July 13, 2024, 06:08:24 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 [2] 3 4 5 6 7 ... 40
21
Gup Shup / ਭਗਵੰਤ ਮਾਨ,,,
« on: January 01, 2013, 09:54:12 PM »
ਦੁਲਹਨ ਹੀ ਦਹੇਜ ਹੈ
ਕਾਰ ਲੈਲਾਗੇ ਮੋਟਰਸੈਕਲ  ਤੌ ਪਰਹੇਜ ਹੈ

ਹੋਲੀ ਚੱਲੋ ਅੱਗੇ ਪੁਲ ਤੰਗ ਹੈ
ਕਿਉ ਕੇ ਇਸ ਇਲਾਕੇ ਦਾ ਐਮ ਐਲ ਏ ਨੰਗ ਹੈ

ਈਸਵਰ ਤੇ ਮੋਤ ਨੂੰ ਹਮੇਸਾ ਯਾਦ ਰੱਖੋ
ਇਸ ਲਈ ਅਪਣਾ ਵਿਆਹ 25-30 ਸਾਲ ਦੀ ਉਮਰ ਤੋ ਬਾਅਦ ਰੱਖੋ

ਐਥੋ ਥਾਣਾ ਸਦਰ ਦੀ ਹੱਦ ਸੁਰੁ ਹੁੰਦੀ ਹੈ
ਜਿੱਥੇ ਗੱਲ 5 ਹਜਾਰ ਤੋ ਵੱਧ ਸੁਰੁ ਹੁੰਦੀ ਹੈ

22
Shayari / ਅੰਨ ਦਾਤਾ,,,
« on: January 01, 2013, 01:32:25 PM »
ਅੰਨ ਦਾਤਾ
ਮੇਰੀ ਜੀਭ ਤੇ  ਤੇਰਾ ਲੂਣ ਏਂ
ਤੇਰਾ ਨਾਂ  ਮੇਰੇ ਬਾਪ ਦਿਆਂ ਹੋਠਾਂ ਤੇ
ਤੇ ਮੇਰੇ ਇਸ ਬੁੱਤ ਵਿਚ ਮੇਰੇ ਬਾਪ ਦਾ ਖ਼ੂਨ ਏਂ!
ਮੈਂ ਕਿਵੇਂ ਬੋਲਾਂ !
ਮੇਰੇ ਬੋਲਣ ਤੋਂ ਪਹਿਲਾਂ ਬੋਲ ਪੈਂਦਾ ਏ ਤੇਰਾ ਅੰਨ।
ਕੁਛ ਕੁ ਬੋਲ ਸਨ, ਪਰ ਅਸੀਂ ਅੰਨ ਦੇ ਕੀਡ਼ੇ
ਤੇ ਅੰਨ ਭਾਰ ਹੇਠਾਂ  ਉਹ ਦੱਬੇ ਗਏ ਹਨ

ਅੰਨ ਦਾਤਾ!
ਕਾਮੇ ਮਾਂ ਬਾਪ ਦਿੱਤੇ ਕਾਮੇ ਨੇ ਜੰਮ
ਕਾਮੇ ਦਾ ਕੰਮ ਹੈ ਸਿਰਫ਼ ਕੰਮ!
ਬਾਕੀ ਵੀ ਤਾਂ ਕੰਮ ਕਰਦੈ ਇਹੋ ਹੀ ਚੰਮ
ਉਹ ਵੀ ਇਕ ਕੰਮ ਇਹ ਵੀ ਇਕ ਕੰਮ।

ਅੰਨ ਦਾਤਾ!
ਮੈਂ ਚੰਮ ਦੀ ਗੁੱਡੀ ਖੇਡ ਲੈ, ਖਿਡਾ ਲੈ
ਲਹੂ ਦਾ ਪਿਆਲਾ ਪੀ ਲੈ ਪਿਲਾ ਲੈ!
ਤੇਰੇ ਸਾਹਵੇਂ ਖਡ਼ੀ ਹਾਂ ਅਹਿ, ਵਰਤਣ ਦੀ ਸ਼ੈ
ਜਿਵੇਂ ਚਾਹੇ ਵਰਤ ਲੈ
ਉੱਗੀ ਹਾਂ
ਪਿਸੀ ਹਾਂ
ਗੁਝੀ ਹਾਂ
ਵਿਲੀ ਹਾਂ
ਤੇ ਅੱਜ ਤੱਤੇ ਤਵੇ ਉੱਤੇ ਜਿਵੇਂ ਚਾਹੇ ਪਰਤ ਲੈ!
ਮੈਂ ਬੁਰਕੀ ਤੋਂ ਵੱਧ ਕੁਛ ਵੀ ਨਹੀਂ ਜਿਵੇਂ ਚਾਹੇ ਨਿਗਲ ਲੈ
ਤੇ ਤੂੰ ਲਾਵੇ ਤੋਂ ਵੱਧ ਕੁਝ ਨਹੀਂ ਜਿੰਨਾ ਚਾਹੇ ਪਿਘਲ ਲੈ।
ਲਾਵੇ ’ਚ ਲਪੇਟ ਲੈ
ਕਦਮਾਂ ਤੇ ਖਡ਼ੀ ਹਾਂ ਬਾਹਵਾਂ ’ਚ ਸਮੇਟ ਲੈ।
ਚੁੰਮ ਲੈ ਚੱਟ ਲੈ,
ਤੇ ਫੇਰ ਰਹਿੰਦ ਖੂਹੰਦ ਉਹਦਾ ਵੀ ਕੁਝ ਵੱਟ ਲੈ।

ਅੰਨ ਦਾਤਾ!
ਮੇਰੀ ਜ਼ਬਾਨ ਤੇ ਇਨਕਾਰ?
ਇਹ ਕਿਵੇਂ ਹੋ ਸਕਦੈ!
ਹਾਂ ਪਿਆਰ ਇਹ ਤੇਰੇ ਮਤਲਬ ਦੀ ਸ਼ੈ ਨਹੀਂ
_______________________
ਅਮ੍ਰਿਤਾ ਪ੍ਰੀਤਮ

