November 04, 2024, 04:26:24 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 30 31 32 33 34 [35] 36 37 38 39 40 ... 99
681
Shayari / Re: ਕਿਸ ਤਰਾਂ ਦਾ ਰਾਜ ਤੇਰਾ,,,
« on: April 01, 2012, 12:08:52 PM »
sukriya,,,

682
Shayari / ਕਿਸ ਤਰਾਂ ਦਾ ਰਾਜ ਤੇਰਾ,,,
« on: April 01, 2012, 02:50:17 AM »
ਕੀ ਵਜਾ ਹਰ ਤਰਫ਼ ਮਚਦੀ ਰੋਜ਼ ਹਾਹਾਕਾਰ ਹੈ
ਕਿਸ ਤਰਾਂ ਦਾ ਰਾਜ ਤੇਰਾ ਕੀ ਤੇਰੀ ਸਰਕਾਰ ਹੈ

ਕੀ ਹੈ ਇਸ ਵਿੱਚ ਰਾਜ਼ , ਸਭ ਕੁਝ ਕਿਉਂ ਅਮੀਰਾਂ ਵਾਸਤੇ
ਤੁੰ ਉਨਾਂ ਤੋਂ ਪੁੱਛ ਜਿਨਾਂ ਦੇ ਕੋਲ ਕੋਠੀ ਕਾਰ ਹੈ

ਚੁਣ ਰਹੇ ਜੇ ਲੋਕ ਅੱਖਾਂ ਮੀਟ ਕੇ ਨੇ ਰਹਿਨੁਮਾ
ਦੇ ਰਹੀ ਉਸ ਜ਼ੁਰਮ ਦੀ ਸਭ ਨੂੰ ਸਜ਼ਾ ਸਰਕਾਰ ਹੈ

ਡਿਗਰੀਆਂ ਨੂੰ ਮਾਰ ਕੱਛੇ ਫਿਰ ਰਹੇ ਨੇ ਦਰ-ਬ-ਦਰ
ਕਾਮਿਆਂ ਦੀ ਭੀੜ ਬੈਠੀ ਚੌਂਕ ਵਿੱਚ ਬੇਕਾਰ ਹੈ

ਦਿਨ ਢਲੇ ਬਦਨਾਮ ਲੋਕਾਂ ਦਾ ਬਣੇ ਮਹਿਮਾਨ ਜੋ
ਦਿਨ ਚੜੇ ਤੇ ਜੋੜ ਕੇ ਹੱਥ ਭਾਲਦਾ ਸਤਿਕਾਰ ਹੈ

ਛੱਡ ਦਿਲਾ ਮਤ ਰੋਕ ਉਸ ਨੂੰ ਜਾ ਰਿਹਾ ਜੋ ਜਾਣ ਦੇ
ਪੈਸੇ ਦੀ ਭੱਜ-ਦੌੜ ਦੇ ਵਿੱਚ ਸੁਣਦਾ ਕੌਣ ਪੁਕਾਰ ਹੈ

ਹਰ ਗਲੀ ਦੇ ਮੋੜ ਤੇ ਹੁਣ ਖੁੱਲ ਗਿਆ ਹੈ ਮੈਅਕਦਾ
ਦੋਸਤਾ ਸਰਕਾਰ ਸਾਡੀ ਦਾ ਬੜਾ ਉਪਕਾਰ ਹੈ

ਮਿਲ ਰਿਹਾ ਨਾ ਚੈਨ ਦਿਲ ਨੂੰ , ਮੈਂ ਖ਼ਬਰ ਕਿਸ ਤੋਂ ਲਵਾਂ
ਕੀ ਪਤਾ ਕਿਸ ਹਾਲ ਵਿੱਚ ਬੈਠੀ ਮੇਰੀ ਸਰਕਾਰ ਹੈ

