December 22, 2024, 05:27:44 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 24 25 26 27 28 [29] 30 31 32 33 34 ... 99
561
Shayari / ਦੋਸਤੀ,,,
« on: May 04, 2012, 12:28:28 AM »
ਕਿਥੇ ਰਹਿ ਗਏ
ਕਿਥੇ ਰਹਿ ਗਏ ਨੇ
ਉਹ ਕਿਥੇ ਰਹਿ ਗਏ।
ਦਿਲਾਂ ਨਾਲ ਦਿਲਾਂ ਦੀਆਂ
ਦਿਲਾਂ ਨਾਲ ਲਾਉਣ ਵਾਲੇ
ਯਾਰੀਆਂ ਪੁਗਾਉਣ ਵਾਲੇ
ਮਿਤਰ ਕਹਾਉਣ ਵਾਲੇ
ਦੋਸਤਾਂ ਦੀ ਦੋਸਤੀ ‘ਚ
ਜਾਨਾਂ ਦਾਅ ਤੇ ਲਾਉਣ ਵਾਲੇ
ਹੱਸਣ ਹਸਾਉਣ ਵਾਲੇ
ਡਿਗਣੋਂ ਬਚਾਉਣ ਵਾਲੇ
ਡਿੱਗੇ ਤੋਂ ਉਠਾਉਣ ਵਾਲੇ
ਜ਼ਖ਼ਮਾਂ ਨੂੰ ਪੂੰਝ ਕੇ ਤੇ
ਮਲ੍ਹਮ ਲਗਾਉਣ ਵਾਲੇ
ਨੱਚਣ ਨਚਾਉਣ ਵਾਲੇ
ਢੋਲੇ ਮਾਹੀਏ ਗਾਉਣ ਵਾਲੇ
ਦੋਸਤੀ ਨਿਭਾਉਣ ਵਾਲੇ
ਮਿਤਰ ਕਹਾਉਣ ਵਾਲੇ
ਕਿਥੇ ਰਹਿ ਗਏ
ਕਿਥੇ ਰਹਿ ਗਏ ਨੇ
ਉਹ ਕਿਥੇ ਰਹਿ ਗਏ।
ਔਖੇ ਸੌਖੇ ਵੇਲਿਆਂ ਨੂੰ
ਟਿਚਰਾਂ ਬਣਾਉਣ ਵਾਲੇ
ਲੋੜ ਵੇਲੇ ਔਖ ਵੇਲੇ
ਜਿਹੜੇ ਕੰਮ ਆਉਣ ਵਾਲੇ
ਦੁਖਾਂ ਨੂੰ ਵੰਡਾਉਣ ਵਾਲੇ
ਮਹਿਫਲਾਂ ਸਜਾਉਣ ਵਾਲੇ
ਦੁਨਿਆ ਤੋਂ ਵੱਖਰੀ
ਇਹ ਦੁਨੀਆ ਬਣਾਉਣ ਵਾਲੇ
ਦੋਸਤਾਂ ਦੀ ਦੋਸਤੀ ਵਿੱਚ
ਦੇਣੀਆਂ ਸਲਾਹਾਂ ਕਦੇ
ਖਾਲੀ ਜੇਬਾਂ ਵਿੱਚ ਦਿਲ
ਬਾਦਸ਼ਾਹੀ ਪਾਉਣ ਵਾਲੇ
ਖਾਲੀ ਹੱਥੀਂ ਨੰਗੇ ਪਿੰਡੇ
ਦੋਸਤੀ ਨਿਭਾਉਣ ਵਾਲੇ
ਕਿਥੇ ਰਹਿ ਗਏ
ਕਿਥੇ ਰਹਿ ਗਏ ਨੇ
ਉਹ ਕਿਥੇ ਰਹਿ ਗਏ।
____________

