May 23, 2024, 11:06:42 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 22 23 24 25 26 [27] 28 29 30 31 32 ... 40
521
Shayari / ਪਿਆਰ,,,
« on: December 04, 2011, 10:25:51 AM »
ਕਿਸ ਪਥ ਤੇ ਪਿਆਰ ਹੈ ਬੇ-ਟੋਕ ਚਲ ਪਿਆ
ਰਸਤੇ ਚ ਕੋਈ ਹੋਰ ਹੈ, ਬਾਹਾਂ ਚ ਕੋਈ ਹੋਰ ।

ਅੱਜ ਕੱਲ ਤਾਂ ਕੁਝ ਇੰਝ ਹੀ ਖੁਸ਼ੀਆਂ ਨੇ ਦੋਸਤੋ
ਹਾਸੇ ਨੇ ਕਿਸੇ ਹੋਰ ਦੇ ਚਿਹਰੇ ਨੇ ਕੋਈ ਹੋਰ ।

ਕਾਂਵਾਂ ਨੇ ਲੱਖ ਵਾਰ ਸੀ ਟੁਰ ਟੁਰ ਕੇ ਵੇਖਿਆ
ਕਿਸੇ ਦੀ ਨਹੀ ਸੀ ਪਰ ਮੋਰਾਂ ਜਿਹੀ ਟੋਰ ।

ਰਿਸਤੇ ਵੀ ਬਣਦੇ ਨੇ ਹੁਣ ਧੋਖਿਆਂ ਵਰਗੇ
ਦਿਲ ਚ ਕੁਝ ਹੋਰ ਤੇ ਨਜ਼ਰਾਂ ਚ ਕੋਈ ਹੋਰ

ਉਨ੍ਹਾਂ ਦਾ ਭੇਦ ਉਨ੍ਹਾਂ ਦੀਆਂ ਪੈੜਾਂ ਨੇ ਖੋਲਤਾ
ਟੁਰੇ ਸੀ ਜਿਹੜੇ ਰਾਖਿਆਂ ਦੇ ਨਾਲ ਮਿਲਕੇ ਚੋਰ

ਅਹਿਸਾਸ ਆਪਣੀ ਥਾਂ ਹੈ ਜ਼ਜਬਾਤ ਆਪਣੀ ਥਾਂ
ਮਾਯੂਸੀਆਂ ਦੀ ਜਿੰਦਗੀ ਬੇਟੁਕ ਰਈ ਏ ਦੋੜ

ਕੀ ਖੱਟਣੈ ਅਸੀ ਮਹਿਖਾਨਿਆਂ ਚ ਜਾ ਕੇ
ਸਾਨੂੰ ਤਾਂ ਚੜੀ ਰਹਿੰਦੀ ਨੈਣਾ ਤੇਰਿਆਂ ਦੀ ਲੋਰ
________________________

522
Shayari / ਉਹ ਸੱਜਣ ਜੋ ਪਿਆਰ ਜਿਹੇ ਸੀ,,,
« on: December 04, 2011, 10:04:48 AM »
ਉਹਦੇ ਬੋਲ ਜੋ ਟੁਨਕਾਰ ਜਿਹੇ ਸੀ,
ਉਹਦੇ ਹਰਫ ਜੋ ਛਨਕਾਰ ਜਿਹੇ ਸੀ,
ਅੱਜ ਫਿਰ ਖਾਅਬ ਚ ਮਿਲੇ ਮੈਨੂੰ,
ਉਹ ਸੱਜਣ ਜੋ ਪਿਆਰ ਜਿਹੇ ਸੀ।

ਹਾਸਾ ਸੀ ਜਿਵੇਂ ਫੁੱਲ ਕੋਈ ਖਿੜਦੈ,
ਅਵਾਜ ਸੀ ਜਿਵੇਂ ਸਾਜ ਕੋਈ ਛਿੜਦੈ,
ਪੱਤਝੜ ਚ ਨਿਕਲੇ ਸੀ ਜਿਹੜੇ ਪੱਤੇ
ਉਹ ਬਿਲਕੁਲ ਉਹਦੀ ਨੁਹਾਰ ਜਿਹੇ ਸੀ।

ਉਹ ਪਲ ਹੀ ਨਾ ਆਏ ਕਲਾਵੇ ਚ,
ਉਡ ਗਏ ਇਕੋ ਹੀ ਬਸ ਛਲਾਵੇ ਚ,
ਨਿਖਰੇ ਨਿਖਰੇ ਜਿਹੇ ਖਿਆਲ ਉਸਦੇ,
ਵਿਰਾਨੇ ਚ ਖਿਲੀ ਬਹਾਰ ਜਿਹੇ ਸੀ।

ਪੋਲੇ ਜਿਹੇ ਛੁਪ-ਛੁਪ ਪੱਬ ਧਰਕੇ,
ਹੱਥ ਚ ਸੂਹਾ ਗੁਲਾਬ ਇਕ ਫੜਕੇ
ਵਿਹੜੇ ਚ ਸਾਡੇ ਉਸਦੇ ਉਹ ਕਦਮ,
ਪਿਆਰ ਦੇ ਪਹਿਲੇ ਇਜਹਾਰ ਜਿਹੇ ਸੀ।

ਮੱਥੇ ਤੇ ਲਟ ਇਕ ਦਿਲ ਚ ਉਲਝਣ,
ਕਿਝ ਇਹ ਦੋਵੇਂ ਚੀਜਾਂ ਹੁਣ ਸੁਲਝਣ,
ਤੇਰੇ ਵੀ ਮੰਨ ਚ ਉਠਦੇ ਸੀ ਜਿਹੜੇ
ਉਹ ਵਿਚਾਰ ਵੀ ਮੇਰੇ ਵਿਚਾਰ ਜਿਹੇ ਸੀ

