June 06, 2024, 11:05:46 PM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 5 6 7 8 9 [10] 11 12 13 14 15 ... 40
181
Shayari / ਬੜੀ ਮਾੜੀ ਚੀਜ਼ ਹੈ,,,
« on: April 02, 2012, 12:41:45 AM »
ਬੜੀ ਮਾੜੀ ਚੀਜ਼ ਹੈ ਸ਼ਰਾਬ ਮੇਰੇ ਦੋਸਤੋ
ਬਹੁਤਿਆਂ ਨੂੰ ਕਰਦੀ ਖ਼ਰਾਬ ਮੇਰੇ ਦੋਸਤੋ

ਕਈ ਕਈ ਬੰਦੇ ਪੀ ਕੇ ਖਰੀ ਕਰਦੇ
ਠੇਕਿਆਂ ਤੇ ਠਾਣਿਆਂ ਦੇ ਡਿੱਢ ਭਰਦੇ
ਪਿੱਛੋਂ ਮਾਫੀ ਮੰਗਦੇ ਜਨਾਬ ਮੇਰੇ ਦੋਸਤੋ
ਬੜੀ ਮਾੜੀ ਚੀਜ਼ ਹੈ....................

ਕਈਆਂ ਦੇ ਘਰਾਂ ‘ਚ ਹੈ ਨੀ ਦਾਣੇ ਖਾਣ ਨੂੰ
ਫੇਰ ਵੀ ਉਹ ਠੇਕਿਆਂ ਤੇ ਜਾਣ ਸ਼ਾਮ ਨੂੰ
ਪੀ ਕੇ ਬਣ ਬਹਿੰਦੇ ਨੇ ਨਵਾਬ ਮੇਰੇ ਦੋਸਤੋ
ਬੜੀ ਮਾੜੀ ਚੀਜ਼ ਹੈ...........................

ਆੜ੍ਹਤ ਤੋ ਪੈਸੇ ਲੈ ਕੇ ਲਿਆ ਅਧੀਆ
ਕਹਿੰਦੇ ਯਾਰੋ ਚੀਜ਼ ਹੈ ਸ਼ਰਾਬ ਵਧੀਆ
ਰੋਂਦੇ ਜਦੋਂ ਕਰਦੇ ਹਿਸਾਬ ਮੇਰੇ ਦੋਸਤੋ
ਬੜੀ ਮਾੜੀ ਚੀਜ਼ ਹੈ....................

ਚੰਗੇ ਭਲੇ ਬੰਦੇ ਨੂੰ ਕੀ ਮਾਰ ਵਗਦੀ
ਪੀ ਕੇ ਨਹੀਂ ਰੱਖਦੇ ਖ਼ਬਰ ਜੱਗ ਦੀ
ਮੰਜੇ ਉੱਤੇ ਕਰਦੇ ਪਿਸ਼ਾਬ ਮੇਰੇ ਦੋਸਤੋ
ਬੜੀ ਮਾੜੀ ਚੀਜ਼ ਹੈ.....................

ਚੰਗੇ ਬੰਦੇ ਕਹਿੰਦੇ ਬਹੁਤੀ ਪੀਆ ਨਾ ਕਰੋ
ਆਸਰੇ ਸ਼ਰਾਬ ਦੇ ਹੀ ਜੀਆ ਨਾ ਕਰੋ
ਇਹਦੇ ਨਾਲੋਂ ਚੰਗੀ ਹੈ ਕਿਤਾਬ ਮੇਰੇ ਦੋਸਤੋ
ਬੜੀ ਮਾੜੀ ਚੀਜ਼ ਹੈ .......................
______________________

182
Lok Virsa Pehchaan / ਹਿਸਾਬ,,,
« on: April 02, 2012, 12:17:04 AM »
ਤੈਥੋਂ ਤੇਰੇ ਪੁਰਖਿਆਂ ਮੰਗਣਾ ਜਦੋਂ ਹਿਸਾਬ
ਬਿਟਰ ਬਿਟਰ ਤੂੰ ਦੇਖਣਾ ਲੱਭਣਾ ਨਹੀਂ ਜਵਾਬ

ਕਿਰਤ ਕਰ ਵੰਡ ਛਕਣ ਦਾ ਦਿੱਤਾ ਸੀ ਉਪਦੇਸ਼
ਪਰ ਤੂੰ ਮਾਨਣ ਲੱਗਿਆ,ਸ਼ਰਾਬ,ਕਬਾਬ,ਸ਼ਬਾਬ

ਜਿਸ ਧਰਤੀ ਨੂੰ ਸਿੰਜਿਆ ਲਹੂ ਪਸੀਨੇ ਨਾਲ
ਕਿੱਥੇ ਨੇ ਓਹ ਖੇਤ ਹੁਣ,ਕਿਧਰ ਗਿਆ ਪੰਜਾਬ

ਸਿੱਖਿਆ ਗਾਉਣਾ ਪੌਪ ਤੇ ਡਾਨਸ ਨਵੇਂ ਨਕੋਰ
ਭੁੱਲਿਆ ਬਾਣੀ ਸੱਚ ਦੀ ਭੁੱਲਿਆ ਗੀਤ ਰਬਾਬ

ਮਾੜੇ ਅਤੇ ਗਰੀਬ ਦੀ ਹੁਣ ਤੂੰ ਲਵੇਂ ਨਾ ਸਾਰ
ਤਕੜੇ ਪਿੱਛੇ ਘੁੰਮਦਾ ਤੇ ਆਖੇਂ ਜੀ ਜਨਾਬ

ਕੁਦਰਤ ਨੇ ਸੀ ਬਖਸ਼ਿਆ ਤੈਨੂੰ ਇਕ ਦਿਮਾਗ
ਬੁੱਧੀ ਭ੍ਰਿਸ਼ਟ ਹੋ ਗਈ ਖਾਨਾ ਹੋਇਆ ਖਰਾਬ
________________________

183
Shayari / ਗਜ਼ਲ,,,
« on: April 01, 2012, 11:51:19 PM »
ਗੁੱਸਾ,ਡਰ,ਪਛਤਾਵਾ ਤੇ ਪ੍ਰੇਸ਼ਾਨੀਆਂ
ਕੋਹਾਂ ਤੀਕਰ ਦਿੱਸਦੀਆਂ ਵੀਰਾਨੀਆਂ

ਸੂਲਾਂ ਵਾਂਗੂੰ ਚੁਭ ਰਹੀ ਵਗਦੀ ਹਵਾ
ਮੌਸਮਾਂ ਵਿਚ ਅਜ਼ਬ ਨੇ ਸ਼ੈਤਾਨੀਆਂ

ਫੁੱਲ ਵਿਛਾਏ ਅਸੀਂ ਤੁਹਾਡੇ ਵਾਸਤੇ
ਸਾਡੇ ਹਿੱਸੇ ਕੰਡੇ ਕਿਉਂ ਹੈਰਾਨੀਆਂ

ਗੈਰਾਂ ਦੇ ਵਾਂਗੂੰ ਜੋ ਸਾਨੂੰ ਤੱਕਦੀਆਂ
ਜੂੰਹਾਂ ਤੇਰੇ ਪਿੰਡ ਦੀਆਂ ਬੇਗਾਨੀਆਂ

ਬਿਨ ਕਸੂਰੋਂ ਦੋਸ਼ ਸਾਡੇ ਸਿਰ ਮੜ੍ਹੇ
ਅਸੀਂ ਸਜ਼ਾਵਾਂ ਫੇਰ ਵੀ ਪ੍ਰਵਾਨੀਆਂ
___________________

184
ਹੁਕਮ ਸ਼ੇਰ ਨੂੰ ਫਾਂਸੀ ਦਾ ਜਦੋਂ ਸੁਣਿਆਂ,
ਸਿੱਖ ਜਗਤ ਅੰਦਰ ਹਾਹਾਕਾਰ ਹੋ ਗਈ ।
ਜਿਹੜੇ ਦੇਸ਼ ਲਈ ਫਾਂਸੀਆਂ ਰਹੇ ਚੜਦੇ,
ਦੇਖੋ ਉਹਨਾਂ ਦੀ ਦੁਸ਼ਮਣ ਸਰਕਾਰ ਹੋ ਗਈ ।
ਹੱਕ ਸੱਚ ਨੂੰ ਫਾਂਸੀ ਤੇ ਚਾੜਨੇ ਲਈ,
ਬਹੁ ਗਿਣਤੀ ਕਿਓਂ ਅੱਜ ਤਿਆਰ ਹੋ ਗਈ ।
ਸਿੱਖਾਂ ਵਾਸਤੇ ਸਾਂਝੇ ਕਾਨੂੰਨ ਹੀ ਨਹੀਂ,
ਰਾਜਨੀਤੀ ਹੀ ਅੱਜ ਬਦਕਾਰ ਹੋ ਗਈ ।

ਕੋਈ ਆਖਕੇ ਓਸਨੂੰ ਦੇਸ਼ ਧ੍ਰੋਹੀ,
ਉਹਨੂੰ ਫਾਂਸੀ ਚੜ੍ਹਾਉਣ ਦੀ ਗੱਲ ਕਰਦਾ ।
ਕੋਈ ਅਣਖ ਦਾ ਉਸਨੂੰ ਪ੍ਰਤੀਕ ਕਹਿਕੇ,
ਉੱਚੀ ਨਾਅਰੇ ਲਗਾਉਣ ਦੀ ਗੱਲ ਕਰਦਾ ।
ਕੋਈ ਸੰਗਤ ਦੇ ਭਾਰੀ ਦਬਾਅ  ਥੱਲੇ,
ਉਸਦੀ ਫਾਂਸੀ ਰੁਕਵਾਉਣ ਦੀ ਗੱਲ ਕਰਦਾ ।
ਕੋਈ ਸੂਰਮੇ ਸਿੰਘ ਦੇ ਨਾਮ ਉੱਤੇ,
ਆਪਣੀ ਨੀਤੀ ਚਮਕਾਉਣ ਦੀ ਗੱਲ ਕਰਦਾ ।

ਸ਼ੇਰ ਹੱਸ ਕੇ ਆਖਿਆ ਵੀਰਨੋ ਉਏ,
ਫਾਂਸੀ ਜਾਣ ਨਾਂ ਐਵੈਂ ਘਬਰਾ ਜਾਣਾ ।
ਮੌਤ ਨਾਲ ਸ਼ਹੀਦ ਦਾ ਜਨਮ ਹੁੰਦਾ,
ਖੁਸੀ ਜਨਮ ਦੀ ਤੁਸਾਂ ਮਨ੍ਹਾ ਜਾਣਾ ।
ਜਿਸ ਦਿਨ ਵੀ ਸਿੰਘ ਨੂੰ ਲੱਗੇ ਫਾਂਸੀ,
ਝੰਡੇ ਕੇਸਰੀ ਘਰੇ ਲਹਿਰਾਅ ਜਾਣਾ ।
ਅੰਗ-ਅੰਗ ਸ਼ਰੀਰ ‘ਚੋਂ ਕੱਢ ਮੇਰਾ,
ਲੋੜਵੰਦਾਂ ਦੇ ਤਾਂਈਂ ਪਹੁੰਚਾ ਜਾਣਾ ।।

