April 27, 2024, 03:25:07 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 309 310 311 312 313 [314] 315 316 317
6262
AHAHA VADIYA VIR.. SAHI GALH AA...

ਗੁਰਪਿੰਨਦਰ ਸਿੰਘ
            thanks

6263
Shayari / ਇਕ ਜੀ ਕਰਦਾ ਚੁੱਪ ਰਹਾਂ
« on: November 25, 2010, 11:11:33 PM »


ਇਕ ਜੀ ਕਰਦਾ ਚੁੱਪ ਰਹਾਂ
ਤੇ ਇਕ ਜੀ ਕਰਦਾ ਬੋਲਾਂ

ਇਕ ਜੀ ਕਰਦਾ ਭੁਲ ਜਾਂ ਸਭ ਕੁਝ
ਜਾਂ ਭੇਦ ਮੈਂ ਦਿਲ ਦੇ ਖੋਲਾਂ
ਮਤਲਬਖੋਰੀ ਦੁਨੀਆਂ ਦੇ ਵਿਚ
ਆਪਣਾ ਆਪ ਕਿਓਂ ਰੋਲਾਂ?

ਇਕ ਜੀ ਕਰਦਾ ਚੁੱਪ ਰਹਾਂ
ਤੇ ਇਕ ਜੀ ਕਰਦਾ ਬੋਲਾਂ

ਦਿਲ ਕਰਦਾ ਮੈਂ ਉਡ ਜਾਂ ਕਿਧਰੇ
ਪਰ ਟੁੱਟੇ ਪਰ ਕਿੰਝ ਤੋਲਾਂ ?
ਝੱਖੜ ਝੰਬੇ ਰੁੱਖ ਤੇ ਬੈਠਾ
ਹਰ ਸਾਹ ਨਾਲ ਮੈਂ ਡੋਲਾਂ

ਇਕ ਜੀ ਕਰਦਾ ਚੁੱਪ ਰਹਾਂ
ਤੇ ਇਕ ਜੀ ਕਰਦਾ ਬੋਲਾਂ

6264
Shayari / ਰਾਜਦੀਪ ਨੰਗ ਕਰਦਾ ਨੀ ਸੰਗ
« on: November 25, 2010, 01:06:59 PM »


ਹੋ ਜਾ ਮਸਤ ਮਲੰਗ
ਜਿਹੜੇ ਵੇਖਣੇ ਨੇ ਰੰਗ
ਤੈਨੂੰ ਕਰਨਗੇ ਤੰਗ
ਹੋ ਜਾ ਮਸਤ ਮਲੰਗ

ਦੇਖੀ ਡਾਲਰਾਂ ਦੇ ਰੰਗ
ਜੇਬ ਰਹੂ ਤੇਰੀ ਨੰਗ
ਰਿਸ਼ਤੇ ਕਰਨਗੇ ਤੰਗ
ਹੋ ਜਾ ਮਸਤ ਮਲੰਗ

ਧੁੱਪ ਨੂੰ ਵੇਖ
ਪਰਛਾਵਾ ਸਾਥ ਛੱਡ ਜਾਵੇ
ਠੰਡ ਨੂੰ ਵੇਖ ਕੇ
ਰੂਹ ਜਾਵੇ ਕੰਬ
 Wife  ਤੇ Weather
ਕਰਦੇ ਨੀ ਸੰਗ
ਇਹੋ ਜਿਹੇ ਦੇਖਣੇ
ਤੂੰ ਮੌਸਮਾ ਦੇ ਰੰਗ
ਹੋ ਜਾ ਮਸਤ ਮਲੰਗ

ਨੀਹਾਂ ਦੇ ਵਿਚ ਸ਼ੱਕ ਚਿਣੇ ਨੇ
ਘਰ ਤਾਂ ਸਿਰਫ ਦਿਖਾਵਾ
ਇਸ ਬਰਫੀਲੀ ਚੁੱਪ ਦੇ ਹੇਠਾਂ
ਵਗਦਾ ਦਿਸਦਾ ਲਾਵਾ

