June 16, 2024, 06:17:56 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 6 7 8 9 10 [11] 12 13 14 15 16 ... 40
201
Shayari / ਧੀ ਨਿਮਾਣੀ,,,
« on: March 21, 2012, 11:27:46 PM »
ਸੁਣ ਮਾਏ ਤੇਰੀ ਧੀ ਨਿਮਾਣੀ, ਤੇਰੇ ਅੱਗੇ ਕਰੇ ਪੁਕਾਰ ਨੀ,
ਮੈਂ   ਤਰਲੇ  ਕੱਢਾਂ ਤੇਰੇ ਨੀ, ਮੈਨੂੰ  ਵੇਖਣ ਦੇ ਸੰਸਾਰ ਨੀ।
 
ਤੂੰ ਵੀ ਤਾਂ ਕਦੇ ਧੀ ਸੀ ਮਾਏ, ਫਿਰ ਭੂਆ ਫਿਰ ਮਾਸੀ ਨੀ,
ਪਿੱਛੋਂ ਬਣੀ  ਤੂੰ  ਭਾਗਾਂ ਵਾਲੀ ,ਫੇਰ ਤਾਈ  ਤੇ ਚਾਚੀ ਨੀ,
ਕੌਣ ਬੰਨੂ  ਰੱਖੜੀ  ਵੀਰੇ ਦੇ , ਕੁਝ ਤਾਂ ਸੋਚ ਵਿਚਾਰ ਨੀ?
ਮੈਂ   ਤਰਲੇ  ਕੱਢਾਂ ਤੇਰੇ ਨੀ, ਮੈਨੂੰ  ਵੇਖਣ ਦੇ ਸੰਸਾਰ ਨੀ।
 
ਕਿਹੜਾ ਖੇਡੂ ਗੁੱਡੀਆਂ ਪਟੋਲੇ,  ਬਹਿ  ਕੇ ਤੇਰੇ ਵਿਹੜੇ ਨੀ,
ਕੌਣ ਹੱਥ ਵੰਡਾਊ ਕੰਮਾਂ ਵਿਚ ਜੋ ਕਦੇ ਨਾ ਮੁੱਕਦੇ ਤੇਰੇ ਨੀ?
ਸੋਚ ਨੀ ਕਿੰਝ ਸੁਖਾਲਾ ਹੋਜੂ , ਸਾਂਭਣਾ ਤੈਨੂੰ ਘਰ ਬਾਰ ਨੀ,
ਮੈਂ   ਤਰਲੇ  ਕੱਢਾਂ ਤੇਰੇ ਨੀ, ਮੈਨੂੰ  ਵੇਖਣ ਦੇ ਸੰਸਾਰ ਨੀ।
 
ਸੋਚ ਕਿਵੇਂ  ਮਾਮੇ ਮੇਰੇ  ਅੱਜ , ਵੱਖਰੇ  ਵੱਖਰੇ  ਹੋਏ ਨੇ?
ਨਾ  ਸਾਂਭਣ  ਨਾਨਾ ਨਾਨੀ ਨੂੰ,  ਅਪਣੇ  ਆਪ ‘ਚ ਖੋਏ ਨੇ,
ਜਿੱਦਾਂ ਯਾਦ ਰੱਖੇ ਤੂੰ ਮਾਪੇ,  ਮੈਂ ਸਦਾ ਲਊਂ ਥੋਡੀ ਸਾਰ ਨੀ,
ਮੈਂ   ਤਰਲੇ  ਕੱਢਾਂ ਤੇਰੇ ਨੀ, ਮੈਨੂੰ  ਵੇਖਣ  ਦੇ ਸੰਸਾਰ ਨੀ।
 
ਸੋਚ ਨੀ ਮਾਏ ਪੜ੍ਹਨ ਲਿਖਣ ਵਿਚ ਤੂੰ ਕਿੰਨੀ ਹੁਸ਼ਿਆਰ ਸੀ?
ਪਰ ਤੈਨੂੰ ਮੌਕਾ ਨਾ ਮਿਲਿਆ,ਇਹ ਕੈਸੀ  ਸੋਚ ਵਿਚਾਰ ਸੀ,
ਪੂਰੇ ਕਰੂੰ ਅਧੂਰੇ ਸੁਪਨੇ, ਜੋ  ਵੇਖੇ   ਤੈਂ  ਕਈ   ਵਾਰ ਨੀ,
ਮੈਂ   ਤਰਲੇ  ਕੱਢਾਂ ਤੇਰੇ ਨੀ, ਮੈਨੂੰ   ਵੇਖਣ ਦੇ ਸੰਸਾਰ ਨੀ।
 
ਮਾਏ ਨੀ ਤੂੰ ਟੀ.ਵੀ. ਵੇਖੇਂ,  ਨਾਲੇ  ਰੋਜ਼ ਪੜ੍ਹੇਂ  ਅਖਬਾਰ ਨੀ,
ਕੀਤੀ ਕੁੜੀਆਂ ਬੜੀ ਤਰੱਕੀ,ਜਾ ਆਈਆਂ ਵਿਚ ਪੁਲਾੜ ਨੀ,
ਅੱਜ ਕੱਲ੍ਹ ਧੀਆਂ ਨਹੀਂ ਬਣਦੀਆਂ,ਮਾਪਿਆਂ ਉੱਤੇ ਭਾਰ ਨੀ,
ਮੈਂ   ਤਰਲੇ  ਕੱਢਾਂ  ਤੇਰੇ ਨੀ,  ਮੈਨੂੰ  ਵੇਖਣ ਦੇ ਸੰਸਾਰ ਨੀ।
 
 
ਗੁਰਬਾਣੀ ਜੀਹਦੀ ਸਿਫਤ ਕਰੇਂਦੀ, ਉਹ ਅਣਮੁੱਲੀ ਮਾਂ ਏਂ ਤੂੰ,
ਜੀਹਨੂੰ  ਤੱਕਿਆਂ ਠੰਢ ਪੈ ਜਾਵੇ, ਐਸੀ  ਮਿੱਠੜੀ  ਛਾਂ ਏਂ ਤੂੰ,
ਮੇਰੇ ਆਖੇ ਲੱਗ ਮਾਂ ਤੈਨੂੰ ,  ਮੈਂ ਤਾਹੀਉਂ ਕਰੀ ਪੁਕਾਰ ਨੀ,
ਮੈਂ   ਤਰਲੇ  ਕੱਢਾਂ ਤੇਰੇ ਨੀ, ਮੈਨੂੰ   ਵੇਖਣ  ਦੇ ਸੰਸਾਰ ਨੀ।
_______________________________

