December 21, 2024, 08:03:03 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 4 5 6 7 8 [9] 10 11 12 13 14 ... 99
161
Shayari / Re: ਹਰ ਵਾਰੀ,,,
« on: February 27, 2014, 01:37:16 AM »
ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ


ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ
ਤੋੜੋ ਬਹੁਤ ਆਸਾਨ ਹੈ 'ਪਾਤਰ' ਨੂੰ ਤੋੜਨਾ

ਤੋੜਨ ਤੁਰੇ ਤਾਂ ਕੁਝ ਤਾਂ ਸੀ ਆਖਰ ਨੂੰ ਤੋੜਨਾ
ਸੰਗਲ ਨਾ ਟੁੱਟੇ ਪੈ ਗਿਆ ਝਾਂਜਰ ਨੂੰ ਤੋੜਨਾ

ਏਸੇ ਲਈ ਖੁਦ ਟੁਕੜਿਆਂ ਵਿਚ ਟੁੱਟ ਗਿਆ ਹਾਂ ਮੈਂ
ਬੇਰਹਿਮ ਲਗਦਾ ਸੀ ਬਹੁਤ ਇਕ ਘਰ ਨੂੰ ਤੋੜਨਾ

_________________________

162
PJ Games / Re: express ur feelings with songs.....
« on: February 27, 2014, 12:31:45 AM »
ਹੋਇਆ ਕੀ ਜੇ ਤਿੰਨ ਵਾਰੀ ਸਰਪੰਚੀ ਹਾਰ ਗਿਆ
ਫੇਰ ਕਹੀ ਜੇ ਖਾਲੀ ਸਾਡਾ ਚੋਥਾ ਬਾਰ ਗਿਆ
ਖੜੂ ਬਰਾਬਰ ਜੇਹੜਾ ਵੀ, ਅਸੀ  ਢਾਉਣਾ ਏ ਪਿੱਠ ਪਰਨੇ ਨੀ
ਨੀ ਹੁਣ ਲੋਕ ਸਭਾ ਤੋ, ਤੇਰੇ ਜੇਠ ਨੇ ਪੇਪਰ ਭਰਨੇ ਨੀ ਹੁਣ ਲੋਕ ਸਭਾ ਤੋ

______________________________________

163
PJ Games / Re: express ur feelings with songs.....
« on: February 26, 2014, 07:35:58 PM »
ਤੂੰ ਚੁੱਪ ਰਹਿੰਦਾ ਮੈ ਕੀ ਆਖਾਂ, ਕੁੱਝ ਬੋਲ ਪਹਿਲ ਤਾਂ ਕਰ ਸੱਜਣਾ
ਜਿੰਦਗੀ ਵੀ ਆਖਰ ਕਿੰਨੀ ਏ, ਖਬਰੇ ਕਦ ਜਾਣਾ ਮਰ ਸੱਜਣਾ

________________________________

164
Fun Time / Re: Dialogues of Hindi Cinema ...
« on: February 26, 2014, 03:42:39 AM »
ਅਗਰ ਆਜ ਜੇ ਜੱਟ ਵਿਗੜ ਗਆ, ਤੋ ਸੈਕੜੌ ਕੋ ਲੇ ਮਰੇਗਾ
________________________________

165
PJ Games / Re: express ur feelings with songs.....
« on: February 26, 2014, 03:32:46 AM »
ਸੋ ਰਹੇ ਥੇ ਚੈਨ ਸੇ ਕਬਰ ਮੇ
ਉਠ ਗਏ ਸਰ ਪੇ ਅਚਾਨਕ
ਜੋ ਤੇਰਾ ਪਾਂਵ ਆਇਆ
ਆਜ ਬਹੁਤ ਰੋਇਆ ਕੇ ਅਰਾਮ ਆਇਆ
ਮੇਰਾ ਗਮ ਹੀ ਆਖਿਰ ਮੇਰੇ ਕਾਮ ਆਇਆ

______________________

166
Fun Time / Re: Dialogues of Hindi Cinema ...
« on: February 26, 2014, 03:19:20 AM »
ਦੋਨੇ ਟਾਂਗੇ ਤੁੜਵਾ ਕੇ ਅਪਨੇ ਪੈਰੋ ਪੇ ਖੜਾ ਹੋਨਾ ਸੀਖਾ ਹੈ
_____________________________

167
PJ Games / Re: express ur feelings with songs.....
« on: February 26, 2014, 02:51:36 AM »
haye o rabbaa!! :surp:
ah gaana mera pichle 5 saalan ton fav. aa :okk:






ਦੇਬੀ ਹੋਣੀ ਸਦਾ-ਬਹਾਰ ਨੇ



ਦਿਲ ਉਹਨਾ ਦਾ ਉਹੀਉ, ਦਿਲ ਨੂੰ ਫਿਕਰ ਕਿਸੇ ਵੇਗਾਨੇ ਦਾ
ਗੱਲਾਂ ਵੀ ਸਭ ਉਹੀਉ ਪਰ ਵਿਚ ਜਿਕਰ ਕਿਸੇ ਵੇਗਾਨੇ ਦਾ
ਸੋਹਣਿਆ ਦੇ ਇੰਝ ਬਦਲਣ ਦੀ ਕੋਈ ਖਾਸ ਹੈਰਾਨੀ ਨਹੀ ਹੁੰਦੀ
'ਦੇਬੀ' ਤਾਂ ਬਸ ਸਮੇ ਦੀ ਬਦਲੀ ਤੋਰ ਦੇਖਦਾ ਏ
ਸੱਜਣਾ ਦੀ ਫੁਲਕਾਰੀ ਦੇ ਸੀਸੇ ਤਾਂ ਪਹਿਲਾਂ ਵਾਲੇ ਨੇ
ਉਹਨਾ ਸੀਸਿਆ ਵਿਚ ਹੁਣ ਮੁੰਹ ਕੋਈ ਹੋਰ ਦੇਖਦਾ ਏ

