November 04, 2024, 04:32:18 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 32 33 34 35 36 [37] 38 39 40 41 42 ... 99
721
sukriya,,,

722
ਨਾ ਤਾਰੇ ਭਰਨ ਹੁੰਗਾਰੇ ਅੱਜ-ਕੱਲ੍ਹ
ਨਾ ਚੰਦ ਕੋਈ ਪਾਉਂਦਾ ਬਾਤ
ਏ.ਸੀ., ਪੱਖੇ, ਕੂਲਰਾਂ
ਖੋਹ ਲਈ ਸੁਹਾਣੀ ਰਾਤ
ਨਾ ਹੁਣ ਬੀਂਡੇ ਬੋਲਦੇ
ਨਾ ਜੁਗਨੂੰ ਟਿਮਟਿਮਾਉਣ
ਨਾ ਮਾਵਾਂ ਦੇ ਕੇ ਲੋਰੀਆਂ
ਬੱਚਿਆਂ ਤਾਈ ਸਵਾਉਣ
ਨਾ ਕੁੱਕੜ ਦੀ ਬਾਂਗ ਨਾਲ
ਹੁੰਦੀ ਹੁਣ ਪ੍ਰਭਾਤ
ਨਾ ਤਾਰੇ ਭਰਨ ਹੁੰਗਾਰੇ ਅੱਜ-ਕੱਲ੍ਹ
ਨਾ ਚੰਦ…
ਨਾ ਡੋਲ ਖੂਹਾਂ ‘ਤੇ ਖੜਕਦੇ
ਨਾ ਪੰਛੀ ਚਹਿਚਹਾਉਣ
ਨਾ ਚਾਟੀਆਂ ਵਿੱਚ ਮਧਾਣੀਆਂ
ਨਾ ਚਰਖੇ ਘੂਕਰ ਪਾਉਣ
ਨਾ ਅੰਮ੍ਰਿਤ-ਵੇਲੇ ਉੱਠ ਕੇ
ਜੱਟ ਖੇਤੀਂ ਹਲ ਚਲਾਉਣ
ਆਲਸ ਪੈਰ ਪਸਾਰ ਲਏ
ਹਿੰਮਤ ਛੱਡ ਗਈ ਸਾਥ
ਨਾ ਤਾਰੇ ਭਰਨ ਹੁੰਗਾਰੇ ਅੱਜ-ਕੱਲ੍ਹ
ਨਾ ਚੰਦ…
ਮਿਲਵਰਤਨ ਨਾ ਭਾਈਚਾਰਾ
ਨਾ ਰਹੇ ਸਾਂਝੇ ਪਰਿਵਾਰ
ਕੌਣ ਗਵਾਂਢ ਵਿੱਚ ਵੱਸਦਾ
ਕੋਈ ਨਾ ਸਰੋਕਾਰ
ਮਾਂ-ਪਿਉ ਫਿਰਦੇ ਵਿਲਕਦੇ
ਕੋਈ ਨਾ ਪੁੱਛੇ ਸਾਰ
‘ਸਰਵਣ’ ਜਹਾਜ਼ੇ ਚੜ੍ਹ ਕੇ
ਗਿਆ ਉਡਾਰੀ ਮਾਰ
ਧਨ ਦੇ ਲਾਲਚ ਚੱਟ ਲਈ
ਰਿਸ਼ਤਿਆਂ ਵਿੱਚੋਂ ਮਿਠਾਸ
ਨਾ ਤਾਰੇ ਭਰਨ ਹੁੰਗਾਰੇ ਅੱਜ-ਕੱਲ੍ਹ
ਨਾ ਚੰਦ…
ਨਾ ਉਹ ਰਾਂਝੇ, ਨਾ ਉਹ ਹੀਰਾਂ
ਨਾ ਉਹ ਰਿਹਾ ਪਿਆਰ
ਨਾ ਉਹ ਵੰਝਲੀ, ਨਾ ਉਹ ਚੂਰੀ
ਨਾ ਉਹ ਕੌਲ-’ਕਰਾਰ
ਫੈਸ਼ਨਾਂ ਦੇ ਵਿੱਚ ਡੁੱਬੀ ਸੋਹਣੀ
ਨਸ਼ਿਆਂ ਵਿੱਚ ਮਹੀਂਵਾਲ
ਮਹਿੰਦੀ ਦਾ ਰੰਗ ਲਹਿਣ ਤੋਂ ਪਹਿਲਾਂ
ਲੱਗ ਪਏ ਹੋਣ ਤਲਾਕ
ਨਾ ਤਾਰੇ ਭਰਨ ਹੁੰਗਾਰੇ ਅੱਜ-ਕੱਲ੍ਹ
ਨਾ ਚੰਦ…
ਨਾ ਉਹ ਗੁਰੂ, ਨਾ ਉਹ ਚੇਲੇ
ਨਾ ਉਹ ਮੇਲੀ, ਨਾ ਉਹ ਮੇਲੇ
ਸੱਖਣੇ ਘੋੜਿਆਂ ਬਾਝ ਤਬੇਲੇ
ਨਾ ਕਿੱਕਰ ਜਿਹੇ ਭਲਵਾਨ ਰਹੇ
ਨਾ ਮਿਲਖੇ ਜਿਹੇ ਦੌੜਾਕ
ਟਾਵੇਂ-ਟਾਵੇਂ ਮੁੱਖ ‘ਤੇ ਖੇੜਾ
ਬਾਕੀ ਸਭ ਉਦਾਸ
ਨਾ ਤਾਰੇ ਭਰਨ ਹੁੰਗਾਰੇ ਅੱਜ-ਕੱਲ੍ਹ
ਨਾ ਚੰਦ ਕੋਈ ਪਾਉਂਦਾ ਬਾਤ।
________________

723
Shayari / ਇਸ਼ਕ,,,
« on: February 27, 2012, 11:39:56 AM »
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ
ਅਸੀਂ ਸੱਜਣਾਂ ਦੇ ਰੰਗ ਰੰਗੇ
ਸਾਨੂੰ ਲੋਕੀਂ ਆਖਣ ਝੱਲੇ