ਅੱਜ ਫਿਰ ਖਾਅਬ ਚ ਮਿਲੇ ਮੈਨੂੰ,
ਉਹ ਸੱਜਣ ਜੋ ਪਿਆਰ ਜਿਹੇ ਸੀ।
__________________

523
Shayari / ਕਰੂੰਬਲਾਂ ਤੇ ਹਸਰਤਾਂ,,,
« on: December 04, 2011, 09:47:56 AM »
ਫੁੱਟ ਰਹੀਆਂ ਕਰੂੰਬਲਾਂ ਨਵੀਆਂ ਨਵੀਆਂ
ਜਾਗ ਰਹੀਆਂ ਹਸਰਤਾਂ ਨਵੀਆਂ ਨਵੀਆਂ

ਚੁੰਝਾਂ ਨਾਲ ਚੁੰਝਾਂ ਲੜਾ ਰਹੇ ਦੇਖੋ ਪਰਿੰਦੇ
ਪਾਈਆਂ ਜਿਹਨਾਂ ਮੁਹੱਬਤਾਂ ਨਵੀਆਂ ਨਵੀਆਂ

ਮਹਿਫਿਲ ਪਹਿਲਾਂ ਕਿੰਨੀ ਰੰਗੀਨ ਹੋਵੇਗੀ
ਅਸਾਂ ਕੀਤੀਆਂ ਸ਼ਿਰਕਤਾਂ ਨਵੀਆਂ ਨਵੀਆਂ

ਕਿਹਨਾਂ ਉਚਾਈਆਂ ਤੱਕ ਬੰਦੇ ਨੂੰ ਲੈ ਜਾਵੇ
ਦੋਸਤੀ ਵਿਚ ਬਰਕਤਾਂ ਨਵੀਆਂ ਨਵੀਆਂ

ਚੰਨ ਤਾਰਿਆਂ ਤੀਕਰ ਵੀ ਪਹੁੰਚ ਜਾਵਾਂਗੇ
ਅਜੇ ਸਾਡੀਆਂ ਮਿਹਨਤਾਂ ਨਵੀਆਂ ਨਵੀਆਂ

ਸ਼ਾਇਦ ਨੇੜੇ ਆ ਰਿਹਾ ਇਲੈਕਸ਼ਨ ਕੋਈ
ਲੀਡਰ ਕਰਦੇ ਹਰਕਤਾਂ ਨਵੀਆਂ ਨਵੀਆਂ

ਜਿਸ ਦਿਨ ਵਾਂਗ ਬਰੂਦ ਫਟੇ ਤਾਂ ਦੇਖੋਗੇ
ਅਜੇ ਸਾਡੀਆਂ ਕਰਵਟਾਂ ਨਵੀਆਂ ਨਵੀਆਂ
_____________________

524
Shayari / ਢੰਗ ਜਾਂ ਡੰਗ?
« on: December 04, 2011, 05:09:19 AM »
ਹੁਣ ਮੈਨੂੰ ਮਜ਼ਾਕ ਨਹੀਂ,
ਕੀਰਨੇ ਸੁਝਦੇ ਨੇ!
ਕਦੇ ‘ਮੁਹੱਬਤ-ਜਿ਼ੰਦਾਬਾਦ’ ਦੇ
ਮਾਰਦਾ ਸੀ ਨਾਹਰੇ!!
ਤੇ ਅੱਜ??
ਆਪਣੀ ਉਦਾਸੀ ਦਾ ਕੱਫ਼ਣ ਪਾ,
ਆਪਣੇ ਸੁਪਨਿਆਂ ਦੀ ਮੜ੍ਹੀ ‘ਤੇ
ਸੇਕ ਰਿਹਾ ਹਾਂ
ਮੁਰਝਾਏ ਅਰਮਾਨਾਂ ਦੇ ਹੱਥ!
ਜਦ ‘ਝਾਂਜਰਾਂ ਵਾਲ਼ੀ’ ਦਾ
ਆਉਂਦਾ ਸੀ ਜਿ਼ਕਰ ਮੇਰੇ ਖਿ਼ਆਲਾਂ ਵਿਚ
ਤਾਂ ਅਜੀਬ ਸਕੂਨ ਮਿਲ਼ਦਾ ਸੀ
ਤੇ ਨਿਕਲ਼ਦੀ ਸੀ ਕੁਤਕੁਤੀ
ਧੁਰ ਰੂਹ ਵਿਚ
ਤੇ ਹੋ ਜਾਂਦਾ ਸੀ ਨਦਰ-ਨਿਹਾਲ!!
..ਤੇ ਅੱਜ??
ਜਦ ‘ਉਸ’ ਦਾ ਜਿ਼ਕਰ ਆਉਂਦਾ ਹੈ
ਤਾਂ ਸੋਚੀਂ ਪੈ ਜਾਂਦਾ ਹਾਂ
ਕਿ ਮੇਰੀਆਂ ਸਧਰਾਂ ਨੂੰ
‘ਪੀਸਣ’ ਵਾਲ਼ੀ ਤਾਂ ‘ਓਹੀ’ ਸੀ!
ਓਸ ਦੇ ਪਿਆਰ ਦਾ ‘ਢੰਗ’
ਕਿਸੇ ‘ਡੰਗ’ ਵਰਗਾ ਹੀ ਸੀ!!
________________

525
Shayari / ਗਜ਼ਲ,,,
« on: December 03, 2011, 11:41:52 AM »
ਪੱਤਝੜਾਂ ਵਿਚ ਤਿਨਕੇ ਲੱਭਣੇ ਮੁਸ਼ਕਿਲ ਨਹੀਂ ਹੁੰਦੇ
ਸਿਖਰ ਧੁੱਪਾਂ ਦੇ ਰਾਹੀ ਕਦੇ ਕਮਦਿਲ ਨਹੀਂ ਹੁੰਦੇ

