November 25, 2024, 04:23:12 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 311 312 313 314 315 [316] 317
6301


ਕਿਸੇ ਨਸ਼ੇੜੀ ਵਾਗੂੰ ਨਸ਼ਾ ਕਰੀ ਜਾਨੇ ਹਾਂ
ਤੈਨੂੰ ਵੇਖ-ਵੇਖ ਕੇ ਲਿਖੀ ਜਾਨੇ ਹਾਂ
ਨਿਤ ਨਵੇ ਠੇਡੇ ਖਾਨੇ ਆਂ
ਫੇਰ ਵੀ ਆਪਣੀ ਚਾਲ ਚੱਲੀ ਜਾਨੇ ਹਾਂ
ਨਿਤ ਥੋੜਾ-ਥੋੜਾ ਮਰੀ ਜਾਨੇ ਹਾਂ
ਫੇਰ ਵੀ ਯੋਗਾ ਕਰੀ ਜਾਨੇ ਹਾਂ
ਕਿਸੇ ਨਸ਼ੇੜੀ ਵਾਗੂੰ ਨਸ਼ਾ ਕਰੀ ਜਾਨੇ ਹਾਂ
ਤੈਨੂੰ ਵੇਖ-ਵੇਖ ਕੇ ਲਿਖੀ ਜਾਨੇ ਹਾਂ

6302
Shayari / Re: Hathan diyan lakeeran
« on: November 17, 2010, 09:28:17 AM »
Pyar ch majbooriyan kyo ne?
dilan ch yaara dooriyan kyon ne?
je kar tera pyar hi nahi meryan naseeban ch,
phir mere hathan diyan lakeeran pooriyan kyo ne?



Maan Sahib,Babbu Maan de tkrhe hi fan lagde ho , main tan is forum ch nva hi han per tuhadiyan 16000 posts dekh k hairaaan han ,you r great

6303
Shayari / ਇਹ ਪੰਜਾਬੀਆ ਦਾ ਚੁਬਾਰਾ ਏ
« on: November 17, 2010, 05:39:22 AM »
           

                  ਇਹ ਪੰਜਾਬੀਆ ਦਾ ਚੁਬਾਰਾ ਏ
                                    ਹਰ ਪੌੜੀ ਸੋਚ ਸਮਝ ਕੇ ਚੜਿਓ
                                    ਦੇਸੀ ਸ਼ਰਾਬ ਵਰਗਾ ਨਜਾਰਾ ਏ
                                    ਵਿਚ ਵਿਹਲੜਾ ਦਾ ਖਿਲਾਰਾ ਏ
                                 ਚਾਰਾਂ ਯਾਰਾਂ ਵਿਚ ੧ ਕੁੜੀ ਦਾ ਪਵਾੜਾ ਏ


6304
Shayari / Re: ਜਦ ਮੈ ਮਰਿਆ ਉਹਨੇ
« on: November 17, 2010, 05:24:31 AM »
na 22 kanu maran diyan gallan karda

22 ji eh tan gallan ne, dil vich uthdiyan chhallan ne

6305
Shayari / ਜਦ ਮੈ ਮਰਿਆ ਉਹਨੇ
« on: November 17, 2010, 05:15:56 AM »

                   ਘਰ ਤਾਂ ਕੋਲੇ ਕੋਲੀ  ਸੀ
                                      ਜਦ ਮੈ ਮਰਿਆ ਉਹਨੇ
                                      ਮੇਰੀ ਅੱਗ ਹੀ ਫਰੋਲੀ ਸੀ

6306
Shayari / Re: ਬੱਚੇ ਸੱਤ ਹੋ ਗਏ
« on: November 17, 2010, 04:46:12 AM »



         Thinks ji  :happy:

