November 25, 2024, 04:27:29 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 307 308 309 310 311 [312] 313 314 315 316 317
6221
Shayari / Re: ਅੱਜ ਗੱਲ ਦਿਲ ਦੀ
« on: November 30, 2010, 11:07:05 AM »
YAAR FER MAI KITHE JAU................

yaar tichran kyun krda,das de koi site? 

6222
Shayari / Re: ਅੱਜ ਗੱਲ ਦਿਲ ਦੀ
« on: November 30, 2010, 10:58:31 AM »
nice ji

plz tell me a punjabi font site on which you r writing?

6223
Shayari / ਜੋ ਬੀਤ ਗਿਆ,ਬਣ ਯਾਦ ਗਿਆ
« on: November 30, 2010, 10:49:32 AM »


ਜੋ ਬੀਤ ਗਿਆ,ਬਣ ਯਾਦ ਗਿਆ
ਤੈਨੂੰ ਤੱਕਣਾ ਹੁਣ ਇਕ ਖੁਆਬ ਜਿਹਾ
ਇਹ ਖੁਆਬ ਹੀ ਮੇਰੀ ਕਿਸਮਤ ਏ
ਤੇ ਖੁਆਬ ਏ ਕਿਸੇ ਗੁਲਾਬ ਜਿਹਾ
ਜਿਦੇ ਮੁੱਢ ਬੈਠਾ ਏ ਨਾਗ ਕੋਈ
ਜੋ ਕੋਲ ਜਾਣ ਤੇ ਡੱਸਦਾ ਏ
ਪਰ ਨਾਗ ਵੀ ਉਹ ਮਜਬੂਰ ਬੜਾ
ਖੁਸ਼ਬੋਈ ਨਾ ਡੱਕ ਸਕਦਾ ਏ

6224
thnx ji.........gal samaj nahi aae

tusi punjabi tipe kis vich krde ho

6225
ਪਹਿਲਾਂ ਤੋਂ ਵੱਧ ਪੀਂਦਾ ਏ ,
ਸੌੰਹ ਖਾ ਕੇ "prince" ਕਹਿੰਦਾ ਏ,
ਪਹਿਲਾਂ ਬੋਤਲ ਡੱਬ ਵਿੱਚ ਰਹਿੰਦੀ ਸੀ,
ਹੁਣ ਯਾਰ ਅੱਖਾਂ ਵਿੱਚ ਰਹਿੰਦਾ ਏ...


prince ji

punjabi da link devi sab to vadhia

mai kaulonline vich likda ha

ਬਾਕੀ ਬੋਤਲ ਅੱਖਾ ਨਾਲੋ ਠੀਕ ਆ :happy:


--------------------------------------------------------------------------------

6226



ਬਾਰ-ਬਾਰ ਰਾਹਾਂ ' ਚ ਹਨੇਰੇ ਕਿਉ ਹੋ ਜਾਦੇ ਨੇ
ਸੂਹੇ ਸੱਜਰੇ ਸਾਡੇ ਸਭ ਸਵੇਰੇ ਕਿਉ ਖੋ ਜਾਂਦੇ ਨੇ
ਕਿਉ ਫਾਸਲੇ ਇੰਝ ਪਲ-ਪਲ ਵਧਦੇ ਜਾ ਰਹੇ
ਚੁਪ ਦੇ ਇਹ ਬੱਦਲ ਇੰਝ ਘਨੇਰੇ ਕਿਉ ਹੋ ਜਾਂਦੇ ਨੇ?