ਬਹੁਤੀ ਵਾਰੀ ਕਈ ਹੋਰ ਸਿਤਮ ਵੀ ਮਾਰ ਜਾਂਦੇ ਨੇ
ਚਾਕੂ,ਛੁਰੀ,ਬੰਦੂਕ ਸਿਰਫ ਕਾਤਿਲ ਨਹੀਂ ਹੁੰਦੇ

ਆਦਮੀ ਤੋਂ ਬਣਨਾ ਪੈਂਦਾ ਗੌਤਮ ਰਿਸ਼ੀ ਮੁਨੀਂ
ਬਜ਼ਾਰਾਂ ਵਿਚ ਸਕੂਨ ਜਦੋਂ ਹਾਸਿਲ ਨਹੀਂ ਹੁੰਦੇ

ਚੰਗੇ ਲੱਗਣ ਸਾਨੂੰ ਬ੍ਰਿਖ ਪਰਿੰਦੇ ਫੇਰ ਵੀ
ਭਾਵੇਂ ਸਾਡੇ ਦੁੱਖਾਂ ਵਿਚ ਇਹ ਸ਼ਾਮਿਲ ਨਹੀਂ ਹੁੰਦੇ

ਸਿਰਫ ਬਹਾਰਾਂ ਮਾਣਨਾ ਹੈ ਆਰਜ਼ੂ ਜਿਸ ਦੀ
ਚੋਟ ਸਹਿਣ ਦੇ ਉਹ ਕਦੇ ਕਾਬਿਲ ਨਹੀਂ ਹੁੰਦੇ

ਸਿਰਫ ਪੈਡਿਆਂ ਖਾਤਿਰ ਤੁਰਨਾ ਪੈ ਜਾਂਦਾ
ਰਸਤੇ ਤਾਂ ਰਸਤੇ ਹੁੰਦੇ ਮੰਜ਼ਿਲ ਨਹੀਂ ਹੁੰਦੇ
_____________________

526
Shayari / ਗਜ਼ਲ,,,
« on: December 03, 2011, 11:00:45 AM »
ਪੱਕਿਆ ਬੀਜ ਹਾਂ ਧਰਤ ਤੇ ਬਿਖਰ ਜਾਵਾਂਗਾ
ਰੁੱਤ ਬਹਾਰ ਦੀ ਆਈ ਫਿਰ ਪੁੰਗਰ ਆਵਾਂਗਾ ।

ਮੇਰੀ ਤਸਵੀਰ ਧੁੰਦਲੀ ਨੂੰ ਹਮੇਸ਼ਾ ਦੇਖਦੇ ਰਹਿਣਾ
ਜਰੂਰ ਇਕ ਨਾ ਇਕ ਦਿਨ ਮੈਂ ਨਿਖਰ ਆਵਾਂਗਾ ।

ਸਿਰਫ ਥੋਡੇ ਜੋਗਾ ਹਾਂ ਨਾ ਮੈਥੋਂ ਫਾਸਲੇ ਰੱਖੋ
ਥੱਕ ਹਾਰ ਕੇ ਵੀ ਮੈਂ ਤਾਂ ਬਸ ਇਧਰ ਆਵਾਂਗਾ ।

ਨੀਂਦ ਰਾਤ ਨੂੰ ਨਾ ਆਵੇ ਜਰਾ ਤੱਕਿਓ ਉਤਾਂਹ
ਝਿਲਮਿਲ ਤਾਰਿਆਂ ਦੇ ਵਿਚ ਵੀ ਨਜ਼ਰ ਆਵਾਂਗਾ ।

ਅੱਖ ਥੋਡੀ ਨਮ ਹੋਏ ਬਿਨਾਂ ਰਹਿ ਨਾ ਸਕਣੀ
ਯਾਦ ਤਨਹਾਈਆਂ ਵਿਚ ਇਸ ਕਦਰ ਆਵਾਂਗਾ ।

ਇਹ ਜੋ ਬਦੀਆਂ ਦੇ ਸਿਲਸਿਲੇ ਵਧ ਗਏ ਏਥੇ
ਇਹਨਾਂ ਲੱਭਣਾ ਨਹੀਂ ਬਣ ਗਦਰ ਆਵਾਂਗਾ ।
_______________________

527
Pics / ਰਾਸੀ ਫਲ
« on: December 03, 2011, 10:42:39 AM »
.

...
.

...
.

...
.

...
.

...
.

...
.

...
.

...
.

...
.

528
Shayari / ਗਜ਼ਲ,,,
« on: December 03, 2011, 10:37:29 AM »
ਉਹਨੂੰ ਮੇਰੀ ਮੁਹੱਬਤ ਤੇ ਇਤਬਾਰ ਨਹੀਂ ਆਇਆ
ਤਾਹੀਂ ਉਹ ਕਦੇ ਮੁੜਕੇ ਦਿਲਦਾਰ ਨਹੀਂ ਆਇਆ

ਦਿਲ ਦੀ ਗੱਲ ਜਿਸਨੂੰ ਮੈਂ ਬੇਝਿਜਕ ਸੁਣਾ ਲੈਂਦਾ
ਜੀਵਨ ਵਿਚ ਐਸਾ ਕੋਈ ਕਿਰਦਾਰ ਨਹੀਂ ਆਇਆ

ਭਰਿਆ ਹੈ ਦੁਕਾਨਾਂ ਵਿਚ ਬੇਕਾਰ ਜਿਹਾ ਸਾਮਾਨ
ਜਿਥੋਂ ਮਿਲ ਜੇ ਸਕੂਨ ਕਿਤੇ, ਬਾਜ਼ਾਰ ਨਹੀਂ ਆਇਆ

ਉਮਰਾਂ ਭਰ ਤੁਰਦੇ ਰਹੇ ਕੰਡਿਆਲੇ ਰਾਹਾਂ ਤੇ
ਇਹਨਾਂ ਰਾਹਾਂ ਤੇ ਚਲਦੇ ਕੋਈ ਗੁਲਜ਼ਾਰ ਨਹੀਂ ਆਇਆ

ਇੱਕ ਕਾਲੀ ਘਟਾਅ ਆਈ ਪਰ ਮੁੜ ਗਈ ਬਿਨਾਂ ਬਰਸੇ
ਬੱਦਲ ਜੋ ਰੂਹਾਂ ਠਾਰੇ, ਇਕ ਵਾਰ ਨਹੀਂ ਆਇਆ

ਆਖਿਰ ਕੋਈ ਬਦਲੇਗਾ ਇਸ ਸ਼ਾਸ਼ਨ ਦਾ ਚਿਹਰਾ
ਚਿਰ ਤੋਂ ਕੋਈ ਭਗਤ ਸਿੰਹੁੰ ਸਰਦਾਰ ਨਹੀਂ ਆਇਆ
__________________________

