This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 37 38 39 40 41 [42] 43 44 45 46 47 ... 99
821
« on: February 09, 2012, 09:02:39 PM »
ਜਦ ਉਹ ਨਾ ਪਾਸ ਹੁੰਦਾ, ਦਿਲ ਹੈ ਉਦਾਸ ਹੁੰਦਾ ਥੰਮ੍ਹਾਂ ਬਿਨਾਂ ਹੈ ਜਿੱਦਾਂ, ਖੜ੍ਹਿਆ ਅਕਾਸ਼ ਹੁੰਦਾ ਕਾਸ਼ ਜੇ ਕਿਤੇ ਮੈਂ, ਕੋਈ ਬੁੱਤ ਤਰਾਸ਼ ਹੁੰਦਾ ਮੂਰਤ ਬਨਾ ਕੇ ਉਸਦੀ, ਪਾਉਂਦਾ ਸਵਾਸ ਹੁੰਦਾ ਸ਼ਹਿਰਾਂ ਦੀ ਭੀੜ ਕੋਲੋਂ, ਜੰਗਲ ਦਾ ਵਾਸ ਹੁੰਦਾ ਚੱਪਾਂ ਦਾ ਰਾਜ ਹੁੰਦਾ, ਰੌਲੋ ਦਾ ਨਾਸ ਹੁੰਦਾ ਮਨ ਚੋਂ ਇਹ ਸਿ਼ਕਵਿਆਂ ਦਾ, ਸਾਰਾ ਨਿਕਾਸ ਹੁੰਦਾ ਅਪਨਾ ਨਹੀਂ ਹੈ ਕੋਈ, ਇਤਨਾ ਅਹਿਸਾਸ ਹੁੰਦਾ ਉਸ ਦੇ ਬਿਨਾਂ ਹੈ ਜੀਣਾਂ, ਏਨਾਂ ਧਰਾਸ ਹੁੰਦਾ ਵੱਖਰਾ ਨਹੀਂ ਜੋ ਕਹਿੰਦੇ, ਨਹੂੰਆਂ ਤੋਂ ਮਾਸ ਹੁੰਦਾ ਅਪਣਾ ਹੀ ਮਾਰਦਾ ਹੈ, ਅਪਣਾ ਜੋ ਖਾਸ ਹੁੰਦਾ ___________
822
« on: February 09, 2012, 08:49:06 PM »
sukriya,,,
823
« on: February 09, 2012, 08:33:23 PM »
ਦੁਨੀਆ ਦੇ ਵਿਚ ਬੇਸ਼ੱਕ ਲੱਖ ਸਹਾਰੇ ਹੁੰਦੇ ਨੇ। ਖਾਹਿਸ਼ਾਂ ਨਾਲੋਂ ਦੁੱਖ ਕਿਤੇ ਹੀ ਭਾਰੇ ਹੁੰਦੇ ਨੇ।
ਬਹੁਤੇ ਬੰਦੇ ਮੌਤ ਦਾ ਬਾਜ਼ ਉਡਾ ਕੇ ਲੈ ਜਾਦਾਂ, ਕੁਝ ਬੰਦੇ ਇਸ ਜ਼ਿੰਦਗ਼ੀ ਦੇ ਵੀ ਮਾਰੇ ਹੁੰਦੇ ਨੇ।
ਨੀਂਹ ਪੱਥਰ ਹੀ ਤੱਕ ਕੇ ਕੋਈ ਆਸ ਨ ਲਾ ਲੈਣੀ, ਭੋਲਿਓ ਲੋਕੋ ਇਹ ਨੇਤਾ ਦੇ ਲਾਰੇ ਹੁੰਦੇ ਨੇ।
ਦਿਲ ਤੋਂ ਗਮ ਦਾ ਭਾਰ ਜਦੋਂ ਵੀ ਚੁਕਿੱਆ ਜਾਦਾਂ ਨਾ, ਬੁੱਲਾਂ ਦੇ ਲਈ ਦੋ ਲਫਜ਼ ਵੀ ਭਾਰੇ ਹੁੰਦੇ ਨੇ।
ਸਿਦਕ ਜਿੰਨਾ ਦੇ ਪੱਕੇ ਉਹ ਤਾਂ ਵਿਰਲੇ ਹੁੰਦੇ ਨੇ, ਨਹੀਂ ਡਰਦੇ ਉਹ ਬੇਸ਼ੱਕ ਸਿਰ ਤੇ ਆਰੇ ਹੁੰਦੇ ਨੇ।
ਦੁੱਖ ਵੀ ਦੇਣ ਤੇ ਫਿਰ ਵੀ ਦਿਲ ਨੂੰ ਚੰਗੇ ਲੱਗ਼ਣ ਜੋ, ਮੈਨੂੰ ਲਗਦਾ ਉਹ ਬੰਦੇ ਨੂੰ ਪਿਆਰੇ ਹੁੰਦੇ ਨੇ।
ਧੀਆਂ ਨੂੰ ਅਸੀਂ ਕੁੱਖਾਂ ਵਿਚ ਹੀ ਮਾਰੀ ਜਾਂਦੇ ਆਂ, ਡੋਬੀ ਜਾਂਦੇ ਜੋ ਅੱਖੀਆਂ ਦੇ ਤਾਰੇ ਹੁੰਦੇ ਨੇ।
ਉਸ ਦੀ ਯਾਦ ‘ਚ ਆਇਆਂ ਨੂੰ ਜੀ ਆਇਆਂ ਕਹਿੰਦੇ ਹਾਂ, ਮਿੱਠੇ ਲੱਗਦੇ ਬੇਸ਼ੱਕ ਹੰਝੂ ਖਾਰੇ ਹੁੰਦੇ ਨੇ।
ਉਸ ਦੇ ਬੋਲ ‘ਚ ਨਫਰਤ ਨਿੰਦਿਆ ਝਗ਼ੜਾ ਹੁੰਦਾ ਹੈ, ਜਿਹੜੇ ਬੰਦੇ ਇਸ ਜ਼ਿੰਦਗ਼ੀ ਤੋਂ ਹਾਰੇ ਹੁੰਦੇ ਨੇ। ________________________
824
« on: February 09, 2012, 11:43:12 AM »
sukriya,,,
825
« on: February 09, 2012, 11:29:02 AM »
sukriya,,,
826
« on: February 09, 2012, 10:03:46 AM »
ਸੋਚਾਂ ਦਾ ਕਾਫ਼ਲਾ, ਜਦੋ ਵੀ ਕਿਤੇ ਦਮ ਲੈਂਦੈ, ਅੱਖਾ ਸਾਹਵੇ ਆ ਜਾਦੇ , ਉਹੀ ਚਿਹਰਾ .... ਕੰਨਾ ਨੂੰ ਸੁਣਨ ਲੱਗਦੀ ਐ.., ਉਹਦੀ ਹੀ ਆਵਾਜ਼.... ਅਤੇ
ਦਿਲ ਵਿਚ ਹੋਣ ਲਗਦੀ ਏ, ਉਹੀ ਜਾਣੀ ਪਹਿਚਾਣੀ ਪੀੜ... ________________
827
« on: February 09, 2012, 09:14:55 AM »
mubarkan ji,,,
828
« on: February 09, 2012, 08:26:40 AM »
ਰੁੱਤ ਆਕੇ ਹਰ ਚਲੀ ਗਈ ਏ, ਮੈਂ ਉਥੇ ਦਾ ਉਥੇ, ਮੈਨੂੰ ਕੋਈ ਬਾਹਾਰ ਨਾ ਟੱਕਰੀ ਨਾ ਮੀਂਹ ਨੇ ਗ਼ਮ ਧੋਤੇ, ਆਸ ਲਗਾਈ ਖੜਾ ਸਾਲਾਂ ਤੋਂ ਸ਼ਾਇਦ ਕੋਈ ਆ ਜਾਵੇ। ਜਹਿੜਾ ਮੇਰੇ ਅੱਖੀਓਂ ਵਗਦੇ ਅੱਥਰੂ ਆ ਕੇ ਪੋਚੇ। ਰੁੱਤ ਆਕੇ.......
