November 25, 2024, 06:36:18 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 306 307 308 309 310 [311] 312 313 314 315 316 317
6201


                 ਕੋਲੋ ਲੰਘ ਗਈ ਚਿੰਗਮ ਕੁੜੀ ਚੱਬਦੀ
                                 ਮੈ ਵੀ ਆਖ ਦਿੱਤਾ ਕੁੜੀ ਨਹੀਓ ਚੱਹਦੀ
                                 ਬਾਬਾ ਕਹਿੰਦਾ ਸੋਚ ਰੱਖੋ ਕੰਜਰੋ ਚੱਜਦੀ

6202

nice ji


ਪਰ ਕਈ ਦੇਸੀ ਮੇਰੇ ਵਰਗੇ ਵੀ ਕੁਮੈਂਟ ਨਾ ਮਿਲਣ ਕਰਕੇ, ਲਿਖਣਾ ਹੀ ਛੱਡ ਜਾਂਦੇ ਨੇ



6203
Shayari / ਆਪਣਾ ਛੱਜੂ ਦਾ ਚੁਬਾਰਾ
« on: December 02, 2010, 03:04:58 AM »



ਹੋ ਸਕੇ ਤਾਂ ਕਰੋ ਕੋਈ ਹੀਲਾ
ਕਰੋ ਕੋਈ ਚਾਰਾ

ਔਖੀਆ ਘੜੀਆ ਵਿਚ ਘਿਰਿਆ ਹੈ
ਆਪਣਾ ਛੱਜੂ ਦਾ ਚੁਬਾਰਾ
ਹਿੱਲ ਗਈਆ ਘੁਣ ਲੱਗੀਆ ਥੰਮੀਆ
ਕੱਲਰ ਮਾਰੀਆ ਕੰਧਾ ਤਿੜਕੀਆ
ਟੁੱਟ ਗਏ ਸ਼ੀਸ਼ੇ ਸਣੇ ਖਿੜਕੀਆ
ਗਰਦੇ-ਖੇਹ ਵਿਚ ਖੱਭ ਗਿਆ ਹੈ
ਡਿਗੂੰ-ਡਿਗੂੰ ਕਰਨ ਬਨੇਰੇ
ਚੱੜੇ ਨੇ ਬੱਦਲ ਘਣੇ-ਘਨੇਰੇ
ਇਹਦੇ ਮੁਢ ਤੇ ਫਿਰਦਾ ਆਰਾ
ਹੋ ਸਕੇ ਤਾਂ ਕਰੋ ਕੋਈ ਹੀਲਾ
ਕਰੋ ਕੋਈ ਚਾਰਾ

ਔਖਾ ਹੋਈਆ ਝੱਟ ਲੰਘਾਉਣਾ
ਇੱਥੇ ਰਹਿ ਕੇ ਡੰਗ ਟਪਾਉਣਾ
ਇਹਦੀ ਓਟ ਨਿਓਟ ਰਹਿ ਕੇ
ਤਪਦੇ ਮਨ ਨੂੰ ਸੁਕਣੇ ਪਾਉਣਾ
ਗੰਢ-ਤਪ ਨਾਲ
ਇਹ ਰਾਸ ਨਹੀ ਆਉਣਾ
ਪੋਟਾ-ਪੋਟਾ ਦੱਖਦਾ ਕਿਰਦਾ
ਇਹਦਾ ਮਿੱਟੀ-ਗਾਰਾ
ਹੋ ਸਕੇ ਤਾਂ ਕਰੋ ਕੋਈ ਹੀਲਾ
ਕਰੋ ਕੋਈ ਚਾਰਾ