529
Shayari / ਗ਼ਜ਼ਲ,,,
« on: December 03, 2011, 10:25:05 AM »
ਸਦਾ ਹੱਸਦਾ ਰਹੀਂ ਮੁਸਕਰਾਉਂਦਾ ਰਹੀਂ
ਗੀਤ ਲਿਖਦਾ ਰਹੀਂ ਗੁਣਗੁਣਾਉਂਦਾ ਰਹੀਂ

ਤਪ ਰਹੀ ਹੈ ਇਹ ਧਰਤੀ ਬੜੀ ਦੇਰ ਤੋਂ
ਬਣ ਕੇ ਸਾਵਣ ਦਾ ਬੱਦਲ ਤੂੰ ਛਾਉਂਦਾ ਰਹੀਂ

ਇਹ ਹਨੇਰੇ ਮਿਟਣ ਤੇ ਵਧੇ ਚਾਨਣਾ
ਬਣ ਕੇ ਸੂਰਜ ਸਦਾ ਫੇਰੀ ਪਾਉਂਦਾ ਰਹੀਂ

ਜਾ ਵਿਦੇਸ਼ੀਂ ਤੁੰ ਭੁੱਲ ਹੀ ਨਾ ਜਾਵੀਂ ਕਿਤੇ
ਬਚਪਨੇ ਦੀ ਗਲੀ ਪਿੰਡ ਆਉਂਦਾ ਰਹੀਂ

ਭਾਵੇਂ ਹੈ ਜਿੰਦਗੀ ਪੀੜਾਂ ਦਾ ਸਫਰ
ਸਹਿਜੇ ਸਹਿਜੇ ਕਦਮ ਤੂੰ ਵਧਾਉਂਦਾ ਰਹੀਂ

ਜਿੰਨਾਂ ਲੋਕਾਂ ਨੂੰ ਚਾਨਣ ਦੀ ਲੋਅ ਨਾ ਮਿਲੀ
ਉਂਹਨਾਂ ਲੋਕਾਂ ਲਈ ਦੀਵੇ ਜਗਾਉਂਦਾ ਰਹੀਂ
______________________

530
Shayari / ਸੁਣ ਪੀੜਾਂ ਦੇ ਵਣਜਾਰੇ,,,,
« on: December 03, 2011, 10:03:41 AM »
ਸੁਣ ਪੀੜਾਂ ਦੇ ਵਣਜਾਰੇ, ਤੈਨੂੰ ਬਿਰਹਾ ਵਾਜਾਂ ਮਾਰੇ
ਉਂਠ ਜਾਗ ਕਲ਼ਮ ਮੇਰੀ ਨੂੰ ਕੁਝ ਦੇ ਜਾ ਦਰਦ ਉਧਾਰੇ

ਤੈਨੂੰ ਯਾਦ ਕਰੇ ਪਰਿਵਾਰ ਤੇਰਾ
ਹਰ ਚਾਹੁਣ ਵਾਲਾ, ਹਰ ਯਾਰ ਤੇਰਾ
ਚਾਹੇ ਭੁੱਲ ਗਿਆ ਤੈਨੂੰ ਪਿਆਰ ਤੇਰਾ
ਪਰ ਅਸੀਂ ਨਾ ਭੁੱਲੇ ਸਾਰੇ
                ਸੁਣ ਪੀੜਾਂ ਦੇ ਵਣਜਾਰੇ…………………………।

ਹਾਏ! ਓਏ ਰੱਬਾ ਇਹ ਕੀ ਹੋਇਆ
ਜੋਬਨ ਰੁੱਤੇ ਸ਼ਿਵ ਕਿਉਂ ਮੋਇਆ
ਕਿਉਂ ਸਾਡਾ ਤੂੰ ਮਹਿਰਮ ਖੋਹਇਆ
ਤੈਨੂੰ ਪੁੱਛਦੇ ਹੰਝੂ ਖ਼ਾਰੇ
                   ਸੁਣ ਪੀੜਾਂ ਦੇ ਵਣਜਾਰੇ…………………………।

ਗੀਤ ਤੇਰੇ ‘ਸ਼ਿਵ’ ਕਦੇ ਨਾ ਮੋਏ
ਗੀਤ ਤੇਰੇ ਸਭ ਅਮਰ ਨੇ ਹੋਏ
ਹੋਏ ਨਾ ਪੂਰੇ ਜੋ ਤੂੰ ਛੋਹੇ
ਉਹ ਰੋਵਣ ਕਰਮਾਂ ਮਾਰੇ
                  ਸੁਣ ਪੀੜਾਂ ਦੇ ਵਣਜਾਰੇ…………………………।

ਵਾਂਗ ਤੇਰੇ ਮੈਂ ਲਿਖਣਾ ਚਾਹਵਾਂ
ਗੀਤ ਤੇਰੇ ਜਿਹੇ ਕਿਵੇਂ ਬਣਾਵਾਂ
ਦਰਦ ਤੇਰੇ ਜਿਹਾ ਕਿੱਥੋਂ ਲੈ ਆਵਾਂ
ਅਸੀਂ ਲਿਖ-ਲਿਖ ਸੱਜਣਾ ਹਾਰੇ
                  ਸੁਣ ਪੀੜਾਂ ਦੇ ਵਣਜਾਰੇ…………………………।

