781
Lok Virsa Pehchaan / Re: ਮਾਡਰਨ ਮਾਹੀਆ,,,
« on: February 12, 2012, 10:29:12 AM »
sukriya,,,
This section allows you to view all posts made by this member. Note that you can only see posts made in areas you currently have access to. 783
PJ Games / Re: ਪੰਜ਼ਾਬੀ ਬੁਝਾਰਤਾ - ਬੁੱਝੌ ਤੇ ਜਾਣੌ« on: February 12, 2012, 10:24:49 AM »
ਮਾਂ ਜੰਮੀ ਨੀ ਪੁੱਤ ਕੋਠੇ ਖੇਡੇ...?
784
Shayari / ਸਦੀਆਂ ਤੋਂ ਮੁਹੱਬਤ ਦਾ,,,« on: February 12, 2012, 10:22:04 AM »
ਸਦੀਆਂ ਤੋਂ ਮੁਹੱਬਤ ਦਾ ਏਹੀ ਅਫ਼ਸਾਨਾ ਹੈ
ਹਰ ਹੱਥ ਵਿਚ ਪੱਥਰ ਹੈ ਮਜਨੂੰ ਤੇ ਨਿਸ਼ਾਨਾ ਹੈ ਇਹ ਰਹਿਬਰ ਕੀ ਜਾਣਨ, ਦਾਨਸ਼ਵਰ ਕੀ ਸਮਝਣ ਇਸ ਇਸ਼ਕ ਦੀ ਮੰਜਿ਼ਲ 'ਤੇ ਪੁੱਜਦਾ ਦੀਵਾਨਾ ਹੈ ਕੋਈ ਰਾਂਝਾ ਜਾਣ ਸਕੇ ਫ਼ਰਿਆਦ ਹੀ ਸਮਝ ਸਕੇ ਕਿਓਂ ਬਲ਼ਦੀਆਂ ਲਾਟਾਂ 'ਤੇ ਸੜਦਾ ਪਰਵਾਨਾ ਹੈ ਕਿਆ ਇਸ਼ਕ ਦੀ ਸ਼ਾਨ ਅੱਲ੍ਹਾ, ਇਹ ਇਸ਼ਕ ਸੁਭਾਨ ਅੱਲ੍ਹਾ ! ਇਸ ਇਸ਼ਕ ਬਿਨਾ ਲੋਕੋ ਕਿਆ ਖਾਕ ਜ਼ਮਾਨਾ ਹੈ ਇਸ ਇਸ਼ਕ ਦੀ ਹੱਟੀ 'ਤੇ ਕੋਈ ਹੋਰ ਵਪਾਰ ਨਹੀਂ ਬਸ ਦਿਲ ਦੇ ਸੌਦੇ ਨੇ ਤੇ ਸਿਰ ਨਜ਼ਰਾਨਾ ਹੈ ਮੀਰੀ ਵੀ, ਪੀਰੀ ਵੀ, ਸ਼ਾਹੀ ਵੀ, ਫ਼ਕੀਰੀ ਵੀ ਇਸ ਇਸ਼ਕ ਦੇ ਦਾਮਨ ਵਿਚ ਹਰ ਇਕ ਹੀ ਖ਼ਜਾ਼ਨਾ ਹੈ _____________________________ 785
Lok Virsa Pehchaan / Re: ਮਾਡਰਨ ਮਾਹੀਆ,,,« on: February 12, 2012, 10:11:02 AM »
bai ji eah maa nu kuj galt ni kiha giya jo ik nuh te sas da rishta eas ch os di gal keti gai a
786