ਕਾਸ਼ ਕਿਤੇ ਕੋਈ ਹਮਦਮ ਹੁੰਦਾ ਦਿਲੋ ਮੈਂ ਖੁਸ਼ੀ ਮਨਾਉਦਾ, ਲੋਕਾਂ ਵਾਗੂੰ ਈਦ ਦਿਵਾਲੀ ਅਤੇ ਬਸੰਤ ਹੰਢਾਉਂਦਾ, ਪਰ ਪਛਤਾਵੇ ਬੁਕਲ ਦੇ ਵਿਚ ਤੇ ਕੁਝ ਸ਼ਿਕਵੇ ਰੋਸ਼ੇ ਰੁੱਤ ਆਕੇ.......
ਪਰ ਨਾ ਹੁਣ ਤੱਕ ਟਕਰਇਆ ਐਸਾ ਉਮਰ ਬੀਤਦੀ ਜਾਵੇ ਹੁਣ ਤਾ ਲੱਗਦਾ ਡਰ ਇਕੱਲਤਾ ਤੋ ਤੁਰ ਗਏ ਛੱਡ ਪਰਛਾਵੇਂ, ਮੈਂ ਕੱਲਾ ਰੁੱਖ ਸੁੱਕ ਚੁਕਿਆਂ ਹਾਂ ਨਾ ਬੈਠਣ ਹੁਣ ਤੋਤੇ। ਰੁੱਤ ਆਕੇ.......
ਸੁਣਿਆ ਆਸਾਂ ਤੇ ਦੁਨੀਆਂ ਚੱਲਦੀ ਮੈਂ ਨਾ ਹੋਰ ਚੱਲ ਪਾਵਾਂ, ਕੱਲਾ ਕਹਿਰਾ ਮੈਂ ਦੁਨੀਆਂ ਤੇ ਕਿੱਦਾਂ ਉਮਰ ਹੰਢਾਵਾਂ, ਸਾਡੀ ਜਿੰਦਗੀ ਲੱਭਦੀ ਰਹਿ ਗਈ ਮਿਲੇ ਕਦੇ ਨਾ ਮੌਕੇ। ਰੁੱਤ ਆਕੇ....... __________
829
« on: February 09, 2012, 07:53:50 AM »
sukriya,,,
830
« on: February 09, 2012, 03:35:23 AM »
ਚੁੱਕ ਪਰਦਾ ਦੇਖ ਚੁਫੇਰੇ ਤੂੰ, ਕਾਹਨੂੰ ਬੈਠਾ ਵਿੱਚ ਹਨੇਰੇ ਤੂੰ ਇਹ ਪੈਂਡਾ ਤੇਰਾ ਨਾ ਮੁੱਕਣਾ,ਜਿਹੜੇ ਪੈਂਡੇ ਪਿਆ ਲਮੇਰੇ ਤੂੰ
ਤੇਰੇ ਨਾਲ ਨਹੀ ਕੁਛ ਜਾਣਾ ਉਏ, ਦੇਖ ਮੰਨ ਕੇ ੳਹਦਾ ਭਾਣਾ ਉਏ ਸੱਭ ਉਹਦਾ ਹੀ ਤਾਣਾ ਬਾਣਾ ਉਏ, ਐਵੇਂ ਕਾਹਦੇ ਕਾਜ ਸਹੇੜੇ ਤੂੰ ਚੁੱਕ ਪਰਦਾ ਦੇਖ ਚੁਫੇਰੇ ਤੂੰ...