ਇਸ਼ਕ ਦੇ ਵਣਜਾਰਿਆਂ ਦੀ , ਪਰਖ ਹੋਣੀ ਉਸ ਘੜੀ
ਜਦ ਬਣੀ ਦੀਵਾਰ ਦੁਨੀਆਂ ਦੋ ਦਿਲਾਂ ਵਿਚਕਾਰ ਹੈ

ਤੂੰ ਕਿਸੇ ਨੂੰ ਅਕਲ ਨਾ ਦੇ , ਤੂੰ ਕਿਸੇ ਨੂੰ ਟੋਕ ਨਾ
ਹਰ ਬਸ਼ਰ ਹੀ ਸਮਝਦਾ ਖ਼ੁਦ ਨੂੰ ਬੜਾ ਫ਼ਨਕਾਰ ਹੈ

ਜਰਾ ਕਰ ਹੋਸ਼ , ਨਾ ਕਰ ਦੌਲਤਾਂ ਦਾ ਮਾਣ ਤੂੰ
ਉਹ ਸਮੇਂ ਨੇ ਮਾਰਿਆ ਜੋ ਕਰ ਗਿਆ ਹੰਕਾਰ ਹੈ
_________________________

683
PJ Games / Re: express ur feelings with songs.....
« on: April 01, 2012, 02:08:08 AM »
ਮੁਹੱਬਤ ਕੋਲੋਂ ਅੱਖ ਬਚਾ ਕੇ ਆ ਗਏ ਆ, ਹੁਣ ਅੱਖਾਂ ਦੇ ਵਿੱਚ ਜੁੰਮੇਵਾਰੀਆਂ ਰੜਕਦੀਆਂ,
ਜੋਬਨ ਰੁੱਤੇ ਨੋਟ ਤਾਂ ਸਾਰੇ ਖ਼ਰਚ ਲਏ , ਹੁਣ ਭਾਂਨ ਦੇ ਵਾਂਗੂੰ ਯਾਦਾਂ ਜੇਭ 'ਚ ਖੜਕਦੀਆਂ,

ਹੌਲੀ - ਹੌਲੀ ਖਿਆਲ ਬਦਲ ਗਏ, ਯਾਰ ਸਮੇਂ ਦੇ ਨਾਲ ਬਦਲ ਗਏ,
ਪੁੱਛਣਾਂ ਸੀ ਜੀਨਾਂ ਹਾਲ ਬਦਲ ਗਏ, ਅਸੀਂ ਨ੍ਹੀਂ ਚੇਤੇ ਹੋਣੇ ਉਹਨਾਂ ਸੂਰਤਾਂ ਨੂੰ,
ਸਾਡੇ ਦਿਲ ਵਿੱਚ ਹਾਲੇ ਵੀ ਜੋ ਧੜਕਦੀਆਂ,

ਜੋਬਨ ਰੁੱਤੇ ਨੋਟ ਤਾਂ ਸਾਰੇ ਖ਼ਰਚ ਲਏ , ਹੁਣ ਭਾਂਨ ਦੇ ਵਾਂਗੂੰ ਯਾਦਾਂ ਜੇਭ 'ਚ ਖੜਕਦੀਆਂ
______________________________________________

