October 18, 2026, 02:29:32 PM
collapse

Author Topic: ਮੋਗਾ ‘ਚ ਥਾਂ-ਥਾਂ ਭਿੰਡਰਾਂ ਵਾਲਿਆਂ ਦੇ ਪੋਸਟਰਾਂ ਕ&#  (Read 8634 times)

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich


ਮੋਗਾ, 15 ਜਨਵਰੀ (ਆਜ਼ਾਦ)- ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਾਨ ਗਰੁੱਪ ਵੱਲੋਂ ਖਾਲਿਸਤਾਨ ਦੇ ਸਮਰਥਨ ਵਿਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਸਹਿਤ ਮੋਗਾ ਜ਼ਿਲੇ ਅੰਦਰ ਲਗਾਏ ਗਏ ਵੱਡੇ-ਵੱਡੇ ਪੋਸਟਰਾਂ ਕਾਰਨ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਹੈ। ਉਕਤ ਪੋਸਟਰ ਮੋਗਾ ਜ਼ਿਲੇ ਦੇ ਵੱਖ-ਵੱਖ ਕਸਬਿਆਂ, ਪਿੰਡਾਂ ਦੇ ਇਲਾਵਾ ਮੋਗੇ ਦੇ ਮੁੱਖ ਚੌਕਾਂ ਤੇ ਕਈ ਜਨਤਕ ਸਥਾਨਾਂ ‘ਤੇ ਲੱਗੇ ਹੋਣ ਕਾਰਨ ਲੋਕ ਇਨ੍ਹਾਂ ਪੋਸਟਰਾਂ ਨੂੰ ਪੜ੍ਹਨ ਲੱਗੇ। ਇਸ ਦੀ ਜਾਣਕਾਰੀ ਮੋਗਾ ਪੁਲਸ ਨੂੰ ਮਿਲਣ ‘ਤੇ ਸ਼ਹਿਰ ਅਤੇ ਜ਼ਿਲੇ ਅੰਦਰ ਅਮਨ ਦਾ ਮਾਹੌਲ ਬਣਾਈ ਰੱਖਣ ਲਈ ਇਨ੍ਹਾਂ ਪੋਸਟਰਾਂ ਨੂੰ ਤੁਰੰਤ ਉਤਾਰ ਦਿੱਤਾ ਗਿਆ ਅਤੇ ਕਈ ਪੋਸਟਰਾਂ ਨੂੰ ਲੋਕ ਵੀ ਲਾਹ ਕੇ ਨਾਲ ਲੈ ਗਏ। ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਮੋਗਾ ਦੀਆਂ ਵੱਖ -ਵੱਖ ਹਿੰਦੂ ਜੱਥੇਬੰਦੀਆਂ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਧਰਮ ਜਾਗਰਣ ਵਿਭਾਗ, ਸ਼ਿਵ ਸੈਨਾ ਸਹਿਤ ਹੋਰ ਕਈ ਸੰਸਥਾਵਾਂ ਵੱਲੋਂ ਇਕ ਹੰਗਾਮੀ ਮੀਟਿੰਗ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਦੇ ਜ਼ਿਲਾ ਪ੍ਰਧਾਨ ਨਵੀਨ ਸੂਦ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿਚ ਪੰਜਾਬ ਇੰਚਾਰਜ ਵਿਨੋਦ ਗੋਇਲ, ਕੁਲਵੰਤ ਸਿੰਘ ਰਾਜਪੂਤ, ਰਾਜ ਕੁਮਾਰ ਸ਼ਰਮਾ, ਪ੍ਰਵੀਨ ਰਾਜਪੂਤ, ਪਵਨ ਚੌਧਰੀ, ਗੁਰਮੇਲ ਸਿੰਘ, ਅਸ਼ਵਨੀ ਕੁਮਾਰ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਨਰੇਸ਼ ਬਾਥ, ਸੰਜੀਵ ਕੁਮਾਰ, ਮੰਗਤ ਸ਼ਰਮਾ ਦੇ ਇਲਾਵਾ ਵੀਰਭਾਨ ਦਾਨਵ ਅਤੇ ਹੋਰ ਕਈ ਅਹੁਦੇਦਾਰ ਸ਼ਾਮਿਲ ਹੋਏ। ਮੀਟਿੰਗ ਵਿਚ ਅੱਜ ਲੱਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪੋਸਟਰਾਂ ਦਾ ਇੱਕਸੁਰ ‘ਚ ਭਾਰੀ ਵਿਰੋਧ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਖਾਲਿਸਤਾਨ ਦੇ ਸਮਰਥਨ ‘ਚ ਮੁਹਿੰਮ ਚੱਲਦੀ ਆ ਰਹੀ ਹੈ, ਜਿਸ ਕਾਰਨ ਹਿੰਦੂ ਸਮਾਜ ਵਿਚ ਡਰ ਅਤੇ ਭੈਅ ਦਾ ਮਾਹੌਲ ਪੈਦਾ ਹੋ ਰਿਹਾ ਹੈ ਪਰ ਅਕਾਲੀ-ਭਾਜਪਾ ਸਰਕਾਰ ਅੱਖਾਂ ਮੀਚੀ ਬੈਠੀ ਹੈ। ਸਾਰੇ ਸੰਗਠਨਾਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਉਹ ਖਾਲਿਸਤਾਨ ਦਾ ਸਮਰਥਨ ਕਰਦੀ ਹੈ? ਜੇ ਨਹੀਂ ਤਾਂ ਉਹ ਚੁੱਪ ਬੈਠ ਕੇ ਤਮਾਸ਼ਾ ਕਿਉਂ ਵੇਖ ਰਹੀ ਹੈ?  ਸਾਰੇ ਆਗੂਆਂ ਨੇ ਕਿਹਾ ਕਿ ਹਿੰਦੂ ਸਮਾਜ ਵਿਚ ਡਰ ਅਤੇ ਭੈਅ ਪੈਦਾ ਕਰਨ ਦੀਆਂ ਹਰਕਤਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀ ਮੁਹਿੰਮ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਦੇ ਇਲਾਵਾ ਜ਼ਿਲਾ ਪ੍ਰਸ਼ਾਸਨ ਮੋਗਾ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਪੰਜਾਬ ਦਾ ਅਮਨ ਭੰਗ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰੇ, ਤਾਂ ਕਿ ਹਿੰਦੂ ਸਮਾਜ ਜੋ ਅਮਨ ਪਸੰਦ ਹੈ, ਬਿਨਾਂ ਡਰ ਭੈਅ ਦੇ ਜੀ ਸਕੇ। ਉਕਤ ਆਗੂਆਂ ਵੱਲੋਂ ਪੱਤਰਕਾਰਾਂ ਨੂੰ ਉਨ੍ਹਾਂ ਪੋਸਟਰਾਂ ਦੀ ਕਾਪੀ ਵੀ ਵਿਖਾਈ ਗਈ, ਜਿਸ ਵਿਚ ਸਾਫ ਲਿਖਿਆ ਸੀ ‘ਨਾ ਅਸੀਂ ਹਿੰਦੂ, ਨਾ ਮੁਸਲਮਾਨ, ਸਾਡੀ ਮੰਜ਼ਿਲ ਖਾਲਿਸਤਾਨ’  ਉਕਤ ਪੋਸਟਰ ਵਿਚ ਸ਼੍ਰੋਮਣੀ ਅਕਾਲੀ ਦਲ ਮਾਨ ਗਰੁੱਪ ਦੇ ਆਗੂਆਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਹਨ।   ਇਸ ਸਬੰਧ ਵਿਚ ਜਦੋਂ ਐੱਸ. ਅੱੈਸ. ਪੀ. ਮੋਗਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।  ਸਿਟੀ ਡੀ. ਅੱੈਸ. ਪੀ. ਸੱਤਪਾਲ ਸਿੰਘ ਭੰਗੂ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਜ਼ਿਲਾ ਪੁਲਸ ਮੁੱਖੀ ਤੇ ਹੋਰਨਾਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਗਾ ਜ਼ਿਲੇ ਅੰਦਰ ਕਿਸੇ ਨੂੰ ਡਰ ਦਾ ਮਾਹੌਲ ਪੈਦਾ ਕਰਨ ਤੇ ਅਮਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ। ਅਮਨ ਭੰਗ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।



