May 25, 2013, 05:00:23 PM

Author Topic: ਭਾਈ ਤਾਰੂ ਸਿੰਘ ਜੀ  (Read 495 times)

Offline Deepi Kaur

  • Niyana/Niyani
  • *
  • Like
  • -Given: 30
  • -Receive: 61
  • Posts: 225
  • Tohar: 53
  • Gender: Female
    • View Profile
ਭਾਈ ਤਾਰੂ ਸਿੰਘ ਜੀ
« on: October 02, 2011, 02:36:55 PM »
ਸਤਾਰਵੀਂ ਅਤੇ ਅਠਾਰਵੀਂ ਸਦੀ ਵਿਚ ਅਨੇਕਾਂ ਸਿੱਖ ਸ਼ਹੀਦ ਸੂਰਮੇ ਹੋਏ ਹਨ, ਜੋ ਸਿੱਖ ਧਰਮ ਦਾ ਇਤਿਹਾਸ ਬਣ ਕੇ ਸਿੱਖਾਂ ਦੇ ਦਿਲਾਂ ਵਿਚ ਵਸ ਗਏ। ਇਹ ਸਿੱਖ ਸ਼ਹੀਦ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਆਦਿ ਤੋਂ ਇਲਾਵਾ ਨਿਵੇਕਲੀ ਕਿਸਮ ਦੀ ਸ਼ਹਾਦਤ ਦੇਣ ਵਾਲੇ ਭਾਈ ਤਾਰੂ ਸਿੰਘ ਹੋਏ ਹਨ। ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ ਤਹਿਸੀਲ ਕਸੂਰ ਜ਼ਿਲਾ ਲਾਹੌਰ (ਪਾਕਿ) ਦੇ ਰਹਿਣ ਵਾਲੇ ਸਨ। ਬਚਪਨ ਵਿਚ ਹੀ ਆਪ ਜੀ ਦੇ ਪਿਤਾ ਦਾ ਸਾਇਆ ਸਿਰ ਤੋਂ ਉਠ ਜਾਣ ਕਰਕੇ ਆਪ ਜੀ ਦੀ ਮਾਤਾ ਨੇ ਆਪ ਜੀ ਦਾ ਪਾਲਣ-ਪੋਸ਼ਣ ਕੀਤਾ ਤੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਈਮਾਨਦਾਰੀ ਤੇ ਮਿਹਨਤ ਨਾਲ ਕਿਰਤ ਕਰਨ ਦੀ ਜੁਗਤੀ ਸਿਖਾਈ। ਭਾਈ ਜੀ ਬਚਪਨ ਤੋਂ ਹੀ ਸੰਤ ਸੁਭਾਅ ਦੇ ਸਨ। ਥੋੜ੍ਹੀ ਜਿਹੀ ਜ਼ਮੀਨ ਹੋਣ ਕਾਰਨ ਖੇਤਾਂ ਵਿਚ ਹਲ ਚਲਾ ਕੇ ਮਿਹਨਤ-ਮੁਸ਼ੱਕਤ ਨਾਲ ਆਪਣੇ ਜੀਵਨ ਨਿਰਬਾਹ ਦਾ ਸਾਧਨ ਬਣਾਇਆ ਹੋਇਆ ਸੀ।
”ਘਾਲਿ ਖਾਇ ਕਿਛੁ ਹਥਹੁ ਦੇਇ”