___________________________

168
PJ Games / Re: express ur feelings with songs.....
« on: February 26, 2014, 02:19:39 AM »
ਜਿਹਦੇ ਨਾਲ ਮੁਹੱਬਤ ਜਿੰਨੀ, ਉਹ ਓਨਾ ਹੀ ਚੇਤੇ ਆਵੇ
ਇਕ ਸੋਹਣੀ ਸੂਰਤ ਵਾਲੀ, ਸਾਨੂੰ ਛੱਡ ਕੇ ਹੋ ਗਈ ਰਾਹੀ
ਦਿਲ਼ ਮੇਰਾ ਕਿੱਨਾ ਕਮਲਾ, ਹਾਲੇ ਵੀ ਆਖੀ ਜਾਂਦਾ
ਇਕ ਵਾਰ ਹੈ ਓਥੇ ਜਾਣਾ, ਉਹ ਜਿਹੜੇ ਮੁਲਕ ਵਿਆਹੀ

_____________________________

169
Fun Time / Re: Dialogues of Hindi Cinema ...
« on: February 26, 2014, 02:01:43 AM »
ਆਮ ਆਦਮੀ ਸੋਤਾ ਹੁਆ ਸੇਰ ਹੈ ਉਂਗਲੀ ਮਤ ਕਰ, ਜਾਗ ਗਆ ਤੋ ਚੀਰ-ਫਾੜ ਦੇਗਾ
____________________________________________

170
Shayari / Re: ਸ਼ਾਇਰ ਦਾ ਪਹਿਲਾ ਫ਼ਰਜ,,,
« on: February 26, 2014, 01:22:24 AM »
haha  :won:

171
ਦੀਪਕ ਜੈਤੋਈ (18 ਅਪ੍ਰੈਲ ,1925-12 ਫ਼ਰਵਰੀ 2005) ਪੰਜਾਬੀ ਦੇ ਗਜ਼ਲਗੋ ਹੋਏ ਹਨ, ਉਹਨਾਂ ਦਾ ਜਨਮ ਗੰਗਸਰ ਜੈਤੋ, ਜ਼ਿਲਾ ਫ਼ਰੀਦਕੋਟ ਵਿਖੇ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਅਸਲ ਨਾਮ 'ਸ : ਗੁਰਚਰਨ ਸਿੰਘ' ਸੀ, ਦੀਪਕ ਜੈਤੋਈ ਆਪ ਜੀ ਦਾ ਸਾਹਿਤਕ ਨਾਮ ਸੀ |"ਜੈਤਈ" ਤਖੱਲਸ ਉਹ ਜੈਤੋ ਸ਼ਹ‌ਿਰ ਕਾਰਨ ਲਾਉਂਦੇ ਸੀ | ਉਨ੍ਹਾਂ ਦੀ ਕਵਿਤਾਵਾਂ ਨਾਲ ਸਾਂਝ ਵੈਸੇ ਤਾਂ ਨਿੱਕੇ ਹੁੰਦੇ ਤੋ ਹੀ ਪੈ ਗਈ ਸੀ ਪਰ ਸ਼ਾਇਰੀ ਦੀਆਂ ਬਾਰੀਕੀਆਂ ਸਮਝਣ ਲਈ ' ਮੁਜਰਮ ਦਸੂਹੀ ' ਨੂੰ ਆਪਣਾ ਉਸਤਾਦ ਧਾਰਿਆ| ਆਮ ਜਿੰਦਗੀ ਵਿਚ ਉਹ ਬਹੁਤ ਹੀ ਸਧਾਰਨ ਅਤੇ ਦਰਵੇਸ਼ਾਂ ਵਰਗੇ ਇਨਸਾਨ ਸੀ |

ਦੀਪਕ ਜੈਤੋਈ ਜੀ ਦੀਆ ਕਈ ਕਿਤਾਬਾਂ ਤੇ ਅਨੇਕਾ ਗ਼ਜ਼ਲਾ ਪ੍ਰਕਾਸ਼ਿਤ ਹੋਈਆਂ ਜਿਵੇਂ
ਦੀਪਕ ਦੀ ਲੌ (ਗਜ਼ਲ ਸੰਗ੍ਰਹਿ)
ਗਜ਼ਲ ਦੀ ਅਦਾ
ਗਜ਼ਲ ਦੀ ਖੁਸ਼ਬੂ
ਗਜ਼ਲ ਕੀ ਹੈ
ਗ਼ਜ਼ਲ ਦਾ ਬਾਂਕਪਨ
ਮਾਡਰਨ ਗ਼ਜ਼ਲ ਸੰਗ੍ਰਹਿ,
ਮੇਰੀਆਂ ਚੋਣਵੀਆਂ ਗ਼ਜ਼ਲਾਂ
ਦੀਵਾਨੇ-ਦੀਪਕ
ਆਲ ਲੈ ਮਾਏ ਸਾਂਭ ਕੂੰਜੀਆਂ (ਗੀਤ )
ਸਾਡਾ ਵਿਰਸਾ,ਸਾਡਾ ਦੇਸ਼
ਮਾਲਾ ਕਿਉਂ ਤਲਵਾਰ ਬਣੀ’ (ਮਹਾਂਕਾਵਿ ਬੰਦਾ ਸਿੰਘ ਬਹਾਦੁਰ ਜੀ )
ਭਰਥਰੀ ਹਰੀ (ਕਾਵਿ ਨਾਟ),
ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ ),
ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ),
ਸਿਕੰਦ ਗੁਪਤ (ਸੰਸਕ੍ਰਿਤ ਤੋਂ ਅਨੁਵਾਦਿਤ)

ਦੀਪਕ ਜੀ ਨੇ ਗ਼ਜ਼ਲਾਂ ਦੇ ਨਾਲ-ਨਾਲ ਕਾਫ਼ੀ ਗੀਤ ਵੀ ਲਿਖੇ। ਉਨ੍ਹਾਂ ਦੇ ਮਸ਼ਹੂਰ ਗੀਤਾਂ ਦੇ ਬੋਲ ਹਨ ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚਲੀਆਂ ਸਰਦਾਰੀ ਅਤੇ ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ, ਅਸਾਂ ਨੀ ਕਨੌੜ ਝੱਲਣੀ ,"ਜੁੱਤੀ ਲਗਦੀ ਹਾਣੀਆਂ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ " [੨]ਇਸ ਦੇ ਨਾਲ ਹੀ ਉਨ੍ਹਾਂ ਦੇ ਧਾਰਮਿਕ ਗੀਤਾਂ ਦੇ ਐਲ. ਪੀ. ਰਿਕਾਰਡ( ਐਚ. ਐਮ. ਵੀ. ਕੰਪਨੀ) ‘ਸਾਕਾ ਚਾਂਦਨੀ ਚੌਕ’ ਅਤੇ ‘ਗੁਰੂ ਨਾਨਕ ਦੇਵ ਦੀਆਂ ਸਾਖੀਆਂ’ ਵੀ ਆਏ |

