December 23, 2024, 08:33:15 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 41 42 43 44 45 [46] 47 48 49 50 51 ... 99
901
Shayari / ਗ਼ਜ਼ਲ,,,
« on: January 29, 2012, 12:37:27 PM »
ਰੁੱਖਾਂ ਵਾਂਗੂ ਤੱਤੀਆਂ ਠੰਡੀਆਂ, ਪਿੰਡੇ ਉੱਤੇ ਸਹਿ ਜਾਂਦਾ ਹਾਂ।
ਸੱਜਣ ਮੌਸਮ ਵਾਂਗ ਬਦਲਦੇ, ਵੇਖ ਭੁਚੱਕਾ ਰਹਿ ਜਾਂਦਾ ਹਾਂ।

ਮੇਰੇ ਮਨ ਮਸਤਕ ਦੇ ਅੰਦਰ, ਸੋਚ ਦੇ ਦੰਗਲ ਚਲਦੇ ਰਹਿੰਦੇ,
ਕਈਆਂ ਨੂੰ ਮੈਂ ਢਾਹ ਲੈਂਦਾ ਹਾਂ, ਕਈਆਂ ਕੋਲੋਂ ਢਹਿ ਜਾਂਦਾ ਹਾਂ।

ਧੁੱਪ ਦੇ ਵਾਂਗੂ ਖਿੜਿਆ ਹੋਇਆ, ਸਿਖਰ ਦੁਪਹਿਰਾ ਰੁੱਸ ਨਾ ਜਾਵੇ,
ਵੇਖ ਕੇ ਸਿਰ 'ਤੇ ਚੜਿਆ ਬੱਦਲ, ਹਾਉਕਾ ਭਰ ਕੇ ਰਹਿ ਜਾਂਦਾ ਹਾਂ।

ਕੰਨਾਂ ਦੇ ਵਿਚ ਅੱਜ ਵੀ ਉਸਦੇ ਮਿੱਠੇ-ਮਿੱਠੇ ਬੋਲ ਸੁਣੀਂਦੇ,
ਨਾ ਚਾਹ ਕੇ ਵੀ ਬਹੁਤੀ ਵਾਰੀ ਯਾਦਾਂ ਅੰਦਰ ਵਹਿ ਜਾਂਦਾ ਹਾਂ।

ਪੱਕੀ ਗੱਲ ਹੈ ਹੋਰਾਂ ਵਾਂਗੂ ਮੇਰੇ ਵਿਚ ਵੀ ਔਗੁਣ ਹੋਣੈਂ,
ਸਭ ਤੋਂ ਵੱਡਾ ਔਗੁਣ ਮੇਰਾ, ਮੂੰਹ ਤੇ ਸੱਚੀਆਂ ਕਹਿ ਜਾਂਦਾ ਹਾਂ।

ਸੱਚ ਝੂਠ ਨੂੰ ਪੁੱਛਦਾ ਸੀ ਕੱਲ ਸੱਚੋ-ਸੱਚੀ ਦੱਸੀਂ ਮੈਨੂੰ,
ਸੱਚਾ ਹੁੰਦਾ ਹੋਇਆ ਵੀ ਮੈਂ 'ਕੱਲਾ ਕਾਹਤੋਂ ਰਹਿ ਜਾਂਦਾ ਹਾਂ।
_______________________________

902
Request / Re: Request Video Of The Day
« on: January 29, 2012, 11:40:20 AM »
surjit patar mar rahi he punjabi bhasha


Played.

903
Shayari / ਦੂਰ ਭ੍ਰਿਸ਼ਟਾਚਾਰ,,,
« on: January 29, 2012, 08:02:04 AM »
ਤਖਤਾਂ ਗੱਦੀਆਂ ਵਾਲਿਓ, ਕੰਨ ਦੇ ਸੁਣੋ ਆਵਾਜ਼।
ਹਿੱਲਣ ਲੱਗੀਆਂ ਗੱਦੀਆਂ, ਹਿੱਲ ਰਹੇ ਹੁਣ ਰਾਜ।
ਹੁਣ ਨਾ ਵੱਜਣੇ ਏਸ ਥਾਂ, ਜਬਰ ਜ਼ੁਲਮ ਦੇ ਸਾਜ਼।
ਸਿਰ ਤੇ ਸੱਚ ਨਿਆਂ ਦੇ , ਹੁਣ ਤਾਂ ਸਜਣਾ ਤਾਜ।
ਬੈਠਣਗੇ ਹੁਣ ਤਖਤ ਤੇ, ਪਰਜਾ ਦੇ ਹਿੱਤਕਾਰ।
ਸਾਫ ਕਰਨਗੇ ਲੋਕ ਹੁਣ, ਗੰਦ ਤੇ ਭ੍ਰਿਸ਼ਟਾਚਾਰ।

