਂ?
ਕਿਵੇਂ ਤੈਨੂੰ ਚੈਨ ਦਿਵਾਵਾਂ ਦੱਸ ਮੇਰੀਏ ਰੂਹੇ?
________________________

72
Shayari / ਗਜ਼ਲ,,,
« on: June 13, 2012, 09:50:37 AM »
ਕਦਮ ਜਦ ਡਗਮਗਾਏ ਤਾਂ ਸਹਾਰੇ ਭਾਲਦੇ ਰਹਿਣਾ
ਇਹਨਾਂ ਤਪਦੇ ਥਲਾਂ 'ਚੋਂ ਵੀ ਕਿਨਾਰੇ ਭਾਲਦੇ ਰਹਿਣਾ

ਹਨੇਰਾ ਵਧ ਰਿਹਾ ਹੈ ਵਕਤ ਨੂੰ ਅੱਜ ਲੋੜ ਚਾਨਣ ਦੀ
ਕੋਈ ਚੰਦ ਜੇ ਨਾ ਲੱਭਿਆ ਤਾਂ ਸਿਤਾਰੇ ਭਾਲਦੇ ਰਹਿਣਾ

ਜ਼ਮਾਨੇ ਜਦ ਵੀ ਪੁੱਛਿਆ ਤੁਰ ਗਏ ਪ੍ਰਦੇਸੀਆਂ ਬਾਰੇ
ਭਰੇ ਸਿਰਨਾਵਿਆਂ ਦੇ ਜੋ ਪਿਟਾਰੇ ਭਾਲਦੇ ਰਹਿਣਾ

ਇਹ ਮੰਨਿਆ ਕਿ ਤੁਹਾਡੀ ਸਾਗਰਾਂ ਨਾਲ ਦੋਸਤੀ ਗੂੜ੍ਹੀ
ਮਗਰ ਮਹਿਫੂਜ਼ ਥਾਵਾਂ ਲਈ ਕਿਨਾਰੇ ਭਾਲਦੇ ਰਹਿਣਾ

ਸੁਲਗਦੀ ਜੋ ਦਿਲਾਂ ਅੰਦਰ ਮੁਹੱਬਤ ਦੀ ਚਿਣਗ ਯਾਰੋ
ਕਿਤੇ ਨਾ ਸ਼ਾਂਤ ਹੋ ਜਾਏ ਅੰਗਾਰੇ ਭਾਲਦੇ ਰਹਿਣਾ
_________________________