ਨੈਣੀਂ ਨੀਂਦਰ ਪੈਰੀਂ ਛਾਲੇ
ਤਨ ਮਨ ਸਾਡਾ ਯਾਰ ਹਵਾਲੇ
ਇਸ਼ਕ ਓਹਦਾ ਵਿੱਚ ਸਾਡੇ ਪੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ


ਜੱਗ ਦੀ ਹੁਣ ਪ੍ਰਵਾਹ ਨਾਹੀਂ
ਯਾਰ ਬਿਨਾਂ ਕੋਈ ਚਾਹ ਨਾਹੀਂ
ਲੱਗ ਗਏ ਨੇ ਰੋਗ ਅਵੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ

ਇਸ਼ਕ ਦਾ ਭਾਵੇਂ ਬਿੱਖੜਾ ਪੈਂਡਾ
ਪੱਕਾ ਏ ਪਰ ਇਰਾਦਾ ਮੈਂਡਾ
ਤੁਰਦੇ ਜਾਣਾ ਬੱਸ ਮੰਜ਼ਿਲ ਵੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ

ਇਸ਼ਕ ਹੰਢਾਵੇ ਪੀੜ ਪਰਾਈ
ਕਿੰਨੇ ਆਸ਼ਕਾਂ ਜਾਨ ਗਵਾਈ,
ਸੁਰਤ ਲਗਾਈ ਯਾਰ ਦੇ ਵੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ

ਇਸ਼ਕ ਜੇਹੀ ਇਬਾਦਤ ਕਿਹੜੀ
ਸੱਚੇ ਰੱਬ ਨੂੰ ਮਿਲਾਵੇ ਜਿਹੜੀ
ਅਸ਼ਕ ਆਪ ਖੁਦਾ ਦੇ ਘੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ
____________________

724
Shayari / ਦੌਰ,,,
« on: February 26, 2012, 02:37:18 PM »
ਅੱਜ ਜਿੱਥੇ ਮੈਂ ਹਾਂ ਖੜਾ ਕੱਲ੍ਹ ਕੋਈ ਹੋਰ ਸੀ
ਇਹ ਵੀ ਇੱਕ ਦੌਰ ਹੈ ਤੇ ਉਹ ਵੀ ਇੱਕ ਦੌਰ ਸੀ
ਇੱਕ ਨੇ ਚੁਰਾਇਆ ਮੇਰੇ ਦਿਲ ਦਾ ਸਕੂਨ ਯਾਰਾ
ਇੱਕ ਨੇ ਚੁਰਾਇਆ ਮੇਰੇ ਘਰ ਦਾ ਸਮਾਨ ਸਾਰਾ
ਉਹ ਵੀ ਇੱਕ ਚੋਰ ਸੀ ਤੇ ਉਹ ਵੀ ਇੱਕ ਚੋਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ……………
ਇੱਕ ਦੇ ਸੀ ਘਰ ਰੌਲਾ ਤਾਜ਼ਾ ਵਿਆਹ ਕਰਿਆਂ ਦਾ
ਤੇ ਇੱਕ ਦੇ ਸੀ ਘਰ ਹੁੰਦਾ ਮਾਤਮ ਮਰਿਆਂ ਦਾ
ਉਹ ਵੀ ਇੱਕ ਸ਼ੋਰ ਸੀ ਤੇ ਉਹ ਵੀ ਇੱਕ ਸ਼ੋਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ………………
ਇੱਕ ਨੇ ਸੀ ਲਾਇਆ ਜ਼ੋਰ ਅਲਖ ਮੁਕਾਉਣ ਲਈ
ਇੱਕ ਨੇ ਸੀ ਲਾਇਆ ਜ਼ੋਰ ਜ਼ਿੰਦਗੀ ਬਚਾਉਣ ਲਈ
ਉਹ ਵੀ ਇੱਕ ਜ਼ੋਰ ਸੀ ਤੇ ਉਹ ਵੀ ਇੱਕ ਜ਼ੋਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ…………………
ਇੱਕ ਤਾਂ ਸੀ ਬਾਗਾਂ ਵਿੱਚ ਸੋਹਣੀ ਪੈਲ ਪਾ ਰਿਹਾ
ਦੂਸਰਾ ਸੀ ਖੇਤਾਂ ਵਿੱਚ ਸੱਪ ਨੂੰ ਮੁਕਾ ਰਿਹਾ
ਉਹ ਵੀ ਇੱਕ ਮੋਰ ਸੀ ਤੇ ਉਹ ਵੀ ਇੱਕ ਮੋਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ…………………
ਇੱਕ ਤਾਂ ਸੀ ਗਮਲੇ ‘ਚ ਤਾਜ਼ਾ ਪਾਣੀ ਪੀ ਰਿਹਾ
ਇੱਕ ਮਾਰੂਥਲ ਵਿੱਚ ਜੀਵਨ ਸੀ ਜੀ ਰਿਹਾ
ਉਹ ਵੀ ਇੱਕ ਥੋਹਰ ਸੀ ਤੇ ਉਹ ਵੀ ਇੱਕ ਥੋਹਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ…………………
ਇੱਕ ਨੇ ਤਾਂ ਬਾਰਾਂ ਸਾਲ ਮੱਝੀਆਂ ਚਰਾਈਆਂ ਸੀ
ਇੱਕ ਨੇ ਤਾਂ ਕੱਚਿਆਂ ਤੇ ਪੱਕੀਆਂ ਨਿਭਾਈਆਂ ਸੀ
ਉਹ ਵੀ ੱਿੲਕ ਲੋਰ ਸੀ ਤੇ ਉਹ ਵੀ ੱਿੲਕ ਲੋਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ…………………
ਇੱਕ ਤਾਂ ਸ਼ਰਾਬ ਪੀ ਕੇ ਡਿੱਗਦਾ ਸੀ ਫਿਰਦਾ
ਇੱਕ ਨੇ ਸੀ ਲਾਇਆ ਪਿੱਛੇ ਸਾਰਾ ਹੀ ਚੌਗਿਰਦਾ
ਉਹ ਵੀ ਇੱਕ ਤੋਰ ਸੀ ਤੇ ਉਹ ਵੀ ਇੱਕ ਤੋਰ ਸੀ 
      ਅੱਜ ਜਿੱਥੇ ਮੈਂ ਹਾਂ ਖੜਾ…………………
ਸੰਨ ਸੰਤਾਲੀ ਵਿੱਚ ਹੋਇਆ ਜਦੋਂ ਘਾਣ ਸੀ
ਧਰਮਾਂ ਦੇ ਨਾਂ ਤੇ ‘ਬਦੇਸ਼ਾ’ ਮੋਇਆ ਇਨਸਾਨ ਸੀ
ਉਦੋਂ ਇੱਕ ਪਾਸੇ ਦਿੱਲੀ ਸੀ ਤੇ ਦੂਸਰੇ ਲਹੌਰ ਸੀ
      ਅੱਜ ਜਿੱਥੇ ਮੈਂ ਹਾਂ ਖੜਾ…………………
ਅੱਜ ਜਿੱਥੇ ਮੈਂ ਹਾਂ ਖੜਾ ਕੱਲ੍ਹ ਕੋਈ ਹੋਰ ਸੀ
ਇਹ ਵੀ ਇੱਕ ਦੌਰ ਹੈ ਤੇ ਉਹ ਵੀ ਇੱਕ ਦੌਰ ਸੀ
__________________________

