This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 2 3 4 5 6 [7] 8 9 10 11 12 ... 99
121
« on: March 07, 2014, 10:45:50 AM »
ਨਿੱਤ ਸੂਰਜਾਂ ਨੇ ਚੜਨਾ
ਨਿੱਤ ਸੂਰਜਾਂ ਨੇ ਚੜਨਾ ਨਿੱਤ ਸੂਰਜਾਂ ਨੇ ਲਹਿਣਾ ਪਰਬਤ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ ਇਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ ਚੱਲਦਾ ਰਹਿਣਾ
ਰੁਕਣੀ ਨਹੀਂ ਕਹਾਣੀ ਬੱਝੇ ਨ ਰਹਿਣੇ ਪਾਣੀ ਰੂਹੋਂ ਬਗੈਰ ਸੱਖਣੇ ਬੁਤ ਨਾ ਬਣਾ ਕੇ ਰੱਖਣੇ ਪਾਣੀ ਨੇ ਰੋਜ਼ ਤੁਰਨਾ ਕੰਢੀਆਂ ਨੇ ਰੋਜ਼ ਖੁਰਨਾ ਖੁਰਦੇ ਨੂੰ ਦੇ ਦਿਲਾਸਾ ਤੁਰਦੇ ਨੇ ਨਾਲ ਰਹਿਣਾ
ਚੰਨ ਤਾਰਿਆਂ ਦੀ ਲੋਏ ਇਕਰਾਰ ਜਿਹੜੇ ਹੋਏ ਤਾਰੇ ਉਨਾਂ ਤੇ ਹੱਸੇ ਦੀਵੇ ਉਨਾਂ 'ਤੇ ਰੋਏ ਟੁੱਟਦੇ ਕਰਾਰ ਦੇਖੇ ਅਸਾਂ ਬੇਸ਼ੁਮਾਰ ਦੇਖੇ ਲਫਜਾਂ ਦਾ ਬਣਿਆ ਦੇਖੀਂ ਕੱਲ ਇਹ ਮਹਿਲ ਵੀ ਢਹਿਣਾ
ਇਨਾਂ ਦੀਵਿਆਂ ਨੂੰ ਦੱਸ ਦੇ ਇਨਾਂ ਤਾਰਿਆਂ ਨੂੰ ਕਹਿ ਦੇ ਇਨਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਕਹਿ ਦੇ ਅਸੀਂ ਜਾਨ ਵਲੋਂ ਦੀਵੇ ਈਮਾਨ ਵਲੋਂ ਤਾਰੇ ਅਸੀਂ ਦੀਵੇ ਵਾਂਗ ਬੁਝਣਾ ਅਸੀਂ ਤਾਰੇ ਵਾਂਗ ਰਹਿਣਾ
ਸੁਣ ਹੇ ਝਨਾਂ ਦੇ ਪਾਣੀ ਤੁੰ ਡੁੱਬ ਗਏ ਨ ਜਾਣੀਂ ਤੇਰੇ ਪਾਣੀਆਂ ਤੇ ਤਰਨੀ ਇਸ ਪਿਆਰ ਦੀ ਕਹਾਣੀ ਹੈ ਝੂਠ ਮਰ ਗਏ ਉਹ ਡੁੱਬ ਕੇ ਤਾਂ ਤਰ ਗਏ ਉਹ ਨਿੱਤ ਲਹਿਰਾਂ ਤੇਰੀਆਂ ਨੇ ਪਾ ਪਾ ਕੇ ਸ਼ੋਰ ਕਹਿਣਾ __________________________
122
« on: March 07, 2014, 02:21:36 AM »
123
« on: March 07, 2014, 01:17:43 AM »
mubaarkan
124
« on: March 06, 2014, 10:07:44 AM »
ਕੁਛ-ਕੁਛ ਹੋਤਾ ਹੈ, ਅੰਜਲੀਂ ਤੁੰਮ ਨਹੀ ਸਮਝੋਗੀ _________________________
125
« on: March 06, 2014, 12:56:21 AM »
ਮੁਝੇ ਅੰਧੇਰਾ ਪਸੰਦ ਹੈ ਤੁਮਾਰੇ ਆਨੇ ਵਾਲੇ ਕੱਲ ਕੀ ਯਾਦ ਦਿਲਾਤਾ ਹੈ ___________________________________
126
