This section allows you to view all posts made by this member. Note that you can only see posts made in areas you currently have access to.
Messages - rabbdabanda
2201
« on: January 29, 2013, 08:19:32 AM »
ਤੇਰਿਆਂ ਹੋਠਾਂ 'ਤੇ ਹੁਣ ਬੰਸੀ ਵੀ ਜਰ ਹੁੰਦੀ ਨਹੀਂ ਸੁਖਵਿੰਦਰ ਅੰਮ੍ਰਿਤ ਤੇਰਿਆਂ ਹੋਠਾਂ 'ਤੇ ਹੁਣ ਬੰਸੀ ਵੀ ਜਰ ਹੁੰਦੀ ਨਹੀਂ ਹਾਏ , ਦਿਲ ਦੀ ਬੇਕਰਾਰੀ ਬਿਆਨ ਕਰ ਹੁੰਦੀ ਨਹੀਂ
ਤੇਰੇ ਗਹਿਰੇ ਪਾਣੀਆਂ 'ਤੇ ਕਿਸ ਤਰਾਂ ਦਾਅਵਾ ਕਰਾਂ ਮੈਥੋਂ ਤੇਰੇ ਕੰਢਿਆਂ ਦੀ ਰੇਤ ਸਰ ਹੁੰਦੀ ਨਹੀਂ
ਡੁੱਬ ਕੇ ਮਰ ਜਾਣ ਦੇ ਅਪਣੇ ਜਲਾਂ ਵਿਚ ਸੁਹਣਿਆਂ ਜ਼ਿੰਦਗਾਨੀ ਹੁਣ ਕਿਨਾਰੇ 'ਤੇ ਬਸਰ ਹੁੰਦੀ ਨਹੀਂ
ਕਿਹੜਾ ਕਿਹੜਾ ਕਹਿਰ ਨਾ ਢਾਅ ਕੇ ਹਵਾ ਨੇ ਦੇਖਿਆ ਸ਼ਾਖ਼ ਤੋਂ ਪਰ ਫੁੱਲ ਦੀ ਖ਼ਾਹਿਸ਼ ਕਤਰ ਹੁੰਦੀ ਨਹੀਂ
ਕੀ ਪਤਾ ਕਦ ਲੱਥੀਆਂ ਕਣੀਆਂ ਤੇ ਕਦ ਤਾਰੇ ਖਿੜੇ ਆਣ ਕੇ ਪਹਿਲੂ 'ਚ ਤੇਰੇ ਕੁਛ ਖ਼ਬਰ ਹੁੰਦੀ ਨਹੀਂ
ਉਸ ਦਿਆਂ ਨੈਣਾਂ 'ਚ ਹਾਲੇ ਖਿੜ ਰਹੇ ਤਾਜ਼ੇ ਕੰਵਲ ਉਸ ਦੇ ਸਾਹਵੇਂ ਅੱਗ ਵਰਗੀ ਗੱਲ ਕਰ ਹੁੰਦੀ ਨਹੀਂ
ਪਿੰਡ ਦੀ ਫਿਰਨੀ 'ਤੇ ਆ ਕੇ ਝੂਮ ਉੱਠਿਆ ਦਿਲ ਮੇਰਾ ਆਪਣੀ ਮਿੱਟੀ ਦੀ ਖੁਸ਼ਬੂ ਬੇਅਸਰ ਹੁੰਦੀ ਨਹੀਂ
2202
« on: January 29, 2013, 08:18:02 AM »
ਇਸ਼ਕ ਦੇ ਪੱਤਣਾਂ 'ਤੇ ਮੇਲੇ ਜੁੜ ਗਏ ਸੁਖਵਿੰਦਰ ਅੰਮ੍ਰਿਤ ਇਸ਼ਕ ਦੇ ਪੱਤਣਾਂ 'ਤੇ ਮੇਲੇ ਜੁੜ ਗਏ ਇਲਮ ਦੇ ਸਾਰੇ ਕਿਨਾਰੇ ਖੁਰ ਗਏ
ਖ਼ਾਕ ਮੇਰੀ 'ਚੋਂ ਮੁਹੱਬਤ ਖਿੜ ਪਈ ਮੁੱਲ ਤੇਰੇ ਪਾਣੀਆਂ ਦੇ ਮੁੜ ਗਏ
ਉੱਚੀ ਹੋਈ ਲਾਟ ਜਦ ਵੀ ਇਸ਼ਕ ਦੀ ਰੰਗ ਰਸਮਾਂ ਵਾਲਿਆਂ ਦੇ ਉੜ ਗਏ
ਸੁਹਣੀਆਂ ਹਿੱਕਾਂ 'ਤੇ ਓਹੀ ਸੋਭਦੇ ਸੂਈ ਦੇ ਨੱਕੇ 'ਚ ਜਿਹੜੇ ਪੁਰ ਗਏ
ਰੀਤ ਦੀ ਟਾਹਣੀ ਤੋਂ ਨਾਤਾ ਤੋੜ ਕੇ ਦੋ ਗੁਲਾਬੀ ਫੁੱਲ ਝਨਾਂ ਵਿਚ ਰੁੜ੍ਹ ਗਏ
ਬਾਲ਼ ਕੇ ਅਪਣੀ ਅਕੀਦਤ ਦੇ ਚਿਰਾਗ ਤੇਰੀ ਦੁਨੀਆਂ 'ਚੋਂ ਮੁਸਾਫ਼ਰ ਮੁੜ ਗਏ
ਸਜ ਗਈ ਹੈ ਫੇਰ ਮਹਿਫਿਲ ਸ਼ਾਮ ਦੀ ਚੰਨ ਦੀ ਸੁਹਬਤ 'ਚ ਤਾਰੇ ਜੁੜ ਗਏ
2203
« on: January 29, 2013, 08:16:10 AM »
ਰੰਗਾਂ ਤੇ ਤਿਤਲੀਆਂ ਦੇ ਕੁਝ ਸੁਪਨੇ ਵਿਖਾਲ ਕੇ ਸੁਖਵਿੰਦਰ ਅੰਮ੍ਰਿਤ ਰੰਗਾਂ ਤੇ ਤਿਤਲੀਆਂ ਦੇ ਕੁਝ ਸੁਪਨੇ ਵਿਖਾਲ ਕੇ ਲੈ ਜਾਏ ਨਾ ਇਹ ਪੌਣ ਸਭ ਗੁੰਚੇ ਉਧਾਲ ਕੇ
ਸੀਨੇ 'ਚੋਂ ਗਹਿਰੇ ਦਰਦ ਦਾ ਸਾਗਰ ਹੰਘਾਲ ਕੇ ਲੈ ਆਈ ਤੇਰੇ ਪਿਆਰ ਦਾ ਮੋਤੀ ਮੈਂ ਭਾਲ ਕੇ