202
Lok Virsa Pehchaan / ਵਿਰਸਾ,,,
« on: March 19, 2012, 11:44:15 PM »
ਤੁਹਾਨੂੰ ਸਮੇਂ ਪੁਰਾਣੇ ਚ ਹਾਂ ਲਿਜਾਣ ਲੱਗਾ ,
ਜਿਥੇ ਵੱਸਦਾ ਸੀ ਪੁਰਾਣਾ ਪੰਜਾਬ ਸਾਡਾ !
ਲੋਕੀਂ ਭੁੱਲਦੇ ਜਾਂਦੇ ਕੁੱਝ ਚੀਜ਼ਾਂ ਨੂੰ,
ਸੁਣਕੇ ਇਹਨਾਂ ਬਾਰੇ ਲੱਗੇ ਦੁੱਖ ਡਾਢਾ !
ਚਲੋ ਚਰਖੇ ਨੂੰ ਤਾਂ ਸਭ ਜਾਣਦੇ ਈ ਨੇ,
ਸ਼ਬਦ ਤੰਦ,ਗਲੋਟੇ,ਪੂਣੀਆਂ ਵੀ ਪਹਿਚਾਣਦੇ ਈ ਨੇ !
ਪਰ ਕੁੱਝ ਵਿਸਰੇ ਨਾਮ ਯਾਦ ਕਰਵਾ ਦੇਵਾਂ,
ਮਾਹਲ,ਤੱਕਲਾ,ਟੇਰਨ ਤੇ ਕੱਤਣੀ,
ਤੁਹਾਡੇ ਚੇਤਿਆਂ ਚ ਫਿਰ ਵਸਾ ਦੇਵਾਂ !
ਹੋਲੀ-ਹੋਲੀ ਹੋ ਰਹੀ ਆਲੋਪ ਮਧਾਣੀ,
ਕੁੱਝ ਇਸਦੇ ਬਾਰੇ ਵੀ ਵਿਚਾਰ ਕਰੀਏ !
ਸ਼ਬਦ ਚਾਟੀ,ਨੇਤਰਾ ਅਤੇ ਨੇਹੀ,
ਕੁੱਝ ਇਹਨਾਂ ਦਾ ਵੀ ਗਿਆਨ ਕਰੀਏ !
"ਖੂਹ" ਸ਼ਬਦ ਤਾਂ ਆਉਂਦਾ ਏ ਗੀਤਾਂ ਵਿਚ ਵੀ
ਪਰ ਸ਼ਬਦ ਟਿੰਡਾਂ ਤੇ ਮੌਣ ਵਿਸਾਰ ਗਏ !
ਬੋਹਲ,ਫਲਾ ਤੇ ਝਾਫੇ ਕੀ ਹੁੰਦੇ ?
ਇਹ ਸ਼ਬਦ ਵੀ ਉਡਾਰੀ ਮਾਰ ਗਏ !
ਖੇਤੀ ਧਾਰ ਗਈ ਰੂਪ ਆਧੁਨਿਕਤਾ ਦਾ,
ਸੰਦ ਪੁਰਾਣਿਆਂ ਨੂੰ ਜੰਗਾਲ ਖਾ ਗਿਆ !
ਪੰਜਾਲੀ,ਤ੍ਰ੍ਪਾਲੀ,ਜੀਉੜਾ, ਤੰਗਲੀ
ਸ੍ਲਗ,ਦੁਸਾਂਗਾ,ਬਘਿਆੜ ਤੇ ਪੋਰ,
ਸਾਰੇ ਸੰਦਾਂ ਦਾ ਰੂਪ ਨਵਾਂ ਆ ਗਿਆ !
ਕੁਲਾੜੀ,ਪੇਂਜਾ,ਤਾੜਾ ਤੇ ਘਰਾਟ,
ਸਾਰੇ ਸ਼ਬਦ ਤਾਂ ਆਚੰਭਾ ਹੋ ਗਏ !
ਭੜੋਲੀ,ਆਲਾ ਤੇ ਅਗੀਠੀ ਕਿਥੋਂ ਯਾਦ ਰਹਿਣੀ ?
ਸਾਰੇ ਬੀਤੇ ਵੇਲਿਆਂ ਦੇ ਵਿਚ ਖੋ ਗਏ !
ਪੰਜਾਬੀ ਪਹਿਰਾਵੇ ਵੀ ਵਿਚ ਕਈ ਰੰਗਾਂ ਦੇ ਰੰਗੇ ਗਏ,
ਘੱਗਰੇ,ਗਰਾਰੇ,ਦੋਸ਼ਾਲੇ,ਬਾਗ,ਫੁਲਕਾਰੀ
ਸ਼ਬਦ ਕਿੱਲੀਆਂ ਉੱਤੇ ਟੰਗੇ ਗਏ !
ਬਲਟੋਹੀ,ਛੰਨਾ,ਕੌਲ,ਗੜਵਾ
ਕਦੇ ਸੀ  ਸ਼ਿੰਗਾਰ ਰਸੋਈ ਦੇ,
ਯਾਰੋ ਵਿਰਸਾ ਸਾਡਾ ਬੜਾ ਅਮੀਰ ਹੈ !
ਵਿਚ ਚੇਤਿਆਂ ਦੇ ਅਸੀਂ ਵਸਾ ਲਈਏ,
ਕਦੇ ਅਨਮੋਲ ਵਿਰਸੇ ਇੰਝ ਨਹੀ ਖੋਈਦੇ !
______________________

203
Shayari / ਖ਼ੂਨਦਾਨ,,,
« on: March 18, 2012, 10:19:11 PM »
ਦਾਨਾਂ  ਵਿੱਚੋਂ  ਦਾਨ ਮਹਾਨ  ਬੰਦਿਆ ਉਹ ਹੈ ਖ਼ੂਨਦਾਨ
ਰੰਗ ਇਸ  ਦਾ ਇਕੋ ਹੈ  ਭਾਵੇਂ  ਬਦਲ ਜਾਵੇ ਇਨਸਾਨ

ਵੰਡਣ  ਤੇ ਇਸ ਨੂੰ  ਪੂਰਾ ਕਰਦੀ  ਕੁਦਰਤ ਉਹ ਮਹਾਨ
ਪੂਰਾ ਨਾ ਕੋਈ ਕਰ ਸਕਦਾ  ਲੈ  ਕੇ ਖ਼ੂਨ ਦਾ ਅਹਿਸਾਨ

ਟੁੱਟੀ ਤੰਦ  ਨੂੰ  ਜੋੜਨ   ਵਾਲਾ  ਪਾਰਸ  ਵਾਂਗ  ਮਹਾਨ
ਬਦਲ ਇਸ ਦਾ ਨਾ ਮਿਲਿਆ ਖੋਜਿਆ ਬਹੁਤ ਇਨਸਾਨ

ਖਾ  ਕੇ  ਨਸ਼ੇ  ਨਾ ਕਰੀਂ ਬੰਦਿਆ  ਖ਼ੂਨ  ਦਾ ਅਪਮਾਨ
ਖ਼ੂਨ ਬਿਨਾ ਕੋਈ  ਟੁਰ ਨਾ ਜਾਵੇ  ਲੋਕੋ ਇੱਥੋਂ ਇਨਸਾਨ

ਕੀਮਤ ਇਸ ਦੀ ਕਰ ਨਾ ਸਕਦਾ ਯਾਰੋ ਕੋਈ ਬਿਆਨ
ਖ਼ੂਨ ਦੇ ਰਿਸ਼ਤਿਆਂ ਨਾਲ ਹੈ  ਚਲਦਾ ਇਹ ਸਾਰਾ ਜਹਾਨ

ਦਾਨਾਂ ਵਿੱਚੋਂ  ਦਾਨ  ਮਹਾਨ  ਬੰਦਿਆ ਉਹ ਹੈ ਖ਼ੂਨਦਾਨ
ਰੰਗ ਇਸ  ਦਾ ਇਕੋ ਹੈ  ਭਾਵੇਂ  ਬਦਲ ਜਾਵੇ ਇਨਸਾਨ
_____________________________

204
Shayari / ਕੁੜੀ ਕਿਤਾਬ ਵਰਗੀ,,,
« on: March 18, 2012, 12:43:06 AM »
ਤੱਕ ਤੱਕ ਜਿਹਨੂੰ ਚਾਅ ਜਿਹਾ ਚੜ੍ਹ ਜਾਂਦਾ।
ਜਦ ਕੋਲ ਹੋਵੇ ਤਾਂ ਸਮਾਂ ਵੀ ਖੜ੍ਹ ਜਾਂਦਾ।

ਸਾਹਾਂ ‘ਚ ਗ਼ਜ਼ਲ ਅੱਖਾਂ ‘ਚ ਕਹਾਣੀ ਏ।
ਨਜ਼ਮ ਦੇ ਵਾਂਗੂੰ ਬੋਲਾਂ ‘ਚ ਰਵਾਨੀ ਏ।

ਨਾਵਲ ਦੇ ਵਾਗੂੰ ਉਹ ਰੱਖਦੀ ਉਲਝਾਈ ਏ।
ਕਦੇ ਗੀਤ ਲੱਗੇ ਕਦੇ ਲੱਗਦੀ ਰੁਬਾਈ ਏ।

ਅੱਖਰਾਂ ਦੇ ਵਾਂਗੂੰ ਥੋੜ੍ਹੀ ਹੈ ਉਹ ਸਾਂਵਲੀ,
ਜਦੋਂ ਖਿੜ ਖਿੜ ਹੱਸੇ ਤਾਂ ਲੱਗੇ ਬਾਵਲੀ।

ਕੱਲ੍ਹੇ ਕੱਲ੍ਹੇ ਸਫੇ ਵਾਂਗ ਵੱਖੋ ਵੱਖ ਨਾਜ਼ ਨੇ।
ਮੁਹਾਵਰੇ ਦੇ ਵਾਂਗੂੰ ਉਹਦੇ ਡੂੰਘੇ ਰਾਜ ਨੇ।

ਲਫਜਾਂ ਦੇ ਤੁੱਲ ਦੰਦ ਹੀਰੇ ਜਿਵੇਂ ਨੇ ਜੜੇ।
ਰੱਬ ਦੀ ਸੰਪਾਦਕੀ ਨੇ ਰੰਗ ਸਾਰੇ ਹੀ ਭਰੇ।

ਉਹਦੇ ਮੁੱਖ ਤੋਂ ਰੱਜ ਕੇ ਕੀਤੀ ਪੜ੍ਹਾਈ ਏ।
ਕਲਮ ਉਸ ਨੇ ਹੀ ਹੱਥ ਮੇਰੇ ਫੜਾਈ ਏ।

ਉਹ ਸੂਫੀ ਸ਼ਾਇਰੀ ਦਾ ਰੂਹਾਨੀ ਕਲਾਮ ਹੈ।
ਉਸ ਅਣਮੁੱਲੀ ਦਾ ਨਾ ਦੁਨੀਆਂ ‘ਤੇ ਦਾਮ ਹੈ।

ਉਹ ਕੁੜੀ ਕਿੱਸਿਆ ‘ਚ ਹੀਰ ਦੇ ਖਿਤਾਬ ਵਰਗੀ।
ਉਹ ਕੁੜੀ ਯਾਰੋ ਮੈਨੂੰ ਲੱਗਦੀ ਕਿਤਾਬ ਵਰਗੀ।
_________________________