ਕੀਤੇ ਇਸ ਥਾਂ ਲੋਟੂਆਂ, ਕਿਰਤੀ ਲਹੂ ਲੁਹਾਨ।
ਰਿਸ਼ਵਤ ਵੱਢੀ ਖਾ ਲਿਆ, ਕੁਰਸੀ ਦਾ ਈਮਾਨ।
ਥਾਂ ਥਾਂ ਬੁੜ੍ਹਕਣ ਚੌਧਰੀ, ਰਿਸ਼ਵਤਖੋਰ ਸ਼ੈਤਾਨ।
ਨਸ਼ਿਆਂ ਸਭ ਸੁੜ੍ਹਾਕ ਲਏ, ਧੀਆਂ ਪੁੱਤ ਜੁਆਨ।
ਉੱਠ ਤੁਰੇ ਹੁਣ ਲੋਕ ਸਭ, ਦੇਸ਼ ਦਾ ਕਰਨ ਸੁਧਾਰ।
ਆਪਣੀ ਮੌਤੇ ਮਰੇਗਾ, ਹੁਣ ਕੂੜ ਤੇ ਭ੍ਰਿਸ਼ਟਾਚਾਰ।

ਠੱਗੀ ਚੋਰੀ ਹੇਰਾ ਫੇਰੀ, ਦੋ ਨੰਬਰੀ ਥਾਂ ਥਾਂ ਕਾਰ।
ਅਣਖ ਜ਼ਮੀਰਾਂ ਵੇਚੀਆਂ, ਵਿਕਦੇ ਨੇ ਕਿਰਦਾਰ।
ਦੇਸ਼ ਕੌਮ ਦੀ ਗੱਲ ਨਾ, ਸ਼ਰਮ ਨਾ ਸੱਚ ਆਚਾਰ।
ਬਾਹਰੋਂ ਦਿਸੇ ਚਾਨਣਾ, ਦਿਲ ਵਿਚ ਘੋਰ ਅੰਧਾਰ।
ਲੋਕ ਨੇ ਮੰਗਦੇ ਅਮਨ ਸ਼ਾਂਤੀ, ਰੋਟੀ ਤੇ ਰੁਜ਼ਗਾਰ।
ਕਹਿੰਦੇ ਮਿਲ ਕੇ ਕਰਾਂਗੇ, ਹੁਣ ਦੂਰ ਭ੍ਰਿਸ਼ਟਾਚਾਰ।
__________________________

904
Shayari / Re: ਹੱਕ,,,
« on: January 29, 2012, 04:53:40 AM »
ਹਾਲ ਅਬ ਤਕ ਵਹੀ ਹੈਂ ਗ਼ਰੀਬੋਂ ਕੇ,
ਦਿਨ ਫਿਰੇ ਹੈਂ ਬਸ ਵਜ਼ੀਰੋਂ ਕੇ ।
ਦੇਸ ਹਮਾਰੇ ਕੋ ਲੂਟ ਕਰ ਖਾ ਲਿਆ,
ਪੇਟ ਅਬ ਵੀ ਭਰੇ ਨਹੀ ਵਜ਼ੀਰੋਂ ਕੇ।
___________________

905
Shayari / ਹੱਕ,,,
« on: January 29, 2012, 04:13:47 AM »
ਦਸ ਖ਼ਰਬ ਇਨਸਾਨੋਂ, ਜ਼ਿੰਦਗੀ ਸੇ ਬੇਗ਼ਾਨੋ,
ਦੋਸਤੋ ਕੋ ਪਹਿਚਾਨੋ, ਦੁਸ਼ਮਨੋਂ ਕੋ ਪਹਿਚਾਨੋ।
ਸਿਰਫ਼ ਚੰਦ ਲੋਗੋਂ ਨੇ, ਹੱਕ ਤੁਮਾਰਾ ਛੀਨਾ ਹੈ,
ਖ਼ਾਕ ਐਸੇ ਜੀਨੇ ਪਰ, ਯੇਹ ਭੀ ਕੋਈ ਜੀਨਾ ਹੈ।
_________________________