23
ਹੋਰ ਤਾਂ ਮੈਂ ਤੈਨੂੰ ਕੁਝ ਦੇਣ ਜੋਗਾ ਨਹੀਂ,
ਲੈ, ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ, ਦਾਮਿਨੀ!
ਅੱਜ ਤੂੰ ਨਹੀਂ, ਇਨਸਾਨੀਅਤ, 
ਤੇ ਸਾਡੇ ਲੀਡਰਾਂ ਦੀ ਰਹਿੰਦੀ-ਖੂੰਹਦੀ ਜ਼ਮੀਰ ਮਰੀ ਐ!
ਤੈਨੂੰ ਅੱਖ ਦਾ ਹੰਝੂ ਅਰਪਨ ਕਰਦਾ ਹੋਇਆ,
ਓਸ ਸਵਿਧਾਨ 'ਤੇ 'ਧਤੂਰੇ' ਦਾ ਫ਼ੁੱਲ ਚੜ੍ਹਾਉਂਦਾ ਹਾਂ,
ਜੋ ਪਤਾ ਨਹੀਂ ਕਿੰਨੀਆਂ ਕੁ ਦਾਮਨੀਆਂ ਦੇ
ਦਾਮਨ ਦਾਗੀ ਹੋਣ ਤੋਂ ਬਚਾ ਨਹੀਂ ਸਕਿਆ!
ਨਾ ਤਾਂ ਤੈਨੂੰ ਅਲਵਿਦਾ ਕਹੂੰਗਾ,
ਤੇ ਦਿਊਂਗਾ ਸ਼ਰਧਾਂਜਲੀ
ਕਿਉਂਕਿ ਤੂੰ ਤਾਂ
ਹਰ ਜਾਗਦੀ ਜ਼ਮੀਰ ਵਾਲ਼ੇ ਇਨਸਾਨ ਦੇ
ਹਿਰਦੇ 'ਤੇ ਵਾਸ ਕਰੇਂਗੀ!
ਚਾਹੇ ਤੂੰ ਚੜ੍ਹ ਗਈ ਹੈਂ,
ਢੀਠ ਅਤੇ ਭ੍ਰਿਸ਼ਟ ਢਾਂਚੇ ਦੀ ਭੇਂਟ,
ਪਰ ਤੇਰਾ ਬਲੀਦਾਨ
ਕੋਈ ਨਾ ਕੋਈ ਰੰਗ ਜ਼ਰੂਰ ਲਿਆਵੇਗਾ!
ਸੱਪ ਮਾਰ ਕੇ ਸੋਟੀ ਬਚਾਉਣ ਵਾਲ਼ੇ
ਦੱਲੇ ਅਤੇ ਮਾਂਦਰੀ ਤਾਂ ਮੈਂ ਬਥੇਰੇ ਦੇਖੇ
ਪਰ ਬੰਦੇ ਦਾ ਖ਼ੂਨ ਪੀ ਕੇ
ਉਸ ਨੂੰ ਬਚਾਉਣ ਵਾਲ਼ਾ ਕੋਈ ਨਾ ਟੱਕਰਿਆ!!
________________________
ਸ਼ਿਵਚਰਨ ਜੱਗੀ ਕੁੱਸਾ

24
Shayari / ਚੰਨ ਦੀ ਚਾਨਣੀ,,,
« on: December 29, 2012, 08:54:35 PM »
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਪਡ਼ੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ
ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾ ਦੀਵਿਆਂ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ
ਇਹ ਬਹਾਰ ਦਾ ਸੁਨੇਹਾ,ਤੇ ਸਵੇਰਿਆਂ ਦੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ
ਤੇ ਇਹ ਧੁੱਪ ਵੀ ਓਡ਼ਕਾਂ ਨੂੰ, ਕਿਸੇ ਬਲ ਰਹੇ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਨਫ਼ਰਤ ਦੇ ਤੀਰ ਚਲਦੇ,ਐਪਰ ਨਾ ਮੈਨੂੰ ਖਲ਼ਦੇ
ਮੇਰੀ ਆਤਮਾ ਦੁਆਲੇ ,ਤੇਰੇ ਪਿਆਰ ਦੀ ਸੰਜੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
_______________________________
ਸ਼ਿਵ ਕੁਮਾਰ ਬਟਾਲਵੀ

25
ਜੇ ਤੂੰ ਲਿਖਣਾ ਹੈ ਬੋਝ ਦਿਲ ਦਿਮਾਗ ਤੋਂ ਹਟਾ ਕੇ ਲਿਖ
ਕਿੰਨੇ ਕੁ ਪਾਣੀ ਚ ਤੂੰ ਆਪ ਹੈ ਉਹ ਦਿਖਾ ਕੇ ਲਿਖ
ਬੜੇ ਹੀ ਉਦਾਸ ਜਿਹੇ ਹੁਣ ਤੱਕ ਲਿਖ ਦਿੱਤੇ ਗੀਤ ਤੂੰ
ਕੁਝ ਲਿਖਣਾ ਏ ਤਾਂ ਉਦਾਸੀ ਨੂੰ ਦੂਰ ਭਜਾ ਕੇ ਲਿਖ
ਖੁਸ ਰਹਿਣ ਨਾਲ ਜਿੰਦਗੀ ਹੋਰ ਵੀ ਸੋਹਣੀ ਲਗਦੀ ਏ
"ਰਾਜ" ਇਹ ਗੱਲ ਤੂੰ ਅਪਦੇ ਦਿਲ ਨੂੰ ਸਮਝਾ ਕੇ ਲਿਖ
____________________________

26
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਫਤਿਹ ਸਿੰਘ ਅਤੇ ਜੋਰਾਵਰ ਸਿੰਘ ਜੀ ਦੇ ਸਹੀਦੀ ਦਿਵਸ ਤੇ ਉਹਨਾ ਮਹਾਨ ਯੋਦੇਆਂ ਨੂੰ ਕੋਟੀ-ਕੋਟੀ ਪ੍ਰਨਾਮ   :rabb:
_______________________________________________________________________________

