December 22, 2024, 05:23:09 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 25 26 27 28 29 [30] 31 32 33 34 35 ... 99
581
Shayari / Re: ਭੁੱਖ,,,
« on: April 30, 2012, 10:39:52 PM »
sukriya,,,

582
Shayari / Re: ਮਾਡਰਨ ਯਮਦੂਤ,,,
« on: April 30, 2012, 08:08:43 PM »
sukriya,,,

583
Shayari / Re: ਭੁੱਖ,,,
« on: April 30, 2012, 08:05:31 PM »
sukriya,,,

584
Shayari / ਭੁੱਖ,,,
« on: April 30, 2012, 11:08:24 AM »
ਜੇ ਨਾ ਮਨ ਵਿਚ ਆਉਂਦੀ
ਮਾਇਆ
ਤੇ
ਸਰਦਾਰੀ
ਦੀ ਭੁੱਖ,

ਕਦੇ ਨਹੀਂ
ਬੇਵਤਨ ਸੀ ਹੋਣਾ
ਛੱਡ ਕੇ
ਵਤਨ ਦੇ
ਦੁੱਖ
ਸੁੱਖ
ਤੇ ਰੁੱਖ
____

585
Shayari / Re: ਮਾਡਰਨ ਯਮਦੂਤ,,,
« on: April 30, 2012, 10:59:54 AM »
sukriya,,,

586
Shayari / Re: ਮਾਡਰਨ ਯਮਦੂਤ,,,
« on: April 30, 2012, 10:53:10 AM »
sukriya,,,

587
Shayari / ਮਾਡਰਨ ਯਮਦੂਤ,,,
« on: April 30, 2012, 10:46:53 AM »
ਕੀ ਖਾਈਏ ਕੀ ਛੱਡੀਏ
ਬਚ ਮੌਤੋਂ ਕਿੱਥੇ ਭੱਜੀਏ
ਕੁਝ ਬੰਦੇ ਰਿਜਕ ਕਮਾਉਂਦਿਆਂ
ਜਦੋਂ ਬਣ ਜਾਵਣ ਯਮਦੂਤ
ਲੋਕਾਂ ਨੂੰ ਧੱਕ ਮੌਤ ਦੇ ਮੂੰਹ ਵਿੱਚ
ਨੋਟਾਂ ਦੇ ਨਾਲ ਭਰਨ ਸੰਦੂਕ
 
ਪਸ਼ੂਆਂ ਨੂੰ ਪਸਮਾਉਣ ਵਾਲੇ
ਵੇਲਾਂ ਨੂੰ ਟੀਕੇ ਲਾੳਂੁਦੇ ਨੇ
ਭਿੰਡੀ ਬੈਂਗਣ ਗੋਭੀ ਨੂੰ
ਧੋ ਜਹਿਰਾਂ ਵਿੱਚ ਚਮਕਾੳਂੁਦੇ ਨੇ
ਕੇਲੇ, ਚੀਕੂ , ਅੰਬ, ਪਪੀਤੇ
ਖਾਣਯੋਗ ਨਾ ਛੱਡੇ ਫਰੂਟ
ਲੋਕਾਂ ਨੂੰ ਧੱਕ ਮੌਤ ਦੇ ਮੂੰਹ ਵਿੱਚ….
 
ਨਕਲੀ ਬੀਜ, ਦਵਾਈਆਂ ਨਕਲੀ
ਨਕਲੀ ਖੋਆ, ਦੁੱਧ, ਪਨੀਰ
ਨਕਲੀ ਚਟਨੀਆਂ, ਮਿਰਚ-ਮਸਾਲੇ
ਲਾਲਚ ਦਿੱਤੀ ਮਾਰ ਜ਼ਮੀਰ
ਬੜੀ ਤਰੱਕੀ ’ਤੇ ਨੇ ਸੱਜਣੋ
ਅੱਜ-ਕੱਲ੍ਹ ਇਹੋ ਜਿਹੇ ਕਪੂਤ
ਲੋਕਾਂ ਨੂੰ ਧੱਕ ਮੌਤ ਦੇ ਮੂੰਹ ਵਿੱਚ……
 