Punjabi Janta Forums - Janta Di Pasand


Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
ਜਰਨੈਲ ਸਿੰਘ ਭਿੰਡਰਾਂਵਾਲੇ  de shadat asi kade nahi bhula sakde  :rabb: :rabb: :rabb: :rabb: :rabb:

 

Related Topics

  Subject / Started by Replies Last post
17 Replies
5211 Views
Last post August 12, 2010, 09:51:36 AM
by ƁΔƘΓΔ
0 Replies
1496 Views
Last post August 16, 2010, 08:24:58 AM
by Sardar_Ji
2 Replies
2497 Views
Last post October 28, 2010, 07:30:54 AM
by Pj Sarpanch
22 Replies
9200 Views
Last post October 28, 2010, 12:04:54 AM
by shokeen-munda
6 Replies
3372 Views
Last post November 04, 2010, 06:58:30 AM
by Pj Sarpanch
4 Replies
3952 Views
Last post November 24, 2010, 04:00:33 PM
by Jhanda_Amli
5 Replies
2836 Views
Last post November 30, 2010, 10:07:48 AM
by RG
64 Replies
20413 Views
Last post January 13, 2011, 10:13:15 PM
by N@@R
3 Replies
3275 Views
Last post January 10, 2011, 10:02:24 AM
by ♥Simmo♥
13 Replies
4907 Views
Last post January 19, 2011, 10:52:48 AM
by Pj Sarpanch

* Who's Online

  • Dot Guests: 8857
  • Dot Hidden: 0
  • Dot Users: 0

There aren't any users online.

* Recent Posts

Best DP of the Week by mundaxrisky
[September 20, 2026, 10:05:44 PM]


Request Video Of The Day by mundaxrisky
[September 13, 2026, 08:59:06 PM]


Test, just a test by Parv...
[June 08, 2026, 04:44:45 PM]


which pj member do u miss ryt now? by Gujjar NO1
[March 10, 2026, 11:37:25 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]