2141
Lok Virsa Pehchaan / Re: A Short Story By Kanwar kang
« on: February 05, 2013, 05:16:40 PM »hor kujh nahi, mere vargiaa nu gurmukhi ch pardna sokha hai, phir je kujh correction jaaa style recommend karna sokha hunda
Aah lawo ji...
ਅੱਜ ਮੈਂ ਅੰਬਰਸਰ ਬੱਸ ਅੱਡੇ ਪੁੱਜ ਗਿਆ ਹਾਂ | ਪਤਾ ਨੀ ਏਨੀ ਪੁਰਾਨੀ ਯਾਦ ਅੱਜ ਕਲਾਸ ਵਿੱਚ ਬੈਠੇ ਦੀ ਕਿਵੇਂ ਤਾਜਾ ਹੋ ਗਈ ???ਗੋਰਿਆਂ ਕਾਲਿਆਂ ਨਾਲ ਘਿਰਿਆ ਹੋਇਆ ਇਹ ਸਰੀਰ ਸ਼ਾਇਦ ਇਹ ਭਜਣਾ ਚਾਹੁੰਦਾ ਸੀ | ਸ਼ਾਇਦ ਇਹ ਵੀ ਅਜਾਦ ਹੋਣਾ ਚਾਹੂੰਦਾ ਸੀ ..ਸਮੇਂ ਵਿੱਚ ਮੁੱੜ ਕੇ ਪਿੱਛੇ ਜਾਣਾ ਚਾਹੂੰਦਾ ਸੀ ,ਕਲਾਸ ਦੀ ਪੜਾਈ ਦੇ ਰੌਲੇ,ਇਹ ਪੈੱਨ , ਪੈਨਸਿੱਲਾਂ ਦੀ ਲਿਖਾਵਟ ਦੀ ਅਵਾਜ ਤੇ ਅਧਿਆਪਕ ਦੇ ਬੋਲਣ ਤੋਂ ਲੈ ਕੇ ਮੇਰੇ ਸਾਹਾਂ ਦੇ ਨਾਲ ਅੰਦਰ ਬਾਹਰ ਜਾਂਦੀ ਹਵਾ ਦੀ ਗੂੰਜ ਜੋ ਮੇਰੇ ਪੂਰੇ ਸਰੀਰ ਵਿੱਚ ਫੈਲ ਰਹੀ ਸੀ ..ਤੋਂ ਦੂਰ ਮੈਂ ਇੱਕ ਐਸੇ ਦਿੱਲ ਨੂੰ ਸਕੂਂਣ ਦੇਣ ਵਾਲੇ ਸ਼ੋਰ ਸ਼ਰਾਬੇ ਵਿੱਚ ਪਹੁੰਚ ਗਿਆ ਜਿੱਥੋਂ ਦੀਆਂ ਹਵਾਵਾਂ ਬਹੁਤ ਮਿੱਠੀਆਂ ਸੀ ,ਜਿੱਥੇ ਦੇ ਲੋਕ ਕੱਲ ਤੱਕ ਪਰਾਏ ਸੀ ਪਰ ਹੁਣ ਆਪਣੇ ਜਾਪਦੇ ਸੀ ਉਸ ਜਗਾਹ ਦੀ ਹਰ ਇੱਕ ਚੀਜ ਮੇਰੀ ਆਪਣੀ ਲੱਗਦੀ ਸੀ ਜਿਸ ਨੂੰ ਛੂੰਹਣ ਨੂੰ ਦਿੱਲ ਕਰਦਾ ਸੀ , ਜਿੱਥੇ ਮੇਰੇ ਪੁਰਾਣੇ ਯਾਰ ,ਦਿੱਲ ਦੇ ਟੁੱਕੜੇ , ਘਰ ਬਾਹਰ ,ਰਿਸ਼ਤੇਦਾਰ ਪਹਿਲਾ ਪਿਆਰ ਰਹਿੰਦੇ ,ਉਸ ਦੁਨੀਆਂ ਦੀ ਯਾਦਾਂ ਵਿੱਚ ਏਨਾਂ ਗੁੰਮ ਹੋ ਗਿਆ ਕਿ ਪਤਾ ਹੀ ਨਹੀ ਲੱਗਿਆ ਕਲਾਸ ਖਤਮ ਹੋਈ ਦਾ ,ਸਾਰੇ ਸਟੂਡੈਂਟ ਆਪੋ ਆਪਣਾ ਸਮਾਨ ,ਕਿਤਾਬਾਂ ਆਪਣਾ ਆਪ ਸਮੇਤ ਬਾਹਰ ਜਾ ਰਹੇ ਹਨ ਮੇਰੇ ਕਲਾਸ ਦੇ ਨੋਟਸ ਦੇ ਪਿੱਛੇ ਜੋ ਮੈਂ ਇਹ ਕਹਾਣੀ ਬੈਠਾ ਲਿਖ ਰਿਹਾ ਸੀ ਤਾਂ ਸਭ ਇਕ ਅਜੀਬ ਜਿਹੀ ਲਿਖਾਈ ਦੇਖ ਹੈਰਾਨ ਹੁੰਦੇ ਤੇ ਮੇਰੇ ਵੱਲ ਦੇਖਦੇ ਪਰ ਮੇਰੇ ਸਰੀਰ ਵਿੱਚ ਜਿੱਵੇ ਅਜੀਬ ਕਿਸਮ ਦਾ ਵਾਵਰੋਲਾ ਉੱਛਲ ਰਿਹਾ ਸੀ ਜੋ ਸ਼ਾਇਦ ਮੇਰੇ ਪੈੱਨ ਦੀ ਨਿੱਬ ਥਾਣੀ ਬਾਹਰ ਨੂੰ ਨਿੱਲਣਾ ਚਾਹੂੰਦਾ ਸੀ ਸ਼ਾਇਦ ਉਹ ਵੀ ਅੰਦਰੋਂ ਅੰਦਰ ਤੜਪ ਰਿਹਾ ਸੀ ਫਿਰ ਮਨ ਵਿੱਚ ਖਿਆਲ ਆਇਆ ਜਿਵੇ ਅਸੀ ਲੋਕ ਦੁਨੀਆਂ ਵਿੱਚ ਘੁਟਣ ਮਹਿਸੂਸ ਕਰ ਰਹੇ ,ਸ਼ਾਇਦ ਸਾਡੇ ਜਜਬਾਤ ਵੀ ਅੰਦਰੋਂ ਅੰਦਰ ਦਫਨ ਹੋ ਰਹੇ ਨੇ ਇਸ ਵਲੈਤ ਵਿੱਚ ਆ ਕੇ ਬੰਦਾ ਮਸ਼ੀਨ ਬਣ ਜਾਂਦਾ ਹੈ ਕੁੱਝ ਕੁ ਨਾ -ਸ਼ੁੱਕਰੇ ਹਲਾਤਾਂ ਕਰਕੇ ਪੈਸੇ ਪਿੱਛੈ ਭੱਜਣਾ ਪੈ ਜਾਂਦਾ ਹੈ ਉਸ ਵਕਤ ਬੰਦੇ ਦੇ ਚਾਹ ਖੁਸ਼ੀਆਂ ਮਰ ਜਾਂਦੀਆਂ ਜਸ ਨਾਹਾਉਣ ਖਾਣ - ਪੀਣ , ਕੰਮਕਾਰ ਤੇ ਸੌਣ ਤੋਂ ਇਲਾਵਾ ਜਿੰਦਗੀ ਵਿੱਚ ਕੁੱਝ ਨਹੀ ਰਹਿੰਦਾ ..ਫਿਰ ਉਹ ਭੱਜਣਾ ਚਾਹੂੰਦਾ ਹੈ ..
ਏਨੇ ਨੂੰ ਅਧਿਆਪਕ ਨੇ ਮੇਰੇ ਵੱਲ ਤੱਕਿਆ ਤੇ ਮੈਂ ਸਮਝ ਗਿਆ ਜੋ ਪਿੱਛਲੇ ਟੈਸਟ ਵਿੱਚੋ ਮੇਰੇ ਆਂਕੜੇ ਘੱਟ ਆਏ ,ਹੁੱਣ ਉਹਨਾਂ ਦਾ ਭੁਗਤਾਣ ਹੋਵੇਗਾ ਮੈਂ ਲਿਖਣਾ ਬੰਦ ਕੀਤਾ ਤੇ ਅਧਿਆਪਕ ਦੇ ਟੇਬਲ ਵੱਲ ਨੂੰ ਤੁਰ ਪਿਆ ..ਕਲਾਸ ਵਿੱਚ ਅਸੀ ਦੋਵੇ ਸੀ | ਮੈਂਨੂੰ ਅੰਜਾਂਮ ਪਤਾ ਸੀ ਬਾਕੀ ਦੀ ਕਲਾਸ ਦੇ ਨਾਲ ਰਲਣ ਲਈ ਮੈਂਨੂੰ ਉਹ ਟੈਸਟ ਦੁਬਾਰਾ ਦੇਣਾ ਪੈਣਾ ਸੀ ਤੇ ਇਸ ਲਈ ਮੈਂ ਸਕੂਲ਼ ਤੋਂ ਬਾਦ ਰੁਕਿਆ ਸੀ ਤਿਆਰੀ ਮੈਂਨੂੰ ਪਤਾ ਸੀ ਜਾਂ ਫਿਰ ਫਿਰ ਮੇਰੀਆਂ ਕਿਤਾਬਾਂ ਨੂੰ ਕੇ ਮੈਂ ਪਿਛਲੇ ਦੋ ਹਫਤਿਆਂ ਵਿੱਚ ਹੱਥ ਲਾ ਕੇ ਵੀ ਨਹੀ ਦੇਖਿਆ ਸੀ.