906
Shayari / ਭਾਵਨਾਵਾਂ ਦਾ ਖੇਲ,,,
« on: January 29, 2012, 02:37:14 AM »
ਆਪਣੇ ਆਪਣੇ ਖਿੱਤੇ ਵਿਚ ਹਰ ਪਾ ਬੱਲਦੀ ਤੇ ਤੇਲ ਰਿਹਾ
ਹਰ ਬੰਦਾ ਬਸ ਬੰਦੇ ਦੀਆਂ ਹੀ  ਭਾਵਨਾਵਾਂ ਨਾਲ ਖੇਲ ਰਿਹਾ

ਢਾਡੀ ਵਾਰਾ ਗਾਕੇ ਡੌਲੇ ਫਰਕਣ ਲਾ ਦਿੰਦੇ
ਗਾਉਣ ਵਾਲੇ ਕਈ ਵਾਰ ਜੱਟਾ ਤੋ ਕਤਲ ਕਰਾ ਦਿੰਦੇ
ਗਾਉਣਗੇ ਜੱਟ ਅੱਜ ਸੱਪ ਵਾਗੂੰ ਵੈਰੀ ਦੀ ਹਿਕ ਤੇ ਮੇਹਲ ਹਿਹਾ
ਹਰ ਬੰਦਾ ਬਸ ਬੰਦੇ ਦੀਆਂ ਹੀ  ਭਾਵਨਾਵਾਂ ਨਾਲ ਖੇਲ ਰਿਹਾ

ਬਜੁੱਰਗ ਹੋਇਆਂ ਨੂੰ ਕੱਥਾ ਵਾਚਕ ਫਿਰ ਨਾਮ ਜਪਾਉਦੇ ਨੇ
ਨਰਕ ਸੁਵਰਗਾਂ ਵਾਲੇ ਫਿਰ ਮਸਲੇ ਸਮਝਾਉਦੇ ਨੇ
ਗੁਰੂ ਦੇ ਲੜ ਹੁਣ ਲੱਗਜਾ ਸਾਰੀ ਉਮਰ ਨਹੀ ਤੈਨੂੰ ਵਿਹਲ ਰਿਹਾ
ਹਰ ਬੰਦਾ ਬਸ ਬੰਦੇ ਦੀਆਂ ਹੀ  ਭਾਵਨਾਵਾਂ ਨਾਲ ਖੇਲ ਰਿਹਾ

ਚੜੀ ਜਵਾਨੀ ਇੱਸ਼ਕ ਮੁੱਸ਼ਕ ਦੀਆਂ ਗੱਲਾ ਭਾਉਦੀਆਂ ਨੇ
ਬੰਦਾ ਉਹੀ ਸੱਚ ਮੰਨਦਾ ਜੋ ਫਿੱਲਮਾ ਸਮਝਾਉਦੀਆਂ ਨੇ
ਫਿੱਲਮਾ ਵਾਲਾ ਪਿਆਰ ਵੀ ਹਰ ਆਸਕ ਦਾ ਫੇਲ ਰਿਹਾ
ਹਰ ਬੰਦਾ ਬਸ ਬੰਦੇ ਦੀਆਂ ਹੀ  ਭਾਵਨਾਵਾਂ ਨਾਲ ਖੇਲ ਰਿਹਾ
_________________________________

907
pakhiya di tahn aa gaye A C
hun naa rahe asi jatt oh desi

bhul bethe han apna virsa
chali chandri hawa eah kesi

rehna na koi punjab ch cahwe
yaro sare hi paji jaan pardesi
___________________________________

908
PJ Games / Re: express ur feelings with songs.....
« on: January 27, 2012, 10:51:54 AM »
bheegi palkon par naam tumhara hai
beech bhawar kashti badi dur kinaara hai,,,

