February 15, 2019, 11:11:00 PM

Show Posts

This section allows you to view all posts made by this member. Note that you can only see posts made in areas you currently have access to.


Topics - ਰੂਪ ਢਿੱਲੋਂ

Pages: [1] 2 3 4 5 6
1
! No longer available

<a href="https://www.youtube.com/watch?v=BcgOZGAH7is&amp;t=91s" target="_blank" class="new_win">https://www.youtube.com/watch?v=BcgOZGAH7is&amp;t=91s</a>

About my books

2
Lok Virsa Pehchaan / Punjabi Novel Book Review
« on: May 18, 2018, 07:14:47 PM »

3
ਸਾਧ ਪਕੌੜੇ ਵੇਚ ਕੇ ਆਪਣੇ ਆਪ ਵਿੱਚ ਜੰਨਤ ਦੀਆਂ ਮੌਜਾਂ ਮਾਣਦਾ ਤੇ ਚੋਰ ਚੋਰੀ ਕਰਕੇ ਆਪਣੇ ਬਾਲ ਬੱਚੇ ਨਾਲ ਬੁੱਲੇ ਲੁਟਦਾ। ਤੇ ਇੰਝ ਸਾਧ ਆਪਣੇ ਹਾਲ ਵਿਚ ਮਸਤ, ਚੋਰ ਆਪਣੇ ਮਾਲ ਵਿਚ ਮਸਤ ਤੇ ਵੇਲਾ ਆਪਣੀ ਚਾਲ ਵਿਚ ਮਸਤ ਸੀ…।
"ਕਹਾਣੀ ਦਾ ਮੁੱਢ ਈ ਬੇਢੰਗਾ ਏ!" ਦਾਰੀ ਜੁਲਾਹਾ ਬੋਲ ਪਿਆ, ਅਗਾਂਹ ਕਹਾਣੀ ਕੀ ਹੋਣੀ ਏ?"
ਕਹਾਣੀ ਸੁਣਾਉਂਦਾ ਬਾਬਾ ਭੋਜ ਵਿਚੋਂ ਟੋਕੇ ਜਾਣ ਤੇ ਭੁੜਕ ਡੰਡਿਓਂ ਪਾਰ ਹੋਇਆ। ਦਾਰੀ ਨੂੰ ਝਈ ਲੈ ਕੇ ਪਿਆ: "ਅਗਾਂਹ ਤੇ ਤੇਰੀ ਮਾਂ ਨੇ ਜੋ ਹੋਣਾ ਸੋ ਹੋਣਾ ਏਂ, ਪਹਿਲਾਂ ਤੂੰ ਇਹ ਦੱਸ! ਕਹਾਣੀ ਦਾ ਮੁੱਢ ਕਿਵੇਂ ਬੇਢੰਗਾ ਏ?"
ਦਾਰੀ ਨੇ ਬਾਬੇ ਦੀ ਗੱਲ ਦਾ ਬੁਰਾ ਨਾ ਮੰਨਿਆਂ। ਹੱਸ ਕੇ ਕਹਿਣ ਲੱਗਾ, "ਤੂੰ ਤੇ ਆਖਦਾ ਹੁੰਦਾ ਏਂ ਪਈ ਚੋਰਾਂ ਦੇ ਘਰ ਕਦੇ ਦੀਵਾ ਹੀ ਨਹੀਂ ਹੁੰਦਾ। ਹੁਣ ਆਪ ਹੀ ਦਸਦਾ ਏਂ ਪਈ ਚੋਰ ਆਪਣੇ ਬਾਲ ਬੱਚੇ ਨਾਲ ਬੁਲ੍ਹੇ ਲੁਟਦਾ ਹੁੰਦਾ ਸੀ ਤੇ ਨਾਲ ਸਾਧ ਪਕੌੜੇ ਵੇਚਣ ਮਗਰੋਂ ਸਾਧ ਹੀ ਰਿਹਾ?"
ਕੋਲ ਬੈਠਾ ਮਾਸਟਰ ਦਾਰੀ ਦੀ ਇਮਦਾਦ ਨੂੰ ਅੱਪੜਿਆ- "ਬਾਬਾ! ਦਾਰੀ ਦੀ ਗੱਲ ਨੂੰ ਚਿੱਥ ਜਰਾ! ਉਹ ਆਖਦਾ ਏ ਕਿ ਹੱਟੀ ਵਾਲਾ ਤੇ ਚੋਰ ਜੇ ਸੱਕੇ ਭਰਾ ਨਹੀਂ ਤੇ ਤਾਏ ਚਾਚੇ ਦੇ ਪੁੱਤਰ ਭਰਾ ਤੇ ਜ਼ਰੂਰ ਹੁੰਦੇ ਨੇ… ਇਕ ਨੇ ਗਾਹਕ ਨੂੰ ਲੁੱਟਣਾ, ਇਕ ਨੇ ਸਾਕ ਨੂੰ…।"
ਭਾਬੇ ਭੋਜ, ਮਾਸਟਰ ਦੀ ਸੁਣੀ, ਅਣਸੁਣੀ ਕਰਦਿਆਂ ਕਿਹਾ, "ਦੀਵਾ ਨਹੀਂ ਬਲਦਾ ਕਦੇ ਤੇਰੇ ਜਹੇ ਰੱਬ ਦੇ ਮਾਰੇ ਚੋਰ ਦੇ ਘਰ, ਜਿਨ੍ਹੇ ਸਵੇਰੇ ਉਠ ਕੇ ਮਸੀਤੇ ਜਾ ਕੇ ਨਹਾਵਣ ਤੋਂ ਪਹਿਲੋਂ ਮਸੀਤ ਦਾ ਤੇਲ ਚੋਰੀ ਕਰਕੇ ਮਲਣਾ ਹੁੰਦਾ ਏ…।"
ਬਾਬੇ ਦੀ ਗੱਲ ਅਜੇ ਵਿਚ ਈ ਸੀ, ਦਾਰੀ ਹੱਸ ਕੇ ਕਹਿਣ ਲੱਗਾ, "ਰੋਜ਼ ਸਵੇਰੇ ਮੂੰਹ ਹਨੇਰੇ ਖੂਹੀ 'ਚੋਂ ਸੌ ਬੋਕਾ ਕੱਢ ਕੇ ਸਕਾਵੇ ਤੋਂ ਟੂਟੀਆਂ ਭਰਨਾ ਆਂ ਮਸੀਤ ਦੀਆਂ। ਜੇ ਕਦੇ ਕਿਸੇ ਨਮਾਜ਼ੀ ਸਵੇਰੇ ਇਕ ਬੋਕਾ ਵੀ ਕੱਢਿਆ ਹੋਵੇ ਤਾਂ ਮੈਂ ਝੂਠਾ। ਥੇ ਜੇ ਕਦੇ ਮੈਂ ਕੁੱਜੇ 'ਚੋਂ ਤੇਲ ਦਾ ਚੋਆ ਲੈ ਲੈਨਾ ਆਂ ਤੇ ਗੁਨਾਹ ਕੀ ਹੋਇਆ? ਅੱਲ੍ਹਾ ਦੇ ਘਰੋਂ ਨਾ ਲਵਾਂ ਤੇ ਹੋਰ ਕਿੱਥੋਂ ਲਵਾਂ?"
ਦਾਰੀ ਦੀ ਗੱਲ ਦੇ 'ਹੋਰ ਕਿਥੋਂ ਲਵਾਂ' ਵਾਲੇ ਟੋਟੇ ਤੇ ਬਾਬੇ ਦਾ ਹਾਸਾ ਨਿਕਲ ਗਿਆ, ਬੋਲਿਆ, "ਪੁੱਤਰਾ! ਜੇ ਕਦੇ ਤੈਨੂੰ ਸਵੇਰੇ ਉਠ ਕੇ ਤੇਲ ਮਲ ਕੇ ਨਹਾਵਣ ਦੀ ਆਦਤ ਨਾ ਹੋਵੇ ਤੂੰ ਕਦੇ ਮਸੀਤ ਵਲ ਮੂੰਹ ਵੀ ਨਾ ਕਰੇਂ। ਜਾ ਕੇ ਰੋਜ਼ ਤੇਲ ਮਲਨਾ ਏਂ। ਮਗਰੋਂ ਸਰੀਰ ਖੋਲ੍ਹਣ ਲਈ ਦਸ- ਵੀਹ ਬੋਕੇ ਕੱਢ ਕੇ ਸਕਾਵੇ ਭਰ ਕੇ ਨਹਾ ਵੀ ਤਾਂ ਆਪ ਈ ਆਉਨਾ ਏਂ ਨਾ?"
ਤੈਨੂੰ ਕਦੇ ਨਮਾਜ਼ ਪੜ੍ਹਨ ਦੀ ਤੌਫ਼ੀਕ ਨਹੀਂ ਹੋਈ। ਪਰ ਮੇਰੀ ਗੱਲ ਯਾਦ ਰੱਖੀਂ, ਅੱਲ੍ਹਾ ਦੇ ਘਰ ਚੋਰੀ ਕਰਨਾ ਏਂ… ਕੋਹੜਾ ਹੋ ਕੇ ਮਰੇਂਗਾ। ਕੀੜੇ ਖਾਣਗੇ ਏਸ ਸਰੀਰ ਨੂੰ।"
… ਖੌਰੇ ਕੋਹੜੇ ਹੋਣ ਜਾਂ ਸਰੀਰ ਨੂੰ ਕੀੜਿਆਂ ਦੇ ਖਾਣ ਦੇ ਡਰ ਤੋਂ ਦਾਰੀ ਕੰਬ ਗਿਆ। ਸਫ਼ਾਈ ਦੇਂਦਿਆਂ ਕਹਿਣ ਲੱਗਾ, "ਸਹੁੰ ਬੇਬੇ ਦੀ! ਹੁਣ ਤਾਂ ਮੈਂ ਇਹ ਕੰਮ ਕਦੇ ਨਹੀਂ ਕੀਤਾ। ਅਜੇ ਪਿਛਲੀ ਜੁੰਮੇਰਾਤ ਨੂੰ ਤੇ ਮੈਂ ਸਵਾ ਰੁਪਏ ਦਾ ਤੇਲ ਮਸੀਤੇ ਪਾਇਆ ਏ।"
"ਹੁਣ ਤੂੰ ਮਸੀਤੋਂ ਤੇਲ ਚੋਰੀ ਕਰਕੇ ਨਹੀਂ ਮਲਦਾ… ਹੁਣ ਤੇ ਤੂੰ ਬੱਸ ਪੱਠੇ ਵੱਢਨਾਂ ਏਂ ਚੋਰੀ!" ਬਾਬੇ ਭੋਜ ਖੌਰੇ ਦਾਰੀ ਦੀ ਪਹਿਲੀ ਸਫ਼ਾਈ ਮੰਨ ਲਈ ਸੀ।
ਦਾਰੀ ਆਪਣੀ ਵਾਹੀ, "ਲੈ ਭਲਾ ਬਾਬਾ! ਪੱਠੇ ਮੈਂ ਕਿਨੇ ਕੁ ਵੱਢਨਾਂ ਆਂ? ਇਕ ਬਕਰੀ ਜਿੱਡੀ ਗਾਂ ਏ ਤੇ ਇਕ ਬਿੱਲੀ ਜਿੱਡੀ ਵੱਛੀ। ਨਾਲੇ ਪੱਠੇ ਮੈਂ ਕਿਹੜੇ ਰੋਜ਼ ਵੱਢਨਾਂ ਆਂ? ਇਕ ਅੱਧਾ ਡੰਗ ਤੇ ਮੈਂ ਘਾਹ ਖੋਤਰ ਕੇ ਪਾ ਲੈਨਾ ਤੇ ਵਿਚੋਂ ਇਕ ਅੱਧਾ ਡੰਗ ਪੱਠੇ ਵਢ ਲਿਆਉਨਾ, ਉਹ ਵੀ ਉਸ ਸੂਮ ਜੱਟ ਦੇ, ਜਿਹੜਾ ਮੰਗਿਆਂ ਨਹੀਂ ਦੇਂਦਾ। ਸਵੇਰੇ ਜੱਟ ਨੂੰ ਵੀ ਪਤਾ ਹੁੰਦਾ ਏ ਪਈ ਦਾਰੀ ਲੈ ਗਿਆ ਪੱਠੇ ਵੱਢ ਕੇ ਰਾਤੀਂ। ਉਹ ਵੀ ਹੱਸ ਛੱਡਦਾ ਏ ਤੇ ਮੈਂ ਵੀ। ਬਾਬਾ! ਤੂੰ ਹੀ ਦੱਸ ਆਪਣੇ ਦੀਨ ਈਮਾਨ ਨਾਲ, ਜੇ ਦਾਰੀ ਆਪਣੀ ਗਾਂ ਲਈ ਏਸ ਆਪਣੇ ਪਿੰਡ ਵਿਚੋਂ ਪੱਠੇ ਨਾ ਵੱਢੇ ਤੇ ਕਿਥੋਂ ਵੱਢੇ? ਪਿੰਡ ਬਾਹਰੋਂ ਕਿਸੇ ਹੋਰ ਪਿੰਡ ਦੇ ਪੱਠੇ ਵੱਢ ਕੇ ਧੌਣ ਭਨਾ ਲਏ?"
ਬਾਬੇ ਭੋਜ ਦਾ ਫੇਰ ਹਾਸਾ ਡੁੱਲ੍ਹ ਪਿਆ। ਹੱਸਦਿਆਂ ਹੱਸਦਿਆਂ ਬੋਲਿਆ, ''ਓਇ ਬੰਦਿਆ! ਤੈਨੂੰ ਸੌ ਵਾਰੀ ਆਖਿਆ ਏ ਜਦੋਂ ਕਿਤੋਂ ਨਾ ਲੱਭਣ ਤਾਂ ਸਾਡੇ ਵੱਢ ਲਿਆਇਆ ਕਰ। ਪਰ ਰਾਤਾਂ ਨੂੰ ਲੋਕਾਂ ਦੇ ਚੋਰੀ ਨਾ ਵੱਢਿਆ ਕਰ। ਐਵੇਂ ਹਰਾਮ ਮੌਤੇ ਨਾ ਮਾਰਿਆ ਜਾਵੀਂ ਕਿਤੇ। ਓਇ ਚੋਰੀ ਪੱਠੇ ਵੱਢਦਿਆਂ ਮਾਰਿਆ ਜਾਣਾ ਵੀ ਕੋਈ ਕੰਮ ਹੋਇਆ। ਧੇਲਾ ਮੁੱਲ ਨਹੀਂ ਪੈਂਦਾ ਅਜਿਹੇ ਬੰਦੇ ਦਾ।''
"ਮੈਂ ਉਹਦੇ ਪੱਠੇ ਨਹੀਂ ਵੱਢਦਾ ਕਦੇ ਵੀ, ਜਿਸ ਪੱਠਿਆਂ ਦੇ ਰੁੱਗ ਤੋਂ ਮਾਰ ਹੀ ਘੱਤਣਾ ਹੋਵੇ। ਮੈਂ ਤਾਂ ਉਹਦੇ ਵੱਢਦਾ ਆਂ ਜਿਹੜਾ ਜੇ ਉਤੋਂ ਫੜ ਵੀ ਲਵੇ ਤਾਂ ਆਪੇ ਹੀ ਪੱਚੀ ਹੋ ਜਾਵੇ।" ਦਾਰੀ ਚਹਿਕਦਿਆਂ ਗੱਲ ਟੋਰੀ, "ਸੁਣਿਆਂ ਨਹੀਓਂ ਬਾਬਾ! ਇਕ ਜਾਂਗਲੀ ਚੋਰ ਨੇ ਭੈਣ ਦਾ ਝੁੱਗਾ ਜਾ ਭੰਨਿਆਂ ਪਰ, ਸੰਨ ਤੇ ਈ ਫੜਿਆ ਗਿਆ। ਭੈਣ ਤੇ ਭਣੋਈਏ ਭਲਾ ਕੀ ਆਖਣਾ ਸੀ? ਸਗੋਂ ਰੋਟੀ ਪਾਣੀ ਖਵਾ ਕੇ ਘੱਲਿਓ ਨੇ। ਚੋਰ ਪਿਛਾਂਹ ਪਰਤ ਕੇ ਆਪਣੇ ਯਾਰਾਂ ਬੇਲੀਆਂ ਨੂੰ ਗੱਲ ਸੁਣਾਉਣ ਲੱਗਾ ਚੋਰੀ ਦੀ। ਫੜੇ ਜਾਣ ਉਤੇ ਅੱਪੜਿਆ ਤਾਂ ਦੱਸਿਓ, "ਮੈਨੂੰ ਫੜਨ ਵਾਲੇ ਵੀ ਭੈਣ ਤੇ ਭਣੋਈਆ ਆਏ"… ਬੇਲੀਆਂ ਦੇ ਇਹ ਪੁੱਛਣ ਤੇ 'ਭਈ ਫੇਰ ਕੀ ਹੋਇਆ?' ਹੱਸ ਕੇ ਆਖਣ ਲੱਗਾ, "ਹੋਣਾ ਕੀ ਸੀ? ਮੈਨੂੰ ਵੇਖ ਕੇ ਭੈਣ ਤੇ ਭਣੋਈਆ ਢੇਰ ਪੱਚੀ ਹੋਏ।"
ਬਾਬਾ ਤੇ ਮਾਸਟਰ ਹੱਸ ਪਏ। ਬਾਬਾ ਭੋਜ ਪਿਆਰ ਨਾਲ ਦਾਰੀ ਨੂੰ ਕਹਿਣ ਲੱਗਾ, "ਗੱਲਾਂ ਦਾ ਖੱਟਿਆ ਖਾਨਾਂ ਏਂ।"
ਉਸਤਾਦ ਖੰਘਦਾ ਤੇ ਪੈਰ ਘਸੀਟ ਘਸੀਟ ਕੇ ਟੁਰਦਾ ਮੰਡਲੀ ਵਿਚ ਆ ਰਲਿਆ।
"ਆ ਉਸਤਾਦਾ!" ਬਾਬੇ ਭੋਜ ਉਸਤਾਦ ਨੂੰ ਆਪਣੇ ਕੋਲ ਮੰਜੀ ਤੇ ਬਿਠਾ ਕੇ ਪੁਛਿਆ, "ਸੁਣਾ, ਵੱਲ ਏਂ?"
"ਵੱਲ ਹੁਣ ਕੀ ਹੋਣਾ ਏਂ?" ਦਸ ਕਦਮ ਟੁਰਨ ਨਾਲ, ਅਜੇ ਤੀਕ ਬੁੱਢੇ ਉਸਤਾਦ ਨੂੰ ਸਾਹ ਚੜ੍ਹਿਆ ਹੋਇਆ ਸੀ। ਨਿਢਾਲ ਜਿਹੀ 'ਵਾਜ਼ ਵਿਚ ਕਹਿਣ ਲੱਗਾ, "ਜੇ ਲੰਮੇ ਪੈ ਜਾਈਏ ਤਾਂ ਉਠ ਕੇ ਨਹੀਂ ਬੈਠਿਆ ਜਾਂਦਾ। ਜੇ ਜ਼ੋਰ ਲਾ ਲੂ ਕੇ ਉੱਠ ਵੀ ਬਹੀਏ ਤਾਂ ਪੈਰੀਂ ਨਹੀਂ ਖਲੋਤਾ ਜਾਂਦਾ। ਜੇ ਮਰ ਖਪ ਕੇ ਪੈਰੀਂ ਖਲੋ ਵੀ ਜਾਈਏ ਤਾਂ ਟੁਰਿਆ ਨਹੀਂ ਜਾਂਦਾ ਤੇ ਜਾਨ ਤੇ ਖੇਡ ਕੇ ਘਰੋਂ ਤੇਰੀ ਹਵੇਲੀ ਤਕ ਦਸ ਕਰਊਂ ਟੁਰ ਹੀ ਆਈਏ ਤੇ ਫਿਰ ਘੜੀ ਚੰਗੀ ਤੇ ਸਾਹ ਹੀ ਸਵਾਹਰਾ ਨਹੀਂ ਹੁੰਦਾ। ਲਾਹਨਤ ਆਖ ਇਸ ਬੁਢਾਪੇ ਨੂੰ।"
ਉਸਤਾਦ ਦੀ ਗਿਰਿਆਜ਼ਾਰੀ 'ਤੇ ਦਾਰੀ ਢੀਠਾਂ ਵਾਂਗ ਹੱਸ ਕੇ ਕਹਿਣ ਲੱਗਾ, "ਉਸਤਾਦ, ਸਿਆਣੇ ਆਖ ਗਏ ਨੇ 'ਜਵਾਨੀ ਬੜੀ ਚੀਜ਼ ਹੈ… ਬੁਢਾਪਾ ਬੜਾ ਲਾਹਨਤੀ।" ਸਣੇ ਉਸਤਾਦ ਸਾਰੇ ਹੱਸ ਪਏ।
ਭੋਜ ਤੇ ਉਸਤਾਦ ਸੱਤਰ-ਅੱਸੀ ਦੇ ਪੇਟੇ ਵਿਚ ਪੁਰਾਣੇ ਸੰਗੀ ਸਨ… ਦੋਵੇਂ ਹਾਣੀ। ਚਾਰ ਚਾਰ ਜਮਾਤਾਂ ਆਪਣੇ ਪਿੰਡ ਦੇ ਸਕੂਲ 'ਚੋਂ ਪੜ੍ਹਕੇ ਆਪਣੇ ਆਪਣੇ ਕੰਮ ਲੱਗ ਗਏ। ਭੋਜ ਵਾਹੀ-ਜੋਤੀ ਵਿਚ, ਉਸਤਾਦ ਭਾਂਡੇ ਬਣਾਉਣ ਤੇ ਖੋਤਿਆਂ 'ਤੇ ਭਾਰ ਢੋਣ ਵਿਚ… ਭੋਜ ਦੀ ਵਾਹੀ-ਜੋਤੀ ਉਹਦੇ ਪੁੱਤਰ-ਪੋਤਰਿਆਂ ਸਾਂਭ ਲਈ ਤੇ ਉਸਤਾਦ ਦੀ ਥਾਂ ਉਹਦਾ ਭਰਾ ਚੱਕ ਤੇ ਬੈਠ ਕੇ ਸਾਰਾ ਦਿਨ ਭਾਂਡੇ ਬਣਾਉਂਦਾ, ਆਵੀ ਚਾੜ੍ਹ ਕੇ ਪਕਾਉਂਦਾ ਤੇ ਪਿੰਡੋ ਪਿੰਡ ਵੇਚਦਾ ਉਹਦਾ ਭਤੀਜਾ… ਉਸਤਾਦ ਦੀ ਤਾਂ ਨਾ ਰੰਨ ਨਾ ਕੰਨ। ਪਤਾ ਨਹੀਂ ਕਿਉਂ ਸਾਰੀ ਉਮਰ ਉਹਨੂੰ ਕਿਧਰੋਂ ਰੰਨ ਦਾ ਅਜਿਹਾ ਟੋਟਾ ਨਾ ਲੱਭਾ, ਜਿਹਨੂੰ ਘਰ ਵਾਲੀ ਆਖਦੇ ਨੇ। ਤੇ ਪਤਾ ਨਹੀਂ ਉਸਤਾਦ ਨੂੰ ਏਸ ਬਦਨਸੀਬੀ ਪਾਰੋਂ ਹੀ ਸਾਰੇ ਪਿੰਡ ਵਾਲੇ ਕਿਉਂ ਉਸਤਾਦ ਆਖਦੇ! ਇਹਨਾਂ ਦੇ ਬਾਬਿਆਂ ਦੇ ਦੋ ਹੋਰ ਯਾਰ ਸਨ। ਇਕ ਅੱਧਖੜ ਉਮਰ ਦਾ ਸਯਦ ਮਾਸਟਰ ਤੇ ਇਕ ਜਵਾਨ ਉਮਰ ਦਾ ਦਾਰੀ ਜੁਲਾਹਾ। ਉਦਣ ਵੀ ਉਹ ਚਾਰੇ ਈ ਰੋਜ਼ ਵਾਂਙ ਬਾਬੇ ਭੋਜ ਦੀ ਹਵੇਲੀ ਵਿਚ ਬੈਠ ਕੇ ਰਾਤੀਂ ਏਧਰ ਉਧਰ ਦੀਆਂ ਗੱਲਾਂ ਮਾਰ ਰਹੇ ਸਨ।
"ਬਾਬਾ ਅਗਾਂਹ ਟੁਰ ਹੁਣ!" ਦਾਰੀ ਬਾਬੇ ਨੂੰ ਆਖਿਆ।
"ਬੜਾ ਟੁਰੇ ਆਂ ਆਪਣੀ ਉਮਰ ਵਿਚ ਪੁੱਤ!" ਬਾਬੇ ਭੋਜ ਨੇ ਚਮਕ ਕੇ ਕਿਹਾ, ਏਥੋਂ ਤਰੀਕ ਭੁਗਤਣ ਟੁਰਦੇ ਲਹੌਰ ਜਾਂਦੇ… ਪੂਰੇ ਅੱਸੀ ਕੋਹ!… ਪਿੰਡੋਂ ਰੋਟੀ ਪੱਲੇ ਬੰਨ੍ਹ ਕੇ, ਅੱਲ੍ਹਾ ਦਾ ਨਾਂ ਲੈ ਕੇ ਮਾਰਦੇ ਨਾਅਰਾ:
"ਬੱਧੇ ਭਾਰ ਮੁਸਾਫ਼ਰਾਂ ਤੇ ਮੁੰਨਾ ਕੋਹ ਲਹੌਰ!"
"ਤੇ ਪੈਂਡੇ ਠਿਲ੍ਹ, ਤੀਜੇ ਦਿਨ ਮੂੰਹ ਹਨੇਰੇ ਜਾ ਵੜਦੇ ਲਹੌਰ… ਤੇ ਤਰੀਕ ਭੁਗਤ ਕੇ ਸਾ ਦਿਹਾੜੀ ਮੁੜ ਪੈਂਦੇ ਪਿਛਾਂਹ ਤੇ ਛਾਲਾਂ ਮਾਰਦੇ ਦੋ ਦਿਨਾਂ ਵਿਚ ਪਿੰਡ ਆ ਅੱਪੜਦੇ ਤੇ ਅਗਲੇ ਦਿਨ ਉੱਠ ਕੇ ਜੋਤਰਾ ਵੀ ਲਾਉਣ ਜਾਂਦੇ ਹੱਸਦੇ ਖੇਡਦੇ… ਉਏ ਤੂੰ ਸਾਨੂੰ ਟੁਰਨ ਦੇ ਮਿਹਣੇ ਕੀ ਦੇਣੇ ਨੇ, ਜਿਨ੍ਹੇ ਦੋ ਕੋਹ ਜਾਣਾ ਹੋਵੇ ਤੇ ਅੱਧਾ ਦਿਨ 'ਟੇਸ਼ਨ ਤੇ ਬਹਿ ਕੇ ਗੱਡੀ ਉਡੀਕਦਾ ਰਹਿਨਾ ਏਂ!"
"ਗੱਡੀਆਂ ਤਾਂ ਬੰਦੇ ਨਕਾਰੇ ਕਰ ਛੱਡੇ!" ਉਸਤਾਦ ਹੂੰਘਿਆ। "ਹੱਡਾਂ-ਗੋਡਿਆਂ ਤੋਂ ਰਹਿ ਗਏ ਜਵਾਨ! ਚੰਗੇ ਦਿਨ ਸਨ ਜਦੋਂ ਅਜੇ ਗੱਡੀਆਂ ਨਹੀਂ ਸਨ ਬਣੀਆਂ, ਜਵਾਨ ਤਾਂ ਸਾਹ-ਸੱਤਿਆ ਵਾਲੇ ਹੁੰਦੇ ਸਨ।"
ਮਾਸਟਰ ਬਹੁਤਾ ਗਾਲੜੀ ਨਹੀਂ ਸੀ ਪਰ, ਬੋਲਣੋਂ ਰਹਿ ਨਾ ਸਕਿਆ, "ਗਡੀਆਂ ਬੰਦੇ ਦੀ ਜਾਨ ਵੀ ਤਾਂ ਸੁਖੀ ਕਰ ਛੱਡੀ ਏ ਬਾਬਿਓ! ਸਵੇਰੇ ਚੜ੍ਹੋ ਗੱਡੀ ਤੇ ਲਹੌਰੋਂ ਤਰੀਕ ਭੁਗਤ ਕੇ ਸ਼ਾਮ ਨੂੰ ਪਿੰਡ ਵੀ ਪਰਤ ਆਓ। ਜਿਹੜਾ ਪੈਂਡਾ ਤੁਸੀਂ ਛਿਆਂ ਦਿਨਾਂ ਵਿਚ ਕਰਦੇ ਸਓ, ਹੁਣ ਛੇਆਂ ਘੰਟਿਆਂ ਵਿਚ ਨਿਬੜ ਜਾਂਦਾ ਏ। ਨਾ ਪੈਂਦੇ ਨੇ ਪੈਰੀਂ ਛਾਲੇ ਤੇ ਨਾ ਚੜ੍ਹਦੀਆਂ ਨੇ ਖੁੱਚਾਂ… ਅਮਨ ਨਾਲ ਗੱਡੀ ਵਿਚ ਬਹਿ ਕੇ ਭਾਵੇਂ ਸੌਂ ਰਵੋ।"ੋ
ਦਾਰੀ ਸਫਾਈ ਦੇਂਦਿਆਂ ਤਰਲਾ ਵਾਹਿਆ, "ਮੈਂ ਤਾਂ ਆਖਿਆ ਸੀ… ਗੱਲ ਨੂੰ ਅਗਾਂਹ ਟੋਰੋ!"
"ਕਿਹੜੀ ਗੱਲ?" ਬਾਬੇ ਭੋਜ ਬੇ-ਧਿਆਨੀ ਤੇ ਅਰਾਮ ਨਾਲ ਪੁੱਛਿਆ। ਬਹੁਤ ਵਾਰੀ ਇੰਝ ਹੀ ਹੁੰਦਾ ਕਿ ਗੱਲ ਵਿਚੋਂ ਹੋਰ ਟੁਰ ਪੈਂਦੀ, ਵਿਚੋਂ ਹੋਰ ਤੇ ਹੋਰ, ਅਸਲ ਗੱਲ ਕਿਤੇ ਪਿਛਾਂਹ ਦੂਰ ਰਹਿ ਜਾਂਦੀ ਤੇ ਰੌਲੇ ਵਿਚ ਵਿੱਸਰ ਜਾਂਦੀ।
"ਪਕੌੜੇ ਵੇਚਣ ਵਾਲੇ ਤੇ ਸਾਧ ਦੀ ਗੱਲ?" ਮਾਸਟਰ ਬਾਬੇ ਭੋਜ ਨੂੰ ਯਾਦ ਕਰਾਇਆ।
"ਆਹੋ! ਹੱਛਾ!" ਬਾਬਾ ਭੋਜ ਸੋਚਦਾ ਹੋਇਆ ਦਾਰੀ ਵੱਲ ਵੇਖ ਕੇ ਬੋਲਿਆ, "ਹੁਣ ਵਿਚ ਨਾ ਬੋਲੀਂ ਤੇ ਤੈਨੂੰ ਇਕ ਗੱਲ ਸੁਣਾਵਾਂ ਸੱਚੀ!"
ਸੱਚੀ ਗੱਲ ਦੇ ਨਾਂ ਤੇ ਉਸਤਾਦ ਕੰਨ ਚੁੱਕੇ। ਇਕ ਦੋ ਵਾਰ ਆਪਣੀ ਕਤਰਾਵੀਂ ਖਿਚੜੀ ਦਾੜ੍ਹੀ ਵਿਚ ਖੁਰਕ ਕੇ ਕਹਿਣ ਲੱਗਾ, "ਸੱਚ ਵੀ ਕਿੰਝ ਦਾ ਗਹਿਣਾ ਏਂ?" ਜਿਹੜੀ ਗੱਲ ਦੇ ਗਲ ਵਿਚ ਪਾ ਦਿਓ, ਗੱਲ ਫੱਟ ਜਾਂਦੀ ਏ।" ਬਾਬੇ ਭੋਜ ਗੱਲ ਟੋਰੀ। "ਪਕੌੜੇ ਵੇਚਣ ਵਾਲੇ ਦਾ ਰੋਜ਼ ਦਾ ਇਕ ਗਾਹਕ ਅਜਿਹਾ ਵੀ ਸੀ ਜਿਹੜਾ ਰੋਜ਼ ਆ ਕੇ ਪਕੌੜੇ ਖਾਂਦਾ ਤੇ ਡਕਾਰ ਮਾਰ ਕੇ ਮੁੱਛਾਂ ਤੇ ਹੱਥ ਫੇਰਦਾ, ਪੈਸੇ ਦਿਤਿਓਂ ਬਗੈਰ ਚਲਦਾ ਹੁੰਦਾ। ਨਾ ਹੱਟੀ ਵਾਲਾ ਕਦੇ ਪੈਸੇ ਮੰਗਦਾ, ਨਾ ਹੀ ਗਾਹਕ ਕੁਝ ਦੇਂਦਾ। ਹੱਟੀ ਵਾਲਾ ਸੋਚਦਾ ਮੁਫ਼ਤੌੜੇ ਗਾਹਕ ਨੂੰ ਕਦੇ ਤਾਂ ਹਯਾ ਆਊ ਤੇ ਓੜਕ ਇਕ ਨਾ ਇਕ ਦਿਨ ਏਸ ਰੋਜ਼ ਦੇ ਧਰੋਹ ਤੋਂ ਮੁੜ ਜਾਊ। ਪਰ, ਨਾ ਤਾਂ ਮੁਫ਼ਤੌੜੇ ਗਾਹਕ ਨੂੰ ਹਯਾ ਆਈ ਤੇ ਨਾ ਹੀ ਹੱਟੀ ਵਾਲੇ ਉਹਨੂੰ ਕਦੇ ਜਤਾਇਆ। ਪਤਾ ਨਹੀਂ ਮਾੜੇ ਹੋਣ ਪਾਰੋਂ ਯਾ ਭਲੇਮਾਣਸ ਹੋਣ ਕਾਰਨ! ਤੇ ਇਹ ਕੰਮ ਵਰ੍ਹਾ-ਦੋ ਚਲਦਾ ਰਿਹਾ…।"
ਦਾਰੀ ਰਹਿ ਨਾ ਸਕਿਆ, ਆਖਣ ਲੱਗਾ, "ਹੱਟੀ ਵਾਲਾ ਦੇਂਦਾ ਅਰਜ਼ੀ ਪਰਚਾ ਥਾਣੇ ਵਿਚ। ਆਪੇ ਲੈ ਜਾਂਦੇ ਬੰਨ ਕੇ, ਅਜਿਹੇ ਧੱਕਾ ਸ਼ਾਹੀ ਕਰਨ ਵਾਲੇ ਗਾਹਕ ਦੀ ਤੇ ਦਮੜੀ ਦੇ ਨਾਲ ਚਮੜੀ ਵੀ ਲਾਹ ਦੇਂਦੇ ਅਗਲੇ।"
ਟੋਕੇ ਜਾਣ ਤੇ ਬਾਬਾ ਭੋਜ ਦਾਰੀ ਨੂੰ ਟੁੱਟ ਕੇ ਪੈ ਗਿਆ, "ਤੇਰਾ ਪਿਉ ਥਾਣਾ ਉਦੋਂ ਹੁੰਦਾ ਨਹੀਂ ਸੀ ਤੇ ਫ਼ਰਿਆਦ ਕਰਨੀ ਪੈਂਦੀ ਸੀ ਹਾਕਮ ਅੱਗੇ। ਭਲਾ ਪਕੌੜੇ ਵੇਚਣ ਵਾਲੇ ਗਰੀਬ ਦੀ ਰਸਾਈ ਹਾਕਮ ਤੀਕਰ ਹੁੰਦੀ ਹੋਊ?"
"ਹੱਛਾ ਭਲਾ! ਫੇਰ?" ਦਾਰੀ ਬਾਬੇ ਵੱਲ ਵੇਖਿਆ।
"ਫੇਰ ਇਕ ਦਿਹਾੜੇ ਮੁਫ਼ਤੌੜਾ ਗਾਹਕ ਮੁੱਛਾਂ ਨੂੰ ਤਾ ਦੇਂਦਾ ਆਇਆ। ਵੇਖਦਾ ਕੀ ਏ, ਪਕੌੜਿਆਂ ਵਾਲੇ ਦੀ ਹੱਟੀ ਤੇ, ਕੜਾਹੀ ਧੋਤੀ ਮਾਂਜੀ ਮੂਧੀ ਪਈ ਏ ਤੇ ਹੱਟੀ ਵਾਲਾ ਸਿਰ ਫੜ ਕੇ ਬੈਠਾ ਏ।"
"ਕੀ ਹੋਇਆ, ਅੱਜ ਪਕੌੜੇ ਨਹੀਂ ਕੱਢੇ ਭਲਿਆ?" ਉਹਨੇ ਪੁੱਛਿਆ। "ਜੋ ਹੈ ਸੀ ਤੂੰ ਖਾ ਗਿਆ ਏਂ, ਵਰ੍ਹੇ-ਦੋਹੀਂ ਵਿਚ। ਮੇਰੀ ਰਾਸ ਮੁੱਕ ਗਈ ਏ। ਹੁਣ ਕਾਹਦੇ ਨਾਲ ਕੱਢਾਂ ਪਕੌੜੇ?" ਹੱਟੀ ਵਾਲੇ ਰੋਂਦੀ ਆਵਾਜ਼ ਵਿਚ ਕਿਹਾ।
"ਹੱਛਾ!" ਕੁਝ ਦੇਰ ਸੋਚ ਕੇ ਗਾਹਕ ਆਖਿਆ, "ਕੱਲ੍ਹ ਹੱਟੀ ਜ਼ਰੂਰ ਖੋਲ੍ਹੀਂ, ਮੈਂ ਏਸ ਕੁ ਵੇਲੇ ਆਵਾਂਗਾ।"
ਅਗਲੇ ਦਿਨ ਕੀਤੇ ਹੋਏ ਇਕਰਾਰ ਤੇ ਗਾਹਕ ਅੱਪੜਿਆ। ਇਕ ਪੋਟਲੀ ਹੱਟੀ ਵਾਲੇ ਨੂੰ ਫੜਾ ਕੇ ਹੱਥ ਜੋੜ ਕੇ ਕਹਿਣ ਲੱਗਾ, "ਕਦੇ ਪਹਿਲੋਂ ਦੱਸ ਦੇਂਦੋਂ ਤਾਂ ਤੇਰੀ ਭੱਠੀ ਠੰਢੀ ਕਦੀ ਨਾ ਹੁੰਦੀ। ਆਪਣੀ ਹੱਟੀ ਚਲਾ ਭਲਿਆ ਤੇ ਜਦੋਂ ਇਹ ਮੁੱਕ ਜਾਵਣ, ਫੇਰ ਫੂਕ ਮਾਰ ਛੱਡੀਂ ਮੇਰੇ ਕੰਨ ਵਿਚ!" ਤੇ ਹੱਟੀ ਵਾਲੇ ਨੂੰ ਹੈਰਾਨ ਪ੍ਰੇਸ਼ਾਨ ਛੱਡ ਕੇ ਚਲਦਾ ਹੋਇਆ।
ਪੋਟਲੀ ਸੋਨੇ ਦੀਆਂ ਮੋਹਰਾਂ, ਟੂੰਬਾਂ ਤੇ ਹੀਰੇ- ਮੋਤੀਆਂ ਨਾਲ ਭਰੀ ਹੋਈ ਸੀ। ਪਕੌੜਿਆਂ ਵਾਲੇ ਏਨੀ ਦੌਲਤ ਕਦੀ ਖਵਾਬ ਵਿਚ ਵੀ ਨਹੀਂ ਸੀ ਦੇਖੀ।
ਸੱਤ-ਅੱਠ ਦਿਹਾੜੇ ਮਗਰੋਂ ਸ਼ਹਿਰ ਵਿਚ ਇਕ ਨਾਮੀ-ਗਰਾਮੀ ਚੋਰ ਨੂੰ ਸੂਲੀ ਚਾੜ੍ਹਨ ਦੀ ਡੌਨੀ (ਡੌਂਡੀ) ਪਿੱਟੀ ਗਈ। ਉਨ੍ਹੇ ਇਕ ਸਰਦਾਰ ਦਾ ਝੁੱਗਾ ਭੰਨਿਆਂ ਸੀ। ਉਤੋਂ ਚੋਰੀ ਨਹੀਂ ਸੀ ਮੰਨਦਾ… ਤੇ ਮਾਲ ਨਹੀਂ ਸੀ ਦੇਂਦਾ। ਸੂਲੀ ਸ਼ਹਿਰ ਦੇ ਵੱਡੇ ਚੌਂਕ ਵਿਚ ਦਿੱਤੀ ਜਾਣੀ ਸੀ ਤੇ ਸ਼ਹਿਰ ਤਮਾਸ਼ਾ ਵੇਖਣ ਆਇਆ ਹੋਇਆ ਸੀ… ਵਿਚ ਉਹ ਪਕੌੜਿਆਂ ਵਾਲਾ ਵੀ ਸੀ। ਪਕੌੜਿਆਂ ਵਾਲੇ ਸੂਲੀ ਦੇ ਥੜ੍ਹੇ ਤੇ ਕੱਸੀਆਂ ਮੁਸ਼ਕਾਂ ੱਚ ਬੱਧੇ ਖਲੋਤੇ ਆਪਣੇ ਰੋਜ਼ ਦੇ ਗਾਹਕ ਨੂੰ ਸਿਆਣ ਲਿਆ ਤੇ ਪਲ ਭਰ ਵਿਚ ਉਹਨੂੰ ਸਾਰੀ ਗੱਲ ਦਾ ਚਾਨਣ ਹੋ ਗਿਆ। "ਚੋਰੀ ਦਾ ਮਾਲ ਮੋੜਿਆਂ ਖੌਰੇ ਚੋਰ ਦੀ ਜਾਨ ਬਚ ਜਾਏ"… ਹੱਟੀ ਵਾਲੇ ਸੋਚਿਆ ਤੇ ਭੀੜ ਨੂੰ ਚੀਰਦਾ ਸੂਲੀ ਦੇ ਥੜ੍ਹੇ ਵੱਲ ਵਧਿਆ। ਜਰਾ ਨੇੜੇ ਹੋਇਆ ਤਾਂ ਉਸ ਹੱਥ ਚੁੱਕਿਆ ਬੋਲਣ ਲਈ। ਪਰ, ਉਸੇ ਘੜੀ ਚੋਰ ਦੀਆਂ ਤੇ ਉਹਦੀਆਂ ਨਜ਼ਰਾਂ ਮਿਲੀਆਂ। ਚੋਰ ਨੇ ਖੌਰੇ ਉਹਦੀਆਂ ਅੱਖਾਂ ਵਿਚ ਪੜ੍ਹ ਲਿਆ ਸੀ, ਹੱਸਿਆ ਤੇ ਉਚੀ ਵਾਜ ਨਾਲ ਜਿਵੇਂ ਸਾਰੀ ਖ਼ਲਕਤ ਨੂੰ ਸੁਣਾ ਕੇ ਕਹਿਣ ਲੱਗਾ, "ਜੇ ਚੋਰੀ ਦਾ ਮਾਲ ਮੁੜ ਵੀ ਗਿਆ ਤਾਂ ਵੀ ਸੂਲੀ ਤਾਂ ਇਹਨਾਂ ਮੈਨੂੰ ਟੰਗ ਈ ਦੇਣਾ ਏਂ। ਇਸ ਲਈ ਜਿਸ ਭਲੇਮਾਣਸ ਕੋਲ ਮੇਰਾ ਮਾਲ ਹੈ ਉਹ ਆਪਣੇ ਕੋਲ ਹੀ ਰੱਖੇ। ਜੇ ਉਹ ਸਾਰਾ ਨਾ ਵੀ ਰੱਖਣਾ ਚਾਹਵੇ ਤਾਂ ਜਿੰਨਾ ਮੈਂ ਉਹਦਾ ਕਰਜ਼ ਦੇਣਾ ਏ, ਉਹ ਰੱਖ ਕੇ ਬਾਕੀ ਮਾਲ 'ਚੋਂ ਸ਼ਹਿਰ ਵਿਚ ਲੋਕਾਂ ਲਈ ਖੂਹ ਲਵਾ ਦੇਵੇ ਤੇ ਸਰਾਂ ਬਣਵਾ ਦੇਵੇ।"
"ਤੇ ਚੋਰ ਸੂਲੀ ਚੜ੍ਹ ਗਿਆ… " ਗੱਲ ਕਰਦਾ ਬਾਬਾ ਭੋਜ ਖਲੋ ਗਿਆ, ਖੌਰੇ ਸਾਹ ਲੈਣ ਲਈ "ਤੇ ਫੇਰ ਲਵਾ ਦਿੱਤੇ ਖੂਹ ਹੱਟੀ ਵਾਲੇ ਨੇ ਤੇ ਬਣਵਾ ਦਿੱਤੀ ਮੁਸਾਫ਼ਰਾਂ ਲਈ ਸਰਾਂ, ਮੋਇਆਂ ਦੇ ਥੇਹ ਵਿਚ?" ਦਾਰੀ ਹੱਸ ਕੇ ਕਹਿਣ ਲੱਗਾ, "ਖਾ ਗਿਆ ਹੋਣਾ ਏ ਹੱਟੀ ਵਾਲਾ ਸਾਰਾ ਕੁਝ।"
"ਨਹੀਂ ਭਾਈ!" ਬਾਬੇ ਭੋਜ ਕਿਹਾ, "ਓਦੋਂ ਅਜੇ ਲੋਕਾਂ ਵਿਚ ਇਮਾਨ ਦੀ ਰੱਤੀ ਹੈ ਸੀ। ਹੱਟੀ ਵਾਲੇ ਆਪਣੇ ਪੈਸੇ ਰੱਖ ਕੇ ਬਾਕੀ ਸਾਰੀ ਦੌਲਤ ਨਾਲ ਸ਼ਹਿਰ ਵਿਚ ਦਸ ਖੂਹ ਲਵਾ ਦਿੱਤੇ ਤੇ ਇਕ ਸਰਾਂ ਬਣਵਾ ਦਿੱਤੀ ਮੁਸਾਫ਼ਰਾਂ ਲਈ…। ਕਈ ਸਦੀਆਂ ਲਹੌਰ ਸ਼ਹਿਰ ਦੇ ਲੋਕ ਤੇ ਲਹੌਰ ਵਿਚ ਬਾਹਰੋਂ ਆਵਣ ਵਾਲੇ ਮੁਸਾਫ਼ਰ ਉਸ ਚੋਰ ਦੇ ਖੂਹਾਂ ਦਾ ਪਾਣੀ ਪੀਂਦੇ ਰਹੇ ਤੇ ਉਹਨੂੰ ਦੁਆਵਾਂ ਦੇਂਦੇ ਰਹੇ।"
"ਸਦੀਆਂ?" ਮਾਸਟਰ ਹੈਰਾਨ ਹੋ ਕੇ ਪੁੱਛਿਆ।
"ਆਹੋ" ਬਾਬੇ ਭੋਜ ਮਾਸਟਰ ਦੀਆਂ ਅੱਖਾਂ ਵਿਚ ਵੇਖ ਕੇ ਕਿਹਾ, "ਇਹ ਗੱਲ ਕੋਈ ਚਾਰ ਸਦੀਆਂ ਪੁਰਾਣੀ ਏ, ਪਰ ਸੱਚੀ ਏ। ਇਸ ਕਰਕੇ ਅੱਜ ਵੀ ਜਿਉਂਦੀ ਏ।"
"ਸੱਚ ਕਦੇ ਪੁਰਾਣਾ ਨਹੀਂ ਹੁੰਦਾ… ਸੱਚ ਕਦੇ ਬੁੱਢਾ ਨਹੀਂ ਹੁੰਦਾ… ਸੱਚ ਕਦੇ ਨਹੀਂ ਮਰਦਾ।" ਉਸਤਾਦ ਨੇ ਗੋਡਿਆਂ ਤੇ ਹੱਥ ਰੱਖ ਕੇ ਉਠਦਿਆਂ ਹੋਇਆਂ ਦੋ ਟੁੱਕ ਤਰੀਕੇ ਨਾਲ ਗੱਲ ਕੀਤੀ।