205
Shayari / ਰੁਸਵਾਈਆਂ,,,
« on: March 05, 2012, 03:19:17 PM »
ਸਾਡੇ ਨਾਲ ਹੋਈਆਂ ਰੁਸਵਾਈਆਂ ਸਭ ਯਾਦ ਨੇ
ਕੀਤੀਆਂ ਜੋ ਤੁਸਾਂ ਬੇਵਫਾਈਆਂ ਸਭ ਯਾਦ ਨੇ

ਆਪਣੇ ਹੀ ਦਿਲ ਤੇ ਉਹ ਸਾਰੀਆਂ ਹੰਢਾ ਲਈਆਂ
ਜੱਗ ਦੀਆਂ ਪੀੜਾਂ ਜੋ ਪਰਾਈਆਂ ਸਭ ਯਾਦ ਨੇ

ਜਿੰਦਗੀ ‘ਚ ਐਸ਼ਾਂ ਤੇ ਅਰਾਮ ਜਿਹੜਾ ਮਾਣਿਆ
ਵੱਡਿਆਂ ਜੋ ਕੀਤੀਆਂ ਕਮਾਈਆਂ ਸਭ ਯਾਦ ਨੇ

ਸੋਨੇ ਰੰਗੇ ਪਲ ਤੇ ਰੰਗੀਨ ਜਿਹੀਆਂ ਘੜੀਆਂ
ਤੇਰੀ ਯਾਦ ਵਿਚ ਜੋ ਗਵਾਈਆਂ ਸਭ ਯਾਦ ਨੇ

ਬਾਗ ਵਿਚ ਮਾਲੀਆਂ ਦੀ ਹਾਜ਼ਰੀ ਤਾਂ ਸੀ ਮਗਰ
ਧੁੱਪਾਂ ਨੇ ਜੋ ਡਾਲੀਆਂ  ਸੁਕਾਈਆਂ ਸਭ ਯਾਦ ਨੇ

ਫੈਸਲੇ ਉਡੀਕਦਿਆਂ ਮੁੱਦਤਾਂ ਜੋ ਬੀਤੀਆਂ
ਕੋਰਟਾਂ ‘ਚ ਜੁੱਤੀਆਂ ਘਸਾਈਆਂ ਸਭ ਯਾਦ ਨੇ

ਤੇਰੇ ਨਾਲ ਦੋਸਤੀ ਦਾ ਸਿਲਾ ਇਹੋ ਮਿਲਿਆ
ਲੋਕਾਂ ਕੋਲੋਂ ਗੱਲਾਂ ਕਰਵਾਈਆਂ ਸਭ ਯਾਦ ਨੇ
_______________________

206
Shayari / ਢਿੱਡ,,,
« on: March 04, 2012, 10:10:37 PM »
ਅਸੀਂ ਤਾਂ
ਢਿੱਡ ਭਰ ਕੇ
ਖ਼ਾਲੀ ਹੋਏ ਪਲਾਸਟਿਕ ਦੇ
ਲਿਫ਼ਾਫਿਆਂ ਨੂੰ
ਸੁੱਟ ਦਿੰਦੇ ਹਾਂ ਬਾਹਰ

ਪਰ

ਕਾਗਜ਼ ਚੁਗਣ ਵਾਲਾ
ਉਨ੍ਹਾਂ ਲਿਫ਼ਾਫ਼ਿਆਂ ਨੂੰ
ਇਕੱਠੇ ਕਰਕੇ
ਭਰਦਾ ਹੈ ਢਿੱਡ।
__________

207
Shayari / ਗੁੜ੍ਹ \'ਚ ਲਪੇਟੀ,,,
« on: March 04, 2012, 09:55:52 PM »
ਜਿਨ੍ਹਾਂ ਚੁਗਣੇ ਸੀ ਕੰਡੇ, ਉਹ ਖਿੰਡਾਉਣ ਲੱਗ ਪਏ
ਚੁਣੇ ਲੋਕਾਂ ਰਾਹੀਂ,  ਲੋਕਾਂ ਨੂੰ,  ਸਤਾਉਣ ਲੱਗ ਪਏ
ਕਿਵੇਂ ਅੱਖਾਂ ਬੰਦ ਕਰ ਲਈਏ, ਵੇਖ ਏਸ ਕਹਿਰ ਨੂੰ
ਹੁਣ ਗੁੜ੍ਹ 'ਚ ਲਪੇਟੀ ਹੋਰ, ਖਾਣਾ ਨਹੀਓਂ ਜ਼ਹਿਰ ਨੂੰ

 ਕੀਤੇ ਦਾਵਿਆਂ ਤੇ ਵਾਅਦਿਆਂ ਦਾ, ਲੈਣਾ ਹੈ ਹਿਸਾਬ ਹੁਣ
ਮਿੱਟੀ ਵਿੱਚ ਰੋਲਣਾ ਨਹੀਂ, ਖਿੜ੍ਹਿਆ ਗ਼ੁਲਾਬ ਹੁਣ
ਕਸਵੱਟੀ  'ਤੇ  ਪਰਖਣਾ ਹੈ, ਆਪਣੇ  ਤੇ  ਗ਼ੈਰ  ਨੂੰ
ਹੁਣ ਗੁੜ੍ਹ 'ਚ ਲਪੇਟੀ ਹੋਰ, ਖਾਣਾ ਨਹੀਓਂ ਜ਼ਹਿਰ ਨੂੰ

 ਸਾਂਭ ਲਓ ਜੋ ਗਰਕਣੋ, ਬਚ ਗਿਆ ਬਾਕੀ ਓਏ !
ਇੱਜ਼ਤਾਂ ਤੇ ਅਣਖਾਂ ਦੀ, ਕਰ ਲਵੋ  ਰਾਖੀ  ਓਏ !
'ਪੁਰੇ' ਨਾਲ਼ ਛੱਟ ਦੇਵੋ, 'ਪੱਛੋਂ ' ਵਾਲੀ ਗਹਿਰ ਨੂੰ
ਹੁਣ ਗੁੜ੍ਹ 'ਚ ਲਪੇਟੀ ਹੋਰ, ਖਾਣਾ ਨਹੀਓਂ ਜ਼ਹਿਰ ਨੂੰ

 ਅੱਗ ਵਾਲੀ ਭੱਠੀ ਝੋਕੋ, ਸੋਚ ਬੰਦੇ ਖਾਣੀ ਨੂੰ
ਵੋਟ ਵਾਲੀ ਚੋਟ ਮਾਰੋ,  ਅਖੌਤੀਆਂ ਦੀ ਢਾਣੀ ਨੂੰ
ਮਹਿਲਾਂ ਅਤੇ ਕੁੱਲੀਆਂ ਦੇ, ਸਮਝ ਲਓ ਵੈਰ ਨੂੰ
ਹੁਣ ਗੁੜ੍ਹ 'ਚ ਲਪੇਟੀ ਹੋਰ, ਖਾਣਾ ਨਹੀਓਂ ਜ਼ਹਿਰ ਨੂੰ