909
Shayari / Re: ਬਲੈਕ ਲਿਸਟ,,,
« on: January 27, 2012, 04:29:40 AM »
sukriya,,,

910
ji sukriya,,,

911
Shayari / Re: ਗ਼ਜ਼ਲ,,,
« on: January 26, 2012, 07:13:21 AM »
sukriya,,,

913
sukriya,,,

914
Shayari / Re: ਗ਼ਜ਼ਲ,,,
« on: January 26, 2012, 06:55:12 AM »
sukriya,,,

915
ਸਵਾਲ ਜਵਾਬ ਦਇਆ ਸਿੰਘ ਗੁਰੂ ਗੋਬਿੰਦ ਸਿੰਘ

916
Religion, Faith, Spirituality / ਚੰਦਰੀ,,,
« on: January 26, 2012, 04:45:24 AM »
ਪੁੱਤ ਦੇ ਵਿਆਹ ਤੋਂ ਪਹਿਲਾਂ ਨਹੁੰ ਦੀ ਫੋਟੋ ਕਰਤਾਰੋ ਨੇ ਕੋਠੀ ਦੇ ਹਾਲ ਵਿਚ ਟੰਗਵਾ ਦਿੱਤੀ । ਤੇ ਹਰ ਰੋਜ ਹੀ ਕਹਿੰਦੀ , ਐਸ ਚੰਦਰੀ ਦੀ ਫੋਟੋ ਵੇਖੇ ਬਿਨ੍ਹਾ ਤਾਂ ਮੇਰਾ ਦਿਨ ਹੀ ਚੰਗਾ ਨੀਂ ਲੰਘਦਾ ।

    ਵਿਆਹ ਦੇ ਥੋੜ੍ਹੇ ਦਿਨਾਂ ਬਾਅਦ ਹੀ ਬੋਲੀ,  ਐਥੋਂ ਲਾਹੋ ਫੋਟੋ ਇਹਦੀ । ਜਿਦ੍ਹੇ ਇਸ ਚੰਦਰੀ ਦੀ ਫੋਟੋ ਮੱਥੇ ਲੱਗੇ ਸਮਝੋ ਸਾਰਾ ਦਿਨ ਹੀ ਖਰਾਬ ।
    ___________________________________________________________________________

917
Shayari / ਬਲੈਕ ਲਿਸਟ,,,
« on: January 26, 2012, 03:56:10 AM »
ਮੋਬਾਈਲ ਮੇਰੇ ਵਿਚ
ਬਲੈਕ ਲਿਸਟ ਦੇ ਨਾਂ ਦਾ ਹੈ
ਇੱਕ ਸੌਫਟ ਵੇਅਰ
ਜਿਸਦਾ ਫੋਨ ਨਾ ਸੁਣਨਾ ਹੋਵੇ
ਉਸ ਦਾ ਨੰਬਰ ਭਰ ਦੇਵੋ
ਆਪਣੇ ਆਪ ਮੋਬਾਈਲ ਇਹ
ਅਣਚਾਹਿਆਂ ਬੰਦਿਆਂ ਦਾ ਨੰਬਰ
ਮੋੜ ਹੈ ਦਿੰਦਾ
ਪੱਕਾ ਰਿਸ਼ਤਾ ਤੋੜ ਹੈ ਦਿੰਦਾ
 
ਇੱਕ ਦਿਨ ਵਿਹਲੇ ਬੈਠਿਆਂ ਬੈਠਿਆਂ
ਮੋਬਾਈਲ ਫੋਨ ਨਾਲ
ਚੁਹਲਾਂ ਕਰਦਾ
ਨਵਾਂ ਜਾਣਨ ਦੀ ਕੋਸ਼ਿਸ਼ ਕਰਦਾ
ਬਲੈਕ ਲਿਸਟ ਵਿਚ
ਜਾ ਵੜਿਆ ਮੈਂ
ਵੇਖਣ ਲੱਗਿਆ
ਕਿਹੜੇ ਕਿਹੜੇ
ਕੀਹਦੇ ਕੀਹਦੇ
ਨੰਬਰ ਬਲੈਕ ਲਿਸਟ ਵਿਚ ਆਏ
ਪੱਕੇ ਰਿਸ਼ਤੇ ਨਿਭ ਨਾ ਪਾਏ
 
ਤੜਪ ਉØੱਠਿਆ
ਪਰ ਵੇਂਹਦੇ ਸਾਰ
ਕਿ ਸਾਰੇ ਨੰਬਰ
ਮਨ ਦੇ
ਸਭ ਤੋਂ ਵੱਧ ਸਨ ਨੇੜੇ
ਕਦੇ ਸਨ
ਅਤਿ ਦੇ ਪਿਆਰੇ ਜਿਹੜੇ
ਪਤਾ ਨਹੀਂ
ਕੀ ਹੋਏ ਝੇੜੇ
ਬਲੈਕ ਲਿਸਟ ਵਿਚ
ਤੁਰ ਗਏ ਸਭ
ਅੱਖਾਂ ਵਿਚੋਂ ਖੁਰ ਗਏ ਸਭ
 