ਗੁਰਬਾਣੀ ਦੇ ਮਹਾਵਾਕ ਅਨੁਸਾਰ ਕਿਰਤ ਨੂੰ ਵੰਡ ਕੇ ਛਕਦੇ ਸਨ। ਭਾਈ ਤਾਰੂ ਸਿੰਘ ਦਾ ਸੁਭਾਅ ਵੰਡ ਛਕਣ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਾਲਾ ਸੀ। ਭਾਈ ਸਾਹਿਬ ਨੇ ਆਪਣੀ ਕਿਰਤ-ਕਮਾਈ ‘ਚ ਲੰਗਰ ਜਾਰੀ ਕੀਤਾ ਹੋਇਆ ਸੀ। ਜਿਥੇ ਵੇਲੇ-ਕੁਵੇਲੇ ਆਉਂਦੇ-ਜਾਂਦੇ ਸਿੱਖ ਸੂਰਬੀਰਾਂ ਤੋਂ ਛੁੱਟ, ਹਿੰਦੂ-ਮੁਸਲਮਾਨ ਵੀ ਪ੍ਰਸ਼ਾਦ ਛਕਦੇ ਤੇ ਤ੍ਰਿਪਤ ਹੁੰਦੇ। ਭਾਈ ਜੀ ਦੀ ਸੇਵਾ-ਭਾਵਨਾ ਦੀ ਦ੍ਰਿਸ਼ਟੀ ਕਰਕੇ ਉਹ ਦੂਰ-ਦੂਰ ਤਕ ਪ੍ਰਸਿੱਧ ਹੋ ਗਏ।
ਵਕਤ ਦੀ ਜ਼ਾਲਮ ਹਕੂਮਤ ਦੇ ਇਕ ਮੁਖਬਰ ਤੇ ਸਿੰਘਾਂ ਦੇ ਉੱਘੇ ਵੈਰੀ ਹਰਭਗਤ ਨਿਰੰਜਨੀਏ ਨੇ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਪਾਸ ਭਾਈ ਤਾਰੂ ਸਿੰਘ ਵਿਰੁੱਧ ਚੁਗਲੀ ਲਗਾ ਦਿੱਤੀ ਤੇ ਕੰਨ ਭਰ ਦਿੱਤੇ ਕਿ ਭਾਈ ਤਾਰੂ ਸਿੰਘ ਸਿੱਖਾਂ ਨੂੰ ਪਨਾਹ ਦਿੰਦਾ ਹੈ ਤੇ ਭੋਜਨ ਛਕਾਉਂਦਾ ਹੈ। ਹਰਭਗਤ ਨਿਰੰਜਨੀਏ ਦੀ ਸ਼ਿਕਾਇਤ ਦੀ ਸੱਚਾਈ ਨੂੰ ਘੋਖੇ ਬਿਨਾਂ ਹੀ ਜ਼ਕਰੀਆ ਖ਼ਾਨ ਨੇ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਭਾਈ ਤਾਰੂ ਜੀ ਨੂੰ ਪੂਹਲੇ ਪਿੰਡ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪਿੰਡ ਦੇ ਲੋਕਾਂ ਨੇ ਬਥੇਰਾ ਕਿਹਾ ਕਿ ਭਾਈ ਜੀ ਤਾਂ ਬਹੁਤ ਨੇਕ ਇਨਸਾਨ ਹਨ ਪਰ ਭਾਈ ਸਾਹਿਬ ਨੇ ਕਿਹਾ, ਫਿਕਰ ਨਾ ਕਰੋ ਕਿਉਂਕਿ ਉਨ੍ਹਾਂ ਦਾ ਅਟੱਲ ਵਿਸ਼ਵਾਸ ਸੀ ਕਿ ਸ਼ਹੀਦੀ ਦੇ ਕੇ ਸ਼ਾਹੀ ਤਖ਼ਤ ਦੀਆਂ ਚੂਲਾਂ ਢਿੱਲੀਆਂ ਕੀਤੀਆਂ ਜਾ ਸਕਦੀਆਂ ਹਨ। ਜ਼ਕਰੀਆ ਖ਼ਾਨ ਦੀ ਕਚਹਿਰੀ ਵਿਚ ਭਾਈ ਤਾਰੂ ਸਿੰਘ ਨੂੰ ਪੇਸ਼ ਕੀਤਾ ਗਿਆ। ਪਹਿਲਾਂ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਅਤੇ ਫਿਰ ਕਈ ਤਰ੍ਹਾਂ ਦੇ ਦੰਡ ਦਿੱਤੇ ਗਏ। ਆਖਿਰ ਭਾਈ ਜੀ ਅਸੂਲਾਂ ‘ਤੇ ਦ੍ਰਿੜ੍ਹ ਰਹਿਣ ਨਾਲ ਜ਼ਕਰੀਆ ਖ਼ਾਨ ਨੇ ਦੋ ਸ਼ਰਤਾਂ ਰੱਖੀਆਂ, ਮੁਸਲਮਾਨ ਬਣ ਜਾਓ ਜਾਂ ਮਰਨ ਲਈ ਤਿਆਰ ਹੋ ਜਾਓ। ਤਾਂ ਭਾਈ ਸਾਹਿਬ ਨੇ ਜਵਾਬ ਦਿੱਤਾ, ”ਕੀ ਮੁਸਲਮਾਨ ਬਣਨ ਨਾਲ ਮੈਨੂੰ ਮੌਤ ਨਹੀਂ ਆਉਣੀ? ਕੀ ਮੁਸਲਮਾਨ ਮਰਦੇ ਨਹੀਂ? ਜੇ ਮੌਤ ਨੇ ਫੇਰ ਵੀ ਆ ਹੀ ਜਾਣਾ ਹੈ ਤਾਂ ਫਿਰ ਮੈਂ ਆਪਣਾ ਧਰਮ ਕਿਉਂ ਬਦਲਾਂ? ਮੈਨੂੰ ਮੌਤ ਕਬੂਲ ਹੈ, ਮੈਂ ਮੌਤ ਤੋਂ ਨਹੀਂ ਡਰਦਾ।
ਜ਼ਕਰੀਆ ਖ਼ਾਨ ਨੇ ਜੱਲਾਦ ਨੂੰ ਸੱਦਿਆ ਤੇ ਉਸਨੂੰ ਹੁਕਮ ਦਿੱਤਾ ਕਿ ਭਾਈ ਤਾਰੂ ਸਿੰਘ ਦੀ ਖੋਪਰੀ ਸਮੇਤ ਕੇਸਾਂ ਦੇ ਸਿਰ ਤੋਂ ਅਲੱਗ ਕਰ ਦਿੱਤੀ ਜਾਵੇ। ਭਾਈ ਜੀ ਮੁਖ ਤੋਂ ‘ਵਾਹਿਗੁਰੂ’ ਦਾ ਸਿਮਰਨ ਕਰੀ ਜਾ ਰਹੇ ਸਨ ਅਤੇ ਚਿਹਰੇ ‘ਤੇ ਰੱਤੀ ਭਰ ਵੀ ਭੈਅ ਨਹੀਂ ਸੀ ਤੇ ਹਜ਼ਾਰਾਂ ਲੋਕਾਂ ਦੇ ਵੇਖਦਿਆਂ-ਵੇਖਦਿਆਂ ਜੱਲਾਦ (ਮੋਚੀ) ਨੇ ਤੇਜ਼ ਰੰਬੀ ਨਾਲ ਭਾਈ ਜੀ ਦੀ ਖੋਪਰੀ ਕੇਸਾਂ ਸਣੇ ਸਿਰ ਤੋਂ ਲਾਹ ਦਿੱਤੀ। ਹਰ ਕੋਈ ਭਾਈ ਜੀ ਦੇ ਹੌਸਲੇ ਅਤੇ ਸਿੱਖੀ ਸਿਦਕ ਦੀ ਦਾਦ ਦੇ ਰਿਹਾ ਸੀ। ਇਹ ਸਮਾਂ ਜੁਲਾਈ 1745 ਈ. ਦਾ ਸੀ ਪਰ ਅੱਜਕਲ ਸਾਡੇ ਸਿੱਖਾਂ ਦੇ ਘਰ ਵਿਚ ਲੜਕੇ ਤੇ ਲੜਕੀਆਂ ਕੇਸਾਂ ਤੇ ਰੋਮਾਂ ਦੀ ਬੇਅਦਬੀ ਕਰ ਰਹੇ ਹਨ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖ਼ਾਲਸਾ ਪੰਥ ਦੀ ਸਾਜਨਾ ਸਮੇਂ ਸਿਰ ਦੀ ਚੋਟੀ ਦੇ ਕੇਸਾਂ (ਵਾਲਾਂ) ਤੋਂ ਲੈ ਕੇ ਪੈਰ ਦੇ ਅੰਗੂਠੇ ਤਕ ਸਾਰੇ ਸਰੀਰ ਨੂੰ ਕੇਸਾਂ ਨੂੰ ਕੱਟਣਾ ਜਾਂ ਮਨਾਉਣ ਜਾਂ ਕਤਲ ਕਰਨ ਦੀ ਮਨਾਹੀ ਕੀਤੀ ਸੀ। ਆਪਣੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ।
« Last Edit: October 03, 2011, 08:51:34 PM by CID Inspector (bholla) »