ਕੁਝ ਦਿਨ ਤਾਂ ਓ ਜ਼ਮਾਨਿਆਂ , ਰੜਕਣਗੇ ਤੇਰੇ ਨੈਣ ਮੈਂ ਸੇਕ ਲਏ ਨੇ ਤੇਰੇ ਸਭ ਦਸਤੂਰ ਬਾਲ ਕੇ
ਜੇ ਹਰਫ਼ ਨਾ ਗਵਾਰਾ ਤਾਂ ਅੱਥਰੂ ਹੀ ਕੇਰ ਦੇ ਰੱਖ ਦੇ ਮੇਰੇ ਮਜ਼ਾਰ 'ਤੇ ਕੋਈ ਦੀਪ ਬਾਲ ਕੇ
ਹਾਲੇ ਵੀ ਸਹਿਕਦੀ ਹੈ ਇਕ ਖ਼ਾਹਿਸ਼ ਵਸਲ ਦੀ ਮੈਨੂੰ ਮੇਰੇ ਮਜ਼ਾਰ 'ਚੋਂ ਲੈ ਜਾ ਉਠਾਲ ਕੇ
ਦੇਖੀਂ ਤਾਂ ਕੋਈ ਦਿਲਕਸ਼ੀ ਆਉਂਦੀ ਕਿਤੇ ਨਜ਼ਰ ਲੈ ਆਈ ਦਿਲ ਦਾ ਦਰਦ ਮੈਂ ਰੰਗਾਂ 'ਚ ਢਾਲ ਕੇ
ਕਾਹਦੀ ਕਲਾ ਹੈ ਸੁਹਣਿਆਂ , ਕਾਹਦਾ ਹੈ ਉਹ ਵਰਾਗ ਪਾਣੀ ਬਣਾ ਨਾ ਦੇਵੇ ਜੋ ਮਰਮਰ ਨੂੰ ਢਾਲ ਕੇ
2204
« on: January 29, 2013, 08:11:38 AM »
ਪਰਿੰਦੇ ਜਜ਼ਬਿਆਂ ਦੇ ਜਦ ਉਡਾਰੀ ਭਰਨ ਲਗਦੇ ਨੇ ਸੁਖਵਿੰਦਰ ਅੰਮ੍ਰਿਤ ਪਰਿੰਦੇ ਜਜ਼ਬਿਆਂ ਦੇ ਜਦ ਉਡਾਰੀ ਭਰਨ ਲਗਦੇ ਨੇ ਇਹ ਪਿੰਜਰੇ ਪਿਘਲ ਜਾਂਦੇ ਨੇ ਸ਼ਿਕਾਰੀ ਡਰਨ ਲਗਦੇ ਨੇ
ਕਦੋਂ ਤਕ ਰੱਖਿਆ ਜਾਂਦਾ ਦਬਾ ਕੇ ਜਿਉਣ ਦਾ ਜਜ਼ਬਾ ਲਹੂ 'ਚੋਂ ਲਹਿਰ ਜਦ ਉਠਦੀ ਕਿਨਾਰੇ ਖਰਨ ਲਗਦੇ ਨੇ
ਉਹ ਪਾ ਕੇ ਝਾਂਜਰਾਂ ਅੰਗਿਆਰਿਆਂ ਤੋਂ ਇਉਂ ਗੁਜ਼ਰਦੀ ਹੈ ਕਿ ਉਸ ਦੀ ਇਸ ਅਦਾ 'ਤੇ ਚੰਨ ਸੂਰਜ ਮਰਨ ਲਗਦੇ ਨੇ
ਘਰਾਂ ਨੂੰ ਭੁੱਲਿਆ ਕਿੱਥੇ ਹਨ੍ਹੇਰੀ ਦਾ ਸਿਤਮ ਹਾਲੇ ਹਵਾ ਸਰਗੋਸ਼ੀਆਂ ਕਰਦੀ ਤੇ ਬੂਹੇ ਡਰਨ ਲਗਦੇ ਨੇ
ਅਜੇ ਵੀ ਉਤਰ ਆਉਂਦੀ ਹੈ ਮੇਰੇ ਚੇਤੇ 'ਚ ਉਹ ਆਥਣ ਮੇਰੇ ਸੀਨੇ 'ਚ ਜਗਦੇ ਦੀਪ ਅੱਖੀਆਂ ਭਰਨ ਲਗਦੇ ਨੇ
ਹਵਾ ਐਸੀ ਵੀ ਉਠਦੀ ਹੈ ਕਿ ਹਰ ਜ਼ੰਜੀਰ ਟੁੱਟਦੀ ਹੈ ਇਹ ਟਿੱਬੇ ਢਹਿਣ ਲਗਦੇ ਨੇ ਇਹ ਟੋਏ ਭਰਨ ਲਗਦੇ ਨੇ
ਹਨ੍ਹੇਰੇ ਦੀ ਪਕੜ 'ਚੋਂ ਨਿਕਲ ਆਉਂਦੇ ਨੇ ਜਦੋਂ ਦੀਵੇ ਸਮੇਂ ਦੇ ਨੈਣ ਖੁੱਲ੍ਹ ਜਾਂਦੇ ਨੇ ਤੇ ਚਾਨਣ ਝਰਨ ਲਗਦੇ ਨੇ
2205
« on: January 29, 2013, 08:07:04 AM »
ਉਡੀਕੇ ਰੋਜ਼ ਇਹ ਧਰਤੀ ਗੁਲਾਬਾਂ ਦੀ ਖ਼ਬਰ ਕੋਈ ਸੁਖਵਿੰਦਰ ਅੰਮ੍ਰਿਤ ਉਡੀਕੇ ਰੋਜ਼ ਇਹ ਧਰਤੀ ਗੁਲਾਬਾਂ ਦੀ ਖ਼ਬਰ ਕੋਈ ਗੁਆਚੀ ਜੋਤ ਨੂੰ ਜਿਉਂ ਭਾਲਦਾ ਹੈ ਬੇਨਜ਼ਰ ਕੋਈ
ਮੇਰੀ ਮਿੱਟੀ 'ਚੋਂ ਵੀ ਦੀਵੇ ਜਗੇ ਤੇ ਫੁੱਲ ਖਿੜੇ ਲੋਕੋ ਕਿਵੇਂ ਆਖਾਂ ਨਹੀਂ ਲਗਦਾ ਇਨ੍ਹਾਂ ਪੌਣਾਂ ਤੋਂ ਡਰ ਕੋਈ
ਜਿਵੇਂ ਮੈਂ ਉਸ ਦਿਆਂ ਰਾਹਾਂ 'ਚ ਜਗ ਜਗ ਬੁਝ ਗਈ ਹੋਵਾਂ ਇਓਂ ਲੰਘਿਆ ਹੈ ਮੇਰੇ ਕੋਲ ਦੀ ਅੱਜ ਬੇਖ਼ਬਰ ਕੋਈ
ਸਮਾਂ ਬੇਖ਼ੌਫ਼ ਤੁਰਦਾ ਹੈ , ਹਵਾ ਬੇਝਿਜਕ ਵਗਦੀ ਹੈ ਖ਼ਲਾ ਵਿਚ ਕਿਉਂ ਨਹੀਂ ਫਿਰ ਝੂਮਦੀ ਮੇਰੀ ਲਗਰ ਕੋਈ
ਨਹੀਂ ਇਤਬਾਰ ਜੇ ਹਾਲੇ ਤਾਂ ਮੇਰੀ ਜਾਨ ਹਾਜ਼ਿਰ ਹੈ ਕਿਵੇਂ ਹਰ ਗੱਲ 'ਤੇ ਚੀਰੇ ਤੇਰੇ ਸਾਹਵੇਂ ਜਿਗਰ ਕੋਈ
