November 25, 2024, 06:23:37 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 304 305 306 307 308 [309] 310 311 312 313 314 ... 317
6161



ਕਦੇ ਕਿਸੇ ਲਈ ਆਪਣੇ ਜ਼ਿਹਨ 'ਚ ਜਨੂੰਨ ਨਾ ਪਾਲੋ,ਇਹ ਨਾ ਹੋਵੇ ਕਿ ਤੁਹਾਡੀ ਸੋਚ ਸਦਾ ਉਹਦੇ  ਦੁਆਲੇ ਹੀ ਘੁੰਮਦੀ ਰਹੇ.
ਜਦੋ ਕੋਈ ਸਖਸ਼ੀਅਤ ਤੁਹਾਡੇ ਹਰ ਸਾਹ ਨਾਲ ਤੁਹਾਡੇ ਨਾਲ ਰਹਿੰਦੀ ਹੈ ਤੁਸੀ ਉਸਨੂੰ ਆਪਣੀਆ ਹੱਦਾਂ ਵਿੱਚ ਬੰਨ ਲੈਂਦੇ ਹੋ,
ਤੁਹਾਡੇ ਲਈ ਉਹ ਹੱਦਾਂ ਜਾਇਜ਼ ਨੇ,ਕਿਉਕਿ ਤੁਸੀ ਖੁਦ ਉਹਨਾ ਦੇ ਅੰਦਰ ਹੋ,ਇਹ ਤੁਹਾਡਾ ਸਾਹਮਣੇ ਵਾਲੇ ਦੇ ਲਈ ਜਨੂੰਨ ਹੈ
ਜਿਹੜਾ ਉਹਦਾ ਦਮ ਘੁੱਟਣ ਲਾ ਦਿੰਦਾ ਹੈ ਤੇ ਫੇਰ ਹੁੰਦਾ ਇਹ ਹੈ ਕਿ ਜਿਸ ਨੂੰ ਤੁਸੀ ਆਪਣੇ ਪਿਆਰ 'ਚ ਸਿਰਫ ਤੇ ਸਿਰਫ
ਆਪਣੇ ਲਈ ਸਮਝਦੇ ਹੋ ਉਹ ਇਕੋ ਝਟਕੇ ਨਾਲ ਹੱਥ ਛੁਡਾ ਕੇ ਦੂਰ ਹੋ ਜਾਂਦਾ ਹੈ, ਤੇ ਇਹ ਸਥਿਤੀ ਜ਼ਿੰਦਗੀ ਨੂੰ ਕਿਸੇ ਵੀ
ਪਾਸੇ ਲਾ ਸਕਦੀ ਹੈ,

                 ਪਿਆਰ ਹੋਰ ਅਹਿਸਾਸ ਹੈ ਤੇ ਜਨੂੰਨ ਹੋਰ.


   

6162
22 ji time te mahol di gall hundi ai top v paone

hi painde ai te angrezi nu v moonh maarna painda .......je koi kudi nu

ithei  english na bolni awei te kainge desan nu aonda jaanda kakh ni lai

ki ayi ai ithe ... baaki phul v sab edan de hi hundei ai kayi te phull

ਮੇਰੇ ਵੀਰ ਮੈ ਕਿਸੇ ਨਾਲ ਕਨੇਡਾ ਗੱਲ ਕਰਦਾ ਸੀ, ਉਹ ਕਹਿਣ ਲੱਗਾ ਕੀ ਤੁਸੀ ਪੰਜਾਬੀ ਪੰਜਾਬ ਵਿਚ ਐਸ਼ ਨੀ ਕਰਦੇ. ਸਾਡੀ ਤਾ ਕਨੇਡਾ ਦੇ ਫੁੱਲਾ ਤੇ ਕਾਟੋ ਖੇਡਦੀ ਆ.

ਮੈ ਫੇਰ ਸਣਾ ਤੀ ਲਓ ਫਿਰ...........





layk v ese de hi nei....u r great writer so edan de halkei topic avoid

kariya kar words sohne ai but vadiya writer nu kush responsible hi likhna

ਬਾਕੀ ਵੀਰ  ਸ਼ਿਵ ਤੋ ਉਪਰ ਤਾਂ ਕੋਈ ਨੀ ਉਸ ਨੇ ਵੀ.