ਅੰਗ ਦਾਨ ਦੀ ਜਿਹੜਾ ਵਸੀਅਤ ਕਰਦਾ,
ਕਾਹਤੋਂ ਉਸੇ ਨੂੰ ਫਾਂਸੀ ਦੀ ਲੋੜ ਜਾਪੇ ।
ਲੋਕਾਂ ਦਾ ਜੋ ਮਰਕੇ ਵੀ ਭਲਾ ਚਾਹਵੇ,
ਉਹਦੇ ਇਸ਼ਕ ਦਾ ਮੌਤ ਕਿਓਂ ਤੋੜ ਜਾਪੇ ।
ਜਿੱਥੇ ਹੱਕ-ਇਨਸਾਫ਼ ਨੂੰ ਮਿਲੇ ਫਾਂਸੀ,
ਲੋਕ ਤੰਤਰ ਨੂੰ ਹੋ ਗਿਆ ਕ੍ਹੋੜ ਜਾਪੇ ।
ਜੁਲਮ ਰੋਕਣ ਦੇ ਲਈ ਘੱਟ ਗਿਣਤੀਆਂ ਤੇ,
ਅੰਤਰ-ਦੇਸੀ ਕਾਨੂੰਨ ਦੀ ਥੋੜ ਜਾਪੇ ।।

ਰਹਿਮ ਵਾਲੀ ਅਪੀਲ ਜੋ ਨਹੀਂ ਕਰਦਾ,
ਲੋਕੋ ਓਸਦਾ ਸੋਚ ਆਧਾਰ ਦੇਖੋ ।
ਰੱਦ ਕਰ ਰਿਹਾ ਥੋਥੇ ਕਾਨੂੰਨ ਨੂੰ ਜੋ,
ਮਾਨਵ ਧਰਮ ਲਈ ਓਸਦਾ ਪਿਆਰ ਦੇਖੋ ।
ਦਮ ਤੋੜਨ ਇਨਸਾਫ ਦੀ ਝਾਕ ਅੰਦਰ,
ਲੱਖਾਂ ਲੋਕ ਅੱਜ ਬਣੇ ਲਾਚਾਰ ਦੇਖੋ ।
ਘੱਟ ਗਿਣਤੀ ਨੂੰ ਕਿੰਝ ਹੜੱਪ ਕਰਦਾ,
ਬਹੁ-ਗਿਣਤੀ ਦਾ ਘਾਤਕ ਹਥਿਆਰ ਦੇਖੋ ।।

ਆਓ ਸਿੰਘ ਬਲਵੰਤ ਤੋਂ ਸੇਧ ਲੈਕੇ,
ਰਸਤੇ ਆਪਣੇ ਅੱਜ ਰੁਸ਼ਨਾਅ ਲਈਏ ।
ਕੰਮ ਆਈਏ ਜਿਓਂਦੇ ਮਨੁੱਖਤਾ ਦੇ,
ਮਰਨੋ ਬਾਅਦ ਵੀ ਸੇਵਾ ਨਿਭਾਅ ਲਈਏ ।
ਜੇਕਰ ਜੀਵੀਏ, ਅਣਖ ਦੇ ਨਾਲ ਕੇਵਲ,
ਸਿੰਘਾ ਵਾਲੀ ਜ਼ਮੀਰ ਜਗਾਅ ਲਈਏ ।
ਹੱਕ,ਸੱਚ,ਇਨਸਾਫ ਲਈ ਜੂਝ ਮਰਨਾ,
ਏਹੋ ਜੀਵਨ ਆਦਰਸ਼ ਬਣਾਅ ਲਈਏ ।।
_____________________

185
Shayari / ਕਿਸ ਤਰਾਂ ਦਾ ਰਾਜ ਤੇਰਾ,,,
« on: April 01, 2012, 02:50:17 AM »
ਕੀ ਵਜਾ ਹਰ ਤਰਫ਼ ਮਚਦੀ ਰੋਜ਼ ਹਾਹਾਕਾਰ ਹੈ
ਕਿਸ ਤਰਾਂ ਦਾ ਰਾਜ ਤੇਰਾ ਕੀ ਤੇਰੀ ਸਰਕਾਰ ਹੈ

ਕੀ ਹੈ ਇਸ ਵਿੱਚ ਰਾਜ਼ , ਸਭ ਕੁਝ ਕਿਉਂ ਅਮੀਰਾਂ ਵਾਸਤੇ
ਤੁੰ ਉਨਾਂ ਤੋਂ ਪੁੱਛ ਜਿਨਾਂ ਦੇ ਕੋਲ ਕੋਠੀ ਕਾਰ ਹੈ

ਚੁਣ ਰਹੇ ਜੇ ਲੋਕ ਅੱਖਾਂ ਮੀਟ ਕੇ ਨੇ ਰਹਿਨੁਮਾ
ਦੇ ਰਹੀ ਉਸ ਜ਼ੁਰਮ ਦੀ ਸਭ ਨੂੰ ਸਜ਼ਾ ਸਰਕਾਰ ਹੈ

ਡਿਗਰੀਆਂ ਨੂੰ ਮਾਰ ਕੱਛੇ ਫਿਰ ਰਹੇ ਨੇ ਦਰ-ਬ-ਦਰ
ਕਾਮਿਆਂ ਦੀ ਭੀੜ ਬੈਠੀ ਚੌਂਕ ਵਿੱਚ ਬੇਕਾਰ ਹੈ

ਦਿਨ ਢਲੇ ਬਦਨਾਮ ਲੋਕਾਂ ਦਾ ਬਣੇ ਮਹਿਮਾਨ ਜੋ
ਦਿਨ ਚੜੇ ਤੇ ਜੋੜ ਕੇ ਹੱਥ ਭਾਲਦਾ ਸਤਿਕਾਰ ਹੈ

ਛੱਡ ਦਿਲਾ ਮਤ ਰੋਕ ਉਸ ਨੂੰ ਜਾ ਰਿਹਾ ਜੋ ਜਾਣ ਦੇ
ਪੈਸੇ ਦੀ ਭੱਜ-ਦੌੜ ਦੇ ਵਿੱਚ ਸੁਣਦਾ ਕੌਣ ਪੁਕਾਰ ਹੈ