ਮੇਰੇ ਅਸਮਾਨ ਵਿਚ ਵੀ ਇਕ ਸਿਤਾਰਾ ਜਗਮਗਾ ਉੱਠਿਆ ਕਿ ਆਖ਼ਰ ਮਿਲ ਗਿਆ ਇਸ ਰਾਤ ਨੂੰ ਵੀ ਹਮਸਫ਼ਰ ਕੋਈ
2206
« on: January 29, 2013, 08:05:55 AM »
ਬਹਾਰ , ਭੈਰਵ , ਖਮਾਜ , ਪੀਲੂ ਸੁਖਵਿੰਦਰ ਅੰਮ੍ਰਿਤ ਬਹਾਰ , ਭੈਰਵ , ਖਮਾਜ , ਪੀਲੂ ਤੇ ਨਾ ਬਿਲਾਵਲ , ਬਿਹਾਗ ਕੋਈ ਸੁਰਾਂ 'ਚ ਤੜਪੇ ਜੋ ਆਦਿ ਯੁਗ ਤੋਂ ਉਹ ਤੇਰਾ ਮੇਰਾ ਵੈਰਾਗ ਕੋਈ
ਕਈ ਨੇ ਕੋਮਲ ਕਈ ਨੇ ਤੀਬਰ ਕਈ ਨੇ ਨਿਸ਼ਚਿਤ ਕਈ ਨੇ ਵਰਜਿਤ ਤੇਰੇ ਸੁਰਾਂ 'ਚ ਐ ਜ਼ਿੰਦਗਾਨੀ ਮੈਂ ਥਰਥਰਾਉਂਦਾ ਹਾਂ ਰਾਗ ਕੋਈ
ਖ਼ਲਾਅ 'ਚ ਜਗਦਾ ਹਵਾ 'ਚੋਂ ਸੁਣਦਾ ਥਲਾਂ 'ਚੋਂ ਫੁਟਦਾ , ਅਗਨ 'ਚ ਬਲਦਾ ਜੋ ਜਲ 'ਚ ਤੜਪੇ ਤਰੰਗ ਬਣ ਕੇ ਉਹ ਜ਼ਿੰਦਗੀ ਦਾ ਹੀ ਰਾਗ ਕੋਈ
ਨ ਕੋਈ ਪੂਰਨ ਹੈ ਖੂਹ 'ਚੋਂ ਮੁੜਦਾ ਨ ਮੁੜ ਕੇ ਨੈਣਾਂ ਨੂੰ ਨੂਰ ਜੁੜਦਾ ਕਿ ਰੋਜ਼ ਇੱਛਰਾਂ ਗਵਾਉਂਦੀ ਅੱਖੀਆਂ ਤੇ ਰੋਜ਼ ਸੁੱਕਦਾ ਹੈ ਬਾਗ਼ ਕੋਈ
ਨ ਤੋਲਾ ਘਟਣਾ ਨ ਮਾਸਾ ਵਧਣਾ ਕਿਸੇ ਨੇ ਬੁਝਣਾ ਕਿਸੇ ਨੇ ਜਗਣਾ ਕਿ ਥੱਕ ਕੇ ਸੌਂ ਗਈ ਜ਼ਮੀਨ ਮੇਰੀ 'ਚੋਂ ਫੇਰ ਉਠੇਗਾ ਜਾਗ ਕੋਈ
ਨ ਏਥੇ ਸੱਚ ਦਾ ਕੋਈ ਸੇਕ ਸਹਿੰਦਾ ਤੇ ਨਾ ਵਫ਼ਾ ਦੀ ਹੀ ਛਾਵੇਂ ਬਹਿੰਦਾ ਜਹਾਨ ਉਹਨਾਂ ਤੋਂ ਖ਼ੌਫ਼ ਖਾਂਦਾ ਜਿਨ੍ਹਾਂ 'ਚ ਦਿਸਦਾ ਨਾ ਦਾਗ਼ ਕੋਈ
ਮੈਂ ਸੁਰਤ ਸਾਧਣ ਦਾ ਯਤਨ ਕਰਦੀ ਸੀ ਰੰਗ ਚੁਗਦੀ ਸੀ ਮਹਿਕ ਫੜਦੀ ਸੀ ਨੈਣ ਖੋਲ੍ਹੇ ਤਾਂ ਵੇਖਿਆ ਮੈਂ ਕਿ ਖਿੜਿਆ ਹੋਇਆ ਸੀ ਬਾਗ਼ ਕੋਈ
2207
« on: January 29, 2013, 08:04:48 AM »
ਲਾਟ ਉੱਠੀ ਹੋਊ ਜਲ ਚੜ੍ਹੇ ਹੋਣਗੇ ਸੁਖਵਿੰਦਰ ਅੰਮ੍ਰਿਤ ਲਾਟ ਉੱਠੀ ਹੋਊ ਜਲ ਚੜ੍ਹੇ ਹੋਣਗੇ ਨੈਣ ਉਹਦੇ ਵੀ ਮੁੜ ਮੁੜ ਭਰੇ ਹੋਣਗੇ ਕੀਹਨੇ ਧਰਤੀ ਦਾ ਦਿਲ ਫ਼ੋਲ ਕੇ ਦੇਖਣਾ ਸਾਰੇ ਰੁੱਖਾਂ ਦੀ ਛਾਵੇਂ ਖੜ੍ਹੇ ਹੋਣਗੇ
ਹੂਕ ਸੁਣ ਕੇ ਹਵਾਵਾਂ ਦੀ ਡਰਦਾ ਹੈ ਦਿਲ ਸੌ ਸੌ ਵਾਰੀ ਜਿਊਂਦਾ ਤੇ ਮਰਦਾ ਹੈ ਦਿਲ ਲਾ ਕੇ ਆਇਆ ਸੀ ਵਿਹੜੇ 'ਚ ਬੂਟੇ ਜੋ ਮੈਂ ਸੁੱਕ ਗਏ ਹੋਣਗੇ ਕਿ ਹਰੇ ਹੋਣਗੇ
ਕਿੰਨੇ ਦੁੱਖਾਂ ਦੇ ਪਾਣੀ ਚੜ੍ਹੇ ਹੋਣਗੇ ਮੇਰੇ ਸੁਪਣੇ ਨਿਆਣੇ ਡਰੇ ਹੋਣਗੇ ਫੁੱਲ ਤੋੜਨ ਗਏ ਨਾ ਘਰਾਂ ਨੂੰ ਮੁੜੇ ਕਿੱਸੇ ਅੱਗ ਦੇ ਤੁਸੀਂ ਵੀ ਪੜ੍ਹੇ ਹੋਣਗੇ
ਭੇਟ ਕਰ ਗਏ ਫੁੱਲ ਤਾਰੇ ਕਈ ਡੋਲ੍ਹ ਕੇ ਵੀ ਗਏ ਹੰਝ ਖਾਰੇ ਕਈ ਉਹਨਾਂ ਰਾਤਾਂ ਦਾ ਮੁੜਨਾ ਕਦੋਂ ਚਾਨਣਾ ਚੰਨ ਜਿਹਨਾਂ ਦੇ ਸੂਲੀ ਚੜ੍ਹੇ ਹੋਣਗੇ
ਕੰਬ ਜਾਵੇ ਜੇ ਟਾਹਣੀ ਤੋਂ ਪੱਤਾ ਕਿਰੇ ਦਿਲ ਵਿਚਾਰਾ ਖਿਆਲਾਂ ਨੂੰ ਪੁੱਛਦਾ ਫਿਰੇ ਜਿਹੜੇ ਬੋਹੜਾਂ ਦੇ ਥੱਲੇ ਜੁਆਨੀ ਖਿੜੀ ਤੁਰ ਗਏ ਹੋਣਗੇ ਕਿ ਖੜ੍ਹੇ ਹੋਣਗੇ
ਮੇਰੇ ਸੁਪਨੇ 'ਚ ਲੁਕ ਲੁਕ ਕੇ ਜਗਦਾ ਸੀ ਜੋ ਮੇਰੀ ਮਿੱਟੀ ਨੂੰ ਆਸਮਾਨ ਲਗਦਾ ਸੀ ਜੋ ਕੀ ਪਤਾ ਸੀ ਕਿ ਇਕ ਓਸ ਤਾਰੇ ਬਿਨਾਂ ਮੋਤੀ ਚੁੰਨੀ 'ਤੇ ਸੈਆਂ ਜੜੇ ਹੋਣਗੇ
ਐਸੀ ਮਜਲਸ ਵੀ ਇਕ ਦਿਨ ਸਜੇਗੀ ਜ਼ਰੂਰ ਅਰਸ਼ ਖੁਦ ਆਏਗਾ ਮੇਦਨੀ ਦੇ ਹਜ਼ੂਰ ਮੇਰੀ ਮਿੱਟੀ ਦਾ ਖਿੰਡਿਆ ਹੋਊ ਚਾਨਣਾ ਤਾਰੇ ਬੰਨ੍ਹ ਨੇ ਕਤਾਰਾਂ ਖੜ੍ਹੇ ਹੋਣਗੇ
2208
« on: January 29, 2013, 08:03:21 AM »
ਹਵਾ ਕੀ ਕਰ ਲਊਗੀ ਚਿਹਰਿਆਂ 'ਤੇ ਧੂੜ ਪਾ ਕੇ ਸੁਖਵਿੰਦਰ ਅੰਮ੍ਰਿਤ ਹਵਾ ਕੀ ਕਰ ਲਊਗੀ ਚਿਹਰਿਆਂ 'ਤੇ ਧੂੜ ਪਾ ਕੇ ਤੂੰ ਅਪਣੀ ਆਤਮਾ ਦਾ ਹੁਸਨ ਬਸ ਰੱਖੀਂ ਬਚਾ ਕੇ
ਮੇਰਾ ਮੱਥਾ ਉਸੇ ਦੀਵਾਰ ਵਿਚ ਫਿਰ ਜਾ ਕੇ ਵੱਜਿਆ ਮੈਂ ਜਿਸ ਤੋਂ ਬਚਣ ਲਈ ਕੋਹਾਂ ਦਾ ਲੰਘੀ ਗੇੜ ਪਾ ਕੇ
ਬਖੇੜਾ ਪਾਣੀਆਂ ਦੀ ਵੰਡ ਦਾ ਮੁੱਕਿਆ ਨਹੀਂ ਸੀ ਤੇ ਹੁਣ ਉਹ ਬਹਿ ਗਏ ਅਪਣੇ ਲਹੂ ਵਿਚ ਲੀਕ ਪਾ ਕੇ
ਮੈਂ ਫਿਰ ਤਰਤੀਬ ਵਿਚ ਰੱਖੇ ਨੇ ਟੁਕੜੇ ਜ਼ਿੰਦਗੀ ਦੇ ਹਵਾ ਨੇ ਫੇਰ ਮੈਨੂੰ ਦੇਖਿਆ ਹੈ ਮੁਸਕਰਾ ਕੇ
ਤੁਸੀਂ ਵੀ ਉਸ ਦੀਆਂ ਗੱਲਾਂ 'ਚ ਆ ਗਏ ਹੱਦ ਹੋ ਗਈ ਉਹ ਜੰਗਲ ਫੂਕ ਦਿੰਦਾ ਹੈ ਅਗਰਬੱਤੀ ਜਲਾ ਕੇ
ਤੇਰੀ ਜਾਦੂਗਰੀ ਦਾ ਸ਼ਹਿਰ ਵਿਚ ਚਰਚਾ ਬੜਾ ਹੈ ਤੂੰ ਰੱਖ ਦਿੰਦਾ ਹੈਂ ਹਰ ਇਕ ਲਹਿਰ ਨੂੰ ਰੇਤਾ ਬਣਾ ਕੇ
ਤੂੰ ਅਪਣੀ ਪਿਆਸ ਦੇ ਟੁਕੜੇ ਹੀ ਕਿਉਂ ਨੀਂ ਜੋੜ ਲੈਂਦਾ ਕੀ ਮੁੜ ਮੁੜ ਦੇਖਦਾ ਹੈਂ ਪਾਣੀਆਂ ਵਿਚ ਲੀਕ ਪਾ ਕੇ
ਮੇਰੇ ਮਨ ਦੀ ਜਵਾਲਾ ਨੇ ਉਦੋਂ ਹੀ ਸ਼ਾਂਤ ਹੋਣਾ ਜਦੋਂ ਲੈ ਜਾਣਗੇ ਪਾਣੀ ਮੇਰੀ ਮਿੱਟੀ ਵਹਾ ਕੇ
ਉਹਦੇ ਬੋਲਾਂ ਦੀਆਂ ਜ਼ੰਜੀਰੀਆਂ ਜੇ ਤੋੜ ਦੇਵਾਂ ਉਹ ਮੈਨੂੰ ਪਕੜ ਲੈਂਦਾ ਹੈ ਨਜ਼ਰ ਦਾ ਜਾਲ ਪਾ ਕੇ
2209
« on: January 29, 2013, 07:59:19 AM »
ਇੱਕੋ ਹੀ ਰਾਤ ਵਿਚ ਉਹ ਕਿੰਨਾ ਹੁਸੀਨ ਹੋਇਆ ਸੁਖਵਿੰਦਰ ਅੰਮ੍ਰਿਤ ਇੱਕੋ ਹੀ ਰਾਤ ਵਿਚ ਉਹ ਕਿੰਨਾ ਹੁਸੀਨ ਹੋਇਆ ਕੱਲ ਤੱਕ ਸੀ ਖ਼ਾਬ ਮੇਰਾ ਤੇ ਅੱਜ ਯਕੀਨ ਹੋਇਆ
ਮੇਰੇ ਨਾਲ ਨਾਲ ਉਸ ਨੇ ਕਿੰਨੇ ਮੁਕਾਮ ਵੇਖੇ ਕਦੇ ਹਮਅਕਾਸ਼ ਮੇਰਾ ਕਦੇ ਹਮਜ਼ਮੀਨ ਹੋਇਆ
ਮੈਂ ਖ਼ੁਦ ਹੀ ਨੋਚ ਦਵਾਂਗੀ ਸ਼ਾਖਾਂ ਤੋਂ ਪੱਤ ਅਪਣੇ ਸਾਇਆ ਕਦੇ ਜੇ ਮੇਰਾ ਤੇਰੀ ਤੌਹੀਨ ਹੋਇਆ
ਇਹ ਕਿਸ ਨੇ ਵੇਖਿਆ ਹੈ ਵਗਦੀ ਨਦੀ ‘ਚ ਚਿਹਰਾ ਲਹਿਰਾਂ ਨੇ ਲੜਖੜਾਈਆਂ ਪਾਣੀ ਰੰਗੀਨ ਹੋਇਆ
ਉਹ ਤੇਰੇ ਘਰ ਦਾ ਬੂਹਾ ਖੜਕਾ ਕੇ ਮੁੜ ਗਿਆ ਹੈ ਤੂੰ ਜਿਸਦੇ ਚੇਤਿਆਂ ਵਿਚ ਬੈਠਾ ਸੀ ਲੀਨ ਹੋਇਆ
ਇਹ ਸ਼ੌਕ ਦਾ ਸਫ਼ਰ ਵੀ ਕਿੰਨਾ ਹੈ ਕਾਰਗਰ, ਕਿ ਮੈਂ ਹੋ ਗਈ ਹਾਂ ਬੇਹਤਰ ਉਹ ਬੇਹਤਰਹੀਨ ਹੋਇਆ