725
Shayari / ਪਾਣੀ,,,
« on: February 26, 2012, 02:23:48 PM »
ਖੂਹਾਂ ਵਿੱਚੋਂ ਮੁੱਕਿਆ ਪਾਣੀ
ਛੱਪੜਾਂ ਵਿੱਚੋਂ ਸੁੱਕਿਆ ਪਾਣੀ
ਵੱਲ ਸਮੁੰਦਰ ਭੱਜਾ ਜਾਵੇ
ਬੰਦੇ ਦੇ ਨਾਲ ਰੁੱਸਿਆ ਪਾਣੀ।
ਲੱਖਾਂ ਕੰਮ ਸਵਾਰੇ ਪਾਣੀ
ਤਪਦੇ ਹਿਰਦੇ ਠਾਰੇ ਪਾਣੀ
ਪਿਤਾ ਦੱਸੇ ਗੁਰਬਾਣੀ ਜਿਸ ਨੂੰ
ਬੰਦੇ ਤੋਂ ਪ੍ਰੇਸ਼ਾਨ ਹੈ ਪਾਣੀ
ਬੰਦਾ, ਜੋ ਮਲ-ਮੂਤਰ ਆਪਣਾ
ਏਸ ਪਾਣੀ ਦੇ ਵਿੱਚ ਵਹਾਵੇ
ਬੰਦਾ, ਜੋ ਲੱਖਾਂ ਟਨ ਜ਼ਹਿਰਾਂ
ਰੋਜ਼ ਏਸ ਦੇ ਵਿੱਚ ਮਿਲਾਵੇ
ਬੰਦਾ, ਜੋ ਇਸ ਵਿੱਚ ਨਹਾ ਕੇ
ਪਾਪ ਕਮਾਤੇ ਲਾਹੁਣਾ ਲੋਚੇ
ਇਸ ਨੂੰ ਗੰਧਲਾ ਕਰਦੇ ਹੋਇਆਂ
ਇੱਕ ਪਲ ਵੀ ਨਾ ਰੁਕ ਕੇ ਸੋਚੇ
ਜੋ ਕੁਝ ਸੋਚੇ, ਨਿੱਜ ਲਈ ਸੋਚੇ
ਧੋਖੇ ਫਰੇਬ, ਹੱਥ-ਕੰਡੇ ਹੋਛੇ
ਸੌੜੀ ਸੋਚ ਉਲਝਾਈ ਤਾਣੀ
‘ਬੋਤਲ’ ਵਿੱਚ ਬੰਦ ਹੋਇਆ ਪਾਣੀ
ਆਓ, ਪਾਣੀ ਮੁਕਤ ਕਰਾਈਏ
ਭੁੱਲ ਹੋਈ ਤਾਂ ਭੁੱਲ ਬਖਸ਼ਾਈਏ
ਜੀਵਨ ਦਾਤਾ ਮੋੜ ਲਿਆਈਏ
ਮੁੱਕ ਜਾਵਾਂਗੇ ਇਸ ਤੋਂ ਪਹਿਲਾਂ
ਜੇ ਨਾ ਇਸ ਦੀ ਵੁੱਕਤ ਜਾਣੀ
ਖੂਹਾਂ ਵਿੱਚੋਂ ਮੁੱਕਿਆ ਪਾਣੀ
ਛੱਪੜਾਂ ਵਿੱਚੋਂ ਸੁੱਕਿਆ ਪਾਣੀ
ਵੱਲ ਸਮੁੰਦਰ ਭੱਜਾ ਜਾਵੇ
ਬੰਦੇ ਦੇ ਨਾਲ ਰੁੱਸਿਆ ਪਾਣੀ
_______________

726
ਝੁਕਿਆ ਨਹੀਂ ਜੋ ਜੱਗ ਤੋਂ ਨਸ਼ਿਆਂ ਤੋਂ ਢਹਿ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

 

ਪਿੰਡ ਸ਼ਹਿਰ ਸਭ ਦਬੋਚ ਲਏ ਇਸ ਨਾ-ਮੁਰਾਦ ਨੇ,

ਘੁੱਗ ਵਸਦੇ ਘਰ ਸੀ ਜੋ ਕਦੇ ਹੁਣ ਬੇ-ਆਬਾਦ ਨੇ,

ਲ਼ੱਗਦਾ ਇਹਦੇ ਨਸੀਬ ਵਿੱਚ ਬਸ ਇਹੋ ਰਹਿ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

 

ਲੱਭਦੇ ਨਾ ਹੁਣ ਜਵਾਨ ਉਹ ਜੋ ਮੱਲਾਂ ਸੀ ਮਾਰਦੇ,

ਕਰਦੇ ਮਖੌਲਾਂ ਮੌਤ ਨੂੰ  ਤੇ ਸਿਦਕੋਂ ਨਾ ਹਾਰਦੇ,

ਛੱਡੀਆਂ ਖੁਰਾਕਾਂ ਘਰ ਦੀਆਂ ਤਾਂ ਹੀ ਤਾਂ ਰਹਿ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

 

ਸਿਰ ਤੋਂ ਉਤਾਰ ਪੱਗ ਨੂੰ ਪੈਗ ਸਿਰ ਤੇ ਰੱਖਣਾ,

ਇਹ ਸਾਡਾ ਸੱਭਿਆਚਾਰ ਨਹੀ ਪੈਣਾ ਹੈ ਦੱਸਣਾ,

ਨਸ਼ਿਆਂ ਸਮਾਜ ਗਾਲ ਤਾ ਢਾਚਾ ਹੀ ਢਹਿ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

 

ਬਾਪੂ ਵੀ ਫਿਕਰੀਂ ਪੈ ਗਿਆ ਹੈ ਬੇਬੇ ਵੀ ਸੋਚਦੀ,

ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਲੋਚਦੀ,

ਚੜ੍ਹਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

 

ਦੁੱਧ ਮੱਖਣਾ ਦੇ ਨਾਲ ਸੀ ਪੁੱਤ ਮਾਂ ਨੇ ਪਾਲਿਆ,

ਕੀ ਦਿਲ ਤੇ ਬੀਤੀ ਉਸਦੇ ਜਦ ਨਸ਼ਿਆਂ ਨੇ ਖਾ ਲਿਆ,

ਇਹੋ ਤਾਂ ਗ਼ਮ ਸੀ ਬਾਪੂ ਨੂੰ ਜੋ ਦੁਨੀਆਂ ਤੋਂ ਲੈ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ। 

 

ਝੁਕਿਆ ਨਹੀਂ ਜੋ ਜੱਗ ਤੋਂ ਨਸ਼ਿਆਂ ਤੋਂ ਢਹਿ ਗਿਆ,

ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
____________________________

727
Lok Virsa Pehchaan / Re: ਲੱਕ 28 ਵਾਲੀ,,,
« on: February 25, 2012, 01:59:32 AM »
sukriya,,,

728
Shayari / ਜੇ,,,
« on: February 24, 2012, 01:18:08 AM »
ਜੇ ਪਿਆਰ ਰੰਗਾਂ ਦੇ ਰੂਪ ‘ਚ ਹੁੰਦਾ
ਮੈਂ ਸੁਨਿਹਰੀ ਚੁਣਨਾ ਸੀ ਤੇਰੇ ਰੰਗ ਵਰਗਾ

ਜੇ ਪਿਆਰ ਫੁੱਲਾਂ ਦੇ ਰੂਪ ‘ਚ ਹੁੰਦਾ
ਮੈਂ ਗੁਲਾਬ ਚੁਨਣਾ ਸੀ ਤੇਰੀ ਖੁਸ਼ਬੋ ਵਰਗਾ

ਜੇ ਪਿਆਰ ਗੀਤਾਂ ਦੇ ਰੂਪ ‘ਚ ਹੁੰਦਾ
ਮੈਂ ਲੋਕ ਗੀਤ ਚੁਨਣਾ ਸੀ ਤੇਰੇ ਪਿਆਰ ਵਰਗਾ

ਜੇ ਪਿਆਰ ਇਨਸਾਨ ਦੇ ਰੂਪ ‘ਚ ਹੁੰਦਾ
ਤਾਂ ਮੈਂ ਤੈਨੂੰ ਚੁਨਣਾ ਸੀ ਮੇਰੀ ਪਸੰਦ ਵਰਗਾ
_______________________

729
Lok Virsa Pehchaan / Re: ਲੱਕ 28 ਵਾਲੀ,,,
« on: February 24, 2012, 01:12:48 AM »
sukriya,,,,

730
Lok Virsa Pehchaan / ਲੱਕ 28 ਵਾਲੀ,,,
« on: February 23, 2012, 10:46:27 PM »
ਨਾ ਪਹਿਲਾ ਜਿਹਾ ਪੰਜਾਬ ਰਿਹਾ
ਤੇ ਨਾ ਬੋਹੜਾਂ ਦੀਆਂ ਉਹ ਛਾਵਾਂ
ਪੁੱਤ ਇਥੋਂ ਦੇ ਨਸ਼ੇ ਨੇ ਖਾ ਲਏ
ਨਾ ਪਹਿਲਾਂ ਵਰਗੀਆਂ ਮਾਵਾਂ
ਹੁਣ ਸੋਚਣਾ ਛੱਡ ਦਿਓ
ਮੁੜ ਤੁਹਾਡੇ ਤੋਂ ਦੁਨੀਆਂ ਕੰਬੂਗੀ
ਦੱਸ ਲੱਕ 28 ਵਾਲੀ
ਕਿਵੇਂ ਨਲੂਆ ਜੰਮੂਗੀ...

ਸ਼ੇਰਾਂ ਦੇ ਹੱਥ ਮੂੰਹ ਵਿੱਚ ਪਾ ਕੇ
ਦੱਸ ਪਾੜੂ ਕਿਹੜਾ ਜਬਾੜੇ
ਪਹਿਲਵਾਨ ਵੀ ਟਾਵੇਂ-ਟਾਵੇਂ
ਹੁਣ ਸੁੰਞੇ ਪਏ ਅਖਾੜੇ
ਜਿਹੜੇ ਡਾਈਟਿੰਗ ਕਰਕੇ ਜੰਮੇ
ਉਹੋ ਜਵਾਨੀ ਰੰਭੂਗੀ
ਦੱਸ ਲੱਕ 28 ਵਾਲੀ
ਕਿਵੇਂ ਨਲੂਆ ਜੰਮੂਗੀ...

