December 21, 2024, 09:12:12 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 2 3 4 [5] 6 7 8 9 10 ... 99
81
        ਲਹਿਰ ਹੋ ਕੇ ਮਿਲ


ਤੂੰ ਲਹਿਰ ਹੋ ਕੇ ਮਿਲ ਲੈ ਇਕ ਵਾਰ ਇਸ ਨਦੀ ਨੂੰ
ਕਿਉਂ ਵਾਰ ਵਾਰ ਕਰਦਾ ਏਂ ਪਾਰ ਇਸ ਨਦੀ ਨੂੰ

ਹਰ ਵਾਰ ਹੋਰ ਲਹਿਰਾਂ ਹਰ ਵਾਰ ਹੋਰ ਪਾਣੀ
ਕਰ ਕੇ ਵੀ ਕਰ ਨ ਸਕਿਆ ਮੈਂ ਪਾਰ ਇਸ ਨਦੀ ਨੂੰ

ਹਰ ਵਾਰ ਸੱਜਰਾ ਪਾਣੀ ਹਰ ਵਾਰ ਸੁੱਚੀਆਂ ਲਹਿਰਾਂ
ਮੈਂ ਪਹਿਲੀ ਵਾਰ ਮਿਲਦਾਂ ਹਰ ਵਾਰ ਇਸ ਨਦੀ ਨੂੰ

ਖੁਰਦੇ ਨੇ ਖੁਦ ਕਿਨਾਰੇ ਪਰ ਸੋਚਦੇ ਵਿਚਾਰੇ
ਅਸੀਂ ਬੰਨ ਕੇ ਰੱਖਣਾ ਹੈ ਵਿਚਕਾਰ ਇਸ ਨਦੀ ਨੂੰ

ਇਹ ਪਰਬਤਾਂ ਦੀ ਜਾਈ ਕੀ ਜਾਣਦੀ ਏ ਚੋਟਾਂ
ਐਵੇਂ ਨਾ ਚੁੱਕ ਕੇ ਪੱਥਰ ਤੂੰ ਮਾਰ ਇਸ ਨਦੀ ਨੂੰ

ਵੁਹ ਦੇਸ਼ ਹੈ ਬੇਗਾਨਾ ਉਸ ਮੇਂ ਕਭੀ ਨਾ ਜਾਨਾ
ਸਮਝਾ ਰਹੀ ਹੈ ਹੱਦਾਂ ਸਰਕਾਰ ਇਸ ਨਦੀ ਨੂੰ

ਕਿਸੇ ਹੋਰ ਨਾਮ ਹੇਠਾਂ ਕਿਸੇ ਹੋਰ ਰੂਪ ਅੰਦਰ
ਪਹਿਲਾਂ ਵੀ ਹਾਂ ਮੈਂ ਮਿਲਿਆ ਇਕ ਵਾਰ ਇਸ ਨਦੀ ਨੂੰ

____________________________

82
ਪੁੱਤ ਬਣ ਕੇ ਕਮਾਊਂ ਘਰ ਤੇਰੇ



ਪੁੱਤ ਬਣ ਕੇ ਕਮਾਊਂ ਘਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ
ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
ਚਿੱਤ ਨਾ ਡੁਲਾਈਂ ਬਾਬਲਾ

ਲੋਕੀਂ ਕਹਿੰਦੇ ਪੁੱਤਾਂ ਬਿਨਾਂ ਜੱਗ ਚ ਮਿਲਾਪ ਨੀਂ
ਮੈਂ ਤਾਂ ਕਹਾਂ ਜੀਹਦੇ ਧੀ ਨਾ ਉਹ ਤਾਂ ਸਹੀ ਬਾਪ ਨੀਂ
ਪੁੱਤ ਹੁੰਦੇ ਨੇ ਕੁਲੱਛਣੇ ਵਥੇਰੇ
ਚਿੱਤ ਨਾ ਡੁਲਾਈਂ ਬਾਬਲਾ

ਅੱਗੇ ਸਾਕ ਲੈਂਦੇ ਨੀਂ ਸੀ ਜੀਹਦੇ ਕੋਈ ਵੀਰ ਨਾ
ਹੁਣ ਸਾਕ ਲੈਂਦੇ ਉਹੀ ਜੀਹਦੇ ਕੋਈ ਵੀਰ ਨਾ
ਪੁੱਤਾਂ ਵਾਲੇ ਧੱਕੇ ਖਾਂਦੇ ਦੇਖੇ ਡੇਰੇ
ਚਿੱਤ ਨਾ ਡੁਲਾਈਂ ਬਾਬਲਾ

ਏਥੇ ਕੋਈ ਮੋਹ ਨੀ ਹੈਗਾ ਪੁੱਤ ਜਾਂ ਜਵਾਈ ਦਾ
ਏਥੇ ਸਾਰਾ ਮੋਹ ਤਾਂ ਬਸ ਖੱਟੀ ਤੇ ਕਮਾਈ ਦਾ
ਤਾਹੀਉਂ ਮੁੰਡੀਆਂ ਦੀ ਮੜਕ ਵਧੇਰੇ
ਚਿੱਤ ਨਾ ਡੁਲਾਈਂ ਬਾਬਲਾ

