June 20, 2024, 11:10:22 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 21 22 23 24 25 [26] 27 28 29 30 31 ... 40
501
Shayari / ਅੱਗੇ ਰਸਤਾ ਬੰਦ ਹੈ,,,
« on: December 06, 2011, 08:28:11 AM »
ਅਸੀਂ ਪੂਜਦੇ ਰਹੇ ਕਿਸੇ
ਪੱਥਰ ਦੇ ਭਗਵਾਨ ਨੂੰ
ਕਰਦੇ ਰਹੇ ਇਬਾਦਤ
ਤੇ ਉਹਨੇ ਅੱਖ ਤੱਕ ਨਾ ਪੁੱਟੀ!
.........
ਅਸੀਂ ਕਰਦੇ ਰਹੇ ਡੰਡਾਉਤ
ਲਟਕਦੇ ਰਹੇ ਪੁੱਠੇ
ਧੁਖ਼ਾਉਂਦੇ ਰਹੇ ਧੂਫ਼,
ਚੜ੍ਹਾਉਂਦੇ ਰਹੇ ਫ਼ੁੱਲ
ਤੇ ਉਹਨੇ ਸੁਗੰਧੀ ਲੈਣ ਲਈ
ਸਾਹ ਤੱਕ ਨਾ ਲਿਆ?
ਫ਼ਿਰ ਕੀ ਪਰਖ਼ ਹੋਵੇਗੀ,
ਚੰਗੇ-ਮੰਦੇ ਭਗਤ ਦੀ,
ਉਸ ਪੱਥਰ ਦੇ 'ਭਗਵਾਨ' ਨੂੰ?

.........
ਜਿਸ ਨੇ ਨਾ ਦਿਲ 'ਚੋਂਲਹੂ ਫ਼ੁੱਟਦਾ ਦੇਖਿਆ
ਅਤੇ ਨਾ ਵੱਜਦੀ ਸੁਣੀਂ,
ਸ਼ਰਧਾ ਬਾਂਸੁਰੀ ਦੀ ਧੁਨੀ!
ਨਾ ਸੁਣੀਆਂ ਅਰਦਾਸਾਂ
ਤੇ ਨਾ ਮੰਨੀਆਂ ਬੇਨਤੀਆਂ!
.........
ਉਸ ਨੂੰ ਸ਼ਾਇਦ
ਯਾਦ ਆਉਂਦੇ ਰਹੇ ਰਾਕਸ਼ਸ਼
ਜਿੰਨ੍ਹਾਂ ਨਾਲ਼ ਉਸ ਨੂੰ
'ਯੁੱਧ' ਕਰਨਾ ਪਿਆ?
ਪਰ ਭਗਵਾਨ ਜੀ ਨੇ
ਰਾਕਸ਼ਸ਼ ਅਤੇ ਭਗਤ ਦੀ
ਪਹਿਚਾਣ ਨਹੀਂ ਕੀਤੀ
ਤੇ ਚੁੱਪ ਹੀ ਰਹੇ!
.........
ਅਸੀਂ ਰੁਲ਼ਦੇ ਰਹੇ ਤੂਫ਼ਾਨਾਂ ਵਿਚ
ਸੜਦੇ ਰਹੇ ਧੁੱਪਾਂ ਵਿਚ
ਦਿੰਦੇ ਰਹੇ
ਮੁਰਦਿਆਂ ਦੀਆਂ ਖੋਪੜੀਆਂ ਨੂੰ ਲੋਰੀਆਂ
ਪਰ, ਉਸ ਦੀ ਸਮਾਧੀ ਨਾ ਟੁੱਟੀ!
ਨਾ ਕੋਈ ਅਸੀਸ ਮੂੰਹੋਂ ਫ਼ੁੱਟੀ!!
'ਭਾਣਾਂ' ਤਾਂ ਉਸ ਦਾ,
ਅੱਗੇ ਵੀ ਮੰਨਦੇ ਸੀ
ਪਰ ਹੁਣ ਤਾਂ,
'ਆਖ਼ਰੀ' ਭਾਣਾਂ ਮੰਨ ਕੇ
ਅਸੀਂ ਵੀ ਚੁੱਪ ਹੋ ਗਏ!
ਕਿਉਂਕਿ
ਪੱਥਰ ਦੇ ਬੁੱਤ
ਕਦੇ ਅੱਖਾਂ ਨਹੀਂ ਖੋਲ੍ਹਦੇ!
.........
ਸਾਨੂੰ ਵੀ ਪਤਾ ਲੱਗ ਗਿਆ
ਕਿ ਉਸ ਦੀ ਜ਼ਿਦ ਅਤੇ ਹਠ ਬੁਲੰਦ ਹੈ!
ਹੁਣ ਤਾਂ ਅਸੀਂ ਵੀ ਆਪਣੀ
ਸ਼ਰਧਾ ਦੀ ਹਿੱਕ 'ਤੇ
ਫ਼ੱਟਾ ਟੰਗ ਲਿਆ
ਕਿ ਅੱਗੇ ਰਸਤਾ ਬੰਦ ਹੈ!!
_____________

502
Shayari / ਤਬਾਹੀ,,,
« on: December 06, 2011, 08:12:32 AM »
ਘਰੇਲੂ ਜੰਗ ਵਿਚ ਮਾਰੇ
ਇਨਸਾਨ ਦੀ
ਰੇਗਿਸਤਾਨ ਵਿਚ ਪਈ ਖੋਪੜੀ ਵਿਚ
ਜਮ੍ਹਾਂ ਹੋਏ,
ਮੀਂਹ ਦੇ ਪਾਣੀ ਵਾਂਗ,
ਕਦੇ ਵਰਦਾਨ
ਤੇ ਕਦੇ ਤਬਾਹੀ ਲੱਗਦੀ ਹੈਂ ਤੂੰ!
________________

503
Lok Virsa Pehchaan / ਇਹ ਮਾਂ-ਬੋਲੀ ?
« on: December 06, 2011, 04:42:16 AM »
ਨਵੇਂ ਗਵੱਈਆਂ ਸੰਗ ਸ਼ਰਮ ਦੇ ਚੁੱਕੇ ਪਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਮਾਖਿਉਂ ਮਿੱਠੀ ਬੋਲੀ ਵਿੱਚ ਧਤੂਰੇ ਰਲ ਗਏ ਨੇ,
ਗੀਤਾਂ ਦੇ ਵਿੱਚ ਲੱਚਰਤਾ ਦੇ ਕੀੜੇ ਪਲ ਗਏ ਨੇ,
ਗੀਤ ਵੀ ਆਪਣੀ ਕਿਸਮਤ ਉੱਤੇ ਹੌਂਕੇ ਭਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਚਿੜੀਆਂ ਦੇ ਚੰਬੇ ਨੂੰ ਇਹ ਗੀਤਾਂ ਵਿੱਚ ਭੰਡਦੇ ਨੇ,
ਊਠ ਵਢਾਕਲ ਵਾਂਗੂੰ ਇਹ ਚੱਕ ਸਭ ਨੂੰ ਵੱਢਦੇ ਨੇ,
ਗੈਰਤ-ਮੰਦ ਪੰਜਾਬੀ ਇਥੇ ਸਭ ਕੁਝ ਜਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਹੋਕਾ ਦਿੰਦੇ ਸਰੋਂ੍ਹ ਦਾ ਪਰ ਸੰਘਾੜੇ ਵੇਚਦੇ,
ਗੀਤਾਂ ਵਿੱਚ ਲਪੇਟ ਕੇ ਨਵੇਂ ਪੁਆੜੇ ਵੇਚਦੇ,
ਨਸ਼ਿਆਂ ਤੇ ਹਥਿਆਰਾਂ ਦੀ ਜੋ ਹਾਮੀ ਭਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਫੁੱਲ ਮਹਿਕਣਾ ਭੁੱਲ ਗਏ ਮਾਂ-ਬੋਲੀ ਦੇ ਬਾਗ ਦੇ,
ਨਿੱਤ ਡੰਗ ਝੱਲਣੇ ਪੈਂਦੇ ਲੱਚਰਤਾ ਦੇ ਨਾਗ ਦੇ,
ਸੱਭਿਆਚਾਰ ਲੁਕੋਇਆ ਬੇਸ਼ਰਮੀ ਦੇ ਗਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਸੂਰਮਿਆਂ ਦੀ ਧਰਤੀ ਯਾਰੋ ਬਣੀ ਗਵੱਈਆਂ ਦੀ,
ਫੋਕੀ ਸ਼ੋਹਰਤ ਖਾਤਿਰ ਜਾਂ ਭੁੱਖ ਚੰਦ ਰੁਪਈਆਂ ਦੀ,
ਗੈਰਤ ਨੂੰ ਇਹ ਗੀਤਾਂ ਦੇ ਵਿੱਚ ਗਹਿਣੇ ਧਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਨਵੇਂ ਗਵੱਈਆਂ ਸੰਗ ਸ਼ਰਮ ਦੇ ਚੱਕੇ ਪਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।
_______________________

504
Lok Virsa Pehchaan / ਸਾਹਿਬਾਂ,,,
« on: December 05, 2011, 09:14:46 PM »
ਸਾਹਿਬਾਂ, ਪੰਜਾਬੀ ਸਾਹਿਤ ਦਾ ਉਹ ਕਿਰਦਾਰ ਹੈ, ਜੋ ਹਰ ਪੱਖੋਂ, ਹਰ ਯੁੱਗ ਦੀ ਔਰਤ ਦੇ ਜੀਵਨ ਦੀ ਹੋਣੀ ਦੀ ਮੂੰਹ ਬੋਲਦੀ ਤਸਵੀਰ ਨੂੰ ਪੇਸ਼ ਕਰਦਾ ਹੈ। ਪੰਜਾਬੀ ਸਾਹਿਤ ਦੀਆਂ ਸਾਰੀਆਂ ਪ੍ਰੇਮ-ਜੋਡ਼ੀਆਂ ਵਿਚੋਂ ਇਸਦੀ ਵਿਲੱਖਣਤਾ, ਇਸਦੇ ਖ਼ੂਨ (ਭਰਾ/ਪੇਕੇ) ਅਤੇ ਪ੍ਰੇਮ (ਹੋਣ ਵਾਲੇ ਪਤੀ/ਪਤੀ/ਸਹੁਰੇ ਘਰ) ਰਿਸ਼ਤੇ ਵਿਚਲੇ ਦਵੰਦ ਕਰਕੇ ਹੈ।


ਹਰ ਔਰਤ, ਸਾਰੀ ਉਮਰ ਪੇਕੇ ਅਤੇ ਸਹੁਰੇ ਘਰ ਦੀ ਰੱਸਾਕਸ਼ੀ ਵਿਚ ਰਿਡ਼ਕੀ ਜਾਂਦੀ ਹੈ।

ਇਸੇ ਕਰਕੇ, ਸਾਨੂੰ ਇਸਤ੍ਰੀ ਲੇਖਣੀ ਨੂੰ ਜ਼ੁਬਾਨ ਦੇਣ ਲਈ, ਸਾਹਿਬਾਂ ਦੇ ਨਾਂ ਦੀ ਚੋਣ ਸਭ ਤੋਂ ਵੱਧ ਸਹੀ ਲੱਗੀ।
 
ਬਹੁਤ ਮਾੜੀ ਸੀ ਕਿਸਮਤ ਸਾਹਿਬਾਂ ਦੀ, ਕੁਝ ਮਿਰਜ਼ਾ ਵੀ ਹੰਕਾਰਿਆ ਸੀ


ਆਦਮੀ ਜਦ ਵੀ ਜਿੱਤਦਾ ਹੈ, ਉਦੋਂ ਬਹੁਤ ਹੀ ਜਿੱਦਦਾ ਹੈ

ਘਰ ਪਹੁੰਚ ਕੇ ਜੇ ਸਾਹ ਲੈਂਦਾ, ਉਦੋਂ ਕਹਾਣੀ ਹੋਰ ਹੁੰਦੀ

ਅੱਖੋ ਓਹਲੇ ਭਰਾਵਾਂ ਲਈ ਸਾਹਿਬਾਂ ਨਾ ਮਜਬੂਰ ਹੁੰਦੀ...
_____________________________

505
Lok Virsa Pehchaan / ਮਨ ਹੋਰ ਮੁੱਖ ਹੋਰ,,,
« on: December 05, 2011, 08:41:11 PM »
ਬੋਤਲ ਚਾੜ੍ਹ ਕੇ ਸ਼ਾਇਰ ਨੇ ਗਜ਼ਲ ਆਖੀ, ਨਸ਼ਾ ਖੋਰੀ ਦਾ ਫਸਤਾ ਵੱਢੀਏ ਜੀ।
ਅਣ-ਜੰਮੀਆਂ ਧੀਆਂ ਨੂੰ ਮਾਰ ਕਹਿੰਦੇ, ਕੁੜੀ-ਮੁੰਡੇ ਦੇ ਫਰਕ ਨੂੰ ਛੱਡੀਏ ਜੀ।
ਮੂੰਹ ਮੰਗਿਆ ਦਾਨ ਲੈ ਕਰਨ ਗੱਲਾਂ, ਲੈਣ-ਦੇਣ ਲਈ ਹੱਥ ਨਾ ਅੱਡੀਏ ਜੀ।
ਬੇ-ਹਯਾਈ ਦੇ ਗੀਤ ਗਾ ਕਹੇ ਗਾਇਕ, ਝੰਡੇ ਸਭਿਆਚਾਰ ਦੇ ਗੱਡੀਏ ਜੀ।
ਗਲੇ ਵੱਢ ਕਸਾਈ ਵੀ ਕਹੀ ਜਾਵੇ, ਰਹਿਮ ਜੀਆਂ ‘ਤੇ ਕਰੋ ਹਮੇਸ਼ ਯਾਰੋ।
ਭ੍ਰਿਸ਼ਟਾਚਾਰ ਨਾਲ ਆਫਰੇ ਕਹਿਣ ਆਗੂ, ਬੇਈਮਾਨੀ ਨੇ ਡੋਬ ‘ਤਾ ਦੇਸ਼ ਯਾਰੋ!
________________________________________