"ਪੀੜਾਂ ਦੇ ਧਰਕੋਨੇ ਖਾ ਖਾ ,
ਹੋ ਗਏ ਗੀਤ ਕਸੈਲੇ ਵੇ
ਵਿਚ ਨੜੋਏ ਬੈਠੀ ਜਿੰਦੁ
ਕੀਕਣ ਸੋਹਲੇ ਗਾਏ ਵੇ"   
----------------
ਬੱਚੇ ਰੱਬ ਤੋ ਦੋ ਹੀ ਮੰਗੇ
ਕਸਮ ਖੁਦਾ ਦੀ ਰਹਿ ਗਏ ਚੰਗੇ


chahida bro... j bura lagaa te srry yr but i told u wt i m thinking about
ਬਾਕੀ ਗਿੱਲ ਗੱਲ ਦਿਲ ਤੇ ਨੀ ਲਉਦਾit



6163
Shayari / Re: its wrote by me.......plz padio jaroor
« on: December 06, 2010, 04:03:05 AM »

 :love: :love:

6164
Shayari / ਮੇਰੇ ਦਿਲ ਦੇ ਮਹਿਰਮ
« on: December 06, 2010, 03:56:15 AM »




                     ਮੇਰੇ ਦਿਲ ਦੇ ਮਹਿਰਮ
                                      ਮੇਰੀ ਤਕਦੀਰ ਬਣ ਕੇ ਰਹੀ
                                           ਗੀਤ ਮੇਰੇ ਹੋਠਾਂ 'ਤੇ
                                    ਦਿਲ 'ਚ ਤਸਵੀਰ ਬਣ ਕੇ ਰਹੀ

6165


                   ਤੇਰੀਆਂ ਰੀਝਾਂ ਮੇਰੇ ਜ਼ਜ਼ਬਾਤ ਵਿੱਚ
                                     ਸੌਂਹ ਰੱਬ ਦੀ ਵੇ ਸਾਂਝ ਕੋਈ ਪੁਰਾਣੀ ਏ
                                  ਤੂੰ ਸਾਹਾਂ ਵਿੱਚ ਵਸਦਾ,ਧੜਕੇ ਧੜਕਨ ਵਿੱਚ
                                    ਤੂੰ ਹੀ ਦਿਲ ਦਾ ਮਹਿਰਮ ਰੂਹ ਦਾ ਹਾਣੀ ਏ

6166



ਕਨੇਡਾ ਦੇ ਫੁੱਲ ਤੇ ਪੰਜਾਬੀ ਕਾਟੋ ?
ਲਓ ਫਿਰ...........

ਕਨੇਡਾ ਦੇ ਫੁੱਲ ਤੇ ਪੰਜਾਬੀ ਕਾਟੋ
ਵਾਲ ਕਟਾ ਕੇ ਬਣ ਗਈ ਝਾਟੋ
ਜੀਨ ਸ਼ੀਨ ਤੇ ਪਾ ਲਿਆ ਟੌਪ
ਕਹਿੰਦੀ I am very HOT
ਖੜੇ ਪੰਜਾਬੀ ਰਹਿ ਗਏ ਤੱਕਦੇ
ਲੰਘ ਗਈ ਗੋਰੀ ਕੋਲ ਦੀ ਹੱਸਕੇ
ਹੁਣ english ਨੂੰ ਮੂੰਹ ਮਾਰਦੀ
ਸਾਡੇ ਉਤੇ ਰੋਹਬ ਝਾੜਦੀ
ਸਮਝ ਨਹੀ ਆਉਦੀ ਕੀਟੋ-ਪਾਟੋ
ਕਨੇਡਾ ਦੇ ਫੁੱਲ ਤੇ ਪੰਜਾਬੀ ਕਾਟੋ