684
Shayari / ਬਾਗ ਦੀ ਜੂਹ,,,
« on: March 31, 2012, 09:11:48 PM »
ਚਿਰਾਂ ਤੋਂ ਰਾਜ਼ੀ ਹੋਏ ਜ਼ਖ਼ਮ
ਅੱਜ ਫਿਰ ਚਸਕਣ ਲੱਗ ਪਏ!
ਅੱਜ ਤੂੰ ਮੇਰੇ ਬਹੁਤ ਯਾਦ ਆਈ,
ਅੱਗੇ ਇਤਨੀ ਕਦੇ ਵੀ ਨਹੀਂ!
ਪਰ ਚੰਦਰੀਏ!
ਤੂੰ ਮੈਨੂੰ ਪਤਾ ਨਹੀਂ,
ਕਦੇ ਯਾਦ ਕੀਤਾ ਵੀ ਹੈ ਜਾਂ ਨਹੀਂ?
ਦੁਆ ਕਰਦਾ ਹਾਂ
ਉਸ ਪ੍ਰਵਰਦਿਗ਼ਾਰ ਅੱਗੇ,
ਤੂੰ ਹਮੇਸ਼ਾ ਖੁਸ਼ ਰਹੇਂ!
ਪਰ ਮੈਨੂੰ ਵਿਸ਼ਵਾਸ਼ ਹੈ ਕਿ ਤੂੰ
ਜਰੂਰ ਖੁਸ਼ ਹੋਵੇਂਗੀ!
ਕਿਉਂਕਿ, ਖੁਸ਼ੀ ਵਿਚ ਵਿਚਰਨ ਵਾਲੇ ਲੋਕ ਹੀ
ਆਪਣਿਆਂ' ਨੂੰ ਭੁੱਲਦੇ ਹਨ!!
ਮੈਂ ਵੀ ਬਹੁਤ ਖੁਸ਼ ਸਾਂ,
ਤੈਨੂੰ ਭੁੱਲ ਗਿਆ ਸਾਂ!
ਇਹ ਗਲਤੀ ਮੇਰੀ ਨਹੀਂ,
ਮੇਰੇ ਬਾਗ ਦੀ ਹੈ!
ਮੈਂ ਮਦਹੋਸ਼ ਹੋਇਆ ਘੁੰਮਦਾ ਰਿਹਾ,
ਕਿਸੇ ਸਵਰਗ ਵਿਚ!
ਪਰ ਜਦ ਮੇਰੇ ਬਾਗ ਦੀ ਜੂਹ ਆਈ,
ਤੇ ਮੈਂ ਮਦਹੋਸ਼ੀ ਵਿਚ
ਪਾਰ ਕਰਨ ਦੀ ਕੋਸਿ਼ਸ਼ ਕੀਤੀ!
ਪਰ ਹਾਏ...!!
ਐਸਾ 'ਕੰਡਾ' ਚੁੱਭਿਆ
ਕਿ ਮੇਰੀ ਰੂਹ ਬਿਲਕ ਉਠੀ!
-ਮੈਂ ਚੁਫ਼ੇਰੇ ਝਾਤੀ ਮਾਰੀ
ਕੋਈ ਨਜ਼ਰ ਨਾ ਆਇਆ!
ਸੁਣਿਆਂ ਕਰਦਾ ਸੀ,
ਆਪਣੇ ਹੱਥੀਂ ਕੱਢਿਆ ਕੰਡਾ,
ਜਿ਼ਆਦਾ ਦਰਦ ਕਰਦਾ ਹੈ!
ਮੈਂ 'ਕਿਸੇ' ਦੀ ਉਡੀਕ ਕਰਦਾ ਰਿਹਾ!
ਪਰ ਕੋਈ ਨਾ ਬਹੁੜਿਆ!
ਜਦ ਲੱਗਦੇ ਹਨ ਵਦਾਣ ਰੂਹ 'ਤੇ
ਤਾਂ ਫਿਰ ਅਚੇਤ ਹੀ
'ਆਪਣੇ' ਯਾਦ ਆਉਂਦੇ ਹਨ!
-ਫਿਰ ਉਭਰਿਆ ਤੇਰਾ ਨਕਸ਼
ਮੇਰੇ ਦਿਮਾਗ ਵਿਚ!
...ਤੇ ਮੈਂ ਕੰਡੇ ਦਾ ਸਿਰਾ ਫੜ
ਖਿੱਚ ਕੇ ਵਗਾਹ ਮਾਰਿਆ!
ਲਹੂ ਫੁੱਟ ਪਿਆ!
ਦਿਲ 'ਚੋਂ, ਦਿਮਾਗ 'ਚੋਂ
ਰੂਹ 'ਚੋਂ, ਵਜੂਦ 'ਚੋਂ
ਹੱਦ 'ਚੋਂ, ਹਦੂਦ 'ਚੋਂ
ਮੈਨੂੰ ਤੇਰੀ ਗਲਵਕੜੀ ਵਾਲੀ
'ਪੱਟੀ' ਦੀ ਜ਼ਰੂਰਤ ਸੀ!
ਅਤੇ ਹਮਦਰਦੀ ਵਾਲੀ ਮੱਲ੍ਹਮ ਦੀ!
ਪਰ ਕੀ ਕਰਦਾ?
ਹੁਣ ਤਾਂ ਤੇਰੀ ਯਾਦ ਦੀ ਹੀ
ਲੇਪ ਕਰ ਰਿਹਾ ਹਾਂ
ਜ਼ਖ਼ਮ ਉਤੇ!
ਬੜਾ ਸਕੂਨ ਮਿਲਦਾ ਹੈ!!
______________