562
Lok Virsa Pehchaan / Re: ●•∙ਟੱਪੇ .●•∙
« on: May 03, 2012, 07:45:33 PM »
ਸਾਰੇ ਰਾਹ ਵਿੱਚ ਕਿਕਰਾਂ ਨੇ
ਅੱਖਾਂ ਮੀਚ ਕੇ ਇਤਬਾਰ ਕੀਤਾ
ਕੰਨੀ ਹੱਥ ਲਵਾਏ ਮਿਤਰਾਂ ਨੇ
_______________

563
ਬਿਰਹੋ ਦੀ ਰੁੱਤ ਆਈ ਓ ਸੱਜਣਾ
ਬਿਰਹੋ ਦੀ ਰੁੱਤ ਆਈ,
ਹੰਝੂਆਂ ਦੀ ਲੋਅ ਵਗਦੀ ਤੱਤੀ
ਖੁਸ਼ੀ ਫਿਰੇ ਕੁਮਲਾਈ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,

ਉਚਿਆਂ ਦਾ ਹੱਥ ਫੜ ਕੇ ਪੱਲਾ
ਤੁਰ ਗਏ ਸੱਜਣ ਮੈਨੂੰ ਛੱਡ ਜੇ ਕੱਲਾ,
ਅੱਜ ਵੀ ਵਿਲਕਣ ਸੁੰਨੀਆ ਬਾਹਾਂ,
ਓਸ ਗੱਲਵਕੜੀ ਤਾਈਂ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,

ਗਮ ਦੇ ਤਾਰੇ ਟਿਮਟਿਮਾਉਂਦੇ
ਨੈਨ ਉਡੀਕਾਂ ਨੂੰ ਸਮਝਾਉਂਦੇ
ਜੀਹਦਾ ਰੋ ਰੋ ਨਾਂ ਪਿਆਂ ਰੱਟਦੈਂ,
ਓਹਨੂੰ ਯਾਦ ਨਾ ਤੇਰੀ ਆਈ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,

 ਓ ਕਿਹੜੇ ਦੁੱਖ ਤੂੰ ਕੀਹਨੂੰ ਦਸਦੈਂ
ਜੀਹਨੂੰ ਦਸਦੈਂ, ਓਹੀ ਹੱਸਦੈ
ਰੱਖ ਸਾਂਭ ਕੇ ਪੀੜ ਤੂੰ ਆਪਣੀ
ਜਿਹੜੀ ਲੇਖਾਂ ਵਿੱਚ ਲਿਖਵਾਈ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,

ਕੋਈ ਯਾਰ ਮੇਰੇ ਦੇ ਦੁੱਖ ਲੈ ਆਵੋ
ਅੱਜ ਵਾਰ ਵਾਰ ਮੇਰੀ ਝੋਲੀ ਪਾਵੋ
ਹੰਝੂਆਂ ਦਾ ਸਿਰ ਬੰਨਕੇ ਸਿਹਰਾ,
ਮੈਂ ਢੁਕਣਾ ਕਬਰਾਂ ਤਾਈਂ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,

ਹੰਝੂਆਂ ਦੀ ਲੋਅ ਵਗਦੀ ਤੱਤੀ
ਖੁਸ਼ੀ ਫਿਰੇ ਕੁਮਲਾਈ ਓ ਸੱਜਣਾ,
ਬਿਰਹੋ ਦੀ ਰੁੱਤ ਆਈ ਓ ਸੱਜਣਾ
ਬਿਰਹੋ ਦੀ ਰੁੱਤ ਆਈ,
____________

