December 21, 2024, 09:34:26 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 25 26 27 28 29 [30] 31 32 33 34 35 ... 40
581
Shayari / ਬ੍ਰਿਹੋ,,,
« on: November 29, 2011, 08:31:00 PM »
  ਡਾਲੀ ਨਾਲੋ ਤੋੜ ਅਸਾਂ ਨੂੰ ,
  ਹਾਰ ਗਲਾਂ ਵਿਚ ਪਾਏ
  ਦੋ ਪਲ ਖੁਸ਼ੀ ਮਨਾ ਕੇ ਲੋਕਾਂ ,
  ਪੈਰਾਂ ਹੇਠ ਰੁਲਾਏ
  ਕਈਆਂ ਰੱਖ ਗਮਲਿਆਂ ਅੰਦਰ ,
  ਘਰ ਵਿਚ ਖੂਬ ਸਜਾਏ ,
  ਰੰਗਾਂ ਤੋ ਬੇਰੰਗ ਹੋਏ ਜਦ ,
  ਮੁਰਝਾਏ ਕੁਮਲਾਏ ,
  ਮੁੱਕ ਗਈ ਜਦ ਮਹਿਕ ਸੁਗੰਧੀ ,
  ਕੂੜੇ ਵਿੱਚ ਸੁਟਾਏ
  ਪੂਜਾ ਪਾਠ ਆਰਤੀ ਕਰਕੇ ,
  ਘਰ ਵਿਚ ਸ਼ਗਨ ਮਨਾਏ
  ਹਾਏ ਮਤਲਬ ਖੋਰੀ ਦੁਨੀਆ ,
  ਕੈਸੇ ਰੰਗ ਵਿਖਾਏ
  ਕੰਡਿਆਂ ਦੇ ਸੰਗ ਰਹਿੰਦੇ ਸਾਂ ,
  ਭਾਵੇ ਦੁੱਖ ਵੀ ਸਹਿੰਦੇ ਸਾਂ ,
  ਸੱਭਨਾਂ ਦੇ ਕੰਮ ਆਂਦੇ ਸਾਂ
  ਮਹਿਕਾਂ ਖੂਬ ਲੁਟਾਂਦੇ ਸਾਂ
  ਨਾ ਕੋਈ ਚਿੰਤਾ ਨਾ ਕੋਈ ਝੋਰਾ ,
  ਖੂਬ ਰੌਣਕਾਂ ਲਾਂਦੇ ਸਾਂ
  ਪਰ ਡਾਲੀ ਤੋ ਟੁੱਟ ਕੇ ਲੋਕੋ ,
  ਅਸਾਂ ਡਾਢੇ ਦਰਦ ਹੰਢਾਏ
  _____________

582
Shayari / ਰਾਵਣ,,,
« on: November 29, 2011, 12:03:16 PM »
                      ਇੱਸ ਮਨ ਚੋਂ ਮਰਦਾ ਨਹੀਂ ਰਾਵਣ ,

                       ਕਿੱਦਾਂ ਆਵੇ , ਰਾਮ ਰਾਜ ।

                       ਬਦੀਆਂ ਤੇ ਬੁਰਿਆਈਆਂ  ਕਰਕੇ ।

                       ਅੱਜ ਵੀ ਸੜਦਾ ਪਿਆ ਸਮਾਜ ।

                       ਸੜਦੀ ਸੀਤਾ ਵਰਗੀ ਧੀ ,

                       ਜੇ ਨਾ ਲਿਆਵੇ ਬਹੁਤਾ ਦਾਜ ।

                       ਸੱਚ ਨੂੰ ਫ਼ਾਂਸੀ ਮਿਲ ਜਾਂਦੀ ਹੈ ,

                       ਝੂਠੇ ਦਾ ਉੱਘੜੇ ਨਾ ਪਾਜ ।

                       ਸੋਨੇ ਦੀ ਨਹੀਂ ਲੰਕਾ ਸੜਦੀ ,

                       ਝੂਠੇ ਦਾ  ਚੱਲਦੈ ਕੰਮ ਕਾਜ ।

                      ਸੜਦਾ ਹੈ ਕਾਗਜ਼ ਦਾ ਰਾਵਣ ,

                      ਸਾਲੋ ਸਾਲ ਬਨ੍ਹਾ ਕੇ ਤਾਜ ।

                      ਮਰਦੀ ਨਹੀਂ ਹਾਲੇ ਬੁਰਿਆਈ ,

                      ਸੱਚ ਹੈ ਝੂਠੇ ਦਾ ਮੁਹਤਾਜ ।

                      ਲੋਕੀ ਮੁੜਦੇ ਫ਼ੂਕ ਕੇ ਰਾਵਣ ,

                      ਫਿ਼ਰ ਰਾਵਣ ਦੇ ਓਹੋ ਕਾਜ
                      ______________

583
Lok Virsa Pehchaan / ਮਧਾਣੀ,,,
« on: November 29, 2011, 11:46:17 AM »
ਦੁੱਧ ਵਿਚ ਪੈ ਕੇ ਵਿੱਕਦਾ ਪਾਣੀ
ਸ਼ੋ ਕੇਸਾਂ ਵਿਚ ਪਈ ਮਧਾਣੀ
ਜਾਂ ਫਿਰ ਕਿਤੇ ਸਟੇਜਾਂ ਉੁੱਤੇ
ਦਿਸਦੀ ਇਸ ਦੀ ਯਾਦ ਪੁਰਾਣੀ
ਜਾਂ ਫਿਰ ਕਿਧਰੇ ਕਿੱਲੀ ਉੱਤੇ
ਘੂਰ ਰਹੀ ਹੈ ਝੀਥਾਂ ਥਾਂਣੀਂ
ਨਾ ਕੋਈ ਨਾਰ ਰਿੜਕਣਾ ਪਾਵੇ
ਅਮ੍ਰਿਤ ਵੇਲੇ ਪੜ੍ਹਦ੍ਹੀ ਬਾਣੀ
ਮੱਖਣ ਲੱਸੀ ਵਿਕਣ ਦੁਕਾਨੀਂ
ਦੇਸੀ ਘਿਓ ਦੀ ਖਤਮ ਕਹਾਣੀ
ਨਾ ਉਹ ਫਿਰ ਘੁਮਕਾਰਾਂ ਲੱਭਣ
ਨਾ ਕੋਈ ਰਿੜਕੇ ਬੈਠ ਸੁਆਣੀ
ਦੁਧ ਮਲਾਈਆਂ ਖੋਆ ਬਰਫੀ
ਸ਼ੱਭ ਕੁਝ ਨਕਲੀ  ਜਾਣ ਗੁਆਣੀ
ਨਾ ਚੂੜਾ ਨਾ ਝਾਂਜਰ  ਛਣਕੇ
ਪੀੜ੍ਹਾ ਡਾਹ ਗਿੱਧਿਆ ਦੀ ਰਾਣੀ
ਹੁਣ ਤਾਂ ਚਾਹ ਦੀਆਂ ਘਰ ਘਰ ਗੱਲਾਂ
ਨਸ਼ਿਆਂ  ਵਿਚ ਡੁੱਬ ਗਈ ਜਵਾਨੀ
ਅੱਜ ਤਾਂ ਲਗਦੈ ਜਿਵੇਂ ਮਧਾਣੀ
ਬਣ ਗਈ ਸਭਿਆ ਚਾਰ ਨਿਸ਼ਾਨੀ
ਦੁਧ ਵਿਚ ਵਿੱਕਦਾ ਵੇਖ ਕੇ ਪਾਣੀ
ਵੇਖੀ ਪਈ ਉਦਾਸ ਮਧਾਣੀ
ਚਾਟੀ ਕਿਤੇ ਮਧਾਣੀ ਕਿਧਰੇ
ਭੁੱਲ ਗਈ ਲਗਦੀ ਜਾਗ ਲਗਾਣੀ
__________________

