101
December 21, 2024, 09:11:04 AM
This section allows you to view all posts made by this member. Note that you can only see posts made in areas you currently have access to. 102
Shayari / Re: ਬੁਲ੍ਹੇ ਸ਼ਾਹ - ਜੀਵਨੀ - ਰਚਨਾਵਾਂ« on: March 18, 2014, 02:18:52 AM »
ਬੁੱਲ੍ਹਾ ਕੀ ਜਾਣਾ ਮੈਂ ਕੌਣ
ਨਾ ਮੈਂ ਮੋਮਨ ਵਿਚ ਮਸੀਤਾਂ ਨਾ ਮੈਂ ਵਿਚ ਕੁਫਰ ਦੀਆਂ ਰੀਤਾਂ ਨਾ ਮੈਂ ਪਾਕਾਂ ਵਿਚ ਪਲੀਤਾਂ ਨਾ ਮੈਂ ਮੂਸਾ ਨਾ ਫਰਔਨ ਬੁੱਲ੍ਹਾ ਕੀ ਜਾਣਾ ਮੈਂ ਕੌਣ ਨਾ ਮੈਂ ਅੰਦਰ ਬੇਦ ਕਿਤਾਬਾਂ ਨਾ ਵਿਚ ਭੰਗਾਂ ਨਾ ਸ਼ਰਾਬਾਂ ਨਾ ਵਿਚ ਰਿੰਦਾਂ ਮਸਤ ਖਰਾਬਾਂ ਨਾ ਵਿਚ ਜਾਗਣ ਨਾ ਵਿਚ ਸੌਣ ਬੁੱਲ੍ਹਾ ਕੀ ਜਾਣਾ ਮੈਂ ਕੌਣ ਨਾ ਵਿਚ ਸ਼ਾਦੀ ਨਾ ਗ਼ਮਨਾਕੀ ਨਾ ਮੈਂ ਵਿਚ ਪਲੀਤੀ ਪਾਕੀ ਨਾ ਮੈਂ ਆਬੀ ਨਾ ਮੈਂ ਖ਼ਾਕੀ ਨਾ ਮੈਂ ਆਤਿਸ਼ ਨਾ ਮੈਂ ਪੌਣ ਬੁੱਲ੍ਹਾ ਕੀ ਜਾਣਾ ਮੈਂ ਕੌਣ ਨਾ ਮੈਂ ਅਰਬੀ ਨਾ ਲਾਹੌਰੀ ਨਾ ਮੈਂ ਹਿੰਦੀ ਸ਼ਹਿਰ ਨਗੌਰੀ ਨਾ ਹਿੰਦੂ ਨਾ ਤੁਰਕ ਪਸ਼ੌਰੀ ਨਾ ਮੈਂ ਰਹਿੰਦਾ ਵਿਚ ਨਦੌਣ ਬੁੱਲ੍ਹਾ ਕੀ ਜਾਣਾ ਮੈਂ ਕੌਣ ਨਾ ਮੈਂ ਭੇਤ ਮਜ਼ਹਬ ਦਾ ਪਾਇਆ ਨਾ ਮੈਂ ਆਦਮ ਹਵਾ ਜਾਇਆ ਨਾ ਮੈਂ ਆਪਣਾ ਨਾਮ ਧਰਾਇਆ ਨਾ ਵਿਚ ਬੈਠਣ ਨਾ ਵਿਚ ਭੌਣ ਬੁੱਲ੍ਹਾ ਕੀ ਜਾਣਾ ਮੈਂ ਕੌਣ ਅੱਵਲ ਆਖਰ ਆਪ ਨੂੰ ਜਾਣਾਂ ਨਾ ਕੋਈ ਦੂਜਾ ਹੋਰ ਪਛਾਣਾਂ ਮੈਥੋਂ ਹੋਰ ਨਾ ਕੋਈ ਸਿਆਣਾ ਬੁਲ੍ਹਾ ਸ਼ਾਹ ਖੜ੍ਹਾ ਹੈ ਕੌਣ ਬੁੱਲ੍ਹਾ ਕੀ ਜਾਣਾ ਮੈਂ ਕੌਣ ____________ ... ਮੈਂ ਵਰ ਪਾਇਆ ਰਾਂਝਾ ਮਾਹੀ ਆਓ ਸਈਓ ਰਲ ਦਿਉ ਨੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਹੀ ਅਜ ਤਾਂ ਰੋਜ਼ ਮੁਬਾਰਕ ਚੜ੍ਹਿਆ ਰਾਂਝਾ ਸਾਡੇ ਵਿਹੜੇ ਵੜਿਆ ਹੱਥ ਖੂੰਡੀ ਮੋਢੇ ਕੰਬਲ ਧਰਿਆ ਚਾਕਾਂ ਵਾਲੀ ਸ਼ਕਲ ਬਣਾਈ ਆਓ ਸਈਓ ਰਲ ਦਿਉ ਨੀ ਵਧਾਈ ਮੁੱਕਟ ਗਊਆਂ ਦੇ ਵਿਚ ਰੁੱਲਦਾ ਜੰਗਲ ਜੂਹਾਂ ਦੇ ਵਿਚ ਰੁੱਲਦਾ ਹੈ ਕੋਈ ਅੱਲ੍ਹਾ ਦੇ ਵਲ ਭੁੱਲਦਾ ਅਸਲ ਹਕੀਕਤ ਖ਼ਬਰ ਨਾ ਕਾਈ ਆਓ ਸਈਓ ਰਲ ਦਿਉ ਨੀ ਵਧਾਈ ਬੁਲ੍ਹੇ ਸ਼ਾਹ ਇਕ ਸੌਦਾ ਕੀਤਾ ਪੀਤਾ ਜ਼ਹਿਰ ਪਿਆਲਾ ਪੀਤਾ ਨਾ ਕੁਝ ਲਾਹਾ ਟੋਟਾ ਲੀਤਾ ਦਰਦ ਦੁੱਖਾਂ ਦੀ ਗਠੜੀ ਚਾਈ ਆਓ ਸਈਓ ਰਲ ਦਿਉ ਨੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਹੀ _______________ 103
Shayari / ਬੁਲ੍ਹੇ ਸ਼ਾਹ - ਜੀਵਨੀ - ਰਚਨਾਵਾਂ« on: March 17, 2014, 08:21:00 PM »
ਬੁੱਲ੍ਹੇ ਸ਼ਾਹ,( ਸ਼ਾਹਮੁਖੀ:بلھے شاہ , ੧੬੮੦ -੧੭੫੮ ) ਇੱਕ ਪ੍ਰਸਿਧ ਸੂਫੀ ਸੰਤ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ।[੧] ਉਨ੍ਹਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਜਨਮ ਬੁਲ੍ਹੇ ਸ਼ਾਹ ਦਾ ਜਨਮ 1680 ਈ. ਵਿੱਚ ਸ਼ਖੀ ਮਹੁੰਮਦ ਦਰਵੇਸ਼ ਦੇ ਘਰ ਹੋਇਆ। ਬੁਲ੍ਹੇ ਸ਼ਾਹ ਦਾ ਅਸਲ ਨਾਮ ਅਬਦੁੱਲਾ ਸੀ ਅਤੇ ਪਿਛੋ ਉਸਨੂੰ ਸਾਈਂ ਬੁਲ੍ਹੇ ਸ਼ਾਹ, ਬਾਬਾ ਬੁਲ੍ਹੇ ਸ਼ਾਂਹ ਜਾਂ ਕੇਵਲ ਬੁਲ੍ਹਾ ਕਹਿ ਕੇ ਸੱਦਿਆ ਜਾਂਦਾ ਹੈ (‘ਨਾਫ਼ਿਅ-ਉਲ ਸਾਲਕੀਨ’ ਅਨੁਸਾਰ ਉਸਦਾ ਅਸਲ ਨਾਮ ‘ਅਬਦੁੱਲਾ ਸ਼ਾਹ’ ਸੀ) ਆਪਣੇ ਅਸਲ ਨਾਮ ਵੱਲ ਬੁਲ੍ਹੇ ਨੇ ਆਪਣੇ ਕਲਾਮ ਵਿੱਚ ਵੀ ਕਈ ਸੰਕੇਤ ਦਿੱਤੇ ਹਨ। ਚਾਲੀਸਵੀ ਗੰਢ ਦੇ ਅੰਤ ਉੱਪਰ ਇਹ ਇਉਂ ਕਹਿੰਦਾ ਹੈ ਹੁਣ ਇਨ ਅੱਲਾਹ ਆਖ ਕੇ ਤੁਮ ਕਰੋ ਦੁਆਈਂ ਪੀਆਂ ਹੀ ਸਭ ਹੋ ਗਿਆ ‘ਅਬਦੁੱਲਾ’ ਨਾਹੀਂ ਸਤਾਰਵੀਂ ਸਦੀ ਦੇ ਇਸ ਮਹਾਨ ਕਵੀ ਦਾ ਜਨਮ ਪੱਛਮੀ ਪਾਕਿਸਤਾਨ ,ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਪਾਂਡੋਕੇ ਨਾਂਮੀਂ ਪਿੰਡ ਵਿੱਚ ਹੋਇਆ। ਇੱਕ ਰਵਾਇਤ ਇਹ ਵੀ ਹੈ ਕਿ ਉਸਦਾ ਜਨਮ ਰਿਆਸਤ ਬਹਾਵਲਪੁਰ ਦੇ ਮਸ਼ਹੂਰ ਪਿੰਡ ਉੱਚ ਗੀਲਾਨੀਆਂ ਵਿੱਚ ਹੋਇਆ। ਉਹ ਅਜੇ ਛੇ ਮਹੀਨੇ ਦਾ ਹੀ ਸੀ ਕਿ ਉਸਦੇ ਮਾਤਾ-ਪਿਤਾ ਉੱਚ ਗੀਲਾਨੀਆਂ ਤੋਂ ਪਹਿਲਾਂ ਮਲਕਵਾਲ ਤੇ ਫਿਰ ਉੱਥੇ ਕੁਝ ਦਿਨ ਠਹਿਰ ਕੇ ਪਾਂਡੋਕੇ ਜ਼ਿਲ੍ਹਾ ਲਾਹੌਰ ਆ ਗਏ। ਉਹ ਸੱਯਦ ਪਰਿਵਾਰ ਨਾਲ ਸੰਬੰਧ ਰੱਖਦਾ ਸੀ। “ਮੌਲਾ ਬਖ਼ਸ਼ ਕੁਸ਼ਤਾ ਦੇ ਕਥਨ ਅਨੁਸਾਰ ਬੁਲ੍ਹੇ ਸ਼ਾਹ ਦੇ ਵਾਲਿਦ ਸਖੀ ਮੁਹੰਮਦ ਦਰਵੇਸ਼ ਉੱਚ ਸਰੀਫ਼ ਗੀਲਾਨੀਆਂ ਜੀਲਾਨੀ(ਬਹਾਵਲਪੁਰ) ਦੇ ਰਹਿਣ ਵਾਲੇ ਸਨ। ਇੱਕ ਰਵਾਇਤ ਮੁਤਾਬਿਕ ਬੁਲ੍ਹੇ ਸ਼ਾਹ ਦੀ ਪੈਦਾਇਸ਼ ਉੱਚ ਗੀਲਾਨੀਆਂ(ਜੀਲਾਨੀਆ) ਵਿੱਚ ਹੋਈ। ਵਿੱਦਿਆ ਬੁਲ੍ਹੇ ਸ਼ਾਹ ਨੇ ਮੁਢਲੀ ਸਿੱਖਿਆਂ ਦੂਜੇ ਬਾਲਕਾਂ ਵਾਂਗ ਆਪਣੇ ਪਿਤਾ ਸ਼ਖੀ ਮਹੁੰਮਦ ਦਰਵੇਸ਼ ਪਾਸੋਂ ਪ੍ਰਾਪਤ ਕੀਤੀ।ਵਾਰਿਸ ਸ਼ਾਹ ਦੇ ਵਾਂਗ ਬੁਲ੍ਹੇ ਨੂੰ ਵੀ ਘਰ ਵਾਲਿਆਂ ਦਾ ਸੁਖ ਨਸੀਬ ਨਾ ਹੋਇਆ। ਕੇਵਲ ਉਸਦੀ ਭੈਣ ਨੇ ਉਸਨੂੰ ਸਹੀਂ ਅਰਥਾਂ ਵਿੱਚ ਸਮਝਿਆ। ਉਹ ਵੀ ਬੁਲ੍ਹੇ ਵਾਂਗ ਪੱਕੀ ਸੂਫ਼ੀ ਸੀ। ਉਹ ਸਾਰੀ ਉਮਰ ਕੰਵਾਰੀ ਰਹੀ। ਆਤਮਿਕ ਗਿਆਨ ਬੁਲ੍ਹੇ ਸ਼ਾਹ ਵਿੱਦਿਆ ਪ੍ਰਾਪਤੀ ਪਿੱਛੋਂ ਮੁਰਸ਼ਦ ਜਾਂ ਗੁਰੂ ਦੀ ਭਾਲ ਸ਼ੁਰੂ ਕੀਤੀ। ਪ੍ਰਭੂ ਦੀ ਤਾਲਾਸ਼ ਵਿੱਚ ਉਹ ਲਾਹੌਰ ਪੁੱਜਿਆ। ਉਸਦੇ ਇੱਥੋਂ ਦੇ ਪ੍ਰਸਿੱਧ ਪੀਰ ਅਨਾਇਤ ਸ਼ਾਹ ਨੂੰ ਮੁਰਸ਼ਿਦ ਧਾਰਨ ਕੀਤਾ, ਜੋ ਕਿ ਜਾਤ ਦਾ ਅਰਾਈ ਤੇ ਉਸ ਸਮੇਂ ਦੇ ਚੰਗੇ ਵਿਦਵਾਨਾਂ ਤੇ ਲੇਖਕਾਂ ਵਿੱਚੋਂ ਗਿਣਿਆ ਜਾਂਦਾ ਸੀ। ਅਨਾਇਤ ਸ਼ਾਹ ‘ਹਜ਼ਰਤ ਰਜ਼ਾ ਸ਼ਾਹ ਸ਼ੱਤਾਰੀ ਦੇ ਮੁਰੀਦ ਸਨ। ਅਪਨੇ ਵੱਡਾ ਤਪ ਤੇ ਜ਼ੁਹਦ ਕੀਤਾ ਸੀ ਅਤੇ ਕਰਨੀ ਵਾਲੇ ਪੀਰ ਸਨ। ਅਨਾਇਤ ਸ਼ਾਹ ਪਹਿਲਾਂ ਕਸੂਰ ਰਹਿੰਦਾ ਸੀ। ਪਰ ਉੱਥੇ ਨਵਾਬ ਨਾਲ ਮਤਭੇਦ ਹੋ ਜਾਣ ਉੱਤੇ ਕਸੂਰ ਛੱਡ ਕੇ ਲਾਹੌਰ ਆ ਵੱਸਿਆ। ਮੁਰਸ਼ਿਦ ਦੀ ਪ੍ਰਾਪਤੀ ਪਿੱਛੋਂ ਪੀਰ ਅਨਾਇਤ ਸ਼ਾਹ ਕਾਦਰੀ ਦੀ ਪ੍ਰੇਮ-ਭਗਤੀ ਵਿੱਚ ਬੁਲ੍ਹਾ ਮਸਤ ਮਲੰਗ ਹੋ ਕੇ ਗਾਉਣ ਨੱਚਣ ਲੱਗ ਪਿਆ। ਪੀਰ ਨੇ ਰੱਬ ਦੀ ਪ੍ਰਾਪਤੀ ਲਈ ਉਸਨੂੰ ਇਨ੍ਹਾਂ ਸ਼ਬਦਾਂ ਵਿੱਚ ਸਿੱਖਿਆ ਦਿੱਤੀ ਬੁਲ੍ਹਿਆ ਰੱਬ ਦਾ ਕੀ ਪਾਉਣਾ ਏਧਰੋਂ ਪੁੱਟਣਾ ਤੇ ਉੱਧਰ ਲਾਉਣਾ ਬੁਲ੍ਹੇ ਸ਼ਾਹ ਨੇ ਆਪਣੇ ਮੁਰਸ਼ਦ ਵਿੱਚ ਬਹੁਤ ਵਿਸ਼ਵਾਸ਼ ਰੱਖਦਾ ਸੀ। ਆਪਣੇ ਕਲਿਆਣ ਦੀ ਦਾਰੂ ਉਸੇ ਨੂੰ ਮੰਨਦਾ ਸੀ। ਉਹ ਆਪਣੀ ਕਾਵਿ ਰਚਨਾ ਵਿੱਚ ਥਾਂ-ਥਾਂ ਅਨਾਇਤ ਦਾ ਜ਼ਿਕਰ ਕਰਦਾ ਹੈ ਬੁਲ੍ਹੇ ਸ਼ਾਹ ਦੀ ਸੁਣੋ ਹਕਾਇਤ ਹਾਦੀ ਪਕੜਿਆ ਹੋਗ ਹਦਾਇਤ ਮੇਰਾ ਮੁਰਸ਼ਦ ਸ਼ਾਹ ਅਨਾਇਤ ਉਹ ਲੰਘਾਇ ਪਾਰ ਹੁਣ ਬੁਲ੍ਹੇ ਸ਼ਾਹ ਮਸਤ ਫ਼ਕੀਰ ਬਣ ਚੁੱਕਾ ਸੀ। ਉਸਨੂੰ ਦੁਨੀਆਂ ਜਾਂ ਦੁਨੀਆਂ ਦੇ ਲੋਕਾਂ, ਸਾਕਾਂ ਸਬੰਧੀਆਂ ਜਾਂ ਆਪਣੇ ਭਾਈਚਾਰੇ ਦੇ ਤਾਅਨੇ-ਮੇਹਣਿਆਂ ਦੀ ਵੀ ਕੋਈ ਚਿੰਤਾ ਨਹੀਂ ਸੀ। ਬੁਲ੍ਹਾ ਇੱਕ ਸੱਯਦ ਘਰਾਣੇ ਨਾਲ ਸੰਬੰਧ ਰੱਖਦਾ ਸੀ ਉਸਨੇ ਅਰਾਈਂ ਜਾਤ ਦੇ ਦਰਵੇਸ਼ ਨੂੰ ਆਪਣਾ ਗੁਰੂ ਧਾਰ ਲਿਆ ਸੀ, ਜਿਸ ਕਾਰਨ ਉਸਦੇ ਸਾਕ ਅੰਗਾਂ ਵਿੱਚ ਚਰਚਾ ਛਿੜ ਪਈ ਅਤੇ ਜਦ ਬੁਲ੍ਹਾ ਆਪਣੇ ਪਿੰਡ ਮਾਪਿਆਂ ਨੂੰ ਮਿਲਣ ਗਿਆ ਤਾਂ ਉਸਦੀਆਂ ਚਾਚੀਆ ਤਾਈਆਂ ਤੇ ਭੈਣਾਂ- ਭਰਾਜਾਈਆਂ ਉਸਦੇ ਉਦਾਲੇ ਆ ਜੁੜੀਆਂ ਤੇ ਬੁਰਾ ਭਲਾ ਕਹਿਣ ਲੱਗੀਆਂ ਕਿ ਉਸਨੇ ਕੁੱਲ ਨੂੰ ਸੱਯਦ ਹੋ ਕੇ ਲੀਕਾਂ ਲਾਈਆਂ ਹਨ। ਬੁਲ੍ਹੇ ਸ਼ਾਹ ਇੱਕ ਕਾਫ਼ੀ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ। ਬੁਲ੍ਹੇ ਨੂੰ ਸਮਝਣ ਆਈਆਂ ਭੈਣਾਂ ਤੇ ਭਰਜਾਈਆਂ ਆਲ ਨਬੀ ਔਲਾਦ ਅਲੀ ਦੀ ਬੁਲ੍ਹਿਆ ਤੂੰ ਕਿਉਂ ਲੀਕਾਂ ਲਾਈਆਂ? ਮੰਨ ਲੈ ਬੁਲ੍ਹਿਆ ਸਾਡਾ ਕਹਿਣਾ ਛੱਡ ਦੇ ਪੱਲਾ ਰਾਈਆਂ। ਪਰ ਬੁਲ੍ਹਾ ਆਪਣੀ ਮੰਜ਼ਿਲ ਤੇ ਪੁੱਜ ਚੁੱਕਾ ਸੀ। ਉਸਨੂੰ ਹੁਣ ਨਾ ਸ਼ੁਹਰਤ ਦੀ ਪਰਵਾਹ ਸੀ ਤੇ ਨਾ ਹੀ ਨਾਮੋਸ਼ੀ ਦਾ ਫਿਕਰ। ਉਸਨੂੰ ਹੁਣ ਸੱਯਦ ਹੋਣ ਦਾ ਵੀ ਕੋਈ ਮਾਣ ਨਹੀਂ ਸੀ, ਉਸਨੂੰ ਤਾਂ ਅਰਾਈਂ ਦਾ ਮੁਰੀਦ ਹੋਣ ਦਾ ਵੱਡਾ ਫ਼ਖ਼ਰ ਸੀ। ਜਿਹੜਾ ਸਾਨੂੰ ਸੱਯਦ ਆਖੇ ਦੋਜ਼ਖ ਮਿਲਣ ਸਾਈਆਂ ਜਿਹੜਾ ਸਾਨੂੰ ਅਰਾਈਂ ਆਖੇ ਭਿਸ਼ਤੀ ਪੀਘਾਂ ਪਾਈਆ ਜੇ ਤੂੰ ਲੋੜੇਂ ਬਾਗ਼ ਬਹਾਰਾਂ "ਬੁਲ੍ਹਿਆ" ਤਾਲਬ ਹੋ ਜਾ ਰਾਈਆਂ ਮੁਰਸ਼ਿਦ ਦਾ ਵਿਛੋੜਾ ਬੁਲ੍ਹੇ ਸ਼ਾਹ ਦੇ ਮੁਰਸ਼ਿਦ ਸ਼ਾਹ ਅਨਾਇਤ ਨੇ ਨਾਰਾਜ਼ ਹੋ ਕੇ ਬੁਲ੍ਹੇ ਨੂੰ ਆਪਣੇ ਡੇਰੇ ਤੋਂ ਕੱਢ ਦਿੱਤਾ ਸੀ। ਇਹ ਵਿਛੋੜਾ ਭਾਵੇਂ ਬਹੁਤ ਲੰਮੇਰਾ ਨਹੀਂ ਸੀ, ਪਰ ਬੁਲ੍ਹਾ ਅਜਿਹਾ ਵਿਛੋੜਾ ਸਹਾਰ ਨਾ ਸਕਿਆ, ਬੁਲ੍ਹਾ ਇਸ ਵਿਛੋੜੇ ਦੀ ਕੁਠਾਲੀ ਵਿੱਚ ਸੜਕੇ ਕੁੰਦਨ ਬਣ ਗਿਆ। ਬਹੁੜੀ ਵੇਂ ਤਬੀਬਾ ਮੈਂਢੀ ਜਿੰਦ ਗਈਆ ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ। ਹੁਣ ਬੁਲ੍ਹੇ ਸ਼ਾਹ ਨੂੰ ਵਿਛੋੜੇ ਭਰੀਆਂ ਕਾਫ਼ੀਆਂ ਕਹਿਣੀਆਂ ਸ਼ੁਰੂ ਕੀਤੀਆਂ ਮੈਂ ਨ੍ਹਾਤੀ ਧੋਤੀ ਰਹਿ ਗਈ ਕਾਈ ਗੰਢ ਮਾਹੀ ਦਿਲ ਪੈ ਗਈ ਮੁਰਸ਼ਿਦ ਦਾ ਪੁਨਰ-ਮਿਲਾਪ ਬੁਲ੍ਹੇ ਨੇ ਜਨਾਨੇ ਕੱਪੜੇ ਪਾਏ ਹੋਏ ਸਨ, ਪੈਰੀ ਘੁੰਘਰੂ ਬੱਧੇ ਹੋਏ ਸਨ ਉਹ ਕਲੇਜਾ ਧੂਹ ਲੈਣ ਵਾਲੀ ਲੈ ਵਿੱਚ ਕਾਫ਼ੀ ਗਾ ਰਿਹਾ ਸੀ ਆਓ ਸਈਓ ਰਲ ਦਿਓ ਨੀ ਵਧਾਈ ਮੈਂ ਵਰ ਪਾਇਆ ਰਾਝਾਂ ਮਾਹੀ ਬੁਲ੍ਹੇ ਸ਼ਾਹ ਦੇ ਸਮਕਾਲੀ ਬੁਲ੍ਹੇ ਸ਼ਾਹ ਦੇ ਸਮਕਾਲੀ ਕਵੀ ਸੁਲਤਾਨ ਬਾਹੂ, ਵਾਰਿਸ ਸ਼ਾਹ, ਸ਼ਾਹ ਸ਼ਰਫ਼, ਹਾਮਦ ਸ਼ਾਹ, ਅਤੇ ਅਲੀ ਹੈਦਰ ਆਦਿ। ਰਚਨਾ ਬੁਲ੍ਹੇ ਸ਼ਾਹ ਨੇ ਆਪਣੀ ਬਹੁਤ ਸਾਰੀ ਰਚਨਾ ਕਾਫ਼ੀਆਂ ਦੇ ਰੂਪ ਵਿੱਚ ਕੀਤੀ ਹੈ। ਬੁਲ੍ਹੇ ਸ਼ਾਹ ਦੀਆਂ ਕੁੱਲ ਮਿਲਾ ਕੇ 156 ਕਾਫ਼ੀਆਂ ਹਨ। ਪਰ ਇੱਥੇ ਇੱਕ ਗੱਲ ਸਾਫ਼ ਕਰਨੀ ਬਣਦੀ ਹੈ ਵੱਖ-ਵੱਖ ਸੰਗ੍ਰਹਿਆਂ ਵਿੱਚ ਇਨ੍ਹਾਂ ਦੀ ਗਿਣਤੀ ਵੱਖ-ਵੱਖ ਪ੍ਰਾਪਤ ਹੁੰਦੀ ਹੈ। ਕਿਉਂਕਿ ਬੁਲ੍ਹੇ ਸ਼ਾਹ ਦੀ ਪ੍ਰਸਿੱਧੀ ਕਾਰਨ ਇਨ੍ਹਾਂ ਰਚਨਾਵਾਂ ਵਿੱਚ ਲੋਕਾਂ ਵੱਲੋਂ ਰਲਾ ਕਰ ਦਿੱਤਾ ਹੈ। ਬੁਲ੍ਹੇ ਸ਼ਾਹ ਦੀਆਂ ਰਚਨਾਵਾਂ ਇਸ ਤਰ੍ਹਾਂ ਹਨ ਕਾਫ਼ੀਆਂ 156 ਅਠਵਾਰਾ 1 ਬਾਰਾਮਾਂਹ 1 ਸੀ-ਹਰਫ਼ੀਆਂ 3 ਦੋਹੜੇ 49 ਗੰਢਾ 40 ਮੈਂ ਕਮਲੀ ਹਾਂ ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰਾ ਰਾਂਝਾ ਮਾਹੀ ਮੱਕਾ ਨੀ ਮੈਂ ਕਮਲੀ ਹਾਂ ਮੈਂ ਤੇ ਮੰਗ ਰਾਂਝੇ ਦੀ ਹੋਈਆਂ ਮੇਰਾ ਬਾਬਲ ਕਰਦਾ ਧੱਕਾ ਨੀ ਮੈਂ ਕਮਲੀ ਹਾਂ ਹਾਜੀ ਲੋਕ ਮੱਕੇ ਵੱਲ ਜਾਂਦੇ ਮੇਰੇ ਘਰ ਵਿਚ ਨੌਸ਼ੋਹ ਮੱਕਾ ਨੀ ਮੈਂ ਕਮਲੀ ਹਾਂ ਵਿਚੇ ਹਾਜੀ ਵਿਚੇ ਗਾਜੀ ਵਿਚੇ ਚੋਰ ਉਚੱਕਾ ਨੀ ਮੈਂ ਕਮਲੀ ਹਾਂ ਹਾਜੀ ਲੋਕ ਮੱਕੇ ਵੱਲ ਜਾਂਦੇ ਅਸਾਂ ਜਾਣਾ ਤਖ਼ਤ ਹਜ਼ਾਰੇ ਨੀ ਮੈਂ ਕਮਲੀ ਹਾਂ ਜਿਤ ਵੱਲ ਯਾਰ ਉਤੇ ਵੱਲ ਕਅਬਾ ਭਾਵੇਂ ਫੋਲ ਕਿਤਾਬਾਂ ਚਾਰੇ ਨੀ ਮੈਂ ਕਮਲੀ ਹਾਂ __________ 104
Shayari / Re: Sukhwinder Amrit Poetry« on: March 17, 2014, 07:32:43 PM »
ਸਦੀਆਂ ਤੋਂ ਮੁਹੱਬਤ ਦਾ
