September 16, 2025, 02:12:42 PM
collapse

Author Topic: Shaeedi Divas BHAI TARU SINGH JI & Happy Sagrand( Saavan, JULY16)  (Read 1744 times)

Offline mundaxrisky

  • PJ Gabru
  • Sarpanch/Sarpanchni
  • *
  • Like
  • -Given: 47
  • -Receive: 218
  • Posts: 3040
  • Tohar: 213
  • Hated By All...Respected By Some.
    • View Profile
  • Love Status: Single / Talaashi Wich
GUR FATEH, On july 16th its BHAI TARU SINGH JI's sheedi divas. tonu sub nu ona baare moi to jada pta wa . Jad bhai taru singh ji ne islam noi siga kabool kita ta mogul Zakria khan ne ona da  khopad( SCALP) Kaheatwa ta siga, bhai Taru singh ji ne be zakria khan nu kiha siga ke TERI MAUT BE OHNA DE JUTTI naal he hooni wa, bhai shaib ji kopad katwon to baad be jida rahe, then all of sudden zakaria khan  start avin  bladder problem ohnu susu aouna band oo gia siga...long story short... jad onu BHAI TARU SINGH JI de siir vich juti mari gaye fir osda bladder theek ho gia siga...oss din to teek 22 days baad ZAKARIA KHAN de maut ho gaye.... osde maut to baad he BHAI TARU SINGH JI  ne sah shade se... bhai shaib ji died after zakaria kha's death.... DHAN WA GURU TE DHAN NE IDA DE SIKH......( kuc galt lik ta hobbe ta sub to te wahguru to mafi mangda wa :rabb: vaise ta moi pela be kia wa moi ik nasheedi jiha kameena insaan wa moi de moho ina guru,sheeda dia gala changia noi lagdia but jad koi hor noi likda ta e moinu jina moi study kiti wa sikhi oni samj naal lik dina wa..... baki its saavan  de sagrand on july 16th wahguru tonu sub nu te sadde nikke jihe  PUNJABI JANTA  family nu kush rake.... te moi ve akal aa jabbe moi be nashe shad da ini ku ardas moi laye b kar deni  ...TY



...
Sir jaavey tan jaavey Bhai Taru Singh -Tiger Style

Punjabi Janta Forums - Janta Di Pasand


Offline ♥♥ ਗਭਰੂ ਚੋਟੀ ਦਾ ♥♥

  • Jimidar/Jimidarni
  • ***
  • Like
  • -Given: 95
  • -Receive: 61
  • Posts: 1562
  • Tohar: 65
  • Gender: Male
  • ਮੈਂ ਰਾਹਾਂ ਤੇ ਨਹੀ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
    • View Profile
  • Love Status: Single / Talaashi Wich
Re: Shaeedi Divas BHAI TARU SINGH JI & Happy Sagrand( Saavan, JULY16)
« Reply #1 on: July 16, 2014, 01:24:04 AM »
ਐਸੇ ਮਰਹੁ ਜਿ ਬਹੁਰਿ ਨ ਮਰਨਾ ॥੨॥

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥

ਸ਼ਹੀਦੀ ਭਾਈ ਤਾਰੂ ਸਿੰਘ ਜੀ (੧੭੨੦-੧੭੪੫)

ਅੱਜ ਦੇ ਦਿਨ ਭਾਈ ਤਾਰੂ ਸਿੰਘ ਜੀ ਨੂੰ ਸੀਸ ਉਤੋਂ ਖੋਪੜ ਲਾਹ ਕੇ ਸ਼ਹੀਦ ਕਰ ਦਿਤਾ ਗਿਆ ਸੀ .ਭਾਈ ਤਾਰੂ ਸਿੰਘ ਜੀ ਨੇ ਆਪਣੇ ਸੀਸ ਉਤੇੰ ਖੋਪੜ ਤਾਂ ਲੁਹਾ ਲਿਆ ਸੀ ਪਰੰਤੂ ਕੇਸ ਕਤਲ ਨਹੀਂ ਸੀ ਕਰਵਾਏ ... ਅਜੋਕੀ ਸਿੱਖ ਪੀੜੀ ਨੂੰ ਇਸ ਸ਼ਹੀਦੀ ਤੋਂ ਸੇਹਤ ਲੈਣ ਦੀ ਲੋੜ ਹੈ ....

Bhai Taru Singh Ji di Shaheedi nu Kot-Kot Parnaam..

bhut shona likeya risky bro , im proud of uhh :)

