December 10, 2023, 03:20:32 AM

Show Posts

This section allows you to view all posts made by this member. Note that you can only see posts made in areas you currently have access to.


Topics - ╞→Ʈ৸ę ਦੇਸੀ ਜੁਲੀਅਟ←╡

Pages: 1 2 [3] 4
41
ਹੋਵੇ ਜਂਗ ਯਾ ਪੈਣ ਮੌਰਚੇ ਲਾਊਣੇ,
ਸਦਾ ਸਿਂਘਾ ਨੇ ਖੂਨ ਨਾਲ ਚੱਠ ਕੀਤੀ|
ਢਾਏ ਕੁੱਲ ਸਰਕਾਰਾ ਨੇ ਜੁਲਮ ਢਾਏ,
ਸਾਡੇ ਨਾਲ ਦੱਸੌ ਕਿਨੇ ਘੱਟ ਕੀਤੀ|
ਮਾਸ ਸਾਡਾ ਜਮੂਰਾ ਨਾਲ ਨੋਚ ਖਾਦਾ,
ਸਿਂਘਾ ਫਿਰ ਵੀ ਨਾ ਕਦੇ ਊਫ ਕੀਤੀ|
ਪਰ ਕਦੇ ਸਿਂਘਾ ਨੇ ਬਖਸ਼ਿਆ ਨਹੀ ਕੋਈ,
ਦਰਬਾਰ ਸਾਹਿਬ ਵੱਲ ਜਿੱਨੇ ਮੈਲੀ ਅੱਖ ਕੀਤੀ|

42
ਮੁੱਛਾਂ ਕੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ
ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ,
ਸਾਨੂੰ ਚੁਸਤੀ ਚਲਾਕੀ ਨਹੀਂ ਆਓਂਦੀ
ਜੋ ਜੋ ਕਿਹੰਦੇ ਓਹੋ ਕਰ ਕੇ ਵਖਾਈ ਜਾਂਦੇ,
ਅਸੀਂ ਖਾਲਸੇ ਖਾਲਸ ਦੁੱਧ ਵਰਗੇ
ਹਰ ਮੈਦਾਨ ਵਿੱਚ ਫ਼ਤਿਹ ਬੁਲਾਈ ਜਾਂਦੇ ,
ਗਿੱਧਾ , ਭੰਗੜਾ , ਬੋਲੀਆਂ ਰੂਹ ਸਾਡੀ
ਆਪ ਨਚਦੇ ਤੇ ਸਭਨੂੰ ਨਚਾਈ ਜਾਂਦੇ,

43
ਸਾਨੂੰ ਕਹਿੰਦੇ ਆ ਪੰਜਾਬੀ,
ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,
ਅਜਮਾਕੇ ਵੇਖ ਲਓ. . . .

....ਯਾਰੀ ਜਿੱਥੇ ਅਸਾਂ ਲਾਈ,
ਸਦਾ ਤੋੜ ਨਿਭਾਈ,
ਇਹ ਇਤਿਹਾਸ ਦੀ ਸੱਚਾਈ,
ਅਜਮਾਕੇ ਵੇਖ ਲਓ....

....ਡੱਬ ਰੱਖੀ ਪਿਸਤੌਲ,
ਪੈਂਦੇ ਵੈਰੀਆਂ ਦੇ ਹੌਲ,
ਨਹੀਓ ਕਰਦੇ ਮਖੌਲ,
ਅਜਮਾਕੇ ਵੇਖ ਲਓ....

....ਜਿੱਥੇ ਲਾਉਂਦੇ ਆ ਪਰੀਤ,
ਮਾੜੀ ਰੱਖੀਦੀ ਨੀ ਨੀਤ,
ਸਾਡੇ ਪੁਰਖਾਂ ਦੀ ਰੀਤ,
ਅਜਮਾਕੇ ਵੇਖ ਲਓ....

....ਅਸੀਂ ਗੱਭਰੂ ਜਵਾਨ,
ਕਰੀਏ ਫਤਿਹ ਹਰ ਮੈਦਾਨ,
ਸਾਡੀ ਵੱਖਰੀ ਏ ਸ਼ਾਨ,
ਅਜਮਾਕੇ ਵੇਖ ਲਓ....

....ਲਏ ਜੀਹਨਾਂ ਜਾਣਕੇ ਪੰਗੇ,
ਸੱਭ ਕੀਲੀ ਉੱਤੇ ਟੰਗੇ,
ਕਦੇ ਮੁੱੜਕੇ ਨਾ ਖੰਘੇ,
ਅਜਮਾਕੇ ਵੇਖ ਲਓ...

....ਸਾਡੀ ਵੀਰਾਂ ਨਾਲ ਸਰਦਾਰੀ,
ਇਹ ਜਾਣੇ ਦੁਨੀਆਂ ਸਾਰੀ,
ਨਹੀਓਂ ਕਰੀਦੀ ਗੱਦਾਰੀ,
ਅਜਮਾਕੇ ਵੇਖ ਲਓ....

....ਵੈਰ ਪਾਈਏ ਸਦਾ ਝੱਟ,
ਸੱਖਤ ਚੋਬਰਾਂ ਦੇ ਪੱਟ,
ਨਹੀਓਂ ਕਿਸੇ ਨਾਲੋਂ ਘੱਟ,
ਅਜਮਾਕੇ ਵੇਖ ਲਓ....

....ਰੋਅਬ ਪਾਈਦਾ ਨੀ ਫੋਕਾ,
ਕੱਢ ਵੇਖੋ ਲੇਖਾ-ਜੋਖਾ,
ਕਦੀ ਕਰੀਦਾ ਨੀ ਧੋਖਾ,
ਅਜਮਾਕੇ ਵੇਖ ਲਓ....

....ਅਸੀਂ ਸ਼ੇਰਾਂ ਜਿਹੇ "ਜੱਟ",
ਡੂੰਘੀ ਮਾਰਦੇ ਆ ਸੱਟ,
ਕੱਢਈਏ ਵੈਰੀਆਂ ਦੇ ਵੱਟ,
ਅਜਮਾਕੇ ਵੇਖ ਲਓ....

....ਸਾਡੇ ਗੀਤ ਆ ਅਵੱਲੇ,
ਕਰ ਦਿੰਦੇ ਬੱਲੇ-ਬੱਲੇ,
ਹੋ ਨਹੀਓਂ ਕਿਸੇ ਨਾਲੋਂ ਥੱਲੇ,
ਅਜਮਾਕੇ ਵੇਖ ਲਓ.

44
ਵੈਰੀਆਂ ਦੀ ਜੋ ਖੰਘ ਚ ਖੰਘੇ, ਓਹ ਪੰਜਾਬੀ ਹੀ ਹੋ ਸਕਦਾ, ਕੁੜੀਆਂ ਵਿੱਚ ਜੋ ਅਕਸਰ ਸੰਗੇ, ਓਹ ਪੰਜਾਬੀ ਹੀ ਹੋ ਸਕਦਾ, Coke Pepsi ਦੁਨੀਆ ਸਾਰੀ ਪੀਂਦੀ ਏ, 5 Star Hotel ਵਿੱਚ ਜੋ ਲੱਸੀ ਮੰਗੇ, ..........ਓਹ ਪੰਜਾਬੀ ਹੀ ਹੋ ਸਕਦਾ

45
ਲਗਦੇ ਨੇ ਮੇਲੇ ਘੜੀ ਖੁਸ਼ੀਆਂ ਦੀ ਆਈ ਹੋਵੇ
ਕੱਠਿਆਂ ਨੇ ਬਹਿ ਕੇ ਕਿਤੇ ਮਹਿਫ਼ਲ ਸਜਾਈ ਹੋਵੇ
ਪੀਣ ਦਾ ਨਜ਼ਾਰਾ ਜੇ ਗਲਾਸ ਹੋਵੇ ਕੱਚ ਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