ਧਰਮ ਦੇ ਨਾਂ ਅੱਜਕਲ੍ਹ
ਇੱਥੇ ਕਿਹੜਾ ਹੈ ਦੱਸ ਲੜਦਾ
ਕਰ ਅਰਦਾਸਾਂ ਦੱਸ ਦਿਓ
ਕਿਹੜਾ ਗਲ ਹਾਕਮ ਦਾ ਫੜਦਾ
ਕਾਬਲ ਤੱਕ ਹੁਣ ਪਹੁੰਚਣਾ ਔਖਾ
ਇਹੇ ਫੌਜ ਤਾਂ ਲਗਦਾ ਇਥੇ ਹੀ ਹੰਭੂਗੀ
ਦੱਸ ਲੱਕ 28 ਵਾਲੀ
ਕਿਵੇਂ ਨਲੂਆ ਜੰਮੂਗੀ...

ਨਾ ਬੋਲੀ - ਨਾ ਸੱਭਿਆਚਾਰ
ਨਾ ਪਹਿਲਾ ਵਰਗੇ ਜੁੱਸੇ
ਅਮਰ ਵੇਲ ਨਾਲ ਯਾਰੀ ਲਾ ਕੇ
ਅਸੀ ਜੜ੍ਹਾਂ ਨਾਲ ਫਿਰਦੇ ਰੁੱਸੇ
ਸੁਣੋ ਗੱਭਰੂਓ ਤੇ ਮਟਿਆਰੋ
ਆਪਣੀ ਹੋਂਦ ਨੂੰ ਅੱਜ ਸੰਭਾਲੋ
ਜਦ ਅਣਖ਼ ਕੌਮ ਦੀ ਜਾਗੂ
ਇਹੇ ਹਨੇਰੀ ਠੰਮੂਗੀ
ਫਿਰ ਉਹਦੋਂ ਧੀ ਪੰਜਾਬ ਦੀ
ਮੁੜਕੇ ਨਲੂਆ ਜੰਮੂਗੀ...

ਫਿਰ ਉਹਦੋਂ ਧੀ ਪੰਜਾਬ ਦੀ
ਮੁੜਕੇ ਨਲੂਆ ਜੰਮੂਗੀ ॥
______________

731
Shayari / ਤਿੜਕੀ ਹੋਈ ਦੀਵਾਰ,,,
« on: February 22, 2012, 04:22:34 PM »
ਸਭ ਕੁਝ ਜਾਇਜ਼ ਹੋ ਗਿਆ, ਜੰਗ ਤੇ ਪਿਆਰ ਵਿੱਚ
ਅੰਤਰ ਮਿਟਦਾ ਜਾ ਰਿਹਾ, ਹੁਣ ਧੋਖੇ ਤੇ ਇਕਰਾਰ ਵਿੱਚ
 
ਰੇਲਵੇ ਸਟੇਸ਼ਨ ਤੇ ਕਤਾਰਾਂ ਬੰਨੀ, ਬਿਰਖ ਪਏ ਨੇ ਸੋਚਦੇ
ਆਖਿਰ ਅਸੀ ਖੜ੍ਹੇ ਹਾਂ, ਕਿਸਦੇ  ਇੰਤਜ਼ਾਰ ਵਿੱਚ
 
ਗਿਲਾ ਨਾ ਕਰੀਂ ਕਦੇ, ਆਪਣੇ ਬੀਜਾਂ ਦੇ ਨਾ ਪੁੰਗਰਨ ਦਾ
ਪਿੱਪਲ ਵੀ ਉੱਗ ਪੈਂਦੇ ਨੇ, ਤਿੜਕੀ ਹੋਈ ਦੀਵਾਰ ਵਿੱਚ
 
ਸਾਰੀ ਉਮਰ ਮੁੱਲ ਨਾ ਪਾਇਆ,  ਜਿਸ ਨੇ ਪਿਆਰ ਦਾ
ਆਖਿਰ ਇਕ ਦਿਨ ਜਾ ਵਿਕੇ, ਉਸੇ ਦੇ ਬਜ਼ਾਰ ਵਿੱਚ

ਵਿਛੜੇ ਸੱਜਣਾਂ ਨੂੰ ਰੋ ਕੇ, ਅੱਖਾਂ ਨੇ ਜੋ ਪੂੰਝਦੀਆਂ
ਲੰਮਾ ਪੂੰਝਾ ਪੈ ਜਾਂਦਾ ਹੈ, ਕਜਲੇ ਵਾਲੀ ਧਾਰ ਵਿੱਚ
 
ਹਰ ਸ਼ਖਸ ਡਰਦਾ ਹੈ, ਭਲਕੇ ਮੇਰੇ ਨਾਲ ਨਾ ਬੀਤ ਜਾਵੇ
ਮਨਹੂਸ ਖਬਰ ਛਪੀ ਹੈ ਜੋ, ਅੱਜ ਦੀ ਅਖਬਾਰ ਵਿੱਚ
 
ਵਾਹਿਗੁਰੂ ਦੀ ਸੌਂਹ, ਸੀ ਵੱਡਾ ਰੌਲਾ ਪੈ ਗਿਆ
ਵੜੇ ਪੰਡਿਤ ਜੀ ਭੁਲੇਖੇ ਨਾਲ, ਮੰਦਰ ਦੀ ਜਗ੍ਹਾ ਮਜ਼ਾਰ ਵਿੱਚ
 
ਉਚੇ ਨੀਂਵੇ ਦਾ ਫ਼ਰਕ, ਜਿਨਾਂ ਮਰਜ਼ੀ ਕਰ ਲੈ ਬੰਦਿਆ
ਆਖਿਰ ਸਭ ਬਰਾਬਰ ਖੜੇ ਹੋਣਗੇ, ਰੱਬ ਦੇ ਦਰਬਾਰ ਵਿੱਚ
 