ਤੇਰਾ ਨਾਂ ਅਮਰ ਹੈ ਜੱਗ ‘ਤੇ
ਤੇਰੇ ਨਾਂ ਤੇ ਮੇਲੇ ਲਗਦੇ
ਤੇਰੇ ਅੱਗੇ ਧੁੰਦਲੇ  ਲਗਦੇ
ਇਹ ਸੂਰਜ, ਚੰਨ, ਤਾਰੇ
                  ਸੁਣ ਪੀੜਾਂ ਦੇ ਵਣਜਾਰੇ…………………………।

ਗੀਤਾਂ ਤੇਰੇ ਜਦ ਮੈ ਹਾਂ ਪੜ੍ਹਦਾ
ਪੜ੍ਹ ਕੇ ਯਾਰਾ ਵਾਹ! ਵਾਹ! ਕਰਦਾ
ਅੱਖੀਆਂ ਦੇ ਵਿੱਚ ਹੰਝੂ ਭਰਦਾ
ਬਸ ਤੈਨੂੰ ਪਿਆ ਪੁਕਾਰੇ 
ਸੁਣ ਪੀੜਾਂ ਦੇ ਵਣਜਾਰੇ, ਤੈਨੂੰ ਬਿਰਹਾ ਵਾਜਾਂ ਮਾਰੇ
ਉੱਠ ਜਾਗ ਕਲ਼ਮ ਮੇਰੀ ਨੂੰ ਕੁਝ ਦੇ ਜਾ ਦਰਦ ਉਧਾਰੇ
____________________________

531
Shayari / ਗਜ਼ਲ,,,
« on: December 03, 2011, 12:17:20 AM »
ਮੰਜ਼ਿਲ ਨੂੰ ਜਾਣ ਵਾਲੀਆਂ ਰਾਹਵਾਂ ਗੁਆਚੀਆਂ
ਸੀਨੇ ਜੋ ਲਾਉਣ ਐਸੀਆਂ ਬਾਹਵਾਂ ਗੁਆਚੀਆਂ

ਲੋਕਾਂ ਨੇ ਵਸਤਾਂ ਸਾਰੀਆਂ ਵਿਉਪਾਰ ਕੀਤੀਆਂ
ਕੁਦਰਤ ਜੋ ਸੌਪੀਆਂ ਉਹ ਕਲਾਵਾਂ ਗੁਆਚੀਆਂ

ਪੱਥਰ ਦਿਲਾਂ ਚੋਂ’ ਉਪਜਦੇ ਪੱਥਰਾਂ ਜਿਹੇ ਖਿਆਲ
ਰੂਹਾਂ ਨੂੰ ਠੰਡ ਪਾਉਣ ਜੋ ਹਵਾਵਾਂ ਗੁਆਚੀਆਂ

ਜ਼ਖਮਾਂ ਦੇ ਦਰਦ ਵਾਸਤੇ ਕੋਈ ਨਹੀਂ ਦਵਾ
ਮਿਤਰਾਂ ਤੋਂ ਮਿਲਣ ਵਾਲੀਆਂ ਦੁਆਵਾਂ ਗੁਆਚੀਆਂ

ਝੱਲੀ ਹੈ ਮਾਰ ਵਕਤ ਦੀ ਚੁਪ ਚਾਪ ਦੇਖਦੇ
ਬੇਨੂਰ ਚਿਹਰਿਆਂ ਤੋਂ ਅਦਾਵਾਂ ਗੁਆਚੀਆਂ

ਕੋਹਲੂ ਦੇ ਬੈਲ ਵਾਂਗਰਾਂ ਉਹ ਲੋਕ ਰੀਂਗਦੇ
ਜਿੰਨਾਂ ਤੋਂ ਖੇੜੇ ਰੁੱਸ ਗਏ ਇਛਾਵਾਂ ਗੁਆਚੀਆਂ
_______________________

532
Shayari / ਗਜ਼ਲ,,,
« on: December 02, 2011, 11:50:07 PM »
ਸੱਜੇ ਲੋਕ ਖੱਬੇ ਲੋਕ
ਦੇਖੋ ਫੱਬੇ ਰੱਬੇ ਲੋਕ

ਜੀਹਨੂੰ ਦੇਖੋ ਅੱਖਾਂ ਕੱਢੇ
ਹੋ ਗਏ ਕਿੰਨੇ ਕੱਬੇ ਲੋਕ

ਇਕ ਦੂਜੇ ਦੇ ਪਿਛੇ ਦੌੜਣ
ਰੇਲ ਗੱਡੀ ਦੇ ਡੱਬੇ ਲੋਕ

ਗੱਲ ਕੋਈ ਨਾ ਪੱਲੇ ਪਾਉਂਦੇ
ਮਾਰਨ ਲੱਲੇ ਭੱਬੇ ਲੋਕ

ਸੌ ਲੋਕਾਂ ਨੂੰ ਟੈਸਟ ਕਰੀਏ
ਰੋਗੀ ਅੱਸੀ ਨੱਬੇ ਲੋਕ

ਲੂਣ ਤੇਲ ਪੂਰਾ ਨਾ ਹੋਵੇ
ਮਹਿੰਗਾਈ ਨੇ ਦੱਬੇ ਲੋਕ
____________

533
Shayari / ਗਜ਼ਲ,,,
« on: December 02, 2011, 11:34:16 PM »
ਹੋ ਹੀ ਗਏ ਹਾਂ ਆਖਿਰ ਗ਼ੁਲਾਮ ਸਿਸਟਮ ਦੇ।
ਔਗੁਣ ਜਰ ਲਏ ਅਸੀਂ ਤਮਾਮ ਸਿਸਟਮ ਦੇ।

