December 23, 2024, 08:21:58 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 39 40 41 42 43 [44] 45 46 47 48 49 ... 99
861
Request / Re: Request Video Of The Day
« on: February 06, 2012, 12:37:22 PM »
Sant Ram Udasi -Original Voice- Song 9 Kamiea De Vehra Punjabi Kalma


SKIPPED, ONE video per week bai. Dusreya nu vi chance chaida.

862
Shayari / ਔਰਤ,,,
« on: February 06, 2012, 10:56:43 AM »
ਵਾਂਗ ਦੀਵੇ ਦੇ ਜਲਦੀ ਏਂ ਤੂੰ,
ਹਨੇਰੀ ਵਿੱਚ ਵੀ, ਤੁਫ਼ਾਂ ਵਿੱਚ ਵੀ,
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।

ਚਾਨਣ ਕਰਦੀ ਏਂ ਚਾਰ ਚੁਫ਼ੇਰੇ,
ਦੂਰ ਭਜਾਉਂਦੀ ਏਂ ਤੂੰ ਹਨੇਰੇ,
ਫਿਰ ਵੀ ਕਦਰ ਨਹੀਂ ਪੈਂਦੀ,
ਧੀ ਦੇ ਵਿੱਚ ਵੀ, ਮਾਂ ਦੇ ਵਿੱਚ ਵੀ।
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।


ਤੂੰ ਲਗਦੀ ਏਂ ਪਿਆਰ ਦੀ ਮੂਰਤ,
ਰੱਬ ਦਿਸਦਾ ਏ ਵਿੱਚ ਤੇਰੀ ਸੂਰਤ,
ਫਿਰ ਵੀ ਤੇਰੀ ਕਦਰ ਨਹੀ ਪੈਂਦੀ,
ਪਤਨੀ ਵਿੱਚ ਵੀ, ਪ੍ਰੇਮਿਕਾ ਵਿੱਚ ਵੀ।
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।

ਜੰਮਣ ਮਰਨ ਤੱਕ ਕਈ ਰਿਸ਼ਤੇ ਹੰਢਾਵੇਂ,
ਸਭ ਰਿਸ਼ਤਿਆਂ ਤੋਂ ਪਿਆਰ ਹੀ ਚਾਹਵੇਂ,
ਫਿਰ ਵੀ ਤੇਰੀ ਕਦਰ ਨਹੀਂ ਪੈਂਦੀ,
ਘਰਦੇ ਵਿੱਚ ਵੀ, ਜਹਾਂ ਦੇ ਵਿੱਚ ਵੀ।
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।

ਗੁਰੂ ਪੀਰ ਸਭ ਤੈਨੂੰ ਧਿਆਉਂਦੇ
ਮੇਰੇ ਜਿਹੇ ਵੀ ਸੀਸ ਝੁਕਾਉਂਦੇ,
ਫਿਰ ਵੀ ਤੇਰੀ ਕਦਰ ਨਹੀਂ ਪੈਂਦੀ,
ਧਰਤੀ ਵਿੱਚ ਵੀ, ਅੰਬਰਾਂ ਵਿੱਚ ਵੀ।
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।
____________________

863
Shayari / ਸ਼ਹੀਦ ਭਗਤ ਸਿੰਘ,,,
« on: February 06, 2012, 10:20:26 AM »
ਉਸ ਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ
ਉਸ ਨੇ ਸਿਰਫ ਇਹ ਕਿਹਾ ਸੀ
ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ
ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ

ਮੈਨੂੰ ਅੱਜ-ਕਲ੍ਹ ਨਾਜ਼ ਹੈ ਆਪਣੇ ਆਪ 'ਤੇ
ਹੁਣ ਤਾਂ ਬੜੀ ਬੇਤਾਬੀ ਨਾਲ਼
ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ

ਤੇ ਆਖਰੀ ਇਮਤਿਹਾਨ ਵਿੱਚੋਂ
ਉਹ ਇਸ ਸ਼ਾਨ ਨਾਲ਼ ਪਾਸ ਹੋਇਆ
ਕਿ ਮਾਂ ਨੂੰ ਨਾਜ਼ ਹੋਇਆ ਆਪਣੀ ਕੁੱਖ 'ਤੇ

ਉਸ ਨੇ ਕਦ ਕਿਹਾ ਸੀ: ਮੈਂ ਸ਼ਹੀਦ ਹਾਂ

ਸ਼ਹੀਦ ਤਾਂ ਉਸ ਨੂੰ ਧਰਤੀ ਨੇ ਕਿਹਾ ਸੀ
ਸ਼ਹੀਦ ਤਾਂ ਉਸਨੂੰ ਸਤਲੁਜ ਦੀ ਗਵਾਹੀ ਤੇ
ਪੰਜਾਂ ਪਾਣੀਆਂ ਨੇ ਕਿਹਾ ਸੀ
ਗੰਗਾ ਨੇ ਕਿਹਾ ਸੀ
ਬ੍ਰਹਮਪੁੱਤਰ ਨੇ ਉਸ ਨੂੰ ਕਿਹਾ ਸੀ ਸ਼ਾਇਦ
ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ-ਪੱਤੇ ਨੇ ਕਿਹਾ ਸੀ

ਤੁਸੀਂ ਹੁਣ ਧਰਤੀ ਨਾਲ਼ ਲੜ ਪਏ ਹੋ
ਤੁਸੀਂ ਹੁਣ ਦਰਿਆਵਾਂ ਨਾਲ਼ ਲੜ ਪਏ ਹੋ
ਤੁਸੀਂ ਹੁਣ ਰੁੱਖਾਂ ਦੇ ਪੱਤਿਆਂ ਨਾਲ਼ ਲੜ ਪਏ ਹੋ
ਮੈਂ ਬਸ ਤੁਹਾਡੇ ਲਈ ਦੁਆ ਹੀ ਕਰ ਸਕਦਾ ਹਾਂ
ਕਿ ਰੱਬ ਤੁਹਾਨੂੰ ਬਚਾਵੇ
ਧਰਤੀ ਬਦਸੀਸ ਤੋਂ
ਦਰਿਆਵਾਂ ਦੀ ਬਦਦੁਆ ਤੋਂ
ਰੁੱਖਾਂ ਦੀ ਹਾਅ ਤੋਂ,,,
____________

864
Lok Virsa Pehchaan / Re: ਕੁੜੀਓ ਪਾਉ ਕਿੱਕਲੀ,,,
« on: February 06, 2012, 09:49:43 AM »
sukriya,,,

865
Lok Virsa Pehchaan / Re: ਕੁੜੀਓ ਪਾਉ ਕਿੱਕਲੀ,,,
« on: February 06, 2012, 09:40:38 AM »
sukriya,,,

866
Lok Virsa Pehchaan / ਕੁੜੀਓ ਪਾਉ ਕਿੱਕਲੀ,,,
« on: February 06, 2012, 08:07:52 AM »
ਗਿੱਧੇ 'ਚ ਪੰਜਾਬਣਾਂ ਦੀ ਸ਼ਾਨ
ਕੁੜੀਓ ਪਾਓ ਕਿੱਕਲੀ
ਪੰਜਾਬੀਆਂ ਦਾ ਵਿਰਸਾ ਮਹਾਨ
ਕੁੜੀਓ ਪਾਓ ਕਿੱਕਲੀ

ਖੇਡਿਆ ਸਟਾਪੂ ਨਾਲੇ ਖੇਡੀਆਂ ਨੇ ਗੀਟੀਆਂ
ਲੁਕਣ-ਲੁਕਾਈ ਖੇਡੀ, ਲਾ-ਲਾ ਕੇ ਮੀਟੀਆਂ
ਗਿੱਧੇ ਵਿਚ ਲੱਕ ਹਿਲੂ, ਬਣ ਕੇ ਕਮਾਨ
ਕੁੜੀਓ ਪਾਓ ਕਿੱਕਲੀ।
ਗਿੱਧੇ 'ਚ ਪੰਜਾਬੀਆਂ ਦੀ ਸ਼ਾਨ...