ਫਿਰ ਵੀ ਮੈਂ ਜਜਬਾਤਾਂ ਤੇ ਦਿਮਾਗ ਵਿੱਚ ਚੱਲ ਰਹੇ ਅੰਬਰਸਰ ਬੱਸ ਅੱਡੇ ਦੀ ਤਸਵੀਰ ਨੂੰ ਲੈ ਕੇ ਉਸਦੇ ਨਾਲ ਵਾਲੇ ਬੈਂਚ ਤੇ ਬੈਠ ਗਿਆ ਅਧਿਆਪਕ ਨੇ ਮੈਨੂੰ ਕੋਸ਼ਚਣ ਪੇਪਰ ਤੇ ਨਾਲ ਆਨਸਰ ਸ਼ੀਟ ਫੜਾ ਦਿੱਤੀ ਕੁੱਝ ਕੁ ਸਵਾਲ ਜਾਣੂ ਸੀ ਤੇ ਕਈ ਕਦੇ ਕਦੇ ਮੂੰਹ ਮੱਥੇ ਲਾਗਦੇ ਸੀ ਕਈਆਂ ਨੂੰ ਮੈਂ ਨਾਮ ਤੋਂ ਜਾਣਦਾ ਸੀ ਤੇ ਕਈਆਂ ਨੂੰ ਸਿਰਫ ਸ਼ਕਲ ਤੋਂ ...ਕਰਦੇ ਕਰਾਉਂਦਿਆਂ ਇੱਕ ਇੱਕ ਕਰਕੇ ਮੈਂ ਸਾਰੇ ਸਵਾਲ ਕਰ ਦਿੱਤੇ ਸਵਾਲ ਕਰਦਿਆਂ ਸਾਹਮਣੇ ਵੀ ਮੇਰੇ ਅੰਦਰ ਅੱਗੇ ਦੀ ਕਹਾਣੀ ਲਿਖਣ ਦੇ ਵਿਚਾਰ ਘੁੰਮਦੇ ਰਹੇ ..ਮੈਂ ਪਹਿਲੀ ਵਾਰ ਲਿਖ ਰਿਹਾ ਸੀ ..ਤੇ ਜੋ ਜਜਬਾ ਅਚਨਚੇਤ ਮੈਨੂੰ ਬੈਠੇ ਬੈਠੇ ਨੂੰ ਆਇਆ ਇਸ ਨੂੰ ਗਵਾਉਣਾ ਨਹੀ ਚਾਹੂੰਦਾ ਸੀ ਮੈਂ ਟੈਸਟ ਅਧਿਆਪਕ ਨੂੰ ਫੜਾ ਕੇ ਕਲਾਸ ਵਿੱਚੋ ਬਾਹਰ ਨਿਕਲਿਆ ਉੰਗਲਾਂ ਦੇ ਪੋਟਿਆਂ ਵਿੱਚ ਅਜੀਬ ਜਿਹਾ ਨਸ਼ਾ ਸੀ ਸ਼ਾਇਦ ਇਹ ਵੀ ਕੁੱਝ ਕਹਿਣਾ ਚਾਹੂੰਦੇ ਸੀ ਇਸ ਨਸ਼ੇ ਨੂੰ ਬਣਾਈ ਰੱਖਣ ਲਈ ਮੈਂ ਆਪਣੇ ਬੈਗ ਵਿੱਚ ਉਹ ਨੋਟਿਸ ਵਾਲਾ ਪੇਜ ਕੱਡਿਆ , ਕੱਡ ਕੇ ਉਸ ਤੇ ਲਿੱਖੀ ਹੋਈ ਕਹਾਣੀ ਨੂੰ ਆਪਣੇ ਲੈਪਟੌਪ ਵਿੱਚ ਕੈਦ ਲਿਆ ਉਸ ਨੂੰ ਪੜਦਿਆਂ ਹੀ ਉਸੇ ਮਾਹੌਲ ਵਿੱਚ ਪਹੁੱਚ ਗਿਆ ਜੋ ਮੇਰੇ ਦਿਮਾਗ ਵਿੱਚ ਸਿਰਜ ਰਿਹਾ ਸੀ , ਅੰਬਰਸਰ ਬੱਸ ਅੱਡਾ ਅੱਜ ਤੋਂ ਪੰਜ ਕੁ ਸਾਲ ਪਹਿਲਾਂ ਜਿੱਥੋਂ ਮੈਂ ਆਟੋ ਰਿਕਸ਼ਾ ਲੈ ਕੇ ਵੱਲਾ ਵੇਰਕਾ ਮੇਰੇ ਨਾਨਕੇ ਨੂੰ ਜਾਂਦਾ ਸੀ ਬੱਸ ਅੱਡਾ ਇੱਕ ਜੰਕਸ਼ਨ ਸੀ ਮੇਰੇ ਲਈ ..