73
Shayari / ਮੈ ਤੇ ਮੈ,,,
« on: June 13, 2012, 01:03:39 AM »
ਮੈ ,
ਕਦੇ ਠੀਕ ਹੁੰਦਾ ਸੀ,
ਪਰ ਹੁਣ ਮੈ ਹਸਦਾ ਨਹੀ,
ਕਿਓਕੇ ਮੇਰੀ ਜੁੰਡਲੀ ਨਹੀ ਹੈ ,
ਮੈ ਰੋਂਦਾ ਵੀ ਨਹੀ ਹਾਂ,
ਕਿਓਕੇ ਸਿਰ ਰਖਣ ਨੂ ,
ਕੋਈ ਮੋਢਾ ਨਹੀ ਹੈ,
ਬਸ ਚੁਪ ਰਹੰਦਾ ਹਾਂ ,
ਕਿਓ ਕੇ ਏਕ ਚੁਪ ਸੋ ਸੁਖ ,
ਪਰ ਮੇਰੇ ਅੰਦਰ ਕੁਝ,
ਧੁਖਦਾ ਰਹੰਦਾ ਹੈ ,
ਇਕ ਦੀਮਕ ਜਿਹੀ,
ਲਗੀ ਹੋਈ ਆ ,
ਅੰਦਰੋ ਅੰਦਰ ਸੁਲਗ ਰਹੀ ਹੈ ,
ਇਹ ਦੀਮਕ ਕੋਈ ,
ਲੀਵਰ ਕੇਂਸਰ ਨਹੀ ,
ਨਾ ਕੋਈ ਟੀ ਬੀ ਯਾ ਦਿਲ ਦਾ ਰੋਗ ਹੈ,
ਬਸ ਧੁਖ ਦੀ ਪਈ ਹੈ
ਪਤਾ ਨਹੀ ਕਦੋ ਇਹ ਲਕੜ ਦਾ,
ਦਰਵਾਜਾ ਡਿਗ ਪਵੇ ,
ਚਕਨਾਚੂਰ ਹੋ ਜਾਵੇ
ਫੇਰ ਮਿਤਰ ਵੀ ਆਉਣਗੇ
ਇਹ ਦੀਮਕ ਦੇ ਕੀਟਾਣੁ ਵੀ
ਫਰਕ ਇਹੀ ਹੋਵੇਗਾ ,
ਮਿਤਰ ਚੁਪ ਹੋਣ ਗੇ ਤੇ ,
ਇਹ ਕੀਟਾਣੁ ਨਬਰ ਬਨੋੰਗੇ
ਪਰ ਅਸਲੀਅਤ ਤੋ ਦੁਰ,
ਇਹ ਲਬੇ ਲਬੇ ਦਾਅਵੇ ਕਰਨ ਗੇ
ਸਾਡਾ ਤਾ ਖਾਸ ਸੀ ਇਹ
ਬਹੁਤ ਪਿਆਰਾ ਸੀ,
ਤੇ ਮਿਲਣਸਾਰ ਸੀ ਇਹ
ਬੜਾ ਨਿਘਾ ਸੁਭਾਆ ਸੀ
ਬਸ ਚੰਦ ਕੁ ਦਿਨ ਗੱਲਾ ਹੋਣ ਗੀਆ,
ਫੇਰ ਦੁਨਿਆ ਓਸੋ ਰਹੇ ਚਲ ਪਵੇ ਗੀ
ਦੋਸਤ ਵੀ ਚੁਪ ਤੇ,
ਓਹ ਵੀ ਚੁਪ ਹੋ ਜਾਣਗੇ
_____________

74
Shayari / ਤਲਾਸ਼,,,
« on: June 12, 2012, 10:24:55 PM »
ਮੇਰੀ ਪਿਆਰ  ਦੀ ਤਲਾਸ਼
ਖੌਰੇ ਕਿਥੇ ਮੁਕੇਗੀ ,
ਇਸ ਦਿਲ ਦੀ ਪਿਆਸ
ਖੌਰੇ ਕਿਥੇ ਮੁਕੇਗੀ ।

ਜਿਸਮਾਂ ਦਾ ਪਿਆਰ ਤਾਂ 
ਹਰ ਕੋਈ ਏ ਪਾਉਣਾ ਚਾਹੁੰਦਾ
ਪਾਕ ਰੂਹ ਦੀ ਤਲਾਸ਼
ਖੌਰੇ ਕਿਥੇ ਮੁਕੇਗੀ ।
ਮੇਰੀ ਪਿਆਰ  ਦੀ ਤਲਾਸ਼
ਖੌਰੇ ਕਿਥੇ ਮੁਕੇਗੀ ।

ਮੰਦਿਰਾ ਤੇ ਮਸਜਿਦਾਂ ਚ'
ਬੜੀ ਵਾਰ ਗਿਆ ਹਾਂ ਮੈਂ ,
ਉਸ ਰਬ ਦੀ ਤਲਾਸ਼
ਖੌਰੇ ਕਿਥੇ ਮੁਕੇਗੀ ।
ਮੇਰੀ ਪਿਆਰ  ਦੀ ਤਲਾਸ਼
ਖੌਰੇ ਕਿਥੇ ਮੁਕੇਗੀ ।

ਜ਼ਿੰਦਗੀ ਚ' ਬੜੀ ਦੇਰ ਤੋਂ
ਮੱਸਿਆ ਜਹੇ ਹਨੇਰੇ  ਨੇ
ਇਕ ਚੰਨ ਵਾਲੀ ਆਸ
ਖੌਰੇ ਕਿਥੇ ਮੁਕੇਗੀ ।
ਮੇਰੀ ਪਿਆਰ  ਦੀ ਤਲਾਸ਼
ਖੌਰੇ ਕਿਥੇ ਮੁਕੇਗੀ ।