ਤੂੰ ਕਾਹਦਾ ਕਰੇਂ ਗੁਮਾਨ ਮਨਾ, ਇਹ ਝੂਠੀ ਹੈ ਸੱਭ ਸ਼ਾਨ ਮਨਾਂ ਤੂੰ ਅੰਤ ਜਾਣਾ ਸ਼ਮਸ਼ਾਨ ਮਨਾਂ, ਦਸ ਤੁਰਿਆ ਹੈਂ ਰਾਹ ਕਿਹੜੇ ਤੂੰ ਚੁੱਕ ਪਰਦਾ ਦੇਖ ਚੁਫੇਰੇ ਤੂੰ...
ਇਹ ਸਾਹਾਂ ਮੁੱਕਣ ਤੇ ਆਈਆਂ ਨੇ, ਐਵੇਂ ਭੰਗ ਦੇ ਭਾੜੇ ਗਵਾਈਆਂ ਨੇ ਨਹੀ ਲੱਭੀਆਂ ਤੈਨੂੰ ਸਚਾਈਆਂ ਨੇ, ਭਾਵੇਂ ਲਾਏ ਜੋਰ ਬਥੇਰੇ ਤੂੰ ਚੁੱਕ ਪਰਦਾ ਦੇਖ ਚੁਫੇਰੇ ਤੂੰ...
ਹਰਦਮ ਕੋਈ ਹਰ ਹਰ ਕਰਦਾ ਏ, ਕੋਈ ਵੇਦ ਕਤੇਬਾਂ ਪੜਦਾ ਏ ਕੋਈ ਅੱਲਾ ਦੀ ਹਾਮੀ ਭਰਦਾ ਏ, ਕਿਉਂ ਪਹੁੰਚਾ ਕੂੜ ਦੇ ਡੇਰੇ ਤੂੰ ਚੁੱਕ ਪਰਦਾ ਦੇਖ ਚੁਫੇਰੇ ਤੂੰ...
ਕੋਈ ਮਾਲਾ ਪਾ ਕੇ ਲੱਭਦਾ ਏ, ਕੋਈ ਸਿਰ ਮੁੰਡਵਾ ਕੇ ਲੱਭਦਾ ਏ ਕੋਈ ਵਾਲ ਵਧਾ ਕੇ ਲੱਭਦਾ ਏ, ਬਸ ਲੱਭ ਲੈ ਦਿਲ ਦੇ ਵਹਿੜੇ ਤੂੰ ਚੁੱਕ ਪਰਦਾ ਦੇਖ ਚੁਫੇਰੇ ਤੂੰ...
ਇਹ ਝੂਠੇ ਨੇ ਸੱਭ ਮੰਦਰ ਤੇਰੇ, ਤੂੰ ਝਾਤੀ ਮਾਰ ਲੈ ਅੰਦਰ ਤੇਰੇ ਅੰਦਰ ਹੀ ਹੈ ਕਲੰਦਰ ਤੇਰੇ, ਕਿਉਂ ਦਿਲ ਦੇ ਬੂਹੇ ਭੇੜੇ ਤੂੰ ਚੁੱਕ ਪਰਦਾ ਦੇਖ ਚੁਫੇਰੇ ਤੂੰ... _________________
831
« on: February 08, 2012, 11:42:46 PM »
ਭਾਵੇਂ ਭੁੱਖ ਸਤਾਇਆ ਨਹੀਂ । ਜਿੰਦ, ਪਰ ਕਰਾਰ ਪਾਇਆ ਨਹੀ । ਫੁੱਲ ਰੰਗ ਬਰੰਗੇ ਜੰਗਲ ਵਿਚ , ਸਾਡੇ ਹਿੱਸੇ ਕੋਈ ਆਇਆ ਨਹੀਂ । ਜਿਸ ਨੂੰ ਵੀ ਅਜਕਲ ਮਿਲਦਾ ਹਾਂ, ਕਹਿੰਦਾ ਦਿਲ ਪਰਾਇਆ ਨਹੀਂ । ਬੂਟਾ ਕਹਿੰਦੇ ਵੱਧਦਾ ਫੁੱਲਦਾ, ਜਿਸ ਤੇ ਹੁੰਦਾ ਸਾਇਆ ਨਹੀਂ । ਕਿੰਨੀਆਂ ਪੈੜਾਂ ਘਰ ਨੂੰ ਆਈਆਂ, ਚਾਹੁਣ ਵਾਲਾ ਪਰ ਆਇਆ ਨਹੀਂ । ਬੁੱਝਾਂ ਮੈ ਉਸ ਦੇ ਚਿਹਰੇ ਤੋ, ਲੱਗੇ ਵਕਤ ਉਸ ਹਸਾਇਆ ਨਹੀਂ __________________