 ਰੁਪਈਏ ਵਿੱਚੋਂ ਬਚੀ ਹੋਈ, ਸਾਂਭ ਲਓ ਚਵਾਨੀ ਨੂੰ
ਨਸ਼ਿਆਂ 'ਚੋਂ ਕੱਢ ਲਵੋ, ਡੁੱਬੀ  ਹੋਈ  ਜਵਾਨੀ  ਨੂੰ
"ਔਲਖ"  ਵਧਾਓ  ਅੱਗੇ,  ਰਲ਼ ਏਸ  ਲਹਿਰ  ਨੂੰ
ਹੁਣ ਗੁੜ੍ਹ 'ਚ ਲਪੇਟੀ ਹੋਰ, ਖਾਣਾ ਨਹੀਓਂ ਜ਼ਹਿਰ ਨੂੰ
____________________________

208
ਨਾ ਤਾਰੇ ਭਰਨ ਹੁੰਗਾਰੇ ਅੱਜ-ਕੱਲ੍ਹ
ਨਾ ਚੰਦ ਕੋਈ ਪਾਉਂਦਾ ਬਾਤ
ਏ.ਸੀ., ਪੱਖੇ, ਕੂਲਰਾਂ
ਖੋਹ ਲਈ ਸੁਹਾਣੀ ਰਾਤ
ਨਾ ਹੁਣ ਬੀਂਡੇ ਬੋਲਦੇ
ਨਾ ਜੁਗਨੂੰ ਟਿਮਟਿਮਾਉਣ
ਨਾ ਮਾਵਾਂ ਦੇ ਕੇ ਲੋਰੀਆਂ
ਬੱਚਿਆਂ ਤਾਈ ਸਵਾਉਣ
ਨਾ ਕੁੱਕੜ ਦੀ ਬਾਂਗ ਨਾਲ
ਹੁੰਦੀ ਹੁਣ ਪ੍ਰਭਾਤ
ਨਾ ਤਾਰੇ ਭਰਨ ਹੁੰਗਾਰੇ ਅੱਜ-ਕੱਲ੍ਹ
ਨਾ ਚੰਦ…
ਨਾ ਡੋਲ ਖੂਹਾਂ ‘ਤੇ ਖੜਕਦੇ
ਨਾ ਪੰਛੀ ਚਹਿਚਹਾਉਣ
ਨਾ ਚਾਟੀਆਂ ਵਿੱਚ ਮਧਾਣੀਆਂ
ਨਾ ਚਰਖੇ ਘੂਕਰ ਪਾਉਣ
ਨਾ ਅੰਮ੍ਰਿਤ-ਵੇਲੇ ਉੱਠ ਕੇ
ਜੱਟ ਖੇਤੀਂ ਹਲ ਚਲਾਉਣ
ਆਲਸ ਪੈਰ ਪਸਾਰ ਲਏ
ਹਿੰਮਤ ਛੱਡ ਗਈ ਸਾਥ
ਨਾ ਤਾਰੇ ਭਰਨ ਹੁੰਗਾਰੇ ਅੱਜ-ਕੱਲ੍ਹ
ਨਾ ਚੰਦ…
ਮਿਲਵਰਤਨ ਨਾ ਭਾਈਚਾਰਾ
ਨਾ ਰਹੇ ਸਾਂਝੇ ਪਰਿਵਾਰ
ਕੌਣ ਗਵਾਂਢ ਵਿੱਚ ਵੱਸਦਾ
ਕੋਈ ਨਾ ਸਰੋਕਾਰ
ਮਾਂ-ਪਿਉ ਫਿਰਦੇ ਵਿਲਕਦੇ
ਕੋਈ ਨਾ ਪੁੱਛੇ ਸਾਰ
‘ਸਰਵਣ’ ਜਹਾਜ਼ੇ ਚੜ੍ਹ ਕੇ
ਗਿਆ ਉਡਾਰੀ ਮਾਰ
ਧਨ ਦੇ ਲਾਲਚ ਚੱਟ ਲਈ
ਰਿਸ਼ਤਿਆਂ ਵਿੱਚੋਂ ਮਿਠਾਸ
ਨਾ ਤਾਰੇ ਭਰਨ ਹੁੰਗਾਰੇ ਅੱਜ-ਕੱਲ੍ਹ
ਨਾ ਚੰਦ…
ਨਾ ਉਹ ਰਾਂਝੇ, ਨਾ ਉਹ ਹੀਰਾਂ
ਨਾ ਉਹ ਰਿਹਾ ਪਿਆਰ
ਨਾ ਉਹ ਵੰਝਲੀ, ਨਾ ਉਹ ਚੂਰੀ
ਨਾ ਉਹ ਕੌਲ-’ਕਰਾਰ
ਫੈਸ਼ਨਾਂ ਦੇ ਵਿੱਚ ਡੁੱਬੀ ਸੋਹਣੀ
ਨਸ਼ਿਆਂ ਵਿੱਚ ਮਹੀਂਵਾਲ
ਮਹਿੰਦੀ ਦਾ ਰੰਗ ਲਹਿਣ ਤੋਂ ਪਹਿਲਾਂ
ਲੱਗ ਪਏ ਹੋਣ ਤਲਾਕ
ਨਾ ਤਾਰੇ ਭਰਨ ਹੁੰਗਾਰੇ ਅੱਜ-ਕੱਲ੍ਹ
ਨਾ ਚੰਦ…
ਨਾ ਉਹ ਗੁਰੂ, ਨਾ ਉਹ ਚੇਲੇ
ਨਾ ਉਹ ਮੇਲੀ, ਨਾ ਉਹ ਮੇਲੇ
ਸੱਖਣੇ ਘੋੜਿਆਂ ਬਾਝ ਤਬੇਲੇ
ਨਾ ਕਿੱਕਰ ਜਿਹੇ ਭਲਵਾਨ ਰਹੇ
ਨਾ ਮਿਲਖੇ ਜਿਹੇ ਦੌੜਾਕ
ਟਾਵੇਂ-ਟਾਵੇਂ ਮੁੱਖ ‘ਤੇ ਖੇੜਾ
ਬਾਕੀ ਸਭ ਉਦਾਸ
ਨਾ ਤਾਰੇ ਭਰਨ ਹੁੰਗਾਰੇ ਅੱਜ-ਕੱਲ੍ਹ
ਨਾ ਚੰਦ ਕੋਈ ਪਾਉਂਦਾ ਬਾਤ।
________________

209
Shayari / ਇਸ਼ਕ,,,
« on: February 27, 2012, 11:39:56 AM »
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ
ਅਸੀਂ ਸੱਜਣਾਂ ਦੇ ਰੰਗ ਰੰਗੇ
ਸਾਨੂੰ ਲੋਕੀਂ ਆਖਣ ਝੱਲੇ

ਨੈਣੀਂ ਨੀਂਦਰ ਪੈਰੀਂ ਛਾਲੇ
ਤਨ ਮਨ ਸਾਡਾ ਯਾਰ ਹਵਾਲੇ
ਇਸ਼ਕ ਓਹਦਾ ਵਿੱਚ ਸਾਡੇ ਪੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ


ਜੱਗ ਦੀ ਹੁਣ ਪ੍ਰਵਾਹ ਨਾਹੀਂ
ਯਾਰ ਬਿਨਾਂ ਕੋਈ ਚਾਹ ਨਾਹੀਂ
ਲੱਗ ਗਏ ਨੇ ਰੋਗ ਅਵੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ

ਇਸ਼ਕ ਦਾ ਭਾਵੇਂ ਬਿੱਖੜਾ ਪੈਂਡਾ
ਪੱਕਾ ਏ ਪਰ ਇਰਾਦਾ ਮੈਂਡਾ
ਤੁਰਦੇ ਜਾਣਾ ਬੱਸ ਮੰਜ਼ਿਲ ਵੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ

ਇਸ਼ਕ ਹੰਢਾਵੇ ਪੀੜ ਪਰਾਈ
ਕਿੰਨੇ ਆਸ਼ਕਾਂ ਜਾਨ ਗਵਾਈ,
ਸੁਰਤ ਲਗਾਈ ਯਾਰ ਦੇ ਵੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ

ਇਸ਼ਕ ਜੇਹੀ ਇਬਾਦਤ ਕਿਹੜੀ
ਸੱਚੇ ਰੱਬ ਨੂੰ ਮਿਲਾਵੇ ਜਿਹੜੀ
ਅਸ਼ਕ ਆਪ ਖੁਦਾ ਦੇ ਘੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ
____________________

