June 25, 2024, 03:18:33 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 10 11 12 13 14 [15] 16 17 18 19 20 ... 40
281
ਸੁਣ ਲੈ ਗੱਲ ਡਰਾਇਵਰ ਵੀਰਾ,
ਤੇਰੇ ਸਿਰ ਤੇ ਸੋਹਣਾ ਚੀਰਾ,
ਕਾਹਨੂੰ ਝਾਕੇਂ ਟੀਰਾ ਟੀਰਾ,ਮੁੱਛ ਨੂੰ ਵੱਟ ਚੜ੍ਹਾਇਆ ਏ,
ਕਿਉਂ ਤੂੰ ਕੁੜੀ ਦੇਖ ਕੇ ਲੱਚਰ ਗਾਣਾ ਬੱਸ ਵਿੱਚ ਲਾਇਆ ਏ…..।

ਕੁੜੀਆਂ ਪੜ੍ਹਨ ਲਿਖਣ ਵੀ ਜਾਣਾ,
ਹੁਣ ਨਾ ਰਿਹਾ ਰਿਵਾਜ ਪੁਰਾਣਾ,
ਬਹਿ ਜਾਣ ਮੰਨ ਕੇ ਰੱਬ ਦਾ ਭਾਣਾ,ਜਦ ਤੂੰ ਡੈੱਕ ਵਜਾਇਆ ਏ,
ਕਿਉਂ ਤੂੰ ਕੁੜੀ ਦੇਖ ਕੇ ਲੱਚਰ ਗਾਣਾ ਬੱਸ ਵਿੱਚ ਲਾਇਆ ਏ…..।

ਤੇਰੇ ਘਰ ਵੀ ਧੀਆਂ ਭੈਣਾਂ,
ਬੱਸ ਵਿੱਚ ਉਹਨਾ ਵੀ ਹੈ ਬਹਿਣਾ,
ਇੱਜ਼ਤ ਹੈ ਕੁੜੀਆਂ ਦਾ ਗਹਿਣਾ,ਫਿਰਦੈਂ ਤੂੰ ਹਲਕਾਇਆ ਏ,
ਕਿਉਂ ਤੂੰ ਕੁੜੀ ਦੇਖ ਕੇ ਲੱਚਰ ਗਾਣਾ ਬੱਸ ਵਿੱਚ ਲਾਇਆ ਏ…..।

ਕੋਈ ਹਸਪਤਾਲ ਨੂੰ ਜਾਵੇ,
ਮੁੜਿਆ ਕੋਈ ਮਰਗ ਤੋਂ ਆਵੇ,
ਥੋਡੇ ਲਈ ਖਸਮਾਂ ਨੂੰ ਖਾਵੇ,ਤੂੰ ਡਾਢਾ ਸ਼ੋਰ ਮਚਾਇਆ ਏ,
ਕਿਉਂ ਤੂੰ ਕੁੜੀ ਦੇਖ ਕੇ ਲੱਚਰ ਗਾਣਾ ਬੱਸ ਵਿੱਚ ਲਾਇਆ ਏ…..।

ਬਹੁਤੇ ਮੂੰਹ ਨੀਵਾਂ ਕਰ ਬਹਿੰਦੇ,
ਦਿਲ ਵਿੱਚ ਬੁਰਾ ਭਲਾ ਵੀ ਕਹਿੰਦੇ,
ਖੌਰੇ ਕੀਕਣ ਸਭ ਕੁਝ ਸਹਿੰਦੇ,ਸਾਨੂੰ ਭੇਤ ਨਾ ਆਇਆ ਏ,
ਕਿਉਂ ਤੂੰ ਕੁੜੀ ਦੇਖ ਕੇ ਲੱਚਰ ਗਾਣਾ ਬੱਸ ਵਿੱਚ ਲਾਇਆ ਏ…..।

ਛੱਡ ਦੇ ਏਸ ਤਰਾਂ ਤੂੰ ਕਰਨਾ,
ਲੋਕਾਂ ਬਹੁਤੀ ਦੇਰ ਨੀ ਜਰਨਾ,
ਗੋਡਾ ਧੌਣ ਤੇਰੀ ਤੇ ਧਰਨਾ, ਜੇ ਨਾ ਮਨ ਸਮਝਾਇਆ ਏ,
ਕਿਉਂ ਤੂੰ ਕੁੜੀ ਦੇਖ ਕੇ ਲੱਚਰ ਗਾਣਾ ਬੱਸ ਵਿੱਚ ਲਾਇਆ ਏ…..।
___________________________________

282
Shayari / ਗ਼ਜ਼ਲ,,,
« on: January 26, 2012, 02:00:08 AM »
ਆਖ  ਦਿਓ  ਸਾਗਰ ਨੂੰ  ਹੁਣ  ਮਾਰੇ ਨਾ ਹਾਕਾਂ  ਨਦੀਆਂ ਨੂੰ
ਰੁਕਣਾ ਮੁਸ਼ਕਿਲ ਹੋ ਜਾਂਦਾ ਹੈ ਪਿਆਰਾਂ ਦੇ ਵਿੱਚ ਵਗੀਆਂ ਨੂੰ।

ਜਾਗ ਪਵੇ ਜੇਕਰ ਸੀਨੇ ਵਿੱਚ ਚਿਣਗ ਕਿਸੇ ਦੇ ਪਿਆਰਾਂ  ਦੀ
ਕਿਹੜਾ ਕੱਚਿਆਂ  ਉੱਤੇ  ਤਰਨੋ  ਰੋਕੇ  ਝੱਲੀਆਂ  ਕੁੜੀਆਂ ਨੂੰ।

ਮਹਿਕਾਂ ਹਾਸੇ ਤੇ ਮੁਸਕਾਨਾਂ ਜੇ ਆਪਣੇ ਘਰ ਚਾਹੁੰਦੇ ਹੋ
ਨਾ ਮਾਰੋ ਕੁੱਖਾਂ ਵਿੱਚ ਲੋਕੋ  ਕੁੜੀਆਂ ਕੋਮਲ ਕਲੀਆਂ ਨੂੰ।

ਸੁੱਖ ਦੇਕੇ ਦੁੱਖ ਝੋਲੀ ਪਾਉਣੇ ਇਹ ਇਹਨਾਂ ਦੀ ਫਿਤਰਤ ਹੈ
ਚੰਗੀ ਕਿਸਮਤ ਦੇਈਂ ਰੱਬਾ  ਕੁੜੀਆਂ ਕਿਸਮਤ ਪੁੜੀਆਂ ਨੂੰ।

ਦੂਰ ਕਿਤੇ ਰੁੱਸ ਕੇ ਤੁਰ ਗਈਆਂ ਜਾਂ ਜ਼ਹਿਰਾਂ ਪੀ ਮਰ ਗਈਆਂ
ਹਾੜਾ  ਲੋਕੋ  ਮੋੜ  ਲਿਆਵੋ  ਦੇਸ਼ ਮੇਰੇ  ਦੀਆਂ  ਚਿੜੀਆਂ ਨੂੰ।

