841
Shayari / Re: ਵਾਹ!,,,
« on: February 07, 2012, 09:09:50 PM »
ਇਸ਼ਕੇ ਨੂੰ ਜਿਨ੍ਹਾਂ ਸੌਂਪਤੀ ਸਾਰੀ ਹਯਾਤ ਹੀ
ਜੀਂਦਾ ਉਨ੍ਹਾਂ ਦਾ ਨਾਮ ਹੈ ਸਾਰੇ ਜਹਾਨ ਤੇ।
______________________
ਜੀਂਦਾ ਉਨ੍ਹਾਂ ਦਾ ਨਾਮ ਹੈ ਸਾਰੇ ਜਹਾਨ ਤੇ।
______________________
This section allows you to view all posts made by this member. Note that you can only see posts made in areas you currently have access to. 841
Shayari / Re: ਵਾਹ!,,,« on: February 07, 2012, 09:09:50 PM »
ਇਸ਼ਕੇ ਨੂੰ ਜਿਨ੍ਹਾਂ ਸੌਂਪਤੀ ਸਾਰੀ ਹਯਾਤ ਹੀ
ਜੀਂਦਾ ਉਨ੍ਹਾਂ ਦਾ ਨਾਮ ਹੈ ਸਾਰੇ ਜਹਾਨ ਤੇ। ______________________ 842
Lok Virsa Pehchaan / Re: ਮਾਂ ਬੋਲੀ ਬਿਨ ਦੁਨੀਆਂ ਉੱਤੇ,,,« on: February 07, 2012, 08:39:24 PM »
sukriya,,,
844
Shayari / ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ,,,« on: February 07, 2012, 07:37:45 PM »
ਜਦੋਂ ਮੈਂ ਜੰਮੀ, ਮੈਂ ਪਰਾਈ ਸਾਂ
ਜਦੋਂ ਮੈਂ ਵੱਡੀ ਹੋਈ, ਮੈਂ ਪਰਾਈ ਸਾਂ ਜਦੋ ਮੈਂ ਬਾਹਰ ਨਿਕਲੀ, ਮੈਂ ਪਰਾਈ ਸਾਂ ਮੈਨੂੰ ਘਰ ਵਿਚ ਛੁਪਾਇਆ, ਮੈਂ ਪਰਾਈ ਸਾਂ ਮੈਨੂੰ ਮੇਰਿਆਂ ਡਰਾਇਆ, ਮੈਂ ਪਰਾਈ ਸਾਂ ਮੇਰੇ ਉਠਣ ਬੈਠਣ ਤੇ ਨਿਗਾਹਾਂ, ਮੈਂ ਪਰਾਈ ਸਾਂ ਮੇਰੀਆਂ ਨਿਗਾਹਾਂ ਤੇ ਨਿਗਾਹਾਂ, ਮੈਂ ਪਰਾਈ ਸਾਂ ਮੇਰੀ ਸੱਜ ਫੱਬ ਤੇ ਸੱ਼ਕ, ਮੈਂ ਪਰਾਈ ਸਾਂ ਮੈਂ ਲਾਲ ਚੂੜਾ ਪਹਿਨ ਤੇ ਪੱਚਰ ਆਪਣੇ ਘਰ ਪੁੱਜੀ, ਮੈਂ ਪਰਾਈ ਸਾਂ ਮੇਰੀ ਔਲਾਦ ਮਾਲਕ ਬਣੀ, ਮੈਂ ਪਰਾਈ ਸਾਂ ਅਤੇ ਹੁਣ ਤਕ ਪਰਾਈ ਹਾਂ ਜਦੋਂ ਤੂੰ ਜੰਮਿਆ, ਤੂੰ ਮਾਲਕ ਸੀ ਜਦੋਂ ਤੂੰ ਵੱਡਾ ਹੋਇਆ, ਤੂੰ ਮਾਲਕ ਸੀ ਜਦੋਂ ਤੂੰ ਬਾਹਰ ਨਿਕਲਿਆ, ਤੂੰ ਮਾਲਕ ਸੀ ਜਦੋਂ ਮੈਨੂੰ ਵਡਿਆਇਆ, ਤੂੰ ਮਾਲਕ ਸੀ ਜਦੋਂ ਤੂੰ ਡਰਾਇਆ, ਤੂੰ ਮਾਲਕ ਸੀ ਜਦੋਂ ਤੂੰ ਨਿਗਾਹ ਮਾਰੀ, ਤੂੰ ਮਾਲਕ ਸੀ ਜਦੋਂ ਤੂੰ ਨਿਗਾਹ ਲੜਾਈ, ਤੂੰ ਮਾਲਕ ਸੀ ਤੇਰੀ ਸੱਜ ਫੱਬ ਤੇ ਚਾਅ, ਤੂੰ ਮਾਲਕ ਸੀ ਜਦੋਂ ਤੂੰ ਘੋੜੀ ਚੜਿਆ, ਵਾਗ ਸੰਭਾਲੀ ਡੋਲੀ ਲਿਆਇਆ, ਤੂੰ ਮਾਲਕ ਸੀ ਹੁਣ ਮੇਰੀ ਔਲਾਦ ਮਾਲਕ ਹੈ ਮੈਂ ਪਰਾਈ ਸਾਂ ਤੇ ਹੁਣ ਤਕ ਪਰਾਈ ਹਾਂ । ______________________ 845
Lok Virsa Pehchaan / Re: ਮਾਂ ਬੋਲੀ ਬਿਨ ਦੁਨੀਆਂ ਉੱਤੇ,,,« on: February 07, 2012, 06:56:33 PM »
sukriya,,,
846
Lok Virsa Pehchaan / Re: ਮਾਂ ਬੋਲੀ ਬਿਨ ਦੁਨੀਆਂ ਉੱਤੇ,,,« on: February 07, 2012, 06:44:16 PM »
sukriya,,,
847
Lok Virsa Pehchaan / Re: ਚਰਖਾ ਤੇ ਸੰਦੂਕ,,,« on: February 07, 2012, 01:01:20 PM »
hanji sukriya,,,
849
PJ Games / Re: express ur feelings with songs.....« on: February 07, 2012, 12:48:09 PM »
ਸਾਈਆਂ ਦੇ ਵੀ ਜਾਂਦੇ ਆਂ,
ਬਾਬਿਆਂ ਦੇ ਜਾਂਦੇ ਆਂ ਤੇ ਮਾਈਆਂ ਦੇ ਵੀ ਜਾਂਦੇ ਆਂ, ਤੇਰੀ ਹਉਮੇਂ ਵੱਡੀ ਏ ਤਾਂ ਵੱਡੀ ਰਹਿਣ ਦੇ, ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ,,, _______________________ 850
Lok Virsa Pehchaan / ਚਰਖਾ ਤੇ ਸੰਦੂਕ,,,« on: February 07, 2012, 11:47:29 AM »