ਤੇਰਾ ਦਹਾੜਾ ਚਿੱਟਾ ਤੇ ਬੇਦਾਗ ਰਹਿਣਾ ਚਾਹਿਦੈ
ਜਾਣਦੀ ਹਾਂ ਮੈਨੂੰ ਵੀ ਬੇਲਾਗ ਰਹਿਣਾ ਚਾਹਿਦੈ
ਕੋਈ ਖੰਘ ਨਾ ਲੰਘੂਗਾ ਬਾਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ

ਪੁੱਤ ਬਣ ਕੇ ਕਮਾਊਂ ਘਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ
ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
ਚਿੱਤ ਨਾ ਡੁਲਾਈਂ ਬਾਬਲਾ

______________

83
ਜਿੰਦ ਮਜਾਜਨ


ਜਿੰਦ ਮਜਾਜਨ
ਜੀਣ ਨਾ ਦੇਂਦੀ
ਜੇ ਮੈ ਮਰਦਾਂ
ਹਾੜੇ ਕੱਡਦੀ
ਜੇ ਥੀਦਾਂ
ਮੈਨੂੰ ਥੀਣ ਨਾ ਦੇਂਦੀ
ਜਿੰਦ ਮਜਾਜਨ
ਜੀਣ ਨਾ ਦੇਂਦੀ

ਜੇ ਮੈ ਕਹਿੰਦਾਂ
ਆ ਟੁਰ ਚਲੀਏ
ਕਿਧਰੇ ਦੇਸ ਪਰਾਏ
ਤਾਂ ਆਖੇ
ਜੇ ਪੈਰ ਪੁਟੀਵਾਂ
ਚਾਨਣ ਮਿੱਧਿਆ ਜਾਏ
ਜੇ ਰਾਹਾਂ ਚੋ ਚਾਨਣ ਚੁਗਦਾ
ਇਕ ਵੀ ਕਿਰਨ-
ਚੁਗੀਣ ਨਾ ਦੇਂਦੀ
ਜਿੰਦ ਮਜਾਜਨ
ਜੀਣ ਨਾ ਦੇਂਦੀ

ਜੇ ਜਿੰਦਗੀ ਦਾ ਪਾਣੀ ਮੰਗਦਾਂ
ਤਾਂ ਭੰਨ ਸੁੱਟਦੀ ਕਾਸੇ
ਆਖੇ ਭਾਵੇਂ ਸਰਵਰ ਛਲਕਣ
ਆਸ਼ਿਕ ਮਰਨ ਪਿਆਸੇ
ਜੇ ਮੈਂ ਘੋਲ ਹਲਾਹਲ ਪੀਦਾਂ
ਉਹ ਵੀ ਮੈਨੂੰ
ਪੀਣ ਨਾ ਦੇਂਦੀ
ਜਿੰਦ ਮਜਾਜਨ
ਜੀਣ ਨਾ ਦੇਂਦੀ

ਜੇ ਆਖਾਂ ਦਿਲ ਪਾਟ ਗਿਆ
ਇਹਨੂੰ ਲਾ ਵਸਲਾਂ ਦੇ ਤੋਪੇ
ਤਾਂ ਆਖੇ ਕੋਈ ਸੂਈ ਕੰਧੂਈ
ਪੁੜ ਜਾਉ ਮੇਰੇ ਪੋਟੇ
ਨਾ ਪੂਰਾ ਇਹਨੂੰ
ਸੀਣ ਹੀ ਦੇਂਦੀ
ਜਿੰਦ ਮਜਾਜਨ
ਜੀਣ ਨਾ ਦੇਂਦੀ

ਜਿੰਦੇ ਨੀ ਤੇਰੀ ਖ਼ੈਰ ਬਲਾਈਂ
ਹੋ ਆਸੇ ਜਾਂ ਪਾਸੇ
ਹੋਰ ਨਾ ਸਾਥੋ ਕੱਟਣ ਹੁੰਦੇ
ਬਿਰਹੋਂ ਦੇ ਜਗਰਾਤੇ
ਹੁਣ ਸਾਹਵਾਂ ਦੀ ਬੌਲੀ ਵਿਚੋ
ਕਿਸਮਤ ਘੁੱਟ ਭਰੀਣ ਨਾ ਦੇਂਦੀ
ਜਿੰਦ ਮਜਾਜਨ ਜੀਣ ਨਾ ਦੇਂਦੀ
ਜੇ ਮੈ ਮਰਦਾਂ ਹਾੜੇ ਕਢਦੀ
ਜੇ ਥੀਵਾਂ
ਮੈਨੂੰ ਥੀਣ ਨਾ ਦੇਂਦੀ