ਕਰਮ ਧਰਮ ਦੀ ਗੱਲ ਨਾ ਜਾਣੇ ਅਕਲ ਲਤੀਫ਼ ਕਹਾਵੇਂ ਤੂੰ
ਬਿਨ ਨੇਕੀ ਦੇ ਖੂਹ ਵਿੱਚ ਪਾ ਦੇ ਕੁਲ ਜਮਾਤਾਂ ਪੜ੍ਹੀਆਂ ਨੂੰ।

ਗੀਤ  ਪੁਜਾਰੀ  ਸਾਜ਼  ਸੁਰਾਂ   ਦਾ  ਸੱਚੇ  ਸੁੱਚੇ  ਰਾਗਾਂ  ਦਾ
ਸਹਿਜ ਸੰਗੀਤ ਪਿਆਰ ਖੁਦਾ ਹੈ ਗੀਤ ਕਹੇ ਇਹ ਦੁਨੀਆਂ ਨੂੰ।
________________________________

283
ਘਰ ਪੰਡਤਾਂ ਦੇ ਪੱਤਰੀ ਵਿਖਾ ਕੇ ਵੇਖ੍ਲੀ,
ਵਾਹ ਜਿਥੋਂ ਤੱਕ ਲੱਗੀ ਆਪਾਂ ਲਾ ਕੇ ਵੇਖ੍ਲੀ,
ਮਰ ਮਰ ਯਾਰੋ ਨਿੱਤ ਦਿਨ ਕੱਟਦੇ,
ਭਾਵੇਂ ਲੱਖ ਬਦਲੀਆਂ ਸਰਕਾਰਾਂ,
ਪਰ ਬਦਲੇ ਨਾ ਦਿਨ ਜੱਟ ਦੇ।

ਅਸੀਂ ਕਰਕੇ ਕਮਾਈਆਂ ਜਗਾਏ ਭਾਗ ਜਿਹਨਾ ਦੇ ਸੁੱਤੇ,
ਆ ਕੇ ਓਹੀ ਹੁਕਮ ਚਲਾਉਣ ਸਾਡੇ ਉੱਤੇ,
ਸਾਡੀਆਂ ਜੜ੍ਹਾਂ ਨੂੰ ਨਿੱਤ ਰਹਿਣ ਪੱਟਦੇ,
ਭਾਵੇਂ ਲੱਖ ਬਦਲੀਆਂ...

ਕਿੰਨੀਆਂ ਹੀ ਬਜ਼ੁਰਗਾਂ ਦੀਆਂ ਲੰਘੀਆਂ ਨੇ ਪੀੜੀਆਂ 
ਪਰ ਸਾਡੇ ਸਿਰਾਂ ਉੱਤੇ ਯਾਰੋ ਕਰਜੇ ਦੀਆਂ ਪੀਰੀਆਂ,
ਜਿਉਣ ਜੋਗੇ ਛੱਡੇ ਨਾਈਓ ਯਾਰੋ ਇਸ ਸੱਟ ਨੇ
ਭਾਵੇਂ ਲੱਖ ਬਦਲੀਆਂ...

ਬੱਸ ਇਕ ਤੇਰੀ ਓਟ ਸਾਨੂੰ ਹੁਣ ਵਾਜਾਂ ਵਾਲਿਆ,
ਸਾਨੂੰ ਤੇ ਨਿੱਤ ਦਿਆਂ ਹੋਉਕਿਆਂ ਨੇ ਖਾ ਲਿਆ,
ਰੁਲ੍ਹੇ  ਯਾਰੋ ਨਿੱਤ ਜਿੰਮੀਦਾਰ ਵੱਟ ਤੇ,
ਭਾਵੇਂ ਲੱਖ ਬਦਲੀਆਂ...॥
_____________

284
Shayari / ਅੰਦਾਜ਼,,,
« on: January 22, 2012, 05:41:03 AM »
ਜ੍ਹਿਨੇ ਕਲ ਦਿਲ ਦੁਖਾਇਆ ਸੀ ਉਹੀ ਅਜ ਸਾਰ ਹੈ ਪੁੱਛਦਾ
ਬੜੇ ਅੰਦਾਜ਼ ਨਾ ਪੁੱਛੇ ਕਿ ਦਿਲ ਕਿੰਨਾਂ ਕੁ ਹੈ ਦੁਖਦਾ
ਇਹ ਕਿੰਨੇ ਸਹਿ  ਲਏ ਨੇ ਮੈਂ ਤੇ ਕਿੰਨੇ ਨੇ  ਅਜੇ ਬਾਕੀ
ਮਿਰੇ ਦਰਦਾਂ ਦਾ ਮੇਰੇ ਤੋਂ ਅਜੇ ਤਕ ਜੋੜ ਨਾ ਮੁਕਦਾ
ਸਮਾਂ ਹੈ ਬਖਸ਼ਦਾ ਕਿਸ ਨੂੰ ਸਮੇਂ ਨਾ ਸਭ ਬਦਲਦਾ ਹੈ
ਉਨੂੰ ਇਹ ਤੋੜ ਹੈ ਦਿੰਦਾ ਜੋ ਇਸ ਅੱਗੇ ਨਹੀਂ ਝੁਕਦਾ
ਪਰਾਂ ਨੂੰ ਤੋਲ  ਕੇ ਵੇਖੋ  ਹੈ ਕਿੰਨਾਂ ਜ਼ੋਰ ਏਨਾਂ ਵਿਚ
ਜ੍ਹਿਦੇ ਹੈ ਜ਼ੋਰ ਖੰਭਾਂ ਵਿਚ ਉਹੀ ਅੰਬਰ ਤੇ ਹੈ ਉਡਦਾ
ਦਿਲਾ ਨਾ ਕਰ ਕੋਈ ਵਾਅਦਾ ਨਿਵਾਣਾਂ ਜੋ ਨਹੀਂ ਮੁਮਕਿਨ
ਬੜਾ ਹੀ ਦਰਦ ਹੁੰਦਾ ਹੈ ਜਦੋਂ ਵਾਅਦਾ ਕੋਈ ਟੁਟਦਾ
ਜਦੋਂ ਵੀ ਮੈ ਤੱਕਿਆ ਹੈ ਹੁੰਦਾ ਜ਼ੁਲਮ ਲੋਕਾਂ ਤੇ
ਉ੍ਹਦਂੋ ਇਹਦੇ ਵੀ ਸੀਨੇ ਵਿਚ ਕੋਈ ਖੰਜਰ ਹੈ ਆ ਚੁਭਦਾ
______________________________