685
Shayari / ਮਸਲਾ,,,
« on: March 31, 2012, 01:59:15 AM »
ਤੇਰੀ ਜ਼ੁਲਫ ਤੋਂ ਵੀ ਕਾਲੇ ਇਸ ਨਿਜ਼ਾਮ ਦਾ ਮਸਲਾ
ਭੁੱਖੇ ਪੇਟ, ਨੰਗੇ ਤਨ, ਬੁਝੇ ਅਰਮਾਨ ਦਾ ਮਸਲਾ,
ਮੱਧਮ ਦੀਵਿਆਂ ਤੇ ਢਲਦੀ ਹੋਈ ਸ਼ਾਮ ਦਾ ਮਸਲਾ,
ਤੇਰੇ ਇਸ਼ਕ ਤੋਂ ਵੱਡਾ ਮੇਰੀ ਆਵਾਮ ਦਾ ਮਸਲਾ।
_________________________

686
Shayari / ਤਮੰਨਾ,,,
« on: March 31, 2012, 01:46:16 AM »
ਤੂੰ ਸੱਜਣਾ ਸਾਡੀ ਕਦਰ ਨਾ ਪਾਈ,
ਅਸੀਂ ਫੁੱਲ ਵਿਛਾਏ ਤੇਰੀਆਂ ਰਾਹਾਂ 'ਚ।
ਇਕੋ ਤੇ ਆਖਰੀ ਹੁਣ ਦਿਲੀ ਤਮੰਨਾ,
ਜਦ ਵੀ ਮੌਤ ਆਵੇ ਤਾਂ ਆਏ ਤੇਰੀਆਂ ਬਾਹਵਾਂ 'ਚ।
__________________________

687
Shayari / Re: ਲੋਕ,,,
« on: March 29, 2012, 11:22:08 PM »
sukriya,,,

688
Shayari / Re: ਲੋਕ,,,
« on: March 28, 2012, 09:41:55 AM »
sukriya,,,

689
Shayari / Re: ਰੋਕੋ ਕੋਈ,,,
« on: March 26, 2012, 10:31:29 PM »
sukriya,,,

690
Shayari / Re: ਲੋਕ,,,
« on: March 26, 2012, 10:27:39 PM »
sukriya,,,

691
Shayari / ਰੋਕੋ ਕੋਈ,,,
« on: March 26, 2012, 08:43:48 PM »
ਰੋਕੋ ਕੋਈ ਵਧ ਰਹੀ ਜਲਨ ਨੂੰ।
ਫੂਕ ਦੇਵੇਗੀ ਸਾਰੇ ਚਮਨ ਨੂੰ।
ਧਰਤੀ ਦੇ ਦੁੱਖ ਤੇ ਭੁੱਖ ਨੂੰ ਮਿਟਾਓ,
ਕਿਉਂ ਉੱਡੇ ਜਾ ਰਹੇ ਹੋ ਗਗਨ ਨੂੰ।
_________________