ਹਰ ਮੌਸਮ ਨੂੰ ਬਦਲਣ ਦੀ, ਤਾਕਤ ਹੈ ਕਲਮ ਵਿੱਚ
ਇਕੱਲਾ ਸੂਰਜ ਨਹੀਂ ਹੈ ਬਦਲਦਾ, ਪਤਝੜ ਨੂੰ ਬਹਾਰ ਵਿੱਚ
 
ਮੰਨਿਆ ਕਿ ਤੇਰੀ ਸ਼ੋਹਰਤ ਹੈ, ਲੱਖਾਂ ਵਿੱਚ ਅੱਜਕਲ
ਮੈਨੂੰ ਵੀ ਪਛਾਣ ਲੈਣਗੇ, ਜਦੋਂ ਤੁਰਾਂਗਾ ਦਸ ਹਜ਼ਾਰ ਵਿੱਚ
______________________________

732
Shayari / ਆਪਣੇ,,,
« on: February 22, 2012, 01:24:35 PM »
ਮੈਂ ਆਪਣੇ ਬਿਸਤਰ ‘ਤੇ
ਅਧਸੁੱਤਾ ਪਿਆ
ਖ਼ਿਆਲਾਂ ਦੀ ਉਡਾਨ ਭਰ
ਹਿੰਦੁਸਤਾਨ ਪੁਹੰਚ ਜਾਂਦਾ ਹਾਂ
ਉੱਥੇ ਮੈਂ
ਵੱਖ ਵੱਖ ਪਹਿਰਾਵਿਆਂ ਵਿਚ
ਵੱਖੋ ਵਂਖ ਧਰਮਾਂ ਦੇ
ਲੋਕ ਵੇਖਦਾ ਹਾਂ
ਕੋਈ ਅਮੀਰ ਹੈ
ਅਤੇ ਕੋਈ ਗ਼ਰੀਬ
ਕੋਈ ਗੋਰਾ ਹੈ
ਅਤੇ ਕੋਈ ਸਾਵਲਾ
ਪਰ ਉਹ ਸਭ ਮੈਂਨੂੰ
ਆਪਣੇ ਲਗਦੇ ਹਨ
ਕਿਉਂ ਕਿ ਮੈਂ
ਹਿੰਦੁਸਤਾਨੀ ਹਾਂ 
ਬਿਸਤਰ ਤੋਂ ਉੱਠ
ਮੈਂ ਕਮਰੇ ਦੀ ਖਿੜਕੀ ਚੋਂ
ਬਾਹਰ ਝਾਕਦਾ ਹਾਂ
ਬਰਫਾਂ ਲੱਦੇ ਪਹਾੜ
ਮੈਨੂੰ ਗੁੱਡ ਮੌਰਨਿੰਗ ਕਹਿੰਦੇ ਹਨ
ਮੈਂ ਬਰਫੀਲੀਆਂ ਛੱਤਾਂ ਥੱਲੇ
ਵਸਦੇ ਲੋਕਾਂ ਬਾਰੇ
ਸੋਚਦਾ ਹਾਂ
ਕੋਈ ਚੀਨੀ ਹੈ
ਅਤੇ ਕੋਈ ਬਰਤਾਨਵੀ ਗੋਰਾ
ਕੋਈ ਜਰਮਨ, ਕੋਈ ਫਿਲਪੀਨੀ
ਅਤੇ ਕੋਈ ਅਰਬੀ
ਮੈਂ ਸੋਚਦਾ ਹਾਂ
ਇੱਥੇ ਤਾਂ ਬਣ ਬਣ ਦੀ ਲੱਕੜੀ ਹੈ
ਪਰ ਅੰਦਰੋਂ ਇਕ ਆਵਾਜ਼
ਸੁਣਾਈ ਦਿੰਦੀ ਹੈ
ਇਹ ਲੋਕ ਵੀ ਤੇਰੇ
ਆਪਣੇ ਹੀ ਹਨ
ਕਿਉਂ ਕਿ
ਇਹ ਸਭ ਕੈਨੇਡੀਅਨ ਹਨ
ਅਤੇ ਤੂੰ ਵੀ ਹੈਂ
ਇੱਕ ਕੈਨੇਡੀਅਨ
___________

733
ਲਿਪੀਆਂ ਵਿੱਚ ਬੱਝਿਆਂ ਬੱਝਦੀ ਨਹੀਂ,
 
ਮੁਹਤਾਜ ਨਹੀਂ ਭਾਸ਼ਾਵਾਂ ਦੀ;
 
ਰਾਗਾਂ ਵਿੱਚ ਢਲ ਕੇ ਰੂਹ ਬਣਦੀ,
 
ਗੀਤਾਂ, ਗ਼ਜ਼ਲਾਂ, ਕਵਿਤਾਵਾਂ ਦੀ.
 
ਕਦੇ ਪਰੀਤ ਦੀ ਵੰਝਲੀ ਬਣ ਜਾਵੇ,
 
ਕਦੇ ਛੱਲ ਬਣੇ ਦਰਿਆਵਾਂ ਦੀ;
 
ਧਰਤੀ ਤੋਂ ਜਾਵੇ ਅਰਸ਼ ਤੀਕ,
 
ਨਿੱਤ ਬਹਿ ਕੇ ਗੋਦ ਘਟਾਵਾਂ ਦੀ.
 
ਕਣ ਕਣ ਵਿਚ ਸਰਗਮ ਵੱਸਦੀ ਏ,
 
ਜੀਕਣ ਮਮਤਾ ਹੈ ਮਾਵਾਂ ਦੀ;
 