Shayari / ਯਾਰੀ ਪਾਉਂਦੇ ਨਾ,,,« on: February 12, 2012, 06:13:37 AM »
ਯਾਰੀ ਪਾਉਂਦੇ ਨਾ ਜੇ ਰੰਗਲੇ ਚੁਬਾਰਿਆਂ ਦੇ ਨਾਲ਼
ਸਾਡੀ ਨਿਭ ਜਾਂਦੀ ਅੱਗ ਦੇ ਅੰਗਾਰਿਆਂ ਦੇ ਨਾਲ਼ ਅਸੀਂ ਤੇਰੇ ਵਾਂਗੂ ਅੰਬਰਾਂ ਨੂੰ ਚੁੰਮ ਲੈਣਾ ਸੀ ਰਲ਼ ਜਾਂਵਦੇ ਜੇ ਪੀਂਘ ਦੇ ਹੁਲਾਰਿਆਂ ਦੇ ਨਾਲ਼ ਅਸੀਂ ਵੱਖ ਤੁਸੀਂ ਵੱਖ ਸਾਡੀ ਰਲ਼ਦੀ ਨਾ ਅੱਖ ਕਦੋਂ ਯਾਰੀਆਂ ਪੁਗਾਈਆਂ ਮਹਿਲਾਂ ਢਾਰਿਆਂ ਦੇ ਨਾਲ਼ ਤੁਸੀਂ ਗੁੰਗਿਆਂ ਦੇ ਵਾਂਗ ਚੁੱਪ ਚਾਪ ਬੈਠ ਗਏ ਬਾਤ ਜਦੋਂ ਮੁੱਕੀ ਮੁੱਕਣੀ ਹੁੰਗਾਰਿਆਂ ਦੇ ਨਾਲ਼ ਕੁਲ ਧਰਤੀ ਦੇ ਮਾਲ ਤੇ ਖਜ਼ਾਨਿਆਂ ਤੋਂ ਵੱਧ ਜਿਹੜੀ ਘੜੀ ਲੰਘੇ ਸੱਜਣਾਂ ਪਿਆਰਿਆਂ ਦੇ ਨਾਲ਼ ਸਾਨੂੰ ਤਲਖ਼ ਹਕੀਕਤਾਂ ਨੇ ਇਹੀ ਸਮਝਾਇਆ ਕਦੇ ਜਿ਼ੰਦਗੀ ਨਾ ਤੁਰੇ ਮਿੱਠੇ ਲਾਰਿਆਂ ਦੇ ਨਾਲ਼ ਗੁੰਗੇ ਬੋਲ਼ੇ ਨੂੰ ਕੀ ਸਾਡੀਆਂ ਮੁਸੀਬਤਾਂ ਦੀ ਸਾਰ ਜਿਹੜਾ ਆਪ ਗੱਲਾਂ ਕਰਦੈ ਇਸ਼ਾਰਿਆਂ ਦੇ ਨਾਲ਼ _________________________ 788
ਮਨ ਮਸਤ ਜਿਹਾ ਬਸ ਹੋ ਕੇ ਹੀ ਉਸ ਵਿਚੋਂ ਉਸ ਨੂੰ ਪਾ ਬੈਠਾ
ਉਹਦੀ ਰੂਹ ਵਿਚ ਵਾਸਾ ਕਰਕੇ ਸੀ ਦਿਲ ਦੇ ਸੱਭ ਦੁੱਖ ਭੁਲਾ ਬੈਠਾ ਇਸ਼ਕੇ ਦੀ ਚਿੱਟੀ ਚਾਦਰ ਨੂੰ ਲੋਕਾਂ ਤਾਹਨਿਆਂ ਨਾਲ਼ ਲਿਬੇੜ ਦਿੱਤਾ ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ ਫੁੱਲਾਂ ਨੇ ਫੇਰ ਉਚੇੜ ਦਿੱਤਾ ______________________________ ... ਮਹਿਕਾਂ ਦੀ ਚੰਦਰੀ ਮਸਤੀ ਨੇ ਮੈਨੂੰ ਗ਼ਮ ਹੀ ਹੋਰ ਸਹੇੜ ਦਿੱਤਾ ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ ਫੁੱਲਾਂ ਨੇ ਫੇਰ ਉਚੇੜ ਦਿੱਤਾ _____________________________ 790
Lok Virsa Pehchaan / ਮਾਡਰਨ ਮਾਹੀਆ,,,« on: February 11, 2012, 09:58:20 PM »