27
Shayari / ਗੁਜ਼ਰ ਗਏ ਨੇ,,,
« on: December 26, 2012, 11:28:11 AM »
ਦਿਲ ਮੇਰੇ ਦੀ ਮੁੰਦਰੀ ਅੰਦਰ ਜਡ਼ਦੇ ਨੂਰ-ਨਗੀਨੇ ਹੁਣ।
ਗੁਜ਼ਰ ਗਏ ਨੇ ਤੇਰੇ ਬਾਝੌ 'ਰਾਜ' ਦੇ ਰੋ ਰੋ ਦਸ ਮਹੀਨੇ ਹੁਣ।
_______________________________

28
Punjabi Stars / ਕੋਟਿ ਕੋਟਿ ਪ੍ਰਨਾਮ,,,
« on: December 26, 2012, 12:40:31 AM »
ਭਾਰਤ ਦੀ ਅਜ਼ਾਦੀ ਦੇ ਮਹਾਨ ਸ਼ਹੀਦ ਸਰਦਾਰ ਉਧਮ ਸਿੰਘ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਮੁਬਾਰਕਾਂ

ਮੇਰੇ ਵੱਲੋ ਉਹਨਾ ਨੂੰ ਕੋਟਿ ਕੋਟਿ ਪ੍ਰਨਾਮ :rabb:

29
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
ਮੇਰੀ ਕਲਮ ਹਰਿਆਈ ਗਾਂ ਵਾਂਗਰਾਂ , ਚਰਦੀ ਰਹਿੰਦੀ ਹੈ ।
ਲੱਚਰਤਾ ਦੇ ਰੰਗ , ਗੀਤਾਂ  ਵਿੱਚ , ਭਰਦੀ ਰਹਿੰਦੀ  ਹੈ ।
ਮੈਂ ਮਾਰ ਚੁੱਕਾ ਜ਼ਮੀਰ ਆਪਣੀ  , ਵਾਰ ਵਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਮੈਂ ਫੋਕੀ ਸ਼ੋਹਰਤ ਪਾਉਣ ਲਈ , ਕੁੱਝ ਹੋਛੇ ਗੀਤ ਲਿਖੇ ,
ਹਲਕੇ ਵਿਸ਼ਿਆਂ ਉਪਰ , ਸਭ ਹੀ ਬੇਪ੍ਰਤੀਤ ਲਿਖੇ ,
ਇਸ ਵਹਿਸ਼ੀਆਨਾ ਸੋਚ ਲਈ , ਮੈਂ ਸ਼ਰਮਸਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਮੈਂ ਕਲਮ ਨਾਲ ਸਭ ਰਿਸ਼ਤੇ ਨਾਤੇ , ਦੂਸ਼ਿਤ ਕਰ ਦਿੱਤੇ ।
ਵਿਦਿਆ ਦੇ ਜੋ  ਮੰਦਿਰ  , ਉਹ ਪ੍ਰਦੂਸ਼ਿਤ ਕਰ ਦਿੱਤੇ ।
ਵਿਦਿਆ ਪਰਉਪਕਾਰੀ ਦਾ  , ਮੈਂ ਗੁਨਹਗਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਨਜ਼ਰ ਮੇਰੀ ਨੂੰ , ਧੀਆਂ ਭੈਣਾਂ ਦੇ ਵਿੱਚ ਹੀਰ ਦਿਖੀ ।
ਸਾਊ ਪੰਜਾਬਣ ਕੁੜੀ ਵੀ ਮੈਂ , ਆਪਣੀ ਮਾਸ਼ੂਕ ਲਿਖੀ ।
ਨਾਰੀ ਜਾਤ ਦਾ ਭੁੱਲ ਗਿਆ , ਕਰਨਾ ਸਤਿਕਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਕਰਜ਼ੇ ਹੇਠਾਂ ਦੱਬੇ ਕਿਸਾਨ , ਬਦਮਾਸ਼ ਵਿਖਾਉਂਦਾ ਰਿਹਾ ।
ਬੰਬੂਕਾਟਾਂ 'ਤੇ ਚਾੜ੍ਹ , ਰਾਂਝੇ ਦੇ ਯਾਰ ਬਣਾਉਂਦਾ ਰਿਹਾ ।
ਚੰਡੀਗੜ੍ਹ ਦੀਆਂ ਸੈਰਾਂ ਤੋਂ ਨਾ , ਨਿਕਲਿਆਂ ਬਾਹਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਨੌਜਵਾਨਾਂ ਨੂੰ ਮੈਂ , ਮਿਰਜ਼ਾ ਯਾਦ ਕਰਾਉਂਦਾ ਰਿਹਾ ।
ਹਿੱਕ ਦੇ ਜ਼ੋਰ ਕੱਢਕੇ ਲੈ ਜਾਓ , ਸਭ ਸਿਖਾਉਂਦਾ ਰਿਹਾ ।
ਇੱਜ਼ਤਾਂ ਦਾ ਮੁੱਲ ਭੁੱਲਣ ਵਾਲਾ , ਮੈਂ ਗਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਵਿਆਹੀਆਂ ਵਰ੍ਹੀਆਂ ਕੁੜੀਆਂ ਦੇ ਮੈਂ , ਸਹੁਰੇ ਘਰ ਵੜਿਆ ।
ਸੁਹਾਗ - ਸੁਹਾਗਣ ਵਾਲਾ ਰਿਸ਼ਤਾ , ਮੂਲ ਨਹੀਂ ਪੜ੍ਹਿਆ ।
ਲਿਖਦਾ ਰਿਹਾ ਵਿੱਚ ਗੀਤਾਂ ਦੇ , ਕੈਸੇ ਕਿਰਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਲੋਕਾਂ ਦੇ ਦੁੱਖ਼ ਦਰਦ , ਲਿਖਣ ਨੂੰ ਵਿਸ਼ੇ ਹਜ਼ਾਰਾਂ ਸੀ ।
ਦਾਜ ਦੀ ਬਲੀ ਚੜ੍ਹਦੀਆਂ ਅੱਜ ਵੀ ,ਲੱਖ਼ ਮੁਟਿਆਰਾਂ ਸੀ ।
ਧੀਆਂ ਵਾਸਤੇ ਲਿਖ ਸਕਦਾ  , ਮੈਂ ਅੱਖਰ ਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਕਲਮ ਗਰਕ ਗਈ ਮੇਰੀ , ਹੁਣ ਤਾਂ ਬਿਲਕੁਲ ਗਰਕ ਗਈ ।
ਦਿਸ਼ਾਹੀਣ ਹੋ ਗਈ  , ਦਿਸ਼ਾ ਤੋਂ ਕੋਹਾਂ ਜ਼ਰਕ ਗਈ ।
ਖ਼ੁਦ ਵੀ ਰਸਤਿਓਂ ਭਟਕ ਗਿਆ , ਰਾਹੀ ਲਾਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਮੁਆਫ਼ ਕਰੀਂ ਵੇ ਲੋਕਾ , ਮੈਨੂੰ ਕੇਰਾਂ ਮੁਆਫ਼ ਕਰੀਂ ।
ਚੰਗਾਂ ਲਿਖੇ 'ਘੁਮਾਣ' , ਜੋ ਮਾੜੇ ਪੰਨੇ ਸਾਫ਼ ਕਰੀਂ ।
ਸੌੜੀ ਸੋਚ ਦਾ ਹਾਮੀਂ , ਸੋਚੋਂਖੂਣਾ ਬਿਮਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
________________________
ਜਰਨੈਲ ਘੁਮਾਣ