6227
Shayari / ਸੋਹਣਿਆ ਵੇ ਸੱਜਣਾ
« on: November 29, 2010, 11:47:37 PM »


ਆ ਕਿ ਇਕ ਵਾਰ ਤੈਨੂੰ
ਗਲ ਦੇ ਨਾਲ ਲਾ ਲਵਾਂ
ਮੱਥਾ ਵੇ ਤੇਰਾ ਚੰਮ ਕੇ
ਹੋਠਾਂ ਨੂੰ ਪਾਕ ਬਣਾ ਲਵਾਂ
ਸਾਰੀਆ ਸੰਧੂਰੀ ਸਾਮਾਂ
ਨਾਮ ਤੇਰੇ ਲਾ ਦਿਆ
ਜਾਂ ਬਣ ਜਾਵਾਂ ਅਵਾਜ ਤੇਰੀ
ਤੇ ਸੀਨੇ ਨੂੰ ਧੜਕਾ ਦਿਆ
ਆ ਮਹਿਰਮਾਂ ਵੇ ਤੇਰੀਆਂ
ਮੈ ਰਾਤਾਂ ਨੂੰ ਰੁਸ਼ਨਾ ਦਿਆਂ
ਆਵੇ ਤੇਰੀ ਨੀਦ ਨੂੰ ਅੱਜ
ਖੰਭ ਕੋਈ ਲਾ ਦਿਆਂ
ਅੱਧ-ਸੁੱਤੀਆਂ ਅੱਖੀਆਂ ਨੂੰ
ਮੈ ਚੁੰਮ ਕੇ ਜਗਾ ਦਿਆਂ
ਡੋਰ ਆਪਣੇ ਸਾਹਾਂ ਦੀ
ਤੇਰੀ ਧੜਕਨ ਦੇ ਗਲ ਪਾ ਦਿਆਂ
ਸੋਹਣਿਆ ਵੇ ਸੱਜਣਾ
ਤੇਰੇ ਸਾਹੀਂ ਮਹਿਕ  ਖਿੰਡਾ ਦਿਆਂ
 

 

6228
Shayari / Re: ਬੇਮਤਲਬੀਆ
« on: November 29, 2010, 11:13:40 PM »


thanks

6229
Shayari / ਜਦ ਕਲਮ ਚਲਾਉਦੇ ਹੱਥਾ ਨੂੰ
« on: November 29, 2010, 11:06:53 PM »


ਜਦ ਕਲਮ ਚਲਾਉਦੇ ਹੱਥਾ ਨੂੰ
ਦਿਲ ਭਰ ਕੇ ਕਹੀ ਚਲਾਉਣੀ ਪਈ
ਘਰ ਦੇ ਮਾੜੇ ਹਾਲਾਤਾਂ ' ਤੇ
ਸੱਧਰਾਂ ਦੀ ਬਲੀ ਚੜਾਉਣੀ ਪਈ
ਕਿਸ ਧਨੀ ਦੀ ਪਾਟੀ ਚਾਦਰ 'ਚੋਂ
ਮੈਨੂੰ ਆਪਣੀ ਕਮੀਜ਼ ਸਵਾਉਣੀ ਪਈ
ਇਸ ਫਟੇਹਾਲ ਨੂੰ ਬਦਲਨ ਲਈ
ਧੁੱਪ ਪਿੰਡੇ 'ਤੇ ਹੰਢਾਉਣੀ ਪਈ
ਇਸ ਰੰਗ-ਰੰਗੀਲੀ ਦੁਨੀਆ ' ਤੇ
ਬੇਰੰਗੀ ਉਮਰ ਲੰਘਾਉਣੀ ਪਈ
ਇਸ ਘੁੰਮਣਘੇਰੀ ਦੁਨੀਆ 'ਚੋ
ਮੈਨੂੰ ਆਪਣੀ ਟਿਕਟ ਕਟਾਉਣੀ ਪਈ.

6230
Shayari / ਬੇਮਤਲਬੀਆ
« on: November 29, 2010, 11:10:54 AM »



      "ਮਤਲਬ ਦੀ ਗੱਲ ਲੱਭਣ ਤੋ ਪਹਿਲਾਂ ਬਹੁਤ ਗੱਲਾ ਬੇਮਤਲਬੀਆ ਵੀ ਕਰਨੀਆ ਪੈਂਦੀਆਂ"

