December 21, 2024, 08:19:47 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 3 4 5 6 7 [8] 9 10 11 12 13 ... 99
141
Lok Virsa Pehchaan / ਪੰਜਾਬੀ ਭਾਸ਼ਾ,,,
« on: March 02, 2014, 05:19:25 PM »
ਪੰਜਾਬੀ (ਸ਼ਾਹਮੁਖੀ: ‎پنجابی‎) ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਭਾਸ਼ਾ ਹੈ। ਇਹ ਭਾਸ਼ਾਵਾਂ ਦੇ ਹਿੰਦ-ਇਰਾਨੀ ਪਰਵਾਰ ਵਿੱਚੋਂ ਹਿੰਦ-ਯੂਰਪੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਇਸ ਤੋਂ ਬਿਨਾਂ ਸ਼ਬਦ "ਪੰਜਾਬੀ" ਨੂੰ ਪੰਜਾਬ ਨਾਲ ਸਬੰਧਤ ਕਿਸੇ ਵੀ ਚੀਜ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖਿੱਤੇ ਦੇ ਰਹਿਣ ਵਾਲਿਆ ਨੂੰ ਪੰਜਾਬੀ ਹੀ ਕਿਹਾ ਜਾਂਦਾ ਹੈ।
"ਐਥਨੋਲੋਗ" 2005 (ਬੋਲੀਆਂ ਨਾਲ਼ ਸਬੰਧਤ ਇਕ ਵਿਸ਼ਵਗਿਆਨਕੋਸ਼) ਮੁਤਾਬਕ ਪੰਜਾਬੀ ਨੂੰ 8.8 ਕਰੋੜ ਲੋਕ ਬੋਲਦੇ ਹਨ, ਜਿਸ ਨਾਲ ਪੰਜਾਬੀ ਸਮੁੱਚੀ ਦੁਨੀਆਂ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦਸਵੀਂ ਬੋਲੀ ਹੈ। 2008 ਵਿਚ ਪਾਕਿਸਤਾਨ ਦੀ ਮਰਦਮਸ਼ੁਮਾਰੀ ਮੁਤਾਬਕ ਪਾਕਿਸਤਾਨ ਵਿਚ 76,334,300 ਲੋਕ ਪੰਜਾਬੀ ਬੋਲਦੇ ਹਨ ਅਤੇ 2001 ਵਿਚ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਭਾਰਤ ਵਿਚ 29,102,477 ਲੋਕ ਪੰਜਾਬੀ ਬੋਲਦੇ ਹਨ।
ਇਸ ਦੀਆਂ ਦੋ ਮੁੱਖ ਉਪ-ਬੋਲੀਆਂ ਹਨ- ਪੂਰਬੀ ਪੰਜਾਬੀ ਅਤੇ ਲਹਿੰਦੀ ਪੰਜਾਬੀ। ਲਹਿੰਦੀ ਪੰਜਾਬੀ, ਪੂਰਬੀ ਪੰਜਾਬੀ ਅਤੇ ਪੱਛਮੀ ਪਹਾੜੀ ਬੋਲੀਆਂ ਨੂੰ ਮਿਲਾ ਕੇ ਪੰਜਾਬੀ ਆਪਣੇ ਸੁਰ-ਵਿਗਿਆਨ ਕਰਕੇ ਅਜੋਕੀ ਹਿੰਦ-ਯੂਰਪੀ ਬੋਲੀਆਂ ਦੇ ਪਰਿਵਾਰ ਵਿਚੋਂ ਸਭ ਤੋਂ ਵੱਖਰੀ ਬੋਲੀ ਜਾਪਦੀ ਹੈ। ਪੰਜਾਬੀ ਦੀਆਂ ਕਈ ਉਪ-ਬੋਲੀਆਂ ਹਨ, ਪਰ ਮਾਝੀ ਨੂੰ ਸਭ ਤੋਂ ਅਮੀਰ ਉਪ-ਬੋਲੀ ਮੰਨਿਆ ਜਾਂਦਾ ਹੈ। ਇਹ ਉਪ-ਬੋਲੀ ਪੁਰਾਣੇ ਪੰਜਾਬ ਦੇ ਮਾਝਾ ਖ਼ਿੱਤੇ ਵਿੱਚ ਬੋਲੀ ਜਾਂਦੀ ਹੈ ਜਿਸ ਦਾ ਕੇਂਦਰ ਅਜੋਕੇ ਅੰਮ੍ਰਿਤਸਰ ਅਤੇ ਲਾਹੌਰ ਵਿਚ ਹੈ। ਇਸ ਉਪ-ਬੋਲੀ ਦੀ ਵਰਤੋਂ ਪੰਜਾਬੀ ਦੀਆਂ ਕਿਤਾਬਾਂ ਲਿਖਣ ਵਿਚ ਹੁੰਦੀ ਹੈ।
ਇਹ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਸੂਬੇ ਦੀ ਸਰਕਾਰੀ ਬੋਲੀ ਹੈ ਅਤੇ ਨੇੜਲੇ ਸੂਬਿਆਂ ਜਿਵੇਂ ਕਿ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਆਦਿ ਵਿਚ ਵੀ ਬੋਲੀ ਜਾਂਦੀ ਹੈ। ਪੰਜਾਬੀ ਨੂੰ ਹਰਿਆਣਾ ਅਤੇ ਦਿੱਲੀ ਵਿਚ ਦੂਜੀ ਅਤੇ ਤੀਜੀ ਭਾਸ਼ਾ ਦਾ ਦਰਜਾ ਹਾਸਲ ਹੈ।


ਇਤਿਹਾਸ
ਜਨਗਣਨਾ ਦੇ ਅਧਾਰ ਤੇ ਭਾਰਤ ਵਿਚ ਪੰਜਾਬੀ ਬੋਲਣ ਵਾਲੇ ਦੀ ਗਿਣਤੀ
___________________________________________
ਸਾਲ  \ ਭਾਰਤ ਦੀ ਅਬਾਦੀ \ ਭਾਰਤ ਵਿਚ ਪੰਜਾਬੀ ਬੋਲਣ ਵਾਲੇ \ ਪ੍ਰਤੀਸ਼ਤ
___________________________________________
1971\ 548,159,652     \       14,108,443           \ ।2.57%
___________________________________________
1981   \ 665,287,849  \       19,611,199           \2.95%
___________________________________________
1991   \ 838,583,988   \      23,378,744           \2.79%
___________________________________________
2001   \1,028,610,328   \      29,102,477           \2.83%
___________________________________________
2011 \1,210,193,422   \     33,038,280           \ 2.73%
___________________________________________

ਪੰਜਾਬੀ ਹੋਰਨਾਂ ‍ਦੱਖਣੀ ਏਸ਼ੀਆਈ ਬੋਲੀਆਂ ਦੀ ਤਰ੍ਹਾਂ ਹੀ ਇੱਕ ਭਾਰਤੀ-ਆਰਿਯਨ ਭਾਸ਼ਾ ਹੈ|
ਪੰਜਾਬੀ ਨੂੰ ਉਨ੍ਹਾਂ ਸਾਰੇ ਮੁਲਕਾਂ ਵਿੱਚ ਵੀ ਘੱਟ-ਗਿਣਤੀ ਭਾਸ਼ਾ ਦੇ ਤੌਰ ਉੱਤੇ ਬੋਲਿਆ ਜਾਂਦਾ ਹੈ, ਜਿੱਥੇ ਵੀ ਪੰਜਾਬੀ ਗਏ ਹਨ, ਜਿਵੇਂ ਕਿ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਖਾਸ ਕਰਕੇ ਕੈਨੇਡਾ, ਜਿੱਥੇ ਕਿ ਪੰਜਾਬੀ ਕੈਨੇਡਾ ਦੀ ਮਰਦਮਸ਼ੁਮਾਰੀ ਦੇ ਮੁਤਾਬਕ ਚੌਥੀ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਰਚਨਾ ਕੀਤੀ ਗਈ ਹੈ। ਇਹ ਭੰਗੜਾ ਸੰਗੀਤ ਦੀ ਬੋਲੀ ਹੈ, ਜਿਸ ਨੇ ਦੱਖਣੀ ਏਸ਼ੀਆ ਅਤੇ ਸੰਸਾਰ ਭਰ ਵਿੱਚ ਚੰਗਾ ਨਾਮਣਾ ਖੱਟਿਆ ਹੈ।
ਪੰਜਾਬੀ ਸੱਭਿਆਚਾਰ ਭਾਰਤ ਅਤੇ ਪਾਕਿਸਤਾਨ ਵਿੱਚ ਹੋਈ 1947 ਈਸਵੀ ਦੀ ਵੰਡ ਕਰਕੇ ਪ੍ਰਭਾਵਤ ਹੋਇਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੰਡੇ ਹੋਏ ਦੇਸ਼ਾਂ ਅਤੇ ਧਾਰਮਿਕ ਸਬੰਧਾਂ ਨੂੰ ਆਪਸ ਵਿੱਚ ਜੋੜਦਾ ਹੈ।
ਨਵੀਂ ਪੰਜਾਬੀ ਸ਼ਬਦਾਵਲੀ ਹੋਰ ਭਾਸ਼ਾਵਾਂ, ਜਿਵੇਂ ਹਿੰਦੀ, ਫ਼ਾਰਸੀ, ਅਤੇ ਅੰਗਰੇਜ਼ੀ ਤੋਂ ਪ੍ਰਭਾਵਤ ਹੈ, ਹੋਰ ਉੱਤਰੀ ਭਾਰਤੀ ਭਾਸ਼ਾਵਾਂ ਵਾਂਗ ਇਸ ਦਾ ਵੀ ਵਿਕਾਸ ਸੰਸਕ੍ਰਿਤ ਤੋਂ ਹੋਇਆ ਹੈ। ਪੰਜਾਬੀ ਦੇ ਕਈ ਰੂਪ ਹਨ, ਜਿਵੇਂ ਕਿ ਪੱਛਮੀ ਪੰਜਾਬ ਵਿੱਚ ਲਹਿੰਦਾ ਅਤੇ ਪੂਰਬੀ ਪੰਜਾਬ ਵਿੱਚ ਸਿਰਆਕੀ, ਹਿੰਦਕੋ, ਮਾਝੀ, ਪੋਠੋਹਾਰੀ, ਪਰ ਇਹ ਪੰਜਾਬੀ ਦੇ ਸਾਹਮਣੇ ਨਿਗੁਣੇ ਜਿਹੇ ਹੀ ਹਨ।
ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਈ ਲਿੱਪੀਆਂ ਹਨ, ਜੋ ਕਿ ਖੇਤਰ ਅਤੇ ਇਸ ਦੇ ਉਪਭਾਸ਼ਾ ਦੇ ਨਾਲ ਨਾਲ ਬੋਲਣ ਵਾਲੇ ਦੇ ਖੇਤਰ ਉੱਤੇ ਵੀ ਨਿਰਭਰ ਕਰਦਾ ਹੈ। ਭਾਰਤ ਪੰਜਾਬ ਦੇ ਸਿੱਖ ਅਤੇ ਹੋਰ ਇਸ ਨੂੰ ਗੁਰਮੁਖੀ ਵਿੱਚ ਲਿਖਦੇ ਹਨ। ਹਿੰਦੂ ਅਤੇ ਨੇੜੇ ਦੇ ਸੂਬਿਆਂ ਦੇ ਵਾਸੀ ਇਸ ਨੂੰ ਦੇਵਨਾਗਰੀ ਵਿੱਚ ਲਿਖਦੇ ਹਨ। ਪੱਛਮੀ ਪੰਜਾਬ ਵਿੱਚ ਸ਼ਾਹਮੁਖੀ ਵਰਣਮਾਲਾ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਗੁਰਮੁਖੀ ਅਤੇ ਸ਼ਾਹਮੁਖੀ ਪੰਜਾਬੀ ਨੂੰ ਲਿਖਣ ਦੇ ਦੋ ਆਮ ਢੰਗ ਹਨ। ਸਮੇਂ ਨਾਲ ਪੰਜਾਬੀਆਂ 'ਚ ਲਿੱਪੀਆਂ ਦੀ ਸਾਂਝ ਖਤਮ ਹੁੰਦੀ ਜਾ ਰਹੀ ਹੈ। ਭਾਰਤੀ ਤੇ ਪਾਕਿਸਤਾਨੀ ਪੰਜਾਬੀ ਹੁਣ ਕੇਵਲ ਪੰਜਾਬੀ ਨੂੰ ਬੋਲਾਂ ਰਾਹੀਂ ਸਮਝ ਸਕਦੇ ਹਨ, ਪਰ ਲਿੱਪੀ ਦੇ ਰੂਪ 'ਚ ਨਹੀਂ।
ਅੰਗਰੇਜ਼ੀ ਵਾਂਗ ਹੀ, ਪੰਜਾਬੀ ਦੁਨੀਆਂ ਭਰ ਵਿੱਚ ਫੈਲ ਗਈ ਅਤੇ ਇਸ ਵਾਂਗ ਹੀ ਉੱਥੋਂ ਦੇ ਸਥਾਨਕ ਸ਼ਬਦਾਂ ਨਾਲ ਮਿਲ ਕੇ ਆਪਣਾ ਵਿਕਾਸ ਕੀਤਾ। ਹਾਲਾਂਕਿ ਬਹੁਤ ਸ਼ਬਦ ਹਿੰਦੀ-ਉਰਦੂ ਅਤੇ ਅੰਗਰੇਜ਼ੀ ਤੋਂ ਆਏ ਹਨ, ਪਰ ਪੰਜਾਬੀ ਵਿੱਚ ਸਪੇਨੀ ਅਤੇ ਡੱਚ ਤੋਂ ਵੀ ਸ਼ਬਦ ਆ ਗਏ ਹਨ। ਇਸ ਕਰਕੇ ਇੱਕ ਵਿਲੱਖਣ ਦੀਸਪੁਰਾ ਪੰਜਾਬੀ ਉੱਭਰ ਰਹੀ ਹੈ। ਕਿਉਂਕਿ ਪੰਜਾਬੀ ਵਿੱਚ ਸ਼ਬਦਾਂ ਦੀ ਪਹਿਲਾਂ ਕੋਈ ਗਿਣਤੀ ਨਹੀਂ ਹੈ, ਇਸ ਕਰਕੇ ਲੱਗਦਾ ਹੈ ਕਿ ਦੀਸਪੁਰਾ ਪੰਜਾਬੀ ਭਾਰਤੀ ਖੇਤਰ ਵਿੱਚ ਮੌਜੂਦ ਰੂਪ ਤੋਂ ਭਵਿੱਖ ਬਣਾਏਗੀ।