ਏਨੀ ਉਲਝੀ ਤੰਦ ਤੇ ਤਾਣੀ
ਆਪਣੇ ਘਰ ਵਿਚ
ਘੋੜੇ ਵੇਚ ਕੇ ਸੌਣੇ ਦੀ ਗੱਲ
ਹੋਈ ਪੁਰਾਣੀ
ਹੁਣ ਤਾਂ ਕਿਰਦੀ ਛੱਤ ਦੇ ਥੱਲੇ
ਅੱਖਾਂ ਮੀਟ ਕੇ
ਵਾਂਗ ਕਬੂਤਰਾ
ਕੱਲੇ-ਕੱਲੇ  ਬਿੱਲੀ ਕੋਲੋਂ
ਟੋਲ ਰਹੇ ਹਾਂ
ਜੀਵਨ ਲਏ ਹੁੰਗਾਰਾ
ਹੋ ਸਕੇ ਤਾਂ ਕਰੋ ਕੋਈ ਹੀਲਾ
ਕਰੋ ਕੋਈ ਚਾਰਾ

6204
Shayari / Re: ਕੁੱਤਿਓਂ ਰਲ ਕੇ ਭੌਂਕੋ
« on: December 01, 2010, 10:53:38 AM »
tusi pj te online hojo janta ne need aaun hi nahi deni...

 :pagel:

 :laugh: :laugh: :laugh: :laugh: :laugh: :laugh: :laugh:

6205
Shayari / ਤੇਰਾ ਵਸਦਾ ਰਹੇ ਪੰਜਾਬ
« on: December 01, 2010, 01:06:29 AM »


ਤੇਰਾ ਵਸਦਾ ਰਹੇ ਪੰਜਾਬ
ਓ ਸ਼ੇਰਾ ਜਾਗ
ਓ ਜੱਟਾ ਜਾਗ
ਅੱਗ ਲਾਉਣ ਕੋਈ ਤੇਰੇ ਗਿੱਧਿਆ ਨੂੰ ਆ ਗਿਆ
ਸੱਪਾਂ ਦੀਆ ਪੀਘਾਂ ਤੇਰੇ ਪਿੱਪਲਾ 'ਤੇ ਪਾ ਗਿਆ
ਤਿੰਰਝਣਾਂ 'ਚ ਕੱਤਦੀ ਦਾ ਰੂਪ ਕੋਈ ਖਾ ਗਿਆ
ਤੇਰੇ ਵਿਹੜੇ ਵਿਚ ਫਿਰਦੇ ਨੇ ਨਾਗ
ਓ ਸ਼ੇਰਾ ਜਾਗ
ਓ ਜੱਟਾ ਜਾਗ
ਤੇਰਾ ਵਸਦਾ ਰਹੇ ਪੰਜਾਬ

ਸਹੁੰ ਤੈਨੂੰ ਲੱਗੇ ਤੇਰੇ ਜਲਿਆ ਵਾਲੇ ਬਾਗ ਦੀ
ਸਹੁੰ ਤੈਨੂੰ ਊਧਮਾਂ ਸਰਾਭਿਆ ਦੇ ਖਾਬ ਦੀ
ਰੱਖਣੀ ਏ ਸ਼ਾਨ ਬੀਬਾ ਤੂਹੀਓਂ ਹੀ ਪੰਜਾਬ ਦੀ
ਤੇਰੇ ਖਿੜਦੇ ਰਹਿਣ ਗੁਲਾਬ
ਓ ਸ਼ੇਰਾ ਜਾਗ
ਓ ਜੱਟਾ ਜਾਗ
ਤੇਰਾ ਵਸਦਾ ਰਹੇ ਪੰਜਾਬ





6206
Shayari / ਲਾ ਦੇ ਜ਼ੋਰ ਹੱਈਆ
« on: December 01, 2010, 12:24:41 AM »


ਲਾ ਦੇ ਜ਼ੋਰ ਹੱਈਆ
ਥੋੜਾ ਹੋਰ ਹੱਈਆ
ਮੰਜ਼ਿਲ ਤੈਨੂੰ ਵਾਜਾਂ ਮਾਰੇ
ਕਰ ਲੈ ਤਿੱਖੀ ਤੋਰ
ਲਾ ਦੇ ਜ਼ੋਰ, ਹੱਈਆ!
 