210
Shayari / ਦੌਰ,,,
« on: February 26, 2012, 02:37:18 PM »
ਅੱਜ ਜਿੱਥੇ ਮੈਂ ਹਾਂ ਖੜਾ ਕੱਲ੍ਹ ਕੋਈ ਹੋਰ ਸੀ
ਇਹ ਵੀ ਇੱਕ ਦੌਰ ਹੈ ਤੇ ਉਹ ਵੀ ਇੱਕ ਦੌਰ ਸੀ
ਇੱਕ ਨੇ ਚੁਰਾਇਆ ਮੇਰੇ ਦਿਲ ਦਾ ਸਕੂਨ ਯਾਰਾ
ਇੱਕ ਨੇ ਚੁਰਾਇਆ ਮੇਰੇ ਘਰ ਦਾ ਸਮਾਨ ਸਾਰਾ
ਉਹ ਵੀ ਇੱਕ ਚੋਰ ਸੀ ਤੇ ਉਹ ਵੀ ਇੱਕ ਚੋਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ……………
ਇੱਕ ਦੇ ਸੀ ਘਰ ਰੌਲਾ ਤਾਜ਼ਾ ਵਿਆਹ ਕਰਿਆਂ ਦਾ
ਤੇ ਇੱਕ ਦੇ ਸੀ ਘਰ ਹੁੰਦਾ ਮਾਤਮ ਮਰਿਆਂ ਦਾ
ਉਹ ਵੀ ਇੱਕ ਸ਼ੋਰ ਸੀ ਤੇ ਉਹ ਵੀ ਇੱਕ ਸ਼ੋਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ………………
ਇੱਕ ਨੇ ਸੀ ਲਾਇਆ ਜ਼ੋਰ ਅਲਖ ਮੁਕਾਉਣ ਲਈ
ਇੱਕ ਨੇ ਸੀ ਲਾਇਆ ਜ਼ੋਰ ਜ਼ਿੰਦਗੀ ਬਚਾਉਣ ਲਈ
ਉਹ ਵੀ ਇੱਕ ਜ਼ੋਰ ਸੀ ਤੇ ਉਹ ਵੀ ਇੱਕ ਜ਼ੋਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ…………………
ਇੱਕ ਤਾਂ ਸੀ ਬਾਗਾਂ ਵਿੱਚ ਸੋਹਣੀ ਪੈਲ ਪਾ ਰਿਹਾ
ਦੂਸਰਾ ਸੀ ਖੇਤਾਂ ਵਿੱਚ ਸੱਪ ਨੂੰ ਮੁਕਾ ਰਿਹਾ
ਉਹ ਵੀ ਇੱਕ ਮੋਰ ਸੀ ਤੇ ਉਹ ਵੀ ਇੱਕ ਮੋਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ…………………
ਇੱਕ ਤਾਂ ਸੀ ਗਮਲੇ ‘ਚ ਤਾਜ਼ਾ ਪਾਣੀ ਪੀ ਰਿਹਾ
ਇੱਕ ਮਾਰੂਥਲ ਵਿੱਚ ਜੀਵਨ ਸੀ ਜੀ ਰਿਹਾ
ਉਹ ਵੀ ਇੱਕ ਥੋਹਰ ਸੀ ਤੇ ਉਹ ਵੀ ਇੱਕ ਥੋਹਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ…………………
ਇੱਕ ਨੇ ਤਾਂ ਬਾਰਾਂ ਸਾਲ ਮੱਝੀਆਂ ਚਰਾਈਆਂ ਸੀ
ਇੱਕ ਨੇ ਤਾਂ ਕੱਚਿਆਂ ਤੇ ਪੱਕੀਆਂ ਨਿਭਾਈਆਂ ਸੀ
ਉਹ ਵੀ ੱਿੲਕ ਲੋਰ ਸੀ ਤੇ ਉਹ ਵੀ ੱਿੲਕ ਲੋਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ…………………
ਇੱਕ ਤਾਂ ਸ਼ਰਾਬ ਪੀ ਕੇ ਡਿੱਗਦਾ ਸੀ ਫਿਰਦਾ
ਇੱਕ ਨੇ ਸੀ ਲਾਇਆ ਪਿੱਛੇ ਸਾਰਾ ਹੀ ਚੌਗਿਰਦਾ
ਉਹ ਵੀ ਇੱਕ ਤੋਰ ਸੀ ਤੇ ਉਹ ਵੀ ਇੱਕ ਤੋਰ ਸੀ 
      ਅੱਜ ਜਿੱਥੇ ਮੈਂ ਹਾਂ ਖੜਾ…………………
ਸੰਨ ਸੰਤਾਲੀ ਵਿੱਚ ਹੋਇਆ ਜਦੋਂ ਘਾਣ ਸੀ
ਧਰਮਾਂ ਦੇ ਨਾਂ ਤੇ ‘ਬਦੇਸ਼ਾ’ ਮੋਇਆ ਇਨਸਾਨ ਸੀ
ਉਦੋਂ ਇੱਕ ਪਾਸੇ ਦਿੱਲੀ ਸੀ ਤੇ ਦੂਸਰੇ ਲਹੌਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ…………………
ਅੱਜ ਜਿੱਥੇ ਮੈਂ ਹਾਂ ਖੜਾ ਕੱਲ੍ਹ ਕੋਈ ਹੋਰ ਸੀ
ਇਹ ਵੀ ਇੱਕ ਦੌਰ ਹੈ ਤੇ ਉਹ ਵੀ ਇੱਕ ਦੌਰ ਸੀ
__________________________

211
Shayari / ਪਾਣੀ,,,
« on: February 26, 2012, 02:23:48 PM »
ਖੂਹਾਂ ਵਿੱਚੋਂ ਮੁੱਕਿਆ ਪਾਣੀ
ਛੱਪੜਾਂ ਵਿੱਚੋਂ ਸੁੱਕਿਆ ਪਾਣੀ
ਵੱਲ ਸਮੁੰਦਰ ਭੱਜਾ ਜਾਵੇ
ਬੰਦੇ ਦੇ ਨਾਲ ਰੁੱਸਿਆ ਪਾਣੀ।
ਲੱਖਾਂ ਕੰਮ ਸਵਾਰੇ ਪਾਣੀ
ਤਪਦੇ ਹਿਰਦੇ ਠਾਰੇ ਪਾਣੀ
ਪਿਤਾ ਦੱਸੇ ਗੁਰਬਾਣੀ ਜਿਸ ਨੂੰ
ਬੰਦੇ ਤੋਂ ਪ੍ਰੇਸ਼ਾਨ ਹੈ ਪਾਣੀ
ਬੰਦਾ, ਜੋ ਮਲ-ਮੂਤਰ ਆਪਣਾ
ਏਸ ਪਾਣੀ ਦੇ ਵਿੱਚ ਵਹਾਵੇ
ਬੰਦਾ, ਜੋ ਲੱਖਾਂ ਟਨ ਜ਼ਹਿਰਾਂ
ਰੋਜ਼ ਏਸ ਦੇ ਵਿੱਚ ਮਿਲਾਵੇ
ਬੰਦਾ, ਜੋ ਇਸ ਵਿੱਚ ਨਹਾ ਕੇ
ਪਾਪ ਕਮਾਤੇ ਲਾਹੁਣਾ ਲੋਚੇ
ਇਸ ਨੂੰ ਗੰਧਲਾ ਕਰਦੇ ਹੋਇਆਂ
ਇੱਕ ਪਲ ਵੀ ਨਾ ਰੁਕ ਕੇ ਸੋਚੇ
ਜੋ ਕੁਝ ਸੋਚੇ, ਨਿੱਜ ਲਈ ਸੋਚੇ
ਧੋਖੇ ਫਰੇਬ, ਹੱਥ-ਕੰਡੇ ਹੋਛੇ
ਸੌੜੀ ਸੋਚ ਉਲਝਾਈ ਤਾਣੀ
‘ਬੋਤਲ’ ਵਿੱਚ ਬੰਦ ਹੋਇਆ ਪਾਣੀ
ਆਓ, ਪਾਣੀ ਮੁਕਤ ਕਰਾਈਏ
ਭੁੱਲ ਹੋਈ ਤਾਂ ਭੁੱਲ ਬਖਸ਼ਾਈਏ
ਜੀਵਨ ਦਾਤਾ ਮੋੜ ਲਿਆਈਏ
ਮੁੱਕ ਜਾਵਾਂਗੇ ਇਸ ਤੋਂ ਪਹਿਲਾਂ
ਜੇ ਨਾ ਇਸ ਦੀ ਵੁੱਕਤ ਜਾਣੀ
ਖੂਹਾਂ ਵਿੱਚੋਂ ਮੁੱਕਿਆ ਪਾਣੀ
ਛੱਪੜਾਂ ਵਿੱਚੋਂ ਸੁੱਕਿਆ ਪਾਣੀ
ਵੱਲ ਸਮੁੰਦਰ ਭੱਜਾ ਜਾਵੇ
ਬੰਦੇ ਦੇ ਨਾਲ ਰੁੱਸਿਆ ਪਾਣੀ
_______________