ਸਾਹਿਤਕ ਪੁਰਸਕਾਰ
ਦੀਪਕ ਜੀ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਹੋਏ,ਆਪ ਜੀ ਨੂੰ ਸ਼੍ਰੋਮਣੀ ਪੰਜਾਬੀ ਕਵੀ ਸਨਮਾਨ,ਸਾਹਿਤਕ ਅਕਾਦਮੀਕ ਪੁਰਸਕਾਰ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਬਾਬਾ-ਏ- ਗ਼ਜ਼ਲ ਐਵਾਰਡ, ਮੀਰ ਤਕੀ ਮੀਰ ਐਵਾਰਡ ਅਤੇ ਹੋਰ ਅਨੇਕਾਂ ਸਾਹਿਤਕ ਐਵਾਰਡਾਂ ਨਾਲ ਨਿਵਾਜਿਆ ਗਿਆ |

ਦੀਪਕ ਗ਼ਜ਼ਲ ਸਕੂਲ
ਗ਼ਜ਼ਲ ਦੇ ਵਿਸਤਾਰ ਲਈ ‘ਦੀਪਕ ਗ਼ਜ਼ਲ ਸਕੂਲ’ ਦੀ ਸਥਾਪਨਾ ਕੀਤੀ | ਉਨ੍ਹਾਂ ਦੇ ਲਗਭਗ 350 ਦੇ ਕਰੀਬ ਸ਼ਾਗਿਰਦ ਰਹੇ(ਜਿਨਾਂ ਵਿੱਚੋਂ ਹਰਬੰਸ ਲਾਲ ਸ਼ਰਮਾ, ਅਮਰਜੀਤ ਸੰਧੂ, ਧਵਨ, ਗੁਰਦਿਆਲ ਰੋਸ਼ਨ, ਸੁਲਖਨ ਸਰਹੱਦੀ, ਅਮਰਜੀਤ ਢਿੱਲੋ, ਜਾਗਜੀਤ ਜੱਗਾ, ਮਲਕੀਤ, ਤਿਰਲੋਕ ਵਰਮਾ, ਜਗਰੂਪ ਮਾਨ ਆਦਿ ਮੁੱਖ ਸ਼ਾਗਿਰਦ ਰਹਿ ਹਨ|
ਦੀਪਕ ਜੀ ਨੇ ਕਾਫ਼ੀ ਗਰੀਬੀ ਦਾ ਵੀ ਸਾਹਮਣਾਂ ਕਰਨਾ ਪਿਆ,ਜਿਸਨੂੰ ਚਾਨਣ ਗੋਬਿੰਦਪੂਰੀ ਜੀ ਦਾ ਦੀਪਕ ਜੀ ਬਾਰੇ ਹੇਠਲਾ ਸ਼ੇਅਰ ਦਰਸਾਉਂਦਾ ਹੈ | "ਦੀਪਕ ਦਾ ਨਾਮ ਫੇਰ ਮੈਂ ਉਸ ਨੂੰ ਚਿਤਾਰਿਆ, ਉਸ ਆਖਿਆ ਕਿ ਉਹ ਨੂੰ ਗਰੀਬੀ ਨੇ ਮਾਰਿਆ।


ਆਖਰੀ ਸਮਾਂ
12 ਫ਼ਰਵਰੀ 2005 ਨੂੰ 85 ਸਾਲ ਦੀ ਉਮਰ ਵਿੱਚ ਇਸ ਦੁਨਿਆਂ ਨੂੰ ਅਲਵਿਦਾ ਕਹਿ ਗਏ |ਉਨ੍ਹਾਂ ਦੇ ਜੀਵਨ ਅਤੇ ਲੇਖਨ ਤੇ 'ਦੀਪਕ ਦੀ ਦੀਪਮਾਲਾ' 'ਭੁਪਿੰਦਰ ਜੈਤੋ ਜੀ' ਨੇ ਲਿੱਖੀ ਹੈ, ਜਿਸਨੂੰ ਜੈਤੋ ਵਿਖੇ 20 ਜਨਵਰੀ,2008 ਨੂੰ ਸੁਰਜੀਤ ਪਾਤਰ ਜੀ ਅਤੇ ਗਿਆਨਪੀਠ ਗੁਰਦਿਆਲ ਸਿੰਘ ਦੀ ਅਗੁਵਾਈ ਹੇਠ ਰਿਲੀਜ਼ ਕਿਤਾ ਗਿਆ ਸੀ | ਉਨ੍ਹਾਂ ਦੀ ਮਹਾਨ ਸ਼ਾਇਰੀ ਅੱਜ ਵੀ ਸ਼ਾਇਰੀ ਦੇ ਸ਼ੌਕੀਨਾ ਲਈ ਕਿਸੇ ਅਮ੍ਰਿਤਜਲ ਵਰਗੀ ਹੈ, ਅਤੇ ਪੰਜ਼ਾਬੀ ਗਜ਼ਲਗੋ ਅਤੇ ਸ਼ਾਇਰਾਂ ਨੂੰ ਸੇਧ ਦੇ ਰਹੀ ਹੈ |




       
                        ਸ਼ਾਇਰ ਦਾ ਪਹਿਲਾ ਫ਼ਰਜ਼

ਕਮੀ ਧੰਨ ਦੀ ਰਹੇ ਲੇਕਿਨ, ਚੱਲਣ ਦੀ ਨਾ ਕਮੀ ਹੋਵੇ
ਉਹ ਮੁਸਕਰਾਉਂਦੇ ਨੇ ਉਨਾ ਜਿਨੀ ਦਿਲ ਅੰਦਰ ਨਮੀ ਹੋਵੇ
ਸਿਆਣੇ ਕਹਿੰਦੇ ਨੇ ਹਰ ਆਦਮੀ ਸ਼ਾਇਰ ਨਹੀ ਹੁੰਦਾ
ਮਗਰ ਸ਼ਾਇਰ ਦਾ ਪਹਿਲਾ ਫ਼ਰਜ ਹੈ ਉਹ ਆਦਮੀ ਹੋਵੇ