30
Shayari / ਹਵਾਏ ਨੀ,,,
« on: December 23, 2012, 04:03:01 PM »
ਪੰਜਾਬੋਂ ਔਂਦੀਏ ਹਵਾਏ ਨੀ,
ਕੋਈ ਗੱਲ ਕਰ ਆਪਣੇ ਥਾਵਾਂ ਦੀ।
ਮੇਰੇ ਪਿੰਡ ਦੀ ਮੇਰੇ ਟੱਬਰ ਦੀ,
ਹਮਸਾਇਆਂ ਭੈਣ ਭਰਾਵਾਂ ਦੀ।
________________

31
Shayari / ਪੰਜਾਬੀ,,,
« on: December 23, 2012, 02:02:57 PM »
ਸ਼ਾਵਾ ਓਇ ਪੰਜਾਬੀ ਸ਼ੇਰਾ,
ਜੰਮਣਾਂ ਹੀ ਜਗ ਵਿਚ ਹੈ ਤੇਰਾ।
ਧੰਨ ਤੂੰ ਤੇ ਧੰਨ ਤੇਰੀ ਮਾਈ,
ਧੰਨ ਹਿੰਮਤ ਤੇ ਧੰਨ ਤੇਰੀ ਕਮਾਈ।
ਕੁਦਰਤ ਹੈ ਅਜ ਤੇਰੇ ਵਲ ਦੀ,
ਤੇਰੇ ਸਿਰ ਤੇ ਦੁਨੀਆ ਪਲਦੀ।
ਮੂੰਹ ਤੇਰੇ ਤੇ ਨੂੰਰ ਖੁਦਾ ਦਾ,
ਬਾਂਹ ਤੇਰੀ ਵਿਚ ਜ਼ੋਰ ਬਲਾ ਦਾ।
ਜੇਠ ਹਾਡ਼ ਦੇ ਵਾ ਵਰੋਲੇ,
ਸਾਉਣ ਮੀਂਹ ਦੇ ਝਖਡ਼ ਝੋਲੇ।
ਰਾਤ ਹਨੇਰੀ ਪੋਹ ਦੇ ਪਾਲੇ
ਹਸ ਹਸ ਕੇ ਤੂੰ ਜਫਰ ਜਾਲੇ।
ਸੌਂਚੀ. ਬੁਗਦਰ, ਛਾਲਾਂ, ਵੀਣੀ,
ਹਰ ਇਕ ਖੇਡ ਤੇਰੀ ਸਾਹ-ਪੀਣੀ।
ਹਿੰਮਤ ਤੇਰੀ ਦਾ ਕੀ ਕਹਿਣਾ,
ਬਿਨਾਂ ਖੁਰਾਕੋਂ ਜੁੱਟਿਆ ਰਹਿਣਾ।
ਛੋਲੇ ਚੱਬ ਤੂੰ ਕਹੀ ਚਲਾਵੇਂ,
ਛਾਹ ਪੀ ਕੇ ਤੂੰ ਲਹੂ ਵਹਾਵੇਂ।
ਜਿਸ ਮੁਹਿੰਮ ਦੇ ਸਿਰ ਤੂੰ ਚਡ਼੍ਹਿਓਂ,
ਸਰ ਕੀਤੇ ਬਿਨ ਘਰ ਨ ਵਡ਼ਿਓਂ।
ਜਸ ਹੁੰਦਾ ਏ ਹਰ ਥਾਂ ਤੇਰਾ,
ਸ਼ਾਵਾ ਓਇ ਪੰਜਾਬੀ ਸ਼ੇਰਾ
______________
ਧਨੀ ਰਾਮ ਚਾਤ੍ਰਿਕ

