May 23, 2024, 01:29:42 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 24 25 26 27 28 [29] 30 31 32 33 34 ... 40
561
Shayari / ਗ਼ਜ਼ਲ,,,
« on: December 01, 2011, 11:07:30 AM »
ਹੇ ਸ਼ਾਇਰ ਹੁਣ ਲੀਡਰਾਂ ਤੇ ਅਫਸਰਾਂ ਦੇ ਨਾਮ ਲਿਖ
ਰਿਸ਼ਵਤਾਂ ਦੇ ਅੱਡਿਆਂ ਤੇ ਦਫਤਰਾਂ ਦੇ ਨਾਮ ਲਿਖ


ਕਿਸ ਤਰਾਂ ਨਜ਼ਾਇਜ ਪੈਸਾ ਪਹੁੰਚਦਾ ਵਿਦੇਸ਼ ਵਿਚ
ਉਹਨਾਂ ਚੋਰ ਮੋਰੀਆਂ ਤੇ ਬਣਤਰਾਂ ਦੇ ਨਾਮ ਲਿਖ


ਮਣਾਂ ਮੂੰਹੀਂ ਕਾਲਖਾਂ ਰੱਖਦੇ ਦਿਲਾਂ ਅੰਦਰ ਕਿਵੇਂ
ਢੌਂਗ ਸਭ ਬਣਾਏ ਚਿੱਟੇ ਵਸਤਰਾਂ ਦੇ ਨਾਮ ਲਿਖ


ਤਕੜਾ ਬੰਦਾ ਕਿਸ ਤਰਾਂ ਕਨੂੰਨ ਲੈਂਦਾ ਹੈ ਖਰੀਦ
ਅਦਾਲਤਾਂ,ਜਮਾਨਤਾਂ ਤੇ ਘੁਣਤਰਾਂ ਦੇ ਨਾਮ ਲਿਖ


ਖੋਤਿਆਂ ਤੇ ਘੋੜਿਆਂ ਦਾ ਇਕੋ ਮੁੱਲ ਇਹਨੀਂ ਦਿਨੀ
ਲੱਭ ਕੇ ਕੁਝ ਵੱਖਰੇ ਜਹੇ ਅਸਤਰਾਂ ਦੇ ਨਾਮ ਲਿਖ


ਮਿਹਨਤੀ ਮਜ਼ਦੂਰ ਦੀ ਏਦਾਂ ਦਸ਼ਾ ਬਿਆਨ ਕਰ
ਪੈਰੀਂ ਛਾਲੇ ਤਲੀਆਂ ਉੱਤੇ ਛਿਲਤਰਾਂ ਦੇ ਨਾਮ ਲਿਖ


ਜਲਸੇ ਜਲੂਸ ਮਰਨ ਵਰਤ ਤੇ ਹੜਤਾਲਾਂ ਹੁੰਦੀਆਂ
ਲੋਕਤੰਤਰ ਵਿਚ ਜਨਮੇ  ਸ਼ਸ਼ਤਰਾਂ  ਦੇ ਨਾਮ ਲਿਖ
__________________________

562
Shayari / ਦੀਵੇ ਅਤੇ ਮੁਹੱਬਤ,,,
« on: December 01, 2011, 10:44:34 AM »
ਮੁਹੱਬਤ ਉਂਜ ਤਾਂ ਦਰਾਂ ਤੇ ਦੀਵੇ ਬਾਲ ਜਾਂਦੀ ਹੈ
ਪਰ ਕਦੇ ਕਦੇ ਵਸਦੇ ਘਰਾਂ ਨੂੰ ਜਾਲ ਜਾਂਦੀ ਹੈ


ਜੀਵਨ ਜਾਚ ਵੀ ਨਹੀਂ ਮਰਨ ਨੂੰ ਦਿਲ ਨਹੀਂ ਕਰਦਾ
ਕੋਈ ਆਰਜ਼ੂ ਸਦਾ ਕਬਰ ਤੱਕ ਨਾਲ ਜਾਂਦੀ ਹੈ


ਆਲਮ ਬੇਰੁਖੀ ਦਾ ਜਿਨ੍ਹਾਂ ਨੇ ਦਿਲ ਤੇ ਹੰਢਾ ਲਿਆ
ਬਦਨਸੀਬੀ ਉਹਨਾਂ ਦੇ ਸੰਗ ਰਿਸ਼ਤਾ ਪਾਲ ਜਾਂਦੀ ਹੈ


ਭਰੋਸਾ ਨਾ ਹੀ ਕਰੀਏ ਤੁਰ ਗਏ ਪ੍ਰਦੇਸੀਆਂ ਉੱਤੇ
ਯਾਦ ਉਹਨਾਂ ਦੀ ਐਵੇਂ ਹੀ ਕਈ ਕਈ ਸਾਲ ਖਾਂਦੀ ਹੈ


ਅਸਲੀ ਮੌਤ ਤੋਂ ਪਹਿਲਾਂ ਹੀ ਮਰਨਾ ਰੋਜ਼ ਪੈਂਦਾ ਹੈ
ਖੁਸ਼ੀ ਜਿੰਨ੍ਹਾਂ ਤੋਂ ਹਰ ਵਕਤ ਪਾਸਾ ਟਾਲ ਜਾਂਦੀ ਹੈ


ਸਾਨੂੰ ਰਾਸ ਨਾ ਆਈ ਤੁਹਾਡੇ ਸ਼ਹਿਰ ਦੀ ਬਣਤਰ
ਕੋਝੀ ਤਪਸ਼ ਇਸਦੀ ਹਰ ਨਜ਼ਾਰਾ ਗਾਲ ਜਾਂਦੀ ਹੈ
__________________________

563
Lok Virsa Pehchaan / ਮਾਂ-ਬੋਲੀ,,,
« on: December 01, 2011, 10:06:46 AM »
ਨਿੱਕੇ-ਨਿੱਕੇ ਹੱਥਾਂ ਵਿਚ,
ਬਾਤਾਂ ਨੂੰ ਪਲੋਸਦਿਆਂ,
ਤੋਤਲੇ ਬੋਲਾਂ ਦੀ ਕੰਧਾਡ਼ੀ ਚਡ਼੍ਹ,
ਤਾਰੀਆਂ ਲਾਂਦਿਆਂ,
ਦਰਿਆ ਨੂੰ ਗਲਵਕਡ਼ੀ ਪਾ,
ਅਸਮਾਨ ਨੂੰ ਕਲਾਵੇ ਚ ਭਰ,
ਦੌਡ਼ਦਾ, ਮਾਂ ਵਰਗੀ ਧਰਤੀ ਤੇ,
ਮਾਂ-ਬੋਲੀ ਦੀਆਂ ਸਿਆਡ਼ਾਂ ਵਿਚ,
ਪਛਾਣਦਾ ਆਪਣਾ ਆਪ -
ਉਦੋਂ ਮੇਰੀ ਮਾਂ ਬਹੁਤ ਸੁਹਣੀ ਸੀ,
ਦੁਨੀਆ ਦੀ ਹਰ ਔਰਤ ਤੋਂ ਸੁਹਣੀ,
ਤੇ ਮੇਰੀ ਬੋਲੀ ਵਿਚੋਂ ਖਣਕਦਾ ਸੀ,
ਮੇਰਾ ਮਾਣ।