6233


  ਕੋਈ ਡਰਦਾ ਧੱਕਮ-ਧੱਕੇ ਤੋਂ...
   ਹਰ ਬੇਗੀ ਡਰਦੀ ਯੱਕੇ ਤੋਂ...
nice ji

6235
Shayari / ਆਪਣੀ ਤਾਂ ਹੀਰ ਸਾਊ ਹੋਵੇ
« on: November 29, 2010, 09:50:09 AM »
   

   ਆਪਣੀ ਤਾਂ ਹੀਰ ਸਾਊ ਹੋਵੇ
ਬਾਹਰ ਵਾਲੀ ਥੋੜੀ ਮੱਖਣ ਮਲਾਈ ਹੋਵੇ
   ਆਪਣੀ ਦੇ ਸੂਟ ਤੇ ਸਲਵਾਰ ਹੋਵੇ
ਬਾਹਰ ਵਾਲੀ ਦੀ ਜੀਨ ਟਾਇਟ ਚਾਹੀਦੀ
  ਆਪਣੀ ਤਾਂ ਜੀ ਹਜੂਰ ਚਾਹੀਦੀ
ਬਾਹਰ ਵਾਲੀ ਥੋੜੀ ਮਗਰੂਰ ਚਾਹੀਦੀ
  ਆਪਣੀ ਤਾਂ ਅੱਖ ਦੀ ਘੂਰ ਸਮਝੇ
ਬਾਹਰ ਵਾਲੀ ਦਿਲ ਦਾ ਸਰੂਰ ਬਣ ਜੇ
ਆਪਣੀ ਵਿਆਹੀ ਨੂੰ ਕਦੇ ਨਾ ਛੱਡੀਏ
ਬਾਹਰ ਵਾਲੀ ਤੇ ਅੱਖ ਕਦੇ ਨਾ ਰੱਖੀਏ
ਬੁਰਾ ਹੈ ਵਿਛੋੜਾ ਜਿਸ ਨਾ ਦਿਲ ਲਾਈ ਦਾ
ਥੋੜਾ-ਥੋੜਾ ਗਿੱਲ ਵਾਗੂੰ ਦੇਖਣਾ ਜਰੂਰ ਚਾਹੀਦਾ
 

6236


ਬਹੁਤ ਸੋਹਣਾ ਲਿਖਿਆ :dumlak:

6237


thanks

6238



                    ਤੇਰਿਆ ਨੈਣਾਂ 'ਚ ਜਿਹੜੀ ਕਹਾਣੀ ਏ
                                         ਮੇਰੇ ਦੋਸਤ ਕਦ ਤੂੰ ਮੈਨੂੰ ਸੁਣਾਨੀ ਏ ?
                     ਤੇਰੀਆਂ ਸੋਚਾਂ ਮੇਰੇ ਜ਼ਜ਼ਬਾਤ ਵਿੱਚ
                                          ਲੱਗਦਾ ਏ ਕਿ ਸਾਂਝ ਕੋਈ ਪੁਰਾਣੀ ਏ

6239



ਜਿਸ ਕੋਇਲ ਨੂੰ ਹਰ ਪਾਸੇ ਤੋਂ
ਤਿੱਖੀਆਂ ਸੂਲਾਂ ਦੇਣ ਦਿਖਾਈ
ਉਸ ਕੋਇਲ ਦੀ ਹਰ ਪਲ ਹੀ
ਰਹਿੰਦੀ ਜਾਨ ਮੁੱਠੀ ਵਿਚ ਆਈ
ਦੱਸੋ ਕਿੰਝ ਉਹ ਖੁਸ਼ੀ ਮਨਾਉਦੀ
ਹੱਸਦੀ ਸੋਹਣਾ ਗੀਤ ਸੁਣਾਉਦੀ

ਹਰ ਪਾਸੇ ਤੋਂ ਜ਼ਹਿਰ ਗਮਾਂ ਦਾ
ਆਪਣੇ ਸੀਨੇ ਭਰਦੀ ਸੀ ਉਹ
ਕਿਤੇ ਨਾ ਮੈਨੂੰ ਮਾਰ ਦਏ ਕੋਈ
ਹਰ ਪਲ ਰਹਿੰਦੀ ਡਰਦੀ ਸੀ ਉਹ
ਹੰਝੂ ਪੀਂਦੀ ਅੰਦਰੋ ਅੰਦਰੀ
ਰੋਂਦੀ ਤੇ ਚੁੱਪ ਕਰਦੀ ਸੀ ਉਹ

ਉਸ ਨੂੰ ਲਗਦਾ ਜਦ ਉਹ ਬੋਲੇ
ਲੋਕੀਂ ਤਾਅਨੇ ਕੱਸਦੇ ਨੇ
ਚੁੱਪ ਕਰ ਜਾ ਨੀ ਭੈੜੀਏ ਕੋਇਲੇ
ਅੱਖਾ ਰਾਹੀ ਦੱਸਦੇ ਨੇ
ਏਸ ਪਰਾਏ ਜੱਗ ਦੇ ਵਿਚ ਤਾਂ
ਆਪਣਾ ਆਪ ਪਰਾਇਆ ਲੱਗੇ
ਉਹਦਾ ਗੀਤ ਜੋ ਉਹ ਗਾਵੇ
ਪਹਿਲਾਂ ਵੀ ਸੁਣਾਇਆ ਲੱਗੇ

Pages: 1 ... 307 308 309 310 311 [312] 313 314 315 316 317