ਇਹ ਲੋਹਾ , ਸੀਮਿੰਟ , ਬੱਜਰੀ
ਹਰ ਸ਼ੈਅ ਜਾਂਦੇ ਛਕ
ਰਿਸ਼ਵਤ ਦੇ ਨਾਲ ਆਪਣੇ
ਪਾਪ ਲੈਂਦੇ ਨੇ ਢਕ
ਤਿੜੀਆਂ ਛੱਤਾਂ , ਟੁੱਟੀਆਂ ਸੜਕਾਂ
ਗੋਲ ਮਾਲ ਦਾ ਦੇਣ ਸਬੂਤ
ਲੋਕਾਂ ਨੂੰ ਧੱਕ ਮੌਤ ਦੇ ਮੂੰਹ ਵਿੱਚ…

ਡਰ ਵਿਖਾ ਕੇ ਮੌਤ ਦਾ
ਛਿੱਲ ਰਹੇ ਨੇ ਲਾਹ
ਬਿਨ੍ਹਾ ਲੋੜ ਤੋਂ ਕਰ ਅਪਰੇਸ਼ਨ
ਸਟਿੰਟ ਦੇਂਦੇ ਨੇ ਪਾ
ਗੁਰਦੇ ਕੱਢਕੇ ਵੇਚਣ ਦੀ
ਕੁਝ ਕਰਨ ਮਾੜੀ ਕਰਤੂਤ
ਲੋਕਾਂ ਨੂੰ ਧੱਕ ਮੌਤ ਦੇ ਮੂੰਹ ਵਿੱਚ……
 
ਜਹਿਰਾਂ ਭਰਿਆ ਗੰਦਾ ਪਾਣੀ
ਨਦੀਆਂ , ਨਹਿਰਾਂ ਵਿੱਚ ਵਹਾਉਂਦੇ
ਜਿਸ ਨੂੰ ਪੀ ਕੇ ਲੋਕ ਹਜ਼ਾਰਾਂ
ਰੋਗੀ ਹੋ ਕੇ ਜਾਨ ਗਵਾੳਂਦੇ
ਢੇਰੀ ਢਾਹ ਕੇ ਬੈਠਿਆਂ
ਇਹ ਭੂਤ ਨਾ ਆਉਣੇ ਸੂਤ
ਲੋਕਾਂ ਨੂੰ ਧੱਕ ਮੌਤ ਦੇ ਮੂੰਹ ਵਿੱਚ
ਨੋਟਾਂ ਦੇ ਨਾਲ ਭਰਨ ਸੰਦੂਕ
_______________

588
Shayari / ਸੁਪਨਾ,,,
« on: April 30, 2012, 12:48:49 AM »
ਜੋ ਬੰਦਾ ਪਰਦੇਸੀਂ ਤੁਰਦਾ
ਕੁਝ ਸੁਪਨੇ ਅੱਖੀਂ ਲੈ ਤੁਰਦਾ
ਸਭ ਤੋਂ ਰੰਗਲਾ ਸੁਪਨਾ ਹੁੰਦਾ
ਰਹਿਣ ਲਈ ਕੁਝ
ਖਾਣ ਲਈ ਕੁਝ
ਜਿਉਣ ਲਈ ਕੁਝ
ਕਰ ਕੇ ਖੱਟੀ
ਸਾਂਭ ਕੇ ਹੱਟੀ
ਅਪਣੀ ਮਿੱਟੀ ਵੱਲ ਧਾਵਾਂਗਾ
ਵਾਪਸ ਘਰ ਨੂੰ ਮੁੜ ਆਵਾਂਗਾ
_______________