4
ਦੋ ਤਿੰਨ ਦਿਨ ਤੋਂ ਉਡਣ-ਖਟੋਲੇ ਸਿਆਹ ਸ਼ਿਕਰਿਆਂ ਵਾਂਗ ਖੰਭ ਫੁਲਾਏ ਖਾਮੋਸ਼ ਹਵਾ ਵਿੱਚ ਮੰਡਲਾ ਰਹੇ ਸਨ। ਜਿਵੇਂ ਓਹ ਕਿਸੇ ਸ਼ਿਕਾਰ ਦੀ ਤਲਾਸ਼ ਵਿਚ ਹੋਣ, ਸੁਰ੍ਖ਼ ਹਨੇਰੀਆਂ ਵਕਤ-ਬੇਵਕਤ ਕਿਸੀ ਆਉਣ ਵਾਲੇ ਹਾਦਸੇ ਦਾ ਪੈਗਾਮ ਲਿਆ ਰਹੀਆਂ ਸਨ। ਸੁਨਸਾਨ ਬਾਜ਼ਾਰਾਂ ਵਿਚ ਹਥਿਆਰਬੰਦ ਪੁਲਸ ਦੀ ਗਸ਼ਤ ਇੱਕ ਅਜੀਬ ਬਣਤਰ ਵਾਲਾ ਸਮਾਂ ਪੇਸ਼ ਕਰ ਰਹੀ ਸੀ। ਓਹ ਬਾਜ਼ਾਰ ਜੋ ਸਵੇਰ ਤੋਂ ਕੁਝ ਅਰਸਾ ਪਹਿਲਾਂ ਲੋਕਾਂ ਦੇ ਹੁਜੂਮ ਨਾਲ ਭਰੇ ਰਹੰਦੇ ਸਨ। ਹੁਣ ਕਿਸੀ ਬੇਨਾਮ ਖੌਫ਼ ਕਰਕੇ ਸੁੰਨ ਪਏ ਸਨ। ਸ਼ਹਿਰ ਦੀ ਹਵਾ ਤੇ ਇੱਕ ਭਰਪੂਰ ਖਾਮੋਸ਼ੀ ਫੈਲੀ ਹੋਈ ਸੀ। ਭਿਆਨਕ ਖੌਫ਼ ਰਾਜ ਕਰ ਰਿਹਾ ਸੀ।
ਖ਼ਾਲਿਦ ਘਰ ਦੀ ਖਾਮੋਸ਼ੀ ਤੇ ਹਵਾ ਦੇ ਸੰਨਾਟੇ ਤੋਂ ਸਹਿਮਿਆ ਹੋਇਆ ਆਪਣੇ ਵਾਲਿਦ ਦੇ ਕੋਲ ਬੈਠਾ ਗੱਲਾਂ ਕਰ ਰਿਹਾ ਸੀ।
"ਅੱਬਾ, ਤੁਸੀਂ ਮੈਨੂੰ ਸਕੂਲ ਕਿਓਂ ਨਹੀਂ ਜਾਣ ਦੇਂਦੇ?"
"ਬੇਟਾ, ਅੱਜ ਸਕੂਲ ਵਿੱਚ....ਛੁੱਟੀ ਹੈ।"
"ਮਾਸਟਰ ਸਾਹਿਬ ਨੇ ਤਾਂ ਸਾਨੂੰ ਦੱਸਿਆ ਹੀ ਨਹੀਂ। ਓਹ ਤਾਂ ਕੱਲ ਕਹਿ ਰਹੇ ਸੀ ਕਿ ਜੋ ਲੜਕਾ ਅੱਜ ਸਕੂਲ ਦਾ ਕੰਮ ਖ਼ਤਮ ਕਰਕੇ ਆਪਣੀ ਕਾਪੀ ਨਹੀਂ ਦਿਖਾਏਗਾ, ਉਸਨੂੰ ਸੱਖਤ ਸਜ਼ਾ ਦਿੱਤੀ ਜਾਏਗੀ!"
"ਉਹ ਦੱਸਣਾ ਭੁੱਲ ਗਏ ਹੋਣਗੇ।"
"ਤੁਹਾਡੇ ਦਫ਼ਤਰ ਵਿੱਚ ਵੀ ਛੁੱਟੀ ਹੋਵੇਗੀ?"
"ਹਾਂ ਸਾਡਾ ਦਫ਼ਤਰ ਵੀ ਅੱਜ ਬੰਦ ਹੈ।"
"ਚਲੋ ਚੰਗਾ ਹੋਇਆ। ਅੱਜ ਮੈਂ ਤੁਹਾਡੇ ਤੋਂ ਕੋਈ ਵੱਧੀਆ ਜਿਹੀ ਕਹਾਣੀ ਸੁਣਾਂਗਾ।"
ਇਹ ਗੱਲਾਂ ਹੋ ਰਹੀਆਂ ਸਨ ਕੀ ਤਿੰਨ ਉਡਣ-ਖਟੋਲੇ ਚੀਖ਼ਦੇ ਹੋਏ ਉਹਨਾਂ ਦੇ ਸਿਰ ਤੋਂ ਗੁਜ਼ਰ ਗਏ। ਖ਼ਾਲਿਦ ਓਹਨਾਂ ਨੂੰ ਦੇਖ ਕੇ ਬਹੁਤ ਡਰ ਗਿਆ, ਉਹ ਤਿੰਨ ਚਾਰ ਦਿਨ ਤੋਂ ਇਹਨਾਂ ਉਡਣ-ਖਟੋਲਿਆਂ ਨੂੰ ਬੜੇ ਗੌਰ ਨਾਲ ਦੇਖ ਰਿਹਾ ਸੀ। ਪਰ ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚ ਸਕਿਆ। ਉਹ ਹੈਰਾਨ ਸੀ ਕਿ ਇਹ ਜਹਾਜ਼ ਸਾਰਾ ਦਿਨ ਧੁੱਪ ਵਿੱਚ ਕਿਓਂ ਚੱਕਰ ਲਗਾਉਂਦੇ ਰਹਿੰਦੇ ਹਨ। ਓਹ ਉੰਨ੍ਹਾਂ ਦੀ ਰੋਜ਼ ਦੀ ਨਕਲ ਤੋਂ ਤੰਗ ਆ ਕੇ ਬੋਲਿਆ, "ਅੱਬਾ, ਮੈਨੂੰ ਇਹਨਾਂ ਜਹਾਜ਼ਾਂ ਤੋਂ ਡਾਹਡਾ ਡਰ ਲਗ ਰਿਹਾ। ਤੁਸੀਂ ਇਹਨਾਂ ਨੂੰ ਚਲਾਉਣ ਵਾਲਿਆਂ ਨੂੰ ਕਹਿ ਦਿਓ ਕੇ ਸਾਡੇ ਘਰ ਉੱਤੋਂ ਨਾ ਲੰਘਿਆ ਕਰਨ।"
"ਖੂਬ! .... ਕਿਤੇ ਪਾਗਲ ਤਾਂ ਨਹੀਂ ਹੋ ਗਿਆ ਖ਼ਾਲਿਦ!"
"ਅੱਬਾ, ਇਹ ਜਹਾਜ਼ ਬਹੁਤ ਖੌਫਨਾਕ ਹਨ। ਤੁਹਾਨੂੰ ਨਹੀਂ ਪਤਾ, ਇਹ ਕਿਸੀ ਨਾ ਕਿਸੀ ਦਿਨ ਸਾਡੇ ਘਰ ਤੇ ਗੋਲਾ ਸੁੱਟ ਦੇਣਗੇ। ਕਲ ਸਵੇਰੇ ਮਾਮਾ ਅੰਮੀ ਨੂੰ ਕਹਿ ਰਹੀ ਸੀ, ਕਿ ਇੰਨਾਂ ਜਹਾਜ਼ ਵਾਲਿਆਂ ਕੋਲ ਬਹੁਤ ਗੋਲੇ ਹਨ। ਜੇ ਇਹਨਾਂ ਨੇ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਕੀਤੀ, ਤਾਂ ਯਾਦ ਰੱਖਣ ਮੇਰੇ ਕੋਲ ਵੀ ਇੱਕ ਬੰਦੂਕ ਹੈ। ਉਹੀ ਜੋ ਤੁਸੀਂ ਮੈਨੂੰ ਪਿੱਛਲੀ ਈਦ ਤੇ ਦਿੱਤੀ ਸੀ।"
ਖ਼ਾਲਿਦ ਦਾ ਪਿਓ ਆਪਨੇ ਲੜਕੇ ਦੀ ਗੈਰ-ਮਾਮੂਲੀ ਹਿੰਮਤ ਤੇ ਹੱਸ ਪਿਆ। "ਮਾਮਾ ਤਾਂ ਪਾਗਲ ਹੈ, ਮੈਂ ਓਹਨਾਂ ਨੂੰ ਪੁੱਛਾਂਗਾ ਕਿ ਉਹ ਘਰ ਵਿੱਚ ਇਹੋ ਜਿਹੀਆਂ ਗੱਲਾਂ ਕਿਓਂ ਕਰਦੇ ਨੇ। ਤੂੰ ਠੰਡ ਰੱਖ, ਓਹ ਇਹੋ ਜਿਹੀ ਗੱਲ ਬਿਲਕੁਲ ਨਹੀਂ ਕਰਨਗੇ।"
ਆਪਨੇ ਵਾਲਿਦ ਤੋਂ ਰੁਖਸਤ ਹੋ ਕੇ ਖ਼ਾਲਿਦ ਆਪਣੇ ਕਮਰੇ ਵਿਚ ਚਲਾ ਗਿਆ। ਅਤੇ ਹਵਾਈ ਬੰਦੂਕ ਕੱਢ ਕੇ ਨਿਸ਼ਾਨਾ ਸਾਧਣ ਵਿੱਚ ਲੱਗ ਗਿਆ, ਤਾਂਕਿ ਉਸ ਦਿਨ, ਜਦ ਹਵਾਈ ਜਹਾਜ਼ ਵਾਲੇ ਗੋਲਾ ਸਿੱਟਣ, ਤਾਂ ਉਸਦਾ ਨਿਸ਼ਾਨਾ ਖਰਾਬ ਨਾ ਜਾਏ। ਅਤੇ ਉਹ ਪੂਰੀ ਤਰ੍ਹਾਂ ਇੰਤਕਾਮ ਲੈ ਸਕੇ। ਕਾਸ਼! ਇੰਤਕਾਮ ਦਾ ਇਹੀ ਨੰਨ੍ਹਾ ਜਜ਼ਬਾ ਹਰ ਸ਼ਕਸ ਵਿੱਚ ਤਕਸੀਮ ਹੋ ਜਾਵੇ।
ਉਸ ਅਰਸੇ ਵਿੱਚ, ਜਿਸ ਵੇਲੇ ਇੱਕ ਨੰਨ੍ਹਾ ਬੱਚਾ ਆਪਣੇ ਇੰਤਕਾਮ ਲੈਣ ਦੀ ਫ਼ਿਕਰ ਵਿੱਚ ਡੁੱਬਾ ਹੋਇਆ, ਤਰਾਂ-ਤਰਾਂ ਦੇ ਮਨਸੂਬੇ ਬੰਨ੍ਹ ਰਿਹਾ ਸੀ, ਘਰ ਦੇ ਦੂਸਰੇ ਹਿੱਸੇ ਵਿੱਚ ਖ਼ਾਲਿਦ ਦਾ ਪਿਓ ਆਪਣੀ ਬੀਵੀ ਕੋਲ ਬੈਠਾ ਹੋਇਆ, ਮਾਮਾ ਨੂੰ ਹਿਦਾਇਤ ਕਰ ਰਿਹਾ ਸੀ, ਕਿ ਉਹ ਅੱਗੇ ਤੋਂ ਘਰ ਵਿਚ ਇਸ ਕਿਸਮ ਦੀ ਕੋਈ ਗੱਲ ਨਾ ਕਰੇ ਜਿਸ ਨਾਲ ਖ਼ਾਲਿਦ ਨੂੰ ਦਹਿਸ਼ਤ ਹੋਵੇ।
ਮਾਮਾ ਅਤੇ ਬੀਵੀ ਨੂੰ ਇਸ ਕਦਰ ਦੀ ਮਜ਼ੀਦ ਹਿਦਾਇਅਤ ਦੇ ਕੇ ਉਹ ਹਾਲੇ ਵੱਡੇ ਦਰਵਾਜ਼ੇ ਤੋਂ ਬਾਹਰ ਜਾ ਰਿਹਾ ਸੀ, ਕਿ ਨੌਕਰ ਇੱਕ ਦਹਸ਼ਤਨਾਕ ਖ਼ਬਰ ਲਿਆਇਆ। ਕਿ ਸ਼ਹਿਰ ਦੇ ਲੋਕ ਬਾਦਸ਼ਾਹ ਦੇ ਮਨਾਂ ਕਰਨ ਤੇ ਵੀ ਸ਼ਾਮ ਦੇ ਕਰੀਬ ਇੱਕ ਆਮ ਜਲਸਾ ਕਰਨ ਵਾਲੇ ਹਨ ਅਤੇ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਕੋਈ ਨਾ ਕੋਈ ਹਾਦਸਾ ਜ਼ਰੂਰ ਪੇਸ਼ ਆ ਕੇ ਰਹੇਗਾ।
ਖ਼ਾਲਿਦ ਦਾ ਪਿਓ ਇਹ ਗੱਲ ਸੁਣ ਕੇ ਬਹੁਤ ਡਰ ਗਿਆ। ਹੁਣ ਉਸਨੂੰ ਯਕੀਨ ਹੋ ਗਿਆ ਕਿ ਹਵਾ ਵਿੱਚ ਗੈਰ-ਮਾਮੂਲੀ ਸੁਕੂਨ, ਉਡਣ-ਖਟੋਲਿਆਂ ਦੀ ਉਡਾਰੀ, ਬਾਜ਼ਾਰਾਂ ਵਿੱਚ ਹਥਿਆਰਬੰਦ ਪੁਲਸ ਦੀ ਗਸ਼ਤ, ਲੋਕਾਂ ਦੇ ਚੇਹਰੇ ਤੇ ਉਦਾਸੀ ਦਾ ਆਲਮ, ਅਤੇ ਹਨੇਰੀਆਂ ਦੀ ਆਮਦ, ਕਿਸੀ ਖੌਫਨਾਕ ਹਾਦਸੇ ਦਾ ਸਿਰਲੇਖ ਬੰਨ੍ਹਦੀ ਸੀ।
ਓਹ ਹਾਦਸਾ ਕਿਸ ਮਿਜਾਜ਼ ਦਾ ਹੋਵੇਗਾ? ...ਇਹ ਖ਼ਾਲਿਦ ਦੇ ਪਿਓ ਦੀ ਤਰ੍ਹਾਂ ਕਿਸੇ ਨੂੰ ਵੀ ਪਤਾ ਨਹੀਂ ਸੀ। ਪਰ ਫ਼ਿਰ ਵੀ ਸਾਰਾ ਸ਼ਹਿਰ ਕਿਸੀ ਲਾਪਤਾ ਖੌਫ਼ ਵਿਚ ਲਿਪਟਿਆ ਹੋਇਆ ਸੀ।
ਬਾਹਰ ਜਾਣ ਦੇ ਖਿਆਲ ਨੂੰ ਮੁਲਤਵੀ ਕਰਕੇ ਖ਼ਾਲਿਦ ਦਾ ਪਿਓ ਹਾਲੇ ਕਪੜੇ ਵੀ ਬਦਲ ਨਹੀਂ ਸਕਿਆ ਸੀ, ਕਿ ਉਡਣ-ਖਟੋਲਿਆਂ ਦਾ ਜ਼ੋਰ ਬੁਲੰਦ ਹੋ ਗਿਆ। ਉਹ ਸਹਿਮ ਗਿਆ....ਉਸਨੂੰ ਇੱਦਾਂ ਲੱਗਾ, ਜਿਵੇਂ ਸੈਂਕੜੇ ਇੰਸਾਨ ਇਕ-ਸੁਰ ਆਵਾਜ਼ ਵਿੱਚ ਦਰਦ ਦੀ ਸ਼ਿੱਦਤ ਤੋਂ ਕਰਾਹ ਰਹੇ ਹਨ।
ਖ਼ਾਲਿਦ ਉਡਣ-ਖਟੋਲਿਆਂ ਦਾ ਸ਼ੋਰ-ਗੁਲ ਸੁਣ ਕੇ ਆਪਣੀ ਹਵਾਈ ਬੰਦੂਕ ਸੰਭਾਲਦਾ ਹੋਇਆ ਕਮਰੇ ਤੋਂ ਬਾਹਰ ਦੌੜਿਆ ਆਇਆ। ਅਤੇ ਉਹਨਾਂ ਨੂੰ ਗੌਰ ਨਾਲ ਵੇਖਣ ਲੱਗਾ। ਤਾਂਕਿ ਉਹ ਜਿਸ ਵੇਲੇ ਗੋਲਾ ਸੁੱਟਣ ਲੱਗਣ, ਤਾਂ ਉਹ ਆਪਣੀ ਹਵਾਈ ਬੰਦੂਕ ਦੀ ਮਦਦ ਨਾਲ ਉਹਨਾਂ ਨੂੰ ਥੱਲੇ ਸੁੱਟ ਦੇਵੇ। ਉਸ ਵੇਲੇ ਛੇ ਸਾਲ ਦੇ ਬੱਚੇ ਦੇ ਚੇਹਰੇ ਤੇ ਅਜੇਹੇ ਲੋਹ-ਦਾਰ ਸਬਰ ਦੇ ਇਰਾਦੇ ਦੇ ਆਸਾਰ ਝਲਕ ਰਹੇ ਸਨ, ਜਿਹੜੇ ਇੱਕ ਨਕਲੀ ਬੰਦੂਕ ਦਾ ਖਿਡਾਉਣਾ ਹੱਥ ਵਿੱਚ ਫੜ੍ਹੇ ਹੋਏ ਕਿਸੇ ਜਰੀ ਸਿਪਾਹੀ ਨੂੰ ਸ਼ਰਮਿੰਦਾ ਕਰ ਰਹੇ ਸਨ। ਪ੍ਰਤੀਤ ਹੁੰਦਾ ਸੀ, ਕਿ ਅੱਜ ਉਸ ਚੀਜ਼ ਨੂੰ, ਜੋ ਉਸਨੂੰ ਅਰਸੇ ਤੋਂ ਡਰਾ ਰਹੀ ਸੀ, ਮਿਟਾਉਣ ਤੇ ਤੁਲਿਆ ਹੋਇਆ ਹੈ।
ਖ਼ਾਲਿਦ ਦੇ ਦੇਖਦੇ ਦੇਖਦੇ ਇੱਕ ਜਹਾਜ਼ ਤੋਂ ਕੁੱਝ ਚੀਜ਼ ਡਿੱਗੀ। ਜਿਹੜੀ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ਵਰਗੀ ਜਾਪਦੀ ਸੀ। ਡਿੱਗਦੀਆਂ ਸਾਰ ਹੀ ਇਹ ਟੁਕੜੇ ਹਵਾ ਵਿੱਚ ਪਤੰਗਾਂ ਵਾਂਗ ਉੱਡਣ ਲੱਗੇ। ਇਹਨਾਂ ਵਿੱਚੋਂ ਕੁੱਝ ਖ਼ਾਲਿਦ ਦੇ ਮਕਾਨ ਦੀ ਨਿੱਕੀ ਛੱਤ ਤੇ ਵੀ ਡਿੱਗੇ। ਖ਼ਾਲਿਦ ਭੱਜਦਾ ਹੋਇਆ ਉੱਪਰ ਗਿਆ। ਅਤੇ ਕਾਗਜ਼ ਚੁੱਕ ਲਿਆਇਆ।
"ਅੱਬਾ ਜੀ, ਮਾਮਾ ਤਾਂ ਸਚਮੁਚ ਝੂਠ ਕਹਿ ਰਹੀ ਸੀ। ਜਹਾਜ਼ ਵਾਲਿਆਂ ਨੇ ਤਾਂ ਗੋਲੀਆਂ ਦੀ ਥਾਂ ਇਹ ਕਾਗਜ਼ ਸੁੱਟੇ ਹਨ। "
ਖ਼ਾਲਿਦ ਦੇ ਪਿਓ ਨੇ ਉਹ ਕਾਗਜ਼ ਲੈ ਕੇ ਪੜ੍ਹਨਾ ਸ਼ੁਰੂ ਕੀਤਾ। ਤਾਂ ਰੰਗ ਫਿੱਕਾ ਹੋ ਗਿਆ। ਹੋਣ ਵਾਲੇ ਹਾਦਸੇ ਦੀ ਤਸਵੀਰ ਹੁਣ ਉਸਨੂੰ ਸਾਹਮਣੇ ਨਜ਼ਰ ਆਉਣ ਲੱਗੀ। ਇਸ ਇਸ਼ਤਿਹਾਰ ਵਿੱਚ ਸਾਫ਼ ਲਿਖਿਆ ਸੀ। ਕਿ ਬਾਦਸ਼ਾਹ ਕਿਸੀ ਜਲਸਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਅਤੇ ਜੇ ਉਸ ਦੀ ਮਰਜ਼ੀ ਦੇ ਖਿਲਾਫ਼ ਕੋਈ ਜਲਸਾ ਕੀਤਾ ਗਿਆ। ਤਾਂ ਨਤੀਜੇ ਦੀ ਜਿੱਮੇਦਾਰ ਆਪ ਜਨਤਕ ਹੋਵੇਗੀ।
ਆਪਣੇ ਵਾਲਿਦ ਨੂੰ ਇਸ਼ਤਿਹਾਰ ਪੜ੍ਹਨ ਤੋਂ ਬਾਅਦ ਇਸ ਕਦਰ ਹੈਰਾਨ-ਓ-ਪਰੇਸ਼ਾਨ ਵੇਖ ਕੇ ਖ਼ਾਲਿਦ ਨੇ ਘਬਰਾਂਦੇ ਹੋਏ ਕਿਹਾ। "ਇਸ ਕਾਗਜ਼ ਤੇ ਇਹ ਤਾਂ ਨਹੀਂ ਲਿਖਿਆ ਕਿ ਉਹ ਸਾਡੇ ਘਰ ਤੇ ਗੋਲੇ ਸੁੱਟਣਗੇ?"
"ਖ਼ਾਲਿਦ , ਇਸ ਵੇਲੇ ਤੂੰ ਜਾ! ...ਜਾਕੇ ਆਪਣੀ ਬੰਦੂਕ ਨਾਲ ਖੇਡ!"
"ਪਰ ਇਸ ਤੇ ਲਿਖਿਆ ਕੀ ਹੈ?"
"ਲਿਖਿਆ ਹੈ ਕਿ ਅੱਜ ਸ਼ਾਮ ਨੂੰ ਇੱਕ ਤਮਾਸ਼ਾ ਹੋਵੇਗਾ।" ਖ਼ਾਲਿਦ ਦੇ ਪਿਓ ਨੇ ਗੱਲ ਦੀ ਤਾਸੀਰ ਨੂੰ ਗੰਭੀਰ ਰੁੱਖ ਦੇਣ ਦੇ ਡਰ ਤੋਂ ਝੂਠ ਬੋਲਦੇ ਹੋਏ ਕਿਹਾ।
"ਤਮਾਸ਼ਾ ਹੋਵੇਗਾ!... ਫ਼ਿਰ ਤਾਂ ਅਸੀਂ ਵੀ ਚੱਲਾਂਗੇ ਨਾ!"
"ਕੀ ਕਿਹਾ?"
"ਕੀ ਇਸ ਤਮਾਸ਼ੇ ਵਿਚ ਤੁਸੀਂ ਮੈਨੂੰ ਨਾ ਲੈ ਜਾਵੋਗੇ?"
"ਲੈ ਜਾਵਾਂਗੇ!...ਹੁਣ ਜਾਓ ਜਾ ਕੇ ਖੇਡੋ।"
"ਕਿੱਥੇ ਖੇਡਾਂ? ... ਬਾਜ਼ਾਰ ਵਿਚ ਤੁਸੀਂ ਜਾਣ ਨਹੀਂ ਦਿੰਦੇ। ਮਾਮਾ ਮੇਰੇ ਨਾਲ ਖੇਡਦੀ ਨਹੀਂ, ਮੇਰਾ ਜਮਾਤੀ ਤੁਫੈਲ ਵੀ ਅੱਜ-ਕਲ ਇੱਥੇ ਨਹੀਂ ਆਉਂਦਾ। ਹੁਣ ਮੈਂ ਖੇਡਾਂ ਤਾਂ ਕਿਸ ਨਾਲ ਖੇਡਾਂ? .. ਸ਼ਾਮ ਦੇ ਵੇਲੇ ਤਮਾਸ਼ਾ ਦੇਖਣ ਤਾਂ ਜ਼ਰੂਰ ਚੱਲਾਂਗੇ ਨਾ?"
ਕਿਸੀ ਜਵਾਬ ਦਾ ਇੰਤਜ਼ਾਰ ਕੀਤੇ ਬਗੈਰ ਖ਼ਾਲਿਦ ਕਮਰੇ ਵਿੱਚੋਂ ਬਾਹਰ ਚਲਾ ਗਿਆ। ਅਤੇ ਵੱਖਰੇ ਕਮਰਿਆਂ ਵਿੱਚੋਂ ਆਵਾਰਾ ਫਿਰਦਾ ਹੋਇਆ ਆਪਣੇ ਵਾਲਿਦ ਦੀ ਬੈਠਕ ਵਿੱਚ ਜਾ ਪਹੁੰਚਿਆ। ਜਿਸ ਦੀਆਂ ਖਿੜਕੀਆਂ ਬਾਜ਼ਾਰ ਦੇ ਵੱਲ ਖੁਲਦੀਆਂ ਸਨ। ਖਿੜਕੀ ਦੇ ਨੇੜੇ ਬੈਠ ਕੇ ਓਹ ਬਾਜ਼ਾਰ ਵਾਲ ਝਾਂਕਣ ਲੱਗਾ।
ਕੀ ਵੇਖਦਾ ਹੈ ਕਿ ਬਾਜ਼ਾਰ ਵਿੱਚ ਦੁਕਾਨਾਂ ਤਾਂ ਬੰਦ ਹਨ। ਪਰ ਆਉਣਾ-ਜਾਣਾ ਜਾਰੀ ਹੈ...ਲੋਕ ਜਲਸੇ ਵਿੱਚ ਸ਼ਰੀਕ ਹੋਣ ਲਈ ਜਾ ਰਹੇ ਸੀ। ਉਹ ਡਾਹਡਾ ਹੈਰਾਨ ਸੀ। ਦੋ ਤਿੰਨ ਦਿਨਾਂ ਤੋਂ ਦੁਕਾਨਾਂ ਕਿਓਂ ਬੰਦ ਰਹਿੰਦੀਆਂ ਹਨ, ਇਸ ਮਸਲੇ ਦੇ ਹੱਲ ਲਈ ਉਸ ਨੇ ਆਪਣੇ ਨੰਨ੍ਹੇ ਦਿਮਾਗ ਤੇ ਬਹੁਤ ਜ਼ੋਰ ਪਾਇਆ ਪਰ ਕੋਈ ਨਤੀਜਾ ਬਰਾਮਦ ਨਹੀਂ ਕਰ ਸਕਿਆ।
ਬਹੁਤ ਗੌਰ-ਵਿਚਾਰ ਤੋਂ ਬਾਅਦ ਉਸ ਨੇ ਇਹ ਸੋਚਿਆ ਕਿ ਲੋਕਾਂ ਨੇ ਇਸ ਤਮਾਸ਼ੇ ਨੂੰ ਵੇਖਣ ਲਈ , ਜਿਸ ਦੇ ਇਸ਼ਤਿਹਾਰ ਜਹਾਜ਼ ਵੰਡ ਰਹੇ ਸੀ, ਦੁਕਾਨਾਂ ਬੰਦ ਰੱਖੀਆਂ ਹਨ। ਹੁਣ ਉਸਨੂੰ ਖਿਆਲ ਆਇਆ। ਕਿ ਉਹ ਕੋਈ ਬੇਹੱਦ ਹੀ ਦਿਲਚਸਪ ਤਮਾਸ਼ਾ ਹੋਵੇਗਾ। ਜਿਸ ਲਈ ਤਮਾਮ ਬਾਜ਼ਾਰ ਬੰਦ ਹੈ। ਇਸ ਖ਼ਿਆਲ ਨੇ ਖ਼ਾਲਿਦ ਨੂੰ ਸੱਖਤ ਬੇਚੈਨ ਕਰ ਦਿੱਤਾ। ਤੇ ਉਹ ਉਸ ਵੇਲੇ ਦਾ ਅੱਤ ਬੇਕ਼ਰਾਰੀ ਨਾਲ ਇੰਤਜ਼ਾਰ ਕਰਨ ਲੱਗਾ। ਜਦ ਉਸ ਦਾ ਅੱਬਾ ਉਸ ਨੂੰ ਤਮਾਸ਼ਾ ਵਿਖਾਉਣ ਨੂੰ ਲੈ ਚੱਲੇ।
ਵੇਲਾ ਗੁਜ਼ਰਦਾ ਗਿਆ...ਓਹ ਖ਼ੂਨੀ ਘੜੀ ਨੇੜੇ ਆਉਂਦੀ ਗਈ।
ਤੀਜੇ-ਪਹਿਰ ਦਾ ਵੇਲਾ ਸੀ। ਖ਼ਾਲਿਦ, ਉਸ ਦਾ ਪਿਓ ਅਤੇ ਵਾਲਿਦਾ ਸੇਹਨ ਵਿੱਚ ਖਾਮੋਸ਼ ਬੈਠੇ ਏਕ ਦੂਜੇ ਵੱਲ ਖਾਮੋਸ਼ ਨਿਗਾਹਾਂ ਨਾਲ ਵੇਖ ਰਹੇ ਸਨ...ਹਵਾ ਸਿਸਕੀਆਂ ਭਰਦੀ ਹੋਈ ਚਲ ਰਹੀ ਸੀ।
ਤੜ ਤੜ ਤੜ ਤੜ............
ਇਹ ਆਵਾਜ਼ ਸੁਣਦੇ ਹੀ ਖ਼ਾਲਿਦ ਦੇ ਪਿਓ ਦੇ ਚਿਹਰੇ ਦਾ ਰੰਗ ਕਾਗ਼ਜ਼ ਵਾਂਗ ਸਫੇਦ ਹੋ ਗਿਆ। ਜ਼ਬਾਨ ਤੋਂ ਮੁਸ਼ਕਿਲ ਨਾਲ ਇੰਨਾਂ ਹੀ ਕਹਿ ਸਕਿਆ... "ਗੋਲੀ...."
ਖ਼ਾਲਿਦ ਦੀ ਮਾਂ ਫ਼ਰਤ-ਏ-ਖੌਫ਼ ਨਾਲ ਇੱਕ ਲਫਜ਼ ਵੀ ਮੂੰਹ ਤੋਂ ਨਾ ਕੱਡ ਸਕੀ। ਗੋਲੀ ਦਾ ਨਾਮ ਸੁਣਦੇ ਹੀ ਉਸਨੂੰ ਇੱਦਾਂ ਜਾਪਿਆ ਜਿਵੇਂ ਖ਼ੁਦ ਉਸਦੀ ਛਾਤੀ ਵਿੱਚ ਗੋਲੀ ਉਤਰ ਰਹੀ ਹੈ।
ਖ਼ਾਲਿਦ ਇਹ ਆਵਾਜ਼ ਨੂੰ ਸੁਣਦੇ ਹੀ ਆਪਣੇ ਵਾਲਿਦ ਦੀ ਉਂਗਲ ਫੜ੍ਹ ਕੇ ਕਹਿਣ ਲੱਗਾ।
"ਅੱਬਾ ਜੀ ਚਲੋ ਚਲੀਏ ! ਤਮਾਸ਼ਾ ਤਾਂ ਸ਼ੁਰੂ ਹੋ ਗਿਆ ਹੈ!"
"ਕੇਹੜਾ ਤਮਾਸ਼ਾ? ਖ਼ਾਲਿਦ ਦੇ ਪਿਓ ਨੇ ਆਪਣੇ ਖੌਫ਼ ਨੂੰ ਲੁਕਾਉਂਦਿਆਂ ਹੋਇਆ ਕਿਹਾ।
ਉਹੀ ਤਮਾਸ਼ਾ ਜਿਸ ਦੇ ਇਸ਼ਿਤਿਹਾਰ ਅੱਜ ਸਵੇਰੇ ਵੰਡ ਰਹੇ ਸਨ...ਖੇਲ ਸ਼ੁਰੂ ਹੋ ਗਿਆ। ਤਾਂ ਹੀ ਤਾਂ ਇੰਨੇ ਪਟਾਖਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ।"
"ਹਾਲੇ ਬਹੁਤ ਸਮਾਂ ਬਾਕੀ ਹੈ, ਤੂੰ ਰੌਲਾ ਨਾ ਪਾ...ਖ਼ੁਦਾ ਦੇ ਲਈ ਹੁਣ ਜਾ, ਮਾਮਾ ਕੋਲ ਜਾ ਕੇ ਖੇਡ!" ਖ਼ਾਲਿਦ ਇਹ ਸੁਣਦੇ ਹੀ ਰਸੋਈ ਵੱਲ ਗਿਆ। ਪਰ ਉੱਥੇ ਮਾਮਾ ਨੂੰ ਨਾ ਪਾ ਕੇ ਆਪਣੇ ਵਾਲਿਦ ਦੀ ਬੈਠਕ ਵਿੱਚ ਚਲਾ ਗਿਆ। ਤੇ ਖਿੜਕੀ ਤੋਂ ਬਾਜ਼ਾਰ ਵੱਲ ਵੇਖਣ ਲੱਗਾ।
ਬਾਜ਼ਾਰ ਆਣ-ਜਾਣ ਬੰਦ ਹੋ ਜਾਣ ਕਰ ਕੇ ਸੈਂ-ਸੈਂ ਕਰ ਰਿਹਾ ਸੀ....ਦੂਰ ਫ਼ਾਸਲੇ ਤੋਂ ਕੁੱਤਿਆਂ ਦੀਆਂ ਦਰਦਨਾਕ ਚੀਖਾਂ ਸੁਣਾਈ ਦੇ ਰਹੀਆਂ ਸਨ। ਚੰਦ ਲਮਹਿਆਂ ਬਾਅਦ ਓਹਨਾਂ ਚੀਕਾਂ ਵਿੱਚ ਇੰਸਾਨ ਦੀ ਦਰਦਨਾਕ ਆਵਾਜ਼ ਵੀ ਸ਼ਾਮਿਲ ਹੋ ਗਈ।
ਖ਼ਾਲਿਦਕਿਸੀ ਨੂੰ ਕਰਾਹੁੰਦੇ ਹੋਏ ਸੁਣ ਕੇ ਬਹੁਤ ਹੈਰਾਨ ਹੋਇਆ। ਹਾਲੇ ਉਹ ਇਸ ਆਵਾਜ਼ ਦੀ ਤਲਾਸ਼ ਦੀ ਕੋਸ਼ਿਸ਼ ਹੀ ਕਰ ਰਿਹਾ ਸੀ। ਕਿ ਚੌਂਕ ਵਿੱਚ ਉਸਨੂੰ ਇੱਕ ਲੜਕਾ ਦਿਖਾਈ ਦਿੱਤਾ। ਜੋ ਚੀਖਦਾ, ਚਿੱਲਾਂਦਾ, ਭੱਜਦਾ ਚੱਲਿਆ ਆ ਰਿਹਾ ਸੀ।
ਖ਼ਾਲਿਦ ਦੇ ਘਰ ਦੇ ਐਨ ਸਾਹਮਣੇ ਉਹ ਲੜਕਾ ਲੜਖੜਾ ਕੇ ਡਿੱਗਾ। ਅਤੇ ਡਿੱਗਦੇ ਹੀ ਬੇਹੋਸ਼ ਹੋ ਗਿਆ...ਉਸ ਦੀ ਪਿੰਡਲੀ ਤੇ ਇੱਕ ਜ਼ਖਮ ਸੀ। ਜਿਸ ਤੋਂ ਫੁਹਾਰਿਆਂ ਵਿੱਚ ਖੂਨ ਨਿਕਲ ਰਿਹਾ ਸੀ।
ਇਹ ਸਮਾਂ ਦੇਖ ਕੇ ਖ਼ਾਲਿਦ ਬਹੁਤ ਡਰ ਗਿਆ। ਭੱਜ ਕੇ ਆਪਣੇ ਵਾਲਿਦ ਕੋਲ ਗਿਆ। ਤੇ ਕਹਿਣ ਲੱਗਾ।"ਅੱਬਾ, ਅੱਬਾ, ਬਾਜ਼ਾਰ ਵਿੱਚ ਇੱਕ ਲੜਕਾ ਡਿੱਗ ਪਿਆ ਹੈ....ਉਸ ਦੀ ਲੱਤ ਤੋਂ ਬਹੁਤ ਖੂਨ ਨਿਕਲ ਰਿਹਾ ਹੈ।"
ਇਹ ਸੁਣਦੇ ਹੀ ਖ਼ਾਲਿਦ ਦਾ ਪਿਓ ਖਿੜਕੀ ਵੱਲ ਗਿਆ। ਅਤੇ ਵੇਖਿਆ ਕਿ ਅਸਲੀਅਤ ਵਿੱਚ ਹੀ ਇੱਕ ਨੌਜਵਾਨ ਲੜਕਾ ਬਾਜ਼ਾਰ ਵਿੱਚ ਔੰਧੇ ਮੂੰਹ ਪਿਆ ਹੈ।
ਬਾਦਸ਼ਾਹ ਦੇ ਖੌਫ਼ ਤੋਂ ਉਸਦੀ ਜੁਰਤ ਨਾ ਹੋਈ। ਕਿ ਉਸ ਲੜਕੇ ਨੂੰ ਸੜਕ ਤੋਂ ਚੱਕ ਕੇ ਸਾਹਮਣੇ ਵਾਲੀ ਦੁਕਾਨ ਦੇ ਪਟਰੇ ਤੇ ਲਿਟਾ ਦੇਵੇ...
ਬੇਸਾਜ਼-ਓ-ਬਰਗ ਅਫਰਾਦ ਨੂੰ ਚੱਕਣ ਲਈ ਹੁਕੂਮਤ ਦੇ ਅਰਬਾਬ-ਏ-ਹਲ-ਓ-ਅਕਦ ਨੇ ਲੋਹੇ ਦੀਆਂ ਗੱਡੀਆਂ ਮੁਹਈਆ ਕਰ ਰੱਖੀਆਂ ਹਨ। ਪਰ ਇਸ ਮਾਸੂੰਮ ਬੱਚੇ ਦੀ ਬੇਜਾਨ ਦੇਹ ਜੋ ਉਨ੍ਹਾਂ ਦੇ ਲੋਹੇ-ਦੇ-ਜ਼ੁਲਮ ਦਾ ਸ਼ਿਕਾਰ ਸੀ। ਓਹ ਨੰਨ੍ਹਾ ਪੌਦਾ ਜੋ ਉਨ੍ਹਾਂ ਦੇ ਹੱਥੋਂ ਹੀ ਮਸਲਿਆ ਗਿਆ ਸੀ। ਉਹ ਕੋਂਪਲ ਜੋ ਖਿੜਣ ਤੋਂ ਪਹਿਲਾਂ ਹੀ ਓਹਨਾਂ ਦੀ ਹੀ ਅਤਾ ਕਰਦਾ ਬਾਦ-ਏ-ਸੁਮੂਮ ਤੋਂ ਝੁਲਸ ਗਈ ਸੀ। ਕਿਸੀ ਦੇ ਦਿਲ ਦੀ ਰਾਹਤ ਜੋ ਉਨ੍ਹਾਂ ਦੇ ਜੋਰ-ਓ-ਇਸਤਬਿਦਾਦ ਨੇ ਖੋਹ ਲਈ ਸੀ। ਹੁਣ ਓਹਨਾਂ ਦੀ ਹੀ ਤਿਆਰ ਕੀਤੀ ਸੜਕ ਤੇ....ਆਹ! ਮੌਤ ਭਿਆਨਕ ਹੈ, ਪਰ ਜ਼ੁਲਮ ਇਸ ਤੋਂ ਕਿਤੇ ਜ਼ਿਆਦਾ ਖੌਫਨਾਕ ਤੇ ਭਿਆਨਕ ਹੈ।
"ਅੱਬਾ ਇਸ ਲੜਕੇ ਨੂੰ ਕਿਸੀ ਨੇ ਕੁੱਟਿਆ ਹੈ?"
ਖ਼ਾਲਿਦ ਦਾ ਪਿਓ ਹਾਂ ਵਿੱਚ ਸਿਰ ਹਿਲਾਉਂਦਾ ਹੋਇਆ ਕਮਰੇ ਤੋਂ ਬਾਹਰ ਚਲਾ ਗਿਆ।
ਜਦ ਖ਼ਾਲਿਦ ਕਮਰੇ ਵਿੱਚ ਇਕੱਲਾ ਰਹਿ ਗਿਆ। ਤਾਂ ਸੋਚਣ ਲੱਗਾ। ਕਿ ਇਸ ਲੜਕੇ ਨੂੰ ਇੰਨੇ ਵੱਡੇ ਜ਼ਖਮ ਤੋਂ ਕਿੰਨੀ ਤਕਲੀਫ਼ ਹੋਈ ਹੋਵੇਗੀ। ਜਦਕਿ ਇੱਕ ਵਾਰ ਉਸਨੂੰ ਕਲਮ-ਤਰਾਸ਼ ਦੀ ਨੋਕ ਚੁਭਣ ਕਰ ਕੇ ਪੂਰੀ ਰਾਤ ਨੀਂਦ ਨਹੀਂ ਸੀ ਆਈ, ਅਤੇ ਉਸਦਾ ਪਿਓ ਤੇ ਮਾਂ , ਪੂਰੀ ਰਾਤ ਉਸਦੇ ਸਿਰਹਾਣੇ ਬੈਠੇ ਰਹੇ ਸਨ.
ਇਸ ਖਿਆਲ ਦੇ ਆਂਦੇ ਹੀ ਉਸਨੂੰ ਇਹ ਜਾਪਣ ਲੱਗਾ। ਕਿ ਉਹ ਜ਼ਖਮ ਆਪ ਉਸ ਦੀ ਪਿੰਡਲੀ ਵਿੱਚ ਹੈ। ਅਤੇ ਉਸ ਵਿੱਚ ਅੰਤਾਂ ਦੀ ਪੀੜ੍ਹ ਹੈ। ....ਇਓੰਸਾਰ ਉਹ ਰੋਣ ਲੱਗ ਗਿਆ।
ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਦੀ ਵਾਲਿਦਾ ਦੌੜੀ ਆਈ। ਅਤੇ ਉਸਨੂੰ ਗੋਦ ਵਿੱਚ ਲੈ ਕੇ ਪੁੱਛਣ ਲੱਗੀ।
"ਮੇਰੇ ਬੱਚੇ ਰੋ ਕਿਓਂ ਰਿਹਾ ਹੈਂ?"
"ਅੰਮੀ, ਉਸ ਲੜਕੇ ਨੂੰ ਕਿਸੀ ਨੇ ਮਾਰਿਆ ਹੈ?"
"ਸ਼ਰਾਰਤ ਕੀਤੀ ਹੋਵੇਗੀ ਇਸ ਨੇ?"
ਖ਼ਾਲਿਦ ਦੀ ਵਾਲਿਦਾ ਆਪਣੇ ਘਰਵਾਲੇ ਦੀ ਜ਼ਬਾਨੀ ਜ਼ਖਮੀ ਲੜਕੇ ਦੀ ਦਾਸਤਾਨ ਸੁਣ ਚੁਕੀ ਸੀ।
"ਮਗਰ ਸਕੂਲ ਵਿੱਚ ਤਾਂ ਸ਼ਰਾਤ ਕਰਨ ਤੇ ਛੜੀ ਨਾਲ ਸਜ਼ਾ ਦੇਂਦੇ ਹਨ। ਲਹੂ ਤਾਂ ਨਹੀਂ ਕਢਦੇ।" ਖ਼ਾਲਿਦ ਨੇ ਰੋਂਦੇ ਹੋਏ ਆਪਣੀ ਵਾਲਿਦਾ ਨੂੰ ਕਿਹਾ।
"ਛੜੀ ਜੋਰ ਨਾਲ ਲੱਗ ਗਈ ਹੋਵੇਗੀ!"
"ਤਾਂ ਫਿਰ ਕੀ ਏਸ ਲੜਕੇ ਦਾ ਵਾਲਿਦ ਸਕੂਲ ਵਿੱਚ ਜਾ ਕੇ ਉਸ ਉਸਤਾਦ ਤੇ ਨਾਰਾਜ਼ ਨਹੀਂ ਹੋਵੇਗਾ। ਜਿਸ ਨੇ ਇਸ ਲੜਕੇ ਨੂੰ ਇਸ ਕਦਰ ਮਾਰਿਆ ਹੈ। ਇੱਕ ਦਿਨ ਜਦ ਮਾਸਟਰ ਸਾਹਿਬ ਨੇ ਮੇਰੇ ਕੰਨ ਖਿੱਚ ਕੇ ਸੁਰਖ਼ ਕਰ ਦਿੱਤੇ ਸਨ ਤਾਂ ਅੱਬਾ ਜੀ ਨੇ ਹੇਡਮਾਸਟਰ ਕੋਲ ਜਾ ਕੇ ਸ਼ਿਕਾਇਤ ਕੀਤੀ ਸੀ ਨਾ?"
"ਇਸ ਲੜਕੇ ਦਾ ਮਾਸਟਰ ਬਹੁਤ ਵੱਡਾ ਆਦਮੀ ਹੈ।"
"ਅੱਲਾਹ ਮੀਆਂ ਤੋਂ ਵੀ ਵੱਡਾ?"
"ਨਹੀਂ ਓਹਨਾਂ ਤੋਂ ਛੋਟਾ ਹੈ।"
"ਤਾਂ ਫਿਰ ਓਹ ਅੱਲਾਹ ਮੀਆਂ ਕੋਲ ਸ਼ਿਕਾਇਤ ਕਰੇਗਾ।"
"ਖ਼ਾਲਿਦ ਹੁਣ ਦੇਰ ਹੋ ਗਈ ਹੈ, ਚੱਲੋ ਸੌਇਏ ।"
"ਅੱਲਾਹ ਮੀਆਂ! ਮੈਂ ਦੁਆ ਕਰਦਾ ਹਾਂ। ਕਿ ਤੂੰ ਉਸ ਮਾਸਟਰ ਨੂੰ ਜਿਸ ਨੇ ਇਸ ਲੜਕੇ ਨੂੰ ਕੁੱਟਿਆ ਹੈ। ਚੰਗੀ ਤਰ੍ਹਾਂ ਸਜ਼ਾ ਦੇ। ਅਤੇ ਇਸ ਛੜੀ ਨੂੰ ਖੋਹ ਲੈ ਜਿਸ ਦੀ ਵਰਤੋਂ ਨਾਲ ਖੂਨ ਨਿਕਲ ਆਉਂਦਾ ਹੈ....ਮੈਂ ਪਹਾੜੇ ਯਾਦ ਨਹੀ ਕੀਤੇ। ਇਸ ਲਈ ਮੈਨੂੰ ਡਰ ਹੈ। ਕਿ ਕਿਤੇ ਓਹੀ ਛੜੀ ਮੇਰੇ ਉਸਤਾਦ ਦੇ ਹੱਥ ਨਾ ਆ ਜਾਵੇ।.....ਜੇ ਤੂੰਮੇਰੀਆਂ ਗੱਲਾਂ ਨਾ ਮੰਨੀਆਂ, ਤਾਂ ਫਿਰ ਮੈਂ ਵੀ ਤੇਰੇ ਨਾਲ ਨਹੀਂ ਬੋਲਣਾ।"
ਸੌਂਦੇ ਵੇਲੇ ਖ਼ਾਲਿਦ ਦਿੱਲ ਵਿੱਚ ਦੁਆ ਮੰਗ ਰਿਹਾ ਸੀ।

5
http://graciousbooks.in/viewdetails.aspx?bookcod=31692
Link to where Samurai- A Dystopian Punjabi Sci Fi Novel, can be bought...Ethe Kareed sakde ne is kitty nu...

6
Lok Virsa Pehchaan / Review Of Samurai- Punjabi Novel
« on: March 28, 2018, 05:23:26 PM »

7
Lok Virsa Pehchaan / Punjabi Novel Samurai Interview
« on: February 12, 2018, 02:25:03 PM »
<a href="https://www.youtube.com/watch?v=8OoBPjTxDzk&amp;t=4s" target="_blank" class="new_win">https://www.youtube.com/watch?v=8OoBPjTxDzk&amp;t=4s</a>
Kagad Kalam Te Likhari, Samurai Interview

8
Lok Virsa Pehchaan / another test
« on: January 10, 2018, 05:09:25 PM »

9
Lok Virsa Pehchaan / test
« on: January 10, 2018, 05:08:39 PM »

10
Lok Virsa Pehchaan / TV Interview about Punjabi Literature
« on: January 10, 2018, 04:38:15 PM »
The interview covers the state of Punjabi Literature at present, the future and books written by R Dhillon including Samurai which is about Hindutva as well as Japanese Culture, this book can be purchased from Gracious Books, Patiala,9815616558 .

Other titles are available from Lokgeet Parkashan ( Unistar)

! No longer available

...

The interview covers the state of Punjabi Literature at present, the future and books written by R Dhillon including Samurai which is about Hindutva as well as Japanese Culture, this book can be purchased from Gracious Books, Patiala,9815616558 .

Other titles are available from Lokgeet Parkashan ( Unistar)

! No longer available

...
Although it says no longer available, the youtube video is there...just click on the words no longer available and it will take you there...

11
Lok Virsa Pehchaan / ਸਮੁਰਾਈ ਨਾਵਲ ਦਾ ਪਤਾ
« on: December 13, 2017, 03:05:06 PM »
ਇਹ ਖੂਬਸੂਰਤ ਪੁਸਤਕ ਗਰੇਸ਼ੀਅਸ ਬੁੱਕਸ, ਪਟਿਆਲਾ ਤੋਂ ਮੰਗਵਾਉਣ ਲਈ 919815617540,919815616558 ਤੇ ਸੰਪਰਕ ਕਰ ਸਕਦੇ ਹੋ।

12
Samurai novel copies are now available to order from Gracious Books shop in patiala...just ring 91 175 5007643, 5017642 or go to Shop No. 23, Shalimar Plaza,
Opp Punjabi University, Patiala
House No. LIG 13, Phase I,
Urban Estate, Patiala
or email graciousbooks@gmail.com
There are only a limited number of copies....
alternatively go to this link...
http://graciousbooks.in/contactus.aspx

15
Lok Virsa Pehchaan / The dumbness that is bringing Punjabi Culture down
« on: November 25, 2017, 10:27:37 AM »
There is a serious intellectual deficit amongst Jatts and Punjabis in general. Some complain about threat to their culture.. this is internal as they prefer alcohol or dumb music and drugs to anything that is intellectual... only language in the top 15 spoken languages in the world where reading fiction isn’t even encouraged and besides 80% don’t read and 98% of those raised outside of Punjab don’t want to or know how to read and write in the language which means if you look at their equivalent say in American terms it puts them on par with Red Necks despite how good they might be in their professions.
English speakers can name all of their top writers and many even have read them. Punjabis? Not even 1% could name them.
With culturally dumb Punjabis who think the high point of entrainment is a film with singers in them and not proper actors or think the pinicle of Punjabi Cinema is Jatt& Juliet Punjabi will eventually fall down the spoken language table and certainly a culture to be taken seriously...... how dumb are Punjabis? Very

18
Lok Virsa Pehchaan / ਘਰ ਦੇ ਬੂਹੇ
« on: November 20, 2017, 07:28:22 PM »
ਮੈਂ ਆਪਣੇ ਘਰ ਦੇ ਬੂਹੇ ਸਾਹਮਣੇ ਖਲੋਇਆ ਸਾਂ॥

ਗੋਰੀ ਗੁਆਂਢਣ ਨੇ ਸਾਡੇ ਡੈਡ ਨੂੰ ਕਿਹਾ:-

ਦਰਵਾਜ਼ਾ ਬੰਦ ਕਰੋਂ। ਤੁਹਾਤੋਂ ਦੁਰਗੰਧ ਆਉਂਦੀ ਹੈ –

ਪਿਤਾ ਜੀ ਨੇ ਜਵਾਬ ਦਿੱਤਾ

ਤੇਰੀ ਮਾਂ ਦੀ…-

ਗੋਰੀ ਨੇ ਵਾਪਸ ਉੱਤਰ ਦਿੱਤਾ

– ਪੈਕੀ ਫੂਡ-॥

ਮਗਰੋਂ ਡੈਡ ਨੇ ਪਤੀਲਾ ਸਾਰਿਆਂ

ਗੁਆਂਢੀਆਂ ਦੇ ਦਰ ਲੈਜਾਕੇ ਬੈਲ ਵਜਾਈ॥

– ਲਹੋ ਸੁੰਘੋ ਸੂਰੋ-॥

ਹੁਣ ਵੀਹ ਸਾਲਾਂ ਬਾਅਦ ਓਸ ਹੀ ਗੁਆਂਢਣ ਦਾ ਪੁੱਤਰ

ਸਾਡੇ ਘਰ ਦੇ ਬੂਹੇ ਸਾਹਮਣੇ ਖੜ੍ਹਿਆ ਹੈ॥

ਰੂਪਿਆ ਤੁਹਾਡੀ ਮੰਮ ਨੇ ਕੜੀ ਬਣਾਈ

ਜਿਸ ਦੇਸ ਡੈਡ ਆਇ

ਜਿਸ ਕੌਮ ਮਗਰ ਲੱਗੇ

ਅੱਜ ਉਹ ਦੇਸ ਸਾਡੇ

ਮਗਰ ਲੱਗ ਗਿਆ॥

ਦੁਰਗੰਧ ਹੁਣ ਮਹਿਕ ਬਣ ਗਈ॥

ਦੁਖਾਂ ਚੋਂ ਲੰਘ ਕੇ ਸੁਖ ਮਿਲ ਗਿਆ॥

19
Lok Virsa Pehchaan / ਵਿਕਾਸ ਰੂਪ ਢਿੱਲੋਂ
« on: November 20, 2017, 07:21:45 PM »
ਇਨਸਾਨ ਨੇ ਦੋ ਬਹੁਤ ਹੀ ਤਕੜੇ ਖਿਆਲ ਪੈਦਾ ਕੀਤੇ ਹਨ। ਪਹਿਲਾ ਖਿਆਲ ਹੈ – ਰੱਬ। ਇਹ ਵੀ ਸ਼ਾਇਦ ਇਨਸਾਨ ਦਾ ਹੰਕਾਰੀ ਹੈ ਕਿ ਕੋਈ ਰੱਬ ਹੈ ਜਾਂ ਹੋ ਸੱਕਦਾ ਹੈ, ਨਾਲੇ ਓਹ ਵੀ ਆਦਮੀ ਦੇ ਰੂਪ ਵਿਚ। ਸੋਚੋਂ, ਬੰਦਾ ਤਾਂ ਇੱਕ ਜੀਵ ਹੈ, ਦੁਨੀਆ ਦੇ ਹੋਰ ਕਰੋੜਾਂ ਜੀਵਾਂ ਦੀ ਤਰਾਂ। ਭਗਵਾਨ ਤਾਂ ਹਜ਼ਾਰਾਂ ਜੀਵਾਂ ਦੇ ਰੂਪ ਵਿੱਚ ਹੋ ਸੱਕਦਾ ਜਾਂ ਸਾਰੇ ਜੀਵ ਖੁਦਾ ਦੇ ਰੂਪ ਵਰਗੇ ਹੋ ਸਕਦੇ ਨੇ। ਸਭ ਤੋਂ ਵੱਡਾ ਫਾਇਦਾ ਰੱਬ ਦਾ ਇਹ ਹੈ ਕਿ ਆਮ ਲੋਕਾਂ ਲਈ ਜੀਵਨ ਜੀਊਣ ਵਿੱਚ ਕੋਈ ਲ਼ਾਭ ਹੈ। ਲੋਕਾਂ ਨੂੰ ਧਰਮ ਵਿੱਚੋਂ ਇਖਲਾਕ ਮਿਲਦਾ ਹੈ। ਜੀਉਣ ਦੇ ਅਸੂਲ ਮਿਲਦੇ ਨੇ। ਪਰ ਦੂਜੇ ਪਾਸੇ ਹਰ ਧਰਮੀ ਬੰਦਾ ਆਪਣੇ ਧਰਮ ਨੂੰ ਪਹਿਲਾਂ ਰੱਖਦਾ। ਇਸ ਲਈ ਇਨਸਾਨ ਆਪਸ ਵਿੱਚ ਜੰਗ ਲੜ ਕੇ ਧਰਮ ਦੇ ਨਾਂ ਹੇਠ ਬੰਦੇ ਦਾ ਸੰਘਾਰ ਕਰਦੇ ਨੇ। ਰੱਬ ਬੰਦੇ ਦਾ ਪਹਿਲਾ ਤਕੜਾ ਭਾਵ ਹੈ।
ਦੂਜਾ ਖਿਆਲ ਹੈ ਵਿਕਾਸ। ਕਹਿਣ ਦਾ ਮਤਲਬ ਜ਼ਿੰਦਗੀ ਪਹਿਲਾ ਕੋਈ ਆਦਿ-ਜੀਵ ਤੋਂ ਸ਼ੁਰੂ ਹੋਈ। ਉਸ ਤੋਂ ਬਾਅਦ ਮੱਛੀ ਆਈ, ਫਿਰ ਮੱਛੀ ਤੋਂ ਹਾਰਕੇ ਬੰਦਾ ਆਇਆ ( ਸਿੱਧਾ ਨਹੀਂ, ਪਰ ਪਹਿਲਾ ਡਾਇਨੋਸਾਰ  ਤੋਂ, ਫਿਰ ਬਣ ਮਾਣਸ)। ਸਿੱਧੀ ਗੱਲ ਹੈ, ਬਣ ਮਾਣਸ ਤੋਂ ਭਲਾ ਮਾਣਸ ਬਣ ਗਿਆ। ਇਸ ਨੂੰ ਵਿਕਾਸ ਸੱਦੀਦਾ ਹੈ। ਆਦਮੀ ਤਾਂ ਚੰਦ ਉੱਤੇ ਖੜ੍ਹ ਗਿਆ। ਜੋ ਹੁਣ ਤਕ ਪੋਥੀ ਦੇ ਹਿਸਾਬ ਨਾਲ ਦੇਵਤਾ ਹੀ ਕਰ ਸੱਕਦਾ ਸੀ, ਹੁਣ ਆਦਮੀ ਕਰ ਰਿਹਾ ਹੈ। ਹੁਣ ਇਨਸਾਨ ਪੁਲਾੜ ਦੇ ਹਰੇਕ ਖੂੰਜੇ ਦੀ ਖੋਜ ਕੱਢ ਸਕਦਾ ਹੈ। ਮੈਂ ਇਸ ਪੜਤਾਲ ਵਿੱਚ ਇੱਕ ਪੁਲਾੜ-ਯਤਾਰੀ ਹਾਂ। ਮੇਰਾ ਕੰਮ ਹੈ ਨਵੇਂ ਥਾਂ ਟੋਲਣਾ। ਕਿਉਂ? ਕਿਉਂਕਿ ਪੁਲਾੜ ਵਿੱਚ ਜਾਕੇ ਜੀਉਣ ਲਈ ਨਵੇਂ ਥਾਂ ਭਾਲਣੇ ਜਰੂਰੀ ਹਨ। ਨਵੇਂ ਥਾਵਾਂ ਦੀ ਲੋੜ ਹੈ। ਕਿਉਂ?