584
Shayari / ਵਾਹ!,,,
« on: November 29, 2011, 11:31:51 AM »
ਕਵੀਆਂ ਨੇ

ਕਹਿਣਾ ਏ ਇੱਕ ਦਿਨ

ਵਾਹ! ਕੀ ਇਸ਼ਕ ਸੀ

ਤੇਰਾ ਤੇ ਮੇਰਾ

ਪਰ

ਇੱਕ ਸਵਾਲ ਏ

ਮੇਰੇ ਜ਼ਹਿਨ ਵਿੱਚ

ਕੀ ਅਸੀਂ ਕਦੇ

‘ਸੀ’ ਹੋ ਪਾਵਾਂਗੇ?
_________

585
Shayari / ਪ੍ਰਾਹੁਣਾ,,,
« on: November 29, 2011, 11:21:33 AM »
            ਕੁਝ ਦਿਨਾਂ ਦਾ ਹਾਂ ਪ੍ਰਾਹੁਣਾ ਮੈਂ ਤੇਰੇ ਇਸ ਸ਼ਹਿਰ ਦਾ।
            ਤੁਰ ਜਾਣਾ ਸੁਕਰਾਤ ਵਾਂਗੂੰ ਪੀ ਪਿਆਲਾ ਜ਼ਹਿਰ ਦਾ।
            ਦਰਦ ਬੜਾ ਨੇ ਦੇ ਰਹੇ ਫੁੱਲ ਜੋ ਮਾਰੇ ਯਾਰ ਨੇ,
            ਦੁੱਖ ਕੋਈ ਨਹੀਂ ਹੋਂਵਦਾ ਪੱਥਰ ਮਾਰੇ ਗ਼ੈਰ ਦਾ। 

            ਗੀਤ ਉਹ ਹੁਣ ਨਹੀਂ ਗੂੰਜਣੇ ਗਾਏ ਜੋ ਹਵਾ ਦੀ ਹਿੱਕ ਤੇ,
            ਆਖਿਰੀ ਹੈ ਇਹ ਬੋਲ ਮੇਰਾ, ਇਸ ਸਰਾਪੀ ਬਹਿਰ ਦਾ।
            ਰਾਤਾਂ ਦੀਆਂ ਇਹ ਰੌਣਕਾਂ ਰਹਿਣ ਤੇਰੇ ਲਈ ਸਦਾ,
            ਆਖਰੀ ਲਮਾਹ ਸਮਝ ਮੈਨੂੰ ਇਸ ਅਭਾਗੇ ਪਹਿਰ ਦਾ।

            ਬਣਾਇਆ ਕਦੇ ਸੀ ਆਸ਼ੀਆਂ, ਸਮੁੰਦਰ ਕੰਢੇ ਰੇਤ ਤੇ,
            ਥਪੇੜਾ ਨਾ ਸੀ ਸਹਿ ਸਕਿਆ, ਉਂਠੀ ਕਾਤਿਲ ਲਹਿਰ ਦਾ।
            ਹਸਤੀ ਮੈਂ ਅਪਣੀ ਵੇਚ ਕੇ ਕੀ ਲਿਆ ਇਸ ਸ਼ਹਿਰ ਤੋਂ,
            ਸਿਲ੍ਹਾ ਹੈ ਮਿਲਿਆ  ਮੈਨੂੰ ਮਜ੍ਹਬਾਂ ਦੇ ਉਂਠੇ ਕਹਿਰ ਦਾ।
            ____________________________

586
Lok Virsa Pehchaan / ਸਾਈਕਲ,,,
« on: November 29, 2011, 10:17:11 AM »
ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ
ਆਓ! ਪਹਿਲ਼ੀ ਵਾਰ ਸੀਟ 'ਤੇ ਬੈਠੀਏ,
ਆਪਣੇ-ਆਪ ਨੂੰ ਆਪਣੇ 'ਤੇ ਕੇਂਦਰਿਤ ਕਰੀਏ,
ਦੁਨੀਆਂ ਨੂੰ ਭੁੱਲ ਆਪਣੇ ਟੀਚੇ ਬਾਰੇ ਸੋਚੀਏ
ਤੇ ਇਹ ਨਾ ਭੁੱਲੀਏ ਕੇ ਸੀਟ ਪਿੱਛੇ ਆਪਣਿਆਂ
ਦਾ ਹੱਥ ਹੈ ਤੇ  ਬੇਗਾਨੇ ਅਕਸਰ ਸਦਾ ਲਈ
ਡੇਗ ਦਿਆ ਕਰਦੇ ਹਨ,
ਆਓ! ਆਪਣਿਆਂ ਦੀ ਪਹਿਚਾਣ ਕਰਨਾ ਸਿੱਖੀਏ।
ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ।
ਆਓ! ਪਹਿਲੀ ਵਾਰ ਪੈਡਲ ਮਾਰੀਏ,
ਸਿੱਖੀਏ ਕੇ ਕੋਈ ਕੰਮ ਕਰਨ ਤੋਂ ਪਹਿਲਾਂ
ਸ਼ੁਰੂਆਤ ਕਰਨੀ ਪੈਂਦੀ ਹੈ,
ਡਿੱਗਣ  'ਤੇ ਵੀ ਤੁਹਾਨੂੰ
ਉੱਠਣਾ ਪੈਂਦਾ ਹੈ, ਡਿੱਗਣ ਤੋਂ ਬਾਅਦ ਜੇ
ਤੁਸੀਂ ਸੀਟ  'ਤੇ ਨਾ ਬੈਠੇ
ਤੇ ਫਿਰ ਤੁਸੀਂ ਕਦੀ ਨਹੀਂ ਬੈਠ ਪਾਓਗੇ,
 ਆਓ! ਇਸ ਸਬਕ ਤੋਂ ਕੁਝ ਸਿੱਖੀਏ।
 ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ।
 