ਸੁਰਾਤਮਕ ਭਾਸ਼ਾ
ਪੰਜਾਬੀ ਦੀ ਇੱਕ ਖਾਸ ਗੱਲ ਜੋ ਇਸਨੂੰ ਦੂਜੀਆਂ ਇੰਡੋ-ਯੂਰਪੀ ਅਤੇ ਭਾਰਤੀ ਭਾਸ਼ਾਵਾਂ ਤੋਂ ਅੱਡ ਕਰਦੀ ਹੈ, ਉਹ ਹੈ ਇਸਦਾ ਸੁਰਾਤਮਕ ਹੋਣਾ। ਪੰਜਾਬੀ ਵਿੱਚ ਪੰਜ ਸੁਰ ਧੁਨੀਆਂ /ਘ/, /ਝ/, /ਢ/, /ਧ/, /ਭ/ ਹਨ। ਇਸ ਤੋਂ ਇਲਾਵਾ /ਹ/ ਧੁਨੀ ਵੀ ਸ਼ਬਦ ਵਿੱਚ ਆਪਣੇ ਸਥਾਨ ਅਨੁਸਾਰ ਸੁਰ ਵਿੱਚ ਬਦਲ ਜਾਂਦੀ ਹੈ। ਸ਼ਬਦਾਂ ਦੀ ਮੁੱਢਲੀ ਸਥਿਤੀ ਵਿੱਚ /ਘ,ਝ,ਢ,ਧ,ਭ/ ਧੁਨੀਆਂ ਨੀਵੀਂ ਸੁਰ ਦਾ ਉਚਾਰਣ ਕਰਦੀਆਂ ਹਨ। ਇਸ ਆਦਿ-ਸਥਿਤੀ ਵਿੱਚ /ਕ,ਚ,ਟ,ਤ,ਪ/ ਵਿੱਚ ਰੂਪਾਂਤਰਿਤ ਹੋ ਕੇ, ਨਾਲ ਦੀ ਨਾਲ ਸ੍ਵਰ ੳੱਤੇ ਨੀਵੀਂ ਸੁਰ ਨੂੰ ਪ੍ਰਗਟ ਕਰਦੀਆਂ ਹਨ। ਉਦਹਾਰਣ ਦੇ ਤੌਰ ਤੇ ਜਦੋਂ /ਘ/ ਧੁਨੀ ਸ਼ਬਦ ਦੇ ਸ਼ੁ੍ਰੂ ਵਿੱਚ ਆਉਦੀਂ ਹੈ ਤਾਂ ਇਸਦੀ ਅਵਾਜ਼ /ਕ/ ਧੁਨੀ ਦੇ ਨੇੜੇ ਹੁੰਦੀ ਹੈ ਅਤੇ ਇਸ ਨਾਲ ਇੱਕ ਡਿੱਗਦੀ ਸੁਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ 'ਘੋੜਾ' ਸ਼ਬਦ ਵਿੱਚ /ਕ/ ਧੁਨੀ ਨਾਲ ਇੱਕ ਡਿੱਗਦੀ ਸੁਰ ਹੈ ਜਿਸ ਨਾਲ ਇਹ /ਘ/ ਧੁਨੀ ਬਣਦੀ ਹੈ। ਇਸ ਤਰ੍ਹਾਂ ਇਸ ਸ਼ਬਦ ਦੀ IPA ਵਿੱਚ ਬਣਾਵਟ ""/kòɽa/"" ਹੋਵੇਗੀ। ਜੇਕਰ ਅਸੀਂ ਇਸ ਵਿੱਚੋਂ ਇਸਦੀ ਡਿੱਗਦੀ ਸੁਰ ਨੂੰ ਹਟਾ ਦਈਏ ਤਾਂ ਇਸਦਾ ਉਚਾਰ ""ਕੋੜਾ" ਹੋ ਜਾਵੇਗਾ ਅਤੇ ਜੇਕਰ ਅਸੀਂ /ਕ/ ਧੁਨੀ ਦੇ ਬਾਅਦ ਚੜ੍ਹਦੀ ਸੁਰ ਦੀ ਵਰਤੋਂ ਕਰੀਏ ਤਾਂ ਇਸ ਦਾ ਉਚਾਰਣ ""ਕੋਹੜਾ"" ਹੋ ਜਾਵੇਗਾ। ਇਸ ਨੂੰ IPA ਵਿੱਚ ""/kóɽa/"" ਲਿਖਿਆ ਜਾਵੇਗਾ। ਠੀਕ ਇਸੇ ਤਰ੍ਹਾਂ ਬਾਕੀ ਦੀਆਂ ਚਾਰ ਧੁਨੀਆਂ ਨਾਲ ਵੀ ਹੁੰਦਾ ਹੈ। ਸ਼ਬਦ ਦੀ ਅੰਤਲੀ ਸਥਿਤੀ ਵਿੱਚ /ਘ,ਝ,ਢ,ਧ,ਭ/ ਕ੍ਰਮਪੂਰਵਕ /ਗ, ਜ, ਡ, ਬ, ਦ/ ਵਿੱਚ ਤਬਦੀਲ ਹੋ ਕੇ ਨਾਲ ਲੱਗਦੇ ਅਗਲੇ ਸ੍ਵਰ ਉੱਤੇ ਉੱਚੀ ਸ੍ਵਰ ਸਹਿਤ ਉਚਾਰੀਆਂ ਜਾਂਦੀਆਂ ਹਨ।

ਉਪਭਾਸ਼ਾਵਾਂ
ਮਾਝੀ
ਆਵਾਂਕਰੀ
ਬਾਰ ਦੀ ਬੋਲੀ
ਬਣਵਾਲੀ
ਭੱਤਿਆਣੀ
ਭੈਰੋਚੀ
ਚਾਚਛੀ
ਚਕਵਾਲੀ
ਚੰਬਿਆਲੀ
ਚੈਨਵਰੀ
ਧਨੀ
ਦੋਆਬੀ
ਘੇਬੀ
ਗੋਜਰੀ
ਹਿੰਦਕੋ
ਜਕਤੀ
ਮੁਲਤਾਨੀ
ਕੰਗਰੀ
ਕਚੀ
ਲੁਬੰਕੀ
ਮਲਵਈ
ਪਹਾੜੀ
ਪੀਂਦੀਵਾਲੀ
ਪੋਵਾਢੀ
ਪਉਂਚੀ
ਪੇਸ਼ਵਾਰੀ
ਰਾਤੀ
ਸ੍ਵਏਨ
ਥਲੋਚਰੀ
ਵਜੀਰਵਾਦੀ


ਲਿਪੀ   
ਗੁਰਮੁਖੀ ਲਿਪੀ, ਸ਼ਾਹਮੁਖੀ ਲਿਪੀ, ਦੇਵਨਾਗਰੀ ਲਿਪੀ

142
Gup Shup / Re: Thought of the day
« on: March 02, 2014, 04:28:31 PM »
ਹਰੇਕ ਮਾਂ ਨੂੰ ਇਕ ਧੀ ਚਾਹੀਦੀ ਹੁੰਦੀ ਹੈ, ਉਹ ਗੱਲਾਂ ਕਰਨ ਲਈ, ਜਿਹਡ਼ੀਆਂ ਕੇਵਲ ਧੀ ਨਾਲ ਹੀ ਕੀਤੀਆਂ ਜਾ ਸਕਦੀਆਂ ਹਨ
__________________________________________________________________
ਮਾਲਾ ਮਣਕੇ

143
Fun Time / Re: Dialogues of Hindi Cinema ...
« on: March 02, 2014, 05:57:52 AM »
ਭਗਵਾਨ ਕੇ ਘਰ ਮੇ ਦੇਰ ਹੈ ਅੰਧੇਰ ਨਹੀ
_____________________

144
PJ Games / Re: express ur feelings with songs.....
« on: March 02, 2014, 05:50:50 AM »
ਮਿਲਦੀ ਨਹੀ ਮੁਸਕਾਨ ਹੀ ਹੋਠੀ ਸਜਾਉਣ ਨੂੰ 
ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ
ਹੋਠਾਂ ਤੇ ਹਾਸਾ ਮਰ ਗਿਆ ਦੰਦਾਸਾ ਰਹਿ ਗਿਆ 
ਇਹ ਹੀ ਰਹਿਣ ਦੇ ਹਾਸੇਆਂ ਦਾ ਭਰਮ ਪਾਉਣ ਨੂੰ 
ਕੁਝ ਸੂਟ ਲਾਮਭੇ ਸਾਬ੍ਹ ਕੇ ਰਖ ਗੂੜੇ ਰੰਗ ਦੇ
ਕੱਚੇ ਦੀ ਕੱਚੀ ਦੋਸਤੀ ਟੁੱਟੀ ਤੇ ਪਾਉਣ ਨੂੰ
ਵਿਛੜੇ ਸਜਣ ਨੇ ਖਾਬ ਵਿਚ ਸੀਨੇ ਨੂੰ ਲਾ ਕਿਹਾ
ਕਿਸ ਨੇ ਕਿਹਾ ਸੀ ਇੰਝ ਤੈਨੂ ਦਿਲ ਨੂੰ ਲਾਉਣ ਨੂੰ
ਲੰਘਾਂਗੇ ਤੇਰੀ ਵੀ ਗਲੀ ਇਕ ਦਿਨ ਛਨਨ ਛਨਨ
ਤੇਰੇ ਬਿਨਾ ਵੀ ਜੀਅ ਰਹੇ ਹਾਂ ਇਹ ਦਿਖਾਉਣ ਨੂੰ

___________________________

145
Fun Time / Re: Dialogues of Hindi Cinema ...
« on: March 02, 2014, 05:42:00 AM »
ਕਫ਼ਨ ਔੜਨੇ ਵਾਲੇ ਘੰਟੇ ਨਹੀ, ਗੜੀਆਂ ਗਿਨਤੇ ਹੈ
__________________________

146
ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ


ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ
ਐਸੀਆਂ ਨੀਂਦਾਂ ਤੋਂ ਮੌਤਾਂ ਚੰਗੀਆਂ