...
ਸ਼ਹੀਦੀ 16 ਜੁਲਾਈ (1 ਅੱਸੂ) 1745 ਈ: "ਸ਼ਹੀਦ ਭਾਈ ਤਾਰੂ ਸਿੰਘ ਜੀ"
ਲੋਕ ਭਲਾਈ ਦੇ ਨਾਂ ਤੇ ਦੁਖੀਆਂ ਦੀਨਾ ਤੇ ਲਤਾੜਿਆਂ ਹੋਇਆ ਦੀ ਰੱਖਿਆ ਲਈ ਅਤੇ ਧਰਮ ਹੇਤ ਕੀਤੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਖਾਲਸੇ ਦੀਆਂ ਰਿਵਾਇਤਾਂ ਹਨ। ਗੁਰੂ ਕਾਲ ਤੋਂ ਲੈਕੇ ਸਿੱਖ ਕੌਮ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸੱਚਾਈ, ਨਿਆਂ, ਦੇਸ਼,ਧਰਮ ਤੇ ਗੁਰਧਾਮਾਂ ਦੀ ਪਵਿੱਤ੍ਰਤਾ ਨੂੰ ਕਾਇਮ ਰੱਖਣ ਅਤੇ ਆਪਣੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਮਰ ਮਿਟਣਾ ਇਸ ਕੌਮ ਦਾ ਇਕ ਮੀਰੀ ਗੁਣ, ਸ਼ਾਨਦਾਰ ਵਿਰਸਾ ਤੇ ਪਰੰਪਰਾ ਹੈ। ਸਿਖ ਸ਼ਹੀਦ ਹੋਣ ਦੀ ਮੰਗ ਨਹੀ ਕਰਦੇ ਸਗੋਂ ਸ਼ਹੀਦੀ ਪ੍ਰਪਾਤ ਕਰਦੇ ਹਨ। ਸ਼ਹੀਦੀ ਦੀ ਦਾਤ ਹਰ ਜਣੇ ਖਣੇ ਦੇ ਹਿੱਸੇ ਨਹੀ ਆਉਂਦੀ। ਸਗੋਂ ਇਹ ਤਾਂ ਕੇਵਲ ਸੂਰਮਿਆਂ ਦਾ ਹੱਕ ਹੈ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:
‘ ਮਰਣੁਮੁਣਸਾਸੂਰਿਆਂਹੱਕਹੈਜੋਹੋਇਮਰਹਿਪਰਵਾਣੋ॥
ਭਾਈ ਜੀ ਪਿੰਡ ਪੂਹਲੇ (ਅੰਮ੍ਰਿਤਸਰ) ਦੇ ਵਸਨੀਕ ਸਨ। ਖੇਤੀਬਾੜੀ ਦਾ ਕੰਮ ਕਰਦੇ ਸਨ, ਆਏ ਗਏ ਗੁਰਸਿੱਖ ਦੇ ਰਹਿਣ ਦਾ ਪ੍ਰਬੰਧ ਕਰਦੇ ਤੇ ਆਉਣ ਵਾਲੇ ਖਤਰਿਆਂ ਤੋਂ ਸਿੱਖਾਂ ਨੂੰ ਸੁਚੇਤ ਕਰਦੇ ਸਨ। ਲੰਗਰ ਤਿਆਰ ਕਰਦੇ ਜਾਂ ਲੋੜ ਅਨੁਸਾਰ ਕਦੀ-ਕਦੀ ਰਸਦ ਜੰਗਲਾਂ ਵਿੱਚ ਸਿੰਘਾਂ ਨੂੰ ਭਿਜਵਾਉਂਦੇ। ਭਾਈ ਜੀ ਐੈਸੇ ਪਰਉਪਕਾਰੀ ਜੀਓੜੇ ਸਨ ਕਿ ਓਹਨਾਂ ਦੇ ਪਿੰਡ ਦੇ ਆਲੇ-ਦੁਆਲੇ ਦੇ ਹਿੰਦੂ ਮੁਸਲਮਾਨ ਵੀ ਸਿਫ਼ਤਾਂ ਕਰਦੇ ਨਾ ਥੱਕਦੇ। ਸਿੱਖ ਓਹਨਾਂ ਦਿਨਾਂ ਵਿੱਚ ਜੰਗਲਾਂ ਵਿੱਚ ਚਲੇ ਗਏ ਸਨ। ਉਹ ਉਥੇ ਜਥੇਬੰਦ ਹੋ ਕੇ ਤਿਆਰੀ ਕਰਦੇ ਸਨ। ਜਦੋਂ ਵੀ ਮੌਕਾ ਬਣਦਾ, ਉਹ ਹਕੂਮਤ ਨਾਲ ਟੱਕਰ ਲੈ ਲੈਂਦੇ। ਕਈ ਸਿੰਘ ਓਹਨਾਂ ਦੀ ਲੰਗਰ ਪਾਣੀ ਦੀ ਸੇਵਾ ਕਰਨ ਲਈ ਜੰਗਲਾਂ ਵਿੱਚ ਜਾਂਦੇ ਸਨ। ਭਾਈ ਤਾਰੂ ਸਿੰਘ ਜੀ ਵੀ ਓਹਨਾਂ ਸਿੰਘਾਂ ਵਿੱਚੋਂ ਇੱਕ ਸਨ। ਇਹਨਾਂ ਦੀ ਮਾਤਾ ਜੀ ਨੇ ਇਹਨਾਂ ਨੂੰ ਬਚਪਨ ਤੋਂ ਹੀ ਗੁਰਬਾਣੀ ਤੇ ਗੁਰੂ ਇਤਿਹਾਸ ਦੀ ਅਜਿਹੀ ਗੁੜ•ਤੀ ਦਿੱਤੀ ਕਿ ਭਾਈ ਤਾਰੂ ਸਿੰਘ ਦੇ ਲੂੰ-ਲੂੰ ਵਿੱਚ ਸਿੱਖੀ ਪ੍ਰਤੀ ਅਨੰਤ ਸ਼ਰਧਾ ਤੇ ਗੁਰਸਿੱਖਾਂ ਪ੍ਰਤੀ ਨਿੱਘਾ ਪਿਆਰ ਪੱਕਣ ਲੱਗਾ।