506
Shayari / ਚੰਨ,,,
« on: December 05, 2011, 11:20:20 AM »
ਇੱਕੋ ਜਿਹੇ ਮੁਸਾਫ਼ਰ ਹਾਂ
ਇੱਕੋ ਜਿਹਾ ਨਸੀਬਾ
ਮੈਂ ਜ਼ਮੀਨ 'ਤੇ ਕੱਲਾ
ਤੇ ਉਹ ਅਸਮਾਨਾਂ ਵਿੱਚ।
_____________

507
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ,
ਇਹ ਬੋਲ ਪਿਆਰੇ ਮਿੱਠੇ ਜਿਹੇ ਨੇ ਬੋਲੇ ਮਾਂ ਅਸਾਡੀ ਦੇ,
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਅੱਜ ਵਿੱਚ ਪੰਜਾਬੀ ਗੱਲ ਕਰਦੇ ਤਾਂ ਹੇਠੀ ਹੁੰਦੀ ਮਹਿਸੂਸ ਥੋਨੂੰ,
ਇਤਿਹਾਸ ਨੇ ਕਰਨਾ ਮੁਆਫ਼ ਨਹੀਂ, ਇਹ ਮਹਿੰਗਾ ਪਊ ਸਲੂਕ ਥੋਨੂੰ,
ਕਿਉਂ ਮਾਂ ਭਾਸ਼ਾ ਤੋਂ ਮੂੰਹ ਮੋੜੇ? ਏਹਦੇ ਵਿੱਚ ਕੀ ਦੱਸੋ ਖਰਾਬੀ ਏ?
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਅੱਜ "Use" ਹਾਂ ਕਰਦੇ ਚੀਜ਼ਾਂ ਨੂੰ, ਕਿਉਂ ਅਸੀਂ "ਵਰਤਣੋ" ਹਟ ਗਏ ਹਾਂ?
"Sunday-Monday" ਜਿਹੇ ਸ਼ਬਦਾਂ ਨੂੰ, ਅਸੀਂ ਤੋਤੇ ਵਾਗੂੰ ਰਟ ਗਏ ਹਾਂ,
ਅੰਗਰੇਜੀ ਸ਼ਬਦਾਂ ਦਾ ਜ਼ਹਿਰ ਜਿਹਾ ਨਾਂ ਘੋਲੋ ਵਿੱਚ ਪੰਜਾਬੀ ਦੇ,
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਸਰਘੀ ਤੇ ਲੌਢੇ "ਸਮੇਂ" ਤਾਈਂ,ਅੱਜ 'ਕੱਲੇ "Time" ਨੇ ਖਾ ਲਿਆ ਏ,
"ਤਾਈ-ਮਾਸੀ-ਭੂਆ" ਰਿਸ਼ਤਿਆਂ ਨੂੰ, 'ਕੱਲੀ "Aunti" ਨੇ ਦਬਾ ਲਿਆ ਏ,
ਜੇ ਹੋ ਸਕਦਾ ਤਾਂ ਸਾਂਭ ਲਉ ਇਹ ਰਿਸ਼ਤੇ ਭੈਣ-ਭਰਾਜੀ ਦੇ,
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਛੱਡ ਦਿਉ ਸ਼ਬਦ "Promise" ਨੂੰ ਤੇ ਪੰਜਾਬੀ ਵਿੱਚ ਇਕਰਾਰ ਕਰੋ,
ਪੰਜਾਬੀ ਵਿੱਚ ਹੀ ਦੋਸਤੋ, ਨਾਲ ਬੱਚਿਆਂ ਲਾਡ-ਪਿਆਰ ਕਰੋ,
ਭੇਤ ਦਿਲਾਂ ਦੇ ਖੋਲ੍ਣੇ ਤਾਂ ਤੁਸੀਂ ਖੋਲੋ੍ ਵਿੱਚ ਪੰਜਾਬੀ ਦੇ,
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਜੀਅ-ਸਦਕੇ ਪੜਾ੍ਉ ਬੱਚਿਆਂ ਨੂੰ, ਜਿਹੜੀ ਵੀ ਭਾਸ਼ਾ ਪੜਾ੍ਉਣੀ ਏ,
ਪਰ ਕਿਰਪਾ ਕਰਕੇ ਧਿਆਨ ਦਿਉ, ਥੋਨੂੰ ਸਿਰੇ ਦੀ ਗੱਲ ਸੁਣਾਉਣੀ ਏ,
ਮਾਂ ਛੱਡ ਕੇ, ਮਾਸੀ ਪੂਜਣ ਵਿੱਚ, ਮੈਨੂੰ ਦੱਸ ਦਿਉ ਕਿਹੜੀ ਪਾਡੀ ਜੇ?
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ....
 
ਨਾਂ ਪਾਣੀ ਸਿਰ ਤੋਂ ਲੰਘਿਆ ਨਾਂ ਕੁਝ ਵਿਗੜਿਆ ਡੁੱਲੇ੍ ਬੇਰਾਂ ਦਾ,
ਨਹੀਂ ਸਿਆਣੇ ਕਹਿੰਦੇ ਹੱਥ ਆਉਂਦਾ, ਹੱਥੋਂ ਲੰਘਿਆ ਵੇਲਾ ਕੇਰਾਂ ਦਾ,
ਆਓ ਰਲ-ਮਿਲ ਪੁੱਟੀਏ ਦੋਸਤੋ, ਮੁੱਢ ਬੱਝੇ ਜੋ ਬਰਬਾਦੀ ਦੇ,
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ...
________________________________

508
Shayari / ਹਨੇਰਾ ਤੇ ਰੌਸ਼ਨੀ,,,
« on: December 05, 2011, 09:06:27 AM »
ਖਲਾਅ ਵਿੱਚ ਫੈਲਿਆ ਹੈ ਹਨੇਰਾ ਹਰ ਪਾਸੇ
ਰੌਸ਼ਨੀ ਦੀ ਇੱਕ ਕਿਰਨ ਵੀ ਹੈ ਸੀਮਤ
ਮਨੁੱਖੀ ਅੱਖ ਦੀ ਚਰਮ ਸੀਮਾ ਤੋਂ ਬਾਹਰ
ਰੌਸ਼ਨੀ ਦੀਆਂ ਕਿਰਨਾਂ ਦੀ ਹੋਂਦ ਹੈ ਭਾਵੇਂ
ਰੌਸ਼ਨੀ ਜੰਮ ਰਹੀ ਹੈ, ਮਰ ਰਹੀ ਹੈ
ਤੇ ਬ੍ਰਹਿਮੰਡ ਵਿੱਚ ਸਦੀਵੀ ਹੈ ਹਨੇਰਾ
ਕਿਵੇਂ ਫੁੱਟਦਾ ਹੈ ਇਹ ਹਨੇਰਾ
ਵਿਗਿਆਨ ਸੋਚ ਰਿਹਾ ਹੈ।
______________