285
Pics / ਆਏਓ ਵਈ ਸਾਰੇ,,,
« on: January 22, 2012, 05:24:06 AM »
.

286
Shayari / ਖੰਜਰ,,,
« on: January 22, 2012, 05:15:19 AM »
ਖਤਰੇ ਬੜੇ  ਨੇ ਮੋਰਚੇ  ਬੰਕਰ ਬਣਾ ਲਈਏ
ਅਪਣੀ ਹਿਫਾਜਤ ਲਈ ਕੋਈ ਖੰਜਰ ਬਣਾ ਲਈਏ
ਮਿਲਣਾ ਨਹੀਂ ਸਕੂਨ ਹੁਣ ਪੂਜਾ ਸਥਾਨਾਂ ਤੇ
ਜਿਹਨ ਵਿਚ  ਹੀ ਆਪਣੇ ਮੰਦਿਰ ਬਣਾ ਲਈਏ
ਹੋਰ ਕਿਧਰੇ  ਜੇ ਨਹੀਂ ਜਾਣਾ ਕਿਤੇ ਅਸੀਂ
ਘਰ ਨੂੰ  ਹੀ ਦਿਲਕਸ਼ ਜਿਹਾ ਮੰਜ਼ਰ ਬਣਾ ਲਈਏ
ਖਿੜਨੇ ਨਹੀਂ ਏਥੇ ਕੋਈ ਗੁਲਜ਼ਾਰ ਨਾ ਸਹੀ
ਦਿਲ ਦੀ ਧਰਤ  ਨੂੰ ਕਾਸਤੋਂ ਬੰਜਰ ਬਣਾ ਲਈਏ
ਦਿੱਤੀ ਨਾ ਪੇਸ਼  ਜਾਣ ਜਦੋਂ ਕਾਲੇ ਹਨੇਰਿਆਂ
ਜਗਦੀ ਜੋਤ ਇਕ ਆਪਣੇ ਮਨਾ ਅੰਦਰ ਬਣਾ ਲਈਏ
____________________________

287
Shayari / ਵਿਧਾਨ ਸਭਾ ਦੀ ਆਈ ਚੋਣ,,,
« on: January 22, 2012, 04:41:12 AM »
ਵਿਧਾਨ ਸਭਾ ਦੀ ਆਈ ਚੋਣ।
ਸਭ ਆਪੋ-ਆਪਣੇ ਢੋਲ ਵਜਾਉਣ।   
       
ਇੱਕ-ਦੂਜੇ ‘ਤੇ ਲਾ ਕੇ ਚੋਟਾਂ,
ਮੰਗਦੇ ਫਿਰਦੇ ਨੇ ਇਹ ਵੋਟਾਂ,
ਹੱਥ ਜੋੜ ਕੇ ਸਭ ਦੇ ਅੱਗੇ ਕਰ-ਕਰ ਵੇਖੋ ਨੀਵੀਂ ਧੌਣ।
ਵਿਧਾਨ ਸਭਾ ਦੀ ਆਈ ਚੋਣ………………।

ਉਹ ਕਾਹਦੇ ਨੇ ਧਰਮੀ ਬੰਦੇ,
ਉਹ ਕਾਹਦੇ ਨੇ ਕਰਮੀ ਬੰਦੇ,
ਜੋ ਆਪਣਾ ਮਤਲਬ ਕੱਢਣ ਖਾਤਿਰ ਏਧਰ-ਓਧਰ ਦਲ ਬਦਲਾਉਣ।
ਸ਼੍ਰੋਮਣੀ ਕਮੇਟੀ ਦੀ ਆਈ ਚੋਣ………………।

ਕਈਆਂ ਕਾਗਜ਼ ਵਾਪਿਸ ਲੈ ਲਏ,
ਕਈ ਹੋਰਾਂ ਦੀ ਬੇੜੀ ਬਹਿ ਗਏ
ਸਮਝ ਨਾ ਆਵੇ ਕੌਣ ਸੱਚਾ ਹੈ? ਐਸਾ ਗੱਲਾਂ ਵਿੱਚ ਭਰਮਾਉਣ
ਵਿਧਾਨ ਸਭਾ ਦੀ ਆਈ ਚੋਣ………………।

ਹੁਣ ਭੁੱਲੇ ਵੋਟਰ ਚੇਤੇ ਆਏ
ਪਿੰਡ ਵਿੱਚ ਸੌ-ਸੌ ਗੇੜੇ ਲਾਏ
ਆਪੋ-ਆਪਣਾ ਜੱਥਾ ਲੈ ਕੇ ਰੁੱਸਿਆਂ ਤਾਂਈ ਪਏ ਮਨਾਉਣ
ਵਿਧਾਨ ਸਭਾ ਦੀ ਆਈ ਚੋਣ………………।

ਹਰ ਕੋਈ ਆਖੇ ਇੱਕੋ ਗੱਲ
ਹੈ ਸਾਰਾ ਹਲਕਾ ਮੇਰੇ ਵੱਲ
ਇਹ ਤਾਂ ਹੁਣ ਦੱਸਣਗੀਆਂ ਵੋਟਾਂ,ਕੌਣ ਹਾਰੂ ਤੇ ਜਿੱਤੂ ਕੌਣ
ਵਿਧਾਨ ਸਭਾ ਦੀ ਆਈ ਚੋਣ………………।

 

ਵਿਧਾਨ ਸਭਾ ਦੀ ਆਈ ਚੋਣ।
ਸਭ ਆਪੋ-ਆਪਣੇ ਢੋਲ ਵਜਾਉਣ।         
___________________

288
Shayari / ਦੁਨੀਆਂ ਸੁਰਗ ਬਣਾਈ ਜਾ,,,
« on: January 22, 2012, 03:51:18 AM »
ਬੰਦਿਆ ਤੇਰੀ ਸੋਹਣੀ ਧਰਤੀ, ਤੇਰਾ ਰੈਣ ਬਸੇਰਾ ਹੈ ।
ਤੇਰਾ ਜੱਗ ਜਹਾਨ ਚੌਗਿਰਦਾ, ਤੇਰਾ ਚਾਰ ਚੁਫੇਰਾ ਹੈ ।
ਹਰ ਥਾਂ ਏਥੇ ਅਮਨ ਸ਼ਾਂਤੀ, ਪਿਆਰ ਦੇ ਫੁੱਲ ਖਿੜਾਈ ਜਾ ।
ਵੰਡ ਕੇ ਖੁਸ਼ੀਆਂ ਖੇੜੇ ਸਭ ਨੂੰ, ਦੁਨੀਆਂ ਸੁਰਗ ਬਣਾਈ ਜਾ ।

ਲੱਖ ਅਕਾਸ਼ ਪਤਾਲਾਂ ਅੰਦਰ, ਕਿਣਕੇ ਮਾਤ੍ਰ ਤੇਰੀ ਧਰਤੀ ।
ਇਸ ਧਰਤੀ ਤੇ ਜ਼ੱਰੇ ਵਾਂਗੂੰ, ਕਿੰਨੀ ਤੁੱਛ ਏ ਤੇਰੀ ਹਸਤੀ ।
ਏਹੋ ਜਾਣ ਸਚਾਈ ਫਿਰ ਵੀ, ਬਹੁਤਾ ਨਾ ਅਫਰਾਈ ਜਾ ।
ਨੇਕੀ ਪ੍ਰੇਮ ਹਲੀਮੀ ਲੈ ਕੇ, ਦੁਨੀਆਂ ਸੁਰਗ ਬਣਾਈ ਜਾ ।