_____________________________

172
Shayari / Re: ਵਰ ਕਿ ਸਰਾਪ,,,
« on: February 26, 2014, 12:30:31 AM »
ਜਦ ਤਕ ਪੰਜ ਦਰਿਆ ਨਾ ਥੰਮਣ
ਵਗਦਾ ਰਹੇ ਤੇਰਾ ਖੂਹ ਮਿੱਤਰਾ
ਵਧੇ ਫੁੱਲੇ ਤੇ ਜਵਾਨੀ ਮਾਣੇ
ਖੁਸ਼ ਹੀ ਰਹੇ ਤੇਰੀ ਰੂਹ ਮਿੱਤਰਾ
ਜੀਵੇ ਤੇਰੀ ਭਾਰਤ ਮਾਤਾ
ਜਿਸਦਾ ਤੂੰ ਰਖ਼ਵਾਲਾ ਏਂ
ਜੀਵੇ ਤੇਰੀ ਅੱਲੜ੍ਹ ਜੱਟੀ
ਜਿਸਦਾ ਤੂੰ ਮਤਵਾਲਾ ਏਂ
ਜੀਵਣ ਤੇਰੇ ਲੋਕ ਗੀਤ
ਜੋ ਪਾਉਣ ਕਲੇਜੇ ਧੂਹ ਮਿੱਤਰਾ

________________

173
Shayari / Re: ਹਰ ਵਾਰੀ,,,
« on: February 26, 2014, 12:09:32 AM »
           ਅਸਾਂ ਵੀ


ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ
ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ

ਕਿਸੇ ਦਿਸਣਾ, ਕਿਸੇ ਨੇ ਗੁੰਮ ਹੋਣਾ
ਕਿਸੇ ਗੁੰਬਦ, ਕਿਸੇ ਬੁਨਿਆਦ ਹੋਣਾ

ਮੇਰੇ ਨੇਰੇ ਤੇ ਤੇਰੀ ਰੌਸ਼ਨੀ ਦਾ
ਹੈ ਮਨ ਵਿਚ ਉਮਰ ਭਰ ਸੰਵਾਦ ਹੋਣਾ

ਸੁਲਗਦੇ ਲਫਜ਼ ਨੇ ਸੜ ਜਾਣਗੇ ਇਹ
ਨਹੀਂ ਇਹਨਾਂ ਕਦੇ ਫਰਿਆਦ ਹੋਣਾ

ਉਦੋਂ ਸਮਝਣਗੇ ਲੋਕੀਂ ਦਿਲ ਦੀ ਅੱਗ ਨੂੰ
ਸਿਵੇ ਵਿਚ ਜਦ ਇਹਦਾ ਅਨੁਵਾਦ ਹੋਣਾ

____________________

174
Shayari / Re: ਹਰ ਵਾਰੀ,,,
« on: February 22, 2014, 02:14:14 PM »
         ਪਰਤ ਕੇ



ਤੂੰ ਬਹੁਤ ਰੋਈ ਤੇ ਕੂਕੀ
ਉਹ ਨਾ ਆਇਆ ਪਰਤ ਕੇ

ਫੇਰ ਇਕ ਦਿਨ
ਤੇਰੇ ਮੁਖ `ਤੇ
ਮੁਸਕਰਾਹਟ ਪਰਤ ਆਈ

ਜਿੰਦਗੀ ਓ ਜਿੰਦਗੀ
ਮੋਤ ਕੋਲੋਂ ਤੂੰ ਕਦੇ ਨਹੀਂ ਹਾਰਦੀ
________________

175
Shayari / Re: ਵਰ ਕਿ ਸਰਾਪ,,,
« on: February 22, 2014, 01:59:48 PM »
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ

ਮੈਂ ਨਹੀਂ ਪਰਖਾਂਗਾ ਸ਼ੁਹਦੀ ਸੱਜ ਵਿਆਹੀ ਦਾ ਮਿਜ਼ਾਜ
ਪੈਰ ਦੀ ਝਾਂਜਰ ਚ’ ਜਿਸ ਦੇ ਵੀਰ ਦੇ ਸਿਰ ਦਾ ਵਿਆਜ
ਸੱਗੀਆਂ ਦੀ ਠੂਠੀ ਚੋਂ ਕੋਠੀ ਸੇਠ ਦੀ ਖੋਹਾਂਗਾ ਮੈਂ
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ

ਟਿੱਬਿਆਂ ਤੇ ਪਹਿਲਾਂ ਬੜ੍ਹੀ ਹੀ ਅੱਥਰੂਆਂ ਦੀ ਹੈ ਸਲ੍ਹਾਬ
ਹੁਣ ਤਾਂ ਊਣੇ ਵੀ ਰਹੇ ਨਾਂ ਮੇਰੇ ਸਤਲੁਜ ਤੇ ਚਨਾਬ
ਢਲ ਰਹੇ ਪਰਛਾਵਿਆਂ ਤੋਂ ਆਪਣੀ ਲੋਅ ਖੋਹਾਂਗਾ ਮੈਂ
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ

ਮੈਂ ਜਿੰਨ੍ਹਾਂ ਦੀ ਅੱਖ ਦੇ ਅੰਦਰ ਰੜ੍ਹਕਦਾ ਇੱਕ ਰੋੜ ਹਾਂ
ਮੈਂ ਜਿੰਨ੍ਹਾਂ ਦੀ ਐਸ਼ ਦੀ ਤਾਂ ਇੱਕ ਜ਼ਰੂਰੀ ਲੋੜ ਹਾਂ
ਉਨ੍ਹਾਂ ਦੇ ਮੂੰਹਾਂ ਦੀ ਲਾਲੀ ਕੰਮੀਆਂ ਤੇ ਚੋਆਂਗਾ ਮੈਂ
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ

____________________________

176
Shayari / ਹਰ ਵਾਰੀ,,,
« on: February 21, 2014, 11:03:12 PM »
           ਹਰ ਵਾਰੀ


ਹਰ ਵਾਰੀ ਆਪਣੇ ਹੀ ਅੱਥਰੂ
ਅੱਖੀਆਂ ਵਿਚ ਨਹੀ ਆਉਂਦੇ
ਕਦੀ ਕਦੀ ਸਾਡੇ ਪਿਤਰ ਵੀ ਰੋਂਦੇ
ਸਾਡੀਆਂ ਅੱਖਾਂ ਥਾਣੀ