ਹੋ ਜਾ ਮਸਤ ਮਲੰਗ
ਹੋ ਜਾ ਮਸਤ ਮਲੰਗ


ਸਿਰ ਵੀ ਵੱਡੇ ਨਾਂ ਵੀ ਵੱਡੇ
ਪਰ ਨਾ ਮਿਲੇ ਸਰਨਾਵਾਂ
ਨਾ ਉਹ ਮੰਜਿਲ ਨਾ ਉਹ ਰਾਹੀ
ਨਾ ਉਹ ਬਚੀਆ ਰਾਹਵਾਂ
ਰਿਸ਼ਤੇ ਯਾਰੋ ਏਦਾ ਲਗਦੇ
ਜਿੱਦਾ ਸੀਤ ਹਵਾਵਾਂ

ਹੋ ਜਾ ਮਸਤ ਮਲੰਗ
ਹੋ ਜਾ ਮਸਤ ਮਲੰਗ

ਖੇਡਾਂ ਕਰਦੇ ਹੰਸ ਨੂੰ ਲੋਕੋ
ਬਾਜਾਂ ਏਦਾਂ ਝੰਬਿਆ
ਫੇਰ ਵਿਚਾਰੇ ਹੰਸ ਨੂੰ
ਭੱਜਣ ਦਾ ਰਾਹ ਨਾ ਲਭਿਆ
ਹੁਣ ਝੰਬੇ ਹੋਏ ਹੰਸ ਦੇ
ਵੇਖ ਲੋ ਲੋਕੋ ਖੰਭ

ਹੋ ਜਾ ਮਸਤ ਮਲੰਗ
ਹੋ ਜਾ ਮਸਤ ਮਲੰਗ
ਹੋ ਜਾ ਮਸਤ ਮਲੰਗ

ਰਾਜਦੀਪ ਨੰਗ ਕਰਦਾ ਨੀ ਸੰਗ
ਵੇਖੂ ਰੱਬ ਦੇ ਹੀ ਰੰਗ
ਹੋ ਜੂ ਮਸਤ ਮਲੰਗ




6265
Shayari / "ਤਾਂ ਫੇਰ ਉਦੋਂ ਕੀ ਕਰੀਏ"
« on: November 25, 2010, 01:03:51 PM »


"ਤਾਂ ਫੇਰ ਉਦੋਂ ਕੀ ਕਰੀਏ"




ਜੇ ਕਿਸੇ ਦੀ ਯਾਦ ਆ ਗੀ
ਤਾਂ ਫੇਰ ਉਦੋਂ ਕੀ ਕਰੀਏ

ਅੱਜ ਰਹਿ ਜਾ,ਕੱਲ ਤੁਰ ਜੀ
ਤਾਂ ਫੇਰ ਉਦੋਂ ਕੀ ਕਰੀਏ

ਜੇ ਵੀਰ ਬੇਸਮੈਂਟ ਦਾ ਰੈਂਟ ਮੰਗੇ ਤਾਂ
ਤਾਂ ਫੇਰ ਉਦੋਂ ਕੀ ਕਰੀਏ

ਹੁਣ ਤਾਂ ਤਾਜੀ ਖਾਂਦੇ ਹਾਂ
ਫਰਿਜ ਚੋ ਠੰਡੀ ਖਾਣੀ ਪੈਗੀ
ਤਾਂ ਫੇਰ ਉਦੋਂ ਕੀ ਕਰੀਏ

Manitoba ਵਾਲੇ
ਸਾਲ ਪੁਰਾਣਾ ਸਾਗ ਖੁਵਾਗੇ
ਤਾਂ ਫੇਰ ਉਦੋਂ ਕੀ ਕਰੀਏ

ਕਨੇਡਾ ਜਾਣਾ ਤਾਂ ਸੋਖਾ ਏ
ਜੇ ਮੁੜਕੇ ਟਿਕਟ ਦੇ ਪੈਸੇ ਨਾ ਜੁੜੇ
ਤਾਂ ਫੇਰ ਉਦੋਂ ਕੀ ਕਰੀਏ


6266


ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ
ਭੱਜੋ ਵੀਰੋ ਵੇ ਕਨੇਡਾ ਵਾਜਾ ਮਾਰਦਾ