ਤੇਰੇ ਉਚੇ ਦਰ 'ਤੇ ਦੀਵੇ ਬਾਲ ਕੇ
ਤੇਰੀਆਂ ਖ਼ੈਰਾਂ ਹੀ ਰਾਤੀਂ ਮੰਗੀਆਂ

ਲੰਘੀਆਂ ਹੋਈਆਂ ਗ਼ਮਾਂ ਦੀਆਂ ਪਲਟਣਾਂ
ਰਾਤ ਫਿਰ ਸੀਨੇ ਮੇਰੇ ਤੋਂ ਲੰਘੀਆਂ

ਕੌਣ ਇਨ੍ਹਾਂ ਦੇ ਸਾਵੇ ਪਹਿਰਨ ਲੈ ਗਿਆ
ਕਰ ਗਿਆ ਸ਼ਾਖਾਂ ਨੂੰ ਨੰਗ ਮੁਨੰਗੀਆਂ

ਰਾਤ ਉਹਨਾਂ ਮੂਰਤਾਂ ਤੋਂ ਡਰ ਗਿਆ
ਜੋ ਕਦੇ ਆਪੇ ਸੀ ਕੰਧੀ ਟੰਗੀਆਂ

ਰਾਤ ਇਕ ਦਰਿਆ ਸੁਣਾਉਂਦਾ ਸੀ ਗ਼ਜ਼ਲ
ਉਸ ਦੀਆਂ ਲਹਿਰਾਂ ਸੀ ਸੂਰਜ-ਰੰਗੀਆਂ

ਵਸਦੀਆਂ ਨੇ ਹੋਰ ਮਨ ਵਿਚ ਸੂਰਤਾਂ
ਮੂਰਤਾਂ ਤੂੰ ਹੋਰ ਘਰ ਵਿਚ ਟੰਗੀਆਂ

__________________

...
               ਮੈ ਰਾਹਾਂ ਤੇ ਨਹੀਂ ਤੁਰਦਾ
           


ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ

ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ
ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ

ਜੁ ਲੋ ਮੱਥੇ 'ਚੋਂ ਫੁੱਟਦੀ ਹੈ, ਉਹ ਅਸਲੀ ਤਾਜ ਹੁੰਦੀ ਹੈ
ਤਵੀ ਦੇ ਤਖਤ 'ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ

ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹਉਕੇ ਹੀ ਪਹਿਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ

ਅਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪਰੀਤ ਪਿਆਰੀ ਹੈ
ਤੂੰ ਲਿਖ ਲੇਖਾ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ

ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੋਂ
ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ

ਉਦੋਂ ਤਕ ਤੂੰ ਹੈਂ ਸਾਡੀ ਹਿੱਕ ਦੇ ਵਿਚ ਮਹਿਫੂਜ਼ ਮਰ ਕੇ ਵੀ
ਜਦੋਂ ਤਕ ਜਿਸਮ ਸਾਡੇ ਹੀ ਨਹੀਂ ਸੜ ਕੇ ਸੁਆਹ ਬਣਦੇ

ਫਕੀਰਾਂ ਦੇ ਸੁਖਨ ਕੁਛ ਯਾਰ, ਕੁਛ ਤਾਰੀਖ ਦੇ ਮੰਜ਼ਰ
ਜਦੋਂ ਮੈਂ ਜ਼ਖਮ ਖਾ ਲੈਨਾਂ ਮੇਰੀ ਖਾਤਰ ਪਨਾਹ ਬਣਦੇ

ਮੈਂ ਇਕ ਗੱਲ ਜਾਣਦਾਂ ਕਿ ਹੈ ਕੋਈ ਸ਼ੈ ਇਸ ਵਜੂਦ ਅੰਦਰ
ਉਹ ਜਿਹੜੀ ਲਿਸ਼ਕ ਉਠਦੀ ਹੈ ਜਦੋਂ ਸਭ ਰੁਖ ਸਿਆਹ ਬਣਦੇ

ਕਦੀ ਦਰਿਆ ਇੱਕਲਾ ਤੈ ਨਹੀਂ ਕਰਦਾ ਦਿਸ਼ਾ ਆਪਣੀ
ਜ਼ਮੀਂ ਦੀ ਢਾਲ, ਜਲ ਦਾ ਵੇਗ ਹੀ ਰਲ ਮਿਲ ਕੇ ਰਾਹ ਬਣਦੇ

ਅਚਨਚੇਤੀ ਕਿਸੇ ਬਿੰਦੂ ਚੋਂ ਚਸ਼ਮਾ ਫੁੱਟ ਪੈਂਦਾ ਹੈ
ਇਹ ਦਾਅਵੇਦਾਰ ਦਾਅਵੇਦਾਰ ਐਵੇਂ ਖਾਹਮਖਾਹ ਬਣਦੇ

ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ-ਬਿੰਦੂ ਹਾਂ ਮੈਂ ਕੀ ਹਾਂ
ਜੇ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੁਨਾਹ ਬਣਦੇ

ਇਹ ਤੁਰਦਾ ਕੌਣ ਹੈ ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ
ਇਹ ਸੋਚਾਂ ਦਾ ਸਫਰ ਹੈ ਜਿਸ ਲਈ ਸੀਨੇ ਹੀ ਰਾਹ ਬਣਦੇ

ਜਦੋਂ ਤਕ ਲਫਜ਼ ਜਿਊਂਦੇ ਨੇ ਸੁਖਨਵਰ ਜਿਓਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਆਂ ਵਿਚ ਸੁਆਹ ਬਣਦੇ

ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ " ਪਾਤਰ "
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ

_____________________________

147
bhaagan wala din jrur hona veer je main pj join naa karda thode warge dosat na bna sakda kade main khud nu bhaagan wala smajh da jo rab ne thode warge frnd mile mainu  :hug:

...
               ਅੱਜ ਆਖਾਂ ਵਾਰਿਸ ਸ਼ਾਹ ਨੂੰ


ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ,
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ
ਉਠ ਦਰਮਾਨਦਾਂ ਦਿਆਂ ਦਰਦਿਆ ਉਠ ਤੱਕ ਅਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤਾ ਜ਼ਹਿਰ ਰੱਲਾ
ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ
ਜਿਥੇ ਵਜਦੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ
ਰਾਂਝੇ ਦੇ ਸੱਬ ਵੀਰ ਅੱਜ ਭੁਲ ਗਏ ਉਸਦੀ ਜਾਚ
ਧਰਤੀ ਤੇ ਲਹੂ ਵਸਿੱਆ ਕੱਬਰਾਂ ਪਈਆਂ ਚੋਣ
ਪਰੀਤ ਦੀਆਂ ਸ਼ਹਿਜਾਦਿਆਂ ਅੱਜ ਵਿੱਚ ਮਜ਼ਾਰਾਂ ਰੋਣ
ਅੱਜ ਸਭ ‘ਕੈਦੋਂ’ ਬਣ ਗਏ ਹੁਸਨ ਇਸ਼ਕ ਦੇ ਚੋਰ
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ

____________________________

148
Shayari / Re: ਦੀਪਕ ਜੈਤੋਈ,,,
« on: March 02, 2014, 04:06:33 AM »
              ਇਸ ਇਸ਼ਕ ਦੀ ਐ ਯਾਰੋ


ਉਸ ਹੁਸਨ ਦਾ ਜਦੋਂ ਵੀ ਮੈਂ ਮਾਣਿਆ ਨਜ਼ਾਰਾ
ਵੀਰਾਨ ਜਾਪਿਆ ਹੈ ਮੈਨੂੰ ਜਹਾਨ ਸਾਰਾ

ਅਹਿਸਾਨ ਤੇਰਾ ਮੈਨੂੰ ਹਰਗਿਜ਼ ਨਹੀਂ ਗਵਾਰਾ
ਮੈਂ ਕਰ ਲਵਾਂਗਾ ਓਵੇਂ ਹੋਇਆ ਜਿਵੇਂ ਗੁਜ਼ਾਰਾ

ਤੇਰੀ ਨਜ਼ਰ ’ਚੋਂ ਪੀ ਕੇ ਉਹ ਬੱਝਿਆ ਤਰਾਰਾ
ਚੜ੍ਹਿਆ ਨਸ਼ਾ ਅਜਿਹਾ ਨਾ ਟੁੱਟਿਆ ਦੁਬਾਰਾ

ਤੇਰੇ ਨਾਂਅ ਤੇ ਯਾਰ ਮੇਰੇ ਇਹ ਦੁਕਾਨਦਾਰੀਆਂ ਹਨ
ਹਰ ਮਨ-ਮਸੀਤ-ਮੰਦਿਰ ਹਰ ਦਿਲ ਹੈ ਗੁਰਦਵਾਰਾ

ਇਸ ਇਸ਼ਕ ਦੀ ਐ ਯਾਰੋ ਬੁੱਝੂਗਾ ਰਮਜ਼ ਓਹੀ
ਜਿਸ ਨੇ ਸਮਝ ਲਿਆ ਹੈ ਉਸ ਹੁਸਨ ਦਾ ਇਸ਼ਾਰਾ

ਇੱਕ ਉਮਰ ਬੀਤ ਚੱਲੀ ਕਰ ਕਰ ਤੇਰੀ ਇਬਾਦਤ
ਭਖ਼ਦਾ ਪਿਐ ਅਜੇ ਵੀ ਇਸ ਦਿਲ ਵਿੱਚ ਇੱਕ ਸ਼ਰਾਰਾ

ਤੂੰ ਬੇ-ਅਦਬੀ ਨਾ ਸਮਝੀਂ  ਮੈਂ ਬੇ-ਅਦਬ ਨਹੀਂ ਹਾਂ
ਗ਼ੈਰਤ ਮਿਰੀ ਨੂੰ ਐਪਰ ਜ਼ਿੱਲਤ ਨਹੀਂ ਗਵਾਰਾ

ਲਹਿਰਾਂ ਦੇ ਨਾਲ ਘੁਲ ਕੇ ਮੈਂ ਲੁਤਫ਼ ਲੈ ਰਿਹਾ ਹਾਂ
ਨਾ ਮਿਲੇ ਆਖੀਰ ਦਮ ਤਕ ਸੌ ਵਾਰ ਹੁਣ ਕਿਨਾਰਾ

ਖ਼ੁਦ ਆਪਣੇ ਹੌਂਸਲੇ ਤੇ ਮੈਂ ਤਲਾਸ਼ ਕੀਤੀ ਮੰਜ਼ਿਲ
ਨਾ ਹੀ ਭਾਲਿਆ ਵਸੀਲਾ ਨਾ ਹੀ ਭਾਲਿਆ ਸਹਾਰਾ

ਤੇਰੇ ਤੇ ਫ਼ਿਰ ਭੀ ਯਾਰਾ ਮੈਨੂੰ ਗਿਲਾ ਨਹੀਂ ਕੁਝ
ਚੱਕਰ ’ਚ ਹੀ ਰਿਹੈ ਜੇ ਤਕਦੀਰ ਦਾ ਸਿਤਾਰਾ

ਮਨਜ਼ੂਰ ਮੇਰੇ ਦਿਲ ਨੂੰ ਹਰਕ ਨਹੀਂ ਅਜੇਹੀ
ਕੋਈ ਕਹੇ ਕਿ "ਦੀਪਕ" ਔਹ ਫ਼ਿਰ ਰਿਹੈ ਵਿਚਾਰਾ

__________________________

...
             ਉਸਨੂ ਗਜ਼ਲ ਨਾ ਆਖੋ



ਸੁਣ ਕੇ ਮਜ਼ਾ ਨਾ ਆਵੇ ਉਸਨੂ ਗਜ਼ਲ ਨਾ ਆਖੋ
ਦਿਲ ਵਿਚ ਜੇ ਖੁੱਭ ਨਾ ਜਾਵੇ ਉਸਨੂੰ ਗਜ਼ਲ ਨਾ ਆਖੋ
ਖੂਬੀ ਗਜ਼ਲ ਦੀ ਇਹ ਹੈ ਦਿਲ ਨੂੰ ਚੜਾਵੇ ਮਸਤੀ
ਜਹਿੜੀ ਦਿਮਾਗ ਨੂੰ ਖਾਵੇ ਉਸਨੂੰ ਗਜ਼ਲ ਨਾ ਆਖੋ
ਹਰ ਸ਼ਿਅਰ ਆਪਣੀ ਆਪਣੀ ਪੂਰੀ ਕਹਾਣੀ ਦੱਸੇ
ਅੱਧ ਚੋਂ ਜੋ ਟੁੱਟ ਜਾਵੇ ਉਸਨੂੰ ਗਜ਼ਲ ਨਾ ਆਖੋ
ਮਿਸਰਾ ਤਂ ਪਿੱਛੋ ਮੁੱਕੇ ਖੁੱਲ ਜਾਣ ਅਰਥ ਪਹਿਲਾਂ
ਉਲਝਨ ਦੇ ਵਿੱਚ ਜੋ ਪਾਵੇ ਉਸਨੂੰ ਗਜ਼ਲ ਨਾ ਆਖੋ
ਬੇ-ਅਰਥ ਕੋਈ ਬਾਤ ਜਚਦੀ ਨਹੀਂ ਗਜ਼ਲ ਵਿੱਚ
ਮਾਅਨਾ ਸਮਝ ਨਾ ਆਵੇ ਉਸਨੂੰ ਗਜ਼ਲ ਨਾ ਆਖੋ
ਮਖਸੂਸ ਸ਼ਬਦ ਹੀ ਕੁਝ ਯਾਰੋ ਗਜ਼ਲ ਲਈ ਹਨ
ਬਾਹਰ ਜੇ ਉਸਤੋ ਜਾਵੇ ਉਸਨੂੰ ਗਜ਼ਲ ਨਾ ਆਖੋ
ਹਰ ਬਾਤ ਇਸ਼ਕ ਦੇ ਵਿਚ ਰੰਗੀ ਹੋਈ ਗਜ਼ਲ ਦੀ
ਜੋ ਖੁਸ਼ਕੀਆਂ ਚੜਾਵੇ ਉਸਨੂੰ ਗਜ਼ਲ ਨਾ ਆਖੋ
ਫ਼ੁੱਲਾਂ ਦੇ ਵਾਂਗੂ ਵੰਡਨ ਖੁਸ਼ਬੂ ਗਜ਼ਲ ਦੇ ਮਿਸਰੇ
ਜਿਸ ਚੋਂ ਸੜਾਂਦ ਆਵੇ ਉਸਨੂੰ ਗਜ਼ਲ ਨਾ ਆਖੋ
ਮਸਤੀ ਸ਼ਰਾਬ ਵਰਗੀ ਮੁਟਿਆਰ ਵਰਗਾ ਨਖਰਾ
ਨਜ਼ਰਾਂ ’ਚ ਨਾ ਸਮਾਵੇ ਉਸਨੂੰ ਗਜ਼ਲ ਨਾ ਆਖੋ
ਸੰਗੀਤ ਦੀ ਮਧੁਰਤਾ ਝਰਨੇ ਜਹੀ ਰਵਾਨੀ
ਜੇਕਰ ਨਜ਼ਰ ਨਾ ਆਵੇ ਉਸਨੂੰ ਗਜ਼ਲ ਨਾ ਆਖੋ
ਸ਼ਿਅਰਾਂ ਦੇ ਅਰਥ ਉੱਦਾਂ ਲਭੇ ਲੁਗਾਤ ਵਿਚੋਂ
ਫ਼ਿਰ ਭੀ ਗਜ਼ਲ ਦੇ ਦਾਅਵੇ ਉਸਨੂੰ ਗਜ਼ਲ ਨਾ ਆਖੋ
ਅਨਹੋਣੀਆਂ ਦਲੀਲਾਂ ਉਪਮਾਵਾਂ ਅੱਤ ਅਸੰਭਵ
ਅਸ਼ਲੀਲਤਾ ਵਧਾਵੇ ਉਸਨੂੰ ਗਜ਼ਲ ਨਾ ਆਖੋ
ਮਹਿਫ਼ਿਲ ਵਿੱਚ ਥਿਰਕਦੀ ਹੈ ਜਿਦਾਂ ਹੁਸੀਨ ਨਾਚੀ
ਓਹ ਰੰਗ ਨਾ ਜਮਾਵੇ ਉਸਨੂੰ ਗਜ਼ਲ ਨਾ ਆਖੋ
ਬਿਰਹਾ ਦਾ ਦਰਦ ਹੋਵੇ ਜਾਂ ਵਸਲ ਦੀ ਲਤਾਫ਼ਤ
ਜਾਂ ਇਸ਼ਕ ਨਾ ਜਮਾਵੇ ਉਸਨੂੰ ਗਜ਼ਲ ਨਾ ਆਖੋ
ਮਹਿਬੂਬ ਨਾਲ ਗੱਲ ਸਾਕੀ ਨਾਲ ਸ਼ਿਕਵੇ
ਮੰਜਰ ਨਾ ਏਹ ਦਿਖਾਵੇ ਉਸਨੂੰ ਗਜ਼ਲ ਨਾ ਆਖੋ
ਦਿਲ ਦੀ ਜੁਬਾਨ ਹੈ ਏਹ ਦਾ-ਨਿਸ਼ਵਰਾਂ ਕਿਹਾ ਹੈ
ਕੋਈ ਪਹੇਲੀ ਪਾਵੇ ਉਸਨੂੰ ਗਜ਼ਲ ਨਾ ਆਖੋ
ਸੜੀਅਲ ਮਿਜ਼ਾਜ਼ "ਦੀਪਕ" ਡਿਗਰੀ ਦਾ ਰ੍ਹੋਬ ਪਾ ਕੇ
ਜੇ ਕਰ ਕਥਾ ਸੁਨਾਵੇ ਉਸਨੂੰ ਗਜ਼ਲ ਨਾ ਆਖੋ

_______________________

149
Shayari / Re: ਸ਼ਿਵ ਕੁਮਾਰ ਬਟਾਲਵੀ
« on: March 02, 2014, 03:12:01 AM »
             ਪ੍ਰੀਤ-ਲਹਿਰ



ਬਾਲ ਯਾਰ ਦੀਪ ਬਾਲ
ਸਾਗਰਾਂ ਦੇ ਦਿਲ ਹੰਗਾਲ
ਜਿੰਦਗੀ ਦੇ ਪੈਂਡਿਆਂ ਦਾ
ਮੇਟ ਕਹਿਰ ਤੇ ਹਨੇਰ
ਹਰ ਜਿਗਰ ਚ ਸਾਂਭ
ਹਸਰਤਾਂ ਦੇ ਖ਼ੂਨ ਦੀ ਉਸੇਰ
ਹਰ ਉਮੰਗ ਜਿੰਦਗੀ ਦੀ
ਕਰਬਲਾ ਦੇ ਵਾਂਗ ਲਾਲ
ਬਾਲ ਯਾਰ ਦੀਪ ਬਾਲ

ਰੋਮ-ਰੋਮ ਜਿੰਦਗੀ ਦਾ
ਦੋਜਖਾਂ ਦੀ ਹੈ ਅਗਨ
ਜਗਤ-ਨੇਤਰਾਂ ਚੋ
ਚੋ ਰਹੀ ਹੈ ਪੀੜ ਤੇ ਥਕਨ
ਸੋਹਲ ਬੁੱਲੀਆਂ ਤੇ
ਮੋਨ ਹੌਕਿਆਂ ਦੇ ਲੱਖ ਕਫ਼ਨ
ਨਫ਼੍ਰਤਾਂ ਚ ਚੂਰ
ਹੁਸਨਾਂ ਦੇ ਨੁਚ ਰਹੇ ਬਦਨ
ਰੋ ਰਹੀ ਹੈ ਰੂਹ ਮੇਰੀ ਦੀ
ਝੂਮ-ਝੂਮ ਕੇ ਵਫਾ
ਵੀਰਾਨ ਆਤਮਾ ਦੇ
ਖੰਡਰਾਂ ਚੋ ਚੀਕਦੀ ਹਵਾ
ਬੇ-ਨੂਰ ਜਿੰਦਗੀ ਚੋ
ਸਿੰਮਦਾ ਹੈ ਸੋਗ ਦਾ ਗੁਲਾਲ
ਬਾਲ ਯਾਰ ਦੀਪ ਬਾਲ

ਪੋਟਿਆਂ ਚ ਨਫ਼੍ਰਤਾਂ ਦੀ
ਸੂਲ ਜਹੀ ਹੈ ਪੁੜ ਗਈ
ਮਨੁੱਤਾ ਦੀ ਵਾਟ
ਰੇਤ-ਰੇਤ ਹੋ ਕੇ ਖੁਰ ਗਈ
ਗੁਨਾਹ ਤੇ ਹਿਰਸ ਹਵਸ ਨੇ
ਜੋ ਮਾਰੀਆਂ ਉਡਾਰੀਆਂ
ਬੇਅੰਤ ਪਾਪ ਦੀ ਝਨਾਂ 'ਚ
ਸੋਹਣੀਆਂ ਸੰਘਾਰੀਆਂ
ਅਨੇਕ ਸੱਸੀਆਂ
ਸਮਾਜ ਰੇਤਿਆਂ ਨੇ ਸਾੜੀਆਂ
ਆ ਜ਼ਰਾ ਕੁ ਛੇੜ
ਜਿੰਦਗੀ ਦੇ ਬੇ-ਸੁਰੇ ਜਹੇ ਤਾਲ
ਅਲਾਪ ਮੌਤ ਦਾ ਖਿਆਲ
ਬਾਲ ਯਾਰ ਦੀਪ ਬਾਲ

ਕੁਟਲ ਧੋਖਿਆਂ ਦੀ ਨੈਂ
ਨਜ਼ਰ-ਨਜ਼ਰ 'ਚ ਸ਼ੂਕਦੀ
ਹਜ਼ਾਰ ਮੰਦਰਾਂ 'ਚ ਜੋਤ
ਖ਼ੂਨ ਪਈ ਹੈ ਚੂਸਦੀ
ਆ ਨਸੀਬ ਨੂੰ ਉਠਾਲ
ਆਤਮਾ ਨੂੰ ਲੋਅ ਵਿਖਾਲ
ਇਸ਼ਕ ਨੂੰ ਵੀ ਕਰ ਹਲਾਲ
ਬਾਲ ਯਾਰ ਦੀਪ ਬਾਲ

____________
ਕਾਵਿ ਸੰਗ੍ਰਿਹ.. “ਪੀੜਾਂ ਦਾ ਪਰਾਗਾਚੋਂ

...
           ਕੰਡਿਆਲੀ ਥੋਰ


ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਵਿੱਚ ਉਜਾੜਾਂ
ਜਾਂ ਉਡਦੀ ਬਦਲੋਟੀ ਕੋਈ
ਵਰ ਗਈ ਵਿਚ ਪਹਾੜਾਂ
ਜਾਂ ਉਹ ਦੀਵਾ ਜਿਹੜਾ ਬਲਦਾ
ਪੀਰਾਂ ਦੀ ਦੇਹੜੀ ਤੇ
ਜਾਂ ਕੋਈ ਕੋਇਲ ਕੰਠ ਜਿਦੇ ਦੀਆਂ
ਸੂਤੀਆਂ ਜਾਵਣ ਨਾੜਾਂ
ਜਾਂ ਚੰਬੇ ਦੀ ਡਾਲੀ ਕੋਈ
ਜੋ ਬਾਲਣ ਬਣ ਜਾਏ
ਜਾਂ ਮਰੂਏ ਦਾ ਫੁੱਲ ਬਸੰਤੀ
ਜੋ ਠੁੰਗ ਜਾਣ ਗੁਟਾਰਾਂ
ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀਂ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾਂ
ਲੈ ਦਾਖਾਂ ਦੀਆਂ ਆੜਾਂ

ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਕਿਤੇ ਕੁਰਾਹੇ
ਨਾ ਕਿਸੇ ਮਾਲੀ ਸਿੰਜਿਆ ਮੈਨੂੰ
ਨਾ ਕੋਈ ਸਿੰਜਿਣਾਂ ਚਾਹੇ
ਯਾਦ ਤੇਰੀ ਦੇ ਉੱਚੇ ਮਹਿਲੀ
ਮੈਂ ਬੈਠੀ ਪਈ ਰੋਵਾਂ
ਹਰ ਦਰਵਾਜੇ ਲੱਗਾ ਪਹਿਰਾ
ਆਂਵਾਂ ਕਿਹੜੇ ਰਾਹੇ
ਮੈਂ ਉਹ ਚੰਦਰੀ ਜਿਸ ਦੀ ਡੋਲੀ
ਲੁੱਟ ਲਈ ਆਪ ਕੁਹਾਰਾਂ
ਬੰਨਣ ਦੀ ਥਾਂ ਬਾਬਲ ਜਿਸ ਦੇ
ਆਪ ਕਲੀਰੇ ਲਾਹੇ
ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ

ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਵਿੱਚ ਜੋਂ ਬੇਲੇ
ਨਾ ਕੋਈ ਮੇਰੇ ਛਾਂਵੇ ਬੈਠੇ
ਨਾ ਪੱਤ ਖਾਵਣ ਲੇਲੇ
ਮੈਂ ਰਾਜੇ ਦੀ ਬਰਦੀ ਅੜਿਆ
ਤੂੰ ਰਾਜੇ ਗਾ ਜਾਇਆ
ਤੂਹੀਓਂ ਦਸ ਵੇ ਮੋਹਰਾਂ ਸਾਂਹਵੇਂ
ਮੁੱਲ ਕੀਹ ਖੋਵਣ ਧੇਲੇ
ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਂਖਾਂ
ਚੋਹੀਂ ਕੂਟੀਂ ਭਾਂਵੇਂ ਲੱਗਣ
ਲੱਖ ਤੀਆਂ ਦੇ ਮੇਲੇ
ਤੇਰੀ ਮੇਰੀ ਪ੍ਰੀਤ ਦਾ ਅੜਿਆ
ਉਹੀਓ ਹਾਲ ਸੂ ਹੋਇਆ
ਜਿਉਂ ਚਕਵੀਂ ਪਹਿਚਾਣ ਨਾ ਸਕੇ
ਚੰਨ ਚੜਿਆ ਦਿਹੁੰ ਵੇਲੇ

ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਵਿੱਚ ਜੋ ਬਾਗਾਂ
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫਨੀਅਰ ਨਾਗਾਂ
ਮੈਂ ਮੁਰਗਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ
ਜਾਂ ਕੋਈ ਲਾਲੀ ਪੈਰ ਸੰਧੂਰੀ
ਨੋਚ ਲਏ ਜਿਦੇਂ ਕਾਗਾਂ
ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਹਦਾ ਬਸ ਰੋਣਾ
ਲੁਟ ਖੜਿਆ ਜਿਦਾ ਪੁਨੂੰ ਹੋਤਾਂ
ਪਰ ਅਈਆ ਨਾ ਜਾਗਾਂ
ਬਾਗਾਂ ਵਾਲਿਆ ਤੇਰੇ ਬਾਗੀ
ਹੁਣ ਜੀ ਨਹੀਓਂ ਲਗਦਾ
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੋ ਸੋ ਦੁਖੜੇ ਝਾਗਾਂ

__________
ਕਾਵਿ ਸੰਗ੍ਰਿਹ.. “ਪੀੜਾਂ ਦਾ ਪਰਾਗਾਚੋਂ

...
   ਗ਼ਜ਼ਲ (ਚਾਨਣ ਰੁੜ ਗਿਆ)



ਕੋਣ ਮੇਰੇ ਸ਼ਹਿਰ ਆ ਕੇ ਮੁੜ ਗਿਆ
ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ

ਪੀੜਾਂ ਪਾ ਕੇ ਝਾਂਜਰਾਂ ਕਿੱਧਰ ਟੁਰੀ
ਕਿਹੜੇ ਪੱਤਣੀਂ ਗ਼ਮ ਦਾ ਮੇਲਾ ਜੁੜ ਗਿਆ

ਛੱਡ ਕੇ ਅਕਲਾਂ ਦਾ ਝਿੱਕਾ ਆਲਣਾ
ਉੜ ਗਿਆ ਹਿਜਰਾਂ ਦਾ ਪੰਛੀ ਉੜ ਗਿਆ

ਹੈ ਕੋਈ ਸੂਈ ਕੰਧੂਈ ਦੋਸਤੋ
ਵਕਤ ਦੇ ਪੈਰਾਂ ਚ ਕੰਡਾ ਪੁੜ ਗਿਆ

ਸ਼ੁਹਰਤਾਂ ਦੀ ਧੜ ਤੇ ਸ਼ੂਰਤ ਵੀ ਹੈ
ਫਿਰ ਵੀ ਖੌਰੇ ਕੀ ਮੇਰਾ ਥੁੜ ਗਿਆ

__________________
ਕਾਵਿ ਸੰਗ੍ਰਿਹ.. “ਬਿਰਹਾ ਤੂ ਸੁਲਤਾਨ ਚੋਂ

150
Shayari / Re: ਸੰਤ ਰਾਮ ਉਦਾਸੀ,,,
« on: March 02, 2014, 02:36:56 AM »
                        ਵਸੀਅਤ



ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ

ਮੇਰੀ ਵੀ ਜਿੰਦਗੀ ਕੀ? ਬਸ ਬੂਰ ਸਰਕੜੇ ਦਾ
ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ਕ ਨਾ ਲਾਇਓ

ਹੋਣਾ ਨਹੀਂ ਮੈ ਚਾਹੁੰਦਾ ਸੜ ਕੇ ਸਵਾਹ ਇਕੇਰਾਂ
ਜਦ ਜਦ ਢਲੇਗਾ ਸੂਰਜ ਕਣ ਕਣ ਮੇਰਾ ਜਲਾਇਓ

ਵਲਗਣ ਚ ਕੈਦ ਹੋਣਾ ਸਾਡੇ ਨਹੀਂ ਮੁਆਫ਼ਕ
ਯਾਰਾਂ ਦੇ ਵਾਂਗ ਅਰਥੀ ਸੜਕਾਂ ਤੇ ਹੀ ਜਲਾਇਓ

ਜੀਵਨ ਤੋਂ ਮੌਤ ਤਾਈਂ ਆਉਂਦੇ ਬੜੇ ਚੁਰਾਹੇ
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ

______________________

...
                  ਅਧੂਰੀ ਸਵੈ ਗਾਥਾ


ਵਿਧ ਮਾਤਾ ਛੱਡੇ ਜਾ ਕੰਨ ਮੇਰੇ, ਧਰਤੀ ਵੱਲ ਮੈਂ ਤੁਰਤ ਪਧਾਰਿਆ ਸੀ
ਪਿੰਡ ਪੰਜਾਬ ਦੇ ਵਿਹੜੇ ਚੂਹੜਿਆਂ ਦੇ, ਆ ਕੇ ਅਸੀਂ ਅਵਤਾਰ ਆ ਧਾਰਿਆ ਸੀ
ਆਖੇ ਪਿੰਡ ਦਾ ਚੌਧਰੀ ਪਤਨੀ ਨੂੰ, ਆਪਾਂ ਹੁਣੇ ਛੰਗਵਾ ਲਈਏ ਸੋਟੀਆਂ ਜੀ
’ਪਾਲੀ’ ਆਪਣੇ ਨੇ ਜਨਮ ਲੈ ਲਿਆ ਹੈ, ਆਪਾਂ ਲੈ ਲਈਏ ਹੋਰ ਦੋ ਝੋਟੀਆਂ ਜੀ
’ਲਾਲੀ’ ਆਪਣੇ ਦੀ ਘਸੀ ਪੈਂਟ ਦੇ ਕੇ ਸਾਨੂੰ ਇਹਦੀ ਦੀਵਾਲੀ ਬਣਾਉਣੀਂ ਪੈਣੀ
ਦੇਸੀ ਟੱਟੂ ਦੁੱਲਤੜੇ ਖ਼ੁਰਾਸਾਨੀ, ਇਹ ਵੀ ਜੱਗ ਨੂੰ ਝਾਕੀ ਦਿਖਾਉਣੀ ਪੈਣੀ
ਮੈਨੂੰ ਸੁਰਤ ਦਾ ਜ਼ਰਾ ਸੀ ਸੇਕ ਲੱਗਾ, ਸੇਠ ਮੇਰੇ ਤੇ ਅੱਖ ਟਿਕਾਉਣ ਲੱਗਾ
ਭਾਵੇਂ ਛੋਟਾ ਹੈ ਪਰ ਬੜਾ ਹੀ ਚੁਰਚੁਰਾ ਹੈ, ਮੱਝਾਂ ਕਿਤੇ ਨੀ ਇਹ ਗੰਵਾਉਣ ਲੱਗਾ
ਮੇਰੇ ਦੁਖੀਏ ਬਾਪ ਦੀ ਸੋਚ ਬੁੱਢੀ ਝੇਂਪ ਵਿੱਚ ਆ ਕੇ ਹਾਂਅ ਕਰ ਦਿੱਤੀ
ਆਪਣੇ ਕਰਜ਼ੇ ਦਾ ਸਮਝ ਕੇ ਸੂਦ ਮੈੰਨੂ ਵੱਲ ਸੇਠ ਦੇ ਮੇਰੀ ਬਾਂਹ ਕਰ ਦਿੱਤੀ

_______________________________________

...
            ਮਾਵਾਂ ਠੰਡੀਆਂ ਛਾਵਾਂ



ਜੁੱਗ ਜੁੱਗ ਜੀਵੇ ਬਾਬਲ ਪੇਕੇ ਮਾਵਾਂ ਨਾਲ
ਮਾਵਾਂ ਠੰਡੀਆਂ ਛਾਵਾਂ ਮੌਜ ਭਰਾਵਾਂ ਨਾਲ

ਅਸੀਂ ਰੱਜ ਰੱਜ ਖੇਡੇ ਛਾਵੇਂ ਵਿਹੜੇ ਬਾਬਲ ਦੇ
ਰੱਬਾ ਵੇ ਯੁੱਗ-ਯੁੱਗ ਵਸਣ ਖੇੜੇ ਬਾਬਲ ਦੇ

ਬਾਬਲ ਤੇਰੇ ਖਤ ਬਹਾਰਾਂ ਆਵਣ ਵੇ
ਕੁੜੀਆਂ ਚਿੜੀਆਂ, ਡਾਰਾਂ, ਉੱਡ-ਉੱਡ ਜਾਵਣ ਵੇ

ਟਿੱਬਿਆਂ ਵਿਚੋਂ ਪਿਆ ਭੁੱਲੇਖਾ ਚੀਰੇ ਦਾ
ਅੜੀਓਂ ਝੱਟ ਪਛਾਤਾ ਘੋੜਾ ਵੀਰੇ ਦਾ

ਜਿਉਂ ਪੁੰਨਿਆਂ ਦਾ ਚੰਨ ਕਾਲੀਆਂ ਰੈਣਾਂ ਨੂੰ
ਮਸਾਂ ਥਿਆਵਣ ਵੀਰੇ ਸਿਸਕਦੀਆਂ ਭੈਣਾਂ ਨੂੰ

ਖੱਬਰੇ ਅੱਜ ਕਿ ਕੱਲ ਤੈਂ ਅਸੀਂ ਵਿਆਹੁਣੀਆਂ
ਝਿੜਕੀਂ ਨਾ ਵੇ ਵੀਰਾ ਅਸੀਂ ਪਰਾਹੁਣੀਆਂ

ਯਾਦ ਤੇਰੀ ਵਿਚ ਵੀਰਾ ਕਾਗ ਉਡਾਵਾਂ ਵੇਂ
ਤੂੰ ਲੈ ਛੁੱਟੀਆਂ ਘਰ ਆ ਮੈਂ ਸ਼ਗਨ ਮਨਾਵਾਂ ਵੇ

_______________________

151
Shayari / Re: SHIV KUMAR BATALVI POEMS
« on: February 28, 2014, 11:03:46 AM »
ਕਬਰਾਂ ਉਡੀਕਦੀਆਂ

ਸਿਖਰ ਦੁਪਹਿਰ ਸਿਰ ਤੇ
ਮੇਰਾ ਢਲ ਚੱਲਿਆਂ ਪਰਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਜਿੰਦਗੀ ਦਾ ਥਲ ਤਪਦਾ
ਕੱਲੇ ਰੁੱਖ ਦੀ ਹੋਂਦ ਵਿਚ ਮੇਰੀ
ਦੁਖਾਂ ਵਾਲੀ ਗਹਿਰ ਚੜੀ
ਵਗੇ ਗਮਾਂ ਵਾਲੀ ਤੇਜ਼ ਹਨੇਰੀ
ਮੈਂ ਵੀ ਕੇਹਾ ਰੁੱਖ ਚੰਦਰਾ
ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਹਿਜ਼ਰਾਂ ਚ ਸੜਦੇ ਨੇ
ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ
ਉਮਰਾਂ ਤਾਂ ਮੁੱਕ ਚੱਲੀਆਂ
ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ
ਰੱਜ ਰੱਜ ਝੂਠ ਬੋਲਿਆ
ਮੇਰੇ ਨਾਲ ਚੰਦਰਿਆ ਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਨਾ ਕਿਸੇ ਨੇ ਜਾਣਿਆ
ਲੱਖਾਂ ਮੇਰੇ ਸੀਸ ਚੁੰਮ ਗਏ
ਪਰ ਮੁੱਖੜਾ ਕਿਸੇ ਨਾ ਪਛਾਣਿਆ
ਅੱਜ ਇਸ ਮੁਖੜੇ ਤੋਂ
ਪਿਆ ਆਪਣਾ ਮੈਂ ਆਪ ਲੁਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ
ਸਿਖਰ ਦੁਪਹਿਰ ਸਿਰ ਤੇ
ਮੇਰਾ ਢਲ ਚੱਲਿਆਂ ਪਰਛਾਵਾਂ

______________
ਕਾਵਿ ਸੰਗ੍ਰਿਹ.. “ਆਰਤੀ ਚੋਂ

152
Lok Virsa Pehchaan / Re: boliyan...
« on: February 28, 2014, 01:12:07 AM »
ਸੁਣ ਨੀ ਕੁੜੀਏ ਸੁਣ ਨੀ ਚਿੜੀਏ
ਤੇਰਾ ਪੁੰਨਿਆਂ ਤੋਂ ਰੂਪ ਸਵਾਇਆ
ਵਿੱਚ ਸਖੀਆਂ ਦੇ ਪੈਲਾਂ ਪਾਵੇਂ
ਤੈਨੂੰ ਨੱਚਣਾ ਕੀਹਨੇ ਸਿਖਾਇਆ
ਤੂੰ ਹਸਦੀ ਦਿਲ ਰਾਜ਼ੀ ਮੇਰਾ
ਜਿਉਂ ਬਿਰਛਾਂ ਦੀ ਛਾਇਆ
ਨੱਚ-ਨੱਚ ਕੇ ਤੂੰ ਹੋ ਗੀ ਦੂਹਰੀ
ਭਾਗ ਗਿੱਧੇ ਨੂੰ ਲਾਇਆ
ਪਰੀਏ ਰੂਪ ਦੀਏ
ਤੈਨੂੰ ਰੱਬ ਨੇ ਆਪ ਬਣਾਇਆ

_______________

153
sat shri akal ji

aap sabh nu dasdean sanu bahut khushi ho rahi hai ke ik waar fer PJ Staff wich sanu ik honhaar te bahut hi suljhe hoye officer shamil hon jaa rhe ne. ehna di bahaduri de kisse tusi ehna doha forums wich padh skde ho. jo lagan te mehnat nal eh apna maa boli punjabi nal pyaar sade sabh de sahmne rakhde ne. kise da vi dil kar aaunda ehna diya posts dekh ke, k asin kujh kar ke dikhayie...