____________
ਸੁਰਜੀਤ ਪਾਤਰ

177
Shayari / Re: ਵਰ ਕਿ ਸਰਾਪ,,,
« on: February 21, 2014, 09:36:33 PM »
ਹਰ ਥਾਂ ਖ਼ੂਨੋ ਖ਼ੂਨ ਹੈ ਧਰਤੀ
ਹਰ ਥਾਂ ਕਬਰਾਂ ਦੀ ਚੁੱਪ ਵਰਤੀ
ਅਮਨ ਕਿੱਥੇ ਮੈਂ ਦਫ਼ਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਂਵਾ
ਕਿਸ ਨੂੰ ਕਿਸ ਦਾ ਦਫ਼ਨ ਕਹੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ
ਆਹ ਕੋਈ ਮੇਰੀ ਭੈਣ ਜਿਹਾ ਹੈ
ਕਿਸ ਕਿਸ ਦਾ ਮੈਂ ਨਗਨ ਕੱਜੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਕੌਣ ਸਿਆਣ ਕਰੇ ਮਾਂ-ਪਿਓ ਦੀ
ਹਰ ਇੱਕ ਦੀ ਹੈ ਲਾਸ਼ ਇੱਕੋ ਜੀ
ਕਿਸ ਕਿਸ ਲਈ ਮੈਂ ਕਫ਼ਨ ਲਊਂਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਰੋ ਪਈਆਂ ਚਾਨਣੀਆਂ ਰਾਤਾਂ
ਮੁੱਕੀਆ ਦਾਦੀ ਮਾਂ ਦੀਆਂ ਬਾਤਾਂ
ਕਿੰਝ ਬੀਤੇ ਦਾ ਹਵਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਜਜ਼ਬੇ ਸਾਂਭ ਮੇਰੇ ਸਤਿਕਾਰੇ
ਮੋੜ ਦੇ ਮੇਰੇ ਗੀਤ ਪਿਆਰੇ
ਕਿੰਝ ਚਾਵਾਂ ਦਾ ਦਮਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

_______________

178
ਸੰਤ ਰਾਮ ਉਦਾਸੀ (20 ਅਪ੍ਰੈਲ 1939-11 ਜਨਵਰੀ 1986)ਦਾ ਜਨਮ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਵਿਖੇ ਹੋਇਆ। ਉਦਾਸੀ ਜਿਸ ਘਰ ਜਨਮ ਲਿਆ ਸੀ ਉਨ੍ਹੀਂ ਦਿਨੀਂ, ਇਸਦੀ ਸਮਾਜਿਕ, ਆਰਿਥਿਕ ਅਤੇ ਮਾਨਸਿਕ ਲੁਟ ਸਿੱਖਰਾਂ ਤੇ ਸੀ[੧]। ਚੂਹੜਿਆਂ ਨੂੰ ਦੁਹਰੀ ਗੁਲਾਮੀ ਦਾ ਜੀਵਨ ਭੋਗਣਾ ਪੈਂਦਾ ਸੀ, ਜਿਥੇ ਇਨ੍ਹਾਂ ਦੀ ਆਰਥਿਕ ਲੁੱਟ ਹੁੰਦੀ ਸੀ। ਸੰਤ ਰਾਮ ਉਦਾਸੀ ਨੇ ਨੀਵੀ ਜਾਤ ਵਿੱਚ ਜਨਮ ਲਿਆ। ਨੀਵੀ ਜਾਤ ਉਚੀ ਜਾਤ ਦੇ ਭਾਂਡਿਆ ਨੂੰ ਹੱਥ ਨਹੀ ਲਾ ਸਕਦੀ ਸੀ। ਕਿਉਂਕਿ ਭਿੱਟ ਚੜ ਜਾਣ ਦਾ ਡਰ ਬਣਿਆ ਰਹਿੰਦਾ ਸੀ। ਦੂਜਿਆ ਦਸੱਤਕਾਰ ਜਾਤਾਂ, ਨਾਈ, ਛੀਂਬੇ, ਝਿਊਰ, ਤਰਖਾਣ ਆਦਿ ਆਪਣੇ ਕਿੱਤੇ ਕਰਕੇ ਰੋਜ਼ੀ ਕਮਾਉਣ ਲਈ ਆਜ਼ਾਦ ਜੱਦਕਿ ਗੈਰ ਹੁਨਰੀ ਜਾਤ ਲਈ ਜਿੰਮੀਂਦਾਰਾਂ ਦੇ ਖੇਤਤਾਂ ਵਿੱਚ ਪਸ਼ੂਆਂ ਵਾਂਗ ਕੰਮ ਕਰਨਾ ਉਹਨਾ ਦਾ ਗੋਹਾ ਕੂੜਾ ਕਰਨ ਆਦਿ ਕੰਮ ਇੰਨ੍ਹਾਂ ਦੇ ਹਿੱਸੇ ਹੀ ਆਉਂਦਾ ਸੀ। ਭਾਵੇਂ ਚਮਿਆਰ ਜਾਤ ਨੀਵੀਂ ਜਾਤ ਵਰਗੀ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਚਮੜੇ ਦਾ ਕੰਮ ਕਰਦੇ ਹੋਣ ਕਰਕੇ ਕੱਚਾ ਮਾਲ ਮੁਫਤ ਮਿਲਣ ਕਾਰਨ ਆਰਥਿਕ ਤੌਰ ਆਪਣੇ ਵਿਕਾਸ ਵਲ ਤੇਜ ਗਤੀ ਨਾਲ ਵਧੀ ਹੈ। ਉਦਾਸੀ ਜੀ ਪੰਜਾਬੀ ਸਾਹਿਤ ਦੇ ਜੁਝਾਰੂ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੇ ਹਨ| ਆਪ ਜੀ ਦਾ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਵਿਚ ਇਕ ਕ੍ਰਾਂਤੀਕਾਰੀ ਹਸਤਾਖ਼ਰ ਹੈ। ਉਦਾਸੀ ਜੀ ਦੀਆਂ ਰਚਨਾਵਾਂ ਡੂੰਗੀ ਸੋਚ ਤੇ ਚੇਤਨਾ ਜਗਾਉਂਣ ਵਾਲੀਆਂ ਹਨ।

