701
Shayari / Re: ਆਖਰ ਮੋਤ ਹੈ,,,
« on: March 24, 2012, 10:53:53 AM »
sukriya,,,
This section allows you to view all posts made by this member. Note that you can only see posts made in areas you currently have access to. 705
Lok Virsa Pehchaan / ਹੁਣ ਨਾ,,,« on: March 23, 2012, 11:53:27 PM »
ਹੁਣ ਨਾ ਬਾਗੀ, ਚੂਰੀ ਆਉਦੀ
ਹੋਮ ਡਿਲਿਵਰੀ ਪੀਜ਼ਾ ਮਿਲਦਾ _________________ 706
Shayari / ਆਖਰ ਮੋਤ ਹੈ,,,« on: March 23, 2012, 10:26:27 PM »
ਮਾਣ ਲੈ ਖੁਸਬੋਈ, ਆਖਰ ਮੋਤ ਹੈ,
ਜਿੰਦਗੀ ਤਾਂ ਹੋਈ, ਆਖਰ ਮੋਤ ਹੈ॥ ਮੰਡਲਾਂ, ਚੰਨ, ਧਰਤੀ ਵਿੱਚ ਗਰਦਸਾਂ, ਵਿੱਚ ਸਮੋਈ ਹੋਈ, ਆਖਰ ਮੋਤ ਹੈ॥ ____________________ 707
Shayari / ਹਿੰਮਤ ਵਾਲੇ,,,« on: March 23, 2012, 10:00:31 PM »
ਕਿਸਮਤ ਕਿਸਮਤ ਕਰਕੇ ਢਿਲੱੜ ਚਿਲਾਉਂਦੇ
ਹਿੰਮਤ ਵਾਲੇ ਪਰਬਤਾਂ ਨੂੰ ਚੀਰ ਵਿਖਾਉਂਦੇ॥ _______________________ 708
ਨਾ ਕੇਵਲ ਮਨ ਦੀ ਗੱਲ ਹੀ ਮੰਨਿਆ ਕਰੋ
ਕਦੇ-ਕਦੇ ਆਤਮਾ ਦੀ ਗੱਲ ਵੀ ਸੁਣਿਆ ਕਰੋ ਹਰ ਲਫ਼ਜ਼ ਦਾ ਆਪਣਾ-ਆਪਣਾ ਅਰਥ ਹੁੰਦਾ ਸੁਣੇ-ਕਹੇ ਹਰ ਲਫ਼ਜ਼ \'ਤੇ ਗਹਿਰਾਈ ਨਾਲ਼ ਸੋਚਿਆ ਕਰੋ ਫੱਟ ਬੋਲਾਂ ਦੇ ਮਿਟਾਇਆਂ ਵੀ ਕਦੇ ਮਿਟਦੇ ਨਹੀਂ ਬੋਲਣ ਲੱਗੇ ਕੁੱਝ ਸੋਚਕੇ ਤੇ ਸਮਝਕੇ ਬੋਲਿਆ ਕਰੋ ਬੇਸ਼-ਕੀਮਤੀ ਨੇ ਇਹ ਜ਼ਿੰਦਗੀ ਦੇ ਪਲ਼ ਤਮਾਮ ਰੁੱਸਣ-ਮਨਾਉਣ \'ਚ ਨਾ ਇਹਨਾਂ ਨੂੰ ਗਵਾਇਆ ਕਰੋ ਸੁਣਿਆ ਕਰੋ ਕਦੇ ਇਹਨਾਂ ਪੱਤਿਆਂ ਦੀ ਗੱਲ ਵੀ ਬੈਠਕੇ ਫੁੱਲਾਂ ਦੇ ਸੰਗ ਦੋ ਪਲ਼ ਹੱਸਿਆ ਕਰੋ ਮਾਂ-ਬਜ਼ੁਰਗ-ਬਾਲ ਨਿੱਕੇ ਰੱਬ ਦਾ ਹੀ ਰੂਪ ਹੁੰਦੇ ਸੰਗ ਇਹਨਾਂ ਦਾ ਲੈਣ ਲਈ ਇਹਨਾਂ ਕੋਲ ਬੈਠਿਆ ਕਰੋ ਯਾਰੋ ਚੰਨ-ਤਾਰੇ-ਸੂਰਜ-ਬੱਦਲਾਂ ਦਾ ਰੂਪ ਤੱਕੋ ਚਹਿ-ਚਹਾਉਂਦੇ ਪੰਛੀਆਂ ਸੰਗ ਗੀਤ ਮਿੱਠੇ ਗਾਇਆ ਕਰੋ ______________________________ 709
ਤੇਰੇ ਗਲ ਜੋ ਪੈ ਗਿਆ ਪਊ ਵਜਾਉਣਾ ਢੋਲ
ਬਸਰ ਕਰਨ ਲਈ ਜਿੰਦਗੀ ਕਰਨਾ ਪੈਣਾ ਘੋਲ ਆਪਣੀ ਜੀਭ ਨੂੰ ਆਪ ਹੀ ਕੌੜਾ ਕਰਦੇ ਲੋਕ ਜਦੋਂ ਕਦੇ ਵੀ ਬੋਲਦੇ ਇਸ ‘ਚੋਂ ਮੰਦੇ ਬੋਲ ਵਿਹਲੇ ਰਹਿਣਾ ਬਣ ਗਿਆ ਹਰ ਬੰਦੇ ਦਾ ਸ਼ੌਂਕ ਕੰਮ ਤੋਂ ਬਿਨਾ ਬੇਕਾਰ ਹੈ ਇਹ ਜੀਵਨ ਅਨਮੋਲ ਸੱਚਾ ਵਣਜ ਵਿਪਾਰ ਹੀ ਫਿਰ ਦੇਵੇਗਾ ਲਾਭ ਹੱਟ ਤੇ ਬਹਿਕੇ ਤੋਲੀਏ ਪੂਰਾ ਜੇਕਰ ਤੋਲ ਸਾਗਰ ਛੱਲਾਂ ਉਠਦੀਆਂ ਰਹਿਣਾ ਪੈਣਾ ਸ਼ਾਤ ਬੇੜੀ ਉਸਦੀ ਡੁਬਦੀ ਜਿਹੜਾ ਜਾਵੇ ਡੋਲ ਘੁੰਮ ਘੁੰਮਾ ਕੇ ਆਦਮੀ ਪਹੁੰਚੇ ਸਿਵਿਆਂ ਵਿਚ ਤਾਹੀਂ ਸ਼ਾਇਦ ਆਖਦੇ ਇਸ ਧਰਤੀ ਨੂੰ ਗੋਲ _______________________ 710
Shayari / ਧੀ ਨਿਮਾਣੀ,,,« on: March 21, 2012, 11:27:46 PM »