32
Shayari / ਬੀਤ ਗਈ ਤੇ ਰੋਣਾ ਕੀ,,,
« on: December 22, 2012, 09:33:54 PM »
ਜਾਦੂਗਰ ਨੇ ਖੇਲ੍ਹ ਰਚਾਇਆ
ਮਿੱਟੀ ਦਾ ਇਕ ਬੁੱਤ ਬਣਾਇਆ
ਫੁੱਲਾਂ ਵਾਂਗ ਹਸਾ ਕੇ ਉਸ ਨੂੰ
ਦੁਨੀਆਂ ਦੇ ਵਿਚ ਨਾਚ ਨਚਾਇਆ
ਭੁੱਲ ਗਇਆ ਉਹ ਹਸਤੀ ਅਪਣੀ
ਵੇਖ ਵੇਖ ਖਰਮਸਤੀ ਅਪਣੀ
ਹਾਸੇ ਹਾਸੇ ਵਿਚ ਲੁਟਾ ਲਈ
ਇਕ ਕਾਇਆ ਦੀ ਬਸਤੀ ਅਪਣੀ
ਹੁਣ ਪਛਤਾਏ ਹੋਣਾ ਕੀ
ਬੀਤ ਗਈ ਤੇ ਰੋਣਾ ਕੀ।
ਦੁਨੀਆਂ ਹੈ ਦਰਿਆ ਇਕ ਵਗਦਾ
ਹਾਥ ਜੇਹਦੀ ਦਾ ਥਹੁ ਨਹੀਂ ਲਗਦਾ
ਇਕ ਕੰਢੇ ਤੇ ਦਿਸੇ ਹਨੇਰਾ
ਦੀਵੇ ਵਾਲੇ ਜਾਗ ਉਹ ਭਾਈ
ਤੇਰੇ ਘਰ ਨੂੰ ਢਾਹ ਹੈ ਲਾਈ
ਸਾਹਵੇਂ ਦਿਸਿਆ ਜਦੋਂ ਹਨੇਰਾ
ਓਦੋਂ ਤੈਨੂੰ ਜਾਗ ਨਾ ਆਈ
ਹੁਣ ਇਹ ਬੂਹਾ ਢੋਣਾ ਕੀ
ਬੀਤ ਗਈ ਤੇ ਰੋਣਾ ਕੀ।
ਹੱਸਦਾ ਫੁੱਲ ਗਵਾਇਆ ਏ ਤੂੰ
ਦੀਵਾ ਤੋਡ਼ ਬੁਝਾਇਆ ਏ ਤੂੰ
ਆਪ ਜਗਾਵੇਂ ਆਪ ਬੁਝਾਵੇਂ
ਏਸੇ ਵਿਚ ਚਿਤ ਲਾਇਆ ਏ ਤੂੰ
ਘਡ਼ੀਆਂ ਆਪ ਬਣਾਵੇਂ ਢਾਵੇਂ
ਤੇਰਾ ਮਨ ਕਿਉਂ ਗੋਤੇ ਖਾਵੇ
ਸ਼ੈ ਵਾਲਾ ਜੇ ਸ਼ੈ ਲੈ ਜਾਵੇ
ਤਾਂ ਤੇਰਾ ਉਹ ਕੀ ਲੈ ਜਾਵੇ
ਉਸ ਤੋਂ ਫੇਰ ਲੁਕੌਣਾ ਕੀ
ਬੀਤ ਗਈ ਤੇ ਰੋਣਾ ਕੀ।
_____________
ਨੰਦ ਲਾਲ ਨੂਰਪੁਰੀ

33
Shayari / ਚਿੱਤ ਨਾ ਡੁਲਾਈਂ ਬਾਬਲਾ,,,
« on: December 19, 2012, 11:36:15 AM »
ਪੁੱਤ ਬਣ ਕੇ ਕਮਾਊਂ ਘਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ
ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
ਚਿੱਤ ਨਾ ਡੁਲਾਈਂ ਬਾਬਲਾ.......

ਲੋਕੀਂ ਕਹਿੰਦੇ ਪੁੱਤਾਂ ਬਿਨਾਂ ਜੱਗ 'ਚ ਮਿਲਾਪ ਨੀਂ
ਮੈਂ ਤਾਂ ਕਹਾਂ ਜੀਹਦੇ ਧੀ ਨਾ, ਉਹ ਤਾਂ ਸਹੀ ਬਾਪ ਨੀਂ
ਪੁੱਤ ਹੁੰਦੇ ਨੇ ਕੁਲੱਛਣੇ ਵਥੇਰੇ
ਚਿੱਤ ਨਾ ਡੁਲਾਈਂ ਬਾਬਲਾ......

ਅੱਗੇ ਸਾਕ ਲੈਂਦੇ ਨੀਂ ਸੀ, ਜੀਹਦੇ ਕੋਈ ਵੀਰ ਨਾ
ਹੁਣ ਸਾਕ ਲੈਂਦੇ ਉਹੀ, ਜੀਹਦੇ ਕੋਈ ਵੀਰ ਨਾ
ਪੁੱਤਾਂ ਵਾਲੇ ਧੱਕੇ ਖਾਂਦੇ ਦੇਖੇ ਡੇਰੇ
ਚਿੱਤ ਨਾ ਡੁਲਾਈਂ ਬਾਬਲਾ......

ਏਥੇ ਕੋਈ ਮੋਹ ਨੀ ਹੈਗਾ ਪੁੱਤ ਜਾਂ ਜਵਾਈ ਦਾ
ਏਥੇ ਸਾਰਾ ਮੋਹ ਤਾਂ ਬਸ ਖੱਟੀ ਤੇ ਕਮਾਈ ਦਾ
ਤਾਹੀਉਂ ਮੁੰਡੀਆਂ ਦੀ ਮੜਕ ਵਧੇਰੇ
ਚਿੱਤ ਨਾ ਡੁਲਾਈਂ ਬਾਬਲਾ......

ਤੇਰਾ ਦਹਾੜਾ ਚਿੱਟਾ ਤੇ ਬੇਦਾਗ ਰਹਿਣਾ ਚਾਹਿਦੈ
ਜਾਣਦੀ ਹਾਂ ਮੈਨੂੰ ਵੀ ਬੇਲਾਗ ਰਹਿਣਾ ਚਾਹਿਦੈ
ਕੋਈ ਖੰਘ ਨਾ ਲੰਘੂਗਾ ਬਾਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ......

ਪੁੱਤ ਬਣ ਕੇ ਕਮਾਊਂ ਘਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ
ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
ਚਿੱਤ ਨਾ ਡੁਲਾਈਂ ਬਾਬਲਾ...
________________
ਸੰਤ ਰਾਮ ਉਦਾਸੀ

34
Shayari / ਤੇਰੀ ਯਾਦ ਜਦੋਂ ਵੀ ਆਉਂਦੀ ਏ,,,
« on: December 17, 2012, 11:16:28 PM »
ਓਹ ਸੂਲਾਂ ਵਰਗੇ ਪਲ ਹੁੰਦੇ
ਤੇਰੀ ਯਾਦ ਜਦੋਂ ਵੀ ਆਉਂਦੀ ਏ

ਮੇਰੇ ਦਿਲ ਨੂੰ ਏਸਾ ਬਿੰਨਦੇ ਨੇ
ਮੇਰੀ ਨਸ ਨਸ ਰੂਹ ਤੜਫਾਉਦੀ ਏ
ਓਹ ਸੂਲਾਂ ਵਰਗੇ ਪਲ ਹੁੰਦੇ
ਤੇਰੀ ਯਾਦ ਜਦੋਂ ਵੀ ਆਉਂਦੀ ਏ