212
ਝੁਕਿਆ ਨਹੀਂ ਜੋ ਜੱਗ ਤੋਂ ਨਸ਼ਿਆਂ ਤੋਂ ਢਹਿ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

 

ਪਿੰਡ ਸ਼ਹਿਰ ਸਭ ਦਬੋਚ ਲਏ ਇਸ ਨਾ-ਮੁਰਾਦ ਨੇ,

ਘੁੱਗ ਵਸਦੇ ਘਰ ਸੀ ਜੋ ਕਦੇ ਹੁਣ ਬੇ-ਆਬਾਦ ਨੇ,

ਲ਼ੱਗਦਾ ਇਹਦੇ ਨਸੀਬ ਵਿੱਚ ਬਸ ਇਹੋ ਰਹਿ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

 

ਲੱਭਦੇ ਨਾ ਹੁਣ ਜਵਾਨ ਉਹ ਜੋ ਮੱਲਾਂ ਸੀ ਮਾਰਦੇ,

ਕਰਦੇ ਮਖੌਲਾਂ ਮੌਤ ਨੂੰ  ਤੇ ਸਿਦਕੋਂ ਨਾ ਹਾਰਦੇ,

ਛੱਡੀਆਂ ਖੁਰਾਕਾਂ ਘਰ ਦੀਆਂ ਤਾਂ ਹੀ ਤਾਂ ਰਹਿ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

 

ਸਿਰ ਤੋਂ ਉਤਾਰ ਪੱਗ ਨੂੰ ਪੈਗ ਸਿਰ ਤੇ ਰੱਖਣਾ,

ਇਹ ਸਾਡਾ ਸੱਭਿਆਚਾਰ ਨਹੀ ਪੈਣਾ ਹੈ ਦੱਸਣਾ,

ਨਸ਼ਿਆਂ ਸਮਾਜ ਗਾਲ ਤਾ ਢਾਚਾ ਹੀ ਢਹਿ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

 

ਬਾਪੂ ਵੀ ਫਿਕਰੀਂ ਪੈ ਗਿਆ ਹੈ ਬੇਬੇ ਵੀ ਸੋਚਦੀ,

ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਲੋਚਦੀ,

ਚੜ੍ਹਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

 

ਦੁੱਧ ਮੱਖਣਾ ਦੇ ਨਾਲ ਸੀ ਪੁੱਤ ਮਾਂ ਨੇ ਪਾਲਿਆ,

ਕੀ ਦਿਲ ਤੇ ਬੀਤੀ ਉਸਦੇ ਜਦ ਨਸ਼ਿਆਂ ਨੇ ਖਾ ਲਿਆ,

ਇਹੋ ਤਾਂ ਗ਼ਮ ਸੀ ਬਾਪੂ ਨੂੰ ਜੋ ਦੁਨੀਆਂ ਤੋਂ ਲੈ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ। 

 

ਝੁਕਿਆ ਨਹੀਂ ਜੋ ਜੱਗ ਤੋਂ ਨਸ਼ਿਆਂ ਤੋਂ ਢਹਿ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
____________________________

213
Shayari / ਜੇ,,,
« on: February 24, 2012, 01:18:08 AM »
ਜੇ ਪਿਆਰ ਰੰਗਾਂ ਦੇ ਰੂਪ ‘ਚ ਹੁੰਦਾ
ਮੈਂ ਸੁਨਿਹਰੀ ਚੁਣਨਾ ਸੀ ਤੇਰੇ ਰੰਗ ਵਰਗਾ

ਜੇ ਪਿਆਰ ਫੁੱਲਾਂ ਦੇ ਰੂਪ ‘ਚ ਹੁੰਦਾ
ਮੈਂ ਗੁਲਾਬ ਚੁਨਣਾ ਸੀ ਤੇਰੀ ਖੁਸ਼ਬੋ ਵਰਗਾ

ਜੇ ਪਿਆਰ ਗੀਤਾਂ ਦੇ ਰੂਪ ‘ਚ ਹੁੰਦਾ
ਮੈਂ ਲੋਕ ਗੀਤ ਚੁਨਣਾ ਸੀ ਤੇਰੇ ਪਿਆਰ ਵਰਗਾ

ਜੇ ਪਿਆਰ ਇਨਸਾਨ ਦੇ ਰੂਪ ‘ਚ ਹੁੰਦਾ
ਤਾਂ ਮੈਂ ਤੈਨੂੰ ਚੁਨਣਾ ਸੀ ਮੇਰੀ ਪਸੰਦ ਵਰਗਾ
_______________________

214
Lok Virsa Pehchaan / ਲੱਕ 28 ਵਾਲੀ,,,
« on: February 23, 2012, 10:46:27 PM »
ਨਾ ਪਹਿਲਾ ਜਿਹਾ ਪੰਜਾਬ ਰਿਹਾ
ਤੇ ਨਾ ਬੋਹੜਾਂ ਦੀਆਂ ਉਹ ਛਾਵਾਂ
ਪੁੱਤ ਇਥੋਂ ਦੇ ਨਸ਼ੇ ਨੇ ਖਾ ਲਏ
ਨਾ ਪਹਿਲਾਂ ਵਰਗੀਆਂ ਮਾਵਾਂ
ਹੁਣ ਸੋਚਣਾ ਛੱਡ ਦਿਓ
ਮੁੜ ਤੁਹਾਡੇ ਤੋਂ ਦੁਨੀਆਂ ਕੰਬੂਗੀ
ਦੱਸ ਲੱਕ 28 ਵਾਲੀ
ਕਿਵੇਂ ਨਲੂਆ ਜੰਮੂਗੀ...

ਸ਼ੇਰਾਂ ਦੇ ਹੱਥ ਮੂੰਹ ਵਿੱਚ ਪਾ ਕੇ
ਦੱਸ ਪਾੜੂ ਕਿਹੜਾ ਜਬਾੜੇ
ਪਹਿਲਵਾਨ ਵੀ ਟਾਵੇਂ-ਟਾਵੇਂ
ਹੁਣ ਸੁੰਞੇ ਪਏ ਅਖਾੜੇ
ਜਿਹੜੇ ਡਾਈਟਿੰਗ ਕਰਕੇ ਜੰਮੇ
ਉਹੋ ਜਵਾਨੀ ਰੰਭੂਗੀ
ਦੱਸ ਲੱਕ 28 ਵਾਲੀ
ਕਿਵੇਂ ਨਲੂਆ ਜੰਮੂਗੀ...

ਧਰਮ ਦੇ ਨਾਂ ਅੱਜਕਲ੍ਹ
ਇੱਥੇ ਕਿਹੜਾ ਹੈ ਦੱਸ ਲੜਦਾ
ਕਰ ਅਰਦਾਸਾਂ ਦੱਸ ਦਿਓ
ਕਿਹੜਾ ਗਲ ਹਾਕਮ ਦਾ ਫੜਦਾ
ਕਾਬਲ ਤੱਕ ਹੁਣ ਪਹੁੰਚਣਾ ਔਖਾ
ਇਹੇ ਫੌਜ ਤਾਂ ਲਗਦਾ ਇਥੇ ਹੀ ਹੰਭੂਗੀ
ਦੱਸ ਲੱਕ 28 ਵਾਲੀ
ਕਿਵੇਂ ਨਲੂਆ ਜੰਮੂਗੀ...

ਨਾ ਬੋਲੀ - ਨਾ ਸੱਭਿਆਚਾਰ
ਨਾ ਪਹਿਲਾ ਵਰਗੇ ਜੁੱਸੇ
ਅਮਰ ਵੇਲ ਨਾਲ ਯਾਰੀ ਲਾ ਕੇ
ਅਸੀ ਜੜ੍ਹਾਂ ਨਾਲ ਫਿਰਦੇ ਰੁੱਸੇ
ਸੁਣੋ ਗੱਭਰੂਓ ਤੇ ਮਟਿਆਰੋ
ਆਪਣੀ ਹੋਂਦ ਨੂੰ ਅੱਜ ਸੰਭਾਲੋ
ਜਦ ਅਣਖ਼ ਕੌਮ ਦੀ ਜਾਗੂ
ਇਹੇ ਹਨੇਰੀ ਠੰਮੂਗੀ
ਫਿਰ ਉਹਦੋਂ ਧੀ ਪੰਜਾਬ ਦੀ
ਮੁੜਕੇ ਨਲੂਆ ਜੰਮੂਗੀ...