589
Shayari / ਯਾਰ ਗੁਆਚੇ,,,
« on: April 28, 2012, 01:00:30 AM »
ਸੱਚੇ  ਸੁੱਚੇ  ਪਿਆਰ  ਗੁਆਚੇ
ਫੁੱਲਾਂ  ਵਰਗੇ  ਯਾਰ ਗੁਆਚੇ

ਦਮ ਦੇ ਵਿੱਚ ਜੋ ਦਮ ਸੀ ਭਰਦੇ
ਸੱਜਣ ਬੜੇ ਦਮਦਾਰ ਗੁਆਚੇ

ਲਾਈਏ ਕਿਸ ਨੂੰ ਨਾਲ ਹਿੱਕ ਦੇ
ਸਾਡੇ ਗਲ  ਦੇ ਹਾਰ  ਗੁਆਚੇ

ਕਿਸ ਤੋਂ ਮੰਗੀਏ ਮਾਫੀ ਯਾਰੋ
ਮੁਰਸ਼ਦ ਬਖਸ਼ਣਹਾਰ ਗੁਆਚੇ

ਹਾਸਿਆਂ ਚੋਂ ਗਮ ਲਭ ਲੈਂਦੇ ਸੀ
ਰੱਬ ਵਰਗੇ ਗਮ ਖਾਰ ਗੁਆਚੇ

ਤੇਰੀ ਲਾਸ਼  ਨੂੰ  ਕਿਸਨੇ ਢੋਣਾ
''ਰਾਜ'' ਮੋਢੇ ਚਾਰ ਗੁਆਚੇ
______________

590
Shayari / ਚੱਲ ਦਿਲਾ,,,
« on: April 27, 2012, 07:58:45 PM »
ਚੱਲ ਦਿਲਾ ਕੁਝ ਵਿੱਸਰੀਆਂ ਯਾਦਾਂ ਨੂੰ ਕੋਲ ਬੁਲਾਈਏ ।
ਇਕਲਾਪੇ ਦੇ ਜੰਗਲ ਅੰਦਰ ਮਹਿਫ਼ਿਲ ਕੋਈ ਸਜਾਈਏ ।

ਮੇਰੇ ਇਸ ਵੀਰਾਨ ਸ਼ਹਿਰ ਵਿਚ ਤਨਹਾਈਆਂ ਦਾ ਪਹਿਰਾ,
ਜ਼ਖ਼ਮੀ ਦਿਲ ਦਾ ਹਾਲ ਅਵੱਲਾ ਕਿਸ ਨੂੰ ਬੈਠ ਸੁਣਾਈਏ ।

ਏਸ ਉਦਾਸੇ ਮੌਸਮ ਅੰਦਰ ਜੀਣਾ ਮੁਸ਼ਕਿਲ ਹੈ, ਪਰ
ਦੰਦਾਂ ਹੇਠਾਂ ਜੀਭ ਦਬਾ ਕੇ ਵਕ਼ਤ ਗੁਜ਼ਾਰੀ ਜਾਈਏ ।

ਲੜਦੇ ਲੜਦੇ ਪੀੜਾਂ ਨਾਲ ਗਵਾਚੀ ਰੂਹ ਦੀ ਸਰਗਮ ,
ਸਮਝ ਨਾ ਆਵੇ ਦਿਲ ਦੀ ਵੇਦਨ ਕਿਹੜੀ ਸੁਰ ਵਿਚ ਗਾਈਏ ।

ਸੂਰਜ ਬਣ ਕੇ ਨੇਰ੍ਹੇ ਨਾਲ ਗਿਆ ਨਾ ਸਾਥੋਂ ਲੜਿਆ ,
ਜੁਗਨੂੰ ਵਾਂਗਰ ਜੂਝਣ ਦਾ ਪਰ ਜੇਰਾ ਪਾਲੀ ਜਾਈਏ ।

ਜੋਗੀ ਵਾਲੀ ਫੇਰੀ ਜਗ 'ਤੇ ਅਲਖ ਜਗਾ ਤੁਰ ਜਾਣਾ ,
ਐਵੇਂ ਤੇਰੀ- ਮੇਰੀ ਦੇ ਵਿਚ ਹਉਮੈ ਨੂੰ ਭਰਮਾਈਏ ।
___________________________

592
ਜੇ ਤੁਸੀਂ ਚਾਹੁੰਦੇ ਹੋ ਪਾਓਣੀ ਹਰ ਖੁਸ਼ੀ ਮੇਰੀ ਤਰਾਂ
ਜੀ ਕੇ ਵੇਖੋ ਦੋਸਤੋ ਇਹ ਜਿੰਦਗੀ ਮੇਰੀ ਤਰਾਂ