ਅੱਵਲ ਅੱਲਾ ਨੂਰ ਉਪਾਇਆ, ਸਾਰੇ ਇੱਕੋ ਨੂਰ ਸਿਤਾਰੇ ।
ਉੱਤਰ ਦੱਖਣ ਪੂਰਬ ਪੱਛਮ, ਇੱਕ ਹੀ ਗੋਰੇ ਕਾਲੇ ਸਾਰੇ ।
ਅਰਸ਼ੀ ਪੀਂਘ ਦੇ ਰੰਗਾਂ ਵਾਂਗੂੰ, ਸਾਂਝਾ ਸੁਹਜ ਸਜਾਈ ਜਾ ।
ਇਕੋ ਰੰਗ ਸਮੋ ਕੇ ਸਭ ਨੂੰ, ਦੁਨੀਆਂ ਸੁਰਗ ਬਣਾਈ ਜਾ ।

ਸਾੜ ਫੂਕ ਤੇ ਜੰਗਾਂ ਯੁੱਧਾਂ, ਮਾਰ ਮਰਾਈਆ ਚਾਰ ਚੁਫੇਰੇ ।
ਡਰ ਸਹਿਮ ਤੇ ਭੁੱਖ ਲਾਚਾਰੀ, ਹੁੰਦੇ ਮਾਨਵ ਘਾਣ ਬਥੇਰੇ ।
ਦੁੱਖ ਮੁਸੀਬਤ ਰਗੜੇ ਝਗੜੇ, ਸਭ ਦੀ ਅਲਖ ਮੁਕਾਈ ਜਾ ।
ਛੱਡ ਕੇ ਹੈਂਕੜ ਸਾੜਾ ਲਾਲਚ, ਦੁਨੀਆਂ ਸੁਰਗ ਬਣਾਈ ਜਾ ।
________________________________

289
Lok Virsa Pehchaan / ਇਹ ਹੈ ਪੰਜਾਬ ਸਾਡਾ,,,
« on: January 22, 2012, 03:37:04 AM »
ਇਹ ਹੈ ਪੰਜਾਬ ਸਾਡਾ, ਇਹ ਹੈ ਸ਼ਬਾਬ ਸਾਡਾ ।
ਫੁੱਲਾਂ 'ਚੋਂ ਫੁੱਲ ਸੋਹਣਾ, ਇਹ ਹੈ ਗੁਲਾਬ ਸਾਡਾ ।

ਇਸ ਦੇ ਹੁਸੀਨ ਜਲਵੇ, ਜੰਨੱਤ ਨੂੰ ਮਾਤ ਪਾਇਆ,
ਹੂਰਾਂ ਦੀ ਅੱਖ ਅੰਦਰ, ਇਹ ਹੈ ਖੁਆਬ ਸਾਡਾ ।

ਮਰਨਾ ਹੈ ਏਸ ਖਾਤਰ, ਜੀਣਾ ਹੈ ਏਸ ਖਾਤਰ ,
ਸਾਹਾਂ ਦੀ ਸਾਂਝ ਦਾ ਹੈ, ਸਾਂਝਾ ਜਵਾਬ ਸਾਡਾ ।

ਇਸ ਦੇ ਨਰੋਏ ਜ਼ਜਬੇ, ਸਿਰਜੀ ਹੈ ਸ਼ਹਿਨਸ਼ਾਹੀ ,
ਦੁਨੀਆਂ ਨੇ ਮੰਨਿਆ ਹੈ, ਅਦਬੋ ਆਦਾਬ ਸਾਡਾ ।

ਯੁਗਾਂ ਤੋਂ ਜੀ ਰਹੇ ਹਾਂ, ਇਕ ਦੂਸਰੇ ਦੀ ਖਾਤਰ ,
ਸਿਦਕਾਂ ਦੀ ਆਸ਼ਕੀ ਦਾ, ਇਹ ਹੈ ਹਿਸਾਬ ਸਾਡਾ ।

ਝੱਖੜ ਨੂੰ ਦੇਖ ਪਿੱਛੇ, ਹਰਗਿਜ਼ ਨਾ ਪੈਰ ਧਰੀਏ ,
ਭਾਵੇਂ ਸੌ ਬਾਰ ਸਾਨੂੰ, ਪਰਖੇ 'ਚਨਾਬ' ਸਾਡਾ ।

ਤੇਗਾਂ ਦੀ ਛਾਂਉਂ ਥੱਲੇ, ਪਲ ਕੇ ਜੁਆਨ ਹੋਏ ,
ਫਾਂਸੀ ਦੇ ਰੱਸਿਆਂ ਤੇ, ਹੋਇਆ ਹਿਸਾਬ ਸਾਡਾ ।

ਮਾਣਸ ਦੀ ਜਾਤ ਇਕੋ, ਇਕੋ ਤਾਸੀਰ ਸਾਡੀ ,
ਇਕੋ ਹੈ ਗੀਤ ਸਾਡਾ, ਇਕੋ 'ਰਬਾਬ' ਸਾਡਾ ।

ਪੰਜ-ਆਬ ਦੇ ਪਿਆਸੇ ਇਹ ਆਖਦੇ ਹਾਂ ਯਾਰੋ ,
ਸਤਲੁਜ ਬਿਆਸ ਰਾਵੀ ਜਿਹਲਮ ਚਨਾਬ ਸਾਡਾ ।

ਸਾਡੇ ਤਾਂ ਸੁਰਗ ਨੂੰ ਹੈ, ਲੱਗੀ ਨਜ਼ਰ ਕਿਸੇ ਦੀ ,
ਤਾਂਹੀਓਂ ਏ ਹਾਲ ਹੋਇਆ, ਏਹੋ ਜਨਾਬ ਸਾਡਾ ।
_________________________

290
Lok Virsa Pehchaan / ਤਸਵੀਰ ਪੰਜਾਬ ਦੀ,,,
« on: January 22, 2012, 02:39:42 AM »
ਨਸ਼ਿਆਂ ਦਾ ਦਰਿਆ ਮਿੱਤਰੋ ਘਰ ਘਰ ਵਿੱਚ ਵਾੜ ਦਿੱਤਾ
ਬੇ ਹਿਸਾਬਾ ਕੱਰਜਾ ਇੱਹਨਾ ਸਾਡੇ ਸਿਰ ਤੇ ਚਾੜ  ਦਿੱਤਾ
ਸੁੱਣੋ ਸੁਣਾਵਾ ਥੋਨੂੰ ਗਾਥਾ ਵੀਰ ਪੰਜਾਬ ਦੀ
ਆਹ ਚੋਹ ਸਾਲਾ ਵਿੱਚ ਵਿੱਗੜੀ ਗਈ ਤਸਵੀਰ ਪੰਜਾਬ ਦੀ

ਪੁਲਿਸ ਤੋ ਡੰਡੇ ਖਾਂਦੀਆਂ ਮੈ ਮੁਟਿਆਰਾਂ ਤੱਕੀਆਂ  ਨੇ
ਵਿੱਚ ਚੌਰਾਹੇ ਲੈਹਦੀਆਂ ਮੈ ਦਸਤਾਰਾ  ਤੱਕੀਆਂ  ਨੇ
ਸਰੇਆਮ ਕੁੱਟ ਹੁੰਦੀ ਏ ਅੱਜ ਹੀਰ ਪੰਜਾਬ ਦੀ
ਆਹ ਚੋਹ ਸਾਲਾ ਵਿੱਚ ਵਿੱਗੜੀ ਗਈ ਤਸਵੀਰ ਪੰਜਾਬ ਦੀ

ਹੱਕ ਮੰਗਣ ਜਾਈਏ ਤਾ ਡੰਡਾ ਵੱਰਦਾ ਜਾਲਮ ਦਾ
ਲੁੱਟ ਲਿੱਆ ਪੰਜਾਬ ਨਹੀ ਢਿੱਡ ਭੱਰਦਾ ਜਾਲਮ ਦਾ
ਕਰ ਦਿੱਤੀ  ਇਹਨਾ ਇੱਜਤ ਲੀਰੋ ਲੀਰ ਪੰਜਾਬ ਦੀ
ਆਹ ਚੋਹ ਸਾਲਾ ਵਿੱਚ ਵਿੱਗੜੀ ਗਈ ਤਸਵੀਰ ਪੰਜਾਬ ਦੀ

ਪੰਜਾਬ ਵਿੱਚ ਖੁੱਸ਼ਹਾਲੀ ਦੀਆਂ ਇਹ ਫੋਕੀਆ ਬੱੜਕਾ ਨੂੰ
ਆਪਣਾ ਦੱਸਣ ਬਣਾਈਆਂ ਇਹ ਸੈਟਰ ਦੀਆ ਸੱੜਕਾ ਨੂੰ
ਨੱਸ਼ਿਆ ਦੀ ਆਦੀ ਕਰਤੀ ਮੰਡੀਰ ਪੰਜਾਬ ਦੀ
ਆਹ ਚੋਹ ਸਾਲਾ ਵਿੱਚ ਵਿੱਗੜੀ ਗਈ ਤਸਵੀਰ ਪੰਜਾਬ ਦੀ

ਦਿੱਲ ਵਿੱਚ ਦੱਰਦ ਨਹੀ ਪੰਥ ਲਈ ਨੇ ਗੱਲਾ ਕਹਿਣਦੀਆ
ਸੱਭ ਚਾਲਾਂ ਨੇ ਫੇਰ ਦੁਬਾਰਾ ਕੁੱਰਸੀ ਤੇ ਬਹਿਣ ਦੀਆ
ਕਰ ਦੇਣਗੇ ਰੱਲਕੇ ਇੱਕ ਦਿਨ ਇਹ ਅਖੀਰ ਪੰਜਾਬ ਦੀ
ਆਹ ਚੋਹ ਸਾਲਾ ਵਿੱਚ ਵਿੱਗੜੀ ਗਈ ਤਸਵੀਰ ਪੰਜਾਬ ਦੀ

ਹੁੱਣ ਮੌਕਾ ਤੁਸੀ ਲੈ ਆਵੋ ਕੋਈ ਸੋਚ ਪੱਵਿਤਰ ਨੂੰ
ਵੋਟ ਪਾਇਓ ਪੰਜਾਬ ਮੇਰੇ ਦੇ ਕਿਸੇ ਸੱਚੇ ਮਿੱਤਰ ਨੂੰ
ਥੋਡੇ ਹੱਥ ਹੈ ਲੋਕੋ ਹੁਣ ਤੱਕਦੀਰ ਪੰਜਾਬ ਦੀ
ਆਹ ਚੋਹ ਸਾਲਾ ਵਿੱਚ ਵਿੱਗੜੀ ਗਈ ਤਸਵੀਰ ਪੰਜਾਬ ਦੀ
________________________________

291
Shayari / ਜਦ ਤੱਕ ਉਸ ਕੋਲ ਮਾਲ ਰਿਹਾ,,,
« on: January 22, 2012, 02:10:07 AM »
ਜਦ  ਤੱਕ  ਉਸ  ਕੋਲ  ਮਾਲ  ਰਿਹਾ
ਸਾਰਾ ਸ਼ਹਿਰ ਹੀ ਉਹਦੇ  ਨਾਲ ਰਿਹਾ
ਜਦ ਲੋੜ ਪੈਣ ‘ਤੇ  ਉਸ ਮਦਦ ਮੰਗੀ
ਤਦ ਹਰ ਕੋਈ  ਉਸ ਨੂੰ ਟਾਲ ਗਿਆ
ਕੋਈ  ਆਖੇ  ਮੈਂ  ਮਜ਼ਬੂਰ   ਹਾਂ
ਕੋਈ   ਆਖੇ   ਮੈਂ  ਤਾਂ   ਦੂਰ  ਹਾਂ
ਕੋਈ  ਆਖੇ  ਮੈਂ  ਤਾਂ  ਕਰਜ਼ੇ   ਥੱਲੇ
ਪਹਿਲਾਂ    ਤੋਂ    ਹੀ    ਚੂਰ   ਹਾਂ
ਹੁਣ ਕੋਈ ਨਾ  ਉਹਨੂੰ ਆਪਣਾ  ਲੱਭੇ
ਉਹ ਦਰ-ਦਰ  ਸਭ ਨੂੰ ਭਾਲ  ਰਿਹਾ
ਜਦ  ਤੱਕ  ਉਸ  ਕੋਲ…………

ਜੋ  ਸਭ ਨੂੰ ਖਵਾਉਂਦਾ  ਪਿਊਂਦਾ ਸੀ
ਜੋ  ਸਭ ਦਾ ਯਾਰ  ਅਖਵਾਉਂਦਾ ਸੀ
ਜੋ  ਸਭ  ਨੂੰ   ਚੰਗਾ   ਲਗਦਾ  ਸੀ
ਜੋ  ਹੱਸਦਾ  ਅਤੇ   ਹਸਾਉਂਦਾ  ਸੀ
ਅੱਜ ਵਕਤ  ਪੈਣ ਦੀਆਂ ਮਾਰਾਂ ਨਾਲ
ਉਹ ਹੰਝੂਆਂ ਦੇ  ਦੀਵੇ  ਬਾਲ ਰਿਹਾ
ਜਦ  ਤੱਕ  ਉਸ  ਕੋਲ…………