Offline Gurpinder Mand

  • PJ Gabru
  • Patvaari/Patvaaran
  • *
  • Like
  • -Given: 162
  • -Receive: 207
  • Posts: 5255
  • Tohar: 14
  • Gender: Male
  • Son Of Sardar
    • View Profile
Re: ਭਾਈ ਤਾਰੂ ਸਿੰਘ ਜੀ
« Reply #1 on: October 03, 2011, 08:55:09 PM »
shahdat kitae unj ni ho jandi... Guru naal pyar hona chayi da banda da... Gurbani da sitkaar hona chayi da banda vich.

bahut vadiya post ji ik waar pher toa tusa yaad kar ta asi SIKH.

Offline Deepi Kaur

  • Niyana/Niyani
  • *
  • Like
  • -Given: 30
  • -Receive: 61
  • Posts: 225
  • Tohar: 53
  • Gender: Female
    • View Profile
Re: ਭਾਈ ਤਾਰੂ ਸਿੰਘ ਜੀ
« Reply #2 on: October 07, 2011, 07:20:07 AM »
dhanwaad ji

 

* Who's Online

  • Dot Guests: 66
  • Dot Hidden: 0
  • Dot Users: 0

There aren't any users online.

* Recent Posts

HappY BirThdaY • » ρяєєт ∂нαℓιωαℓ « • by /<ΔηⓦΔя
[February 14, 2013, 07:06:48 PM]


Gangs of Social Media : Valentine\'s Day Special.. by /<ΔηⓦΔя
[February 14, 2013, 07:05:51 PM]


What color are you wearing today... ???? by GaganDeep-
[February 14, 2013, 06:18:57 PM]


***Santra Kha Ke*** by ~N@wty Munda~
[February 14, 2013, 06:03:28 PM]


happy birthday to ma darling doll neha by ѕʌɴɪʌ♥™
[February 14, 2013, 05:37:25 PM]


$HAPPY BIRTHDAY GIA$ by ⊱✸zєђਰੀlเ ןคttเ✸⊰
[February 14, 2013, 05:36:43 PM]


maa by laraki_jatti
[February 14, 2013, 04:44:24 PM]


Thought of the day by ღ ʝØℛÐ₳ℕ ツ
[February 14, 2013, 01:11:39 PM]


Quote of the Day!! by ღ ʝØℛÐ₳ℕ ツ
[February 14, 2013, 01:09:18 PM]


7 Cardinal rules in life.... by ღ ʝØℛÐ₳ℕ ツ
[February 14, 2013, 01:06:05 PM]


eh ishq bimari eh ...ravinder grewal by laraki_jatti
[February 14, 2013, 12:18:26 PM]


chota jelly ma fav one by laraki_jatti
[February 14, 2013, 12:08:51 PM]


pyar wadda hunda ja nafrat by laraki_jatti
[February 14, 2013, 11:33:40 AM]


ਪਰੌਣੀ by ਡੱਬ Ch ਅਸਲਾ __ Das Ki ਮਸਲਾ __
[February 14, 2013, 11:05:23 AM]


ਕੋਰੇ ਕਾਗਜ by ਡੱਬ Ch ਅਸਲਾ __ Das Ki ਮਸਲਾ __
[February 14, 2013, 10:59:52 AM]


ਮਾਂ ਕੋਲ by ਡੱਬ Ch ਅਸਲਾ __ Das Ki ਮਸਲਾ __
[February 14, 2013, 10:51:39 AM]


Post karo DC Radio baarey anthing Dj Feedbacks/Interviews/Highlights/Recordings! by gujjar NO1
[February 14, 2013, 10:45:29 AM]


friendship by ♥♥♥♥♥BATTH♥♥♥♥♥
[February 14, 2013, 10:29:56 AM]


pyar humko b hai pyar tumko b hai by laraki_jatti
[February 14, 2013, 10:28:33 AM]


Valentine 's day in INDIA only by ★raman preet★
[February 14, 2013, 10:07:13 AM]


jasmine.......... by laraki_jatti
[February 14, 2013, 10:01:11 AM]


rabb dekhya kine kine by ★raman preet★
[February 14, 2013, 09:55:29 AM]


:love: by dil2011
[February 14, 2013, 09:28:56 AM]


soon to be a part of my family by gaggan
[February 14, 2013, 09:26:01 AM]


aayi boooo by ♥~sikaari bazz~♥
[February 14, 2013, 09:09:03 AM]