ਹਰੇ ਹਰੇ ਘਾਹ ਉੱਤੇ ਉਡਣ ਭੰਬੀਰੀਆਂ
ਬੋਲੋ ਵੀਰੋ ਵੇ ਕਨੇਡਾ ਜੰਜ਼ੀਰੀਆਂ

ਵੇ ਨਾਂਹ ਨਾਂਹ ਕਰਦੀ ਰਹਿ ਗਈ
ਖਿੱਚ ਕੇ ਲੈ ਗਿਆ ਕਨੇਡਾ
ਹਾਏ ਓ ਮੇਰੀ ਅੱਲਾ ਈ ਅੱਲਾ

6267


ਯਾਰ ਅੜਿਆ ਰਬ ਕਰਕੇ
ਮੈਨੂੰ ਪੈਣ ਕਨੇਡਾ ਦੇ ਕੀੜੇ ਵੇ

ਯਾਦਾ ਸਾਨੂੰ ਪੰਜਾਬ ਦੀਆ
ਜਾਣ ਸਦਾ ਲਈ ਭੁਲ ਵੇ

ਨੈਣਾ ਦੇ ਦੋ ਸੰਦਲੀ ਬੂਹੇ ਜਦ ਵੀ ਖੁਲਣ
ਦੇਖਣ ਕਨੇਡਾ ਦੇ ਬੂਹੇ ਵੇ

ਐਸਾ ਸਰਦ ਭਰਾ ਮੈ ਹਉਂਕਾ
ਕੱਟੇ ਜਾਣ ਮੇਰੇ ਦੁਖ ਸਾਰੇ ਵੇ

ਬਿਨਾ ਪੁਛੇ ਮੇਰੇ ਘਰ ਕੋਈ ਨਾ ਆਵੇ
ਯਾਰ ਅੜਿਆ ਰਬ ਕਰਕੇ
ਮੈਨੂੰ ਪੈਣ ਕਨੇਡਾ ਦੇ ਕੀੜੇ ਵੇ


6268
Shayari / ਤੇਰੀ Beauty ਦੀ ਤਰੀਫ ਕੀ ਸੁਣਾਵਾ
« on: November 25, 2010, 12:55:16 PM »


ਸਾਰੀ ਦੁਨੀਆ ਭੁਲਾ ਗੀ ਏ ਮੈਨੂੰ
ਮੋਢਾ ਮਾਰ ਕੇ ਹਲਾ ਗਈ  ਏ ਮੈਨੂੰ
ਹੌਲੀ ਜਿਨੀ sorry  ਆਖ ਗੀ
ਸਾਰੀ ਦੁਨੀਆ ਭੁਲਾ ਗੀ ਏ ਮੈਨੂੰ


ਤੇਰੀ   Beauty ਦੀ ਤਰੀਫ ਕੀ ਸੁਣਾਵਾ
ਸੁਣਾਵਾ ਬੜਾ ਜੀ ਕਰਦਾ
ਤੂੰ ਵੀ ਚੁਪ ਕਰਕੇ ਤੇ yes ਕਹਿ ਦੇ ਨੀ
ਸੱਜਣਾ ਤੋ ਕੀ ਪਰਦਾ
Excuse me  ਤੇ ਲਾ ਗੀ ਏ ਮੈਨੂੰ
ਗੋਰੀ ਹੌਲੀ ਜਿਨੀsorry ਆਖ ਗੀ

 

ਦੁੱਖ ਉਮਰਾ ਦੇ ਪਾ ਗੀ ਏ ਮੈਨੂੰ
ਗੋਰੀ ਹੌਲੀ ਜਿਨੀsorry ਆਖ ਗੀ

6269
Shayari / ਸੁਪਨਾ
« on: November 25, 2010, 12:53:16 PM »
                       
                           
                    ਸੁਪਨਾ

                        ਇਕ ਦਿਨ ਕਨੇਡਾ ਨੂੰ ਸੁਪਨਾ ਆਇਆ

                                                       ਕਨੇਡਾ ਕਨੇਡਾ ਨੂੰ ਦੱਸਦਾ

                                                       ਸੁਪਨੇ ਵਿਚ ਮੈਨੂੰ ਪੰਜਾਬੀ ਦਿਸਦੇ

                                                       ਉਹ ਮੇਰੇ ਵਿਚ ਫਸਦੇ

                                                       ਤੜਕੇ ਨੂੰ  ਪੱਟਿਆ ਗਿਆ

                                                       ਚੰਗਾ ਭਲਾ ਘਰ ਵਸਦਾ

6270
Shayari / ਪੰਜਾਬ ਦਾ ਤੂੰ ਪੁੱਤ ਲਾਡਲਾ
« on: November 25, 2010, 12:48:52 PM »


                   ਪੰਜਾਬ ਦਾ ਤੂੰ ਪੁੱਤ ਲਾਡਲਾ
                                        ਕਨੇਡਾ ਲਾ ਲਿਆ ਕੰਮ
                                           ਤੇਰਾ ਉਡਦਾ ਜਾਏ
                                        ਗਲ ਗਲ ਵਰਗਾ ਰੰਗ ਵੇ

6271
Shayari / ਰਾਜਦੀਪ ਤਾਂ ਕਮਲਾ ਰਮਲਾ
« on: November 25, 2010, 12:42:34 PM »


ਰਾਜਦੀਪ ਤਾਂ ਕਮਲਾ ਰਮਲਾ
ਦੁਨੀਆ ਬੜੀ ਸਿਆਣੀ
ਚਿਟੇ ਦਿਨ ਤੇ ਕਾਲੀਆ ਰਾਤਾ
ਖਾਂਦੇ ਜਾਣ ਜਵਾਨੀ

ਕੱਲਜੁਗ ਆਗੀ ਸੱਜਣਾ ਏਥੇ
ਸੱਚ ਨਾ ਬੋਲਣ ਲੋਕ
ਤੱਕੜੀ ਵੱਟੇ ਪਿੱਤਲ ਦੇ ਤੇ
ਸੋਨਾ ਤੋਲਣ ਲੋਕ

ਉ ਕਦਮ ਕਦਮ ਤਿਲਕਣ ਬੰਦੇ
ਠਗ ਮਗ ਡੋਲਣ ਲੋਕ
ਬੰਦਾ ਬੰਦਾ ਤਾਂ ਬਣਦਾ
ਜੇ ਦੁਖ ਸੁਖ ਫੋਲਣ ਲੋਕ

6272
Shayari / ਮੈ ਤਾਂ ਕਰਨੀ ਨਹੀ ਸ਼ਰਮ
« on: November 25, 2010, 12:36:46 PM »


ਮੈ ਤਾਂ ਕਰਨੀ ਨਹੀ ਸ਼ਰਮ
ਹੋ ਜਾਣ ਏ ਬੇਸ਼ਰਮ
ਛੱਡ ਤੇ ਸਾਰੇ ਭਰਮ
ਹੈ ਨੀ ਮੇਰਾ ਕੋਈ ਧਰਮ
ਜਿਹੜਾ ਕਰੂ ਉਹੀ ਭਰੂ
ਜਿਹੜਾ ਪਰਭਾਤ ਫੇਰੀ
ਲੈਕੇ ਸਾਡੇ ਵਿਹੜੇ ਵੜੂ
ਮੈ ਫੇਰ ਮੂਰਖ ਉਹਨੂੰ
ਚਾਹ-ਪਾਣੀ ਕਰੂ
ਗੱਲਾ ਬਾਤਾ ਚ ਹੀ
ਬੇਸ਼ਰਮ ਬਣੂ ਲੋਕਾ
ਵਿਚ ਤਾਂ ਫੇਰ ਸ਼ਰਮ
ਹੀ ਕਰੂ