___________
ਕਾਵਿ ਸੰਗ੍ਰਿਹ.. “ਬਿਰਹਾ ਤੂ ਸੁਲਤਾਨ ਚੋਂ

84
Birthdays / Re: Happy birthday dilraj sis
« on: May 06, 2014, 01:22:02 AM »
happy birthday

85
PJ Games / Re: express ur feelings with songs.....
« on: April 15, 2014, 10:58:08 PM »
ਤੁਸੀ ਸਖੀਉ ਨੀ ਪੀਰਖਾਨੇ ਜਾਓ ਨੀ
ਜਾ ਕੇ ਛੱਪੜੀ ਤੇ ਮਿੱਟੀ ਕੱਡ ਆਓ ਨੀ
ਫਲ ਪੈ ਜੇ ਕਿਤੇ ਆਸਾਂ ਵਾਲੇ ਬੂਰ ਨੂੰ
ਸੁੱਚੀ ਨੀਤ ਨਾਲ ਦੀਵੜੇ ਜਗਾਓ ਨੀ
ਸਾਡੇ ਸਾਕ ਨੂੰ ਅਸੀਸੜਾਂ ਦੀ ਲੋੜ ਵੇ
ਸਾਨੂੰ ਤੇਰਿਆਂ ਸਹਾਰਿਆਂ ਦੀ ਲੋੜ ਵੇ

____________________

86
PJ Games / Re: express ur feelings with songs.....
« on: April 14, 2014, 11:47:36 PM »
ਛਡ ਨਾ ਜਾਂਵੀ, ਪਿਆਰ ਨਿਭਾਵੀ
ਦੁਨੀਆਂ ਨੁੰ ਨਾ ਪਿਆਰ ਦਿਆਂ ਕਦਰਾਂ
ਪਿਆਰ ਮੇਰੇ ਨੂੰ ਲਗ ਗਈਆਂ ਨਜਰਾਂ

_____________________

87
Lyrics / ਪੰਜਾਬ ਦੀ ਧਰਤੀ
« on: April 14, 2014, 10:51:39 PM »
ਪਹੁੰ-ਫੁੱਟਦੀ ਚਿੜੀਆਂ ਚੂਕ ਦਿਆਂ, ਜਿੱਥੇ ਰੋਹੀਏ ਕੋਇਲਾਂ ਕੂਕ ਦਿਆਂ
ਬਲਦਾ ਗਲ ਟੱਲੀਆਂ ਖਣਕਦੀਆਂ, ਚਾਟੀ ਨਾਲ ਵੰਗਾਂ ਛਣਕਦੀਆਂ
ਜਿਥੇ ਕੁਦਰਤ ਪੰਜਾਂ ਪਾਣੀਆਂ ਤੇ ਸਤਿਗੁਰ ਪੰਜਾਂ ਬਾਣੀਆਂ ਦੀ ਰਹਿਮਤ ਕਰਦੀ
ਉਹ ਪੰਜਾਬ ਦੀ ਧਰਤੀ ਜੀ ਮੇਰੀ ਉਹ ਪੰਜਾਬ ਦੀ ਧਰਤੀ

ਜਦ ਤੁਣ-ਤੁਣ ਕਰਕੇ ਤੁਣਕਦੀ ਜਮਲੇ ਦੀ ਤੂੰਬੀ
ਬਾਵਾ ਦੀ ਹੇਕ ਤੇ ਗੂੰਝਦੀ ਕਿਤੇ ਰੱਤੀ ਲੁੰਗੀਂ
ਸੁਰਿੰਦਰ ਤੇ ਪਰਕਾਸ ਕੋਰ ਬੀਬਾ ਮਸਤਾਨਾ
ਜੁਗਨੀ, ਸੰਮੀ, ਜਿੰਦੂਆਂ ਦਾ ਗਾਉਣ ਤਰਾਨਾ
ਜਿਥੇ ਮੇਲੇ ਦੇ ਵਿਚ ਵੱਜਦੇ ਨੇ ਢੋਲ ਸਰੰਗੀਆਂ
ਆਉਦੇ ਮੇਲੀ ਪਾਉਣ ਪੁਸਾਕਾਂ ਰੰਗ-ਬਰੰਗੀਆਂ
ਕਿਤੇ ਬਾਜੀਗਰ, ਕਿਤੇ ਨਕਲੀਏ, ਕਿਤੇ ਘੋਲ ਕਬੱਡੀਆਂ
ਕਿਤੇ ਰੇਲਾਂ ਵਾਂਗੂ ਭੱਜਦੀਆਂ ਬਲਦਾ ਨਾਲ ਗੱਡੀਆਂ
ਕਿਤੇ ਰੋਣਕ ਜੋਗੇ ਨਾਥ ਦੀ ਬਸ ਇਕ ਥਾਂ ਭਰਤੀ
ਇਹ ਪੰਜਾਬੀ ਦੀ ਧਰਤੀ ਜੀ ਮੇਰੀ ਉਹ ਪੰਜਾਬ ਦੀ ਧਰਤੀ