« on: March 05, 2014, 10:05:53 PM »
ਸੋਗ
ਰੋਜ ਮੈਂ ਤਾਰਾ ਤਾਰਾ ਗਿਣ ਰਾਤ ਬਿਤਾਉਂਦਾ ਹਾਂ ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ ਵਾਰ ਕ ਆਉਂਦਾ ਹਾਂ
ਜਦ ਰੋਹੀਆਂ ਵਿਚ ਪੰਛੀ ਤੜਕੇ ਵਾਕ ਕੋਈ ਲੈਂਦਾ ਹੈ ਮੈਂ ਆਪਣੇ ਸੰਗ ਸੁੱਤਾ ਆਪਣਾ ਗੀਤ ਜਗਾਉਂਦਾ ਹਾਂ
ਫਿਰ ਜਦ ਮੈਨੂੰ ਸੂਰਜ ਘਰ ਦੇ ਮੋੜ ‘ਤੇ ਮਿਲਦਾ ਹੈ ਨਦੀਏ ਰੋਜ਼ ਨਹਾਵਣ ਉਹਦੇ ਨਾਲ ਮੈਂ ਜਾਂਦਾ ਹਾਂ
ਮੈਂ ਤੇ ਸੂਰਜ ਜਦੋਂ ਨਹਾ ਕੇ ਘਰ ਨੂੰ ਮੁੜਦੇ ਹਾਂ ਮੈਂ ਸੂਰਜ ਲਈ ਵਿਹੜੇ ਨਿੰਮ ਦਾ ਪੀਹੜਾ ਡਾਹੁੰਦਾ ਹਾਂ
ਮੈਂ ਤੇ ਸੂਰਜ ਬੈਠ ਕੇ ਜਦ ਫਿਰ ਗੱਲਾਂ ਕਰਦੇ ਹਾਂ ਮੈਂ ਸੂਰਜ ਨੂੰ ਤੇਰੀ ਛਾਂ ਦੀ ਗੱਲ ਸੁਣਾਉਂਦਾ ਹਾ
ਛਾਂ ਦੀ ਗੱਲ ਸੁਣਾਉਂਦੇ ਜਦ ਮੈਂ ਕੰਬਣ ਲੱਗਦਾ ਹਾਂ ਮੈਂ ਸੂਰਜ ਦੇ ਗੋਰੇ ਗਲ ਵਿਚ ਬਾਹਵਾਂ ਪਾਉਂਦਾ ਹਾਂ
ਫਿਰ ਸੂਰਜ ਜਦ ਮੇਰੇ ਘਰ ਦੀ ਕੰਧ ਉਤਰਦਾ ਹੈ ਮੈਂ ਆਪਣੇ ਹੀ ਪਰਛਾਵੇਂ ਤੋਂ ਡਰ ਡਰ ਜਾਂਦਾ ਹਾਂ
ਮੈਂ ਤੇ ਸੂਰਜ ਘਰ ਦੇ ਮੁੜ ਪਿਛਵਾੜੇ ਜਾਂਦੇ ਹਾਂ ਮੈਂ ਉਹਨੂੰ ਆਪਣੇ ਘਰ ਦੀ ਮੋਈ ਧੁੱਪ ਵਿਖਾਉਂਦਾ ਹਾਂ
ਜਦ ਸੂਰਜ ਮੇਰੀ ਮੋਈ ਧੁੱਪ ਲਈ ਅੱਖੀਆਂ ਭਰਦਾ ਹੈ ਮੈਂ ਸੂਰਜ ਨੂੰ ਗਲ ਵਿਚ ਲੈ ਕੇ ਚੁੱਪ ਕਰਾਉਂਦਾ ਹਾਂ
ਮੈਂ ਤੇ ਸੂਰਜ ਫੇਰ ਚੁਪੀਤੇ ਤੁਰਦੇ ਜਾਂਦੇ ਹਾਂ ਰੋਜ਼ ਮੈਂ ਉਹਨੂੰ ਪਿੰਡ ਦੀ ਜੂਹ ਤਕ ਤੋਰ ਕੇ ਆਉਂਦਾ ਹਾਂ
ਰੋਜ਼ ਉਦਾਸਾ ਸੂਰਜ ਨਦੀਏ ਡੁੱਬ ਕੇ ਮਰਦਾ ਹੈ ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ ਸੋਗ ਮਨਾਉਂਦਾ ਹਾਂ __________ ਕਾਵਿ ਸੰਗ੍ਰਿਹ.. “ਆਰਤੀ” ਚੋਂ
127
« on: March 05, 2014, 02:50:17 PM »
Mubarkan
128
« on: March 05, 2014, 01:26:51 AM »
Mp3 link Updated
129
« on: March 04, 2014, 11:38:39 PM »
ਸੀਨੇ ਭਾਂਬੜ ਬਾਲ ਉਹ ਤੁਰਗੀ ਕਰਕੇ ਕੁਝ ਸਵਾਲ ਉਹ ਤੁਰਗੀ ਦੱਸ ਉੈਏ ਸੱਜਣਾ ਸਾੜਨ ਛਾਵਾਂ ਕੱਲੀਆ ਮੈਨੂੰ ਕਿਉ ? ਜੇ ਦੋਵਾਂ ਕੀਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕਿਉ ?