This is the human nature

6273
               

                ਇਕ ਜੀ ਕਰਦਾ ਛੱਡ ਕੇ ਜਵਾਕ ਜੱਲੇ
                                        ਹੋ ਜਾਵਾ ਕੱਲਾ
                                ਚੰਦਰੀ ਕਬੀਲਦਾਰੀ ਨੇ ਬਣਾ ਦਿਤਾ ਛੱਲਾ
                                ਜਿਹੜਾ ਬੜੇ ਚਾਵਾ ਨਾਲ ਪਾਇਆ ਸੀ ਛੱਲਾ

                                ਚੰਦਰੀ ਨੇ 3500 ਵਾਲਾ ਸੂਟ ਮੰਗ ਕੇ
                                ਉਂਗਲੀ ਚੋ ਲਵਾ ਲਿਆ ਮੇਰੇ ਛੱਲਾ


6274
Shayari / ਫੁੱਫੜ ਖਾ ਗਿਆ ਕੁੱਕੜ
« on: November 25, 2010, 12:31:40 PM »
                 

                  ਫੁੱਫੜ ਖਾ ਗਿਆ ਕੁੱਕੜ
                                    ਵੇਹੜੇ ਬਹਿ ਗਿਆ ਫੁੱਫੜ
                                 ਕੁੱਕੜ ਤਾਂ ਸਾਡੇ ਘਰ ਦਾ ਜੀਆ ਸੀ
                                    ਫੁੱਫੜ ਸਾਡਾ ਲਗਦਾ ਕੀ ਸੀ
                                     ਫੁੱਫੜ ਖਾ ਗਿਆ ਕੁੱਕੜ
                                     ਫੁੱਫੜ ਸਾਡਾ ਕਰਦਾ ਤੰਗ
                                   ਕੁੱਕੜ ਲਾਉਦਾ ਸੀ ਵੇਹੜੇ ਰੰਗ
                                     ਫੁੱਫੜ ਖਾ ਗਿਆ ਕੁੱਕੜ
                                  ਕੁੱਕੜ ਲੜ ਕੇ ਜਿੱਤੇ ਬੜੇ ਰੁਪਈਏ
                                 ਫੁੱਫੜ ਖਾ ਗਿਆ ਸਾਡੇ ਬਾਪੂ ਦੇ ਰੁਪਈਏ
                                      ਫੁੱਫੜ ਖਾ ਗਿਆ ਕੁੱਕੜ
                                      ਫੁੱਫੜ ਖਾ ਗਿਆ ਕੁੱਕੜ
                                      ਫੁੱਫੜ ਖਾ ਗਿਆ ਕੁੱਕੜ

6276
NICE JI.................. :scared: :scared: :scared:


old is gold veer ji

6279


ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ
ਰਾਤੀ ਅੰਬਰਾਂ ਤੇ ਜਿਵੇ ਟਹਿਕਦੇ ਤਾਰੇ...