ਫਿਰ ਉਹਦੋਂ ਧੀ ਪੰਜਾਬ ਦੀ
ਮੁੜਕੇ ਨਲੂਆ ਜੰਮੂਗੀ ॥
______________

215
Shayari / ਤਿੜਕੀ ਹੋਈ ਦੀਵਾਰ,,,
« on: February 22, 2012, 04:22:34 PM »
ਸਭ ਕੁਝ ਜਾਇਜ਼ ਹੋ ਗਿਆ, ਜੰਗ ਤੇ ਪਿਆਰ ਵਿੱਚ
ਅੰਤਰ ਮਿਟਦਾ ਜਾ ਰਿਹਾ, ਹੁਣ ਧੋਖੇ ਤੇ ਇਕਰਾਰ ਵਿੱਚ
 
ਰੇਲਵੇ ਸਟੇਸ਼ਨ ਤੇ ਕਤਾਰਾਂ ਬੰਨੀ, ਬਿਰਖ ਪਏ ਨੇ ਸੋਚਦੇ
ਆਖਿਰ ਅਸੀ ਖੜ੍ਹੇ ਹਾਂ, ਕਿਸਦੇ  ਇੰਤਜ਼ਾਰ ਵਿੱਚ
 
ਗਿਲਾ ਨਾ ਕਰੀਂ ਕਦੇ, ਆਪਣੇ ਬੀਜਾਂ ਦੇ ਨਾ ਪੁੰਗਰਨ ਦਾ
ਪਿੱਪਲ ਵੀ ਉੱਗ ਪੈਂਦੇ ਨੇ, ਤਿੜਕੀ ਹੋਈ ਦੀਵਾਰ ਵਿੱਚ
 
ਸਾਰੀ ਉਮਰ ਮੁੱਲ ਨਾ ਪਾਇਆ,  ਜਿਸ ਨੇ ਪਿਆਰ ਦਾ
ਆਖਿਰ ਇਕ ਦਿਨ ਜਾ ਵਿਕੇ, ਉਸੇ ਦੇ ਬਜ਼ਾਰ ਵਿੱਚ

ਵਿਛੜੇ ਸੱਜਣਾਂ ਨੂੰ ਰੋ ਕੇ, ਅੱਖਾਂ ਨੇ ਜੋ ਪੂੰਝਦੀਆਂ
ਲੰਮਾ ਪੂੰਝਾ ਪੈ ਜਾਂਦਾ ਹੈ, ਕਜਲੇ ਵਾਲੀ ਧਾਰ ਵਿੱਚ
 
ਹਰ ਸ਼ਖਸ ਡਰਦਾ ਹੈ, ਭਲਕੇ ਮੇਰੇ ਨਾਲ ਨਾ ਬੀਤ ਜਾਵੇ
ਮਨਹੂਸ ਖਬਰ ਛਪੀ ਹੈ ਜੋ, ਅੱਜ ਦੀ ਅਖਬਾਰ ਵਿੱਚ
 
ਵਾਹਿਗੁਰੂ ਦੀ ਸੌਂਹ, ਸੀ ਵੱਡਾ ਰੌਲਾ ਪੈ ਗਿਆ
ਵੜੇ ਪੰਡਿਤ ਜੀ ਭੁਲੇਖੇ ਨਾਲ, ਮੰਦਰ ਦੀ ਜਗ੍ਹਾ ਮਜ਼ਾਰ ਵਿੱਚ
 
ਉਚੇ ਨੀਂਵੇ ਦਾ ਫ਼ਰਕ, ਜਿਨਾਂ ਮਰਜ਼ੀ ਕਰ ਲੈ ਬੰਦਿਆ
ਆਖਿਰ ਸਭ ਬਰਾਬਰ ਖੜੇ ਹੋਣਗੇ, ਰੱਬ ਦੇ ਦਰਬਾਰ ਵਿੱਚ
 
ਹਰ ਮੌਸਮ ਨੂੰ ਬਦਲਣ ਦੀ, ਤਾਕਤ ਹੈ ਕਲਮ ਵਿੱਚ
ਇਕੱਲਾ ਸੂਰਜ ਨਹੀਂ ਹੈ ਬਦਲਦਾ, ਪਤਝੜ ਨੂੰ ਬਹਾਰ ਵਿੱਚ
 
ਮੰਨਿਆ ਕਿ ਤੇਰੀ ਸ਼ੋਹਰਤ ਹੈ, ਲੱਖਾਂ ਵਿੱਚ ਅੱਜਕਲ
ਮੈਨੂੰ ਵੀ ਪਛਾਣ ਲੈਣਗੇ, ਜਦੋਂ ਤੁਰਾਂਗਾ ਦਸ ਹਜ਼ਾਰ ਵਿੱਚ
______________________________

216
Shayari / ਆਪਣੇ,,,
« on: February 22, 2012, 01:24:35 PM »
ਮੈਂ ਆਪਣੇ ਬਿਸਤਰ ‘ਤੇ
ਅਧਸੁੱਤਾ ਪਿਆ
ਖ਼ਿਆਲਾਂ ਦੀ ਉਡਾਨ ਭਰ
ਹਿੰਦੁਸਤਾਨ ਪੁਹੰਚ ਜਾਂਦਾ ਹਾਂ
ਉੱਥੇ ਮੈਂ
ਵੱਖ ਵੱਖ ਪਹਿਰਾਵਿਆਂ ਵਿਚ
ਵੱਖੋ ਵਂਖ ਧਰਮਾਂ ਦੇ
ਲੋਕ ਵੇਖਦਾ ਹਾਂ
ਕੋਈ ਅਮੀਰ ਹੈ
ਅਤੇ ਕੋਈ ਗ਼ਰੀਬ
ਕੋਈ ਗੋਰਾ ਹੈ
ਅਤੇ ਕੋਈ ਸਾਵਲਾ
ਪਰ ਉਹ ਸਭ ਮੈਂਨੂੰ
ਆਪਣੇ ਲਗਦੇ ਹਨ
ਕਿਉਂ ਕਿ ਮੈਂ
ਹਿੰਦੁਸਤਾਨੀ ਹਾਂ 
ਬਿਸਤਰ ਤੋਂ ਉੱਠ
ਮੈਂ ਕਮਰੇ ਦੀ ਖਿੜਕੀ ਚੋਂ
ਬਾਹਰ ਝਾਕਦਾ ਹਾਂ
ਬਰਫਾਂ ਲੱਦੇ ਪਹਾੜ
ਮੈਨੂੰ ਗੁੱਡ ਮੌਰਨਿੰਗ ਕਹਿੰਦੇ ਹਨ
ਮੈਂ ਬਰਫੀਲੀਆਂ ਛੱਤਾਂ ਥੱਲੇ
ਵਸਦੇ ਲੋਕਾਂ ਬਾਰੇ
ਸੋਚਦਾ ਹਾਂ
ਕੋਈ ਚੀਨੀ ਹੈ
ਅਤੇ ਕੋਈ ਬਰਤਾਨਵੀ ਗੋਰਾ
ਕੋਈ ਜਰਮਨ, ਕੋਈ ਫਿਲਪੀਨੀ
ਅਤੇ ਕੋਈ ਅਰਬੀ
ਮੈਂ ਸੋਚਦਾ ਹਾਂ
ਇੱਥੇ ਤਾਂ ਬਣ ਬਣ ਦੀ ਲੱਕੜੀ ਹੈ
ਪਰ ਅੰਦਰੋਂ ਇਕ ਆਵਾਜ਼
ਸੁਣਾਈ ਦਿੰਦੀ ਹੈ
ਇਹ ਲੋਕ ਵੀ ਤੇਰੇ
ਆਪਣੇ ਹੀ ਹਨ
ਕਿਉਂ ਕਿ
ਇਹ ਸਭ ਕੈਨੇਡੀਅਨ ਹਨ
ਅਤੇ ਤੂੰ ਵੀ ਹੈਂ
ਇੱਕ ਕੈਨੇਡੀਅਨ
___________

217
ਲਿਪੀਆਂ ਵਿੱਚ ਬੱਝਿਆਂ ਬੱਝਦੀ ਨਹੀਂ,
 
ਮੁਹਤਾਜ ਨਹੀਂ ਭਾਸ਼ਾਵਾਂ ਦੀ;
 
ਰਾਗਾਂ ਵਿੱਚ ਢਲ ਕੇ ਰੂਹ ਬਣਦੀ,
 
ਗੀਤਾਂ, ਗ਼ਜ਼ਲਾਂ, ਕਵਿਤਾਵਾਂ ਦੀ.
 