ਮੇਰਾ ਮਾਣ,
ਜੋ ਪਰਚਦਾ ਸੀ, ਨਿੱਕੀਆਂ-ਨਿੱਕੀਆਂ ਬੋਲੀਆਂ ਨਾਲ,
ਸੁਆਦ ਤੋਂ ਵੱਧ ਸਰੂਰ ਸੀ,
ਹੀਰ, ਮਾਹੀਏ ਤੇ ਟੱਪਿਆਂ ਵਿਚ,
ਓਪਰਾ ਲਗਦਾ ਏ ਹੁਣ,
ਸ਼ਾਇਦ ਹੁਣ ਮੈਂ ਵੱਡਾ ਹੋ ਗਿਆਂ,
ਮਾਂ-ਬੋਲੀ ਤੋਂ ਵੱਡਾ,
ਮੇਰੇ ਮਾਣ ਦਾ ਪਰਛਾਵਾਂ,
ਬਹੁਤ ਬੌਣਾ ਹੋ ਗਿਆ ਏ।

ਮਾਂ ਹਾਲੀਂ ਵੀ ਪੁੱਤ ਦੇ ਲਾਡ-ਲਡਾਉਂਦੀ ਏ,
ਉਸਨੂੰ ਚੂਰੀ ਤੇ ਘਿਓ ਖੁਆਉਂਦੀ ਏ,
ਪਰ ਵੱਡਾ ਹੋ ਗਿਆ ਮੈਂ,
ਪ੍ਰੇਮਕਾ ਬਣੀ ਅੰਗ੍ਰੇਜ਼ੀ,
ਸਾਥਣ ਬਣੀ ਤਿਆਰ ਖਡ਼੍ਹੀ ਹਿੰਦੀ,
ਨਭਾਉਣ ਨਹੀਂ ਦਿੰਦੀ ਜ਼ਿੰਮੇਵਾਰੀ,
ਆਪਣੇ ਹੀ ਘਰ ਵਿਚ,
ਆਪਣੀ ਹੀ ਮਾਂ ਦੀ,
ਜਾਂ ਸ਼ਾਇਦ ਮੈਂ ਹੀ ਸੱਚਾ ਨਹੀਂ ਰਿਹਾ ਹੁਣ।
_______________________

564
ਕਦੇ ਸਾਡੀ ਜੱਗ ਤੇ ਸੀ ਸ਼ਾਨ ਵੱਖਰੀ,
ਹੁੰਦੀ ਸੀ ਪੰਜਾਬ ਦੀ ਪਛਾਣ ਵੱਖਰੀ,
ਪਾਟੇ ਪੰਨੇ ਏਹਦੇ ਲੇਖਾਂ ਦੀ ਕਿਤਾਬ ਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..

ਵਾਹਗੇ ਵਾਲੀ ਵੱਢ ਗਈ ਲਕੀਰ ਏਸਨੂੰ,
ਕਰ ਗਈ ਆਜ਼ਾਦੀ ਲੀਰੋ-ਲੀਰ ਏਸਨੂੰ,
ਘੁਲਿਆ ਜ਼ਹਿਰ ਵਿੱਚ ਮਿੱਠੇ ਆਬ ਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..

ਇੱਕ ਵਾਰ ਹੋਣੀ ਇੱਥੇ ਫੇਰ ਵਰਤੀ,
ਇਹਦੇ ਨਾਲੋਂ ਵੱਖ ਕੀਤੀ ਇਹਦੀ ਧਰਤੀ,
‘ਕੱਠੇ ਹੋਗੇ ਦੋਖੀ ਬਲਦੇ ਚਿਰਾਗ਼ ਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..

ਭੰਨ ਦਿੱਤਾ ਏਹਨੂੰ ਨਸ਼ੇ ਦੀ ਬਿਮਾਰੀ ਨੇ,
ਵਿਹਲੇ ਕੀਤੇ ਗੱਭਰੂ ਬੇ-ਰੁਜ਼ਗਾਰੀ ਨੇ,
ਖਿੜਦੇ ਨਾ ਚਿਹਰੇ ਵਾਂਗਰਾਂ ਗੁਲਾਬ ਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..

ਕਾਲੇ ਦੌਰ ਪਿੰਡੇ ਤੇ ਹੰਢਾਏ ਇਸਨੇ,
ਗੱਭਰੂ ਹਜ਼ਾਰਾਂ ਵੀ ਗਵਾਏ ਇਸਨੇ,
ਮਿਟੇ ਨਾ ਨਿਸ਼ਾਨ ਹਾਲੇ ਉਸ ਦਾਗ਼ ਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..

ਖਾਧਾ ਇਹਨੂੰ ਰੱਜਕੇ ਭ੍ਰਿਸ਼ਟਾਚਾਰ ਨੇ,
ਡੋਬ ਦਿੱਤਾ ਇਹਨੂੰ ਨਸ਼ੇ ਦੇ ਵਪਾਰ ਨੇ,
ਪਹਿਰੇਦਾਰ ਸੁੱਤੇ,ਨਾ ਹੀ ਲੋਕ ਜਾਗਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..

ਨਵੇਂ ਗਾਉਣ ਵਾਲਿਆਂ ਨੇ ਹੱਦ ਕਰਤੀ,
ਸ਼ਰਮ ਹਯਾ ਦੀ ਲੋਈ ਲਾਹਕੇ ਧਰ ਤੀ,
ਵੈਰੀ ਬਣੇ  ਮਾਂ-ਬੋਲੀ ਦੇ ਬਾਗ਼ ਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..
______________________

565
Shayari / ਕਿਤਾਬਾਂ,,,
« on: December 01, 2011, 01:05:30 AM »
ਵੰਡਣ ਸਭ ਨੂੰ ਗਿਆਨ ਕਿਤਾਬਾਂ।
ਬਣਾਉਂਦੀਆਂ ਨੇ ਗੁਣਵਾਨ ਕਿਤਾਬਾਂ।

ਇਹ ਸਾਡਾ ਮਨੋਰੰਜਨ ਕਰਦੀਆਂ,
ਸਾਡੇ ਗਿਆਨ ਨੂੰ ਰਹਿਣ ਭਰਦੀਆਂ,
ਵੱਖ-ਵੱਖ ਵਿਸ਼ਿਆਂ ਦੇ ਵਿੱਚ ਸਾਨੂੰ
ਬਣਾਉਂਦੀਆਂ ਨੇ ਵਿਦਵਾਨ ਕਿਤਾਬਾਂ।
ਵੰਡਣ ਸਭ ਨੂੰ ਗਿਆਨ ਕਿਤਾਬਾਂ………।