 "Raj Aulakh"

es lai ehna nu eh posts dittiyan jandia han. sanu ehna ton bahut umeedan ne te aas hai k sarian umeedan te poore utrange.. bahut bahut mubarka aulakh saahb!!
chakk do phatte   :excited:

 :blowout:  :blowout:

dhanwaad veer

154
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005)[੧] ਇੱਕ ਪੰਜਾਬੀ ਲੇਖਕ ਅਤੇ ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ ਪ੍ਰਮੁੱਖ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।

ਬਚਪਨ
ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਮਾਤਾ ਰਾਜ ਦੀ ਕੁੱਖੋਂ ਗੁੱਜਰਾਂਵਾਲਾ(ਪਾਕਿਸਤਾਨ) ਵਿੱਚ ਹੋਇਆ। ਉਸ ਦੇ ਪਿਤਾ ਇੱਕ ਚੰਗੇ ਛੰਦ ਸ਼ਾਸਤਰੀ ਸਨ। ਅੰਮ੍ਰਿਤਾ ਨੇ ਕਾਫੀਏ ਰਦੀਫ਼ ਦੀ ਜਾਣਕਾਰੀ ਅਤੇ ਕਾਵਿ ਰਚਨਾ ਦਾ ਹੋਰ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ। ਆਪ ਦੀ ਮਾਤਾ ਨੇ ਚਾਰ ਸਾਲ ਦੀ ਉਮਰ ਵਿੱਚ ਇਸ ਦੀ ਕੁੜਮਾਈ ਦੂਰ ਦੇ ਰਿਸ਼ਤੇ ਵਿੱਚ ਭੂਆ ਦੇ ਪੁੱਤਰ ਨਾਲ ਕਰ ਦਿੱਤੀ। ਗਿਆਰਾਂ ਸਾਲ ਦੀ ਉਮਰ ਵਿੱਚ ਹੀ ਮਾਤਾ ਦਾ ਸਿਰ ਤੋਂ ਸਾਇਆ ਉਠ ਗਿਆ। ਮਾਤਾ ਦੀ ਗੈਰ-ਮੌਜੂਦਗੀ ਕਾਰਨ ਬਹੁਤ ਕੁਝ ਜੀਵਨ ਵਿੱਚੋਂ ਗੈਰ-ਮੌਜੂਦ ਰਿਹਾ। ਪਿਤਾ ਨੇ 16 ਸਾਲ ਦੀ ਉਮਰ ਵਿੱਚ ਇਨ੍ਹਾਂ ਦੀ ਸ਼ਾਦੀ ਕਰਕੇ ਆਪਣੀ ਪਤਨੀ ਦਾ ਬੋਲ ਪੁਗਾ ਦਿੱਤਾ ਤੇ ਆਪਣਾ ਫਰਜ਼ ਨਿਭਾ ਦਿੱਤਾ। ਇਹ ਸ਼ਾਦੀ 1936 ਵਿੱਚ ਪ੍ਰੀਤਮ ਸਿੰਘ ਕਵਾਤੜਾ ਨਾਲ ਹੋਈ।

ਸਨਮਾਨ ਪ੍ਰੀਖਿਆਵਾਂ
ਆਪਣੇ ਅੰਤਮ ਦਿਨਾਂ ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਨਮਾਨ ਪਦਮ ਵਿਭੂਸ਼ਣ ਵੀ ਪ੍ਰਾਪਤ ਹੋਇਆ। ਉਨ੍ਹਾਂ ਨੂੰ ਸਾਹਿਤ ਅਕਾਦਮੀ ਇਨਾਮ ਨਾਲ ਪਹਿਲਾਂ ਹੀ ਨਵਾਜਿਆ ਜਾ ਚੁੱਕਿਆ ਸੀ। ਅੰਮ੍ਰਿਤਾ ਪ੍ਰੀਤਮ ਨੇ 1932 ਵਿੱਚ ਅੱਠਵੀਂ ਅਤੇ ਵਿਦਵਾਨੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ। 1933 ਵਿੱਚ ਗਿਆਨੀ ਪਾਸ ਕੀਤੀ ਅਤੇ ਫਿਰ ਲਾਹੌਰ ਯੂਨੀਵਰਸਿਟੀ ਤੋਂ ਦਸਵੀਂ ਪਾਸ ਕੀਤੀ। ਅੰਮ੍ਰਿਤਾ ਪ੍ਰੀਤਮ ਕਈ ਭਾਸ਼ਾਵਾਂ ਦੀ ਮਾਹਿਰ ਸੀ। 15 ਮਈ 1973 ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਡੀ.ਲਿਟ ਦੀ ਆਨਰੇਰੀ ਡਿਗਰੀ ਮਿਲੀ ਅਤੇ ਆਜ਼ਾਦ ਭਾਰਤ ਦੀ ਪਦਮਸ੍ਰੀ ਦੀ ਉਪਾਧੀ ਮਿਲੀ। ਅੰਮ੍ਰਿਤਾ ਪ੍ਰੀਤਮ ਕਈ ਭਾਸ਼ਾਵਾਂ ਦੀ ਮਾਹਿਰ ਸੀ ਬਚਪਨ ਗੁਜ਼ਰਿਆ ਲਾਹੌਰ ਵਿੱਚ, ਸਿੱਖਿਆ ਵੀ ਉਥੇ ਹੀ ਹੋਈ। ਕਿਸ਼ੋਰਾਵਸਥਾ ਤੋਂ ਹੀ ਲਿਖਣਾ ਸ਼ੁਰੂ ਕੀਤਾ: ਕਵਿਤਾ, ਕਹਾਣੀ ਅਤੇ ਨਿਬੰਧ। ਪ੍ਰਕਾਸ਼ਿਤ ਕਿਤਾਬਾਂ ਪੰਜਾਹ ਤੋਂ ਜਿਆਦਾ। ਮਹੱਤਵਪੂਰਣ ਰਚਨਾਵਾਂ ਅਨੇਕ ਦੇਸ਼ੀ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ।

ਸ਼ੌਕ
ਅੰਮ੍ਰਿਤਾ ਪੀ੍ਰਤਮ ਦੇ ਦੋ ਬੱਚੇ ਹਨ ਪੁੱਤਰ ਨਵਰਾਜ ਤੇ ਪੁੱਤਰੀ ਕੰਦਲਾ। ਦੇਸ਼ ਦੀ ਵੰਡ ਤੋਂ ਪਿੱਛੋਂ ਉਹ ਲਾਹੌਰ ਤੋਂ ਦੇਹਰਾਦੂਨ ਤੇ ਫਿਰ ਦਿੱਲੀ ਆ ਗਈ। ਸਾਹਿਤ ਅਧਿਐਨ ਤੇ ਰਚਨਾ ਤੋਂ ਇਲਾਵਾ ਉਸ ਨੂੰ ਸੰਗੀਤ, ਫੋਟੋਗ੍ਰਾਫੀ ਅਤੇ ਟੈਨਿਸ ਖੇਡਣ ਦਾ ਵੀ ਸ਼ੌਕ ਸੀ।

ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ
ਪੰਜਾਬੀ ਦੇ ਸਭ ਤੋਂ ਹਰਮਨ ਪਿਆਰੇ ਲੇਖਕਾਂ ਵਿੱਚੋਂ ਇੱਕ ਸੀ। ਪੰਜਾਬ ਦੇ ਗੁਜਰਾਂਵਾਲੇ ਜਿਲ੍ਹੇ ਵਿੱਚ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕੁਲ ਮਿਲਾਕੇ ਲੱਗਭੱਗ 100 ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਆਤਮਕਥਾ ਰਸੀਦੀ ਟਿਕਟ ਵੀ ਸ਼ਾਮਿਲ ਹੈ। ਅੰਮ੍ਰਿਤਾ ਪ੍ਰੀਤਮ ਉਨ੍ਹਾਂ ਸਾਹਿਤਕਾਰਾਂ ਵਿੱਚ ਸਨ ਜਿਨ੍ਹਾਂ ਦੀਆਂ ਕ੍ਰਿਤੀਆਂ ਦਾ ਅਨੇਕ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ। ਉਸ ਨੇ ਕਈ ਕਾਵਿ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ‘ਠੰਢੀਆਂ ਕਿਰਨਾਂ’ 1935 ਵਿੱਚ ਪ੍ਰਕਾਸ਼ਿਤ ਹੋਇਆ।

ਅੱਜ ਆਖਾਂ ਵਾਰਿਸ ਸ਼ਾਹ ਨੂੰ
 ਉਨ੍ਹਾਂ ਨੂੰ ਆਪਣੀ ਪੰਜਾਬੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਲਈ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ। ਇਸ ਕਵਿਤਾ ਵਿੱਚ ਭਾਰਤ ਵਿਭਾਜਨ ਦੇ ਸਮੇਂ ਪੰਜਾਬ ਵਿੱਚ ਹੋਈਆਂ ਭਿਆਨਕ ਘਟਨਾਵਾਂ ਦਾ ਅਤਿਅੰਤ ਦੁਖਦ ਵਰਣਨ ਹੈ ਅਤੇ ਇਹ ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਵਿੱਚ ਸਰਾਹੀ ਗਈ।[੪] 1947 ਦੇ ਫਿਰਕੂ ਫਸਾਦਾਂ ਨੂੰ ਦੇਖ ਕੇ ਉਸ ਦੀ ਆਤਮਾ ਕੁਰਲਾ ਉਠੀ। ਜਦੋਂ ਉਹ ਲਾਹੌਰ ਤੋਂ ਦੇਹਰਾਦੂਨ ਤੇ ਫਿਰ ਨੌਕਰੀ ਅਤੇ ਫਿਰ ਦਿੱਲੀ ਵਿੱਚ ਰਹਿਣ ਲਈ ਕਿਸੇ ਥਾਂ ਦੀ ਤਲਾਸ਼ ਵਿੱਚ ਦਿੱਲੀ ਆਈ ਸੀ ਤੇ ਫਿਰ ਵਾਪਸੀ ਵੇਲੇ ਸਫਰ ਦੌਰਾਨ ਚੱਲਦੀ ਗੱਡੀ ਵਿੱਚ ਹਿਲਦੀ ਅਤੇ ਕੰਬਦੀ ਕਲਮ ਨਾਲ
ਅੱਜ ਆਖਾਂ ਵਾਰਿਸ ਸ਼ਾਹ’ ਨੂੰ ਨਜ਼ਮ ਲਿਖੀ :
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ,
ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,
ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ,
ਉਠ ਦਰਦ ਮੰਦਾ ਦਿਆ ਦਰਦੀਆ, ਉਠ ਤੱਕ ਆਪਣਾ ਪੰਜਾਬ,
ਅੱਜ ਬੇਲੇ ਲਾਸ਼ਾਂ ਵਿੱਛੀਆਂ ਤੇ ਲਹੂ ਦੀ ਭਰੀ ਚਨਾਬ,