ਤੂੰ ਮੇਰੀ ਨੀ ਨਾ ਮੈਂ ਤੇਰਾ
ਪਰ ਫਿਰ ਵੀ ਇਕ ਉਮੀਦ ਕਿਉਂ
ਤੂੰ ਲੱਖਾਂ ਕੋਹਾਂ ਦੂਰ ਮੈਥੋਂ
ਪਰ ਲਗਦੀ ਮੇਰੇ ਕਰੀਬ ਕਿਉਂ
ਤੇਰੇ ਸਾਹਾਂ ਦੀ ਹਰ ਮਹਿਕ ਮੇਰੇ
ਮੇਰੇ ਸਾਹਾਂ ਵਿਚ ਕਿਉ ਆਉਂਦੀ ਏ

ਓਹ ਸੂਲਾਂ ਵਰਗੇ ਪਲ ਹੁੰਦੇ
ਤੇਰੀ ਯਾਦ ਜਦੋਂ ਵੀ ਆਉਂਦੀ ਏ......
_______________________
ਸ਼ਿਵ ਕੁਮਾਰ ਬਟਾਲਵੀ

35
Shayari / ਅਰਦਾਸ,,,
« on: December 16, 2012, 12:42:25 AM »
ਨਿਤ ਇਹੋ ਮੈਂ ਅਰਦਾਸ ਕਰਾਂ,
ਇਸ ਗਲ ਨੂੰ ਮੈਂ ਹਰ-ਸਵਾਸ ਕਰਾਂ,
ਦਿਲੀਂ ਇਨਾਂ ਪਿਆਰ ਤੂੰ ਭਰਦੇਂ,
ਮੂਰੇ ਹਰ ਨਫ਼ਰਤ ਝੁਕ ਜਾਵੇ,
ਮੇਰੇ ਕੋਲੋਂ ਮੇਰੇ ਮਾਲਕਾ ਕਿਸੇ ਦਾ ਦਿਲ ਨਾ ਦੁਖ ਜਾਵੇ,

ਹੱਦੋਂ ਵੱਧ ਮੁਹੱਬਤ ਹਰ ਸ਼ੈਅ ਵਿੱਚ ਭਰ ਜਾਵੇ,
ਦੁਨੀਆਂ ਦਾ ਹਰ ਰੰਗ ਅੰਗ ਇਸ ਲੈਅ ਵਿਚ ਤਰ ਜਾਵੇ,
ਹੋਣ ਲੱਗਾ ਹੋਵੇ ਵਾਰ ਤਾਂ ਝੱਟ ਉਸੇ ਪੱਲ ਰੁੱਕ ਜਾਵੇ,
ਮੇਰੇ ਕੋਲੋਂ ਮੇਰੇ ਮਾਲਕਾ ਕਿਸੇ ਦਾ ਦਿਲ ਨਾ ਦੁੱਖ ਜਾਵੇ,

ਸਬਰ ਦਾ ਹਰ ਇੱਕ ਗਹਿਣਾ ਮੇਰੇ ਝੋਲੀ ਪਾ ਜਾ ਤੂੰ,
ਆਪੇ ਵੱਧਦੀ ਜਾਂਦੀ ਹਰ ਇੱਕ ਲੋੜ ਮੁਕਾ ਜਾ ਤੂੰ,
ਲਾਲਚੀ ਅੰਬਰ ਵੇਲ੍ਹ ਮੇਰੀ ਮੇਰੇ ਮੌਲਾ ਸੁੱਕ ਜਾਵੂ,
ਮੇਰੇ ਕੋਲੋਂ ਮੇਰੇ ਮਾਲਕਾ ਕਿਸੇ ਦਾ ਦਿਲ ਨਾ ਦੁੱਖ ਜਾਵੇ,

ਮੁੱਖ ਤੂੰ ਕਰਦੇ ਗੋਲ ਇਹਨਾਂ ਸਭ ਤਿੱਖੀਆਂ ਨੋਕਾਂ ਦੇ,
ਮੱਤ ਤੇ ਪੜਦਾ ਪਾ ਦੇ ਮਨ ਜੇ ਪੁੱਠਿਆਂ ਲੋਕਾਂ ਦੇ,
ਵੈਰੀ ਬਣੀ ਘਟਾ ਜੋ  ਕਿੱਤੇ ਅੰਬਰੀ ਲੁੱਕ ਜਾਵੇੰ
ਮੇਰੇ ਕੋਲੋਂ ਮੇਰੇ ਮਾਲਕਾ ਕਿਸੇ ਦਾ ਦਿਲ ਨਾ ਦੁੱਖ ਜਾਵੇ,
_____________________________

36
Shayari / ਇੰਤਜਾਰ,,,
« on: November 10, 2012, 12:04:23 AM »
ਦੇਖਣਾ ਮੇਰੇ ਇੰਤਜਾਰ ਦੀ ਹੱਦ ਕਿੱਥੇ ਤੱਕ ਹੈ
ਮਰਨ ਤੌ ਬਾਅਦ ਮੇਰੀਆ ਅੱਖਾਂ ਖੁਲੀਆ ਰੱਖਣਾ
_________________________

37
Shayari / ਯਾਦ,,,
« on: November 09, 2012, 08:54:15 PM »
ਪਤਾ ਨੀ ਉਹਦੀ ਯਾਦ ਮੈਨੂੰ ਇਨਾਂ ਕਿਉ ਸਤਾਉਦੀ,
ਮੈ ਤਾਂ ਉਹਨੂੰ ਕਦੇ ਸੁਪਨੇ ਚ ਵੀ ਨੀ ਤੰਗ ਕੀਤਾ ਸੀ॥
__________________________

38
Shayari / ਕਵੀ ਕੁੱਤੇ ਨੂੰ,,,
« on: November 08, 2012, 10:41:18 AM »
ਸੁਣ ਉਏ ਕੁੱਤਿਆ ਕੁੱਤੀਆਂ ਕਰੇਂ ਗੱਲਾਂ,ਕੁੱਤਾ ਜੱਗ ਦੇ ਵਿੱਚ ਅਖਵਾਉਨਾ ਏਂ |