ਸਾਡਾ ਵਧੀਆ ਦੋਸਤ ਕਹਾਉਂਦੀਆਂ,
ਖਾਲੀ ਸਮੇਂ ‘ਚ ਸਾਥ ਨਿਭਾਉਂਦੀਆਂ,
ਕਵਿਤਾ, ਗੀਤ, ਕਹਾਣੀਆਂ ਵਾਲੀਆਂ
ਖਿੱਚਣ ਸਭ ਦਾ ਧਿਆਨ ਕਿਤਾਬਾਂ। 
ਵੰਡਣ ਸਭ ਨੂੰ ਗਿਆਨ ਕਿਤਾਬਾਂ………।

ਸਾਨੂੰ ਜੀਵਨ ਜਾਚ ਸਿਖਾਉਂਦੀਆਂ,
ਜੀਵਨ ਸਾਡਾ ਸਫ਼ਲ ਬਣਾਉਂਦੀਆਂ,
ਗੁਰੂ ਗ੍ਰੰਥ, ਕੁਰਾਨ, ਬਾਈਬਲ ਤੇ
ਗੀਤਾ ਵਰਗੀਆਂ ਮਹਾਨ ਕਿਤਾਬਾਂ।
ਵੰਡਣ ਸਭ ਨੂੰ ਗਿਆਨ ਕਿਤਾਬਾਂ………।

ਛੋਟੇ-ਵੱਡੇ ਸਾਰਿਆਂ ਦੇ ਲਈ,
ਖਾਸ ਤੌਰ ‘ਤੇ ਪਾੜ੍ਹਿਆਂ ਦੇ ਲਈ,
ਸਾਰੇ ਕਹਿੰਦੇ ਜ਼ਿੰਦਗੀ ਦੇ ਲਈ
ਬੜੀਆਂ ਨੇ ਮੁੱਲਵਾਨ ਕਿਤਾਬਾਂ।
ਵੰਡਣ ਸਭ ਨੂੰ ਗਿਆਨ ਕਿਤਾਬਾਂ………।
_____________________

566
Shayari / ਸਤਾਅ ਤੇ ਰੋਜ਼,,,
« on: December 01, 2011, 12:43:01 AM »
ਮੈਂ ਪਾਣੀ ਦੀ ਸਤਾਅ ਤੇ ਰੋਜ਼ ਅਪਣਾ ਅਕਸ ਲਿਖਦਾ ਹਾਂ,
ਹਵਾ ਦੇ ਪਰਦਿਆਂ ਉੱਪਰ ਮੁਹੱਬਤ ਹਰਫ਼ ਲਿਖਦਾ ਹਾਂ।
ਸਲੀਬਾਂ, ਖੰਜਰਾਂ, ਬਰਛੇ, ਪਿਆਲੇ ਜ਼ਹਿਰ ਦੇ ਪੀ ਕੇ,
ਕਿ ਰਾਤਾਂ ਕਾਲੀਆਂ ਦੇ ਛਤਰ ਸਿਰ ਲਿਸ਼ਕੋਰ ਲਿਖਦਾ ਹਾਂ।
ਕੜਕਦੀ ਬਿਜਲੀਆਂ; ਲਿਸ਼ਕੋਰ ਕੋਹੇ ਤੂਰ ਲਿਖਦਾ ਹਾਂ,
ਕਿ ਮੈਂ ਹਰ ਜਿ਼ੰਦਗੀ ਦੇ ਨਾਚ ਦਾ ਦਸਤੂਰ ਲਿਖਦਾ ਹਾਂ।
ਮੈਂ ਹੀਰਾਂ, ਸੱਸੀਆਂ ਤੇ ਸੋਹਣੀਆਂ ਦਾ ਗੀਤ ਲਿਖਦਾ ਹਾਂ,
ਮੈਂ ਹੱਥ ਕੜੀਆਂ, ਜ਼ੰਜੀਰਾਂ ਬੇੜੀਆਂ ਪਾਜ਼ੇਬ ਲਿਖਦਾ ਹਾਂ।
ਕਦੀ ਅੰਗਾਰਿਆਂ ਤੇ ਲਾਂਬੂਆਂ ਦਾ ਸੇਕ ਲਿਖਦਾ ਹਾਂ,
ਹਵਾ ਦਾ ਚਲਨ ਤੇ ਪਾਣੀ ਦੀ ਤਹਿ ਦਾ ਵੇਗ ਲਿਖਦਾ ਹਾਂ।
ਕਦੀ ਮੈਂ ਇਨਕਲਾਬੀ ਲਹਿਰ ਦੇ ਸੰਦੇਸ਼ ਲਿਖਦਾ ਹਾਂ,
ਇਲਾਹੀ ਰਹਿਮਤਾਂ ਤੇ ਬਖ਼ਸਿ਼ਸ਼ਾਂ ਦੇ ਲੇਖ ਲਿਖਦਾ ਹਾਂ।
ਕਿ ਸ਼ਾਮਾਂ ਦੀ ਸਿਆਹੀ ਫ਼ਾਮ ਨੂੰ ਪ੍ਰਭਾਤ ਲਿਖਦਾ ਹਾਂ,
ਸਵੇਰੀ ਸ਼ੁਫ਼ਕ ਲਾਲੀ ਨੂੰ; ਕਦੀ ਮੈਂ ਰਾਤ ਲਿਖਦਾ ਹਾਂ।
ਕੜਕਦੀ ਧੁੱਪ ਦੇ ਅੰਗਾਰ ਨੂੰ ਬਰਸਾਤ ਲਿਖਦਾ ਹਾਂ,
ਮੈਂ ਕੀ ਆਖਾਂ ਕਿ ਮੈਂ ਕੀ ਹਾਂ; ਤੇ ਕੀ ਕੀ ਖ਼ਾਬ ਲਿਖਦਾ ਹਾਂ।
ਕਿ ਫਾਹਸ਼ੀ ਜਿਸਮ ਨੰਗੇ ਨੂੰ; ਖੁਦਾਈ ਜ਼ਾਤ ਲਿਖਦਾ ਹਾਂ,
ਕਦੀ ਵਹਿਸ਼ੀ ਦਰਿੰਦੇ ਕਾਤਲਾਂ ਨੂੰ ਪਾਕ ਲਿਖਦਾ ਹਾਂ।
ਮੈਂ ਕੀ ਕੁੱਝ ਹਾਂ; ਕਿ ਕਿਸ ਕਿਰਦਾਰ ਦਾ ਇਹਸਾਸ ਹੈ ਮੇਰਾ,
ਕਿ ਜ਼ਹਿਰਾਂ ਦੇ ਪਿਆਲੇ ਨੂੰ ਕਦੀ; ਮੈਂ ਜਾਮ ਲਿਖਦਾ ਹਾਂ।
_____________________________