ਸੁਣ ਮਾਏ ਤੇਰੀ ਧੀ ਨਿਮਾਣੀ, ਤੇਰੇ ਅੱਗੇ ਕਰੇ ਪੁਕਾਰ ਨੀ,
ਮੈਂ ਤਰਲੇ ਕੱਢਾਂ ਤੇਰੇ ਨੀ, ਮੈਨੂੰ ਵੇਖਣ ਦੇ ਸੰਸਾਰ ਨੀ। ਤੂੰ ਵੀ ਤਾਂ ਕਦੇ ਧੀ ਸੀ ਮਾਏ, ਫਿਰ ਭੂਆ ਫਿਰ ਮਾਸੀ ਨੀ, ਪਿੱਛੋਂ ਬਣੀ ਤੂੰ ਭਾਗਾਂ ਵਾਲੀ ,ਫੇਰ ਤਾਈ ਤੇ ਚਾਚੀ ਨੀ, ਕੌਣ ਬੰਨੂ ਰੱਖੜੀ ਵੀਰੇ ਦੇ , ਕੁਝ ਤਾਂ ਸੋਚ ਵਿਚਾਰ ਨੀ? ਮੈਂ ਤਰਲੇ ਕੱਢਾਂ ਤੇਰੇ ਨੀ, ਮੈਨੂੰ ਵੇਖਣ ਦੇ ਸੰਸਾਰ ਨੀ। ਕਿਹੜਾ ਖੇਡੂ ਗੁੱਡੀਆਂ ਪਟੋਲੇ, ਬਹਿ ਕੇ ਤੇਰੇ ਵਿਹੜੇ ਨੀ, ਕੌਣ ਹੱਥ ਵੰਡਾਊ ਕੰਮਾਂ ਵਿਚ ਜੋ ਕਦੇ ਨਾ ਮੁੱਕਦੇ ਤੇਰੇ ਨੀ? ਸੋਚ ਨੀ ਕਿੰਝ ਸੁਖਾਲਾ ਹੋਜੂ , ਸਾਂਭਣਾ ਤੈਨੂੰ ਘਰ ਬਾਰ ਨੀ, ਮੈਂ ਤਰਲੇ ਕੱਢਾਂ ਤੇਰੇ ਨੀ, ਮੈਨੂੰ ਵੇਖਣ ਦੇ ਸੰਸਾਰ ਨੀ। ਸੋਚ ਕਿਵੇਂ ਮਾਮੇ ਮੇਰੇ ਅੱਜ , ਵੱਖਰੇ ਵੱਖਰੇ ਹੋਏ ਨੇ? ਨਾ ਸਾਂਭਣ ਨਾਨਾ ਨਾਨੀ ਨੂੰ, ਅਪਣੇ ਆਪ ‘ਚ ਖੋਏ ਨੇ, ਜਿੱਦਾਂ ਯਾਦ ਰੱਖੇ ਤੂੰ ਮਾਪੇ, ਮੈਂ ਸਦਾ ਲਊਂ ਥੋਡੀ ਸਾਰ ਨੀ, ਮੈਂ ਤਰਲੇ ਕੱਢਾਂ ਤੇਰੇ ਨੀ, ਮੈਨੂੰ ਵੇਖਣ ਦੇ ਸੰਸਾਰ ਨੀ। ਸੋਚ ਨੀ ਮਾਏ ਪੜ੍ਹਨ ਲਿਖਣ ਵਿਚ ਤੂੰ ਕਿੰਨੀ ਹੁਸ਼ਿਆਰ ਸੀ? ਪਰ ਤੈਨੂੰ ਮੌਕਾ ਨਾ ਮਿਲਿਆ,ਇਹ ਕੈਸੀ ਸੋਚ ਵਿਚਾਰ ਸੀ, ਪੂਰੇ ਕਰੂੰ ਅਧੂਰੇ ਸੁਪਨੇ, ਜੋ ਵੇਖੇ ਤੈਂ ਕਈ ਵਾਰ ਨੀ, ਮੈਂ ਤਰਲੇ ਕੱਢਾਂ ਤੇਰੇ ਨੀ, ਮੈਨੂੰ ਵੇਖਣ ਦੇ ਸੰਸਾਰ ਨੀ। ਮਾਏ ਨੀ ਤੂੰ ਟੀ.