ਪੜ੍ਹਨਾ ਤੇ ਲਿਖਣਾ
ਸੰਤ ਰਾਮ ਉਦਾਸੀ ਨੇ ਘੋਰ ਗਰੀਬੀ ਵਿੱਚ ਪੜ੍ਹਾਈ ਜਾਰੀ ਰੱਖੀ। ਹੋਰ ਉਸ ਸਮੇਂ ਚੂਹੜਿਆਂ ਦੇ ਮੁੰਡਿਆਂ ਲਈ ਸਿਰਫ਼ ਸੀਰੀ ਰਲਣ ਤੋਂ ਸਿਵਾਂ ਹੋਰ ਸੋਚਿਆ ਵੀ ਨਹੀ ਜਾਂਦਾ ਸੀ। ਇਹ ਜਾਤ, ਅੱਜ ਵੀ ਜਿੰਮੀਦਾਰਾਂ ਨਾਲ ਸੀਰ ਕਰਦੀ ਹੇ। ਜਿੰਮੀਦਾਰਾਂ ਦੇ ਦਿਹਾੜੀ ਜਾਣ ਸਮੇਂ ਭਾਂਡੇ ਵੀ ਘਰੋਂ ਲਿਜਾਣੇ ਪੈਂਦੇ ਹਨ। ਇਹ ਜਾਤੀ, ਵਰਣ ਵੰਡ ਤੋਂ ਹੀ ਘੋਰ ਅਨਿਆਂ ਦਾ ਸ਼ਿਕਾਰ ਰਹੀ ਹੇ। ਕਿਉਂਕਿ ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵਿੜ ਸਨ। ਆਰੀਆ ਨੇ ਇਹਨਾਂ ਨੰ{ ਗੁਲਾਮ ਬਣਾ ਕੇ ਅਸੁਰ, ਦੈਂਤ, ਚੂੜੇ ਆਦਿ ਕਰਾਰ ਦੇ ਦਿੱਤੇ। ਇਸ ਜਾਤ ਦੇ ਆਤਮ ਸਨਮਾਨ ਹਾਸਲ ਕਰਨ ਦਾ ਲੰਬਾ ਸੰਘਰਸ਼ ਹੈ। ਸਿੱਖ ਕਾਲ ਵਿੱਚ ਇਹ ਜਾਤ ਮੁੜ ਆਪਣੀਆਂ ਕਰਤਾਰੀ ਸ਼ਕਤੀਆਂ ਉਜਾਗਰ ਕਰਕੇ, ਸਿੱਖ ਸੰਘਰਸ਼ ਨਾਲ ਜੁੜੀ। ਗੁਰੂ ਤੇਗ ਬਹਾਦਰ ਦਾ ਸ਼ੀਸ਼ ਦਿੱਲੀ ਤੋਂ ਲਿਆਉਣ ਦਾ ਮਾਣ ਇਸੇ ਜਾਤੀ ਦੇ ਭਾਈ ਜੈਤਾ ਉਰਫ਼ ਜੀਵਨ ੰਿਸੰਘ ਨੂੰ ਹਾਸਲ ਹੈ। ਸਿੱਖ ਸੰਘਰਸ਼ ਵਿੱਚ ਵੀ ਇਸ ਜਾਤ ਦੀਆਂ ਅਥਾਹ ਕੁਰਬਾਨੀਆਂ ਹਨ।

ਨਕਸਲ ਲਹਿਰ ਦਾ ਅਸਰ
ਇਹਨਾਂ ਸਮਾਜਿਕ, ਆਰਥਿਕ ਪ੍ਰਸਥਿਤੀਆਂ ਦੇ ਗੁੰਝਲਦਾਰ ਅਲਚਿਆ ਪਲਚਿਆ ਰਾਹੀ ਹੀ ਸੰਤ ਰਾਮ ਉਦਾਸ ਦਾ ਅਨੁਭਵ ਪ੍ਰਵਾਨ ਚੜ੍ਹਿਆ ਹੈ। ਉਸਨੂੰ ਅੱਖ਼ਾ ਖੋਲਣ ਤੋਂ ਲੈ ਕੇ ਅੰਤਲੀ ਘੜੀ ਤੱਕ ਇਹ ਜਾਤੀ ਕੋਹੜ ਦਾ ਵਿਤਕਰਾ ਹੰਢਾਉਣ ਪਿਆ। ਜਾਤੀ ਫਿਰਕੇ ਨੇ ਉਦਾਸੀ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ। ਸੰਤ ਰਾਮ ਉਦਾਸੀ ਨਾਮੀ ਇਕ ਹਰੀਜਨ ਨਾਮਧਾਰੀ ਨੇ ਗਵਰਨਮੈਂਟ ਸਕੂਲਤਾ ਤੋਂ ਪ੍ਰਭਾਵਿਤ ਹੋ ਆਪਣੇ ਹੁਣ ਦੇ ਪਿੰਡ ਸੰਤ ਨਗਰ ਆ ਕੇ ਨਾਮਧਾਰੀ ਨਾਲ ਡਰਾਮਾਂ ਖੇਡਣ ਦਾ ਸ਼ੋਂਕ ਦੱਸਿਆ। 1965 ਦੇ ਦੌਰ ਤੋਂ ਬਾਅਦ ਸੰਤ ਰਾਮ ਉਦਾਸੀ ਨੇ ਆਪਣੀ ਸਮਾਜਕ, ਰਾਜਸੀ ਸੋਝ ਰਾਹੀ ਇਹ ਅਨੁਭਵ ਕਰ ਲਿਆ ਸੀ ਕਿ ਭਾਰਤ ਅੰਦਰ ਕੰਮ ਕਰ ਰਹੀਆਂ ਅਖੋਤੀ ਕਮਿਊਨਿਸਟ ਪਾਰਟੀਆਂ ਸਮਾਜਿਕ ਤਬਦੀਲੀ ਦੀ ਜਾਮਨੀ ਨਹੀ ਭਰ ਸਕਦੀਆਂ। ਆਪਣੇ ਲੋਕਾਂ ਦੀ ਮੁਕਤੀ ਦੇ ਸੁਪਨੇ ਵੇਖਣ ਦਾ ਚਾਹਵਾਨ, ਸੰਤ ਰਾਮ ਉਦਾਸੀ ਨਕਸਲ ਬਾੜੀ ਲੋਕ ਯੁੱਧ ਦਾ ਇਕ ਦ੍ਰਿੜ ਸਿਪਾਹੀ ਸੀ। ਸੰਤ ਰਾਮ ਉਦਾਸੀ ਦਾ ਜੀਵਨ ਇੰਨੇ ਵਿਸ਼ਾਲ ਕੈਨਵਸ ਵਿਚ ਫੈਲਿਆ ਹੋਇਆ ਹੈ ਲੋਕ ਮੁਕਤੀ ਦੇ ਜੁਝਾਰੂ ਸਿਪਾਹੀ ਨੂੰ ਜਿੱਥੇ ਹਕੂਕਤ ਨੇ ਸਰੀਰਕ ਤੌਰ ਤੇ ਆਪਣੇ ਜੁਲਮਾਂ ਦਾ ਸਿਕਾਰ ਬਣਾਇਆ। ਉਥੇ ਉਸਨੂੰ ਹੋਰ ਮਾਨਸਿਕ ਤਸੀਹੇ ਵੀ ਦਿੱਤੇ ਗਏ। ਦਲਿੱਤ ਪਰਿਵਾਰ ਦੇ ਹੋਣ ਕਾਰਨ ਉਦਾਸੀ ਕੋਲ ਰੋਜੀ ਦਾ ਵਸੀਲਾ ਵੀ ਸਿਰਫ਼ ਸਕੂਲ ਮਲਾਜ਼ਮਤ ਹੀ ਸੀ। ਜਿਸ ਰਾਹੀਂ ਉਹ ਟੱਬਰ ਦਾ ਪੇਂਟ ਪਾਲਦਾ ਸੀ। ਉਹ ਉੱਚ ਕੋਟੀ ਦਾ ਕਵੀ, ਸਿਪਾਹੀ ਤੇ ਜਿੰਮੇਵਾਰ ਇਨਸਾਨ ਸੀ।