ਸਦੀਆਂ ਤੋਂ ਮੁਹੱਬਤ ਦਾ ਏਹੀ ਅਫ਼ਸਾਨਾ ਹੈ ਹਰ ਹੱਥ ਵਿਚ ਪੱਥਰ ਹੈ ਮਜਨੂੰ ਤੇ ਨਿਸ਼ਾਨਾ ਹੈ ਇਹ ਰਹਿਬਰ ਕੀ ਜਾਣਨ ਦਾਨਸ਼ਵਰ ਕੀ ਸਮਝਣ ਇਸ ਇਸ਼ਕ ਦੀ ਮੰਜਿ਼ਲ ਤੇ ਪੁੱਜਦਾ ਦੀਵਾਨਾ ਹੈ ਕੋਈ ਰਾਂਝਾ ਜਾਣ ਸਕੇ ਫ਼ਰਿਆਦ ਹੀ ਸਮਝ ਸਕੇ ਕਿਓਂ ਬਲ਼ਦੀਆਂ ਲਾਟਾਂ ਤੇ ਸੜਦਾ ਪਰਵਾਨਾ ਹੈ ਕਿਆ ਇਸ਼ਕ ਦੀ ਸ਼ਾਨ ਅੱਲ੍ਹਾ ਇਹ ਇਸ਼ਕ ਸੁਭ੍ਹਾਨ ਅੱਲ੍ਹਾ ਇਸ ਇਸ਼ਕ ਬਿਨਾ ਲੋਕੋ ਕਿਆ ਖ਼ਾਕ ਜ਼ਮਾਨਾ ਹੈ ਇਸ ਇਸ਼ਕ ਦੀ ਹੱਟੀ ਤੇ ਕੋਈ ਹੋਰ ਵਪਾਰ ਨਹੀਂ ਬਸ ਦਿਲ ਦੇ ਸੌਦੇ ਨੇ ਤੇ ਸਿਰ ਨਜ਼ਰਾਨਾ ਹੈ ਮੀਰੀ ਵੀ, ਪੀਰੀ ਵੀ, ਸ਼ਾਹੀ ਵੀ, ਫ਼ਕੀਰੀ ਵੀ ਇਸ ਇਸ਼ਕ ਦੇ ਦਾਮਨ ਵਿਚ ਹਰ ਇਕ ਹੀ ਖ਼ਜਾ਼ਨਾ ਹੈ ____________________________ 105
Shayari / Re: ਦੀਪਕ ਜੈਤੋਈ - ਜੀਵਨੀ - ਕਵਿਤਾਵਾਂ« on: March 17, 2014, 07:14:59 PM »
ਦਿਲ ਇੱਕ ਹੈ
ਦਿਲ ਇੱਕ ਹੈ ਅਰਮਾਨ ਬਹੁਤ ਨੇ ਕੁਝ ਜਜ਼ਬੇ ਬਲਵਾਨ ਬਹੁਤ ਨੇ ਇਸ਼ਕ ਦੇ ਪੈਂਡੇ ਮੁਸ਼ਕਿਲ ਮੁਸ਼ਕਿਲ ਵੇਖਣ ਵਿੱਚ ਆਸਾਨ ਬਹੁਤ ਨੇ ਲੱਭਦਾ ਹੈ ਇਨਸਾਨ ਕਿਤੇ ਹੀ ਦੁਨੀਆਂ ਵਿੱਚ ਹੈਵਾਨ ਬਹੁਤ ਨੇ ਮੋਮਿਨ ਬੇਈਮਾਨ ਬੜੇ ਹਨ ਕਾਫ਼ਿਰ ਬਾ-ਈਮਾਨ ਬਹੁਤ ਨੇ ਖ਼ੁਸ਼ ਹੋ ਕੇ ਸਿਰ ਕਟਵਾਉਂਦੇ ਨੇ ਦਿਲ ਵਾਲੇ ਨਾਦਾਨ ਬਹੁਤ ਨੇ “ਸਰਮਦ” ਜਾਂ “ਮਨਸੂਰ” ਹੈ ਕੋਈ ਸ਼ਾਹ ਬਹੁਤ, ਸੁਲਤਾਨ ਬਹੁਤ ਨੇ ਯਾਦਾਂ, ਜ਼ਖ਼ਮ, ਦਾਗ, ਕੁਰਲਾਹਟਾਂ ਇਸ ਦਿਲ ਵਿੱਚ ਮਹਿਮਾਨ ਬਹੁਤ ਨੇ ਤਿਰਸ਼ੂਲਾਂ, ਸੰਗੀਨਾਂ, ਰਫ਼ਲਾਂ ਪੂਜਾ ਦੇ ਸਾਮਾਨ ਬਹੁਤ ਨੇ “ਦੀਪਕ” ਵਰਗੇ ਨਿਰਧਨ ਜੱਗ ਵਿੱਚ ਫ਼ਨ ਕਰਕੇ ਧਨਵਾਨ ਬਹੁਤ ਨੇ _________________ 106
Lyrics / ਮੰਡੀਆਂ ਚ ਜੱਟ ਰੁਲਦਾ (ਬੱਬੂ ਮਾਨ)« on: March 16, 2014, 11:36:48 PM »
ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ
ਆਟੇ ਨਾਲ ਬੀਬਾ ਘੁਲਦੀ ਮਿੱਟੀ ਨਾਲ ਘੁਲਦਾ ਜਵਾਨ ਮਾਵਾਂ ਦੀ ਜਵਾਨੀ ਖਾ ਗਈ ਬਾਪੂਆਂ ਦੀ ਚੰਦਰੀ ਸ਼ਰਾਬ ਬਾਪੂ ਵੀ ਵਿਚਾਰੇ ਕਿੱਥੇ ਜਾਣ ਕਰਜ਼ੇ ਨੇ ਖਾ ਲਏ ਖੁਆਬ ਨੱਥ ਪਾਈ ਦੇਖੋ ਜੱਟਾਂ ਨੂੰ ਬਾਣੀਏ ਦੇ ਹੱਥਾਂ ਚ ਕਮਾਨ ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ ਭੈਣਾ ਨੂੰ ਦਹਾਜੂ ਟੱਕਰੇ ਸਾਲ ਪਿੱਛੋ ਅੱਗ ਦਿੰਦੇ ਲਾ ਗੁਰਬਤ ਦਿਆਂ ਮਹਿੰਦੀਆਂ ਗਈਆਂ ਨੇ ਹਥੇਲੀਆ ਨੂੰ ਖਾ ਬੂਹੇ ਤੇ ਬਰਾਤ ਢੁੱਕ ਦੀ ਆ ਗਿਆ ਏ ਮੋਤ ਦਾ ਸਮਾਨ ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ ਦੇਵਤਾ ਸੀ ਪਾਣੀ ਜੋ ਕਦੇ ਅੱਜ ਕੱਲ ਬੰਦੇ ਮਾਰਦਾ ਛਕ ਗਿਆ ਪੁਰਾ ਮਾਲਵਾ ਅੱਜ ਕਲ ਮਾਝਾ ਤਾਰ ਦਾ ਸਾਂਭਲੋ ਪੰਜਾਬੀ ਪੁੱਤਰੋ ਜੱਗ ਤੇ ਕੋਈ ਰਹਿ ਜੇ ਨਾਸ਼ਾਨ ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ ਰੁੱਖਾਂ ਨੂਂ ਸ਼ਿਉਕਂ ਖਾ ਗਈ ਮੁੰਡਿਆ ਨੂੰ ਖਾ ਗਈ ਸਮੈਕ ਪਰਜਾ ਵੀ ਫਿਰੇ ਭੂਤਰੀ ਸ਼ਾਸ਼ਕ ਵੀ ਨਿੱਕਲੇ ਨਲੈਕ ਛਕ ਦੇ ਅਲੀਟ ਅਰਬਾਂ ਖੁਦਕਸੀ ਕਰੇ ਕਿਰਸ਼ਾਨ ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ ਖਾ ਗਿਆ ਕਲੇਸ਼ ਬਾਲਪਨ ਬਾਂਕਪਨ ਖਾਗੀ ਆਸ਼ਕੀ ਸੋਹਰਤ ਮਿਲੀ ਰੱਜ ਕੇ ਇਹਦੇ ਬਿਨਾ ਹੋਰ ਖਾਸ ਕੀ ਉਚੀਆਂ ਉਡਾਣਾ ਦਾ ਉਕਾਬ ਪਿੰਜਰੇ ਚ ਪੈ ਗਿਆ "ਮਾਨ" ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ ___________________________ 107
Shayari / Re: ਅੰਮ੍ਰਿਤਾ ਪ੍ਰੀਤਮ - ਜੀਵਨੀ - ਕਵਿਤਾਵਾਂ« on: March 16, 2014, 10:58:10 PM »