ਜ਼ਕਰੀਆ ਖਾਂ ਸਿੱਖਾਂ ਤੇ ਬੜੇ ਜੁਲਮ ਕਰਦਾ ਸੀ। ਇਹ ਲਾਹੌਰ ਦਾ ਗਵਰਨਰ ਸੀ। ਸਿੱਖਾਂ ਨੂੰ ਖ਼ਤਮ ਕਰਨ ਦਾ ਇਸ ਨੇ ਫੈਸਲਾ ਕੀਤਾ ਹੋਇਆ ਸੀ। ਸਿੱਖਾਂ ਨੂੰ ਚੁਣ-ਚੁਣ ਕੇ ਖ਼ਤਮ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸਨ। ਇਹ ਇਸ ਲਈ ਕੀਤਾ ਜਾ ਰਿਹਾ ਸੀ ਕਿਉਂਕਿ ਸਿੱਖ ਕਿਸੇ ਵੀ ਜੁਲਮ ਨੂੰ ਸਹਾਰਦੇ ਨਹੀਂ ਸਨ। ਸਿੱਖਾਂ ਦੇ ਹੁੰਦੇ ਜ਼ਕਰੀਆ ਖਾਂ ਕਿਸੇ ਨਾਲ ਜੁਲਮ ਤੇ ਅਨਿਆਏ ਨਹੀਂ ਸੀ ਕਰ ਸਕਦਾ। ਗਵਰਨਰ ਜ਼ਕਰੀਆ ਖਾਂ ਨੇ ਓਹਨਾਂ ਦਿਨਾਂ ਵਿੱਚ ਸਿੱਖਾਂ ਨੂੰ ਫੜਾਉਣ ਲਈ ਇਨਾਮ ਰੱਖੇ ਹੋਏ ਸਨ। ਇਨਾਮ ਦੇ ਲਾਲਚ ਵਿੱਚ ਦੋਖੀ ਸਰਕਾਰੀ ਮੁਖਬਰ ਹਰ ਭਗਤ ਨਿਰੰਜਨੀਏ ਨੇ ਭਾਈ ਤਾਰੂ ਸਿੰਘ ਜੀ ਦੀ ਸ਼ਿਕਾਇਤ ਜ਼ਕਰੀਆ ਖਾਂ ਕੋਲ ਕਰ ਦਿੱਤੀ ਕਿ ਸਿੰਘਾਂ ਨੂੰ ਸ਼ਰਣ ਦੇਂਦਾ ਹੈ ਤੇ ਪਿੰਡ ਦੇ ਲੋਕਾਂ ਨੂੰ ਖ਼ਤਰਾ ਹੈ, ਹਕੂਮਤ ਦੀਆਂ ਗਤੀਵਿਧਿਆਂ ਸਿੱਖਾਂ ਤਾਈਂ ਪਹੁੰਚਾਉਂਦਾ ਹੈ। ਸੂਬੇ ਨੇ ਬਗੈਰ ਘੋਖ ਪੜਤਾਲ ਕੀਤੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਵਾ ਕੇ ਲਾਹੌਰ ਲੈ ਆਂਦਾ। ਲਾਹੌਰ ਪੁੱਜ ਕੇ ਭਾਈ ਤਾਰੂ ਸਿੰਘ ਜੀ ਨੂੰ ਜਿਉਂ ਜਿਉਂ ਤਸੀਹੇ ਦਿੱਤੇ ਜਾਦੇ ਤਿਉਂ-ਤਿਉਂ ਓਹਨਾਂ ਦੇ ਚਿਹਰੇ ਦਾ ਜਲਾਲ ਵੱਧਦਾ ਜਾਂਦਾ।
ਕੁਝ ਦਿਨਾਂ ਬਾਅਦ ਭਾਈ ਸਾਹਿਬ ਜੀ ਨੂੰ ਸੂਬੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਭਾਈ ਸਾਹਿਬ ਨੇ ਆਪਣੀ ਗ੍ਰਿਫ਼ਤਾਰੀ ਦਾ ਕਾਰਨ ਪੁੱਛਿਆ, ‘ਦੱਸ ਮੈਂ ਤੇਰਾ ਕੀ ਵਿਗਾੜਿਆ ਹੈ ਤੂੰ ਮੈਨੂੰ ਏਨੇ ਤਸੀਹੇ ਦੇ ਰਿਹਾ ਹੈ, ਮੈਂ ਦਸਾਂ ਨੌਹਾਂ ਦੀ ਕਿਰਤ ਕਰਦਾ ਹਾਂ, ਖੇਤੀ ਬਾੜੀ ਕਰਦਾ ਹਾਂ, ਮਾਲੀਆਂ ਭਰਦਾ ਹਾਂ।’