ਮੇਰੇ ਹੱਸਣ ਨਾਲ ਬਾਬਲ ਦਾ ਸਮਲਾ ਡਿਗਦਾ ਕਿਉ ? ਸਿਰ ਮੇਰਾ ਜੇ ਉੱਚਾ ਜੱਗ ਹੋ ਕਮਲਾ ਡਿਗਦਾ ਕਿਉ ? ਕੰਡੇ ਚੋਭਣ ਪੈਰੀ ਰਾਹਵਾਂ ਕੱਲੀਆ ਮੈਨੂੰ ਕਿਉ ਜੇ ਦੋਵਾਂ ਕੀਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕਿਉ ?
ਮਰਦਾਂ ਅਣਖ ਦੇ ਪਿਜੰਰੇ ਪਾ ਕੇ ਰੱਖੇਆ ਔਰਤ ਨੂੰ ਹਰਜਾਂ, ਕਰਜਾਂ ਹੇਠ ਦਬਾ ਕੇ ਰੱਖੇਆ ਔਰਤ ਨੂੰ ਜੁਲਮ ਨੁੰ ਜਰਨੇ ਦਿਆਂ ਸਲਾਹਵਾਂ ਕੱਲੀਆਂ ਮੈਨੂੰ ਕਿਉ? ਜੇ ਦੋਵਾਂ ਕੀਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕਿਉ ?
ਇਕ ਜਿੰਦਗੀ ਸੰਗਤਾਰ ਚਲੋ ਉਹ ਰੋ ਕੇ ਕੱਟ ਲਾ ਗੇ ਯਾਦ ਦੇ ਮਣਕੇ ਹੰਝੂਆਂ ਵਾਂਗ ਪਰੋ ਕੇ ਕੱਟ ਲਾ ਗੇ ਦਿਸਣ ਕਾਲੀਆਂ ਘੋਰ ਘਟਾਵਾਂ ਕੱਲੀਆਂ ਮੈਨੂੰ ਕਿਉ? ਜੇ ਦੋਵਾਂ ਕੀਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕਿਉ ?MP3 Link :- http://punjabijanta.com/index.php?action=downloads;sa=view;id=12380___________________________
130
« on: March 04, 2014, 11:03:50 PM »
ਜਾਣ ਲੱਗੀ ਨੂੰ ਜੋ ਵੀ ਤੈਨੂੰ ਪੁੱਛਣੇ ਸੀ ਅਸੀ ਹੁਣ ਤੱਕ ਸ਼ਾਭੀ ਬੈਠੇ ਕਈ ਸਵਾਲ ਕੁੜੇ ਕਿੱਦਾਂ ਦੱਸੀਏ ਲੰਗਦੇ ਨੇ ਹੁਣ ਦਿਨ ਸਾਡੇ ਕਦੇ ਅਪਣੇ ਹੀ ਦਿਲ ਤੋ ਪੁੱਛ ਲੈ ਸਾਡਾ ਹਾਲ ਕੁੜੇ ਉਗਲਾਂ ਉਤੇ ਗਿਣਨੇ ਹੁਣ ਤਾਂ ਛੱਡ ਦਿੱਤੇ ਵਿਛੜਿਆਂ ਨੂੰ ਹੋਗੇ ਕਿੰਨੇ ਸਾਲ ਕੁੜੇ _____________________
131