ਰੱਬ ਖ਼ੈਰ ਕਰੇ ਮੇਰੇ ਵਿਹੜੇ ਦੀ
ਰੱਬ ਖ਼ੈਰ ਕਰੇ ਮੇਰੇ ਵਿਹੜੇ ਦੀ ਕਿ ਜਿਸ ਥਾਂ ਰਾਂਝਣ ਡੇਰਾ ਕੀਤਾ ਉੱਥੇ ਧਮਕੀ ਸੁਣੀਂਦੀ ਖੇੜੇ ਦੀ ਅੱਜ ਚਾਰੇ ਕੰਧਾਂ ਪੁੱਛਣ ਆਈਆਂ ਕਿ ਅੱਜ ਮਲਕੀ ਦੀ ਬੁੱਕਲ ਵਿਚੋਂ ਦੁੱਧ ਦੀਆਂ ਬੂੰਦਾਂ ਕੀਹਨੇ ਚੁਰਾਈਆਂ? ਅੱਜ ਬੇਲੇ ਦੀਆਂ ਮੱਝਾਂ ਰੋਈਆਂ ਕਿ ਅੱਜ ਮੇਰੀ ਇਸ ਦੋਹਣੀ ਦੇ ਵਿਚ ਲਹੂ ਦੀਆਂ ਧਾਰਾਂ ਕਿਸਨੇ ਚੋਈਆਂ? ਅੱਜ ਹਰ ਇਕ ਬਸਤਾ ਪੁਛਣ ਆਇਆ ਕਿ ਅੱਜ ਮੇਰੇ ਮਦਰੱਸੇ ਵਿਚੋਂ ਸੱਚ ਦਾ ਅੱਖਰ ਕੀਹਨੇ ਛੁਪਾਇਆ? __________________ 108
Shayari / Re: ਸ਼ਿਵ ਕੁਮਾਰ ਬਟਾਲਵੀ - ਜੀਵਨੀ - ਕਵਿਤਾਵਾਂ« on: March 16, 2014, 10:37:23 PM »
ਅੱਖ ਕਾਸ਼ਨੀ
ਨੀ ਇਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ ਨੀ ਸ਼ੀਸ਼ੇ ਚ ਤ੍ਰੇੜ ਪੈ ਗਈ ਵਾਲ ਵਾਹੁੰਦੀ ਨੇ ਧਿਆਨ ਜਦ ਮਾਰਿਆ ਇਕ ਮੇਰਾ ਦਿਉਰ ਨਿੱਕੜਾ ਭੈੜਾ ਘੜੀ-ਮੁੜੀ ਆਣ ਕੇ ਬੁਲਾਵੇ ਖੇਤਾਂ ਚੋ ਝਕਾਣੀ ਮਾਰ ਕੇ ਲੱਸੀ ਪੀਣ ਦੇ ਬਹਾਨੇ ਆਵੇ ਨੀ ਉਹਦੇ ਕੋਲੋਂ ਸੰਗਦੀ ਨੇ ਅਜੇ ਤੀਕ ਵੀ ਨਾ ਘੁੰਡ ਉਤਾਰਿਆ ਨੀ ਇਕ ਮੇਰੀ ਅੱਖ ਕਾਸ਼ਨੀ... ਦੂਜੀ ਮੇਰੀ ਸੱਸ ਚੰਦਰੀ ਭੈੜੀ ਰੋਹੀ ਦੀ ਕਿੱਕਰ ਤੋਂ ਕਾਲੀ ਗੱਲੇ-ਕੱਥੇ ਵੀਰ ਪੁਣਦੀ ਨਿਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ ਨੀ ਰੱਬ ਜਾਣੇ ਤੱਤੜੀ ਦਾ ਕਿਹੜਾ ਲਾਚੀਆਂ ਦਾ ਬਾਗ਼ ਮੈਂ ਉਜਾੜਿਆ ਨੀ ਇਕ ਮੇਰੀ ਅੱਖ ਕਾਸ਼ਨੀ... ਤੀਜਾ ਮੇਰਾ ਕੰਤ ਜਿਵੇਂ ਰਾਤ ਚਾਨਣੀ ਚ ਦੁੱਧ ਦਾ ਕਟੋਰਾ ਨੀ ਫਿੱਕੜੇ ਸੰਧੂ੍ਰੀ ਰੰਗ ਦਾ ਉਹਦੇ ਨੈਣਾਂ ਦਾ ਸ਼ਰਾਬੀ ਡੋਰਾ ਨੀ ਲਾਮਾਂ ਉਤੋਂ ਪਰਤੇ ਲਈ ਮੈ ਬੂਰੀਆਂ ਮੱਝਾਂ ਦਾ ਦੁੱਧ ਕਾੜਿਆ ਨੀ ਇਕ ਮੇਰੀ ਅੱਖ ਕਾਸ਼ਨੀ... _______________ ਕਾਵਿ ਸੰਗ੍ਰਿਹ.. “ਚੁੱਪ ਦੀ ਆਵਾਜ਼” ਚੋਂ 109
Shayari / Re: ਸੰਤ ਰਾਮ ਉਦਾਸੀ - ਜੀਵਨੀ - ਕਵਿਤਾਵਾਂ« on: March 14, 2014, 11:27:01 AM »
ਓ ਲੈ ਆ ਤੰਗਲ਼ੀ
ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਹਲ਼ਾਂ ਵਿਚੋਂ ਨੀਰ ਵਗਿਆ ਓਏ ਲੈ ਆ ਤੰਗਲ਼ੀ ਨਸੀਬਾਂ ਨੂੰ ਫਰੋਲ਼ੀਏ ਤੂੜੀ ਵਿਚੋਂ ਪੁੱਤ ਜੱਗਿਆ ਓ ਲੈ ਆ ਤੰਗਲ਼ੀ..... ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ ਮੇਰੀਏ ਜਵਾਨ ਕਣਕੇ ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ ਤੂੰ ਸੋਨੇ ਦਾ ਪਟੋਲਾ ਬਣ ਕੇ ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ ਓ ਮੇਰੇ ਬੇਜ਼ੁਬਾਨ ਢੱਗਿਆ ਓ ਲੈ ਆ ਤੰਗਲ਼ੀ..... ਸਾਡਾ ਘੁੱਟੀਂ-ਘੁੱਟੀਂ ਤੇਲ ਖ਼ੂਨ ਪੀ ਗਿਆ ਤੇ ਖਾਦ ਖਾ ਗਈ ਹੱਡ ਖਾਰ ਕੇ ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ ਬਈ ਬੋਹਲ਼ ਨੂੰ ਖੰਗੂਰਾ ਮਾਰ ਕੇ ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ ਕਿ ਸੱਧਰਾਂ ਨੂੰ ਲਾਂਬੂ ਲੱਗਿਆ ਓ ਲੈ ਆ ਤੰਗਲ਼ੀ...... ਨੀ ਧੀਏ ਕਿਹੜੇ ਨੀ ਭੜੋਲੇ ਵਿਚ ਡੱਕ ਲਾਂ ਮੈਂ ਤੇਰੀਆਂ ਜਵਾਨ ਸੱਧਰਾਂ ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ, ਹੈ ਸਾਡੀਆਂ ਸਮਾਜੀ ਕਦਰਾਂ ਧੀਏ ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ ਕਿਉਂ ਚੰਨ ਨੂੰ ਸਰਾਪ ਲੱਗਿਆ? ਓ ਲੈ ਆ ਤੰਗਲ਼ੀ...... ਸੁੱਕੇ ਜਾਣ ਨਾ ਬੋਹਲ਼ਾਂ ਦਾ ਮਾਰ ਮਗਰਾ ਜੋ ਮਾਰਦੇ ਨੇ ਜਾਂਦੇ ਚਾਂਗਰਾਂ ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ ਹੈ ਖੇਤਾਂ ‘ਚ ਬਰੂਦ ਵਾਂਗਰਾਂ ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾ ਜੋ ਮਿਹਨਤਾਂ ਨੂੰ ਮਾਖੋਂ ਲੱਗਿਆ ਓ ਲੈ ਆ ਤੰਗਲ਼ੀ...... ____________________________________ 110