ਆਜ਼ਾਨ ਕਦੇ, ਫ਼ਰਿਆਦ ਕਦੇ,
 
ਇਹ ਭਗਤੀ ਰੱਬ ਦੇ ਨਾਵਾਂ ਦੀ.
________________

734
Shayari / ਸੱਜਣਾ,,,
« on: February 22, 2012, 12:57:02 PM »
ਆਪਣੇ ਦਿਲ ਦੇ ਵਿਹੜੇ ਬਿਠਾਲ ਮੈਨੂੰ,
ਨਾ   ਗੱਲੀਂ   ਬਾਤੀਂ    ਟਾਲ   ਮੈਨੂੰ
ਕੁਝ ਮੇਰੇ ਦਿਲ ਦੀਆਂ ਸੁਣ ਸੱਜਣਾ
ਤੇ ਕੁਝ ਆਪਣਾ ਦੱਸ ਵੇ ਹਾਲ ਮੈਨੂੰ
ਦਿਲ    ਤੇਰੇ    ਬਾਰੇ   ਸੋਚਦਾ   ਏ,
ਬਸ ਤੇਰਾ ਈ ਰਹਿੰਦਾ ਖਿਆਲ ਮੈਨੂੰ
ਤੂੰ   ਸ਼ਮਾਂ   ਤੇ   ਮੈਂ   ਪਰਵਾਨਾ ਤੇਰਾ
ਆਪਣੇ ਹੁਸਣ ਦੀ ਅੱਗ ਵਿੱਚ ਬਾਲ ਮੈਨੂੰ
ਇੱਕ ਵਾਰ ਪੀਤਿਆਂ ਫਿਰ ਨਾ ਉਤਰੇ
ਐਸਾ ਨੈਣਾਂ ਚੋਂ ਜਾਮ ਪਿਆਲ ਮੈਨੂੰ
ਰੀਝ  ਨਾ ਰਹੇ ਕੁਝ ਹੋਰ ਵੇਖਣੇ ਦੀ,
ਅੱਜ ਐਸਾ ਨਜ਼ਾਰਾ ਵਿਖਾਲ   ਮੈਨੂੰ
ਲੈ    ਛੱਲਾ   ਪਾ   ਲੈ   ਮੇਰਾ   ਨੀ
ਤੇ   ਦੇ   ਜਾ ਅਪਣਾ ਰੁਮਾਲ ਮੈਨੂੰ
ਅਸਾਂ ਤਾਂ ਹਰ ਸਾਹ ਤੇਰੇ ਨਾਂ ਲਾਇਆ
ਤੂੰ ਵੀ ਲੈ ਚਲ ਯਾਰਾ ਆਪਣੇ ਨਾਲ ਮੈਨੂੰ
______________________

735
Lok Virsa Pehchaan / ਸ਼ੇਰਨੀ,,,
« on: February 21, 2012, 05:14:00 PM »
ਜਿਨ੍ਹਾਂ ਬਾਗ਼ਾਂ ਦੀ ਮੈਂ ਸ਼ੇਰਨੀ, ਉਹ ਕਿੱਥੇ ਬਾਗ਼ਾਂ ਵਾਲੇ ?
ਜਿਨ੍ਹਾਂ ਹੱਥਾਂ ਦੀ ਮੈਂ ਕਿਰਤ ਹਾਂ, ਉਹ ਕਿੱਥੇ “ਭਾਗਾਂ ਵਾਲੇ” ?

ਮੈਂ ਸੱਪਾਂ ਦੇ ਪੁੱਤ-ਪੋਤਰੇ, ਸਨ ਮਰ-ਮਰ ਪਾਲੇ ।
ਉਹਨਾਂ ! ਮੇਰਿਆਂ ਨੂੰ ਹੀ ਡੰਗ ਲਿਆ, ਕਰ ਘਾਲੇ-ਮਾਲੇ ।

ਹੁਣ ਛੁਰੀਆਂ ਲੈ ਲੈ ਘੁੰਮਦੇ, ਮੇਰੇ ਆਲੇ-ਦੁਆਲੇ ।
‘ਤੇ ਮੇਰੇ ਲਾਡਲਿਆਂ ਦੇ ਸਹਿਕਦੇ, ਹੱਲਾਂ ਦੇ ਫਾਲੇ ।

ਉੱਜੜੇ ! ਕਿਹੜੇ ਹਾਲੀਂ ਹੋਣਗੇ, ਹੋਣੇ ਠਰਦੇ ਪਾਲੇ ।
ਮੇਰੀ ਬੁੱਕਲ ਜੋ ਵਿੱਚ ਬਚੇ ਨੇ, ਉਹ ਨਸ਼ਿਆਂ ਖਾ ਲਏ ।

ਬਾਕੀ  ਕਰ “ਦੋ-ਮੂੰਹੀਂ” ਲੈ ਗਈ, ਮੇਰੇ ਕੋਲੋਂ ਉਧਾਲੇ ।
‘ਤੇ ਹੁਣ ਪਾਣੀ ਓਪਰੇ ਵਹਿੰਦੇ ਨੇ, ਮੇਰੇ ਖਾਲੇ-ਖਾਲੇ ।

ਕੌਣ, ਦੱਸੋ ਕਲਮਾਂ ਵਾਲਿਉ, ਹੁਣ ਕਿਰਤ ਸੰਭਾਲੇ ?
ਕੌਣ, ਦੱਸੋ ਦੁਨੀਆਂ ਵਾਲਿਉ, ਹੁਣ ਬਾਗ਼ ਸੰਭਾਲੇ ?

ਜਿਨ੍ਹਾਂ ਬਾਗ਼ਾਂ ਦੀ ਮੈਂ  ਸ਼ੇਰਨੀ, ਉਹ ਕਿੱਥੇ  ਬਾਗ਼ਾਂ ਵਾਲੇ ?
ਜਿਨ੍ਹਾਂ ਹੱਥਾਂ ਦੀ ਮੈਂ  ਕਿਰਤ ਹਾਂ, ਉਹ ਕਿੱਥੇ  “ਭਾਗਾਂ ਵਾਲੇ” ?
________________________________

736
Shayari / ਵਕ਼ਤ,,,
« on: February 21, 2012, 04:59:29 PM »
ਵਕ਼ਤ ਤੋਂ ਪਹਿਲਾਂ ਤੁਰ ਗਏ
ਚਿਖ੍ਹਾ ਬਾਲ ਜਾਂਦੇ ਨੇ
ਕੌੜੀਆਂ ਜੁਬਾਨਾਂ ਦੇ ਜ਼ਹਿਰੀ ਬੋਲ
ਦਿੱਲ ਜਾਲ ਜਾਂਦੇ ਨੇ
ਜੋ ਕਦੇ ਅੱਖ਼ ਦਾ ਸੁਰਮਾ ਹੁੰਦਾ ਏ
ਫਿਰ ਕੁੱਕਰੇ ਬਣਕੇ  ਰੜਕਦਾ ਏ
ਕਿਸੇ ਦਾ ਦੋਸ਼ ਨਹੀਂ ਮਾੜੇ ਵਕ਼ਤ
ਚਲ ਚਾਲ ਜਾਂਦੇ ਨੇ
__________