ਮੇਰੇ ਰੋਜ ਦੇ ਸਫਰ ਦਾ ਸੈਂਟਰ ਪੁਆਇੰਟ ਜਿੱਥੇ ਆ ਕੇ ਮੈਂ ਸਟੇਅ ਕਰਦਾ ਸੀ ਜਿਵੇ ਹੁਣ ਇੰਡੀਆਂ ਨੂੰ ਜਾਂਦੇ ਵਕਤ ਇੰਗਲੈਂਡ ਸਟੇਅ ਕਰੀਦਾ ..ਪਰ ਸੱਚ ਅੱਜ ਪਤਾ ਲੱਗਾ ਮੇਰੇ ਉਹ ਪੰਜ ਮਿੰਟ ਜਾਂ ਕਈ ਵਾਰੀ ਤੇ ਦੱਸ ਸੈਕਿੰਡ ਜੱਦ ਬੱਸ ਛੇਤੀ ਮਿਲ ਜਾਂਦੀ ਸੀ ਦਾ ਸਟੇਅ ਬੜਾ ਨਜਾਰੇਦਾਰ ਹੁੰਦਾ ਸੀ ...ਹੁਣ ਦੇ ਅੱਠ ਘੰਟਿਆਂ ਨਾਲੋਂ ..ਉਹ ਸ਼ੋਰ ਸ਼ਰਾਬਾ ਕਿਸੇ ਸੂਫੀ ਗਾਣੇ ਨਾਲੋਂ ਘੱਟ ਨਹੀ ਰਵਾਉਂਦਾ ਸੀ ਹਜਾਰਾਂ ਹੀ ਯਾਦਾਂ ਜੁੜੀਆਂ ਸੀ ਉਸ ਬੱਸ ਅੱਡੇ ਨਾਲ ..ਇਹ ਮੈਨੂੰ ਅੱਜ ਅਹਿਸਾਸ ਹੋਇਆ ..ਅੱਜ ਤੱਕ ਕਦੇ ਸੁਪਨੇ ਵਿੱਚ ਵੀ ਨਹੀ ਆਇਆ ਸੀ , ਪਰ ਅੱਜ ਖੁਲੀਆਂ ਅੱਖਾਂ ਵਾਲੇ ਸੁੱਪਨੇ ਚ ਆ ਕੇ ਮੈਂਨੂੰ ਇੱਕ ਲੇਖਕ ਦਾ ਰੂਪ ਦੇ ਗਿਆ ਮੇਰੇ ਸੋਹਣੇ ਸ਼ਹਿਰ ਦਾ ਬੱਸ ਅੱਡਾ
ਮੇਰੇ ਸੋਹਣੇ ਸ਼ਹਿਰ ਦਾ ਬੱਸ ਅੱਡਾ
ਉਹ ਦਿੱਨ ਜਦ ਸਕੂਲੇ ਜਾਂਦੇ ਸੀ
ਨੌਵੀ ਜਮਾਤ ਵਿੱਚ ਪੜਦੇ ਸੀ
ਜਵਾਨੀ ਚੱੜ ਰਹੀ ਸੀ
ਅੱਖ ਲੜ ਰਹੀ ਸੀ
ਉਹ ਅੱਲੜਪੁਣੇ ਦੀਆਂ ਯਾਦਾਂ ਸੀ