ਕਿਉਂਕਿ ਸਾਡੇ ਸੰਸਾਰ ਵਿੱਚ ਇਸ ਵੇਲੇ ਬਹੁਤ ਦੁੱਖ ਹੈ। ਆਬਾਦੀ ਵਧ ਗਈ ਹੈ। ਸੰਸਾਰ ’ਚ ਸਭ ਲਈ ਥਾਂ ਨਹੀਂ ਹੈ। ਆਦਮੀ ਤਾਂ ਬਾਲਣ ਤੋਂ ਬਿਨਾਂ ਜੀਓ ਨਹੀਂ ਸਕਦਾ। ਬਾਲਣ ਕਿਥੋਂ ਆਉਂਦਾ? ਬੰਦੇ ਦੇ ਆਲੇ ਦੁਆਲੇ ਤੋਂ। ਹਰ ਰੁੱਖ ਢਹਿਕੇ, ਧਰਤੀ ਵਿੱਚੋਂ ਤੇਲ ਚੂਸਕੇ। ਇੱਦਾਂ ਅਸੀਂ ਧਰਤੀ ਦੀ ਥਾਲੀ ਖਾਲੀ ਕਰ ਦਿੱਤੀ। ਜਨਤਾਂ ਬਹੁਤੀ ਹੋਣ ਕਰਕੇ, ਸਿਰਫ ਇੱਕ ਬੰਦਾ ਹਜ਼ਾਰਾਂ ਵਿੱਚੋਂ ਅਮੀਰ ਹੈ, ਹੋਰ ਸਭ ਗਰੀਬ ਹਨ। ਜਾਤ ਪਾਤ ਦੀ ਗੱਲ ਨਹੀਂ। ਸੱਚ ਹੈ ਕਿ ਲੋੜਾਂ ਵਧ ਗਈਆਂ। ਪਰ ਇਹਨਾਂ ਹਾਲਾਤਾਂ ਵਿੱਚ, ਕੇਵਲ ਥੋੜ੍ਹੇ ਸਾਰ ਸਕਦੇ ਨੇ। ਇਸ ਲਈ ਮਾਯਾ ਵੱਧ ਗਈ। ਲਾਲਚ ਵੱਧ ਗਿਆ। ਲੋਕ ਸਵਾਰਥੀ ਹੋ ਗਏ। ਰੱਬ ਤਾਂ ਪਿੱਛੇ ਛੱਡ ਦਿੱਤਾ ( ਉਪਰੋ ਨਹੀਂ, ਪਰ ਦਿਲ ਵਿੱਚੋਂ), ਅਤੇ ਸਿਰਫ ਧਨ ਮਗਰ ਲਾਇਨ ਲੱਗ ਗਈ। ਉਹ ਵੀ ਮਰਦ ਲਈ। ਜਨਾਨੀ ਨਾਲ ਤਾਂ ਆਦਮੀ ਬੁਰਾਈ ਕਰਦਾ ਹੈ। ਮਾਂ, ਭੈਣ ਜਾਂ ਧੀ ਨਹੀਂ ਹੈ। ਨੌਕਰਾਣੀ ਹੈ। ਬੰਦੇ ਦੇ ਅਨੰਦ ਲਈ ਹੈ। ਰੋਹਬ ਚਲਾਉਣ ਲਈ ਹੈ। ਜਦ ਦੇਵੀ ਜਨਮ ਲੈਂਦੀ ਵੀ ਹੈ, ਸਭ ਸਮਝਦੇ ਕੋਈ ਘਰ ਵਿੱਚ ਡੈਣ ਆ ਗਈ। ਮੁੰਡੇ ਲਈ ਗੱਲ ਤਾਂ ਹੋਰ ਹੀ ਹੈ। ਮਨ ਮਰਜ਼ੀ, ਖੁਲ੍ਹਾ ਡੁੱਲ੍ਹਾ, ਬਾਪ ਦੇ ਪੈਸੇ ਖਰਚੀ ਜਾਂਦਾ ਹੈ। ਖੇਤ ਵਿੱਚ ਖੁਦ ਕੰਮ ਨਹੀ ਕਰਨਾ, ਪਰ ਬਿਚਾਰੇ ਬਿਹਾਰੀ ਨੂੰ ਗਾਲ੍ਹਾਂ ਕਢਣੀਆਂ ਹੈ। ਖੇਤ ਵੀ ਕਿਥੇ ਰਹੇ? ਪੰਜਾਬ ਨੂੰ ਤਾਂ ਛੱਡ ਦਿੱਤਾ। ਹਰੇਕ ਦਾਜ ਮੰਗਦਾ, ਗੱਡੀ ਟੀ-ਵੀ ਜੋ ਮਰਜ਼ੀ; ਲਾਲਚ ਨੇ ਦੁੱਖ ਸੁੱਖ ਜੋਰ ਨਾਲ ਲਿਆਂਦੇ ਹਨ। ਅਮੀਰ ਵੱਧ ਅਮੀਰ ਹੋਈ ਜਾਂਦਾ, ਗਰੀਬ ਵੱਧ ਗਰੀਬ। ਆਪਣੇ ਮਾਹੌਲ ਦਾ, ਦੁਨੀਆ ਦੇ ਚੁਗਿਰਦੇ ਦਾ ਫਾਹਾ ਵੱਢ ਦਿੱਤਾ। ਇਨਸਾਨ ਦੀ ਅਬਾਦੀ ਵੱਧ ਗਈ, ਧਰਤੀ ਘਟੀ ਗਈ ਕਿਉਂਕਿ ਸਭ ਲਈ ਰਹਿਣ ਲਈ ਥਾਂ ਨਹੀ ਰਿਹਾ ( ਉਂਝ ਦੁਨੀਆ ਦਾ ਇੱਕ ਭੇਤ ਭਰੀ ਅੜਾਉਣੀ ਹੈ ਕਿ ਅਮੀਰ ਦੇ ਘਰ ਇੱਕ ਦੋ ਨਿਆਣੇ ਹੁੰਦੇ ਹਨ, ਪਰ ਗਰੀਬ ਘਰ ਵਿੱਚ, ਜਿਥੇ ਭੁੱਖਾ ਮਰਨਾ ਹੂੰਦਾ, ਅੱਠ ਦਸ ਹੁੰਦੇ ਹਨ)। ਇਸ ਲਈ ਝਾਤੀ ਪੁਲਾੜ ਵੱਲ ਮਾਰੀ। ਦੂਰਬੀਨ ਵਿੱਚੋਂ ਹੋਰ ਸਬਜ਼ ਸੰਸਾਰ ਦਿੱਸਦੇ ਸਨ। ਬਸ ਮੇਰਾ ਤਾਂ ਇਹੀ ਕੰਮ ਹੈ। ਤੁਹਾਡੇ ਲਈ ਨਵਾਂ ਘਰ ਟੋਲਣਾ। ਠੰਢੇ ਠਾਰ ਪੁਲਾੜ ਵਿੱਚ ਘਰ ਟੋਲਣਾ।

ਮੈਂ ਅਤੇ ਮੇਰੇ ਸਾਥੀ ਹੁਣ ਪੁਲਾੜ ਵਿੱਚ ਲੰਘਦੇ ਸਾਂ, ਜਿੱਦਾਂ ਨਿੱਕੀ ਨਿੱਕੀ ਮੱਛੀ ਖੁਲ੍ਹੇ ਸਾਗਰ ਵਿੱਚ ਸ਼ਾਰਕ  ਤੋਂ ਲੁਕਣ ਲਈ ਥਾਂ ਲੱਭਦੀ ਸੀ। ਸਾਨੂੰ ਪਤਾ ਨਹੀਂ ਸੀ ਅਸੀਂ ਕਿਥੇ ਚੱਲੇ ਅਤੇ ਕਿਥੇ ਨਵਾਂ ਥਾਂ ਇਨਸਾਨਾਂ ਦੇ ਰਹਿਣ ਲਈ ਲਭਣਾ ਸੀ। ਪੁਲਾੜ-ਜਹਾਜ਼ ਦਾ ਬਾਲਣ ਵੀ ਅੰਤ ਦਾ ਸੀ। ਸਾਡੇ ਕੋਲ਼ ਸਿਰਫ ਸਾਲ ਜੋਗਾ ਬਾਲਣ ਸੀ। ਪੁਲਾੜ-ਜਹਾਜ਼ ਦਾ ਨਾਂ ਰੱਖਿਆ ਸੀ। ਜਹਾਜ਼ ਦਾ ਨਾਂ ਉੱਦਮ ਸੀ। ਉੱਦਮ ਨੇ ਸਾਰੀ ਸੂਰਜੀ-ਮੰਡਲ ਦੇ ਚੰਦ, ਨਛਤਰਾਂ ਅਤੇ ਗ੍ਰਹਿਆਂ ਦੀ ਫੋਲਾ ਫਾਲੀ ਕਰਕੇ ਪਾਣੀ ਟੋਲਿਆ। ਜਦ ਕਾਮਯਾਬ ਨਹੀਂ ਹੋਏ, ਫਿਰ ਸਾਡੇ ਮੰਡਲ ’ਚੋਂ ਬਾਹਰ ਜਾਕੇ ਨਾਲ ਵਾਲੇ ਮੰਡਲ ’ਚ ਜਾਂਚ ਕੀਤੀ।

ਉੱਦਮ ਵਿੱਚ ਪੰਜ ਜਹਾਜ਼ੀ ਸਨ। ਕਹਿਣ ਦਾ ਮਤਲਬ ਪੰਜ ਇਨਸਾਨ ਸਨ। ਮੈਨੂੰ ਗਿਣ ਕੇ ਚਾਰ ਆਦਮੀ ਅਤੇ ਇੱਕ ਔਰਤ। ਦੂਜਾ ਸਾਰਾ ਅਮਲਾ ਕਲਦਾਰਾਂ ਦਾ ਸੀ। ਮੈਨੂੰ ਤੁਸੀਂ ਦੀਪ ਸਦ ਸੱਕਦੇ ਹੋ। ਇਸ ਨਵੇਂ ਮੰਡਲ ਵਿੱਚ ਮਹੀਨਾ ਹੋਗਿਆ ਸੀ, ਜਦ ਹੈਰਾਨ ਕਰਨ ਵਾਲੀ ਘਟਨਾ ਘਟੀ। ਪੁਲਾੜੀ ਤੂਫਾਨ ’ਚ ਫਸ ਗਏ। ਉੱਦਮ ਨੂੰ ਇਧਰ ਉਧਰ ਹੁਝਕੇ ਮਾਰੇ, ਜਿੱਦਾਂ ਉੱਦਮ ਲੱਖ ਟਨ ਲੋਹੇ ਦੀ ਨਾ ਹੋਕੇ, ਪਰ ਕਿਸੇ ਬੀਬੀ ਦੇ ਹੱਥਾਂ ਵਿੱਚ ਫੁਲਕਾ ਇੱਕ ਹੱਥ ਤੋਂ ਦੂਜੇ ਹੱਥ ਜਾਂਦਾ ਹੋਵੇ; ਇਸ ਤਰ੍ਹਾਂ ਤੂਫਾਨ ਨੇ ਉੱਦਮ ਉੱਤੇ ਚੋਟਾਂ ਮਾਰੀਆ। ਬਾਹਰ ਇੱਦਾਂ ਲੱਗਦਾ ਸੀ ਜਿਵੇਂ ਰੱਬ ਨੇ ਆਪਣੇ ਹਥੌੜੇ ਨਾਲ ਭੰਨ ਭੰਨਕੇ ਹੋਰ ਹੀ ਕੁਝ ਬਣਾ ਦਿੱਤਾ। ਅਸੀਂ ਸਾਰਿਆਂ ਨੇ ਕੁਰਸੀ-ਪੇਟੀਆਂ ਪਾਕੇ ਆਪਣੇ ਆਪਣੇ ਦੇਵਤਿਆਂ ਨੂੰ ਸਲਾਮਤੀ ਰੱਖਣ ਦੀ ਬੇਨਤੀ ਕੀਤੀ। ਬਾਰੀ ਵਿੱਚੋਂ ਅੱਗੇ ਦਿਸਦਾ ਸੀ ਕਿ ਸਾਹਮਣੇ ਬਹੁਤ ਤੇਜੀ ਨਾਲ ਕੋਈ ਕਾਲਾ ਜਿਹਾ ਚੰਦ ਨੇੜੇ ਹੁੰਦਾ ਜਾ ਰਿਹਾ ਸੀ।

ਉੱਦਮ ਦਾ ਭਾਰ ਆਮ ਪੁਲਾੜ-ਜਹਾਜ਼ ਤੋਂ ਵੱਧ ਸੀ। ਇਸ ਦੀ ਵਜ੍ਹਾ ਸੀ ਕਿ ਪਾਣੀ ਭਰਣ ਲਈ ਖਾਨੇ ਸਨ। ਹੁਣ ਚੰਦ ਦੀ ਖਿਚ ਨੇ ਖਾਨਿਆਂ ਨੂੰ ਜਹਾਜ਼ ਦੇ ਪਿੰਜਰ ਤੋਂ ਪਾੜ ਕੇ ਉੱਦਮ ਦੇ ਅੱਗੇ ਚੰਦ ਵੱਲ ਭੇਜ ਦਿੱਤੇ। ਤੂਫਾਨ ਨੇ ਪਾਣੀ ਬਣਾਉਣ ਵਾਲੇ ਜੰਤਰ ਵੀ ਆਲੇ ਦੁਆਲੇ ਭੇਜ ਦਿੱਤੇ; ਹਾਰਕੇ ਚੰਦ ਦੀ ਖਿਚ ਨੇ ਸਭ ਕੁਝ ਅਪਣੇ ਵੱਲ ਧੂਹ ਲਿਆ, ਜਿੱਦਾਂ ਕੋਈ ਮਹਾਨ ਚੁੰਬਕ ਨੇ ਖਿਚੇ ਹੋਣ। ਅਸੀਂ ਉਸ ਗ੍ਰਹਿ ਦੇ ਵਾਯੂ-ਮੰਡਲ ਵਿੱਚ ਡਿੱਗ ਗਏ। ਇਸ ਦਾ ਨਤੀਜਾ ਸੀ ਕਿ ਉੱਦਮ ਦਾ ਲੋਹਾ ਗਰਮੀ ਨਾਲ ਲਾਲ ਹੋ ਗਿਆ। ਸਾਡੇ ਮਾਸ ਨੂੰ ਸੇਕ ਲੱਗਿਆ। ਸਰੀਰ ਦੇ ਇਸ ਭਖਾਅ ਨੂੰ ਸਹਿ ਨਹੀਂ ਸਕਦੇ ਸੀ। ਬਹੁਤ ਸੇਕ ਲੱਗਦਾ ਸੀ। ਸਾਨੂੰ ਲਗਦਾ ਸੀ ਕਿ ਧਰਤੀ ਉੱਤੇ ਪੱਥਰਾਂ ਨੇ ਸਾਡੇ ਹਜ਼ਾਰ ਟੁਕੜੇ ਬਣਾ ਦੇਣੇ। ਮੈ ਉੱਦਮ ਦੀ ਘੜੀ ਵੱਲ ਝਾਤੀ ਮਾਰੀ। ਮੈ ਹੋਰ ਹੈਰਾਨ ਹੋਗਿਆ ਜਦ ਦੇਖਿਆ ਕਿ ਟਾਇਮ ਇਕ ਹਜ਼ਾਰ ਵਰ੍ਹਾਂ ਅੱਗੇ ਚੱਲੇ ਗਿਆ ਸੀ। ਮੈ ਆਪਨੇ ਆਪਨੂੰ ਧਮਾਕੇ ਲਈ ਤਿਆਰ ਕਰ ਲਿਆ। ਪਰ ਕੋਈ ਪੱਥਰ ਵਾਲੀ ਧਰਤੀ ਵਿਚ ਨਹੀਂ ਵੱਜੇ। ਅਸੀਂ ਸਮੁੰਦਰ ਵਿੱਚ ਖੜਕ ਦੇਣੀ ਵੱਜੇ! ਪਾਣੀ, ਸੁਧਾ ਪਾਣੀ! ਚਾਰੇ ਪਾਸੇ

ਅਸੀਂ ਬਾਰੀਆਂ ਵਿੱਚੋਂ ਬਾਹਰ ਤਾੜਿਆ। ਸਾਰੇ ਪਾਸੇ ਪਾਣੀ ਸੀ। ਉੱਦਮ ਦੇ ਔਜ਼ਾਰਾਂ ਨਾਲ ਸਕੈਨ ਕੀਤਾ। ਸ਼ਾਬਾਸ਼! ਸਾਨੂੰ ਪਾਣੀ ਵਾਲੀ ਦੁਨੀਆ ਲੱਭ ਗਈ! ਪਰ ਕੋਈ ਧਰਤੀ ਨਹੀਂ ਸੀ। ਉੱਦਮ ਸਾਗਰ ਵਿੱਚ ਡੁਬਣ ਲੱਗ ਗਿਆ। ਅਸੀਂ ਕੁਰਸੀ-ਪੇਟੀਆਂ ਖੋਲ੍ਹੀਆਂ। ਸਾਰੇ ਬੰਦੇ ਇਸ ਹਾਦਸੇ ਵਿਚ ਨਹੀਂ ਬਚੇ। ਦੋ ਸਾਥੀ ਸਦਾ ਲਈ ਅੱਖਾਂ ਮੀਟ ਗਏ। ਇੱਕ ਸਾਥੀ ਅਤੇ ਸਾਡੀ ਇਕੱਲੀ ਸਹੇਲੀ। ਪਰ ਅਸੀਂ ਓਨ੍ਹਾਂ ਲਈ ਕੁਝ ਨਹੀਂ ਕਰ ਸਕਦੇ ਸੀ। ਡੁਬਣ ਤੋਂ ਆਪਣੇ ਆਪਨੂੰ ਬਚਾਉਣਾ ਸੀ। ਅਸੀਂ ਹਵਾ ਭਰਨ ਵਾਲੀ ਕਿਸ਼ਤੀ ਬਾਹਰ ਪਾਣੀ ਵਿੱਚ ਸਿਟ ਦਿੱਤੀ। ਤਿੰਨ ਹੀ ਸਵਾਰ ਰਹਿ ਗਏ। ਡਿੰਗੀ ਵਿੱਚ ਮੇਰੇ ਨਾਲ ਮੀਕਾ ਅਤੇ ਸੋਹਨ ਸਨ। ਕਲਦਾਰਾਂ ਨੇ ਸਾਡੀ ਮਦਦ ਕੀਤੀ ਸੀ, ਡਿੰਗੀ ਵਿੱਚ ਵੜਣ, ਪਰ ਇਨਸਾਨ ਨੂੰ ਬੱਚਾਕੇ ਖੁਦ ਉੱਦਮ ਨਾਲ ਸਮੁੰਦਰ ਦੇ ਪੇਟ ਵਿੱਚ ਹਜ਼ਮ ਹੋ ਗਏ। ਅਸੀਂ ਤਿੰਨ ਬਚੇ ਹੀ ਸਾਂ। ਕਲਦਾਰ ਕਈ ਸਨ। ਪਰ ਸਾਡੇ ਸੰਸਾਰ ਵਿੱਚ ਸਾਡੀ ਜਾਤ ਨੂੰ ਇੰਨ੍ਹਾਂ ਤੋਂ ਉਪਰ ਰਖਿਆ ਗਿਆ ਸੀ ਅਤੇ ਗੁਲਾਮਾਂ ਨੂੰ ਹੇਠਾ।

- ਪਾਣੀ ਲੱਭ ਗਿਆ! ਸਾਲਾ ਸਮੁੰਦਰ! – ਸੋਹਨ ਨੇ ਉੱਚੀ ਦੇਣੀ ਗਾਲ੍ਹ ਕੱਢੀ।
- ਆਹੋ! ਹੁਣ ਅਸੀਂ ਆਦਮ ਜਾਤ ਨੂੰ ਬਚਾ ਸੱਕਦੇ ਹਾਂ! – ਕਟਾਕਸ਼ ਨਾਲ ਮੀਕੇ ਨੇ ਉਤਰ ਦਿੱਤਾ।
- ਪਹਿਲਾ ਤਾਂ ਆਪਾਂ ਬੱਚੀਏ – ਮੈ ਨੇ ਕਿਹਾ।
- ਹਾਂ! ਦੀਪਾ ਆਪਾਂ ਕਿਸੇ ਅਣਜਾਣ ਨਛੱਤਰ ’ਤੇ ਸਮੁੰਦਰ ’ਚ ਡਾਵਾਂ ਡੋਲ ਹਾਂ। ਆਲੇ ਦੁਆਲੇ ਕੋਈ ਧਰਤੀ ਨਹੀਂ ਹੈ। ਸਾਡਾ ਇੱਕ ਰਾਹ ਸੀ ਇਥੋਂ ਘਰ ਵਾਪਸ ਜਾਣਾ, ਨਾਲੇ ਸਾਡੇ ਸੰਸਾਰ ਨੂੰ ਸੂਚਿਤ ਕਰਨਾ। ਓਹ ਡੁੱਬ ਗਿਆ। ਹੁਣ ਤਾਂ ਕੋਈ ਵੀ ਖ਼ਤਰਨਾਕ ਜੀਵ ਸਾਨੂੰ ਖਾ ਸਕਦਾ। ਡੁਬਣ ਤੋਂ ਤਾਂ ਬੱਚ ਗਏ! ਜਦ ਸਾਰਾ ਰਾਸ਼ਨ ਮੁਕ ਗਿਆ, ਭੁੱਖ ਨਾਲ ਮਰ ਜਾਵਾਂਗੇ! ਵਾਹ ਵਾਹ!- ਖਿੱਝ ਵਿੱਚ ਸੋਹਨ ਨੇ ਥੁਕਿਆ।
- ਭੁੱਖ ਦਾ ਚੇਤਾ ਭੁਲਾ ਦੇ ਸੋਹਨ। ਧਿਆਹ ਕਦੀ ਨਹੀਂ ਲੱਗਣੀ!- ਮੀਕਾ ਹੱਸਣ ਲੱਗ ਪਿਆ।
- ਆਹੋ। ਸਾਡਾ ਮਿਸ਼ਨ ਕਾਮਯਾਬ ਹੋਗਿਆ! ਪਾਣੀ ਤਾਂ ਲੱਭ ਗਿਆ! – ਮੈਂ ਵੀ ਹੱਸਣ ਲੱਗ ਪਿਆ। ਹੋਰ ਕਰ ਵੀ ਕੀ ਸੱਕਦਾ ਸੀ?

ਬੱਸ ਇੱਦਾਂ ਕਈ ਦਿਨਾਂ ਲਈ ਨਿਥਾਵੇਂ ਸਾਂ। ਉਪਰ ਅੰਬਰ ਨੀਲਾ ਨਹੀਂ ਸੀ ਪਰ ਲਾਲ ਜਿਹਾ ਸੀ। ਪਾਣੀ ਵੀ ਅਜੀਬ ਸੀ। ਹਲਕਾ ਗੁਲਾਬੀ ਰੰਗ ਦਾ ਸੀ। ਅੰਬਰ ਤਾਂ ਸਮੁੰਦਰ ਦਾ ਪਰਛਾਵਾਂ ਹੀ ਹੁੰਦਾ ਸੀ। ਤਾਈ ਤਾ ਸਾਡੇ ਸੰਸਾਰ ਵਿੱਚ ਨੀਲਾ ਰੰਗ ਦਾ ਸੀ। ਉਪਰ ਇੱਕ ਸੂਰਜ ਤਾਂ ਨਹੀਂ, ਪਰ ਦੋਆਂ ਤੋਂ ਸੇਕ ਆਉਂਦਾ ਸੀ। ਉਂਝ ਸਾਡੇ ਕੋਲ਼ੇ ਟੋਰਚਾਂ ਹਨ, ਪਰ ਫਿਰ ਵੀ ਹਨੇਰੇ ਨੇ ਸਾਨੂੰ ਫਿਕਰ ਨਾਲ ਖਾ ਲਿਆ। ਰਾਤ ਦਾ ਸਾਏ ਵਿੱਚ ਕੁਝ ਨਹੀਂ ਦੀਂਦਾ ਕਰਕੇ ਮੱਛੀਆਂ ਤੋਂ ਵੀ ਡਰ ਲੱਗਦਾ ਸੀ। ਕਿਉਂ ਨਹੀਂ; ਜਿਵੇਂ ਕਿਵੇਂ ਦੀਆਂ ਮੱਛੀਆਂ ਇਸ ਪਾਣੀ ਵਿੱਚ ਹੋ ਸੱਕਦੀਆਂ ਸਨ।

ਪੰਜ ਦਿਨਾਂ ਲਈ ਜਿਥੇ ਲਹਿਰ ਲੈ ਗਈ, ਚੱਲੇ ਗਏ। ਹੌਲੀ ਹੌਲੀ ਸਾਡਾ ਖਾਣਾ ਖਤਮ ਹੋਗਿਆ। ਫਿਰ ਅਸੀਂ ਪਾਣੀ ਵਿੱਚੋਂ ਮੱਛੀਆਂ ਨੂੰ ਫੜਣ ਦੀ ਕੋਸ਼ਿਸ਼ ਕੀਤੀ। ਕੁਝ ਨਹੀਂ ਮਿਲਿਆ। ਜਦ ਦਿਨ ਸੀ, ਗਰਮੀ ਚੁਭਦੀ ਸੀ ( ਅੰਬਰ ਵਿੱਚ ਦੋ ਸੂਰਜ ਸਨ), ਜਦ ਰਾਤ ਆਉਂਦੀ, ਬਰਫ ਤੋਂ ਵੀ ਵੱਧ ਠੰਢੀ ਹੋ ਜਾਂਦੀ ਸੀ। ਚੰਦ ਨਾ ਹੋਣ ਕਰਕੇ ਲਹਿਰਾਂ ਵੀ ਮੱਠੀਆਂ ਸਨ। ਕੋਈ ਕੋਈ ਦਿਨ ਤਾਂ ਇੱਕ ਹੀ ਥਾਂ’ਚ ਬੀਤ ਜਾਂਦੇ ਸੀ। ਮੀਕੇ ਨੇ ਬਰਛਾ ਬਣਾ ਲਿਆ ਸੀ। ਡਿੰਗੀ ਦੇ ਪਾਸੇ ਖੜ੍ਹਕੇ ਨੀਝ ਲਾ ਕੇ ਨਿਤ ਨਿਤ ਸਮੁੰਦਰ ਵੱਲ ਤੱਕਦਾ ਸੀ। ਪਰ ਪਾਣੀ ਤਾਂ ਖਾਮੋਸ਼ ਸੀ। ਜਦ ਸਭ ਕੁਝ ਮੁਕ ਗਿਆ, ਅਸੀਂ ਸਾਗਰ’ਚੋਂ ਪੀਣ ਲੱਗ ਪਏ। ਲੂਣਾ ਪਾਣੀ ਸੀ, ਪਰ ਓਨਾ ਵੀ ਨਹੀਂ, ਜਿੰਨ੍ਹਾ ਅਸੀਂ ਸੋੱਚਿਆਂ। ਮਿਸਰੀ ਵਾਂਗ ਮਿੱਠਾ ਵੀ ਨਹੀਂ ਸੀ। ਹਾਰਕੇ ਪਾਣੀ ਵਿੱਚ ਕੁਝ ਦਿਸ ਗਿਆ। ਜੋਰ ਦੇਣੀ ਬਰਛਾ ਨੂੰ ਜਲ ਵਿੱਚ ਚੋਭ ਕੇ ਮੀਕੇ ਨੇ ਕੁਝ ਕੱਢ ਲਿਆ। ਬਹੁਤ ਅਨੋਖੀ ਮੱਛੀ ਸੀ। ਸੱਪ ਵਾਂਗ ਲੰਭੀ ਸੀ, ਚਮੜੀ ਲਾਲ। ਲਿਸ਼ਕਾਂ ਮਾਰਦੀ ਸੀ। ਅੱਸੀਂ ਤਾਂ ਰਜਕੇ ਖਾਧੀ, ਭਾਵੇਂ ਖਾ ਕੇ ਜਹਿਰ ਨਾਲ ਮਾਰ ਜਾਂਦੇ। ਇਸ ਤੋਂ ਬਾਅਦ ਸਮੁੰਦਰ ਸਾਨੂੰ ਆਸ ਦੇਣ ਲੱਗ ਪਿਆ। ਰੋਜ ਇੱਕ ਦੋ ਮੱਛੀਆਂ ਮਿਲ ਜਾਂਦੀਆਂ ਸਨ।

ਟਾਇਮ ਨਾਲ ਸਾਡੇ ਕਪੜਿਆਂ ਦੀਆਂ ਲੀਰਾਂ ਬਣ ਗਈਆਂ, ਮੁਖ ਉੱਤੇ ਦਾੜ੍ਹੀਆਂ ਚੜ੍ਹ ਗਈਆਂ। ਦੇਖਣ ਵਿੱਚ ਬਾਬੇ ਲੱਗਦੇ ਸਾਂ। ਉਂਝ ਆਲੇ ਦੁਆਲੇ ਬਥੇਰਾ ਪਾਣੀ ਸੀ, ਪਰ ਅੱਸੀਂ ਨ੍ਹਾਏ ਨਹੀਂ ਸੀ। ਪਿੰਡੇ ਬਦਬੂ ਮਾਰਦੇ ਸੀ।

ਮੀਕੇ ਅਤੇ ਸੋਹਨ ਦੇ ਕਈ ਝਗੜੇ ਹੋਏ, ਮੱਛੀਆਂ ਕਰਕੇ। ਸੌਣ ਦੇ ਥਾਂ ਉੱਤੇ ਅਤੇ ਜਿੰਦਗੀ ਦੇ ਮਤਲਬ ਉੱਤੇ। ਇੱਕ ਰਾਤ ਸਾਨੂੰ ਪਾਣੀ ਵਿੱਚੋਂ ਅਜੀਬ ਜਿਹਾ ਖੜਾਕ ਸੁਣਿਆ। ਅੱਸੀਂ ਸਾਰੀ ਰਾਤ ਜਾਗੇ। ਜਦ ਦਿਨ ਚੜ੍ਹਿਆ, ਸਭ ਥੱਕੇ ਅੱਕੇ ਸਨ। ਬਹੁਤ ਗ਼ਲਤੀ ਸੀ। ਬਹੁਤ ਗ਼ਲਤੀ। ਸੋਹਨ ਨੂੰ ਪਤਾ ਵੀ ਨਹੀਂ ਲੱਗਿਆ ਕਦ ਪਾਣੀ ਵਿੱਚੋਂ ਲੰਭੀ ਤਾਰ ਟੋਹ ਟੋਹ ਕੇ ਉਸਨੂੰ ਸਮੁੰਦਰ ਵਿੱਚ ਘੜੀਸ ਕੇ ਲੈ ਗਈ। ਮੀਕੇ ਨੇ ਟੋਹਣੀ ਦੇ ਬਰਛਾ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਫਾਇਦਾ ਨਹੀਂ ਸੀ। ਸੋਹਨ ਸਮੁੰਦਰ ਵਿੱਚ ਕੋਈ ਤੰਦੂਏ ਵਰਗੇ, ਜਾ ਕਲਾਮਾਰੀ ਵਰਗੀ ਚੀਜ਼ ਦਾ ਖਾਣਾ ਬਣ ਗਿਆ। ਸੱਪਲੀਆਂ ਵਾਂਗ, ਹੋਰ ਤਾਰਾਂ ਡਿੰਗੀ ਨੂੰ ਛੋਹਦੀਆਂ ਸਨ। ਹਰੇਕ ਦੇ ਮਾਸ ਵਿੱਚ ਮੀਕੇ ਨੇ ਬਰਛਾ ਖੋਭ ਦਿੱਤਾ। ਫਿਰ ਇੱਕ ਦੰਮ ਦੁਨੀਆ ਖਮੋਸ਼ੀ ਨਾਲ ਭਰ ਗਈ।

ਮੇਰੇ ਹੱਥ ਫਲੈਰ-ਗਨ ਸੀ, ਮੀਕੇ ਦੇ ਬਰਛਾ। ਮੈਂ ਇੱਕ ਪਾਸੇ ਤੱਕਦਾ ਸਾਂ, ਓਹ ਦੂਜੇ ਪਾਸੇ। ਮੀਕਾ ਨਾਲ ਹੀਂ ਨਾਲ ਕੰਬਦਾ ਵੀ ਸੀ। ਡਰਦਾ ਤਾਂ ਮੈਂ ਵੀ ਸੀ, ਪਰ ਖ਼ਤਰੇ ਵਿੱਚ ਆਪਨੂੰ ਸੰਭਾਲ ਕੇ ਰੱਖਿਆ।

- ਹੁਣ ਕੀ ਕਰੀਏ?- ਮੀਕੇ ਨੇ ਆਖਿਆ।
- ਠਹਿਰ। ਹਿਲ ਨਾ। ਕੀ ਪਤਾ ਬਚਾਰੇ ਸੋਹਨ ਨੂੰ ਹਜ਼ਮ ਕਰਦਾ ਐ। ਕੀ ਪਤਾ ਸਾਨੂੰ ਛੱਡ ਦੇਵੇਗਾ-
- ਤੂੰ ਕੀ ਕਹਿੰਦਾ ਏ? ਸਾਡੇ ਮਿੱਤਰ ਬਾਰੇ ਇੱਦਾਂ ਕਿਵੇਂ ਕਹਿ ਸੱਕਦਾ?-
- ਵੀਰਾ ਅਪਣੇ ਆਪ ਨੂੰ ਸੰਭਾਲ। ਬਾਅਦ ਝੂਰਾਂਗੇ। ਜੇ ਅੱਸੀਂ ਜੀਉਂਦੇ ਰਹੇ-। ਮੈਂ ਠਰ੍ਹੰਮੇ ਨਾਲ ਉੱਤਰ ਦਿੱਤਾ।

ਫਿਰ ਸੋੱਚ ਤੋਂ ਵੀ ਤੇਜੀ ਨਾਲ ਦੋ ਟੋਹਣੀਆਂ ਨੇ ਡਿੰਗੀ ਚੱਕ ਕੇ ਪਾਣੀ ਵਿੱਚ ਮਾਰੀ। ਮੀਕੇ ਨੇ ਬਰਛਾ ਇੱਕ ਤਾਰ ਵਿੱਚ ਫਸਾ ਦਿੱਤਾ, ਪਰ ਖੁਦ ਪਾਣੀ ਵਿੱਚ ਡਿੱਗ ਗਿਆ। ਮੈਂ ਕੋਸ਼ਸ਼ ਕੀਤਾ ਫਲੈਰ ਗਨ ਤਾਰਾਂ ਟੋਹਣੀਆਂ ਵੱਲ ਚਲਾਉਣ, ਪਰ ਮੇਰੇ ਹੱਥ ਵਿੱਚੋਂ ਸਾਗਰ’ਚ ਗਨ ਡਿੱਗ ਗਈ। ਮੈਂ ਜੋਰ ਦੇਣੀ ਪਾਣੀ ਵਿੱਚ ਹੱਥ ਪੈਰ ਮਾਰੇ। ਪਾਣੀ ਬਹੁਤ ਤੱਤਾ ਸੀ। ਹੁਣ ਮੈਨੂੰ ਵੀ ਡਰ ਬਹੁਤ ਲੱਗਿਆ। ਮੱਛ ਜਿਥੋਂ ਮਰਜ਼ੀ ਮੈਨੂੰ ਫੜ੍ਹ ਕੇ ਖਾ ਸੱਕਦਾ ਸੀ, ਜੀਉਂਦਾ! ਨਹੀਂ ਤਾਂ ਮੈਂ ਡੁਬਕੇ ਹੀ ਮਰ ਜਾਣਾ ਸੀ। ਹਾਲੇ ਲੰਭੀਆਂ ਤਾਰਾਂ ਸਾਨੂੰ ਫੋਲਦੇ ਸਨ, ਜਦ ਪਾਣੀ ਵਿੱਚੋਂ ਤਿੰਨ ਅਜੀਬ ਝੀਂਗੇ ਵਰਗੇ ਜੀਵਾਂ ਨੇ ਸਾਨੂੰ ਕਾਬੂ ਕਰ ਲਿਆ! ਅੱਸੀਂ ਸਾਹ ਵਿੱਚ ਸਾਹ ਭਰਨ ਦੀ ਕੋਸ਼ਸ਼ ਕੀਤੀ, ਪਰ ਪਾਣੀ ਵਿੱਚ ਕਿਵੇਂ ਸਾਹ ਭਰ ਸੱਕਦੇ ਸੀ? ਪਾਣੀ ਉਪਰ ਜਾਣ ਦੇ ਥਾਂ ਸਗੌਂ ਸਾਨੂੰ ਡੂੰਘੇ ਡੂੰਘੇ ਪਾਣੀ ਦੇ ਪੇਟ ਵਿੱਚ ਲੈ ਗਏ। ਮੈਂ ਤਾਂ ਬੇਸੁੱਧ ਹੋਗਿਆ।

* * * * *

ਸੁਪਣਾ ਸੀ। ਜਰੂਰ ਭਿਆਨਕ ਸੁਪਣਾ। ਹੋਰ ਕੀ ਹੋ ਸੱਕਦਾ ਸੀ? ਮੇਰੀ ਨੀਂਦ ਟੁੱਟ ਗਈ। ਹੁਣ ਆਪਣੇ ਬੇਡ ਵਿੱਚ ਪਿਆ ਹੋਵੇਗਾ, ਉੱਦਮ ਵਿੱਚ। ਪਰ ਜਦ ਅੱਖਾਂ ਖੋਲ੍ਹੀਆਂ ਮੈਂ ਤਾਂ ਕਿਸੇ ਅਨੋਖੇ ਕਮਰੇ ਵਿੱਚ ਸੀ। ਮੇਰੀ ਬੇਡ ਪਲੰਘ ਦੇ ਥਾਂ ਕੋਈ ਸਮੁੰਦਰ ਦਾ ਕੌਡਾ ਸੀ। ਮੈਂ ਨੰਗਾ ਸਾਂ। ਪਰ ਠੰਢਾ ਨਹੀਂ, ਕਿਉਂਕਿ ਕਮਰਾ ( ਦੇੱਖਣ’ਚ ਤਾਂ ਗੁਫਾ ਜਾਪਦਾ ਸੀ)। ਕੋਸਾ ਸੀ। ਕੰਧਾਂ ਲਿਸ਼ਕ ਦੀਆਂ ਸਨ। ਮੈਂ ਉੱਠ ਕੇ ਨੇੜੇ ਜਾਕੇ ਕੰਧ ਦੀ ਪੜਤਾਲ ਕੀਤੀ। ਕੰਧ ਵਿੱਚ ਹੀਰੇ ਸਨ। ਮੈ ਹੱਥ ਨਾਲ ਹੀਰਿਆਂ ਨੋ ਛੋਇਆ। ਅਸਲੀ ਕੰਧ ਸੀ, ਅਸਲੀ ਹੀਰੇ ਸਨ।ਫਿਰ ਸੁਪਣਾ ਨਹੀਂ ਸੀ। ਮੈਂ ਜੋ ਹੋਇਆ ਵੱਲ ਵਾਪਸ ਝਾਤ ਮਾਰੀ। ਉੱਦਮ ਦਾ ਹਾਦਸਾ ਵੱਲ। ਸੋਹਨ ਦੀ ਮੌਤ ਵੱਲ। ਸਭ ਸੱਚ ਸੀ। ਆਖਰੀ ਯਾਦ ਪਾਣੀ ਵਿੱਚ ਝੀਂਗੇ ਸਾਨੂੰ ਖਿਚ ਦੇ ਸੀ। ਲੱਗਦਾ ਕਲਾਮਾਰੀ ਤੋਂ ਬੱਚਾ ਦਿੱਤਾ। ਮੈਨੂੰ ਤਾਂ ਅਰਮਾਨ ਹੋਣਾ ਚਾਹੀਦਾ, ਪਰ ਮੈਂ ਤਾਂ ਚਿੰਤਾ ਨਾਲ ਭਰਿਆ ਸੀ। ਆਲੇ ਦੁਆਲੇ ਮੈਂ ਤੱਕਿਆ। ਬੂਹਾ ਕਿਤੇ ਨਹੀਂ ਦਿੱਸਦਾ ਸੀ। ਮੈਨੂੰ ਕੋਈ ਥਾਣੇ ਦੇ ਬੰਦੀਖਾਣੇ ਵਿੱਚ ਰਖਿਆ? ਮੇਰੇ ਲਈ ਕੁਝ ਕਰਨ ਲਈ ਨਹੀਂ ਸੀ। ਮੈਂ ਫਰਸ਼ ਉ੍‍ਤੇ ਬਹਿ ਗਿਆ। ਦਾੜ੍ਹੀ ਵਿੱਚ ਉਂਗਲੀਆਂ ਫੇਰੀਆਂ। ਕੇਸਾਂ ਨੋ ਜੂੜਾ’ਚ ਬਣਾਉਣ ਦੀ ਕੋਸ਼ਸ਼ ਕੀਤਾ। ਦੇਖਣ ਵਾਲੇ ਨੂੰ ਤਾਂ ਮੈਂ ਸਾਧੂ ਲੱਗਦਾ ਹੋਵਾਂਗਾ, ਜਾ ਉਦਾਸੀ। ਫਿਰ ਮੇਰੇ ਸਾਹਮਣੇ ਫਰਸ਼ ਦਾ ਇੱਕ ਹਿਸਾ ਧਰਤੀ ਵਿੱਚ ਡੁੱਬਣ ਲੱਗ ਗਿਆ। ਜਿੰਨ੍ਹਾ ਡੁਬੇ ੳਨ੍ਹਾਂ ਪਾਣੀ ਕਮਰੇ ਇਸ ਰਾਹ ਆਉਣ ਲੱਗ ਪਿਆ। ਮੈਂ ਡਰ ਗਿਆ। ਆਲੇ ਦੁਆਲੇ ਤੱਕਦੇ ਨੇ ਮੈਂ ਇੱਕ ਵੱਡੀ ਸਾਰੀ ਕੌਡੀ ਤਾੜ ਲਈ। ਸਾਹ ਭਰਕੇ ਮੂੰਹ ਉੱਤੇ ਰੱਖ ਦਿੱਤੀ, ਕਿਉਂਕਿ ਹੁਣ ਸਾਰਾ ਕਮਰਾ ਟੈਂਕੀ ਵਾਂਗ ਪਾਣੀ ਨਾਲ ਭਰ ਗਿਆ ਸੀ। ਜਿੱਥੇ ਫਰਸ਼ ਡੁਬਿਆ ਸੀ, ਹੁਣ ਦਰ ਦੀਹਂਦਾ ਸੀ। ਇਸ ਵਿੱਚੋਂ ਲੰਬੇ ਝੀਂਗ-ਲੋਕ ਅੰਦਰ ਆ ਗਏ। ਮੇਰੇ ਵੱਲ ਤੁਰਕੇ ਆ ਗਏ, ਪਰ ਮੈਂ ਤਾਂ ਪਾਣੀ ਵਿੱਚ ਲੱਤਾਂ ਬਾਹਾਂ ਮਾਰਦਾ ਡਰਦਾ ਰਹਿ ਗਿਆ। ਝੀਂਗਿਆਂ ਨੇ ਅਪਣੇ ਜਮੂਰਾਂ ਨਾਲ ਮੇਰੀਆਂ ਬਾਹਾਂ ਫੜ ਲੀਆਂ, ਅਤੇ ਹੁਣ ਤਰਕੇ ਮੈਨੂੰ ਕਮਰੇ ਵਿੱਚੋਂ ਬਾਹਰ ਲੈ ਗਏ। ਇੱਕ ਨੇ ਕੌਡੀ ਪਾਸੇ ਧੱਕ ਕੇ ਮੇਰੇ ਮੁਖ ਉੱਤੇ ਕੋਈ ਸਾਹ ਲੈਣ ਵਾਲਾ ਨਕਾਬ ਲਾ ਦਿੱਤਾ।

ਮੈਨੂੰ ਕੋਈ ਅਦਾਲਤ ਵਰਗੇ ਕਮਰੇ ਵਿੱਚ ਟਿੱਕਾ ਦਿੱਤਾ। ਕਮਰੇ ਦੇ ਗੱਭੇ ਇੱਕ ਕੱਚ ਵਰਗੀ ਕੰਧ ਸੀ। ਦੂਜੇ ਪਾਸੇ ਪੱਥਰ ਸਨ। ਮੇਰੇ ਪਾਸੇ ਵਿੱਚੋਂ ਪਾਣੀ ਖਾਲੀ ਕਰ ਦਿੱਤਾ। ਦੂਜੇ ਪਾਸੇ ਹਾਲੇ ਪਾਣੀ ਸੀ। ਇੱਕ ਕਿਸਮ ਦਾ ਤਲਾਅ ਸੀ। ਉਧਰਲੇ ਪਾਸੇ ਫਿਰ ਇੱਕ ਕੰਧ ਖੁਲ੍ਹੀ ਅਤੇ ਪੰਜ ਝੀਂਗ-ਲੋਕ ਅੰਦਰ ਵੜਕੇ ਅਪਣੇ ਆਪਣੇ ਥਾਵਾਂ ਪੱਥਰਾਂ ਉਪਰ ਟਿੱਕ ਗਏ। ਮੈਨੂੰ ਮਹਿਸੂਸ ਹੋਇਆ ਕਿ ਓਨ੍ਹਾਂ ਦੇ ਮਨ ਵਿੱਚ ਮੈਂ ਤਲਾ ਵਿੱਚ ਸੀ, ਅਤੇ ਓਹ ਬਾਹਰੋ ਮੇਰੇ ਵੱਲ ਤੱਕਦੇ ਸਨ।ਪੰਚਾਇਤ ਸੀ। ਇਹ ਝੀਂਗ-ਲੋਕਾਂ ਦੀ ਪੰਚਾਇਤ ਸੀ। ਮੇਰਾ ਕੱਚ ਦੇ ਦੂਜੇ ਪਾਸਿਓ ਮੁਲਾਹਜ਼ਾ ਕਰ ਰਹੇ ਸਨ। ਨਹੀਂ ਤਾਂ ਅਦਾਲਤ ਸੀ, ਨਹੀਂ ਤਾਂ ਕੋਈ ਡਾਕਟਰਾਂ ਦਾ ਨੀਝਸ਼ਾਲਾ। ਮੈਂ ਨਕਾਬ ਲਾਹ ਦਿੱਤਾ। - ਹੇੱਲੋ- ਮੈਂ ਪੰਚਾਇਤ ਨੂੰ ਸੰਬੋਧਨ ਕੀਤਾ। ਜਵਾਬ ਵਿੱਚ ਚੀਕਾਂ ਅਤੇ ਹੋਰ ਅਜੀਬ ਆਵਾਜ਼ਾਂ ਆਈਆਂ। ਮੈਂ ਸੁਣਕੇ ਡਰ ਗਿਆ। ਮੈਨੂੰ ਸੋਚ ਆਈ ਇਹ ਪਰਖ ਹੋਵੇਗੀ ਜਾਂ ਜਿੱਦਾਂ ਬੰਦੇ ਜਾਨਵਾਰਾਂ ਨਾਲ ਕਰਦੇ, ਇੱਦਾਂ ਮੇਰੇ ਉੱਤੇ ਨਾ ਕਰਨ। ਇੰਨ੍ਹਾਂ ਲਈ ਤਾਂ ਮੈਂ ਅਨੋਖਾ ਜਿਹਾ ਜੀਵ ਸੀ। ਧੁੰਦਲਾ ਜਿਹਾ ਖ਼ਿਆਲ ਹੀ ਸੀ, ਕਿ ਮੇਰੇ ਨਾਲ ਕੀ ਬੀਤਣ ਵਾਲਾ ਹੈ। ੳਨ੍ਹਾਂ ਨੇ ਜਰੂਰ ਅਪਣੇ ਵੱਲੋਂ ਮੈਨੂੰ ਕੁਝ ਸੁਆਲ ਆਖੇ। ਮੈਂ ਵੀ ਆਪਣੇ ਵੱਲੋ ਬਹੁਤ ਪੁੱਛਿਆ, ਪਰ ਸਾਡੀਆਂ ਬੋਲੀਆਂ ਅੱਡ ਸਨ। ਇੱਦਾਂ ਰੋਜ ਮੇਰੇ ਨਾਲ ਕਰਦੇ ਸੀ। ਹਰ ਦਿਨ ਇਸ ਕਮਰੇ ਵਿੱਚ ਖੜ੍ਹਾਕੇ ਸੁਆਲ ਪੁੱਛਦੇ ਸੀ। ਪਰ ਸਾਡੀਆਂ ਬੋਲੀਆਂ ਅਲੱਗ ਸਨ। ਇੱਦਾਂ ਰੋਜ ਮੈਨੂੰ ਕਰਦੇ ਸੀ। ਹਰ ਦਿਨ ਇਸ ਕਮਰੇ ਵਿੱਚ ਖੜ੍ਹਾਕੇ ਸੁਆਲ ਪੁੱਛ ਦੇ ਸੀ। ਕਿਸ ਦੇ ਕੁਝ ਨਹੀਂ ਪੱਲੇ ਪਿਆ। ਮੇਰੀਆਂ ਗੱਲਾਂ ੳਨ੍ਹਾਂ ਨੂੰ ਅਜੀਬ ਲੱਗ ਦੀਆਂ; ਅਤੇ ਮੈਨੂੰ ਉਨ੍ਹਾਂ ਦੀਆਂ। ਨਿਤ ਨਿਤ ਮੈਨੂੰ ਸਮੁੰਦਰ ਦੇ ਅਜੀਬ ਮੱਛੀਆਂ ਦਾ ਬਣਾਇਆ ਖਾਣਾ ਪੀਣਾ ਦੇਂਦੇ ਸੀ। ਇੱਦਾਂ ਹਫਤੇ, ਫਿਰ ਮਹੀਨੇ ( ਕੀ ਪਤਾ ਇੱਕ ਦੋ ਸਾਲ) ਬੀਤ ਗਏ। ਇੱਕ ਬਾਰੀ ਮੈਨੂੰ ਪਾਣੀ ਵਿੱਚ ਹੀ ਰੱਖਿਆ। ਇੱਕ ਦੋਂ ਝੀਂਗੇ ਮੇਰੇ ਵੱਲ ਆ ਗਏ।ਉਨ੍ਹਾਂ ਨੇ ਮੈਨੂੰ ਛੋਹਿਆ। ਡਰ ਨਾਲ ( ਕੀ ਪਤਾ ਮੈਨੂੰ ਕੀ ਕਰਨ ਲੱਗੇ ਸੀ!) ਮੇਰੀਆਂ ਨਾੜੀ ਨਾੜੀ ਵਿੱਚ ਲਹੂ ਪਿਆ ਗੇੜੇ ਲਾਉਂਦਾ, ਪਰ ਕੁਝ ਬੁਰਾ ਨਹੀਂ ਕੀਤਾ। ਜਦ ਮੈਂ ਉਸ ਸ਼ੀਸ਼ੇ ਦੇ ਸਾਹਮਣੇ ਹੁੰਦਾ ਸੀ, ਮੈਂ ਕੋਸ਼ਸ਼ ਕੀਤੀ ਉਨ੍ਹਾਂ ਨੂੰ ਮੇਰੀ ਬੋਲੀ ਸਮਝਾਉਣ ਦੀ। ਝੀਂਗਿਆਂ ਨੇ ਵੀ ਕੋਸ਼ਸ਼ ਕੀਤੀ। ਦਿਨੋ ਦਿਨ ਅਸੀਂ ਆਪਣੀ ਨਵੀ ਭਾਸ਼ਾ ਬਣਾ ਲਈ। ਅੱਧੀ ਪੰਜਾਬੀ, ਅੱਧੀ ਝੀਂਗੀ। ਨਤੀਜਾ ਸੀ ਮੈਂ ਉਨ੍ਹਾਂ ਨੋ ਸਮਝਣ ਲੱਗ ਪਿਆ ਅਤੇ ਓਹ ਮੈਨੂੰ ਵੀ ਸਮਝਣ ਲੱਗ ਪਏ। ਹੁਣ ਸਾਡੀਆਂ ਗੱਲਾਂ ਬਾਤਾਂ ਸਮਝਦਾਰ ਸਾਰਥਕ ਨਾਲ ਭਰੀਆਂ ਸਨ। ਇਸ ਅਰਥ ਦੀ ਲੋੜ ਸੀ ਆਦਾਨ ਪ੍ਰਦਾਨ ਲਈ।

ਝੀਂਗਿਆਂ ਨੇ ਮੈਨੂੰ ਆਖਿਆ, ਤੂੰ ਕੋਣ ਹੈ? ਕਿੱਥੋਂ ਹੈ? ਜਦ ਮੈਂ ਸਮਝਾਇਆ, ਕਿ ਮੈਂ ਹੋਰ ਭੂਮੀ ਤੋਂ ਹਾਂ, ਦੋ ਤਾਂ ਹੱਸ ਪਏ। ਪਰ ਦੂਜਿਆਂ ਨੇ ਮੈਨੂੰ ਪੁੱਛਿਆਂ – ਤੂੰ ਕਿਉਂ ਆਇਆ?-। ਮੈਂ ਬਹੁਤ ਕੁਝ ਦਸ ਦਿੱਤਾ, ਪਰ ਥੋੜ੍ਹਾ ਜਾ ਤਾਂ ਪਿੱਛੇ ਵੀ ਰੱਖਿਆ। ਫਿਰ ਆਪਸ ੱਿਵਚ ਘੁਸਰ ਮੁਸਰ ਕਰਨ ਲੱਗ ਪਏ। ਹਾਰਕੇ ਮੇਰੇ ਵੱਲ ਦੇਖਕੇ ਪੁਛਿਆ – ਕਿਉਂ ਤੇਰੀ ਦੁਨੀਆ ਵਿੱਚੋਂ ਪਾਣੀ ਮੁੱਕ ਗਿਆ? ਕਿਉਂ ਖਰਾਬ ਹੋ ਗਿਆ? ਏਨੇ ਲਾਪਰਵਾਹ ਤਾਂ ਹੋ ਨਹੀਂ ਸੱਕਦੈਂ!-। ਪਰ ਮੈਂ ਇਸ ਸੁਆਲ ਦਾ ਜੁਆਬ ਦੇਣ ਤੋਂ ਪਹਿਲਾ ਓੁਨ੍ਹਾਂ ਨੂੰ ਆਖਿਆ – ਮੇਰਾ ਮਿੱਤਰ ਮੀਕਾ ਕਿੱਥੇ ਹੈ?-। ਇਸ ਦਾ ਜੁਆਬ ਨਹੀਂ ਮਿਲਿਆ। ਮੈਨੂੰ ਸ਼ੱਕ ਪੈ ਗਈ ਕੁਝ ਗਲਤ ਸੀ ਅਤੇ ਸੂਈਆਂ ਵਰਗੀਆਂ ਤਿਖੀਆਂ ਨਜ਼ਰਾਂ ਨਾਲ ਇੱਕ ਝੀਂਗੇ ਵੱਲ ਤੱਕਦੇ ਨੇ ਸਖ਼ਤੀ ਨਾਲ ਕਿਹਾ – ਮੇਰਾ ਬੇਲੀ ਮੀਕਾ ਕਿੱਥੇ ਹੈ?-।