ਖਾਨ ਕੋਲ ਕੋਈ ਉੱਤਰ ਨਹੀਂ ਸੀ, ਕਹਿਣ ਲੱਗਾ ਕਿ ਤੂੰ ਸਿੱਖਾਂ ਨੂੰ ਸ਼ਰਣ ਦਿੰਦਾ ਹੈ ਇਸ ਲਈ ਤੂੰ ਸਜ਼ਾ ਦਾ ਭਾਗੀ ਹੈ ਜੇ ਤੂੰ ਮੁਸਲਮਾਨ ਬਣ ਜਾਵੇ ਤਾਂ ਤੂੰ ਬੱਚ ਸਕਦਾ ਏਂ ਨਹੀਂ ਤਾਂ ਤੈਨੂੰ ਮੌਤ ਪ੍ਰਵਾਨ ਕਰਨੀ ਪਵੇਗੀ। ਭਾਈ ਸਾਹਿਬ ਨੇ ਉਤਰ ਦਿੱਤਾ, ‘ਕੀ ਮੁਸਲਮਾਨ ਬਣਨ ਨਾਲ ਮੈਨੂੰ ਕਦੀ ਮੌਤ ਨਹੀਂ ਆਵੇਗੀ, ਕੀ ਮੁਸਲਮਾਨ ਮਰਦੇ ਨਹੀਂ ਹਨ? ਜੇ ਮੌਤ ਨੇ ਫਿਰ ਵੀ ਆ ਜਾਣਾ ਹੈ ਤਾਂ ਮੈਂ ਗੁਰੂ ਤੋਂ ਮੂੰਹ ਕਿਉਂ ਮੋੜਾ? ਮੈਨੂੰ ਤਾਂ ਸਿੱਖੀ ਆਪਣੀ ਜਾਨ ਨਾਲੋਂ ਵੱਧ ਪਿਆਰੀ ਹੈ।’ ਭਾਈ ਸਾਹਿਬ ਨੂੰ ਬੜੇ ਲਾਲਚ ਤੇ ਡਰਾਵੇ ਦਿੱਤੇ ਗਏ ਪਰੰਤੂ ਉਹ ਅਡੋਲ ਹੀ ਰਹੇ। ਕੋਈ ਲਾਲਚ ਓਹਨਾਂ ਨੂੰ ਆਪਣੇ ਆਦਰਸ਼ ਤੋਂ ਡੇਗਾ ਨਾ ਸਕਿਆ। ਭਾਈ ਸਾਹਿਬ ਦੇ ਕੇਸ ਕਤਲ ਕਰਨ ਦੀ ਸਜ਼ਾ ਸੁਣਾਈ। ਭਾਈ ਸਾਹਿਬ ਜੀ ਨੇ ਸਾਫ਼ ਕਹਿ ਦਿੱਤਾ ਕਿ ਉਹ ਕੇਸਾਂ ਦੀ ਬੇ-ਅਦਬੀ ਨਹੀਂ ਹੋਣ ਦੇਣਗੇ। ਭਾਵੇਂ ਮੇਰੀ ਖੋਪਰੀ ਲਹਿ ਜਾਵੇ। ਜ਼ਕਰੀਆ ਖਾਂ ਨੇ ਖੋਪਰੀ ਲਾਹੁਣ ਦਾ ਹੁਕਮ ਦੇ ਦਿੱਤਾ। ਜਾਲਮਾਂ ਨੇ ਰੰਬੀ ਨਾਲ ਭਾਈ ਜੀ ਦੀ ਖੋਪਰੀ ਉਤਾਰ ਕੇ ਓਹਨਾਂ ਦੇ ਸਾਹਮਣੇ ਰੱਖ ਦਿੱਤੀ। ਭਾਈ ਤਾਰੂ ਜੀ ਸ਼ਹੀਦ ਹੋ ਗਏ ਪਰ ਓਹਨਾਂ ਨੇ ਆਪਣੀ ਜਾਨ ਤੋਂ ਪਿਆਰੇ ਕੇਸਾਂ ਨੂੰ ਆਂਚ ਨਹੀਂ ਆਉਣ ਦਿੱਤੀ। ਉਹ ਚਾਹੁੰਦੇ ਤਾਂ ਕੇਸ ਲੁਹਾ ਕੇ ਆਪਣੀ ਜਾਨ ਬਚਾ ਸਕਦੇ ਸਨ, ਪਰ ਗੁਰੂ ਦਾ ਸਿੰਘ ਭਾਈ ਤਾਰੂ ਸਿੰਘ ਕੇਸਾਂ ਸੁਆਸਾਂ ਸੰਗ ਸਿੱਖੀ ਨਿਭਾ ਕੇ ਸਾਡੇ ਲਈ ਪੂਰਨੇ ਪਾ ਗਿਆ। ਇਹ ਘਟਨਾ 1 ਅੱਸੂ 1745 ਈ. ਦੀ ਹੈ। ਭਾਈ ਤਾਰੂ ਸਿੰਘ ਜੀ ਦੇ ਨਾਲ ਹੋਰ ਕਈ ਸਿੰਘਾਂ ਨੂੰ ਲਾਹੌਰ ਦੇ ਨਖਾਸ ਚੌਕ ਵਿੱਚ ਸ਼ਹੀਦ ਕੀਤਾ ਗਿਆ।
ਸ਼ਹੀਦ ਕੀ ਜੋ ਮੌਤ ਹੈ ਵੁਹ ਕੌਮ ਦੀ ਹਯਾਤ ਹੈ।
ਹਯਾਤ ਤੋ ਹਯਾਤ ਹੈ ਮੌਤ ਭੀ ਹਯਾਤ ਹੈ।
ਜਿੱਥੇ ਭਾਈ ਤਾਰੂ ਸਿੰਘ ਸੀ ਵਸਦਾ, ਪੂਹਲਾ ਪਿੰਡ ਹੈ ਉਸ ਦਾ ਨਾਂ ਭਾਈ।
ਨਹੀ ਸੀ ਸਿਰ ਤੇ ਸਾਇਆ ਬਾਪ ਦਾ, ਇੱਕ ਭੈਂਣ ਤੇ ਬੁੱਢੜੀ ਮਾਂ ਭਾਈ।
ਆਏ ਗਏ ਦੀ ਸੇਵਾ ਧਰਮ ਉਸ ਦਾ, ਦਿਲ ਅੰਦਰ ਪਿਆਰ ਦੀ ਥਾਂ ਭਾਈ।
ਦਿੱਲ ਸਭ ਦੇ ਪਿਆ ਉਹ ਠਾਰਦਾ, ਠੰਡੀ ਬੋਹੜ ਵਰਗੀ ਉਸ ਦੀ ਛਾਂ ਭਾਈ।
ਸਲਮਾ ਧੀ ਸੀ ਮਾਛੀ ਰਹੀਮ ਦੀ,ਜ਼ਾਫ਼ਰ ਖ਼ਾਨ ਨੇ ਲਈ ਸੀ ਕਰ ਅਗਵਾ।
ਬੁੱਢਾ ਬਾਪ ਸੀ ਤਰਲੇ ਮਾਰਦਾ, ਉਹਨੂੰ ਭਾਵੇ ਨਾ ਹੁਣ ਠੰਡੀ ਤੱਤੀ ਹਵਾ।
ਉਹ ਪਿੰਡ ਪੂਹਲੇ ਆ ਗਿਆ,ਹੱਥ ਬੰਨ ਕਰੇ ਤਾਰੂ ਸਿੰਘ ਦੇ ਅੱਗੇ ਦਵਾ।