ਇਸਨੂੰ ਬਦਲ ਦਿਆਂਗੇ ਜਿਹੜੇ ਕਹਿੰਦੇ ਸੀ
ਸੋਹਲੇ ਗਾਉਂਦੇ ਫਿਰਦੇ ਉਹ ਆਮ ਸਿਸਟਮ ਦੇ।

ਉਹ ਤਾਂ ਕਹਿਣ ਤਰੱਕੀ ਕੀਤੀ ਅਸੀਂ ਬੜੀ
ਮੈਨੂੰ ਜਾਪਣ ਪੁਰਜ਼ੇ ਨੇ ਜਾਮ ਸਿਸਟਮ ਦੇ।

ਰੁਲੇ ਜਵਾਨੀ ਸੜਕਾਂ ਤੇ, ਰੁਜ਼ਗਾਰ ਨਹੀਂ
ਸਾਹਵੇਂ ਹੈਨ ਨਤੀਜੇ ਨਾਕਾਮ ਸਿਸਟਮ ਦੇ।

ਕਿੱਦਾਂ ਦਾ ਹੈ ਤੰਤਰ ਸਮਝ ਨਹੀਂ ਪੈਂਦੀ
ਨਵੇਂ ਨਵੇਂ ਹੀ ਹੋ ਗਏ ਨਾਮ ਸਿਸਟਮ ਦੇ।

ਧੁੱਪ,ਧੂੜ, ਧੁੰਦ,ਘੱਟਾ ਅਤੇ ਕਾਲੀ ਸੁਆਹ
ਮੌਸਮ ਕਿੰਨੇ ਤਰਾਂ ਦੇ ਬਦਨਾਮ ਸਿਸਟਮ ਦੇ।

ਨਾਅਰੇ ਬੁਲੰਦ ਕਰਦੇ ਕਦੇ ਜਿਸਦੇ ਖਿਲਾਫ
ਅੱਜ ਬੋਲਣ ਹੱਕ ਵਿਚ ਸ਼ਰੇਆਮ ਸਿਸਟਮ ਦੇ।
________________________

534
Pics / ਜਨਮ ਮੋਤ,,,
« on: December 02, 2011, 11:12:24 PM »
.

535
Shayari / ਗਜ਼ਲ,,,
« on: December 02, 2011, 11:01:15 PM »
ਮਨ ਸਮੁੰਦਰ ਹੈ ਚਲੋ ਇਸ ਦੀ ਡੂੰਘਾਈ ਮਾਪੀਏ
ਰਿਸ਼ਤਿਆਂ ਵਿਚ ਦੂਰੀਆਂ ਦੀ ਹੁਣ ਲੰਬਾਈ ਮਾਪੀਏ




ਕਿੰਨਾ ਦਿੱਤਾ ਸੇਕ ਇਹਨਾਂ ਨੇ ਅਸਾਡੇ ਚਮਨ ਨੂੰ
ਤੱਤੀਆਂ ਬੇਕਿਰਕ ਪੌਣਾਂ ਦੀ ਬੁਰਾਈ ਮਾਪੀਏ




ਦਿਲ ਬਥੇਰਾ ਆਖਦਾ ਹੈ ਪਹਿਰਾ ਦੇਵਾਂ ਸੱਚ 'ਤੇ
ਜੱਗ ਕਹੇ ਸੱਚ ਨਾਲ ਹੋਈ ਜੱਗ ਹਸਾਈ ਮਾਪੀਏ




ਵਤਨ ਦੇ ਪਿੰਡੇ ਤੇ ਯਾਰੋ! ਮੁੱਦਤਾਂ ਤੋਂ ਚੀਥੜੇ
ਲੀਡਰਾਂ ਨੇ ਜਿਹੜੀ ਦਿਤੀ ਉਹ ਅਗਵਾਈ ਮਾਪੀਏ




ਮਰ ਗਏ ਕੁਝ ਹੱਕਾਂ ਖਾਤਿਰ ਫੈਸਲੇ ਉਡੀਕਦੇ
ਮੁਨਸਿਫ਼ਾਂ ਦੀ ਸਾਲਾਂ ਲੰਮੀ ਕਾਰਵਾਈ ਮਾਪੀਏ




ਪੁੱਜ ਗਏ ਹਾਂ ਕਿਸ ਪੜਾਅ ਤੇ ਕੱਲੇ-ਕਾਰੇ ਤੁਰਦਿਆਂ
ਜੋ ਹੰਢਾਈ ਸਦੀਆਂ ਤੀਕਰ ਉਹ ਤਨਹਾਈ ਮਾਪੀਏ
__________________________

536
Lok Virsa Pehchaan / ਹੁਣ ਨਾ ਦਿਸਦੇ,,,
« on: December 02, 2011, 10:16:10 PM »
ਭੜੋਲੀ ਨਾ ਹੁਣ ਦਿਸਦੀ ਕਿਧਰੇ, ਨਾ ਸਾਗ ਦੀ ਤੌੜੀ
ਕੂੰਡੇ ਕਾੜਨੀ, ਛਾਬੇ, ਛਿੱਕੇ, ਘਰ ਨਾ ਕੋਈ ਲਿਆਵੇ
ਨਾ ਹੁਣ ਕਿਧਰੇ ਦਿਸਣ ਸਬਾਤਾਂ, ਚੌਂਕੇ ਦੇ ਵਿੱਚ ਚੁੱਲੇ,
ਤੰਦੂਰ ਤੇ ਲੋਹਾਂ ਉੱਤੇ ਲੋਕੀਂ, ਰੋਟੀ ਲਾਹੁਣੀ ਭੁੱਲੇ
____________________________

537
1. ਰੋਇਆ ਮਾਰ ਦੁਹੱਤੜ ਗੱਡਾ
ਮੈਂ ਸੀ ਸਭ ਸੰਦਾਂ ਤੋਂ ਵੱਡਾ,
ਮੇਰਾ ਖੋਲ਼ੇ ਦੇ ਵਿੱਚ ਅੱਡਾ,
ਬੱਗੀਆਂ ਅੰਦਰ ਖੜੀਆਂ ਨੇ,
ਧੰਨ ਏ ਮੇਰਾ ਜਿਗਰਾ ਬਾਰਸ਼ਾਂ ਉੱਪਰ ਵਰੀਆਂ ਨੇ।