509
Shayari / ਜਗਾ ਕੇ ਦੀਪ,,,
« on: December 05, 2011, 07:09:22 AM »
ਜਗਾ ਕੇ ਦੀਪ ਪਿਆਰਾਂ ਦੇ, ਮਿਟਾਉਣਾ ਜੱਗ ਤੋਂ ’ਨ੍ਹੇਰਾ ਹੈ।
ਜੇ ਚਾਨਣ ਗਿਆਨ ਦਾ ਹੋਣਾ ਤਾਂ ਹੋਣਾ ਸੋਨ ਸਵੇਰਾ ਹੈ।
ਖਿੜੇਗੀ ਧੁੱਪ ਸੁਨਹਿਰੀ ਤਾਂ, ਜਦੋਂ ਇਹ ਰਾਤ ਮੁੱਕੇਗੀ।
ਢੁਕੂ ਕਿਰਨਾਂ ਦਾ ਡੋਲਾ ਵੀ, ਜਦੋਂ ਪ੍ਰਭਾਤ ਢੁੱਕੇਗੀ।
ਦਿਲਾਂ ਦੀ ਆਸ ਦਾ ਪਾਣੀ ਅਸੀਂ ਸਿੰਜਣਾ ਬਥੇਰਾ ਹੈ,
ਜਗਾ ਕੇ ਦੀਪ......

ਅਜੇ ਤਾਂ ਹਿੰਮਤਾਂ ਦੇ ਨਾਲ ,ਅਸੀਂ ਅੰਬਰ ਵੀ ਗਾਹੁਣੇ ਨੇ।
ਅਜੇ ਦਰਿਆ ਪਹਾੜਾਂ ’ਚੋਂ ਅਸੀਂ ਰਸਤੇ ਬਣਾਉਣੇ ਨੇ।
ਬਸੰਤੀ ਰੰਗ ਵਿਚ ਰੰਗਣਾਂ, ਅਜੇ ਇਹ ਚਾਰ ਚੁਫ਼ੇਰਾ ਹੈ,
ਜਗਾ ਕੇ ਦੀਪ......

ਬੜੀ ਹੀ ਖੂਬਸੂਰਤ ਜ਼ਿੰਦਗੀ ਨੂੰ ਜੀਣਾ ਸਿੱਖ ਲਈਏ।
ਦਿਲੀ ਰੀਝਾਂ ਉਮੰਗਾਂ ਦੇ ਨਵੇਂ ਕੁਝ ਗੀਤ ਲਿਖ ਲਈਏ।
ਹਵਾ ਨਾਲ ਗੱਲਾਂ ਕਰਨ ਦਾ ਅਸਾਨੂੰ ਚਾਅ ਘਨੇਰਾ ਹੈ,
ਜਗਾ ਕੇ ਦੀਪ.....

ਚਲੋ ਫਿਰ ਸਾਂਝ ਪਾ ਲਈਏ,ਅਤੇ ਝਗੜੇ ਮੁਕਾ ਲਈਏ।
ਕੰਡਿਆਲੀ ਤਾਰ ਜੋ ਸਰਹੱਦ ਤੇ ਉਸ ਨੂੰ ਵੀ ਹਟਾ ਲਈਏ।
ਇਕੱਠਿਆਂ ਕੱਟੀਏ ਯਾਰੋ ਜੋ ਜੀਵਨ ਪੰਧ ਲੰਮੇਰਾ ਹੈ,
ਜਗਾ ਕੇ ਦੀਪ.....
_________

510
Shayari / ਗ਼ਜ਼ਲ,,,
« on: December 05, 2011, 04:44:14 AM »
ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ।
ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ।

ਰੋਜ਼ ਸਵੇਰੇ ਵੇਖਾਂ ਉੱਗੇ, ਦਸ ਸਿਰ ਹੋਰ ਨਵੇਂ
ਆਪਣੇ ਮਨ ਦਾ ਰਾਵਣ ਸ਼ਾਮੀਂ ਰੋਜ਼ ਜਲਾਵਾਂ ਮੈਂ।

ਤਨ-ਧਰਤੀ ਦਾ ਕੋਨਾ ਕੋਨਾ ਪਲ ਵਿਚ ਗਾਹ ਲਵਾਂ
ਮਨ-ਅੰਬਰ ਦੀ ਪਰਕਰਮਾ ਦੀ ਥਾਹ ਨਾ ਪਾਵਾਂ ਮੈਂ।

ਉਸ ਪੱਥਰ ਦਾ ਮਨ ਵੀ ਸ਼ਾਇਦ ਕਦੇ ਤਾਂ ਪਿਘਲ ਪਵੇ
ਸ਼ਾਮ ਸਵੇਰੇ ਕਿੰਨੇ ਹੀ ਫੁੱਲ ਬਲੀ ਚੜ੍ਹਾਵਾਂ ਮੈਂ।

ਭਟਕੇ ਸੁਪਨੇ ਜਿੱਥੇ ਬਹਿ ਕੇ ਕੁਝ ਪਲ ਕਰਨ ਆਰਾਮ
ਮਨ ਦੀ ਦੁਨੀਆਂ ਅੰਦਰ ਲੱਭਾਂ ਉਹ ਸਿਰਨਾਵਾਂ ਮੈਂ।

ਸ਼ੀਸ਼ਾ ਮੈਨੂੰ 'ਮੁਜਰਿਮ ਮੁਜਰਿਮ' ਆਖੇ ਅਕਸਰ
ਨੇਰ੍ਹੇ ਦੀ ਸੱਥ ਅੰਦਰ ਬਹਿ ਕੇ 'ਜੱਜ' ਕਹਾਵਾਂ ਮੈਂ।

ਇਨਸਾਨਾਂ ਦੀ ਖੁਸ਼ਬੂ ਲੱਭਦੈ ਇਸ ਨਗਰੀ ਚੋਂ
ਬੱਚਿਆਂ ਵਰਗੇ ਭੋਲੇ ਮਨ ਨੂੰ ਕਿੰਜ ਸਮਝਾਵਾਂ ਮੈਂ।
____________________________