ਦੁੱਖਾਂ ਦਾ ਸੇਕ ਸਹਿ ਕੇ ਹੰਝੂ ਦੀ ਜੂਨ ਪੈ ਕੇ ਹੋਇਆ ਜਦੋਂ ਵੀ ਬੰਦਾ ਇਉਂ ਹੀ ਜ਼ਹੀਨ ਹੋਇਆ
2210
« on: January 29, 2013, 07:52:02 AM »
ਕਾਹਤੋਂ ਝੁਕਾਵੇਂ ਨਜ਼ਰਾਂ ਕਿਉਂ ਸ਼ਰਮਸਾਰ ਹੋਵੇਂ ਸੁਖਵਿੰਦਰ ਅੰਮ੍ਰਿਤ ਕਾਹਤੋਂ ਝੁਕਾਵੇਂ ਨਜ਼ਰਾਂ ਕਿਉਂ ਸ਼ਰਮਸਾਰ ਹੋਵੇਂ ਉਹ ਤੀਰ ਹੈ ਤਾਂ ਕਿਉਂ ਨਾ ਸੀਨੇ ਦੇ ਪਾਰ ਹੋਵੇ
ਜੀਹਦੇ ਕੰਡਿਆਂ ਨੇ ਦਾਮਨ ਮੇਰਾ ਤਾਰ ਤਾਰ ਕੀਤਾ ਕਿਉਂ ਉਸਦੇ ਨਾਮ ਮੇਰੀ ਹਰ ਇਕ ਬਹਾਰ ਹੋਵੇ
ਨਜ਼ਰਾਂ ਚੁਰਾ ਕੇ ਜਿਸ ਤੋਂ ਮੈਂ ਬਦਲਿਆ ਸੀ ਰਸਤਾ ਹਰ ਮੋੜ ਤੇ ਉਸਦਾ ਇੰਤਜ਼ਾਰ ਹੋਵੇ
ਕੋਈ ਦੂਰ ਦੂਰ ਤੀਕਰ ਵਿਛ ਜਾਏ ਪਿਆਸ ਬਣਕੇ ਮੇਰੇ ਪਿਆਰ ਦਾ ਸਮੁੰਦਰ ਜਦ ਬੇਕਰਾਰ ਹੋਵੇ
ਉੱਠਾਂ ਮੈਂ ਚਿਣਗ ਭਾਲਾਂ ਕੋਈ ਚਿਰਾਗ ਬਾਲਾਂ ਖ਼ਬਰੇ ਹਵਾ ਦਾ ਝੋਂਕਾ ਕੋਈ ਬੇਕਰਾਰ ਹੋਵੇ
ਆਵੇ ਉਹ ਮੇਰਾ ਪਿਆਰਾ, ਮੇਰੀ ਅੱਖ ਦਾ ਸਿਤਾਰਾ ਮੇਰੀ ਨਿਗਾਹ ਤੋਂ ਪਾਸੇ ਇਹ ਅੰਧਕਾਰ ਹੋਵੇ
ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ ਪਰ ਹਾਏ, ਪਿਆਸ ਦੀ ਨਾ ਸੂਰਤ ਉਤਾਰ ਹੋਵੇ
2211
« on: January 29, 2013, 07:50:34 AM »
ਹੋਈ ਦਸਤਕ , ਮੈਂ ਦਰ ਖੋਲ੍ਹੇ ਮੇਰੇ ਸਾਹਵੇਂ ਖੜ੍ਹਾ ਸੀ ਤੂੰ ਸੁਖਵਿੰਦਰ ਅੰਮ੍ਰਿਤ ਹੋਈ ਦਸਤਕ , ਮੈਂ ਦਰ ਖੋਲ੍ਹੇ ਮੇਰੇ ਸਾਹਵੇਂ ਖੜ੍ਹਾ ਸੀ ਤੂੰ ਚੁਫ਼ੇਰੇ ਰਾਤ ਸੀ ਸੰਘਣੀ ਤੇ ਕੱਲਾ ਜਗ ਰਿਹਾ ਸੀ ਤੂੰ
ਮੈਂ ਤੇਰੇ ਰੂਬਰੂ ਸੀ ਇੱਕ ਸੁੰਨੀ ਸ਼ਾਖ਼ ਦੇ ਵਾਂਗੂੰ ਤੇ ਆਪਣੇ ਸਾਵਿਆਂ ਪੱਤਿਆਂ 'ਚ ਮੈਨੂੰ ਢਕ ਲਿਆ ਸੀ ਤੂੰ
ਬੜਾ ਚਿਰ ਲਹਿਰ ਵਾਂਗੂੰ ਸਿਰ ਤੋਂ ਪੈਰਾਂ ਤੀਕ ਮੈਂ ਤੜਪੀ ਸਮੁੰਦਰ ਵਾਂਗ ਫਿਰ ਆਗੋਸ਼ ਦੇ ਵਿਚ ਲੈ ਲਿਆ ਸੀ ਤੂੰ
ਮੈਂ ਲੰਮੀ ਔੜ ਦੀ ਮਾਰੀ ਤਿਹਾਈ ਧਰਤ ਸੀ ਕੋਈ ਤੇ ਛਮ ਛਮ ਵਸਣ ਨੂੰ ਬਿਹਬਲ ਜਿਵੇਂ ਕੋਈ ਮੇਘਲਾ ਸੀ ਤੂੰ
ਮੁਹੱਬਤ ਦੀ ਖੁਮਾਰੀ ਬਣ ਫ਼ਿਜ਼ਾ ਵਿਚ ਫ਼ੈਲ ਗਈ ਸਾਂ ਮੈਂ ਕਿ ਮੇਰੀ ਆਤਮਾ ਵਿਚ ਕਤਰਾ ਕਤਰਾ ਘੁਲ ਰਿਹਾ ਸੀ ਤੂੰ
ਨਜ਼ਰ ਦੀ ਹੱਦ ਤਕ ਫੈਲਿਆ ਹੋਇਆ ਕੋਈ ਸਹਿਰਾ ਤੇ ਵਿਚ ਬੂਟਾ ਸਰੂ ਦਾ ਸੁਹਣਿਆਂ ! ਲਹਿਰਾ ਰਿਹਾ ਸੀ ਤੂੰ
ਉਨ੍ਹਾਂ ਪਥਰੀਲੀਆਂ ਅੱਖੀਆਂ 'ਚ ਕਿੰਜ ਉਹ ਜਲ ਉਮੜ ਆਇਆ ਉਹ ਕੈਸਾ ਗੀਤ ਸੀ ਜੋ ਬੁੱਤਕਦੇ ਵਿਚ ਗਾ ਰਿਹਾ ਸੀ ਤੂੰ
ਤੇਰੀ ਛੁਹ ਨਾਲ ਬਣ ਗਈ ਮੈਂ ਕੋਈ ਮੂਰਤ ਮੁਹੱਬਤ ਦੀ ਤੇ ਬਣਦੀ ਵੀ ਕਿਵੇਂ ਨਾ ਜਦ ਮੁਹੱਬਤ ਦਾ ਖ਼ੁਦਾ ਸੀ ਤੂੰ