2. ਰੋਇਆ ਮਾਰ ਦੁਹੱਤੜ ਖੱਦਰ,
ਆਪਾਂ ਗੱਲ ਕਰਾਂਗੇ ਪੱਧਰ
ਪੈਟਾਂ ਪਾ ਕਸ ਲਏ ਕਸਬੱਧਰ,
ਲੋਕੀ ਬੜੇ ਸ਼ੌਕੀਨ ਨੇ।
ਝੁੱਲ ਦੋੜਿਆਂ ਜੋਗੇ ਕਰਤੇ,ਚੰਦਰੀ ਟੈਰਾਲੀਨ ਨੇ।

3. ਖੇਤਾਂ ਦੇ ਵਿੱਚ ਖੂਹ ਕੁਰਲਾਉਂਦਾ,
ਤੜਕੇ ੳੱੇੁਠਕੇ ਸੀ ਜੱਟ ਵਾਉਂਦਾ
ਮੈਂ ਸੀ ਮੁਫਤ ਮੁਫਤ ਕੰਮ ਆੳਂੁਦਾ,
ਕਦਰ ਘਟਾਤੀ ਬੋਰਾਂ ਨੇ।
ਮੇਰੇ ਜੱਟ ਸਾਥੀ ਨੂੰ ਲੁੱਟ ਲਿਆ, ਇੰਜਣ ਬਿਜਲੀ ਚੋਰਾਂ ਨੇ।

4. ਸਾਈਕਲ ਖੂੰਜੇ ਲੱਗਿਆ ਝਾਕੇ,
ਭਰਾਵੋ ਮਾੜੇ ਬਣ ਗਏ ਆਪੇ,
ਮੋਟਰ ਸਾਈਕਲ ਚੰਗਾ ਜਾਪੇ,
ਜ੍ਹੇੜਾ ਫੂਕੇ ਨੋਟਾਂ ਨੂੰ।
ਮੈਨੁੰ ਲੂਣ ਬਰਾਬਰ ਕਰਤਾ,ਸ਼ਰਮ ਨਹੀ ਆਉਂਦੀ ਲੋਕਾਂ ਨੂੰ।

5. ਰੇਡੀਉ ਰੋ ਰੋ ਕੇ ਕੁਰਲਾਉਂਦਾ,
ਮੈਂ ਹਰ ਥਾਂ ਦੀ ਖਬਰ ਸੁਣਾੳਂੁਦਾ
ਫਿਰ ਵੀ ਲੋਕਾਂ ਮਨ ਨਹੀ ਭਾਉਂਦਾ,
ਕਿਉਂ ਘੱਟ ਗਾਣੇ ਆਉਂਦੇ ਐ।
ਜ੍ਹੇੜਾ ਘਰ ਖਰਚੇ ਦਾ ਬਣ ਗਿਆ, ਲੋਕੀ ਟੇਪ ਵਜਾਉਂਦੇ ਐ,

6. ਚੁੱਲਾ ਭੁੱਭਾਂ ਮਾਰ ਕੇ ਰੋਇਆ,
ਖਬਰੈ ਕੀ ਬੁੜੀਆਂ ਨੂੰ ਹੋਇਆ
ਮੇਰਾ ਅਸਲੋਂ ਧੋਣਾ ਧੋਇਆ,
ਛੱਡਿਆ ਲਿੱਪਣ ਪੋਚਣ ਤੋਂ ।
ਹੀਟਰ ਗੋਬਰ ਗੈਂਸ ਲਵਾ ਲਏ, ਐਂਵੇ ਹੀ ਬਿਨ ਸੋਚਣ ਤੋਂ।

7. ਨਲਕਾ ਰੋ ਰੋ ਦੇਵੇ ਦੁਹਾਈਆਂ,
ਲੋਕੀ ਹੋ ਗਏ ਵਾਂਗ ਸ਼ੁਦਾਈਆਂ
ਟੂਟੀਆਂ ਕੀ ਸਰਕਾਰ ਲੁਆਈਆਂ,
ਮੈਨੂੰ ਬੋਕੀ ਪਾਉਂਦੇ ਨਾ।
ਪਾਣੀ ਗਰਮ ਪੀਣ ਨੂੰ ਦੇਵਾਂ, ਫਿਰ ਵੀ ਮਨ ਸਮਝਾਉਂਦੇ ਨਾਂ ।

8. ਮੱਝਾਂ ਮੂੰਹ ਬਲਦਾਂ ਦੇ ਭੰਨਣ,
ਕਿੱਲੇ ਪੱਟਣ ਖੜੀਆਂ ਰੰਭਣ,
ਚੱਲੀ ਕੀ ਕੰਬਾਈਨ ਦੁਕੱਮਣ,
ਪੱਠਾ ਜਾਂਦਾ ਰੂੜੀ ਨੂੰ।
ਅਸੀਂ ਵਿੱਚ ਹਰੇ ਦੇ ,ਤਰਸ ਤਰਸ ਮਰ ਜਾਈਏ ਤੂੜੀ ਨੂੰ।

9. ਦੇਖੋ ਬਲਦ ਚਾਂਗਰਾਂ ਪਾੳਂਦੇ,
ਹੱਸ ਕੇ ਗੀਤ ਖੁਸ਼ੀ ਦੇ ਗਾਉਂਦੇ
ਦੇਖੋ ਟਰੈਕਟਰ ਜੱਟ ਚਲਾੳਂਦੇ,
ਕਰੀ ਤਰੱਕੀ ਸੈਨਾ ਨੇ ।
ਛੁੱਟ ਗਈ ਜਾਨ ਫਲੇ ਤੋ ਸਾਡੀ ,ਵੱਡਣੀ ਕਣਕ ਕੰਬਾਈਨਾਂ ਨੇ।