511
Shayari / ਗ਼ਜ਼ਲ,,,
« on: December 05, 2011, 04:26:54 AM »
ਦੁਨੀਆ ਰੰਗ ਬਿਰੰਗੀ ਵੇਖੀ।
ਮਾੜੀ ਵੇਖੀ ਚੰਗੀ ਵੇਖੀ।
ਹੱਸਦੀ ਨੱਚਦੀ ਟੱਪਦੀ ਵੇਖੀ,
ਸੂਲੀ ਉੱਤੇ ਟੰਗੀ ਵੇਖੀ।
ਵੇਖੀ ਮੌਤ ਦਾ ਤਾਂਡਵ ਕਰਦੀ,
ਆਪਣੇ ਖੂਨ ‘ਚ ਰੰਗੀ ਵੇਖੀ।
ਰੰਗ ਬਿਰੰਗੇ ਕੱਪੜੇ ਪਾਏ,
ਫਿਰ ਵੀ ਅੰਦਰੋ ਨੰਗੀ ਵੇਖੀ।
ਬਚਦੀ ਵੇਖੀ ਚੋਰਾਂ ਕੋਲੋਂ,
ਸੱਪ-ਸਾਧ ਤੋਂ ਡੰਗੀ ਵੇਖੀ।
ਵੇਖੀ ਲੂੰਬੜ ਚਾਲਾਂ ਚਲਦੀ,
ਸਿੱਧੀ ਤੇ ਬੇਢੰਗੀ ਵੇਖੀ।
ਸ਼ਾਹਾਂ ਵਾਂਗ ਅਮੀਰੀ ਵੇਖੀ,
ਫੱਕਰਾਂ ਵਾਂਗ ਮਲੰਗੀ ਵੇਖੀ।
ਮੈ ਵੀ ਯਾਰੌ ਕੀ ਕੁਝ ਤੱਕਿਆ,
ਭੁੱਖ ਗਰੀਬੀ ਤੰਗੀ ਵੇਖੀ।
_______________


512
Shayari / ਕੱਪੜਾ,,,
« on: December 05, 2011, 03:31:43 AM »
ਵੇਚਣ ਵਾਲਾ
ਕੱਪੜਾ ਵੇਚੇ,
ਉਸਦੀ ਚਿੰਤਾ
ਲਾਗਤ ਦੇ ਨਾਲ
ਢੋ ਢੁਆਈ
ਘਸ ਘਸਾਈ
ਕੰਮ ਚਲਾਈ
ਬਿਜਲੀ ਗੈਸ ਤੇ
ਜੀਣ ਥੀਣ ਦਾ
ਖਰਚਾ ਨਿਕਲੇ
ਤੇ ਕੁਝ ਪੱਲੇ
ਵੀ ਰਹਿ ਜਾਵੇ।
ਉਹ ਕਿਉਂ ਸੋਚੇ
ਕੌਣ ਖਰੀਦੇ
ਕਿਉਂ ਖਰੀਦੇ?

ਨਵ-ਜਨਮੇ
ਬੱਚੇ ਦੇ ਲਈ
ਜਾਂ ਵਿਆਹ ਦੇ
ਜੋੜੇ ਦੇ ਲਈ,
ਮੁੰਡੇ ਲਈ ਜਾਂ
ਕੁੜੀ ਵਾਸਤੇ
ਗੀਤਾ ਗ੍ਰੰਥ
ਕੁਰਆਨ ਵਾਸਤੇ
ਜਾਂ ਮੋਏ ਦੇ
ਕਫਨ ਦੇ ਲਈ।
ਕੱਪੜਾ ਤਾਂ
ਬੱਸ ਕੱਪੜਾ ਹੀ ਹੈ
ਬੰਦਾ ਇਸਨੂੰ
ਕੀ ਬਣਾਵੇ?
ਕਿਵੇਂ ਬਣਾਵੇ?
ਕੱਪੜੇ ਦੇ ਤਾਂ
ਵੱਸ ਨਹੀਂ ਹੈ।
_______

513
Shayari / ਕੁੜੀਆਂ ਚਿੜੀਆਂ,,,
« on: December 05, 2011, 03:07:42 AM »
ਆਖ  ਦਿਓ  ਸਾਗਰ ਨੂੰ  ਹੁਣ  ਮਾਰੇ ਨਾ ਹਾਕਾਂ  ਨਦੀਆਂ ਨੂੰ
ਰੁਕਣਾ ਮੁਸ਼ਕਿਲ ਹੋ ਜਾਂਦਾ ਹੈ ਪਿਆਰਾਂ ਦੇ ਵਿੱਚ ਵਗੀਆਂ ਨੂੰ।

ਜਾਗ ਪਵੇ ਜੇਕਰ ਸੀਨੇ ਵਿੱਚ ਚਿਣਗ ਕਿਸੇ ਦੇ ਪਿਆਰਾਂ  ਦੀ
ਕਿਹੜਾ ਕੱਚਿਆਂ  ਉੱਤੇ  ਤਰਨੋ  ਰੋਕੇ  ਝੱਲੀਆਂ  ਕੁੜੀਆਂ ਨੂੰ।

ਮਹਿਕਾਂ ਹਾਸੇ ਤੇ ਮੁਸਕਾਨਾਂ ਜੇ ਆਪਣੇ ਘਰ ਚਾਹੁੰਦੇ ਹੋ
ਨਾ ਮਾਰੋ ਕੁੱਖਾਂ ਵਿੱਚ ਲੋਕੋ  ਕੁੜੀਆਂ ਕੋਮਲ ਕਲੀਆਂ ਨੂੰ।

ਸੁੱਖ ਦੇਕੇ ਦੁੱਖ ਝੋਲੀ ਪਾਉਣੇ ਇਹ ਇਹਨਾਂ ਦੀ ਫਿਤਰਤ ਹੈ
ਚੰਗੀ ਕਿਸਮਤ ਦੇਈਂ ਰੱਬਾ  ਕੁੜੀਆਂ ਕਿਸਮਤ ਪੁੜੀਆਂ ਨੂੰ।

ਦੂਰ ਕਿਤੇ ਰੁੱਸ ਕੇ ਤੁਰ ਗਈਆਂ ਜਾਂ ਜ਼ਹਿਰਾਂ ਪੀ ਮਰ ਗਈਆਂ
ਹਾੜਾ  ਲੋਕੋ  ਮੋੜ  ਲਿਆਵੋ  ਦੇਸ਼ ਮੇਰੇ  ਦੀਆਂ  ਚਿੜੀਆਂ ਨੂੰ।

ਕਰਮ ਧਰਮ ਦੀ ਗੱਲ ਨਾ ਜਾਣੇ ਅਕਲ ਲਤੀਫ਼ ਕਹਾਵੇਂ ਤੂੰ
ਬਿਨ ਨੇਕੀ ਦੇ ਖੂਹ ਵਿੱਚ ਪਾ ਦੇ ਕੁਲ ਜਮਾਤਾਂ ਪੜ੍ਹੀਆਂ ਨੂੰ।

ਗੀਤ  ਪੁਜਾਰੀ  ਸਾਜ਼  ਸੁਰਾਂ   ਦਾ  ਸੱਚੇ  ਸੁੱਚੇ  ਰਾਗਾਂ  ਦਾ
ਸਹਿਜ ਸੰਗੀਤ ਪਿਆਰ ਖੁਦਾ ਹੈ ਗੀਤ ਕਹੇ ਇਹ ਦੁਨੀਆਂ ਨੂੰ।
________________________________