- ਚਿੰਤਾ ਨਾ ਕਰ। ਠੀਕ ਹੈ। ਜਿੱਦਾਂ ਤੇਰੇ ਨਾਲ ਗਲਬਾਤ ਦਾ ਸਾਧਨ ਪੈਦਾ ਕਰ ਰਹੇ ਸੀ, ਉਸ ਤਰ੍ਹਾਂ ਓਹ ਦੇ ਨਾਲ ਵੀ ਕਰ ਰਹੇ ਹਾਂ। ਪਰ ਤੇਰੇ ਵਾਂਗ ਉਸਨੂੰ ਸਾਡੀ ਜਬਾਨ ਪੱਲੇ ਨਹੀਂ ਪਈ-। ਹਾਲੇ ਇਸ ਵਿਆਖਿਆ ਨਾਲ ਮੈਂ ਪੂਰਾ ਖ਼ੁਸ਼ ਨਹੀਂ ਸੀ। ਮੈਂ ਸੋਚਿਆ ਗੱਲ ਘੁੰਮਾਕੇ ਓਹਨੂੰ ਸੁਆਲ ਪੁਛਾਂ।
- ਤੁਹਾਡਾ ਸਾਰਾ ਸੰਸਾਰ ਸਮੁੰਦਰ ਹੀ ਹੈ?-
- ਹਾਂ-
- ਫਿਰ ਪਾਣੀ ਦੇ ਉਪਰ ਕੋਈ ਜਾਨਵਰ ਨਹੀਂ ਹੈ?-
- ਸਹੀ ਗੱਲ-
- ਇਸ ਸਮੁੰਦਰੀ ਦੁਨੀਆ ਦੇ ਤੁਸੀਂ ਮਾਲਿਕ ਹੋਂ?-
- ਆਹੋ-
- ਮੈਂ ਕੋਈ ਪਾਣੀ ਹੇਠ ਸ਼ਹਿਰ ਵਿੱਚ ਹਾਂ?-
- ਹਾਂ-
- ਤੁਹਾਨੂੰ ਹਾਂ ਤੋਂ ਛੁੱਟ ਹੋਰ ਕੋਈ ਜੁਆਬ ਨਹੀਂ ਆਉਂਦਾ?-
- ਹਾਂ-
- ਕੁਝ ਤਾਂ ਆਪਣੇ ਬਾਰੇ ਦਸੋਂ-
- ਤੂੰ ਪਹਿਲਾ। ਤੇਰਾ ਸੰਸਾਰ ਕਿੱਦਾਂ ਦਾ ਹੈ-।

ਮੈਂ ਓਨ੍ਹਾਂ ਨੂੰ ਦੱਸਿਆ ਕਿ ਮੇਰਾ ਸੰਸਾਰ ਬਹੁਤ ਸੁੰਦਰ ਹੈ। ਪਰ ਮੈਂ ਸਾਡੇ ਜੰਗਾਂ ਬਾਰੇ ਜਾਂ ਸੁੱਕੇ ਸਮੁੰਦਰ ਬਾਰੇ, ਜਾਂ ਅਬਾਦੀ ਬਾਰੇ ਕੁਝ ਨਹੀ ਉਘਾੜਿਆ। ਕਿਉਂ ਉਨ੍ਹਾਂ ਨੂੰ ਦੇਖਾਵਾ ਬੰਦਾ ਬੁਰਾ ਹਾਂ? ਔਗਣ ਲੁਕਾਕੇ ਗੁਣ ਹੀ ਦੱਸੇ। ਮੇਰੇ ਦਾਦੇ ਨੇ ਕਈ ਬਾਰੀ ਮੈਨੂੰ ਪੁਰਾਣੇ ਪੰਜਾਬ ਬਾਰੇ ਦੱਸਿਆ ਸੀ। ਉਸ ਪੰਜਾਬ ਦੀ ਯਾਦ ਅੱਜ ਵੀ ਸੁਰਜੀਤ ਹੈ, ਤਾਜ਼ਾ ਹੈ। ਨੀਲਾ ਅੰਬਰ, ਸੁਨਹਿਰੇ ਖੇਤ, ਮੱਝਾਂ ਗਾਊਆਂ। ਦਾਦਾ ਜੀ ਦੇ ਬਚਪਨ ਦੇ ਯਾਦਾਸ਼ ਮੇਰੇ ਬਣ ਗਏ। ਮੈਂ ਕੇਵਲ ਪੰਜਾਬ ਬਾਰੇ ਨਹੀਂ ਪਰ ਸਾਰੀ ਦੁਨੀਆ ਬਾਰੇ ਗੀਤ ਗਾਇਆ। ਧਰਤੀ ਬਾਰੇ ਦੱਸਿਆ। ਕਿਵੇਂ ਇਨਸਾਨ ਚੰਦ ਤੱਕ ਪਾਉਚਿਆ। ਇੱਕ ਝੀਂਗਾ ਦੀਆਂ ਬੁਲ੍ਹਾਂ ( ਕੀ ਪਤਾ ਹੋਟ ਸਨ ਜਾਂ ਹੋਰ ਕੁਝ ਅਡਦਾ ਸੀ) ਤੋਂ ਹਾਸਾ ਡੁਲਿਆ। ਉਸਨੂੰ ਤਾਂ ਨੀਲੇ ਅੰਬਰ, ਸੁਨਹਿਰੀ ਧਰਤੀ, ਅਤੇ ਚੰਦ ਉੱਤੇ ਆਦਮੀ ਤੁਰਦਾ ਸਭ ਬਕਵਾਸ ਲੱਗਦਾ ਸੀ।

- ਜਿਹੜੀ ਪੁਲਾੜ ਜਹਾਜ਼’ਚ ਤੂੰ ‘ਤੇ ਤੇਰਾ ਸਾਥੀ ਆਏ, ਹੁਣ ਕਿੱਥੇ ਹੈ?-
- ਜੀ ਸਮੁੰਦਰ ਵਿੱਚ ਡੁਬ ਗਿਆ-
- ਝੂੱਠ! ਤੂੰ ਇਸ ਦੁਨੀਆ’ਚੋਂ ਹੋ! ਚੰਦ ਉੱਤੇ ਤੁਰਦੇ! ਕੋਈ ਚੀਜ਼ ਉੱਡ ਨਹੀਂ ਸੱਕਦੀ!-
- ਰਹਿਣ ਦੇ। ਸਾਨੂੰ ਇਹ “ਬੰਦਾ” ਅਜੀਬ ਲੱਗਦਾ। ਕੀ ਪਤਾ ਇਸ ਪਰਾਏ ਦੀ ਕਹਾਣੀ ਸੱਚ ਹੀ ਹੈ- ਇੱਕ ਹੋਰ ਨੇ ਕਿਹਾ। ਉਸ ਹੀ ਵੇਲੇ ਹੰਝੂਆਂ ਦੀ ਝੜੀ ਫੁੱਟ ਗਈ। ਉਨ੍ਹਾਂ ਨੇ ਮੈਨੂੰ ਰੋਣ ਦਿੱਤਾ। ਫਿਰ ਹੱਥ ਨਾਲ ਚੋਏ ਅਥਰੂ ਸਾਫ਼ ਕਰਕੇ ਆਪਣੀਆਂ ਨਜ਼ਰਾਂ ਉਸ ਦੀਆਂ ਨਜ਼ਰਾਂ’ਚ ਗਡ ਕੇ ਕਿਹਾ – ਹਾਂ ਸੱਚ ਬੋਲਦਾ ਹਾਂ-।
- ਸਮਾਜ ਦੀ ਸਿਸਟਮ ਕਿੱਦਾਂ ਦਾ ਹੈ?- ਪਹਿਲੇ ਨੇ ਮੈਨੂੰ ਆਖਿਆ।
- ਕਈ ਤਰ੍ਹਾਂ ਦੀਆਂ ਪੱਧਤੀਆਂ ਹਨ। ਸਾਡੀ ਦੁਨੀਆ ਦੇ ਹਰੇਕ ਇਲਾਕਿਆਂ ਦੇ ਮੁਲਕ ਬਣਾਏ ਹਨ। ਕੋਈ ਥਾਂ ਰਾਜੇ ਰਾਜ ਕਰਦੇ ਨੇ। ਕੋਈ ਥਾਂ ਲੋਕ। ਇਸਨੂੰ ਗਣਤੰਤਰ ਸੱਦ ਦੇ। ਤੁਹਾਡਾ ਤਰੀਕਾ ਕੀ ਹੈ?-।

ਇਸ ਬਾਰੇ ਝੀਂਗਾਂ ਨੇ ਜੁਆਬ ਦੇ ਦਿੱਤਾ। ਮੈਨੂੰ ਦੱਸਿਆ ਕਿਵੇਂ ਝੀਂਗੇ ਇਸ ਥਾਂ ਸਮੁੰਦਰ ਵਿੱਚ ਰਾਜ ਕਰਦੇ ਨੇ, ਕਿਵੇਂ ਸ਼ਹਿਰ ਸਮੁੰਦਰ ਦੇ ਹੇਠ ਗੁਫਾਵਾਂ ਦੀ ਬਣਾਈ ਹੈ। ਕਿਵੇਂ ਇੱਕ ਰਾਜਾ ਹੈ, ਪਰ ਹਰੇਕ ਪੰਜੀ ਸਾਲ ਬਾਅਦ ਬਦਲ ਦੇ ਹਨ। ਕਿਵੇਂ ਝੀਂਗੇ ਅਤੇ ਝੀਂਗਣਾਂ ਦੀ ਹਰੇਕ ਚੀਜ਼ ਵਿੱਚ ਬਰਾਬਰੀ ਹੈ। ਕੋਈ ਪਾਣੀ ਉੱਤੇ ਨਹੀਂ ਜਾਂਦਾ। ਹਰੇਕ ਸਮੁੰਦਰ ਦੀ ਉਪਰਲੀ ਸਤਾ ਥੱਲੇ ਵਸਦੇ ਨੇ।

ਮੈਂ ਫਿਰ ਉਸਨੁੰ ਸਾਡੇ ਧਰਮਾਂ ਬਾਰੇ ਦੱਸਿਆ। ਸਾਡੇ ਵਡੇ ਵਡੇ ਸ਼ਹਿਰਾਂ ਬਾਰੇ। ਸਾਡੇ ਇਲਮ ਬਾਰੇ। ਮੈਂ ਦੱਸਦਾ ਦੱਸਦਾ ਉਦਾਸ ਹੋਗਿਆ। ਘਰ ਚੇਤੇ ਆਉਂਦਾ ਸੀ। ਐਤਕੀ ਉਨ੍ਹਾਂ ਨੇ ਸਭ ਕੁਝ ਅਪਣੇ ਬਾਰੇ ਮੈਨੂੰ ਵੀ ਦੱਸ ਦਿੱਤਾ। ਧਰਮ ਰੱਬ ੳਹਨਾਂ ਨਹੀਂ ਰੱਖਿਆ ਸੀ। ਪਰ ਝੀਂਗੇ ਆਪਸ ਵਿੱਚ ਪਿਆਰ ਕਰਦੇ ਸਨ ਅਤੇ ਇੱਕ ਦੂਜੇ ਦੀ ਮਦਦ। ਧਰਮ ਸੀ ਸੇਵਾ। ਕੋਈ ਅਮੀਰੀ ਗਰੀਬੀ ਨਹੀਂ ਸੀ। ਰਲਕੇ ਖਾਂਦੇ ਸੀ, ਸਾਂਝ ਨਾਲ ਵਰਤ ਦੇ ਸੀ। ਮੈਤੋਂ ਵੀ ਹੁਣ ਥੋੜ੍ਹਾ ਜਾਂ ਸੱਚ ਬਾਹਰ ਲਹਿਰਾ ਰਿਹਾ ਸੀ, ਜਿੱਦਾਂ ਧੂਆਂ ਕੋਈ ਚਿਮਨੀ ਵਿੱਚੋਂ ਬਾਹਰ ਲਹਿਰਾ ਰਿਹਾ ਸੀ। ਮੈਂ ਬਿੰਨਾ ਸੋਚਣ ਤੋਂ ਦਿਲ ਦੀ ਘੁੰਡੀ ਖੋਲ੍ਹ ਕੇ ਉਨ੍ਹਾਂ ਨੂੰ ਸਾਫ਼ ਦੱਸ ਦਿੱਤਾ ਕਿ ਪਾਣੀ ਦੇ ਭਾਲ ਵਿੱਚ ਇੱਥੇ ਆਏ ਅਤੇ ਸਾਡੀ ਦੁਨੀਆ ਦਾ ਸਤਿਆ ਨਾਸ ਹੋਗਿਆ ਸੀ। ਪਰ ਫਿਰ ਵੀ ਇੱਦਾਂ ਕਥਾ ਸੁਣਾਈ ਜਿੱਦਾਂ ਬੰਦੇ ਦਾ ਇਸ ਕਿਆਮਤ’ਚ ਕੋਈ ਹੱਥ ਨਹੀਂ ਸੀ।

ਇਸ ਦਿਨ ਤੋਂ ਬਾਅਦ ਅਸੀਂ ਨਿਤ ਨਿਤ ਇਸੇ ਤਰਾਂ ਮਿਲਦੇ ਸਾਂ। ਕਦੀ ਝੀਂਗੇ ਅਪਣੇ ਬਾਰੇ ਮੈਨੂੰ ਕੁਝ ਦੱਸ ਦੇ ਸੀ, ਕਦੀ ਮੈਂ ਉਨ੍ਹਾਂ ਨੂੰ ਸਾਡੇ ਸੰਸਾਰ ਬਾਰੇ। ਮੈਂ ਕਈ ਬਾਰੀ ਆਖਿਆ ਮੀਕੇ ਨਾਲ ਗੱਲ ਕਰਨ, ਪਰ ਸਾਨੂੰ ਮਿਲਣ ਨਹੀਂ ਦਿੱਤਾ। ਇੱਕ ਬਾਰੀ ਇਸ ਉੱਤਰ ਸੁਣਕੇ ਮੈਂ ਚੁਪ ਚਾਪ ਹੋ ਕੇ ਖੜ੍ਹਾ ਰਿਹਾ। ਗੱਲ ਮੈਂ ਜਾਣ ਬੂਝ ਕੇ ਤੋਰੀ ਨਹੀਂ; ਉਨ੍ਹਾਂ ਦੇ ਸੁਆਲਾਂ ਦੇ ਜਵਾਬ ਨਹੀਂ ਦਿੱਤੇ। ਮੀਕੇ ਨੂੰ ਤਾਂ ਮਿਲਣ ਨਹੀਂ ਦਿੱਤਾ, ਪਰ ਮੈਨੂੰ ਨਾਹੁਣ ਦੇ ਦਿੱਤਾ; ਮੈਂ ਅਪਣੀ ਹਜਾਮਤ ਕਰਕੇ ਆਪਣੇ ਆਪਨੂੰ ਸਾਫ਼ ਸੁਥਰਾ ਕਰ ਲਿਆ। ਵਾਲ ਵੀ ਕੱਟ ਲੈ ਸੀ।

ਕਿਸੇ ਕਿਸੇ ਦਿਨ ਅਸੀਂ ਧਰਮ ਬਾਰੇ ਬੋਲਦੇ ਸੀ। ਕਦੀ ਗੱਲ ਬਾਤ ਡੂੰਘੀਆਂ ਡੂੰਘੀਆਂ ਚੀਜ਼ਾਂ ਬਾਰੇ ਚਲਦੀ ਸੀ। ਕਈ ਵਾਰੀ ਸਾਰਹੀਣ ਗੱਲਾਂ ਬਾਤਾਂ ਕੀਤੀਆਂ। ਮੈਂ ਹੁਣ ਸੋਚ ਸਮਝਕੇ ਸਾਡੇ ਸਮਾਜ ਬਾਰੇ ਬਹੁਤਾ ਨਹੀਂ ਕਿਹਾ। ਜੇ ਉਨ੍ਹਾਂ ਨੂੰ ਲੱਗਿਆ ਕਿ ਅਸੀਂ ਤਾਂ ਜਾਨਵਰ ਹਾਂ, ਪਾਪੀ ਹਾਂ, ਲਾਲਚੀ ਹਾਂ, ਪਤਾ ਨਹੀਂ ਮੈਨੂੰ ਕੀ ਕਰਨਗੇ। ਸਾਡੀ ਹਮੇਸ਼ਾ ਬਹਿਸ ਬਹੁਤ ਹੁੰਦੀ ਸੀ। ਅਸੀਂ ਖਿਆਲ ਵਟਾਂਦੇ ਸੀ। ਕਿਵੇਂ ਤਿਵੇਂ ਸਮਾਜ ਨੂੰ ਜੀਉਣਾ ਚਾਹੀਦਾ। ਸੱਚ ਸੀ ਕਿ ਮੈਨੂੰ ਉਨ੍ਹਾਂ ਦੇ ਰਸਮ ਰੀਤ ਬਹੁਤ ਪਸੰਦ ਸਨ।

ਝੀਂਗਿਆਂ ਦੀ ਦੁਨੀਆ ਵਿੱਚ ਮਰਦ ਜ਼ਨਾਨੀ ਸਭ ਕੁਝ ਸਾਂਝਾ ਕਰਦੇ ਸੀ, ਬਰਾਬਰ ਸੀ ਨੌਕਰੀਆਂ’ਚ ਪੜ੍ਹਾਈ’ਚ, ਅਤੇ ਪਦ ਸੰਭਾਲਣ ਵਿੱਚ। ਇੱਥੇ ਕਦੀ ਕੋਈ ਤੀਵੀਂ ਰਾਜ ਕਰਦੀ ਸੀ, ਕਦੇ ਕੋਈ ਮਰਦ। ਘਰ ਵਿੱਚ ਮਾਂ ਦਾ ਰਾਜ ਸੀ, ਨਾ ਕੇ ਪਿਉ ਦਾ। ਜਦ ਵਿਆਹ ਹੁੰਦਾ, ਮਰਦ ਤੀਵੀਂ ਦਾ ਨਾ ਲੈਂਦਾ ਸੀ।

ਝੀਂਗਿਆਂ ਦਾ ਜਗ ਵਿੱਚ ਮੰਤਰੀ ਲੋਕਾਂ ਦੇ ਹੁਕਮ ਉੱਤੇ ਚੱਲਦੇ ਸਨ। ਜੇ ਕਿਸੇ ਮੰਤਰੀ ਵਜ਼ੀਰ ਉੱਤੇ ਰਿਸ਼ਵਤਖੋਰੀ ਦੀ ਸ਼ੱਕ ਪੈ ਗਈ, ਬਹੁਤ ਸੁਖਾਲਾ ਸੀ ਉਸ ਨੂੰ ਕੁਰਸੀ ਤੋਂ ਲਾਹੁਣਾ। ਪੁਲਸ ਕੈਦੀ ਨੂੰ ਕੁੱਟ ਨਹੀਂ ਸੱਕਦੀ ਸੀ। ਸਮਾਂ ਜੇ ਕੋਈ ਦੋਸ਼ੀ ਘੰਟੇ ਵਿੱਚ ਲਾ ਸੱਕਦੇ ਸੀ, ਉਸਨੂੰ ਛੱਡਣਾ ਪੈਂਦਾ ਸੀ। ਸਭ ਝੀਂਗੇ ਅਪਣੀ ਭਾਸ਼ਾ ਨੂੰ ਪ੍ਰੇਮ ਕਰਦੇ ਸੀ। ਕਦੀ ਹੋਰ ਕਿਸੇ ਦੀ ਬੋਲੀ ਵਿੱਚ ਬੋਲਦੇ ਨਹੀਂ ਸੀ। ਸਗੋਂ ਜੇ ਕਿਸੇ ਝੀਂਗੇ ਨੇ ਹੋਰ ਝੀਂਗੇ ਨਾਲ ਹੋਰ ਮੱਛ ਦੀ ਜ਼ਬਾਨ’ਚ ਕੁਝ ਕਿਹਾ, ਉਸਨੂੰ ਮੂਰਖ ਆਖਦੇ ਸਨ। ਉਪਕਾਰ ਬਹੁਤ ਸੀ। ਝੀਲ ਜਿੱਡੇ ਦਿਲ ਸਨ। ਗਰੀਬੀ ਬਰਦਾਸ ਨਹੀਂ ਕਰਦੇ ਸੀ। ਕੋਈ ਅੰਗ ਤੋਂ ਬਿੰਨਾ ਝੀਂਗਾ ਔਖਾਈ’ਚ ਨਹੀਂ ਸੀ। ਝੀਂਗਿਆਂ ਦਾ ਸਮਾਜ ਉਨ੍ਹਾਂ ਦੀ ਰਾਖੀ ਰੱਖਦਾ ਸੀ, ਜਿੱਦਾਂ ਮਾਂ ਨਿਆਣੇ ਨੂੰ ਮਮਤਾ ਦੇਂਦੀ ਹੈ। ਕੋਈ ਜਾਤ ਪਾਤ ਨਹੀਂ ਸੀ।

ਝੀਂਗਿਆਂ ਦੇ ਸੰਸਾਰ ਵਿੱਚ ਸਫਾਈ ਸੀ। ਕੋਈ ਸ਼ਿਫਾਰਸ਼ ਨਾਲ ਕੰਮ ਨਹੀਂ ਚੱਲਦਾ ਸੀ। ਜਿਸ ਨੂੰ ਕਰਨਾ ਆਉਂਦਾ ਸੀ, ਉਸਨੂੰ ਹੀ ਮਿਲਦਾ ਸੀ। ਸੜਕਾ ਸਾਫ਼ ਸੀ; ਨਹਿਰ ਸਾਫ਼ ਸੀ। ਉਂਝ ਸਮੁੰਦਰ ਹੇਠ ਸੱਚ ਸੜਕਾਂ ਨਹੀਂ ਸੀ, ਪਰ ਰੇਤ ਵਿੱਚ ਰਾਹ; ਸੱਚ ਨਹਿਰ ਨਹੀਂ ਸੀ, ਪਰ ਕੱਚ ਦੇ ਨਾੜਾਂ ਵਿੱਚ ਪਾਣੀ ਚੱਲਦਾ। ਕਿਤੇ ਕੂੜੇ ਨਾਲ ਧਰਤੀ ਕੰਬਦੀ ਨਹੀਂ ਸੀ। ਮਾਯਾ ਤੋਂ ਖਿਲਾਸੀ ਸੀ, ਨਾਕੇ ਪੈਸੇ ਬਣਾਉਣ ਦਾ ਚਾਹ। ਦਰਅਸਲ ਇਸ ਥਾਂ’ਚ ਪੈਸੇ ਤਾਂ ਹੈ ਨਹੀਂ ਸੀ। ਡਾਕਟਰ ਇਸ ਕਰਕੇ ਲਾਲਚ ਨਹੀਂ ਕਰਦੇ ਸਨ। ਸਭ ਦਾ ਇਲਾਜ ਕਰਦੇ ਸੀ। ਇਸ ਕਰਕੇ ਜਦ ਮੈਂ ਉਨ੍ਹਾਂ ਨੂੰ ਸਾਡੇ ਬਾਰੇ ਦੱਸਦਾ, ਧਿਆਨ ਹੋਰ ਪਾਸੇ ਹੁੰਦਾ ਸੀ। ਪਰ ਦਿਲਚਸਪੀ ਨਾਲ ਉਨ੍ਹਾਂ ਬਾਰੇ ਸੁਣਦਾ ਸੀ।ਗਣਤੰਤਰ ਵਰਗਾ ਸਿਸਟਮ ਸੀ, ਪਰ ਪੂਰੀ ਲੋਕ-ਤੰਤਰ ਨਹੀਂ ਸੀ। ਸਾਰੇ ਇੱਕ ਖਿਆਲ ਦੇ ਸੀ, ਕਿਉਂਕਿ ਸਿਖਾਇਆ ਨਹੀਂ ਸੀ ਹਰੇਕ ਚੀਜ਼ ਨੂੰ ਚੁਣੌਤੀ ਦੇਣਾ। ਇਸ ਵਿੱਚ ਮੈਂ ਬੰਦੇ ਨੂੰ ਨੰਬਰ ਦਿੰਦਾ। ਸਾਡੀ ਲੋਕ-ਤੰਤਰ ਕਹਿੰਦੀ ਜੋ ਮਰਜੀ ਬੰਦਾ ਕਿਹ ਸੱਕਦਾ, ਜੋ ਮਰਜੀ ਸੋਚ ਸੱਕਦਾ। ਜੇ ਹੋਰ ਪਤਾ ਲੈਣਾ ਸੀ, ਮੈਨੂੰ ਨਵੇਂ ਕੱਪੜੇ ਚਾਹੀਦੇ ਸਨ। ਬਸ ਮੇਰੇ ਲਈ ਕੋਈ ਰਾਹ ਨਾਲ ਕੋਈ ਸਮੁੰਦਰੀ ਕੱਪੜੇ ਨਾਲ ਮੇਰੇ ਲਈ ਕਮੀਜ਼ ਪਜਾਮਾ ਸੁਮਾਉ ਦਿੱਤਾ। ਜਿਨ੍ਹਾ ਮਰਜ਼ੀ ਮੈਨੂੰ ਉਸ ਸਮਾਜ ਦਾ ਰਹਿਣ ਸਹਿਣ ਚੰਗਾ ਲੱਗਿਆ, ਅਪਣਾ ਸੰਸਾਰ ਯਾਦ ਆਇਆ। ਉਸ ਦੁਨੀਆ ਬਾਰੇ ਸੋਚ ਸੋਚ, ੳਦਾਸੀ ਨੇ ਦਿਲ ਨੂੰ ਘੇਰਿਆ। ਮੈਂ ਹਠ ਕੀਤਾ ਕਿ ਮੈਂ ਮੀਕੇ ਨੂੰ ਮਿਲਣਾ, ਜਾਂ ਮੈਂ ਆਪਣੀ ਜਾਣ ਲੈ ਲੈਣੀ ਹੈ। ਜਦ ਮੇਰੀ ਖਾਹਸ਼ ਮੰਨਜ਼ੂਰ ਹੋਈ, ਮੈਂ ਸੁਖ ਦਾ ਸਾਹ ਲੈ ਕੇ ਸ਼ੁਕਰ ਗੁਜਾਰ ਹੋਇਆ।

ਦੋਂ ਝੀਂਗ-ਰਾਖੇ ਅਪਣੇ ਜਮੂਰਾਂ ਵਿੱਚ ਝੁਕੀਆਂ ਬਰਛੀਆਂ ਨਾਲ ਮੈਨੂੰ ਹੋਰ ਕਮਰੇ ਵਿੱਚ ਲੈ ਗਏ ਸਨ। ਮੇਰੇ ਕੱਪੜੇ ਪਾਣੀ ਵਿੱਚ ਭਿਜਦੇ ਨਹੀਂ ਸੀ। ਜਦ ਪਾਣੀ ਕਮਰੇ ਵਿੱਚੋਂ ਨਿਚੋੜ ਦਿੱਤਾ, ਕੱਚ ਦੇ ਦੂਜੇ ਪਾਸੇ ਮੈਨੂੰ ਮੀਕਾ ਦਿੱਸਿਆ। ਜੋ ਮੈਨੂੰ ਦੀਂਦਾ ਸੀ, ਉਸ ਨਾਲ ਮੈਂ ਬਹੁਤ ਨਰਾਜ ਸੀ। ਮੇਰੇ ਸਾਹਮਣੇ ਕੋਈ ਸਮੁੰਦਰੀ ਮਸ਼ੀਨ ਸੀ। ਉਸ ਵਿੱਚ ਕਈ ਤਾਰਾਂ ਨਿਕਲ ਕੇ ਮੀਕੇ ਵਿੱਚ ਖੋਭੀਆਂ ਸਨ। ਮੈਨੂੰ ਸਾਫ਼ ਜਾਪਦਾ ਸੀ ਕਿ ਉਸਦੇ ਪਿੰਡੇ ਉੱਤੇ ਤਜਰਬੇ ਕੀਤੇ ਸਨ। ਹੁਣ ਤਕ ਮੈਂ ਸੋਚਦਾ ਸਾਂ ਕਿ ਝੀਂਗੇ ਚੰਗੇ ਸੀ, ਪਰ ਮੇਰੇ ਅੱਖਾਂ ਗਵਾਹ ਸਨ, ਕਿ ਇਹ ਲੋਕ ਵੀ ਜੁਲਮ ਕਰ ਸੱਕਦੇ ਸਨ। ਸਾਲ ਭਰ ਲਈ ਇਹਨਾਂ ਝੂਠ ਬੋਲਿਆ! ਮੈਨੂੰ ਗੱਲਾਂ’ਚ ਲਾਕੇ ਸਭ ਕੁਝ ਸਾਡੇ ਸਮਾਜ ਬਾਰੇ ਸਿਖ ਲਿਆ ਸੀ; ਪਰ ਬਚਾਰੇ ਮੀਕੇ ਦੇ ਸਰੀਰ ਨੂੰ ਪਾੜ ਕੇ ਸਾਡਾ ਜੀਵ ਵਿਗਿਆਨ ਬਾਰੇ ਸਿਖਦੇ ਸੀ! ਮੈਨੂੰ ਇੱਕ ਦੰਮ ਸਦਮਾ ਪੁੱਜਿਆ; ਪਰ ਉਸ ਤੋਂ ਬਾਅਦ ਜਲਦੀ ਗੁਸਾ ਚੜ੍ਹ ਗਿਆ। ਮੇਰੇ ਕਰੋਧ ਉੱਤੇ ਕਬਜ਼ਾ ਕਰਨ ਲਈ, ਮੈਨੂੰ ਇੱਕ ਕੈਦ ਦੀ ਕੋਠੜੀ ਵਿੱਚ ਬੰਦ ਕਰ ਦਿੱਤਾ। ਮੇਰਾ ਲਹੂ ਧੜਕਦਾ ਸੀ। ਕੋਈ ਚਾਲ ਚਲ ਇੱਥੋ ਨਿਕਲਣਾ ਪਵੇਗਾ। ਪਰ ਕਿਵੇਂ? ਨਾਲੇ ਉੱਦਮ ਤਾਂ ਡੁਬ ਗਿਆ। ਮੈਂ ਤਾਂ ਸੱਚ ਮੁੱਚ ਇੱਥੇ ਫਸ ਗਿਆ। ਇਸ ਕਰਕੇ ਹੌਲੀ ਹੌਲੀ ਖਿੱਝ ਦਾ ਤਾਪਮਾਨ ਨੀਚੇ ਆ ਗਿਆ। ਠੰਢੇ ਦਿਮਾਗ ਨਾਲ ਸੋਚਾਂ’ਚ ਗੁੰਮ ਸੁੰਮ ਹੋਗਿਆ। ਜੋ ਬੀਤ ਗਿਆ, ਬੀਤ ਗਿਆ। ਦੇਖੋਂ ਕੀ ਬਾਕੀ ਹੈ। ਮੀਕੇ ਲਈ ਕੁਝ ਨਹੀਂ ਕਰ ਸੱਕਦਾ। ਬਚਾਰਾ ਜਿਉਂਦਾ ਲਾਸ਼ ਹੀ ਸੀ। ਪਰ ਕੋਈ ਰਾਹ ਨਾਲ ਆਪ ਨੋ ਬਚਾਉਣਾ। ਆਪਣੇ ਆਪਨੂੰ ਬਚਾਉਣ’ਚ ਤਾਂ ਇਨਸਾਨ ਮਾਹਰ ਹੈ।

ਮਹੀਨਾ ਬੀਤ ਗਿਆ। ਹਾਰਕੇ ਮੈਨੂੰ ਕੈਦ ਦੀ ਕੋਠੜੀ ਵਿੱਚੋਂ ਕੱਢ ਦਿੱਤਾ। ਜਿਸ ਕਮਰੇ ਵਿੱਚ ਮੀਕਾ ਰੱਖਿਆ ਸੀ, ਮੈਨੂੰ ਓਥੇ ਵਾਪਸ ਲੈ ਗਏ ਸੀ। ਮੀਕਾ ਸ਼ੀਸ਼ੇ ਦੇ ਦੂਜੇ ਪਾਸੇ ਸੀ, ਪਾਣੀ ਵਿੱਚ। ਕੋਈ ਮਸ਼ੀਨ ਦੇ ਰਾਹ ਨਾੜਾਂ ਉਸਦੇ ਨਸਾਂ ਵਿੱਚ ਫਸਾਈਆਂ ਸਨ। ਇਸ ਤਰ੍ਹਾਂ ਸਾਹ ਭਰਦਾ ਸੀ। ਜਿਸਮ ਦੇ ਹਰੇਕ ਪਾਸੇ ਤਾਰਾਂ ਸਨ ਸਭ ਉਪਰ ਇੱਕ ਮਸ਼ੀਨ ਵਿੱਚ ਜਾਂਦੀਆਂ ਸੀ। ਉਸ ਉੱਚੇ ਥਾਂ ਇੱਕ ਲਾਲ-ਸ਼ੀਸ਼ ਦੀ ਅੱਖ ਸੀ। ਮੈਂ ਉਦਾਸੀ ਨਾਲ ਭਰਿਆ ਸੀ, ਪਰ ਇਹ ਸਭ ਨੋ ਧਿਆਨ ਦਿੱਤਾ। ਕੱਚ ਦੇ ਪਿੱਛੇ ਝੀਂਗਾ ਦਾ ਪੰਚਾਇਤ ਖਲੋਇਆ ਸੀ।

- ਤੂੰ ਸਾਨੂੰ ਝੂਠ ਬੋਲਿਆ! ਸ਼ਾਡੇ ਸਮੁੰਦਰ ਨੂੰ ਚੋਰੀ ਕਰਨ ਆਏ- ਇੱਕ ਨੇ ਮੈਨੂੰ ਕਿਹਾ।
- ਸਾਡੇ ਸੰਸਾਰ ਨੂੰ ਕਾਬੂ ਕਰਨਾ ਚਾਹੁੰਦੇ ਹੌ! ਤਸਾਂ ਆ ਵਸਕੇ ਸਾਡੇ ਅਸੂਲ ਖੋਹ ਲੈਣੇ ਹੈ-। ਇੱਕ ਹੋਰ ਨੇ ਸਖਤੀ ਨਾਲ ਬੋਲਿਆ।
- ਨਹੀਂ…ਸੱਚ ਨਹੀਂ…-। ਮੈਂ ਰੋਲ ਘਰੋਲੇ ਵਿੱਚ ਬੁੜ ਬੁੜ ਕੀਤੀ।
- ਦੇਖ!-।

ਉਸ ਲਾਲ ਅੱਖ ਸ਼ੀਸ਼ੇ ਉੱਤੇ ਤਸਵੀਰਾਂ ਸੁਟ ਦਿੱਤੀਆਂ । ਪਹਿਲਾ ਤਾਂ ਮੇਰੇ ਉਨ੍ਹਾਂ ਦੀਆਂ ਗੱਲਾਂ ਪੱਲੇ ਨਹੀਂ ਪਈਆਂ। ਫਿਰ ਸੂਝ ਗਿਆ ਕਿ ਮੀਕੇ ਦਆਂਿ ਸੋੱਚਾਂ ਵਿੱਚੋਂ ਗੱਡ ਕੇ ਸਭ ਕੁਝ ਦੇਖ ਸੱਕਦੇ ਸੀ! ਜਿੱਦਾਂ ਕੋਈ ਹਿੰਦੀ ਫਿਲਮ ਦੇਖਦਾ ਸੀ, ਉਸੇ ਤਰ੍ਹਾਂ ਹੀ ਮੀਕੇ ਦੀਆਂ ਅਨੁਭੂਤੀਆਂ, ਸਾਰੇ ਖਿਆਲ ਕੱਚ ਉੱਤੇ ਡੁਲ੍ਹ ਗਏ। ਇਨਸਾਨਾਂ ਦੀ ਸਾਰੀ ਇਤਿਹਾਸ ਸਾਹਮਣੇ ਆ ਗਈ। ਪਹਿਲਾ ਇਸ ਸੰਸਾਰ ਵਾਂਗ ਸਾਡਾ ਸੰਸਾਰ ਵੀ ਪਾਣੀ ਸੀ। ਅਮੀਬੇ ਦੇਖਾਏ, ਜਿਸ ਤੋਂ ਸਭ ਸੂਖਮ, ਸਭ ਜੀਵ ਸ਼ੁਰੂ ਹੋਏ। ਫਿਰ ਕਿਵੇਂ ਮੱਛੀਆਂ ਪੈਦਾ ਹੋਈਆਂ ਸਨ। ਫਿਰ ਕਿਵੇਂ ਪਹਿਲਾ ਮੱਛ ਕੰਬਦੀ ਧਰਤੀ ਉੱਤੇ ਤੁਰਿਆ। ਫਿਰ ਕਿਵੇਂ ਹਾਰਕੇ ਡਾਇਨੋਸੋਰ ਆ ਗਏ, ਫਿਰ ਥਣਧਾਰੀ ਪ੍ਰਾਣੀ ਆ ਗਏ।ਮਗਰੋਂ ਬਣ ਮਾਣਸ, ਬਾਅਦ ਭਲਾ ਮਾਣਸ। ਤਦੋਂ ਕਿਵੇਂ ਗੁਫਾਵਾਂ’ਚੋਂ ਨਿਕਲ ਕੇ ਖੇਤੀ ਕੀਤੀ। ਪਰ ਸਭ ਕੁਝ ਚੰਗਾ ਨਹੀਂ ਸੀ। ਸਾਡੀਆਂ ਲੜਾਈਆਂ, ਸਾਡੀ ਅਮੀਰੀ ਗਰੀਬੀ ਦੇਖਾਈ। ਕਿਵੇਂ ਧਰਮ ਦੇ ਨਾਂ ਉੱਤੇ ਹੋਰ ਆਦਮੀਆਂ ਨੂੰ ਮਾਰ ਦਿੱਤਾ। ਕਿਵੇਂ ਮਾਯਾ ਮਗਰ ਨੱਸ ਗਏ। ਘੱਲੂਘਾਰੇ ਦੇਖਾਏ। ਪਾਰਟਿਸ਼ਨ ਦੇਖਾਇਆ। ਪੰਜਾਬੀ ਪੰਜਾਬੀ ਨੂੰ ਵੱਢਦਾ। ਬਲਾਤਕਾਰ, ਚੋਰੀ, ਧੋਖਾ, ਔਰਤ ਉੱਤੇ ਰੋਹਬ ਚਲਾਉਣਾ। ਜੋ ਮੀਕੇ ਨੂੰ ਪਤਾ ਸੀ, ਹੁਣ ਝੀਂਗਿਆਂ ਨੂੰ ਵੀ ਪਤਾ ਸੀ। ਔਗਣ ਵੱਧ ਸੀ, ਗੁਣ ਘੱਟ।

- ਤੁਹਾਨੂੰ ਇਸ ਤਰੀਕਾ ਨਹੀਂ ਵਰਤਣਾ ਚਾਹੀਦਾ। ਜੋ ਦੇਖਦੇ ਹਾਂ, ਸਿਰਫ਼ ਇਸ ਦੇ ਖਿਆਲ ਹਨ। ਪੂਰਾ ਸੱਚ ਨਹੀਂ। ਬੰਦੇ ਦੀਆਂ ਸੋੱਚਾਂ ਸੱਚਾਈ ਨੂੰ ਹੋਰ ਰੰਗ ਦੇ ਦਿੰਦੀਆਂ-।

- ਸਾਨੂੰ ਤਾਂ ਸਭ ਕੁਝ ਬਿਲਕੁਲ ਸੱਚ ਲੱਗਦਾ। ਤੁਹਾਨੂੰ ਸ਼ਰਮ ਨਹੀਂ ਆਉਂਦੀ ਜਾਤ ਪਾਤ ਦਾ ਫਰਕ ਕਰਨ? ਧੀ ਨੂੰ ਕੁੱਖ ਹੀ ਵਿੱਚ ਖਤਮ ਕਰਨਾ? ਕਿਉਂ? ਹੰਕਾਰ ਕਰਕੇ? ਅਪਣੇ ਨਾਂ ਨੂੰ ਕਾਇਮ ਰੱਖਣ ਲਈ? ਤੁਹਾਤੋਂ ਤਾਂ ਸ਼ਾਰਕ ਚੰਗੀ ਹੈ! ਧਰਮ ਨੇ ਤਾਂ ਤੁਹਾਨੂੰ ਰੱਬ ਤੋਂ ਪਰੇ ਧੱਕ ਦਿੱਤਾ, ਨਾਕੇ ਨੇੜੇ।‘ਤੇ ਜਿਸ ਕੋਲ ਧਨ ਹੈ, ਜੱਟ ਵਾਂਗ, ਆਪਦਾ ਦੇਖਦਾ, ਪਰ ਜਿਸ ਕੋਲ ਕੁਝ ਨਹੀਂ ਉਸਦੀ ਮਦਦ ਕਰਦਾ ਤਾਂ ਹੈਨੀ। ਸਭ ਨੂੰ ਫਿਕਰ ਪਿਆ! ਸਮਾਜ ਕੀ ਸੋਚੇਦਗਾ? ਕਿਸ ਤਰ੍ਹਾਂ ਦਾ ਸਮਾਜ? ਬਦਕਾਰੀ ਕਿੰਨੀ ਹੈ? ਜਿਸ ਨੂੰ ਕੰਮ ਕਰਨਾ ਆਉਂਦਾ, ਉਸਨੂੰ ਨੌਕਰੀ ਮਿਲਦੀ ਨਹੀਂ। ਸ਼ਿਫਾਰਸ਼ ਨਾਲ ਸਭ ਚੱਲਦਾ। ਗੱਲਤ ਹੈ, ਸਭ ਗੱਲਤ। ਕੌਣ ਆਪਣੀ ਦੇਸ ਦੇ ਦੋ ਬਣਾ ਦੇਂਦੇ ਏ? ਕੇਵਲ ਧਰਮ ਕਰਕੇ? ਨਾਕੇ ਬਣਾਇਆ ਦੇਸ਼ ਕਿੰਨਾ ਗੰਦਾ ਹੈ! ਕੂੜਾ ਸਾਰੇ ਪਾਸੇ ਹੈ! ਸਫ਼ਾਈ ਸਰਕਾਰ ਦੀ ਸਿਰਦਰਦੀ ਨਹੀਂ ਹੈ। ਆਮ ਬੰਦੇ ਦੀ ਹੈ। ਆਪਣੇ ਪਿਆਰੇ ਪੰਜਾਬ ਦਾ ਕੀ ਹਾਲ ਬਣਾਇਆ? ਇਤਿਹਾਸ ਦੇ ਪੰਨੇ ਮਿਟਦੇ ਹਨ।ਪੁਰਾਤਨ ਚੀਜਾਂ ਦੀ ਕੋਈ ਰਾਖੀ ਨਹੀਂ ਰੱਖਦਾ। ਇੱਦਾਂ ਤਾਂ ਕੌਮ ਨੇ ਤਬਾਹ ਹੋ ਜਾਣਾ! ਅਸੀਂ ਸਾਡੇ ਮਾਂ ਬੋਲੀ ਸਭ ਕੁਝ ਤੋਂ ਅੱਗੇ ਰੱਖਦੇ ਹਾਂ। ੳੇੁਸ ਤੋਂ ਬਾਅਦ ਅਜ਼ਾਦੀ, ਸਭ ਦੀ ਅਜ਼ਾਦੀ ਜੋ ਮਰਜ਼ੀ ਸੋਚਣ, ਜੋ ਮਰਜ਼ੀ ਕਹਿਣ। ਇਸ ਤੋਂ ਬਾਅਦ ਝੀਂਗਾਨੀਤ ( ਇਨਸਾਨੀਅਤ)। ਇੱਥੇ ਕੋਈ ਗਰੀਬ ਨਹੀਂ ਹੈ। ਅਮੀਰ ਗਰੀਬ ਦੀ ਮਦਦ ਹਮੇਸ਼ਾ ਕਰਦੇ-

- ਤੁਸੀਂ ਕਿੱਹੜੇ ਫਿਰਿਸ਼ਤੇ ਹੌ! ਦੇਖ ਮੀਕੇ ਦਾ ਕੀ ਹਾਲ ਕੀਤਾ! ਜਿੱਦਾਂ ਕੋਈ ਜਾਨਵਰ ਹੈ!- ਮੈਂ ਸਖਤੀ ਨਾਲ ੳੱਤਰ ਦਿੱਤਾ।
- ਸੱਚ। ਤੁਸਾਂ ਕਿੱਥੇ ਘੱਟ ਨੇ? ਤੁਸੀਂ ਵੀ ਆਪਣੇ ਸੰਸਾਰ ਵਿੱਚ ਤਜਰਬੇ ਜਾਨਵਰਾਂ ਉੱਤੇ ਕਰਦੇ ਹੋ-
- ਅਸੀਂ ਜਾਨਵਰ ਨਹੀਂ ਹਾਂ!-
- ਸਾਡੇ ਅੱਖਾਂ’ਚ ਤਾਂ ਤੁਸੀਂ ਬਹੁਤ ਅਜੀਬ ਹੋ। ਜਾਨਵਰ ਹੀ ਹੋ-
- ਤੁਸੀਂ ਕਿੱਥੇ ਘੱਟ ਹੋ ਸੱਕਦੇ ਨੇ? ਦੂਜੀਆਂ ਮੱਛੀਆਂ ਨਾਲ ਜਰੂਰ ਜੰਗ ਕੀਤੇ ਹੋਣਗੇ। ਜਦ ਤੁਹਾਡੀ ਅਬਾਦੀ ਵੱਧੂਗੀ, ਗਰੀਬੀ ਤਾਂ ਹੋਣੀ ਹੈ। ਕਿਸ ਨੋ ਕਹਿਵੋਗੇ “ ਤੁਸੀਂ ਮਾਂ-ਪਿਉ ਨਹੀਂ ਬਣ ਸੱਕਦੇ?”, ਫਿਰ ਅਬਾਦੀ ਉੱਤੇ ਅਧੀਨ ਕਿਵੇਂ ਕਰੂਗੇ? ਜਦ ਤੁਹਾਡੇ ਸਰੋਤ-ਬਾਲਣ ਮੁਕ ਜਾਵੇਗਾ, ਫਿਰ ਤੁਸੀਂ ਵੀ ਇਨਸਾਨਾਂ ਵਰਗੇ ਹੋ ਜੋ ਗਏ। ਇਹ ਦਿਮਾਗੀ ਜੀਵ ਦੀ ਕਿਸਮਤ ਹੈ। ਅੱਗੇ ਹੋਣ ਲਈ ਆਲਾ ਦੁਆਲਾ ਵਰਤ ਦੇ ਹੋ। ਪਰ ਉਸ ਬਾਲਣ ਨੂੰ ਵਰਤ ਕੇ ਸਭ ਨਾਸ ਕਰ ਦਿੰਦੇ ਹਨ। ਦੇਖੀ ਜਾਵੋ-।
- ਆਪਾਂ ਬਾਕੀ ਦਾ ਬਾਅਦ ਸੋਚ ਲਵਾਂ ਗੇ। ਹੁਣ ਜੋ ਬੀਤ ਗਿਆ, ਉਸਦੀ ਗਵਾਹੀ ਨਾਲ ਲੱਗਦੀ ਸਾਡਾ ਪਾਣੀ ਚੋਰੀ ਕਰਨ ਲੱਗੇ ਸੀ-। ਪਹਿਲੇ ਝੀਂਗੇ ਨੇ ਕਿਹਾ।
- ਆਪਾਂ ਨੂੰ ਇਸ ਇਨਸਾਨਾਂ ਦਾ ਪੁਲਾੜ ਜਹਾਜ਼ ਟੋਲਣਾ ਚਾਹੀਦਾ। ਜੇ ਕੋਈ ਆਕਾਸ਼-ਦੀਪ, ਜਾਂ ਬੀਕਨ ਹੈ, ਉਸ ਨੇ ਸਿਗਨਲ ਭੇਜ ਕੇ ਹੋਰ ਇਸ ਵਰਗੇ ਇੱਥੇ ਲਿਆ ਦੇਣੇ ਹਨ- ਦੂਜੇ ਝੀਂਗੇ ਨੇ ਕਿਹਾ।
- ਵੇਖ, ਜਿੱਦਾਂ ਤੁਹਾਡੇ ਕੋਲ ਝੀਂਗਾਇਅਤ ਹੋ, ਸਾਡੇ ਕੋਲ ਪੰਜਾਬੀਅਤ ਹੈ। ਅਸੀਂ ਇਸ ਵੇਲੇ ਬਹੁਤ ਕੋਸ਼ਿਸ਼ ਕਰ ਰਹੇ ਹਾਂ, ਸਮਾਜ ਦਾ ਭਲਾ ਕਰਨ ਲਈ- ਮੈਂ ਅੱਕ ਕੇ ਕਿਹਾ।
- ਜਾਣ ਦਿਆ ਕਰ! ਤੇਰੀ ਕੌਮ ਲਾਲਚੀ ਹੈ। ਆਪਣੇ ਆਪ ਦਾ ਦੇਖ ਦੀ ਹੈ। ਕਦੇ ਕਿਸੇ ਹੋਰ ਦਾ ਨਹੀਂ। ਇਸ ਲਈ ਤੇਰੀ ਦੁਨੀਆ ਦੇ ਵਿੱਚ ਵੀ ਤੇਰੇ ਪੰਜਾਬੀ ਪਿੱਛੇ ਹੀ ਰਹਿ ਜਾਣਗੇ-।
- ਤੂੰ ਗੱਲਤ ਹੈ। ਹੌਲੀ ਹੌਲੀ ਅੱਸੀਂ ਪਾਣੀ ਲੱਭ ਕੇ ਨਵੀਂ ਦੁਨੀਆ ਵਿੱਚ ਸੈਟ ਹੋ ਕੇ ਉਹ ਗੱਲਤੀਆਂ ਕਰਨੀਆਂ ਨਹੀਂ-।
- ਝੂਠ! ਰੁਲ ਗਏ। ਤੇਰੇ ਲੋਕ ਰੁਲ ਗਏ-।
- ਅਸੀਂ ਵੀ ਮਾਂ ਨੂੰ ਪਿਆਰ ਕਰਦੇ ਹਾਂ। ਸਾਡੇ ਲਈ ਵੀ ਮਾਂ ਰੱਬ ਦਾ ਦੂਜਾ ਰੂਪ ਹੈ। ਅਸੀਂ ਬਦਲ ਜਾਣਾ ਹੈ। ਨਵੀ ਪੀੜ੍ਹੀ ਨੂੰ ਸਭ ਸਮਝ ਹੈ। ਬੰਦਾ ਬੀਬੀ ਬਰਾਬਰ ਹੋਵੇਗਾ। ਸ਼ਹਿਰ ਸਾਫ਼ ਹੋਣਗੇ। ਲੋਕ ਅਪਣਾ ਬੋਝ ਖੁਦ ਚੁੱਕਣ ਗੇ। ਦੇਖੀ ਜਾਓ-।
- ਕਿੱਥੇ? ਇਨਸਾਨਾਂ ਵਿੱਚ ਵੀ ਪੱਛਮ ਅੱਗੇ ਸੀ। ਉਸਦੇ ਗੁਣਾਂ ਦੇ ਥਾਂ’ਤੇ ਔਗਣਾ ਦੀ ਰੀਸ ਕਰਦੇ ਸੀ, ਤੇਰੇ ਪਿਆਰੇ ਪੰਜਾਬੀ। ਪੈਸੇ ਤੋਂ ਦੂਰ ਜੱਟ ਦੇਖਦਾ ਨਹੀਂ- ਪਹਿਲੇ ਝੀਂਗੇ ਨੇ ਕਿਹਾ।
- ਓਏ ਹਾਂ। ਹਾਂ! ਪਰ ਜੋ ਬੀਤ ਗਿਆ ਨੇ ਸਾਡੇ ਸੰਸਾਰ ਦਾ ਐਸਾ ਹਾਲ ਕੀਤਾ! ਐਸਾ ਹਾਲ ਕੀਤਾ, ਅਸੀਂ ਅੱਗੇ ਜਾਂਕੇ ਵਖਰਾ ਸਮਾਜ ਬਣਾਵਾਂਗੇ। ਦੇਖੀ ਜਾਓ! ਸਿਰਫ਼ ਥੋੜ੍ਹਾ ਜਾਂ ਪਾਣੀ ਸਾਨੂੰ ਦਿਓ!- ਮੈਂ ਖੈਰ ਮੰਗਿਆ।
- ਪੰਚਾਇਤ ਦਾ ਆਖਰਾ ਫੈਸਲਾ ਜੇ ਕਿ ਆਦਮੀ ਅਪਰਾਧੀ ਹੈ। ਰੱਬ ਨੇ ਤਹੁਾਨੂੰ ਬਹੁਤ ਸੋਹਣੀ ਦੁਨੀਆ ਦਿੱਤੀ ਸੀ, ਤੇ ਤੇਰੀ ਔਕਾਤ ਨੇ ਤਬਾਹ ਕਰ ਦਿੱਤੀ! ਸੱਜ਼ਾ ਹੋਵੇਗੀ ਮੌਤ!- ਦੂਜੇ ਨੇ ਗੁਸੇ ਵਿੱਚ ਕਿਹਾ।ਠਾਹਿਰ! ਠਾਹਿਰ ਝੀਂਗਿਆ! ਤੁਸੀਂ ਹੁਣ ਤਾਂ ਸਾਡੇ ਨੁਕਸਾਂ ਮਗਰ ਪਏ ਹੈ! ਪਰ ਸਾਡੇ ਗੁਣ ਦੇਖੋ! ਮੈਂ ਬਹੁਤ ਕੁਝ ਤੁਹਾਨੂੰ ਹਾਲੇ ਵੀ ਸਿਖਾ ਸੱਕਦਾ ਹਾਂ! ਲੋਕ-ਤੰਤਰ! ਨਿਆਂ! ਰਹਿਣਾ ਸਹਿਣਾ। ਬੰਦਾ ਊਹੀ ਨਹੀਂ ਹੋਰ ਜਾਨਵਾਰਾਂ ਤੋਂ ਅੱਗੇ ਹੋਗਿਆ!-।