ਫੋਨ ਮੇਰੇ ਦੇ ਅੰਦਰ
ਇੱਕ ਬਲੈਕ ਲਿਸਟ ਹੈ।
_____________

918
Shayari / ਅਹਿਸਾਸ,,,
« on: January 26, 2012, 03:37:37 AM »
ਸੱਟ ਜਦੋਂ ਲੱਗੂ ਦਿਲ 'ਤੇ
ਅਹਿਸਾਸ ਹੋਊ ਉਦੋਂ ਤੈਂਨੂੰ
ਦਰਦ ਉਸ ਦੇ ਵੀ
ਉਨਾਂ ਹੀ ਹੋਇਆ ਹੋਵੇਗਾ
ਜਿਸ ਨੂੰ ਤੂੰ ਠੋਕਰ ਮਾਰੀ ਸੀ ।
________________

919
ਸੁਣ ਲੈ ਗੱਲ ਡਰਾਇਵਰ ਵੀਰਾ,
ਤੇਰੇ ਸਿਰ ਤੇ ਸੋਹਣਾ ਚੀਰਾ,
ਕਾਹਨੂੰ ਝਾਕੇਂ ਟੀਰਾ ਟੀਰਾ,ਮੁੱਛ ਨੂੰ ਵੱਟ ਚੜ੍ਹਾਇਆ ਏ,
ਕਿਉਂ ਤੂੰ ਕੁੜੀ ਦੇਖ ਕੇ ਲੱਚਰ ਗਾਣਾ ਬੱਸ ਵਿੱਚ ਲਾਇਆ ਏ…..।

ਕੁੜੀਆਂ ਪੜ੍ਹਨ ਲਿਖਣ ਵੀ ਜਾਣਾ,
ਹੁਣ ਨਾ ਰਿਹਾ ਰਿਵਾਜ ਪੁਰਾਣਾ,
ਬਹਿ ਜਾਣ ਮੰਨ ਕੇ ਰੱਬ ਦਾ ਭਾਣਾ,ਜਦ ਤੂੰ ਡੈੱਕ ਵਜਾਇਆ ਏ,
ਕਿਉਂ ਤੂੰ ਕੁੜੀ ਦੇਖ ਕੇ ਲੱਚਰ ਗਾਣਾ ਬੱਸ ਵਿੱਚ ਲਾਇਆ ਏ…..।

ਤੇਰੇ ਘਰ ਵੀ ਧੀਆਂ ਭੈਣਾਂ,
ਬੱਸ ਵਿੱਚ ਉਹਨਾ ਵੀ ਹੈ ਬਹਿਣਾ,
ਇੱਜ਼ਤ ਹੈ ਕੁੜੀਆਂ ਦਾ ਗਹਿਣਾ,ਫਿਰਦੈਂ ਤੂੰ ਹਲਕਾਇਆ ਏ,
ਕਿਉਂ ਤੂੰ ਕੁੜੀ ਦੇਖ ਕੇ ਲੱਚਰ ਗਾਣਾ ਬੱਸ ਵਿੱਚ ਲਾਇਆ ਏ…..।

ਕੋਈ ਹਸਪਤਾਲ ਨੂੰ ਜਾਵੇ,
ਮੁੜਿਆ ਕੋਈ ਮਰਗ ਤੋਂ ਆਵੇ,
ਥੋਡੇ ਲਈ ਖਸਮਾਂ ਨੂੰ ਖਾਵੇ,ਤੂੰ ਡਾਢਾ ਸ਼ੋਰ ਮਚਾਇਆ ਏ,
ਕਿਉਂ ਤੂੰ ਕੁੜੀ ਦੇਖ ਕੇ ਲੱਚਰ ਗਾਣਾ ਬੱਸ ਵਿੱਚ ਲਾਇਆ ਏ…..।

ਬਹੁਤੇ ਮੂੰਹ ਨੀਵਾਂ ਕਰ ਬਹਿੰਦੇ,
ਦਿਲ ਵਿੱਚ ਬੁਰਾ ਭਲਾ ਵੀ ਕਹਿੰਦੇ,
ਖੌਰੇ ਕੀਕਣ ਸਭ ਕੁਝ ਸਹਿੰਦੇ,ਸਾਨੂੰ ਭੇਤ ਨਾ ਆਇਆ ਏ,
ਕਿਉਂ ਤੂੰ ਕੁੜੀ ਦੇਖ ਕੇ ਲੱਚਰ ਗਾਣਾ ਬੱਸ ਵਿੱਚ ਲਾਇਆ ਏ…..।