ਆਪਣੇ ਕੁੱਲ ਸ਼ਰੀਕੇ ਨਾਲ ਵੈਰ ਰੱਖੇਂ, ਭਾਈ ਮਿਲਣ ਤਾਂ ਦੰਦ ਚੜਾਉਨਾ ਏਂ |

ਲੰਘੇ ਰਾਹੀ ਤਾਂ ਕੱਢਦੈਂ ਸੱਤ ਗਾਲਾਂ, ਦਾਅ ਲੱਗਜੇ ਤਾਂ ਬੁਰਕ ਚਲਾਉਨਾ ਏਂ |

ਬੁਰਕੀ ਟੁੱਕ ਦੀ ਵੇਖ ਕੇ ਪੂਛ ਮਾਰੇਂ, ਹੱਡ ਚੁੱਕ ਕੇ ਘਰੇ ਲਿਆਉਨਾ ਏਂ |

ਥੋੜੀ ਬਹੁਤੀ ਸੀ ਚਾਹੀਦੀ ਸ਼ਰਮ ਕਰਨੀ,ਅਕਲ ਖਾਨਿਓ ਗਈ ਮਾੜੂਸ ਤੇਰੀ |

ਉਮਰ ਲੰਘਜੂ ਸਾਰੀ ਭੌਕਦੇ ਦੀ, ਸਿੱਧੀ ਹੋਣੀ ਨੀ ਬੁੱਧੂਆ ਪੂਛ ਤੇਰੀ ||

ਕੁੱਤਾ ਕਵੀ ਨੂੰ .....

ਓ ਸ਼ਾਇਰਾ ਮੂੰਹ ਸੰਭਾਲ ਕੇ ਗੱਲ ਕਰ ਤੂੰ,ਤੇਰੀ ਸ਼ਾਇਰੀ ਨੂੰ ਲੱਖ ਸਲਾਹੁਣ ਬੰਦੇ |

ਮੈਂ ਨੀ ਭੌਕਦਾ ਝੂਠ,ਅਪਰਾਧ,ਚੁਗਲੀ, ਜਿਵੇ ਸੁਬੀਓਂ ਸੱਪ ਬਨਾਉਣ ਬੰਦੇ |

ਓ ਦੱਸ ਕਦੋਂ ਮੈਂ ਪਿਉ ਤੇ ਭਰਾ ਮਾਰੇ, ਜਿਵੇਂ ਨਿੱਤ ਕਰਤੂਤ ਵਖਾਉਣ ਬੰਦੇ |

ਮੈਂ ਰਾਹੀਆਂ ਨੂੰ ਭੌਂਕਿਆ ਕੀ ਗਜ਼ਬ ਕਰਤਾ,ਰਾਹੀ ਲੁੱਟ ਕੇ ਕਤਲ ਕਰਵਾਉਣ ਬੰਦੇ |

ਮੇਰੇ ਦੰਦ ਹੀ ਦਿਸਣ ਹਥਿਆਰ ਤੈਨੂੰ,ਤੋਪਾਂ,ਬੰਬ,ਬੰਦੂਕ ਚਲਾਉਣ ਬੰਦੇ |

ਮੇਰੀ ਟੁੱਕ ਦੀ ਬੁਰਕੀ ਤੇ ਪੂਛ ਪਰਖੇਂ,ਖਾਤਰ ਟੁੱਕ ਦੀ ਧੰਦੇ ਕਰਵਾਉਣ ਬੰਦੇ |

ਲੂਣ ਖਾ ਕੇ ਮੈਂ ਕੀਹਦਾ ਹਰਾਮ ਕੀਤੈ,ਨਾਲ ਖਾ ਕੇ ਯਾਰ ਮਰਵਾਉਣ ਬੰਦੇ |

ਮੈਂ ਹੱਡ ਚੁੱਕ ਲਿਆਂਦਾ ਤੂੰ ਮਿਹਣਾ ਮਾਰ ਦਿੱਤਾ,ਸਿਰ ਬੰਦਿਆਂ ਦੇ ਵੱਢ ਲਿਆਉਣ ਬੰਦੇ |

ਤੇਰੀ ਕਲਮ ਨੂੰ ਓਦੋਂ ਕੀ ਸੱਪ ਸੁੰਘਦੈ, ਧੀਆਂ ਵੇਚਦੇ ਨਾ ਜਦੋਂ ਸ਼ਰਮਾਉਣ ਬੰਦੇ |

ਤੂੰ ਮੇਰਾ ਕੁੱਤੇ ਦਾ ਕੁੱਤ-ਪੁਣਾ ਵੇਖਿਆ ਕੀ ? ਮਾੜਾ ਵੇਖਕੇ ਚੜ ਗਿਆ ਹਰਖ਼ ਤੈਨੂੰ |

ਜੋੜ ਟੋਟਕੇ "ਘੋਲੀਆ" ਸ਼ਾਇਰ ਬਣ ਗਿਐ, ਸੱਚ-ਝੂਠ ਦੀ ਭੋਰਾ ਨਾ ਪਰਖ਼ ਤੈਨੂੰ ||
__________________________________________
ਸ਼ਾਇਰ--ਸਵ: ਸੁਰਜੀਤ ਡਾਕਟਰ ਘੋਲੀਆ

39
Shayari / ਕਿਉਂ,,,
« on: November 07, 2012, 06:03:42 PM »
ਗਊ ਸ਼ਾਲਾ  ਦੇ ਹੁੰਦਿਆਂ-ਸੁੰਦਿਆਂ ਸੜਕਾਂ ਉੱਤੇ ਗਾਵਾਂ ਕਿਓਂ
ਪੁੱਤ ਧੀਆਂ ਦੇ ਹੁੰਦਿਆਂ ਸੁੰਦਿਆਂ ਅਵਾਜ਼ਾਰ ਕਈ ਮਾਵਾਂ ਕਿਓਂ