ਬਾਂਹ ਚੁੱਕ ਪੈਣੀਆਂ ਨੇ ਗਿੱਧੇ ਵਿਚ ਬੋਲੀਆਂ
ਬੋਲੀਆਂ 'ਚ ਗੱਲਾਂ ਅੱਜ ਦਿਲ ਦੀਆਂ ਖੋਹਲੀਆਂ
ਸਾਨੂੰ ਜਾਣਦਾ ਏ, ਸਾਰਾ ਹੀ ਜਹਾਨ
ਕੁੜੀਓ ਪਾਓ ਕਿੱਕਲੀ।
ਪੰਜਾਬੀਆਂ ਦਾ ਵਿਰਸਾ ਮਹਾਨ…

ਨੱਚੀਆਂ ਵਿਆਹੀਆਂ ਅਤੇ ਕੁੜੀਆਂ ਕੁਆਰੀਆਂ
ਨੱਚ-ਨੱਚ ਗਿੱਧੇ ਵਿਚ ਚੜ੍ਹੀਆਂ ਖ਼ੁਮਾਰੀਆਂ
ਕਹਿੰਦੇ, ਗਿੱਧੇ ਵਿਚ ਆ ਗਿਆ ਤੂਫਾਨ
ਕੁੜੀਓ ਪਾਓ ਕਿੱਕਲੀ
ਗਿੱਧੇ 'ਚ ਪੰਜਾਬੀਆਂ ਦੀ ਸ਼ਾਨ...

ਤੀਆਂ ਵਿਚ ਪੀਂਘ ਜਦੋਂ ਚਾੜ੍ਹੀ ਅਸਮਾਨ ‘ਤੇ
ਬੱਲੇ-ਬੱਲੇ ਹੋ ਗਈ ਫੇਰ ਸਾਰੇ ਹੀ ਜਹਾਨ ‘ਤੇ
ਵੇਖਦੇ ਨੇ ਗਿੱਧਾ ਕੋਠੇ ਚੜ੍ਹ ਕੇ ਜਵਾਨ
ਕੁੜੀਓ ਪਾਓ ਕਿੱਕਲੀ।
ਪੰਜਾਬੀਆਂ ਦਾ ਵਿਰਸਾ ਮਹਾਨ…
__________________

867
PJ Games / Re: express ur feelings with songs.....
« on: February 06, 2012, 05:59:10 AM »
                                                    ਹੱਝੂੰ ਰੁਕਣ ਦਾ ਨਾ ਨਈ ਲੈਦੇ,
                                                   ਹਾਉਕੇਂ ਮੁੱਕਣ ਦਾ ਨਾ ਨਈ ਲੈਦੇ,
                                              ਚੰਦ ਤਸਵੀਰਾਂ ਖਤ ''ਮਾਨ'' ਦੀ ਕਮਾਈ ਏ

                                                  ਅੱਜ ਮੈਨੂੰ ਫੇਰ ਤੇਰੀ ਯਾਦ ਆਈ ਐ
                                                ਉਹੀ ਚੰਨ ਉਹੀ ਰਾਤਾਂ ਉਹੀ ਪੁਰਵਾਈ ਏ
                                                  ਅੱਜ ਮੈਨੂੰ ਫੇਰ ਤੇਰੀ ,,,,,

868
Shayari / ਜਰੂਰੀ ਤਾਂ ਨਹੀਂ,,,
« on: February 06, 2012, 04:19:24 AM »
ਅਸੀਂ ਹਾਂ ਤੁਹਾਡੇ ਕੋਲੋਂ ਦੂਰ ਜਿੰਨੇ
ਹੋਈਏ ਦਿਲ ਤੋਂ ਵੀ ਦੂਰ
ਇਹ ਜਰੂਰੀ ਤਾਂ ਨਹੀਂ