ਸਿੰਘਾਂ1 ਮੈਂ ਓਟ ਟਕਾਈ ਪੰਥ ਦੀ, ਮੇਰੀ ਇੱਜ਼ਤ ਜ਼ਾਫ਼ਰ ਖ਼ਾਂ ਤੋਂ ਲਵੋ ਬਚਾ।
ਸੁਣ ਕੇ ਵਾਰਤਾ ਬੁੱਢੇ ਮੁਸਲਮਾਨ ਦੀ,ਤਾਰੂ ਸਿੰਘ ਗਿਆ ਜੰਗਲ ਨੂੰ ਧਾ।
ਉਹਨੇ ਜਾ ਕੇ ਸਿੰਘਾਂ ਨੂੰ ਦਸਿਆ,ਪਾਪੀ ਜ਼ਾਫ਼ਰ ਰਿਹਾ ਹੈ ਜ਼ੁਲਮ ਕਮਾ ।
ਸਿੰਘਾ ਝੱਟ ਅਰਦਾਸਾ ਸੋਧਿਆ, ਜਦ ਉਹਨਾਂ ਲੰਗਰ ਲਿਆ ਸੀ ਖਾ ।
ਸਿੰਘ ਤੁਰ ਪਏ ਪੱਟੀ ਸ਼ਹਿਰ ਨੂੰ, ਮਾਛੀ ਲਿਆ ਸੀ ਘੋੜੇ ਮਗਰ ਬੈਠਾ।
ਸਿੰਘ ਪੁੱਜ ਗਏ ਸ਼ਹਿਰ ਸੀ,ਲਿਆ ਜਾਫ਼ਰ ਖ਼ਾਨ ਦਾ ਕੁੰਡਾ ਖੜਕਾ।
ਉੱਥੇ ਚਲੀ ਖੂਬ ਕਿਰਪਾਨ ਸੀ, ਸਿੰਘਾਂ ਦਿੱਤੇ ਪਹਿਰੇਦਾਰ ਝਟਕਾ।
ਭੋਰੇ ਵਿਚੋ ਪਾਪੀ ਕੱਢਿਆ, ਸਿੰਘਾਂ ਲਿਆ ਸਾਫਾ ਗਲ ਜ਼ਾਲਮ ਦੇ ਪਾ।
ਸਿੰਘਾਂ ਸਿਰ ਪਾਪੀ ਦਾ ਵੱਢ ਕੇ, ਧੀ ਮਾਛੀ ਦੀ ਸਲਮਾ ਲਈ ਬਚਾ।
ਸਿੰਘਾਂ ਬਾਜੀ ਸਿਰ ਦੀ ਲਾ ਕੇ ਧਰਮ ਕੀਤਾ, ਇੱਕ ਅਲਬਾ ਲਈ ਬਚਾ।
ਮਾਛੀ ਲੱਖ ਸ਼ੁਕਰ ਗੁਜਾਰੇ ਸਿੰਘਾਂ,ਧੀ ਲੈ ਪਿਆ ਲਾਹੌਰ ਦੇ ਰਾਹ।
ਫ਼ਲ ਕੀਤੀਆਂ ਦੇ ਕੇ ਜਾਫ਼ਰ ਖ਼ਾਨ ਨੂੰ,ਰਾਠੀ ਸਿੰਘ ਗਏ ਜੰਗਲ ਸੀ ਆ।
ਅੱਜ ਤੀਕ ਲੋਕੀ ਇਸ ਸੰਸਾਰ ਦੇ ਜੀ ,ਜਸ ਰਹੇ ਨੇ ਸਿੰਘਾਂ ਦਾ ਗਾ।
ਚੁਗਲ ਚੁਗਲੀ ਤੋਂ ਨਹੀ ਬਾਜ ਆਉਦੇ, ਆਖ਼ਰ ਆਪਣਾ ਵਾਰ ਚਲਾ ਦਿੱਤਾ।
ਨਿਰੰਜਣੀਆ ਪਾਪੀ ਲਾਹੋਰ ਪੁੱਜਾ , ਜ਼ਕਰੀਏ ਖ਼ਾਨ ਦੇ ਤਾਈਂ ਭੜਕਾ ਦਿੱਤਾ।
ਕਹੇ ਤਾਰੂ ਸਿੰਘ ਨੇ ਖ਼ਾਨ ਜੀ ਗ਼ਦਰ ਪਾਇਆ,ਤੁਹਾਡਾ ਰੋਹਬ ਭੁੱਲਾ ਦਿੱਤਾ।
ਜੱਥੇ ਸਿੰਘਾਂ ਦੇ ਉਹਦੇ ਪਾਸ ਆਉਦੇ,ਉਹਨੇ ਲੁੱਟ ਦਾ ਆਲਮ ਮਚਾ ਦਿੱਤਾ।
ਚੁਗਲੀ ਸੁਣ ਕੇ ਖ਼ਾਨ ਨੂੰ ਅੱਗ ਲੱਗੀ,ਕਹਿੰਦਾ ਤਾਰੂ ਸਿੰਘ ਲਿਆਓ ਏਥੇ।
ਰਤੀ ਭਰ ਨਹੀ ਕੋਈ ਰਹਿਮ ਕਰਨਾ,ਬੰਨ ਮੁਸ਼ਕਾਂ ਉਹਨੂੰ ਮੰਗਵਾਓੇ ਏਥੇ।
ਤੁਹਾਡੇ ਰਾਹ ਦਾ ਜੇ ਕੋਈ ਬਣੇ ਰੋੜਾ, ਸਿਰ ਉਸ ਦਾ ਭੰਨ ਲਿਆਓ ਏਥੇ।
ਜੇ ਕਰ ਤਾਰੂ ਸਿੰਘ ਨਾ ਈਨ ਮੰਨੇ,ਬੰਂਨ ਬੱਕਰੇ ਵਾਂਗ ਉਹਨੂੰ ਝਟਕਾ ਏਥੇ।
ਕਿਹਾ ਜ਼ਕਰੀਏ ਤਾਰੂ ਸਿੰਘ ਤਾਈਂ,ਛੱਡ ਸਿੱਖੀ ਤੇ ਐਸ਼ ਕਮਾ ਸਿੰਘਾ ।
ਕੀ ਲੈਣਾ ਗੁਰੂ ਦਾ ਸਿੰਘ ਬਣਕੇ, ਪੜ੍ਹ ਕੇ ਕਲਮਾਂ ਮੋਮਨ ਅਖਵਾ ਸਿੰਘਾ ?
ਡੋਲੇ ਹੂਰਾਂ ਦੇ ਲੈ ਤੇ ਮਾਣ ਮੋਜਾਂ, ਰੁਤਬਾ ਰਾਜ ਦਾ ਤੂੰ ਉੱਚਾ ਪਾ ਸਿੰਘਾ ।