ਹੁਣ ਲੱਗੀ ਨਜਰ ਪੰਜਾਬ ਨੂੰ ਕੋਈ ਵਾਰੇ ਮਿਰਚਾਂ
ਤੂੰਬੀ ਦੀ ਥਾਂ ਫੜ ਲਈਆਂ ਤਲਵਾਰਾਂ ਕਿਰਚਾਂ
ਨਸੇਆਂ ਖਾ ਲਏ ਚੂੰਡ ਕੇ ਪੰਜਾਬ ਦੇ ਚੋਬਰ
ਭੁੱਲ ਗੈਰਤਾਂ ਬਣ ਗਏ ਕਿਉ ਲੁੱਚੇ ਲੋਫਰ
ਰਿਸਤੇਆਂ ਦੀ ਥਾਂ ਰਹਿ ਗਈਆਂ ਚੀਜਾਂ ਦਿਆਂ ਲੋੜਾ
ਬਰਬਾਦੀ ਵਲ ਲੈ ਜਾਣਗੀਆਂ ਇਹ ਅੰਨੀਆਂ ਦੋੜਾਂ
ਰੋਣਕ ਜਿਹੀ ਪੰਜਾਬ ਦੀ ਫਿਰ ਮੁੜ ਨਾ ਪਰਤੀ
ਇਹ ਪੰਜਾਬ ਦੀ ਧਰਤੀ ਨਹੀ ਮੇਰੀ ਇਹ ਪੰਜਾਬ ਦੀ ਧਰਤੀ
ਇਹ ਪੰਜਾਬ ਦੀ ਧਰਤੀ ਨਹੀ ਮੇਰੀ ਇਹ ਪੰਜਾਬ ਦੀ ਧਰਤੀ
ਉਹ ਪੰਜਾਬ ਦੀ ਧਰਤੀ ਸੀ ਮੇਰੀ ਉਹ ਪੰਜਾਬ ਦੀ ਧਰਤੀ

________________________________
ਗਾਇਕ - ਜਸਬੀਰ ਜੱਸੀ
ਗੀਤਕਾਰ - ਗੁਰਪ੍ਰੀਤ ਘੁੱਗੀ






...
Punjab Di Dharti Jasbir jassi Brand New Song 2014

88
         ਨਵੀਂ ਸਵੇਰ


ਜਾਗੀ ਨਵੀ ਸਵੇਰ ਬੇਲੀਓ
ਜਾਗੀ ਨਵੀਂ ਸਵੇਰ
ਕਿਰਨਾ ਉੱਗੀਆਂ ਨੂਰ ਪਸਰਿਆ ਹੋਇਆ ਦੂਰ ਹਨੇਰ
ਜਾਗੀ ਨਵੀਂ ਸਵੇਰ

ਸਾਡੇ ਘਰ ਦਿਵਾਲੀ ਆਈ ਬੀਤ ਗਿਆ ਬਨਵਾਸ
ਸਾਡਾ ਖ਼ੂਨ ਤੇ ਸਾਡੀ ਮਿਹਨਤ ਆ ਗਏ ਸਾਨੂੰ ਰਾਸ
ਕਾਮੇ ਦੇ ਸਿਰ ਸਿਹਰਾ ਬੱਝਾ
ਸੋਚੀ ਪਿਆ ਕੁਬੇਰ ਬੇਲੀਓ
ਜਾਗੀ ਨਵੀਂ ਸਵੇਰ

ਨਵੀਂ ਵੰਝਲੀ ਨਵੇ ਤਰਾਨੇ ਛਿੜ ਗਏ ਨੇ ਨਵ-ਰਾਗ
ਸਦੀਆਂ ਝੱਲੀ ਅਸਾਂ ਗ਼ੁਲਾਮੀ ਹੁਣ ਮਿਲਿਆ ਸਵਰਾਜ
ਅੱਜ ਸਾਡੀ ਇਸ ਸੋਨ-ਚਿੜੀ ਦੇ
ਫੁੱਟ ਪਏ ਨੇ ਪਰ ਫੇਰ ਬੇਲੀਓ
ਜਾਗੀ ਨਵੀਂ ਸਵੇਰ

ਨੇਰੇ ਦੇ ਸੰਗ ਘੁਲਦੇ ਹੋ ਗਏ ਲੱਖਾਂ ਚੰਨ ਸ਼ਹੀਦ
ਲਹੂਆਂ ਦੇ ਸੰਗ ਨਾ੍ ਕੇ ਆਈ ਚੰਨਾਂ ਵਾਲੀ ਈਦ
ਜੁਗਾਂ-ਜੁਗਾਂ ਤਕ ਅਮਰ ਰਹਿਣਗੇ
ਉਹ ਭਾਰਤ ਦੇ ਸ਼ੇਰ ਬੇਲੀਓ
ਜਾਗੀ ਨਵੀਂ ਸਵੇਰ
ਕਿਰਨਾਂ ਉੱਗੀਆਂ ਨੂਰ ਪਸਰਿਆ ਹੋਇਆ ਦੂਰ ਹਨੇਰ
ਜਾਗੀ ਨਵੀਂ ਸਵੇਰ

__________________________
ਸਮੁੱਚੀ ਕਵਿਤਾਚੋ

89
ਗ਼ਜ਼ਲ (ਸ਼ਹਿਰ ਤੇਰੇ ਤਰਕਾਲਾਂ ਢਲ਼ੀਆਂ)