ਗ੍ਰਿਫਤਾਰੀ
ਸੰਤ ਰਾਮ ਉਦਾਸੀ ਦੀ ਗ੍ਰਿਫਤਾਰੀ 11-1-71 ਨੂੰ ਹੁੰਦੀ ਹੈ। ਉਸਨੂੰ ਬਹਾਦਰ ਸਿੰਘ ਵਾਲਾ ਦੀ ਪੁਲੀਸ ਦੇ ਸਪੈਸ਼ਲ ਸਟਾਫ ਨੇ ਗ੍ਰਿਫਤਾਰ ਕਰ ਲਿਆ। ਉਦਾਸੀ ਭਾਵੇਂ ਪਾਸ ਵਾਂਗ ਸ਼ਹੀਦ ਹੋ ਕੇ ਧਰੂ ਤਾਰੇ ਵਾਂਗ ਤਾ ਨਹੀ ਚਮਕ ਸਕਿਆ ਪਰ ਸਮੇ ਦਾ ਸੱਚ ਉਸ ਕੋਲ ਸੀ। ਪਰ ਜਦ ਇਸ ਵਕਤ ਦੀ ਗਰਦ ਗੁਬਾਰ ਬੈਠਕੇ ਇਤਿਹਾਸ ਨਿਖਰੇਗਾ ਤਾਂ ਉਦਾਸੀ ਦਾ ਸਹੀ ਮੁਲਾਕਣ ਹੋ ਸਕੇਗਾ। ਕਿਉਂਕਿ ਇਨਕਲਾਬੀ ਲਹਿਰ ਨੂੰ ਵਿਕਸਤ ਕਰਨ ਦਾ ਸੁਆਲ ਅੱਜੀ ਵੀ ਪਹਾੜ ਵਾਂਗ ਮੂੰਹ ਅੱਡੀ ਖੜ੍ਹਾ ਹੈ।

ਰਚਨਾਵਾਂ
ਅਧੂਰੀ ਸਵੈ ਗਾਥਾ।
ਓ ਲੈ ਆ ਤੰਗਲ਼ੀ।
ਚਿੱਠੀਆ ਵੰਡਣ ਵਾਲਿਆ।
ਵਰ ਕਿ ਸਰਾਪ।
ਦਿੱਲੀਏ ਦਿਆਲਾ ਦੇਖ਼।
ਕਾਲਿਆ ਕਾਵਾਂ ਵੇ।
ਹੁਣ ਤੁਹਾਡੀ ਯਾਦ ਵਿੱਚ।
ਇੱਕ ਸ਼ਰਧਾਂਜਲੀ - ਇੱਕ ਲਲਕਾਰ।
ਮਾਵਾਂ ਠੰਡੀਆਂ ਛਾਵਾਂ।
ਚਿੱਤ ਨਾ ਡੁਲਾਈਂ ਬਾਬਲਾ।
ਹੋਕਾ।
ਹਨ੍ਹੇਰੀਆਂ ਦੇ ਨਾਮ।
ਪੱਕਾ ਘਰ ਟੋਲੀਂ ਬਾਬਲਾ।
ਅੰਮੜੀ ਨੂੰ ਤਰਲਾ।
ਕੈਦੀ ਦੀ ਪਤਨੀ ਦਾ ਗੀਤ।


ਆਖ਼ਰੀ ਸਮਾਂ
ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਿਸ ਆਉਂਦੇ ਹੋਏ 06 ਨਵੰਬਰ 1986 ਨੂੰ ਰਸਤੇ ਵਿਚ ਰੇਲਗੱਡੀ ਵਿਚ ਹੀ ਉਨ੍ਹਾਂ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ 3 ਦਿਨ ਬਾਅਦ ਮਿਲੀ। ਉਦਾਸੀ ਜੀ ਭਾਵੇਂ ਜਿਸਮਾਨੀ ਤੌਰ ਤੇ ਜੱਗ ਤੋਂ ਰੁਖ਼ਸਤ ਹੋ ਗਏ ਨੇ ਪਰ ਆਪਣੀਆ ਲਿਖ਼ਤਾਂ ਰਾਹੀ ਅੱਜ ਵੀਂ ਜਿੰਦਾ ਹਨ ਅਤੇ ਚੇਤਨਾ ਪੈਦਾ ਕਰ ਰਹੇ ਹਨ|