ਹਰ ਗਲੀ ਦੇ ਮੋੜ ਤੇ ਹੁਣ ਖੁੱਲ ਗਿਆ ਹੈ ਮੈਅਕਦਾ
ਦੋਸਤਾ ਸਰਕਾਰ ਸਾਡੀ ਦਾ ਬੜਾ ਉਪਕਾਰ ਹੈ

ਮਿਲ ਰਿਹਾ ਨਾ ਚੈਨ ਦਿਲ ਨੂੰ , ਮੈਂ ਖ਼ਬਰ ਕਿਸ ਤੋਂ ਲਵਾਂ
ਕੀ ਪਤਾ ਕਿਸ ਹਾਲ ਵਿੱਚ ਬੈਠੀ ਮੇਰੀ ਸਰਕਾਰ ਹੈ

ਇਸ਼ਕ ਦੇ ਵਣਜਾਰਿਆਂ ਦੀ , ਪਰਖ ਹੋਣੀ ਉਸ ਘੜੀ
ਜਦ ਬਣੀ ਦੀਵਾਰ ਦੁਨੀਆਂ ਦੋ ਦਿਲਾਂ ਵਿਚਕਾਰ ਹੈ

ਤੂੰ ਕਿਸੇ ਨੂੰ ਅਕਲ ਨਾ ਦੇ , ਤੂੰ ਕਿਸੇ ਨੂੰ ਟੋਕ ਨਾ
ਹਰ ਬਸ਼ਰ ਹੀ ਸਮਝਦਾ ਖ਼ੁਦ ਨੂੰ ਬੜਾ ਫ਼ਨਕਾਰ ਹੈ

ਜਰਾ ਕਰ ਹੋਸ਼ , ਨਾ ਕਰ ਦੌਲਤਾਂ ਦਾ ਮਾਣ ਤੂੰ
ਉਹ ਸਮੇਂ ਨੇ ਮਾਰਿਆ ਜੋ ਕਰ ਗਿਆ ਹੰਕਾਰ ਹੈ
_________________________

186
Shayari / ਬਾਗ ਦੀ ਜੂਹ,,,
« on: March 31, 2012, 09:11:48 PM »
ਚਿਰਾਂ ਤੋਂ ਰਾਜ਼ੀ ਹੋਏ ਜ਼ਖ਼ਮ
ਅੱਜ ਫਿਰ ਚਸਕਣ ਲੱਗ ਪਏ!
ਅੱਜ ਤੂੰ ਮੇਰੇ ਬਹੁਤ ਯਾਦ ਆਈ,
ਅੱਗੇ ਇਤਨੀ ਕਦੇ ਵੀ ਨਹੀਂ!
ਪਰ ਚੰਦਰੀਏ!
ਤੂੰ ਮੈਨੂੰ ਪਤਾ ਨਹੀਂ,
ਕਦੇ ਯਾਦ ਕੀਤਾ ਵੀ ਹੈ ਜਾਂ ਨਹੀਂ?
ਦੁਆ ਕਰਦਾ ਹਾਂ
ਉਸ ਪ੍ਰਵਰਦਿਗ਼ਾਰ ਅੱਗੇ,
ਤੂੰ ਹਮੇਸ਼ਾ ਖੁਸ਼ ਰਹੇਂ!
ਪਰ ਮੈਨੂੰ ਵਿਸ਼ਵਾਸ਼ ਹੈ ਕਿ ਤੂੰ
ਜਰੂਰ ਖੁਸ਼ ਹੋਵੇਂਗੀ!
ਕਿਉਂਕਿ, ਖੁਸ਼ੀ ਵਿਚ ਵਿਚਰਨ ਵਾਲੇ ਲੋਕ ਹੀ
ਆਪਣਿਆਂ' ਨੂੰ ਭੁੱਲਦੇ ਹਨ!!
ਮੈਂ ਵੀ ਬਹੁਤ ਖੁਸ਼ ਸਾਂ,
ਤੈਨੂੰ ਭੁੱਲ ਗਿਆ ਸਾਂ!
ਇਹ ਗਲਤੀ ਮੇਰੀ ਨਹੀਂ,
ਮੇਰੇ ਬਾਗ ਦੀ ਹੈ!
ਮੈਂ ਮਦਹੋਸ਼ ਹੋਇਆ ਘੁੰਮਦਾ ਰਿਹਾ,
ਕਿਸੇ ਸਵਰਗ ਵਿਚ!
ਪਰ ਜਦ ਮੇਰੇ ਬਾਗ ਦੀ ਜੂਹ ਆਈ,
ਤੇ ਮੈਂ ਮਦਹੋਸ਼ੀ ਵਿਚ
ਪਾਰ ਕਰਨ ਦੀ ਕੋਸਿ਼ਸ਼ ਕੀਤੀ!
ਪਰ ਹਾਏ...!!
ਐਸਾ 'ਕੰਡਾ' ਚੁੱਭਿਆ
ਕਿ ਮੇਰੀ ਰੂਹ ਬਿਲਕ ਉਠੀ!
-ਮੈਂ ਚੁਫ਼ੇਰੇ ਝਾਤੀ ਮਾਰੀ
ਕੋਈ ਨਜ਼ਰ ਨਾ ਆਇਆ!
ਸੁਣਿਆਂ ਕਰਦਾ ਸੀ,
ਆਪਣੇ ਹੱਥੀਂ ਕੱਢਿਆ ਕੰਡਾ,
ਜਿ਼ਆਦਾ ਦਰਦ ਕਰਦਾ ਹੈ!
ਮੈਂ 'ਕਿਸੇ' ਦੀ ਉਡੀਕ ਕਰਦਾ ਰਿਹਾ!
ਪਰ ਕੋਈ ਨਾ ਬਹੁੜਿਆ!
ਜਦ ਲੱਗਦੇ ਹਨ ਵਦਾਣ ਰੂਹ 'ਤੇ
ਤਾਂ ਫਿਰ ਅਚੇਤ ਹੀ
'ਆਪਣੇ' ਯਾਦ ਆਉਂਦੇ ਹਨ!
-ਫਿਰ ਉਭਰਿਆ ਤੇਰਾ ਨਕਸ਼
ਮੇਰੇ ਦਿਮਾਗ ਵਿਚ!
...ਤੇ ਮੈਂ ਕੰਡੇ ਦਾ ਸਿਰਾ ਫੜ
ਖਿੱਚ ਕੇ ਵਗਾਹ ਮਾਰਿਆ!
ਲਹੂ ਫੁੱਟ ਪਿਆ!
ਦਿਲ 'ਚੋਂ, ਦਿਮਾਗ 'ਚੋਂ
ਰੂਹ 'ਚੋਂ, ਵਜੂਦ 'ਚੋਂ
ਹੱਦ 'ਚੋਂ, ਹਦੂਦ 'ਚੋਂ
ਮੈਨੂੰ ਤੇਰੀ ਗਲਵਕੜੀ ਵਾਲੀ
'ਪੱਟੀ' ਦੀ ਜ਼ਰੂਰਤ ਸੀ!
ਅਤੇ ਹਮਦਰਦੀ ਵਾਲੀ ਮੱਲ੍ਹਮ ਦੀ!
ਪਰ ਕੀ ਕਰਦਾ?
ਹੁਣ ਤਾਂ ਤੇਰੀ ਯਾਦ ਦੀ ਹੀ
ਲੇਪ ਕਰ ਰਿਹਾ ਹਾਂ
ਜ਼ਖ਼ਮ ਉਤੇ!
ਬੜਾ ਸਕੂਨ ਮਿਲਦਾ ਹੈ!!
______________