Shayari / Re: Sukhwinder Amrit Poetry« on: March 14, 2014, 11:08:42 AM »
ਤੇਰੀ ਦਿਲਕਸ਼ੀ
ਤੇਰੀ ਦਿਲਕਸ਼ੀ ਦਾ ਦਰਿਆ ਜੇ ਨਾਂ ਬੇਲਿਬਾਸ ਹੋਵੇ ਨਾਂ ਕਿਨਾਰਿਆਂ ਤੋਂ ਬਾਹਰ ਮੇਰੀ ਵੀ ਪਿਆਸ ਹੋਵੇ ਕੀ ਨੇਰ੍ਹਿਆਂ ਦੇ ਓਹਲੇ ਉਸ ਨੂੰ ਛੁਪਾ ਕੇ ਰੱਖਣ ਚੰਨ-ਤਾਰਿਆਂ ਦਾ ਪਾਇਆ ਜਿਸ ਨੇਂ ਲਿਬਾਸ ਹੋਵੇ ਫੁੱਲਾਂ ਚ ਮਹਿਕ ਉਸਦੀ ਧੁੱਪਾਂ ਚ ਸੇਕ ਉਸਦਾ ਕੋਈ ਵਿਯੋਗ ਵਿੱਚ ਵੀ ਜਿਓਂ ਆਸ-ਪਾਸ ਹੋਵੇ ਆਵੇ ਖ਼ੁਦਾਇਆ ਐਸਾ ਵੀ ਮੁਕਾਮ ਪਿਆਰ ਅੰਦਰ ਮੈਂ ਲਹਿਰ-ਲਹਿਰ ਹੋਵਾਂ ਓਹ ਪਿਆਸ-ਪਿਆਸ ਹੋਵੇ ਮਨ ਤੇ ਉਮੀਦ ਦਾ ਵੀ ਬਚਿਆ ਨਾਂ ਕੋਈ ਓੜ੍ਹਨ ਕੋਈ ਹਯਾਤ ਏਨੀਂ ਵੀ ਨਾਂ ਬੇਲਿਬਾਸ ਹੋਵੇ _______________________ 111
Shayari / Re: ਸ਼ਿਵ ਕੁਮਾਰ ਬਟਾਲਵੀ - ਜੀਵਨੀ - ਕਵਿਤਾਵਾਂ« on: March 14, 2014, 12:31:09 AM »
ਸਾਂਝੀ ਖੇਤੀ
ਆ ਵੀਰਾ ਵੰਡ ਲਈਏ ਭਾਰ ਸਾਂਝੀ ਖੇਤੀ ਸਾਂਝੀ ਕਾਰ ਸਾਂਝੀ ਜਿੱਤ ਤੇ ਸਾਂਝੀ ਹਾਰ ਸਾਂਝੇ ਹੋਵਣ ਸੁਪਨੇ ਸਾਡੇ ਸਾਂਝੇ ਹੋਵਣ ਖੇਤ ਸਾਂਝੇ ਜੰਮਣ ਮਰਨ ਅਸਾਡੇ ਸਾਂਝੇ ਹੋਵਣ ਭੇਤ ਚਾਂਦੀ-ਵੰਨਾ ਪਾਣੀ ਪੀ ਕੇ ਸੋਨਾ ਉਗਲੇ ਰੇਤ ਤੇਰੀ ਹੱਲ ਪੰਜਾਲੀ ਨੂੰ ਰਹੀ ਬੰਝਰ ਧਰਤ ਪੁਕਾਰ ਆ ਵੀਰਾ ਵੰਡ ਲਈਏ ਭਾਰ ਸਾਂਝਾ ਦੇ ਵਿਚ ਬਰਕਤ ਵੱਸੇ ਸਾਂਝਾ ਦੇ ਵਿਚ ਖੇੜਾ ਸਾਂਝਾ ਵਿਚ ਪਰਮੇਸ਼ਰ ਵਸਦਾ ਸਾਂਝਾ ਸਭ ਦਾ ਜਿਹੜਾ ਬੂੰਦ- ਬੂੰਦ ਬਣ ਸਾਗਰ ਬਣਦਾ ਲੱਕੜੀ-ਲੱਕੜੀ ਬੇੜਾ ਗੋਤੇ ਖਾਵੇ ਜਿੰਦ ਇਕੱਲੀ ਸਾਂਝ ਉਤਾਰੇ ਪਾਰ ਆ ਵੀਰਾ ਵੰਡ ਲਈਏ ਭਾਰ ਸੱਭੇ ਸਾਂਝੀਵਾਲ ਸਦਾਇਨ ਹੋਵੇ ਸਾਡਾ ਨਾਅਰਾ ਮੇਰ-ਤੇਰ ਦੇ ਫ਼ਰਕਾਂ ਵਾਲਾ ਮਿਟ ਜਾਏ ਪਾੜਾ ਸਾਰਾ ਨਾ ਕੋਈ ਦੂਈ ਤਕੱਬਰ ਰਹਿ ਜਾਏ ਨਾ ਨਫ਼ਰਤ ਨਾ ਸਾੜਾ ਸੱਚ ਸਿਆਣੇ ਮੱਤੀ ਦੇਂਦੇ ਸਾਂਝਾ ਨਾਲ ਬਹਾਰ ਆ ਵੀਰਾ ਵੰਡ ਲਈਏ ਭਾਰ _______________ ਜਾਗ੍ਰਿਤੀ ਦੇ ਗੀਤ 112
Shayari / Re: ਅੰਮ੍ਰਿਤਾ ਪ੍ਰੀਤਮ - ਜੀਵਨੀ - ਕਵਿਤਾਵਾਂ« on: March 12, 2014, 07:22:14 PM »
ਮੈਂ ਜੁ ਤੈਨੂੰ ਆਖਿਆ
ਮੈਂ ਜੁ ਤੈਨੂੰ ਆਖਿਆ ਖੇਤਾਂ ਦੇ ਵਿਚ ਆ ਭਲਾ ਮੈਂ ਗੋਡਾਂਗੀ ਪੈਲੀਆਂ ਤੂੰ ਕਿਆਰੇ ਕਢਦਾ ਜਾ ਭਲਾ ਮੈਂ ਜੁ ਤੈਨੂੰ ਆਖਿਆ ਖੇਤਾਂ ਦੇ ਵਿਚ ਆ ਭਲਾ ਕਣਕ ਜੁ ਬੀਜਾਂ ਮੈਂ ਕੁੜੇ ਤੂੰ ਪਾਣੀ ਦੇਂਦੀ ਜਾ ਭਲਾ ਰਾਖੀ ਰਖ ਰਖ ਮੈਂ ਮੁਈ ਤੇ ਹੱਡ ਲਏ ਤੂੰ ਖੋਰ ਭਲਾ ਭਰ ਭਰ ਬੋਹਲ ਜੁ ਲਾ ਲਏ ਉਤੋਂ ਪੈ ਗਏ ਚੋਰ ਭਲਾ ਭੰਨਾਂ ਭੁਖੇ ਮਹਿਲ ਨੂੰ ਚੋਰ ਨੂੰ ਰਖਾਂ ਥਾਂ ਭਲਾ ਮੈਂ ਧਰਤੀ ਦਾ ਲਾਲ ਜੀ ਧਰਤੀ ਮੇਰੀ ਮਾਂ ਭਲਾ ਨਵੀਂ ਕਣਕ ਜੁ ਗੁੰਨ ਲਵਾਂ ਮੈਂ ਪੇੜਾ ਮਖਣ ਦਾ ਭਲਾ ਮੇਰਾ ਜੋਬਨ ਹਾਕਾਂ ਮਾਰਦਾ ਮੇਰੇ ਵਿਹੜੇ ਦੇ ਵਿਚ ਆ ਭਲਾ ਤੂੰ ਅੰਬਾਂ ਦਾ ਬੂਰ ਨੀ ਤੁੰ ਸਮੇਂ ਦਾ ਫੁੱਲ ਭਲਾ ਤੇਰਾ ਜੋਬਨ ਚੜ੍ਹਿਆ ਚੰਦ ਨੀ ਕੀਕਣ ਤਾਰਾਂ ਮੁੱਲ ਭਲਾ ਮੇਰੇ ਹੱਥੀਂ ਮਹਿੰਦੀ ਰੰਗਲੀ ਮੇਰੀ ਚੂੜੇ ਵਾਲੀ ਬਾਂਹ ਭਲਾ ਮੈਂ ਤੇਰੀ ਵੇ ਰਾਂਝਣਾਂ ਮੈਂ ਹੋਰ ਕਿਸੇ ਦੀ ਨਾਂਹ ਭਲਾ __________________________ 113