737
Shayari / Re: ਦਰਦ,,,
« on: February 21, 2012, 02:28:47 PM »
eah dard mit giya tan fir ?
eah jakham bhar giya tan fir ?
vishad ke sochda han main
oh dowara mil gai tan fir ?
titliyan de sehar ch rehnda a
mainu fikar hai
ki oh full khid giya tan fir ?
tainu v kuj nahi miliya
mainu v kuj nahi miliya
sari umar hi
je eah dard mil giya tan fir ?
main ese lai tan ajj tak
swaal v naa kar sakiya
sochda
agar mere swaal da jwaab mil giya
tan fir ?
_______

738
Shayari / Re: ਦਰਦ,,,
« on: February 21, 2012, 02:07:51 PM »
kyu,,?

739
Shayari / ਦਰਦ,,,
« on: February 21, 2012, 02:00:39 PM »
ਇਹ ਦਰਦ ਮਿੱਟ ਗਿਆ ਤਾਂ ਫਿਰ ?
ਇਹ ਜ਼ਖਮ ਭਰ ਗਿਆ ਤਾਂ ਫਿਰ ?
ਵਿਛੜ ਕੇ ਸੋਚਦਾ ਹਾਂ ਮੈਂ
ਓਹ ਦੁਬਾਰਾ ਮਿਲ ਗਈ ਤਾਂ ਫਿਰ ?
ਤਿੱਤਲੀਆਂ ਦੇ ਸ਼ਹਿਰ ਚ  ਰਹਿੰਦਾ ਏ
ਮੈਨੂੰ ਫਿਕਰ ਹੈ
ਕਿ ਓਹ ਫੁੱਲ ਖ਼ਿੜ ਗਿਆ ਤਾਂ ਫਿਰ ?
ਤੈਨੂੰ ਵੀ ਕੁੱਝ ਨਹੀਂ ਮਿਲਿਆ
ਮੈਨੂੰ ਵੀ ਕੁੱਝ ਨਹੀਂ ਮਿਲਿਆ
ਸਾਰੀ ਉਮਰ ਹੀ
ਜੇ ਇਹ ਦਰਦ ਮਿਲ ਗਿਆ ਤਾਂ ਫਿਰ ?
ਮੈਂ ਏਸੇ ਲਈ ਤਾਂ ਅੱਜ ਤੱਕ
ਸਵਾਲ ਵੀ ਨਾ ਕਰ ਸਕਿਆ
ਸੋਚਦਾ
ਅਗਰ ਮੇਰੇ ਸਵਾਲ ਦਾ ਜੁਵਾਬ ਮਿਲ ਗਿਆ
ਤਾਂ ਫਿਰ ?
______

740
Shayari / ਪਰਿੰਦਾ,,,
« on: February 21, 2012, 01:43:27 PM »
ਪਰਿੰਦਾ ਵੀ ਝਿਜਕਦਾ ਏ ਕੱਲਾ ਆ੍ਹਲਣੇ ਨੂੰ ਪਾਉਣ ਤੋਂ
ਮਨੁੱਖਤਾ ਦਾ ਕੱਲੇ ਰਹਿਣ ਦਾ ਰਿਵਾਜ਼ ਹੋ ਗਿਆ ਏ
ਫੁੱਲ ਕਰਕੇ ਹੀ ਭੌਰੇ ਦੀ ਲੋਕੋ ਹੁੰਦੀ ਏ ਜੀ ਮਾਨਤਾ
ਕੱਲੇ ਭੌਰੇ ਦਾ ਹੀ ਭਟਕਣਾ ਜਿਵੇਂ ਆਮ ਹੋ ਗਿਆ ਏ
ਸੰਦਲੀਆਂ ਰੁੱਤਾਂ ਉਦਾਸ ਨੇ ਅੱਜ ਯਾਰਾਂ ਵਿਚ
ਕਿਓ ਕੇ ਚੁਗਲੀ ਨਿੰਦਿਆ ਦਾ ਸਿਲਸਲਾ ਆਮ ਹੋ ਗਿਆ ਏ
ਰੁੱਖਾਂ ਨੇ ਵੀ ਪਹਿਨ ਲਿਆ ਏ ਪੱਤਝੜਾਂ ਦਾ ਲਿਬਾਸ
ਚਿੜੀਆਂ ਦਾ ਚਹਿ ਚਹਾਉਣਾ ਹੁਣ ਬ਼ੇ-ਆਰਾਮ ਹੋ ਗਿਆ ਏ
ਨੈਣਾਂ ਚੋ ਉਡੀਕ ਦੇ ਜੋ ਦੀਵੇ , ਹੁਣ ਬੁੱਝਦੇ ਹੀ ਜਾਂਦੇ ਨੇ
ਕਿਓ ਕੇ ਲਾਰਿਆਂ ਚ ਰਹਿ ਕੇ ਯਕੀਨ ਗੁੰਮਨਾਮ  ਹੋ ਗਿਆ ਏ
ਧੀਆਂ ਧਿਆਣੀਆਂ ਤੇ  ਹੁਣ ਮੁੱਕਦੀਆਂ ਹੀ ਜਾਂਦੀਆਂ ਨੇ
ਕਿਓ ਕੇ ਕੁੱਖਾਂ ਵਿਚ ਹੀ ਮਾਰਨ ਦਾ ਕੁਹਰਾਮ ਹੋ ਗਿਆ ਏ
______________________________

Pages: 1 ... 32 33 34 35 36 [37] 38 39 40 41 42 ... 99