ਕਦੇ ਪਰੀਤ ਦੀ ਵੰਝਲੀ ਬਣ ਜਾਵੇ,
 
ਕਦੇ ਛੱਲ ਬਣੇ ਦਰਿਆਵਾਂ ਦੀ;
 
ਧਰਤੀ ਤੋਂ ਜਾਵੇ ਅਰਸ਼ ਤੀਕ,
 
ਨਿੱਤ ਬਹਿ ਕੇ ਗੋਦ ਘਟਾਵਾਂ ਦੀ.
 
ਕਣ ਕਣ ਵਿਚ ਸਰਗਮ ਵੱਸਦੀ ਏ,
 
ਜੀਕਣ ਮਮਤਾ ਹੈ ਮਾਵਾਂ ਦੀ;
 
ਆਜ਼ਾਨ ਕਦੇ, ਫ਼ਰਿਆਦ ਕਦੇ,
 
ਇਹ ਭਗਤੀ ਰੱਬ ਦੇ ਨਾਵਾਂ ਦੀ.
________________

218
Shayari / ਸੱਜਣਾ,,,
« on: February 22, 2012, 12:57:02 PM »
ਆਪਣੇ ਦਿਲ ਦੇ ਵਿਹੜੇ ਬਿਠਾਲ ਮੈਨੂੰ,
ਨਾ   ਗੱਲੀਂ   ਬਾਤੀਂ    ਟਾਲ   ਮੈਨੂੰ
ਕੁਝ ਮੇਰੇ ਦਿਲ ਦੀਆਂ ਸੁਣ ਸੱਜਣਾ
ਤੇ ਕੁਝ ਆਪਣਾ ਦੱਸ ਵੇ ਹਾਲ ਮੈਨੂੰ
ਦਿਲ    ਤੇਰੇ    ਬਾਰੇ   ਸੋਚਦਾ   ਏ,
ਬਸ ਤੇਰਾ ਈ ਰਹਿੰਦਾ ਖਿਆਲ ਮੈਨੂੰ
ਤੂੰ   ਸ਼ਮਾਂ   ਤੇ   ਮੈਂ   ਪਰਵਾਨਾ ਤੇਰਾ
ਆਪਣੇ ਹੁਸਣ ਦੀ ਅੱਗ ਵਿੱਚ ਬਾਲ ਮੈਨੂੰ
ਇੱਕ ਵਾਰ ਪੀਤਿਆਂ ਫਿਰ ਨਾ ਉਤਰੇ
ਐਸਾ ਨੈਣਾਂ ਚੋਂ ਜਾਮ ਪਿਆਲ ਮੈਨੂੰ
ਰੀਝ  ਨਾ ਰਹੇ ਕੁਝ ਹੋਰ ਵੇਖਣੇ ਦੀ,
ਅੱਜ ਐਸਾ ਨਜ਼ਾਰਾ ਵਿਖਾਲ   ਮੈਨੂੰ
ਲੈ    ਛੱਲਾ   ਪਾ   ਲੈ   ਮੇਰਾ   ਨੀ
ਤੇ   ਦੇ   ਜਾ ਅਪਣਾ ਰੁਮਾਲ ਮੈਨੂੰ
ਅਸਾਂ ਤਾਂ ਹਰ ਸਾਹ ਤੇਰੇ ਨਾਂ ਲਾਇਆ
ਤੂੰ ਵੀ ਲੈ ਚਲ ਯਾਰਾ ਆਪਣੇ ਨਾਲ ਮੈਨੂੰ
______________________

219
Lok Virsa Pehchaan / ਸ਼ੇਰਨੀ,,,
« on: February 21, 2012, 05:14:00 PM »
ਜਿਨ੍ਹਾਂ ਬਾਗ਼ਾਂ ਦੀ ਮੈਂ ਸ਼ੇਰਨੀ, ਉਹ ਕਿੱਥੇ ਬਾਗ਼ਾਂ ਵਾਲੇ ?
ਜਿਨ੍ਹਾਂ ਹੱਥਾਂ ਦੀ ਮੈਂ ਕਿਰਤ ਹਾਂ, ਉਹ ਕਿੱਥੇ “ਭਾਗਾਂ ਵਾਲੇ” ?

ਮੈਂ ਸੱਪਾਂ ਦੇ ਪੁੱਤ-ਪੋਤਰੇ, ਸਨ ਮਰ-ਮਰ ਪਾਲੇ ।
ਉਹਨਾਂ ! ਮੇਰਿਆਂ ਨੂੰ ਹੀ ਡੰਗ ਲਿਆ, ਕਰ ਘਾਲੇ-ਮਾਲੇ ।

ਹੁਣ ਛੁਰੀਆਂ ਲੈ ਲੈ ਘੁੰਮਦੇ, ਮੇਰੇ ਆਲੇ-ਦੁਆਲੇ ।
‘ਤੇ ਮੇਰੇ ਲਾਡਲਿਆਂ ਦੇ ਸਹਿਕਦੇ, ਹੱਲਾਂ ਦੇ ਫਾਲੇ ।

ਉੱਜੜੇ ! ਕਿਹੜੇ ਹਾਲੀਂ ਹੋਣਗੇ, ਹੋਣੇ ਠਰਦੇ ਪਾਲੇ ।
ਮੇਰੀ ਬੁੱਕਲ ਜੋ ਵਿੱਚ ਬਚੇ ਨੇ, ਉਹ ਨਸ਼ਿਆਂ ਖਾ ਲਏ ।

ਬਾਕੀ  ਕਰ “ਦੋ-ਮੂੰਹੀਂ” ਲੈ ਗਈ, ਮੇਰੇ ਕੋਲੋਂ ਉਧਾਲੇ ।
‘ਤੇ ਹੁਣ ਪਾਣੀ ਓਪਰੇ ਵਹਿੰਦੇ ਨੇ, ਮੇਰੇ ਖਾਲੇ-ਖਾਲੇ ।

ਕੌਣ, ਦੱਸੋ ਕਲਮਾਂ ਵਾਲਿਉ, ਹੁਣ ਕਿਰਤ ਸੰਭਾਲੇ ?
ਕੌਣ, ਦੱਸੋ ਦੁਨੀਆਂ ਵਾਲਿਉ, ਹੁਣ ਬਾਗ਼ ਸੰਭਾਲੇ ?

ਜਿਨ੍ਹਾਂ ਬਾਗ਼ਾਂ ਦੀ ਮੈਂ  ਸ਼ੇਰਨੀ, ਉਹ ਕਿੱਥੇ  ਬਾਗ਼ਾਂ ਵਾਲੇ ?
ਜਿਨ੍ਹਾਂ ਹੱਥਾਂ ਦੀ ਮੈਂ  ਕਿਰਤ ਹਾਂ, ਉਹ ਕਿੱਥੇ  “ਭਾਗਾਂ ਵਾਲੇ” ?
________________________________

220
Shayari / ਵਕ਼ਤ,,,
« on: February 21, 2012, 04:59:29 PM »
ਵਕ਼ਤ ਤੋਂ ਪਹਿਲਾਂ ਤੁਰ ਗਏ
ਚਿਖ੍ਹਾ ਬਾਲ ਜਾਂਦੇ ਨੇ
ਕੌੜੀਆਂ ਜੁਬਾਨਾਂ ਦੇ ਜ਼ਹਿਰੀ ਬੋਲ
ਦਿੱਲ ਜਾਲ ਜਾਂਦੇ ਨੇ
ਜੋ ਕਦੇ ਅੱਖ਼ ਦਾ ਸੁਰਮਾ ਹੁੰਦਾ ਏ
ਫਿਰ ਕੁੱਕਰੇ ਬਣਕੇ  ਰੜਕਦਾ ਏ
ਕਿਸੇ ਦਾ ਦੋਸ਼ ਨਹੀਂ ਮਾੜੇ ਵਕ਼ਤ
ਚਲ ਚਾਲ ਜਾਂਦੇ ਨੇ
__________

Pages: 1 ... 6 7 8 9 10 [11] 12 13 14 15 16 ... 40