46
ਇਸ਼ਕ ਦੇ ਵਿੱਚ ਲੱਗੀ ਚੋਟ ਕਰਾਰੀ ਹੁੰਦੀ ਏ,
ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
ਜਿਹੜੀ ਇਕ ਦੀ ਹੋ ਕੇ ਰਹਿ ਜੇ ਨਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ ਹਾਰ ਤਾਂ ਉਹਨੂੰ ਕਹਿਂਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

ਸੱਜਣਾਂ ਦੇ ਲਈ ਵਾਧਾ ਘਾਟਾ ਜਰਨਾ ਪੈਂਦਾ ਏ,
ਕਦੇ-ਕਦੇ ਜਿੱਤ ਕੇ ਹਰਨਾ ਪੈਂਦਾ ਏ,
ਜਿਹੜੇ ਮੁੱਖ ਤੇ ਹਰ ਪੱਲ ਹਾਸਾ ਸ਼ਿਗਾਰ ਤਾਂ ਉਹਨੂੰ ਕਹਿੰਦੇ ਨੇ
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ .......

47
Shayari / Charkhiyan naal desh nahin azaad hoya....
« on: June 03, 2008, 11:35:37 AM »
Charkhiyan naal desh nahin azaad hoya,

Aiven lok Gandhi wargiyan nu sehra banayi firde...

Ohna diyan dhottiyan naal nahin Angrezi Sarkar hilli,

Photto jinna di notan te aj oh shhapayi firde...

Khoon dolke jina layi Azadi,
Kurbani ohna di aj dilon Bhullayi firde....

Bhul k Bhagat Singh, Udham Singh, Kartar Singh warge surmeyan nu,

Aiwen lokki Gandhi nu Bapu banayi firde...
Pagel:) Pagel:) Pagel:) Pagel:) Pagel:)

48
ਕਾਲਜ ਦੇ ਦਿਨ ਯਾਰਾ ਬਡ਼ੇ ਹੀ ਨਿਰਾਲੇ,
ਹੋਣ ਕਈ ਦੀਵਾਲੀਆਂ ਤੇ ਕਈ ਦੀਵਾਲੇ,
During the LECTURE ਦਿਲ ਮਿਲ ਜਾਂਦੇ ਨੇ,
Ground ਵਿਚ ਪਿਆਰ ਵਾਲੇ Phull ਖਿੱਲ ਜਾਂਦੇ ਨੇ,
ਵਿਚ ਕੰਟੀਨਾਂ ਪਿਆਰ ਅਜ਼ਮਾਏ ਜਾਂਦੇ ਨੇ,
ਚਾਹ ਨਾਲ ਸਮੋਸੇ ਧੱਕੇ ਨਾਲ ਖਵਾਏ ਜਾਂਦੇ ਨੇ,
ਹੌਲੀ-ਹੌਲੀ ਪੈ ਜਾਂਦੀ ਆਦਤ PERIOD miss ਦੀ,
ਰੱਟ ਲੱਗਦੀ ਆ ਦਿਲ ਨੂੰ ਪਿਆਰ ਵਾਲੀ ਕਿਸੇ ਦੀ,
ATTNDNCA ਵੀ ਫੇਰ ਹੁੰਦੀਆਂ ਨਾ ਪੂਰੀਆਂ,
ਸਮਝ ਲਵੋ ਹੁਣ ਮੁਹੱਬਤਾਂ ਨੇ ਗੂਡ਼ੀਆਂ,
ਇਹੋ ਮੁਲ ਪੈਂਦਾ ਫਿਰ ਬਾਪੂ ਦੀ ਕਮਾਈ ਦਾ,
ਯਾਰੋ ਇਹੋ ਮਜ਼ਾ ਹੁੰਦਾ ਕਾਲਜ ਦੀ ਪਡ਼ਾਈ ਦ