567
Punjabi Stars / LEGEND,,,
« on: December 01, 2011, 12:32:47 AM »
ਕਿਸੇ ਅੱਖੀਓ ਅੱਥਰੂ ਕੇਰੇ ਕੋਈ ਉਦਾਸ ਹੋਇਆ ਏ,

ਤੇਰੇ ਜਾਣ ਪਿੱਛੋ ਐ ਮਾਣਕ ਹਰ ਇੱਕ ਦਿਲ ਰੋਇਆ ਏ
____________________________


...
ਜਾਂਦਾ ਜਾਂਦਾ ਹੁਕਮ ਆਪਣਾ ਚਲਾ ਗਿਆ
ਸੁੱਚੇ ਦੀ ਗੱਲ ਉਹ ਸੱਚ ਸੁਣਾ ਗਿਆ
ਉਸਤਾਦ ਬਣ ਕੇ Jazzy B ਨਾਲ ਗਾ ਗਿਆ
________________________

568
Shayari / ਟੀਸ,,,
« on: November 30, 2011, 11:22:52 PM »
ਟੀਸ ਮੇਰੇ ਦਿਲ ਦੀ ਪਹਿਚਾਣੇਗਾ ਕੌਣ,
ਮਰਹਮ ਮੇਰੀਆਂ ਚੋਟਾਂ ‘ਤੇ ਲਾਵੇਗਾ ਕੌਣ।
ਰੋ ਰੋ ਕੇ ਮੇਰੀਆਂ ਅਂਖਾਂ ਦੀ ਰੋਸ਼ਨੀ ਵੀ ਮੁੱਕ ਗਈ,
ਅਵਿਰਲ ਵਹਿੰਦੇ ਮੇਰੇ ਹੰਝੂਆਂ ਨੂੰ ਪੂੰਝੇਗਾ ਕੌਣ।
ਜ਼ਿੰਦਗੀ ਦੀ ਅਣਛੱਪੀ ਕਿਤਾਬ ਹਾਂ ਮੈਂ,
ਇਸ ‘ਤੋਂ ਧੂੜ ਝਾੜ ਕੇ ਇਸ ਨੂੰ ਪੜੇਗਾ ਕੌਣ।
ਜ਼ਿੰਦਗੀ ਦੇ ਸਫ਼ਰ ‘ਚ ‘ਕੱਲਾ ਹੀ ਰਹਿ ਗਿਆ ਮੈਂ,
ਮੈਨੂੰ ਨਾਲ ਲੈ ਕੇ ਲੰਮੇ ਪੈਂਡੇ ‘ਤੇ ਚਲੇਗਾ ਕੌਣ॥
_______________________

569
Lok Virsa Pehchaan / ਮੇਰੀ ਬਾਤ,,
« on: November 30, 2011, 09:28:45 PM »
ਇਕ ਅਣਕਹੀ ਕਹਾਣੀ ਨ ਮੁੱਕਦੀ ਨ ਲੰਮੇਰੀ ਰਾਤ,
ਪਹੁ ਹੁੰਦੀ ਮੇਰੀ ਉਮੀਦ ਨ ਵੇਖੇ ਨ ਮੁਕੇ ਮੇਰੀ ਬਾਤ,
ਅੱਜ ਮੇਰੀ ਇਸ ਧਰਤ ‘ਤੇ ਹਰ ਕੋਈ ਪੁੱਛੇ ਮੇਰੀ ਜਾਤ,
ਮੈਂ ਰੁੱਲਦਾ ਦੇਸ਼ ਹਾਂ ਪੁੱਛੇ ਨ ਕੋਈ ਮੇਰੀ ਬਾਤ।
ਬਦਅਮਨੀ, ਬਦਹਾਲੀ ਨੇ ਪਾਇਆ ਮੈਨੂੰ ਸੋਚਾਂ,
‘ਸੋਨੇ ਦੀ ਚਿੜਿਆ’ ਬਨਣ ਨੂੰ ਅੱਜ ਵੀ ਮੈਂ ਲੋਚਾਂ,
ਕੁਝ ਲੁੱਟ ਕੇ ਲੈ ਗਏ ਮੈਨੂੰ ਗਜ਼ਨੀ ਵਰਗੇ,
ਅੱਜ ਆਪਣੇ ਹੀ ਮੈਨੂੰ ਲੱਗ ਪਏ ਨੋਚਾਂ,
ਮੈਂ ਰੁਲਦਾ ਦੇਸ਼ ……………………।
ਧੂੰ-ਧੂੰ ਕਰ ਮੈਂ ਮੱਚ ਰਿਹਾ, ਪਿੰਡੇ ਲੱਗੀ ਮੇਰੇ ਅੱਗ,
ਕੌਣ ਸਮਝੇ ਮੇਰੀ ਪੀੜ ਨੂੰ, ਕਿਹਨੂੰ ਮੇਰੀ ਲੋੜ ਅੱਜ,
ਹਰ ਕੋਈ ਆਪਣੀ ਹੋਂਦ ਲੋਚਦਾ, ਕੋਈ ਨ ਸੋਚੇ ਮੇਰੀ ਅੱਜ,
ਟੁੱਕੜੇ-ਟੁੱਕੜੇ ਹੋਈ ਜਾਂਵਦਾ, ਮੈਂ ਰੰਗਿਆ ਲਹੂ ‘ਚ ਅੱਜ,
ਮੈਂ ਰੁੱਲਦਾ ਦੇਸ਼ ……………………।
___________________