ਸ਼ਹਿਰ ਤੇਰੇ ਤਰਕਾਲਾਂ ਢਲ਼ੀਆਂ
ਗਲ਼ ਲਗ ਰੋਈਆਂ ਤੇਰੀਆਂ ਗਲ਼ੀਆਂ

ਯਾਦਾਂ ਦੇ ਵਿਚ ਮੁੜ-ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲ਼ੀਆਂ

ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ-ਭਰ ਪਲ਼ੀਆਂ

ਇਸ਼ਕ ਮੇਰੇ ਦੀ ਸਾਲ-ਗਿਰਾ ਤੇ
ਇਹ ਕਿਸ ਘਲੀਆਂ ਕਾਲੀਆਂ ਕਲੀਆਂ

''ਸਿਵ'' ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦਿਆਂ ਗੱਲਾਂ ਚਲਿਆਂ

__________________
ਕਾਵਿ ਸੰਗ੍ਰਿਹ.. “ਆਰਤੀ ਚੋਂ

Manmohan Waris singing Shiv Kumar Batalvi [Aikam TV]

90
Birthdays / Re: happy bday karamveer ji
« on: April 09, 2014, 11:32:36 PM »
happy birthday babeo

91
ਜੀ ਸਲਾਮ ਆਖਣਾਂ



ਕਹੇ ਸਤਲੁਜ ਦਾ ਪਾਣੀ
ਆਖੇ ਬਿਆਸ ਦੀ ਰਵਾਨੀ
ਸਾਡਾ ਜੇਹਲਮ-ਝਨਾਬ ਨੂੰ
ਸਲਾਮ ਆਖਣਾਂ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾਂ
ਜੀ ਸਲਾਮ ਆਖਣਾਂ

ਰਾਵੀ ਇੱਧਰ ਵੀ ਵਗੇ
ਰਾਵੀ ਉੱਧਰ ਵੀ ਵਗੇ
ਲੈ ਕੇ ਜਾਂਦੀ ਕੋਈ
ਸੁੱਖ ਦਾ ਸੁਨੇਹਾ ਜਿਹਾ ਲੱਗੇ
ਏਦੀ ਤੋਰ ਨੂੰ ਹੀ
ਪਿਆਰ ਦਾ ਪੈਗਾਮ ਆਖਣਾਂ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾਂ
ਜੀ ਸਲਾਮ ਆਖਣਾਂ

ਜਿੱਥੇ ਸੱਜਣਾਂ ਦੀ ਪੈੜ
ਜਿੱਥੇ ਗੂੰਜਦੇ ਨੇਂ ਗੀਤ
ਜਿੱਥੇ ਪੁੱਗਦੀਆਂ ਪ੍ਰੀਤਾਂ
ਓਹੀ ਥਾਂਵਾਂ ਨੇਂ ਪੁਨੀਤ
ਉਨ੍ਹਾਂ ਥਾਂਵਾਂ ਤਾਂਈਂ
ਸਾਡਾ ਪ੍ਰਣਾਮ ਆਖਣਾਂ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾਂ
ਜੀ ਸਲਾਮ ਆਖਣਾਂ

ਸਦਾ ਮਿਲਣਾਂ ਹੈ ਸੀਨਿਆਂ ਚ
ਨਿੱਘਾ ਪਿਆਰ ਲੈ ਕੇ
ਅਤੇ ਵਿੱਛੜਣਾਂ ਏ
ਮਿਲਣੇ ਦਾ ਇਕਰਾਰ ਲੈ ਕੇ
ਕਿਸੇ ਸ਼ਾਮ ਨੂੰ
ਨਾਂ ਅਲਵਿਦਾ ਦੀ ਸ਼ਾਮ ਆਖਣਾਂ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾਂ
ਜੀ ਸਲਾਮ ਆਖਣਾਂ

___________

92
ਬੀਬਾ ਹਰ ਚੀਜ ਵਕੇਦੀਂ ਏ ਦੁਨੀਆ ਦੇ ਗੋਰਖ ਧੰਦੇ ਵਿਚ
ਬੰਦੇ ਵਿਚ ਕੀ ਕੁਝ ਆ ਬੜਿਆ ਬੰਦਾਂ ਨੀ ਦਿਸਦਾ ਬੰਦੇ ਵਿਚ
ਬੜੇ ਵਿੰਘ ਵਲੇਵੇਂ ਤੇਰੇ ਵਿਚ ਤੂੰ ਫਿਰਦਾ ਬੀਬਾ ਨੇਰੇ ਵਿਚ
ਗਜ ਵਰਗਾ ਸਿੱਦਾ ਕਰ ਦੇਣਾ ਕੁਦਰਤ ਨੇ ਇੱਕੋ ਰੰਦੇ ਵਿਚ
ਜਿਵੇ ਅੜੇ ਪਰਿੰਦਾਂ ਫੰਦੇ ਵਿਚ ਇੰਝ ਬੰਦਾ ਫਸਦਾ ਦੰਦੇ ਵਿਚ
ਜੱਗ "ਰਾਜ" ਕਾਕੜੇ ਪੈਸੇ ਦਾ ਫੇਰ ਕੋਣ ਖਲੋਦਾਂ ਮੰਦੇ ਵਿਚ