ਲਾ ਮਹਿੰਦੀ ਪੈਰਾਂ ਨੂੰ ਤੇਰੇ
ਘਰ ਪਰਭਤਾਂ ਆਈਆ
ਮੱਥੇ ਉੱਤੋ ਪੂੰਝ ਪਸੀਨਾ
ਵੇ ਮਿਹਨਤ ਦਿਆ ਸਾਈਆ
ਇਕ ਦਿਨ ਮੋਤੀ ਬਣ ਜਾਵਣਗੇ
ਪੈਰਾਂ ਵਿਚਲੇ ਰੋੜ
ਲਾ ਦੇ ਜ਼ੋਰ, ਹੱਈਆ!
 
ਵੇਖ ਚੁਤਰਫੀ ਤੇਰੇ ਨੇ ਅੱਜ
ਮੁੜਕੇ ਨੂੰ ਫੁੱਲ ਲੱਗੇ
ਸਾਗਰ,ਪਰਬਤ ਸਿਜਦੇ ਕਰਦੇ
ਤੇਰਿਆਂ ਕਦਮਾਂ ਅੱਗੇ
ਤੇਰੇ ਪੈਰ ਬਿਆਈਆ ਪਾਟੇ
ਦੇਣ ਕਿਸਮਤਾਂ ਮੋੜ
ਲਾ ਦੇ ਜ਼ੋਰ, ਹੱਈਆ !

ਤੂੰ ਕੱਲ ਦੀ ਧਰਤੀ ਦਾ ਵਾਰਿਸ
ਤੂੰ ਕੱਲ ਦਾ ਸ਼ਹਿਜ਼ਾਦਾ
ਪਰਬਤ ਨੂੰ ਪਾਣੀ ਕਰ ਦੇਵੇ
ਤੇਰਾ ਠੋਸ ਇਰਾਦਾ
ਤੇਰੇ ਲਈ ਲੈ ਤਾਜ ਸੂਰਜੀ
ਆ ਰਹੀ ਕੱਲ ਦੀ ਭੋਰ
ਲਾ ਦੇ ਜ਼ੋਰ ਹੱਈਆ
ਥੋੜਾ ਹੋਰ ਹੱਈਆ




6207
Shayari / ਕੁੱਤਿਓਂ ਰਲ ਕੇ ਭੌਂਕੋ
« on: December 01, 2010, 12:01:49 AM »

ਕੁੱਤਿਓਂ ਰਲ ਕੇ ਭੌਂਕੋ
ਤਾਂ ਕਿ ਮੈਨੂੰ ਨੀਂਦ ਨਾ ਆਵੇ
ਰਾਤ ਹੈ ਕਾਲੀ ਚੋਰ ਨੇ ਫਿਰਦੇ

ਉਂਜ ਤਾਂ ਮੇਰੇ ਘਰ ਵਿਚ ਕੁਝ ਨਹੀ
ਕੁਝ ਹਉਕੇ ਕੁਝ ਹਾਵੇ
ਕੁੱਤਿਆਂ ਦਾ ਮਸ਼ਕੂਰ ਬੜਾ ਹਾਂ
ਰਾਤੋਂ ਡਰ ਨਾ ਆਵੇ

ਕੁੱਤਿਓਂ ਪਰ ਇਹ ਯਾਦ ਜੇ ਰੱਖਣਾ
ਕੋਈ ਨਾ ਸੱਪ ਨੂੰ ਖਾਵੇ
ਜਿਹੜਾ ਕੁੱਤਾ ਸੱਪ ਨੂੰ ਖਾਵੇ
ਸੋਈਓ ਹੀ ਹਲਕਾਵੇ

ਤੇ ਹਰ ਇਕ ਹਲਕਿਆ ਕੁੱਤਾ
ਪਿੰਡ ਵਿਚ ਹੀ ਮਰ ਜਾਵੇ
ਜੇਕਰ ਪਿੰਡੋ ਬਾਹਰ ਜਾਵੇ
ਸਿਰ 'ਤੇ ਡਾਂਗਾਂ ਖਾਵੇ
ਉਂਜ ਜਦ ਵੀ ਕੋਈ ਕੁੱਤਾ ਰੋਵੇ
ਮੈਂ ਸਮਝਾਂ ਰੱਬ ਗਾਵੇ
ਉਂਜ ਜਦ ਵੀ ਕੋਈ ਕੁੱਤਾ ਰੋਵੇ
ਮੈਂ ਸਮਝਾਂ ਰੱਬ ਗਾਵੇ.