ਜੋ ਘਰ ਉਹਦੇ ਨਿੱਤ ਆਉਂਦੇ ਸੀ
ਖਾ-ਪੀ ਕੇ ਐਸ਼   ਉਡਾਉਂਦੇ   ਸੀ
ਜੋ ਉਹਦੇ   ਖ਼ਰਚੇ   ‘ਤੇ   ਸੱਜਣੋ
ਹਰ ਰੋਜ਼ ਹੀ ਜਸ਼ਨ ਮਨਾਉਂਦੇ ਸੀ
ਅੱਜ ਉਹਨਾਂ ਯਾਰਾਂ ਬੇਲੀਆਂ ਹੀ
ਵੇਖੋ  ਉਸਨੂੰ  ਹੀ   ਕੰਗਾਲ   ਕਿਹਾ
ਜਦ  ਤੱਕ  ਉਸ  ਕੋਲ  ਮਾਲ  ਰਿਹਾ
ਸਾਰਾ ਸ਼ਹਿਰ ਹੀ ਉਹਦੇ  ਨਾਲ ਰਿਹਾ
ਜਦ ਲੋੜ ਪੈਣ ‘ਤੇ  ਉਸ ਮਦਦ ਮੰਗੀ
ਤਦ ਹਰ ਕੋਈ  ਉਸ ਨੂੰ ਟਾਲ ਗਿਆ
____________________

292
Pics / likhna sikhiya a tan,,,
« on: January 20, 2012, 10:05:58 AM »
.

293
Shayari / ਸਜੱਣਾ,,,
« on: January 17, 2012, 05:29:34 AM »
ਕੋਈ ਦੁੱਖ ਨਹੀਂ ਤੇਰੇ ਵਿਛੜਨ ਦਾ
ਬੱਸ ਇੱਕੋ ਹਿਰਖ ਏ ਸੀਨੇ ’ਚ
ਨਾ ਮਿਲਦਾ ਭਾਵੇਂ ਸਜੱਣਾ ਤੂੰ
ਪਰ ਇਕ ਅਤਬਾਰ ਤੇ ਕਰ ਲੈਂਦਾ
ਮੇਰੇ ਪਿਆਰ ਦੇ ਨਗ਼ਮੇ ਭੁੱਲ ਜਾਂਦਾ
ਮੇਰੇ ਜ਼ਖ਼ਮ ਸ਼ੁਮਾਰ ਈ ਕਰ ਲੈਂਦਾ     
_________________

294
Shayari / ਗ਼ਜ਼ਲ,,,
« on: January 17, 2012, 05:15:13 AM »
ਲ਼ਾਰੇ ਸਾਨੂੰ ਲਾਓ ਨਾ
ਨਵੇਂ ਸਿਆਪੇ ਪਾਓ ਨਾ

ਅਸਲੀ ਸ਼ੈਅ ਦੀ ਮਾਂਗਤ ਹਾਂ
ਝੂੰਗੇ ਤੇ ਟਰਖ਼ਾਓ ਨਾ

ਸਾਨੂੰ ਪਿਆਰ ਦੇ ਪੈਂਡੇ ਪਾ
ਲੀਕਾਂ ਫ਼ੇਰ ਮਿਟਾਓ ਨਾ

ਕਰ ਕੇ ਨੇਕੀ ਭੁੱਲ ਜਾਓ
ਪਿੱਛੋਂ ਕਦੀ ਜਤਾਓ ਨਾ

ਦਰ ਤੇ ਜਿਹੜਾ ਆ ਜਾਵੇ
ਖਾਲੀ ਹੱਥ ਵਲਾਓ ਨਾ

ਉਹਦੇ ਉੱਚ ਚੁਬਾਰੇ ਵੇਖ
ਆਪਣਾ ਜੀ ਤਰਸਾਓ ਨਾ

ਇਕ ਦੂਜੇ ਦੀਆਂ ਨੀਹਾਂ ਉਤੇ
ਆਪਣੀ ਕੰਧ ਬਣਾਓ ਨਾ

ਹਾਸੇ ਵੰਡੋ ਦੁਨੀਆਂ ਤੇ
ਸੁਕੀ ਅੱਖ ਰੋਆਓ ਨਾ

ਜਾ ਕੇ ਵਿਚ ਰਕੀਬਾਂ ਦੇ
ਸਜੱਣਾਂ ਨੂੰ ਅਜ਼ਮਾਓ ਨਾ

ਸੱਪ ਦੇ ਪੁੱਤਰ ਮੀਤ ਨਹੀਂ
ਚੁਲੀਆਂ ਦੁੱਧ ਪਿਆਓ ਨਾ

ਜਾ ਕੇ ਉਹਦੇ ਬੂਹੇ ਤੇ
ਰਹਿੰਦਾ ਭਰਮ ਗੁਵਾਓ ਨਾ
_______________

295
                   ਪੰਜਾਂ  ਸਾਲਾਂ   ਬਾਅਦ  ਫਿਰ  ਤੋਂ
                   ਆਪਣੀ-ਆਪਣੀ ਡਫਲੀ ਵਜਾਉਣ ਦੇ ਆਏ ਦਿਨ।
                 
                   ਆਪਣਾ ਛਾਬਾ ਭਾਰਾ ਕਰਨ ਲਈ,                                                                     
                   ਰੈਲੀਆਂ/ ਰੈਲਿਆਂ ‘ਚ ਭੀੜਾਂ ਜੁਟਾ ਕੇ ਖੋਰੂ ਪਾਉਣ ਦੇ ਆਏ ਦਿਨ।           
                 
                  ‘ਪਾਰਟੀ ਬਾਗੀ ਆਖ ਜਿਸ ਨੁੰ ਕੱਢਿਆ ਸੀ ,
                  ਉਸ ਨਾਲ ਹੀ ਹੱਥ ਮਿਲਾਉਣ ਦੇ ਆਏ ਦਿਨ।                                                                                                   
                 
                   ਜਿਸ ਦੀ ਪੀੜ੍ਹ ਹੇਠ ਸੋਟਾ ਨਹੀਂ ,ਸਗਂੋ ਮੰਗਲਾ ਫੇਰ ਭਮਦਿਆ ਸੀ,
                   ਉਸੇ ਨੂੰ ਹੀ ਜ੍‍ਫੀਆਂ ਪਾ ਕੇ ਮਨਾਉਣ ਦੇ ਆਏ ਦਿਨ।
                   
                  ਖਰੂੰਡ ਮਾਰ ਕੇ ਆਪੇ ਦਿਤੇ  ਦਰਦਾਂ   ‘ਤੇ ,
                  ‘ਮਗਰਮੱਛਾਂ ਦੇ ਹੰਝੂ’ ਵਹਾਉਣ  ਦੇ ਆਏ ਦਿਨ।
                   