187
Shayari / ਮਸਲਾ,,,
« on: March 31, 2012, 01:59:15 AM »
ਤੇਰੀ ਜ਼ੁਲਫ ਤੋਂ ਵੀ ਕਾਲੇ ਇਸ ਨਿਜ਼ਾਮ ਦਾ ਮਸਲਾ
ਭੁੱਖੇ ਪੇਟ, ਨੰਗੇ ਤਨ, ਬੁਝੇ ਅਰਮਾਨ ਦਾ ਮਸਲਾ,
ਮੱਧਮ ਦੀਵਿਆਂ ਤੇ ਢਲਦੀ ਹੋਈ ਸ਼ਾਮ ਦਾ ਮਸਲਾ,
ਤੇਰੇ ਇਸ਼ਕ ਤੋਂ ਵੱਡਾ ਮੇਰੀ ਆਵਾਮ ਦਾ ਮਸਲਾ।
_________________________

188
Shayari / ਤਮੰਨਾ,,,
« on: March 31, 2012, 01:46:16 AM »
ਤੂੰ ਸੱਜਣਾ ਸਾਡੀ ਕਦਰ ਨਾ ਪਾਈ,
ਅਸੀਂ ਫੁੱਲ ਵਿਛਾਏ ਤੇਰੀਆਂ ਰਾਹਾਂ 'ਚ।
ਇਕੋ ਤੇ ਆਖਰੀ ਹੁਣ ਦਿਲੀ ਤਮੰਨਾ,
ਜਦ ਵੀ ਮੌਤ ਆਵੇ ਤਾਂ ਆਏ ਤੇਰੀਆਂ ਬਾਹਵਾਂ 'ਚ।
__________________________

189
Shayari / ਰੋਕੋ ਕੋਈ,,,
« on: March 26, 2012, 08:43:48 PM »
ਰੋਕੋ ਕੋਈ ਵਧ ਰਹੀ ਜਲਨ ਨੂੰ।
ਫੂਕ ਦੇਵੇਗੀ ਸਾਰੇ ਚਮਨ ਨੂੰ।
ਧਰਤੀ ਦੇ ਦੁੱਖ ਤੇ ਭੁੱਖ ਨੂੰ ਮਿਟਾਓ,
ਕਿਉਂ ਉੱਡੇ ਜਾ ਰਹੇ ਹੋ ਗਗਨ ਨੂੰ।
_________________

190
Shayari / ਲੋਕ,,,
« on: March 26, 2012, 08:16:34 PM »
ਇਕ ਦੂਜੇ ਨੂੰ ਦੇਖ ਦੇਖ ਜੋ ਸੜਦੇ ਲੋਕ
ਕਾਹਤੋਂ ਨਾਹੀਂ ਸਿਦਕ ਦਾ ਪੱਲਾ ਫੜਦੇ ਲੋਕ
ਕਰੋੜਪਤੀ ਬਣ ਜਾਈਏ ਇਕ ਦੋ ਰਾਤਾਂ ਵਿਚ
ਨਵੀਆਂ ਨਵੀਆਂ ਨਿੱਤ ਸਕੀਮਾਂ ਘੜਦੇ ਲੋਕ
ਫਿਰ ਵੀ ਹਾਉਮੇ ਅਤੇ ਹੰਕਾਰ ਨਹੀਂ ਛੱਡਦੇ
ਰੋਜ ਹੀ ਦੇਖਾਂ ਰੱਬ ਦੀ ਬਾਣੀ ਪੜ੍ਹਦੇ ਲੋਕ
ਗਲੀਆਂ ਅਤੇ ਬਜ਼ਾਰਾਂ ਵਿਚ ਝਗੜਦੇ ਨੇ
ਰੱਬ ਦੇ ਭਵਨਾਂ ਅੰਦਰ ਵੀ ਹੁਣ ਲੜਦੇ ਲੋਕ
ਝੂਠੇ ਬੰਦੇ ਪਿੱਛੇ ਭੀੜਾਂ ਜੁੜਦੀਆਂ
ਹੱਕ,ਸੱਚ ਇਨਸਾਫ ਲਈ ਘੱਟ ਖੜ੍ਹਦੇ ਲੋਕ
ਆਪਣੇ ਅਤੇ ਬਿਗਾਨੇ ਦੀ ਪਹਿਚਾਨ ਨਹੀਂ
ਚਿਹਰੇ ਉੱਤੇ ਇੰਜ ਮਖੌਟੇ ਜੜਦੇ ਲੋਕ
ਧੁੱਪ ਹਨੇਰੀ ਝੱਖੜ ਕੋਲੋ ਡਰਦਿਆਂ
ਦੋਸ਼ ਹਮੇਸ਼ਾ ਮੌਸਮ ਉੱਤੇ ਮੜ੍ਹਦੇ ਲੋਕ
____________________