ਮੈਨੂੰ ਫਿਰ ਉਨ੍ਹਾਂ ਦੀਆਂ ਹੋਰ ਗੱਲਾਂ ਸੁਣਨਿਆ ਪਈਆਂ ਅਤੇ ਹਾਰਕੇ ਮਨਣਾ ਪਿਆ ਸਾਡੀ ਕੌਮ ਵਿੱਚ ਕਮੀਆਂ ਹਨ। ਸੱਚ ਸੀ ਝੀਂਗਿਆਂ’ਚ ਮੈਨੂੰ ਕੇਵਲ ਇੱਕ ਹੀ ਕਮੀ ਲੱਭੀ ਸੀ ਪਰ ਜੋ ਓਨ੍ਹਾਂ ਨੇ ਮੀਕੇ ਨੂੰ ਕੀਤਾ। ਪਰ ਹੋਰ ਕੁਝ ਤਾਂ ਨਹੀਂ ਦੀਂਦਾ ਸੀ। ਮੈਂ ਜੋਸ਼ ਨਾਲ ਮਨਵਾ ਲਿਆ ਕਿ ਮੈਨੂੰ ਮਾਰਨ ਦੀ ਲੋੜ ਨਹੀਂ ਹੈ। ਮੈਂ ਇੱਕ ਹੀ ਆਦਮੀ ਸੀ, ਮੈਂ ਤੁਹਾਡੇ ਖਿਲਾਫ਼ ਕੀ ਕਰ ਲੈਣਾ? ਹੁਣ ਝੀਂਗੇ ਪੱਕੇ ਹੋ ਗਏ ਸਨ ਕਿ ਕੋਸ਼ਸ਼ ਕਰੂਗੇ ਉੱਦਮ ਨੂੰ ਟੋਲਣ ਦੀ। ਕੰਮ ਵੱਡਾ ਸੀ ਕਿਉਂਕਿ ਅਸੀਂ ਤਾਂ ਸਾਲ ਵਿੱਚ ਜਿੱਥੇ ਜਾਹਜ਼ ਡਿੱਗਾ ਸੀ ਤੋਂ ਹੋਰ ਪਾਸੇ ਲਹਿਰਾਂ ਨਾਲ ਡਿੰਗੀ ਵਿੱਚ ਪਹੁੰਚ ਗਏ ਸੀ। ਪਰ ਉੱਦਮ ਨੂੰ ਮੇਰੇ ਭਲੇ ਲਈ, ਅਤੇ ਹੋਰ ਇਨਸਾਨਾਂ ਨੂੰ ਮੇਰੇ ਮਗਰ ਤੁਰਨ ਨੂੰ ਰੋਕਣ ਲਈ ਲੱਭਣਾ ਪੈਣਾ ਸੀ।

ਮੈਨੂੰ ਇੱਕ ਨਵਾਂ ਸੂਟ ਦੇ ਦਿੱਤਾ। ਸੀਸ ਲਈ ਟੋਪ ਸੀ, ਜਿਸ ਵਿੱਚ ਸਾਹ ਲੈਣ ਲਈ ਹਵਾ ਭਰੀ ਸੀ। ਮੈਂ ਇਸ ਸੂਟ ਪਾਕੇ ਇੱਕ ਝੀਂਗੇ ਦੇ ਪਿੱਠ ਉੱਤੇ ਬਹਿ ਗਿਆ। ਫਿਰ ਦਸ ਝੀਂਗੇ ਮੇਰੇ ਨਾਲ, ਉਸ ਥਾਂ ਵੱਲ ਤਰ ਕੇ ਗਏ, ਜਿੱਥੇ ਮੈਨੂੰ ਅਤੇ ਮੀਕੇ ਨੂੰ ਲੱਭਿਆ ਸੀ। ਅੰਤ ਨਹੀਂ ਸੀ ਕਿੰਨੇ ਕਿਸਮ ਦੀਆਂ ਮੱਛੀਆਂ ਸਮੁੰਦਰ ਵਿੱਚ ਸਨ! ਕੋਈ ਕੋਈ ਤਾਂ ਬਹੁਤ ਅਜੀਬ ਸਨ। ਕੋਈ ਪਾਣੀ ਦਾ ਰੰਗ ਲੈ ਕੇ ਅਦਿੱਖ ਹੋ ਜਾਂਦੀਆਂ ਸੀ! ਇੱਦਾਂ ਅਸੀਂ ਖੋਜ ਸ਼ੁਰੂ ਕੀਤੀ। ਸਾਨੂੰ ਕਈ ਵਾਰੀ ਵਾਪਸ ਆਕੇ ਫਿਰ ਜਾਕੇ ਤਲਾਸ਼ ਸ਼ੁਰੂ ਕਰਨੀ ਪਾਈ। ਹੌਲੀ ਹੌਲੀ ਸਾਰਾ ਸਮੁੰਦਰ ਪਾਰ ਕਰਕੇ ਥਾਂ ਦੇ ਨੇੜੇ ਗਏ। ਝੀਂਗਿਆਂ ਨੂੰ ਕਈ ਕਿਸਮ ਦੀਆਂ ਮੱਛੀਆਂ ਨੂੰ ਪੁੱਛਣਾ ਪਿਆ ਜੇ ਅਜੀਬ ਲੋਹਾ ਵਾਲਾ ਜਹਾਜ਼ ਓਨ੍ਹਾਂ ਨੇ ਦੇਖਿਆ ਸੀ। ਹਾਰਕੇ ਜਿੱਥੇ ਸਮੁੰਦਰ ਵਿਚ ਕੜਕ ਕੇ ਵਜੇ, ਓਹ ਥਾਂ ਲੱਭ ਗਿਆ।ਅਸੀਂ ਇੱਥੇ ਡੁੰਘਾਈ’ਚ ਜਾਕੇ ਤਬਾਹ ਹੋਇਆ ਉੱਦਮ ਲੱਭਣ ਗਏ।ਮੈਂ ਹੁਣ ਕਈ ਬਾਰੀ ਸਮੁੰਦਰ ਦੇ ਵਿਸਮਾਦੀ ਮੱਛੀਆਂ, ਸਮੁੰਦਰੀ ਖੀਰੇ, ਬਾਮ ਮੱਛੀਆਂ, ਵ੍ਹੇਲਾਂ ਅਤੇ ਸ਼ਾਕਾਂ ਦੇਖੀਆਂ ਸੀ। ਪਰ, ਫਿਰ ਵੀ ਆਲੇ ਦੁਆਲੇ ਬਹੁਤ ਚਮਤਕਾਰੀ ਮੱਛੀਆਂ ਸਨ, ਤੇ ਮੈਂ ਤਾਂ ਥਾਂ ਹੀ ਇਸ ਨਾਲ ਖੋਹ ਗਿਆ। ਹੌਲੀ ਹੌਲੀ ਡੁੰਘਾਈ ਦੇ ਪੇਟ ਵਿੱਚ ਗਏ। ਫਿਰ, ਜਿੱਦਾਂ ਕੋਈ ਧੂਆਂ ਵਿੱਚੋਂ ਭੂਤ ਸਾਡੇ ਵੱਲ ਆਉਂਦਾ, ਜਿੰਨ੍ਹੇ ਨੇੜੇ ਹੋਏ, ਓਨ੍ਹਾਂ ਵੱਡਾ, ਸਾਡੇ ਸਾਹਮਣੇ ਉੱਦਮ ਸੀ। ਇੱਕ ਪਾਸੇ ਜਹਾਜ਼ ਦੀ ਛਿਲ ਪਾਤੀ ਸੀ। ਇਹ ਰਾਹ ਅਸੀਂ ਸਭ ਅੰਦਰ ਵੜ ਗਏ। ਆਸ ਪਾਸ ਪਾਣੀ ਵਿੱਚ ਕਲਦਾਰਾਂ ਦੀਆਂ “ ਲਾਸ਼ਾਂ” ਰੁੜ੍ਹ ਰਹੀਆਂ ਸਨ।ਮੈਂ ਝੀਂਗਿਆਂ ਨੂੰ ਹੱਥਾਂ ਨਾਲ ਇਸ਼ਾਰੇ ਦਿੱਤੇ ਕਿੱਥੇ ਜਾਣ।ਇੱਕ ਕੰਪਿਊਟਰ ਵੱਲ ਗਏ। ਇੱਥੇ ਇੱਕ ਝੀਂਗੇ ਨੇ ਵਿੱਚ ਕੁਝ ਫਸਾ ਦਿੱਤਾ। ਫਿਰ ਕੱਢਕੇ ਸਿਰ ਹਿੱਲਾ ਕੇ ਦੂਜਿਆਂ ਨੂੰ ਇਸ਼ਾਰਾ ਦਿੱਤਾ। ਇੱਕ ਹੋਰ ਝੀਂਗੇ ਨੇ ਸਾਰਾ ਕੁਝ ਬੰਦ ਕਰ ਦਿੱਤਾ। ਹੁਣ ਕੋਈ ਰਾਹ ਨਹੀਂ ਸੀ ਕਿ ਇਨਸਾਨ ਮੈਨੂੰ ਲੱਭ ਸੱਕਦੇ, ਜਾਂ ਮੈਂ ਓਨ੍ਹਾਂ ਨੂੰ ਸਨੇਹਾ ਭੇੱਜਾ। ਅਸੀਂ ਸਭ ਬਾਹਰ ਚੱਲੇ ਗਏ।

ਜਦ ਝੀਂਗਿਆਂ ਦੇ ਸ਼ਹਿਰ ਵਾਪਸ ਪਹੁੰਚੇ, ਉਸ ਝੀਂਗੇ ਨੇ ਡਾਲੀ ( ਜਿਸ ਨਾਲ ਕੰਪਿਊਟਰ’ਚੋਂ ਰੀਕਾਰਡਿੰਗ ਭਰੀ ਸੀ), ਪੰਚਾਇਤ ਦੇ ਹਵਾਲੇ ਕਰ ਦਿੱਤੀ।ਫਿਰ ਅਸੀਂ ਸਭ ਨੇ ਇੱਕ ਵੱਢੀ ਚੱਲਦੀ ਤਸਵੀਰ-ਖ਼ਤ ( ਹਾਲੋਗ੍ਰਾਮ) ਦੇ ਰਾਹੀ ਜੋ ਉੱਦਮ ਨੂੰ ਹੋਇਆ ਦੇਖਿਆ।

ਉੱਦਮ ਦੇ ਵਿਡੀਓ- ਆਡੀਓ ਰੀਕਾਡਾਂ ਨੇ ਸਭ ਕੁਝ ਸਮਝਾ ਦਿੱਤਾ। ਜੋ ਦੇਖਦੇ ਸਨ ਜਾਂ ਸੁਣਦੇ ਸੀ, ਉਸ ਤੋਂ ਪਤਾ ਲੱਗਾ ਕਿ ਪੁਲਾੜ ਤੂਫਾਨ ਨੇ ਸਾਨੂੰ ਵਕਤ ਪਾਰ ਭੇਜ ਦਿੱਤਾ। ਇਸ ਲਈ ਅਸੀਂ ਟਾਇਮ ਦੇ “ ਅੱਗੇ” ਚੱਲੇ ਗਏ; ਕਹਿਣ ਦਾ ਮਤਲਬ ਜੇ ਸੋਮਵਾਰ ਸੀ, ਹੁਣ ਪਲ ਵਿੱਚ ਵੀਰਵਾਰ ਪਹੁੰਚ ਗਏ। ਪੁਲਾੜ ਵਿੱਚ ਟਾਇਮ ਦੀ ਚਾਦਰ ਪਾਟ ਗਈ। ਕਾਲ ਵਿੱਚ ਪਾੜ ਹੋਗਿਆ ਸੀ। ਸਾਡੇ ਤੋਂ ਪਹਿਲਾ ਇਸ ਖੱਡ ਵਿੱਚੋਂ ਪਾਣੀ ਬਣਾਉਣ ਅਤੇ ਸਟੋਰ ਕਰਨ ਵਾਲੀਆਂ ਟੈਂਕੀਆਂ ਨੇ ਪਾਰ ਕੀਤਾ। ਸਾਤੋਂ ਪਹਿਲਾ ਚੰਦ ਉੱਤੇ ਡਿੱਗ ਗੀਆਂ। ਪਰ ਜਦ ਡਿੱਗੀਆਂ, ਸਾਡੇ ਮਿਸਾਲ ( ਹੁਣੀ ਸਮਝਾਇਆ ਸਿਧਾਂਤ ਦੇ ਹਿਸਾਬ) ਦੇ ਹਿਸਾਬ ਨਾਲ ਕੇਵਲ ਮੰਗਲਵਾਰ ਸੀ। ਬੁੱਧਵਾਰ ਤਕ ਸਾਡੀ ਮਸ਼ੀਨਰੀ ਨੇ ਇਸ ਬਾਂਝ ਦੁਨੀਆ ਵਿੱਚ, ਇਸ ਬੰਜਰ ਚੰਦ ਉੱਤੇ,ਪਾਣੀ ਬਣਾ ਦਿੱਤਾ ਸੀ। ਸੱਚ ਸੀ ਕਿ ਦਿਨਾਂ ਦੀ ਗੱਲ ਨਹੀਂ ਸੀ ਪਰ ਲੱਖ ਲੱਖ ਵਰ੍ਹਿਆਂ ਦੀ। ਇਸ ਵਕਤ ਵਿੱਚ ਝੀਂਗਿਆਂ ਦੀ ਦੁਨੀਆ ਜਮ ਗਈ ਸੀ। ਪਹਿਲਾ ਤਾਂ ਮੈਂ ਹੈਰਾਨ ਹੋਗਿਆ ਸੀ। ਫਿਰ ਮੈਨੂੰ ਹਾਸਾ ਆ ਗਿਆ।

- ਕਹਿਣ ਦਾ ਮਤਲਬ ਸਾਡੇ ਕਰਕੇ ਤੁਹਾਡਾ ਸੰਸਾਰ ਪੈਦਾ ਹੋਇਆ!-।

ਪਹਿਲਾ ਤਾਂ ਝੀਂਗੇ ਵੀ ਹੈਰਾਨ ਸੀ, ਫਿਰ ਘਾਬਰ ਗਏ, ਪਰ ਫਿਰ ਇੱਕ ਨੇ ਲਾਕੇ ਮੈਨੂੰ ੳੁੱਤਰ ਦਿੱਤਾ
- ਲੱਖ ਸਾਲਾਂ’ਚ ਤਾਂ ਇਨਸਾਨਾਂ ਪੁਲਾੜ ਦੇ ਪੰਨਿਆਂ ਵਿੱਚ ਗੁੰਮ ਗਿਆ। ਤੇਰੀ ਕੌਮ ਕਾਮਯਾਬ ਨਹੀਂ ਹੋਈ। ਸਿਰਫ਼ ਤੂੰ ‘ਤੇ ਤੇਰਾ ਸਾਥੀ ਮੀਕਾ ਹਨ। ਇਨਸਾਨ ਤਾਂ ਹੁਣ ਖ਼ਤਮ ਹੈ-। ਮੈਨੂੰ ਪਤਾ ਸੀ ਕਿ ਜੋ ਬੋਲਿਆ, ਸੱਚ ਬੋਲਿਆ।
- ਤੁਹਾਡੀ ਦੁਨੀਆ ਦਾ ਵਿਕਾਸ ਇੱਕ ਰਾਹ ਗਿਆ। ਸਾਡੇ, ਜਿੱਥੇ ਆਲੇ ਦੁਆਲੇ ਕੇਵਲ ਪਾਣੀ ਹੈ, ਹੋਰ ਰਾਹ ਗਿਆ। ਤੂੰ ਇੱਕ ਕਿਸਮ ਦਾ ਦੇਵਤਾ ਹੈਂ ਸਾਡੇ ਲਈ। ਤੁਹਾਡੇ ਹਾਦਸੇ ਨੇ ਸਾਨੂੰ ਜੀਵਨ ਦਿੱਤਾ। ਜਦ ਪਾਣੀ ਬਣਾਉਣ ਵਾਲੀਆਂ ਮਸ਼ੀਨਾਂ ਸਾਡੀ ਧਰਤੀ ਵਿੱਚ ਵੱਜੀਆਂ, ਆਪਣੇ ਆਪ ਕੰਮ ਕਰਕੇ ਜਿੰਨ੍ਹਾ ਪਾਣੀ ਉਨ੍ਹਾਂ ਵਿੱਚ ਸੀ, ਨਾਲ ਸਮੁੰਦਰ ਬਣਾ ਦਿੱਤਾ। ਮੇਰੇ ਖਿਆਲ ਵਿੱਚ ਤੈਨੂੰ ਸਾਡੇ ਸੰਸਾਰ ਨੂੰ ਤੇਰੇ ਤੋਂ ਬਿਹਤਰ ਬਣਾਉਣ ਦੀ ਮਦਦ ਕਰਨੀ ਚਾਹੀਦੀ ਹੈ – ਇੱਕ ਹੋਰ ਨੇ ਸੋਚਕੇ ਮੈਨੂੰ ਕਿਹਾ।

ਮੈਂ ਡੌਰ-ਭੌਰ ਖੜ੍ਹਾ ਰਹਿ ਗਿਆ। ਮੈਂ ਜੋ ਦੇਖਿਆ ਜਾਂ ਸੁਣਿਆ, ਉਸ ਬਾਰੇ ਜਦ ਸੋਚਿਆ, ਓੱਥੇ ਬੇਹੋਸ਼ ਹੋਗਿਆ।

* * * * *

ਜਦ ਉਸ ਸ਼ਾਮ ਮੈਂ ਉੱਠਿਆ, ਮੇਰੇ ਲਈ ਸੋਹਣੇ ਕੱਪੜੇ ਸੀਉਕੇ ਬੇਡ ਕੋਲੇ ਰੱਖੇ ਸੀ। ਕਮਰੇ ਦੇ ਕੰਧ ਉੱਤੇ ਸ਼ੀਸ਼ਾ ਵੀ ਟੰਗਿਆ ਸੀ। ਮੈਂ ਅਪਣੇ ਮੁਖ ਵੱਲ ਤੱਕਿਆ। ਮੈਨੂੰ ਪੂਰਾ ਪਤਾ ਸੀ ਕਿ ਮੈਂ ਹੁਣ ਹਮੇਸ਼ਾ ਲਈ ਇੱਥੇ ਫਸ ਗਿਆ ਸੀ। ਕੀ ਪਤਾ ਲੱਖ ਲੱਖ ਸਾਲਾਂ ਵਿੱਚ ਤਾਂ ਇਨਸਾਨ ਦਾ ਵਿਨਾਸ਼ ਹੋਗਿਆ? ਜਾਂ ਹਾਲੇ ਵੀ ਆਦਮੀ ਜੀਉਂਦਾ ਹੋ ਸੱਕਦਾ? ਇਸ ਨੂੰ ਤਾਂ ਰੱਬ ਹੀ ਜਾਣਦਾ। ਹੁਣ ਮੇਰੇ ਲਈ ਕੀ ਰਿਹਾ? ਹੁਣ ਜਿੰਦਗੀ ਲਈ ਕੀ ਮਜ਼ਾ ਸੀ? ਦਿਲ ਨੂੰ ਕੁਝ ਚੁਭਿਆ ਜਦ ਪੰਜਾਬ ਦੀਆਂ ਯਾਦਾਂ ਆਈਆਂ। ਹੁਣ ਤਾਂ ਮੈਂ ਕੋਈ ਬੇਗਾਣੇ ਥਾਂ ਸੀ, ਮੇਰੇ ਦੇਸ ਤੋਂ ਦੂਰ, ਮੇਰੀ ਦੁਨੀਆ ਤੋਂ। ਮੈਂ ਵਾਪਸ ਉਡਾਰੀ ਵੀ ਨਹੀਂ ਮਾਰ ਸੱਕਦਾ ਸਾਂ। ਮੇਰੇ ਚਾਹ ਨੇ ਇਸ ਓਪਰੇ ਥਾਂ ਮੈਨੂੰ ਲਿਆ ਰੱਖਿਆ। ਮੇਰੀ ਹੋਂਦ ਬੇਮਤਲਬ ਸੀ। ਜੋ ਗਵਾਚ ਦਿੱਤਾ ਕਦੀ ਵਾਪਸ ਨਹੀਂ ਆ ਸੱਕਦਾ। ਹੁਣ ਗੁੰਗੇ ਸਮੁੰਦਰ ਵਿੱਚ ਦਿਨ ਬੀਤਣਗੇ। ਧਰਤੀ ਉੱਤੇ ਕਦੀ ਕਦਮ ਨਹੀਂ ਰੱਖ ਸਕਣੇ। ਮੀਕਾ ਨੇ ਤਾ ਮਰ ਜਾਣਾ। ਮੈਂ ਬ੍ਰਹਿਮੰਡ ਵਿੱਚ ਇੱਕਲਾ ਸੀ। ਕਿਸੇ ਨੇ ਕਮਰੇ ਦੀ ਬੱਤੀ ਬੁਝਾ ਦਿੱਤੀ। ਆਲੇ ਦੁਆਲੇ ਹਨੇਰਾ ਸੀ। ਜੇ ਮੀਕੇ ਦੇ ਥਾਂ ਜਨਾਨੀ ਬੱਚ ਜਾਂਦੀ, ਟੱਬਰ ਸ਼ੁਰੂ ਕਰ ਸਕਦਾ ਸੀ। ਕੋਈ ਪਿਆਰ ਲੈਣ ਦੇਣ ਲਈ ਹੋਣਾ ਸੀ; ਕੋਈ ਦੁੱਖ ਸੁਖ ਕਰਨ। ਬੰਦਾ ਬੇਗਮ ਤੋਂ ਬਿੰਨ ਕੁਝ ਨਹੀਂ ਹੈ। ਸਾਡੀ ਗੱਡੀ ਦੀ ਇੰਜਣ ਔਰਤ ਤੋਂ ਬਿਗੈਰ ਚੱਲ ਨਹੀਂ ਸਕਦੀ। ਸਾਡੇ ਸੰਸਾਰ ਵਿੱਚ ਤੀਵੀ ਨੂੰ ਕਿਨੇ ਦੁੱਖ ਬੰਦੇ ਦੇਂਦੇ ਸੀ। ਹੁਣ ਮੇਰੇ ਪੱਲੇ ਪਿਆ ਕਿ ਜਨਾਨੀ ਤੋਂ ਅੱਲਗ ਜੀਵਨ ਸੁੰਨਾ ਹੈ। ਬੇਬਸ ਹੈ। ਜਨਾਨੀ ਮਾਂ, ਭੈਣ, ਧੀ ਹੈ। ਉਸ ਨੋ ਸਾਡੀ ਨਹੀਂ, ਪਰ ਸਾਨੂੰ ਉਸਦੀ ਪੂਜਾ ਕਰਨੀ ਚਾਹੀਦੀ। ਕੀ ਨਹੀਂ ਬੰਦੇ ਲਈ ਕਰਦੀ? ਜੇ ਮੀਕੇ ਦੇ ਥਾਂ ਉਹ ਹੁੰਦੀ, ਫਿਰ ਵੀ ਜੀਉਣ ਦਾ ਫਾਇਦਾ ਹੋਣਾ ਸੀ।

ਹੁਣ ਮੇਰੇ ਜੀਉਣ ਦਾ ਕੀ ਫਾਇਦਾ ਸੀ? ਮੰਤਵ ਕੀ ਸੀ? ਸ਼ੀਸ਼ੇ ਵਿੱਚੋਂ ਪਰਛਾਵੇਂ ਨੇ ੳਤਰ ਦਿੱਤਾ – ਹੁਣ ਤਾਂ ਤੂੰ ਝੀਂਗੇ-ਲੋਕ ਦੀ ਮਦਦ ਹੀ ਕਰ ਸਕਦਾਂ। ਉਨ੍ਹਾਂ ਨੂੰ ਦੇਖਾ ਜੋ ਆਦਮੀ ਵਿੱਚ ਚੰਗਾ ਹੈ। ਮਦਦ ਕਰ ਕੋਈ ਤਕੜੀ ਤਹਿਜ਼ੀਬ ਪੈਦਾ ਕਰੀ। ਜਿਹੜੀ ਗੱਲਤੀਆਂ ਤੇਰੇ ਦੁਨੀਆ ਵਿੱਚ ਹੋਈਆਂ, ਇੱਥੇ ਨਾ ਹੋਣ ਦਈ-।

ਮੈਂ ਕੱਪੜੇ ਪਾਕੇ ਸੁਥਰਾ ਹੋਕੇ ਪੰਚਾਇਤ ਨੂੰ ਦੇਖਣ ਗਿਆ।

- ਮੈਂ ਤੁਹਾਡੀ ਮਦਦ ਕਰੂਗਾ। ਜੋ ਤੁਹਾਡੇ ਵਿੱਚ ਚੰਗਾ ਹੈ, ਰੱਖੋਂ। ਪਰ ਜੋ ਸਾਡੇ ਵਿੱਚ ਚੰਗਾ ਸੀ, ਤੁਹਾਨੂੰ ਸਿਖਾਉਣਾ। ਇਨਸਾਨ ਦੇ ਚੰਗੇ ਖਿਆਲਾਂ ਨਾਲ ਤਹਾਨੂੰ ਅੱਗੇ ਕਰੂੰਗਾ-।

ਪੰਚਾਇਤ ਨੂੰ ਮੰਜੂਰ ਸੀ। ਮੈਂ ਕੇਵਲ ਇੱਕ ਸ਼ਰਤ ਲਾਈ।

* * * * *

ਮੇਰੇ ਲਈ ਜਿਸ ਕਮਰੇ ਵਿੱਚ ਮੀਕਾ ਤਾਰਾਂ ਨਾਲ ਮਸ਼ੀਨਾਂ ਨੂੰ ਅਪਣੇ ਮਨ ਦੀਆਂ ਗੱਲਾਂ ਦੇਖਾਉਂਦਾ ਸੀ, ਪਾਣੀ ਨਿਚੋੜ ਦਿੱਤਾ। ਮੈਂ ਹੁਣ ਉਸਦੇ ਵੱਲ ਦੇਖਦਾ ਖੜ੍ਹਾ ਸੀ। ਬਚਾਰਾ। ਕੀ ਪਤਾ ਜੇ ਝੀਂਗੇ ਚਾਹੁੰਦੇ ਸੀ, ਮੈਂ ਮੀਕੇ ਦੇ ਥਾਂ ਹੋਣਾ ਸੀ, ਉਸਨੇ ਮੇਰੇ? ਪਰ ਜੋ ਲਿਖਿਆ ਹੋਗਿਆ। ਮੈਂ ਉਸਦੇ ਸਾਏ ਥੱਲੇ ਸੀ। ਉਸਦੀ ਜਾਣ ਝੀਂਗਿਆਂ ਨੇ ਨਿਚੋੜ ਦਿੱਤੀ। ਮੈਨੂੰ ਇਹ ਵੀ ਪਤਾ ਸੀ ਜੇ ਮੈਂ ਹੁਣ ਮਸ਼ੀਨ ਬੰਦ ਕਰ ਦਿੱਤੀ, ਸਾਰੇ ਵਿਸ਼ਵ ਵਿੱਚ ਇੱਕ ਹੀ ਇਨਸਾਨ ਹੋਣਾ ਸੀ। ਮੈਂ। ਕੇਵਲ ਮੈਂ। ਇੱਕੇਲਾ, ਹਮੇਸ਼ਾ ਲਈ। ਮੇਰੀ ਕੌਮ ਦਾ ਆਖਰੀ ਆਦਮੀ।

ਪਰ ਇਸ ਹਾਲ ਵਿੱਚ ਮੀਕੇ ਲਈ ਕੀ ਜਿੰਦਗੀ ਸੀ?

ਮੈਂ ਆਪਣੇ ਸਾਥੀ ਦੀ ਮਸ਼ੀਨ ਬੰਦ ਕਰ ਦਿੱਤੀ।

ਹਨੇਰਾ ਹੋਗਿਆ।

ਖ਼ਤਮ
 

20
Lok Virsa Pehchaan / ਭਰਿੰਡ ਰੂਪ ਢਿੱਲੋਂ
« on: November 20, 2017, 07:19:43 PM »
ਭਰਿੰਡ
ਰੂਪ ਢਿੱਲੋਂਚਾਨਣੀ ਰਾਤ ਆਈ ਅਤੇ ਚੰਨ ਨੇ ਅਪਣੇ ਮੁਖੜੇ ਅੱਗੋਂ ਘੁੰਡ ਲਾਹ ਦਿੱਤਾ। ਚਾਨਣੀ ਨੇ ਸਾਰੇ ਸ਼ਿਕਾਰ, ਅਵਾਰਾ ਜੰਤੂਆਂ ਨੂੰ ਹਨੇਰੇ ਵਿੱਚੋਂ ਉਘਾੜ ਦਿੱਤਾ। ਰਾਤ ਦੇ ਪ੍ਰੇਮ ਪਿਆਸੇ, ਰੰਡੀਬਾਜ਼ ਅਤੇ ਅਮਲੀ ਹੁਣ ਹਨੇਰੇ ਵਿੱਚ ਲੁਕ ਨਹੀਂ ਸਕਦੇ ਸੀ। ਸਭ ਕੁਝ ਦਿੱਸਦਾ ਸੀ। ਚੰਦ ਨੇ ਜੋ ਓਹਲੇ ਸੀ ਸਾਹਮਣੇ ਕਰ ਦਿੱਤਾ।

ਇਸ ਚਾਨਣੀ ਰਾਤ ਵਿੱਚ ਹੀਰਾ ਰੁਲਿਆ ਭੁਲਿਆ ਤੁਰਦਾ ਫਿਰਦਾ ਸੀ। ਹੀਰਾ ਚਾਨਣ ਵਿੱਚ ਦੇਖਣ ਵਾਲਿਆਂ ਨੂੰ ਤੁਰਦਾ ਫਿਰਦਾ ਲਾਸ਼ ਵਾਂਗ ਜਾਪਦਾ ਹੋਵੇਗਾ। ਲੋਇਣ ਬੇਜਾਨ ਸਨ; ਸ਼ਰੀਰ ਵਿੱਚੋਂ ਜਾਨ ਚੱਲੀ ਗਈ ਸੀ। ਸਾਰਾ ਦਿਨ ਅਫੀਮ ਖਾ ਖਾ ਕੇ ਇਸ ਖਸਤੇ ਹਾਲਤ ਵਿੱਚ ਪਹੁੰਚ ਗਿਆ ਸੀ।

ਹੀਰਾ ਸਾਰਾ ਦਿਨ ਸੜਕ ਦੇ ਪਾਸੇ ਬਹਿਕੇ ਆਪਣੋ ਆਪ ਨੂੰ ਨਸ਼ਾ ਚੜ੍ਹਾਉਂਦਾ ਸੀ। ਇੱਦਾਂ ਗੁੰਮ ਸੁਮ ਰਹਿੰਦਾ ਸੀ। ਪਤਾ ਨਹੀਂ ਜੀਣ ਦੀ ਆਸ ਨੇ ਹੀਰੇ ਨੂੰ ਛੱਡ ਦਿੱਤਾ ਜਾਂ ਆਸ ਨੇ ਹੀਰੇ ਨੂੰ। ਉਹਦਾ ਸਾਥ ਲਫੰਗੇ ਪਨ ਦੀ ਜ਼ਿੰਦਗੀ ਨੇ। ਅਪਣੇ ਆਪ ਤੋਂ ਦੂਰ ਹੋ ਗਿਆ, ਨਾਲੇ ਟੱਬਰ ਤੋਂ।

ਹੀਰੇ ਦੇ ਮਾਂ-ਪਿਉ ਨੇ ਬਹੁਤ ਕੋਸ਼ਿਸ਼ ਕੀਤੀ ਸੀ ਉਸਨੂੰ ਚੁੰਗੇ ਰਾਹ ਰੱਖਣ ਦੀ। ਪਰ ਕੀ ਕਰੇ? ਜ਼ਮੀਨ ਚਾਰ ਭਰਾਵਾਂ ਵਿੱਚ ਵੰਡੀ, ਫਿਰ ਹਰੇਕ ਦੇ ਨਿਆਣਿਆਂ ਨੂੰ ਹਿੱਸੇ ਮਿਲੇ। ਹੀਰੇ ਲਈ ਕੁਝ ਬੱਚਿਆ ਨਹੀਂ; ਨਾਲੇ ਜੋ ਸੀਗਾ, ਮਸਤੀਆਂ ਵਿੱਚ, ਮਿਤਰਾਂ ਨਾਲ ਆਨੰਦ ਕਰਦੇ ਨੇ ਖਰਚ ਦਿੱਤਾ। ਬਾਹਰਲਿਆਂ ਨੇ ਘਰ ਦਾ ਕੰਮ ਕੀਤਾ ਤੇ ਹੀਰੇ ਨੇ ਅਰਾਮ ਕੀਤਾ। ਫਿਰ ਜੋ ਖਰਚ ਵੱਧੇ ਤੇ ਪਿਉ ਨੇ ਕਰਜ਼ ਚੱਕਿਆ, ਪਰ ਲਾਹ ਨਹੀਂ ਸਕਿਆ। ਹਾਰਕੇ ਮਜਬੂਰੀ ਵਿੱਚ ਉਸਨੂੰ ਇੱਕ ਹੀ ਰਾਹ ਦਿੱਸਿਆ: ਆਤਮਹੱਤਿਆ ਕਰ ਲਈ। ਉਸ ਤੋਂ ਬਾਅਦ ਸਾਰਾ ਕਾਰੋਬਾਰ ਹੀਰ ਦੇ ਹੱਥਾਂ ਵਿੱਚ ਰਹਿ ਗਿਆ। ਪਰ ਹੀਰੇ ਨੇ ਤਾਂ ਫਾਹਾ ਵੱਢ ਦਿੱਤਾ। ਮਾਂ ਭੈਣ ਰਿਹ ਗਏ, ਪਰ ਹੀਰੇ ਦੇ ਸਹਾਰੇ ਤੋਂ ਬਿੰਨਾ ਕੀ ਕਰ ਸਕਦੇ ਸੀ? ਨੌਕਰੀ ਨਹੀਂ ਮਿਲੀ, ਨਾ ਹੀ ਪਰਦੇਸ ਜਾਣ ਲਈ ਪੈਸੇ ਸੀ। ਸੋ ਗਲਤ ਰਾਹ ਪੈ ਗਿਆ।

ਹੀਰੇ ਦੀ ਆਨ ਨੇ ਉਸਨੂੰ ਕਾਮੇ ਬਣਨ ਤੋਂ ਰੋਕ ਦਿੱਤਾ। ਜਦ ਪੰਜਾਬੀਆਂ ਦੇ ਥਾਂ ਬਾਹਰਲਿਆਂ ਨੂੰ ਕੰਮ ਮਿਲ ਗਿਆ, ਸਮਝੋਂ ਹੀਰੇ ਵਰਗਿਆਂ ਨੇ ਪੰਜਾਬ ਉਨ੍ਹਾਂ ਦੇ ਹਵਾਲੇ ਕਰ ਦਿੱਤਾਂ। ਉਸਦੀ ਆਕੜ ਨੇ ਖੇਤੀ ਤੋਂ ਛੁੱਟ ਹੋਰ ਕੰਮ ਕਰਨ ਨਹੀਂ ਦਿੱਤਾ। ਫਿਰ ਰਹਿ ਕੀ ਗਿਆ? ਅਫੀਮ ਦਾ ਸ਼ੌਕੀ ਬਣ ਗਿਆ। ਰੋਜ ਠੇਕਿਆਂ 'ਚੋਂ ਨਸ਼ੇ ਖਰੀਦ ਦਾ ਸੀ। ਜਦ ਸ਼ਰਾਬ ਨਾਲ ਸਰੂਰ ਚੜ੍ਹ ਜਾਂਦਾ ਤਾਂ ਹੀਰਾ ਕਿਸੇ ਕੰਮ ਦੇ ਲਾਇਕ ਨਹੀਂ ਰਹਿੰਦਾ। ਮਾਂ ਦੇ ਦਰਿਆ ਦੇ ਵਹਿਣ ਵਾਂਗੂੰ ਅਥਰੂ ਵਗੇ ਸਨ। ਪਰ ਭੈਣ ਇੰਨ੍ਹੀ ਪੋਲੀ ਨਹੀਂ ਸੀ। ਉਸਨੇ ਵਿਆਹ ਕਰਕੇ ਫਟਾ ਫਟ ਵੀਰ ਨੂੰ ਬੇਘਰ ਕਰ ਦਿੱਤਾ। ਜਦ ਹੀਰਾ ਸੋਫੀ ਹੋ ਜਾਂਦਾ, ਫਿਰ ਸ਼ਰਮ ਆ ਜਾਂਦੀ ਸੀ। ਇਸ ਸ਼ਰਮ ਨੇ ਹਨੇਰੇ ਵਿੱਚ ਹੀਰੇ ਨੂੰ ਕੈਦ ਕਰ ਦਿੱਤਾ। ਸਵੇਰੇ ਅਪਣਾ ਚਿਹਰਾ ਗੱਟਰ ਵਿੱਚ ਲੁਕਾਕੇ ਬੈਠਦਾ ਸੀ ਤੇ ਰੈਣ ਦੀ ਬੁਲਕ ਵਿੱਚ ਇਧਰ ਉਧਰ ਚਰਸ ਖਰੀਦਦਾ ਫਿਰਦਾ ਸੀ।

ਚੜਦਾ ਦਿਨ ਸਭ ਨੂੰ ਹੀਰੇ ਦਾ ਮੁਖ ਖੁਲ੍ਹੀ ਤਰ੍ਹਾਂ ਦਿਖਾਉਂਦਾ ਸੀ। ਰਾਤ ਉਸਦੇ ਬੁਰੇ ਹਾਲ, ਨਾਲੇ ਨਿਕੰਮੀ ਜ਼ਿੰਦਗੀ ਨੂੰ, ਛੁਪਾਕੇ ਰੱਖਦੀ ਸੀ। ਹਨੇਰਾ ਉਸਦੇ ਉੱਤੇ ਰਹਿਮ ਕਰਦਾ ਸੀ, ਕਿਉਂਕਿ ਹੀਰੇ ਵਰਗੇ ਕਈ ਗਵਾਚੇ ਰੁਲੇ ਰਾਤ ਦੇ ਪਰਦੇ ਪਿੱਛੇ ਲੁਕ ਸਕਦੇ ਸੀ। ਇਸ ਵੇਲੇ ਉਨ੍ਹਾਂ ਵਰਗੇ ਲੋਕ, ਜਾਨਵਰ ਅਤੇ ਹੋਰ ਅਜੀਬ ਸਜੀਵ ਬਾਹਰ ਆਉਂਦੇ ਸਨ। ਪਰ ਅੱਜ ਦੀ ਰਾਤ ਗੱਲ ਹੋਰ ਸੀ। ਜਦ ਚੰਦ ਨੇ ਹੇਠਾ ਝਾਤੀ ਮਾਰੀ, ਉਸਨੂੰ ਗੁੱਸਾ ਆਗਿਆ। - ਰਾਤ ਤੂੰ ਕਿਉਂ ਇਸ ਪਾਪੀਆਂ ਨੂੰ ਲੁਕਾਉਂਦੀ ਹੈ? ਇਸ ਮੂਡ ਵਿੱਚ ਚੰਦ ਨੇ ਧਰਤੀ ਵੱਲ ਚਾਨਣ ਸੁੱਟ ਦਿੱਤਾ।

ਹੀਰਾ ਦੇ ਮਨ ਵਿੱਚ ਇੱਕ ਹੀ ਗੱਲ ਸੀ। ਉਹ ਆਪਣੀਆਂ ਨਾੜਾਂ ਵਿੱਚ ਸੂਈ ਖੋਭਕੇ ਨਸ਼ੇ ਵਿੱਚ ਗੁੰਮਣਾ ਚਾਹੁੰਦਾ ਸੀ। ਜਦ ਰੈਣ ਨੇ ਉਸਨੂੰ ਧ੍ਰੋਹ ਕੀਤਾ, ਪਾਰਕ ਦੇ ਗੰਦੇ ਖੂੰਜੇ ਬੈਂਚ ਟੋਲਕੇ ਰੁੱਖਾਂ ਦੀ ਛਾਂ ਥੱਲੇ ਬਹਿ ਗਿਆ। ਆਪਣੀ ਬਾਂਹ ਨੰਗੀ ਕੀਤੀ। ਫਿਰ ਇੱਕ ਰੱਸੀ ਜੋਰ ਦੇਣੀ ਬਾਂਹ ਉੱਤੇ ਲੁਪੇਟ ਦਿੱਤੀ। ਇਸ ਨਾਲ ਨਾੜ ਰਾਤ ਦੇ ਚਾਨਣ ਵਿੱਚ, ਦਰਖਤਾਂ ਦੇ ਛਾਂ ਹੇਠਵੀ ਦਿੱਸਦੀ ਸੀ। ਉਂਗਲੀ ਨਾਲ ਨਾੜ ਦਬੀ। ਜਦ ਨਾੜ ਵੱਖ ਹੋ ਗਈ, ਤਾਂ ਇੱਕ ਸੂਈ ਵਿੱਚ ਚੋਭ ਦਿੱਤੀ। ਪਿਚਕਾਰੀ ਨੂੰ ਦਬਕੇ ਅਫੀਮ ਦਾ ਸ਼ੋਟ ਲਹੂ ਵਿੱਚ ਪਾ ਦਿੱਤਾ। ਹੌਲੀ ਹੌਲੀ ਨਸ਼ੇ ਵਿੱਚ ਗੁਮ ਗਿਆ। ਜੇ ਇਸ ਵੇਲੇ ਹੀਰੇ ਨੇ ਉਪਰ ਝਾਤੀ ਮਾਰੀ ਹੁੰਦੀ, ਤਾਂ ਉਸਨੂੰ ਅਨੋਖੀ ਚੀਜ਼ ਦਿੱਸਣੀ ਸੀ। ਪਰ ਨਾਂ ਹੀ ਓਨ੍ਹੇ ਦੇਖਿਆ, ਨਾਂ ਹੀ ਸੁਣਿਆ।

ਉਪਰ ਕੁਝ ਭੀਂ ਭੀਂ ਕਰਦਾ ਸੀ।

* * * * *

ਪੁਲਾੜ ਦੇ ਹਨੇਰੇ ਵਿੱਚੋਂ ਆਇਆ ਸੀ। ਭੂਮੀ ਵੱਲ ਖਿਚ ਨੇ ਉਸਨੂੰ ਲਿਆਂਦਾ, ਕਣੇ ਕੁਝ ਭਾਲਦਾ ਸੀ। ਉਸਦੀ ਆਵਾਜ਼ ਭੀਂ ਭੀਂ ਕਰਦੀ ਸੀ। ਉਸ ਦੀਆਂ ਅੱਖਾਂ ਆਦਮੀ ਤੋਂ ਵੱਖਰੀਆਂ ਦਿਖਾਈ ਦਿੰਦੀਆਂ ਸਨ। ਇਸ ਨੂੰ ਸਭ ਕੁਝ ਅਜੀਬ ਲਗਦਾ ਸੀ। ਹਨੇਰੇ ਵਿੱਚ ਉਸਨੇ ਰੁੱਖ ਹੇਠ ਇੱਕ ਬੰਦਾ ਦੇਖ ਲਿਆ ਸੀ। ਬੰਦੇ ਤਾਂ ਬਥੇਰੇ ਹੋਰ ਤੁਰਦੇ ਫਿਰਦੇ ਸੀ, ਪਰ ਇਸ ਆਦਮੀ ਵੱਲ ਖਿੱਚ ਸੀ। ਪਤਾ ਨਹੀਂ ਕਿਉਂ, ਪਰ ਖਿੱਚ ਸੀਗੀ। ਉਹ ਬੰਦੇ ਦੇ ਨੇੜੇ ਉੱਡਕੇ ਗਿਆ। ਉਸਨੂੰ ਅਪਣਾ ਪਰਛਾਵਾਂ ਹੀਰੇ ਦੀਆਂ ਅੱਖਾਂ ਦੀਆਂ ਪੁਤਲੀਆਂ ਵਿੱਚ ਦਿੱਸਦਾ ਸੀ। ਉਂਝ ਉਸਦੇ ਨੈਣਾਂ ਨੂੰ ਤਾਂ ਹਜ਼ਾਰ ਹਜ਼ਾਰ ਦਾਣੇ ਦੀਂਦੇ ਸਨ, ਪਰ ਜੇਕਰ ਆਦਮੀ ਦੇ ਲੋਇਣ ਹੁੰਦੇ, ਸਾਫ਼ ਭਰਿੰਡ ਦਾ ਰੂਪ ਦਿੱਸਣਾ ਸੀ। ਇੱਕ ਡੇਹਮੂ ਦਾ ਚਿਹਰਾ ਪੁਤਲੀਆਂ ਵਿੱਚੋਂ ਵਾਪਸ ਝਾਕਦਾ ਸੀ।

ਉਸ ਪੁਲਾੜ ਦੇ ਭਰਿੰਡ ਨੂੰ ਨੰਗੀ ਬਾਂਹ ਵਿੱਚ ਹਾਲੇ ਫਸਾਈ ਸੂਈ ਦਿੱਸ ਗਈ। ਨਾੜ ਵੱਲ ਖਿੱਚ ਪੈ ਗਈ। ਆਪਣੀ ਸੂਈ ( ਕਹਿਣ ਦਾ ਮਤਲਬ ਡੰਗਣ) ਨੂੰ ਬਾਂਹ ਵਿੱਚ ਚੋਭ ਦਿੱਤੀ। ਆਦਮੀ ਨੂੰ ਤਾਂ ਮਹਿਸੂਸ ਨਹੀਂ ਹੋਇਆ। ਜਦ ਜ਼ਹਿਰ ਨਾੜਾਂ ਵਿੱਚ ਦੌੜ ਗਈ, ਡੇਜਮੂ ਖੋਭੀ ਸੂਈ ਵਿੱਚ ਛੱਡਕੇ ਭੀਂ ਭੀਂ ਕਰਦਾ ਉੱਡ ਗਿਆ।

* * * * *

ਜਦ ਹੀਰਾ ਉੱਠਿਆ, ਦਿਨ ਚੜ੍ਹ ਗਿਆ ਸੀ। ਕੀ ਪਤਾ ਸੂਰਜ ਨੂੰ ਉਸ ਉੱਤੇ ਤਰਸ ਆਇਆ, ਜਾਂ ਹਾਲੇ ਅਫ਼ੀਮ ਦਾ ਅਸਰ ਉਤਰਿਆ ਨਹੀਂ, ਪਰ ਗਰਮੀ ਓਹਨੂੰ ਮਹਿਸੂਸ ਨਹੀਂ ਹੋਈ। ਦਿਨ ਘੰਟੇ ਘੰਟੇ ਬਾਅਦ ਬਹੁਤ ਗਰਮ ਹੋਗਿਆ। ਹੀਰਾ ਬੈਂਚ ਤੋਂ ਦੁਪਹਿਰ ਤੱਕ ਨਹੀਂ ਹਿੱਲਿਆ। ਜਦ ਉੱਠਿਆ, ਤਾਂ ਸ਼ਰੀਰ ਇੱਕ ਦਮ ਹੋਰ ਨਸ਼ਾ ਭਾਲਦਾ ਸੀ। ਬਾਗ ਵਿੱਚੋਂ ਨਿਕੱਲਕੇ ਬਿਨਾ ਦੇਖੇ ਸੜਕ ਨੂੰ ਪਾਰ ਕਰਨ ਲੱਗ ਪਿਆ। ਦੋਨੋਂ ਪਾਸੋਂ ਗੱਡੀਆਂ ਬੱਸਾਂ ਆਉਂਦੀਆਂ ਜਾਂਦੀਆਂ ਸੀ। ਅੱਧਾ ਤਾਂ ਬੇਹੋਸ਼ ਸੀ। ਜਦ ਕੋਈ ਟਰੱਕ ਦੇ ਸਾਹਮਣੇ ਡਿੱਗਦਾ ਫਿਰਦਾ ਥਿੜਕਿਆ, ਹਾਰਨ ਹੱਸਦੇ ਸੀ, ਲੋਕ ਗਾਲਾਂ ਕੱਢਦੇ ਸੀ। ਇੱਕ ਬੱਸ ਤਾਂ ਵਿੱਚ ਵੱਜਣ ਹੀ ਲੱਗੀ ਸੀ, ਉਸਦੀ ਗ੍ਰਿੱਲ ਹੀਰੇ ਨੂੰ ਚੁੰਮਣ ਹੀ ਲੱਗੀ ਸੀ। ਡ੍ਰਾਈਵਰ ਨੇ ਹੀਰੇ ਦੇ ਮਾਂ ਭੈਣ ਇਕ ਕਰ ਦਿੱਤੀ, ਪਰ ਹੀਰਾ ਹੱਥ ਉੱਪਰ ਕਰਕੇ ਬੇਫਿਕਰ ਹੋਕੇ ਤੁਰੀ ਗਿਆ।

ਹੀਰੇ ਦੇ ਮਨ ਵਿੱਚ ਤਾਂ ਇੱਕ ਹੀ ਸੋਚ ਸੀ; ਉਸਨੇ ਭਵਨ ਸਿਉਂ ਦੇ ਕੋਲੇ ਪਹੁੰਚਣਾ ਸੀ। ਭਵਨ ਸਿਉਂ ਦਾ ਖਾਸ ਖਰੀਦਦਾਰ ਸੀ, ਹੀਰਾ। ਹੀਰੇ ਨੂੰ ਉਸ ਤੋਂ ਭੰਗ, ਡੋਡੇ ਅਤੇ ਕਈ ਹੋਰ ਕੁਝ ਮਿਲਦਾ ਸੀ।

ਭਵਨ ਦੇ ਕੋਲ ਨਿਕੀ ਜਹੀ ਦੁਕਾਨ ਸੀ ਵੱਡੇ ਮਾਲ ਦੇ ਦਰਿਆਂ ਨਾਲ। ਦਰਅਸਲ ਕੇਵਲ ਕੁਲਫ਼ੀ ਵੇਚਣ ਵਾਲੀ ਛਤਰੀ ਸੀ। ਉਂਝ ਦੇਖਣ ਵਾਲੇ ਨੂੰ ਤਾਂ ਇੱਦਾਂ ਹੀ ਲਗਦਾ ਸੀ। ਸਾਫ਼ ਸੁਥਰਾ ਬੰਦਾ ਸੀ। ਪੱਗ ਟੋਹਰ ਨਾਲ ਬੰਨ੍ਹੀ ਸੀ। ਹਮੇਸ਼ਾ ਅੰਗ੍ਰੇਜ਼ੀ ਪੈਂਟ ਕਮੀਜ਼ ਪਾਏ ਸਨ। ਕੁੰਡੀਆਂ ਮੁੱਛਾ ਤੇ ਅੱਖਾਂ ਨਕਾਬੀ ਐਨਕ ਦੇ ਪਿੱਛੇ ਲੁਕੋਈਆਂ ਸਨ, ਜਿੱਦਾਂ ਕੋਈ ਰਾਜ਼ ਛੁਪਾਇਆ ਸੀ। ਸੱਚ ਮੁੱਚ ਭੇਤ ਸੀ, ਕਿਉਂਕਿ ਕੁਲਫ਼ੀ ਨਾਲ ਹੱਥ ਦੀ ਸੁਫਾਈ ਨਾਲ ਖਾਸ ਗਾਹਕ ਨੂੰ ਅਫ਼ੀਮ ਫੜਾ ਦੇਂਦਾ ਸੀ। ਆਮ ਗਾਹਕ ਨੂੰ ਮਹਿਸੂਸ ਨਹੀਂ ਹੁੰਦਾ ਸੀ ਕਿ ਭਵਨ ਦੇ ਖਾਸ ਖਰੀਦਦਾਰ ਕੁਲਫ਼ੀ ਦੇ ਮੁਲ ਤੋਂ ਵੱਧ ਪੈਸੇ ਉਸਦੇ ਹੱਥ'ਚ ਰੱਖ ਦੇ ਸੀ। ਲੋਕਾਂ ਨੂੰ ਤਾਂ ਬਹੁਤ ਮਹਾਨ ਮਰਦ ਲੱਗਦਾ ਸੀ। ਉਸਦੇ ਛਤਰੀ ਦੇ ਆਲੇ ਦੁਆਲੇ ਗੁਰੂਆਂ, ਸੰਤਾਂ, ਪੀਰਾਂ ਦੀਆਂ ਕਈ ਤਸਵੀਰਾਂ ਸਨ। ਹਰ ਰੋਜ ਸਾਰਿਆਂ ਸਾਹਮਣੇ ਮੱਥਾ ਟੇਕਦਾ ਸੀ। ਗੁਰੁਦਵਾਰੇ ਰੋਜ ਜਾਂਦਾ ਸੀ, ਆਪਣੀ ਵਹੁਟੀ ਅਤੇ ਸਾਊ ਧੀਆਂ ਨਾਲ। ਪਰ ਅੰਦਰਲਾ ਚੱਕਰ ਤਾਂ ਹੋਰ ਹੀ ਸੀ।

ਭਵਨ ਫਫੜੇ ਹੱਥਾ ਸੀ। ਸਮਾਜ ਵਿੱਚ ਇੱਜ਼ਤ ਨਾਲ ਖੜ੍ਹਦਾ ਸੀ, ਗਿਆਨੀ ਵਾਂਗ ਧਾਰਮਿਕ ਜਾਪਦਾ ਸੀ। ਪਰ ਅੱਧੀ ਰਾਤ ਹੋਰ ਕਿਸੇ ਦੀਆਂ ਧੀਆਂ ਨੂੰ ਸਕੂਟਰੀ ਸਵਾਰ ਲੈ ਕੇ ਦਲਾਲੀ ਦਾ ਕੰਮ ਕਰਦਾ ਸੀ। ਪਹਿਲਾਂ ਇਮਾਨਦਾਰੀ ਦਾ ਪੈਸਾ ਰੱਖਿਆ ਸੀ। ਪਰ ਫਿਰ ਭਵਨ ਸੋਚਦਾ ਸੀ ਹੁਣ ਸਾਰਾ ਪੰਜਾਬ ਦੋਗਲਾ ਹੈ। ਕਹਾਣੀਆਂ ਛਾਪਣ ਵਾਲਿਆਂ ਤੋਂ ਲੈ ਕੇ ਡਾਕਟਰ ਤੋਂ ਪੁਲਸੀਏ ਤੋਂ ਰਾਜਸਭਾ'ਚ ਬਹਿਣ ਵਾਲਿਆਂ ਤੱਕ ਸਭ ਹੀ ਠੱਗ ਨੇ । ਫਿਰ ਮੈਂ ਕਿਉਂ ਨਾ ਆਪਣਾ ਫ਼ਾਇਦਾ ਕਰਾਂ? ਅਪਣਾ ਸਵਾਰਥ ਪਹਿਲਾਂ ਰੱਖਾਂ? ਆਪਣਾ ਫ਼ਾਇਦਾ ਕਰਨ ਵਿੱਚ ਹੀਰੇ ਵਰਗਿਆਂ ਨੂੰ ਕੈਪਸੂਲ ਜਾਂ ਅਫੀਮ ਦਿੰਦਾ ਸੀ। ਤਿਜੌਰੀ ਭਾਰੀ ਹੋਈ ਗਈ, ਤੇ ਓਹਦੇ ਖ਼ਰੀਦ ਦਾਰਾਂ ਦੀ ਖਾਲੀ।