ਕਹਿੰਦੀ ਹੁਣ ਮੈਂ ਹੱਥ ਨਾ ਆਉਂਦੀ
 12 ਘੰਟੇ ਸ਼ਿਫਟਾਂ ਲਾਉਂਦੀ
ਤੂੰ ਤਾਂ ਪੀ ਕੇ ਲਿਟਿਆ ਰਹਿੰਦਾ
ਕਦੇ ਨਾ ਕੋਲੇ ਉਠਦਾ ਬਹਿੰਦਾ
ਹੁਣ ਮੈਂ ਚੱਲੀ,ਤੂੰ ਚੁੱਕੀ ਫਿਰ
ਹੱਥ ਵਿਚ married ਵਾਲਾ ਮਾਟੋ
ਕਨੇਡਾ ਦੇ ਫੁੱਲ ਤੇ ਪੰਜਾਬੀ ਕਾਟੋ

6167
Shayari / ਪੜ ਪੜ ਪੜ ਦੀਦੇ ਗਾਲ ਤੇ
« on: December 06, 2010, 02:15:06 AM »


                        ਪੜ ਪੜ ਪੜ ਦੀਦੇ ਗਾਲ ਤੇ
                                                     ਦੁੱਖ ਇਹੀ ਮਾਰਦਾ
                                               ਕਿਹੜੀ ਗੱਲੋਂ ਵਿਚ ਪੰਜਾਬ ਦੇ
                                                     ਮੈ ਉਮਰਾਂ ਗਾਲਦਾ

6168
             

Shayari ਤੈਨੂੰ ਦੇਖਣ ਦੀ ਹੁਣ ਆਦਤ ਪੇ ਗੀ ਏ
ਬਿਨਾ ਕਮੈਂਟਾ ਦੇ ਲਿਖਦੇ ਰਹਿਣ ਦੀ ਆਦਤ ਪੇ ਗੀ ਏ
ਵਾਅਦੇ ਸਰਕਾਰ  ਦੇ ਸਾਰੇ ਲਾਰਿਆ ਚ ਬਦਲੇ
ਖੁਸ਼ੀਆ ਦੇ ਪਲ ਹੰਝੁ ਖਾਰਿਆ ਚ ਬਦਲੇ
Shayari ਦੇ ਵਿਚ ਲਿਖਦੇ ਰਹਿਣ ਦੀ ਆਦਤ ਪੇ ਗੀ ਏ
ਵੀਜੇ ਦੀ ਛਾਂ ਅਜ ਕਲ ਪੈ ਗੀ ਹੋਰਾ ਤੇ
ਕੀਤਾ ਆਸੀ ਭਰੋਸਾ ਇਮੀਗਰੇਸ਼ਨ ਵਾਲੇ ਚੋਰਾਂ ਤੇ
ਹੁਣ ਪੰਜਾਬ ਵਿਚ ਰਹਿਣ ਦੀ ਆਦਤ ਪੈ ਗੀ ਏ
 




 

6169


teriyan gallan te sheyran da mull ni koi paa sakda tera stuff unmol ai veer rajdeep laga riha kar   ...
koi ki mul paoo unmol cheezan da


i always try 2 read ur topics aal s gud kayi waar reply ni kar paonda life is busy yaar any way tnx for this things and carry on

thanks ji

          ਵੀਰ ਮੇਰੀਆ ਗੱਲਾ ਨੂੰ ਤੁਸੀ ਪੜ ਦੇ ਹੋ ਇਸ ਤੋ ਵੱਧ ਹੋਰ ਕੀ ਹੈ

ਬਿਨਾ ਕਮੈਂਟਾ ਦੇ ਲਿਖਦੇ ਰਹਿਣ ਦੀ ਆਦਤ ਪੇ ਗੀ ਏ




6170
Shayari / Re: fake face ..MY OWN WORDS ABOUT MY BLACKNESS....
« on: December 06, 2010, 01:06:22 AM »


'BRAR zanam tonh ajj takk guachiya hai hanereyan ch,

       jeenu koi roshni waala chirag ni miliya.

nice ji

6171
Shayari / Re: ਮੈਨੂੰ ਇੰਡੀਆ 'ਚ ਬੈਠੇ ਨੂੰ
« on: December 06, 2010, 01:01:33 AM »
aaah te att ai veer bilkul sahi kiha yr ladyian muk gayan kayi gharan diyan te pyar vadd gaya ... nice 1 bro
thanks  ji