ਆਓ! ਉਸ ਦ੍ਰਿਸ਼ ਨੂੰ ਦੁਬਾਰਾ ਦੇਖੀਏ
ਜਦੋਂ ਤੁਹਾਡੇ ਪਿਤਾ ਨੇ ਬਿਨਾਂ ਦੱਸੇ
ਸਾਈਕਲ ਨੂੰ ਆਸਰਾ ਦੇਣਾ ਛੱਡ ਦਿੱਤਾ ਸੀ,
ਦੂਰ ਜਾ ਕੇ ਜਦੋਂ ਤੁਸੀਂ ਦੇਖਿਆਂ,
ਪਿਤਾ ਦਾ 'ਬਾਏ-ਬਾਏ' ਕਰਦਾ ਹੱਥ ਤੇ
ਤੁਹਾਡਾ ਉਹ ਅਹਿਸਾਸ,
"ਮੈਨੂੰ ਸਾਈਕਲ ਚਲਾਉਣਾ ਆ ਗਿਆ।"
ਆਓ! ਉਸ ਖੁਸ਼ੀ ਨੂੰ ਫਿਰ ਮਹਿਸੂਸ ਕਰੀਏ,
ਜ਼ਿੰਦਗੀ  'ਚ ਦੁੱਖ ਬਹੁਤ ਨੇ, 
ਆਓ! ਖੁਸ਼ੀਆਂ ਸਾਂਭਣਾ ਤੇ ਮਨਾਓਣਾ ਸਿੱਖੀਏ।
 
ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ।
ਜਦੋਂ ਤੁਸੀਂ ਆਪਣੇ ਬੱਚੇ ਨੂੰ
ਸਾਈਕਲ ਚਲਾਉਣਾ ਸਿਖਾਓਗੇ,
ਤੁਸੀਂ ਮਹਿਸੂਸ ਕਰੋਗੇ
ਜ਼ਿੰਦਗੀ ਤਾਂ ਕੇਵਲ ਦੁਹਰਾਓ ਹੈ,
ਕਦੇ ਤੁਸੀਂ ਸੀਟ ਉੱਤੇ ਕਦੇ ਸੀਟ ਪਿੱਛੇ,
ਕਦੇ ਤੁਸੀਂ ਹੌਸਲਾ ਲੈਂਦੇ ਹੋ ਕਦੇ ਦਿੰਦੇ ਹੋ,
ਕਦੇ ਖ਼ੁਦ ਡਿੱਗਦੇ ਕਦੇ ਡਿੱਗਦੇ ਨੂੰ ਚੱਕਦੇ ਹੋ,
 ਆਓ! ਇਸ ਫ਼ਲਸਫ਼ੇ ਤੋਂ ਬਹੁਤ ਕੁਝ ਸਿੱਖੀਏ।
  ਆਓ! ਫਿਰ ਸਾਈਕਲ ਚਲਾਉਣਾ ਸਿੱਖੀਏ।
  ______________________

587
Lok Virsa Pehchaan / ਲਾਹੌਰ,,,
« on: November 29, 2011, 09:19:20 AM »
ਲਾਹੌਰ ਦਿਲ  ਹੈ 
ਪੰਜਾਬੀਆਂ ਦਾ
ਕਹਿੰਦੇ ਨੇ, "ਜਿਨ੍ਹੇ
ਲਾਹੌਰ ਨਹੀਂ ਦੇਖਿਆ 
ਉਹ ਅਜੇ ਜੰਮਿਆਂ ਹੀ ਨਹੀਂ"
ਤੇ ਮੈਂ 
ਜੰਮਣਾ ਚਾਹੁੰਦਾ ਹਾਂ
 
ਮੈਂ ਲਾਹੌਰ ਜਾਣਾ ਚਾਹੁੰਦਾ ਹਾਂ
 
ਮੇਰਾ ਨਾ ਲਾਹੌਰ ਦਾ ਜਨਮ ਹੈ
ਤੇ ਨਾ ਹੀ ਮੇਰੇ ਵੱਡੇ-ਵਡੇਰੇ 
ਲਾਹੌਰ ਦੇ ਸਨ
ਇੱਥੋਂ ਤੱਕ ਕੇ ਮੇਰੇ ਰਿਸ਼ਤੇਦਾਰਾਂ ਵਿੱਚੋਂ ਵੀ
ਕੋਈ ਲਾਹੌਰ ਤੋਂ ਉੱਜੜ ਕੇ ਨਹੀਂ ਆਇਆ
ਪਰ ਦਿਲਾਂ ਦੀ ਸਾਂਝ ਲਈ ਕਿਸੇ ਬਹਾਨੇ ਦੀ ਲੋੜ ਨਹੀਂ
ਮੈਂ ਤਾਂ ਇਹ ਅਹਿਸਾਸ ਕਰਵਾਉਣਾ ਚਾਹੁੰਦਾ ਹਾਂ
 
ਮੈਂ ਲਾਹੌਰ ਜਾਣਾ ਚਾਹੁੰਦਾ ਹਾਂ
 
ਕੀ ਕੋਈ ਦੱਸ ਸਕਦਾ ਹੈ ਕੇ
ਬਾਬਾ ਫ਼ਰੀਦ 
ਪਾਕਿ ਦਾ ਹੈ ਜਾਂ ਹਿੰਦ ਦਾ ?
ਬਾਬਾ ਨਾਨਕ ਵੀ 
ਸਾਰੇ ਪੰਜਾਬੀਆਂ ਦੇ ਦਿਲਾਂ \'ਤੇ ਰਾਜ ਕਰੇ
ਉਹ ਵੀ ਨਾ ਪਾਕਿ ਤੇ ਨਾ ਹੀ ਹਿੰਦ 
ਮੰਗਦਾ
 
ਮੈਂ ਵੀ ਓਥੇ ਜਾ ਮਰਦਾਨੇ ਦੀ ਰਬਾਬ ਨਾਲ
ਬਾਬੇ ਨਾਨਕ ਦਾ ਹੀ ਅਮਰ-ਗੀਤ ਗਾਉਣਾ ਚਾਹੁੰਦਾ ਹਾਂ
 
ਮੈਂ ਲਾਹੌਰ ਜਾਣਾ ਚਾਹੁੰਦਾ ਹਾਂ
 
ਲਾਹੌਰ ਦੇ ਬਜ਼ੁਰਗਾਂ ਦੇ ਦਿਲ ਵਿਚ
ਸ਼ਿਫ਼ਤੀ ਦੇ ਘਰ ਦਾ ਵਾਸ ਹੈ
ਸਾਡੇ ਬਜ਼ੁਰਗਾਂ ਨੂੰ ਵੀ ਅੰਮ੍ਰਿਤਸਰ ਤੋਂ ਲਾਹੌਰ 
ਦਾ ਰਾਹ ਯਾਦ ਹੈ
ਕਿਉਂਕਿ ਬੁੱਢੇ ਘੋੜੇ ਕਦੇ ਰਾਹ ਨਹੀਂ ਭੁੱਲਦੇ
ਪਰ ਮੈਂ ਤਾਂ ਇਹ ਜਾਣਨਾ ਚਾਹੁੰਦਾ
ਲਾਹੌਰ ਦੇ ਜਵਾਨ ਦਿਲਾਂ ਵਿਚ ਕੀ ਹੈ?
ਇਸ ਲਈ ਮੈਂ ਤਾਂ ਕਿਸੇ ਜਵਾਨ ਘੋੜੇ ’ਤੇ ਚੜ੍ਹ ਕੇ
ਉਸ ਰਾਹ \'ਤੇ ਜਾਣਾ ਚਾਹੁੰਦਾ ਹਾਂ 
 