191
Shayari / ਸੁਪਣੇ,,,
« on: March 26, 2012, 12:17:38 AM »
ਇੱਟਾਂ, ਗਾਰੇ, ਰੋੜੀ ਦੇ ਨਾਲ
ਘਰ ਤੇ ਖੌਰੇ ਬਣ ਜਾਵਣ,

ਪਰ

ਸੁਪਣੇ ਬਣਦੇ ਨਾਹੀਂ
___________

192
Shayari / ਕਨੇਡਾ,,,
« on: March 25, 2012, 09:43:19 PM »
ਸਾਨੂੰ ਰਾਸ ਨਾ ਆਈ ਯਾਰੋ, ਰੌਣਕ ਸ਼ਹਿਰਾਂ ਵਾਲੀ,
ਅਸੀਂ ਤਾਂ ਭੀੜ ਦੇ ਅੰਦਰ ਆ ਕੇ, ਹੋਰ ਵੀ 'ਕੱਲੇ ਹੋ ਗਏ
_____________________________

193
Lok Virsa Pehchaan / ਮੇਰੀ ਜ਼ੁਬਾਨ,,,
« on: March 25, 2012, 08:46:23 PM »
ਭਾਸ਼ਾ ਤਾਂ ਮਨੁੱਖ ਲਈ ਅੰਦਰ ਤੋਂ ਬਾਹਰ
ਆਉਣ ਲਈ ਇਕ ਪੁਲ ਸੀ
ਇਸ ਪੁਲ ਨੇ ਮਨੁੱਖ ਤੋਂ ਮਨੁੱਖ ਤੱਕ ਪਹੁੰਚਣ ਦੇ
ਸਦੀਆਂ ਤੋਂ ਬੰਦ ਰਾਹਾਂ ਨੂੰ ਖੋਲ੍ਹਣਾ ਸੀ
ਨੰਗ-ਮੁਨੰਗੇ ਸ਼ਬਦਾਂ ਰਾਹੀਂ
ਜ਼ਿੰਦਗੀ ਦੇ ਹਰ ਇੱਕ ਪਲ ਨੂੰ
ਸਤਰੰਗੀ ਪੀਂਘ ਦੇ ਰੰਗਾਂ ਦੇ ਅਰਥ ਦੇਣੇ ਸਨ
ਮਨੁੱਖੀ ਰਿਸ਼ਤਿਆਂ 'ਚ
ਦਰਿਆਵਾਂ ਦੇ ਬੇ-ਪਰਵਾਹ ਵਹਿਣ ਵਰਗੀ ਤਰਲਤਾ ਭਰਨੀ ਸੀ
'ਹੋਂਦ' ਅਤੇ 'ਅਣ-ਹੋਂਦ' ਵਿੱਚ
ਇੱਕ ਤਰਕ ਪੈਦਾ ਕਰਨਾ ਸੀ
 
ਪਰ
ਉਹ ਸਿਰਫ ਸਿਰ ਹਿਲਾਉਂਦੇ ਨੇ
ਵਿਦੇਸ਼ੀ ਭਾਸ਼ਾ 'ਚ
ਕੁਛ ਆਖਦੇ ਨੇ
ਜੋ ਮੈਨੂੰ ਸਮਝ ਨਹੀਂ ਆਉਂਦਾ
ਮੈਂ ਸੋਚਦਾ ਰਹਿੰਦਾ ਹਾਂ
ਕਿ
ਕਿਹੜੀ ਭਾਸ਼ਾ 'ਚ
ਸੰਵਾਦ ਰਚਾਵਾਂ
ਕਿ ਉਹ ਸਮਝ ਸਕਣ
ਮੇਰੀ ਗੱਲ
ਮੇਰੀ ਜ਼ੁਬਾਨ
ਮੇਰੇ ਸੰਸੇ
ਮੇਰੇ ਡਰ!
ਸੰਸਾ ਹੈ ਮੈਨੂੰ
ਕਿ ਇਸ ਪਰਵਾਸ ਵਿੱਚ
ਗੁਆਚ ਜਾਏਗੀ
ਮੇਰੀ ਅਗਲੀ ਪੀੜ੍ਹੀ
ਮੇਰਾ ਸੱਭਿਆਚਾਰ
ਮੇਰੇ ਸੰਸਕਾਰ
________