ਵੀ. ਵੇਖੇਂ, ਨਾਲੇ ਰੋਜ਼ ਪੜ੍ਹੇਂ ਅਖਬਾਰ ਨੀ, ਕੀਤੀ ਕੁੜੀਆਂ ਬੜੀ ਤਰੱਕੀ,ਜਾ ਆਈਆਂ ਵਿਚ ਪੁਲਾੜ ਨੀ, ਅੱਜ ਕੱਲ੍ਹ ਧੀਆਂ ਨਹੀਂ ਬਣਦੀਆਂ,ਮਾਪਿਆਂ ਉੱਤੇ ਭਾਰ ਨੀ, ਮੈਂ ਤਰਲੇ ਕੱਢਾਂ ਤੇਰੇ ਨੀ, ਮੈਨੂੰ ਵੇਖਣ ਦੇ ਸੰਸਾਰ ਨੀ। ਗੁਰਬਾਣੀ ਜੀਹਦੀ ਸਿਫਤ ਕਰੇਂਦੀ, ਉਹ ਅਣਮੁੱਲੀ ਮਾਂ ਏਂ ਤੂੰ, ਜੀਹਨੂੰ ਤੱਕਿਆਂ ਠੰਢ ਪੈ ਜਾਵੇ, ਐਸੀ ਮਿੱਠੜੀ ਛਾਂ ਏਂ ਤੂੰ, ਮੇਰੇ ਆਖੇ ਲੱਗ ਮਾਂ ਤੈਨੂੰ , ਮੈਂ ਤਾਹੀਉਂ ਕਰੀ ਪੁਕਾਰ ਨੀ, ਮੈਂ ਤਰਲੇ ਕੱਢਾਂ ਤੇਰੇ ਨੀ, ਮੈਨੂੰ ਵੇਖਣ ਦੇ ਸੰਸਾਰ ਨੀ। _______________________________ 711
Lok Virsa Pehchaan / ਵਿਰਸਾ,,,« on: March 19, 2012, 11:44:15 PM »
ਤੁਹਾਨੂੰ ਸਮੇਂ ਪੁਰਾਣੇ ਚ ਹਾਂ ਲਿਜਾਣ ਲੱਗਾ ,
ਜਿਥੇ ਵੱਸਦਾ ਸੀ ਪੁਰਾਣਾ ਪੰਜਾਬ ਸਾਡਾ ! ਲੋਕੀਂ ਭੁੱਲਦੇ ਜਾਂਦੇ ਕੁੱਝ ਚੀਜ਼ਾਂ ਨੂੰ, ਸੁਣਕੇ ਇਹਨਾਂ ਬਾਰੇ ਲੱਗੇ ਦੁੱਖ ਡਾਢਾ ! ਚਲੋ ਚਰਖੇ ਨੂੰ ਤਾਂ ਸਭ ਜਾਣਦੇ ਈ ਨੇ, ਸ਼ਬਦ ਤੰਦ,ਗਲੋਟੇ,ਪੂਣੀਆਂ ਵੀ ਪਹਿਚਾਣਦੇ ਈ ਨੇ ! ਪਰ ਕੁੱਝ ਵਿਸਰੇ ਨਾਮ ਯਾਦ ਕਰਵਾ ਦੇਵਾਂ, ਮਾਹਲ,ਤੱਕਲਾ,ਟੇਰਨ ਤੇ ਕੱਤਣੀ, ਤੁਹਾਡੇ ਚੇਤਿਆਂ ਚ ਫਿਰ ਵਸਾ ਦੇਵਾਂ ! ਹੋਲੀ-ਹੋਲੀ ਹੋ ਰਹੀ ਆਲੋਪ ਮਧਾਣੀ, ਕੁੱਝ ਇਸਦੇ ਬਾਰੇ ਵੀ ਵਿਚਾਰ ਕਰੀਏ ! ਸ਼ਬਦ ਚਾਟੀ,ਨੇਤਰਾ ਅਤੇ ਨੇਹੀ, ਕੁੱਝ ਇਹਨਾਂ ਦਾ ਵੀ ਗਿਆਨ ਕਰੀਏ ! "ਖੂਹ" ਸ਼ਬਦ ਤਾਂ ਆਉਂਦਾ ਏ ਗੀਤਾਂ ਵਿਚ ਵੀ ਪਰ ਸ਼ਬਦ ਟਿੰਡਾਂ ਤੇ ਮੌਣ ਵਿਸਾਰ ਗਏ ! ਬੋਹਲ,ਫਲਾ ਤੇ ਝਾਫੇ ਕੀ ਹੁੰਦੇ ? ਇਹ ਸ਼ਬਦ ਵੀ ਉਡਾਰੀ ਮਾਰ ਗਏ ! ਖੇਤੀ ਧਾਰ ਗਈ ਰੂਪ ਆਧੁਨਿਕਤਾ ਦਾ, ਸੰਦ ਪੁਰਾਣਿਆਂ ਨੂੰ ਜੰਗਾਲ ਖਾ ਗਿਆ ! ਪੰਜਾਲੀ,ਤ੍ਰ੍ਪਾਲੀ,ਜੀਉੜਾ, ਤੰਗਲੀ ਸ੍ਲਗ,ਦੁਸਾਂਗਾ,ਬਘਿਆੜ ਤੇ ਪੋਰ, ਸਾਰੇ ਸੰਦਾਂ ਦਾ ਰੂਪ ਨਵਾਂ ਆ ਗਿਆ ! ਕੁਲਾੜੀ,ਪੇਂਜਾ,ਤਾੜਾ ਤੇ ਘਰਾਟ, ਸਾਰੇ ਸ਼ਬਦ ਤਾਂ ਆਚੰਭਾ ਹੋ ਗਏ ! ਭੜੋਲੀ,ਆਲਾ ਤੇ ਅਗੀਠੀ ਕਿਥੋਂ ਯਾਦ ਰਹਿਣੀ ? ਸਾਰੇ ਬੀਤੇ ਵੇਲਿਆਂ ਦੇ ਵਿਚ ਖੋ ਗਏ ! ਪੰਜਾਬੀ ਪਹਿਰਾਵੇ ਵੀ ਵਿਚ ਕਈ ਰੰਗਾਂ ਦੇ ਰੰਗੇ ਗਏ, ਘੱਗਰੇ,ਗਰਾਰੇ,ਦੋਸ਼ਾਲੇ,ਬਾਗ,ਫੁਲਕਾਰੀ ਸ਼ਬਦ ਕਿੱਲੀਆਂ ਉੱਤੇ ਟੰਗੇ ਗਏ ! ਬਲਟੋਹੀ,ਛੰਨਾ,ਕੌਲ,ਗੜਵਾ ਕਦੇ ਸੀ ਸ਼ਿੰਗਾਰ ਰਸੋਈ ਦੇ, ਯਾਰੋ ਵਿਰਸਾ ਸਾਡਾ ਬੜਾ ਅਮੀਰ ਹੈ ! ਵਿਚ ਚੇਤਿਆਂ ਦੇ ਅਸੀਂ ਵਸਾ ਲਈਏ, ਕਦੇ ਅਨਮੋਲ ਵਿਰਸੇ ਇੰਝ ਨਹੀ ਖੋਈਦੇ ! ______________________ 712
Shayari / ਖ਼ੂਨਦਾਨ,,,« on: March 18, 2012, 10:19:11 PM »
ਦਾਨਾਂ ਵਿੱਚੋਂ ਦਾਨ ਮਹਾਨ ਬੰਦਿਆ ਉਹ ਹੈ ਖ਼ੂਨਦਾਨ