ਜੇ ਛਾਵਾਂ ਦੀ ਲੋੜ ਤੁਹਾਨੂੰ ਕਿਓਂ ਪਏ ਬੂਟੇ ਵੱਢਦੇ ਹੋ
ਜੇ ਵਢਣੇ ਹਨ ਬੂਟੇ, ਭਲਿਓ! ਲੋਚਦੇ ਹੋ ਫਿਰ ਛਾਵਾਂ ਕਿਓਂ

ਨੇੜ-ਭਵਿੱਖ ਦੀ ਮਾਂ ਨੂੰ ਹੱਥੀਂ ਕੁੱਖੀਂ ਕਤਲ ਕਰ ਛੱਡੋ
ਸ਼ੇਰਾਂ ਵਾਲੀ ਦੇ ਦਰ ਵਾਲੀਆਂ ਗਾਹੁੰਦੇ ਹੋ ਫਿਰ ਰਾਹਵਾਂ ਕਿਓਂ

ਦਿਲ ਤੇ ਰਾਜ ਨਹੀ ਸੀ ਓਹਦਾ ਓਹ ਤਾਂ ਦਿਲਾਂ ਦਾ ਰਾਜਾ ਹੈ
ਭਗਤ ਸਿੰਘ ਸਰਦਾਰ ਦੇ ਮੂਹਰੇ ਤਾਹਿਓਂ ਸੀਸ ਝੁਕਾਵਾਂ ਇਓਂ

ਮੈਨੂੰ ਕਿਸ਼ਤੀ ਸਲਾਮਤ ਰਖਨੀ ਆਓਂਦੀ ਹੈ ਮੈਂ ਰੱਖ ਲਾਂਗਾ
ਮੈਂ ਮਲਾਹ ਹਾਂ ਖੁਦ ਕਿਸ਼ਤੀ ਦਾ ਚੱਪੂ ਗੈਰ ਫੜਾਵਾਂ ਕਿਓਂ

ਉਸਦੇ ਮੇਰੇ ਨਾਤੇ ਵਾਲੀ ਗੱਲ ਦੱਸ ਦਾ ਵਾਂ; ਦੱਸਿਓ ਨਾ
ਸਮੰਦਰ ਓਹ, ਮੈਂ ਤਿਰਹਾਇਆ; ਓਹਦਾ ਸੰਗ ਨਾ ਚਾਹਵਾਂ ਕਿਓਂ
___________________________________

40
Shayari / ਅਜ਼ਲਾਂ ਤੋਂ ਟੁਰੇ ਚੰਨਾ,,,
« on: November 03, 2012, 12:04:13 AM »
ਅਜ਼ਲਾਂ ਤੋਂ ਟੁਰੇ ਚੰਨਾ ਚਾਨਣੇ ਦੇ ਲਾਰਿਆਂ ‘ਤੇ, ਦੱਸ ਕਿਹੜੇ ਦੇਸ ਆ ਗਏ?
ਦੱਸ ਕਿਹੜੇ ਦੇਸ ਆ ਗਏ?

ਰੁੱਖੇ ਰੁੱਖੇ ਹਾਸਿਆਂ ਤੋਂ ਗ਼ਮ ਨਾ ਲੁਕਾਇਆ ਜਾਵੇ, ਜਿਊਣ ਦਾ ਭੁਲੇਖਾ ਪਾਵੇ ਜਿੰਦਗੀ।
ਬੰਦਿਆਂ ਦਾ ਖ਼ੂਨ ਪੀ ਕੇ ਪੱਥਰਾਂ ਨੂੰ ਚੁੰਮਦੇ ਨੇ, ਵੇਖੀਂ ਏਥੇ ਬੰਦਿਆਂ ਦੀ ਬੰਦਗੀ।
ਤੇਰੇ ਮੇਰੇ ਰੱਬ ਦੇ ਸਜਾ ਕੇ ਵੱਖ ਟੁਕੜੇ, ਦਮਾਂ ਵਾਲੇ ਮੁੱਲ ਪਾ ਗਏ॥               
ਦੱਸ ਕਿਹੜੇ ਦੇਸ ਆ ਗਏ?

ਪਿਆਰ ਦੀਆਂ ਬੁੱਲੀਆਂ ਤੇ ਮੌਤ ਜੇਹੀ ਚੁੱਪ ਘੂਰੇ, ਖ਼ਬਰੇ ਗਵਾਚੇ ਕਿੱਥੇ ਬੋਲ ਵੇ।
ਜਿਸਮਾਂ ਦੀ ਮੰਡੀ ਚੰਨਾ ਨਿੱਤ ਲੁੱਟਮਾਰ ਹੋਵੇ, ਬਚਦੀ ਨਹੀ ਰੂਹ ਕਿਸੇ ਕੋਲ ਵੇ।
ਰੀਝਾਂ ਦੀਆਂ ਚਿੜੀਆਂ ਤੇ ਬੋਟ ਸਣੇ ਆਲ੍ਹਣੇ, ਕਾਲ਼ਖ਼ਾਂ ਦੇ ਬਾਜ਼ ਖਾ ਗਏ॥       
ਦੱਸ ਕਿਹੜੇ ਦੇਸ ਆ ਗਏ?

ਸਾਰਿਆਂ ‘ਚ ਰਹਿ ਕੇ ਅਸੀਂ ਕੱਲੇ ਕੱਲੇ ਜਾਪਦੇ ਆਂ, ਜੱਗ ਤੇਰਾ ਵੱਸਦੀ ਉਜਾੜ ਏ।
ਹੋਰ ਅੱਗੇ ਚੱਲੀਏ ਜਾਂ ਪਿੱਛੇ ਮੁੜ ਜਾਈਏ ਬੀਬਾ, ਏਥੇ ਰਹਿਣਾ ਹੱਡੀਆਂ ਦਾ ਸਾੜ ਏ।
ਸਮੇਂ ਦੇ ਵਪਾਰੀ ਏਥੇ ਸੱਚ ਦਿਆਂ ਬੂਟਿਆਂ ਨੂੰ, ਝੂਠ ਦੀ ਪਿਊਂਦ ਲਾ ਗਏ॥       
ਦੱਸ ਕਿਹੜੇ ਦੇਸ ਆ ਗਏ?
______________

Pages: 1 [2] 3 4 5 6 7 ... 40