564
Lok Virsa Pehchaan / Re: ਅਜੋਕਾ ਪੰਜਾਬ,,,
« on: May 03, 2012, 09:50:48 AM »
sukriya,,,

565
Lok Virsa Pehchaan / Re: ਅਜੋਕਾ ਪੰਜਾਬ,,,
« on: May 03, 2012, 02:19:31 AM »
sukriya,,,

566
Shayari / Re: ਦਿਲ ਦੀਏ ਪੀੜੇ,,,
« on: May 03, 2012, 02:17:30 AM »
sukriya,,,

567
PJ Games / Re: Write A One Pure Punjabi Word.....
« on: May 03, 2012, 12:29:45 AM »
ਜਗਮਗ ਕਰਦੇ ਸ਼ਹਿਰਾਂ ਚ ਰਹਿਨੇ ਹਾਂ
ਕੋਈ ਫ਼ਿਕਰ ਨੀ
ਪਿੰਡ ਹੁੰਦੇ ਹਾਲੇ ਵੀ ਬਲਦਾਂ ਦੇ ਚੱਡਿਆ ਚ
ਪਰਾਣੀ ਤੁੰਨੀ ਜਾਣੀ ਸੀ
______________

568
Shayari / ਦਿਲ ਦੀਏ ਪੀੜੇ,,,
« on: May 03, 2012, 12:18:59 AM »
  ਮੇਰੇ ਦਿਲ ਦੀਏ ਪੀੜੇ ਚੁੱਪ ਕਰ ਜਾ, ਤੇਰੀ ਦਵਾ ਨਹੀਂ
  ਇੱਥੇ ਕੌਣ ਸੁਣੇਗਾ ਤੇਰੀ, ਜਦ ਸੁਣਦਾ ਖੁਦਾ ਨਹੀਂ ।

  ਮੰਨਿਆ ਦੁਨਿਆ ਕੌਲ ਦੌਲਤਾਂ ਨੇ ਜਹਾਨ ਭਰ ਦੀਆਂ
  ਪਰ ਇਹ ਵੀ ਸਚ ਹੈ ਯਾਰੋ, ਲੋਕਾਂ ਕੋਲ ਹੁਣ ਵਫ਼ਾ ਨਹੀਂ ।
 
  ਆਪਣੀਆਂ ਗਲਤੀਆਂ ਤੋਂ ਤੂੰ ਕੁਝ ਤਾਂ ਸਬਕ ਲਿਆ ਹੁੰਦਾ
  ਇਹ ਤਾਂ ਸੋਚਣਾ ਸੀ ਕਿ ਮਾਫ਼ੀ ਮਿਲਦੀ ਹਰ ਦਫ਼ਾ ਨਹੀਂ ।

  ਹੈਰਾਨੀ ਦੀ ਇਸ ਗੱਲ ਤੇ ਮੈਂ ਵੀ ਸੋਚਾਂਗਾ ਤੂੰ ਵੀ ਸੋਚੀਂ ਜਰੂਰ
  ਕਿਓਂ ਇੱਕ ਨਾ ਹੋਏ ਜਦੋਂ ਸਾਡੇ ਦਰਮਿਆਨ ਫਾਸਿਲ ਨਹੀਂ ।

  ਕਿਸ-ਕਿਸ ਨਾਲ ਲੜਾਂ  ਤੇ ਕਿੰਨੀ-ਕਿੰਨੀ ਬਾਰ ਲੜਾਂ
  ਸਚ ਲਈ ਹਰ ਕਿਸੇ ਨਾਲ ਲੜਣ ਦਾ ਹੁਣ ਹੌਂਸਲਾ ਨਹੀਂ ।
  _______________________________

569
Birthdays / Re: Happy Birthday to- Dilraj Kaur
« on: May 02, 2012, 11:25:50 PM »
happy birthday,,,

570
sukriya,,,

571
ਇੱਥੇ ਲੋਕ ਬੜੇ ਪੁੰਨ ਕਰਦੇ,
ਪਰ ਕੁੱਖ ਚ ਮਾਰਨ ਧੀਆਂ|
ਧੀਆਂ ਕਰਕੇ ਹੋਂਦ ਦੇਸ ਦੀ,
ਇਹ ਵਤਨ ਮੇਰੇ ਦੀਆਂ ਨੀਹਾਂ|