ਛੱਡ ਦੇ ਏਸ ਤਰਾਂ ਤੂੰ ਕਰਨਾ,
ਲੋਕਾਂ ਬਹੁਤੀ ਦੇਰ ਨੀ ਜਰਨਾ,
ਗੋਡਾ ਧੌਣ ਤੇਰੀ ਤੇ ਧਰਨਾ, ਜੇ ਨਾ ਮਨ ਸਮਝਾਇਆ ਏ,
ਕਿਉਂ ਤੂੰ ਕੁੜੀ ਦੇਖ ਕੇ ਲੱਚਰ ਗਾਣਾ ਬੱਸ ਵਿੱਚ ਲਾਇਆ ਏ…..।
___________________________________

920
Shayari / ਗ਼ਜ਼ਲ,,,
« on: January 26, 2012, 02:00:08 AM »
ਆਖ  ਦਿਓ  ਸਾਗਰ ਨੂੰ  ਹੁਣ  ਮਾਰੇ ਨਾ ਹਾਕਾਂ  ਨਦੀਆਂ ਨੂੰ
ਰੁਕਣਾ ਮੁਸ਼ਕਿਲ ਹੋ ਜਾਂਦਾ ਹੈ ਪਿਆਰਾਂ ਦੇ ਵਿੱਚ ਵਗੀਆਂ ਨੂੰ।

ਜਾਗ ਪਵੇ ਜੇਕਰ ਸੀਨੇ ਵਿੱਚ ਚਿਣਗ ਕਿਸੇ ਦੇ ਪਿਆਰਾਂ  ਦੀ
ਕਿਹੜਾ ਕੱਚਿਆਂ  ਉੱਤੇ  ਤਰਨੋ  ਰੋਕੇ  ਝੱਲੀਆਂ  ਕੁੜੀਆਂ ਨੂੰ।

ਮਹਿਕਾਂ ਹਾਸੇ ਤੇ ਮੁਸਕਾਨਾਂ ਜੇ ਆਪਣੇ ਘਰ ਚਾਹੁੰਦੇ ਹੋ
ਨਾ ਮਾਰੋ ਕੁੱਖਾਂ ਵਿੱਚ ਲੋਕੋ  ਕੁੜੀਆਂ ਕੋਮਲ ਕਲੀਆਂ ਨੂੰ।

ਸੁੱਖ ਦੇਕੇ ਦੁੱਖ ਝੋਲੀ ਪਾਉਣੇ ਇਹ ਇਹਨਾਂ ਦੀ ਫਿਤਰਤ ਹੈ
ਚੰਗੀ ਕਿਸਮਤ ਦੇਈਂ ਰੱਬਾ  ਕੁੜੀਆਂ ਕਿਸਮਤ ਪੁੜੀਆਂ ਨੂੰ।

ਦੂਰ ਕਿਤੇ ਰੁੱਸ ਕੇ ਤੁਰ ਗਈਆਂ ਜਾਂ ਜ਼ਹਿਰਾਂ ਪੀ ਮਰ ਗਈਆਂ
ਹਾੜਾ  ਲੋਕੋ  ਮੋੜ  ਲਿਆਵੋ  ਦੇਸ਼ ਮੇਰੇ  ਦੀਆਂ  ਚਿੜੀਆਂ ਨੂੰ।

ਕਰਮ ਧਰਮ ਦੀ ਗੱਲ ਨਾ ਜਾਣੇ ਅਕਲ ਲਤੀਫ਼ ਕਹਾਵੇਂ ਤੂੰ
ਬਿਨ ਨੇਕੀ ਦੇ ਖੂਹ ਵਿੱਚ ਪਾ ਦੇ ਕੁਲ ਜਮਾਤਾਂ ਪੜ੍ਹੀਆਂ ਨੂੰ।

ਗੀਤ  ਪੁਜਾਰੀ  ਸਾਜ਼  ਸੁਰਾਂ   ਦਾ  ਸੱਚੇ  ਸੁੱਚੇ  ਰਾਗਾਂ  ਦਾ
ਸਹਿਜ ਸੰਗੀਤ ਪਿਆਰ ਖੁਦਾ ਹੈ ਗੀਤ ਕਹੇ ਇਹ ਦੁਨੀਆਂ ਨੂੰ।
________________________________

Pages: 1 ... 41 42 43 44 45 [46] 47 48 49 50 51 ... 99