570
Shayari / ਰੱਬਾ ਤੇਰੀ ਦੁਨਿਆ ਵਿੱਚ,,,
« on: November 30, 2011, 09:06:35 PM »
ਰੱਬਾ ਅੱਜ ਸਭ ਕੁੱਝ ਮਿਲਦੈ ਤੇਰੀ ਦੁਨਿਆ ਵਿੱਚ,

ਬਸ ਪਿਆਰ ਨਹੀਂ ਹੈ ਵੇਖਣ ਨੂੰ,

ਮੁੱਲ ਵਿਕਦੈ ਇਨਸਾਨ ਇੱਥੇ,

ਪਰ ਨਹੀਂ ਹੈ ਮੇਰਾ ਦਿਲ

ਖਰੀਦਣ ਨੂੰ ਤਿਆਰ ਕੋਈ ਏਥੇ ।

ਕਾਸ਼ ਦਿਲਾਂ ਦੀ ਮੰਡੀ ਵੀ,

 ਇਸ ਜੱਗ ਵਿੱਚ ਲੱਗਦੀ,

ਮੈਂ ਤਿਆਰ ਹਾਂ ਇਸ ਆਪਣੇ ਦਿਲ ਨੂੰ

ਵੇਚਣ ਲਈ,

ਅਫਸੋਸ,

 ਨਹੀਂ ਹੈ ਇਸ ਨੂੰ ਖਰੀਦਣ ਦਾ,

ਤਲਬਗਾਰ ਕੋਈ ਏਥੇ
____________

571
Shayari / ਬਿਜਲੀ ਦੇ ਬਿੱਲ,,,
« on: November 30, 2011, 11:29:43 AM »
ਵਿਹਲੇ ਹੋਏ ਲੋਕ, ਸੜਕਾਂ ਤੇ ਆ ਬਹਿੰਦੇ,
ਸਾਨੂੰ ਦਿਉ ਹੱਕ ਸਾਡੇ, ਉਚੀ ਆਵਾਜ ’ਚ ਆ ਕਹਿੰਦੇ।
ਕਿਹੜੇ ਹੱਕ? ਤੇ ਕੇਦੀ ਕਰਦੇ ਗੱਲ ਓੁ,
ਫੜਿਆਂ ਜਿਹੜਾ ਮਸਲਾ ਇੰਨਾ, ਹੋਣਾ ਨਾ ਕਦੇ ਹੱਲ ਓੁ।
ਉਤੋਂ ਚੜ੍ਹਿਆਂ ਪੋਹ ਦਾ ਮਹੀਨਾ, ਪਤਾ ਨਈਂ ਲਗਦਾ ਨਈਂ ਪਾਲਾ ਇਨ੍ਹਾਂ ਨੂੰ,
ਇਨ੍ਹਾਂ ਨੂੰ ਤਾਂ ਬੱਸ ਹੱਕ ਚਾਹੀਦੇ, ਭਾਵੇਂ ਕਢਣ ਸਾਰੇ ਲੋਕੀਂ ਗਾਲਾਂ ਇਨ੍ਹਾਂ ਨੂੰ।
ਆਵਾਜਾਈ ਹੋਈ ਬੰਦ, ਲੋਕੀਂ ਖੱਜਲਖਵਾਰ ਹੋਏ ਰੱਜ ਕੇ,
ਇਨ੍ਹਾਂ ਨੂੰ ਕੀ ਲੱਗੇ, ਉੱਚੀ  ਉੱਚੀ ਨਾਹਰੇ ਲਾਉਣ ਸਰਾਬ ਨਾਲ ਰੱਜ ਕੇ।
ਲਾਏ ਲੰਗਰ ਖੁੱਲੇ ਇਨ੍ਹਾਂ, ’ਤੇ ਵਰਤਾਈ ਜਾਣ ਖੀਰ ਏ,
ਸੜਕ ਕੰਡੇ ਉਗੇ ਰੁੱਖਾਂ ਨੂੰ, ਪਾਈ ਜਾਣ ਚੀਰ ਏ।
ਬੰਬੀਆਂ ਦੇ ਬਿੱਲ ਕਰੋਂ ਮਾਫ਼, ਕਹਿੰਦੇ ਇਹੋਂ ਸਾਡੀ ਮੰਗ ਆ,
ਸਰਕਾਰ ਕਿਥੋਂ ਕਰੇ ਬਿੱਲ ਮਾਫ਼, ਉਹਨਾਂ ਦਾ ਆਪ ਹੱਥ ਤੰਗ ਆ।
ਬੰਬੀਆਂ ਦੇ ਬਿੱਲ ਕਰਤੇ ਮਾਫ਼, ਤਾਂ ਘਰਾਂ ਵਾਲੇ ਕੀ ਕਹਿਣਗੇ,
ਉਹ ਵੀ ਪੰਜ ਸਤ ਹੋ ਕੇ ਕੱਠੇ, ਬਿਜਲੀ ਬੋਰਡ ਮੁਰ੍ਹੇ ਜਾ ਬਹਿਣਗੇ।
ਫਿਰ ਇਕ ਦਿਨ ਆਓੁ, ਸਾਰੇ ਬਿੱਲ ਮਾਫ਼ ਹੋਣਗੇ,
ਕਿਉਂਕਿ ਬਿਜਲੀ ਤੇ ਰਹਿਣੀ ਨਈਂ, ਸਾਰੇ ਲੋਕ ਹਨੇਰੇ ਵਿਚ ਬਹਿ ਕੇ ਰੌਣਗੇ।
________________________________________