 
ਮੈਂ ਲਾਹੌਰ ਜਾਣਾ ਚਾਹੁੰਦਾ ਹਾਂ
 
 
 
ਮੈਂ ਇਸ ਸਚਾਈ ਤੋਂ ਮੂੰਹ ਨਹੀਂ ਮੋੜ ਰਿਹਾ ਕੇ
ਭਰਾਵਾਂ ਦਾ ਬਟਵਾਰਾ ਹੋ ਚੁਕਾ ਹੈ
ਹਰ ਪੰਜਾਬੀ ਟੱਬਰ ਵਾਂਗ
ਰੁੱਸਣਾ-ਮਨਾਓਣਾ ਹੋ ਚੁਕਾ ਹੈ
ਇਹਨਾਂ ਭਰਾਵਾਂ ਬੰਨ੍ਹੇ ਦੀ ਲੜਾਈ ਤੋਂ
ਇਕ-ਦੂਜੇ ਖ਼ਿਲਾਫ਼ ਡਾਂਗ ਵੀ ਚੁੱਕੀ ਹੈ
ਪਰ ਭਰਾ ਤਾਂ ਹਰ ਦੁੱਖ-ਸੁੱਖ ਵਿਚ ਗਲ਼ਵੱਕੜੀ ਵੀ ਪਾਉਂਦੇ ਹਨ
 
ਮੈਂ ਤਾਂ ਉਹ ਗਲ਼ਵੱਕੜੀ ਦਾ ਦੀਦਾਰ ਕਰਨਾ ਚਾਹੁੰਦਾ ਹਾਂ
 
ਮੈਂ ਲਾਹੌਰ ਜਾਣਾ ਚਾਹੁੰਦਾ ਹਾਂ
________________

588
Shayari / ਖ਼ੁਸ਼ਬੂ,,,
« on: November 29, 2011, 09:08:13 AM »
ਫੁੱਲ ਕਹੋ ਖ਼ੁਸ਼ਬੂ ਕਹੋ ਨਿਹਮਤ ਕਹੋ।
ਪਰ ਨਾ ਲੋਕੋ ਧੀਆਂ ਨੂੰ ਪੱਥਰ ਕਹੋ।
ਬੁਹਤ ਲਿਖ ਚੁੱਕੇ ਹੋ ਕਿੱਸੇ ਹੁਸਨ ਦੇ
ਹੁਣ ਕਿਸੇ ਮਜ਼ਲੂਮ ਦਾ ਕਿੱਸਾ ਲਿਖੋ ।
ਬਾਲਦੇ ਫਿਰਦੇ ਹੋ ਦੀਵੇ ਹਰ ਜਗ੍ਹਾ
ਆਪਣੇ ਹਿਰਦੇ ਨੂੰ ਵੀ ਰੌਸ਼ਨ ਕਰੋ।
ਆਦਮੀ ਦੇ ਦੁਸ਼ਮਣਾਂ ਤੋਂ ਦੋਸਤੋ
ਮੋੜ ਲਉ ਮੁਖ ਤੇ ਕਿਨਾਰਾ ਕਰ ਲਵੋ।
ਹਰ ਲੜਾਈ ਹੱਕ ਤੇ ਇਨਸਾਫ਼ ਦੀ
ਹੌਸਲੇ ਦੇ ਨਾਲ ਨਿਤ ਲੜਦੇ ਰਵੋ।
ਪਾਲ ਛੇੜੋ ਤਾਨ ਕੋਈ ਅਮਨ ਦੀ
ਜੰਗ ਦੇ ਰਾਗਾਂ ਤੋਂ ਤੋਬਾ ਕਰ ਲਵੋ।
__________________

589
Shayari / ਬੇਪਰਵਾਹ,,,
« on: November 29, 2011, 08:35:09 AM »
ਇਸ਼ਕ-ਇਸ਼ਕ ਤਾਂ ਹਰ ਕੋਈ ਆਖੇ, ਪਰ ਕਰੇ ਕੋਈ ਬੇਪਰਵਾਹ,
ਇਹ ਇਸ਼ਕ ਤਾਂ ਲੱਖੋ, ਕੱਖ ਕਰੌਦਾ, ਇਦ੍ਹਾ ਕੋਈ ਨਾ ਜਾਣੇ ਥਾਹ।
ਇਸ਼ਕ ਦੇ ਪੱਟੇ ਪੈਰੀ ਘੂੰਗਰੂ ਬੰਨ੍ਹਕੇ, ਨੱਚਣ ਥਾ-ਥਈ-ਥਾ,
ਇਸ ਇਸ਼ਕ ਦੀ ਖਾਤਿਰ ਬਣ ਕੇ ਕੰਜਰੀ, ਸੀ ਨੱਚਿਆ ਬੁੱਲ੍ਹੇ ਸ਼ਾਹ।
ਇਸ਼ਕ ਤਾਂ ਵਿੱਚ ਥਲਾਂ ਦੇ ਸਾੜੇ, ਇਹ ਡੋਬੇ ਵਿੱਚ ਚਨਾਹ,
ਇਸ਼ਕ ਤਾਂ ਰਾਂਝੇ ਕੰਨ ਪੜਵਾ ਕੇ, ਪਾਇਆ ਕਿਹੜੇ ਰਾਹ?
ਇੱਕ ਸੱਚੇ ਆਸਿ਼ਕ ਬਿਨ ਮੌਤ ਨੂੰ ਜੱਫੀ, ਕੋਣ ਪਾਵੇ ਖਾ-ਮਖਾਹ,
ਟੋਅ (ਮਾਣ) ਇਸ਼ਕ ਦੇ ਰੰਗ ਨਿਆਰੇ, ਆਖੇ ਵਾਹ-ਬਈ-ਵਾਹ।
_________________________________