                 






       


          ਵਰ ਕਿ ਸਰਾਪ

ਮੇਰੇ ਰੱਬਾ ਜੇ ਮੇਰੇ ਤੇ ਮਿਹਰ ਕਰਦਾ
ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ
ਇਹ ਵੀ ਗਲਤੀ ਜੇ ਭੁੱਲਕੇ ਹੋ ਗਈ ਸੀ
ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ
ਕੱਲੀ ਕਲਮ ਜੇ ਹੁੰਦੀ ਤਾਂ ਸਾਰ ਲੈਂਦਾ
ਮੱਲੋ ਮੱਲੀ ਤੂੰ ਅਣਖ਼ ਤੇ ਲਾਜ ਦਿੱਤੀ
ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣੈ
ਖ਼ਬਰੇ ਕੋਇਲ ਦੀ ਤਾਹੀਂਓ ਆਵਾਜ਼ ਦਿੱਤੀ
ਸੱਚ, ਨਿਮਰਤਾ, ਭੁੱਖ ਤੇ ਦੁੱਖ ਦਿੱਤਾ
ਦਾਤਾਂ ਵਿੱਚ ਜੋ ਤੂੰ ਦਾਤਾਰ ਦਿੱਤਾ
ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗੈ
ਜਦੋਂ ਵਿੱਚੇ ਤੂੰ ਲੋਕਾਂ ਦਾ ਪਿਆਰ ਦਿੱਤਾ
ਲੋਕ ਪਿਆਰ ਦੀ ਗੁੱਥਲੀ ਜੇ ਖੋਲ੍ਹਦਾ ਨਾ
ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ
ਨਾਲੇ ਪਿੰਡ ਦੇ ਚੌਧਰੀ ਖੁਸ਼ ਰਹਿੰਦੇ
ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ
ਤਿੰਨ ਬਾਂਦਰਾਂ ਤੇ ਮਹਾਂਕਾਵਿ ਲਿਖਕੇ
ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ
ਜਿਹੜੀ ਆਪ ਵਿਕਦੀ ਆਵੇ ਵੇਚ ਲੈਂਦੇ
ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ
ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ
ਤਵਾ ਸਾਡਾ ਸਪੀਕਰ ਤੇ ਲੱਗ ਜਾਂਦਾ
ਟੈਲੀਵਿਜ਼ਨ ’ਤੇ ਕਿਸੇ ਮੁਟਿਆਰ ਦੇ ਸੰਗ
ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ
ਲੰਡਨ ਵਿੱਚ ਵਿਸਾਖੀ ਦੀ ਸਾਈ ਹੁੰਦੀ
ਪੈਰ ਧੋਣੇ ਸੀ ਸਾਡੇ ਧਨਵੰਤੀਆਂ ਨੇ
ਗੱਫ਼ਾ ਦੇਗ ਦਾ ਪੰਜਾ ਪਿਆਰਿਆਂ ’ਚੋਂ
ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ
ਸਾਡੀ ਲੰਡਨ ਦੀ ਟਿਕਟ ਦੇ ਨਾਲ ਨੱਥੀ
ਸਾਡੀ ਪਤਨੀ ਦਾ ਟਿਕਟ ਵੀ ’ਬਾਂਈਡ’ ਹੁੰਦਾ
ਕੱਚੇ ਕੋਠੇ ਵਿੱਚ ਬਾਕੀ ਤਾਂ ਜੰਮ ਲਏ ਸੀ
ਇੱਕ ਬੱਚਾ ਤਾਂ ’ਮੇਡ ਇਨ ਇੰਗਲੈਂਡ’ ਹੁੰਦਾ
ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ?
ਗੱਲ ਗੱਲ ਤੇ ਸਾਡੀ ਅਗਵਾਈ ਹੁੰਦੀ
ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ
ਨਾਲ ਪੁਲਸ ਦੇ ਸੀਟੀ ਮਿਲਾਈ ਹੁੰਦੀ
ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ
ਕਾਰ ਕਦੇ ਕਦਾਈਂ ਹੀ ਖੜੀ ਰਿੰਹਦੀ
ਨਾਲੇ ਵਿਹੜੇ ਦੀਆਂ ਭੰਗਣਾਂ ਸ਼ੀਰਨਾਂ ਵਿੱਚ
ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ
ਲੋਕ ਪਿਆਰ ਦਾ ਕੇਹਾ ਤੈਂ ਵਰ ਦਿੱਤੈ
ਕਿ ਸਾਡੇ ਲੱਗੀ ਸਰਾਪਾਂ ਦੀ ਝੜੀ ਰਹਿੰਦੀ
ਲੈ ਕੇ ਕੱਫ਼ਣ ਸਰਹਾਣੇਂ ਹਾਂ ਨਿੱਤ ਸੌਂਦੇ
ਚੱਤੋ ਪਹਿਰ ਦਿਮਾਗ ਵਿੱਚ ਮੜ੍ਹੀ ਰਹਿੰਦੀ

______________________

179
Gup Shup / Re: Song ur listening to?
« on: February 20, 2014, 11:41:53 PM »
ਪੰਛੀ, ਨਦੀਆ, ਪਵਨ ਕੇ ਝੋਕੇਂ, ਕੋਈ ਸਰਹੱਦ ਨਾ ਇਨੇ ਰੋਕੇ
ਸਰਹੱਦ ਇਨਸਾਨੋ ਕੇ ਲਿਏ ਹੈ, ਸੋਚੋ ਤੁੰਮ ਨੇ ਔਰ ਮੈਨੇ ਕਿਆ ਪਾਇਆ ਇਨਸਾਨ ਹੋ ਕੇ
_____________________________________________

180
Fun Time / Re: Dialogues of Hindi Cinema ...
« on: February 13, 2013, 11:06:16 AM »
ਮੁਝੇ ਹਰਾ ਕਰ ਕੋਈ ਮੇਰੀ ਜਾਨ ਵੀ ਲੇ ਜਾਏ, ਮੁਝੇ ਮਨਜੂਰ ਹੈ... ਲੇਕਿਨ ਧੋਖਾ ਦੇਨੇ ਵਾਲੇ ਕੋ ਮੈ ਦੋਬਾਰਾ ਮੋਕਾ ਨਹੀ ਦੇਤਾ

Pages: 1 ... 4 5 6 7 8 [9] 10 11 12 13 14 ... 99