ਮੁਸ਼ਕਿਲਾਂ ਦੇ ਦੌਰ ਵਿਚ ਵੀ ਮੁਸਕੁਰਾਓਣਾ ਸਿਖ ਲਓ
ਪਹਿਣ ਕੇ ਰਖੋ ਸਦਾ ਜਿੰਦਾ ਦਿਲੀ ਮੇਰੀ ਤਰਾਂ

ਆਪਣੇ ਹਿੱਸੇ ਦੇ ਦੁਖ ਰਖੋ ਲੁਕਾ ਕੇ ਦਿਲ ਦੇ ਵਿਚ
ਵੰਡ ਲਓ ਸਭ ਨਾਲ ਆਪਣੀ ਹਰ ਖੁਸ਼ੀ ਮੇਰੀ ਤਰਾਂ

ਸਬਰ ਦੇ ਨਾਲ ਜ਼ਿੰਦਗੀ ਨੂੰ ਜੀਣ ਦੀ ਸਿਖ ਜਾਚ ਤੂੰ
ਤੈਨੂੰ ਵੀ ਮੁਆਫਕ ਨਹੀਂ ਦੀਵਾਨਗੀ ਮੇਰੀ ਤਰਾਂ

ਇਹ ਜਦੋਂ ਵੀ ਆਓਣਗੇ ਦੇ ਜਾਣਗੇ ਖੁਸ਼ੀਆਂ ਹਜ਼ਾਰ
ਖੋਹਲ ਰਖ ਦਰ ਦੋਸਤਾਂ ਲਈ ਹਰ ਘੜੀ ਮੇਰੀ ਤਰਾਂ
___________________________

593
ਸੁਫ਼ਨਾ ਬਣ ਕੇ ਨੈਣਾਂ ਦੇ ਵਿਚ ਆਇਆ ਕਰ |
ਅੱਥਰੂ ਬਣ ਕੇ ਐਵੇਂ ਨਾ ਤਰਸਾਇਆ ਕਰ |
ਮੇਰੇ ਕਾਲੇ ਰਾਹਾਂ ਨੂੰ ਰੁਸ਼ਨਾਉਣ ਲਈ ,
ਚੰਨ ਨਹੀਂ ਤਾਂ ਜੁਗਨੂੰ ਹੀ ਬਣ ਜਾਇਆ ਕਰ |
ਘਰ ਦਾ ਭੇਤੀ ਕਹਿੰਦੇ ਲੰਕਾ ਢਾਹ ਦਿੰਦਾ ,
ਹਰ ਇਕ ਨੂੰ ਨਾ ਦਿਲ ਦਾ ਹਾਲ ਸੁਣਾਇਆ ਕਰ |
ਸਾਹਾਂ ਵਾਲੀ ਡੋਰ ਸਲਾਮਤ ਰੱਖਣ ਲਈ ,
ਰੋਜ਼ ਨਵਾਂ ਇਕ ਲਾਰਾ ਦਿਲ ਨੂੰ ਲਾਇਆ ਕਰ |
ਚਿਹਰੇ ਉੱਤੇ ਰੱਖਿਆ ਕਰ ਮੁਸਕਾਨ ਸਦਾ ,
ਦਿਲ ਦੇ ਅੰਦਰ ਅਪਣੇ ਦਰਦ ਛੁਪਾਇਆ ਕਰ |
ਰਾਤ ਗਵਾਇਆ ਸੁਫ਼ਨਾ ਜਿਹੜਾ ਅੱਖਾਂ ਨੇ ,
ਦਿਨ ਚੜ੍ਹਦੇ ਨਾ ਉਸਨੂੰ ਲੱਭਣ ਜਾਇਆ ਕਰ |
ਯਾਦਾਂ ਵਿਚ ਤਾਂ ਆ ਭਾਵੇਂ ਤੂੰ ਜੀ ਸਦਕੇ ,
ਖ਼ਾਬਾਂ ਵਿਚ ਵੀ ਸੱਜਣਾ ਆਇਆ ਜਾਇਆ ਕਰ ।
_________________________