Shayari / Re: ਪ੍ਰੋਫੈਸਰ ਮੋਹਨ ਸਿੰਘ- ਜੀਵਨੀ - ਕਵਿਤਾਵਾਂ« on: March 12, 2014, 02:23:10 PM »
ਜਵਾਨੀ
ਡਿੱਠੀ ਮੈਂ ਜਵਾਨੀ ਇਕ ਜੱਟੀ ਮੁਟਿਆਰ ਤੇ ਵਿਛੀ ਹੋਈ ਇਕ ਸੂਬੇਦਾਰ ਦੇ ਪਿਆਰ ਤੇ ਮੱਥਾ ਉਹਦਾ ਡਲ੍ਹਕਦਾ ਤੇ ਨੈਣਾਂ ਵਿਚ ਨੂਰ ਸੀ ਰੂਪ ਦਾ ਗੁਮਾਨ ਤੇ ਜਵਾਨੀ ਦਾ ਗ਼ਰੂਰ ਸੀ ਆਕੜੀ ਨਰੋਈ ਫ਼ੁੱਲ ਵਾਂਗ ਖਿੜ ਖਿੜ ਹੱਸਦੀ ਸਾਬਣ ਦੀ ਚਾਕੀ ਵਾਂਗ ਤਿਲਕ ਤਿਲਕ ਨੱਸਦੀ ਸੇਮ ਵਾਂਗ ਸਿੰਮਦਾ ਸੁਹਾਗ ਦਾ ਸੰਧੂਰ ਸੀ ਬੋਤਲ ਦਾ ਨਸ਼ਾ ਉਹਦੇ ਨੈਣਾਂ ਚ ਸਰੂਰ ਸੀ ਕੱਸੇ ਹੋਏ ਪਿੰਡੇ ਉੱਤੋਂ ਮੱਖੀ ਤਿਲਕ ਜਾਂਦੀ ਸੀ ਹੁਸਨ ਦੇ ਹੁਲਾਰੇ ਸ਼ਮਸ਼ਾਦ ਵਾਂਗ ਖਾਂਦੀ ਸੀ ਚੀਕੂ ਵਾਂਗ ਮਿੱਠੀ ਤੇ ਖਰੋਟ ਵਾਂਗ ਪੱਕੀ ਸੀ ਪੀਆ ਦਾ ਪਿਆਰ ਨ ਸੰਭਾਲ ਹਾਲ ਸੱਕੀ ਸੀ ਜੋਬਨ ਮਞੈਲਣਾਂ ਦਾ ਝਲਕਦਾ ਗੁਲਾਬ ਤੇ ਸ਼ਾਲਾ ਏਹੋ ਰੰਗ ਚੜ੍ਹੇ ਸਾਰੇ ਹੀ ਪੰਜਾਬ ਤੇ ______________________ 114
Shayari / Re: ਰਾਜ ਔਲਖ« on: March 12, 2014, 01:44:31 PM »bahut Wadiya raaj bai... kamaal kita peya :okk: thnq veer dil ch ni rakhna cahida hoju suru tusi v, tusi tan likhde v sohna o 115
Shayari / Re: Sukhwinder Amrit Poetry« on: March 09, 2014, 05:16:02 PM »
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ
ਮਾਂ ਨੇ ਝਿੜਕੀ ਪਿਉ ਨੇ ਝਿੜਕੀ ਵੀਰ ਮੇਰੇ ਨੇ ਵਰਜੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਏਧਰ ਕੰਡੇ, ਓਧਰ ਵਾੜਾਂ ਵਿੰਨ੍ਹੀਆਂ ਗਈਆਂ ਕੋਮਲ ਨਾੜਾਂ ਇਕ ਇਕ ਸਾਹ ਦੀ ਖਾਤਰ ਅੜੀਓ ਸੌ ਸੌ ਵਾਰੀ ਮਰਦੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਸਿਰਜਾਂ, ਪਾਲਾਂ, ਗੋਦ ਸੰਭਾਲਾਂ ਰਾਤ ਦਿਨੇ ਰੱਤ ਆਪਣੀ ਬਾਲਾਂ ਕੁੱਲ ਦੇ ਚਾਨਣ ਖਾਤਰ ਆਪਣੀ ਖ਼ਾਕ ਚੋਂ ਦੀਵੇ ਘੜਦੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਚਰਖਾ ਕੱਤਾਂ, ਸੂਤ ਬਣਾਵਾਂ ਸੂਹੇ ਸਾਵੇ ਰੰਗ ਚੜ੍ਹਾਵਾਂ ਸਭ ਦੇ ਪਿੰਡੇ ਪਹਿਰਨ ਪਾਵਾਂ ਆਪ ਰਹਾਂ ਮੈਂ ਠਰਦੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਬੂਟੇ ਲਾਵਾਂ, ਪਾਣੀ ਪਾਵਾਂ ਸਿਹਰੇ ਗੁੰਦਾਂ, ਸੁੱਖ ਮਨਾਵਾਂ ਜੇ ਕਿਸੇ ਰੁੱਖ ’ਤੇ ਪੀਂਘ ਝੁਟਾਵਾਂ ਫੇਰ ਨਾ ਦੁਨੀਆਂ ਜਰਦੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਜੇ ਅੰਬਰ ਦਾ ਗੀਤ ਮੈਂ ਗਾਵਾਂ ਸ਼ਿਕਰੇ ਰੋਕਣ ਮੇਰੀਆਂ ਰਾਹਵਾਂ ਜ਼ਖ਼ਮੀ ਹੋਵਾਂ ਤੇ ਡਿੱਗ ਜਾਵਾਂ ਰਹਾਂ ਮੈਂ ਹਉਕੇ ਭਰਦੀ ਮੇਰੇ ਨਹੀਂ ਪੁੱਗਦੀ ਮਨ-ਮਰਜ਼ੀ ਅੰਮੜੀ ਕਹੇ ਪ੍ਰਾਹੁਣੀ ਆਈ ਸੱਸੂ ਕਹੇ ਬਗਾਨੀ ਜਾਈ ਸਾਰੀ ਉਮਰ ਪਤਾ ਨਾ ਲੱਗਿਆ ਧੀ ਮੈਂ ਕਿਹੜੇ ਘਰ ਦੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਗੁੜ ਪੂਣੀ ਦੀ ਲੋੜ ਨਾ ਕੋਈ ਨਾ ਕੋਈ ਹੁਕਮ ਤੇ ਨਾ ਅਰਜੋਈ ਦੱਬਣ ਦੀ ਵੀ ਹੁਣ ਨਹੀਂ ਖੇਚਲ ਜੰਮਣੋਂ ਪਹਿਲਾਂ ਮਰਦੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ _________________ 116
Shayari / Re: ਦੀਪਕ ਜੈਤੋਈ - ਜੀਵਨੀ - ਕਵਿਤਾਵਾਂ« on: March 09, 2014, 04:51:07 PM »
ਚਿੱਟੀਆ-ਸੁਰਖ਼-ਕਾਲੀਆਂ-ਅੱਖਾਂ