ਰੰਗ ਇਸ ਦਾ ਇਕੋ ਹੈ ਭਾਵੇਂ ਬਦਲ ਜਾਵੇ ਇਨਸਾਨ ਵੰਡਣ ਤੇ ਇਸ ਨੂੰ ਪੂਰਾ ਕਰਦੀ ਕੁਦਰਤ ਉਹ ਮਹਾਨ ਪੂਰਾ ਨਾ ਕੋਈ ਕਰ ਸਕਦਾ ਲੈ ਕੇ ਖ਼ੂਨ ਦਾ ਅਹਿਸਾਨ ਟੁੱਟੀ ਤੰਦ ਨੂੰ ਜੋੜਨ ਵਾਲਾ ਪਾਰਸ ਵਾਂਗ ਮਹਾਨ ਬਦਲ ਇਸ ਦਾ ਨਾ ਮਿਲਿਆ ਖੋਜਿਆ ਬਹੁਤ ਇਨਸਾਨ ਖਾ ਕੇ ਨਸ਼ੇ ਨਾ ਕਰੀਂ ਬੰਦਿਆ ਖ਼ੂਨ ਦਾ ਅਪਮਾਨ ਖ਼ੂਨ ਬਿਨਾ ਕੋਈ ਟੁਰ ਨਾ ਜਾਵੇ ਲੋਕੋ ਇੱਥੋਂ ਇਨਸਾਨ ਕੀਮਤ ਇਸ ਦੀ ਕਰ ਨਾ ਸਕਦਾ ਯਾਰੋ ਕੋਈ ਬਿਆਨ ਖ਼ੂਨ ਦੇ ਰਿਸ਼ਤਿਆਂ ਨਾਲ ਹੈ ਚਲਦਾ ਇਹ ਸਾਰਾ ਜਹਾਨ ਦਾਨਾਂ ਵਿੱਚੋਂ ਦਾਨ ਮਹਾਨ ਬੰਦਿਆ ਉਹ ਹੈ ਖ਼ੂਨਦਾਨ ਰੰਗ ਇਸ ਦਾ ਇਕੋ ਹੈ ਭਾਵੇਂ ਬਦਲ ਜਾਵੇ ਇਨਸਾਨ _____________________________ 714
Shayari / ਕੁੜੀ ਕਿਤਾਬ ਵਰਗੀ,,,« on: March 18, 2012, 12:43:06 AM »
ਤੱਕ ਤੱਕ ਜਿਹਨੂੰ ਚਾਅ ਜਿਹਾ ਚੜ੍ਹ ਜਾਂਦਾ।
ਜਦ ਕੋਲ ਹੋਵੇ ਤਾਂ ਸਮਾਂ ਵੀ ਖੜ੍ਹ ਜਾਂਦਾ। ਸਾਹਾਂ ‘ਚ ਗ਼ਜ਼ਲ ਅੱਖਾਂ ‘ਚ ਕਹਾਣੀ ਏ। ਨਜ਼ਮ ਦੇ ਵਾਂਗੂੰ ਬੋਲਾਂ ‘ਚ ਰਵਾਨੀ ਏ। ਨਾਵਲ ਦੇ ਵਾਗੂੰ ਉਹ ਰੱਖਦੀ ਉਲਝਾਈ ਏ। ਕਦੇ ਗੀਤ ਲੱਗੇ ਕਦੇ ਲੱਗਦੀ ਰੁਬਾਈ ਏ। ਅੱਖਰਾਂ ਦੇ ਵਾਂਗੂੰ ਥੋੜ੍ਹੀ ਹੈ ਉਹ ਸਾਂਵਲੀ, ਜਦੋਂ ਖਿੜ ਖਿੜ ਹੱਸੇ ਤਾਂ ਲੱਗੇ ਬਾਵਲੀ। ਕੱਲ੍ਹੇ ਕੱਲ੍ਹੇ ਸਫੇ ਵਾਂਗ ਵੱਖੋ ਵੱਖ ਨਾਜ਼ ਨੇ। ਮੁਹਾਵਰੇ ਦੇ ਵਾਂਗੂੰ ਉਹਦੇ ਡੂੰਘੇ ਰਾਜ ਨੇ। ਲਫਜਾਂ ਦੇ ਤੁੱਲ ਦੰਦ ਹੀਰੇ ਜਿਵੇਂ ਨੇ ਜੜੇ। ਰੱਬ ਦੀ ਸੰਪਾਦਕੀ ਨੇ ਰੰਗ ਸਾਰੇ ਹੀ ਭਰੇ। ਉਹਦੇ ਮੁੱਖ ਤੋਂ ਰੱਜ ਕੇ ਕੀਤੀ ਪੜ੍ਹਾਈ ਏ। ਕਲਮ ਉਸ ਨੇ ਹੀ ਹੱਥ ਮੇਰੇ ਫੜਾਈ ਏ। ਉਹ ਸੂਫੀ ਸ਼ਾਇਰੀ ਦਾ ਰੂਹਾਨੀ ਕਲਾਮ ਹੈ। ਉਸ ਅਣਮੁੱਲੀ ਦਾ ਨਾ ਦੁਨੀਆਂ ‘ਤੇ ਦਾਮ ਹੈ। ਉਹ ਕੁੜੀ ਕਿੱਸਿਆ ‘ਚ ਹੀਰ ਦੇ ਖਿਤਾਬ ਵਰਗੀ। ਉਹ ਕੁੜੀ ਯਾਰੋ ਮੈਨੂੰ ਲੱਗਦੀ ਕਿਤਾਬ ਵਰਗੀ। _________________________ 715
Shayari / ਰੁਸਵਾਈਆਂ,,,« on: March 05, 2012, 03:19:17 PM »
ਸਾਡੇ ਨਾਲ ਹੋਈਆਂ ਰੁਸਵਾਈਆਂ ਸਭ ਯਾਦ ਨੇ
ਕੀਤੀਆਂ ਜੋ ਤੁਸਾਂ ਬੇਵਫਾਈਆਂ ਸਭ ਯਾਦ ਨੇ ਆਪਣੇ ਹੀ ਦਿਲ ਤੇ ਉਹ ਸਾਰੀਆਂ ਹੰਢਾ ਲਈਆਂ ਜੱਗ ਦੀਆਂ ਪੀੜਾਂ ਜੋ ਪਰਾਈਆਂ ਸਭ ਯਾਦ ਨੇ ਜਿੰਦਗੀ ‘ਚ ਐਸ਼ਾਂ ਤੇ ਅਰਾਮ ਜਿਹੜਾ ਮਾਣਿਆ ਵੱਡਿਆਂ ਜੋ ਕੀਤੀਆਂ ਕਮਾਈਆਂ ਸਭ ਯਾਦ ਨੇ ਸੋਨੇ ਰੰਗੇ ਪਲ ਤੇ ਰੰਗੀਨ ਜਿਹੀਆਂ ਘੜੀਆਂ ਤੇਰੀ ਯਾਦ ਵਿਚ ਜੋ ਗਵਾਈਆਂ ਸਭ ਯਾਦ ਨੇ ਬਾਗ ਵਿਚ ਮਾਲੀਆਂ ਦੀ ਹਾਜ਼ਰੀ ਤਾਂ ਸੀ ਮਗਰ ਧੁੱਪਾਂ ਨੇ ਜੋ ਡਾਲੀਆਂ ਸੁਕਾਈਆਂ ਸਭ ਯਾਦ ਨੇ ਫੈਸਲੇ ਉਡੀਕਦਿਆਂ ਮੁੱਦਤਾਂ ਜੋ ਬੀਤੀਆਂ ਕੋਰਟਾਂ ‘ਚ ਜੁੱਤੀਆਂ ਘਸਾਈਆਂ ਸਭ ਯਾਦ ਨੇ ਤੇਰੇ ਨਾਲ ਦੋਸਤੀ ਦਾ ਸਿਲਾ ਇਹੋ ਮਿਲਿਆ ਲੋਕਾਂ ਕੋਲੋਂ ਗੱਲਾਂ ਕਰਵਾਈਆਂ ਸਭ ਯਾਦ ਨੇ _______________________ 719
Shayari / ਗੁੜ੍ਹ \'ਚ ਲਪੇਟੀ,,,« on: March 04, 2012, 09:55:52 PM »