594
Shayari / ਤੂੰ ਕੀ ਜਾਣੇ,,,
« on: April 25, 2012, 09:22:37 PM »
ਪੱਤਾ -ਪੱਤਾ ਕਰਕੇ ਲੈ ਗਈ ਪੀਲੀ ਰੁੱਤ ਉੜਾ ਕੇ
ਖਾਬ ਅਸੀਂ ਰੱਖੇ ਸੀ ਜਿਹੜੇ ਨੈਣਾਂ ਵਿੱਚ ਸਜਾ ਕੇ
ਮੇਰੇ ਇਕਲਾਪੇ ਨੂੰ ਵੰਡਣ ਯਾਦ ਤੇਰੀ ਸੀ ਆਈ ,
ਚੁੱਪ-ਚੁੱਪੀਤੀ ਪਰਤ ਗਈ ਪਰ ਸੁੱਤੇ ਦਰਦ ਜਗਾ ਕੇ |
ਕੁਲ ਜੀਵਨ ਦਾ ਹਾਸਲ ਸਾਡਾ ਸੱਜਣਾ ਤੇਰਾ
ਬਿਰਹਾਰੌਣਕ ਵਿਚ ਵੀ ਰੱਖਿਆ ਇਸ ਨੂੰ ਸੀਨੇ ਨਾਲ ਲਗਾ ਕੇ
ਤਿਲ ਭਰ ਮੇਰਾ ਦਰਦ ਘਟੇ ਨਾ ,ਰੁੱਤ ਆਵੇ ਰੁੱਤ ਜਾਵੇ,
ਬਾਝ ਤੇਰੇ ਕੀ ਹਾਲਤ ਹੋਈ, ਵੇਖ ਕਦੀ ਤਾਂ ਆ ਕੇ |
ਹੰਝੂਆਂ ਚੋਂ ਨਾ ਮਾਪੀਂ ਮੇਰੇ ਜ਼ਖਮਾਂ ਦੀ ਗਹਿਰਾਈ
ਤੂੰ ਕੀ ਜਾਣੇ ਕਿੰਨੇ ਸਾਗਰ ਰੱਖੇ ਅਸੀਂ ਛੁਪਾ ਕੇ |
________________________

595
PJ Games / Re: express ur feelings with songs.....
« on: April 25, 2012, 11:35:02 AM »
Main Udo Tainu Yaad Karda by Debi Makhsoospuri

596
Lok Virsa Pehchaan / ਚੁੰਨੀਆਂ,,,
« on: April 25, 2012, 11:01:49 AM »
ਆਇਆ ਏ ਲਲਾਰੀ ਲੈ ਕੇ ਸੋਹਣੇ-ਸੋਹਣੇ ਰੰਗ ਨੀ, ਰੰਗਾ ਲੋ ਚੁੰਨੀਆਂ
ਕੁੜੀਉ ਪੰਜਾਬ ਦੀਓ, ਸ਼ੇਰ ਬੱਚੀਓ ਨੀ, ਸੰਭਾਲੋ ਚੁੰਨੀਆਂ

ਦੁਨੀਆ ਦੇ ਵਿਚ ਕਿੱਡੀ ਸੋਹਣੀ ਲੱਗਦੀ, ਪੱਗ ਸਰਦਾਰ ਦੀ
ਵੱਖਰਾ ਜਿਹਾ ਰੂਪ ਨਾਲ ਲੈ ਕੇ ਆਉਂਦੀ ਹੈ, ਚੁੰਨੀ ਮੁਟਿਆਰ ਦੀ
ਨਵੇਂ-ਨਵੇਂ ਸੂਟਾਂ ਨਾਲ, ਨਵੇਂ ਰੰਗ ਨੀ, ਆਹ ਮਿਲਾ ਲਉ ਚੁੰਨੀਆਂ
ਕੁੜੀਉ ਪੰਜਾਬ ਦੀਓ

ਬੇਬੇ ਰਹਿੰਦੀ ਨੰਗੇ ਸਿਰੋ ਨਿੱਤ ਘੂਰਦੀ, ਕਿੱਥੇ ਐ ਦੁਪੱਟੇ ਨੀ?
ਵਾਲ਼ ਤੇਰੇ ਕਾਲ਼ੀਆਂ ਘਟਾਵਾਂ ਵਰਗੇ, ਦੱਸ ਕਾਹਤੋਂ ਕੱਟੇ ਨੀ?
ਪੱਛਮੀ ਰਿਵਾਜਾਂ ਵਿਚ ਰੁਲ-ਖੁਲ ਕੇ, ਨਾ ਭੁਲਾਵੋ ਚੁੰਨੀਆਂæææ
ਕੁੜੀਉ ਪੰਜਾਬ ਦੀਓ

ਵੇਖਦਾ ਨਹੀਂ ਕੋਈ ਤੇਰੀ ਵਾਅ ਵੱਲ ਨੀ, ਬਣ ਜਾ ਦਲੇਰ ਤੂੰ
ਆਖਿਆ ਗੁਰਾਂ ਨੇ ਲੱਖਾਂ ਨਾਲ ਲੜੇਂਗਾ, ਕੱਲਾ ਸਿੰਘ ਸ਼ੇਰ ਤੂੰ
ਸਿੰਘਣੀ ਹੈਂ ਤੂੰ ਵੀ ਸ਼ੇਰ ਸਰਦਾਰ ਦੀ, ਨੀ ਸਜਾ ਲਉ ਚੁੰਨੀਆਂ
ਕੁੜੀਉ ਪੰਜਾਬ ਦੀਓ

ਫਤਹਿ ਕਹਿਣ ਲੱਗੇ ਨਾ ਸ਼ਰਮ ਮੰਨੀਏ, ਗੱਜ ਕੇ ਬੁਲਾਈਏ ਜ
ਧਾਲੀਵਾਲ ਕਹੇ ਮਨ ਭਾਉਂਦਾ ਖਾ ਲੀਏ, ਜੱਗ ਭਾਉਦਾ ਪਾਈਏ ਜੀ
ਸੈਦੋ ਪਿੰਡ ਸੂਟ ਮੈਂ ਪੰਜਾਬੀ ਪਹਿਨਣਾ, ਕਢਵਾ ਲੋ ਚੁੰਨੀਆਂ
ਕੁੜੀਉ ਪੰਜਾਬ ਦੀਓ
____________

597
Shayari / ਦਿਲ ਨੂੰ ਕੋਈ ਕੀ ਸਮਝਾਵੇ,,,
« on: April 25, 2012, 12:18:07 AM »
ਜਦ ਵੀ ਤੇਰਾ ਚੇਤਾ ਆਵੇ |
ਅੱਖ ਦਾ ਹਰ ਹੰਝੂ ਮੁਸਕਾਵੇ |
ਘਰ ਆਪਣੇ ਨੂੰ ਜਦ ਵੀ ਪਰਤਾਂ ,
ਸਾਇਆ ਵੀ ਮੁੜ ਨਾਲ ਨਾ ਆਵੇ |
ਤੱਕ ਕੇ ਘੋਰ ਹਨੇਰਾ ਦਿਲ ਦਾ ,
ਸੂਰਜ ਵੀ ਰਸਤਾ ਛੱਡ ਜਾਵੇ |
ਰੂਹ ਨੇ ਏਨੇ ਦਰਦ ਸਹੇ ਨੇ ,
ਖੁਸ਼ੀਆਂ ਤੋਂ ਹੁਣ ਦਿਲ ਘਬਰਾਵੇ |
ਖੌਰੇ ਉਸਨੂੰ ਕੀ ਮਿਲਣਾ ,ਜੋ
ਦਿਲ ਚੋਂ ਮੇਰੀ ਯਾਦ ਮਿਟਾਵੇ |
ਪੁੱਛ ਲਿਆ ਕਰ ਹਾਲ ਕਦੇ ਤਾਂ,
ਚੰਦਰਾ ਮਨ ਬਸ ਏਨਾ ਚਾਹਵੇ |
ਮੋਹ ਨਾ ਰਹਿੰਦਾ ਨੀਂਦਾਂ ਤਾਈਂ ,
ਖਾਬਾਂ ਤੋਂ ਜਦ ਮਨ ਉਕਤਾਵੇ |
ਸ਼ਾਮ ਢਲੇ ਤਾਂ ਮਨ ਦੇ ਅੰਦਰ ,
ਯਾਦ ਤੇਰੀ ਆ ਖੌਰੂ ਪਾਵੇ |
ਟੁੱਟੇ ਤਾਰੇ ਢੂੰਢਣ ਜਾਂਦੈ ,
ਦਿਲ ਨੂੰ ਕੋਈ ਕੀ ਸਮਝਾਵੇ |
________________