572
Shayari / ਪਾਗਲਪਨ,,,
« on: November 30, 2011, 10:54:49 AM »
ਉਸ ਆਖਿਆ

ਮੈਨੂੰ ਪਾਗਲਾਂ ਵਾਂਗ ਪਿਆਰ ਨਾ ਕਰ,

ਮੈਂ ਆਖਿਆ

ਕੀ ਅਕਲਮੰਦ ਪਿਆਰ

ਕਰ ਸਕਦਾ ਏ।
________

573
Shayari / ਰਿਸ਼ਤਾ,,,
« on: November 30, 2011, 04:35:21 AM »
ਤੇਰਾ ਤੇ ਮੇਰਾ ਰਿਸ਼ਤਾ ਏ ਕੀ,
ਪੁਛਦੇ ਨੇ ਲੋਕੀਂ ਮੈਥੋਂ ਦਸ, ਦਸਾਂ ਮੈਂ ਕੀ।
ਕੋਲ ਤੇਰੇ ਬਹਿੰਦਾ ਹਾਂ ਤਾਂ ਡਰਦਾ ਹਾਂ ਕੇ ਬਦਨਾਮ ਨਾ ਹੋ ਜਾਏ ਤੂੰ,
ਦੂਰ ਤੈਥੋਂ ਹੁੰਦਾ ਹਾਂ ਤਾਂ ਡਰਦਾ ਹਾਂ ਕੇ ਸ਼ਾਮ ਨਾ ਹੋ ਜਾਏ ਤੂੰ।
ਦਿਲ ਮੇਰਾ ਤੇਰੇ ਬਾਰੇ ਪੁਛਦਾ ਏ ਮੈਥੋਂ, ਕਿ ਤੁੂੰ ਲਗਦੀ ਏ ਮੇਰੀ ਕੀ?
ਤੂੰ ਈ ਮੈਨੂੰ ਦਸ, ਦਸਾਂ ਮੈਂ ਕੀ।
ਦਿਲ ਮੇਰਾ ਚਾਹੁੰਦਾ ਏ, ਕੇ ਦੁਖ ਤੇਰੇ ਸਾਰੇ ਲੈ ਲਵਾ,
ਸੁਖ ਆਪਣੇ ਸਾਰੇ ਤੈਨੂੰ ਦੇ ਦਵਾ ਤੇ ਗ਼ਮ ਸਾਰੇ ਤੇਰੇ ਪੀ ਲਵਾ।
ਏ ਪਿਆਰ ਏ ਜਾਂ ਫੇਰ ਭੁਲੇਖਾ, ਪੁਛਦਾ ਏ ਮੈਥੋਂ ਮੇਰਾ ਆਪਾ,
ਤੂੰ ਈ ਮੈਨੂੰ ਦਸ, ਦਸਾਂ ਮੈਂ ਕੀ।
ਤੂੰ ਬੈਠੀ ਰਹੇ ਕੋਲ ਮੇਰੇ, ਦਿਲ ਮੇਰਾ ਵੀ ਚਾਹੁੰਦਾ ਏ,
ਪਰ ਉਗਲੀ ਨਾ ਕਰੇ ਕੋਈ ਤੈਨੂੰ, ਦਿਲ ਇਸ ਗਲ ਤੋਂ ਘਬਰਾਉਦਾ ਏ।
ਤੂੰ ਮੇਰੇ ਤੇ ਇਤਬਾਰ ਕੀਤਾ ਈ ਕੀ, ਦਿਲ ਮੇਰਾ ਪੁਛਦਾ ਈ,
ਤੂੰ ਈ ਮੈਨੂੰ ਦਸ, ਦਸਾਂ ਮੈਂ ਕੀ।
_______________

574
Lok Virsa Pehchaan / ਸੇਵੀਆਂ,,,,
« on: November 30, 2011, 02:23:56 AM »
.

575
Shayari / ਸੁਨੇਹੇਂ,,,
« on: November 30, 2011, 02:05:51 AM »
ਖ਼ੁਸ਼ਬੂ  ਖੇੜੇ  ਮਸਤ  ਹਵਾਵਾਂ, ਛਾ ਜਾਵਣ  ਸਭ  ਚਾਰ  ਚੁਫੇਰੇ
ਜਦ ਵਿਹੜੇ ਵਿਚ  ਆਕੇ ਸਜਣਾ, ਪੈ ਜਾਂਦੇ ਨੇ  ਪੈਰ ਇਹ ਤੇਰੇ।
 
ਮੁਸ਼ਕਲ ਫੇਰ ਸੰਭਾਲ ਨਾ ਹੋਵੇ, ਕਮਲਾ ਦਿਲ ਇਹ ਮਸਤ ਦਿਵਾਨਾ
ਦੀਦ  ਤਿਰੀ  ਦਾ  ਜਲਵਾ  ਯਾਰਾ, ਮੈਨੂੰ  ਆਕੇ  ਈਕਣ  ਘੇਰੇ।
 
ਲੋਅ ਨਿਰਾਲੀ  ਲੂੰ ਲੂੰ  ਚਮਕੇ, ਇਕ ਹੋ ਜਾਂਦੇ  ਅਜ ਤੇ ਭਲਕੇ
ਛੁਹ  ਤੇਰੀ  ਨੂੰ   ਪਾਕੇ  ਯਾਰਾ,  ਛਾ  ਜਾਂਦੇ  ਨੇ  ਸੋਨ  ਸਵੇਰੇ।
 
ਚਿਹਰੇ ਤੇ  ਮੁਸਕਾਨ  ਸਜਾਈ, ਦੀਪਕ ਜੁਗਨੂੰ  ਚਮਕਣ ਤਾਰੇ
ਕਲਕਲ ਨਦੀਆਂ ਰਾਗ ਸੁਣਾਵਣ, ਫੁਲ ਆਸਾਂ ਦੇ ਖਿੜਦੇ ਮੇਰੇ।
 
ਪੌਣਾ  ਦੇ ਹਥ  ਘੱਲ  ਸੁਨੇਹੇਂ, ਸੂਰਜ  ਆਪ  ਬੁਲਾਵੇਂ  ਯਾਰਾ
ਰਸਤੇ ਰੌਸ਼ਨ  ਕਰਦਾ ਆਵੇ, ਲਟ ਲਟ ਕਰਦਾ ਕਿਰਨਾ ਕੇਰੇ।
 
ਮੇਰੇ ਗੀਤਾਂ  ਗ਼ਜ਼ਲਾਂ ਦੇ ਵੀ  ਮੁਖੜੇ ਚਹਿਕਣ ਮਹਿਕਾਂ  ਵੰਡਣ
ਆ ਜਾਂਦੀ ਹੈ  ਰੌਣਕ  ਯਾਰਾ, ਫਿਰ  ਕਮਲਾਏ  ਮੁਖ ਤੇ ਮੇਰੇ।
________________________________