49
Shayari / milega j rabb ta puchhungi usnu...
« on: June 03, 2008, 11:23:53 AM »
milega j rabb ta puchhungi usnu, ve kyu tu is duniya ch pyar bnaya e,
pehla ta bna k isnu ek paak rishta, aapne e kujh zaalima toh isda majak udwaya e,
mndey c jo lok pyar nu ibadat teri, aaj uhna ne he isnu ek khed bnaya e,
krdey ne mazey aaj loki khed k dujeya de dila naal, ki janan oh ki tu is dil nu kinna najuk bnaya e,
tut k chur ho jandey ne o, tutdey ne dil jina de, aakhir kyu nahi tu a dard aina dila de khidariya nu samjhaya e ????
jiyundey g krdey jo insaan nu moya warga, aakhir kyu tu is duniya ch aisa zaalim khed bnaya e????????????

50
ਜੇ ਯਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ
ਦਿਲਦਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ
ਜਿਨਾਂ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ ਅੱਜ ਗੁੱਸੇ ਨੇ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
ਰੁਕਣਾ ਸੀ ਜਿੱਥੇ ਰੁਕਿਆ ਨਹੀਂ ਝੁਕਣਾ ਸੀ ਜਿੱਥੇ ਝੁਕਿਆ ਨਹੀਂ
ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ ਜੋ ਬਣਨਾ ਸੀ ਬਣ ਸਕਿਆ ਨਹੀਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
ਕਿਸੇ ਦਿਲ ਵਿੱਚ ਫੇਰਾ ਪਾਇਆ ਨਹੀਂ ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ
ਮੁੱਖ ਸੋਹਣੇ ਕਿੰਨੇ ਹੋੰਠ ਸੋਹਣੇ ਨਾਮ ਕਿਸੇ ਤੇ ਮੇਰਾ ਆਈਆ ਨਹੀਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ।
ਗ਼ੈਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ
ਜੋ ਅੱਖਾਂ ਬਹੁਤ ਪਸੰਦ ਮੈਨੂੰ ਜੇ ਮੇਰੇ ਵੱਲ ਨਾ ਤੱਕਦੀਆਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ...

51
[/color]ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ|
ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ|

ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ,
ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ|

ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ,
ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ|

ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ,
ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ|

ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ,
ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ|

ਅੱਗ ਲੱਗੀ ਹੈ "ShAnNo" ਦੇ ਜਿਗਰ ਅੰਦਰ,
ਪੀਤੇ ਬਿਨਾ ਹੋਣਾ ਬੇਹਾਲ ਬੜਾ ਔਖਾ ਏ|


52
ਨਾ ਕਿਸੇ ਨਾਲ ਅਖੀਆਂ ਲਾਈਆਂ,
ਨਾ ਕਿਸੇ ਨਾਲ ਦਿਲ ਵਟਾਇਆ,
ਨਾ ਕਿਸੇ ਨੂੰ ਵਾਦਾ ਕੀਤਾ,
ਨਾ ਕਿਸੇ ਨੂੰ ਲਾਰਾ ਲਾਇਆ,
ਦੋ ਘੱੜੀਆਂ ਬੱਸ ਟਾਇਮ ਪਾਸ ਲਈ
ਆਣ PJ ਤੇ ਬਿਹ ਗਿਆ,

ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ ..!!

53
ਸੋਹਣੀ ਸੂਰਤੇ ਨੀ ਜਾਨ ਤੋਂ ਪਿਆਰੀਏ
ਅਸੀਂ ਤੇਰੇ ਉਤੋਂ ਸੱਭ ਕੁੱਝ ਵਾਰੀਏ
ਕਦੇ ਵੇਖੀਂ ਅਜਮਾ ਕੇ ਸਾਡੇ ਪਿਆਂਰ ਨੂੰ ਮੈਂ ਪੈਰ ਨਾ ਪਿਛਾਂਹ ਪੱਟਦਾ
ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ ਸਾਂਭ ਰੱਖੂਗਾ ਨੀ ਪੁੱਤ ਜੱਟਦਾ

