Surjit Patar's poem in his own voice..
ਮੇਰੀ ਕਵਿਤਾ ਮੇਰੀ ਮਾਂ ਨੂੰ.... ਮੇਰੀ ਕਵਿਤਾ ਸਮਝ ਨਾ ਆਈ
ਭਾਵੇ ਮੇਰੀ ਮਾਂ ਬੋਲੀ ਵਿਚ ਲਿਖੀ ਹੋਈ ਸੀ..
ਮੇਰੀ ਮਾਂ ਨੂੰ.... ਮੇਰੀ ਕਵਿਤਾ ਸਮਝ ਨਾ ਆਈ
ਭਾਵੇ ਮੇਰੀ ਮਾਂ ਬੋਲੀ ਵਿਚ ਲਿਖੀ ਹੋਈ ਸੀ....
ਓਹ ਤਾਹ ਕੇਵਲ ਇਂਨਾ ਸਮਝੀ ਪੁੱਤ ਦੀ ਰੂਹ ਨੂੰ ਦੁਖ ਹੈ ਕੋਈ
ਪਰ ਇਸਦਾ ਦੁਖ ਮੇਰੇ ਹੁੰਦਿਆ ਆਇਆ ਕਿਥੋਂ -੨
ਨੀੰਝ ਲਗਾ ਕੇ ਦੇਖੀ ਮੇਰੀ ਅਨਪੜ ਮਾਂ ਨੇ ਮੇਰੀ ਕਵਿਤਾ
ਦੇਖੋ ਲੋਕੋ ਕੁਖੋਂ ਜਾਏ ਮਾਂ ਨੂ ਛੱਡਕੇ ਦੁਖ ਕਾਗਜਾਂ ਨੂੰ ਲਾਉਂਦੇ ਨੇ -੨
ਮੇਰੀ ਮਾਂ ਨੇ ਕਾਗਜ ਚੁੱਕ ਸੀਨੇ ਨੂੰ ਲਾਈਆ
ਮੇਰੀ ਮਾਂ ਨੇ ਕਾਗਜ ਚੁੱਕ ਸੀਨੇ ਨੂੰ ਲਾਈਆ
ਖ਼ਬਰੇ ਇੱਦਾ ਹੀ ਕੁਝ ਮੇਰੇ ਨੇੜੇ ਹੋਏ ਮੇਰਾ ਜਾਇਆ.....
ਮੇਰੀ ਮਾਂ ਨੂੰ.... ਮੇਰੀ ਕਵਿਤਾ ਸਮਝ ਨਾ ਆਈ
ਭਾਵੇ ਮੇਰੀ ਮਾਂ ਬੋਲੀ ਵਿਚ ਲਿਖੀ ਹੋਈ ਸੀ...