ਭਗਤ ਫ਼ਕੀਰ ਸੂਰਮੇ
ਤੇ ਮੈਂ ਜੰਮੇ ਸਾਂਈ ਨੇ
ਮੇਰਾ ਨਿੱਤ ਕਤਲ ਨੇ ਕਰਦੇ
ਲੋਕੀ ਔਖੇ ਤਾਈਂ ਨੇ
ਮੇਰੇ ਵਾਰੇ ਖੁਦ ਨਾ ਥੋੜ੍ਹਾ ਕਰਕੇ ਦੇਖੋ ਵਿਚਾਰ
ਕੁੜੀਆਂ ਤੋਂ ਗਲਤੀ ਹੋ ਗਈ ਕੀ
ਦੇਵੋਂ ਜਨਮ ਤੋਂ ਪਹਿਲਾਂ ਮਾਰ

ਬਾਬੇ ਨਾਨਕ ਜਿਹੇ ਅਵਤਾਰਾਂ ਦੀ
ਮਾਂ , ਭੈਣ ਮੈਂ ਬਣਕੇ ਆਈ
ਝਾਂਸੀ ਦੀ ਰਾਣੀ ਬਣਕੇ ਮੈਂ
ਹੱਕ ਲਈ ਅਵਾਜ ਉਠਾਈ
ਵਿੱਚ ਮੈਦਾਨੇ ਗੱਜ਼ੀ ਬਣਕੇ
ਦੁਸਮਣ ਲਈ ਹਥਿਆਰ
ਕੁੜੀਆਂ,,,,,,,,,,,,,

ਕੁਝ ਮੇਰੇ ਜਾਏ ਸਰਹੱਦਾਂ ਦੀ
ਕਰਦੇ ਰਾਖੀ ਨੇ
ਕਈਆਂ ਹੋਰ ਪਿੜਾਂ ਵਿੱਚ ਮੱਲਾਂ ਮਾਰੀਆਂ
ਦੱਸਣੇ ਬਾਕੀ ਨੇ
ਧਰਮ ਲਈ ਲੜਗੇ ਛੋਟੇ ਛੋਟੇ ਪੁੱਤਰ ਮੇਰੇ ਚਾਰ
ਕੁੜੀਆਂ,,,,,,,,,,,,,,,

ਕਲਪਨਾਂ ਚਾਵਲਾ ਬਣਕੇ
ਮੈਂ ਅੰਬਰੀ ਲਾਈ ਉਡਾਰੀ
ਹੋਂਦ ਹੈ ਇਸ ਦੁਨੀਆਂ ਦੀ
ਲੋਕੋ ਮੇਰੇ ਕਰਕੇ ਸਾਰੀ
ਜੱਗ ਜਨਣੀ ਨੂੰ ਕਿਉਂ ਸਮਝਣ ਲੋਕੀ ਭਾਰ
ਕੁੜੀਆਂ ,,,,,,,,,,,
__________

572
Lok Virsa Pehchaan / ਅਜੋਕਾ ਪੰਜਾਬ,,,
« on: May 02, 2012, 11:25:58 AM »
ਗਾਇਕ ਦੋਸ਼ੀ ਜਾਂ ਫਿਰ ਦੋਸ਼ੀ ਗੀਤਕਾਰ ਨੇ,
ਜਾਂ ਸੁਣਨੇ ਵਾਲੇ ਸਰੋਤੇ ਹੀ ਜਿੰਮੇਵਾਰ ਨੇ।
ਲੱਚਰਤਾ ਭਰਪੂਰ ਜੋ
ਹੋ ਗਏ ਗੀਤ ਪੰਜਾਬ ਦੇ,
ਤਾਂਹੀਓ ਤਾਂ ਹਾਲਾਤ ਨਾ ਠੀਕ ਪੰਜਾਬ ਦੇ।