                   ਜਿਸ ਲੋਕੱਈ ਦੀ ਪਹਿਲਾਂ ਪੁ੍‍ਛੀ ਨਾ ਕੋਈ ਬਾਤ,
                   ਉਸੇ ਨੂੰ ਹੀ ਸਬਜਬਾਗ ਵਿਖਾਉਣ ਦੇ ਆਏ ਦਿਨ।                                                                                                   
                   
                   ਸਾਡੇ ਵਰਗਾ ਕੋਈ ਹੋਰ ਨੇਤਾ ਨਹੀਂ ਲੱਭਣਾ,                                             
                   ਇਹ ਆਖ ਵਿਰੋਧੀਆਂ ਨੂੰ ਠਿੱਬੀ ਲਾਉਣ ਦੇ ਆਏ ਦਿਨ।
                   
                   ਮੂੰਹ ‘ਚੋਂ ਚਿੱਕੜ ਉਗਲ-ਉਗਲ ਕੇ,
                   ‘ਅਸ਼ੱਭਿਅਕ ਸ਼ਬਦ’ ਸੁਣਾਉਣ ਦੇ ਆਏ ਦਿਨ।
                   
                    ਭ੍ਰਿਸ਼ਟਾਚਾਰ ਦੇ ਹਮਾਮ ਵਿਚ ਸਭ ਅਲਫ ਨੰਗੇ ਨੇ,
                    ਆਪਣੇ ‘ਨੰਗੇਜ਼’ ‘ਤੇ ਪਰਦਾ ਪਾਉਣ ਦੇ ਆਏ ਦਿਨ।
                   ‘
                    ਨਸ਼ੇ ਹੁੰਦੇ ਨੇ ਮਾੜੇ’ ਹਮੇਸ਼ਾਂ ਟਾਹਰਾਂ ਲਾਈਆਂ,
                    ਹੁਣ ਸਭ ਤਰਾਂ ਦੇ ਨਸ਼ੇ ਵਰਤਾਉਣ ਦੇ ਆਏ ਦਿਨ।
                   
                    ਪਰ ਵੋਟ ਤਾਂ ਸਾਡਾ ਸੰਵਿਧਾਨਿਕ ਹੱਕ ਹੈ,
                    ਸੋਚ ਸਮਝ ਕੇ ਵੋਟ ਪਾਉਣ ਦੇ ਆਏ ਦਿਨ।
                   
                    ਜੇ ਹੁਣ ਨਾ ਸੋਚ ਸਮਝ ਕੇ ਪਾਈ ਵੋਟ,
                    ਸਮਝੋ ਫਿਰ ਪੰਜਾਂ ਸਾਲਾਂ ਲਈ ਲੁਂਟਣ- ਲਟਾਉਣ ਦੇ ਆਏ ਦਿਨ।
                   
                    ਸੁਣ ਲਓ ਮਿੱਤਰੋ ਇਹ ਵੋਟ ਹੈ ਬੜੀ ਕੀਮਤੀ,
                    ਸਾਂਭ ਕੇ ਵਰਤਣਾ, ਕਿਉਂਕਿ ਹੁਣ ਵੋਟਾਂ ਖੋਹਣ ਦੇ ਅਏ ਦਿਨ।
                    _________________________________

296
Shayari / ਚਾਨਣੀ,,,
« on: January 17, 2012, 03:58:30 AM »
              ਲੜ ਚਾਨਣੀ ਨੇ ਹੈ ਕਿਉਂ ਸਾਥੋਂ ਛੁਡਾ ਲਿਆ।
              ਕੁੰਗੂ ਹਿਜ਼ਰਾਂ ਦਾ ਅਸਾਂ ਸਿਰ ਅਪਣੇ ਪਾ ਲਿਆ।
              ਹਰ ਸਾਲ ਸੀ ਬਹਾਰ ਰਹੀ ਸੀ ਗੇੜਾ ਮਾਰਦੀ।
              ਪਤਝੜ ਨੇ ਸੀ ਡੇਰਾ ਘਰੇ ਸਾਡੇ ਲਾ ਲਿਆ।
              ਕੜਕਣ ਬਿਜਲੀਆਂ ਜਾਂ ਹੁਣ ਬਰਸੇ ਮੇਘਲਾ,
              ਸਹਿਣ ਲਈ ਦਰਦ ਏਹ ਦਿਲ ਨੂੰ ਸਮਝਾ ਲਿਆ।
              ਅਪਣੀ ਹਸਤੀ ਮਿਟਾ ਲਈ ਅਸਾਂ ਉਸ ਦੇ ਰਾਹ ‘ਤੇ,
              ਸਾਰਾ ਆਲਮ ਹੀ ਵੇਖੋ ਹੁਣ ਅਪਣਾ ਬਣਾ ਲਿਆ।
              ਹਨੇਰਿਆਂ ‘ਚ ਹੁਣ ਆਪਾ ਨਹੀਂ ਗੁਆਚਦਾ ਮੇਰਾ,
              ਅੰਦਰੋਂ ਮੈਂ ਅਪਣਾ ਆਪਾ ਜੁ ਹੈ ਜਗਾ ਲਿਆ।
              ਕੈਸੀ ਅਜ਼ੀਬ ਖੇਡ ਖੇਡੀ ਅਸਾਂ ਇਸ਼ਕ ਵਾਲੀ,
              ਡੁੱਬ ਕੇ ਜਿਸ ਵਿੱਚ ਅਸਾਂ ਕਿਨਾਰਾ ਪਾ ਲਿਆ।
              ਮਸਤੀ ਹੀ ਮਸਤੀ ਟਹਕਿਦੀ ਹੈ ਹੁਣ ਗਿਰਦ ਮੇਰੇ,
              ਆਪਣਾ ਵਜ਼ੂਦ ਹੈ ਹੁਣ ਉਹਦੇ ‘ਚ ਸਮਾ ਲਿਆ।
              ___________________________