« on: March 04, 2014, 10:43:30 PM »
ਆਪੋਧਾਪੀ ਮੱਚ ਗਈ
ਆਪੋਧਾਪੀ ਮੱਚ ਗਈ ਝੂਠ ਬਦੀ ਖੁਦਗਰਜ਼ੀਆਂ ਸਭ ਦੀ ਸਾਂਝੀ ਫੌਜ਼ ਦਾ ਸ਼ਹਿਰ 'ਤੇ ਹੱਲਾ ਹੋ ਗਿਆ ਮੇਰੇ ਵੇਂਹਦਿਆਂ ਵੇਂਹਦਿਆਂ ਭੇਤ ਨਹੀਂ ਕਿਉਂ ਹਰ ਕੋਈ ਵਸਦੇ ਰਸਦੇ ਸ਼ਹਿਰ ਵਿਚ ਕੱਲਾ ਕੱਲਾ ਹੋ ਗਿਆ
ਬਿਰਤੀ ਜਿਹੀ ਬਿਖੇਰਦਾ ਲੱਗੀ ਟੇਕ ਉਖੇੜਦਾ ਸੁਰਤ ਭੁਲਾਈ ਜਾਂਵਦਾ ਅੱਖੀਂ ਘੱਟਾ ਪਾਂਵਦਾ ਕੱਪੜ-ਲੀੜ ਉਡਾਂਵਦਾ ਝੱਖੜ ਆਇਆ ਲਾਂਭ ਦਾ ਮੈਂ ਤਾਂ ਸਭ ਕੁਝ ਸਾਂਭਦਾ ਯਾਰੋਂ ਝੱਲਾ ਹੋ ਗਿਆ
ਬੀਤੇ ਦਾ ਨਾ ਜ਼ਿਕਰ ਕਰ ਬਸ ਤੂੰ ਅਗਲਾ ਫਿਕਰ ਕਰ ਪੁੰਗਰੀ ਪੌਧ ਸੰਭਾਲ ਤੂੰ ਮਰ ਨਾ ਮਰਦੇ ਨਾਲ ਤੂੰ ਹੁਣ ਕੀ ਬਹਿ ਕੇ ਰੋਵਣਾ ਗਮ ਦੀ ਚੱਕੀ ਝੋਵਣਾ ਜਿਹੜਾ ਕੁੱਝ ਸੀ ਹੋਵਣਾ ਉਹ ਤਾਂ ਮੱਲਾ ਹੋ ਗਿਆ
ਸਿਮ ਸਿਮ ਬਰਫਾਂ ਢਲਦੀਆਂ ਨਿਮ ਨਿਮ ਪਾਣੀ ਬਹਿ ਰਹੇ ਛਮ ਛਮ ਕਣੀਆਂ ਵਰਦੀਆਂ ਝਿਮ ਝਿਮ ਰਿਸ਼ਮਾਂ ਕਰਦੀਆਂ ਕੀ ਸੁਣਨੇ ਉਪਦੇਸ਼ ਮੈਂ ਮੁੱਲਾਂ ਦੇ ਆਦੇਸ਼ ਮੈਂ ਆਲਮ ਦਾ ਸੰਗੀਤ ਹੀ ਮੇਰਾ ਅੱਲਾ ਹੋ ਗਿਆ ________________________
132
« on: March 04, 2014, 10:23:35 PM »
ਗ਼ਮਾਂ ਦੀ ਰਾਤ
ਗ਼ਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ ਨਾ ਭੈਡ਼ੀ ਰਾਤ ਮੁਕਦੀ ਏ ਨਾ ਮੇਰੇ ਗੀਤ ਮੁਕਦੇ ਨੇ ਇਹ ਸਰ ਕਿੰਨੇ ਕੁ ਡੂੰਘੇ ਨੇ ਕਿਸ ਨੇ ਹਾਥ ਨਾ ਪਾਈ, ਨਾ ਬਰਸਾਤਾਂ ਚ ਚੜ੍ਦਦੇ ਨੇ ਤੇ ਨਾ ਔੜਾਂ ’ਚ ਸੁੱਕਦੇ ਨੇ ਮੇਰੇ ਹੱਡ ਵੀ ਅਵੱਲੇ ਨੇ ਜੋ ਅੱਗ ਲਾਇਆਂ ਨਹੀਂ ਸੜਦੇ ਨੇ ਸਡ਼ਦੇ ਹਉਕਿਆਂ ਦੇ ਨਾਲ ਹਾਵਾਂ ਨਾਲ ਧੁਖਦੇ ਨੇ ਇਹ ਫੱਟ ਹਨ ਇਸ਼ਕ ਦੇ ਇਹਨਾਂ ਦੀ ਯਾਰੋ ਕੀ ਦਵਾ ਹੋਵੇ ਇਹ ਹੱਥ ਲਾਇਆਂ ਵੀ ਦੁਖਦੇ ਨੇ ਮਲ੍ਹਮ ਲਾਇਆਂ ਵੀ ਦੁਖਦੇ ਨੇ ਜੇ ਗੋਰੀ ਰਾਤ ਹੈ ਚੰਨ ਦੀ ਤਾਂ ਕਾਲੀ ਰਾਤ ਹੈ ਕਿਸ ਦੀ ਨਾ ਲੁਕਦੈ ਤਾਰਿਆਂ ਵਿੱਚ ਚੰਨ ਨਾ ਤਾਰੇ ਚੰਨ ’ਚ ਲੁਕਦੇ ਨੇ _______________ ਕਾਵਿ ਸੰਗ੍ਰਿਹ.. “ਪੀੜਾਂ ਦਾ ਪਰਾਗਾ” ਚੋਂ
133
« on: March 04, 2014, 09:02:14 PM »
ਹੱਸਣਾ
ਬੇ ਖ਼ਬਰਾ ਬੇ ਹੋਸ਼ਾ ਫੁੱਲਾ ਹੱਸ ਨਾ ਚਾਈਂ ਚਾਈਂ ਇਸ ਹਾਸੇ ਵਿਚ ਮੌਤ ਗਲੇਫੀ ਖਬਰ ਨਾ ਤੇਰੇ ਤਾਈਂ ਪੈ ਜਾ ਅਪਣੇ ਰਾਹੇ ਰਾਹੀਆ ਨਾ ਕਰ ਪੈਂਡਾ ਖੋਟਾ ਦੋ ਘੜੀਆਂ ਅਸੀਂ ਜੀਉਣਾ ਸਾਨੂੰ ਹਸਣੋ ਨਾ ਅਟਕਾਈਂ ___________
134
« on: March 04, 2014, 10:49:48 AM »
ਆਸਾਨ ਨਹੀ ਆਬਾਦ ਕਰਨਾ ਘਰ ਮੁਹੱਬਤ ਕਾ ''ਫ਼ਰਾਜ'' ਜੇ ਉਨਕਾ ਕਾਮ ਹੈ ਜੋ ਜਿੰਦਗੀ ਬਰਬਾਦ ਕਰਤੇ ਹੈ ____________________________
135
« on: March 03, 2014, 02:04:47 AM »
ਲਿਖ ਕੇ ਵਖਾ ਦੇ ਊੜਾ
ਖਾਣ ਨੂੰ ਤੈਨੂੰ ਖੀਰ ਦਉਂਗੀ ਨਾਲ ਪਕਾ ਦਉ ਪੂੜਾ ਬੈਠਣ ਨੂੰ ਤੈਨੂੰ ਕੁਰਸੀ ਦਉਗੀ ਸੋਣ ਨੂੰ ਲਾਲ ਪੰਘੂੜਾ ਲਾ ਕੇ ਤੇਲ ਤੇਰੇ ਵਾਹਦੂੰ ਬੋਦੇ ਸਿਰ ਤੇ ਕਰ ਦਉਂ ਜੂੜਾ ਜੇ ਮੇਰਾ ਪੁੱਤ ਬਣਨਾ ਲਿਖ ਕੇ ਵਖਾ ਦੇ ਊੜਾ ____________
136
« on: March 03, 2014, 01:35:16 AM »