6208


ਮੈ ਰੱਜ ਰੱਜ ਭੱਗੜਾ ਪਾਉਣਾ ਚਾਹੁੰਣਾ
After visa

ਪੱਬ ਚੱਕ ਕੇ ਨੱਚਣਾ ਚਾਹੁੰਣਾ
After visa

ਯਾਰਾ ਨਾਲ ਮਹਿਫਲ ਲਾਉਣੀ ਚਾਹੁੰਣਾ
After visa

Perpose ਕਿਸੇ ਨੂੰ ਕਰਨਾ ਚਾਹੁੰਣਾ
After visa

ਚਾਚੇ ਨੂੰ ਗੱਲ ਕਹਿਣੀ ਚਾਹੁੰਣਾ
After visa

ਰਾਜਦੀਪ ਨੂੰ ਸੱਪ ਡੰਗਣਾ ਚਾਹੁੰਦਾ
After visa

6209
Shayari / ਪਹਿਲੀ ਵਾਰ ਮਾਰੀ ਅਸੀ ਛਾਲ ਏ
« on: November 30, 2010, 12:45:20 PM »


                ਨੀਵਾ ਨੀਵਾ ਹੋ ਨਾ ਘੜਿਆ
                             ਪਹਿਲੀ ਵਾਰ ਮਾਰੀ ਅਸੀ ਛਾਲ ਏ
                     ਪਹਿਲੀ ਵਾਰ ਤਾਂ ਸੋਹਣੀ ਵੀ ਲੱਗ ਗੀ ਸੀ ਪਾਰ
                        ਮਿਲ ਗਿਆ ਸੀ ਉਹ ਨੂੰ ਆਪਣਾ ਪਿਆਰ

6210
Shayari / ਘੜਿਆ ਪਾਰ ਲੰਘਾ ਦੇ ਵੇ
« on: November 30, 2010, 12:43:38 PM »
 

 ਘੜਿਆ ਪਾਰ ਲੰਘਾ ਦੇ ਵੇ
  ਸੋਹਣੀ ਮਿੰਨਤਾ ਤੇਰੀਆ ਕਰਦੀ
  ਬੂਝਿਆਂ ਚੋਂ ਲੰਘਦੀ ਲੰਘਾਉਦੀ
  ਜਦ ਉ ਘੜੇ ਕੋਲ ਪਹੁੰਚੀ 
  ਘੜਿਆ ਮੈਨੂੰ ਪਾਰ ਲੰਘਾ ਦੇ ਵੇ
  ਮਿੰਨਤਾ ਤੇਰੀਆ ਕਰਦੀ
  ਅੱਗੋ ਘੜਾ ਬੋਲ ਦਾ
  ਮੇਰੇ ਵਿਚ ਤਾਂ ਬੀਬਾ ਮੋਰੀ ਹੋ ਗੀ