ਹੀਰਾ ਹਾਰਕੇ ਭਵਨ ਦੀ ਛਤਰੀ ਕੋਲ ਪਹੁੰਚ ਗਿਆ। ਭਵਨ ਨੇ ਧਿਆਨ ਕੀਤਾ ਕਿ ਹੀਰੇ ਦੇ ਹੱਥ ਕੰਬਦੇ ਸੀ। ਉਸਨੂੰ ਹੋਰ ਟੀਕਾ ਚਾਹੀਦਾ ਸੀ।

“ ਕਿਉਂ ਹੀਰਿਆ, ਤੈਨੂੰ ਕੁਲਫ਼ੀ ਦਾ ਲੋੜ ਹੈ?”, ਭਵਨ ਨੇ ਭੇੜੀਏ ਵਾਂਗ ਮੁਸਕਾ ਕੇ ਆਖਿਆ।
“ ਹਾਂਜੀ ਜਨਾਬ”, ਹੀਰਾ ਤਾਂ ਬਿਲਕੁਲ ਲਚਾਰ ਸੀ।
“ ਗਰਮੀ ਤਿੱਖੀ ਹੈ। ਆਈਸ ਕਰੀਮ ਨੇ ਠੰਢਾ ਕਰਦੇਣਾ”, ਇੱਕ ਹੋਰ ਗਾਹਕ ਆਗਿਆ ਸੀ, ਆਪਣੇ ਨਿਆਣਿਆਂ ਨਾਲ। “ ਠਹਿਰ, ਇੰਨ੍ਹਾਂ ਨੂੰ ਪਹਿਲਾਂ ਦੇਖਦਾਂ”। ਹੀਰੇ ਤੋਂ ਟਿੱਕ ਕੇ ਖੜ੍ਹ ਨਹੀਂ ਹੁੰਦਾ ਸੀ। ਭਵਨ ਅਰਾਮ ਨਾਲ ਵਕਤ ਲਾਉਂਦਾ ਸੀ। ਭਵਨ ਨੇ ਹੀਰੇ ਦੇ ਸਾਹਮਣੇ ਹੌਲੌ ਹੌਲੀ ਨਿਆਣਿਆਂ ਨੂੰ ਕੁਲਫ਼ੀਆਂ ਦਿੱਤੀਆਂ। ਫਿਰ ਹੌਲੀ ਹੌਲੀ ਪੈਸੇ ਲਏ। ਨਿਆਣਿਆਂ ਵਿੱਚੋਂ ਇੱਕ ਕੁੜੀ ਇਸ ਅਜੀਬ ਅਵਾਰੇ ਵੱਲ ਤਾੜਦੀ ਸੀ। ਹੀਰੇ ਨੇ ਜਾਣ-ਬੁੱਝ ਕੇ ਆਪਣੀਆਂ ਅੱਖਾਂ ਚੌੜੀਆਂ ਕੀਤੀਆਂ। ਬੱਚੀ ਡਰਕੇ ਰੋਣ ਲਗ ਪਈ। “ਦਫਾ ਹੋ!”, ਭਵਨ ਨੇ ਗਾਹਕ ਨੂੰ ਖ਼ੁਸ਼ ਕਰਨ ਲਈ ਝਿੜਕ ਮਾਰੀ। ਹੀਰਾ ਪਾਸੇ ਜਾਕੇ ਥੋੜ੍ਹੇ ਚਿਰ ਲਈ ਖੜ੍ਹ ਗਿਆ। ਜਦ ਛਤਰੀ ਦੇ ਸਾਹਮਣੇ ਹੋਰ ਕੋਈ ਖੜ੍ਹੋਤਾ ਨਹੀਂ ਸੀ, ਵਾਪਸ ਆਗਿਆ।

“ ਕਿਉਂ ਬੱਚਿਆਂ ਨੂੰ ਡਰਾਉਂਦਾ? ਚੁੱਪ ਚਾਪ ਨਹੀਂ ਖੜ੍ਹ ਸਕਦਾ?”,
“ ਭਵਨ ਮੈਨੂੰ ਟਿੱਕਾ ਵਿੱਚ ਪਾਉਣ ਜੋਗਾ ਚਾਹੀਦਾ। ਇਸੀ ਵਕਤ। ਮੇਰਾ ਤਾਂ ਨਸ਼ਾ ਟੁਟ ਗਿਆ। ਅਨੰਦ ਨਹੀਂ ਆਉਂਦਾ”।
“ ਠੀਕ ਏ। ਕੋਈ ਦੇਖਦਾ ਹੋਵੇਗਾ। ਪੈਸੇ ਕੱਢ”, ਹੀਰੇ ਦੇ ਹਿਲਦੇ ਹੱਥ ਨੇ ਜੋ ਜੇਬ ਵਿੱਚ ਸੀ ਦੇ ਦਿੱਤਾ।
“ ਏ ਕੀ ਏ? ਕੁਲਫ਼ੀ ਤਾਂ ਇਦੋਂ ਵੱਧ ਏ! ਜਾ! ਵਾਪਸ ਤਾਂ ਆਈ, ਜੇ ਤੇਰੇ ਕੋਲ ਕੁਝ ਹੈ! ਪਤਾ ਨ੍ਹੀਂ ਮੈਨੂੰ ਕੀ ਸਮਝਦਾ!”। ਹੀਰੇ ਨੂੰ ਜੁਆਬ ਦੇਣਦਾ ਮੌਕਾ ਹਾਲੇ ਮਿੱਲਿਆ ਨਹੀਂ ਸੀ, ਜਦ ਹੋਰ ਗਾਹਕ ਆਗਿਆ।“ ਸਸਰੀਕਾਲ ਭੈਣ ਜੀ!”, ਭਵਨ ਨੇ ਹੀਰੇ ਨੂੰ ਅੱਖੋਂ ਓਹਲੇ ਕਰਕੇ ਗਾਹਕ ਨੂੰ ਕੁਲਫੀ ਦਿੱਤੀ। ਜਦ ਜਨਾਨੀ ਚੱਲੇ ਗਈ, ਭਵਨ ਨੇ ਦੇਖਿਆ ਕੇ ਹੀਰਾ ਹਾਲੇ ਵੀ ਓਥੇ ਖਲੋਇਆ ਸੀ। “ ਤੂੰ ਗਿਆ ਨਹੀਂ?”।
“ ਮੇਰੇ ਪੈਸੇ?”,
“ ਤੇਰੇ ਪੈਸੇ? ਮੈਂ ਸੰਭਾਲ ਦਾ! ਜਾ ਭੀਖ ਮੰਗ ਕੇ ਹੋਰ ਲਿਆ।ਫਿਰ ਤੈਨੂੰ ਮਿਲਜੂਗੀ!”। ਜਦ ਹੀਰਾ ਹਿੱਲਿਆ ਨਹੀਂ, ਕਰਾਰੀਆਂ ਗਾਲ੍ਹਾਂ ਕੱਢੀਆਂ, ਇੱਕ ਦੋ ਲਾਕੇ ਭਵਨ ਨੇ ਉਸਨੂੰ ਭੇਜ ਦਿੱਤਾ।

ਉਸ ਦਿਨ ਹੀਰੇ ਨੇ ਸਾਰਿਆਂ ਦੀਆਂ ਮਿੰਨਤਾਂ ਕੀਤੀਆਂ। ਉਸਦੀ ਕੰਗਾਲੀ ਉੱਤੇ ਕਿਸੇ ਨੇ ਤਰਸ ਨਹੀਂ ਕੀਤੀ। ਲੋਕਾਂ ਦੇ ਅੱਗੇ ਹੱਥ ਕੀਤੇ, ਪਰ ਸਾਰਿਆਂ ਨੇ ਗਾਲ੍ਹੀ ਦੇ ਕੇ ਪਰੇ ਧੱਕ ਦਿੱਤਾ। ਉਸਦਾ ਮਨ ਅਫੀਮ ਲਈ ਲਚਾਰ ਸੀ।

ਪਹਿਲਾ ਦਰਬਾਰ ਸਾਹਿਬ ਦੇ ਬਾਹਰ ਸੜਕਾਂ 'ਚ ਭੀਖ ਮੰਗਦਾ ਸੀ। ਉਸਨੂੰ ਸਾਫ਼ ਪਤਾ ਸੀ ਕਿ ਕੋਈ ਸ਼ਹਿਰ ਦੇ ਆਵਾਸੀ ਨੇ ਤਾਂ ਰਹਿਮ ਨਹੀਂ ਕਰਨਾ, ਪਰ ਕੀ ਪਤਾ ਕੋਈ ਪਰਦੇਸੀ ਤਿੱਤਰ ਤਰਸ ਕਰੂਗਾ।ਐਪਰ ਕਾਮਯਾਬ ਨਹੀਂ ਹੋਇਆ ਕਿਉਂਕਿ ਇਸ ਥਾਂ ਹੋੜ ਬਹੁਤ ਸੀ। ਸਾਰੇ ਪਾਸੇ ਤੀਵੀਆਂ ਅਪਣੇ ਬਾਲਕਾਂ ਨੂੰ ਗੋਦ ਵਿੱਚ ਪਾਕੇ ਜਾਂ ਬਾਹਾਂ ਵਿੱਚ ਫੜ੍ਹਕੇ ਸੈਲਾਨਿਆਂ ਤੋਂ ਭੀਖ ਮੰਗ ਦੀਆਂ ਸਨ। ਹੀਰਾ ਤਾਂ ਇੱਕ ਬੰਦਾ ਸੀ, ਅਤੇ ਦੇਖਣ ਵਿੱਚ ਡਰਾਉਣਾ ਵੀ ਸੀ। ਜਦ ਕੰਮ ਨਹੀਂ ਬਣਿਆ, ਭਾਂਜ ਖਾਕੇ ਦਰਬਾਰ ਸਾਹਿਬ ਵਿੱਚ ਅੰਦਰ ਚੱਲੇ ਗਿਆ; ਕੰਮ ਸੇ ਕੰਮ ਖਾਣਾ ਤਾਂ ਮਿਲੂਗਾ। ਜਦ ਬਾਹਰ ਵਾਪਸ ਆਇਆ, ਢਿੱਡ ਭਾਵੇਂ ਭਰਿਆ ਸੀ, ਪਰ ਅਫੀਮ ਲਈ ਹਾਲੇ ਵੀ ਭੁੱਖ ਸੀ। ਕਿਸ ਤਰ੍ਹਾਂ ਦਾ ਆਦਮੀ ਗੁਰਦੁਆਰੇ ਤੋਂ ਰੋਟੀ ਖਾਕੇ ਫਿਰ ਇਸ ਤਰ੍ਹਾਂ ਦੀ ਨੀਚੀ ਖੋਜ ਕਰਦਾ ਹੈ? ਹੀਰੇ ਜੈਸਾ ਲਫੰਗਾ ਇਸ ਰਾਹ ਹੀ ਜਾ ਸਕਦਾ ਹੈ। ਪਰ ਰੱਬ ਦੀ ਨਜ਼ਰ ਨੂੰ ਸਭ ਕੁਝ ਦੀਂਦਾ ਹੈ। ਉਂਝ ਦਰਬਾਰ ਸਾਹਿਬ ਵਿੱਚ ਚੰਗੇ ਮਾੜੇ ਬਰਾਬਰ ਹਨ, ਜਿੰਨ੍ਹਾ ਚਿਰ ਕੋਈ ਪਾਪ ਨਹੀਂ ਉਸ ਪਾਕ ਥਾਂ ਕਰਦੇ। ਜੇ ਦੋਸ਼ੀ ਦਰਬਾਰ ਵਿੱਚ ਅਪਣੇ ਅਪਰਾਧ ਲਈ ਖਿਮਾ ਨਹੀਂ ਮੰਗ ਸਕਦਾ, ਫਿਰ ਕਿਥੇ ਮੰਗਣੀ ਹੈ?

ਹੀਰਾ ਬਾਹਰ ਜਾਕੇ ਇੱਕ ਮੈਲੀ ਸੜਕ ਦੇ ਪਾਸੇ ਬਹਿ ਗਿਆ। ਰੋਟੀ ਲਈ ਪੈਸੇ ਮੰਗਣ ਲੱਗ ਪਿਆ ( ਲੋਕਾਂ ਨੂੰ ਤਾਂ ਦੇਖਾਉਣਾ ਸੀ ਕਿ ਭੁੱਖਾ ਨਖੱਤਾ ਹੈ)। ਫਿਰ ਵੀ ਗੰਗੀ ਭੀੜ ਭੜੱਕਾ ਤਾਂ ਉਸਦੀ ਕਦਰ ਨਹੀਂ ਕਰਦਾ ਸੀ; ਸਮਾ ਲਹਿਰ ਵਾਂਗ ਤੁਰੀ ਗਿਆ। ਉਸਨੂੰ ਇੱਕ ਮਾਂ ਦਿੱਸ ਪਈ, ਅਪਣੇ ਨਿਆਣੇ ਨੂੰ ਫੜ੍ਹਕੇ ਇੱਕ ਨਿੱਕੀ ਜਹੀ ਗਲ਼ੀ 'ਚ ਵੜਦੀ। ਭਿਖਾਰਣੀਆਂ ਦੇ ਟੋਲੇ ਤੋਂ ਵੱਖਰੀ ਹੋ ਗਈ ਸੀ। ਤਿੱਖੀ ਨਜ਼ਰ ਨਾਲ ਹੀਰਾ ਉਸ ਵੱਲ ਝਾਕੇ। ਚੁੰਨੀ ਵਿੱਚ ਪੈਸਿਆ ਦੀ ਪੰਡ ਸੀ। ਸਾਰੇ ਦਿਨ ਦੀ ਕਮਾਈ ਸੀ। ਲੋਕ ਤਾਂ ਆਪਣੇ ਫ਼ਿਕਰਾਂ'ਚ ਬਿੱਜ਼ੀ ਸੀ; ਕਿਸੇ ਨੇ ਬੇਘਰ ਔਰਤ ਦੇਖੀ ਨਹੀਂ। ਹੀਰਾ ਉੱਠਕੇ ਉਸਦਾ ਪਿੱਛਾ ਕਰਨ ਲੱਗ ਪਿਆ। ਗਲ਼ੀ ਇੱਕ ਤੰਗ ਥਾਂ ਲੈ ਗਈ। ਆਸ ਪਾਸ ਕੁਝ ਨਹੀਂ ਸੀ। ਕੇਵਲ ਕੂੜਾ, ਅਤੇ ਲੋਹੇ ਦੇ ਟੁਕੜਿਆਂ ਦੀ ਮੈਲ਼ੀ ਬਸਤੀ ਬਣਾਈ ਸੀ। ਜਨਾਨੀ ਨੇ ਨਿਆਣਾ ਹੇਠਾ ਰੱਖ ਦਿੱਤਾ। ਅਪਣੇ ਘਰ ਵਿੱਚ ਵੜਣ ਹੀ ਲਗੀ ਸੀ ਜਦ ਲੰਗੂਰ ਨੇ ਜੋਰ ਦੇਣੀ ਉਸਦੇ ਥੱਪੜ ਮਾਰਿਆ। ਨਿਆਣਾ ਰੋਣ ਲੱਗ ਗਿਆ। ਵਿਚਾਰੀ ਚੀਕਣ ਲੱਗੀ, ਪਰ ਹੈਵਾਨ ਨੇ ਮੌਕਾ ਨਹੀਂ ਦਿੱਤਾ। ਮੂੰਹ ਉੱਤੇ ਹੱਥ ਰੱਖਕੇ ਦੁਪਟੇ ਵਿੱਚੋਂ ਪੰਡ ਖਿੱਚ ਲਈ। ਪੈਸੇ ਗਿਣੇ। ਕੁਲਫ਼ੀ ਲਈ ਤਾਂ ਬੱਥੇਰੇ ਸੀ। ਅਪਣੀ ਜੇਬ ਵਿੱਚ ਪਾ ਲੇ- “ ਚੁੱਪ!”, ਤੀਵੀਂ ਨੂੰ ਚੇਤਾਵਣੀ ਦਿੱਤੀ। ਫਿਰ ਛੱਡਕੇ ਤੁਰਨ ਲੱਗਾ ਸੀ ਜਦ ਬੱਚੇ ਨੇ ਲੱਤ ਫੜ ਲਈ। ਡੰਗਰ ਨੇ ਜੋਰ ਦੇਣੀ ਕਿੱਕ ਮਾਰੀ ਅਤੇ ਨਿਆਣਾ ਥਿੜਕ ਗਿਆ। ਜੇ ਕੋਈ ਬਸਤੀ ਅੰਦਰੋਂ ਦੇਖਦਾ ਸੀ, ਬਾਹਰ ਆਕੇ ਓਨ੍ਹਾਂ ਦੀ ਮਦਦ ਨਹੀਂ ਕੀਤੀ। ਅਸੁਰ ਨੇ ਬੱਚੇ ਦੇ ਢਿੱਡ ਵਿੱਚ ਪੈਰ ਮਾਰਿਆ। ਫਿਰ ਨਿਆਣਾ ਪਾਸੇ ਸੁੱਟ ਦਿੱਤਾ। ਮਾਂ ਉੱਠਕੇ ਦੈਂਤ ਉੱਤੇ ਬੈਠ ਗਈ, ਪਰ ਕਮਜ਼ੋਰ ਔਰਤ ਕੀ ਕਰ ਸਕਦੀ ਹੈ? ਰਾਖ਼ਸ਼ ਨੇ ਮੁਖ ਉੱਤੇ ਮੁੱਕਾ ਮਾਰਕੇ ਕੰਮ ਲਾਮ ਕਰ ਦਿੱਤਾ। ਵਿਚਾਰੀ ਭੁੰਜੇ ਡਿੱਗ ਪਈ। ਬੇਮਤਲਬ ਢਿੱਡ ਵਿੱਚ ਲੱਤ ਮਾਰੀ।

“ ਜਾ ਕੋਈ ਚੱਜ ਦਾ ਕੰਮ ਕਰ! ਐਮੇ ਨਿਆਣੇ ਨੂੰ ਚੁੱਕ ਕੇ ਅਪਣੀ ਗਰੀਬੀ ਲੋਕਾਂ ਦੇ ਗਿੱਟਿਆਂ'ਚ ਮਾਰਦੀ!”। ਦੋ ਚਾਰ ਗੰਦੀਆਂ ਗਾਲ੍ਹੀਆਂ ਕੱਢਕੇ ਰੋਂਦੀ ਮਾਂ ਅਤੇ ਭੁੱਖੇ ਬਾਲ ਨੂੰ ਉਸ ਗੰਦੀ ਬਸਤੀ ਵਿੱਚ ਸੜਕ ਉੱਤੇ ਰਹਿਣ ਦਿੱਤਾ। ਜਦ ਗੱਲੀ ਵਿੱਚੋਂ ਬਾਹਰ ਆਗਿਆ, ਚੋਰੀ ਕੀਤੇ ਪੈਸੇ ਫਿਰ ਗਿਣੇ।ਅਫੀਮ ਜੋਗੇ ਵੀ ਸੀ, ਸ਼ਰਾਬ ਵੀ। ਨਾਗ ਭਵਨ ਦੀ ਛਤਰੀ ਵੱਲ ਤੁਰ ਪਿਆ।

ਗਲ਼ੀ ਵਿੱਚ ਇੱਕ ਮਾਂ ਨੇ ਹੱਥ ਰੱਬ ਵਲ ਵਧਾਇਆ। ਪਰ ਰੱਬ ਨੇ ਰਹਿਮ ਕੀ ਕਰਨਾ ਸੀ? ਇਸ ਮੈਲ਼ੇ ਦੈਂਤ ਨੇ ਇੱਕ ਵਾਰੀ ਤਾਂ ਅੱਜ ਹੀ ਪੈਰ ਦਰਬਾਰ ਸਾਹਿਬ ਵਿੱਚ ਰੱਖਿਆ ਸੀ। ਕੀ ਹੁਣ ਤੋਂ ਬਾਅਦ ਉਸਨੂੰ ਮਨ੍ਹਾ ਹੋਵੇਗਾ? ਹੁਣ ਕੋਈ ਸਜ਼ਾ ਮਿਲੇਗੀ? ਹੁਣ ਤਾਂ ਉਸ ਪਵਿੱਤਰ ਥਾਂ ਤੇ ਬਾਹਰ ਸੀ। ਹੁਣ ਕੋਈ ਹਿਫਾਜਤ ਹੋਣੀ ਨਹੀਂ ਚਾਹੀਦੀ। ਪਰ ਸੱਚਾਈ ਹੈ, ਜੋ ਜ਼ਬਰਦਸਤੀ ਨਾਲ ਕੁਝ ਲੈਂਦਾ, ਇਹ ਸੰਸਾਰ ਓਨ੍ਹਾਂ ਨੂੰ ਹੀ ਦਿੰਦਾ; ਜੋ ਅਸੂਲ ਵਾਲੇ ਹਨ, ਉਹ ਓਥੇ ਖੜ੍ਹੇ ਖਲੋਏ ਰਹਿ ਜਾਂਦੇ ਨੇ, ਧਰਤੀ ਤਾਂ ਘੁੰਮੀ ਜਾਂਦੀ ਹੈ। ਔਰਤ ਅਪਣੇ ਲਹੂ ਦੇ ਛੱਪੜ ਵਿੱਚ ਲੰਮੀ ਪਈ ਸੀ। ਕਹਿ ਸਕਦੇ ਹਾਂ ਕਿ ਨਰਕ ਕੁੰਡ ਵਿੱਚ ਪਈ ਸੀ। ਰੱਬ ਨੇ ਜੁਆਵ ਤਾਂ ਦਿੱਤਾ ਨਹੀਂ। ਵਧਿਆ ਹੋਇਆ ਹੱਥ ਆਪਣੇ ਆਪ ਹੀ ਪਿਛਾਹ ਨੂੰ ਹਟ ਗਿਆ।

* * * * * *

ਹੀਰਾ ਭਵਨ ਦੀ ਛਤਰੀ ਕੋਲ ਪਹੁੰਚ ਗਿਆ। ਭਵਨ ਨੇ ਪੰਡ ਵੱਲ ਨਜ਼ਰ ਸੁਟੀ ਅਤੇ ਓਹਦੇ ਮੂੰਹ ਉੱਤੇ ਮੁਸਕਾਨ ਚੜ੍ਹ ਗਈ, “ ਕਿਉਂ ਹੀਰਿਆ। ਕੇਲੇ ਵਾਲੇ ਫਲੇਵਰ ਦੀ ਲੈਣੀ?”।

“ ਆਹੋ। ਐ ਲੈ”, ਹੀਰੇ ਨੇ ਭਵਨ ਦੇ ਹੱਥ ਵਿੱਚ ਰੁਪਏ ਰੱਖ ਦਿੱਤੇ। ਇੱਕ ਕੁਲਫ਼ੀ ਹੀਰੇ ਨੂੰ ਫੜਾ ਦਿੱਤੀ।

“ ਸ਼ੁਕਰੀਆ”, ਹੀਰੇ ਨੇ ਭਵਨ ਤੋਂ ਡੱਬੀ ਲੈ ਕੇ ਛੇਤੀ ਘੁੰਮਕੇ ਤੁਰ ਪਿਆ। ਭਵਨ ਹੀਰੇ ਵੱਲ ਹਸਦਾ ਦੇਖਦਾ ਸੋਚਣ ਲੱਗਾ, - ਇਹ ਨੇ ਜ਼ਿੰਦਗੀ ਦੀ ਬਾਜ਼ੀ ਕੁਝ ਕੁਝ ਮਾੜੀ ਤਰ੍ਹਾਂ ਹੀ ਖੇਡੀ ਸੀ-। ਇੱਕ ਹਨੇਰੇ ਵਿੱਚ ਲੁਕੀ ਹੋਈ ਗਲ਼ੀ ਵਿੱਚ ਵੜ ਗਿਆ। ਕੁਲਫ਼ੀ ਭੁੰਜੇ ਸੁਟ ਦਿੱਤੀ। ਡੱਬੀ ਦੇ ਹੇਠਾ ਟੇਪ ਨਾਲ ਅਫੀਮ ਦਾ ਲਫ਼ਾਫ਼ਾ ਜੋੜਿਆ ਹੋਇਆ ਸੀ। ਲਫ਼ਾਫ਼ੇ ਵਿੱਚੋਂ ਅਫੀਮ ਕੱਢਕੇ ਥੱਲੇ ਖੂੰਜੇ'ਚ ਬਹਿ ਗਿਆ। ਅਪਣੀ ਜੇਬ ਵਿੱਚੋਂ ਚਮਚਾ ਕੱਢਕੇ, ਜੋ ਲਫ਼ਾਫ਼ੇ ਵਿੱਚ ਸੀ ਚਮਚੇ'ਚ ਪਾ ਦਿੱਤਾ। ਫਿਰ ਜੇਬ ਵਿੱਚੋਂ ਲਾਇਟਰ ਕੱਢਕੇ ਚਮਚੇ ਦੇ ਚੌੜੇ ਸਿਰ ਨੂੰ ਹੇਠੋ ਗਰਮ ਕਰ ਦਿੱਤਾ। ਚਮਚਾ ਨਿੱਘਾ ਹੋਗਿਆ, ਅਤੇ ਅਫੀਮ ਦਾ ਪਾਣੀ ਬਣ ਗਿਆ। ਇਸ ਜਲ ਨੂੰ ਪਿਚਕਾਰੀ ਵਿੱਚ ਭਰ ਦਿੱਤਾ। ਫਿਰ ਇੱਕ ਵਾਰੀ ਹੋਰ ਅਪਣੀ ਬਾਂਹ ਉੱਤੇ ਰਸੀ ਲਪੇਟ ਦਿੱਤੀ ਅਤੇ ਨੰਗੀ ਨਾੜ ਨੂੰ ਟੋਲਣ ਲੱਗ ਪਿਆ। ਸੂਈ ਵਿੱਚ ਖੋਭ ਦਿੱਤੀ। ਨਸ਼ਾ ਚੜ੍ਹ ਗਿਆ। ਢੂਹੀ ਉੱਤੇ ਸਰੂਰ ਵਿੱਚ ਪੈ ਗਿਆ।

* * * * * *

ਜਦ ਸੂਈ ਹੀਰੇ ਦੀ ਨਾੜ ਵਿੱਚ ਚੁਭੀ, ਉਸਦੇ ਦੁੱਖ ਛੇਤੀ ਹੀ ਹਨੇਰੇ ਵਿੱਚ ਅਲੋਪ ਹੋ ਗਏ। ਉਂਝ ਸਰੀਰ ਦੀ ਮੌਤ ਓਨ੍ਹੀਂ ਅੱਗੇ ਆ ਗਈ, ਅਫੀਮ ਕਰਕੇ। ਸੱਚ ਮੁੱਚ ਨਸ਼ਾ ਮੌਤ ਦੇ ਮੂੰਹ ਵਿੱਚ ਬੰਦੇ ਨੂੰ ਲੈ ਜਾਂਦਾ ਹੈ। ਪਰ ਉਸਦੇ ਅਸਰ ਲਈ ਆਦਮੀ ਖਾਂਦਾ ਹੈ। ਜਿੱਦਾਂ ਸਕੂਲ ਦੇ ਬਲੈਕ ਬੋਰਡ ਤੋਂ ਚਾਕ ਲਾਹੀਦਾ ਹੈ, ਉਸ ਤਰ੍ਹਾਂ ਜੋ ਫਿਕਰ ਸਨ, ਮਿਟਾ ਦਿੱਤੇ। ਪਰ ਸਰੀਰ ਸਰੂਰ ਵਿੱਚ ਡੁਬਿਆ ਕਰਕੇ ਮਨ ਦਾ ਖੌਫ਼ ਤਾਂ ਨਹੀਂ ਤੋੜ ਸਕਦਾ ਸੀ।

ਹੀਰੇ ਦੀ ਕਲਪਨਾ ਨੇ ਉਸਨੂੰ ਬਹੁਤ ਅਜੀਬ ਥਾਂ ਸੁਟ ਦਿੱਤਾ। ਬੇਅਰਾਮੀ ਨਾਲ ਉਂਘਣ ਲੱਗਾ। ਉਸਦੇ ਮਨ ਦੀ ਅੱਖ ਨੇ ਓਹਦੇ ਸਾਹਮਣੇ ਬਹੁਤ ਅਨੋਖਾ ਦ੍ਰਿਸ਼ ਪੈਦਾ ਕੀਤਾ। ਆਲੇ ਦੁਆਲੇ ਡੇਹਮੂ ਸਨ। ਸਾਰੇ ਪਾਸੇ। ਪਰ ਨਿੱਕੇ ਨਹੀਂ ਸੀ। ਹਾਥੀ ਜਿੱਡੇ ਸੀ! ਡੰਗਣੀਆਂ ਅੱਠ ਫੁੱਟ ਲੰਬੀਆਂ ਸਨ! ਹੀਰਾ ਡਰ ਗਿਆ। ਅਪਣੇ ਸੁਪਨੇ ਤੋਂ ਨੱਸ ਨਹੀਂ ਸਕਦਾ ਸੀ! ਕਿੱਥੇ ਨੱਠੇ? ਅਪਣੀਆਂ ਸੋਚਾਂ ਵਿੱਚ ਇੱਧਰ ਉੱਧਰ ਦੌੜਦਾ ਦੌੜਦਾ ਥੱਕੀ ਗਿਆ। ਫਿਰ ਇੱਕ ਡੇਹਮੂ ਨੇ ਉਸਨੂੰ ਦੇੱਖ ਲਿਆ! ਡੇਹਮੂ ਹੀਰੇ ਮਗਰ ਉੱਡ ਗਿਆ, ਉੱਚੀ ਦੇਣੀ ਭੀਂ ਭੀਂ ਕਰਦਾ, ਹੀਰੇ ਨੂੰ ਇੱਕ ਗੱਲੀ ਦਿੱਸ ਗਈ, ਅਪਣੀ ਹਿਮਤ ਨਾਲ ਉਸ ਪਾਸੇ ਭੱਜੀ ਗਿਆ, ਭੱਜੀ ਗਿਆ, ਭੱਜੀ ਗਿਆ, ਪਰ ਭਰਿੰਡ ਨੇ ਪਿੱਛਾ ਨਹੀਂ ਛੱਡਿਆ, ਸਗੋਂ ਹੋਰ ਡੇਹਮੂ ਉਸਦੇ ਮਗਰ ਤੀਰ ਦੇ ਰੂਪ ਵਿੱਚ ਆ ਗਏ, ਹੀਰਾ ਨੱਠੀ ਗਿਆ, ਨੱਠੀ ਗਿਆ, ਹਾਰਕੇ ਲੱਤਾਂ ਕੰਬਣ ਲੱਗ ਗੀਆਂ, ਸਾਹ ਭਰਨ ਦੀ ਲੋੜ ਸੀ, ਪਰ ਡੇਹਮੂ ਆਈ ਗਏ, ਬੱਸ, ਬਥੇਰਾ ਹੋਗਿਆ, ਹੀਰੇ ਨੂੰ ਚੱਕਰ ਆ ਗਿਆ, ਓਥੇਂ ਹੀ ਭੁੰਜੇ ਡਿੱਗ ਗਿਆ। ਥੱਲੇ ਪਏ ਦਾ ਕਰੀਬ ਕਰੀਬ ਸਾਹ ਹੀ ਨਿਕਲ ਗਿਆ। ਜਦ ਹੀਰੇ ਨੇ ਉਪਰ ਝਾਤੀ ਮਾਰੀ, ਇੱਕ ਮਹਾਨ ਡੇਹਮੂ ਹਵਾ ਵਿੱਚ ਇੱਕ ਥਾਂ ਟਿਕ ਕੇ ਹੀਰੇ ਵੱਲ ਤੱਕਦਾ ਸੀ। ਪਤੰਗੇ ਦੀ ਚੁੰਝ ਪੀਲੀ ਸੀ, ਅੱਖਾਂ ਰਗਬੀ ਬਾਲ ਤੋਂ ਤਿੰਨ ਗੁਣਾ ਵੱਡੀਆਂ; ਅੱਖਾਂ ਛੇ ਭੁਜ ਸ਼ੀਸ਼ੇ ਵਾਂਗ ਸਨ। ਇੱਕ ਇੱਕ ਠੀਕਰੀ ਆਈਨਾ ਸੀ। ਹਰੇਕ ਵਿੱਚੋਂ ਹੀਰੇ ਦਾ ਮੁਖ ਵਾਪਸ ਦੇਖਦਾ ਸੀ। ਉਪਰਲਾ ਸਰੀਰ ਕਾਲਾ ਸੀ, ਵਾਲਾਂ ਨਾਲ ਭਰਿਆ, ਟੋਹਣੀਆਂ ਅੱਧੀਆਂ ਪੀਲੀਆਂ, ਅੱਧੀਆਂ ਕਾਲੀਆਂ ਸਨ। ਹੇਠਲਾ ਜਿਸਮ ਕਾਲਾ ਪੀਲਾ ਸੀ। ਭਿਆਨਕ ਦ੍ਰਿਸ਼ ਸਾਮ੍ਹਣੇ ਉੱਡਦਾ ਸੀ! ਸੁਪਨਾ ਹੀਰੇ ਦੇ ਬਦਨ ਵਿੱਚੋਂ ਜਾਨ ਚੂਸਦਾ ਸੀ। ਕਦੋਂ ਸੁਰਤ ਆਉਗੀ! ਜਾਨ ਨਿਚੋੜ ਗਈ!

ਫਿਰ ਹੈਰਾਨੀ ਵਾਲੀ ਗੱਲ ਹੋਈ। ਇੱਕ ਸੁੱਕੀ ਲੱਤ ਹੀਰੇ ਵੱਲ ਡੇਹਮੂ ਨੇ ਅੱਗੇ ਕੀਤੀ, ਜਿੱਦਾਂ ਇਸ਼ਾਰਾ ਦੇਂਦਾ ਸੀ, ਕਿ ਸਭ ਕੁਝ ਠੀਕ ਠਾਕ ਹੈ, ਮੈਂ ਬੁਰਾਈ ਨਹੀਂ ਕਰੂੰਗਾ। ਹੀਰੇ ਨੇ ਅੱਖਾਂ ਮੀਚਕੇ ਫੜ ਲਈ। ਜਦ ਨੈਣ ਖੋਲ੍ਹੇ, ਉਸ ਭਰਿੰਡ ਦੇ ਪਿੱਠ ਉੱਤੇ ਸਵਾਰ ਸੀ। ਹਵਾ ਵਿੱਚ ਉੱਡਦਾ ਸੀ।

ਹੀਰੇ ਦਾ ਪਿੰਡਾ ਨੰਗਾ ਸੀ, ਪਰ ਸਾਰੇ ਪਾਸੇ ਪੀਲਾ ਕਾਲਾ ਰੰਗ ਲਾਇਆ ਸੀ। ਜਿੱਦਾਂ ਖੁਦ ਭਰਿੰਡ ਬਣਨਾ ਚਾਹੁੰਦਾ। ਜਦ ਪਿੱਛੇ ਦੇਖਿਆ, ਪੂਰੀ ਫੌਜ ਡੇਹਮੂਆਂ ਦੀ ਮਗਰ ਉੱਡਦੀ ਸੀ। ਜਿਸ ਡੇਹਮੂ ਉਪਰ ਹੀਰਾ ਸਵਾਰ ਸੀ, ਭੀਂ ਭੀਂ ਕਰਦਾ ਸੀ।

ਹੇਠਾ ਇੱਕ ਬਹੁਤ ਵੱਡਾ ( ਹੀਰੇ ਨੂੰ ਤਾਂ ਸ਼ਹਿਰ ਜਿਡਾ ਜਾਪਦਾ ਸੀ) ਮਖਿਆਲ਼-ਛੱਤਾ ਸੀ। ਉਸਦੇ ਆਲੇ ਦੁਆਲੇ ਹਜ਼ਾਰ ਹਜ਼ਾਰ ਸ਼ਹਿਦ ਦੀਆਂ ਮੱਖੀਆਂ ਸਨ। ਆਦਮੀ ਜਿਡੀਆਂ ਸਨ। ਹੀਰੇ ਦਾ ਡੇਹਮੂ ਓਥੇਂ ਹੀ ਹਵਾ ਵਿੱਚ ਰੁਕ ਗਿਆ; ਪਰ ਦੂਜੇ ਸਾਰੇ ਡੇਹਮੂ ਛੱਤਾ ਵੱਲ ਉੱਡ ਗਏ। ਫਿਰ ਹੀਰੇ ਦੇ ਸਾਮ੍ਹਣੇ ਸ਼ਾਹਿਦ ਦੀਆਂ ਮੱਖੀਆਂ ਦੀ ਹੱਤਿਆ ਕੀਤੀ। ਇੱਕ ਡੇਹਮੂ ਨੇ ਵੀਹ ਵੀਹ ਮਾਰੀਆਂ; ਕਿਸੇ ਨੂੰ ਡੰਕ ਮਾਰਕੇ, ਕਿਸੇ ਦਾ ਸੀਸ ਅਪਣੀ ਚੂੰਝ ਨਾਲ ਕੱਟ ਦਿੱਤਾ। ਘੰਟੇ ਵਿੱਚ ਸ਼ਾਇਦ ਸਾਰੀਆਂ ਮਾਰਕੇ ਖਾਣ ਲੱਗ ਪਏ। ਹੀਰੇ ਨੂੰ ਉਲਟੀ ਆ ਗਈ। ਕੀ ਪਤਾ ਅਫੀਮ ਨੇ ਜਾਣ ਨਿਚੋੜ ਦਿੱਤੀ ਸੀ?

* * * * * *

ਹੀਰਾ ਪਲਸੇਟੇ ਮਾਰਦਾ ਅਤੇ ਨੀਂਦ ਵਿੱਚ ਹਾਉਂਕੇ ਪਿਆ ਭਰਦਾ ਸੀ। ਮੱਥੇ ਉੱਤੋਂ ਪਸੀਨਾ ਚੋਂਦਾ ਸੀ। ਸੁਪਨੇ ਨੇ ਡਰਾ ਦਿੱਤਾ ਸੀ, ਪਰ ਅਫੀਮ ਦੇ ਅਸਰ ਨੇ ਉਸਨੂੰ ਹਾਲੇ ਡੂੰਘੀ ਨੀਂਦ ਵਿੱਚ ਕੈਦ ਰਖਿਆ ਸੀ। ਫਿਰ ਸਭ ਕੁਝ ਚੇਤਾ ਭੁੱਲਾ ਦਿੱਤਾ। ਡੂੰਘੀ ਨੀਂਦ ਵਿੱਚ ਡੁੱਬ ਗਿਆ।

ਸ਼ਾਇਦ ਮਿੰਟ ਕੁ ਪਿਛੋਂ, ਸ਼ਾਇਦ ਘੰਟਾ ਕੁ ਪਿਛੋਂ ਚਾਨਣ ਖਾਸਾ ਹੋ ਗਿਆ। ਹੀਰੇ ਕੋਲ ਕੋਈ ਅੰਦਾਜ਼ਾ ਨਹੀਂ ਸੀ। ਰਾਤ ਦਾ ਭਿਆਨਕ ਸੁਪਨਾ ਧੁੰਦ ਵਿੱਚ ਗੁਮ ਗਿਆ ਸੀ। ਨਸ਼ਾ ਹੁਣ ਬਿਲਕੁਲ ਲਹਿ ਗਿਆ। ਪਰ ਸਰੀਰ ਦੁੱਖਦਾ ਸੀ। ਕਮਜ਼ੋਰ ਹੋਗਿਆ ਸੀ, ਹੀਰਾ। ਸੂਰਜ ਨੇ ਹੀਰੇ ਦੀਆਂ ਅੱਖਾਂ ਵਿੱਚ ਤਕਿਆ। ਆਪਣੇ ਆਪ ਨੂੰ ਘਸੀਟਦਾ ਕੁਝ ਖਾਣ ਲਈ ਲੱਭਣ ਗਿਆ। ਅੰਗ੍ਰੇਜ਼ੀ ਠੇਕੇ ਨਾਲ ਉਸਦੀ ਅੱਖ ਲੜ ਗਈ। ਜਿੰਨੇ ਪੈਸੇ ਜੇਬ ਵਿੱਚ ਸੀ, ਇਥੇ ਖਰਚ ਦਿੱਤੇ। ਐਤਕੀ, ਜਦ ਗੁਰਦਆਰੇ ਦੇ ਦਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਰਾਖੀ ਨੇ ਉਸਦਾ ਹਾਲ ਦੇਖ ਲਿਆ। ਨੇਜ਼ਾ ਸਾਮ੍ਹਣਾ ਰੱਖਕੇ ਸਾਫ਼ ਮਨ੍ਹਾ ਕੀਤਾ ਅੰਦਰ ਵੜਣ ਤੋਂ। ਹੀਰੇ ਕੋਲ ਹਿਮਤ ਨਹੀਂ ਸੀ ਸਾਮ੍ਹਣਾ ਕਰਨ ਦੀ। ਆਵਾਰੇ ਕੁੱਤੇ ਵਾਂਗ ਸਾਰਾ ਦਿਨ ਸੜਕਾਂ ਉੱਤੇ ਘੁੰਮੀ ਗਿਆ, ਕੂੜੇ ਦੇ ਢੋਲ'ਚੋਂ ਖਾਣ ਲਈ ਟੁਕੜੇ ਕੱਢਦਾ। ਇਹ ਚੱਕਰ ਸੀ ਅਮਲੀ ਦਾ। ਇੱਕ ਢੋਲ ਕੋਲੇ ਕਈ ਭਰਿੰਡ ਵੀ ਸਨ। ਯਾਦ ਤਾਂ ਆਇਆ ਨਹੀਂ, ਮੈਂ ਕਿਉਂ ਡਰਦਾ, ਪਰ ਡਰਕੇ ਪਰੇ ਹੋਗਿਆ। ਹੌਲੀ ਹੌਲੀ ਜਿਸਮ ਨੂੰ ਭੁੱਖ ਫਿਰ ਲਗਣ ਲੱਗ ਗਈ। ਇੱਦਾਂ ਹੀ ਦਿਨ ਬੀਤ ਗਿਆ।

ਜਦ ਦਿਨ ਸੌ ਗਿਆ ਅਤੇ ਰਾਤ ਉੱਠ ਗਈ, ਚੰਦ ਦਾ ਚਿਤ ਨਹੀਂ ਸੀ ਕਰਦਾ ਕਿਸੇ ਨੂੰ ਚਾਨਣੀ ਨਾਲ ਛੋਹਣ। ਹੀਰੇ ਵਰਗੇ ਭੁੱਖੇ ਡੰਗਰ ਇਸਦਾ ਹਮੇਸ਼ਾ ਫਾਇਦਾ ਲੈਂਦੇ ਸੀ। ਕਾਲ ਦੀ ਬੁੱਕਲ ਹੇਠ, ਕੰਧਾਂ ਨੇੜੇ ਤੁਰਦੇ ਸੀ, ਜਿੱਦਾਂ ਕੋਈ ਭੂੰਡ ਦੀਵਾਰ ਉੱਤੇ ਰੀਂਗਦਾ ਸੀ। ਭੁੱਖ ਨਾਲ ਹੰਝੂ ਛਲਕ ਪਏ। ਅੱਧੀ ਭੁੱਖ ਰੋਟੀ ਲਈ, ਅੱਧੀ ਡੋਡਿਆਂ ਲਈ। ਨਾੜ ਸੂਈ ਮੰਗਦੀ ਸੀ। ਪਰ ਹੀਰੇ ਕੋਲ ਕੋਈ ਪੈਸਾ ਨਹੀਂ ਸੀ। ਭਾਨ ਵੀ ਨਹੀਂ ਸੀ। ਹੀਰੇ ਦੀ ਅੱਖਾਂ ਨੂੰ ਇੱਕ ਸ਼ਿਕਾਰ ਦਿੱਸ ਪਿਆ। ਇੱਕ ਆਦਮੀ ਸੜਕ ਦੇ ਦੂਜੇ ਪਾਸੇ ਇਕੱਲਾ ਤੁਰਦਾ ਸੀ। ਕੱਪੜੇ ਸੋਹਣੇ ਸੀ। ਪੈਸੇ ਜਰੂਰ ਹੋਣਗੇ।

ਬੰਦੇ ਦਾ ਪਿੱਛਾ ਕੀਤਾ। ਓਹਲੇ ਓਹਲੇ ਤੁਰਦਾ ਰਿਹਾ, ਇਸ ਕਰਕੇ ਭਾਲ ਨੂੰ ਮਹਿਸੂਸ ਨਹੀਂ ਹੋਇਆ; ਹੋਰ ਪੈਦਲ ਤੁਰਨ ਵਾਲਿਆਂ ਨੂੰ ਵੀ ਨਹੀਂ ਦਿੱਸਿਆ। ਹੀਰਾ ਸਾਇਆ ਵਾਂਗ ਹਿੱਲਦਾ ਸੀ। ਫਿਰ ਇੱਕ ਪਲ ਲਈ ਆਦਮੀ ਹਨੇਰੇ ਵਿੱਚ ਲੁਪੇਟੀ ਗੱਲੀ ਦੇ ਬਾਹਰ ਠਹਿਰਿਆ। ਵਿਚਾਰੇ ਨੂੰ ਪਤਾ ਨਹੀਂ ਲੱਗਿਆ ਕਿ ਕੀ ਹੋਇਆ। ਗਿਦੜ ਨੇ ਛਾਲ ਮਾਰਕੇ ਗੱਲੀ ਵਿੱਚ ਧੱਕ ਦਿੱਤਾ। ਇੱਕ ਦੋਂ ਆਵਾਰੇ ਗੱਲੀ ਦੇ ਮੂੰਹ ਕੋਲ ਬੈਠੇ ਸਨ, ਪਰ ਓਨ੍ਹਾਂ ਨੇ ਕੁਝ ਨਹੀਂ ਕਿਹਾ; ਕੁਝ ਕੀਤਾ ਨਹੀਂ। ਬਣ ਮਾਣਸ ਵਾਂਗ ਬੰਦੇ ਦੇ ਸਰੀਰ ਉਪਰ ਬਾਹਾਂ ਲੱਤਾਂ ਮਾਰੀਆਂ। ਖੂਨ ਦਾ ਛੱਪੜ ਆਸ ਪਾਸ ਡੁਲ੍ਹ ਗਿਆ। ਫਿਰ ਜੇਬਾਂ'ਚੋਂ ਜੋ ਲੱਭਦਾ ਸੀ, ਚੋਰੀ ਕਰ ਲਿਆ। ਬਟੂਆ, ਘੜੀ, ਸੋਨੇ ਦਾ ਕੜਾ। ਆਦਮੀ ਨੂੰ ਨੰਗਾ ਕਰਕੇ ਨਾਗ ਵਾਂਗ ਤਿਲਕ ਕੇ, ਹਨੇਰੇ ਵਿੱਚ ਅਲੋਪ ਹੋਗਿਆ।

ਹੀਰੇ ਨੇ ਪੈਸੇ ਗਿਣੇ; ਅਫੀਮ ਜੋਗੇ ਸੀ। ਭੋਜਨ ਉੱਤੇ ਇੱਕ ਭਾਨ ਵੀ ਨਹੀਂ ਖਰਚਣਾ ਚਾਹੁੰਦਾ ਸੀ। ਭੋਜਨਸ਼ਾਲਾ ਵੱਲ ਤੁਰ ਪਿਆ। ਓਥੇ ਹੀਰਾ ਬਾਬਾ ਚਿਕਨ ਦੇ ਬਾਹਰ ਕਾਲੇ ਖੁੰਜੇ ਖੜ੍ਹਾ ਰਿਹਾ। ਜਦ ਕੋਈ ਕਾਮੇ ਨੇ ਰਸੋਈ ਦਾ ਬੂਹਾ ਖੋਲ੍ਹਿਆ, ਇੱਕ ਚਾਨਣ ਦੀ ਤਿਕੋਣੀ ਰੌਸ਼ਨੀ ਧਰਤੀ ਉੱਤੇ ਡਿੱਗੀ। ਜੇ ਕਾਮੇ ਨੇ ਅੱਖ ਖੋਲ੍ਹ ਕੇ ਰੱਖੀ ਸੀ, ਉਸਨੂੰ ਹੀਰੇ ਦਾ ਸਾਇਆ ਤਿਕੋਣ ਉੱਤੇ ਮੈਲੀ ਬੱਜ ਵਿਛਾਉਂਦਾ ਦਿੱਸਣਾ ਸੀ। ਪਰ ਕਾਮੇ ਦਾ ਧਿਆਨ ਆਪਣੇ ਮੋਬਾਇਲ ਉੱਤੇ ਨੰਬਰ ਘੁੰਮਾਉਣ ਵਿੱਚ ਸੀ। ਉਸਦੇ ਪਿੱਛੇ ਛਾਇਆ ਅੰਦਰ ਵੜ ਗਿਆ। ਹੀਰੇ ਨੂੰ ਪਤਾ ਸੀ ਕਿ ਰਸੋਈ ਵਿੱਚ ਵੀ ਰਸੋਈਏ ਹੋਣਗੇ। ਲੁਕ ਲੁਕਕੇ ਜੇਬਾਂ ਵਿੱਚ ਜੋ ਪਾ ਸੱਕਿਆ ਪਾ ਲਿਆ। ਕਿਸੇ ਦੀ ਨਿਗਾਹ ਪੈਣ ਤੋਂ ਪਹਿਲਾਂ ਹੀਂ ਥਾਂ ਨੂੰ ਅਲਵਿਦਾ ਕਹਿ ਗਿਆ। ਕਾਮੇ ਨੂੰ ਧੌਣ ਉੱਤੇ ਹਵਾ ਮਹਿਸੂਸ ਹੋਈ, ਪਰ ਜਿੰਨ ਤੱਕਿਆ ਨਹੀਂ। ਹੀਰਾ ਗਾਇਬ ਹੋਗਿਆ। ਹੁਣ ਭਵਨ ਦੀ ਭਾਲ'ਚ ਚੱਲੇ ਗਿਆ।

ਹੀਰੇ ਨੂੰ ਅੰਦਾਜ਼ਾ ਸੀ ਕਿਥੇ ਇਸ ਵੇਲੇ ਭਵਨ ਹੋਵੇਗਾ। ਸ਼ਹਿਰ ਵਿੱਚ ਇੱਕ ਥਾਂ ਸੀ ਜਿਥੇ ਠੇਕੇ ਨਾਲ ਢਾਬਾ ਸੀ। ਇਸ ਢਾਬੇ ਦੇ ਬਾਹਰ ਕੁਰਸੀਆਂ ਉੱਤੇ ਹਰੇਕ ਰਾਤ ਮੁੰਡਿਆਂ ਦਾ ਟੋਲਾ ਹੁੰਦਾ ਸੀ। ਕਈ ਵਾਰੀ ਭਵਨ ਦੇ ਗਾਹਕ ਵੀ ਇਥੇ ਹੁੰਦੇ ਸੀ। ਅਫੀਮ ਲਈ ਨਹੀਂ। ਕੁੜੀਆਂ ਦੇ ਜਿਸਮ ਦਾ ਸੌਦਾ ਇਥੇ ਹੁੰਦਾ ਸੀ। ਢਾਬੇ ਦੇ ਉਲਟੇ ਪਾਸੇ, ਬੇਚਾਨਣ ਕੋਣੇ ਵਿੱਚ ਬੁੱਕਲ ਮਾਰਕੇ ਹੀਰਾ ਖੜ੍ਹਾ ਰਿਹਾ। ਘੰਟਾ ਬੀਤ ਗਿਆ। ਜਿੱਦਾਂ ਅਪਣੇ ਜਾਲ ਦੇ ਖੁੰਜੇ ਮੱਕੜੀ ਧੀਰਜ ਨਾਲ ਮੱਖੀ ਲਈ ਠਹਿਰੀ ਹੁੰਦੀ, ਇਸ ਤਰ੍ਹਾਂ ਹੀਰਾ ਹਨੇਰੇ ਵਿੱਚ ਲੁਕਿਆ ਰਿਹਾ। ਹਾਰਕੇ ਇੱਕ ਸਕੂਟਰੀ ਆ ਗਈ। ਭਵਨ ਦੇ ਪਿੱਛੇ ਲੜਕੀ ਬੈਠੀ ਸੀ। ਉਮਰ ਵਿੱਚ ਭਵਨ ਦੀ ਧੀ ਜਿੱਡੀ ਹੀ ਸੀ। ਹੀਰੇ ਦੀ ਨਜ਼ਰ ਵਿੱਚ ਤਾਂ ਭਵਨ ਉਸ ਤੋਂ ਵੀ ਨੀਚਾ ਬੰਦਾ ਸੀ।

ਸਕੂਟਰੀ ਘੁੰਮਕੇ ਢਾਬੇ ਸਾਹਮਣੇ ਖੜ੍ਹ ਗਈ। ਭਵਨ ਪੂਰਾ ਬੇਵਕੂਫ਼ ਨਹੀਂ ਸੀ। ਕੁੜੀ ਓਥੇ ਛੱਡਕੇ ਇੱਕ ਮੇਜ਼ ਵੱਲ ਤੁਰਪਿਆ। ਢਾਬੇ ਦੇ ਰੇਡੀਓ ਵਿੱਚੋਂ ਮੁਹੰਮਦ ਰਫ਼ੀ ਦਾ ਪਿਆਰਾ ਗੀਤ ਸੁਣਦਾ ਸੀ। “ਜੀ ਕਰਦਾ ਹੈ, ਇਸ ਦੁਨੀਆ ਨੂੰ ਹੱਸਕੇ ਟੱਕਰ ਮਾਰ ਦਿਆ”। ਹੀਰਾ ਅਪਣੀ ਮੱਖੀ ਮਗਰ ਬਾਹਰ ਆਗਿਆ। ਢਾਬੇ ਦੇ ਨੇੜੇ ਖੜ੍ਹੋਤਾ, ਓਨ੍ਹਾਂ ਦੀਆਂ ਗੱਲਾਂ ਸੁਣਦਾ ਸੀ। ਕੋਈ ਮੁੰਡਾ ਜਿਸਦਾ ਨਾਂ ਨੇਕ ਸੀ, ਭਵਨ ਨਾਲ ਕੁੜੀ ਵਾਰੇ ਗੱਲ ਕਰਦਾ ਸੀ। ਲੁਧਿਆਣੇ ਤੋਂ ਟੋਲਾ ਆਇਆ ਸੀ। ਨੇਕ ਨਾਲ ਬਿੱਟੂ ਸੀ। ਇਹ ਸਾਰੇ ਨਾਂ ਸੁਣੇ। ਹੀਰੇ ਨੂੰ ਇਹ ਵੀ ਪਤਾ ਲੱਗਾ ਗਿਆ ਕਿਥੇ ਕੁੜੀ ਨੂੰ ਭਵਨ ਨੇ ਛੱਡਣਾ ਸੀ ( ਕਿਉਂਕਿ ਇਥੇ ਤਾਂ ਮੁੰਡਿਆਂ ਦੇ ਹੱਥ ਨਹੀਂ ਦੇਣੀ ਸੀ। ਸੰਸਾਰ ਜਿਓ ਦੇਖਦਾ ਸੀ)। ਸਿਰਨਾਵਾਂ ਦਾ ਜਦ ਹੀਰੇ ਨੂੰ ਪਤਾ ਲੱਗ ਗਿਆ, ਫੱਟਾ ਫੱਟ ਓਥੇ ਨੱਸ ਗਿਆ।