692
Shayari / ਲੋਕ,,,
« on: March 26, 2012, 08:16:34 PM »
ਇਕ ਦੂਜੇ ਨੂੰ ਦੇਖ ਦੇਖ ਜੋ ਸੜਦੇ ਲੋਕ
ਕਾਹਤੋਂ ਨਾਹੀਂ ਸਿਦਕ ਦਾ ਪੱਲਾ ਫੜਦੇ ਲੋਕ
ਕਰੋੜਪਤੀ ਬਣ ਜਾਈਏ ਇਕ ਦੋ ਰਾਤਾਂ ਵਿਚ
ਨਵੀਆਂ ਨਵੀਆਂ ਨਿੱਤ ਸਕੀਮਾਂ ਘੜਦੇ ਲੋਕ
ਫਿਰ ਵੀ ਹਾਉਮੇ ਅਤੇ ਹੰਕਾਰ ਨਹੀਂ ਛੱਡਦੇ
ਰੋਜ ਹੀ ਦੇਖਾਂ ਰੱਬ ਦੀ ਬਾਣੀ ਪੜ੍ਹਦੇ ਲੋਕ
ਗਲੀਆਂ ਅਤੇ ਬਜ਼ਾਰਾਂ ਵਿਚ ਝਗੜਦੇ ਨੇ
ਰੱਬ ਦੇ ਭਵਨਾਂ ਅੰਦਰ ਵੀ ਹੁਣ ਲੜਦੇ ਲੋਕ
ਝੂਠੇ ਬੰਦੇ ਪਿੱਛੇ ਭੀੜਾਂ ਜੁੜਦੀਆਂ
ਹੱਕ,ਸੱਚ ਇਨਸਾਫ ਲਈ ਘੱਟ ਖੜ੍ਹਦੇ ਲੋਕ
ਆਪਣੇ ਅਤੇ ਬਿਗਾਨੇ ਦੀ ਪਹਿਚਾਨ ਨਹੀਂ
ਚਿਹਰੇ ਉੱਤੇ ਇੰਜ ਮਖੌਟੇ ਜੜਦੇ ਲੋਕ
ਧੁੱਪ ਹਨੇਰੀ ਝੱਖੜ ਕੋਲੋ ਡਰਦਿਆਂ
ਦੋਸ਼ ਹਮੇਸ਼ਾ ਮੌਸਮ ਉੱਤੇ ਮੜ੍ਹਦੇ ਲੋਕ
____________________

693
Shayari / Re: ਮੋਨਸੂਨ,,,
« on: March 26, 2012, 12:54:10 AM »
sukriya,,,

694
Shayari / Re: ਸੁਪਣੇ,,,
« on: March 26, 2012, 12:48:28 AM »
sukriya,,,

695
Shayari / Re: ਕਨੇਡਾ,,,
« on: March 26, 2012, 12:40:20 AM »
sukriya,,,

696
Shayari / ਸੁਪਣੇ,,,
« on: March 26, 2012, 12:17:38 AM »
ਇੱਟਾਂ, ਗਾਰੇ, ਰੋੜੀ ਦੇ ਨਾਲ
ਘਰ ਤੇ ਖੌਰੇ ਬਣ ਜਾਵਣ,

ਪਰ

ਸੁਪਣੇ ਬਣਦੇ ਨਾਹੀਂ
___________

697
Shayari / ਕਨੇਡਾ,,,
« on: March 25, 2012, 09:43:19 PM »
ਸਾਨੂੰ ਰਾਸ ਨਾ ਆਈ ਯਾਰੋ, ਰੌਣਕ ਸ਼ਹਿਰਾਂ ਵਾਲੀ,
ਅਸੀਂ ਤਾਂ ਭੀੜ ਦੇ ਅੰਦਰ ਆ ਕੇ, ਹੋਰ ਵੀ 'ਕੱਲੇ ਹੋ ਗਏ
_____________________________