ਉਹ ਮੱਕੇ ਤੋਂ ਪਰ੍ਹੇ ਤੇ ਸ਼ਰ੍ਹਾ ਦੀ ਹਰ ਹੱਦ ਤੋਂ ਬਾਹਰ ਕੀ ਉਸ ਤੀਰਥ ਦਾ ਨਾਂ ਹੈ ਜਿੱਥੇ ਮੈਨੂੰ ਲੈ ਗਿਆ ਸੀ ਤੂੰ
2212
« on: January 29, 2013, 07:48:40 AM »
ਕਾਹਦੀ ਨਦੀ ਹਾਂ ਸੁਹਣਿਆਂ, ਕੀ ਆਬਸ਼ਾਰ ਹਾਂ ਸੁਖਵਿੰਦਰ ਅੰਮ੍ਰਿਤ ਕਾਹਦੀ ਨਦੀ ਹਾਂ ਸੁਹਣਿਆਂ, ਕੀ ਆਬਸ਼ਾਰ ਹਾਂ ਜੇਕਰ ਮੈਂ ਤੇਰੀ ਪਿਆਸ ਤੋਂ ਹੀ ਦਰਕਿਨਾਰ ਹਾਂ
ਦਰ ਹਾਂ ਮੈਂ ਇਸ ਮਕਾਨ ਦਾ ਜਾਂ ਕਿ ਦੀਵਾਰ ਹਾਂ ਹਰ ਹਾਲ ਵਿਚ ਹੀ ਮੈਂ ਨਿਰੰਤਰ ਇੰਤਜ਼ਾਰ ਹਾਂ
ਵੇਖੇਗਾਂ ਇਕ ਨਜ਼ਰ ਅਤੇ ਪਹਿਚਾਣ ਜਾਏਂਗਾ ਤੇਰੇ ਚਮਨ ਦੀ ਸੁਹਣਿਆਂ ਮੈਂ ਹੀ ਬਹਾਰ ਹਾਂ
ਰਹਿੰਦਾ ਹੈ ਪਲ ਪਲ ਬਦਲਦਾ ਮੌਸਮ ਹਯਾਤ ਦਾ ਆਹ, ਹੁਣ ਹੀ ਮੈਂ ਵੀਰਾਨ ਸੀ, ਹੁਣ ਹੀ ਬਹਾਰ ਹਾਂ
ਮੈਂ ਉਹ ਸੁਖ਼ਨ ਹਾਂ ਜੋ ਨਹੀਂ ਮਿਟਦਾ ਮਿਟਾਉਣ 'ਤੇ ਮੈਂ ਜਿੰਦਗੀ ਦਾ ਗੀਤ ਹਾਂ , ਲਫ਼ਜ਼ਾਂ ਤੋਂ ਪਾਰ ਹਾਂ
ਖੁਰ ਕੇ ਉਹ ਮੇਰੇ ਸੇਕ ਵਿਚ ਬੇਨਕਸ਼ ਹੋ ਗਏ ਜੋ ਸੋਚਦੇ ਸੀ ਮੈਂ ਕੋਈ ਮੋਮੀ ਮੀਨਾਰ ਹਾਂ
2213
« on: January 29, 2013, 07:47:25 AM »
ਕੈਸੀ ਮੁਸ਼ਕਿਲ ਬਣੀ ਹੈ ਨਦੀ ਵਾਸਤੇ ਸੁਖਵਿੰਦਰ ਅੰਮ੍ਰਿਤ ਕੈਸੀ ਮੁਸ਼ਕਿਲ ਬਣੀ ਹੈ ਨਦੀ ਵਾਸਤੇ ਅੱਜ ਬਿਹਬਲ ਦਿਸੇ ਇਕ ਕਣੀ ਵਾਸਤੇ
ਕੋਈ ਸਾਗਰ ਜਾਂ ਦਰਿਆ ਜ਼ਰੂਰੀ ਨਹੀਂ ਇੱਕੋ ਹੰਝੂ ਬੜਾ ਖ਼ੁਦਕੁਸ਼ੀ ਵਾਸਤੇ
ਪੁੱਛ ਨਾ ਕਿੰਨੀਆਂ ਬਿਜਲੀਆਂ ਲਿਸ਼ਕੀਆਂ ਮੈਂ ਜੋ ਕੀਤੀ ਦੁਆ ਰੌਸ਼ਨੀ ਵਾਸਤੇ
ਉਮਰ ਭਰ ਫੇਰ ਦੁੱਖਾਂ ਦੇ ਚਾਕਰ ਰਹੇ ਵਿਕ ਗਏ ਸੀ ਅਸੀਂ ਇਕ ਖੁਸ਼ੀ ਵਾਸਤੇ
ਰੌਸ਼ਨਾਈ ਨੇ ਕਰਨੀ ਨਹੀਂ ਰੌਸ਼ਨੀ ਲਾਜ਼ਮੀ ਹੈ ਲਹੂ ਸ਼ਾਇਰੀ ਵਾਸਤੇ
2214
« on: January 29, 2013, 07:46:06 AM »
ਜ਼ਿੰਦਗੀ ਵਿਚ ਦਰਦ ਕਿਉਂ ਏਦਾਂ ਉਤਰ ਜਾਏ ਜਿਵੇਂ ਸੁਖਵਿੰਦਰ ਅੰਮ੍ਰਿਤ
ਜ਼ਿੰਦਗੀ ਵਿਚ ਦਰਦ ਕਿਉਂ ਏਦਾਂ ਉਤਰ ਜਾਏ ਜਿਵੇਂ ਰਾਤ ਦੇ ਪਹਿਲੂ 'ਚ ਕੋਈ ਚੰਨ ਮਰ ਜਾਏ ਜਿਵੇਂ
ਇਸ ਤਰ੍ਹਾਂ ਸਾਹਿਲ 'ਤੇ ਆ ਕੇ ਮੁੜ ਗਿਆ ਕੋਈ ਫ਼ਕੀਰ ਲਹਿਰ ਦੇ ਹੋਠਾਂ ਤੇ ਅਪਣੀ ਪਿਆਸ ਧਰ ਜਾਏ ਜਿਵੇਂ
ਇਸ ਕਦਰ ਛਾਇਆ ਹੈ ਤੇਰਾ ਇਸ਼ਕ ਮੇਰੀ ਜਾਨ 'ਤੇ ਟੁੱਟ ਕੇ ਆਕਾਸ਼ ਧਰਤੀ 'ਤੇ ਬਿਖਰ ਜਾਏ ਜਿਵੇਂ
ਪੈਰ ਪੁੱਟਣ ਲੱਗਿਆਂ ਹੁਣ ਇਸ ਤਰ੍ਹਾਂ ਆਉਂਦਾ ਹੈ ਖ਼ੌਫ਼ ਸ਼ੌਕ ਦਾ ਪਿਆਲਾ ਕਿਨਾਰੇ ਤੀਕ ਭਰ ਜਾਏ ਜਿਵੇਂ
ਇਕ ਦੁਰਾਹੇ 'ਤੇ ਮੇਰੇ ਅਹਿਸਾਸ ਏਦਾਂ ਜੰਮ ਗਏ ਧਰਤ ਦੇ ਸੀਨੇ 'ਚੋਂ ਸਾਰੀ ਅਗਨ ਠਰ ਜਾਏ ਜਿਵੇਂ
ਇਸ ਤਰਾਂ ਆਇਆ ਤੇ ਆ ਕੇ ਹੋ ਗਿਆ ਰੁਖ਼ਸਤ ਕੋਈ ਇਸ਼ਕ ਦੀ ਬਲਦੀ ਤਲੀ 'ਤੇ ਬਰਫ਼ ਧਰ ਜਾਏ ਜਿਵੇਂ