ਮੇਰੇ ਰੀਜਾ ਦੇ ਫਰੇਮ ਵਿੱਚ ਬੈਠਗੀ ਤੂੰ ਬਿੱਲੋ ਤਸਵੀਰ ਬਣਕੇ
ਨੀ ਮੈਂ ਗਲੀਆਂ ਦੇ ਕੱਖਾ ਵਾਂਗੂ ਰੁੱਲ ਜੂੰ ਨਾਂ ਤੁਰ ਜਾਵੀਂ ਹੀਰ ਬਣਕੇ
ਸਦਾ ਤੇਰਿਆ ਰਾਹਾਂ ਦੇ ਵਿੱਚ ਘੁੰਮਦਾ ਮੈਂ ਫਿਰਾਂ ਬਦਨਾਮੀ ਖੱਟਦਾ
ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ ਸਾਂਭ ਰੱਖੂਗਾ ਨੀ ਪੁੱਤ ਜੱਟਦਾ

ਆਹਲੇ ਪਿਆਰ ਦੀ ਪਿਆਰ ਨਿਸ਼ਾਨੀ ਗਲ ਪਾ ਲੇ ਨੀ ਇੱਕ ਵਾਰੀ ਹਾਂ ਕਰਕੇ
ਮੈਨੂੰ ਤਾਨਿਆ ਦੀ ਧੁੱਪ ਤੋਂ ਬਚਾਲੇ ਨੀਂ ਜੁਲਫਾਂ ਦੀ ਛਾਂ ਕਰਕੇ
ਸਾਨੂੰ ਜਿਉਣ ਨਹੀਓ ਦਿੰਦਾ ਦਿਨ ਰਾਤ ਨੀ ਇਹ ਦਰਦ ਇਸ਼ਕੇ ਦੀ ਸੱਟ ਦਾ
ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ ਸਾਂਭ ਰੱਖੂਗਾ ਨੀ ਪੁੱਤ ਜੱਟਦਾ

ਜਾਨ ਤੇਰੇ ਪਿੱਛੇ ਜਾਂਦੀ ਏ ਤਾਂ ਜਾਵੇ ਨੀ ਮਰਨੇ ਦਾ ਗ਼ਮ ਕੋਈ ਨਾ
ਤੇਰੀ ਦੀਦ ਤੋਂ ਬਗੈਰ ਬਿੱਲੋ ਰਾਣੀਏ ਨੀਂ ਮਿੱਤਰਾਂ ਨੂੰ ਕੰਮ ਕੋਈ ਨਾਂ
ਇੱਕੋ ਆਸ ਦੇ ਸਹਾਰੇ ਜਿੰਦੇ ਮੇਰੀਏ ਨੀਂ ਮੈ ਜਿੰਦਗੀ ਦੇ ਦਿਨ ਕੱਟਦਾ
ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ ਸਾਂਭ ਰੱਖੂਗਾ ਨੀ ਪੁੱਤ ਜੱਟਦਾ

54
ਜਿਹੜੇ ਰੱਖਦੇ ਨੇ ਪੈਰ ਦੋਹਾਂ ਬੇੜੀਆਂ'ਚ ਲੰਘਦੇ ਨਾ ਪਾਰ ਵੈਰਨੇ...
ਜਿੰਨੇ ਗੱਲ ਦੀ ਗ਼ਾਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ...
ਨੀ ਓਹਨੇ ਤੇਰੇ ਯਾਰ ਵੈਰਨੇ...