ਜੇ ਕਰ ਮੰਨੀ ਨਾ ਤੂੰ ਗੱਲ ਮੇਰੀ, ਮੈਂ ਦੇਵਾਂ ਬੱਕਰੇ ਵਾਂਗ ਝਟਕਾ ਸਿੰਘਾ ।
ਤਾਰੂ ਸਿੰਘ ਨੇ ਗਰਜ਼ ਕੇ ਕਿਹਾ ਅੱਗੋ,ਐਵੇਂ ਉੱਡ ਨਾ ਗੈਸੀ ਗੁਬਾਰਿਆ ਉਏ।
ਡਿੱਗ ਕੇ ਧਰਤ ਤੇ ਤੂੰ ਗਰਕ ਹੋਣਾ,ਟੀਸੀ ਚੜਿਆ ਐਡੇ ਚੁਬਾਰਿਆ ਉਏ।
ਤੇਰਾ ਜੱਗ ਤੋਂ ਨਾਮੋ ਨਿਸ਼ਾਨ ਮਿਟਣਾ, ਕਾਹਦਾ ਮਾਣ ਕਰੇ ਹੰਕਾਰਿਆ ਉਏ।
ਤੈਨੂੰ ਮੌਤ ਦੇ ਜਦੋ ਨੇ ਬਾਜ਼ ਪੈਣੇ, ਜਾਣਾ ਪਲਾਂ ਅੰਦਰ ਤੂੰ ਵੀ ਮਾਰਿਆ ਉਏ।
ਅੱਖ਼ਾਂ ਲਾਲ ਕਰਕੇ ਕਿਹਾ ਜ਼ਕਰੀਏ ਨੇ,ਮਾਰ ਜੁੱਤੀਆਂ ਕੇਸ ਲਾਹ ਦਿਆਂਗਾ।
ਜੇ ਮੰਨੀ ਨਾ ਸਿੰਘਾ ਤੂੰ ਈਦ ਮੇਰੀ, ਚਾੜ ਚੜਖੜੀ ਮਜ਼ਾ ਚਿਖਾ ਦਿਆਂਗਾ।
ਜਿਹੜੇ ਕੇਸਾਂ ਦਾ ਸਿੰਘਾ ਮਾਣ ਤੈਨੂੰ, ਸਣੇ ਖੋਪਰੀ ਇਹ ਕਟਵਾ ਦਿਆਂਗਾ।
ਦੁਨੀਆਂ ਵੇਖੇਗੀ ਐਸੀ ਮੌਤ ਮਾਰਾ ,ਤੇਰਾ ਨਾਮੋ ਨਿਸ਼ਾਨ ਮਿਟਾ ਦਿਆਂਗਾ।
ਤਾਰੂ ਸਿੰਘ ਨੇ ਕੜਕ ਜਵਾਬ ਦਿੱਤਾ,ਕਿਹੜਾ ਮੂੰਹ ਲੈ ਦਰਗਾਹ ਜਾਵੇਗਾ ਤੂੰ।
ਦੋ ਜਹਾਨ ਦੀ ਤੈਨੂੰ ਫ਼ਿਟਕਾਰ ਪੈਣੀ,ਕਾਲਖ ਮੱਥੇ ਤੇ ਦੁਸ਼ਟਾ ਲਗਵਾਏਗਾ ਤੂੰ।
ਜਿਹੜੇ ਰਾਜ ਦਾ ਪਿਆ ਮਾਣ ਕਰਦਾ,ਬੇੜ੍ਹਾ ਇਸ ਦਾ ਗਰਕ ਕਰਵਾਏਗਾ ਤੂੰ।
ਸਿਦਕ ਮੇਰਾ ਤੈਥੋਂ ਟੁਟਣਾ ਨਹੀ, ਸਿਰ ਜੁੱਤੀਆਂ ਖਾਲਸੇ ਦੀਆਂ ਖਾਏਗਾ ਤੂੰ।
ਤਾਰੂ ਸਿੰਘ ਨੇ ਜਰਾ ਨਾ ਈਨ ਮੰਨੀ,ਦੁਸ਼ਟਾਂ ਜ਼ੁਲਮ ਦਾ ਭਾਬੜ ਮਚਾ ਦਿੱਤਾ।
ਚੜਖੜੀ ਚਾੜ ਕੋਹਿਆ ਸੀ,ਫ਼ਿਰ ਰੱਬੀ ਨਾਲ ਖੋਪਰ ਸਿੰਘ ਦਾ ਲਾਹ ਦਿੱਤਾ।
ਧਰਤੀ ਕੰਬੀ ਤੇ ਅਕਾਸ਼ ਵੀ ਡੋਲਿਆ ਸੀ,ਜ਼ਾਲਮਾਂ ਕਹਿਰ ਸੀ ਢਾਹ ਦਿੱਤਾ।
ਐਨਾ ਜੁਲਮ ਕਰਕੇ ਰੱਜਿਆ ਨਾ, ਜਖ਼ਮੀ ਸਿੰਘ ਨੂੰ ਬਾਹਰ ਸੁਟਵਾ ਦਿੱਤਾ।
ਤਾਰੂ ਸਿੰਘ ਤੇ ਜ਼ੁਲਮ ਹੋਇਆ,ਫ਼ਿਰ ਕੁਦਰਤ ਆਪਣਾ ਰੰਗ ਵਿਖਾ ਦਿੱਤਾ।
ਜ਼ਾਲਮ ਖ਼ਾਨ ਨੂੰ ਐਸਾ ਵਖ਼ਤ ਪਾਇਆ,ਉਹਨੂੰ ਬੰਨ ਪੇਸ਼ਾਬ ਦਾ ਪਾ ਦਿੱਤਾ।
ਕਿਸੇ ਦਵਾ ਦਾਰੂ ਦਾ ਨਾ ਅਸਰ ਹੋਇਆ,ਸੋਚਾਂ ਵਿਚ ਸੀ ਐਸਾ ਪਾ ਦਿੱਤਾ।
ਅੰਤ ਖ਼ਾਲਸੇ ਦੀ ਪਾਪੀ ਸ਼ਰਨ ਆਇਆ,ਉੱਚਾ ਸਿਰ ਉਹਦਾ ਝੁਕਾ ਦਿੱਤਾ।
ਤਾਰੁ ਸਿੰਘ ਤੇ ਜ਼ੁਲਮ ਹੋਇਆ, ਲੋਕੀ ਉਂਗਲਾਂ ਮੂੰਹ ਵਿਚ ਪਾਉਣ ਲੱਗੇ।
ਜ਼ਕਰੀਏ ਖ਼ਾਨ ਨੂੰ ਪੇਸ਼ਾਬ ਦਾ ਬੰਨ ਪਿਆ, ਦੁਸ਼ਟ ਫ਼ਿਰ ਪਛਤਾਉਣ ਲੱਗੇ।
ਪਾਪੀ ਖ਼ਾਨ ਨੇ ਲਏ ਤਰਲੇ,ਜੰਬਰ ਸੁਬੇਗ ਸਿੰਘ ਖਾਲਸੇ ਪਾਸ ਅਉਣ ਲੱਗੇ।