ਮਾਂ ਬੋਲੀ ਨੂੰ ਆਪਣੇ ਦਿਲ ਚੋ' ਕੱਢੀ ਬੈਠੇ ਨੇ,
ਸੱਭਿਆਚਾਰ ਦਾ ਲੜ੍ਹ ਵੀ ਉਹ ਛੱਡੀ ਬੈਠੇ ਨੇ।
ਵਿਦੇਸ਼ਾਂ ਵਿੱਚ ਜਾ ਵੱਸ ਗਏ ਜੋ ਵਸਨੀਕ ਪੰਜਾਬ ਦੇ,
ਤਾਂਹੀਓ ਤਾਂ ਹਾਲਾਤ ਨਾ ਠੀਕ ਪੰਜਾਬ ਦੇ।

ਰੱਜੇ ਦੇ ਮੂੰਹ ਵਿੱਚ ਹਰ ਕੋਈ ਪਾaੁਂਦਾ ਨਿਵਾਲੇ ਆ,
ਗਰੀਬ ਨੂੰ ਦੋ ਡੰਗ ਦੀ ਰੋਟੀ ਦੇ ਵੀ ਪਏ ਲਾਲੇ ਆ।
ਬੱਚੇ ਮੰਗਣ ਦੇ ਲਈ ਮਜਬੂਰ ਹੋਏ ਨੇ ਭੀਖ ਪੰਜਾਬ ਦੇ,
ਤਾਂਹੀਓ ਤਾਂ ਹਾਲਾਤ ਨਾ ਠੀਕ ਪੰਜਾਬ ਦੇ।

ਕਾਮ ਕਰੋਧ ਲੋਭ ਮੋਹ ਦੇ ਨਾ ਹੁਣ ਬਾਬੇ ਤਿਆਗੀ ਨੇ
ਰਾਜਨੀਤੀ ਵਿੱਚ ਵੀ ਉਹ ਬਣਨਾ ਚਾਹੁੰਦੇ ਭਾਗੀ ਨੇ।
ਖੁਦ ਨੂੰ ਗੁਰੁ ਕਹਾਂਉਦੇ ਹੁਣ ਗੁਰਮੀਤ ਪੰਜਾਬ ਦੇ,
ਤਾਂਹੀਓ ਤਾਂ ਹਾਲਾਤ ਨਾ ਠੀਕ ਪੰਜਾਬ ਦੇ।

ਧਰਤੀ ਉਪੱਰ ਜਨਮ ਲੈਣ ਲਈ ਮਾਸੂਮ ਹੈ ਜੂਝ ਰਹੀ,
ਆਪਣੀ ਮਾਂ ਦੀ ਕੁੱਖ ਵੀ ਨਾ ਉਹਦੇ ਲਈ ਮਹਿਫੂਜ਼ ਰਹੀ।
ਭਰੂਣ ਹੱਤਿਆ ਕੌਣ ਲਿਆਇਆ ਵਿੱਚ ਕੁਰੀਤ ਪੰਜਾਬ ਦੇ,
ਤਾਂਹੀਓ ਤਾਂ ਹਾਲਾਤ ਨਾ ਠੀਕ ਪੰਜਾਬ ਦੇ।

ਲੋਕਾਂ ਸਾਹਮਣੇ ਇੱਕ ਦੂਜੇ ਦੀ ਕਰਦੇ ਭੰਡੀ ਨੇ,
ਪਰ ਅਸਲ ਚ' ਇਹ ਇਕ ਦੂਜੇ ਦੇ ਸਕੇ ਸੰਬੰਧੀ ਨੇ।
ਨੇਤਾ ਪੱਗ ਨੀਲੀ ਚਿੱਟੀ ਵਾਲੇ ਬਹੁਤੇ ਪ੍ਰੀਤ ਪੰਜਾਬ ਦੇ,
ਤਾਂਹੀਓ ਤਾਂ ਹਾਲਾਤ ਨਾ ਠੀਕ ਪੰਜਾਬ ਦੇ।
_______________________