590
Shayari / ਸਮੇਂ ਦਾ ਸੱਚ,,,
« on: November 29, 2011, 07:28:16 AM »
ਸਾਡੇ ਸਮਿਆਂ ਦਾ ਇਹ ਵੀ ਇੱਕ ਸੱਚ ਹੈ, 
ਕਿ ਹੁਣ ਆਦਮੀ ਇਸ ਧਰਤੀ ਤੇ ਸਿਰਫ ਆਪਣਾ ਹੀ ਹੱਕ ਸਮਝਦਾ ਹੈ।
ਸ਼ਾਇਦ ਉਹ ਭੁੱਲ ਗਿਆ ਕਿ ਦੁਨੀਆਂ ਸਿਰਫ ਇਨਸਾਨਾ ਕਰਕੇ ਹੀ ਸੋਹਣੀ ਨਹੀ, 
ਹਾਂ ਦੁਨੀਆ ਦੀ ਖੂਬਸੂਰਤੀ ਵਿਗਾੜਨ ਵਿੱਚ ਇਨਸਾਨ ਦਾ ਹੱਥ ਜ਼ਰੂਰ ਹੈ।
ਉਹ ਨਹੀਂ ਚਾਹੁੰਦਾ ਕਿ ਕੋਈ ਜੀਵ ਜੰਤੂ ਇਥੇ ਨਾ ਰਹੇ,
ਏਸੇ ਕਰਕੇ ਸਾਰੇ ਜੰਗਲ ਬੇਲੇ ਖਤਮ ਕਰ ਦਿੱਤੇ ਤੇ ਕੰਕਰੀਟ ਦੇ ਜੰਗਲ ਉਸਾਰ ਲਏ।
ਉਹ ਕਹਿੰਦਾ ਇਥੇ ਕੋਈ ਪੰਛੀ ਨਾ ਰਹੇ,
ਏਸੇ ਕਰਕੇ ਉਸ ਨੇ ਦਰਖਤਾਂ ਦਾ ਖਾਤਮਾ ਕੀਤਾ।
ਹਾਂ ਇਹਨਾਂ ਵਾਸਤੇ ਚਿੜੀਆ ਘਰ ਜਰੂਰ ਬਚਾ ਲਏ।
ਇਨਸਾਨੀਅਤ ਤਾਂ ਇਸ ਹੱਦ ਤੱਕ ਨਿਘਰ ਗਈ
ਕਿ ਹੁਣ ਉਹ ਆਪਣੇ ਬਜ਼ੁਰਗਾਂ ਨੂੰ ਘਰ ਵਿੱਚ ਰੱਖਣਾ ਠੀਕ ਨਹੀਂ ਸਮਝਦਾ
ਉਹਨਾ ਵਾਸਤੇ ਬਿਰਧ ਘਰ ਮੁਕੱਰਰ ਕਰ ਦਿਤੇ।
ਇੰਜ ਲੱਗਦਾ ਹੈ ਕਿ ਉਸਦੀ ਨਜ਼ਰ ਵਿੱਚ ਜਾਨਵਰ ,ਪੰਛੀ ਅਤੇ ਬਜ਼ੁਰਗ ਇੱਕ ਸਮਾਨ ਹਨ।
ਇਹ ਸਾਡੇ ਸਮਿਆ ਦਾ ਕੌੜਾ ਸੱਚ ਹੈ।
____________________

591
Shayari / ਪਾਰ,,,
« on: November 29, 2011, 07:21:33 AM »
ਬਾਂਹ ਫੜੀਏ ਸੱਜਣਾ ਦੀ ਤਾਂ ਉਸ ਨੂੰ ਪਾਰ ਲੰਘਾਈਦਾ,
ਆਲ਼ਾ-ਟਾਲ਼ਾ ਕਰਕੇ ਨਹੀ ਐਂਵੇ ਵਕਤ ਲੰਘਾਈਦਾ।

ਰਸਤੇ ਦੇ ਵਿਚ ਲੋੜ੍ਹਵੰਦ ਜੇ ਡਿੱਗਿਆ ਹੋਇਆ ਮਿਲ਼ ਜਾਵੇ,
ਟਾਲੀਦਾ ਨਹੀ ਉਸ ਬੰਦੇ ਨੂੰ ਉਸ ਨੂੰ ਗਲ਼ ਨਾਲ਼ ਲਾਈਦਾ।

ਹਾਲਾਤਾਂ ਤੋਂ ਡਰ ਬੰਦਾ ਅੰਦਰੋਂ ਠੁਰ ਠੁਰ ਕੰਬਦਾ ਹੈ,
ਨਿੱਘੇ ਮਿੱਠੇ ਸ਼ਬਦਾਂ ਨਾਲ਼ ਉਸਦਾ ਦਿਲ ਗਰਮਾਈਦਾ।

ਮਹਿਲ ਮੁਨਾਰੇ ਕਾਰਾਂ ਦੋਸਤ ਉਸ ਦਾਤੇ ਨੇ ਬਖਸ਼ੇ ਨੇ,
ਸਾਰੇ ਦਿਨ \'ਚੋਂ ਥੋੜੇ ਵਕਤ ਨੂੰ ਉਸਦੇ ਪੈਰੀਂ ਪਾਈਦਾ।

ਰਾਜ ਭਾਗ ਦੀ ਠੰਡੀ ਛਾਂ ਨੇ ਸਦਾ ਹੀ ਸਿਰ \'ਤੇ ਰਹਿਣਾ ਨਹੀ,
ਜਿਹਨਾਂ ਰਾਹਾਂ \'ਤੇ ਮੁੜ ਤੁਰਨਾ ਹੈ, ਉਸ ਨੂੰ ਨਹੀ ਭੁਲਾਈਦਾ।

ਕੁਝ ਚਿਹਰੇ ਕੁਝ ਬਾਹਵਾਂ ਤੈਨੂੰ ਪੈਰ ਪੈਰ \'ਤੇ ਲੋੜੀਦੇ,
ਠਿੱਬੀ ਲਾ ਕੇ ਯਾਰਾਂ ਦਾ ਵਿਸ਼ਵਾਸ਼ ਕਦੇ ਨਹੀ ਢਾਹੀਦਾ।
_____________________________