ਫ਼ਿਰ ਖਾਲਸੇ ਬੈਠ ਗੁਰਮਤਾ ਕੀਤਾ, ਜੋੜਾ ਤਾਰੂ ਸਿੰਘ ਦਾ ਮੰਗਵਾਉਣ ਲੱਗੇ।
ਕਪੂਰ ਸਿੰਘ ਨੇ ਕਿਹਾ ਸੁਬੇਗ ਸਿੰਘ ਤਾਂਈ, ਸੁਨੇਹਾ ਖਾਲਸੇ ਦਾ ਪਹੁੰਚਾ ਦੇਵੋ।
ਜਿਹੜੇ ਨਿਰਦੋਸ਼ ਸਿੰਘਾਂ ਦੇ ਸਿਰਾਂ ਦੇ ਉਸ ਅੰਬਾਰ ਲਾਏ,ਉਹ ਵੀ ਗਿਰਾ ਦੇਵੋ।
ਕਤਲੇਆਮ ਸਿੰਘਾਂ ਦੀ ਬੰਦ ਕਰਕੇ, ਖੂਨੀ ਚੜਖੜੀਆਂ ਵੀ ਸਭ ਪੁਟਵਾਂ ਦੇਵੋ।
ਜ਼ੁਲਮ ਸਿੰਘਾਂ ਤੇ ਪੈਣੇ ਹੁਣ ਬੰਦ ਕਰਨੇ, ਸੰਗਲ ਗੁਲਾਮੀ ਵਾਲੇ ਵੀ ਲਾਹ ਦੇਵੋ।
ਈਨਾਂ ਖ਼ਾਨ ਨੇ ਸਾਰੀਆਂ ਮਂੰਨੀਆਂ ਸੀ, ਉਹਨੇ ਸ਼ਾਹੀ ਹੁਕਮ ਫ਼ੁਰਮਾ ਦਿੱਤੇ।
ਖਾਨ ਸਿੰਘਾਂ ਦੇ ਸਿਰਾਂ ਦੇ ਜੋ ਅੰਬਾਰ ਲਾਏ,ਉਹ ਵੀ ਤਰੁੰਤ ਗਿਰਵਾ ਦਿੱਤੇ।
ਚੜਖੜੀਆਂ ਪੁੱਟਣ ਦੇ ਹੁਕਮ ਕੀਤੇ,ਸੰਗਲ ਕੈਦੀਆਂ ਦੇ ਸਾਰੇ ਲਾਹ ਦਿੱਤੇ।
ਤੋਬਾ ਮੇਰੀ, ਮੈਂ ਨਹੀ ਜ਼ੁਲਮ ਕਰਦਾ, ਐਸੇ ਕੰਨਾਂ ਨੂੰ ਹੱਥ ਸੀ ਲਾ ਦਿੱਤੇ।
ਆਖ਼ਰ ਜੋੜਾ ਤਾਰੂ ਸਿੰਘ ਦਾ ਲੈ ਆਂਦਾ,ਸਿਰ ਖ਼ਾਨ ਦੇ ਆਣ ਵਰਾਉਣ ਲੱਗੇ।
ਜਦ ਛਿੱਤਰ ਸਿੰਘ ਦਾ ਖ਼ਾਨ ਦੇ ਸਿਰ ਵੱਜੇ, ਕਤਰੇ ਪੇਸ਼ਾਬ ਦੇ ਆਉਣ ਲੱਗੇ।
ਜਲਦੀ ਕਰੋ ਛੇਤੀ ਹੋਰ ਮਾਰੋ, ਖ਼ਾਨ ਅਹਿਲਕਾਰਾਂ ਦੇ ਤਾਈਂ ਫ਼ੁਰਮਾਉਣ ਲ਼ੱਗੇ।
ਛਿੱਤਰ ਖਾ ਖ਼ਾਨ ਦਾ ਅੰਤ ਹੋਇਆ, ਏਧਰ ਤਾਰੂ ਸਿੰਘ ਚਾਲਾ ਪਾਉਣ ਲੱਗੇ।
ਹੰਕਾਰੀ ਖਾਨ ਦਾ ਅੰਤ ਹੋਇਆ,ਬੋਲ ਤਾਰੂ ਸਿੰਘ ਵੀ ਆਪਣਾ ਪੁਗਾ ਗਿਆ ਸੀ।
ਜੁਤੀਆਂ ਖਾਂਦਾ ਖਾਨ ਗਿਆ ਨਰਕੀ, ਟਿਕੇ ਬਦੀਆਂ ਨੇ ਮੱਥੈ ਲਗਵਾ ਗਿਆ ਸੀ।
ਧਰਮੀਆਂ ਦੀ ਸਾਰੇ ਜੈ ਜੈ ਕਾਰ ਹੁੰਦੀ, ਰੁਤਬਾ ਸ਼ਹੀਦ ਦਾ ਉਹ ਪਾ ਗਿਆ ਸੀ।
ਧਰਮੀ ਸਿਦਕ ਤੋਂ ਡੋਲਿਆ ਨਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਗਿਆ ਸੀ।
ਜਿਹਨੇ ਖਾਲਸੇ ਨਾਲ ਵੈਰ ਕੀਤਾ, ਸਿੰਘਾਂ ਮਜ਼ਾ ਉਸ ਨੂੰ ਤਰੁੰਤ ਚਿਖਾ ਦਿੱਤਾ।
ਜਿਹਨੇ ਪਾਈ ਭਾਜੀ ਇੱਕੀਆਂ ਦੀ, ਇੱਕਤੀ ਪਾ ਕੇ ਹਿਸਾਬ ਮੁਕਾ ਦਿੱਤਾ।
ਸ਼ਰਨ ਆਏ ਦੀ ਖਾਲਸੇ ਲਾਜ ਰੱਖੀ, ਮਾਣ’ਢਿੱਲੋਂ” ਦਾ ਹੋਰ ਵਧਾ ਦਿੱਤਾ।
ਸਿਰ ਦਿੱਤੇ ਪਰ ਸਿਦਕ ਨਾ ਮੂਲ ਹਾਰੇ, ਨਾਮ ਕੌਮ ਦਾ ਹੋਰ ਚਮਕਾ ਦਿੱਤਾ।
« Last Edit: July 16, 2014, 02:01:09 AM by ♦ ਗਭਰੂ ਚੋਟੀ ਦਾ ♦ »