6307
Shayari / Re: ਦੋ ਬੱਚੇ
« on: November 17, 2010, 04:39:26 AM »


thanks ji

6308
Shayari / ਦੋ ਬੱਚੇ
« on: November 16, 2010, 07:03:41 AM »
     ਦੋ ਬੱਚੇ

ਬੱਚੇ ਰੱਬ ਤੋ ਦੋ ਹੀ ਮੰਗੇ
ਕਸਮ ਖੁਦਾ ਦੀ ਰਹਿ ਗਏ ਚੰਗੇ

ਵੱਡਾ ਜਦ ਸਾਡੇ ਘਰ ਆਇਆ
ਪਲਣੇ ਪਾਇਆ,ਪੱਟ ਹੰਡਾਇਆ
ਰੱਜ ਰੱਜ ਉਹਨੂੰ ਲਾਡ ਲਡਾਇਆ
ਰੱਜ ਕੇ ਪੜਿਆ ਜਿੰਨਾ ਚਾਹਿਆ
ਬਹੁਤੇ ਨਾ ਅਸਾਂ ਲੀਤੇ ਪੰਗੇ
ਕਸਮ ਖੁਦਾ ਦੀ ਰਹਿ ਗਏ ਚੰਗੇ

ਜਦੋ ਅਸਾਡੀ ਨਿੱਕੀ ਜਾਈ
ਦਸ ਰੁਪਈਏ ਲੈ ਗਈ ਦਾਈ
ਪੜੀ-ਪੜਾਈ ਫੇਰ ਵਿਆਈI
ਹੱਸ ਹੱਸ ਕੇ ਅਸਾਂ ਡੋਲੇ ਪਾਈ
ਨਾ ਅਸੀ ਕਿਧਰੋ ਕਰਜ਼ੇ ਮੰਗੇ
ਕਸਮ ਖੁਦਾ ਦੀ ਰਹਿ ਗਏ ਚੰਗੇ

ਦੇਵੇ ਰੱਬ ਹਰ ਘਰ ਨੂੰ ਜੋੜੀ
ਕੀ ਕਰਨੀ ਬੱਚਿਆ ਦੀ ਬੋਰੀ
ਸੋਹਣੀ ਹੋਏ ਤੇ ਹੋਏ ਥੋਹੜੀ
ਰੇਸ਼ਮ ਵਿਚ ਵਲੇਟੀ ਲੋਰੀ
ਬਹੁਤੇ ਹੋਣ ਤਾਂ ਫਿਰਦੇ ਨੰਗੇ
ਕਸਮ ਖੁਦਾ ਦੀ ਰਹਿ ਗਏ ਚੰਗੇ
 
 
 

6309
Shayari / ਬੱਚੇ ਸੱਤ ਹੋ ਗਏ
« on: November 16, 2010, 06:45:27 AM »
   
   ਸੱਤ ਬੱਚੇ
ਸਾਡੇ ਵਿਹੜੇ ਹੋ ਗਏ ਭੀੜੇ
ਨੀਵੇਂ ਛੱਤ ਹੋ ਗਏ
ਪੰਜ ਪੁੱਤ ਤੇ ਦੋ ਧੀਆ
ਬੱਚੇ ਸੱਤ ਹੋ ਗਏ

ਹੋਣ ਖਾਣ ਦਾ ਤੇ ਪਾਉਣ ਦਾ ਵੀ ਹੱਜ ਕੋਈ ਨਾ
ਸੁੱਕੇ ਟੁੱਕਰਾਂ ਦੇ ਨਾਲ ਹੁੰਦਾ ਰੱਜ ਕੋਈ ਨਾ
ਮੂੰਹ ਬੱਚਿਆ ਦੇ ਧੋਂਦੇ
ਅਸੀ ਬੱਸ ਹੋ ਗਏ
ਪੰਜ ਪੁੱਤ ਤੇ ਦੋ ਧੀਆ
ਬੱਚੇ ਸੱਤ ਹੋ ਗਏ

ਨਾ ਕੋਈ ਪੜਿਆ ਪੜਾਇਆ,ਇਕ ਹੱਟੀ ਤੇ ਬਾਹਇਆ
ਇਕ ਦਰਜ਼ੀ ਦੇ ਪਾਇਆ,ਇਕ ਭੂਆ ਦੇ ਪੁਚਾਇਆ
ਅਸੀ ਜੀਂਦੇ ਜੀ ਹੀ
ਗਲੀਆ ਦੇ ਕੱਖ ਹੋ ਗਏ
ਪੰਜ ਪੁੱਤ ਤੇ ਦੋ ਧੀਆ
ਬੱਚੇ ਸੱਤ ਹੋ ਗਏ