832
« on: February 08, 2012, 11:15:37 PM »
sukriya,,,
833
« on: February 08, 2012, 10:54:21 PM »
ਜੋ ਬੀਤ ਗਿਆ ਸੋ ਬੀਤ ਗਿਆ ਨਾ ਐਵੇਂ ਉਸ ਨੂੰ ਰੋਇਆ ਕਰ। ਛੱਡ ਚੁਗਲੀ, ਚੋਰੀ ਯਾਰੀ ਨੂੰ, ਨਾ ਬੀਜ ਪਾਪ ਦਾ ਬੋਇਆ ਕਰ। ਗੰਢ ਖੋਲ੍ਹ ਦੇ ਅਪਣੇ ਦਿੱਲ ਵਾਲੀ ਦਿੱਲ ਵਿੱਚ ਰੱਖਣੀ ਠੀਕ ਨਹੀ, ਇਹ ਜੀਵਨ ਬਹੁਤ ਅਮੁੱਲਾ ਏ, ਨਾ ਸੋਚ ਸੋਚ ਕੇ ਮੋਇਆ ਕਰ। ਹਰ ਚੀਜ ਬਣਾਈ ਕੁਦਰਤ ਦੀ, ਸਭ ਇੱਕ ਦੂਜੇ ਤੋਂ ਵਧੀਆ ਹੈ, ਆਪਣੇ ਹੀ ਸੁੱਖ ਸੁਆਦਾਂ ਲਈ ਨਾ ਜੀਵ ਜੀਂਦੇ ਨੂੰ ਕੋਹਿਆ ਕਰ। ਤੇਰੇ ਮਨ ਤੇ ਪਰਤ ਜੋ ਚੜ੍ਹ ਗਈ ਹੈ ਪਾਪਾਂ ਅਤੇ ਕੁਕਰਮਾਂ ਦੀ, ਹਰੀ ਨਾਮ ਦਾ ਲੈ ਕੇ ਤੂੰ ਸਾਬਣ ਪਾਪ ਦੀ ਮੈਲ ਨੂੰ ਧੋਇਆ ਕਰ। ਲੈਣ ਕੀ ਆਇਆ ਜੱਗ ਉਂਤੇ,ਕਿਸ ਕੰਮ ਲਈ ਹੈ ਜਨਮ ਲਿਆ, ਬਹਿ ਸਾਧ ਸੰਗਤ ਵਿੱਚ ਤੂੰ ਯਾਰਾ, ਮਨ ਅਪਣੇ ਨੂੰ ਵੀ ਟੋਹਿਆ ਕਰ। ਮੋਹ ਮਾਇਆ ਦੀ ਹੈ ਲੇਸ ਬੁਰੀ, ਜੱਗ ਆਉਣ ਤੇ ਸਭ ਨੂੰ ਮੋਹ ਲੈਂਦੀ, ਵੱਟ ਪਾਸਾ ਦੂਰੋਂ ਲੰਘ ਜਾਵੀਂ, ਨਾ ਸਾਕਤ ਕੋਲ ਖਲੋਇਆ ਕਰ। ਇਹ ਜੀਵਨ ਜਾਚ ਜੋ ਦੱਸੀ ਏ, ਸਿੱਟਾ ਹੈ ਸਾਡੇ ਜੀਵਨ ਦਾ, ਹਰ ਦਿੱਲ ਵਿੱਚ ਉਹੀਓ ਵੱਸਦਾ ਹੈ ਗਰੀਬ ਦਾ ਦਿਲ ਵੀ ਮੋਹਿਆ ਕਰ। ______________________________________
834
« on: February 08, 2012, 10:30:21 AM »
ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ ___________________________