592
Shayari / ਇਬਾਰਤ,,,
« on: November 29, 2011, 05:05:14 AM »
ਸ਼ਬਦਾਂ ਨੂੰ ਤਸ਼ਬੀਹਾਂ ਦੇ ਕੇ
ਨਵੀਂ ਇਬਾਰਤ ਘੜ ਜਾਂਦੇ ਨੇ,

ਨੈਣਾਂ ਨੂੰ ਕੋਈ ਕਿੰਝ ਸਮਝਾਵੇ
ਮੱਲੋ ਮੱਲੀ ਲੜ੍ਹ ਜਾਂਦੇ ਨੇ।

ਇਸ਼ਕ ਜਦੋਂ ਹੱਢਾਂ ਵਿਚ ਰਚਦਾ
ਸੰਗ ਤੂਫਾਨਾਂ ਲੜ ਜਾਂਦੇ ਨੇ।

ਹਸਦੇ ਹਸਦੇ ਪਿਆਰ ਦੀ ਖ਼ਾਤਿਰ
ਸੂਲ਼ੀ ਉੱਤੇ ਚੜ੍ਹ ਜਾਂਦੇ ਨੇ,

ਨੈਣ ਮਮੋਲੇ ਬੜੇ ਹੀ ਭੋਲ਼ੇ
ਖਬਰੇ ਕਿੱਦਾਂ ਲੜ ਜਾਂਦੇ ਨੇ।

ਇਸ਼ਕ ਦੇ ਵਣਜੋਂ ਘਾਟਾ ਖਾ ਕੇ
ਡੂੰਘੇ ਵਹਿਣੀ ਹੜ ਜਾਂਦੇ ਨੇ,

ਇਸ਼ਕ ਇਬਾਰਤ ਜਦ ਬਣ ਜਾਵੇ
ਉਸਦੀ ਨਜ਼ਰੇ ਚੜ੍ਹ ਜਾਂਦੇ ਨੇ।

ਨਜ਼ਰ ਇਨਾਇਤ ਜਦ ਹੁੰਦੀ ਹੈ
ਗੁੱਝੀਆਂ ਰਮਜਾਂ ਪੜ੍ਹ ਜਾਂਦੇ ਨੇ।
____________________

593
Shayari / ਸੱਚ ਦਾ ਕਤਲ,,,
« on: November 29, 2011, 04:30:24 AM »
ਜਦ ਵੀ ਸੱਚ ਦਾ ਕਤਲ ਹੋਇਆ ਹੈ,
ਅੰਬਰ ਤੋਂ ਸੂਰਜ ਰੋਇਆ ਹੈ।

ਥਾਰੇ ਸਿਸਕ ਸਿਸਕ ਕੇ ਵਿਲਕੇ ,
ਵੇਖ ਕੇ ਕਿੰਨਾ ਜੁਲਮ ਹੋਇਆ ਹੈ।

ਜਿਸ ਬੋਹੜ ਦੀ ਛਾਂ ਮਾਣੀ ਸੀ,
ਲੱਕੜ ਹਾਰੇ ਕੱਟਿਆ ਹੈ

ਅੱਜ ਫਿਰ ਜਦੋਂ ਚੁਮਾਸਾ ਲੱਗਾ
ਲੱਕੜ ਹਾਰਾ ਵੀ ਰੋਇਆ ਹੈ।

ਚਿੱਟੇ ਬਸਤਰ ਪਾ ਕੇ ਜਿਹੜੇ ਲੋਕਾਂ ਨੂੰ ਉਪਦੇਸ਼ ਸੀ ਕਰਦਾ,
ਨਗਨ ਅਵਸਥਾ ਵਿੱਚ ਜਦ ਫੜਿਆ ਜਨਤਾ ਉਸਨੂੰ ਬਹੁਤ ਧੋਇਆ ਹੈ।

ਚਿੜੀਆਂ ਕਾਵਾਂ ਦੇ ਸ਼ੋਰ ਨਾਲ ਮੇਰਾ ਘਰ ਸੀ ਰਹਿੰਦਾ,
ਏਨੀ ਜਹਿਰ ਮਿਲ਼ਾਈ ਧਰਤੀ ਏਨਾ ਸਭਦਾ ਅੰਤ ਹੋਇਆ ਹੈ।

ਸੱਚ ਲੋਕਾਂ ਜੋ ਲੋਕਾਂ ਲਈ ਲੜਦਾ ਸੀ, ਝੂਠ ਨੂੰ ਵਿੱਚੋਂ ਫੜਦਾ ਸੀ,
ਚਾੜ ਦਿਉ ਇਸ ਸੱਚ ਨੂੰ ਸੂਲ਼ੀ ਫਿਰ ਹਾਕਮ ਦਾ ਹੁਕਮ ਹੋਇਆ ਹੈ।

ਮੁਨਸਿਫ ਜਾ ਝੁਠ ਨਾਲ਼ ਰਲ਼ਿਆ ਸ਼ਰੇਆਮ ਸੱਚ ਨੂੰ ਕੋਹਿਆ ਹੈ।
ਉਦੋਂ ਜਦੋਂ ਸੱਚ ਦਾ ਕਤਲ ਹੋਇਆ ਹੈ ਮੇਰੀ ਰੂਹ ਦਾ ਕਤਲ ਹੋਇਆ ਹੈ।
____________________________________

594
Shayari / ਕਮਲਿਆ,,,
« on: November 29, 2011, 03:42:32 AM »
ਕਮਲਿਆ ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ ।
ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ ।
ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ,
ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ ।
ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਰੰਜ ਨਹੀਂ,
ਤੂੰ ਜੰਗਲ ਨੂੰ, ਨਾ ਮੁਕਤੀ ਦੇ ਗੀਤ ਸੁਣਾਇਆ ਕਰ ।
ਹੋਵੇ ਜੇ ਵਖਤ ਬੁਰਾ, ਜਖ਼ਮ ਫੁੱਲ ਵੀ ਦੇ ਜਾਂਦੇ ਨੇ ,
ਸੰਭਲ ਕੇ ਮਹਿਕਾਂ ਦੀ ਨਗਰੀ ਪੈਰ ਪਾਇਆ ਕਰ ।
ਜੋ ਠੋਕਰ ਦੇ ਕਾਬਲ ਵੀ ਨਹੀਂ ਸੀ, ਦੇਵਤਾ ਹੋ ਗਿਆ,
ਨਾ ਪੱਥਰ ਤਰਾਸ਼ ਕੇ, ਮੰਦਰੀਂ ਸਜਾਇਆ ਕਰ ।
ਜੋ ਟਿਮਟਿਮਾਵੇ, ਐਵੇਂ ਭੁਲੇਖਾ ਜੁਗਨੂੰਆਂ ਦਾ ਪਾਵੇ ,
ਐਸੇ ਖੋਟੇ ਖ਼ਰੇ ਦੀ, ਨਾ ਤਾਸੀਰ ਅਜਮਾਇਆ ਕਰ ।
ਯਾਰ ਤੇਰੇ ਸ਼ਹਿਰ ਵਿੱਚ, ਹੈ ਨਜ਼ਰਬੰਦ ਰੌਸ਼ਨੀ,
ਨਾ ਖੁਦ ਜਲਿਆ ਕਰ, ਨਾ ਦੀਪ ਜਲਾਇਆ ਕਰ ।
__________________________