576
Shayari / ਸਵੇਰਾ,,,
« on: November 30, 2011, 01:36:06 AM »
ਜੇ ਅਜੇ ਦੂਰ ਹੈ ਸਵੇਰਾ, ਇਸ ਵਿੱਚ ਕਸੂਰ ਹੈ ਮੇਰਾ,

ਕਿਉˆ ਕੋਸੀਏ ਰਾਤਾਂ ਨੂੰ , ਜੇ ਮਨਾਂ \'ਚ ਹੈ ਹਨੇਰਾ\'
___________________________

577
Shayari / ਬੰਜਰ ਧਰਤੀ,,,
« on: November 30, 2011, 12:52:12 AM »
ਬੰਜਰ ਧਰਤੀ ਛੱਡ ਕੇ ਬੱਦਲ ਸਾਗਰ ਉੱਤੇ ਵਰ ਚੱਲੇ ਨੇ।
ਦੇਖੋ ਸ਼ਹਿਰ ਵਸਾਵਣ ਵਾਲੇ ਫੁੱਟਪਾਥਾਂ ਤੇ ਮਰ ਚੱਲੇ ਨੇ।
ਕੰਡੇ ਦੀ ਇਕ ਚੋਭ ਦੇ ਨਾਲ ਹੀ ਛਾਲੇ ਵਾਂਗੂ ਫਿਸਦੇ ਜਿਹੜੇ,
ਮਰਨ ਜੀਣ ਦੇ ਕਿੰਨੇ ਈ ਵਾਅਦੇ ਉਹ ਮੇਰੇ ਨਾਲ ਕਰ ਚੱਲੇ ਨੇ।
ਪੜਨ ਦੀ ਰੁੱਤੇ ਬੇਰ ਵੇਚਦੇ ਉੱਚੀ ‐ਉੱਚੀ ਹੋਕਾ ਲਾ ਕੇ,
ਬਚਪਣ ਅਤੇ ਜਵਾਨੀ ਆਪਣੀ ਦੇਸ਼ ਦੇ ਨਾਂਵੇ ਕਰ ਚੱਲੇ ਨੇ।
ਢਹਿੰਦੇ ਮਨ ਨੂੰ ਸਬਰਾਂ ਦੇ ਨਾਲ ਕਿੰਨੀ ਵਾਰੀ ਬੰਨ ਲਿਆ ਏ,
ਦੁੱਖ ਦੀਆਂ ਉੱਠਦੀਆਂ ਤੇਜ ਛੱਲਾਂ ਨਾਲ ਉਹ ਕੰਢੇ ਵੀ ਖਰ ਚੱਲੇ ਨੇ।
ਧੀਆਂ ਭੈਣਾਂ ਦੇ ਰਖਵਾਲੇ ਦੇਸ਼ ਦੀ ਖਾਤਿਰ ਮਿਟਣੇ ਵਾਲੇ,
ਜੰਗਜੂ ਕੌਮ ਦੇ ਲਾਡਲੇ ਪੁੱਤਰ ਨਸ਼ਿਆਂ ਦੇ ਨਾਲ ਮਰ ਚੱਲੇ ਨੇ।
ਯਾਰਾਂ ਨੂੰ ਜਦ ਹੁਕਮ ਹੋ ਗਿਆ ਯਾਰਾਂ ਨੂੰ ਸੰਗਸਾਰ ਕਰਨ ਦਾ,
ਆਪਣੇ ਹਿੱਸੇ ਦਾ ਇੱਕ ਪੱਥਰ ਉਹ ਵੀ ਸੀਨੇ ਧਰ ਚੱਲੇ ਨੇ।
ਗੱਲਾਂ ਦੇ ਵਿਚ ਅੱਗ ਸੀ ਜਿਸਦੇ ਪੈਰਾਂ ਨੂੰ ਕੋਈ ਕਾਹਲੀ ਸੀ,
ਲੜਦੇ-ਲੜਦੇ ਵਕਤ ਨਾਲ ਹੁਣ ਉਹ ਬੰਦੇ ਵੀ ਹਰ ਚੱਲੇ ਨੇ।
ਜੀਵਣ ਦੇ ਨਾਲ ਲੜਦੇ-ਲੜਦੇ ਕੇਸ ਮੋੜ ਤੇ ਆ ਪਹੁੰਚੇ ਆਂ,
ਪੇਟ ਦੀ ਖਾਤਿਰ ਅਣਖਾਂ ਵਾਲੇ ਅੱਗ ਦਾ ਸਾਗਰ ਤਰ ਚੱਲੇ ਨੇ।
________________________________

578
Shayari / ਇਹ ਲੋਕ,,,
« on: November 29, 2011, 11:32:09 PM »
ਕੁਝ ਇਸ ਤਰਾਂ ਦੇ ਲੋਕ ਨੇ,ਜੋ ਮੈਨੂੰ ਆਪਣੇ ਲੱਗਦੇ ਨੇ।
ਕੁਝ ਇਹੋ ਜਿਹੇ ਵੀ ਹੈਗੇ ਨੇ,ਜੋ ਆਪਣੇ ਹੋਕੇ ਠੱਗਦੇ ਨੇ।
ਕੁਝ ਫੁੱਲਾਂ ਦੀ ਮਹਿਕ ਜਿਹੇ,ਮੇਰੇ ਮਨ ਨੂੰ ਜੋ ਮਹਿਕਾਉਂਦੇ ਨੇ,
ਕਦੇ ਰਾਹਾਂ ਦੇ ਵਿੱਚ ਵਿੱਛੜੇ ਸੀ,ਮੈਨੂੰ ਅੱਜ ਵੀ ਚੇਤੇ ਆਉਂਦੇ ਨੇ।
ਕੁਝ ਸਾਗਰ ਦੀ ਛੱਲ ਜਿਹੇ,ਜੋ ਹੱਥਾਂ ਵਿੱਚ ਨਾਂ ਫੜ ਹੁੰਦੇ,
ਕੁਝ ਦਿਲ ਤੇ ਉਂਕਰੇ ਖਤ ਵਰਗੇ,ਜੋ ਅੱਗ ਲਾਇਆਂ ਨਾਂ ਸੜ ਹੁੰਦੇ।
ਕੁਝ ਕੱਕੇ ਰਾਹਾਂ ਤੇ ਪੈੜਾਂ ਜਿਹੇ,ਜੋ ਫੂਕ ਮਾਰਿਆਂ ਢਹਿ ਜਾਂਦੇ,
ਜ਼ਖਮ ਹਰੇ ਕੁਝ ਰੱਖਦੇ ਨੇ,ਬਣ ਖੰਜਰ ਸੀਨੇ ਬਹਿ ਜਾਂਦੇ।
ਕੁਝ ਜਾਨੋਂ ਪਿਆਰੇ ਬਣ ਗਏ ਨੇ,ਜਿਉਂ ਸਾਹਾਂ ਦੇ ਵਿੱਚ ਸਾਹ ਵਰਗੇ,
ਫੜ ਮੈਨੂੰ ਪਾਰ ਲੰਘਾਇਆ ਹੈ,ਮੰਜਿਲ ਨੂੰ ਜਾਂਦੇ ਰਾਹ ਵਰਗੇ।
ਜਨਮਾਂ ਦੇ ਸਾਥੀ ਬਣ ਗਏ ਨੇ, ਰਾਂਝੇ ਮਿਰਜੇ ਦੀ ਪ੍ਰੀਤ ਜਿਹੇ।
ਵਾਰਸ ਤੇ ਪੀਲੂ ਲਿਖ ਗਏ ਜੋ, ਸੱਚੇ ਇਸ਼ਕੇ ਦੇ ਗੀਤ ਜਿਹੇ,
ਕੁਝ ਬਾਰਾਂ ਬੋਰ ਦੀ ਗੋਲੀ ਜਿਹੇ,ਸੀਨੇ ਵੱਜਣ ਠਾਹ-ਠਾਹ ਕਰਕੇ,
ਦਿਲ ਦੇ ਵਿੱਚ ਖਾਰਾਂ ਰੱਖਦੇ ਨੇ,ਪਰ ਚਿਹਰੇ ਤੇ ਵਾਹ-ਵਾਹ ਕਰਦੇ।
ਮੇਰੀ ਇੱਕ ਹਾਕ ਤੇ ਜਾਨ ਦੇਣ, ਜਿੰਨ੍ਹਾਂ ਲਈ ਮਰਨ ਨੂੰ ਦਿਲ ਕਰਦਾ,
ਕੁਝ ਮੇਰੇ ਮੁਰਸ਼ਦ ਵਰਗੇ ਨੇ,ਸਿਰ ਪੈਰੀਂ ਧਰਨ ਨੂੰ ਦਿਲ ਕਰਦਾ।
_________________________________