ਇਹਨਾ ਨੈਨਾ ਨੂੰ  ਉਡੀਕ
ਹਰ ਪਲ ਓਹਦੀ ਰਹਿੰਦੀ
ਓਹਨੂੰ ਮਿਲਨੇ ਦੀ ਆਸ
ਖੌਰੇ ਕਿਥੇ ਮੁਕੇਗੀ ।

ਮੇਰੀ ਪਿਆਰ ਦੀ ਤਲਾਸ਼
ਖੌਰੇ ਕਿਥੇ ਮੁਕੇਗੀ ,
ਇਸ ਦਿਲ ਦੀ ਪਿਆਸ
ਖੌਰੇ ਕਿਥੇ ਮੁਕੇਗੀ ।
___________

75
Shayari / ਪਾਪਾ ਜੀ,,,
« on: June 12, 2012, 08:51:18 PM »
ਪਾਪਾ ਜੀ,
ਅਜ ਸਵੇਰੇ ਤੁਸੀਂ ,
ਸਪਨੇ ਚ ਆਏ ,
ਸੋਡੇ ਮੋਡੇ ਤੇ ਸਿਰ ਰਖ ਰੋਇਆ ,
ਗਿਲੇ ਸ਼ਿਕਵੇ ਸਾਰੇ ਸੁਨਾਤੇ ,
" ਹਛਾ" ਬੋਲ ਕੇ ਤੁਸੀਂ,
ਮੇਰੀ ਗਮਾ ਦੀ ਪੁਸ਼ਟੀ ਕਰਤੀ ,
ਮਨ ਹੋਲਾ ਹੋ ਗਿਆ,
ਫੁਲ ਵਰਗਾ ,
ਬੋਝ ਲੈਹ ਗਿਆ ,
ਟਨਾ ਦਾ ਸਿਰ ਤੋ ,
ਜਦੋ ਤੁਸੀਂ ਆਖਿਆ ,
" ਕੋਈ ਨਾ ਸਬ ਠੀਕ ਹੋਜੂ",
ਬਸ ਏਨਾ ਹੋਸਲਾ ,
ਇਕ ਬਾਪ ਹੀ ਦੇ ਸਕਦਾ ਹੈ ,
ਤਾਹੀਓ ਤਾ ਲੋਕ ਬਾਪ ਨੂ,
ਇਕ ਛਤਰੀ ਕਹੇਂਦੇ ਹਨ |
ਮੇਰੀ ਤਾ ਇਹ,
ਛਤਰੀ ਵੀ ਉਡ ਗਈ ਹੈ ,
ਪਰ ਤੇਰੇ ਸਪਨਿਆ ਦਾ,
ਸਹਾਰਾ ਹੀ ਕਾਫੀ ਹੈ
ਮੇਨੂ ਇਹ ਜਿੰਦਗੀ ਦੇ ਗਮਾ ਦੇ
ਸਮੁੰਦਰ ਚੋ ਨਿਕਲਣ ਲਈ |
________________