ਪਤਨੀ : ਤੰਦੂਰੀ ਤਾਈ ਹੋਈ ਆ।
ਅਸਾਂ ਰੋਟੀ ਨਹੀਂ ਲਾਹੁਣੀ, ਤੇਰੀ ਬੇਬੇ ਆਈ ਹੋਈ ਆ। ਪਤੀ : ਰੋਟੀ ਹੋਟਲੋਂ ਮੰਗਾ ਦਊਂਗਾ। ਬੇਬੇ ਕੋਲ਼ ਗੱਲ ਨਾ ਕਰੀਂ, ਨਹੀਂ ਤਾਂ ਆਪੇ ਮੈਂ ਪਕਾ ਦਊਂਗਾ। ਪਤਨੀ : ਮੇਰੇ ਭਾਗ ਹੀ ਖੋਟੇ ਨੇ। ਜੂਠੇ ਭਾਂਡੇ ਰੋਣ ਜਾਨ ਨੂੰ, ਨਾ ਹੀ ਕੱਪੜੇ ਹੀ ਧੋਤੇ ਨੇ। ਪਤੀ : ਸੂਟ ਕੱਲ੍ਹ ਵਾਲ਼ਾ ਪਾ ਜਾਊਂਗਾ। ਤੇਰੀ ਮੈਂ ਗੁਲਾਬੀ ਸਾੜ੍ਹੀ ਨੂੰ, ਮੰਗੇ ਧੋਬੀ ਤੋਂ ਧੁਆ ਲਿਆਊਂਗਾ। ਪਤਨੀ : ਤੁਸੀਂ ਸਮਝ ਤਾਂ ਪਾਉਂਦੇ ਨਹੀਂ। ਬੇਬੇ ਨਾਲ਼ ਗੱਲ਼ਾਂ ਮਾਰਦੇ, ਛੋਟੇ ਮੁੰਡੇ ਨੂੰ ਪੜ੍ਹਾਉਂਦੇ ਨਹੀਂ। ਪਤੀ : ਇਹ ਵੀ ਝਗੜਾ ਮੁਕਾ ਦਊਂਗਾ। ਤੇਰਾ ਰਹੇ ਦਿਲ ਰਾਜ਼ੀ, ਉਹਦੀ ਟਿਊਸ਼ਨ ਰਖਾ ਦਊਂਗਾ। ਪਤਨੀ : ਜੀ ਉਹ ਮੇਰੇ ਨਾਲ਼ ਲੜਦੀ ਏ। ਰਾਤੀਂ ਸਾਨੂੰ ਨੀਂਦ ਨਾ ਪਵੇ, ਜਦੋਂ ਖਊਂ-ਖਊਂ ਕਰਦੀ ਏ। ਪਤੀ : ਮਾਂ ਨੂੰ ਮੈਂ ਸਮਝਾ ਦਊਂਗਾ। ਤੈਨੂੰ ਉਹਦੀ ਖੰਘ ਨਾ ਸੁਣੇ, ਮੰਜੀ ਕੋਠੇ 'ਤੇ ਚੜ੍ਹਾ ਦਊਂਗਾ। ________________ 791
PJ Games / Re: express ur feelings with songs.....« on: February 11, 2012, 09:32:29 PM »
ਯਾਦ ਮੁਜਕੋ ਕੋਨ ਆਇਆ ਰਾਤ ਭਰ
ਦਿਲ ਜਲਾ ਤੋ ਬੁਝ ਨਾ ਪਾਇਆ ਰਾਤ ਭਰ ਇਕ ਜਰਾ ਸੀ ਮੁਸਕਰਾਹਟ ਕਾ ਅਸਰ ਚੈਨ ਖੋਇਆ ਦਿਲ ਗਵਾਇਆ ਰਾਤ ਭਰ ਯਾਦ ਮੁਜਕੋ ਕੋਨ..... ____________ 792
ਰਾਤ ਭਰ ਆਜ ਮੁਝੇ ਖ਼ਾਬ ਆਏ
ਏਕ ਖ਼ਤ ਕੇ ਕਈ ਜਵਾਬ ਆਏ ਬਸ ਹਵਾ ਖੋਲ ਗਈ ਦਰਵਾਜ਼ਾ ਮੈਨੇ ਸਮਝਾ ਕਹੀਂ ਜਨਾਬ ਆਏ ਹਮ ਭਲਾ ਬਾਗ਼ ਬਾਗ਼ ਕਿਊਂ ਭਟਕੇਂ ਚਲ ਕੇ ਜਬ ਘਰ ਮੇਰੇ ਗ਼ੁਲਾਬ ਆਏ ਜਿਸਸੇ ਮੈਂ ਜਾਨ ਲੂੰ ਤੁਝੇ ਬਿਹਤਰ ਕੋਈ ਐਸੀ ਭੀ ਹੈ ਕਿਤਾਬ, ਆਏ ਮੇਰੇ ਗੀਤੋਂ ਕੋ ਔਰ ਉਦਾਸ ਨਾ ਕਰ ਆ ਭੀ ਜਾ ਇਨਪੇ ਭੀ ਸ਼ਬਾਬ ਆਏ ___________________ 793