ਅਸੀ ਸਮਝ ਬੈਠੇ ਸੀ ਰੱਬ ਤੇਰੇਆਂ ਨੀਂ ਨੈਣਾ'ਚ ਪਿਆਰ ਵੇਖ ਕੇ...
ਝੱਟ ਮੁੱਕਰੀ ਜੁਬਾਨੋ ਵਾਦੇ ਭੁੱਲ ਗਈ ਨੀ ਹੀਰੇਆਂ ਦੇ ਹਾਰ ਵੇਖ ਕੇ...
ਜਦੋਂ ਢੱਲ ਗਈ ਜਵਾਨੀ ਲੱਭਨੇ ਨਹੀ ਦਿਲਜਾਨੀ...
ਹੋ ਜੂ ਤੱਪਦੇ ਕਲੇਜੇ ਵਾਲੀ ਅੱਗ ਤੇਰੀ ਉਹਦੋਂ ਠੰਡੀ'ਕਾਰ ਵੈਰਨੇ...
ਜਿੰਨੇ ਗੱਲ ਦੀ ਗ਼ਾਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ...

55
Shayari / love
« on: May 30, 2008, 02:57:19 PM »
most relationship fail not because of the absence of love..
love is alwayz present ,
it is just tht one luves to much nd other luves to many

56
ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ,
ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ,
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ,
ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨਾਂ,
ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ...

57
ਸ਼ੌਂਕ ਦਿਲ ਦੇਣ ਦਾ ਤੇ ਨਾ ਹੀ ਦਿਲ ਲੈਣ ਦਾ,
ਨਾਹੀਂ ਰੋਣ ਧੋਣ ਦਾ, ਨਾਹੀਂ ਚਕਰਾਂ ਚ ਪੈਣ ਦਾ,
ਰਹਿਣਾ ਖਿੜੇ ਮੱਥੇ,ਕਰਕੇ ਕਮਾਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....

58
ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ
ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ
ਕਰਦਾ ਏ ਜਦ ਕੋਈ ਬਹਾਰ ਦੀ ਗੱਲ
ਝਾਂਜਰ, ਝੁਮਕੇ, ਲਾਲੀ ਤੇ ਕੱਜਲ
ਸਭ ਮਿਲਕੇ ਰਚਦੇ ਸਿੰਗਾਰ ਦੀ ਗੱਲ
ਅੱਖਾਂ ਚ ਸ਼ਰਮ ਸੀ, ਬੁੱਲਾਂ ਤੇ ਕੰਪਨ
ਹਾਏ ! ਓਹ ਤੇਰੇ ਇਜਹਾਰ ਦੀ ਗੱਲ

59
ਤੱਕਿਆ ਸੀ ਹੱਸਦੀ ਨੂੰ ਜਦੋਂ ਪਹਿਲੀ ਵਾਰ ਨੀ
ਮੱਲੋਮੱਲੀ ਹੋਇਆ ਸਾਡੇ ਦਿਲ ਦਾ ਵਪਾਰ ਨੀ
ਦਿਲ ਤੇਰੇ ਉੱਤੇ ਡੁੱਲਿਆ,ਨਾ ਮੁੱਖ ਤੇਰਾ ਗਿਆ ਭੁੱਲਿਆ
ਦਿਲ ਤੇਰੇ ਉੱਤੇ ਡੁੱਲਿਆ ਫਿਰ ਚੱਲਿਆ ਜ਼ੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ.....
ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ
ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ,
ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਮਿਲਾਉਂਦੀ,
ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਫਿਰਦੀ ਭੁਲੇਖੇ ਜਿਹੇ ਪਾਉਂਦੀ,
ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ,
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ,
ਸਾਨੂੰ ਤੇਰਾ ਫਿਕਰ ਬੜਾ,ਕਰਦੇ ਆਂ ਜ਼ਿਕਰ ਬੜਾ
ਸਾਨੂੰ ਤੇਰਾ ਫਿਕਰ ਬੜਾ ਰਹੀ ਆਪਣੀ ਗੌਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ....................

60
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ
ਇੱਕ ਤੂੰ ਹੀ ਸੋਹਣੀ ਲੱਗਦੀ ਹੋਰ ਦਿਲ ਦੀ ਚੋਰ ਨਾ ਕੋਈ
ਇੱਕ ਤੂੰ ਹੀ ਚੰਗੀ ਲੱਗਦੀ ਤੇਰੇ ਵਰਗੀ ਹੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ.....

Pages: 1 2 [3] 4