514
Gora Speaking in Punjabi About Punjabi

515
ਕੱਲ੍ਹ ਇੱਕ
ਸਿਆਣਾ ਆਦਮੀ
ਬੁੱਧੀਜੀਵੀ, ਬੁੱਧੀਮਾਨ
ਕਹਿ ਰਿਹਾ ਸੀ
ਸਾਨੂੰ ਬੱਚਿਆਂ ਵਾਲੇ
ਨਿੱਕੇ ਨਿੱਕੇ ਵਿਤਕਰੇ
ਇੱਕ ਪਾਸੇ ਰੱਖ ਕੇ
ਇੱਕ ਦੂਜੇ ਵੱਲ
ਮਿੱਤਰਤਾ ਦਾ ਹੱਥ
ਵਧਾਉਣਾ ਚਾਹੀਦਾ ਹੈ

ਪਰ ਮੈਂ ਸੋਚਦਾ ਹਾਂ
ਬੱਚੇ ਤਾਂ ਕਦੀ
ਕਿਸੇ ਨਾਲ ਰੰਗ ਦਾ
ਵਿਤਕਰਾ ਨਹੀਂ ਕਰਦੇ


ਨਾ ਹੀ ਉਨ੍ਹਾਂ ਨੇ ਕਦੀ
ਇੱਕ ਦੂਜੇ ਤੋਂ ਉਸ ਦਾ
ਧਰਮ ਪੁੱਛਿਆ ਹੈ

ਉਹ ਕਦੀ ਕਿਸੇ ਦੀ ਜਾਤ
ਜਾਂ ਅਮੀਰੀ ਗਰੀਬੀ ਵੇਖ ਕੇ
ਮਿੱਤਰਤਾ ਨਹੀਂ ਕਰਦੇ
ਅਗਰ ਇੱਕ ਪਲ
ਇੱਕ ਦੂਜੇ ਨਾਲ ਨਾਰਾਜ਼ ਹਨ
ਦੂਜੇ ਹੀ ਪਲ ਫਿਰ ਦੋਸਤ
ਬਣ ਜਾਂਦੇ ਹਨ
__________

516
ਜ਼ਿੰਦਗੀ ਦਾ ਸਫ਼ਰ ਹੈ, ਰੁਕਣਾ ਕਿਆਮਤ ਹੈ।
ਕਠਿਨ ਹੈ ਰਸਤਾ ਮਗਰ, ਥਕਣਾ ਕਿਆਮਤ ਹੈ।


ਔਕੜਾਂ ਨੇ ਮਿਲਦੀਆਂ ਹਰ ਮੋੜ ਤੇ ਇੱਥੇ,
ਔਕੜਾਂ ਨੂੰ ਵੇਖ ਕੇ ਲੁਕਣਾ ਕਿਆਮਤ ਹੈ।


ਆਖਦੇ ਨੇ ਜ਼ਿੰਦਗੀ ਡਿਗ ਕੇ ਸੰਭਲਨੇ ਨੂੰ,
ਆਪ ਆਪਣੀ ਨਜ਼ਰ ਤੋਂ ਡਿਗਣਾ ਕਿਆਮਤ ਹੈ।


ਲੋੜ ਵੇਲੇ ਵਿਕ ਜਾਏ ਘਰ ਬਾਰ ਤਾਂ ਵੀ ਕੀ,
ਪਰ ਤੇਰੀ ਜ਼ਮੀਰ ਦਾ, ਵਿਕਣਾ ਕਿਆਮਤ ਹੈ।


ਹੌਸਲੇ ਦੇ ਨਾਲ ਲੜ, ਹਰ ਇਕ ਲੜਾਈ ਤੂੰ।
ਜ਼ੁਲਮ ਅੱਗੇ ਦੋਸਤਾ ਝੁਕਣਾ ਕਿਆਮਤ ਹੈ।


ਲੁੱਟ ਨਜ਼ਾਰੇ ਜ਼ਿੰਦਗੀ ਦੇ ਹਰ ਸਮੇਂ ਭਾਵੇਂ,
ਹਰ ਸਮੇਂ ਮਧਹੋਸ਼ ਵੀ ਰਹਿਣਾ ਕਿਆਮਤ ਹੈ।


ਪਰਖ ਲਈ ਮੈਂ ਜ਼ਿੰਦਗੀ ਹੈ ‘ਪਾਲ’ ਕੁਝ ਐਦਾਂ,
ਜ਼ਿੰਦਗੀ ਤੋਂ ਹਾਰ ਕੇ ਨੱਸਣਾ ਕਿਆਮਤ ਹੈ।
______________________

517
Shayari / ਬੱਦਲ਼ ਤੇ ਮੈਂ,,,
« on: December 04, 2011, 10:35:07 PM »
ਇਹਨਾਂ ਅਸਮਾਨੀ ਕਾਲੇ ਬੱਦਲਾਂ ਦੇ ਨਾਲ
ਸਾਂਝ ਹੈ ਗੂੜ੍ਹੀ ਮੇਰੀ,
ਰੋਜ ਮਰਦੇ ਰੋਜ ਜੰਮਦੇ
ਪਾਉਂਦੇ ਰਹਿੰਦੇ ਫੇਰੀ।

ਆਪਣੀ ਜ਼ਮੀਨ ਤੋਂ ਉੱਠ ਕੇ
ਸੀਤ ਅਸਮਾਨੀ ਚੜ੍ਹਨਾ,
ਸੱਤ ਸਮੁੰਦਰ ਟੱਪ ਕੇ
ਦੇਸ਼ ਬਿਗਾਨੇ ਵਰ੍ਹਨਾ।

ਮੈਂ ਵੀ ਆਇਆ ਸੀਤ ਰੁੱਤ ਵਿੱਚ
ਬੁੱਕਲ ਮਾਰ ਵਿਛੋੜੇ ਦੀ ਖੇਸੀ,
ਇਹ ਬੱਦਲ਼ ਵੀ ਜਲਾਵਤਨ ਨੇ
ਮੇਰੀ ਤਰ੍ਹਾਂ ਪਰਦੇਸੀ।

ਕੁਝ ਮਜਬੂਰੀਆਂ ਹੁੰਦੀਆਂ ਨੇ
ਵਰਨਾ ਕੌਣ ਪਰਦੇਸੀ ਹੋਵੇ,
ਇੱਥੇ ਹਰ ਬੱਦਲ਼ ਬਿਰਹਾ ਵਿੱਚ
ਹੋਂਦ ਆਪਣੀ ਨੂੰ ਰੋਵੇ।

ਪ੍ਰਵਾਸ ਦੇ ਝੱਖੜ ਬੁਰੇ
ਤੇ ਡਰਾਵਣੇ ਬਿਜਲੀਆਂ ਦੇ ਚਿਹਰੇ।
ਜੀ ਕਰਦਾ ਉੱਡ ਜਾਵਾਂ ਬਿਗਾਨੇ ਦੇਸ਼ ’ਚੋਂ
ਜਾ ਬਰਸਾਂ ਅੰਮੜੀ ਦੇ ਵਿਹੜੇ।