573
Shayari / ਸੁਪਨਾ,,,
« on: May 02, 2012, 12:51:12 AM »
ਉਸਨੇ ਕਿਹਾ
ਤੇਰਾ ਸੁਪਨਾ ਕੀ ਏ ?
ਮੈਂ ਕਿਹਾ…..
ਮੇਰੇ ਬਹੁਤ ਸੁਪਨੇ ਨੇ
ਉਸਨੇ ਹੱਸ ਕੇ ਕਿਹਾ
ਮਤਲਬ ਤੇਰਾ ਕੋਈ ਸੁਪਨਾ ਈ ਨਹੀਂ ਏ
ਫਿਰ ਪਤਾ ਨਹੀਂ ਕਦੋਂ
ਓਹ ਮੇਰਾ ਸੁਪਨਾ ਬਣ ਗਈ
ਪਰ
ਨਾ ਉਸਨੇ ਫਿਰ ਕਦੇ ਪੁਛਿਆ
ਤੇ ਨਾ ਮੈਂ ਦੱਸਿਆ
ਕਿ ਮੇਰਾ ਸੁਪਨਾ ਕੀ ਏ
ਤੇ ਹੁਣ ਉਹ ਨਹੀਂ ਏ
ਮੇਰੇ ਕੋਲ
ਉਹਦਾ ਸੁਪਨਾ ਹਾਲੇ ਵੀ ਏ
ਤੇ ਓਹੀ ਸਵਾਲ
ਮੈਂ ਹਰ ਕਿਸੇ ਨੂੰ
ਪੁਛਦਾ ਰਹਿਨਾ
ਤੇਰਾ ਸੁਪਨਾ ਕੀ ਏ?
___________

574
Shayari / Re: ਦਿਲ ਦਾ ਬੂਹਾ,,,
« on: May 02, 2012, 12:40:10 AM »
sukriya,,,

575
Shayari / ਦਿਲ ਦਾ ਬੂਹਾ,,,
« on: May 02, 2012, 12:31:25 AM »
ਬਹੁਤ ਚੁਪ ਰਹਿ ਲਿਆ
ਹੁਣ ਮੇਰਾ
ਮੇਰਾ ਕੁਝ ਕਹਿਣ ਨੂੰ ਜੀਅ ਕਰਦਾ ..
ਹਰ ਇੱਕ ਲਈ ਸੀ ਖੁਲਾ ਮੇਰੇ ਦਿਲ ਦਾ ਬੂਹਾ ,
ਪਰ ਕੁਝ ਹੋਏ ਹਾਦਸੇ ਇਸ ਤਰਾਂ ਦੇ ,
ਕਿ ਸਦਾ ਲਈ
ਇਹ ਬੂਹਾ ਢੋਂਣ ਦੀ ਜੀਅ ਕਰਦਾ ....
____________________