6211
Shayari / punjabio ਅਉ ਭੱਜ ਚੱਲੀਏ
« on: November 30, 2010, 12:36:03 PM »


punjabio ਅਉ ਭੱਜ ਚੱਲੀਏ

ਜਾਂਦੀ ਵਾਰ ਦਾ ਸਲਾਮ ਕਰ ਚੱਲੀਏ

ਹੱਥ ਬੈਗ ਮੁੱਖ ਕੁਮਲਾਏ ਹੋਏ ਨੇ

ਆਸਾਂ ਆਪ ਪੁਆੜੇ ਪਾਏ ਹੋਏ ਨੇ

ਦਿਲਦਾਰ ਮਿਲਣ ਨੂੰ ਆਏ ਹੋਏ ਨੇ

ਸ਼ੇਰ ਦੀ ਪੂਛ ਨੂੰ ਆਪਾ ਹੱਥ ਪਾਏ ਹੋਏ ਨੇ

punjabio ਅਉ ਭੱਜ ਚੱਲੀਏ


6212
Shayari / ਰਾਜਦੀਪ ਨਿਕੰਮਾ ਨਾਨਕਾ
« on: November 30, 2010, 12:32:56 PM »


   ਨਿਕੰਮਾ
ਰਾਜਦੀਪ ਨਿਕੰਮਾ ਨਾਨਕਾ
 
ਗੁੱਝਾ ਨਾ ਇਹ ਰਹੇ

ਪਿਛੇ ਕਰ ਕਰ ਬਾਹੀਏ

ਮੂਹਰੇ ਹੋ ਹੋ ਬਹੇ


6213
Shayari / ਪਰਦੇਸੀ ਆਉਣਾ ਜਾਣਾ.
« on: November 30, 2010, 12:31:41 PM »


ਇਕ ਚੈਕ ਘਰ ਦੀ ਕਿਸ਼ਤ ਨੇ ਖਾ ਲਈ
ਦੂਜਾ ਖਾ ਗਿਆ ਦਾਣਾ-ਖਾਣਾ
ਦਸ ਘੰਟੇ ਕੰਮ ਕਰਨਾ ਤੇ ਛੇ ਸੌਣਾ
ਮੈ ਕਮਲਾ ਸਾਰ ਕੀ ਜਾਣਾ 
ਮੈ ਤੇ ਬੀਵੀ ਹਸਦੇ ਖੇਡਦੇ
ਦੇਸੋ ਆ ਗਿਆ ਲਾਣਾ-ਬਾਣਾ
ਗੱਲ ਗੱਲ ਤੇ ਝਗੜੇ ਵਧ ਗਏ
ਪੈ ਗਿਆ ਭੁਗਤਣਾ ਠਾਣਾ
ਘਰ ਨੂੰ ਤੋੜ ਗਿਆ                                                           
ਪਰਦੇਸੀ ਆਉਣਾ ਜਾਣਾ.


6214
Shayari / ਮੇ ਅੱਜ ਵੀ ਹਾਂ ਵਿਹਲਾ
« on: November 30, 2010, 12:11:05 PM »


ਮੇ ਅੱਜ ਵੀ ਹਾਂ ਵਿਹਲਾ
ਤੇ ਕੱਲ ਵੀ ਸੀ ਵਿਹਲਾ
ਪਰਸੋ ਆਲੇ ਕੰਮ ਨੂੰ
ਮੈ ਕਰ ਤਾ ਕੁਵੇਲਾ

ਵੇਲੇ ਦੀਆ ਗੱਲਾਂ
ਤੇ ਕੁਵੇਲੇ ਦਿਆ ਟੱਕਰਾ ਦਾ
ਮੈ ਫੜ ਲਿਆ ਲੱਕ ਵੇ
ਵੇਸੇ ਵੀ ਮੈ ਕੰਮ ਨੂੰ ਸੋਚੇ
ਬਿਨਾ ਕਰਦਾ ਨੀ
ਸੋਚ ਸੋਚ ਸੋਚਾ ਵਿਚ
ਗੁਮ ਮੈ ਹੋ ਜਾਨਾ ਵਾ
 ਮੇ ਅੱਜ ਵੀ ਹਾਂ ਵਿਹਲਾ
ਤੇ ਕੱਲ ਵੀ ਸੀ ਵਿਹਲਾ

ਘਰ ਵਿਚ ਆਪਣੇ ਮੈ
ਕਰਾਂ ਸਰਦਾਰੀਆਂ
ਪਰ ਸੋਚਦਾ ਇਹ
ਲੱਛਣ ਹੁੰਦੇ ਜੇ ਕਨੇਡਾ ਵਿਚ
ਰੋਡ ਉਤੇ ਹੋਣਾ ਸੀ
ਪੁਛਣੀ ਕਿਸੇ ਨਾ ਬਾਤ ਸੀ
ਬਿਸਤਰਾ  ਕਦੋ ਦਾ ਸਾਡਾ
 ਗੋਲ ਹੋ ਜਾਣਾ ਸੀ.