ਲੱਗੇ ਖੂੰਜੇ ਬੇਬੇ ਮਗਰੋ, ਚਰਖਾ ਤੇ ਸੰਦੂਕ
ਕੌਣ ਕੱਤੇ ਸੂਤ,ਨਾਲੇ ਸਾਂਭੇ ਸੰਦੂਕ ਬਣਾ ਕੇ ਖੇਸ, ਕਿਹੜਾ ਵੱਟੇ ਬੰਬਲ ਮੁਕਾਉ ਸਿਆਪਾ, ਲਿਆਉ ਸ਼ਹਿਰੋਂ ਕੰਬਲ ______________________ 852
Lok Virsa Pehchaan / ਮਾਂ ਬੋਲੀ ਬਿਨ ਦੁਨੀਆਂ ਉੱਤੇ,,,« on: February 07, 2012, 09:57:34 AM »
ਮਾਂ ਬੋਲੀ ਬਿਨ ਦੁਨੀਆਂ ਉੱਤੇ ਕੌਮਾਂ ਦੀ ਪਹਿਚਾਣ ਨਹੀਂ ਰਹਿੰਦੀ,
ਆਪਣਾ ਸੱਭਿਆਚਾਰ ਭੁਲਾਕੇ ਵਿਰਸੇ ਦੇ ਵਿੱਚ ਜਾਨ ਨਹੀਂ ਰਹਿੰਦੀ। ਫੁੱਲ ਕਿਤੇ ਵੀ ਉਗਣ ਭਾਵੇਂ ਮਹਿਕਾਂ ਤੋਂ ਪਹਿਚਾਣੇ ਜਾਂਦੇ, ਦੁਨੀਆਂ ਉਤੇ ਲੋਕ ਕੌਮ ਦੀ ਬੋਲੀ ਤੋਂ ਨੇ ਜਾਣੇ ਜਾਂਦੇ। ਵਿਰਸੇ ਦੇ ਫੁੱਲ ਤਾਂ ਹੀ ਖਿੜ੍ਹਦੇ ਮਾਂ ਬੋਲੀ ਜੇ ਆਉਂਦੀ ਹੋਵੇ, ਰੂਹ ਦੇ ਪੱਤਣ ਜਿੰਦ ਮਜ਼ਾਜ਼ਣ ਲੋਕ ਗੀਤ ਕੋਈ ਗਾਉਂਦੀ ਹੋਵੇ। _________________________________ 854
Shayari / ਰੱਬ ਦੇ ਸ਼ਰੀਕ,,,« on: February 07, 2012, 09:02:47 AM »
ਇਹ ਜੱਲਦੇ ਨੇ ਇਹ ਬਲਦੇ ਨੇ
ਆਪ ਤਾਂ ਕੁੱਝ ਨਹੀਂ ਕਰਦੇ ਨੇ ਪਰ ਦੂਜਾ ਜੇ ਕੋਈ ਕੰਮ ਕਰੇ ਗਿੱਲੀ ਲਕੜੀ ਵਾਂਗੂੰ ਧੁਖਦੇ ਨੇ ਕੁੱਝ ਧਰਮੀ ਬੜੇ ਅਖਵਾਉਦੇ ਨੇ ਸਟੇਜਾਂ ਤੋਂ ਰੌਲਾ ਪਾਉਂਦੇ ਨੇ ਦਾਰੂ ਨਾਲ ਮੁੱਰਗਾ ਛੱਕਦੇ ਨੇ ਲੋਕਾਂ ਨੂੰ ਨਾਮ ਜਾਪਉਂਦੇ ਨੇ ਗੱਲ 2 ਵਿਚ ਬੋਲਣ ਝੂਠ ਏਹੋ ਉਂਝ ਸੱਚ ਦੇ ਪੁਜਾਰੀ ਅਖਵਾਉਦੇ ਨੇ ਹੋਰਾਂ ਦੀ ਚੁੱਗਲੀ ਨਿੰਦਿਆਂ ਕਰਕੇ ਨਈ ਤਮਾਸ਼-ਬੀਨ ਦੁੱਧ ਧੋੱਤੇ ਅਖਵਾਉਦੇ ਨੇ ਹੋਰਾਂ ਦੇ ਧੀਆਂ-ਪੁੱਤਰਾਂ ਦੀ ਗੱਲ ਮੂੰਹ ਪਾੜ ਕੇ ਕਰਦੇ ਨੇ ਇਹ ਦਿਲ ਦੁਖਾਂਦੇ ਸਭਨਾਂ ਦੇ ਉਂਝ ਰੱਬ ਦੀਆਂ ਗੱਲਾਂ ਕਰਦੇ ਨੇ ਯਕੀਨ ਕਰੋ ਨਾ ਕੌਲੀ ਚੱਟ ਯਾਰਾਂ ਤੇ ਯਾਰਾਂ ਨਾਲ ਦਗੇ ਕਮਾਉਦੇ ਨੇ ਅੱਜ ਏਥੇ ਕ਼ਲ ਓਥੇ ਡੇਰੇ ਲਾਉਂਦੇ ਨੇ ਝੂਠ ਬੋਲ ਮਾਲ ਕਮਾਉਦੇ ਨੇ ਕਈ ਰੱਬ ਦੇ ਬੰਦੇ ਮੰਦੇ ਨੇ ਕੁੱਝ ਕੁੱਤੇ-ਬਿੱਲੇ ਚੰਗੇ ਨੇ ਮਾਲਕ ਤੋਂ ਝਿੜਕਾਂ ਖਾਂਦੇ ਨੇ ਪਰ ਫਿਰ ਵੀ ਪੂਛ ਹਿਲਾਂਦੇ ਨੇ ਇਹ ਸੁਣਦੇ ਕਿੱਸੇ ਹੀਰਾਂ ਦੇ ਕੈਦੋਂ ਨੂੰ ਜਾਲਮ ਸੱਦਦੇ ਨੇ ਧੀ ਬਣ ਜਾਏ ਆਪਣੀ ਹੀਰ ਕਦੇ ਪਾਵੇ ਤੇ ਰੱਖ ਕੇ ਵੱਡਦੇ ਨੇ ਦਿਲ ਦੁੱਖਦਾ ਹੈਗਾ ਹਰ ਵੇਲੇ ਕਿਓਂ ਲੋਕੀ ਏਦਾਂ ਕਰਦੇ ਨੇ ਸਾਨੂੰ ਤਾਂ ਕੋਈ ਫ਼ਰਕ ਨਈ ਪੈਂਦਾ ਹਜੂਰ ਜੋ ਕਰਦੇ ਨੇ ਓਹ ਭਰਦੇ ਨੇ ___________________ 857
Shayari / ਮੇਰਾ ਜਨਮ,,,« on: February 07, 2012, 04:57:52 AM »
ਅੱਜ ਤੋ ਛੱਬੀ ਕ ਸਾਲ ਪਹਿਲਾਂ ਜਦ ਮੈ ਇਸ ਦੁਨੀਆ ਤੇ ਆਇਆ ਸੀ
ਹੋਲੀ-ਹੋਲੀ ਖੁੱਲੀਆਂ ਅੱਖਾਂ ਨੇ ਸਭ ਤੋ ਪਹਿਲਾਂ ਮਾਂ ਨੂੰ ਨੁਵਾਇਆ ਹੋਣਾ ਸੁਰੂ ਕੀਤਾ ਹੋਣਾ ਫੇਰ ਉਚੀ-ਉਚੀ ਰੋਣਾ ਮੈ ਮਾਂ ਨੇ ਵੀ ਝੱਟ ਮੈਨੂੰ ਸੀਨੇ ਨਾਲ ਲਾਇਆ ਹੋਣਾ ਛੋਟੀ ਭੁਆ ਨੇ ਜਦ ਦਿੱਤੀ ਹੋਣੀ ਗੁੜਤੀ ਮੈਨੂੰ ਨਿੱਕੇ-ਨਿੱਕੇ ਬੁੱਲਾਂ ਨੂੰ ਮਿੱਠਾ ਸਵਾਦ ਆਇਆ ਹੋਣਾ ਰੋਦਾਂ ਹੋਣਾ ਅਪਣੇ ਮੈ ਰੱਬ ਨਾਲੋ ਵੱਖ ਹੋ ਕੇ ਰੱਬ ਵਰਗੀ ਮਾਂ ਦੀ ਗੋਦ ਵਿੱਚ ਸੁੱਖ ਦਾ ਸਾਹ ਆਇਆ ਹੋਣਾ ਸਾਰੇ ਘਰ ਵਿੱਚ ਹੋਣਾ ਉਦੋ ਖੁਸੀ ਦਾ ਮਹੋਲ ਜਦ ਮੇਰੇ ਆਉਣ ਦਾ ਸੁਨੇਹਾ ਸਾਰਿਆ ਦੇ ਕੰਨੀ ਆਇਆ ਹੋਣਾ ਸਾਰਿਆ ਨੇ ਕੀਤਾ ਹੋਣਾ ਰੱਜ ਕੇ ਪਿਆਰ ਮੈਨੂੰ ਬਾਪੂ ਨੇ ਚੁੰਮ ਮੱਥਾ ਘੁੱਟ ਸੀਨੇ ਨਾਲ ਲਾਇਆ ਹੋਣਾ ਥੋੜਾ ਵੱਡਾ ਹੋਏ ਤੌ ਮੱਥਾ ਬਾਬਿਆਂ ਦੇ ਟਿਕਾਇਆ ਹੋਣਾ ਗੁਰੂ ਗ੍ਰੰਥ ਸਾਹਿਬ ਚੋ ਵਾਕ ਦਾ ਪਹਿਲਾ ਅੱਖਰ ਰ ਆਇਆ ਹੋਣਾ ਹੁੰਦਾਂ ਸੀ ਸਾਰਿਆ ਦਾ ਉਦੋ ਰਾਜ ਦੁਲਾਰਾ ਮੈ ਤੇ ਅੱਮੜੀ ਨੇ ਫੇਰ ਮੈਨੂੰ ''ਰਾਜ'' ਆਖ ਕੇ ਬੁਲਾਇਆ ਹੋਣਾ _______________________________ 859