576
sukriya,,,

577
ਵੋਹ ਚਿਹਰਾ ਕਿਤਾਬੀ ਰਹਾ ਸਾਮਨੇ
ਬੜੀ ਖ਼ੂਬਸੂਰਤ ਪੜ੍ਹਾਈ ਰਹੀ।

ਮੇਰੇ ਸੀਨੇ ਪੇ ਖ਼ੁਸ਼ਬੂ ਨੇ ਸਰ ਰਖ ਦੀਆ
ਮੇਰੀ ਬਾਹੋਂ ਮੇਂ ਫੂਲੋਂ ਕੀ ਡਾਲੀ ਰਹੀ।

ਡਾਲੀ ਗੁਲਾਬ ਕੀ ਮੇਰੇ ਸੀਨੇ ਸੇ ਆ ਲਗੀ
ਝਟਕੇ ਕੇ ਸਾਥ ਕਾਰ ਕਾ ਰੁਕਨਾ ਗ਼ਜ਼ਬ ਹੂਆ।

ਚਾਂਦ ਨੇ ਰਾਤ ਮੁਝ ਕੋ ਜਗਾ ਕਰ ਕਹਾ
ਏਕ ਲੜਕੀ ਤੁਮਹਾਰਾ ਪਤਾ ਲੇ ਗਈ।
____________________

578
PJ Games / Re: express ur feelings with songs.....
« on: May 01, 2012, 12:33:02 AM »
ਅਗ਼ਰ ਹਮ ਕਹੇਂ ਔਰ ਵੋਹ ਮੁਸਕਰਾ ਦੇਂ,
ਹਮ ਉਨਕੇ ਲੀਏ ਜ਼ਿੰਦਗਾਨੀ ਲੁਟਾ ਦੇਂ ।
_____________________

579
Lok Virsa Pehchaan / Re: ਬਚਪਨ,,,
« on: April 30, 2012, 11:44:35 PM »
sukriya ji ,,,

580
Lok Virsa Pehchaan / ਬਚਪਨ,,,
« on: April 30, 2012, 10:53:48 PM »
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ (ਬਚਪਨ) ਯਾਦ ਆ ਗਿਆ,,
ਯਾਦ ਕਾਹਦਾ ਆਯਾ,
ਅਖੀਂ ਪਾਣੀ ਵੀ ਸਮਾ ਗਿਆ,,
ਕਿ ਅੱਜ ਮੈਨੂ ਫਿਰ
ਮੇਰਾ ਬੱਚਾ-ਪਣ ਯਾਦ ਆ ਗਿਆ..

ਕਿਵੇ ਨਿਕੇ-ਨਿਕੇ ਹਥਾਂ ਨਾਲ,
ਫੜ ਤਿੱਤਲੀ ਉਡਾਉਂਦੇ ਸੀ,,
ਕਦੇ ਜੁਗਨੂ ਨੂੰ ਫੜ,
ਜੇਬ ਆਪਣੀ ਚ ਪਾਉਂਦੇ ਸੀ,,
ਸਾਂਭ ਕੇ ਜੋ ਰਖਿਆ,
ਮੋਰ ਵਾਲਾ ਖੰਭ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ,,
ਮੇਰਾ ਬੱਚਾ-ਪਣ ਯਾਦ ਆ ਗਿਆ..

ਓਹੀ ਕੱਚਾ ਜਿਹਾ ਰਾਹ,
ਜੋ ਸਕੂਲ ਵੱਲ ਜਾਂਦਾ ਸੀ,,
ਬਾਰਿਸ਼ਾਂ ਚ ਜਿਥੇ
ਸਦਾ ਪਾਣੀ ਭਰ ਜਾਂਦਾ ਸੀ,,
ਪਾਣੀ ਵਿਚੋਂ ਪੈਰ ਨਾਲ
ਛਿਟੇ ਪਾਉਣਾ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..

ਦੂਜੇ ਦੇ ਬਸਤੇ ਚੋਂ ਰੋਟੀ
ਕੱਡ ਕੇ ਖਾ ਲੈਂਦੇ ਸੀ,,
ਆਪ ਵਾਲੀ ਵਿਚੋ ਓਹਨੂ
ਭੋਰਾ ਵੀ ਨਾ ਦਿੰਦੇ ਸੀ,,
ਅਧੀ ਛੁੱਟੀ ਵਿੱਚ ਘਰੇ
ਭੱਜ ਆਉਣਾ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..

ਨਾਲ ਦੇ ਦੀ ਕਾੱਪੀ ਵਿਚੋਂ
ਪੰਨੇ ਪੱਟ ਲੈਂਦੇ ਸੀ,,
ਓਹਨੁ ਪੈਂਦੀ ਕੁੱਟ
ਵੇਖ ਆਪ ਹੱਸ ਪੈਂਦੇ ਸੀ,,
ਫਿਰ ਗੁੱਸੇ ਨਾਲ ਮਾਸਟਰ ਦਾ
ਚਾੜਿਆ ਕੁਟਾਪਾ ਯਾਦ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..