ਫਿਕਰਾਂ ਵਿਚ ਮਜਦੂਰ ਦੇਸ ਦਾ ਸੋਚੀ ਪਿਆ ਕਿਸਾਨ ਭੁੱਖੇ ਬੱਚੇ ਰੌਦੇਂ ਸੋ ਗਏ ਨੇਤਾ ਟਿੱਡ ਬਦਾਉਣ _______________________
137
« on: March 02, 2014, 08:52:10 PM »
ਐਵੇ ਦਿਲ ਉਤੇ ਲਾ ਲਈ ਗੱਲ ਕੱਖ ਵੀ ਨਹੀ ਸੀ ਸਾਨੂੰ ਲੁੱਟ ਲਿਆ ਉਹਨੇ ਜੀਹਤੇ ਸੱਕ ਵੀ ਨਹੀ ਸੀ __________________________
138
« on: March 02, 2014, 08:47:48 PM »
ਇਥੇ ਸਭ ਧਰਮਾ ਦੇ ਬੰਦੇ ਨੇ, ਕੁਝ ਚੰਗੇ ਨੇ ਕੁਝ ਮੰਦੇ ਨੇ ਕਈ ਫਸੇਆ ਮਾਰਾਂ ਖਾਂਦੇ ਨੇ ਜੋ ਸਿਸਟਮ ਦੇ ਖੁਦ ਰੰਦੇ ਨੇ ਚੰਗਿਆ ਦੇ ਸਿਰ ਤੇ ਹੀ ਮੰਦਿਆਂ ਤੋ ਕਈ ਕੰਮ ਕਰਾਉਣੇ ਪੈਦੇ ਨੇ ਫਾਇਲਾ ਅੱਗੇ ਤੋਰਨ ਦੇ ਲਈ ਨੋਟਾਂ ਦੇ ਪਹੀਏ ਲਾਉਣੇ ਪੈਦੇ ਨੇ
ਗੁਰੂਆ ਤੋ ਬੱਦ ਗਏ ਚੇਲੇ ਨੇ ਜਿੰਨਾ ਦਰ ਲਗਦੇ ਮੇਲੇ ਨੇ ਉਹ ਖੋਲ ਦੁਕਾਨਾ ਬਹਿ ਗਏ ਨੇ ਜੋ ਹਰ ਪਾਸਿਆਂ ਤੋ ਵੇਹਲੇ ਨੇ ਉਹ ਭੋਲਾ ਫਸ ਜਾਏ ਚੁੰਗਲ ਵਿਚ ਜੋ ਭਰਿਆ ਬੈਠਾ ਭਰਮਾ ਦਾ ਜੇਹੜਾ ਆਪੇ ਨੰਗਾ ਹੋਜੇ ਉਹਨੂੰ ਡਰ ਕੀ ਹੋਣਾ ਸਰਮਾਂ ਦਾ
ਚੜ ਕੇ ਵਿਚ ਜਹਾਜਾਂ ਦੇ ਕਈਆਂ ਨੇ ਹੱਡ ਛੁਡਾ ਲਏ ਨੇ ਕਈਆ ਨੇ ਇਥੇ ਰਹਿ ਕੇ ਹੀ ਮੇਹਨਤ ਨਾਲ ਮਹਿਲ ਬਣਾ ਲਏ ਨੇ ਜੇਹੜੇ ਜੰਮੇ ਯਾਰੋ ਰੋਦੂੰ ਨੇ ਉਹ ਕੱਡ ਦੇ ਦੋਸ ਨੇ ਕਰਮਾ ਦਾ ਜੇਹੜਾ ਆਪੇ ਨੰਗਾ ਹੋਜੇ ਉਹਨੂੰ ਡਰ ਕੀ ਹੋਣਾ ਸਰਮਾਂ ਦਾ
ਬੜੇ ਸਾਹਬ ਤੋ ਝਿੜਕਾਂ ਖਾ ਲੈਦੇ ਪਰ ਸਾਇਕਲ ਵਾਲਾ ਢਾਹ ਲੈਦੇ ਫੇਰ ਲੈਣੇ ਲਈ ਚਾਹ-ਪਾਣੀ ਕਈ ਜੇਬਾਂ ਵਿਚ ਹੱਥ ਵੀ ਪਾ ਲੈਦੇ ਨੇ ਫੇਰ ਭੁੱਖੇ ਨੂੰ ਝੁਕ ਕੇ ਭੁੱਖਾਂ ਦੇ ਹੱਥ ਪੈਰੀ ਪਾਉਣੇ ਪੈਦੇ ਨੇ ਫਾਇਲਾ ਅੱਗੇ ਤੋਰਨ ਦੇ ਲਈ ਨੋਟਾਂ ਦੇ ਪਹੀਏ ਲਾਉਣੇ ਪੈਦੇ ਨੇ