835
« on: February 08, 2012, 10:13:40 AM »
sukriya,,,
836
« on: February 08, 2012, 09:13:21 AM »
ਅਕਸਰ ਡਿਗਰੀ ਰੁਲਦੀ ਜਦੋ ਸਿਫਾਰਿਸ ਵੱਜਦੀ ਏ ਚੌਕੀਦਾਰ ਦੀ ਨੋਕਰੀ ਲਈ ਵੀ ਬੋਲੀ ਲਗਦੀ ਏ
ਲੱਖਾਂ ਵਿੱਚ ਸੋਦਾ ਹੁੰਦਾਂ ਹਰ ਕੰਮ ਸਰਕਾਰੀ ਦਾ ਸਭ ਤੌ ਵੱਡਾ ਦੁੱਖ ਮਿੱਤਰਾਂ ਨੂੰ ਬੇਰੁਜਗਾਰੀ ਦਾ _________________________
837
« on: February 08, 2012, 09:01:14 AM »
ਜੇ ਉਹ ਵਗਦੇ ਪਾਣੀ ਜਿਹੇ ਨੇ ਤਾਂ ਮੈਂ ਵੀ ਨਦੀ 'ਚ ਪਿਆ ਪੱਥਰ ਨਹੀਂ ਜੇ ਤੁਰਾਂਗਾ ਤਾਂ ਇਵੇਂ ਜਿਵੇਂ ਬਾਗ 'ਚੋਂ ਲੰਘਦੀ ਹਵਾ ਨਾਲ਼ ਮਹਿਕ ਹੋ ਤੁਰਦੀ ਹੈ ____________
838
« on: February 08, 2012, 06:48:52 AM »
ਇਜ਼ਤਾਂ ਦੇ ਰਾਖੇ ਸੀ ਜੋ ਇੱਜ਼ਤਾਂ ਦੇ ਚੋਰ ਹੋਏ ਪਹਿਲਾਂ ਸੀ ਪੰਜਾਬੀ ਅਸੀਂ ਪਰ ਹੁਣ ਹੋਰ ਹੋਏ ਦੁੱਧ ਘਿਉ ਪੀਣ ਵਾਲੇ ਕਿਹੜੇ ਪਾਸੇ ਤੁਰਪੇ ਆਪਣੀ ਹੀ ਜੰਮੀ ਮਾਰ ਆਦਮ ਹਾਂ ਖੋਰ ਹੋਏ ਤਕੜੇ ਦਿਲਾਂ ਦੇ ਸਾਥੋਂ ਵੈਰੀ ਸੀਗੇ ਡਰਦੇ ਪਰ ਹੁਣ ਵਿਚੋ ਵਿੱਚ ਡਾਢੇ ਕਮਜੋ਼ਰ ਹੋਏ ਆਪਾਂ ਯਾਰੋ ਘਬਰਾਉਂਦੇ ਹੁਣ ਮਰਦਾਂ ਤੋਂ ਧੀਆਂ ਮਰਜਾਣੀਆਂ ਦੇ ਉੱਤੇ ਸਾਡੇ ਜੋ਼ਰ ਹੋਏ _______________________
839
« on: February 07, 2012, 09:25:10 PM »
sukriya,,,
840
« on: February 07, 2012, 09:24:14 PM »
sukriya,,,
Pages: 1 ... 37 38 39 40 41 [42] 43 44 45 46 47 ... 99
|