ਹੋਈਆ ਕੁੜੀਆਂ ਜਵਾਨ, ਹੱਥ ਕੋਠਿਆ ਨੂੰ ਪਾਣ
ਇਕੋ ਕੱਲੀ-ਕਾਰੀ ਜਾਨ,ਨਿੱਤ ਜਾਂਦੀ ਏ ਕਮਾਣ
ਉਹੋ ਵੇਲਾ ਜਦੋਂ ਕਿਤੇ
ਪੀਲੇ ਹੱਥ ਹੋ ਗਏ
ਪੰਜ ਪੁੱਤ ਤੇ ਦੋ ਧੀਆ
ਬੱਚੇ ਸੱਤ ਹੋ ਗਏ


ਗੱਲ ਬੁੱਢਿਆ ਦੀ ਮੰਨੀ, ਰੋੜੀ ਬੁੱਕਲਾ ਚ ਭੰਨੀ
ਧਾੜ ਬੱਚਿਆ ਦੀ ਜੰਮੀ,ਗੱਲ ਅਠਵੀ ਨਾ ਮੰਨੀ
ਮੇਰੇ ਓਦੋ ਤੋ ਨਰਾਜ਼
ਸਹੁਰਾ ਸੱਸ ਹੋ ਗਏ
ਪੰਜ ਪੁੱਤ ਤੇ ਦੋ ਧੀਆ
ਬੱਚੇ ਸੱਤ ਹੋ ਗਏ

6310
Shayari / ਸੱਜਣਾ ਵੇ ਤੇਰੇ ਨਾਲ ਮੈ
« on: November 15, 2010, 10:02:09 PM »
                                       

                                         ਸੱਜਣਾ ਵੇ ਤੇਰੇ ਨਾਲ ਮੈ
                                      ਦਿਨਾਂ ਨੂੰ ਪਲਾਂ ਚ ਜੀ ਲਿਆ
                                      ਰੂਹ ਨਸ਼ਿਆ ਗਈ ਉਮਰਾਂ  ਲਈ
                                      ਜਿਉ ਚਾਨਣ ਦਾ ਘੁੱਟ ਪੀ ਲਿਆ

6311
Shayari / ਅਜੇ ਤਾਂ ਮੈ ਹਾਂ ਅਜਨਬੀ
« on: November 15, 2010, 05:19:18 AM »
ਅਜੇ ਤਾਂ ਮੈ ਹਾਂ ਅਜਨਬੀ
ਅਜੇ ਤਾਂ ਤੂੰ ਹੈ ਅਜਨਬੀ

ਹੈ ਠੀਕ ਕਿ ਤੇਰੀ ਮੈਰੀ
ਅਜੇ ਕੋਈ ਪਛਾਣ ਨਹੀ
ਅਜੇ ਅਸਾਨੂੰ ਆਪਣੀ ਹੀ
ਆਪ ਦੀ ਪਛਾਣ ਨਹੀ
ਅਜੇ ਕੋਈ ਪਛਾਣ ਨਹੀ

ਅਜੇ ਤਾਂ ਦਿਲ ਨੇ ਅਜਨਬੀ
ਅਜੇ ਦਿਮਾਗ ਅਜਨਬੀ
ਤੇ ਸ਼ਾਇਦ ਅਜਨਬੀ ਰਹਾਂਗੇ
ਇਹ ਆਸ ਹੈ ਉਮੀਦ ਹੈ
ਕਿ ਮਿਲ ਪਵਾਗੇ ਪਰ ਕਦੀ

ਅਜੇ ਤਾਂ ਮੈ ਹਾਂ ਅਜਨਬੀ
ਅਜੇ ਤਾਂ ਤੂੰ ਹੈ ਅਜਨਬੀ

6312
ਪੰਜਾਬ ਤਾਂ ਯਾਰੋ ਅਡਵਾਂਸ ਹੋ ਗਿਆ
ਖੱਚ ਕਲਚਰ ਸ਼ਰੇਆਮ ਹੋ ਗਿਆ
West end ਤੇ Mbd Neopolis ਵਿਚ
ਯਾਰੋ ਪੰਜਾਬ ਅਡਵਾਂਸ ਹੋ ਗਿਆ 
ਖੱਚ ਕਲਚਰ ਸ਼ਰੇਆਮ ਹੋ ਗਿਆ