ਜਿਨ੍ਹਾਂ ਚੁਗਣੇ ਸੀ ਕੰਡੇ, ਉਹ ਖਿੰਡਾਉਣ ਲੱਗ ਪਏ
ਚੁਣੇ ਲੋਕਾਂ ਰਾਹੀਂ, ਲੋਕਾਂ ਨੂੰ, ਸਤਾਉਣ ਲੱਗ ਪਏ ਕਿਵੇਂ ਅੱਖਾਂ ਬੰਦ ਕਰ ਲਈਏ, ਵੇਖ ਏਸ ਕਹਿਰ ਨੂੰ ਹੁਣ ਗੁੜ੍ਹ 'ਚ ਲਪੇਟੀ ਹੋਰ, ਖਾਣਾ ਨਹੀਓਂ ਜ਼ਹਿਰ ਨੂੰ ਕੀਤੇ ਦਾਵਿਆਂ ਤੇ ਵਾਅਦਿਆਂ ਦਾ, ਲੈਣਾ ਹੈ ਹਿਸਾਬ ਹੁਣ ਮਿੱਟੀ ਵਿੱਚ ਰੋਲਣਾ ਨਹੀਂ, ਖਿੜ੍ਹਿਆ ਗ਼ੁਲਾਬ ਹੁਣ ਕਸਵੱਟੀ 'ਤੇ ਪਰਖਣਾ ਹੈ, ਆਪਣੇ ਤੇ ਗ਼ੈਰ ਨੂੰ ਹੁਣ ਗੁੜ੍ਹ 'ਚ ਲਪੇਟੀ ਹੋਰ, ਖਾਣਾ ਨਹੀਓਂ ਜ਼ਹਿਰ ਨੂੰ ਸਾਂਭ ਲਓ ਜੋ ਗਰਕਣੋ, ਬਚ ਗਿਆ ਬਾਕੀ ਓਏ ! ਇੱਜ਼ਤਾਂ ਤੇ ਅਣਖਾਂ ਦੀ, ਕਰ ਲਵੋ ਰਾਖੀ ਓਏ ! 'ਪੁਰੇ' ਨਾਲ਼ ਛੱਟ ਦੇਵੋ, 'ਪੱਛੋਂ ' ਵਾਲੀ ਗਹਿਰ ਨੂੰ ਹੁਣ ਗੁੜ੍ਹ 'ਚ ਲਪੇਟੀ ਹੋਰ, ਖਾਣਾ ਨਹੀਓਂ ਜ਼ਹਿਰ ਨੂੰ ਅੱਗ ਵਾਲੀ ਭੱਠੀ ਝੋਕੋ, ਸੋਚ ਬੰਦੇ ਖਾਣੀ ਨੂੰ ਵੋਟ ਵਾਲੀ ਚੋਟ ਮਾਰੋ, ਅਖੌਤੀਆਂ ਦੀ ਢਾਣੀ ਨੂੰ ਮਹਿਲਾਂ ਅਤੇ ਕੁੱਲੀਆਂ ਦੇ, ਸਮਝ ਲਓ ਵੈਰ ਨੂੰ ਹੁਣ ਗੁੜ੍ਹ 'ਚ ਲਪੇਟੀ ਹੋਰ, ਖਾਣਾ ਨਹੀਓਂ ਜ਼ਹਿਰ ਨੂੰ ਰੁਪਈਏ ਵਿੱਚੋਂ ਬਚੀ ਹੋਈ, ਸਾਂਭ ਲਓ ਚਵਾਨੀ ਨੂੰ ਨਸ਼ਿਆਂ 'ਚੋਂ ਕੱਢ ਲਵੋ, ਡੁੱਬੀ ਹੋਈ ਜਵਾਨੀ ਨੂੰ "ਔਲਖ" ਵਧਾਓ ਅੱਗੇ, ਰਲ਼ ਏਸ ਲਹਿਰ ਨੂੰ ਹੁਣ ਗੁੜ੍ਹ 'ਚ ਲਪੇਟੀ ਹੋਰ, ਖਾਣਾ ਨਹੀਓਂ ਜ਼ਹਿਰ ਨੂੰ ____________________________ |