579
Shayari / ਬਦਲਾਅ ਦੀ ਉਡੀਕ,,,
« on: November 29, 2011, 11:03:53 PM »
ਦਿਨ ਸਭ ਨੂੰ ਚੰਗਾ ਲਗਦਾ ਹੈ ਕਿਉਂ?
ਤੇ ਲੋਕ ਹਨੇਰੇ ਤੋਂ ਕਿਉਂ ਡਰਦੇ ਨੇ?
ਮੈਨੂੰ ਤਾਂ ਰੌਸ਼ਨੀ ਤੋਂ ਡਰ ਲੱਗਦਾ ਹੈ,
ਮੇਰੇ ਗਮ ਤਾਂ ਕਾਲੀਆਂ ਰਾਤਾਂ’ਚ ਹੀ ਪਲਦੇ ਨੇ।
ਮੰਜ਼ਿਲ ਵੱਲ ਨੂੰ ਜਾਂਦਾ-ਜਾਂਦਾ ਮੈਂ,
ਰਾਹਾਂ ਵਿੱਚ ਤੁਰਦਾ ਥੱਕ ਗਿਆ ਹਾਂ।
ਦੇਹ ਮੇਰੀ ਦਾ ਵੀ ਬੋਝਾ ਢੋਂਦੇ,
ਹੁਣ ਭਾਰ ਪੈਰ ਨਾ ਝੱਲਦੇ ਨੇ।
ਗੁਜਰੇ ਹੋਏ ਵੇਲੇ ਯਾਦ ਕਰ-ਕਰ,
ਤੂੰ ਕਿਉਂ ਝੱਲਿਆ ਪਛਤਾਉਂਦਾ ਏਂ,
ਜੋ ਬੀਤ ਗਏ ੳੋਹ ਮੁੜ ਨਹੀਂ ਆਉਣੇ,
ਉਹ ਸਮੇਂ ਨਾ ਹੁਣ ਸੰਗ ਰਲਦੇ ਨੇ।
___________________

580
Shayari / ਅੱਖਾਂ,,,
« on: November 29, 2011, 08:52:17 PM »
                                ਇਹ ਦੋ ਅੱਖਾਂ ,ਇਹ ਦੋ ਅੱਖਾਂ ,
                                ਮੁੱਲ ਜਿਨ੍ਹਾਂ ਦਾ ਥ੍ਹੋੜਾ ਲੱਖਾਂ
                                ਓਹੀ ਜਾਨਣ ਜਿਨ੍ਹਾਂ ਕੋਲ ਨਾ ,
                                ਇਹ ਦੋ ਅੱਖਾਂ  ਇਹ ਦੋ ਅੱਖਾਂ
                                ਚਾਨਣ ਹੁੰਦਿਆਂ ਘੁੱਪ ਹਨੇਰਾ ,
                                ਕਦੇ ਨਾ ਤੱਕਆ, ਸ਼ਾਮ ਸਵੇਰਾ
                                ਨਾ ਇਹ ਦੌੜੇ ਨਾ ਹੀ ਖੇਡੇ ,
                                ਖਾਂਦੇ ਵੇਖੇ  ਥਾਂ ਥਾਂ ਠੇਡੇ ,
                                ਰੁਲਦੇ ਡਿੱਠੇ ਵਾਂਗਰ ਕੱਖਾਂ ,
                                ਇਹ ਦੋ ਅੱਖਾਂ , ਇਹ ਦੋ ਅੱਖਾਂ
                                ਇਹ ਦੋ ਅੱਖਾਂ ਵੇਖ ਨਾ ਰੱਜਣ,
                                ਹੁਸਨ ਪਏ ਲੱਖ ਪਰਦੇ ਕੱਜਣ ,
                                ਅੱਖਾਂ ਦੇ ਵਿਚ ਅੱਖਾਂ ਪਾਕੇ,
                                ਦੋਸਤ ਮਿੱਤਰ ਮਿਲਕੇ ਹੱਸਣ
                                ਪਰ ਬਿਨ ਅੱਖਾਂ ਬਾਝੋਂ, ਤਰਸਣ ,
                                ਫਿੱਕੇ ਹਾਸੇ ਐਵੇਂ ਤੱਕਾਂ,
                                ਇਹ ਦੋ ਅੱਖਾਂ , ਇਹ ਦੋ ਅਖਾਂ
                                ਇਹ ਕੁਦਰਤ ਦੇ ਅਜਬ ਨਜ਼ਾਰੇ,
                                ਐਵੇਂ ਮਨ ਨੂੰ ਝੂਠੇ ਲਾਰੇ ,
                                ਨਂੈਣ ਨਾ ਲੈਂਦੇ ਜਾਣ ਉਧਾਰੇ ,
                                ਅੱਖਾਂ ਬਿਨ ਕਈ ਬਿਨਾਂ ਸਹਾਰੇ ,
                                ਫਿਰਦੇ ਹਨ ਕਈ ਕਰਮਾਂ ਮਾਰੇ,
                                ਹ੍ਹੱਥ ਵਿਚ ਟੋਹਣੀ ,ਥਿੜਕਣ ਲੱਤਾਂ ,
                                ਇਹ ਦੋ ਅੱਖਾਂ , ਇਹ ਦੋ ਅੱਖਾਂ
                                ਇਹ ਦੋ ਅੱਖਾਂ ਜੱਗ ਦਾ ਚਾਨਣ ,
                                ਅੱਖਾਂ ਹੀ ਅੱਖਾਂ ਨੂੰ ਜਾਨਣ ,
                                ਅੱਖਾਂ ਹੀ ਬਸ ਰਮਜ਼ ਪਛਾਨਣ ,
                                ਅੱਖਾਂ ਹੀ ਇਹ ਜੀਵਣ ਮਾਨਣ ,
                                ਤਾਂਹੀਂਓ ਇਨ੍ਹਾਂ ਨੂੰ ਸਾਂਭ ਕੇ ਰੱਖਾਂ ,
                                ਇਹ ਦੋ ਅੱਖਾਂ , ਇਹ ਦੋ ਅੱਖਾਂ
                                ________________

Pages: 1 ... 24 25 26 27 28 [29] 30 31 32 33 34 ... 40