6172
Shayari / ਮੈਨੂੰ ਇੰਡੀਆ 'ਚ ਬੈਠੇ ਨੂੰ
« on: December 06, 2010, 12:28:15 AM »
                   


                     ਮੈਨੂੰ ਇੰਡੀਆ 'ਚ  ਬੈਠੇ ਨੂੰ
                                            ਕਨੇਡਾ ਰਾਸ ਆ ਗਿਆ
                                            ਹੁਣ ਸੋਚੋ ਗੇ ਰਾਜਦੀਪ
                                           ਇਹ ਕੀ ਬਾਤ ਪਾ ਗਿਆ
                                             ਦੋਵੇ ਲੜਦੇ ਭਾਈ,
                    ਕਨੇਡਾ ਲੜਾਈ ਮੁਕਾ ਗਿਆ
                                           ਵੰਡਿਆ ਜਾਣਾ ਸੀ ਘਰ
                                         ਹੁਣ ਭਾਈ ਚੁਬਾਰਾ ਪਾ ਗਿਆ
                                          ਮੈਨੂੰ ਇੰਡੀਆ 'ਚ  ਬੈਠੇ ਨੂੰ
                                           ਕਨੇਡਾ ਰਾਸ ਆ ਗਿਆ
 
 
 
 

6173


     bahut vadian 22 ji =D> =D>



thanks  ji

6175


ਬੜੇ ਚੇਤੇ ਆਉਦੇ ਨੇ ਯਾਰਾ ਅਨਮੁੱਲੇ
ਹਵਾ ਦੇ ਬੁੱਲੇ
ਸੀ ਮੋਜ਼ਾਂ ਕਰਦੇ
ਕਾਲਜੀਂ ਪੜਦੇ
ਸੀ ਨਾਲ ਬਿਤਾਈ
ਓ ਉਮਰ ਜਵਾਨੀ
ਉਹ ਦੁਨੀਆ ਵੱਖਰੀ ਸੀ
ਨੀ ਲੜੇ-ਲੜਾਈਆਂ
ਨਾ ਹੋਣ ਪੜਾਈਆਂ
ਕਿਸੇ ਦਾ ਡਰ ਨੀ
ਗੁਲਾਬਾਂ ਵਰਗੀ
ਉਦੋ ਜਿੰਦਗਾਨੀ
ਬੜੇ ਚੇਤੇ ਆਉਦੇ ਨੇ ਯਾਰਾ ਅਨਮੁੱਲੇ

ਕਦੇ ਲਾਉਣ  ਕਲਾਸਾਂ ਨਾ
ਬੈਠ ਕੰਟੀਨੀ
ਪਾ ਕੇ ਵੱਧ ਚੀਨੀ
ਪੀਂਦੇ ਸੀ ਚਾਹਾਂ
ਬਣਾਉਣ ਸਲਾਹਾਂ
ਕਿਵੇਂ ਕੁਝ ਕਰੀਏ
ਚਮਕ ਅਸਮਾਨੀ
ਸਭ ਬੜੇ ਸ਼ੁਕੀਨ ਹੁੰਦੇ
ਵਾਲ ਜਿਹੇ ਵਾਹ ਕੇ
ਤੇ ਜੈਲ ਲਗਾ ਕੇ
ਸ਼ੀਸ਼ੇ ਦੇ ਮੂਹਰੇ
ਟੌਮੀ ਦੀਆ ਸ਼ਰਟਾਂ
ਐਨਕ ਅਰਮਾਨੀ
ਬੜੇ ਚੇਤੇ ਆਉਦੇ ਨੇ ਯਾਰਾ ਅਨਮੁੱਲੇ