ਚਿੱਟੀਆ-ਸੁਰਖ਼-ਕਾਲੀਆਂ-ਅੱਖਾਂ ਤੇਰੀਆਂ ਕਰਮਾਂ ਵਾਲੀਆਂ ਅੱਖਾਂ ਅੱਖਾਂ-ਅੱਖਾਂ ਚ ਹੋ ਗਿਆ ਵਾਅਦਾ ਫ਼ੇਰ ਹੋਈਆਂ ਸੁਖਾਲੀਆਂ ਅੱਖਾਂ ਕਿਸ ਤਰ੍ਹਾਂ ਟਲਦਾ ਦਿਲ ਮੁਹੱਬਤ ਤੋਂ ਜਦ ਨਹੀਂ ਟਲੀਆਂ ਟਾਲੀਆਂ ਅੱਖਾਂ ਪੂੰਝੀਆਂ ਅੱਖਾਂ ਜਿਸ ਦੀਆਂ ਵੀ ਮੈਂ ਉਸ ਨੇ ਮੈਨੂੰ ਵਿਖਾਲੀਆਂ ਅੱਖਾਂ ਜ਼ਖ਼ਮ ਅਣਗਿਣਤ ਖਾ ਗਿਆ ਇਹ ਦਿਲ ਕੇਰਾਂ ਲੜੀਆਂ ਦੁਨਾਲੀਆਂ ਅੱਖਾਂ ਤੂੰ ਨਾ ਆਏਂਗਾ ਕਿਸ ਤਰ੍ਹਾਂ ਹੁਣ ਵੀ ਰਾਹ ਵਿੱਚ ਮੈ ਵਿਛਾਲੀਆਂ ਅੱਖਾਂ ਖੋਟ ਕੋਈ ਜ਼ਰੂਰ ਸੀ ਦਿਲ ਵਿੱਚ ਯਾਰ ਨੇ ਤਾਂ ਚੁਰਾ ਲੀਆਂ ਅੱਖਾਂ ਵੀਰ੍ਹ ਕੇ ਮੈਥੋਂ ਹੋ ਗਈਆਂ ਬਾਗ਼ੀ ਮੈਂ ਬਥੇਰਾ ਸੰਭਾਲੀਆਂ ਅੱਖਾਂ ਜਾਣ ਵਾਲੇ ਮੈਂ ਤੇਰੇ ਗ਼ਮ ਅੰਦਰ ਗੰਗਾ ਯਮੁਨਾ ਬਣਾ ਲੀਆਂ ਅੱਖਾਂ ਉਫ਼ ਬੁਢਾਪੇ ਚ ਹੋ ਗਈਆਂ ਬੇ-ਨੂਰ ਕਿਸ ਜਵਾਨੀ ਨੇ ਖਾ ਲੀਆਂ ਅੱਖਾਂ ਕੀ ਕਮਾਇਆ ਤੂੰ ਇਸ਼ਕ ਚੋਂ "ਦੀਪਕ" ਐਵੇਂ ਰੋ ਰੋ ਕੇ ਗਾਲੀਆਂ ਅੱਖਾਂ _______________ 117
Shayari / Re: ਸੁਰਜੀਤ ਪਾਤਰ - ਜੀਵਨੀ - ਕਵਿਤਾਵਾਂ« on: March 08, 2014, 11:10:28 PM »
ਧੁੱਪ ਸੂਰਜ ਦੀ ਦਿਖਾਵੇ ਹੋਰ ਰਾਹ
ਧੁੱਪ ਸੂਰਜ ਦੀ ਦਿਖਾਵੇ ਹੋਰ ਰਾਹ ਚਾਨਣੀ ਵਿਚ ਹੋਰ ਰਸਤੇ ਚਮਕਦੇ ਹੋਰ ਮੰਜ਼ਿਲ ਦੱਸਦਾ ਘਰ ਦਾ ਚਿਰਾਗ ਸਿਵਿਆਂ ਲੋਏ ਹੋਰ ਪਗ-ਚਿੰਨ ਸੁਲਗਦੇ ਇਹ ਸਿਵਾ, ਇਹ ਚੰਨ, ਸੂਰਜ, ਇਹ ਚਿਰਾਗ ਵੱਖੋ ਵੱਕਰੇ ਰਸਤਿਆਂ ਵੱਲ ਖਿੱਚਦੇ ਮੈਂ ਚੁਰਾਹੇ 'ਤੇ ਖੜਾ ਹਾਂ ਸੋਚਦਾ ਕਿੰਨੇ ਟੋਟੇ ਕਰ ਦਿਆਂ ਇਕ ਹੋਂਦ ਦੇ ਐ ਮਨਾ ਤੂੰ ਬੇਸੁਰਾ ਏਂ ਸਾਜ਼ ਕਿਉਂ ਏਨੀ ਗੰਧਲੀ ਹੈ ਤੇਰੀ ਆਵਾਜ਼ ਕਿਉਂ ਸੁਰ ਨਹੀਂ ਹੁੰਦਾ ਤੂੰ ਕਿਉਂ ਕੀ ਗੱਲ ਹੈ ਇਲਮ ਦੇ ਮਸਲੇ ਨੇ ਜਾ ਇਖਲਾਕ ਦੇ ਮਨ ਹੈ ਇਕ ਪੁਸਤਕ ਜਿਵੇਂ ਲਿਖ ਹੋ ਰਹੀ ਜਿਸ ਦਾ ਕੋਈ ਆਦ ਹੈ ਨਾ ਅੰਤ ਹੈ ਇਕ ਇਬਾਰਤ ਹੈ ਜੋ ਅੰਦਰ ਤੜਪਦੀ ਵਾਕ ਨੇ ਇਕ ਦੂਸਰੇ ਨੂੰ ਕੱਟਦੇ ________________ 118
Maan-Sanmaan/Respect+ / Re: Local mod Promotion for Video Team« on: March 08, 2014, 10:53:38 PM »
mubaarkan
119
Lok Virsa Pehchaan / Re: ਪੰਜਾਬੀ ਵਾਰਾਂ - Thread« on: March 08, 2014, 10:49:14 AM »
ਸਮੇਂ ਦੀ ਪੁਕਾਰ (ਢਾਡੀ ਵਾਰ)
ਸਮਾਂ ਆਖਦਾ ਹੋ, ਹੋ ਮਿੱਟੀ ਦਿਆ ਪੁਤਲਿਆ ਕੋਈ ਦਿਨ ਖੇਡ ਲੈ ਮੌਜਾਂ ਮਾਣ ਲੈ ਹੋਣੀ ਵੰਗਾਰਦੀ ਧਾਹਾਂ ਮਾਰਦੀ ਸਮਾਂ ਆਖਦਾ ਸ਼ਰਮ ਖਾ ਮੂਰਖਾ ਸਾਂਭ ਪੌਣ ਪਾਣੀ ਜ਼ਿਮੀਂ ਅਸਮਾਨ ਅਜੇ ਵੇਲਾ ਹੈ ਸਾਂਭ ਲੈ ਭਵਿੱਖ ਨੂੰ ਨਹੀਂ ਵੱਢ ਵੱਢ ਖਾਊ ਸੰਤਾਨ ਨਸ਼ੇ ਪਾਣੀਆਂ ਦੇ ਘੇਰੇ ਵਿਚ ਆਣਕੇ ਤੇਰਾ ਵਿਕ ਜਾਊ ਵਿਹੜਾ ਤੇ ਮਕਾਨ ਫੋਕੇ ਧਰਮ ਨੇ ਲੰਘਾਉਣਾ ਪਾਰ ਨਹੀਂ ਦਿਲ ਵਿੱਚ ਨਹੀਂ ਜੇ ਦੀਨ ਤੇ ਈਮਾਨ ਜੰਗ ਜਿੱਤ ਕੇ ਕਦੇ ਨੀ ਕੋਈ ਜਿੱਤਿਆ ਦੇਖ ਆਸੇ ਪਾਸੇ ਇਰਾਕ ਤੇ ਇਰਾਨ ਲੋਕ ਰਾਜ ਦੀਆਂ ਜੜ੍ਹਾਂ ਹੋਣ ਪੱਕੀਆਂ ਛੱਡ ਰੇਤੇ ਤੇ ਉਸਾਰਨੇ ਮਕਾਨ ਫੇਰ ਆਖੀਂ ਨਾ ਕਿ ਦੱਸਿਆ ਨੀ ਵੈਰੀਆ ਜਦੋਂ ਮੁੱਠੀ ਵਿੱਚ ਆਈ ਤੇਰੀ ਜਾਨ ਢਾਡੀ ਆਖਦੇ ਹੋ ਸਮਾਂ ਹੈ ਘਣਗਸਾ ਦੂਜੀ ਵਾਰ ਕੀਹਨੇ ਦੇਖਿਆ ਜਹਾਨ? ___________________ ਗੁਰਦੇਵ ਸਿੰਘ ਘਣਗਸ 120
Shayari / Re: ਸੰਤ ਰਾਮ ਉਦਾਸੀ - ਜੀਵਨੀ - ਕਵਿਤਾਵਾਂ« on: March 08, 2014, 12:21:59 AM »
ਮਾਤ-ਭਾਸਾ
ਤੂੰ ਲੋਰੀ ਦੀ ਉਂਗਲੀ ਲਾਇਆ ਬਣ ਕੇ ਮੇਰੀ ਗੋਲੀ ਵਿਚ ਜੁਆਨੀ ਪਿਆਰ ਸਿਖਾਇਆ ਬਣ ਮੇਰੀ ਹਮਜੋਲੀ ਅਜ ਮੈ ਤੇਰੇ ਗਲ ਦੇ ਵਿਚੋ ਮਸਾਂ ਲੁਹਾਈਆਂ ਲੀਰਾਂ ਪਹਿਨ ਮੇਰੇ ਗੀਤਾਂ ਦਾ ਰੇਸਮ ਤੂੰ ਮੇਰੀ ਮਾਂ-ਬੋਲੀ __________________________ |