297
Shayari / ਸੁੱਚੀ ਸੋਚ,,,
« on: January 17, 2012, 03:27:48 AM »
                  ਮਰ ਗਈ ਏ ਮਹਿਕ ਜਿਸ ‘ਚੋਂ ਅਹਿਸਾਸ ਦੀ।
                  ਜੀਅ ਰਿਹਾ ਉਹ ਜਿੰਦਗੀ ਹੈ ਕਾਸ ਦੀ।
                  ਪੌਡ ਡਾਲਰ ਛਾ ਗਏ ਮਨੁੱਖ ਦੀ ਸੁੱਚੀ ਸੋਚ ‘ਤੇ,
                  ਤੜਪੇ ਹਰਦਮ ਆਦਮੀ ਆਸ ਲੈ ਪ੍ਰਵਾਸ ਦੀ।
                  ਰੁੱਖ ਨੇ ਮੁੱਕਦੇ ਜਾ ਰਹੇ,ਪੰਛੀ ਸਭ ਮਾਰੇ ਟਾਵਰਾਂ,
                  ਦੇ ਰਹੇ ਨੇ ਕਿਉਂ ਦੁਹਾਈ ਹੋ ਰਹੇ ਵਿਕਾਸ ਦੀ। 
                  ਬੰਦੇ ‘ਚੋਂ ਬੰਦਾ ਮਰ ਗਿਆ,ਤੁਰਦੀ ਫਿਰਦੀ ਲਾਸ਼ ਹੈ,
                  ਦੱਸ ਇਹਦਾ ਕੀ ਕਰਾਂ ਭੜਕੀ ਜੋ ਅੱਗ ਵਿਨਾਸ਼ ਦੀ।
                  ਧੀਆਂ ਕਦੇ ਧਿਆਣੀਆਂ ਮਾਂ ਦਾ ਮੋਹ ਸੀ ਲੈਂਦੀਆਂ,
                  ਮਰ ਰਹੀਆਂ ਨੇ ਗਰਭ ਅੰਦਰ, ਤੰਦ ਟੁੱਟੀ ਆਸ ਦੀ।
                  ਮੋਹ ਦਿਲਾਂ ‘ਚੋਂ ਮੁੱਕਿਆ, ਮਮਤਾ ਦਾ ਸਾਗ਼ਰ ਸੁੱਕਿਆ,
                  ਸੂਰਜ ਦੁਪਹਿਰੇ ਡੁੱਬਿਆ,ਕਿਰਨ ਮਰਗੀ ਆਸ ਦੀ।
                  _____________________________

298
Shayari / ਕਿਹਾ ਸੱਚ ਸਿਆਣਿਆ ਨੇ,,,
« on: January 17, 2012, 03:00:03 AM »
       ਜਿਹੜਾ ਪਿਓ ਦੀ ਪੱਗ ਨੂੰ ਹੱਥ ਪਾਵੇ,ਕੀ ਡਰ ਹੈ ਉਸ ਨੂੰ ਚਾਚਿਆ ਤਾਇਆ ਦਾ।
       ਜਿਹਨਾਂ ਆਪਣੇ ਜਾਏ ਹੀ ਕੌਹ ਦਿੱਤੇ,ਕੀ ਦਰਦ ਹੈ ਉਨ੍ਹਾਂ ਨੂੰ ਪਰਾਇਆ ਦਾ।
       ਵੇਗ ਗੁੱਸੇ ਦਾ ਰੋਕਣਾ ਚਾਹੀਦਾ ਹੈ,ਗੁੱਸਾ ਬੰਦੇ ਤੋ ਕਤਲ ਕਰਵਾ ਦੇਦਾ।
       ਭਰਾਂ-ਭਰਾ ਦੀ ਜਾਨ ਦਾ ਬਣੇ ਵੈਰੀ, ਨਫਰਤ ਭਾਈਆਂ ਵਿਚ ਇਹ ਪਾ ਦੇਦਾ।
       ਪਤੀ ਪਤਨੀ ਜਦੋ ਨੇ ਬੇਮੁੱਖ ਹੁੰਦੇ, ਲਾਬੂ ਵਸਦੇ ਘਰਾਂ ਨੂੰ ਲਾ ਦੇਦਾ।
       ਯਾਰੋ ਵੱਸਦੇ ਪਰਵਾਰ ਹੋਣ ਖੇਰੂ,ਜਿੱਥੇ ਨਫਤਰ ਦੇ ਗੀਤ ਇਹ ਗਾਂ ਦੇਦਾ।
       ________________________________________

299
Shayari / ਬਦਨਾਮ,,,
« on: January 17, 2012, 02:38:54 AM »
ਇਹ ਸ਼ੇਅਰੋ ਸ਼ਾਇਰੀ ਵੀ,ਇਲਜ਼ਾਮ ਹੋ ਗਿਆ
ਮੈਂ ਬਣ ਗਿਆ ਕੀ ਸ਼ਾਇਰ,ਬਦਨਾਮ ਹੋ ਗਿਆ
ਮਿਲਿਆ ਹੈ ਕਿੰਨਾ ਖੂਬ,ਮੇਰੀ ਮਿਹਨਤਾਂ ਦਾ ਫਲ
ਦੀਵਾਨਿਆਂ ਚੁ ਦਰਜ ਮੇਰਾ,ਨਾਮ ਹੋ ਗਿਆ
ਕਾਲਕ ਕਲੰਕ ਬਣ ਗਏ,ਰੁਤਬੇ ਤੇ ਪਦਵੀਆਂ
ਬੜਾ ਆਹਲਾ ਸ਼ਾਇਰੀ ਦਾ,ਅੰਜਾਮ ਹੋ ਗਿਆ
ਇਹ ਤੋਹਮਤਾਂ ਅਸਾਡੇ,ਬਣ ਗਈਆਂ ਪੁਰਸਕਾਰ
ਸਾਰੇ ਜਹਾਂ ਦੀ ਦੁਰ ਦੁਰ,ਇਨਾਮ ਹੋ ਗਿਆ
ਨੀਂਦਰ ਹਰਾਮ ਹੋ ਗਈ,ਸੁੱਖ ਚੈਨ ਲੁੱਟ ਗਿਆ
ਸੱਥਾਂ ਚੁ ਮੇਰਾ ਛੋਂਕ,ਕਤਲੇਆਮ ਹੋ ਗਿਆ
ਇਹ ਸ਼ੇਅਰੋ ਸ਼ਾਇਰੀ ਵੀ ਇਲਜ਼ਾਮ ਹੋ ਗਿਆ
ਮੈਂ ਬਣ ਗਿਆ ਕੀ ਸ਼ਾਇਰ ਬਦਨਾਮ ਹੋ ਗਿਆ
________________________

300
Shayari / ਲੋਕ,,,
« on: January 17, 2012, 02:00:08 AM »
ਸੱਚ ਤੋਂ ਹੁਣ ਨਾ ਡਰਦੇ  ਲੋਕ
ਝੂਠ  ਦੀ  ਝੋਲੀ  ਭਰਦੇ ਲੋਕ
ਜਾਇਕੇ  ਮਾਨਣ ਉਚੇ ਮਹਿਲ,
ਭੁੱਖਣ   ਭਾਣੇ    ਮਰਦੇ  ਲੋਕ
ਲਿਸ਼ਕ  ਪੁਸ਼ਕ  ਕੇ  ਬੇਠੇ  ਜੋ,
ਹੰਕਾਰ  ਦੀ ਪੋੜੀ ਚੜਦੇ ਲੋਕ
ਜੋ  ਤਦਬੀਰਾਂ ਕਰ ਨਾ ਸਕਦੇ,
ਤਕਦੀਰਾਂ   ਤੋਂ   ਲੜਦੇ  ਲੋਕ
ਸੱਚ ਬੋਲਣ ਤੋਂ ਡਰਦੇ ਕਿਉਂ ਨੇ,
ਧਰਮ  ਕਿਤਾਬਾਂ ਪੜਦੇ  ਲੋਕ
________________

Pages: 1 ... 10 11 12 13 14 [15] 16 17 18 19 20 ... 40