595
Shayari / ਮਾਵਾਂ ਠੰਢੀਆਂ ਛਾਵਾਂ,,,,
« on: November 29, 2011, 01:51:02 AM »
ਮਾਵਾਂ ਠੰਢੀਆਂ ਛਾਵਾਂ ਹਰ ਕੋਈ ਕਹਿੰਦਾ ਏ
ਪਰ ਕੋਈ ਕਿਸਮਤ ਵਾਲਾ ਇਸ ਦੀ ਛਾਵੇਂ ਬਹਿੰਦਾ ਏ।
ਪੇਟ ਦੀ ਭੁੱਖ ਮਿਟਾਵਣ ਖਾਤਰ,
ਜ਼ਿੰਮੇਵਾਰੀਆਂ ਨਿਭਾਵਣ ਖਾਤਰ,
ਪਰਦੇਸ਼ਾਂ ਦੀਆਂ ਸੜਕਾਂ ਉਤੇ
ਉੱਗੇ ਹੋਏ ਦਰੱਖਤਾਂ ਥੱਲੇ,
ਆਪਣੀ ਮਾਂ ਨੂੰ ਯਾਦ ਕਰਕੇ
ਆਪਣੀ ਛਾਂ ਨੂੰ ਯਾਦ ਕਰਕੇ
ਦੁਖੀ ਮਨ ਪਰਚਾਉਂਦਾ ਏ ਮਾਵਾਂ ਠੰਢੀਆਂ…
ਧੀਆਂ ਨੇ ਤਾਂ ਜਾਣਾ ਹੀ ਸੀ,
ਆਪਣਾ ਘਰ ਵਸਾਣਾ ਹੀ ਸੀ।
ਸਮੇਂ ਨੇ ਐਸੇ ਖੇਲ ਦਿਖਾਏ,
ਪੁੱਤਰ ਜਾ ਪਰਦੇਸ਼ ਵਸਾਏ।
ਬੁੱਢੀ ਮਾਂ ਨਿੱਤ ਰਸਤਾ ਵੇਖੇ,
ਕਿਤੇ ਇਹ ਛਾਂ ਵੀ ਢਲ ਨਾ ਜਾਏ,
ਇਹੀ ਖੌਫ ਹਰ ਵੇਲੇ ਉਸ ਨੂੰ,
ਦਿਲ ਹੀ ਦਿਲ ਵਿਚ ਖਾਂਦਾ ਏ ਮਾਵਾਂ…
ਦਿਨ ਬੀਤੇ ਮਹੀਨੇ ਬੀਤੇ, ਬੀਤ ਗਏ ਹੁਣ ਸਾਲ ਹੀ,
ਬੁਢੇਪੇ ਵਿਚ ਰੁਲਦੀ ਦਾ ਹੁਣ, ਕਿਸੇ ਨਾ ਪੁੱਛਿਆ ਹਾਲ ਹੀ,
ਯਾਦਾਂ ਦੇ ਸਹਾਰੇ ਬੈਠੀ, ਔਸੀਆਂ ਪਾਏ,
ਕਾਂ ਉਡਾਏ, ਕਦੋਂ ਕੋਈ ਸੁਨੇਹਾ ਲਿਆਏ,
ਮਾਂ ਦੇ ਕਲੇਜੇ ਠੰਢ ਪਾਏ।
ਵਿਛੜਿਆ ਦਿਲ ਦਾ ਟੋਟਾ, ਕਦੋਂ ਆ ਜੁੜ ਕੇ ਬਹਿੰਦਾ ਏ।
ਮਾਵਾਂ ਠੰਢੀਆ ਛਾਵਾਂ,
ਹਰ ਕੋਈ ਕਹਿੰਦਾ ਏ
ਪਰ ਕੋਈ ਕਿਸਮਤ ਵਾਲਾ, ਇਸ ਦੀ ਛਾਵੇਂ ਬਹਿੰਦਾ ਏ।
_____________________________

596
Shayari / ਸੇਕ,,,
« on: November 28, 2011, 09:21:20 PM »
ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਂਉਦੀ ਹੈ
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆੳਂਦੀ ਹੈ ।
ਕਦੇ ਕਦੇ ਹੀ ਹੁੰਦਾ ਹੈ ਦਿਲ ਠੰਡਾ ਸ਼ੀਤ ਸਮੁੰਦਰ ਜਿੳਂ
ਬਹੁਤਾ ਸਮਾਂ ਚਾਰੇ ਪਾਸੇ ਗਮ ਦੀ ਬਦਲੀ ਮੰਡਲਾਂਉਦੀ ਹੈ ।
ਉਹਦੇ ਸ਼ਹਿਰ ਦਾ ਨਾਂਅ ਸੁਣ ਕੇ ਅੱਜ ਵੀ ਦਿਲ ਕੰਬ ਜਾਂਦਾ ਹੈ
ਗੁਜਰੇ ਸਮੇ ਦੀ ਯਾਦ ਕੋਈ ਜਦ ਮੂਹਰੇ ਆਣ ਖਲੋਂਦੀ ਹੈ ।
ਜੁਦਾਈ ਦੇ ਜਹਿਰ ਦਾ ਅਸਰ ਕਦੇ ਮਿਟਦਾ ਨਹੀਂ ਯਾਰੋ
ਉਂਜ ਤਾਂ ਮੇਰੀ ਅੱਖ ਹਰ ਵੇਲੇ ਦਾਗ ਹਿਜਰ ਦਾ ਧੋਂਦੀ ਹੈ ।
ਹਵਾ ਵਿਚ ਸੰਗੀਤ ਨਹੀਂ ਹੁਣ ਬਾਂਸਰੀ ਦੀ ਕੂਕ ਜਿਹਾ
ਰੋਜ ਸਵੇਰੇ ਚੰਦਰੀ ਜੇਹੀ ਕੋਈ ਖਬਰ ਜਗਾਉਂਦੀ ਹੈ ।
ਛੱਡ ਦਿਆਂਗੇ ਸਭ ਉਮੀਦਾਂ ਸੱਜਣਾ ਤੇਰੇ ਆਉਣ ਦੀਆਂ
ਅਜੇ ਵੀ ਕੋਈ ਦਸਤਕ ਤੇਰੇ ਆਉਣ ਦਾ ਲਾਰਾ ਲਾਉਂਦੀ ਹੈ ।
ਸਾਉਣ ਦੀ ਕਿਣ ਮਿਣ ਜਾਂ ਫੱਗਣ ਦੀ ਫੁੱਲਾਂ ਭਰੀ ਚੰਗੇਰ
ਉਹਦੇ ਬਿਨ ਹਰ ਰੁੱਤ ਉਪਰੀ ਨਰਕ ਭੁਲੇਖਾ ਪਾਉਂਦੀ ਹੈ ।
______________________________

597
Shayari / ਕਰਾਂਗੇ,,,
« on: November 28, 2011, 10:49:47 AM »
ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ
ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ
ਅਗਲੇ ਬਚਪਨ ਜਦ ਕਦੇ ਮਿਲਾਂਗੇ ਦੋਸਤਾ
ਘਰ ਬਣਾ ਕੇ ਰੇਤ ਦੇ ਫਿਰ ਢਾਇਆ ਕਰਾਂਗੇ ।
ਸ਼ਾਮ ਜਦ ਫੁਰਸਤ ਮਿਲੀ ਤਾਂ ਬੈਠ ਇਕੱਲੇ ਹੀ
ਜਾਮ ਤੇਰੇ ਨਾਮ ਦਾ ਰੋਜ਼ ਇਕ ਪਾਇਆ ਕਰਾਂਗੇ ।
ਖਾਮੋਸ਼ੀ,ਤਨਹਾਈ ਅਤੇ ਉਦਾਸੀ ਦੇ ਆਲਮ ਵਿਚ
ਗੀਤ ਇਕ ਪਤਝੜ ਜਿਹਾ ਗਾਇਆ ਕਰਾਂਗੇ ।
ਹੋਇਆ ਨਾ ਦਰਦ ਨਿਵਾਰ ਜਦ ਆਪਣੇ ਘਰੀਂ
ਤੇਰੇ ਦਰ ਦਾ ਕੁੰਡਾ ਫਿਰ ਖੜਕਾਇਆ ਕਰਾਂਗੇ ।
________________________