ਉਦੋਂ ਕਿਸੇ ਕਿਸਮ ਦਾ ਫਿਕਰ ਨਹੀ ਸੀ ਹੁੰਦਾ ਉਦੋਂ ਸ਼ਾਇਦ ਨਿੱਕੀਆਂ ਟੈਂਸ਼ਨਾ ਹੀ ਬਹੁਤ ਵੱਡੀਆਂ ਦਿੱਸਦੀਆਂ ਸੀ ,ਜਦੋਂ ਲੁੱਕ ਲੁੱਕ ਕੇ ਨਾਲ ਵਾਲੀ ਜਮਾਤ ਵਿੱਚ ਬਾਰੀ ਦੇ ਨਾਲ ਵਾਲੀ ਬੈਠੀ ਨੂੰ ਦੇਖਦਾ ਸੀ ,ਜਦੋਂ ਉਹਨੇ ਦੇਖਣਾ ਮੇਰਾ ਮੁੱਖ ਥੱਲੇ ਹੋ ਜਾਂਦਾ ..ਜੱਦ ਪਤਾ ਵੀ ਨਹੀ ਸੀ ਕਿ ਪਹਿਲਾ ਪਿਆਰ ਕੀ ਹੁੰਦਾ ਹੈ ????ਪਿਆਰ ਜਿਹੇ ਪਾਕ ਲਫਜ ਨੂੰ ਨਿਆਣਪੁੱਣੇ ਵਿੱਚ ਵਿੱਚ ਕਿਵੇ ਰੋਲ ਦੇਂਦੇ ਸੀ ..ਪਰ ਉਹ ਬਚਪਨ ਸੀ ..ਉਦੋਂ ਕੱਚ ਦੇ ਗਲਾਸ ਤੇ ਜੋ ਝਿੱੜਕਾਂ ਮਿਲਦੀਆਂ ਸੀ ਉਹ ਭੈੜੀਆਂ ਲੱਗਦੀਆਂ ਸੀ ਤੇ ਦਿੱਲਾਂ ਵਾਲੇ ਦੁੱਖੜੇ ਲਵਾਉਣ ਨੂੰ ਪਹਿਲ ਦੇਂਦੇ ਸੀ ਹੁਣ ਟੁੱਟੇ ਦਿੱਲਾਂ ਨਾਲੋਂ ਟੁੱਟੇ ਕੱਚ ਦੇ ਗਿਲਾਸ ਕਿਤੇ ਜਿਆਦਾ ਪਿਆਰੇ ..ਪਰ ਮਾਂ ਹੁਣ ਝਿੱੜਕਦੀ ਨਹੀ ..
ਕਈ ਵਾਰ ਇਕੱਲਾ ਬੈਠ ਕੇ ਇੱਕ ਸੋਚ ਜੇਹੀ ਮੇਰੀਆਂ ਸੋਚਾਂ ਨਾਲ ਟਕਰਾ ਜਾਂਦੀ ਕਿ ਜੇ ਮੈਂਨੂੰ ਰੋਜ ਰਾਤ ਨੂੰ ਇੱਕ ਸੁੱਪਨਾ ਬਚਪਨ ਦੇ ਦੇਵੇ ਤਾਂ ਤਾਂ ਮੈਨੂੰ ਰੱਬ ਦੀ ਸੌਹ ਕਦੇਂ ਉੱਠਾਂ ਨਾਂ ..ਪਰ ਰੱਬ ਵੀ ਆਪਣੀ ਥਾਂ ਸੱਚਾ ਜਿਹਨਾਂ ਗੁੰਜਲਾਂ ਵਿੱਚੋਂ ਕੱਡਣਾ ਚਾਹੂੰਦਾ ..ਮੈਂ ਉਹਨਾਂ ਵਿੱਚ ਹੀ ਫਸਣ ਨੂੰ ਫਿਰਦਾ ..ਇਹ ਸ਼ਰੀਰ ਜੋ ਇੱਕ ਕਿਰਾਏ ਦਾ ਮਕਾਨ ਹੈ ਜਿਸ ਵਿੱਚ ਰਹਿ ਕੇ ਅਸੀ ਚਲੇ ਜਾਣਾ ਜਿਹਨੂੰ ਇੱਕ ਦਿੱਨ ਛੱਡਣਾ ਪੈਣਾ ਜੋ ਸਾਡੇ ਹੁੰਦਿਆਂ ਹੋਇਆ ਵੀ ਸਾਡਾ ਨਹੀ ..ਫਿਰ ਇਹ ਦੁਨੀਆਂ ,ਲੋਕ, ਯਾਦਾਂ ਮੇਰੀਆਂ ਕਿਵੇ ਹੋ ਸਕਦੀਆਂ ???????????