ਵਿਲਕਦਾ ਕੋਰਾ ਸਫ਼ਾ ਤੇ ਚੁੱਪ ਹੈ ਏਦਾਂ ਕਲਮ ਡੰਗ ਕੇ ਜੋਗੀ ਨੂੰ ਨਾਗਣ ਆਪ ਮਰ ਜਾਏ ਜਿਵੇਂ
2215
« on: January 29, 2013, 07:44:06 AM »
ਕਿਸ ਤਰ੍ਹਾਂ ਦੀ ਰੁੱਤ ਸੀ ਸਭ ਬੇਵਫ਼ਾ ਹੁੰਦੇ ਗਏ ਸੁਖਵਿੰਦਰ ਅੰਮ੍ਰਿਤ
ਕਿਸ ਤਰ੍ਹਾਂ ਦੀ ਰੁੱਤ ਸੀ ਸਭ ਬੇਵਫ਼ਾ ਹੁੰਦੇ ਗਏ ਹੌਲੀ ਹੌਲੀ ਬਿਰਖ ਦੇ ਪੱਤੇ ਜੁਦਾ ਹੁੰਦੇ ਗਏ
ਕਰ ਗਏ ਕਿੰਨਾ ਸਫ਼ਰ ਨਾਜ਼ੁਕ ਜਿਹੇ ਉਹ ਲੋਕ ਵੀ ਪਾਣੀਓਂ ਪੱਥਰ ਹੋਏ , ਪੱਥਰੋਂ ਖ਼ੁਦਾ ਹੁੰਦੇ ਗਏ
ਪਹਿਲਾਂ ਸਨ ਉਹ ਹਮਕਲਮ ਫਿਰ ਖ਼ਾਬ ਤੇ ਫਿਰ ਭਰਮ ਹੌਲੀ ਹੌਲੀ ਜ਼ਿੰਦਗੀ 'ਚੋਂ ਲਾਪਤਾ ਹੁੰਦੇ ਗਏ
ਮੇਰਿਆਂ ਸ਼ੇਅਰਾਂ 'ਚ ਜਿਉਂ ਜਿਉਂ ਜ਼ਿਕਰ ਵਧਿਆ ਚੰਨ ਦਾ ਤੜਪ ਉੱਠੀਆਂ ਕਾਲਖਾਂ , ਨ੍ਹੇਰੇ ਖ਼ਫ਼ਾ ਹੁੰਦੇ ਗਏ
ਫ਼ੈਲੀਆਂ ਛਾਵਾਂ , ਖਿੜੇ ਗੁੰਚੇ ਤੇ ਕਲੀਆਂ ਟਹਿਕੀਆਂ ਮਾਂ ਅਸੀਸਾਂ ਹੋ ਗਈ , ਬੱਚੇ ਦੁਆ ਹੁੰਦੇ ਗਏ
2216
« on: January 29, 2013, 07:38:38 AM »
ਉਦਾਸੀ ਸੁਖਵਿੰਦਰ ਅੰਮ੍ਰਿਤ ਉਦਾਸੀ ਏਸ ਗੱਲ ਦੀ ਨਹੀਂ ਕਿ ਉਸ ਨੇ ਮੇਰੇ ਮਨ ਦਾ ਸ਼ੀਸ਼ਾ ਤੋੜ ਦਿੱਤਾ
ਉਦਾਸੀ ਤਾਂ ਏਸ ਗੱਲ ਦੀ ਹੈ ਕਿ ਸ਼ੀਸ਼ੇ ਦੇ ਨਾਲ ਉਸ ਦਾ ਖ਼ੂਬਸੂਰਤ ਅਕਸ ਵੀ ਟੁੱਟ ਗਿਆ.......|
2217
« on: January 29, 2013, 07:34:44 AM »
ਤਪਿਸ਼ ਆਖਣ ਜਾਂ ਲੋਅ ਆਖਣ ਉਨੂੰ ਇਤਰਾਜ਼ ਕਿਉਂ ਹੋਵੇ ਸੁਖਵਿੰਦਰ ਅੰਮ੍ਰਿਤ
ਤਪਿਸ਼ ਆਖਣ ਜਾਂ ਲੋਅ ਆਖਣ ਉਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜੁਗਨੂੰਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ
ਭੰਵਰਿਆਂ ਦੀ ਹਰ ਇਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ ਉਨ੍ਹਾਂ ਦੇ ਹੁੰਦਿਆਂ ਤਿਤਲੀ ਦੇ ਸਿਰ 'ਤੇ ਤਾਜ ਕਿਉਂ ਹੋਵੇ
ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ ਕਿ ਬਾਗਾਂ ਵਿਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ
ਤੂੰ ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚਣੌਤੀ ਰਹਿ ਝੁਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ
ਅਦਾ ਤੇਰੀ ਵੀ ਹੋ ਸਕਦੀ ਹੈ ਉਸ ਨੂੰ ਚੀਰ ਕੇ ਲੰਘੇਂ ਕਿ ਤੈਨੂੰ ਮਸਲ ਕੇ ਜਾਣਾ ਉਦ੍ਹਾ ਅੰਦਾਜ਼ ਕਿਉਂ ਹੋਵੇ
ਤੇਰਾ ਹਰ ਨ੍ਰਿੱਤ ਹਰ ਨਗਮਾ ਜਦੋਂ ਪਰਵਾਨ ਹੈ ਏਥੇ ਤੇਰਾ ਹਰ ਰੋਸ ਹਰ ਸੁਪਨਾ ਨਜ਼ਰ ਅੰਦਾਜ਼ ਕਿਉਂ ਹੋਵੇ
ਸਿਤਮਗਰ 'ਤੇ ਤਰਸ ਕਾਹਦਾ ਤੂੰ ਰੱਖ ਦੇ ਵਿੰਨ੍ਹ ਕੇ ਉਸ ਨੂੰ ਸਦਾ ਤੂੰ ਹੀ ਨਿਸ਼ਾਨਾ , ਉਹ ਨਿਸ਼ਾਨੇਬਾਜ਼ ਕਿਉਂ ਹੋਵੇ