ਦੇਸ਼ਾਂ ਦੀ ਯਾਤਰਾ
ਕੁਝ ਦਿਨ ਪਾ ਕੇ ਇਹ ਨਜ਼ਮ ਛਪੀ, ਪਾਕਿਸਤਾਨ ਵੀ ਪਹੁੰਚੀ ਤੇ ਕਹਿੰਦੇ ਹਨ ਇਹ ਨਜ਼ਮ ਲੋਕ ਬੋਝਿਆਂ ’ਚ ਰੱਖਦੇ ਸਨ। ਕੱਢ ਕੇ ਪੜ੍ਹਦੇ ਤੇ ਰੋਂਦੇ ਸਨ। ਉਸ ਨੇ ਸੱਜਾਦ ਸਾਹਿਰ ਅਤੇ ਇਮਰੋਜ਼ ਨਾਲ ਆਪਣੀ ਇਸ਼ਕ ਦੀ ਗੱਲ ਆਪਣੀ ਸਵੈ-ਜੀਵਨੀ ਰਸੀਦੀ ਟਿਕਟ ਵਿੱਚ ਕੀਤੀ। ਉਹ ਆਪਣੀ ਨਿੱਜੀ ਜ਼ਿੰਦਗੀ ਵਾਲੀਆਂ ਵਧੇਰੇ ਕਵਿਤਾਵਾਂ ਦਾ ਸ਼ੋਅ ਸਾਹਿਰ ਲੁਧਿਆਣਵੀ ਦੇ ਪਿਆਰ ਨੂੰ ਮੰਨਦੀ ਹੈ। ਅੰਮ੍ਰਿਤਾ ਪ੍ਰ੍ਰੀਤਮ ਉੱਚ ਪੱਧਰ ਦੀਆਂ ਕਾਵਿ-ਗੋਸ਼ਟੀਆਂ ਦੀ ਸ਼ਾਨ ਸੀ। ਉਸ ਨੇ ਵੀਅਤਨਾਮ, ਰੂਸ, ਯੂਗੋਸਲਾਵੀਆ, ਹੰਗਰੀ, ਰੁਮਾਨੀਆ ਅਤੇ ਬੁਲਗਾਰੀਆ ਦੇਸ਼ਾਂ ਦੀ ਯਾਤਰਾ ਵੀ ਕੀਤੀ। ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ ਸੁਨੇਹੜੇ, ਕਾਵਿ ਸੰਗ੍ਰਹਿ ’ਤੇ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ। 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ, ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ। ਕੰਨੜ ਸਾਹਿਤ ਸੰਮੇਲਨ ਵਿੱਚ ਆਪ ਜੀ ਨੂੰ 1978 ਵਿੱਚ ਇਨਾਮ ਮਿਲਿਆ। 1982 ਵਿੱਚ ਉਸ ਨੂੰ ਕਾਗਜ਼ ਤੇ ਕੈਨਵਸ ਕਾਵਿ ਸੰਗ੍ਰਹਿ ’ਤੇ ਗਿਆਨਪੀਠ ਐਵਾਰਡ ਦਿੱਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਵਿੱਚ ਫਿਰਕੂ ਫਸਾਦਾਂ, ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। 1960 ਵਿੱਚ ਅੰਮ੍ਰਿਤਾ ਦੀ ਆਪਣੇ ਤੋਂ ਦੂਰੀ ਪੈ ਗਈ, ਫਿਰ ਜੀਵਨ ਦੇ ਆਖਰੀ 40 ਸਾਲ ਇਮਰੋਜ਼ ਨਾਲ ਬਿਤਾਏ। ਅੰਮ੍ਰਿਤਾ ਪ੍ਰੀਤਮ ਇੱਕ ਬਹੁਤ ਸ਼ਕਤੀਸ਼ਾਲੀ ਵਿਅਕਤੀਤਵ ਦੀ ਮਾਲਕ ਸੀ। ਉਸ ਨੇ ਪੰਜਾਬੀ ਸਾਹਿਤ ਦੀ ਵਿਲੱਖਣ ਸੇਵਾ ਕੀਤੀ। ਉਸ ਦੀਆਂ ਰਚਨਾਵਾਂ ਅਨੇਕਾਂ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ। ਰਹਿੰਦੀ ਦੁਨੀਆਂ ਤੱਕ ਲੋਕ ਉਸ ਦੀਆਂ ਲਿਖਤਾਂ ਨੂੰ ਪੜ੍ਹਨਗੇ।

ਵਿਛੋੜਾ
31 ਅਕਤੂਬਰ, 2005 ਨੂੰ ਉਹ ਪਾਠਕਾਂ ਨੂੰ 86 ਸਾਲ ਦੀ ਉਮਰ ਵਿੱਚ ਵਿਛੋੜਾ ਦੇ ਗਈ।

                                                               ਰਚਨਾਵਾਂ

ਨਾਵਲ
ਜੈ ਸ੍ਰੀ (1946)
ਡਾਕਟਰ ਦੇਵ ( 1949 ) - ( ਹਿੰਦੀ , ਗੁਜਰਾਤੀ , ਮਲਯਾਲਮ ਅਤੇ ਅੰਗਰੇਜ਼ੀ ਵਿੱਚ ਅਨੁਵਾਦ )
ਪਿੰਜਰ ( 1950 ) - ( ਹਿੰਦੀ , ਉਰਦੂ , ਗੁਜਰਾਤੀ , ਮਲਯਾਲਮ , ਮਰਾਠੀ , ਅੰਗਰੇਜੀ ਅਤੇ ਸਰਬੋਕਰੋਟ ਵਿੱਚ ਅਨੁਵਾਦ )
ਆਹਲਣਾ ( 1952 ) ( ਹਿੰਦੀ , ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ )
ਅੱਸ਼ੂ ( 1958 ) - ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਇਕ ਸਵਾਲ ( 1959 ) ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਬੁਲਾਵਾ ( 1960 ) ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਬੰਦ ਦਰਵਾਜਾ ( 1961 ) ਹਿੰਦੀ , ਕੰਨੜ , ਸਿੰਧੀ , ਮਰਾਠੀ ਅਤੇ ਉਰਦੂ ਵਿੱਚ ਅਨੁਵਾਦ
ਰੰਗ ਦਾ ਪੱਤਾ ( 1963 ) ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਇਕ ਸੀ ਅਨੀਤਾ ( 1964 ) ਹਿੰਦੀ , ਅੰਗਰੇਜੀ ਅਤੇ ਉਰਦੂ ਵਿੱਚ ਅਨੁਵਾਦ
ਚੱਕ ਨੰਬਰ ਛੱਤੀ ( 1964 ) ਹਿੰਦੀ , ਅੰਗ੍ਰੇਜੀ , ਸਿੰਧੀ ਅਤੇ ਉਰਦੂ ਵਿੱਚ ਅਨੁਵਾਦ
ਧਰਤੀ ਸਾਗਰ ਤੇ ਸਿੱਪੀਆਂ ( 1965 ) ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਦਿੱਲੀ ਦੀਆਂ ਗਲੀਆਂ ( 1968 ) ਹਿੰਦੀ ਵਿੱਚ ਅਨੁਵਾਦ
ਧੁੱਪ ਦੀ ਕਾਤਰ (1969)
ਏਕਤੇ ਏਰਿਅਲ ( 1969 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
ਜਲਾਵਤਨ ( 1970 ) - ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
ਯਾਤਰੀ ( 1971 ) ਹਿੰਦੀ , ਕੰਨੜ , ਅੰਗਰੇਜੀ , ਬਾਂਗਲਾ ਅਤੇ ਸਰਬੋਕਰੋਟ ਵਿੱਚ ਅਨੁਵਾਦ
ਜੇਬਕਤਰੇ ( 1971 ) , ਹਿੰਦੀ , ਉਰਦੂ , ਅੰਗਰੇਜੀ , ਮਲਯਾਲਮ , ਅਤੇ ਕੰਨੜ ਵਿੱਚ ਅਨੁਵਾਦ
ਪੱਕੀ ਹਵੇਲੀ ( 1972 ) ਹਿੰਦੀ ਵਿੱਚ ਅਨੁਵਾਦ
ਅਗ ਦੀ ਲਕੀਰ ( 1974 ) ਹਿੰਦੀ ਵਿੱਚ ਅਨੁਵਾਦ
ਕੱਚੀ ਸੜਕ ( 1975 ) ਹਿੰਦੀ ਵਿੱਚ ਅਨੁਵਾਦ
ਕੋਈ ਨਹੀਂ ਜਾਣਦਾ ( 1975 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
ਇਹ ਸੱਚ ਹੈ ( 1977 ) ਹਿੰਦੀ , ਬੁਲਗਾਰਿਅਨ ਅਤੇ ਅੰਗਰੇਜੀ ਵਿੱਚ ਅਨੁਵਾਦ
ਦੂਸਰੀ ਮੰਜ਼ਿਲ ( 1977 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
ਤੇਹਰਵਾਂ ਸੂਰਜ ( 1978 ) ਹਿੰਦੀ , ਉਰਦੂ ਅਤੇ ਅੰਗਰੇਜੀ ਵਿੱਚ ਅਨੁਵਾਦ
ਉਨਿੰਜਾ ਦਿਨ ( 1979 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
ਕੋਰੇ ਕਾਗਜ ( 1982 ) ਹਿੰਦੀ ਵਿੱਚ ਅਨੁਵਾਦ
ਹਰਦੱਤ ਦਾ ਜ਼ਿੰਦਗੀਨਾਮਾ ( 1982 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ


ਆਤਮਕਥਾ
ਰਸੀਦੀ ਟਿਕਟ ( 1976 )    

ਕਹਾਣੀ ਸੰਗ੍ਰਿਹ
ਛੱਤੀ ਵਰ੍ਹੇ ਬਾਅਦ (1943)
ਕੁੰਜੀਆਂ (1944)
ਆਖਰੀ ਖਤ (156)
ਗੋਜਰ ਦੀਆਂ ਪਰੀਆਂ (1960)
ਚਾਨਣ ਦਾ ਹਉਕਾ (1962)
ਜੰਗਲੀ ਬੂਟੀ (1969)
ਹੀਰੇ ਦੀ ਕਣੀ
ਲਾਤੀਯਾਂ ਦੀ ਛੋਕਰੀ
ਪੰਜ ਵਰ੍ਹੇ ਲੰਮੀ ਸੜਕ
ਇਕ ਸ਼ਹਿਰ ਦੀ ਮੌਤ
ਤੀਜੀ ਔਰਤ
ਸਾਰੇ ਹਿੰਦੀ ਵਿੱਚ ਅਨੁਵਾਦ


ਕਵਿਤਾ ਸੰਗ੍ਰਿਹ
ਠੰਢੀਆਂ ਕਿਰਨਾਂ (1934)
ਅੰਮ੍ਰਿਤ ਲਹਿਰਾਂ (1936)
ਜਿਉਂਦਾ ਜੀਵਨ (1938)
ਤ੍ਰੇਲ ਧੋਤੇ ਫੁੱਲ (1941)
ਓ ਗੀਤਾਂ ਵਾਲਿਓ (1942)
ਬੱਦਲਾਂ ਦੇ ਪੱਲੇ ਵਿੱਚ (1943)
ਸੰਝ ਦੀ ਲਾਲੀ (1943)
ਨਿੱਕੀ ਜਿਹੀ ਸੌਗਾਤ (1944)
ਲੋਕ ਪੀੜ ( 1944 )
ਪੱਥਰ ਗੀਟੇ (1946)
ਲੰਮੀਆਂ ਵਾਟਾਂ, 1949
ਮੈਂ ਤਵਾਰੀਖ ਹਾਂਹਿੰਦ ਦੀ (1950)
ਸਰਘੀ ਵੇਲਾ, (1951)
ਮੇਰੀ ਚੋਣਵੀਂ ਕਵਿਤਾ (1952)
ਸੁਨੇਹੜੇ (1955 - ਸਾਹਿਤ ਅਕਾਦਮੀ ਇਨਾਮ ਪ੍ਰਾਪਤ ਕਵਿਤਾ ਸੰਗ੍ਰਿਹ )
ਅਸ਼ੋਕਾ ਚੇਤੀ (1957)
ਕਸਤੂਰੀ (1959)
ਨਾਗਮਣੀ (1964)
ਛੇ ਰੁੱਤਾਂ (1969)
ਮੈਂ ਜਮਾਂ ਤੂੰ ( 1977 )
ਲਾਮੀਆਂ ਵਤਨ
ਕਾਗਜ ਤੇ ਕੈਨਵਸ (ਗਿਆਨਪੀਠ ਇਨਾਮ ਪ੍ਰਾਪਤ ਕਵਿਤਾ ਸੰਗ੍ਰਿਹ )