ਹੀਰਾ ਇਸ ਥਾਂ ਪੌਣੇ ਘੰਟੇ ਵਿੱਚ ਪਹੁੰਚ ਗਿਆ। ਇੱਕ ਝਾੜੀ ਓਹਲੇ ਖੜ੍ਹ ਗਿਆ। ਦਸ ਮਿੰਟਾ ਬਾਅਦ ਕੁੜੀ ਨਾਲ ਭਵਨ ਪਹੁੰਚ ਗਿਆ। ਇੱਕ ਦਮ ਝਾੜੀਆਂ'ਚੋਂ ਬਾਹਰ ਨਿਕਲ ਕੇ ਉਸਨੂੰ ਹੀਰੇ ਨੇ ਘੇਰ ਲਿਆ।

“ ਓਏ, ਤੂੰ ਏਥੇ ਕੀ ਕਰਦਾ ਸਾਲਿਆ!”, ਭਵਨ ਨੇ ਸ਼ੁਰੂ ਕੀਤਾ। ਹੀਰਾ ਪੰਡ ਕੱਢਕੇ ਅਫੀਮ ਮੰਗੀ ਗਿਆ। ਗੁਸਾ ਤਾਂ ਸੀ, ਪਰ ਭਵਨ ਨੇ ਫਿਰ ਵੀ ਪੈਸੇ ਫੜ ਲਏ। ਫਿਰ ਕੁੜੀ ਨੂੰ ਅੰਦਰ ਲੈ ਕੇ ਚੱਲਾ ਸੀ ਜਦ ਹੀਰੇ ਨੇ ਫੜ ਲਿਆ, “ ਦੇਖ, ਮੈਨੂੰ ਹੁਣੇ ਦੇ!”। ਭਵਨ ਘੁੰਮਕੇ ਜਵਾਬ ਦੇਣ ਲੱਗ ਪਿਆ। ਕਦੀ ਕੁੜੀ ਵੱਲ ਇਸ਼ਾਰੇ ਕੀਤੇ ਕਦੀ ਸੜਕ ਵੱਲ। ਹੀਰਾ ਤਾਂ ਡਰ ਗਿਆ। ਭਵਨ ਦੀ ਆਵਾਜ਼ ਦੇ ਥਾਂ ਉਸਦੇ ਹੋਠ ਤੋਂ ਹੀਰੇ ਨੂੰ ਸਿਰਫ਼ ਭੀਂ ਭੀਂ ਹੀ ਸੁਣਦੀ ਸੀ। ਜਿੰਨਾ ਭਵਨ ਬੋਲੇ, ਓਨੀ ਹੀ ਭੀਂ ਭੀਂ ਕਰੇ। ਹਾਰਕੇ ਭਿਣਕਾਰ ਦੇ ਵਿਚਾਲੇ ਕੋਈ ਲਫਜ਼ਾਂ ਦੀ ਸਮਝ ਲੱਗੀ। “ ਕਾਲੂ ਛਤਰੀ ਕੋਲ ਜਾਈ”, ਭਵਨ ਨੇ ਝਾੜੀਆਂ ਵੱਲ ਹੀਰੇ ਨੂੰ ਧੱਕ ਕੇ ਅੰਦਰ ਕੁੜੀ ਨਾਲ ਵੜ ਗਿਆ।

* * * * *

ਅਗਲੇ ਦਿਨ ਹੀਰਾ ਸੜਕ ਉੱਤੇ ਅਪਣੀਆਂ ਸੋਚਾਂ ਵਿੱਚ ਗਵਾਚਾ ਸੀ। ਉਸਨੂੰ ਇੱਕ ਮੋੜ'ਤੇ ਆਉਂਦੀ ਗੱਡੀ ਨਹੀਂ ਦਿਸੀ, ਕਿਉਂਕਿ ਪਥ ਵੱਲ ਤੱਕਦਾ ਤੁਰਦਾ ਸੀ। ਹੀਰਾ ਭਵਨ ਦੀ ਛਤਰੀ ਵੱਲ ਤੁਰਦਾ ਸੀ। ਇਸ ਲਈ ਗੱਡੀ ਦਾ ਪਤਾ ਨਹੀਂ ਲੱਗਿਆ ਜਦ ਤਕ ਡਰਾਈਵਰ ਨੇ ਹਾਰਨ ਤਿੰਨ ਚਾਰ ਵਾਰੀ ਮਾਰਿਆ। ਜਦ ਗੱਡੀ ਵੱਲ ਝਾਤੀ ਮਾਰੀ ਤਾਂ ਉਸਨੂੰ ਮਹਿਸੂਸ ਹੋਇਆ ਕਿ ਉਸਦਾ ਟੱਬਰ ਕਾਰ ਵਿੱਚ ਸੀ। ਜਦੋਂ ਗੱਡੀ ਨੇ ਮੋੜ ਟੱਪਿਆ, ਹੀਰੇ ਦੀ ਮਾਂ, ਤਾਰੋ ਨੇ ਅਪਣੇ ਹੀਰੇ ਨੂੰ ਪਛਾਣ ਲਿਆ; ਉਸਨੇ ਅਪਣੇ ਜਵਾਈ, ਬਿੱਲਾ ( ਓਹ ਕਾਰ ਚਲਾਉਂਦਾ ਸੀ) ਨੂੰ ਗੱਡੀ ਰੋਕਣ ਲਈ ਕਿਹਾ। ਤਾਰੋ ਦੇ ਨਾਲ ਉਸਦੀ ਧੀ, ਗੁੱਡੀ ਵੀ ਕਾਰ ਵਿੱਚ ਬੈਠੀ ਸੀ। ਗੁੱਡੀ ਅਤੇ ਬਿੱਲੇ ਆਪਸ ਵਿੱਚ ਬਹਿਸ ਕਰਨ ਲੱਗ ਗਏ, ਪਰ ਮਾਂ ਨੇ ਜਿੱਦ ਕੀਤੀ, ਇਸ ਕਰਕੇ ਮੋਟਰ ਗੱਡੀ ਰੋਕ ਦਿੱਤੀ।

ਹੀਰੇ ਨੂੰ ਤਾਰੋ ਨੇ ਹਾਕ ਮਾਰੀ। ਪਹਿਲਾਂ ਹੀਰੇ ਨੇ ਜਾਨ ਬੁਝ ਕੇ ਨਾਟਕ ਕੀਤਾ ਕਿ ਸੁਣਦਾ ਨਹੀਂ ਸੀ। ਪਰ ਜਦ ਮਾਂ ਨੇ ਫਿਰ ਬੁਲਾਇਆ, ਅਪਣਾ ਦੁੱਖ, ਅਪਣੇ ਮਨ ਦੀਆਂ ਗੱਲਾਂ, ਮਾਂ ਨਾਲ ਸਾਂਝੀ ਕਰਨੀਆਂ ਚਾਹੀਆ ਸੀ।

“ ਹੀਰਾ! ਇਥੇ ਆ ਪੁੱਤਰ”, ਮਾਂ ਨੇ ਗੱਡੀ ਦੀ ਡੋਰ ਖੋਲ੍ਹ ਦਿੱਤੀ। ਹੀਰਾ ਹਿਚਕਚਾਉਂਦਿਆਂ ਕਾਰ ਵੱਲ ਗਿਆ। ਓਨੂੰ ਪਤਾ ਸੀ ਕਿ ਭੈਣ ਨੇ ਖਿੱਝਕੇ ਕੁਝ ਕਹਿ ਦੇਣਾ ਸੀ, ਜਾਂ ਬਿੱਲੇ ਨੇ ਵਿਅੰਗ ਨਾਲ ਕੁਝ ਆਖ ਦੇਣਾ ਸੀ। ਪਰ ਮਾਂ ਦੀ ਖਿੱਚ ਨੇ ਗੱਡੀ ਵੱਲ ਉਸਨੂੰ ਲਿਆਂਦਾ। “ਕਿੱਦਾਂ ਪੁੱਤਰ, ਤੂੰ ਠੀਕ ਏ?”, ਤਾਰੋ ਨੇ ਬੇਟੇ ਨੂੰ ਪੁਛਿਆ। ਹੀਰੇ ਨੇ ਉੱਤਰ ਨਹੀਂ ਦਿੱਤਾ।

“ ਚੱਲੋ ਮਾਂ”, ਬਿੱਲੇ ਨੇ ਹੀਰੇ ਵੱਲ ਅੱਖਾਂ ਗੱਡਕੇ ਕਿਹਾ।

“ ਪੁੱਤਰ…”, ਤਾਰੋ ਨੇ ਜੱਫੀ ਪਾਈ। ਹੀਰੇ ਦਾ ਸਰੀਰ ਮੁਸ਼ਕ ਮਾਰਦਾ ਸੀ, ਪਰ ਮਾਂ ਨੇ ਇਸ ਦੀ ਪਰਵਾਹ ਨਹੀਂ ਕੀਤੀ। ਦੋਨਾਂ ਦੇ ਗੱਲ੍ਹਾਂ ਉੱਤੇ ਹੰਝੂ ਗਿਰ ਗਏ। ਹੁਣ ਹੀਰੇ ਨੇ ਵੀ ਮਾਂ ਨੂੰ ਜੋਰ ਦੇਣੀ ਜੱਫੀ ਪਾਈ। ਗੁੱਡੀ ਵੀ ਗੱਡੀ ਵਿੱਚੋਂ ਨਿਕਲ ਆਈ, “ ਤੂੰ ਕੀ ਕਰਦੀ ਏ!”, ਬਿੱਲੇ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਗੁੱਡੀ ਨੇ ਅਪਣੇ ਆਵਾਰੇ ਭਰਾ ਵੱਲ ਤਰਸ ਨਾਲ ਦੇਖਿਆ। ਉਸ ਦਿਨ, ਜਦ ਘਰੋ ਕੱਢਿਆ ਸੀ, ਰਹਿਮ ਦੀ ਸ਼ੀਸ਼ੀ ਖਾਲੀ ਹੋ ਗਈ। ਕਹਿਣ ਦਾ ਮਤਲਬ ਦਿਲ ਵਿੱਚ ਥਾਂ ਨਹੀਂ ਸੀ ਰਹੀ। ਮਨ ਪੱਕਾ ਸੀ ਕਿ ਹੀਰਾ ਬੁਰਾ ਸੀ। ਪਰ ਹੁਣ ਉਸਦਾ ਹਾਲ ਵੇਖਕੇ ਗੁੱਡੀ ਦੇ ਅਥਰੂ ਵੀ ਛਿੜਕੇ।

“ ਵੀਰ ਜੀ”, ਗੁੱਡੀ ਨੇ ਮਲਕ ਦੇਣੀ ਕਿਹਾ। ਹੀਰਾ ਮਾਂ ਛੱਡਕੇ ਨਿੱਕੀ ਭੈਣ ਵੱਲ ਦੇਖਣ ਲੱਗ ਗਿਆ। ਸਾਰਿਆਂ ਨੂੰ ਰੋਣ ਆ ਗਿਆ।

“ ਪੁੱਤ ਮਾਫ਼ ਕਰਦੇ। ਹੁਣ ਘਰ ਆਜਾ। ਏਥੇ ਤਾਂ ਤੇਰਾ ਕੀ ਹਾਲ ਹੋਗਿਆ! ਦੁਨੀਆ ਬਹੁਤ ਖਰਾਬ ਹੈ!”, ਮਾਂ ਡਿੱਗਣ ਹੀ ਲੱਗੀ ਸੀ, ਪਰ ਹੀਰੇ ਨੇ ਫੜਕੇ ਗੱਡੀ ਵਿੱਚ ਬੈਠਾ ਦਿੱਤੀ। ਅਪਣੀ ਭੈਣ ਵੱਲ ਦੇਖੇ, “ ਗੁੱਡੀ ਤੂੰ ਨਹੀਂ ਬੋਲਣਾਂ ਤਾਂ ਤੇਰੀ ਮਰਜ਼ੀ ਹੈ”। ਬਿੱਲਾ ਵੀ ਹੁਣ ਬਾਹਰ ਆਗਿਆ। ਹਾਲੇ ਗੁੱਡੀ ਨੇ ਉੱਤਰ ਭਰਾ ਨੂੰ ਫੜਾਇਆ ਨਹੀਂ ਸੀ, ਜਦ ਹੀਰੇ ਦੇ ਅੱਖਾਂ ਵਿੱਚ ਅੱਖਾਂ ਗੱਡਕੇ ਬਿੱਲਾ ਬੋਲਿਆ, “ਤੂੰ ਕਿਥੇ ਚੱਲਾ ਸੀ, ਇਸ ਹਾਲ'ਚ?”। ਹੀਰੇ ਨੇ ਜੁਆਬ ਨਹੀਂ ਦਿੱਤਾ। ਬਿੱਲਾ ਉਸਦਾ ਸਾਮ੍ਹਣਾ ਕਰਨ ਲੱਗਾ ਸੀ, ਜਦ ਗੁੱਡੀ ਨੇ ਕਿਹਾ, “ ਤੁਸੀਂ ਮਾਂ ਦੇ ਸਾਹਮਣੇ ਕੀ ਕਰਦੇ ਹੋ? ਉਸਨੂੰ ਹੋਰ ਨਾ ਸਤਾਓ”। ਬਿੱਲਾ ਗੁੱਡੀ ਨੂੰ ਪਾਸੇ ਕਰਕੇ ਬਹਿਸ ਕਰਨ ਲੱਗ ਪਿਆ। ਹੀਰੇ ਨੂੰ ਘੁਸਰ ਮੁਸਰ ਸੁਣਦਾ ਸੀ, ਪਰ ਅੱਖਾਂ ਮਾਂ ਦੇ ਹਾਲ ਉੱਤੇ ਠਹਿਰੀਆਂ। ਅੱਧਾ ਮਨ ਕਹਿੰਦਾ ਸੀ ਕਿ “ ਭਵਨ ਕੋਲ ਜਾਂ, ਅਪਣੀ ਮਿੱਠੀ ਚੀਜ਼ ਲੈਣ!”, ਅੱਧਾ ਮਨ ਬੋਲਦਾ ਸੀ, “ ਦੇਖ ਮਾਂ ਦਾ ਹਾਲ। ਅਵਦਾ ਹਾਲ। ਲੈਹ, ਲੱਗਦਾ ਗੁੱਡੀ ਵੀ ਹੁਣ ਤੈਨੂੰ ਵਾਪਸ ਝਲ ਲਵੇਗੀ!”। ਮਨ ਆਪਸ ਵਿੱਚ ਘੁਲਦਾ ਸੀ। ਫਿਰ ਜਿੰਨ ਦੇ ਥਾਂ, ਫਰਿਸ਼ਤਾ ਜਿੱਤ ਗਿਆ। ਗੱਡੀ ਵਿੱਚ ਵੜ ਗਿਆ। ਜਦ ਬਿੱਲਾ ਘੁੰਮਿਆ, ਉਸਦਾ ਸਾਲਾ ਕਾਰ ਵਿੱਚ ਮਾਂ ਦੀ ਗੋਦ ਵਿੱਚ ਸਿਰ ਰੱਖਕੇ ਬੈਠਾ ਸੀ।

“ ਆਪਾਂ ਇੱਕ ਹੋਰ ਮੌਕਾ ਦੇ ਦੇਈਏ। ਜਦ ਘਰੋ ਕੱਢਿਆ, ਇਹ ਹਾਲਤ ਨਹੀਂ…”, ਗੁੱਡੀ ਆਪਣੇ ਆਦਮੀ ਨੂੰ ਕਹਿੰਦੀ ਸੀ।

“…ਤੇਰੀ ਮਰਜ਼ੀ ਏ। ਦੇਖੀਏ ਜੇ ਪੱਥਰ ਚੱਟਕੇ ਇਸ ਮੱਛੀ ਨੇ ਕੁਝ ਸਿੱਖਿਆ। ਮੈਂ ਖ਼ੁਸ਼ ਨਹੀਂ ਹਾਂ। ਮੁਸ਼ਕ ਮਾਰਦਾ ਏ”। ਮੀਆ ਬੀਬੀ ਦੋਨੋਂ ਕਾਰ ਵਿੱਚ ਵਾਪਸ ਬਹਿ ਗਏ। ਹੀਰੇ ਨੂੰ ਘਰ ਲੈ ਗਏ। ਗੱਡੀ ਦੇ ਪਿੱਛੇ ਹੀਰੇ ਦਾ ਸਾਇਆ ਅਫੀਮ ਲਈ ਤਰਸਦਾ ਰਹਿ ਗਿਆ।

* * * * *

ਜਦ ਘਰ ਪਹੁੰਚੇ, ਸੀਤਾ ਰਾਮ ( ਘਰ ਦਾ ਬਿਹਾਰੀ ਨੌਕਰ) ਦਰਾਂ'ਚੋਂ ਬਾਹਰ ਆਇਆ, ਉਨ੍ਹਾਂ ਨੂੰ ਜੀ ਆਇਆਂ ਕਰਨ। ਜਦੋਂ ਗੱਡੀ ਵਿੱਚੋਂ ਹੀਰੇ ਨੂੰ ਨਿਕਲਦਾ ਦੇਖਿਆ, ਬੜਾ ਹੈਰਾਨ ਹੋਗਿਆ।

“ ਮਾਲਿਕ! ਤੁਮ ਵਾਪਸ ਲੋਟ ਪੇ! ਤੁਮ ਕੋ ਦੇਖਕੇ ਹੱਮ ਬਹੁਤ ਖ਼ੁਸ਼ ਹੋ”। ਬਿੱਲੇ ਨੇ ਸੀਤਾ ਰਾਮ ਵੱਲ ਘੂਰਕੇ ਝਾਕਿਆ, “ ਸਾਰੇ ਬੈਗ ਅੰਦਰ ਲੈ ਕੇ ਜਾ! ਇਸ ਲਈ ਤਾਜੇ ਕੱਪੜੇ ਤਿਆਰ ਕਰ। ਜਲਦੀ ਜਲਦੀ। ਜਮ੍ਹਾਂ ਕਮਲਾ ਹੈ”। ਬਿੱਲੇ ਨੂੰ ਹੀਰੇ ਦੇ ਮੁਸ਼ਕ ਉੱਤੇ ਗੁਸਾ ਸੀ, ਘਰ ਵਾਪਸ ਲਿਆਣ ਉੱਤੇ; ਤਾਂ ਸ਼ੱਕ ਸੀ ਕਿ ਇਸ ਹਾਲਤ ਵਿੱਚ ਹਾਲੇ ਵੀ ਪੂਰਾ ਅਮਲੀ ਸੀ। ਗੁੱਡੀ ਬਹੁਤ ਨਰੋਈ ਜਨਾਨੀ ਸੀ। ਚੰਗੇ ਕੰਮ ਹੀ ਕਰਦੀ ਸੀ। ਬਿੱਲੇ ਦੀ ਮਦਦ ਨਾਲ ਘਰ ਚਲਾਉਂਦੀ ਸੀ। ਇਸ ਲਈ ਉਸਦੀ ਗੱਲ ਮਨ ਲਈ। ਬਿੱਲੇ ਨੂੰ ਪਤਾ ਸੀ ਕਿ ਇੱਕ ਗੁੱਡੀ ਵਰਗੀ ਸੌ ਮੁੰਡਿਆਂ ਤੋਂ ਚੰਗੀ ਸੀ।

ਬਿੱਲਾ ਭਾਰਾ ਜਿਹਾ ਆਦਮੀ ਸੀ, ਦਾੜ੍ਹੀ ਰੱਖੀ ਸੀ, ਪਰ ਕੇਸ ਨਹੀਂ। ਹੁਣ ਸੋਫੇ ਉੱਤੇ ਬੈਠਕੇ ਤਾਰੋ ਅਤੇ ਗੁੱਡੀ ਵੱਲ ਝਾਕਦਾ ਸੀ। ਮਾਂ ਧੀ ਪਾਸੇ ਖੜ੍ਹਕੇ ਹੀਰੇ ਵਾਰੇ ਘੁਸਰ ਮੁਸਰ ਕਰ ਰਹੇ ਸਨ। ਹੀਰਾ ਲੋਥ ਵਾਂਗ ਚੁੱਪ ਚਾਪ ਜਿਥੇ ਛੱਡ ਦਿੱਤਾ ਖਲੋਇਆ ਰਿਹਾ। ਬਿੱਲਾ ਗੁੱਡੀ ਨੂੰ ਖ਼ੁਸ਼ ਰੱਖਣਾ ਚਾਹੁੰਦਾ ਸੀ। ਇਸ ਲਈ ਖਮੋਸ਼ ਹੋ ਕੇ ਬੈਠਾ ਰਿਹਾ। ਗੁੱਡੀ ਸੱਸ ਵਰਗੀ ਨਹੀਂ ਸੀ। ਆਦਮੀ ਦਾ ਰੋਹਬ ਉਸ ਉੱਤੇ ਕੰਮ ਨਹੀਂ ਕਰਦਾ ਸੀ। ਗਲਤ ਰਿਵਾਜ ਰੀਤ ਦੇ ਖਿਲਾਫ਼ ਸੀ। ਤਾਂ ਹੀ ਤਾ ਜਦ ਭਰਾ ਬੇਘਰ ਕੀਤਾ, ਡਰੀ ਨਹੀਂ। ਅਪਣੀ ਮਾਲਕਣ ਸੀ। ਨੌਕਰੀ ਚੰਗੀ ਸੀ, ਕਮਾਉਂਦੀ ਸੀ। ਅਪਣੇ ਫਰਜ ਵੀ ਪੂਰੇ ਕਰਦੀ ਸੀ। ਪੜ੍ਹੀ ਲਿੱਖੀ ਸੀ। ਬਿੱਲਾ ਵੀ ਸੋਚ ਸਮਝਕੇ ਚੁਣਿਆ। ਦੋਨਾਂ ਦੇ ਖਿਆਲ ਮਿਲਦੇ ਸੀ।

ਗੁੱਡੀ ਲੰਬੀ ਪਤਲੀ ਸੀ। ਅੱਖਾਂ ਉਕਾਬੀ ਸਨ, ਬੁੱਲ੍ਹਾਂ ਮੋਟੀਆਂ। ਨੱਕ ਤਿੱਖਾ ਸੀ, ਗੱਲ੍ਹਾਂ ਪਤਲੀਆਂ। ਰੰਗ ਸਾਫ਼ ਸੀ, ਮਨ ਵੀ ਚਿੱਟੀ ਚਾਦਰ ਤੋਂ ਸਾਫ਼। ਸੁੱਚਾ ਦਿਲ, ਇਖਲਾਕੀ ਜਿਗਰ, ਹੀਰੇ ਤੋਂ ਉਲਟ। ਬਿੱਲੇ ਨੂੰ ਪਰੀ ਮਿਲ ਗਈ ਸੀ। ਹੁਣ ਇਹ ਹੂਰ ਵੀਰ ਦਾ ਹਾਲ ਵੇਖਕੇ ਮਾਂ ਦੀ ਗੱਲ ਮਨ ਗਈ। ਜਦ ਮਾਂ ਧੀ ਦੀ ਗੱਲ ਹੋ ਗਈ, ਗੁੱਡੀ ਨੇ ਬਿੱਲੇ ਵੱਲ ਨੈਣਾਂ ਨਾਲ ਸੰਕੇਤ ਕੀਤਾ।

“ ਓਏ ਸੀਤਾ ਰਾਮ! ਹੀਰੇ ਲਈ ਕੱਪੜੇ ਤਿਆਰ ਕਰ ਲੈ!” ਬਿੱਲੇ ਨੇ ਉੱਚੀ ਦੇਣੀ ਆਖਿਆ।
“ ਜੀ ਹਾਂ ਸਰ ਜੀ”, ਉੱਤਰ ਉਪਰੋ ਆਇਆ।
“ ਆਕੇ ਹੀਰੇ ਨੂੰ ਲੈ ਜਾ!”, ਬਿੱਲੇ ਦਾ ਚਿਤ ਨਹੀਂ ਕਰਦਾ ਸੀ ਹੀਰੇ ਦੇ ਨੇੜੇ ਜਾਣ ਨੂੰ।

ਸੀਤਾ ਰਾਮ ਹੀਰੇ ਨੂੰ ਉਪਰ ਜਾਣ ਲਈ ਸੇਧ ਦੇਣ ਲੱਗ ਪਿਆ, “ ਆਓ ਸਰ ਜੀ। ਤੁਮਾਰਾ ਕਮਰਾ ਤਿਆਰ ਹੋ”। ਹੀਰਾ ਮਗਰ ਤੁਰ ਪਿਆ, ਉਂਝ ਮਨ ਭਵਨ ਦੀ ਛਤਰੀ ਕੋਲ ਚੱਲਣਾ ਚਾਹੁੰਦਾ ਸੀ। ਜਦ ਸੀਤਾ ਰਾਮ ਨੇ ਕਮਰੇ ਵਿੱਚ ਲਿਆਂਦਾ, ਪਹਿਲੀ ਵਾਰੀ ਹੀਰੇ ਨੂੰ ਮਹਿਸੂਸ ਹੋਇਆ ਕਿਥੇ ਸੀ। ਪਹਿਲੀ ਵਾਰੀ ਸੀਤਾ ਵੱਲ ਝਾਕਿਆ। ਸੇਵਕ ਪਤਲਾ ਜਾ ਬੰਦਾ ਸੀ। ਸਿਰ ਉੱਤੇ ਲਾਲ ਟੋਪੀ ਪਾਈ ਸੀ। ਕੱਪੜੇ ਨਹੀਂ ਪਾਏ ਸੀ, ਪਰ ਲੀੜੇ ਪਾਏ ਸੀ।

“ ਸੀਤਾ ਰਾਮ?”, ਕਿਹਾ ਜਿੱਦਾਂ ਹੁਣੀ ਸੂਝਿਆ।
“ ਹਾਂਜੀ। ਹੁਮ ਕੋ ਪਛਾਣ ਲੀਆ”, ਖ਼ੁਸ਼ ਹੋਕੇ ਬੋਲਾ, “ ਤੁਮਾਰੇ ਕੱਪੜੇ ਪਲੰਘ ਉੱਤੇ ਰੱਖੇ। ਜੇ ਕੁਛ ਚੀਜ਼ ਚਾਹਤੀ ਹੋ, ਮੁਜ ਕੋ ਬੁਲਾਣਾ”, ਕਹਿਕੇ ਤੁਰ ਪਿਆ।

ਹੀਰਾ ਆਲੇ ਦੁਆਲੇ ਦੇਖਣ ਲੱਗ ਪਿਆ। ਉਸਦਾ ਪੁਰਾਣਾ ਕਮਰਾ ਸੀ। ਵੱਡਾ ਪਲੰਘ ਸਾਮ੍ਹਣੇ ਝੁਕਦਾ ਸੀ, ਜਿਵੇਂ ਪੁਰਾਣੇ ਮਾਲਿਕ ਨੂੰ ਜੀ ਆਇਆ ਨੂੰ ਕਰ ਰਿਹਾ ਸੀ। ਇੱਕ ਪਾਸੇ ਚਿੱਟੀ ਅਲਮਾਰੀ ਖੜ੍ਹੀ ਸੀ, ਜਿੱਦਾਂ ਹੀਰੇ ਦੀ ਮਦਦ ਕਰਨ ਲਈ ਤਿਆਰ ਸੀ। ਪੈਰਾਂ ਹੇਠ ਮੋਟਾ ਭਾਰਾ ਕਲੀਨ ਪੱਬਾਂ ਨੂੰ ਨਿੱਘਾ ਕਰ ਰਿਹਾ ਸੀ। ਦੂਜੇ ਪਾਸੇ ਲੰਬਾ ਸ਼ੀਸ਼ਾ ਖੜ੍ਹੋਤਾ ਸੀ। ਉਸਦੇ ਪਿੱਛੇ, ਬਾਰੀ ਥੱਲੇ ਗਿੱਟੀ ਉੱਤੇ ਕਈ ਤਸਵੀਰਾਂ ਸਨ। ਇੱਕ ਵਿੱਚ ਹੀਰੇ ਦਾ ਚਿਹਰਾ ਸੀ। ਟੋਹਰ ਨਾਲ ਪੱਗ ਬੰਨ੍ਹੀ ਸੀ। ਦਾੜ੍ਹੀ ਕਾਲੀ ਸੀ, ਮੁਖ ਉੱਤੇ ਹਾਸੇ। ਵਾਹ! ਛਬੀਲਾ ਲੱਗਦਾ ਸੀ, ਹੀਰਾ! ਫਰ ਇਹ ਤਾਂ ਕੱਲ੍ਹ ਦਾ ਹੀਰਾ ਸੀ। ਤਸਵੀਰ ਦੇ ਅੱਗੇ ਸ਼ੀਸ਼ਾ ਸੀ। ਦਰੀ ਅਲਮਾਰੀ ਅਤੇ ਪਲੰਘ ਵਾਂਗ ਬਾਹਾਂ ਖੋਲ੍ਹਕੇ ਪੁਰਾਣੇ ਮਾਲਿਕ ਨੂੰ ਨਹੀਂ ਮਿਲਿਆ। ਸ਼ੀਸ਼ੇ ਨੇ ਕੌੜੀ ਸੱਚਾਈ ਸਾਫ਼ ਸਾਮ੍ਹਣੇ ਪੇਸ਼ ਕਰ ਦਿੱਤੀ। ਤਸਵੀਰਾਂ ਦੀ ਭਿੰਨਤਾ ਸੀ।

ਜਿਥੇ ਫੋਟੋ ਵਿੱਚ ਫੌਜੀ ਵਾਂਗ ਪੱਗ ਬੰਨ੍ਹੀ ਸੀ, ਸ਼ੀਸ਼ੇ ਨੇ ਲਿਬੜੀ ਲੀਰ ਦੇਖਾਈ। ਜਿਥੇ ਤਸਵੀਰ ਵਿੱਚ ਅੱਖਾਂ ਖ਼ੁਸ਼ੀ ਅਤੇ ਆਖਰ ਨਾਲ ਚਮਕ ਦੀਆਂ ਸਨ, ਸ਼ੀਸ਼ੇ ਨੇ ਮੱਛੀ ਵਰਗੀਆਂ ਕਾਲੀਆਂ ਮਰੀਆਂ ਅੱਖਾਂ ਪੇਸ਼ ਕੀਤੀਆਂ। ਜਿਥੇ ਫੋਟੋ ਵਿੱਚ ਸੁੰਦਰ ਤਿੱਖਾ ਨੱਕ ਸੀ, ਸ਼ੀਸ਼ੇ ਤੋਂ ਪਰਛਾਵੇ ਨੇ ਛਾਲਿਆਂ ਨਾਲ, ਮੱਸਿਆਂ ਨਾਲ ਭਰਿਆ ਨੱਕ ਦਿਖਾਇਆ। ਲਿਸਾ ਆਦਮੀ ਵਾਪਸ ਝਾਕਦਾ ਸੀ। ਉਸਨੂੰ ਦੇਖਕੇ ਹੀਰਾ ਡਰ ਗਿਆ। ਹੀਰੇ ਨੂੰ ਇੱਦਾਂ ਲੱਗੇ ਜਿਵੇਂ ਉਸਦਾ ਹਰੇਕ ਪਾਪ ਵਾਪਸ ਜੀਉਂਦਾ-ਜਾਗਦਾ ਤਾੜਦਾ ਸੀ। ਮਾਸ ਵਿੱਚੋਂ ਪੀਕ ਪੈਂਦੀ ਸੀ; ਹੋਠ ਹਸਦੇ ਨਹੀਂ ਸੀ, ਕੇਵਲ ਪੀਲੇ ਪੀਲੇ ਦੰਦ ਦਿੱਸਦੇ ਸੀ। ਹੀਰੇ ਨੂੰ ਇੱਦਾਂ ਲੱਗੇ ਜਿਵੇਂ ਬੇਮਾਸ ਖੋਪਰ ਪਾਟੀ ਪੱਗੜੀ ਵਿੱਚ ਬੰਨ੍ਹਕੇ ਬਦਨ ਉੱਪਰ ਰਖਿਆ ਸੀ। ਰਿਸਿਆ ਮਾਦਾ ਮਾਸ ਵਿੱਚੋਂ ਚੋਂਦਾ ਸੀ। ਪਤਾ ਨਹੀਂ ਰਾਤ ਦੀ ਖਾਧੀ ਫੀਮ ਦਾ ਅਸਰ ਸੀ; ਪਰ ਹੀਰੇ ਨੂੰ ਲੱਗੇ ਕਿ ਸ਼ੀਸ਼ੇ ਵਿੱਚ, ਉਸਦੇ ਬਦਨ ਉੱਤੇ, ਮੁਖ ਉੱਤੇ, ਅੰਗਾਂ ਉੱਤੇ, ਕੀੜੇ, ਮੱਕੜੇ, ਅਤੇ ਸੁੰਡ ਸਰਕਦੇ ਦੀਂਦੇ ਸਨ। ਇੱਦਾਂ ਲੱਗੇ, ਜਿੱਦਾਂ ਜੋ ਅਫੀਮ ਖਾਕੇ ਹੀਰਾ ਅੰਦਰ ਸੀ, ਸ਼ੀਸ਼ੇ ਨੇ ਉਸ ਦੀ ਨਜ਼ਰ ਸਾਮ੍ਹਣੇ ਰੱਖ ਦਿੱਤੀ। ਹੀਰੇ ਤੋਂ ਸ਼ੀਸ਼ੇ ਦਾ ਸਾਮ੍ਹਣਾ ਨਹੀਂ ਹੋਇਆ। ਘੁੰਮਕੇ ਬੂਹੇ ਵੱਲ ਤੁਰ ਪਿਆ। ਹੇਠੋ ਆਵਾਜ਼ਾਂ ਆਈਆਂ, ਇੱਕ ਹੀਰੇ ਨੂੰ ਟੋਕਦੀ, ਇੱਕ ਹੀਰੇ ਲਈ ਮਿੰਨਤਾਂ ਕਰਦੀ, ਇੱਕ ਦੂਜੀਆਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀਆਂ।-ਮੈਂ ਇਥੇ ਕੀ ਕਰਦਾ ਹਾਂ? ਹੀਰੇ ਨੇ ਸੋਚਿਆ। ਬਾਥਰੂਮ ਵਿੱਚ ਵੜ ਗਿਆ। ਭੁੰਜੇ ਡਿੱਗਕੇ ਰੱਜ ਰੱਜਕੇ ਰੋਣ ਲੱਗ ਪਿਆ।

* * * * *

ਹੀਰਾ ਮੇਜ਼ ਦੇ ਉੱਤੇ ਖਾਣ-ਪੀਣ ਦੀ ਰੱਖੀ ਦਾਤ ਵੱਲ ਝਾਕਦਾ ਸੀ। ਘਰ ਦੀ ਰੋਟੀ ਸਾਮ੍ਹਣੇ ਪਈ ਸੀ। ਉਸਦੇ ਇੱਕ ਪਾਸੇ ਮਾਂ ਬੈਠੀ ਸੀ, ਦੂਜੇ ਪਾਸੇ ਭੈਣ ਬੈਠੀ ਸੀ। ਸਾਮ੍ਹਣੇ ਜਵਾਈ ਖਾਂਦਾ ਸੀ। ਹੁਣ ਹੀਰੇ ਦੇ ਸਾਫ਼ ਸੁਥਰੇ ਕੱਪੜੇ ਪਾਏ ਸੀ। ।ਪੱਗ ਵੀ ਸੋਹਣੀ ਸੀ। ਫਿਰ ਵੀ ਉਸਨੂੰ ਪੂਰਾ ਪਤਾ ਸੀ ਕਿ ਸਾਰਿਆਂ ਨੂੰ ਲਿੱਸਾ ਲੱਗਦਾ ਸੀ। ਖਮੋਸ਼ੀ ਵਿੱਚ ਡੁੱਬਕੇ ਸਾਰੇ ਖਾਂਦੇ ਸੀ। ਕੋਈ ਨਹੀਂ ਬੋਲਿਆ। ਖਾਣ ਤੋਂ ਬਾਅਦ ਹੀਰਾ ਅਪਣੇ ਕਮਰੇ ਵਿੱਚ ਚੱਲੇ ਗਿਆ। ਉਸਨੂੰ ਹੇਠੋਂ ਘੁਸਰ ਮੁਸਰ ਸੁਣਦੀ ਸੀ। ਹਾਲੇ ਵੀ ਉਸ ਵਾਰੇ ਬਹਿਸ ਕਰਦੇ ਸੀ। ਆਪਣਾ ਦਰਵਾਜ਼ਾ ਬੰਦ ਕਰਕੇ ਪਲੰਘ ਉੱਤੇ ਲਿਟ ਗਿਆ। ਪਸੀਨਾ ਆਉਂਦਾ ਸੀ। ਪੱਖੇ ਲਾ ਦਿੱਤੇ। ਫਿਰ ਵੀ ਗਰਮ ਸਰਦ ਸੀ। ਅਫੀਮ ਦਾ ਅਸਰ ਕਰਕੇ। ਹੀਰੇ ਨੂੰ ਪਤਾ ਸੀ ਕਿ ਜਦ ਅਫੀਮ ਦੇਰ ਤਕ ਨਹੀਂ ਮਿਲਦੀ ਸੀ, ਪਿੰਡੇ ਨੂੰ ਨਸ਼ੇ ਲਈ ਪਿਆਸ ਆ ਜਾਂਦੀ ਸੀ। ਅੰਗ੍ਰੇਜ਼ੀ ਇਸ ਹਾਲਤ ਨੂੰ “ ਕੋਲਡ ਟਰਕੀ” ਆਖਦੇ ਸੀ। ਜੋ ਬੰਦਾ ਇਸ ਹਾਲ ਨੂੰ ਬਰਦਾਸ਼ਤ ਕਰਕੇ ਰਾਤ ਲੰਘ ਗਿਆ, ਮਰਨ ਤੋਂ ਬਿਨਾਂ, ਅਫੀਮ ਦੇ ਅਸਰ ਤੋਂ ਛੁੱਟੀ ਹੋਜੂਗੀ। ਸੋਫੀ ਬਣਨ ਦਾ ਮੌਕਾ ਸੀ। ਪਰ ਹੀਰਾ ਇਥੇ ਰਾਤ ਤਕ ਨਹੀਂ ਰਹਿਣਾ ਚਾਹੁੰਦਾ ਸੀ। ਭਵਨ ਨੂੰ ਮਿਲਣਾ ਚਾਹੁੰਦਾ ਸੀ। ਪਰ ਬਦਨ ਇੰਨ੍ਹਾਂ ਕਮਜ਼ੋਰ ਸੀ, ਬੈਡ ਤੋਂ ਉੱਠ ਨਹੀਂ ਸਕਿਆ। ਨੀਂਦ ਚੜ੍ਹ ਗਈ। ਥਲੋ ਟੱਬਰ ਦੀ ਆਵਾਜ਼ ਕੰਨਾਂ ਵਿੱਚ ਭੀਂ ਭੀਂ ਕਰਦੀ ਸੀ।

ਹੀਰਾ ਸਾਰਾ ਦਿਨ ਸੁੱਤਾ ਰਿਹਾ।ਫਿਰ ਸਾਰੀ ਰਾਤ। ਕੰਬਦਾ ਰਿਹਾ, ਬਿਸਤਰੇ ਉਪਰ ਪਾਸੇ ਮਾਰਦਾ ਰਿਹਾ। ਨੀਂਦ ਫਿਰ ਆ ਗਈ।

* * * * *

ਜਦ ਕੋਲਡ ਟਰਕੀ ਹੁੰਦਾ, ਉਹ ਆਦਮੀ ਬਹੁਤ ਦੁੱਖ ਵਿੱਚੋਂ ਲੰਘਦਾ। ਬੁਖਾਰ ਚੜ੍ਹ ਜਾਂਦਾ। ਅਫੀਮ ਲਈ ਭੁੱਖ ਨਾਲ ਘੁਲਦਾ ਹੈ। ਇਸ ਤਰ੍ਹਾਂ ਹੀਰੇ ਨਾਲ ਹੋਇਆ। ਹਾਰਕੇ ਤਾਪ ਉਤਰ ਗਿਆ, ਚੰਗੀ ਨੀਂਦ ਆਈ। ਹੀਰਾ ਮਰਿਆ ਨਹੀਂ। ਉਂਝ ਮਰ ਸਕਦਾ ਸੀ। ਜਦ ਉੱਠਿਆ, ਦਰਦ ਹੁੰਦਾ ਸੀ, ਥਿਆਹ ਵੀ ਬਹੁਤ ਸੀ। ਹੁਣ ਜੀ ਕਰਦਾ ਸੀ ਰਸੋਈ ਜਾਕੇ ਫ੍ਰਿੱਜ ਵਿੱਚੋਂ ਕੁਝ ਪੀਏ। ਹੁਣ ਗੁੱਡੀ 'ਤੇ ਬਿੱਲੇ ਨਾਲ ਗੱਲ ਕਰਨ ਲਈ ਤਿਆਰ ਸੀ। ਅੱਖਾਂ ਖੋਲ੍ਹੀਆਂ, ਬਾਹਾਂ ਲੱਤਾਂ ਫੈਲਾਕੇ, ਉਬਾਸੀ ਲਈ। ਫਿਰ ਇੱਕ ਦਮ ਡਰ ਗਿਆ। ਸੁਪਨੇ ਵਿੱਚ ਹੀ ਹੋਵੇਗਾ!

ਜਿਥੇ ਅਲਮਾਰੀ ਖੜ੍ਹੀ ਸੀ, ਅਜੀਬ ਰੂਪ ਵਿੱਚ ਕੁਝ ਹੋਰ ਖਲੋਇਆ ਸੀ। ਕੱਪੜੇ ਵਿੱਚ ਸੀ, ਪਰ ਆਦਮੀ ਤੋਂ ਤਿੰਨ ਗੁਣੇ ਵੱਡਾ ਸੀ। ਜਿਥੇ ਸ਼ੀਸ਼ਾ ਖੜ੍ਹਾ ਸੀ, ਪਤਲੀ ਚਾਦਰ ਵਰਗੀ ਪਰਤਵਾਂ ਤਲ ਸੀ। ਅਪਣੀ ਪਲੰਘ ਨੂੰ ਛੋਇਆ। ਕੱਪੜੇ ਦੇ ਥਾਂ ਕੋਈ ਚਿਪਚਿਪੀ ਸਿੱਲ੍ਹੀ ਚੀਜ਼ ਸੀ। ਇੱਕ ਦਮ ਉੱਠ ਗਿਆ। ਜਦ ਪੈਰ ਫ਼ਰਸ਼ ਉੱਤੇ ਟਿਕੇ, ਦਰੀ ਦੇ ਥਾਂ ਖਾਲੀ ਥਾਂ ਸੀ। ਪਰ ਪੈਰਾਂ ਨੂੰ ਲੱਗਿਆ ਜਿਵੇਂ ਕੋਈ ਜਿੰਦੀ ਜੀਉਂਦੀ ਚੀਜ਼ ਉੱਤੇ ਧਰੀ ਸੀ। ਸਹਿਮ ਗਿਆ। ਆਲੇ ਦੁਆਲੇ ਦੇਖਿਆ। ਹਾਂ ਸੁਪਨਾ ਸੀ। ਅਜੀਬ ਆਭਾਸ ਸੀ। ਕਿਉਂਕਿ ਹੀਰਾ ਤਾਂ ਮਹਾਨ ਛੱਤਾਂ ਵਿੱਚ ਖੜ੍ਹੋਤਾ ਸੀ!

ਅਪਣੇ ਆਪ ਦੇ ਚੂੰਢੀ ਵੱਢੀ। ਪਰ ਕੁਝ ਨਹੀਂ ਬਦਲਿਆ। ਹੀਰੇ ਨੂੰ ਭੁੱਖ ਲੱਗਣ ਲੱਗ ਗਈ।- ਇਹ ਝੂੱਠ ਹੈ। ਅਫੀਮ ਦਾ ਅਸਰ ਹੋਏਗਾ। ਚੱਲ ਜੇ ਉੱਠ ਨਹੀਂ ਹੁੰਦਾ, ਇਸ ਅਣਹੋਣ ਥਾਂ ਵਿੱਚ ਰਸੋਈ ਵੱਲ ਜਾਂਦਾ-।ਜਦ ਬੂਹਾ ਖੋਲ੍ਹਣ ਗਿਆ, ਬੂਹੇ ਦੇ ਥਾਂ ਜਾਲੀ ਸੀ, ਕੋਈ ਰੇਸ਼ਮੀ ਜਰੀ ਦੀ ਬਣਾਈ। ਲੰਘਕੇ ਗਲਿਆਰਾ ਵਿੱਚ ਵੜ ਗਿਆ। ਘਰ ਦੇ ਥਾਂ ਛੱਤਾ ਹੀ ਸੀ। ਫਿਰ ਵੀ ਦੇਖਣ ਵਿੱਚ ਸਭ ਕੁਝ ਹਿਲਿਆ-ਮਿਲਿਆ ਲੱਗਦਾ ਸੀ। ਪੌੜੀਆਂ ਉੱਤਰਕੇ ਹੇਠਾ ਤੁਰਕੇ ਗਿਆ,“ਹੇੱਲੋ”, ਕਹਿੰਦਾ। ਪਰ ਕਿਸੇ ਨੇ ਉੱਤਰ ਨਹੀਂ ਦਿੱਤਾ। ਸਭ ਕੁਝ ਖਮੋਸ਼ ਸੀ। ਖੁਦ ਚੁੱਪ ਚਾਪ ਹੋਕੇ ਰਸੋਈ ਵਿੱਚ ਵੜ ਗਿਆ। ਆਲਾ ਦੁਆਲਾ ਇੱਕ ਦਮ ਅਜੀਬ ਸੀ, ਇੱਕ ਦਮ ਗਿਆਤ। “ ਸੀਤਾ ਰਾਮ!”। ਕੋਈ ਜਵਾਬ ਨਹੀਂ ਆਇਆ। ਜਿਥੇ ਇੱਕ ਦਿਨ ਪਹਿਲਾਂ ਫ੍ਰਿੱਜ ਖਲੋਤੀ ਸੀ, ਹੁਣ ਇੱਕ ਅਣੋਖਾ ਜਾ ਡੱਬਾ ਖੜਾ ਸੀ। ਮੁੱਠਾ ਬਣਾਇਆ ਸੀ ਜਿਵੇਂ ਕਿਰਮ ਦੇ ਕੰਡੇ ਵਰਗੇ ਬੇਹੱਥ ਬਾਹਾਂ ਲਈ ਸੀ, ਨਾਕੇ ਆਦਮੀ ਦੇ ਹੱਥ ਲਈ। ਮਸਾ ਖੋਲ੍ਹੀ।

“ਕਿੱਦਾਂ ਦਾ ਸੁਪਨਾ। ਸੱਚ ਮੁੱਚ ਅਮਲੀ ਬਣਕੇ ਪਾਗਲ ਹੋਗਿਆ। ਕੀ ਪਤਾ ਹੁਣ ਮੈਨੂੰ ਆਦਤ ਛੱਡਣੀ ਚਾਹੀਦੀ ਏ”, ਆਪਣੇ ਆਪਨੂੰ ਕਹਿੰਦਾ ਫ੍ਰਿੱਜ ਵਿੱਚ ਫੋਲਾ ਫਾਲੀ ਕਰਦਾ ਸੀ। “ ਕੁਝ ਚੱਜਦਾ ਹੈਗਾ ਕਿ ਨਹੀਂ!”, ਖਿੱਝਕੇ ਡੋਰ ਬੰਦ ਕਰ ਦਿੱਤੀ। ਫਿਰ ਤਾਂ ਓਥੇ ਖੜ੍ਹਾ ਹੀ ਡਰਨ ਲੱਗਾ ਸੀ। ਧੜਕਣ ਪਲ ਲਈ ਰੁਕ ਗਈ।

ਹੀਰੇ ਦੇ ਸਾਮ੍ਹਣੇ ਵੱਡਾ, ਪਤਲਾ ਜਾ ਭਰਿੰਡ ਖੜ੍ਹਾ ਸੀ, ਭੀਂ ਭੀਂ ਕਰਦਾ। ਉਸਦੇ ਸਿਰ ਉੱਤੇ ਸੀਤਾ ਰਾਮ ਦੀ ਟੋਪੀ ਸੀ। ਹੁਣ ਤਾ ਡਰਾਉਣੇ ਸੁਪਨੇ ਵਿੱਚ ਸੀ! ਡਰਕੇ ਹੀਰਾ ਪਿੱਛੇ ਹੋਗਿਆ।“ ਹਾਏ!”। ਪਰ ਹੱਦ ਦੀ ਗੱਲ ਸੀ, ਕਿ ਸੀਤਾ-ਭਰਿੰਡ ਦੇ ਗੈਰ ਚਿਹਰੇ ਉੱਤੇ ਹੀਰੇ ਨੂੰ ਡਰ ਦਿੱਸਦਾ ਸੀ। ਦਰਿੰਦਾ ਹੀਰੇ ਤੋਂ ਡਰਦਾ ਸੀ! ਸਾਫ਼ ਦਿੱਸਦਾ ਸੀ ਕਿ ਓਨੂੰ ਹੀਰਾ ਵੀ ਅਜੀਬ ਪਰਾਇਆ ਲੱਗਦਾ ਸੀ। ਫਿਰ ਵੀ, ਹੀਰੇ ਨੇ ਇੱਕ ਦੋ ਚੂੰਢੀਆਂ ਅਪਣੇ ਮਾਸ'ਤੇ ਵੱਢੀਆਂ। ਪਰ ਜਦ ਨੀਂਦ ਦੇ ਹਨੇਰੇ'ਚੋਂ ਉੱਠਿਆ ਨਹੀਂ, ਅਪਣੇ ਕਮਰੇ ਵੱਲ ਦੌੜ ਪਿਆ। ਜਦ ਅੰਦਰ ਪਹੁੰਚਿਆ, ਦਰਵਾਜ਼ਾ ਬੰਦ ਨਹੀਂ ਕਰ ਸਕਦਾ ਸੀ, ਕਿਉਂਕਿ ਕੇਵਲ ਜਾਲੀ ਸੀ। ਬਾਥਰੂਮ ਵਿੱਚ ਚੱਲੇ ਗਿਆ ( ਇਥੇ ਵੀ ਬੂਹਾ ਦੇ ਥਾਂ ਚਾਦਰ ਹੀ ਸੀ)। ਖੁੰਜੇ ਵਿੱਚ ਕੰਨਾਂ'ਚ ਉਂਗਲੀਆਂ ਪਾਕੇ ਬਹਿ ਗਿਆ, ਕਿਉਂਕਿ ਬਾਹਰੋ ਭੀਂ ਭੀਂ ਅਵਾਜ਼ ਆਉਂਦੀ ਸੀ, ਜਿਵੇਂ ਸ਼ਿਕਾਰ ਕਰਦੀ ਸੀ। ਇਕੱਲੇ ਸੀਤਾ ਦੀ ਆਵਾਜ਼ ਨਹੀਂ; ਦੋ ਕੁ ਤਿੰਨ ਹੋਰ ਵੀ! ਹੀਰਾ ਵੀ ਭੀਂ ਬੋਲਣੀ ਤਕ ਪਹੁੰਚ ਗਿਆ।

ਹੀਰੇ ਨੇ ਜਦ ਉਪਰ ਝਾਕਿਆ, ਜਾਲੀ ਵੱਲ ( ਜਿਥੇ ਅਸਲੀਅਤ'ਚ ਬੂਹਾ ਹੋਣਾ ਚਾਹੀਦਾ) ਚਾਰ ਭਿਆਨਕ ਮੁਖ ਸਨ। ਮੁਖ ਜਾਂ ਮੱਕੜੇ! ਸਾਮ੍ਹਣੇ ਟੋਪ ਪਾਕੇ ਸੀਤਾ-ਭਰਿੰਡ ਸੀ, ਉਸਦੇ ਅੱਗੇ ਇੱਕ ਪਤਲੀ ਭਰਿੰਡਣੀ ( ਸਿਰ ਉੱਤੇ ਚੁੰਨੀ ਪਾਈ ਸੀ), ਇੱਕ ਮੋਟੀ ਜੀ ਭਰਿੰਡਣੀ ਅਤੇ ਇੱਕ ਭਾਰਾ ਜਾ ਭੌਰਾ, ਬਿੱਲੇ ਦੇ ਕੱਪੜਿਆਂ ਵਿੱਚ!