ਕੱਲ ਜੀਭ ਤੋਤਲੀ ਸੀ ਅੱਜ ਬਹਿਸ ਕਰੇਨਾ ਏ
ਤੂੰ ਐਨਾ ਵੱਡਾ ਹੋ ਗਿਆ ਮਾਂ ਨੂੰ ਮੱਤਾਂ ਦਿਨਾਂ ਏ

ਤੇਰੇ ਕੋਲ ਕਿਉ ਵਕਤ ਨਹੀ ਘੁੱਟਣ ਲਈ ਬਾਪੂ ਦੇ ਗੋਡੇ
ਕੱਲ ਦੁਨੀਆ ਦੇਖੀ ਸੀ ਚੜ ਕੇ ਤੂੰ ਬਾਪੂ ਦੇ ਮੋਢੇ
ਅੱਜ ਉਸੇ ਬਾਪੂ ਨੂੰ ਕੇਹੜੀ ਅੱਖ ਨਾਲ ਵੇਹਨਾ ਏ
ਕੱਲ ਜੀਭ ਤੋਤਲੀ ਸੀ...

ਬਾਪੂ ਦੇ ਬੂਟਾਂ ਲਈ ਐਵੇ ਜਾਨਾ ਮੁੱਠੀਆਂ ਘੁੱਟੀ
ਬੇਬੇ ਦੀ ਐਨਕ ਲਈ ਨਾ ਤੈਂਨੂੰ ਮਿਲੇ ਦਫਤਰੋ ਛੁੱਟੀ
ਮਾਂ ਦੀਆਂ ਅਸੀਸਾਂ ਨੇ ਪਿਆ ਅੰਬਰ ਉਡੇਨਾ ਏ
ਕੱਲ ਜੀਭ ਤੋਤਲੀ ਸੀ...

ਰੱਬ ਰੁੱਸ ਜਾਏ "ਰਾਜ" ਉਹਦਾ ਆਜੇ ਅਕਲ ਟਿਕਾਣੇ ਆਪੇ
ਵਿਚ ਬਿਰਦ ਆਸਰਮ ਦੇ ਜੀਹਦੇ ਫਿਰਨ ਬਿਲਕਦੇ ਮਾਪੇ
ਬਚਪਨ ਦਿਆਂ ਲੋਰੀਆਂ ਦਾ ਤੂੰ ਕੇਹੜਾ ਮੁੱਲ ਚੁਕੇਨਾ ਏ
ਕੱਲ ਜੀਭ ਤੋਤਲੀ ਸੀ...

____________________________




93
Shayari / Re: ਅਹਿਮਦ ਫ਼ਰਾਜ਼
« on: March 30, 2014, 11:46:28 PM »
ਵੋਹ ਏਕ ਰਾਤ ਗੁਜਰ ਵੀ ਗਈ ਮਗਰ ਅਬ ਤੱਕ
ਵਿਸਾਲ-ਏ ਯਾਰ ਕੀ ਲੱਜਤ ਮੇ ਟੂਟਤਾ ਹੈ ਬਦਨ

__________________________

94
    ਮੌਤ ਦੇ ਅਰਥ


ਕੋਈ ਮਾਂ ਨਹੀਂ ਚਾਹੁੰਦੀ
ਲਹੂ ਜ਼ਮੀਨ ਤੇ ਡੁੱਲ੍ਹੇ

ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ
ਤੇ ਵਧਦੀਆਂ ਫੁੱਲਦੀਆਂ ਫਸਲਾਂ

ਹਰ ਮਾਂ ਚਾਹੁੰਦੀ ਏ
ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ
ਜਾਂ ਸਾਜ਼ ਦੀ ਤਾਰ ਬਣੇ

ਕੋਈ ਮਾਂ ਨਹੀਂ ਚਾਹੁੰਦੀ
ਲੋਹਾ ਹਥਿਆਰ ਬਣੇ

ਪਰ ਜਦੋਂ ਲਹੂ ਖੌਲਦਾ ਏ
ਤਾਂ ਲੋਹੇ ਨੂੰ ਹਥਿਆਰ ਬਣਾ ਲੈਂਦਾ ਏ
ਤੇ ਹਾਂ
ਕਦੀ ਮਾਵਾਂ
ਆਪਣੀ ਹੱਥੀਂ ਵੀ
ਪੁੱਤਾਂ ਨੂੰ ਅਣਖ ਦੀ ਜੰਗ ਲੜਨ ਤੋਰਦੀਆਂ ਨੇ

ਲਹੂ ਜ਼ਮੀਨ ਤੇ ਡੁੱਲਦਾ ਏ
ਜ਼ਮੀਨ ਲਹੂ ਨੂੰ ਜੀਰ ਲੈਂਦੀ ਏ
ਉਸ ਨੂੰ ਤੱਤਾਂ ਵਿੱਚ ਬਦਲ ਲੈਂਦੀ ਏ

ਕੁਦਰਤ ਲਈ ਮੌਤ ਦਾ ਅਰਥ ਮੌਤ ਨਹੀਂ
ਕੁਦਰਤ ਲਈ ਮੌਤ ਦਾ ਅਰਥ ਤੱਤਾਂ ਦਾ ਰੂਪ ਬਦਲਣਾ
ਕੁਦਰਤ ਲਈ ਮੌਤ ਦਾ ਅਰਥ ਇੱਕ ਹੋਰ ਜਨਮ