ਉਹ ਕਾਲਜ ਕੁੜੀਆਂ ਦਾ
ਵੱਜੇ ਸਾਢੇ ਬਾਰਾਂ
ਤੇ ਜਾਣਾ ਯਾਰਾਂ
ਨੀ  ਸ਼ੀਸ਼ੇ ਖੋਲੇ
ਤੇ ਖੜੇ ਪਟੋਲੇ
ਲਾ ਕੇ ਵਿੱਚ ਗਾਣੇ
ਚਲਾਉਦੇ ਗੱਡੀਆਂ
ਇਕ ਰਵੀ ਹੁੰਦਾ ਸੀ
ਜੀ ਬੜਾ ਸ਼ਿਕਾਰੀ
ਤੇ ਵੇਖ ਕਵਾਰੀ
ਲਗਾਏ ਟਰਾਈਆਂ
ਜੀ ਬਹੁਤ ਫਸਾਈਆਂ
ਚੰਡੀਗੜ ਜਾ ਕੇ
ਘੁਮਾਉਂਦਾ ਨੱਢੀਆਂ
ਬੜੇ ਚੇਤੇ ਆਉਦੇ ਨੇ ਯਾਰਾ ਅਨਮੁੱਲੇ ਹਵਾ ਦੇ ਬੁੱਲੇ

ਬੜਾ ਬੁਲਟ ਪਿਆਰਾ ਸੀ
ਆਪ ਨਾ ਨਹਾਉਦੇ
ਬੁਲਟ ਚਮਕਾਉਂਦੇ
ਤੇ ਹੌਲੀ ਚਲਾਉਦੇ
ਗੇੜੀਆ ਲਾਉਦੇ
ਬੁਲਟ ਉਤੇ ,ਕੁੜੀ ਵੀ ਮਰਦੀ
ਜੇਹੜਾ ਕਮਰਾ ਗਿੱਲ ਦਾ ਸੀ
ਅੰਟੀ ਸੀ ਪਿਟਦੀ
ਉਹ ਮਹਿਫਲ ਨਿੱਤ ਦੀ
ਯਾਰਾ ਆਏ ਰਹਿੰਦੇ
ਕੱਠੇ ਜਦ ਬਹਿੰਦੇ
ਬੋਤਲਾ ਖੁਲੀਆਂ
ਗਰਾਰੀ ਅੜਦੀ

ਬੜੇ ਚੇਤੇ ਆਉਦੇ ਨੇ ਯਾਰਾ ਅਨਮੁੱਲੇ ਹਵਾ ਦੇ ਬੁੱਲੇ
ਕਾਲਾ ਲੰਡੀ ਜੀਪ ਵਾਲਾ
ਸੀ ਰੇ-ਬਿਨ ਲਾਉਦਾ
ਤੇ ਕੁੜਤੇ ਪਾਉਦਾ
ਸੋਹਣੀ ਜਿਹੀ ਸੇਹਲੀ
ਯੂਨੀ ਵਿਚ ਬੇਲੀ
ਯਾਰਾ ਦਾ ਯਾਰਾ
ਸਾਡਾ M L A
ਜਦ ਪਿੰਡ ਨੂੰ ਮੁੜਦੇ ਸੀ
ਰਾਜੂ ਬਾਈ ਮਿਲਦਾ
ਉਹ ਟੁਕੜਾ ਦਿਲ ਦਾ
ਮੋਟਰ ਤੇ ਬਹਿੰਦੇ
ਆਪੇ ਕੱਢ ਲਈਦੀ
ਸੀ ਘਰ ਦੀ ਕੱਢੀ
ਸਵਾਦ ਅਵੱਲੇ
ਬੜੇ ਚੇਤੇ ਆਉਦੇ ਨੇ ਯਾਰਾ ਅਨਮੁੱਲੇ ਹਵਾ ਦੇ ਬੁੱਲੇ
ਬੜੇ ਚੇਤੇ ਆਉਦੇ ਨੇ ਯਾਰਾ ਅਨਮੁੱਲੇ ਹਵਾ ਦੇ ਬੁੱਲੇ
ਬੜੇ ਚੇਤੇ ਆਉਦੇ ਨੇ ਯਾਰਾ ਅਨਮੁੱਲੇ ਹਵਾ ਦੇ ਬੁੱਲੇ


Babuu






















 









6176
Shayari / Re: ਨਵੀ ਫਰਾਰੀ
« on: December 04, 2010, 11:38:46 PM »

6180
thanks ji

veer ji modify kis tera kra plz

Pages: 1 ... 304 305 306 307 308 [309] 310 311 312 313 314 ... 317