ਬਰਸਾਂ ਟਿੱਬਿਆਂ ਵਾਲੇ ਖੇਤ ਵਿੱਚ
ਫਿਰ ਪਿੰਡ ਦੀ ਜੂਹ ਤੇ,
ਸਾਧਾਂ ਦੀਆਂ ਸਮਾਧਾਂ ਤੇ
ਪਿੱਪਲਾਂ ਵਾਲੇ ਖੂਹ ਤੇ।

ਰੱਜ ਕੇ ਬਰਸਾਂ ਗਲੀਆਂ ਦੇ ਵਿੱਚ
ਚੱਪਾ ਚੱਪਾ ਭਿਗੋਵਾਂ,
ਰਚ ਜਾਵਾਂ ਵਿੱਚ ਮਿੱਟੀ ਦੇ
ਫਿਰ ਮੁੜ ਨਾ ਬੱਦਲ਼ ਹੋਵਾਂ।

ਮੁੜ ਜਾਵਾਂ ਹੁਣ ਧਰਤ ਆਪਣੀ ਨੂੰ
ਬੱਦਲ਼ ਦੀ ਜੂਨ ਹੰਢਾਈ ਬਥੇਰੀ,
ਇਹਨਾਂ ਅਸਮਾਨੀ ਕਾਲੇ ਬੱਦਲ਼ਾਂ ਦੇ ਨਾਲ
ਸਾਂਝ ਹੈ ਗੂੜ੍ਹੀ ਮੇਰੀ।
___________

518
ਹਾਏ ਏਨੇ ਵੈਣ! ਸ਼ਾਇਦ ਕੋਈ ਮਰ ਗਿਆ!
ਪਰ ਕਿੱਥੇ ਹੈ ਲਾਸ਼? ਇਹ ਕੀ ਚਲਾਕੀ ਹੈ?
ਮਰ ਗਈ ਹੈ ਜ਼ਮੀਰ ਇਨਸਾਨ ਦੀ,
ਬਸ ਲਾਸ਼ ਹੀ ਅਜੇ ਬਾਕੀ ਹੈ।

ਹਾਏ ਏਨਾ ਚੀਕ-ਚਿਹਾੜਾ! ਸ਼ਾਇਦ, ਬੰਬ ਫਟਿਆ!
ਪਰ ਮੰਦਿਰ ਮਸਜਿਦ ਵਿਚ? ਇਹ ਕੀ ਹੋਇਆ ਕਾਰਾ?
ਕੁਝ ਰੱਬ ਦੇ ਹੀ ਬੰਦਿਆਂ ਨੇ ਰੱਬ ਦੀ ਖਾਤਿਰ ਮਾਰ ਦਿੱਤੇ,
ਹੁਣ ਰੱਬ ਵੀ ਦੁਖੀ ਤੇ ਲਾਚਾਰ ਹੈ ਬੇਚਾਰਾ।

ਹਾਏ ਏਨਾ ਗ਼ਮ! ਸ਼ਾਇਦ ਕਿਸੇ ਆਸ਼ਿਕ ਦਾ ਦਿਲ ਟੁੱਟਾ ਹੈ!
ਪਰ ਅਵਾਜ ਤਾਂ ਕੋਈ ਨਹੀਂ? ਕੀ ਇਹ ਕਿੱਸਾ ਕੋਈ ਹੋਰ ਹੈ?
ਬਿਰਹਾ ਦੇ ਤੀਰਾਂ ਨੇ ਕੀਤਾ ਸੀਨਾ ਉਸਦਾ ਛਲਣੀ,
ਤੇ ਅੱਖਾਂ ਵਿਚ ਖਾਰੇ ਪਾਣੀ ਦਾ ਸ਼ੋਰ ਹੈ।

ਹਾਏ ਏਨੇ ਵਾਅਦੇ! ਸ਼ਾਇਦ ਕੋਈ ਸਿਆਸੀ ਰੈਲੀ ਹੈ!
ਪਰ ਕਦੇ ਪੂਰਾ ਵੀ ਹੋਇਆ ਕੋਈ ਵਾਅਦਾ? ਕੀ ਹੁਣ ਚੰਗੇ ਦਿਨ ਆਉਣਗੇ?
ਪੰਜ ਸਾਲਾਂ ਲਈ ਤਾਬੂਤ ਵਿਚ ਦਫ਼ਨ ਕੀਤੇ ਜਾਣਗੇ ਗਰੀਬ,
ਫਿਰ ਉਹ ਕਿੱਲਾਂ ਵੀ ਆਪਣੇ ਹੱਥੀਂ ਲਾਉਣਗੇ।

ਹਾਏ ਏਨਾ ਸੇਕ! ਸ਼ਾਇਦ ਕਿਤੇ ਅੱਗ ਲੱਗੀ ਹੈ!
ਪਰ ਧੂੰਆਂ ਤਾਂ ਕੋਈ ਨਹੀਂ? ਫਿਰ ਕੀ ਬੇਇਨਸਾਫੀ ਹੈ?
ਸਾਡੇ ਅੰਦਰ ਬਲ਼ ਰਹੀਆਂ ਨੇ ਇਨਕਲਾਬ ਦੀਆਂ ਲਾਟਾਂ ਦੋਸਤੋ,
ਬਸ ਇਕ ਚਿਣਗ ਹੀ ਤਾਨਾਸ਼ਾਹਾਂ ਦੀ ਲੰਕਾ ਸਾੜਨ ਵਾਸਤੇ ਕਾਫੀ ਹੈ।
____________________________________

519
Shayari / ਗ਼ਜ਼ਲ,,,
« on: December 04, 2011, 09:48:08 PM »
ਹਰ  ਕਿਸੇ  ਦਾ ਖ਼ਾਬ  ਹੁੰਦੈ,  ਪਿਆਰ   ਪੀਘਾਂ   ਪਾਉਣ  ਦਾ ।
ਮੈਂ   ਕਿਵੇਂ  ਨਾ  ਸੋਚਦਾ  ਫਿਰ,  ਦਿਲ  ਕਿਸੇ   ਸੰਗ  ਲਾਉਣ  ਦਾ ।

ਫੈਸਲਾ ਹੀ  ਕਰ ਲਿਆ , ਤੈਨੂੰ  ਜਦੋਂ  ਅਪਨਾਉਣ  ਦਾ ।
ਹੱਕ  ਹੈ  ਤੈਨੂੰ  ਹਰ  ਤਰ੍ਹਾਂ , ਮੇਰੀ  ਵਫ਼ਾ  ਅਜ਼ਮਾਉਣ  ਦਾ ।