ਅੱਖਾ ਸ਼ਰੇਆਮ ਤੱਤੀਆ ਕਰਦੇ ਨੇ
ਪੰਜਾਬੀ ਅੱਜ ਕੱਲ ਸੱਥ ਦੀ ਥਾਂ
Mall  ਚ ਖੜਦੇ ਨੇ
ਯਾਰੋ ਪੰਜਾਬ ਅਡਵਾਂਸ ਹੋ ਗਿਆ 
ਖੱਚ ਕਲਚਰ ਸ਼ਰੇਆਮ ਹੋ ਗਿਆ


ਪੱਛਮ ਤਾਂ ਆਵੇ ਬਦਨਾਮ ਹੋ ਗਿਆ
ਖੱਚ ਕਲਚਰ ਏਥੇ ਸ਼ਰੇਆਮ ਹੋ ਗਿਆ
ਯਾਰੋ ਪੰਜਾਬ ਅਡਵਾਂਸ ਹੋ ਗਿਆ 



6313
ਬੱਲੇ ਉ ਪੰਜਾਬੀਓ ਸ਼ਾਵਾ ਉ ਪੰਜਾਬੀਓ
ਥੋੜੀ ਜਿਨੀ ਗੱਲ ਵੀ ਕਿਸੇ ਦੀ ਜਰਦੇ ਨੀ
ਤਾਰੀਫ ਮਾਨ ਬਿਨਾ ਕਿਸੇ ਕਰਦੇ ਨੀ
ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ

ਘਰ ਦਾ ਜੋਗੀ ਜੋਗੜਾ
ਬਾਹਰਲਾ ਜੋਗੀ ਸਿੱਧ ਕਰਦੇ ਨੇ
ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ

ਮਾਨ ਮਰਜਾਨਾ ਕਹਿ ਦੇ ਵੇ
ਉਸ ਉਤੇ ਮਰਦੇ ਓ
ਬਾਕੀ ਜੇ ਕੋਈ ਮਰ ਜੇ
ਪਰਵਾਹ ਨੀ ਕਰਦੇ
ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ


ਇਹ 100 ਵਾਰ ਬਾਦਲ ਨੂੰ ਨਿੰਦਦੇ ਨੇ
ਫੇਰ ਜੱਦੀ ਪੁਸ਼ਤੀ ਸਰਦਾਰ ਕੀ ਖਾ ਜਾਣਗੇ
ਕਹਿ ਕੇ ਰਾਜੇ ਉਤੇ ਵਰਦੇ ਨੇ
ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ


ਧੀ ਜਵਾਈ ਮੂਹਰੇ ਚੁਪ ਰਹਿੰਦੇ ਨੇ
ਸਹੁਰੀਂ ਜਾ ਕੇ ਰੋਲਾ ਪਉਦੇ ਨੇ
ਦੋ ਕੁੜੀਆ ਮਗਰੋ ਅਬਾਰਸ਼ਨ ਕਰਵਉਦੇ ਨੇ
ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ

6314
Shayari / Re: ਉਹ ਪੁੱਛਦੇ "Guri" ਨੂੰ
« on: November 15, 2010, 05:08:36 AM »

veer bahut vadhiya

6315
Shayari / ਸ਼ਰਾਬ
« on: November 15, 2010, 04:50:40 AM »
ਸ਼ਰਾਬ ਕਰਦੀ ਖਰਾਬ
ਦਿੰਦੀ ਘਰ ਨੂੰ ਉਜਾੜ
ਬੀਅਰ ਨੇ ਲਾਇਆ ਸੀ ਜਾਗ
ਪੀਣ ਲੱਗ ਗਏ ਸ਼ਰਾਬ
ਸ਼ਰਾਬ ਕਰਦੀ ਖਰਾਬ
ਦਿੰਦੀ ਘਰ ਨੂੰ ਉਜਾੜ

ਸ਼ੌਕ ਨਾਲ ਚੁੱਕਿਆ ਸੀ
ਪਹਿਲਾ ਪੈਗ ਮਿੱਤਰਾ ਨੇ
ਹੁਣ 1 ਪੈਗ ਤੋਂ ਬੋਤਲ ਤੇ
ਆਗਏ ਜਨਾਬ
ਸ਼ਰਾਬ ਕਰਦੀ ਖਰਾਬ
ਦਿੰਦੀ ਘਰ ਨੂੰ ਉਜਾੜ