698
Lok Virsa Pehchaan / ਮੇਰੀ ਜ਼ੁਬਾਨ,,,
« on: March 25, 2012, 08:46:23 PM »
ਭਾਸ਼ਾ ਤਾਂ ਮਨੁੱਖ ਲਈ ਅੰਦਰ ਤੋਂ ਬਾਹਰ
ਆਉਣ ਲਈ ਇਕ ਪੁਲ ਸੀ
ਇਸ ਪੁਲ ਨੇ ਮਨੁੱਖ ਤੋਂ ਮਨੁੱਖ ਤੱਕ ਪਹੁੰਚਣ ਦੇ
ਸਦੀਆਂ ਤੋਂ ਬੰਦ ਰਾਹਾਂ ਨੂੰ ਖੋਲ੍ਹਣਾ ਸੀ
ਨੰਗ-ਮੁਨੰਗੇ ਸ਼ਬਦਾਂ ਰਾਹੀਂ
ਜ਼ਿੰਦਗੀ ਦੇ ਹਰ ਇੱਕ ਪਲ ਨੂੰ
ਸਤਰੰਗੀ ਪੀਂਘ ਦੇ ਰੰਗਾਂ ਦੇ ਅਰਥ ਦੇਣੇ ਸਨ
ਮਨੁੱਖੀ ਰਿਸ਼ਤਿਆਂ 'ਚ
ਦਰਿਆਵਾਂ ਦੇ ਬੇ-ਪਰਵਾਹ ਵਹਿਣ ਵਰਗੀ ਤਰਲਤਾ ਭਰਨੀ ਸੀ
'ਹੋਂਦ' ਅਤੇ 'ਅਣ-ਹੋਂਦ' ਵਿੱਚ
ਇੱਕ ਤਰਕ ਪੈਦਾ ਕਰਨਾ ਸੀ
 
ਪਰ
ਉਹ ਸਿਰਫ ਸਿਰ ਹਿਲਾਉਂਦੇ ਨੇ
ਵਿਦੇਸ਼ੀ ਭਾਸ਼ਾ 'ਚ
ਕੁਛ ਆਖਦੇ ਨੇ
ਜੋ ਮੈਨੂੰ ਸਮਝ ਨਹੀਂ ਆਉਂਦਾ
ਮੈਂ ਸੋਚਦਾ ਰਹਿੰਦਾ ਹਾਂ
ਕਿ
ਕਿਹੜੀ ਭਾਸ਼ਾ 'ਚ
ਸੰਵਾਦ ਰਚਾਵਾਂ
ਕਿ ਉਹ ਸਮਝ ਸਕਣ
ਮੇਰੀ ਗੱਲ
ਮੇਰੀ ਜ਼ੁਬਾਨ
ਮੇਰੇ ਸੰਸੇ
ਮੇਰੇ ਡਰ!
ਸੰਸਾ ਹੈ ਮੈਨੂੰ
ਕਿ ਇਸ ਪਰਵਾਸ ਵਿੱਚ
ਗੁਆਚ ਜਾਏਗੀ
ਮੇਰੀ ਅਗਲੀ ਪੀੜ੍ਹੀ
ਮੇਰਾ ਸੱਭਿਆਚਾਰ
ਮੇਰੇ ਸੰਸਕਾਰ
________