ਅੱਜ ਬੁਰਾ ਨਾ ਮੰਨੋਂ ਜਨਾਬ, ਦਿਲ ਉਦਾਸ ਹੈ,
ਕਹੀ ਸੁਣੀ ਕਰ ਦਿਉ ਮਾਫ, ਦਿਲ ਉਦਾਸ ਹੈ। ਜਦ ਜ਼ੁਲਮ ਹੋਵੇ ਮਜ਼ਲੂਮ ਤੇ, ਇਹ ਨਾ ਸਹੇ, ਕੋਈ ਸੁਣੇ ਜਾਂ ਨਾ ਸੁਣੇ, ਇਹ ਅਪਣੀ ਕਹੇ, ਨਾ ਜਾਵੋ ਇਹਦੀ ਫੋਕੀ ਮੁਸਕਾਨ ਤੇ ਯਾਰੋ, ਇਹਦੇ ਅੰਦਰ ਦੁੱਖ ਹਜ਼ਾਰ, ਦਿਲ ਉਦਾਸ ਹੈ। ਦੁਸ਼ਮਣ ਖਾ ਜਾਏ ਖਾਰ ਤਾਂ ਇਹ ਸਹਿ ਸਕਦਾ, ਕਰਜੇ ਹਿੱਕ ਤੇ ਵਾਰ ਤਾਂ ਇਹ ਸਹਿ ਸਕਦਾ, ਜੇ ਜਾਨੋਂ ਪਿਆਰਾ ਪਿੱਠ ਦੇ ਪਿੱਛੇ ਵਾਰ ਕਰੇ, ਤਾਂ ਟੁੱਟ ਜਾਂਦਾ ਇਤਬਾਰ, ਦਿਲ ਉਦਾਸ ਹੈ। ਮਾਲੀ ਹੀ ਅੱਜ ਬਾਗ ਦੇ ਵੈਰੀ ਬਣ ਗਏ ਨੇ, ਇੱਥੇ ਸੋਹਣਿਆਂ, ਫੁੱਲਾਂ ਨੇ ਹੁਣ ਕੀ ਖਿੜਨਾ, ਮਹਿਕ ਗੁਆਚੀ, ਪਰਛਾਵੇਂ ਵੀ ਨਾ ਨਾਲ ਰਹੇ, ਕੋਈ ਪੁੱਛਦਾ ਨਹੀਂਉ ਹਾਲ, ਦਿਲ ਉਦਾਸ ਹੈ। ਕੁੱਖਾਂ ਦੇ ਵਿੱਚ ਕਤਲ ਕਰੇਂਦਾ, ਡਰਦਾ ਨਾ, ਕੁਦਰਤ ਦੇ ਨਾਲ ਖੇਡ ਕਰੇਂਦਾ, ਡਰਦਾ ਨਾ, ਕਿੱਕਰ ਬੀਜਿਆਂ ਕਦੀ ਅੰਬ ਨਹੀਂ ਉੱਗਦੇ, ਰੱਬ ਪੂਰਾ ਕਰੇ ਹਿਸਾਬ, ਦਿਲ ਉਦਾਸ ਹੈ। ਮਿਰਜ਼ੇ ਰਾਂਝੇ ਮਜਨੂੰ ਇਸ਼ਕ ਕਮਾਇਆ ਸੀ, ਅਪਣੀ ਜਿੰਦ ਨੂੰ ਯਾਰ ਦੇ ਲੇਖੇ ਲਾਇਆ ਸੀ, ਹੁਣ ਜੱਗ ਤੇ ਨੇ ਪੈ ਜਾਂਦੇ ਮੁੱਲ ਪਿਆਰਾਂ ਦੇ, ਹੱਸ ਕੇ ਵਿਕ ਜਾਂਦੇ ਯਾਰ, ਦਿਲ ਉਦਾਸ ਹੈ। ਹੋ ਕੇ ਜ਼ਖਮ ਪੁਰਾਣਾ ਨਾਲ ਸਮੇਂ ਦੇ ਹਟ ਜਾਂਦੈ, ਕਹਿਣ ਸਿਆਣੇ ਦੁੱਖ ਵੰਡਣ ਨਾਲ ਘਟ ਜਾਂਦੈ, ਗੱਲ ਮੈ ਵੀ ਤਾਹੀਂਉ ਦਿਲ ਦੀ ਦੱਸ ਕੇ, ਸਭੇ ਫੋਲ ਲਏ ਜਜ਼ਬਾਤ, ਦਿਲ ਉਦਾਸ ਹੈ। _________________________ |