ਓ ਚੜਦੀ ਜਵਾਨੀ ਜਦੋ ਆਉਦੀ ਏ ਭੁਚਾਲ ਵਾਗੂੰ
ਧਰਤੀ ਦਾ ਪੱਤਾ-ਪੱਤਾ ਝੁੱਲਦਾ
ਰੂਪ ਉਹਦੇ ਉਤੇ ਜਦੋਂ ਹੜ ਵਾਗੂੰ ਸਜਣਾ ਵੇ
ਲੀੜਿਆਂ ਚੋਂ ਬਦੋਬਦੀ ਡੁਲਦਾ
ਗੱਭਰੂ ਹੀ ਜਾਣਦੇ ਨੇ ਕੋਈ ਮੁਟਿਆਰ ਜਦੋ
ਪੀਂਘ ਉਤੋਂ ਲੈਂਦੀ ਏ ਹੁਲਾਰੇ
ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ

 
ਘੁੰਡ ਵਿਚੋ ਨੈਣ ਜਦੋ ਮਾਰਦੇ ਨੇ ਝਾਤੀਆਂ
ਤਖਤ ਹਜਾਰਾ ਕੋਈ ਛੱਡਦਾ
ਹੁੰਦੀ ਹੈ ਜਵਾਨ ਜਦੋ ਹੀਰ ਕੋਈ ਬੇਲਿਆਂ ਚ
ਉਦੋ ਕੋਈ ਰਾਂਝਾ ਹਿਕ ਕੱਢਦਾ
ਇਹ ਨੈਣ ਸਾਰੇ ਕਰਾਮਾਤਾਂ ਕਰਵਾਉਣ ਵਾਲੇ
ਫਿਰ ਅਖਵਾਉਣ ਇਹ ਵਿਚਾਰੇ
ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ

ਸੱਪ ਜਿਵੇ ਛੱਡਦਾ ਨਾ ਜਹਿਰ ਇਸ ਤਰਾਂ
ਨੈਣ ਮੱਲੋਮੱਲੀ ਆਸ਼ਕਾਂ ਨੂੰ ਡੰਗਦੇ
ਗੋਰੇ ਗੋਰੇ ਲਾਲ ਲਾਲ ਜਿਸਮਾ ਦਾ ਲਹੂ ਪੀਦੇ
ਭਾਵੇ ਹੁੰਦੇ ਆਪ ਕਾਲੇ ਰੰਗ ਦੇ

ਰਾਏਕੋਟੀ ਡੰਗਿਆ ਤੂੰ ਇਕ ਵਾਰੀ ਬੱਚਗਿਉ
ਫਿਰ ਨਹੀਓ ਬਚਣਾ ਦੁਬਾਰੇ
ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ


6280



ਆਪਣਾ ਵਤਨ ਪਾਵੇ ਸਾਡੀ ਜਿੰਦ ਜਾਨ ਏ........
ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ.......

ਅਪਾਣੇ ਹੀ ਦੇਸ਼ ਵਿਚ ਮਿਲੇ ਰੋਜਗਾਰ ਜੇ
ਮੱਤਲਬ ਖੋਰੀਆ ਨਾ ਕਰੇ ਸਰਕਾਰ ਜੇ
ਫੇਰ ਮੇਰਾ ਇੰਡੀਆ ਤਾਂ ਸਭ ਤੋ ਮਹਾਨ ਏ...
ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ......

ਜਿਥੇ ਆ ਕੇ ਸੁਪਨੇ ਸਕਾਰ ਕਿਤੇ ਨੇ
ਕਈਆ ਹੋਲੇ ਕਰਜ਼ੇ ਦੇ ਭਾਰ ਕਿਤਾ ਨੇ
ਤਾਈਂਓ ਅੱਜ ਝੋਲੀ ਵਿਚ ਖੁਸ਼ੀਆ ਤਮਾਮ ਏ
ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ....

ਝਲੇ ਨੇ ਵਿਛੋੜੇ ਹਿੰਮਤਾਂ ਨਾ ਹਾਰੀਆ
ਪੂਰੀਆ ਵੀ ਹੋਈਆ ਤਾਈਂਓ ਰਿਝਾਂ ਸਾਰੀਆ
ਬਿਟੂ ਬੋਲਵਾਲ ਔਖੇ  ਮਿਲਦੇ ਮਕਾਮ ਏ
ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ......
ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ.....

 
 
 

Pages: 1 ... 309 310 311 312 313 [314] 315 316 317