194
Shayari / ਹੁਣ ਮੈਂ ਸਿੱਖ ਲਿਆ,,,
« on: March 25, 2012, 12:03:15 AM »
ਹੁਣ ਮੈਂ, ਸਿੱਖ ਲਿਆ ਹੈ ਮਸਤ ਰਹਿਣਾਂ!
ਛੱਡ ਦਿੱਤੇ ਨੇ, ਦੇਖਣੇ ਸਬਜ਼ਬਾਗ,
ਤੇ ਲੈਣੇਂ ਫ਼ੋਕੇ ਸੁਪਨੇ!
ਛੱਡ ਦਿੱਤੀਆਂ ਨੇ ਲਾਉਣੀਆਂ ਆਸਾਂ,
ਚੰਦਰਮਾਂ ਵੱਲ ਦੇਖ, ਚਕੋਰ ਵਾਂਗੂੰ!
ਜਿੰਨੀ ਆਸ ਰੱਖੀ 'ਗ਼ੈਰਾਂ' 'ਤੇ,
ਦਿਲ ਵਿਚ ਨਿਰਾਸ਼ਾ ਦੀ,
ਪਰਲੋਂ ਹੀ ਆਈ!
ਮਨ ਦੀ ਦੇਹਲ਼ੀ ਖ਼ੁਰਦੀ ਗਈ,
ਧਰਵਾਸ ਅਤੇ ਤਾਹਨਿਆਂ ਦੀਆਂ ਛੱਲਾਂ ਨਾਲ਼!
ਹੁਣ ਤਾਂ ਸਬਰ ਦਾ ਪਾਣੀ ਵੀ,
ਦਿਲ ਦੇ ਵਿਹੜੇ ਆ ਵੜਿਆ!
ਜ਼ਿੰਦਗੀ ਦੇ ਸਫ਼ਰ ਵਿਚ,
ਨਾ ਚਾਹੁੰਦਿਆਂ ਵੀ, ਅਪਨਾਉਣੇ ਪਏ,
ਕੰਡਿਆਲ਼ੇ ਰਾਹ!
ਤੇ 'ਵਜਾਉਣੇ' ਪਏ ਗਲ਼ ਪਏ ਢੋਲ,
ਤੇ ਨਿਭਾਉਣੇ ਪਏ 'ਅਣ-ਸਿਰਜੇ' ਰਿਸ਼ਤੇ!
ਚਾਹੇ ਕਦਮ-ਕਦਮ 'ਤੇ,
ਲਹੂ-ਲੁਹਾਣ ਹੁੰਦਾ ਰਿਹਾ,
ਪਰ ਅਣਮੰਨੇ ਰਿਸ਼ਤੇ ਦਾ ਜੂਲ਼ਾ,
ਚੁੱਕੀ ਰੱਖਿਆ ਆਪਣੇ ਮੋਢਿਆਂ 'ਤੇ!
ਮਿੱਧਦਾ ਤੁਰਿਆ ਗਿਆ,
ਆਪਣੇ ਅਰਮਾਨਾਂ ਦੇ ਮਲਬੇ ਨੂੰ!
ਮੇਰੀ ਜ਼ਿੰਦਗੀ ਵਿਚ ਆਏ ਇਸ ਰਿਸ਼ਤੇ ਵਿਚ,
ਮੋਹ ਅਤੇ ਅਪਣੱਤ ਦੀ ਅਣਹੋਂਦ ਸੀ,
ਸਿਰਫ਼ ਖ਼ੁਦਗਰਜ਼ੀ, ਸਿਆਸਤ ਅਤੇ ਮਤਲਬ-ਪ੍ਰਸਤੀ ਦੀ
ਸੜੇਹਾਂਦ ਸੀ!
ਜਦ ਹੁਣ ਸੁੱਕ-ਸੜ ਕੇ,
ਬਦਬੂ ਮਾਰ ਰਹੀਆਂ ਨੇ ਮੇਰੀਆਂ ਸਧਰਾਂ,
ਤਾਂ ਉਸ ਨੂੰ ਮੇਰੀ 'ਨਲਾਇਕੀ' ਦਾ ਨਾਂਮ ਦੇ ਕੇ,
ਜਨਾਜਾ ਕੱਢਿਆ ਜਾ ਰਿਹੈ!
ਵਜਾਏ ਜਾਂਦੇ ਨੇ ਮੇਰੇ ਕੰਨਾਂ ਵਿਚ ਢੋਲ਼ ਅਜੇ ਵੀ,
ਸ਼ੋਸ਼ਿਆਂ ਦੇ!
ਪਰ ਮੇਰਾ ਬਾਗ਼ੀ ਹੋਇਆ ਮਨ,
ਇਹਨਾਂ ਵਿਚ ਪਰਚਦਾ ਨਹੀਂ!
________________

195
Shayari / ਮੋਨਸੂਨ,,,
« on: March 24, 2012, 11:21:55 AM »
ਚਲੋ ਦੋਸਤੋ ਬੱਦਲ ਬਣੀਏ,
ਖੁਦ ਨੂੰ ਗੁਆ ਕੇ ਧਰਤੀ ਸਿੰਜੀਏ॥
__________________

196
Lok Virsa Pehchaan / ਹੁਣ ਨਾ,,,
« on: March 23, 2012, 11:53:27 PM »
ਹੁਣ ਨਾ ਬਾਗੀ, ਚੂਰੀ ਆਉਦੀ
ਹੋਮ ਡਿਲਿਵਰੀ ਪੀਜ਼ਾ ਮਿਲਦਾ
_________________

197
Shayari / ਆਖਰ ਮੋਤ ਹੈ,,,
« on: March 23, 2012, 10:26:27 PM »
ਮਾਣ ਲੈ ਖੁਸਬੋਈ, ਆਖਰ ਮੋਤ ਹੈ,
ਜਿੰਦਗੀ ਤਾਂ ਹੋਈ, ਆਖਰ ਮੋਤ ਹੈ॥
ਮੰਡਲਾਂ, ਚੰਨ, ਧਰਤੀ ਵਿੱਚ ਗਰਦਸਾਂ,
ਵਿੱਚ ਸਮੋਈ ਹੋਈ, ਆਖਰ ਮੋਤ ਹੈ॥
____________________