ਇਹ ਮਰ ਮਰ ਕੇ ਜਿਉਣਾ ਛੱਡ , ਬਗਾਵਤ ਕਰ ਤੇ ਟੱਕਰ ਲੈ ਤੇਰੇ ਹਿੱਸੇ ਦੀ ਦੁਨੀਆਂ 'ਤੇ ਕਿਸੇ ਦਾ ਰਾਜ ਕਿਉਂ ਹੋਵੇ
2218
« on: January 29, 2013, 07:32:10 AM »
ਨ ਕੋਈ ਜ਼ਖ਼ਮ ਬਣਨਾ ਹੈ ਨ ਕੋਈ ਹਾਦਸਾ ਬਣਨਾ ਸੁਖਵਿੰਦਰ ਅੰਮ੍ਰਿਤ ਨ ਕੋਈ ਜ਼ਖ਼ਮ ਬਣਨਾ ਹੈ ਨ ਕੋਈ ਹਾਦਸਾ ਬਣਨਾ ਮੈਂ ਤੇਰੇ ਤਪਦਿਆਂ ਰਾਹਾਂ 'ਤੇ ਸਾਵਣ ਦੀ ਘਟਾ ਬਣਨਾ
ਇਨ੍ਹਾਂ ਧੁੱਪਾਂ ਤੇ ਔੜਾਂ ਨੂੰ ਕਰਾਰੀ ਹਾਰ ਦੇਣੀ ਹੈ ਮੈਂ ਸੁੱਕੇ ਬਿਰਖ ਦੀ ਟਾਹਣੀ ਦਾ ਇਕ ਪੱਤਾ ਹਰਾ ਬਣਨਾ
ਮੈਂ ਸਾਰੇ ਬੁਝ ਰਹੇ ਨੈਣਾਂ ਨੂੰ ਰੌਸ਼ਨ ਖ਼ਾਬ ਦੇਣੇ ਨੇ ਮੈਂ ਲੋਅ ਬਣਨਾ ਹੈ ਤਾਰੇ ਦੀ , ਮੈਂ ਸੂਰਜ ਦੀ ਸ਼ੁਆ ਬਣਨਾ
ਜਿਦ੍ਹਾ ਹਰ ਹਰਫ਼ ਤਾਰਾ ਤੇ ਜਿਦ੍ਹੀ ਹਰ ਸਤਰ ਚਾਨਣ ਦੀ ਮੇਰੀ ਹਸਤੀ ਨੇ ਇਕ ਦਿਨ ਦੋਸਤੋ ਐਸਾ ਸਫ਼ਾ ਬਣਨਾ
ਮੇਰੀ ਸੰਜੀਦਗੀ ਨੇ ਪੈਰ ਪੁੱਟਣ ਦੀ ਅਦਾ ਦੱਸਣੀ ਮੇਰੀ ਦੀਵਾਨਗੀ ਨੇ ਮੇਰੀ ਮੰਜ਼ਿਲ ਦਾ ਪਤਾ ਬਣਨਾ
ਨਹੀਂ ਬਣਦਾ ਤਾਂ ਬੰਦਾ ਹੀ ਨਹੀਂ ਬਣਦਾ ਕਦੇ ਬੰਦਾ ਬੜਾ ਆਸਾਨ ਹੈ ਦੁਨੀਆਂ 'ਚ ਬੰਦੇ ਦਾ ਖੁਦਾ ਬਣਨਾ
2219
« on: January 29, 2013, 07:29:33 AM »
ਤੂੰ ਮੁੜ-ਮੁੜ ਮੁੱਹਬਤ ਦਾ ਇਜ਼ਹਾਰ ਨਾ ਕਰ ਸੁਖਵਿੰਦਰ ਅੰਮ੍ਰਿਤ ਤੂੰ ਮੁੜ-ਮੁੜ ਮੁੱਹਬਤ ਦਾ ਇਜ਼ਹਾਰ ਨਾ ਕਰ ਅਸੀਂ ਤਾਂ ਦੀਵਾਨੇ ਹਾਂ, ਤੂੰ ਪਿਆਰ ਨਾ ਕਰ
ਤੂੰ ਦੇਵੇਂਗਾ ਛਾਵਾਂ ਓਹ ਤੋੜਣਗੇ ਪੱਤੇ........ ਕੇ ਰਾਹੀਆਂ ਤੇ ਬਹੁਤਾ ਵੀ ਇਤਬਾਰ ਨਾ ਕਰ
ਅਸੀਂ ਤੈਨੂੰ ਔੜਾਂ ਵਿੱਚ ਹੰਜੂਆਂ ਨਾਲ ਸਿੰਜਿਆ ਤੂੰ ਸਾਨੂੰ ਤੇ ਛਾਵਾਂ ਤੋਂ ਇਨਕਾਰ ਨਾ ਕਰ......
ਓਹ ਦਿੰਦਾ ਹੈ ਮੈਨੂੰ ਹਿਆਤੀ ਦੇ ਸੁਪਨੇ ਤੇ ਕਿਹੰਦਾ ਹੈ ਸਾਹਾਂ ਤੇ ਇਤਬਾਰ ਨਾ ਕਰ
ਖੀਜਾਵਾਂ ਵਿਚ ਕਰਦਾ ਏਂ ਛਾਵਾਂ ਦੇ ਵਾਇਦੇ ਗਰੀਬਾਂ ਨਾਲ ਹਾਸੇ ਮੇਰੇ ਯਾਰ ਨਾ ਕਰ ........
2220
« on: January 29, 2013, 07:26:14 AM »
ਗੁਫ਼ਤਗੂ ਸੁਖਵਿੰਦਰ ਅੰਮ੍ਰਿਤ ਨਾ ਤੂੰ ਆਇਆ ਨਾ ਗੁਫ਼ਤਗੂ ਹੋਈ ਟੋਟੇ ਟੋਟੇ ਹੈ ਆਰਜ਼ੂ ਹੋਈ
ਤੇਰੇ ਨੈਣਾਂ ਦਾ ਨੀਰ ਯਾਦ ਆਇਆ ਆਂਦਰ ਆਂਦਰ ਲਹੂ ਲਹੂ ਹੋਈ
ਆਪਣੇ ਚੰਨ ਦੀ ਤਲਾਸ਼ ਸੀ ਮੈਨੂੰ ਤਾਂਹੀਓਂ ਰਾਤਾਂ ਦੇ ਰੂਬਰੂ ਹੋਈ
ਨਾ ਹੀ ਧਰਤੀ 'ਚ ਕੋਈ ਰੁੱਖ ਲੱਗਿਆ ਨਾ ਫ਼ਿਜ਼ਾਵਾਂ 'ਚ ਕੂਹਕੂ ਹੋਈ
ਹੌਲ਼ੀ ਹੌਲ਼ੀ ਲਬਾਂ 'ਤੇ ਆਏਗੀ ਹਾਲੇ ਨੈਣਾਂ 'ਚ ਗੱਲ ਸ਼ੁਰੂ ਹੋਈ
ਇਸ਼ਕ ਤੇਰੇ 'ਚ ਢਲ਼ ਤੇਰੀ 'ਅਮਰਿਤ' ਤੇਰੇ ਵਰਗੀ ਹੀ ਹੂਬਹੂ ਹੋਈ
|