ਚੜਦੀ ਜਵਾਨੀ ਵਿਚ
ਨਸ਼ਾ ਦੂਣਾ ਕਰਦੇ ਸੀ
ਹੁਣ ਐਵੇ ਕਰੀ ਜਾਨੇ
ਜਿੰਦਗੀ ਖਰਾਬ
ਸ਼ਰਾਬ ਕਰਦੀ ਖਰਾਬ
ਦਿੰਦੀ ਘਰ ਨੂੰ ਉਜਾੜ

ਦਿੰਦੀ ਹੈ ਕਮਾਈ
ਸਰਕਾਰ ਨੂੰ ਸ਼ਰਾਬ
ਲੋਕਾ ਨੂੰ ਤਾਂ ਪੈਂਦੀ
ਫੇਰ ਕਰਜੇ ਦੀ ਮਾਰ
ਸ਼ਰਾਬ ਕਰਦੀ ਖਰਾਬ
ਦਿੰਦੀ ਘਰ ਨੂੰ ਉਜਾੜ


6316


                 ਵੀਰ ਇਕ ਸਿਰਾ ਇਕ ਸਿਰ ਸਿਰਾ 
                                    ਇਕ ਮਜਾ ਇਕ ਮਜ ਮਜਾ
                                    ਇਕ ਤਾਰਾ ਇਕ ਧਰੂ ਤਾਰਾ
                                     ਇਕ ਸੱਪ ਇਕ ਕੋਬਰਾ
                                    ਜੋ ਵੀ ਹੋ ਕਮਾਲ ਹੋ ਤੁਸੀ

6318
Shayari / Re: ਸ਼ਰਾਬ
« on: November 08, 2010, 11:51:04 AM »
thanks ji

6319
Shayari / ਸ਼ਰਾਬ
« on: November 08, 2010, 11:42:56 AM »
     
                         ਸ਼ਰਾਬ
           ਇਕ ਸ਼ਿਵ ਸੀ ਜੋ ਪੀ ਕੇ ਸ਼ਰਾਬ
           ਲਿਖ ਗਿਆ ਬੇਹਿਸਾਬ ਕਾਵ
           ਪੰਜਾਬੀਆ ਨੂੰ ਕਰਦੀ ਖਰਾਬ
           ਜਿਸ ਦਾ ਨਾਮ ਹੈ ਸ਼ਰਾਬ
          ਪੀ ਕੇ ਲੜਨਾ ਲੜਕੇ ਮਰਨਾ
         ਗੱਲ ਕਿਸੇ ਦੀ ਬਿਨਾ ਪਿਤੇ ਨਾ ਜਰਨਾ
         ਪੰਜਾਬੀਆ ਨੂੰ ਕਰਦੀ ਖਰਾਬ
         ਜਿਸ ਦਾ ਨਾਮ ਹੈ ਸ਼ਰਾਬ
         ਹਰ ਗਲੀ ਮੋੜ ਤੇ ਠੇਕੇ ਨੇ
         ਯਾਰ ਜਾ ਠੇਕੇ ਜਾ ਠਾਣੇ ਨੇ
       ਇਹ ਕਦੋ ਲਿਖਣ ਗੇ ਗਾਣੇ ਨੇ
       ਪੰਜਾਬੀਆ ਨੂੰ ਕਰਦੀ ਖਰਾਬ
       ਜਿਸ ਦਾ ਨਾਮ ਹੈ ਸ਼ਰਾਬ


6320
Shayari / Re: ਬੇਬੇ ਬੈਠੀ ਚੁੱਪ
« on: November 08, 2010, 11:25:16 AM »
             

              ਉਏ ਤੂੰ ਤਾਂ ਸਾਡੀ ਬੇਬੇ  ਤੇ ਲਿਖ ਤਾ ਤੇਰੇ ਤੇ ਤਾ ਕੇਸ ਕਰੂ


                                          ਵੀਰ ਬਹੁਤ ਵਧੀਆ

Pages: 1 ... 311 312 313 314 315 [316] 317