6215
Shayari / ਉਏ ਮੰਗਲ ਮੰਗਲ ਕਰਦਾ ਏ
« on: November 30, 2010, 12:09:13 PM »


ਉਏ  ਮੰਗਲ ਮੰਗਲ ਕਰਦਾ ਏ
ਅੱਜ ਮੰਗਲ ਹੀ ਤਾਂ ਹੈ
 
ਜੇ ਕੰਮ ਮੰਗਲ ਬਣ ਜੇ ਤਾਂ
ਸਮਝੋ ਜੰਗਲ ਦੇ ਵਿਚ ਮੰਗਲ ਏ.......

ਬਾਕੀ ਗੱਲਾ ਬਾਦ ਵਿਚ ਪਹਿਲਾ
ਮੰਗਲ ਜਰੂਰੀ ਏ...............

ਮੰਗ ਮੰਗ ਮੰਗ ਕੇ ਮੇ ਰਬ ਤੋ
ਬਸ ਮੰਗਲ ਹੀ ਤਾਂ ਮੰਗਿਆ ਏ..........

ਉਏ  ਮੰਗਲ ਮੰਗਲ ਕਰਦਾ ਏ
ਅੱਜ ਮੰਗਲ ਹੀ ਤਾਂ ਹੈ

6216



ਜੇ ਵੇਖਣਾ ਏ ਕਨੇਡਾ ਤਾਂ ਵੈਨਕੂਵਰ ਜਾ ਕੇ ਵੇਖ ਲੀ
ਵੇਖਣੀ ਏ ਪੰਜਾਬੀਆ ਨਾਲ ਭਰੀ ਤਾਂ ਸਰੀ ਜਾ ਕੇ ਵੇਖ ਲੀ

ਪਿਟਣਾ ਏ ਧੰਦ ਤਾਂ ਟਰਾਂਟੋ ਜਾ ਬਰੇਮਟਨ ਜਾ ਕੇ ਪਿਟ ਲੀ
ਕਰਨਾ ਏ ਸਰਵਾਈਵ ਤਾਂ ਮੈਨੀਟੋਬਾ ਜਾ ਕੇ ਰੁਕ ਜੀ

ਕੇਲਗੀਰੀ ਤੇ ਅਲਬਰਟਾ ਵੀ ਕਿਸੇ ਨਾਲੋ ਘੱਟ ਨੀ
ਜੇ ਸਾਰੇ ਕਾਸੇ ਵਿਚੋ ਕੁਝ ਖੱਟਿਆ ਤਾਂ
ਪਲਾਟ ਮੋਗੇ ਲੇ ਕੇ ਰੱਖ ਲੀ


6217
Shayari / ਕਾਲਾ ਯਾਰ ਟਰਾਂਟੋ ਵਾਲਾ
« on: November 30, 2010, 12:04:47 PM »


ਕਾਲਾ ਯਾਰ ਟਰਾਂਟੋ ਵਾਲਾ
ਗੱਲਾ ਸਚੀਆ ਕਰਦਾ ਏ
ਸਟੈਪ ਕਲੱਬ ਵਿਚ ਜਾ ਕੇ
ੳ ਮੌਜਾਂ ਕਰਦਾ ਏ
32 ਦਾ ਉਹ ਹੋ ਗਿਆ
ਪਰ ਹਾਲੇ ਵਿਆਹ ਤੋ ਡਰਦਾ ਏ
ਹੁੰਦਾ ਪੁਤ ਜੇ ਜੱਟ ਦਾ
ਤਾਂ ਸਕੀਮ ਲੜਾਉਦਾ
ਲੈ ਕੇ 25 ਲੱਖ, ਸੋਹਣੀ ਨੱਢੀ ਵਿਆਉਂਦਾ
ਪੁਤ ਪੰਡਤਾਂ ਦਾ ਕਾਲਾ ਕਿਹੜੀ ਗੱਲੋ ਡਰਦਾ ਏ
ਬੈਠਾ ਵਿਚ ਟਰਾਂਟੋ ਦੇ ੳ ਮੌਜਾਂ ਕਰਦਾ ਏ
ਕਹਿੰਦਾ ਇਕ ਹੀ ਸੁਪਨਾ ਮੇਰਾ ਲਾਲ ਫਰਾਰੀ ਦਾ
ਹੁਣ ਨਾ ਰਿਹਾ ਸਵਾਦ ਹੌਂਡਾ ਦੀ ਸਵਾਰੀ ਦਾ
ਲਾ ਲਾ ਟੂਰ ਟਰਾਲੇ ਤੇ
ਜੇਬ ਚ ਡਾਲਰ ਭਰਦਾ ਏ
ਬੈਠਾ ਵਿਚ ਟਰਾਂਟੋ ਦੇ ੳ ਮੌਜਾਂ ਕਰਦਾ ਏ