ਜਿੰਨੇ ਕਰੀਬ ਹੋ ਤੁਸੀਂ ਦਿਲ ਦੇ
ਅਸੀਂ ਆਈਏ ਉਤਨਾ ਹੀ ਕਰੀਬ
ਇਹ ਜਰੂਰੀ ਤਾਂ ਨਹੀਂ


ਅਸੀਂ ਚਾਹਿਆ ਤੁਹਾਨੂੰ ਸ਼ਾਮ ਸਵੇਰੇ
ਤੁਸੀਂ ਵੀ ਸਾਨੂੰ ਚਾਹੋ
ਇਹ ਜਰੂਰੀ ਤਾਂ ਨਹੀਂ

ਦਿਲ ਤਾਂ ਛੱਡੋ ਜਾਨ ਵੀ ਕੁਰਬਾਨ
ਅਜਿਹਾ ਤੁਸੀਂ ਵੀ ਕਰੋ
ਇਹ ਜਰੂਰੀ ਤਾਂ ਨਹੀਂ

ਦਿਲ ਤਾਂ ਪਿਆਰ ਦਾ ਸਾਗਰ ਹੈ
ਹਰੇਕ ਡੁੱਬ ਕੇ ਪਾਰ ਲੰਘੇ
ਇਹ ਜਰੂਰੀ ਤਾਂ ਨਹੀਂ
 ਲਹਿਰਾਂ ਤਾਂ ਆਉਂਦੀਆਂ ਜਾਂਦੀਆਂ ਨੇ
ਪਰ ਹਰੇਕ ਨੂੰ ਕਿਨਾਰਾ ਮਿਲ ਜਾਏ
ਇਹ ਜਰੂਰੀ ਤਾਂ ਨਹੀਂ

ਅਸੀਂ ਮੰਨ ਲਿਆ ਜੇ ਖੁਦਾ ਤੈਨੂੰ
ਤਾਂ ਮਿਲ ਜਾਏ ਸਾਨੂੰ ਵੀ ਖੁਦਾਈ
ਇਹ ਜਰੂਰੀ ਤਾਂ ਨਹੀਂ
____________

869
Shayari / Re: ਮਸੁਕਾਨ,,,
« on: February 06, 2012, 02:50:43 AM »
sukriya,,,

870
Shayari / Re: ਬੰਦਾ ਮਾੜਾ,,,
« on: February 06, 2012, 02:48:42 AM »
sukriya,,,

871
Shayari / Re: ਕਾਲਾ ਲੇਖਾ,,,
« on: February 06, 2012, 01:39:09 AM »
sukriya,,,

872
Shayari / ਕਾਲਾ ਲੇਖਾ,,,
« on: February 06, 2012, 01:29:14 AM »
ਇਸ ਜੀਵਨ  ਦਾ ਕੀ ਸੀ ਆਦ‌ਿ
ਇਸ ਜੀਵਨ ਦਾ ਅੰਤ ਭਲਾ  ਕੀ
ਸੁਭਾ ਸ਼ਾਮ ਦੇ ਗਮ ਨੂੰ ਚੱਟਦਾ
ਜੀਉਣ ਦਾ ਯਤਨ ਕਰੇ  ਇਨਸਾਨ

ਕੱਲ ਦਾ ਜੀਵਨ ਕਿਸ ਦੇ ਲੇਖੇ
ਅੱਜ ਦਾ ਜੀਵਨ ਕਿਸ ਨੂੰ ਅਰਪਨ
ਇਹ ਬੇਮਕਸਦ ਉਮਰ ਦਾ ਲੇਖਾ
ਕੌਣ ਕਰੇਗਾ ਕੱਲ ਪਰਵਾਣ