ਪਰ ਮਾਂਵਾਂ ਲਈ ਕੁਦਰਤ ਲਈ ਮੌਤ ਦਾ ਅਰਥ ਹੈ
ਕੁੱਖਾਂ ਚੋਂ ਜਾਏ ਦਾ ਅੰਤਹੀਣ ਅੰਧਕਾਰ ਵਿੱਚ ਡੁੱਬ ਜਾਣਾ

_____________________________

95
ਉਠ ਜਾਗ ਘੁਰਾਡ਼ੇ ਮਾਰ ਨਹੀਂ


ਇਕ ਰੋਜ਼ ਜਹਾਨੋਂ ਜਾਣਾ ਹੈ
ਜਾ ਕਬਰੇ ਵਿਚ ਸਮਾਣਾ ਹੈ
ਤੇਰਾ ਗੋਸ਼ਤ ਕੀਡ਼ਿਆਂ ਖਾਣਾ ਹੈ
ਕਰ ਚੇਤਾ ਮ੍ਰਿਗ ਵਿਸਾਰ ਨਹੀਂ
ਉਠ ਜਾਗ ਘੁਰਾਡ਼ੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ

ਤੇਰਾ ਸਾਹਾ ਨੇਡ਼ੇ ਆਇਆ ਹੈ
ਕੁਝ ਚੋਲੀ ਦਾਜ ਰੰਗਾਇਆ ਹੈ
ਕੀਹ ਅਪਨਾ ਆਪ ਵੰਜਾਇਆ ਹੈ
ਐ ਗ਼ਾਫਿਲ ਤੈਨੂੰ ਸਾਰ ਨਹੀਂ
ਉਠ ਜਾਗ ਘੁਰਾਡ਼ੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ

ਤੂੰ ਸੁੱਤਿਆਂ ਉਮਰ ਵੰਜਾਈ ਏ
ਤੇਰੀ ਸਾਇਤ ਨੇਡ਼ੇ ਆਈ ਏ
ਤੂੰ ਚਰਖੇ ਤੰਦ ਨਾ ਪਾਈ ਏ
ਕੀਹ ਕਰਸੇਂ ਦਾਜ ਤਿਆਰ ਨਹੀਂ
ਉਠ ਜਾਗ ਘੁਰਾਡ਼ੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ

________________

96
Shayari / Re: ਅਹਿਮਦ ਫ਼ਰਾਜ਼
« on: March 26, 2014, 12:08:56 AM »
ਕਰੂੰ ਨ ਯਾਦ ਅਗਰ ਕਿਸ ਤਰਹ ਭੁਲਾਊਂ ਉਸੇ
ਗ਼ਜ਼ਲ ਬਹਾਨਾ ਕਰੂੰ ਔਰ ਗੁਨਗੁਨਾਊਂ ਉਸੇ

______________________

97
                    ਹਾਦਸਾ



ਹੁਣ ਤਾਂ ਮੇਰੇ ਦੁੱਖਾਂ ਉੱਪਰ ਦੁੱਖ ਵੀ ਮਰਦੇ ਨੇ
ਹੁਣ ਵੇਖ ਕੇ ਨਜ਼ਰਾਂ ਮੇਰੀਆਂ ਸ਼ੀਸ਼ੇ ਵੀ ਡਰਦੇ ਨੇ

ਸੱਜਣਾ ਹੁਣ ਮੇਰੇ ਹੰਝੂਆਂ ਤੋ ਸਾਵਣ ਸ਼ਰਮਾਂਦੇ ਨੇ
ਜਦ ਯਾਦ ਤੇਰੀ ਚ ਅੱਧੀ ਰਾਤੀ ਛਮ-ਛਮ ਵਰਦੇ ਨੇ

ਹੁਣ ਵੇਖ ਕੇ ਪਿਆਸਾਂ ਮੇਰੀਆਂ ਸਾਗਰ ਸੁੱਕ ਜਾਂਦੇ ਨੇ
ਨਦੀਆਂ ਦੀ ਮੱਛੀ ਕੰਬਦੀ ਤੇ ਪਾਣੀ ਵੀ ਡਰਦੇ ਨੇ

ਹੁਣ ਵੇਖ ਕੇ ਛਾਵਾਂ ਮੇਰੀਆਂ ਰੁੱਖ ਹੌਕੇ ਲੈਂਦੇ  ਨੇ
ਹੁਣ ਵੇਖ ਕੇ ਧੁੱਪਾਂ ਮੇਰੀਆਂ ਸੂਰਜ ਵੀ ਸੜਦੇ ਨੇ

ਹੁਣ ਜਦ ਵੀ ਕੋਈ ਨੈਣਾਂ ਚੋ ਮੇਰੇ ਹੰਝੂ ਡਿਗਦਾ ਹੈ
ਤਾਂ ਮਾਨਸਰਾਂ ਦੇ ਹੰਸ ਵਿਚਾਰੇ ਡੁੱਬ-ਡੁੱਬ ਮਰਦੇ ਨੇ