Offline Anamika

  • PJ Mutiyaar
  • Ankheela/Ankheeli
  • *
  • Like
  • -Given: 38
  • -Receive: 104
  • Posts: 971
  • Tohar: 108
  • Gender: Female
    • View Profile
  • Love Status: Forever Single / Sdabahaar Charha
Re: Shaeedi Divas BHAI TARU SINGH JI & Happy Sagrand( Saavan, JULY16)
« Reply #2 on: July 16, 2014, 04:20:03 AM »
Bhai Taru Singh ji di Shaheedi nu parnam :rabb:

@Risky may Waheguru ji bless you :)

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Re: Shaeedi Divas BHAI TARU SINGH JI & Happy Sagrand( Saavan, JULY16)
« Reply #3 on: July 16, 2014, 04:39:36 AM »
bhai taru singh ji , sade kasbe(town) (bhikhiwind) ton 2 kms door pind poohla de san. ehna di bhagti bhavna te guru layi prem diya saakhiyan chhote hunde ton sunnda aa reha.. ajj de din othe mela lagda aa.. nikke hunde bahut darshan kite.
nal hi bhikhiwind di dujji side 2 kms door baba deep singh ji da janam sthaan aa pahuwind sahib, hun kayi war sochda huna , ehna rabb de premiya di pinda wichon hon kar k hi paramatma da ehna pyaar mil reha.. shukar aa rabba tu mainu ethe janam ditta ! :pray:

Offline mundaxrisky

  • PJ Gabru
  • Sarpanch/Sarpanchni
  • *
  • Like
  • -Given: 47
  • -Receive: 218
  • Posts: 3040
  • Tohar: 213
  • Hated By All...Respected By Some.
    • View Profile
  • Love Status: Single / Talaashi Wich
Re: Shaeedi Divas BHAI TARU SINGH JI & Happy Sagrand( Saavan, JULY16)
« Reply #4 on: July 16, 2014, 06:01:29 AM »
bhai taru singh ji , sade kasbe(town) (bhikhiwind) ton 2 kms door pind poohla de san. ehna di bhagti bhavna te guru layi prem diya saakhiyan chhote hunde ton sunnda aa reha.. ajj de din othe mela lagda aa.. nikke hunde bahut darshan kite.
nal hi bhikhiwind di dujji side 2 kms door baba deep singh ji da janam sthaan aa pahuwind sahib, hun kayi war sochda huna , ehna rabb de premiya di pinda wichon hon kar k hi paramatma da ehna pyaar mil reha.. shukar aa rabba tu mainu ethe janam ditta ! :pray:

BI TIME LAGA TA MOI LAYE BE ARDAS KARVA DAMI GURU GHAR CHO OTTE  NAAM TA PATA WA NA " NIKE SINGH VIRK" :rabb:

 

Related Topics

  Subject / Started by Replies Last post
0 Replies
1468 Views
Last post June 26, 2010, 11:24:35 AM
by Sardar_Ji
1 Replies
2129 Views
Last post September 27, 2010, 05:15:53 AM
by Pj Sarpanch
8 Replies
3321 Views
Last post November 13, 2010, 09:37:10 AM
by soni-mutiar
0 Replies
3365 Views
Last post October 08, 2010, 06:46:04 PM
by Sardar_Ji
0 Replies
1431 Views
Last post December 11, 2010, 06:28:37 PM
by Grenade Singh
0 Replies
1589 Views
Last post September 03, 2011, 09:48:21 AM
by Sardar_Ji
18 Replies
3109 Views
Last post March 23, 2012, 09:08:00 PM
by TheStig
5 Replies
2993 Views
Last post August 11, 2014, 01:30:58 AM
by Blaze in the Northern Sky
4 Replies
2475 Views
Last post October 09, 2014, 06:07:14 PM
by mundaxrisky
6 Replies
3286 Views
Last post November 11, 2015, 04:34:57 PM
by ♡-∂ɨℓ ∂є ɦღღʀ-♡

* Who's Online

  • Dot Guests: 1473
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]