ਹੀਰੇ ਨੇ ਕੰਨ ਫੜ ਲੈ! “ਰੱਬਾ ਮੈਂ ਫੀਮ ਕਦੀ ਨ੍ਹੀਂ ਖਾਉਗਾ!”। ਭੀਂ ਭੀਂ ਕਰੀ ਗਏ! ਜਦ ਉਨ੍ਹਾਂ ਨੂੰ ਹੀਰੇ ਦੀ ਆਵਾਜ਼ ਸੁਣੀ, ਡਰਕੇ ਪਿੱਛੇ ਹੋ ਗਏ। ਫਿਰ ਆਪਸ ਵਿੱਚ ਘੁਸਰ ਮੁਸਰ ਕਰਨ ਲੱਗ ਗੇ। ਸੀਤਾ ਓਭਰਿੰਡ ਉੱਡ ਗਿਆ। ਹੁਣ ਗੁੱਡੀ- ਭਰਿੰਡਣ ਹੌਲੀ ਹੌਲੀ ਹੀਰੇ ਕੋਲ ਆਈ। ਛੱਤੇ ਦੀ ਕੰਧ ਨਾਲ ਐਣ ਨੇੜੇ ਹੋਕੇ ਡਰਦਾ ਹੀਰਾ ਖੜ੍ਹ ਗਿਆ। ਜਦ ਉਸਦੀ ਲੰਬੀ ਵਾਲ ਵਾਲੀ ਬੇਹੱਥ ਲੱਤ ਨੇ ਮੂੰਹ ਛੋਇਆ, ਓਥੇ ਖੜਾ ਬੇਹੋਸ਼ ਹੋਗਿਆ।

* * * * *

ਜਦ ਹੀਰਾ ਉੱਠਿਆ, ਉਸਨੇ ਸੋਚਿਆ, - ਚੰਗਾ ਹੋਗਿਆ, ਅਜੀਬ ਸੁਪਨੇ ਵਿੱਚੋਂ ਨਿਕਲ ਗਿਆ। ਸੁਪਨੇ ਦੇ ਭੁੱਲ-ਭੁਲਈਆ'ਚ ਫਸਕੇ ਬਹੁਤ ਡਰ ਗਿਆ ਸੀ। ਜਦ ਅੱਖਾਂ ਖੋਲ੍ਹੀਆਂ, ਹਾਲੇ ਉਸ ਦੁਨੀਆ ਵਿੱਚ ਹੀ ਸੀ! ਸੋਚਣ ਲੱਗਾ “ ਕੀ ਪਤਾ ਮੈਂ ਰੱਬ ਨੂੰ ਪਿਆਰਾ ਹੋਗਿਆ? ਬਹੁਤੀ ਫੀਮ ਖਾ ਲਈ? ਕੀ ਪਤਾ ਨਰਕ ਵਿੱਚ ਪਹੁੰਚ ਗਿਆ?”। ਪਰ ਹੀਰਾ ਪਕਾ ਸੀ ਕਿ ਮੌਤ ਬਾਅਦ ਸਿਰਫ਼ ਹਨੇਰਾ ਹੀ ਹੁੰਦਾ।ਕੋਈ ਹੋਰ ਚੱਕਰ ਸੀ। ਉੱਠਕੇ ਜਾਲੀ'ਚੋਂ ਸਿਰ ਬਾਹਰ ਕੀਤਾ। ਥੱਲੋ ਭਰਿੰਡਾਂ ਦੀ ਭਿਣਕ ਆਉਂਦੀ ਸੀ। ਜਦ ਸ਼ਬਦ ਅਜੀਬ ਹੋ, ਫਿਰ ਭਿਣਕ ਲੈਣੀ ਵੀ ਔਖੀ ਹੁੰਦੀ। ਹੁਣ ਕੀ ਕਰੇ?- ਜੇ ਸੱਚ ਮੁੱਚ ਸੁਪਨਾ ਹੀ ਸੀ, ਭਰਿੰਡ ਮੇਰਾ ਕੀ ਵਿਗਾੜੋ ਗੇ? ਕੁਝ ਨਹੀਂ ਹੋਣਾ-। ਇਸ ਸੋਚ ਨਾਲ ਹੇਠਾ ਤੁਰ ਪਿਆ। ਜਦ ਬੈਠਕ ਦੇ ਥਾਂ ਪਹੁੰਚਿਆ ( ਉਂਝ ਬੈਠਕ ਨਹੀਂ ਜਾਪਦੀ ਸੀ, ਪਰ ਮਖੀਰ ਵਿੱਚ ਖੁਲ੍ਹਾ ਥਾਂ), ਸਾਰੇ ਘੁੰਮਕੇ ਆਦਮੀ ਵੱਲ ਦੇਖੇ ਡਰ ਗਏ। ਹੁਣ ਮੱਖੀਆਂ ਦੀ ਵਾਰੀ ਸੀ ਡਰਕੇ ਪਿੱਛੇ ਹੋਣ। ਪਤਾ ਨਹੀਂ ਹੀਰੇ ਦਾ ਬੋਲ ਬੇਅਰਾਮ ਕਰਦਾ ਸੀ, ਪਤਾ ਨਹੀਂ ਬੰਦੇ ਦਾ ਰੂਪ ਕਰਦਾ ਸੀ। ਕਿਉਂਕਿ ਜਿੰਨਾ ਸਾਫ਼ ਹੀਰੇ ਨੂੰ ਭਰਿੰਡ ਦਿੱਸਦਾ ਸੀ, ਓਨ੍ਹਾਂ ਨੂੰ ਅਜੀਬ ਚੀਜ਼ ਦੀਂਦੀ ਸੀ- ਆਦਮੀ।

“ ਓਏ, ਤੁਸੀਂ ਤਾਂ ਮੈਤੋਂ ਡਰਦੇ ਹੋ! ਠੀਕ ਹੈ। ਮੇਰੀ ਕਲਪਨਾ ਹੈ। ਅੱਛਾ, ਤੂੰ ਬਿੱਲਾ- ਭੌਰਾ ਲੱਗਦਾਂ। ਤੂੰ ਗੁੱਡੀ- ਭਰਿੰਡਣ। ਤੁਸੀਂ ਮਾਂ ਵਰਗੇ ਹੋ। ਸਮਝ ਗਿਆ। ਜਾਨੀ ਕੇ ਸਾਰਾ ਟੱਬਰ ਇਸ ਰੂਪ'ਚ ਹੈ। ਘਰ ਵੀ। ਕੀ ਸਮਝ ਨਹੀਂ ਲੱਗੀ? ਤੁਹਾਨੂੰ ਮੇਰੀ ਆਵਾਜ਼ ਭਿਣਕ ਦੀ ਹੋਵੇਗੀ। ਚਿੜਾਉਂਦੀ ਹੋਵੇਗੀ। ਤੁਹਾਡੀ ਕਿਥੇ ਘੱਟ ਹੈ। ਕੰਨ ਖਾਂਦੀ ਏ! ਜਿੰਨੇ ਬਦਸੂਰਤ ਤੁਸੀਂ ਮੈਨੂੰ ਲੱਗਦੇ, ਓਨ੍ਹਾਂ ਹੀ ਤੁਹਾਡੇ ਲਈ ਮੈਂ ਕਰੂਪ ਹਾਂ? ਸੁਪਨਾ ਤਾਂ ਫਿਰ ਵੀ ਮੇਰਾ ਹੀ ਐ। ਜੋ ਕਰਨਾ, ਮੈਂ ਕਰ ਸੱਕਦਾ”, ਇੱਦਾਂ ਕਹਿਕੇ ਛੱਤੇ ਵਿੱਚੋਂ ਬਾਹਰ ਤੁਰ ਪਿਆ। ਮਗਰ ਉਤੇਜਿਤ ਭਰਿੰਡ ਜੋਸ਼ ਨਾਲ ਭੀਂ ਭੀਂ ਕਰਨ ਲੱਗ ਗਏ। ਜਦ ਕਦਮ ਬਾਹਰ ਰੱਖਕੇ, ਹਵਾ ਵਿੱਚ ਡਿੱਗਣ ਲੱਗਾ ਸੀ। ਬਿੱਲੇ ਨੇ ਚੁੰਝ ਵਿੱਚ ਫੜਕੇ ਪਿੱਛੇ ਖਿਚ ਲਿਆ। ਹੀਰਾ ਹੈਰਾਨ ਹੋਗਿਆ। ਛੱਤਾ ਕੋਈ ਉੱਚੇ ਰੁੱਖ ਦੀ ਟਾਹਣੀ ਤੋਂ ਲਮਕਦਾ ਸੀ। ਹੀਰੇ ਨੇ ਸਰਸਰੀ ਨਜ਼ਰ ਆਸ ਪਾਸ ਮਾਰੀ। ਜੰਗਲ ਸੀ। ਬਹੁਤ ਵੱਡਾ ਵਣ। ਸਾਰੇ ਪਾਸੇ ਡਾਲੀਆਂ ਤੇ ਮਖੀਰ ਟੰਗੇ ਸੀ। ਧਰਤੀ ਤਾਂ ਦਿੱਸਦੀ ਵੀ ਨਹੀਂ ਸੀ! ਬਿੱਲਾ ਹੀਰੇ ਨੂੰ ਅੰਦਰ ਲੈ ਗਿਆ। ਕਾਸ਼! ਕਿਸ ਕਿਸਮ ਦਾ ਸੁਪਨਾ ਸੀ! ਚੂੰਢੀ ਫਿਰ ਵੱਢੀ। “ਹਾਏ!”, ਕੀ ਹੋ ਸੱਕਦਾ ਇਹ ਸੱਚ ਹੈ?

* * * * *

ਹੀਰਾ ਪਲੰਘ ਵਰਗੀ ਚੀਜ਼ ਉੱਤੇ ਪਿਆ ਸੀ। ਉਸਨੇ ਉੱਠਕੇ ਜਿਥੇ ਬਾਰੀ ਹੁੰਦੀ ਸੀ, ਵਿੱਚੋਂ ਬਾਹਰ ਝਾਤੀ ਮਾਰੀ। ਦੂਰ ਤਕ ਦਰਖਤ ਹੀ ਦਿੱਸਦੇ ਸਨ। ਹਰੇਕ ਰੁੱਖ ਤੋਂ ਮਖੀਰ ਲੰਮਕਦੇ ਸੀ। ਇੱਕ ਦਮ ਅਜੀਬ ਲੱਗਾ, ਬੇਗਾਨਾ ਲੱਗਾ; ਪਰ ਜੇ ਦੇਰ ਲਈ ਕੋਈ ਥਾਂ ਵੱਲ ਤੱਕਦਾ ਸੀ, ਫੇਰ ਉਸਦੇ ਪਿਆਰੇ ਸ਼ਹਿਰ ਵਰਗਾ ਰੂਪ ਜਾਪਦਾ ਸੀ।ਚੂੰਢੀਆਂ ਵੱਢ ਵੱਢਕੇ ਅੱਕ ਗਿਆ। ਹੁਣ ਪੱਕਾ ਯਕੀਨ ਹੋਗਿਆ ਕਿ ਨੀਂਦ ਵਿੱਚ ਨਹੀਂ ਸੀ। ਭੁੱਖ ਲੱਗਣ ਲੱਗ ਪਈ। ਕਮਰੇ ਵਿੱਚੋਂ ਭਰਿੰਡ-ਟੱਬਰ ਨੂੰ ਹਾਕ ਮਾਰੀ। ਪਹਿਲਾਂ ਤਾਂ ਕੋਈ ਆਇਆ ਨਹੀਂ।- ਸਾਰੇ ਸੱਚ ਮੁੱਚ ਮੈਤੋਂ ਡਰਦੇ ਹੈ? ਫਿਰ ਹਾਰਕੇ ਗੁੱਡੀ ਆ ਗਈ। ਬੋਲਣ ਦਾ ਕੋਈ ਫਾਇਦਾ ਨਹੀਂ ਸੀ। ਹੱਥ ਨਾਲ ਹੀਰੇ ਨੇ ਆਪਣੇ ਢਿੱਡ ਵੱਲ ਇਸ਼ਾਰਾ ਕੀਤਾ। ਗੁੱਡੀ ਸਮਝ ਗਈ। ਥੋੜ੍ਹਾ ਚਿਰ ਬਾਅਦ ਅੰਦਰ ਆਕੇ ਪਲੰਘ ਉੱਤੇ ਚੁੰਝ ਵਿੱਚੋਂ ਕੀੜੇ ਮਕੌੜੇ ਛੱਡ ਦਿੱਤੇ। ਹੀਰਾ ਹੈਰਾਨ ਹੋਗਿਆ। ਕਿ ਮੈਨੂੰ ਖੇਹ ਸੁਆਹ ਖਾਣੀ ਪਵੇਗੀ? ਜਦ ਗੁੱਡੀ ਨੇ ਦੇਖਿਆ ਹੀਰੇ ਨੇ ਨੱਕ ਚੱਕਿਆ, ਖਿੱਜਕੇ ਭੀਂ ਭੀਂ ਕਰਦੀ ਉਡ ਗਈ। ਕਈ ਘੰਟੇ ਬੀਤੇ। ਹਾਰਕੇ ਭੁੱਖੇ ਭਾਖੇ ਹੀਰੇ ਨੇ ਕੀੜੇ ਮੂੰਹ ਵਿੱਚ ਪਾ ਲੈ।

* * * * *

ਕਈ ਦਿਨ ਬੀਤ ਗਏ। ਹੌਲੀ ਹੌਲੀ ਹੀਰੇ ਨੂੰ ਮਹਿਸੂਸ ਹੋ ਗਿਆ ਉਹ ਇਥੇ ਫਸ ਗਿਆ ਸੀ। ਹੁਣ ਇਹ ਅਣਹੋਣੀਸਤਾਨ ਹੀਰੇ ਦਾ ਸੰਸਾਰ ਸੀ। ਨਿਤ ਨਿਤ ਕੀੜੇ ਮਕੌੜੇ ਖਾਣ ਲਈ ਮਿਲਦੇ ਸੀ। ਅਫੀਮ ਲਈ ਚਾਹਤ ਤਾਂ ਪਿਘਲ ਗਈ ਸੀ। ਹੁਣ ਰੋਟੀ; ਮਸਰਾਂ ਦੀ ਦਾਲ ਅਤੇ ਸਾਗ ਦੇ ਸੁਪਨੇ ਆਉਂਦੇ ਸੀ। ਕੀ ਪਤਾ ਓਹ ਜ਼ਿੰਦਗੀ ਸੁਪਨਾ ਸੀ? ਆ ਥਾਂ ਸ਼ੁਰੂ ਤੋਂ ਸਚਾਈ ਸੀ? ਜਦ ਹਫਤੇ ਉਪਰ ਹਫਤੇ ਬੀਤ ਗਏ, ਹੀਰੇ ਨੇ ਅਪਣੀ ਕਿਸਮਤ ਕਬੂਲ ਕਰ ਲਈ। ਇਸ ਤੋਂ ਬਾਅਦ ਕੋਸ਼ਿਸ਼ ਕੀਤੀ ਭਰਿੰਡਾਂ ਦੀ ਭੀਂ ਭੀਂ ਨੂੰ ਸਮਝਣ ਦੀ। ਸਾਲ ਲੰਘ ਗਿਆ, ਅਤੇ ਓਹ ਦਿਨ ਆਗਿਆ ਜਦ ਭੀਂ ਭੀਂ ਦੇ ਥਾਂ ਹੀਰੇ ਨੂੰ ਸ਼ਬਦਾਂ ਦੀ ਸਮਝ ਲੱਗਣ ਲੱਗ ਪਈ। ਹੌਲੀ ਹੌਲੀ ਵਾਕ ਸਮਝਣ ਲੱਗ ਗਿਆ। ਫਿਰ ਖੁਦ ਭੀਂ ਭੀਂ ਕਰਨ ਲੱਗ ਗਿਆ। ਇੱਦਾਂ ਹੀ ਇੱਕ ਹੋਰ ਅਣੋਖੀ ਚੀਜ਼ ਦਾ ਗੁਹ ਕੀਤਾ। ਸੀਤਾ ਰਾਮ ਹਿੰਦੀ ਨਹੀਂ ਬੋਲਦਾ, ਪਰ ਪੰਜਾਬੀ ਬੋਲਦਾ ਸੀ। ਉਂਝ ਤਾਂ ਭਰਿੰਡੀ ਜਬਾਨ ਬੋਲਦੇ ਸਨ। ਪਰ ਜੱਦੋਂ ਦਾ ਪਲੇ ਪੈਣ ਲੱਗਾ, ਹੀਰੇ ਨੂੰ ਨਹੀਂ ਤਾਂ ਹਿੰਦੀ ਸੁਣਦੀ ਸੀ ਜਾਂ ਪੰਜਾਬੀ। ਹੀਰੇ ਦਾ ਪਰਿਵਾਰ ਪੰਜਾਬੀ ਨਹੀਂ ਬੋਲਦਾ ਸੀ, ਪਰ ਹਿੰਦੀ ਬੋਲਦਾ ਸੀ। ਪੰਜਾਬ ਵਿੱਚ ਰਹਿ ਕੇ ਕੀ ਹਾਲ ਹੋਗਿਆ? ਉਲਟਾ ਕੰਮ ਸੀ!

“ ਮੈਂ ਘਰ ਵਿੱਚ ਰਹਿ ਕੇ ਅੱਕ ਗਿਆ ਬਿੱਲੇ; ਕਦ ਮੈਨੂੰ ਬਾਹਰ ਜਾਣ ਦੇਣਾ?”, ਹੀਰੇ ਨੇ ਇੱਕ ਦਿਨ, ਆਖਿਆ।
“ ਭੀਂ, ਤੁਮ ਕੋ, ਭੀਂ, ਬਾਹਰ ਲੈ ਕੇ, ਭੀਂ ਜਾਣਾ, ਮੁਸ਼ਕਲ ਹੋ, ਭੀਂ”, ਉੱਤਰ ਦਿੱਤਾ।
“ ਕਿਉਂ?”
“ ਆਪਣੇ ਵੱਲ, ਭੀ, ਤੁਮ ਨੇ ਸ਼ੀਸ਼ੇ ਮੇ ਦੇਖਿਆ ਹੋ? ਭੀਂ, ਤੁਮ ਨੇ ਇੱਕ ਦਿਨ ਮੇ, ਭੀਂ, ਚੰਗਾ ਭਲਾ, ਭੀਂ, ਡੇਹਮੂ ਥਾ। ਫੇਰ, ਭੀਂ, ਅੱਗਲੇ ਦਿਨ ਉੱਠ ਕੇ, ਭੀਂ, ਅਜੀਬ ਭੂਤ ਬਣ ਗਿਆ”,
“ ਨਹੀਂ। ਤੁਸੀਂ ਸਾਰੇ ਭਰਿੰਡ ਬਣ ਗਏ। ਮੈਂ ਤਾਂ ਹਮੇਸ਼ਾ ਇਨਸਾਨ ਸੀ”,
“ ਇਨਸਾਨ ਕਿਆ ਹੋਤਾ? ਥੁਮਾਰਾ ਕਲਪਨਾ ਤੇਜ ਹੂੰ। ਭੀਂ, ਤੁਮ ਕੋ ਕਈ ਵਾਰੀ ਕਿਹਾ ਕੇ, ਇਨਸਾਨ ਤਾਂ ਹੁੰਦਾ ਨਹੀਂ। ਸਿਰਫ਼ ਕਾਹਾਣੀਆਂ ਮੇ ਹੂੰ। ਹੁਮ ਡਾਕਟਰਾਂ ਕੋ ਡਰਤੇ ਲਿਆਂਦੇ ਨਹੀਂ; ਜਭ ਤੇਰੇ ਉੱਤੇ ਅੱਖਾਂ ਰੱਖੀਆਂ, ਡਰਕੇ ਤੁਮ ਕੋ ਅੰਦਰ ਕਰ ਸਕਦੇ ਹੋ”।
“ ਫਿਰ ਤੂੰ ਮੈਨੂੰ ਪਕਾ ਇਥੇ ਹੀ ਰੱਖਣਾ?”
“ ਹਮਾਰੇ ਘਰ ਕੀ ਇੱਜ਼ਤ ਕਿਆ ਸਵਾਲ ਹੋ”,
“ ਫੇਰ ਮੈਂ ਤਾਂ ਪਰਿੰਦਾ ਹੀ ਹੋ”।

ਹੀਰੇ ਨੂੰ ਗੁੱਡੀ ਤੋਂ ਪਤਾ ਲੱਗਿਆ ਕਿ ਰਾਜਧਾਨੀ ਇੱਥੇ ਮੱਖੀਆਂ ਦੀ ਸੀ। ਲੋਕਾਂ ਦੇ ਸਾਮ੍ਹਣੇ ਹੀਰੇ ਵਰਗਾ ਡਰਾਉਣਾ ਅਜੂਬਾ, ਉਜੱਡ ਦੈਂਤ ਪੇਸ਼ ਨਹੀਂ ਕਰ ਸੱਕਦੇ ਸੀ। ਜਦ ਹੀਰਾ ਪਹਿਲਾਂ ਇਸ ਰੂਪ ਵਿੱਚ ਸਾਰਿਆਂ ਦੇ ਸਾਮ੍ਹਣੇ ਆਇਆ, ਬਿੱਲਾ ਤਾਂ ਉਸਨੂੰ ਮਾਰਨਾ ਚਾਹੁੰਦਾ ਸੀ। ਪਰ ਮਾਂ ਨੇ ਬਚਾ ਦਿੱਤਾ। ਫਿਰ ਭੈਣ ਨੂੰ ਵੀ ਤਰਸ ਆਗਿਆ। ਲੋਕਾਂ ਨੂੰ ਦੱਸ ਦਿੱਤਾ ਸੀ ਕਿ ਹੀਰਾ ਪਰਦੇਸ਼ ਗਿਆ। ਕਮਰੇ ਵਿੱਚ ਬੰਦ ਰੱਖਦੇ ਸੀ, ਜਦ ਕੋਈ ਪਰਾਹੁਣਾ ਆਉਂਦਾ ਸੀ। ਹਰ ਰੋਜ਼ ਰੱਬ ਨੂੰ ਆਖਦੇ ਸੀ ਹੀਰੇ ਨੂੰ ਠੀਕ ਕਰਦੇ। ਡੇਹਮੂ ਵਾਪਸ ਬਣਾ ਦੇ-।

ਜਦ ਯੁਵਕ ਹੁੰਦਾ ਸੀ, ਹੀਰਾ ਸੀਤਾ ਰਾਮ ਨਾਲ ਖੇਲਦਾ ਸੀ। ਹੁਣ ਉਸਦੇ ਨਾਲ ਫਿਰ ਨਜ਼ਦੀਕ ਹੋਗਿਆ। ਇਸ ਦਾ ਕਰਨ ਸੀ ਕਿ ਕੇਵਲ ਸੀਤਾ ਰਾਮ ਹੀਰੇ ਨਾਲ ਪੰਜਾਬੀ ਵਿੱਚ ਗੱਲ ਬਾਤ ਕਰਦਾ ਸੀ। ਹੀਰੇ ਨੇ ਉਸਨੂੰ ਅਪਣੀ ਦੁਨੀਆ ਵਾਰੇ ਦੱਸਿਆ। ਓਹ ਹੈਰਾਨ ਸੀ ਹੀਰੇ ਦੀ ਕਲਪਨਾ ਕਿੰਨੀ ਚੁਸਤ ਸੀ। ਹੌਲੀ ਹੌਲੀ ਹੀਰਾ ਵੀ ਮਨਣ ਲੱਗ ਗਿਆ ਕਿ ਖ਼ਬਰੇ ਮੈਂ ਵੀ ਭਰਿੰਡ ਸੀ, ਪਰ ਕੋਈ ਦੀਰਘ ਰੋਗ ਨੇ ਮੇਰੇ ਪਿੰਡੇ ਨੂੰ ਬਦਲ ਦਿੱਤਾ-। ਹੀਰੇ ਨੇ ਸਹੁੰ ਖਾਲੀ, “ ਮੈਂ ਕਦੀ ਅਫੀਮ ਨਹੀਂ ਖਾਵਾਂਗਾ”।

ਛੱਤੇ ਦੇ ਇੱਕ ਪਾਸੇ ਹੀਰੇ ਨੂੰ ਭਰਿੰਡਾਂ ਦੀ ਓਪਰੀ ਖੱਲ ਪਈ ਦਿੱਸ ਗਈ ਸੀ। ਸਾਰਿਆਂ ਨੇ ਸੱਪ ਵਾਂਗ ਖੱਲੜੀ ਝਾੜ ਦਿੱਤੀ ਸੀ। ਹੀਰੇ ਦੇ ਦਿਮਾਗ਼ ਵਿੱਚ ਸੋਚ ਆ ਗਈ! ਜਦ ਉਸ ਰਾਤ ਖਾਣ ਵਾਲੇ ਥਾਂ ਸਾਰਾ ਟੱਬਰ 'ਕੱਠਾ ਹੋਇਆ, ਹੀਰਾ ਹੇਠਾਂ ਆਇਆ ਛਾਤੀ ਚੌੜੀ ਕਰਕੇ। ਸਾਰੇ ਉਸਨੂੰ ਦੇਖ ਕੇ ਹੈਰਾਨ ਹੋ ਗਏ। ਹੀਰੇ ਨੇ ਅਪਣੇ ਢੂਹੀ ਉੱਤੇ ਖੰਭ ਜੋੜ ਦਿੱਤੇ ਸੀ। ਪਿੰਡੇ ਉੱਤੇ ਕਾਲਾ ਅਤੇ ਪੀਲਾ ਰੰਗ ਲਾ ਦਿੱਤਾ ਸੀ। ਦੇਖਣ ਵਿੱਚ ਭਰਿੰਡਾਂ ਦਾ ਬਾਲਕ ਲੱਗਦਾ ਸੀ। ਸਾਰਿਆਂ ਨੂੰ ਦੱਸਿਆ ਕਿ ਇਸਦੇ ਦੋ ਕਰਨ ਸੀ। ਇੱਕ ਪਾਸੇ ਹੌਲੀ ਹੌਲੀ ਮੰਨਣ ਲੱਗ ਗਿਆ ਕਿ ਜੋ ਅਪਣਾ ਜੀਵਨ ਸਮਝਿਆ, ਸਿਰਫ਼ ਅਨੋਖੀ ਸੋਚ ਸੀ। ਦਰਅਸਲ ਭਰਿੰਡ ਹੀ ਸੀ। ਜੋ ਆਲੇ ਦੁਆਲੇ ਦਿੱਸਦਾ ਸੀ, ਸਚਾਈ ਸੀ। ਕੋਈ ਲੰਬੀ ਨੀਂਦ ਵਿੱਚੋਂ ਉੱਠਾ ਸੀ। ਹੁਣ ਤੋਂ ਬਾਅਦ ਅਮਲੀ ਨਹੀਂ ਬਣੇਗਾ। ਇਸ ਗੱਲ ਨੂੰ ਸੁਣਕੇ ਸਾਰੇ ਖ਼ੁਸ਼ ਹੋ ਗਏ। ਦੂਜੀ ਗੱਲ ਸੀ ਕਿ ਘਰ ਵਿੱਚ ਕੈਦ ਰਹਿਕੇ ਅੱਕ ਗਿਆ ਸੀ। ਜੇ ਬਾਹਰੋ ਭਰਿੰਡ ਵਰਗਾ ਲੱਗਦਾ ਸੀ, ਫਿਰ ਕਿਸੇ ਦੇ ਪਿੱਠ ਚੜ੍ਹਕੇ ਸ਼ਹਿਰ ਵਿੱਚ ਘੁੰਮ ਸੱਕਦਾ ਸੀ। ਸਾਰੇ ਮੰਨ ਗਏ।

ਉਸ ਰਾਤ ਸੀਤਾ ਰਾਮ ਨਾਲ ਦਿਲਚਸਪੀ ਦੀਆਂ ਗੱਲਾਂ ਕੀਤੀਆਂ। ਉਂਝ ਤਾਂ ਭਰਿੰਡ ਆਪਣੀ ਹੀ ਬੋਲੀ ਬੋਲਦੇ ਸੀ, ਪਰ ਫਿਰ ਵੀ ਵੱਖਰੀਆਂ ਉਪਭਾਸ਼ਾਂ ਸਨ। ਹੁਣ ਹੀਰੇ ਨੂੰ ਹਰੇਕ ਉਪਭਾਸ਼ੇ ਦੇ ਫਰਕ ਦਾ ਪਤਾ ਸੀ। ਸੀਤਾ ਰਾਮ ਦੀ ਜਬਾਨ ਨੂੰ ਪੰਜਾਬੀ ਆਖਦਾ ਸੀ ਅਤੇ ਅਪਣੇ ਪਰਿਵਾਰ ਦੀ ਨੂੰ ਹਿੰਦੀ। ਇਸ ਵਰਣਨ ਨਾਲ ਸੀਤਾ ਰਾਮ ਚੱਲਣ ਲਈ ਤਿਆਰ ਸੀ। ਉਸ ਹਿਸਾਬ ਨਾਲ ਗੱਲ ਤੁਰੀ।

“ ਮੈਨੂੰ ਹਾਲੇ ਵੀ ਸਮਝ ਨਹੀਂ ਕਿਉਂ ਤੈਤੋਂ ਬਿਨਾਂ ਸਾਰੇ ਹਿੰਦੀ (ਇਸ ਸ਼ਹਿਰ ਵਿੱਚੋਂ ਬਾਹਰੀ ਭਰਿੰਡ ਬੋਲੀ) ਬੋਲਦੇ”
“ ਮਾਲਿਕ ਜੀ, ਇਸ ਦੇਸ਼ ਦੀ ਬੋਲੀ ਹਿੰਦੀ ਹੈ। ਮੈਂ ਤਾਂ ਬਾਹਰੋ ਆਇਆ। ਪੰਜਾਬੀ ਤਾਂ ਵਿਦੇਸ਼ੀ ਜਬਾਨ ਹੈ। ਨੌਕਰ ਬੋਲਦੇ ਨੇ। ਕਿ ਤੁਹਾਨੂੰ ਲੱਗਦਾ ਸੌ ਸਾਲਾ ਵਿੱਚ ਤੇਰੀ ਕੌਮ ਮਾਂ ਬੋਲੀ ਛੱਡ ਦੇਵੇਗੀ? ਕਦੀ ਨਹੀਂ!”
“ ਤੂੰ ਤਾਂ ਅਪਣੀ ਬੋਲੀ, ਜੇ ਸੱਚ ਮੁੱਚ ਬਿਹਾਰ ਦੀ ਹੈ, ਛੱਡੀ ਨਹੀਂ?”
“ ਜਿਹੜਾ ਬੰਦਾ ਮਾਂ ਬੋਲੀ ਨੂੰ ਛੱਡਦਾ, ਉਸਨੂੰ ਅਪਣੇ ਲਈ ਕੋਈ ਪਿਆਰ ਹੈ ਨਹੀਂ। ਕਿਸ ਮੂੰਹ ਨਾਲ ਓਹੀ ਆਦਮੀ ਅਪਣੇ ਨਿਆਣਿਆਂ ਨੂੰ ਕਹਿ ਸੱਕਦਾ, ਰੀਤ ਰੱਖ, ਰਿਵਾਜ ਰੱਖ, ਧਰਮ ਰੱਖ? ਸੱਚ ਹੈ ਜਦ ਵਿਦੇਸ਼ ਬੰਦਾ ਚੱਲਾ ਜਾਂਦਾ, ਉਸ ਹੀ ਦਿਨ ਫੈਸਲਾ ਬਣਾਲਿਆ ਹੈ ਸਭਿਆਚਾਰ ਨੂੰ ਪਿੱਛੇ ਛੱਡਣ ਦਾ।ਹੱਕ ਨਹੀਂ ਬੱਚੇ ਨੂੰ ਕਹਿਣ ਪੁਰਾਣੇ ਹਿਸਾਬ ਨਾਲ ਜੀਓਣ”।
“ ਪਰ ਤੂੰ ਤਾਂ ਹਾਲੇ ਅਪਣੀ ਬੋਲੀ ਬੋਲਦਾ?”
“ ਕੱਲ੍ਹ ਦੇਖੀਏ। ਬੱਚੇ ਕੀ ਬੋਲੂਗੇ। ਓਨ੍ਹਾਂ ਨੇ ਤਾਂ ਤੁਹਾਡੇ ਮਗਰ ਲੱਗਣਾ। ਨਾਲੇ ਮਾਲਿਕ ਜੀ, ਜਿਸਨੂੰ ਤੂੰ ਹਿੰਦੀ ਆਖੀ ਜਾਂਦਾ, ਸਾਰੇ ਪੰਜਾਬੀ ਕਹਿੰਦੇ ਨੇ। ਜਿਸਨੂੰ ਤੂੰ ਪੰਜਾਬੀ ਸੱਦਦਾ, ਹਿੰਦੀ ਹੈ। ਕੱਲ੍ਹ ਤੂੰ ਬਾਹਰ ਜਾਣਾ। ਆਪਣੀ ਬੇਇੱਜ਼ਤੀ ਨਹੀਂ ਕਰਨੀ”।
“ ਸੱਚ ਮੁੱਚ ਭਰਿੰਡੀਸਤਾਨ ਉਲਟ ਪੁਲਟ ਹੈ”।
“ ਲੈ ਸ਼ਹਿਦ ਦੀ ਮੱਖੀ ਖਾ”, ਹੀਰੇ ਨੇ ਮੂੰਹ ਵਿੱਚ ਪਾ ਲਈ।

* * * * *

ਹੀਰਾ ਗੁੱਡੀ ਦੀ ਪਿੱਠ ਉੱਤੇ ਸਵਾਰ ਹੋਗਿਆ। ਹੀਰੇ ਨੇ ਬਦਨ ਉੱਤੇ ਕਾਲਾ ਪੀਲਾ ਰੰਗ ਲਾਇਆ ਸੀ। ਗੁੱਡੀ ਉੱਤੇ ਬਹਿਕੇ ਅਲੋਪ ਸੀ। ਭਰਿੰਡਾਂ ਨੇ ਗੁੱਝੇ ਹੋਏ ਹੀਰੇ ਨੂੰ ਇਸ ਤਰ੍ਹਾਂ ਸਾਰੇ ਪਾਸੇ ਉੱਡਕੇ ਲੈ ਕੇ ਗਏ। ਗੁੱਡੀ ਦੇ ਸਾਮ੍ਹਣੇ ਬਿੱਲਾ ਸੀ, ਪਿੱਛੇ ਤਾਰੋ। ਜਿਹੜੇ ਵਾਲ ਭੈਣ ਦੀ ਢੂਹੀ ਉੱਤੇ ਸੀ, ਹੀਰੇ ਨੇ ਫੜੇ। ਸਾਰੇ ਪਾਸੇ ਬੜੇ ਬੜੇ ਬਿਰਖ ਸਨ। ਉਪਰੋਂ ਉਪਰੋਂ ਹੀਰੇ ਨੂੰ ਸਬਜ਼ ਵਣ ਹੀ ਦਿੱਸਦਾ ਸੀ; ਪਰ ਜਦ ਧਿਆਨ ਨਾਲ ਦੇਖਿਆ, ਜਿਹੜਾ ਸ਼ਹਿਰ ਇਨਸਾਨ ਦੀ ਦੁਨੀਆ ਵਿੱਚੋਂ ਪਛਾਣ ਸੀ, ਉਸਦੀ ਰੂਪ-ਰੇਖਾ ਜਾਪਦਾ ਸੀ। ਓਹੀ ਸੜਕਾਂ, ਓਹੀ ਇਮਾਰਤਾਂ ਹੁਣ ਜੰਗਲ ਦੇ ਨਕਸ਼ੇ ਵਿੱਚ ਸਨ। ਸ਼ਹਿਰ ਹਿਲਿਆ ਸੀ, ਮਖੀਰ ਓਥੇ ਸਨ ਜਿਥੇ ਘਰ ਹੁੰਦੇ ਸੀ। ਪਰ ਓਹ ਤਾਂ ਸੁਪਨਾ ਸੀ, ਹੈ ਨਾਂ? ਗੁੱਡੀ ਨੇ ਮੰਦਰ ਦੇਖਾਏ, ਕਾਰਖਾਨੇ ਵੀ। ਹਰੇਕ ਦਰਖਤ ਕੋਲ ਭਰਿੰਡ ਵਸਦੇ ਸੀ। ਜੰਗਲ ਰੁੱਝਿਆ ਸੀ ਇੰਨਾਂ ਦੀ ਕਿਰਿਆ ਨਾਲ। ਹੀਰੇ ਨੂੰ ਸਭ ਕੁਝ ਦੇਖ ਕੇ ਸ਼ਾਂਤੀ ਆ ਗਈ। ਤਾਜ਼ੀ ਹਵਾ ਨਾਲ ਬਹੁਤ ਫ਼ਰਕ ਪਿਆ। ਇੱਦਾਂ ਸਾਰੇ ਪਾਸੇ ਉੱਡਦੇ ਸੀ, ਜਦ ਇੱਕ ਛਤਰੀ ਵਰਗਾ ਫਲ ਦਿੱਸ ਪਿਆ। ਦਰਅਸਲ ਇੱਕ ਕਾਣਿਆ ਖ਼ਰਬੂਜ਼ਾ ਸੀ, ਜਿਸ ਨੂੰ ਅੱਧ ਵਿੱਚ ਕੱਟਕੇ ਛਤਰੀ ਬਣਾਈ ਸੀ। ਉਸਦੇ ਹੇਠਾ ਇੱਕ ਭੂੰਡ ਖੜ੍ਹਾ ਖਲੋਤਾ ਸੀ, ਜਿਸ ਦੀ ਬਨਾਵਟ ਵੇਖਕੇ ਭਵਨ ਯਾਦ ਆਗਿਆ। ਹੀਰੇ ਨੇ ਗੁੱਡੀ ਨੂੰ ਇਸ਼ਾਰਾ ਦਿੱਤਾ ਨੇੜੇ ਜਾਣ ਲਈ। ਜਦ ਖ਼ਰਬੂਜ਼ੇ ਦੇ ਐਨ ਉੱਤੇ ਉੱਡ ਰਹੀ ਸੀ, ਭੂੰਡ ਦੀ ਆਵਾਜ਼ ਤੋਂ ਸਮਝ ਲੱਗ ਗਈ ਕਿ ਸੱਚ ਮੁੱਚ ਭਵਨ ਸੀ। ਭਵਨ ਦੀ ਵੀ ਅੱਖ ਤਿੱਖੀ ਸੀ; ਉਸਨੇ ਅਨੋਖੇ ਮੁੰਡੇ ਨੂੰ ਪਛਾਣ ਲਿਆ।

“ ਹੀਰਾ!”। ਜਦ ਹਾਕ ਮਾਰੀ, ਗੁੱਡੀ ਭਰਾ ਨੂੰ ਪਰੇ ਲੈ ਗਈ।
“ ਆਦਮੀ ਕੌਣ ਥਾਂ?”
“ ਕੋਈ ਨਹੀਂ”, ਝੂੱਠ ਬੋਲਕੇ ਕੁੱਲਫੀ ਵੇਚਣ ਵਾਲੇ ਵੱਲ ਆਖਰੀ ਝਾਤ ਮਾਰੀ। ਹਾਂ, ਹੁਣ ਅਫੀਮ ਦੇ ਮਗਰ ਨਹੀਂ ਜਾਣਾ। ਟੱਬਰ ਕੋਲ ਵਾਪਸ ਆਗਿਆ ਸੀ।
* * * * *

ਉਸ ਰਾਤ ਘਰ ਭਰਿੰਡਾਂ ਨੇ ਭੰਗੜੇ ਪਾਏ, ਜਿੱਦਾਂ ਸਿਰਫ਼ ਭਰਿੰਡ ਪਾ ਸੱਕਦੇ ਸੀ। ਹੀਰਾ ਵੀ ਬਹੁਤ ਖ਼ੁਸ਼ ਸੀ। ਸ਼ਰਾਬ ਵਰਗਾ ਰਸ ਚੂਸਿਆ। ਨਵੇਂ ਤਰ੍ਹਾਂ ਦਾ ਨਸ਼ਾ ਚੜ੍ਹ ਗਿਆ। ਇਸ ਹਾਲ ਵਿੱਚ ਸੌਂ ਗਿਆ। ਪਰ ਇਸ ਰਾਤ ਨੀਂਦ ਨਹੀਂ ਆਉਣੀ ਸੀ। ਮੱਥੇ ਤੋਂ ਮੁੜ੍ਹਕਾ ਚੋ ਰਿਹਾ ਸੀ। ਪਲੰਘ ਵਰਗੀ ਚੀਜ਼ ( ਜਿਸ ਉੱਤੇ ਪਿਆ ਸੀ) ਗਿੱਲੀ ਹੋ ਗਈ। ਪੇਟ ਦੁੱਖਦਾ ਸੀ, ਸਾਹ ਔਖੀ ਦੇਣੀ ਆਉਂਦਾ ਸੀ। ਸਾਰੇ ਸਰੀਰ ਉੱਤੇ ਖਾਜ ਹੁੰਦੀ ਸੀ। ਹੀਰੇ ਨੂੰ ਲੱਗਾ ਜਿਵੇਂ ਪਿੰਡੇ ਉੱਤੇ ਕੀੜੇ ਕਮੌੜੇ ਤੁਰਦੇ ਫਿਰਦੇ ਸਨ। ਹੱਥ ਅੱਖਾਂ ਉੱਤੇ ਰੱਖ ਦਿੱਤੇ, ਕਿਉਂਕਿ ਇੱਦਾਂ ਲੱਗਾ ਜਿਵੇਂ ਕਿਸੇ ਨੇ ਚਾਕੂ ਨਾਲ ਖੋਭ ਦਿੱਤੇ ਸੀ। ਇਸ ਹਾਲਤ ਵਿੱਚ “ਪਲੰਘ” ਉੱਤੇ ਇਧਰ ਉਧਰ ਘੁੰਮਦਾ ਰਿਹਾ, ਕਈ ਚਿਰ ਲਈ। “ਪਲੰਘ” ਦੇ ਕੱਪੜੇ ਨੂੰ ਮੁੱਠੀਆਂ ਵਿੱਚ ਜੋਰ ਦੇਣੀ ਪਕੜ ਲਿਆ। ਫਿਰ ਉੱਚੀ ਚੀਕ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਆਵਾਜ਼ ਨਹੀਂ ਆਈ। ਜਦ ਅੱਖਾਂ ਖੋਲ੍ਹੀਆਂ, ਦੁਨੀਆ ਦੀ ਸੂਝ ਬਦਲ ਗਈ। ਲੱਤਾਂ ਬਹੁਤ ਦੁਖਦੀਆਂ ਸੀ। ਅਪਣੇ ਨਹੁੰ ਨਾਲ ਪੱਟਾਂ ਪਿੰਨੀਆਂ ਨੂੰ ਜੋਰ ਦੇਣੀ ਚੋਭਣ ਲੱਗ ਗਿਆ।ਹੱਥਾਂ ਨੇ ਮਾਸ ਹੱਡੀਆਂ ਤੋਂ ਲਾਹ ਦਿੱਤਾ। ਹੀਰਾ ਪਾਗਲ ਹੋਗਿਆ; ਪਿੰਡੇ ਤੋਂ ਮਾਸ ਪਾਟਦਾ ਸੀ। ਜਿੱਦਾਂ ਕਸਾਬ ਅਪਣੇ ਟੋਕੇ ਨਾਲ ਮੀਟ ਦੇ ਟੁਕੜੇ ਕੱਟਦਾ, ਇੱਦਾਂ ਸਾਰੀ ਲੱਤ ਉੱਤੋਂ ਮਾਸ ਲਾ ਦਿੱਤਾ। ਪਿੰਡਾ ਰੱਤ ਨਾਲ ਲਿਬੜਿਆ ਸੀ। ਲਹੂ ਦੇ ਹੇਠ ਆਦਮੀ ਦੀਆਂ ਹੱਡੀਆਂ ਨਹੀਂ ਸੀ। ਟੰਗਾਂ ਦੇ ਥਾਂ ਭਰਿੰਡ ਦੀਆਂ ਲੰਬੀਆਂ ਕਾਲੀਆਂ ਲੱਤਾਂ ਸਨ! ਢਿੱਡ ਦੇ ਪਾਸੋ ( ਜਿੱਥੇ ਗੁਰਦੇ ਹੁੰਦੇ ਨੇ) ਹੋਰ ਚੀਸ ਪੈ ਗਈ। ਮਾਸ ਫੁੱਟ ਗਿਆ; ਜਿੱਦਾਂ ਗੰਡੋਆ ਧਰਤੀ ਵਿੱਚੋਂ ਨਿਕਲਦਾ, ਉਸ ਤਰ੍ਹਾਂ ਦੋਨੋਂ ਪਾਸੋ ਮੱਖੀ ਦੀਆਂ ਲੱਤਾਂ ਨਿਕਲ ਗਈਆਂ!

ਹੀਰਾ ਹੱਥਾਂ ਨਾਲ ਸਾਰੇ ਬਦਨ ਉੱਤੋਂ ਮਾਸ ਲਾਹਣ ਲੱਗ ਪਿਆ, ਜਿੱਦਾਂ ਕੱਪੜੇ ਖੋਲ੍ਹੀਦੇ। ਉਸਦੀ ਕੰਗਰੋੜ ਲੰਬੀ ਹੋਣ ਲੱਗ ਪਈ। ਸਾਰੇ ਸਰੀਰ ਵਿੱਚ ਪਈ ਖਿਚ। ਲੱਕ ਪੀੜ ਇੰਨ੍ਹੀ ਸੀ ਕਿ ਹੁਣ ਹੀਰੇ ਨੂੰ ਮਹਿਸੂਸ ਵੀ ਨਹੀਂ ਹੁੰਦੀ ਸੀ। ਦਰਦ ਕੋਈ ਡੂਮਘੀ ਹਨੇਰੀ ਸਮਾਧੀ ਵਿੱਚ ਲੈ ਗਿਆ। ਨਾੜਾਂ ਦੇ ਤਾਣੇ ਨਾਲ ਪਿੰਡੇ ਦਾ ਰੂਪ ਬਦਲ ਗਿਆ। ਜਦ ਉਸਨੇ ਸ਼ੀਸ਼ੇ ਵਰਗੇ ਕੱਪੜੇ ਵੱਲ ਦੇੱਖਿਆ, ਡਰ ਲੱਗ ਗਿਆ। ਹੀਰੇ ਦਾ ਸਿਰ ( ਇਨਸਾਨ ਦਾ ਸੀਸ, ਕਹਿਣ ਦਾ ਮਤਲਬ), ਇੱਕ ਵੱਡੀ ਭਰਿੰਡ ਦੇ ਜਿਸਮ ਉੱਤੇ ਸੀ! ਬਾਹਾਂ ਤੋਂ ਵੀ ਹੁਣ ਮਾਸ ਲੱਥ ਗਿਆ। ਭਰਿੰਡ ਨੇ ਅਪਣੀ ਮੁਹਰਲੀ ਲੱਤ ਨਾਲ ਆਦਮੀ ਦਾ ਨਕਾਬ ਲਾਹ ਦਿੱਤਾ। ਹੁਣ ਸਾਫ਼ ਭੂੰਡ ਦਾ ਸਿਰ ਹੀ ਸੀ। ਇੱਦਾਂ ਥੋੜ੍ਹੇ ਚਿਰ ਲਈ ਖੜਾ ਰਿਹਾ। ਹੌਲੀ ਹੌਲੀ ਦੁੱਖ ਹਟ ਗਿਆ, ਜਿੱਦਾਂ ਕਾਲਡ ਟੱਰਕੀ ਦੇ ਹਾਲ ਬਾਅਦ ਹੁੰਦਾ ਹੈ। ਮਨ ਵਿੱਚ ਖ਼ੁਸ਼ੀ ਆ ਗਈ: ਉਮਾਹ ਵੀ ਸੀ। ਮੈਂ ਅਪਣੇ ਟੱਬਰ ਵਰਗਾ ਬਣ ਗਿਆ! ਰੋਗ ਹਟ ਗਿਆ! ਲੋਇਣ ਵਿੱਚੋਂ ਹਜ਼ਾਰ ਸ਼ੀਸ਼ਿਆਂ ਨੇ ਹਰੇਕ ਦਿਸ਼ਾ, ਸਾਰਾ ਆਲਾ ਦੁਆਲਾ, ਇੱਕ ਝਾਤ ਨਾਲ ਦੇਖਾਇਆ। ਕਮਰੇ ਦਾ ਰੂਪ ਬਦਲ ਗਿਆ। ਹੁਣ ਬੰਦੇ ਦੀਆਂ ਅੱਖਾਂ ਨਹੀਂ, ਪਰ ਮਕੌੜੇ ਵਰਗੀਆਂ ਅੱਖਾਂ ਸਨ। ਇਸ ਗੱਲ ਦੀ ਤਾਂ ਹੀਰੇ ਨੂੰ ਖ਼ੁਸ਼ੀ ਸੀ! ਆਲੇ ਦੁਆਲੇ ਦੁਨੀਆ ਵਿੱਚ ਹੁਣ ਜਚਦਾ ਸੀ। ਖ਼ੁਸ਼ੀ ਵਿੱਚ ਜੀ ਕਰਦਾ ਸੀ, ਗੁੱਡੀ, ਬਿੱਲੇ'ਤੇ ਮਾਂ ਕੋਲ ਜਾਣ ਨੂੰ। ਓਨ੍ਹਾਂ ਨੂੰ ਦੇਖਾਉਣ ਲਈ ਕਿ ਮੈਂ ਵੀ ਤੁਹਾਡੇ ਵਰਗਾ ਹੁਣ ਹਾਂ! ਇਸ ਸੋਚ ਵਿੱਚ ਉੱਚੀ ਦੇਣੀ ਭਿਣ ਭਿਣ ਕਰਦਾ, ਕਮਰੇ ਵਿੱਚੋਂ ਬਾਹਰ ਉੱਡ ਗਿਆ।

ਪਹਿਲਾਂ ਤਾਂ ਸੋਚਿਆ, ਕਿਉਂਕਿ ਅੱਖਾਂ ਨਵੀਆਂ ਸਨ, ਆਲਾ ਦੁਆਲਾ ਤਾਂਹੀ ਅਜੀਬ ਲੱਗਦਾ ਸੀ। ਫਿਰ ਅੰਜ ਕੇ ਸੋਚਣ ਲੱਗ ਗਿਆ, ਕਿ ਮਖੀਰ ਦਾ ਰੂਪ ਫਿਰ ਬਦਲ ਗਿਆ। ਛੱਤੇ ਦੇ ਥਾਂ ਪਕੀਆਂ ਕੰਧਾਂ ਸਨ। ਉਸ ਘਰ ਵਰਗਾ ਸੀ, ਜਿਸਦਾ ਬਹੁਤ ਦੇਰ ਪਹਿਲਾਂ ਚੇਤਾ ਭੁੱਲ ਗਿਆ ਸੀ। ਕੋਈ ਭਾਫ਼ੀ ਧੁੰਦ ਪਿੱਛੇ ਲੁੱਕਿਆ ਸੀ; ਇੱਕ ਮਕਾਨ ਜਿਸਨੂੰ ਯਥਾਰਥ ਨੇ ਅੰਧਕਾਰ ਵਿੱਚ ਲੁਕੋ ਦਿੱਤਾ। ਇੱਕ ਪੱਲ ਲਈ ਹੀਰੇ ਨੇ ਸੋੱਚਿਆ, ਓਹ ਥਾਂ ਸਚਾਈ ਵਿੱਚ ਸੀ, ਜਾਂ ਇਹ ਥਾਂ ਹੋਂਦ ਵਿੱਚ ਹੈ? ਨਸ਼ਾ ਫਿਰ ਚੜ੍ਹ ਗਿਆ? ਹੋ ਨਹੀਂ ਸੱਕਦਾ। ਅਫੀਮ ਤਾਂ ਖਾਧੀ ਨਹੀਂ ਸੀ।

ਜਦ ਭਰਿੰਡ ਥੱਲੇ ਪਹੁੰਚਿਆ, ਸਾਰੇ ਚੀਕਾਂ ਮਾਰਦੇ ਸੀ, ਜਿੱਵੇਂ ਕੋਈ ਦੈਂਤ ਦਿੱਸਿਆ ਸੀ। ਸਾਰਿਆਂ ਨੂੰ ਸੁਣਾਉਣ ਲਈ ਭੀਂ ਭੀਂ ਕਰੀ ਗਿਆ। ਪਰ ਹੁਣ ਭਰਿੰਡ ਦੇ ਨੈਣ ਠੀਕ ਹੋ ਗਏ; ਹੁਣ ਭਰਿੰਡ ਦੀ ਵਾਰੀ ਸੀ ਹੈਰਾਨ ਹੋਣ ਦੀ। ਗੁੱਡੀ, ਬਿੱਲਾ ਅਤੇ ਮਾਂ ਸਨ। ਪਰ ਇਨਸਾਨ ਦੇ ਰੂਪ ਵਿੱਚ! ਉਂਝ ਭਰਿੰਡ ਨੂੰ ਤਾਂ ਪਰਿਵਰਤਨ ਤੋਂ ਬਾਅਦ ਚੇਤਾ ਭੁੱਲ ਗਿਆ ਇਨਸਾਨ ਕੀ ਹੁੰਦਾ ਹੈ। ਆਪਣੀ ਖਮਾਰੀ ਵਿੱਚ ਗਵਾਚਾ ਸੀ। ਤਿੰਨ ਇਨਸਾਨ ਇੰਨ੍ਹੇ ਵੱਡੇ ਭਰਿੰਡ ਵੱਲ ਤਾੜਕੇ ਬਹੁਤ ਡਰਦੇ ਸੀ। ਚੀਕਾਂ ਮਾਰ ਮਾਰਕੇ ਪਾਗਲ ਹੋ ਗਏ। ਭਰਿੰਡ ਨੂੰ ਕੁਝ ਨਹੀਂ ਸੁਝਿਆ। ਫਿਰ ਬੰਦੇ ਦੇ ਹੱਥ ਨੇ ਅਖਬਾਰ ਫੜਕੇ ਭਰਿੰਡ ਵੱਲ ਮਾਰਿਆ। ਜਿੰਨ੍ਹਾ ਨੇੜੇ ਹੱਥ ਆਇਆ, ਉੱਨਾਂ ਅਖਬਾਰ ਵੱਡਾ ਹੋਇਆ। ਜਦ ਐਨ ਨੇੜੇ ਸੀ, ਅਖਬਾਰ ਭਰਿੰਡ ਨੂੰ ਆਪ ਤੋਂ ਬਹੁਤ ਵੱਡਾ ਲੱਗਾ। ਉਂਝ ਸੱਚ ਮੁੱਚ ਅਖਬਾਰ ਭਰਿੰਡ ਤੋਂ ਵੱਡਾ ਹੀ ਸੀ।

ਅਖਬਾਰ ਨੇ ਮੱਖੀ ਨੂੰ ਜੋਰ ਨਾਲ ਮਾਰਿਆ। ਨਸ਼ਾ ਉਤਰ ਗਿਆ। ਮਸਾ ਉਤਰ ਗਿਆ।

ਹੁਣ ਤੁਸੀਂ ਬੁਝੋ ਇਸਦਾ ਮਤਲਬ ਕੀ ਹੈ।

ਖਤਮ

Pages: [1] 2 3 4 5 6