10. ਕਰਦਾ ਜੋ ਜ੍ਹੀਦੇ ਮਨ ਭਾਉਂਦੈ,
ਹਰ ਕੋਈ ਅੱਗੇ ਵਧਣਾ ਚਾਹੁੰਦੈ
ਗਿਆਂਨੀ ਮਨ ਜੋ ਗੱਲ ਸਮਝਾਉਂਦੈ ,
ਆ ਗਏ ਦਿਨ ਬਰਬਾਦੀ ਦੇ।
ਛੱਡ ਕੇ ਧਰਮ ਸਿੱਖਣ ਅੰਗਰੇਜੀ , ਬਣਕੇ ਪੁੱਤ ਪੰਜਾਬੀ ਦੇ।
_______________________________

538
ਬਾਣੀਏ ਦਿਮਾਗ ਨਾਲ, ਜੱਟ ਜੋਰ ਨਾਲ ਮਾਰ ਕਰਦੇ ਨੇ,
ਬੇਗੈਰਤ ਪਿੱਠ ਤੇ, ਸੂਰਮੇ ਹਿੱਕ ਤੇ ਵਾਰ ਕਰਦੇ ਨੇ,
ਕਰਕੇ ਚੁਗਲੀਆਂ ਰਾਈ ਦਾ ਪਹਾੜ ਬਣਾਉਂਦੇ ਜੋ
ਪੱਲੇ ਕੱਖ ਨੀ ਹੁੰਦਾ ਜੋ ਲੋਕ ਗੱਲਾਂ ਹਜਾਰ ਕਰਦੇ ਨੇ,
ਕੱਚੇ ਡੋਰਾਂ ਦੇ ਰਿਸ਼ਤੇ ਅੱਧਵਿਚਕਾਰ ਤੁੜਵਾ ਬੈਂਦੇ ਨੇ
ਅੱਖਾਂ ਮੀਚ ਕੇ ਜੋ ਅਪਣੇ ਸੱਜਣ ਤੇ ਏਤਬਾਰ ਕਰਦੇ ਨੇ,
ਸੱਚੀ ਮੁਹੱਬਤ ਵਾਲੇ ਲਾਰੇ ਨੂੰ ਵਾਅਦਾ ਸਮਝ ਲੈਂਦੇ ਨੇ
ਆਖਰੀ ਸਾਹਾਂ ਤੱਕ ਉਸਦੇ ਆਉਣ ਦਾ ਇੰਤਜਾਰ ਕਰਦੇ ਨੇ,
ਜੱਗ ਤੇ ਉਨਾ ਪੰਜਬੀਆਂ ਦੀ ਹੀ ਪਹਿਚਾਣ ਬਣਦੀ ਏ
ਅਪਣੀ ਮਾਂ ਬੋਲੀ ਦਾ ਜੋ ਦਿਲੋ ਸਤਿਕਾਰ ਕਰਦੇ ਨੇ
___________________________

539
Shayari / ਪੀੜ ਦਿਲ ਦੀ,,,
« on: December 02, 2011, 08:36:31 PM »
ਦੁਨੀਆਂ ਤੋਂ ਤੇ ਸਬ ਕੁਜ ਲੁਕਾ ਸਕਣਾ
ਕਿਵੇਂ ਲੁਕਵਾਂ ਮੈਂ ਆਪਣੇ ਪੀੜ ਦਿਲ ਦੀ
ਸਾਰੀ ਹਿਜਾਤੀ ਤੇ ਭੁਲ ਸਕਣਾ
ਕਿਵੇਂ ਭੁਲਾਵਾਂ ਮੈਂ ਆਪਣੇ ਹੀਰ ਦਿਲ ਦੀ
ਦੁਖ ਕਿਸੇ ਦੇ ਕੋਹਣ ਹੈ ਜਰ ਸਕਦਾ
ਜਰ ਗਿਆ ਲੰਘੇ ਸੀ ਤੀਰ ਦਿਲ ਥੀ
ਮੇਰੇ ਦਿਲ ਨੂੰ ਆਵੇ ਨਾ ਚੈਨ ਕਾਹਤੋਂ
ਰਾਂਝੇ ਵਾਂਗਰਾਂ ਬਣ ਕੇ ਪੀਰ ਮਿਲ ਸੀ
ਜਗ ਮੈਨੂੰ ਵਾਂਗਰਾਂ ਹੈ ਦੋਜਖ
ਸੁਨੇ ਬੇਹਸਤੀ ਜੰਡ ਕਰੀਰ ਦਿਸ ਸੀ
___________________

540
Shayari / ਚੁੱਪ ਸਰਦ ਰਾਤ,,,
« on: December 02, 2011, 11:06:54 AM »
ਟਿਕੀ ਅਤੇ ਚੁੱਪ ਸਰਦ ਰਾਤ,
ਟਿਮਕਦੇ ਤਾਰੇ,
ਚਮਕ ਰਿਹਾ ਚੰਦਰਮਾਂ,
ਭੌਂਕ ਰਹੇ ਕੁੱਤੇ,
ਕਿਤੇ ਬੋਲਦਾ ਉੱਲੂ,
ਦੂਰ ਕਿਤੇ ਬੋਲਦੀ ਟਟ੍ਹੀਹਰੀ,
ਵਗਦੀ ਸੀਤ ਪੌਣ,
ਨਿੱਘ ਵਿਚ ਘੂਕ ਸੁੱਤਾ ਜੱਗ,
ਸੁਪਨਿਆਂ ਵਿਚ ਗੁਆਚੀ ਦੁਨੀਆਂ,
ਸੁੰਨ ਵਰਤੀ ਪਈ ਹੈ ਚਾਰੇ ਪਾਸੇ,
ਮੇਰੇ ਦਿਲ ਦੇ ਮੌਸਮ ਵਾਂਗ!
______________

Pages: 1 ... 22 23 24 25 26 [27] 28 29 30 31 32 ... 40