ਜਦ ''ਸਿਵ'' ਦਾ ਮਹਫਿਲ ਦੇ ਵਿਚ ਹੁਣ ਚਰਚਾ ਚਲਦਾ ਹੈ
ਤਾਂ ਉਡਦੇ ਜਾਂਦੇ ਪੰਛੀ ਵੀ ਫਿਰ ਡਿੱਗ-ਡਿੱਗ ਮਰਦੇ ਨੇ

___________________________
''ਸਿਵ'' ਦੀ ਡਾਇਰੀ ਚੌ

98
          ਮੇਰੀ ਕਵਿਤਾ



ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ
ਭਾਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ
ਉਹ ਤਾਂ ਕੇਵਲ ਏਨਾ ਸਮਝੀ
ਪੁੱਤ ਦੀ ਰੂਹ ਨੂੰ ਦੁਖ ਹੈ ਕੋਈ

ਪਰ ਇਸਦਾ ਦੁਖ ਮੇਰੇ ਹੁੰਦਿਆਂ
ਆਇਆ ਕਿੱਥੋਂ

ਨੀਝ ਲਗਾਕੇ ਦੇਖੀ
ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ
ਦੇਖੋ ਲੋਕੋ
ਕੁੱਖੋਂ ਜਾਏ
ਮਾਂ ਨੂੰ ਛੱਡ ਕੇ
ਦੁਖ ਕਾਗ਼ਜ਼ਾਂ ਨੂੰ ਦੱਸਦੇ ਨੇ

ਮੇਰੀ ਮਾਂ ਨੇ ਕਾਗ਼ਜ਼ ਚੁੱਕ ਸੀਨੇ ਨੂੰ ਲਾਇਆ
ਖ਼ਬਰੇ ਏਦਾਂ ਹੀ
ਕੁਝ ਮੇਰੇ ਨੇੜੇ ਹੋਵੇ
ਮੇਰਾ ਜਾਇਆ

________

99
     ਹੁਣ ਬੱਸ ਕਰ ਜੀ



ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

ਤੁਸੀਂ ਦਿਲ ਵਿਚ ਮੇਰੇ ਵਸਦੇ ਹੋ
ਮੁਡ਼ ਸਾਥੋਂ ਦੂਰ ਕਿਉਂ ਨਸਦੇ ਹੋ
ਪਹਿਲਾਂ ਘਤ ਜਾਦੂ ਦਿਲ ਖਸਦੇ ਹੋ
ਹੁਣ ਕਿਤ ਵੱਲ ਜਾਸੋ ਨੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

ਤੁਸੀਂ ਮੋਇਆਂ ਨੂੰ ਮਾਰ ਮਕੇਂਦੇ ਸੀ
ਨਿੱਤ ਖਿੱਦੂ ਵਾਂਗ ਕੁਟੇਂਦੇ ਸੀ
ਗੱਲ ਕਰਦੀ ਤਾਂ ਗਲ ਘੁਟੇਂਦੇ ਸੀ
ਹੁਣ ਤੀਰ ਲਗਾਓ ਕੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

ਤੁਸੀਂ ਛਿਪਦੇ ਹੋ ਅਸਾਂ ਪਕੜੇ ਹੋ
ਅਸਾਂ ਜਿਗ਼ਰ ਦੇ ਜਕੜੇ ਹੋ
ਤੁਸੀਂ ਅਜੇ ਛਿਪਣ ਤੋਂ ਤਕੜੇ ਹੋ
ਹੁਣ ਜਾਣ ਨਾ ਦੇਸਾਂ ਨੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

ਬੁਲ੍ਹਾ ਸ਼ੌਹ ਤੇਰੇ ਬਰਦੇ ਹਾਂ
ਤੇਰਾ ਮੁਖ ਵੇਖਣ ਨੂੰ ਮਰਦੇ ਹਾਂ
ਨਿੱਤ ਸੌ ਸੌ ਮਿੰਨਤਾਂ ਕਰਦੇ ਹਾਂ
ਹੁਣ ਬੈਠੋ ਪਿੰਜਰ ਮੇਂ ਧਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

___________________

100
ਘੱਟ ਗਿਣਤੀ ਨਹੀਂ


ਘੱਟ ਗਿਣਤੀ ਨਾਲ ਨਹੀਂ
ਮੈਂ ਦੁਨੀਆਂ ਦੀ
ਸਭ ਤੋਂ ਵਡੀ ਬਹੁ-ਗਿਣਤੀ ਨਾਲ
ਸੰਬੰਧ ਰਖਦਾ ਹਾਂ
ਬਹੁ-ਗਿਣਤੀ
ਜੋ ਉਦਾਸ ਹੈ
ਖ਼ਾਮੋਸ਼ ਹੈ
ਏਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ ਹੈ
ਏਨੇ ਚਾਨਣਾਂ ਦੇ ਬਾਵਜੂਦ ਹਨ੍ਹੇਰੇ ਵਿਚ ਹੈ

______________________

Pages: 1 2 3 4 [5] 6 7 8 9 10 ... 99