76
Shayari / ਮੇਰਾ ਬਚਪਨ,,,
« on: June 12, 2012, 10:12:54 AM »
ਮਰਜ਼ੀ ਹੁੰਦੀ ਸੀ ਜਿਨੂੰ ਮਰਜ਼ੀ ਉਡਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਪਹਿਲਾਂ ਉੜੀ ਚਿੜੀ ਤੇ ਫੇਰ ਤੋਤਾ ਉੜਿਆ
ਘੋੜਾ ਵੀ ਉਡਾਇਆ ਅਸੀਂ ਫੇਰ ਬੋਤਾ ਉੜਿਆ
ਹਥ ਜੋੜਕੇ ਫੇਰ ਪੈਦੀਆਂ ਸੀ ਮਾਰਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਦੋੜ ਕੇ ਫੜਦਾ ਸੀ ਜਦ ਕੁਕੜੀ ਮੈਂ
ਘੁੰਮਦੀ ਸੀ ਸੱਜੇ ਡਿਗ ਜਾਂਦਾ ਸੀ ਖੱਬੇ ਮੈਂ
ਓਹ ਦਿਨ ਮੁੜਕੇ ਨਹੀਂ ਹੁਣ ਆਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਯਾਦ ਹੈ ਖੁਸ਼ਬੂ ਜੋ ਮੈਡਮ ਲਗਾਉਂਦੀ ਸੀ
ਪਹਿਲਾ ਓਹ ਦਿਨ ਸੀ ਤੇ ਚੁਪ ਓਹ ਕਰਾਉਂਦੀ ਸੀ
ਖਾਣਾ ਬਦਾਣਾ ਤੇ ਚੁਪ ਹੋ ਜਾਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਪੈਂਦੇ ਭੁਲੇਖੇ ਨੇ ਬਚਪਨ ਦੇ ਅੱਜ ਵੀ
ਯਾਦ ਕਰਾਂ ਬਚਪਨ ਨੂ ਮੈਂ ਜਦ ਵੀ
ਲਭਦਾਂ ਹਾਂ ਅੱਜ ਬਚਪਨ ਦੀਆਂ ਰਾਹਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਹਰ ਸਾਲ ਛੁਟੀਆਂ ਚ ਨਾਨਕੇ ਆਕੇ
ਫੜਦਾ ਸੀ ਜੁਗਨੂੰ ਰਾਤਾਂ ਨੂ ਜਾਕੇ
ਬਚਪਨ ਦੀ ਯਾਦ ਦਸ ਕਿਦਾਂ ਭੁਲਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਆਕੇ ਸਕੂਲੋਂ ਬਸ ਖੇਡਦਾ ਸੀ ਬਾੰਟੇ
ਪੈਂਦੇ ਸੀ ਝਿੜਕੇ ਤੇ ਖਾਂਦਾਂ ਸੀ ਚਾੰਟੇ
ਕੰਨ ਫੜਕੇ ਕਰਦਾ ਸੀ ਫੇਰ ਮਾੰ - ਮਾੰ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
____________________

77
Shayari / ਗ਼ਜਲ,,,
« on: June 12, 2012, 02:04:24 AM »
ਗੱਲ ਕਰਨ ਨੂੰ ਜਦ ਜੀ ਕਰੇ ਮੈਂ ਤੂੰ ਬਣ ਜਾਂਦਾਂ ਹਾਂ
ਅਖੀਆਂ ਦੇ ਹੰਜੂ ਪੀ ਕੇ ਮੈਂ ਉੱਤੋਂ ਮੁਸ੍ਕਾਂਦਾ ਹਾਂ

ਸਫਰਾਂ ਦੇ ਵਿਚ ਮੈਂ ਕਦੇ ਥਕਿਆ ਨਾ ਇਸ ਕਰਕੇ
ਲਗਦਾ ਹੈ ਗੱਲ ਕਰਦਾ ਤੇਰੇ ਨਾਲ ਮੈਂ ਜਾਂਦਾਂ ਹਾਂ

ਤੇਰਾ ਸਵਾਲ ਵੀ ਮੈਂ ਹਾਂ ਮੈਂ ਹੀ ਜਵਾਬ ਹਾਂ
ਆਪਣੇ ਹੀ ਬੁਣੇ ਜਾਲ ਵਿਚ ਮੈਂ ਖੁਦ ਘਿਰ ਜਾਂਦਾਂ ਹਾਂ

ਇਹ ਧੁੱਪ ਕਦੇ ਹੈ ਸਾੜਦੀ ਕਦੇ ਨਿਘ ਇਹ ਦਿੰਦੀ ਹੈ
ਮੌਸਮ ਹੈ ਯਾ ਫਿਰ ਆਦਤਨ ਧੋਖਾ ਖਾ ਜਾਂਦਾ ਹਾਂ

ਵਕ਼ਤ ਨੇ ਦਿੱਤਾ ਸਾਥ ਕਦੇ ਕੱਲਾ ਤੁਰਿਆਂ ਮੈਂ
ਇਸ ਉਲਝੀ ਦੁਨੀਆ ਵਿਚ ਕਦੇ ਸੁਪਨੇ ਸੁਲ੍ਝਾਂਦਾ ਹਾਂ
_____________________________