ਰਿਓੜੀਆਂ ਤੇ ਗਚਕਾਂ ਨਾ
ਜੇਬ ਭਰੀ ਹੁੰਦੀ ਸੀ,,
੨ ਲੈਣ ਪਿਛੇ ਪੈਣਾ-ਭਾਈਆਂ ਨਾ
ਲੜਾਈ ਸਦਾ ਹੁੰਦੀ ਸੀ,,
ਫਿਰ ਵੰਡ ਆਯਾ ਹਿੱਸਾ ਖਾ
ਖੁਸ਼ ਹੋਣਾ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..

ਭਠੀ ਤੇ ਜਾ ਕੇ ਦਾਣੇ
ਭੁਜਦੇ ਹੋਏ ਵੇਖ ਕੇ,,
ਤਤੇ-ਤਤੇ ਰੇਤੇ ਉੱਤੇ ਦਾਣੇ
ਕੁਦ ਦੇ ਹੋਏ ਵੇਖ ਕੇ,,
ਵਖਰੀ ਜੀ ਖੁਸ਼ੀ ਨਾਲ
ਖਿੜਿਆ ਓਹ ਮੁਖ ਯਾਦ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..

ਛੁਟੀਆਂ ਚ ਕਦੇ ਜਦੋ
ਨਾਨਕੇ ਸੀ ਜਾਈ ਦਾ,,
ਖੇਡ ਦੇ ਸੀ ਖੇਡ,
ਪਿਠੂ, ਗੁਲੀ-ਡੰਡਾ,
ਅਤੇ ਚੋਰ-ਸਿਪਾਹੀ ਦਾ,,
ਚੁੱਪ ਕਰ ਪਿਛੋਂ ਆ ਕੇ
ਠੱਪਾ ਲਾਉਣਾ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..

ਮਾਮੇ ਨਾਲ ਜਿਦ ਕਰ
ਮੇਲੇ ਨੂੰ ਤੁਰ ਜਾਂਦੇ ਸੀ,,
ਮਾਮੇ ਨੇ ਦਵਾਈ ਡੱਕੇ ਵਾਲੀ
ਕੁਲਫੀ ਵੀ ਖਾਂਦੇ ਸੀ,,
ਗੋਦੀ ਚ ਬਿਠ੍ਹਾ ਕੇ ਚੰਡੋਲ ਸੀ
ਝੁਟਾਇਆ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..

ਸੋਣ ਵੇਲੇ ਸੱਤ ਤਾਰਿਆਂ
ਦਾ ਖਾਨਾ ਫਿਰੇ ਲਭਦੇ,,
ਪੋਉਂਦੇ ਸੀ ਬੁਝਾਰਤਾਂ ਤੇ
ਆਪੇ ਈ ਫਿਰ ਦਸਦੇ,,
ਦਾੱਦੀ ਅਤੇ ਨਾੰਨੀ ਦੀ ਕਹਾਣੀਆਂ ਦਾ
ਮਨਪ੍ਰ੍ਚਾਵਾ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..

ਯਾਦ ਕਾਹਦਾ ਆਯਾ,
ਅਖੀਂ ਪਾਣੀ ਵੀ ਸਮਾ ਗਿਆ,,
ਕਿ ਅੱਜ ਮੈਨੂ ਫਿਰ ਮੇਰਾ
ਬੱਚਾ-ਪਣ ਯਾਦ ਆ ਗਿਆ..
ਕਿ ਅੱਜ ਮੈਨੂ ਫਿਰ ਮੇਰਾ
ਬੱਚਾ-ਪਣ ਯਾਦ ਆ ਗਿਆ..
_______________

Pages: 1 ... 24 25 26 27 28 [29] 30 31 32 33 34 ... 99