ਜਨਮਾਂ  ਤੋਂ  ਇਕ ਪਿਆ  ਭੁਲੇਖਾ
ਅੱਜ ਤੱਕ ਜਿੰਦਗੀ  ਭੁੱਲੀ  ਫਿਰਦੀ
ਇਹ ਦਿਨ ਰਾਤ ਦੀ ਉਲਝੀ  ਤਾਣੀ
ਕਿਹੜੇ  ਗਿਆਨੀ ਅੱਜ  ਸੁਲਝਾਣ

ਚਿਣੀਆਂ ਕਿਸਨੇ  ਇਹ ਦੀਵਾਰਾਂ
ਕਿਸਨੇ ਪਾਈਆਂ ਨੇ ਇਹ ਵੰਡੀਆਂ
ਨੀਝ, ਨਫਰਤ ਨੇ ਧੁੰਧਲੀ  ਕੀਤੀ
ਦੋਸ਼ੀ ਕੋਈ ਨਾ ਸਕੇ ‌‌ ‌ਸ‌ਿੰਞਾਣ

ਮਨੁੱਖਤਾ ਦੇ ਚੇਹਰੇ ਉਤੇ
ਵਿੰਗੀਆਂ ਟੇਡੀਆਂ ਗਮ ਦੀਆਂ ਲੀਕਾਂ
ਹਰ ਚੜ੍ਹਦੇ  ਸੂਰਜ ਦੇ ਨਾਲ
ਹੋਰ ਵੀ ਗੂੜੀਆਂ  ਹੁੰਦੀਆਂ ਜਾਣ

ਸਾਰੇ ਦਿਨ ਦੇ ਕੰਮਾਂ ਪ‌ਿੱਛੋਂ
ਦਿਲ ਨੇ ਇਕ  ਸਵਾਲ ਜੁ ਕੀਤਾ
ਕੀ ਇਹ ਜੀਵ ਕਈਂ ਕਰੋੜਾਂ
ਜੰਮੇ ਨੇ ਬਸ ਗਮ ਹੰਢਾਣ
ਵਰਤਮਾਨ  ਦਾ ਕਾਲਾ ਲੇਖਾ
ਕਿੰਝ ਹੋਵੇਗਾ ਕੱਲ ਪਰਵਾਣ 
_______________

873
Lok Virsa Pehchaan / Re: ਮਾਘ,,,
« on: February 05, 2012, 10:28:57 PM »
sukriya,,,

874
Lok Virsa Pehchaan / ਮਾਘ,,,
« on: February 05, 2012, 10:19:04 PM »
ਕੱਕਰ ਕੋਰਾ ਕਹਿਰ ਦਾ, ਮਹੀਨਾ ਚੜ੍ਹਿਆ ਮਾਘ,
ਬੁੱਕਲ ਦੇ ਬਿਨ ਨਾ ਸਰੇ, ਨਾ ਸੁੱਤਿਆਂ ਨਾ ਜਾਗ।