598
Shayari / ਤਨ,,,
« on: November 28, 2011, 10:34:28 AM »
ਦਿਲ ਬਥੇਰਾ ਕਹੇ ਕਿ ਸਮਾਂ ਹੈ ਬੁਰਾ
ਜਿਹੜੇ ਲੱਗਦੇ ਭਲੇ ਉਹੀ ਘੋਪਣ ਛੁਰਾ,

ਵਗਦੀ ਲੂ ਹੀ ਨਹੀਂ ਸਿਰਫ ਤਨ ਸਾੜਦੀ
ਹੁਣ ਤਾਂ ਸੇਕਾ ਲਗੇ ਜਦ ਵੀ ਚਲਦਾ ਪੁਰਾ,

ਸੱਸੀ ਬਣਕੇ ਨਾ ਐਵੇਂ ਥਲਾਂ \'ਚ ਸੜੀਂ
ਪੁਨੂੰ ਜੋ ਲੈ ਗਏ ਉਹ ਮਿਟਾ ਗਏ ਖੁਰਾ,

ਜਿਹੜੇ ਪੰਛੀ ਨੂੰ ਪਿੰਜਰਾ ਪਸੰਦ ਆ ਗਿਆ
ਆਦਮੀ ਦੀ ਤਰਾਂ ਗਾਉਂਦਾ ਉਹ ਬੇਸੁਰਾ,

 ਜਿਸ ਨੂੰ ਦੇਖਣ ਲਈ ਹੋਏ ਰੁੱਖ ਵਾਂਗਰਾਂ
ਉਹ ਸ਼ਖਸ਼ ਤੁਰਿਆ ਜਾਂਦਾ ਹੈ ਨਜ਼ਰਾਂ ਚੁਰਾ
_______________________

599
Lok Virsa Pehchaan / ਸਾਡਾ ਰਾਸ਼ਟਰੀ ਝੰਡਾ,,,
« on: November 28, 2011, 09:28:47 AM »
ਮੇਰੇ ਦੇਸ਼ ਦਾ ਤਿਰੰਗਾ ਬੜਾ ਹੀ ਮਹਾਨ ਏ,
ਸਾਰੀ ਦੁਨੀਆਂ ‘ਤੇ ਇਹਦੀ ਵੱਖਰੀ ਹੀ ਸ਼ਾਨ ਏ।
      ਸਾਰਿਆਂ ਤੋਂ ਉਂਤੇ ਰੰਗ ਕੇਸਰੀ ਜੋ ਫੱਬਦਾ,
      ਦੇਸ਼ ਭਗਤਾਂ ਦਾ ਦਰਸਾਉਂਦਾ ਬਲੀਦਾਨ ਏ।
ਵਿਚਕਾਰ ਇਹਦੇ ਜੋ ਸਫ਼ੈਦ ਰੰਗ ਦਿਸਦਾ,
ਸਾਦਗੀ, ਸੱਚਾਈ ਅਤੇ ਸ਼ਾਂਤੀ ਦਾ ਨਿਸ਼ਾਨ ਏ।
      ਸਾਰਿਆਂ ਦੇ ਹੇਠਾਂ ਰੰਗ ਹਰਿਆ ਜੋ ਭਰਿਆ,
      ਖੁਸ਼ਹਾਲੀ-ਸੱਭਿਅਤਾ ਦੀ ਇਹ ਪਹਿਚਾਣ ਏ।
ਨੀਲਾ ਚੱਕਰ ‘ਅਸ਼ੋਕ’ ਪ੍ਰਤੀਕ ਹੈ ਤਰੱਕੀ ਦਾ,
ਆਪਣੇ ਤਿਰੰਗੇ ‘ਤੇ  ਮੈਨੂੰ ਮਾਣ ਏ।
      ਮੇਰੇ ਦੇਸ਼ ਦਾ ਤਿਰੰਗਾ ਬੜਾ ਹੀ ਮਹਾਨ ਏ,
      ਸਾਰੀ ਦੁਨੀਆਂ ‘ਤੇ ਇਹਦੀ ਵੱਖਰੀ ਹੀ ਸ਼ਾਨ ਏ।
       ________________________

600
Shayari / ਬਹਾਰਾਂ,,,
« on: November 28, 2011, 08:30:26 AM »
ਫੁੱਲ  ਪੱਤੇ  ਜੋ   ਨਾਲ  ਬਹਾਰਾਂ  ਆਂਦੇ  ਨੇ ।
ਪੱਤਝੜਾਂ  ਨੂੰ  ਸੋਚ  ਕੇ  ਕਦ  ਘਬਰਾਂਦੇ ਨੇ ।
ਜੀਵਨ - ਜਾਚ  ਨਾ  ਆਈ ਉਹਨਾਂ ਲੋਕਾਂ ਨੂੰ ,
ਕੱਲ੍ਹ  ਬਾਰੇ   ਜੋ  ਸੋਚ  ਕੇ \'ਅੱਜ\' ਗਵਾਂਦੇ ਨੇ ।
ਠੱਗੀ  ਠ੍ਹੌਰੀ  ਜਿਸ  ਦੀ ਆਦਤ ਬਣ ਜਾਂਦੀ,
ਆਪਣਿਆਂ   ਤੋਂ   ਵੀ ਫਿਰ ਅੱਖ ਬਚਾਂਦੇ ਨੇ ।
ਮਿੱਤਰ , ਰਿਸ਼ਤੇ  ਖੇਰੂੰ   ਖੇਰੂੰ   ਹੋ   ਜਾਂਦੇ ,
ਲਾਲਚ  ਵਿਚ  ਜੋ ਪੈ, ਨਾ ਕੌਲ ਨਿਭਾਂਦੇ ਨੇ ।
ਭਰਿਆ ਭਰਿਆ ਵਿਹੜਾ  ਸਖ਼ਣਾ ਹੋ ਜਾਂਦਾ,
ਜਦ ਪੁੱਤਰ ਧੀਆਂ  ਅਪਣੇ ਘਰ ਵਸਾਂਦੇ ਨੇ ।
ਸੁੱਖੀ  ਸਾਂਦੀ ਰਹਿਣ  ਜਿਥੇ  ਵੀ ਰਹਿੰਦੇ ਨੇ,
ਹਰ ਗੱਲ ਪਿਛੋਂ ਅੰਤ ਤੇ ਉਹ ਦੁਆ\'ਦੇ ਨੇ ।
_______________________

Pages: 1 ... 25 26 27 28 29 [30] 31 32 33 34 35 ... 40