598
Shayari / ਦਿਲ ਦੀ ਹਾਲਤ,,,
« on: April 24, 2012, 10:32:24 PM »
ਸਾਹ ਵੀ ਚੱਲਣ ਕਿੰਜ ਵਿਚਾਰੇ ,ਕੀ ਦੱਸਾਂ |
ਅਪਣੇ ਦਿਲ ਦੀ ਹਾਲਤ ਬਾਰੇ ,ਕੀ ਦੱਸਾਂ |
ਨੈਣਾਂ ਵਿੱਚੋਂ ਹੰਝੂ ਬਰਸਣ ਲੱਗਦੇ ਨੇ ,
ਸ਼ਾਮ ਢਲੇ ਜਦ ਚਮਕਣ ਤਾਰੇ ,ਕੀ ਦੱਸਾਂ |
ਕੇਹਾ ਰੋਸ ਬੇਗਾਨੇ ਲੋਕਾਂ ਤਾਈਂ , ਜਦ ,
ਆਪਣਿਆਂ ਹੀ ਪੱਥਰ ਮਾਰੇ ,ਕੀ ਦੱਸਾਂ |
ਦਿਲ ਕੁਝ ਐਸਾ ਆਦੀ ਹੋਇਐ ਦਰਦਾਂ ਦਾ ,
ਲੈ ਲੈਂਦਾ ਹੈ ਜ਼ਖਮ ਉਧਾਰੇ ,ਕੀ ਦੱਸਾਂ |
ਖਿੜਿਆ ਚਿਹਰਾ ਮਿਲਿਆ ਨਾਹੀ ਕਿਧਰੇ ਵੀ ,
ਲੋਕ ਮਿਲੇ ਸਭ ਗ਼ਮ ਦੇ ਮਾਰੇ , ਕੀ ਦੱਸਾਂ |
ਮੈਨੂੰ ਅਕਸਰ ਤੇਰੇ ਵਰਗੇ ਲੱਗਦੇ ਨੇ ,
ਜੁਗਨੂੰ ,ਸੂਰਜ਼ ,ਚੰਨ ,ਸਿਤਾਰੇ ,ਕੀ ਦੱਸਾਂ |
ਵਿੱਸਰ ਜਾਵੇ ਮੌਸਮ ਦੀ ਵੀਰਾਨੀ ,ਜਦ ,
ਤਿਤਲੀ ਕੋਈ ਖੰਬ ਖਿਲਾਰੇ , ਕੀ ਦੱਸਾਂ |
ਚਾਨਣ ਲੈ ਕੇ ਜਦ ਚਿੱਟਾ ਦਿਨ ਉੱਗਦਾ ਹੈ ,
ਵਿੱਸਰ ਜਾਂਦੇ ਨੇਰ੍ਹੇ ਸਾਰੇ , ਕੀ ਦੱਸਾਂ
__________________

599
Shayari / Re: ਇਸ ਉਦਾਸੇ ਦੌਰ ਵਿਚ,,,
« on: April 24, 2012, 11:08:10 AM »
sukriya,,,

600
Shayari / ਇਸ ਉਦਾਸੇ ਦੌਰ ਵਿਚ,,,
« on: April 24, 2012, 01:23:07 AM »
ਜਦ ਕਦੀ ਵੀ ਦਰਦ ਦਾ ਕਿੱਸਾ ਸੁਣਾਏਂਗਾ ਦਿਲਾ |
ਸਿਸਕਦੇ ਜ਼ਜ਼ਬਾਤ ਨੂੰ ਕਿੱਦਾਂ ਵਰਾਏਂਗਾ ਦਿਲਾ |
ਮੰਨਿਆਂ ਕਿ ਪੀੜ ਅੰਦਰ ਦੀ ਨਜ਼ਰ ਆਉਂਦੀ ਨਹੀਂ ,
ਅੱਖ ਵਿਚਲੀ ਪਰ ਨਮੀ ਕਿੱਦਾਂ ਛੁਪਾਏਂਗਾ ਦਿਲਾ |
ਖਾਏਂਗਾ ਜਦ ਚੂਰੀਆਂ ਤੂੰ ਪਿੰਜਰੇ ਵਿਚ ਬੈਠ ਕੇ ,
ਟੁੱਟਿਆਂ ਖੰਭਾਂ ਦਾ ਵੀ ਮਾਤਮ ਮਨਾਏਂਗਾ ਦਿਲਾ |
ਗ਼ਮ, ਉਦਾਸੀ, ਦਰਦ ਤੇ ਹੰਝੂ ਹੀ ਝੋਲੀ ਪੈਣਗੇ,
ਖ਼ਾਹਿਸ਼ਾਂ ਨੂੰ ਇਸ ਤਰ੍ਹਾਂ ਜੇ ਸਿਰ ਚੜ੍ਹਾਏਂਗਾ ਦਿਲਾ |
ਇਸ ਉਦਾਸੇ ਦੌਰ ਵਿਚ ਜੇ ਬਹਿ ਗਿਉਂ ਹੰਭ ਹਾਰ ਕੇ ,
ਕਿਸ ਤਰ੍ਹਾਂ ਫਿਰ ਭਾਰ ਫ਼ਰਜ਼ਾਂ ਦਾ ਉਠਾਏਂਗਾ ਦਿਲਾ |
____________________________

Pages: 1 ... 25 26 27 28 29 [30] 31 32 33 34 35 ... 99