6218


ਤੇਰੇ ਅੱਖੀਆ ਦੇ ਡੋਰੇ ਪਏ ਦੱਸਦੇ ਨੇ
ਦਿਨ ਰਹਿ ਗਏ ਨੇ ਥੋੜੇ

ਜੇੜੀ ਗਾਨੀ ਏ ਤੂੰ ਪਾਈ ਪਈ ਦੱਸਦੀ ਏ
ਸਾਡੀ ਪੈਣੀਏ ਜੁਦਾਈ

ਤੇਰੇ ਹੱਥਾ ਦੇ ਛੱਲੇ ਪਏ ਦਸਦੇ ਨੇ
ਕਨੇਡਾ ਰਹਿ ਜਾਣਾ ਯਾਰਾ ਕੱਲੇ

ਤੇਰੇ ਸਹੇਲੀ ਦੀ ਗੁੱਤ ਦੀ ਪਰਾਂਦੀ ਪਈ ਦੱਸਦੀ ਏ
ਕੀ ਉਹਦੀ ਪੇਸ਼ ਨਾ ਜਾਂਦੀ


ਮੇਰੇ ਚਾਚੇ ਦੀਆ ਅੱਖਾ
ਪਈਆ ਦੱਸ ਦੀਆ ਨੇ
ਠੇਕਾ ਖਾ ਜਾਣਾ ਕੱਲੇ

6219
Shayari / ਮੇਰਾ ਸੁਪਨਾ
« on: November 30, 2010, 11:58:03 AM »
 
ਮੇਰਾ ਸੁਪਨਾ

ਆਪਾ ਜਦੋ ਕਨੇਡਾ ਜਾਣਾ
ਪਹਿਲਾਂ ਘਰਵਾਲੀ ਨੂੰ ਕਹਿਣਾ
ਲਾਹ ਦੇ ਇਕ ਪਰੋਠਾ ਤਾਜਾ
ਮੈ ਨਿਤ ਪੀਜਾ ਨੀ ਖਾਣਾ
ਨਾਲੇ ਕਰਦੇ ਪੈਂਟ ਪਰੈਸ
ਯਾਰਾ ਤੜਕੇ ਵਾਲੀ ਸ਼ਿਫਟ ਤੇ ਜਾਣਾ
ਆਉਦੇ ਨੂੰ  ਜਦ ਭੱਜ ਕੇ ੳਹਨੇ
ਪਾਣੀ ਦਾ ਗਲਾਸ ਫੜਾਉਣਾ
ਆਪਾਂ ਨਾਲ ਹੀ ਕਹਿਣਾ
ਰੱਖੀ ਕੱਟ ਮਸਾਲਾ
ਅੱਜ  ਮੁਰਗੇ ਨੂੰ ਤੱੜਕਾ ਲਾਉਣਾ
ਨਾਲੇ ਰੱਖੀ ਮੇਜ ਸਜਾਕੇ
ਮਿਤਰਾ ਨੇ ਪੈਗ ਟਕਰਾਉਣਾ

ੳ ਮੇਰੇ ਅੱਖ ਖੁਲ ਗੀ ੳਏ...................
 
 
 

Pages: 1 ... 306 307 308 309 310 [311] 312 313 314 315 316 317