ਲਿਖੋ ਪੰਜਾਬੀ,ਪੜੋ੍ ਪੰਜਾਬੀ, ਜੇ ਪੰਜਾਬੀ ਹੋ
ਨਾਲ ਮਾਣ ਦੇ ਕਹੋ ਪੰਜਾਬੀ,ਜੇ ਪੰਜਾਬੀ ਹੋ
ਇਹ ਬੋਲੀ ਸਾਨੂੰ ਪਿਆਰੀ ਮਾਂ ਨੇ, ਪਿਆਰਾਂ ਨਾਲ ਸਿਖਾਈ
ਇਸ ਵਿਚ ਗੱਲਾ ਕਰ-ਕਰ ਕੇ,ਦੁਨੀਆ ਦੀ ਸੋਝੀ ਪਾਈ
ਬੱਚਿਆਂ ਅੱਗੇ ਧਰੋ ਪੰਜਾਬੀ, ਜੇ ਪੰਜਾਬੀ ਹੋ
ਲਿਖੋ ਪੰਜਾਬੀ ਪੜੋ੍ ਪੰਜਾਬੀ, ਜੇ ਪੰਜਾਬੀ ਹੋ
ਰੰਗਲੇ ਜੱਗ ਦੀਆਂ ਜਿੰਨੀਆਂ ਮਰਜ਼ੀ, ਤੁਸੀਂ ਜ਼ਬਾਨਾਂ ਸਿੱਖੋ
ਪਰ ਮਾਂ-ਬੋਲੀ ਮਾਂ ਦੇ ਵਾਂਗੂੰ, ਰਹਿੰਦੀ ਸਦਾ ਹੀ ਇਕੋ
ਦੂਰ ਕਦੇ ਨਾ ਕਰੋ ਪੰਜਾਬੀ,ਜੇ ਪੰਜਾਬੀ ਹੋ
ਲਿਖੋ ਪੰਜਾਬੀ ਪੜੋ੍ ਪੰਜਾਬੀ,ਜੇ ਪੰਜਾਬੀ ਹੋ
ਮੋਤੀਆਂ ਵਰਗੀ ਪੈਂਤੀ ਪਹਿਲਾਂ,ਆਪਣੇ ਦਿਲੀਂ ਵਸਾਉ
ਸ਼ੌਕ ਨਾਲ ਕੋਈ ਹੋਰ ਜੇ ਸਿੱਖੇ, ਰੀਝਾਂ ਨਾਲ ਸਿਖਾਉ
ਪਰ ਸਭ ਤੇ ਨਾ ਮੜੋ ਪੰਜਾਬੀ, ਜੇ ਪੰਜਾਬੀ ਹੋ
ਲਿਖੋ ਪੰਜਾਬੀ ਪੜੋ੍ ਪੰਜਾਬੀ ,ਜੇ ਪੰਜਾਬੀ ਹੋ
ਅਕਲਾਂ ਵਾਲੇ , ਗੱਲ ਅਕਲ ਦੀ ਕਰਦੇ
ਮਾਂ-ਬੋਲੀ ਤਾਂ ਬਾਅਦ ਚ ਮਰਦੀ, ਪੁੱਤਰ ਪਹਿਲਾਂ ਮਰਦੇ
ਪੈਰਾਂ ਹੇਠ ਨਾ ਜ਼ਰੋ ਪੰਜਾਬੀ, ਜੇ ਪੰਜਾਬੀ ਹੋ
ਲਿਖੋ ਪੰਜਾਬੀ, ਪੜੋ੍ ਪੰਜਾਬੀ, ਜੇ ਪੰਜਾਬੀ ਹੋ ..!!