Shayari / ਦਿਲ, ਸ਼ੀਸ਼ਾ ਤੇ ਤਾਰਾ,,,« on: February 11, 2012, 07:56:37 PM »
ਦਿਲ, ਸ਼ੀਸ਼ਾ ਤੇ ਤਾਰਾ, ਮਿੱਤਰੋ ਨਹੀਂ ਜੁੜਦੇ।
ਮਿੱਤਰੋ ਫੇਰ ਦੁਬਾਰਾ , ਟੁੱਟ ਕੇ ਨਹੀਂ ਜੁੜਦੇ। ਔਖੀ ਘੜੀ ਉਡੀਕਾਂ ਵਾਲ਼ੀ। ਮਾੜੀ ਚੱਕ ਸ਼ਰੀਕਾਂ ਵਾਲ਼ੀ। ਕਰਕੇ ਹਟੂ ਕੋਈ ਕਾਰਾ, ਮਿੱਤਰੋ ਨਹੀਂ ਜੁੜਦੇ,....। ਜੱਗ ਵਿਚ ਬੰਦਾ ਥਾਂ ਸਿਰ ਹੋਵੇ। ਮਾਪਿਆਂ ਦੀ ਜੇ ਛਾਂ ਸਿਰ ਹੋਵੇ। ਹੁੰਦਾ ਸੁਰਗ ਨਜ਼ਾਰਾ, ਮਿੱਤਰੋ ਨਹੀਂ ਜੁੜਦੇ..........। ਮਤਲਬ ਖੋਰਾ ਯਾਰ ਜੇ ਹੋਵੇ। ਭਾਈਆਂ ਦੇ ਨਾਲ਼ ਖਾਰ ਜੇ ਹੋਵੇ। ਦੁੱਖ ਰਹੇ ਦਿਨ ਸਾਰਾ, ਮਿੱਤਰੋ ਨਹੀਂ ਜੁੜਦੇ,..........। ਪੀਰ, ਪੈਗੰਬਰ ਰਾਜੇ ਰਾਣੇ। ਅਪਣੀ ਵਾਰੀ ਸੱਭ ਤੁਰ ਜਾਣੇ। ਮੈ ਕੀ ਦੱਸ ਵਿਚਾਰਾ, ਮਿੱਤਰੋ ਨਹੀਂ ਜੁੜਦੇ........। _______________ 796
Shayari / Re: ਤੁਰਨ ਦਾ ਹੌਸਲਾ,,,« on: February 11, 2012, 11:28:18 AM »
su kriya,,,
ਝੀਲਾਂ ਤਰਦੇ ਨਦੀਆਂ ਤਰਦੇ ਡੂੰਘੇ ਸਾਗਰ ਤਰਦੇ ਲੋਕ ਐਪਰ ਅਪਣੇ ਦਿਲ ਦੇ ਵਿਹੜੇ ਪੈਰ ਕਦੇ ਨਾ ਧਰਦੇ ਲੋਕ ______________________________ 798
Shayari / ਤੁਰਨ ਦਾ ਹੌਸਲਾ,,,« on: February 11, 2012, 10:46:49 AM »
ਤੁਰਨ ਦਾ ਹੌਸਲਾ ਤਾਂ ਪੱਥਰਾਂ 'ਤੇ ਪੈਰ ਧਰਦਾ ਹੈ