699
Shayari / ਹੁਣ ਮੈਂ ਸਿੱਖ ਲਿਆ,,,
« on: March 25, 2012, 12:03:15 AM »
ਹੁਣ ਮੈਂ, ਸਿੱਖ ਲਿਆ ਹੈ ਮਸਤ ਰਹਿਣਾਂ!
ਛੱਡ ਦਿੱਤੇ ਨੇ, ਦੇਖਣੇ ਸਬਜ਼ਬਾਗ,
ਤੇ ਲੈਣੇਂ ਫ਼ੋਕੇ ਸੁਪਨੇ!
ਛੱਡ ਦਿੱਤੀਆਂ ਨੇ ਲਾਉਣੀਆਂ ਆਸਾਂ,
ਚੰਦਰਮਾਂ ਵੱਲ ਦੇਖ, ਚਕੋਰ ਵਾਂਗੂੰ!
ਜਿੰਨੀ ਆਸ ਰੱਖੀ 'ਗ਼ੈਰਾਂ' 'ਤੇ,
ਦਿਲ ਵਿਚ ਨਿਰਾਸ਼ਾ ਦੀ,
ਪਰਲੋਂ ਹੀ ਆਈ!
ਮਨ ਦੀ ਦੇਹਲ਼ੀ ਖ਼ੁਰਦੀ ਗਈ,
ਧਰਵਾਸ ਅਤੇ ਤਾਹਨਿਆਂ ਦੀਆਂ ਛੱਲਾਂ ਨਾਲ਼!
ਹੁਣ ਤਾਂ ਸਬਰ ਦਾ ਪਾਣੀ ਵੀ,
ਦਿਲ ਦੇ ਵਿਹੜੇ ਆ ਵੜਿਆ!
ਜ਼ਿੰਦਗੀ ਦੇ ਸਫ਼ਰ ਵਿਚ,
ਨਾ ਚਾਹੁੰਦਿਆਂ ਵੀ, ਅਪਨਾਉਣੇ ਪਏ,
ਕੰਡਿਆਲ਼ੇ ਰਾਹ!
ਤੇ 'ਵਜਾਉਣੇ' ਪਏ ਗਲ਼ ਪਏ ਢੋਲ,
ਤੇ ਨਿਭਾਉਣੇ ਪਏ 'ਅਣ-ਸਿਰਜੇ' ਰਿਸ਼ਤੇ!
ਚਾਹੇ ਕਦਮ-ਕਦਮ 'ਤੇ,
ਲਹੂ-ਲੁਹਾਣ ਹੁੰਦਾ ਰਿਹਾ,
ਪਰ ਅਣਮੰਨੇ ਰਿਸ਼ਤੇ ਦਾ ਜੂਲ਼ਾ,
ਚੁੱਕੀ ਰੱਖਿਆ ਆਪਣੇ ਮੋਢਿਆਂ 'ਤੇ!
ਮਿੱਧਦਾ ਤੁਰਿਆ ਗਿਆ,
ਆਪਣੇ ਅਰਮਾਨਾਂ ਦੇ ਮਲਬੇ ਨੂੰ!
ਮੇਰੀ ਜ਼ਿੰਦਗੀ ਵਿਚ ਆਏ ਇਸ ਰਿਸ਼ਤੇ ਵਿਚ,
ਮੋਹ ਅਤੇ ਅਪਣੱਤ ਦੀ ਅਣਹੋਂਦ ਸੀ,
ਸਿਰਫ਼ ਖ਼ੁਦਗਰਜ਼ੀ, ਸਿਆਸਤ ਅਤੇ ਮਤਲਬ-ਪ੍ਰਸਤੀ ਦੀ
ਸੜੇਹਾਂਦ ਸੀ!
ਜਦ ਹੁਣ ਸੁੱਕ-ਸੜ ਕੇ,
ਬਦਬੂ ਮਾਰ ਰਹੀਆਂ ਨੇ ਮੇਰੀਆਂ ਸਧਰਾਂ,
ਤਾਂ ਉਸ ਨੂੰ ਮੇਰੀ 'ਨਲਾਇਕੀ' ਦਾ ਨਾਂਮ ਦੇ ਕੇ,
ਜਨਾਜਾ ਕੱਢਿਆ ਜਾ ਰਿਹੈ!
ਵਜਾਏ ਜਾਂਦੇ ਨੇ ਮੇਰੇ ਕੰਨਾਂ ਵਿਚ ਢੋਲ਼ ਅਜੇ ਵੀ,
ਸ਼ੋਸ਼ਿਆਂ ਦੇ!
ਪਰ ਮੇਰਾ ਬਾਗ਼ੀ ਹੋਇਆ ਮਨ,
ਇਹਨਾਂ ਵਿਚ ਪਰਚਦਾ ਨਹੀਂ!
________________

700
Shayari / ਮੋਨਸੂਨ,,,
« on: March 24, 2012, 11:21:55 AM »
ਚਲੋ ਦੋਸਤੋ ਬੱਦਲ ਬਣੀਏ,
ਖੁਦ ਨੂੰ ਗੁਆ ਕੇ ਧਰਤੀ ਸਿੰਜੀਏ॥
__________________

Pages: 1 ... 30 31 32 33 34 [35] 36 37 38 39 40 ... 99