ਇਕ ਗੱਲ ਏ ਹੋਰ ਖਰਾਬੀ ਦੀ ਇਕ ਝੂਠੀ ਟੋਹਰ ਨਬਾਬੀ ਦੀ ਬੋਲਣ ਵਿਚ ਹੱਥਕ ਸਮਝਦੇ ਨੇ ਕੋਈ ਕਦਰ ਨਹੀ ਪੰਜਾਬੀ ਦੀ ਹੁਣ ਦਿਲ "ਕਮਲ" ਦਾ ਭਰੇਆ ਜਖਮਾ ਨਾਲ ਕੀ ਫਾਈਦਾ ਲਾਈਆ ਮਰ੍ਹਮਾ ਦਾ ਜੇਹੜਾ ਆਪੇ ਨੰਗਾ ਹੋਜੇ ਉਹਨੂੰ ਡਰ ਕੀ ਹੋਣਾ ਸਰਮਾਂ ਦਾ ______________________________
139
« on: March 02, 2014, 08:11:57 PM »
ਦਿਲ ਬਿਆਬਾਨ ਹੋਵੇ, ਕੱਚਾ ਜੇ ਮਕਾਨ ਹੋਵੇ ਕੱਚ ਦਾ ਸਮਾਨ ਹੋਵੇ, ਵਾਹਲੀ ਉਹਤੇ ਰੱਖੀ ਦੀ ਨੀ ਆਸ ਦਿਲਾ ਮੇਰਿਆ ਕਦੋ ਤੱਕ ਰਵੇਂ ਗਾ ਉਦਾਸ ਦਿਲਾ ਮੇਰਿਆ ਕਦੋ ਤੱਕ ਰਵੇਂ ਗਾ ਉਦਾਸ ______________
140
« on: March 02, 2014, 07:11:15 PM »
ਦਿਲ
ਲੱਕੜੀ ਟੁੱਟਿਆਂ ਕਿੜ ਕਿੜ ਹੋਵੇ ਸ਼ੀਸ਼ਾ ਟੁੱਟਿਆਂ ਤੜ ਤੜ ਲੋਹਾ ਟੁੱਟਿਆਂ ਕੜ ਕੜ ਹੋਵੇ ਪੱਥਰ ਟੁੱਟਿਆਂ ਖੜ ਖੜ ਲੱਖ ਸ਼ਾਬਾ ਆਸ਼ਕ ਦੇ ਦਿਲ ਨੂੰ ਸ਼ਾਲਾ ਰਹੇ ਸਲਾਮਤ ਜਿਸ ਦੇ ਟੁੱਟਿਆਂ ਵਾਜ਼ ਨਾ ਨਿਕਲੇ ਨਾ ਕਿੜ ਕਿੜ ਨਾ ਕੜ ਕੜ _______________
... ਵਫ਼ਾ
ਵਿਚ ਸੁਖਾਂ ਦੇ ਸਾਰੀ ਦੁਨੀਆਂ ਨੇੜੇ ਢੁਕ ਢੁਕ ਬਹਿੰਦੀ ਪਰਖੇ ਜਾਣ ਸਜਨ ਉਸ ਵੇਲੇ ਜਦ ਬਾਜ਼ੀ ਪੁੱਠੀ ਪੈਂਦੀ ਵਿਚ ਥਲਾਂ ਦੇ ਜਿਸ ਦਮ ਸੱਸੀ ਬੈਠ ਖੁਰੇ ਤੇ ਰੋਂਦੀ ਨਸ ਗਿਆ ਕਜਲਾ ਰੁੜ੍ਹ ਪੁੜ੍ਹ ਜਾਣਾ ਹੱਥ ਨਾ ਛਡਿਆ ਮਹਿੰਦੀ _____________
Pages: 1 2 3 4 5 6 [7] 8 9 10 11 12 ... 99
|