198
Shayari / ਹਿੰਮਤ ਵਾਲੇ,,,
« on: March 23, 2012, 10:00:31 PM »
ਕਿਸਮਤ ਕਿਸਮਤ ਕਰਕੇ ਢਿਲੱੜ ਚਿਲਾਉਂਦੇ
ਹਿੰਮਤ ਵਾਲੇ ਪਰਬਤਾਂ ਨੂੰ ਚੀਰ ਵਿਖਾਉਂਦੇ॥
_______________________

199
Shayari / ਗੱਲ,,,
« on: March 23, 2012, 09:35:31 PM »
ਨਾ ਕੇਵਲ ਮਨ ਦੀ ਗੱਲ ਹੀ ਮੰਨਿਆ ਕਰੋ
ਕਦੇ-ਕਦੇ ਆਤਮਾ ਦੀ ਗੱਲ ਵੀ ਸੁਣਿਆ ਕਰੋ

ਹਰ ਲਫ਼ਜ਼ ਦਾ ਆਪਣਾ-ਆਪਣਾ ਅਰਥ ਹੁੰਦਾ
ਸੁਣੇ-ਕਹੇ ਹਰ ਲਫ਼ਜ਼ \'ਤੇ ਗਹਿਰਾਈ ਨਾਲ਼ ਸੋਚਿਆ ਕਰੋ

ਫੱਟ ਬੋਲਾਂ ਦੇ ਮਿਟਾਇਆਂ ਵੀ ਕਦੇ ਮਿਟਦੇ ਨਹੀਂ
ਬੋਲਣ ਲੱਗੇ ਕੁੱਝ ਸੋਚਕੇ ਤੇ ਸਮਝਕੇ ਬੋਲਿਆ ਕਰੋ

ਬੇਸ਼-ਕੀਮਤੀ ਨੇ ਇਹ ਜ਼ਿੰਦਗੀ ਦੇ ਪਲ਼ ਤਮਾਮ
ਰੁੱਸਣ-ਮਨਾਉਣ \'ਚ ਨਾ ਇਹਨਾਂ ਨੂੰ ਗਵਾਇਆ ਕਰੋ

ਸੁਣਿਆ ਕਰੋ ਕਦੇ ਇਹਨਾਂ ਪੱਤਿਆਂ ਦੀ ਗੱਲ ਵੀ
ਬੈਠਕੇ ਫੁੱਲਾਂ ਦੇ ਸੰਗ ਦੋ ਪਲ਼ ਹੱਸਿਆ ਕਰੋ

ਮਾਂ-ਬਜ਼ੁਰਗ-ਬਾਲ ਨਿੱਕੇ ਰੱਬ ਦਾ ਹੀ ਰੂਪ ਹੁੰਦੇ
ਸੰਗ ਇਹਨਾਂ ਦਾ ਲੈਣ ਲਈ ਇਹਨਾਂ ਕੋਲ ਬੈਠਿਆ ਕਰੋ

ਯਾਰੋ ਚੰਨ-ਤਾਰੇ-ਸੂਰਜ-ਬੱਦਲਾਂ ਦਾ ਰੂਪ ਤੱਕੋ
ਚਹਿ-ਚਹਾਉਂਦੇ ਪੰਛੀਆਂ ਸੰਗ ਗੀਤ ਮਿੱਠੇ ਗਾਇਆ ਕਰੋ
______________________________

200
Shayari / ਗ਼ਜ਼ਲ,,,
« on: March 22, 2012, 10:44:58 PM »
ਤੇਰੇ ਗਲ ਜੋ ਪੈ ਗਿਆ ਪਊ ਵਜਾਉਣਾ ਢੋਲ
ਬਸਰ ਕਰਨ ਲਈ ਜਿੰਦਗੀ ਕਰਨਾ ਪੈਣਾ ਘੋਲ

ਆਪਣੀ ਜੀਭ ਨੂੰ ਆਪ ਹੀ ਕੌੜਾ ਕਰਦੇ ਲੋਕ
ਜਦੋਂ ਕਦੇ ਵੀ ਬੋਲਦੇ ਇਸ ‘ਚੋਂ ਮੰਦੇ ਬੋਲ

ਵਿਹਲੇ ਰਹਿਣਾ ਬਣ ਗਿਆ ਹਰ ਬੰਦੇ ਦਾ ਸ਼ੌਂਕ
ਕੰਮ ਤੋਂ ਬਿਨਾ ਬੇਕਾਰ ਹੈ ਇਹ ਜੀਵਨ ਅਨਮੋਲ

ਸੱਚਾ ਵਣਜ ਵਿਪਾਰ ਹੀ ਫਿਰ ਦੇਵੇਗਾ ਲਾਭ
ਹੱਟ ਤੇ ਬਹਿਕੇ ਤੋਲੀਏ ਪੂਰਾ ਜੇਕਰ ਤੋਲ

ਸਾਗਰ ਛੱਲਾਂ ਉਠਦੀਆਂ ਰਹਿਣਾ ਪੈਣਾ ਸ਼ਾਤ
ਬੇੜੀ ਉਸਦੀ ਡੁਬਦੀ ਜਿਹੜਾ ਜਾਵੇ ਡੋਲ

ਘੁੰਮ ਘੁੰਮਾ ਕੇ ਆਦਮੀ ਪਹੁੰਚੇ ਸਿਵਿਆਂ ਵਿਚ
ਤਾਹੀਂ ਸ਼ਾਇਦ ਆਖਦੇ ਇਸ ਧਰਤੀ ਨੂੰ ਗੋਲ
_______________________

Pages: 1 ... 5 6 7 8 9 [10] 11 12 13 14 15 ... 40