ਗਦ ਰਚਨਾਵਾਂ
ਕਿਰਮਿਚੀ ਲਕੀਰਾਂ
ਕਾਲ਼ਾ ਗੁਲਾਬ
ਅਗ ਦੀਆਂ ਲਕੀਰਾਂ ( 1969 )
ਇਕੀ ਪੱਤੀਆਂ ਦਾ ਗੁਲਾਬ , ਸਫਰਨਾਮਾ ( 1973 )
ਔਰਤ: ਇਕ ਦ੍ਰਿਸ਼ਟੀਕੋਣ ( 1975 )
ਇਕ ਉਦਾਸ ਕਿਤਾਬ ( 1976 )
ਆਪਣੇ - ਆਪਣੇ ਚਾਰ ਵਰੇ ( 1978 )
ਕੇੜੀ ਜ਼ਿੰਦਗੀ ਕੇੜਾ ਸਾਹਿਤ ( 1979 )
ਕੱਚੇ ਅਖਰ ( 1979 )
ਇਕ ਹਥ ਮੇਹੰਦੀ ਇਕ ਹਥ ਛੱਲਾ ( 1980 )
ਮੁਹੱਬਤਨਾਮਾ ( 1980 )
ਮੇਰੇ ਕਾਲ ਮੁਕਟ ਸਮਕਾਲੀ ( 1980 )
ਸ਼ੌਕ ਸੁਰੇਹੀ ( 1981 )
ਕੜੀ ਧੁੱਪ ਦਾ ਸਫਰ ( 1982 )
ਅੱਜ ਦੇ ਕਾਫਰ ( 1982 )
ਸਾਰੀਆਂ ਹਿੰਦੀ ਵਿੱਚ ਅਨੁਵਾਦ


                  ਰਿਸ਼ਤਾ
ਬਾਪ ਵੀਰ ਦੋਸਤ ਤੇ ਖਾਵੰਦ
ਕਿਸੇ ਲਫ਼ਜ ਦਾ ਕੋਈ ਨਹੀਂ ਰਿਸ਼ਤਾ
ਉਂਜ ਜਦੋਂ ਮੈਂ ਤੈਨੂੰ ਤੱਕਿਆ
ਸਾਰੇ ਅੱਖਰ ਗੂੜੇ ਹੋ ਗਏ

_____________
ਚੋਣਵੇਂ ਪੱਤਰੇ ਵਿੱਚੋਂ

...
          ਅੱਗ
ਪਰਛਾਵਿਆਂ ਨੂੰ ਪਕੜਣ ਵਾਲਿਓ
ਛਾਤੀ ਚ ਬਲਦੀ ਅੱਗ ਦਾ
ਕੋਈ ਪਰਛਾਵਾਂ ਨਹੀਂ ਹੁੰਦਾ

______________
ਚੋਣਵੇਂ ਪੱਤਰੇ ਵਿੱਚੋਂ

155
Shayari / Re: SHIV KUMAR BATALVI POEMS
« on: February 27, 2014, 06:54:56 PM »
      ਸ਼ਿਕਰਾ

ਮਾਏ ਨੀ ਮਾਏ
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ਤੇ ਕਲਗੀ
ਤੇ ਉਹਦੇ ਪੈਰੀ ਝਾਂਜਰ
ਤੋ ਉਹ ਚੋਗ ਚੁਗੀਂਦਾ ਆਈਆ
ਨੀ ਮੈਂ ਵਾਰੀ ਜ਼ਾ

ਇਕ ਉਹਦੇ ਰੂਪ ਦੀ
ਧੁੱਪ ਤਿਖੇਰੀ
ਦੂਜਾ ਮਹਿਕਾ ਦਾ ਤ੍ਰਿਹਾਇਆ
ਤੀਜਾ ਉਹਦਾ ਰੰਗ ਗੁਲਾਬੀ
ਕਿਸੇ ਗੌਰੀ ਮਾਂ ਦਾ ਜਾਇਆ
ਨੀ ਮੈਂ ਵਾਰੀ ਜ਼ਾ

ਨੈਂਣੀ ਉਹਦੇ
ਚੇਤ ਦੀ ਆਥਣ
ਅਤੇ ਜੁਲਫ਼ੀ ਸਾਵਣ ਛਾਇਆ
ਹੋਠਾਂ ਦੇ ਵਿਚ ਕੱਤੇ ਦਾ
ਕੋਈ ਦਿਹੁੰ ਚੱੜਣੇ ਤੇ ਆਇਆ
ਨੀ ਮੈਂ ਵਾਰੀ ਜ਼ਾ

ਸਾਹਵਾਂ ਦੇ ਵਿਚ
ਫੁੱਲ ਸੋਇਆ ਦੇ
ਕਿਸੇ ਬਾਗ ਚੰਨਣ ਦਾ ਲਾਇਆ
ਦੇਹੀ ਦੇ ਵਿਚ ਖੇਡੇ ਚੇਤਰ
ਇਤਰਾਂ ਨਾਲ ਨੁਹਾਇਆ
ਨੀ ਮੈਂ ਵਾਰੀ ਜ਼ਾ

ਬੋਲਾਂ ਦੇ ਵਿਚ
ਪੌਣ ਪੁਰੇ ਦੀ
ਨੀ ਉਹ ਕੋਇਲਾਂ ਦਾ ਹਮਸਾਇਆ
ਚਿੱਟੇ ਦੰਦ ਜਿਉਂ ਧਾਨੋ ਬਗਲਾ
ਤੋੜੀਮਾਰ ਉਡਾਇਆ
ਨੀ ਮੈਂ ਵਾਰੀ ਜ਼ਾ

ਇਸ਼ਕੇ ਦਾ
ਇਕ ਪਲੰਘ ਨੁਆਰੀ
ਅਸਾਂ ਚਾਨਣੀਆਂ ਵਿਚ ਡਾਹਿਆ
ਤਨ ਦੀ ਚਾਦਰ ਹੋ ਗਈ ਮੈਲੀ
ਉਸ ਪੈਰ ਜਾ ਪਲੰਘੇ ਪਾਇਆ
ਨੀ ਮੈਂ ਵਾਰੀ ਜ਼ਾ

ਦੁਖਣ ਮੇਰੇ
ਨੈਣਾਂ ਦੇ ਕੋਏ
ਵਿਚ ਹੜ ਹੰਝੂਆਂ ਦਾ ਆਇਆ
ਸਾਰੀ ਰਾਤ ਗਈ ਵਿਚ ਸੋਚਾਂ
ਉਸ ਇਹ ਕੀ ਜੁ਼ਲਮ ਕਮਾਇਆ
ਨੀ ਮੈਂ ਵਾਰੀ ਜ਼ਾ

ਸੁਬਾ ਸਵੇਰੇ
ਲੈ ਨੀ ਵਟਣਾ
ਅਸਾਂ ਮਲ ਮਲ ਓਸ ਨੁਹਾਇਆ
ਦੇਹੀ ਵਿਚੋਂ ਨਿਕਲਣ ਚਿਣਗਾਂ
ਤੇ ਸਾਡਾ ਹੱਥ ਗਿਆ ਕੁਮਲਾਇਆ
ਨੀ ਮੈਂ ਵਾਰੀ ਜ਼ਾ

ਚੂਰੀ ਕੁੱਟਾਂ
ਤੇ ਉਹ ਖਾਂਦਾ ਨਾਹੀਂ
ਉਹਨੂੰ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਉਸ ਐਸੀ ਮਾਰੀ
ਉਹ ਮੁੜ ਵਤਨੀ ਨਹੀਂ ਆਇਆ
ਨੀ ਮੈਂ ਵਾਰੀ ਜ਼ਾ

ਮਾਏ ਨੀ ਮਾਏ
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ਤੇ ਕਲਗੀ
ਤੇ ਉਹਦੇ ਪੈਰੀ ਝਾਂਜਰ
ਤੋ ਉਹ ਚੋਗ ਚੁਗੀਂਦਾ ਆਈਆ
ਨੀ ਮੈਂ ਵਾਰੀ ਜ਼ਾ

_________
ਕਾਵਿ ਸੰਗ੍ਰਿਹ.. “ਆਟੇ ਦਿਆਂ ਚਿੜੀਆਂ ਚੋਂ

156
PJ Games / Re: express ur feelings with songs.....
« on: February 27, 2014, 10:55:59 AM »
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ

_________________

157
Fun Time / Re: Dialogues of Hindi Cinema ...
« on: February 27, 2014, 02:41:42 AM »
ਹਮਾਰਾ ਨਾਮ ਹਮਾਰੀ ਪਰਸਨੈਲਟੀ ਕੋ ਸੋਭਾ ਦੇਤਾ ਹੈ
___________________________

158
Fun Time / Re: Dialogues of Hindi Cinema ...
« on: February 27, 2014, 02:16:26 AM »
ਪਾਲ ਲੇ ਕੋਈ ਰੋਗ ਨਾਦਾਨ ਜਿੰਦਗੀ ਕੇ ਵਾਸਤੇ, ਸਿਰਫ ਸੇਹਤ ਕੇ ਸਹਾਰੇ ਜਿੰਦਗੀ ਕਟ ਤੀ ਨਹੀ
__________________________________________________

159
Shayari / Re: ਹਰ ਵਾਰੀ,,,
« on: February 27, 2014, 01:59:51 AM »
bahut khoob veere...


ek ah topic aa, surjit patar sahb ji da.. koshish krlea karo ke es wich ohna dia poems jo main naa payian hon.. tusi pa dea karo jad v koi padho..!! ek sahi collection v ban jayegi... hor vi poets de topics ne,,shayiri section ch dekh leo..!!
http://punjabijanta.com/shayari/surjit-patar-poetry/
thanks


hanji jarur agge ton khiyaal rakha ge

160
Shayari / Re: ਸ਼ਾਇਰ ਦਾ ਪਹਿਲਾ ਫ਼ਰਜ,,,
« on: February 27, 2014, 01:48:08 AM »
ਇੱਲਤ ਬੁਰੀ ਹੈ ਇਸ਼ਕ ਦਾ ਜਜ਼ਬਾ ਬੁਰਾ ਨਹੀਂ
ਮਾੜੀ ਬੁਰੀ ਨਜ਼ਰ ਹੈ ਪਰ ਜ਼ਲਵਾ ਬੁਰਾ ਨਹੀਂ

ਮਹਿਸੂਸੀ-ਆਤ ਦਿਲ ਦੀ ਐਂ  ਐਪਰ ਜਹਾਨ ਵਿੱਚ
ਕੋਈ ਭੀ-ਕੁਝ ਭੀ ਕੱਖ-ਭੀ ਅੱਛਾ ਬੁਰਾ ਨਹੀਂ

ਦਿਲ ਦਾ ਸੁਭਾਅ ਹੈ ਦਿਲ 'ਚ ਹੈ ਇਕ ਕੁਦਰਤੀ ਕਸ਼ਿਸ਼
ਕਬਜ਼ਾ ਬੁਰਾ ਹੈ ਹੁਸਨ ਤੇ ਦਅਵਾ ਬੁਰਾ ਨਹੀਂ

ਨੁਕਤਾ ਉਠਾਇਆ ਬਜ਼ਮ ਵਿੱਚ ਉਸਨੇ ਕਮਾਲ
ਨੁਕਤਾ ਭੀ ਇਕ ਦਲੀਲ ਹੈ ਨੁਕਤਾ ਬੁਰਾ ਨਹੀਂ

ਹਾਸਾ ਕਿਸੇ ਦੇ ਹਾਲ ਤੇ ਆਉਣਾ ਬਹੁਤ ਬੁਰੈ
ਆਵੇ ਜੋ ਆਪਣੇ ਆਪ ਤੇ ਹਾਸਾ ਬੁਰਾ ਨਹੀਂ

ਜਿਹੜਾ ਕਿਸੇ ਦਾ ਵੀ ਬੁਰਾ ਕਰਦਾ ਨਹੀਂ ਕਦੇ
ਉਸ ਦਾ ਭੀ ਇਸ ਜਹਾਨ ਵਿਚ ਹੁੰਦਾ ਬੁਰਾ ਨਹੀਂ

ਤੈਥੋਂ ਬੁਰਾ ਜੇ ਹੋ ਗਿਐ  ਤੌਬਾ ਜ਼ਰੂਰ ਕਰ
ਤੌਬਾ ਤੋਂ ਬਾਅਦ ਆਦਮੀ ਰਹਿੰਦਾ ਬੁਰਾ ਨਹੀਂ

ਵਾਅਦਾ ਨਾ ਤੋੜ ਚਾੜ੍ਣਾਂ ਇਹ ਹੈ ਬਹੁਤ ਬੁਰਾ
ਪਰ ਸਰਸਰੀ ਜੇ ਵੇਖੀਏ ਵਾਅਦਾ ਬੁਰਾ ਨਹੀਂ

'ਦੀਪਕ' ਦੇ ਬਾਰੇ ਪੁੱਛਿਐ ? ਤਾਂ ਕਹਾਂਗਾ ਸਾਫ
ਸ਼ਾਇਰ ਬੁਰਾ ਜ਼ਰੂਰ ਹੈ  ਬੰਦਾ ਬੁਰਾ ਨਹੀਂ

______________________

Pages: 1 ... 3 4 5 6 7 [8] 9 10 11 12 13 ... 99