ਦਸ ਦਸ ਦਿਨ ਧੁੰਦ ਨਾ ਮਿਟੇ, ਲੱਗੇ ਪੈਂਦੀ ਭੁਰ,
ਮੂੰਹ ਨੂੰ ਮੂੰਹ ਨਾ ਦਿਸਦਾ, ਕੀ ਦਿਸਣਾ ਹੈ ਦੂਰ।

ਮੂੰਹ ਹੱਥ ਧੋ ਕੇ ਸਾਰਦੇ, ਪੰਜ ਇਸ਼ਨਾਨੇ ਕਰਨ,
ਗੱਲ੍ਹਾਂ ਤਿੜਕਣ ਠੰਡ ਨਾ, ਹੋਰ ਕਿੰਨਾ ਕੁ ਠਰਨ।
 
ਰੱਬ ਰੱਬ ਆਪੇ ਹੋਂਵਦਾ, ਠਰਦਿਆਂ ਵੱਜਦੇ ਦੰਦ,
ਸੜਕਾਂ ਰੁਕ ਰੁਕ ਚੱਲਦੀਆਂ, ਆਉਣਾ ਜਾਣਾ ਬੰਦ।

ਵਿੱਛੜਦਿਆਂ ਧੁੱਪ ਘੇਰਿਆ, ਤਪਸ਼ ਜੇਠ ਤੇ ਹਾੜ੍ਹ,
ਮੁੜਦਿਆਂ ਪਾਲਾ ਪੈ ਗਿਆ, ਰੁਕ ਜਾ ਮੌਕਾ ਤਾੜ।

ਚਾਰੇ ਕੁੰਟਾ ਗਾਹੀਆਂ, ਚੱਲ ਮੁੜ ਚੱਲੀਏ ਦਰਬਾਰ,
ਗਲਵਕੜੀ ਸ਼ਹੁ ਦੀ ਮਿਲੇ, ਸਭ ਕੁਝ ਦੇਈਏ ਹਾਰ॥
____________________________

875
Shayari / Re: ਦੋਸਤ,,,
« on: February 05, 2012, 10:02:53 PM »
sukriya,,,

876
Shayari / Re: ਬੰਦਾ ਮਾੜਾ,,,
« on: February 05, 2012, 10:01:17 PM »
sukriya,,,

877
Shayari / ਦੋਸਤ,,,
« on: February 05, 2012, 10:59:04 AM »
ਬੜੇ ਦੋਸਤ ਨੇ ਮੇਰੇ
ਕੁੱਝ ਖਾਸ ਬਹੁਤ, ਤੇ ਕੁੱਝ ਬਹੁਤ ਪਿਆਰੇ
ਇਕ ਸੀ ਜੀਹਦੇ ਨਾਲ ਮੈਨੂੰ ਮੁਹੱਬਤ ਵੀ ਬਹੁਤ ਸੀ
ਕੁੱਝ ਮੁਲਕ ਛੱਡ ਕੇ ਚਲੇ ਗਏ
ਕੁੱਝ ਇਕ ਨੇ ਘਰ ਬਦਲ ਲਏ
ਕਿਸੇ ਨੇ ਮੈਨੂੰ ਛੱਡ ਦਿੱਤਾ ਤੇ ਕਈਆਂ ਨੂੰ ਮੈਂ
ਕੁੱਝ ਇਕ ਨਾਲ ਬੋਲ ਚਾਲ ਹੈ ਕੁੱਝ ਨਾਲ ਨਈ
ਕੋਈ ਆਪਣੀ ਆਕੜ ਦੀ ਵੱਜਾਹ ਨਾਲ ਨਈ ਬੋਲਦਾ
ਤੇ ਕਈ ਵਾਰੀ ਮੇਰੀ ਵੀ ਅੱਣਖ਼ ਮੈਨੂੰ ਰੋਕਦੀ ਏ
ਓਹ ਸਭ ਜਿਥੇ ਵੀ ਨੇ ਜਿਵੇਂ ਵੀ ਨੇ
ਮੈ ਹੁਣ ਵੀ ਓਹਨਾਂ ਨੂੰ ਚਾਉਂਦਾ ਹਾਂ
ਤੇ ਹਰ ਵਕ਼ਤ ਯਾਦ ਵੀ ਕਰਦਾ ਹਾਂ
ਕਿਓਂ ਕੇ ਮੈਂ ਓਹਨਾਂ ਨਾਲ ਜਿੰਦਗੀ ਦੇ
ਯਾਦਗਾਰ ਵ੍ਕ਼ਤੇ-ਦਿਨ ਗੁਜਾਰੇ ਨੇ ।
____________________

878
Shayari / Re: ਸੱਜਣ ਜੀ,,,
« on: February 05, 2012, 10:07:31 AM »
sukriya,,,

879
Shayari / Re: ਸੱਜਣ ਜੀ,,,
« on: February 05, 2012, 10:02:12 AM »
sukriya,,,

880
Shayari / Re: ਬੰਦਾ ਮਾੜਾ,,,
« on: February 05, 2012, 09:54:12 AM »
sukriya,,,

Pages: 1 ... 39 40 41 42 43 [44] 45 46 47 48 49 ... 99