ਬਦਨ ਸ਼ੀਸ਼ੇ ਦਾ ਪਰ ਹਾਲੇ ਤਿੜਕ ਜਾਵਣ ਤੋਂ ਡਰਦਾ ਹੈ ਕਿਤੇ ਕੁਝ ਧੜਕਦਾ ਹੈ ਜਿ਼ੰਦਗੀ ਦੀ ਤਾਲ 'ਤੇ ਹੁਣ ਵੀ ਕਿਤੇ ਕੁਝ ਔੜ ਦੇ ਸੀਨੇ ਦੇ ਉੱਤੇ ਸ਼ਾਂਤ ਵਰ੍ਹਦਾ ਹੈ ਅਜੇ ਤਾਈਂ ਵੀ ਮੇਰੇ ਰਾਮ ਦਾ ਬਣਵਾਸ ਨਾ ਮੁੱਕਿਆ ਮੇਰੇ ਅੰਦਰਲਾ ਰਾਵਣ ਰੋਜ਼ ਹੀ ਸੜਦਾ ਤੇ ਮਰਦਾ ਹੈ ਕਿਸੇ ਵੀ ਘਰ ਦੀਆਂ ਨੀਹਾਂ 'ਚ ਉਹ ਤਾਹੀਓਂ ਨਹੀਂ ਲੱਗਦਾ ਉਹ ਪੱਥਰ ਆਪਣੇ ਹੀ ਸੇਕ ਸੰਗ ਪਿਘਲਣ ਤੋਂ ਡਰਦਾ ਹੈ ਜਦੋਂ ਵੀ ਤੁਰਦਿਆਂ ਅਕਸਰ ਮੈਂ ਠੋਕਰ ਖਾ ਕੇ ਡਿਗਦਾ ਹਾਂ ਮੇਰਾ ਆਪਾ ਮੇਰੀ ਨੀਅਤ ਦੇ ਸਿਰ ਇਲਜ਼ਾਮ ਧਰਦਾ ਹੈ ਅਜੇ ਤੱਕ ਵੀ ਇਹਨਾਂ ਦੀ ਹੋਂਦ ਤੇ ਔਕਾਤ ਹੈ ਵੱਖਰੀ ਅਜੇ ਚਾਨਣ ਤੇ ਨ੍ਹੇਰੇ ਵਿੱਚ ਕੋਈ ਬਾਰੀਕ ਪਰਦਾ ਹੈ _____________________________ 800
Shayari / Re: ਜਿ਼ੰਦਗੀ ਦੇ ਗੀਤ,,,« on: February 11, 2012, 07:58:29 AM »
sukriya,,,
... ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ ਸਾਡੇ ਦਿਲਾਂ ‘ਚ ਤੂੰ ਆਬਾਦ, ਵੇ ਟੁੱਟਿਆ ਤਾਰਿਆ ਉੱਚੀ-ਸੁੱਚੀ ਸੋਚ ਸੀ ਤੇਰੀ ਰਸਤੇ ਦੇ ਵਿਚ ਕਰ ਗਿਆ ਢੇਰੀ ਹਾਇ! ਤੈਨੂੰ ਇਕ ਜੱਲਾਦ, ਵੇ ਟੁੱਟਿਆ ਤਾਰਿਆ ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ ਤੂੰ ਸੈਂ ਸੱਭ ਦਾ ਸਾਥੀ ਸੰਗੀ ਤੂੰ ਇਕ ਹਸਤੀ ਸੈਂ ਬਹੁ-ਰੰਗੀ ਸੈਂ ਮਿੱਠਾ ਵਾਂਗ ਕਮਾਦ,ਵੇ ਟੁੱਟਿਆ ਤਾਰਿਆ ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ ਰੋਂਦਿਆਂ ਤਾਈਂ ਤੂੰ ਹਸਾਇਆ ਡਿੱਗਿਆਂ ਤਾਈਂ ਤੂੰ ਉਠਾਇਆ ਹੱਲ ਕੀਤੇ ਵਾਦ-ਵਿਵਾਦ, ਟੁੱਟਿਆ ਤਾਰਿਆ ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ ਤੂੰ ਤਾਂ ਹਾਲੇ ਲੋਅ ਵੰਡਣੀ ਸੀ ਜਿ਼ੰਦਗੀ ਦੀ ਖੁਸ਼ਬੋ ਵੰਡਣੀ ਸੀ ਨਾ ਪੂਰੀ ਹੋਈ ਮੁਰਾਦ, ਵੇ ਟੁੱਟਿਆ ਤਾਰਿਆ ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ ________________________ |