78
Shayari / ਕੁਦਰਤ,,,
« on: June 12, 2012, 12:54:39 AM »
ਅੱਜ ਅਸੀ ਆਖਦੇ ਹਾਂ |
ਕਿ ਏਨੀ ਤਬਾਹੀ ਮਚਾਉਣ ਵੇਲੇ,
ਐਨਾ ਕਹਿਰ ਬਰਪਾਉਣ ਵੇਲੇ,
ਤੇ ਬੰਦਿਆ ਦੇ ਬੰਦੇ ਮਕਾਉਣ ਵੇਲੇ,
ਜਿਹੜੀ ਤੜਫਾ-ਤੜਫਾ ਕੇ ਮਾਰ ਰਹੀ ਸੀ,
ਕੀ ਉਹ ਕੁਦਰਤ ਹੀ ਸੀ ?

ਪਰ ਸਾਇਦ ਅਸੀ ਭੁੱਲ ਗਏ |

ਕੀ ਐਨੇ ਰੁੱਖ ਮਕਾਉਣ ਵੇਲੇ,
ਬੰਬ ਗੋਲੀਆ ਬਣਾਉਣ ਵੇਲੇ,
ਐਨੀ ਅੱਗ ਵਰਸਾਉਣ ਵੇਲੇ,
ਜਿਹੜੀ ਤੜਫ-ਤੜਫ ਕੇ ਮਰ ਰਹੀ ਸੀ,
ਉਹ ਵੀ ਕੁਦਰਤ ਹੀ ਸੀ ||
_______________

79
Shayari / ਦਿਲ ਮੇਰੇ ਚੋਂ,,,
« on: June 11, 2012, 11:24:52 PM »
ਦਿਲ ਮੇਰੇ 'ਚੋਂ ਲਾਟ ਜੋ ਉੱਠਦੀ,
ਤੇਰੇ ਨਾਮ ਦੀ ਲੋਅ ਕਰਦੀ
ਫੱਟ ਹਿਜਰ ਦਾ ਡੂੰਘਾ ਦਿਲ ਤੇ,
ਜ਼ਿੰਦ ਨਈਂ ਮੇਰੀ ਹੁਣ ਜਰਦੀ
________________

80
Shayari / ਦੁਨੀਆਂ ਤੇ ਪਰਛਾਵਾਂ,,,
« on: June 11, 2012, 10:00:05 PM »
ਤੇਰੇ ਨੈਣਾਂ 'ਚਿ ਅੱਜ ਉਤਰ ਜਾਣ ਨੂੰ ਦਿਲ ਕਰਦਾ,
ਤੇਰੇ ਬਾਝੋਂ ਸੱਜਣਾ ਮੇਰਾ ਜੀਅ ਮਰਦਾ
ਜ਼ਿੰਦਗੀ ਵਾਂਗ ਝਨਾਂ ਦੇ ਮੈਨੂੰ ਅੱਜ ਲੱਗਦੀ,
ਦਿਲ ਮੇਰਾ ਤਾਂ ਡੁੱਬਦਾ, ਡੁੱਬਦਾ ਹੈ ਤਰਦਾ
ਮਨ ਚਾਹੁੰਦਾ ਏ ਤੈਨੂੰ ਬੱਸ ਵੇਖੀਂ ਜਾਵਾਂ,
ਤੇਰੇ ਦਿਲ ਵਿੱਚ ਬਣ ਕੇ ਪੰਛੀ ਘਰ ਪਾਵਾਂ
ਇਸ ਦੁਨੀਆਂ ਤੋਂ ਦੂਰ ਕਿਤੇ ਚਲ ਜਾ ਵਸੀਏ,
ਦੋ ਦਿਲਾਂ ਦਾ ਝੱਲਦੀ ਨਾ ਇਹ ਪਰਛਾਵਾਂ।
_______________________

Pages: 1 2 3 [4] 5 6 7 8 9 ... 40