ਇਸ  ਜ਼ਮਾਨੇ  ਦਾ  ਪਤਾ  ਨਈਂ,  ਇਸ਼ਕ  ਸੰਗ  ਕੀ  ਵੈਰ  ਹੈ,
ਹਰ  ਕਦਮ  ਤੇ  ਜ਼ੋਰ  ਲਾਉਂਦੈ,  ਹਰ  ਖੁਸ਼ੀ  ਝਟਕਾਉਣ  ਦਾ ।

ਰੁਖ  ਹਵਾ  ਦਾ ਮੋਡ਼  ਸਕਦੈ  ਹਾਂ  ਅਗਰ  ਤੂੰ  ਮੇਰੇ  ਨਾਲ ਏਂ,
ਸ਼ੌਕ  ਮੈਨੂੰ  ਹੈ  ਬਡ਼ਾ  ਗਲ਼  ਨੇਰ੍ਹੀਆਂ  ਨੂੰ  ਲਾਉਣ  ਦਾ ।

ਜ਼ਿੰਦਗੀ  ਵਿਚ  ਆ  ਹੀ  ਜਾਂਦੇ  ਨੇ  ਅਜਿਹੇ   ਮੋਡ਼  ਵੀ,
ਵਕਤ  ਮਿਲਦੈ  ਆਪਣੇ  ਹਰ  ਜ਼ੁਰਮ  ਤੇ  ਪਛਤਾਉਣ  ਦਾ ।

ਐ  ਜ਼ਮਾਨੇ 1  ਇਹ  ਨਹੀਂ   ਰੁਕਦੇ   ਕਿਸੇ  ਦੇ  ਰੋਕਿਆਂ,
ਆਸ਼ਕਾਂ  ਨੂੰ  ਕਰ  ਨਾ  ਐਵੇਂ,  ਤੂੰ  ਯਤਨ  ਸਮਝਾਉਣ  ਦਾ ।

ਵਕਤ  ਕਰਦਾ  ਜੇ  ਵਫ਼ਾ, ਤਾਂ  ਪਾਂਦੀਆਂ  ਨਾ  ਦੂਰੀਆਂ ,
ਦੋਸਤਾ 1 ਕੁਝ  ਨਈਂ  ਪਤਾ  ਲਗਦਾ  ਬੁਰੇ  ਦਿਨ  ਆਉਣ  ਦਾ ।

ਸਭ  ਗਿਲੇ  ਸ਼ਿਕਵੇ  ਭੁਲਾ  ਕੇ ,  ਭੇਜਦਾ  ਤੂੰ  ਖ਼ਤ  ਅਗਰ ,
ਮੈਂ  ਵੀ  ਹੀਲਾ  ਕਰ  ਹੀ  ਲੈਣਾ  ਸੀ  ਤੇਰੇ  ਤਕ  ਆਉਣ  ਦਾ ।

ਬੈਠ  ਮੇਰੇ  ਕੋਲ, ਗੱਲਾਂ  ਕਰ  ਜ਼ਰਾ  ਦਿਲ  ਖੋਲ੍ਹ  ਕੇ,
ਵਕਤ ਨੇ   ਦਿੱਤੈ  ਅਸਾਨੂੰ   ਫਿਰ  ਸਮਾਂ  ਮੁਸਕਾਉਣ  ਦਾ ।

ਨਾਮ  ਤੇਰੇ  ਮੈਂ  ਹੈ  ਕੀਤੀ  ਇਹ  ਗ਼ਜ਼ਲ , ਮਨਜ਼ੂਰ  ਕਰ ,
ਸ਼ੁਕਰੀਆ 1 ਤੇਰਾ  ਮੇਰੇ  ਤੋਂ  ਕੁਝ  ਨਾ  ਕੁਝ  ਲਿਖਵਾਉਣ  ਦਾ ।

ਕਰ   ਲਿਆ  ਕਰ  ਦਿਲ-ਲਗੀ  ਬੇਸ਼ੱਕ  ਤੂੰ  ਮਹਿਰਮ  ਨਾਲ  ਵੀ,
ਸ਼ੌਕ  ਹੈ  ਤੈਨੂੰ  ਜੇ  ਉਸਨੂੰ   ਬੇਵਜ੍ਹਾ  ਤਡ਼ਫਾਉਣ  ਦਾ ।
______________________________

520
Shayari / ਚਿਰਾਗ
« on: December 04, 2011, 10:42:08 AM »
ਮੈ ਜਿਨ੍ਹਾ ਲਈ ਨੀਰ ਹੋ ਗਿਆ ਸਾਂ,
ਉਹਨਾ ਮੇਰੇ ਪਥਰਾ ਚੁੱਕੇ ਵਹਿਣਾ ਨੁੰ ਅਪਨਾ ਲਿਆ।
ਮੈ ਜਿਨ੍ਹਾ ਲਈ ਜਜਬਾਤ ਬਣਿਆਂ ਸਾਂ,
ਉਹਨਾ ਮੈਨੂੰ ਓਪਰਾ ਜਿਹਾ ਖਿਆਲ ਸਮਝ ਲਿਆ।
ਮੈ ਜਿਨ੍ਹਾ ਲਈ ਪਿਆਰ ਹੋ ਗਿਆ ਸਾਂ,
ਉਹਨਾਂ ਮੈਨੂੰ ਦੋ-ਚਿਤੀ ਵਿਚ ਗਵਾ ਲਿਆ।
ਤੇ ਮੈ,
ਜਿਨ੍ਹਾ ਲਈ ਕੁਝ ਵੀ ਨਾ ਬਣ ਸਕਿਆ,
ਉਹਨਾ ਦੇ ਦਿਲ ਦਰਗਾਹ ਅੰਦਰ,
ਇਕ ਚਿਰਾਗ ਮੇਰੇ ਲਈ ਬਲਦਾ ਏ।

ਕਿਨਾ ਅਜੀਬ ਲਗਦਾ ਏ,
ਕਿਸੇ ਲਈ ਸਭ ਕੁਝ ਬਣ ਜਾਂਣਾਂ ਤੇ,
ਇਕੱਲੇ ਰਹਿ ਜਾਣਾ,
ਕਿਸੇ ਲਈ ਕੁਝ ਵੀ ਨਾ ਬਣ ਸਕਣਾ ਤੇ,
ਸਜੇ ਰਹਿਣਾ ਫੁੱਲਾਂ ਵਾਂਗੂੰ ਉਸ ਦੇ ਬਗੀਚੇ ਵਿੱਚ।

ਕਾਸ਼ ! ਕੇ ਮੈ ਉਹ ਚਿਰਾਗ ਬਣ ਜਾਂਦਾ,
ਜੋ ਮੇਰੇ ਚਾਹੁਣ ਵਾਲਿਆਂ ਦੇ ਦਿਲਾਂ ਦੀ ਦਹਿਲੀਜ ਤੇ ਬਲਦੈ,
ਜਿਨ੍ਹਾਂ ਲਈ ਮੈ ਕੁਝ ਵੀ ਨਾ ਬਣ ਸਕਿਆ
_____________________

Pages: 1 ... 21 22 23 24 25 [26] 27 28 29 30 31 ... 40